ਤਾਜਾ ਖ਼ਬਰਾਂ


ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਨਾਭਾ ,16 ਸਤੰਬਰ {ਅਮਨਦੀਪ ਸਿੰਘ ਲਵਲੀ}- ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਤਿੰਨ ਗੈਂਗਸਟਰਾਂ ਵੱਲੋਂ ਕੈਦੀ ਦੀ ਕੁੱਟਮਾਰ ਕੀਤੀ ਗਈ ਹੈ । ਕੈਦੀ ਕਰਮਜੀਤ ...
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਸਾਢੇ ਸੱਤ ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਅੱਜ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ...
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  1 day ago
ਪਠਾਨਕੋਟ 16 ਸਤੰਬਰ (ਸੰਧੂ)- ਪਠਾਨਕੋਟ ਦੇ ਸਿੰਬਲ ਚੌਂਕ ਨੇੜੇ ਅੱਜ ਬਾਅਦ ਦੁਪਹਿਰ ਕਾਲਜ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਜਾ ਰਹੀਆਂ 2 ਕਾਲਜ ਵਿਦਿਆਰਥਣਾਂ ਨੂੰ ਬੋਲੈਰੋ ਗੱਡੀ ਵਿਚ ਸਵਾਰ 4 ਨੌਜਵਾਨਾਂ ਵੱਲੋਂ ਅਗਵਾ ਕਰਨ ...
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  1 day ago
ਸੰਗਰੂਰ ,16 ਸਤੰਬਰ {ਧੀਰਜ ਪਿਸ਼ੌਰੀਆ }- 19 ਕੁ ਸਾਲ ਪਹਿਲਾ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਵੱਲੋਂ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਤੋਂ ਬਾਅਦ ਉਸ ਦੇ ਕਤਲ ਸਬੰਧੀ ਪੁਲਿਸ...
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  1 day ago
ਮਹਿਲ ਕਲਾਂ, 16 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਸੋਢੇ ਵਿਖੇ 54ਵੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਦੁਕਾਨਾਂ ਲਗਾਉਣ ਆਏ ਗ਼ਰੀਬ ਦੁਕਾਨਦਾਰਾਂ ਨੂੰ ਮਹਿਲ ਕਲਾਂ ਸੋਢੇ ਦੇ ਕਾਂਗਰਸੀ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਬੁਢਲਾਡਾ ,16 ਸਤੰਬਰ (ਸਵਰਨ ਸਿੰਘ ਰਾਹੀ)- ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਬਰ੍ਹੇ ਦੇ ਇੱਕ ਬਜ਼ੁਰਗ ਕਿਸਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।ਮ੍ਰਿਤਕ ਦੇ ਪੁੱਤਰ ਸਤਗੁਰ ਸਿੰਘ ਵੱਲੋਂ ...
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  1 day ago
ਨਵੀਂ ਦਿੱਲੀ, 16 ਸਤੰਬਰ- ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ...
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  1 day ago
ਰਾਜਪੁਰਾ, 16 ਸਤੰਬਰ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਤਿੰਨ ਦਰਜਨ ਦੇ ਕਰੀਬ ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ ਜਦ...
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  1 day ago
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਦੇ ਪ੍ਰਧਾਨ ਦੀ ਅਗਵਾਈ ਵਿਚ 'ਚ ਸਥਾਨਕ ਬੀ. ਡੀ.ਪੀ.ਓ. ਦਫ਼ਤਰ ...
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਚੰਡੀਗੜ੍ਹ, 16 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ...
ਮਾਣਯੋਗ ਅਦਾਲਤ ਵਲੋਂ ਵਿਧਾਇਕ ਬੈਂਸ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਗੁਰਦਾਸਪੁਰ, 16 ਸਤੰਬਰ (ਸੁਖਵੀਰ ਸਿੰਘ ਸੈਣੀ/ਭਾਗਦੀਪ ਸਿੰਘ ਗੋਰਾਇਆ)- ਪਿਛਲੇ ਦਿਨੀਂ ਬਟਾਲਾ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਦੇ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ...
ਅਣਪਛਾਤੇ ਵਾਹਨ ਦੀ ਫੇਟ ਵਜਣ ਕਾਰਨ 2 ਵਿਅਕਤੀ ਜਖਮੀ
. . .  1 day ago
ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ) - ਫਗਵਾੜਾ-ਰੋਪੜ ਮੁੱਖ ਮਾਰਗ ਬਹਿਰਾਮ ਨੇੜੇ ਮਾਹਿਲਪੁਰ ਚੌਂਕ ਕੋਲ ਇਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ।...
2 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵਲੋਂ ਕੀਤੀ ਜਾਵੇਗੀ ਸੂਬਾ ਪੱਧਰੀ ਕਾਨਫ਼ਰੰਸ
. . .  1 day ago
ਨਾਭਾ 16 ਅਗਸਤ (ਕਰਮਜੀਤ ਸਿੰਘ) - ਪੰਥਕ ਜਥੇਬੰਦੀਆਂ ਵਲੋਂ ਸਿੱਖ ਕੌਮ ਦੀ ਇੱਕਜੁੱਟਤਾ ਲਈ ਫ਼ਤਿਹਗੜ੍ਹ ਸਾਹਿਬ ਵਿਖੇ ਅਗਲੀ ਦੋ ਅਕਤੂਬਰ ਨੂੰ ਸੂਬਾ ਪੱਧਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ....
ਡਰਾਈਵਰ ਨੇ ਆਪਣੇ ਪਿੰਡ ਦੇ ਨੌਜਵਾਨ ਨੂੰ ਟਰੱਕ ਥੱਲੇ ਦੇ ਕੇ ਕੁਚਲਿਆ
. . .  1 day ago
ਬਟਾਲਾ, 16 ਸਤੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਲੌਂਗੋਵਾਲ ਖ਼ੁਰਦ ਦੇ ਇੱਕ ਨੌਜਵਾਨ ਨੂੰ ਪਿੰਡ ਦੇ ਹੀ ਇੱਕ ਟਰੱਕ ਡਰਾਈਵਰ ਵੱਲੋਂ ਟਰੱਕ ਥੱਲੇ ਦੇ ਕੇ ਮਾਰਨ ...
ਰੋਡਵੇਜ਼ ਦਾ ਸਬ ਇੰਸਪੈਕਟਰ ਗੁਰਮੇਜ ਸਿੰਘ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਫ਼ਿਰੋਜ਼ਪੁਰ, 16 (ਜਸਵਿੰਦਰ ਸਿੰਘ ਸੰਧੂ) - ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੂੰ ਅੱਜ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲੈਣ ...
ਅਫ਼ਗ਼ਾਨਿਸਤਾਨ 'ਚ ਸੜਕ ਕਿਨਾਰੇ ਹੋਏ ਬੰਬ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਵਲੋਂ ਖ਼ਾਲੀ ਅਸਾਮੀਆਂ ਭਰਨ ਲਈ ਸਿਵਲ ਸੇਵਾਵਾਂ ਭਰਤੀ ਨਿਯਮਾਂ ਨੂੰ ਸੁਖਾਲਾ ਬਣਾਉਣ ਦਾ ਫ਼ੈਸਲਾ
. . .  1 day ago
550ਵੇਂ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ
. . .  1 day ago
ਅਸਮਾਨੀ ਬਿਜਲੀ ਪੈਣ ਕਾਰਨ ਵਿਅਕਤੀ ਦੀ ਮੌਤ
. . .  1 day ago
ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਅਜਨਾਲਾ ਵਲੋਂ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ
. . .  1 day ago
ਪ੍ਰਿੰਸੀਪਲ ਅਤੇ ਲੈਕਚਰਾਰਾਂ ਦੀ ਘਾਟ ਨੂੰ ਲੈ ਕੇ ਸਰਕਾਰੀ ਸਕੂਲ ਢਿੱਲਵਾਂ ਨੂੰ ਜਿੰਦਰਾ ਮਾਰ ਕੇ ਲਾਇਆ ਗਿਆ ਧਰਨਾ
. . .  1 day ago
ਪੀ. ਐੱਸ. ਏ. ਦੇ ਤਹਿਤ ਹਿਰਾਸਤ 'ਚ ਹਨ ਫ਼ਾਰੂਕ ਅਬਦੁੱਲਾ, ਬਿਨਾਂ ਸੁਣਵਾਈ ਤੋਂ 2 ਸਾਲ ਤੱਕ ਰਹਿ ਸਕਦੇ ਹਨ ਬੰਦ
. . .  1 day ago
ਗ੍ਰਹਿ ਮੰਤਰਾਲੇ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨਿਰੀਖਣ
. . .  1 day ago
ਬਠਿੰਡਾ ਦੇ ਰਾਮਾ ਪਿੰਡ 'ਚ ਵੀ ਫੈਲਿਆ ਹੈਪੇਟਾਈਟਸ 'ਏ'
. . .  1 day ago
ਐੱਸ.ਡੀ.ਓ. ਦੇ ਘਰ ਜਾ ਕੇ ਏ.ਐੱਸ.ਆਈ. ਵਲੋ ਬਦਸਲੂਕੀ ਕਰਨ 'ਤੇ ਬਿਜਲੀ ਕਰਮਚਾਰੀਆਂ ਨੇ ਥਾਣਾ ਮਜੀਠਾ ਦਾ ਕੀਤਾ ਘਿਰਾਓ
. . .  1 day ago
ਆਂਧਰਾ ਪ੍ਰਦੇਸ਼ ਦੇ ਸਾਬਕਾ ਸਪੀਕਰ ਕੋਡੇਲਾ ਸ਼ਿਵਾ ਪ੍ਰਸਾਦ ਰਾਓ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸਤਿਆਪਾਲ ਮਲਿਕ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਮੁਖੀ ਨਿਯੁਕਤ ਕੀਤੇ ਜਾਣ ਵਿਰੁੱਧ ਦਾਇਰ ਪਟੀਸ਼ਨ ਖ਼ਾਰਜ
. . .  1 day ago
ਗੁਰੂਹਰਸਹਾਏ ਦੇ ਮਨਰੇਗਾ ਕਰਮਚਾਰੀਆਂ ਵਲੋਂ ਤਿੰਨ ਦਿਨਾਂ ਦੀ ਹੜਤਾਲ
. . .  1 day ago
ਪੰਜਾਬ ਕੈਬਨਿਟ ਨੇ ਐੱਸ. ਸੀ. ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ ਵਧਾਉਣ ਦੀ ਦਿੱਤੀ ਪ੍ਰਵਾਨਗੀ
. . .  1 day ago
ਰਾਜੀਵ ਜੈਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਬਣੇ
. . .  1 day ago
ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ- ਜੇਕਰ ਲੋੜ ਪਈ ਤਾਂ ਮੈਂ ਖ਼ੁਦ ਜਾਵਾਂਗਾ ਜੰਮੂ-ਕਸ਼ਮੀਰ
. . .  1 day ago
ਜੰਮੂ-ਕਸ਼ਮੀਰ ਜਾ ਸਕਦੇ ਹਨ ਗ਼ੁਲਾਮ ਨਬੀ ਆਜ਼ਾਦ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ
. . .  1 day ago
ਏ. ਐੱਸ. ਆਈ. ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਧਾਰਾ 370 : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ
. . .  1 day ago
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ- ਘਾਟੀ 'ਚ ਮੀਡੀਆ ਨੂੰ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ
. . .  1 day ago
ਫ਼ਾਰੂਕ ਅਬਦੁੱਲਾ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ 'ਆਪ' 'ਚ ਹੋਈ ਸ਼ਾਮਲ
. . .  1 day ago
ਚੰਡੀਗੜ੍ਹ : ਨਗਰ ਨਿਗਮ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀ ਕਾਂਗਰਸ
. . .  1 day ago
ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਦਾ ਦੇਹਾਂਤ
. . .  1 day ago
ਜਵਾਹਰ ਕੇ ਮਾਈਨਰ 'ਚ ਪਿਆ 30 ਫੁੱਟ ਦਾ ਪਾੜ, ਡੁੱਬੀਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਮੀਂਹ ਅਤੇ ਹਨੇਰੀ-ਝੱਖੜ ਕਾਰਨ ਜ਼ਮੀਨ 'ਤੇ ਵਿਛੀ ਕਿਸਾਨਾਂ ਵਲੋਂ ਪੁੱਤਾਂ ਵਾਂਗੂੰ ਪਾਲੀ ਝੋਨੇ ਦੀ ਫ਼ਸਲ
. . .  1 day ago
ਰਾਸ਼ਟਰਪਤੀ ਭਵਨ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਅਮਰੀਕਾ ਦੇ ਪਿਉ-ਪੁੱਤਰ ਗ੍ਰਿਫ਼ਤਾਰ
. . .  1 day ago
ਤੇਜ ਹਨੇਰੀ ਤੇ ਹਲਕੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ
. . .  1 day ago
ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  1 day ago
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  1 day ago
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  1 day ago
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਮੋਗਾ

ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਨੇ ਲਿਆ ਧੁੱਸੀ ਬੰਨ੍ਹ ਦਾ ਜਾਇਜ਼ਾ

ਪਰਮਜੀਤ ਸਿੰਘ
ਧਰਮਕੋਟ, 24 ਸਤੰਬਰ-ਸਮੁੱਚੇ ਪੰਜਾਬ ਅੰਦਰ ਪਿਛਲੇ ਦੋ-ਤਿੰਨ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਜਿੱਥੇ ਲੋਕਾ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਹੈ, ਉੱਥੇ ਕਿਸਾਨਾਂ ਦੇ ਵੀ ਬੇਮੌਸਮੀ ਬਾਰਸ਼ ਨੂੰ ਲੈ ਕੇ ਸਾਹ ਸੂਤੇ ਪਏ ਹਨ | ਇਸ ਬੇ-ਮੌਸਮੀ ਬਾਰਸ਼ ਕਾਰਨ ਕਰਕੇ ਕਈ ਜ਼ਿਲਿ੍ਹਆਂ 'ਚ ਹੜ੍ਹ ਵਾਲੀ ਸਥਿਤ ਬਣੀ ਹੋਈ ਹੈ | ਭਾਵੇਂ ਕਿ ਮੋਗਾ ਜ਼ਿਲ੍ਹੇ ਅੰਦਰ ਹੁਣ ਤੱਕ ਕੋਈ ਵੀ ਖ਼ਤਰੇ ਵਾਲੀ ਗੱਲ ਨਹੀਂ ਜਾਪ ਰਹੀ ਪਰ ਸਵੇਰ ਦੀਆਂ ਆਕਾਸ਼ 'ਤੇ ਚੜ੍ਹੀਆਂ ਕਾਲੀਆ ਘਟਾਵਾਂ ਨੂੰ ਦੇਖ ਕੇ ਲੋਕਾਂ ਅੰਦਰ ਸਹਿਮ ਪਾਇਆ ਜਾ ਰਿਹਾ ਹੈ | ਜਦ ਵੀ ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਉੱਚਾ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਹਲਕਾ ਧਰਮਕੋਟ ਦੇ ਦਰਿਆ ਦੇ ਕੰਢੇ ਵੱਸਦੇ ਪਿੰਡਾਂ ਦਾ ਹੀ ਹੁੰਦਾ ਹੈ ਅਤੇ ਇਹ ਪਿੰਡ ਇਸ ਦੀ ਮਾਰ ਹੇਠ ਆਉਂਦੇ ਹਨ | ਮੌਸਮ ਵਿਭਾਗ ਵਲੋਂ ਤੇਜ਼ ਬਾਰਸ਼ਾਂ ਦੀ ਚਿਤਾਵਨੀ ਨੂੰ ਮੁੱਖ ਰੱਖਦਿਆਂ ਅੱਜ ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਤੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਵਲੋਂ ਧੁੱਸੀ ਬੰਨ੍ਹ ਦੇ ਨਾਜ਼ੁਕ ਥਾਵਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਡਰੇਨੇਜ ਵਿਭਾਗ, ਪੁਲਿਸ ਵਿਭਾਗ ਤੇ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਨਾਜ਼ੁਕ ਥਾਵਾਂ ਦਾ ਲਗਾਤਾਰ ਨਿਰੀਖਣ ਕਰਨ | ਡਿਪਟੀ ਕਮਿਸ਼ਨਰ ਨੇ ਪਿੰਡ ਮੰਝਲੀ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਲੋਕਾਂ ਦੀ ਮੰਗ 'ਤੇ ਪਿੰਡ ਰੇੜ੍ਹਵਾਂ ਵਿਖੇ ਸਿਹਤ ਵਿਭਾਗ ਨੂੰ ਡਾਕਟਰੀ ਟੀਮ ਦੀ ਤਾਇਨਾਤੀ ਦੇ ਆਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦਾ ਪਾਣੀ ਲਗਭਗ 20 ਤੋਂ 30 ਹਜ਼ਾਰ ਕਿਊਸਿਕ ਚੱਲ ਰਿਹਾ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ 50 ਹਜ਼ਾਰ ਕਿਊਸਿਕ ਤੋਂ ਕਾਫ਼ੀ ਹੇਠਾਂ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀ | ਉਨ੍ਹਾਂ ਲੋਕਾਂ ਨੂੰ ਧਾਰਾ 144 ਤਹਿਤ ਦਰਿਆ ਦੇ ਨਾਲ ਤੂੜੀ ਦੇ ਕੁੱਪ ਹਟਾਉਣ ਦੀ ਹਦਾਇਤ ਕੀਤੀ ਤਾਂ ਜੋ ਚੂਹੇ ਖੱਡਾਂ ਰਾਹੀਂ ਬੰਧ ਨੂੰ ਖੋਰਾ ਨਾ ਲਗਾ ਸਕਣ | ਉਨ੍ਹਾਂ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਧੁੱਸੀ ਬੰਨ੍ਹ ਦੀ ਦੀਆਂ ਨਾਜ਼ੁਕ ਥਾਵਾਂ 'ਤੇ ਮਜ਼ਬੂਤੀ ਕਾਰਜ ਸ਼ੁਰੂ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ | ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ ਨੂੰ ਮਾਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਧੁੱਸੀ ਬੰਧ ਦੇ ਲਾਗਲੇ ਪਿੰਡਾਂ ਦੇ ਸਮੂਹ ਪਟਵਾਰੀਆਂ ਨਾਲ ਮੀਟਿੰਗਾਂ ਕਰਕੇ ਲਗਾਤਾਰ ਰਾਬਤਾ ਬਣਾਈ ਰੱਖਣ ਦੇ ਨਾਲ ਮੁਕੰਮਲ ਤਾਲਮੇਲ ਬਣਾ ਕੇ ਰੱਖਣ ਦੇ ਨਿਰਦੇਸ਼ ਦਿੰਦਿਆਂ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਆਖਿਆ | ਉਨ੍ਹਾਂ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਨੂੰ ਵੀ ਬੰਨ੍ਹ ਨੇੜਲੇ ਇਲਾਕਿਆਂ ਨਾਲ ਸਬੰਧਿਤ ਥਾਣਿਆਂ ਦੇ ਮੁਖੀਆਂ ਨੂੰ ਇਸ ਸਬੰਧੀ ਲੋੜੀਂਦੇ ਨਿਰਦੇਸ਼ ਜਾਰੀ ਕਰਨ ਲਈ ਆਖਿਆ | ਇਸ ਮੌਕੇ ਐਸ.ਡੀ.ਐਮ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਚੰਦਰਮੋਹਨ ਜੈਨ, ਐਸ.ਡੀ.ਓ ਸੋਹਣ ਲਾਲ, ਬਲਾਕ ਕਾਂਗਰਸ ਪ੍ਰਧਾਨ ਧਰਮਕੋਟ ਗੁਰਬੀਰ ਸਿੰਘ ਗੋਗਾ, ਸਬੰਧਿਤ ਵਿਭਾਗਾਂ ਦੇ ਅਧਿਕਾਰੀ/ ਕਰਮਚਾਰੀ ਤੇ ਪਿੰਡਾਂ ਦੇ ਪਤਵੰਤੇ ਵਿਅਕਤੀ ਆਦਿ ਮੌਜੂਦ ਸਨ |

ਸਿਹਤ ਵਿਭਾਗ ਦੀ ਵੈਨ ਜਰੀਏ ਸਕੂਲੀ ਬੱਚਿਆਂ ਨੂੰ ਨਸ਼ਿਆਂ ਖਿਲਾਫ਼ ਕੀਤਾ ਜਾਗਰੂਕ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਵਲੋਂ ਭੇਜੀ ਗਈ ਜਾਗਰੂਕਤਾ ਵੈਨ ਰਾਹੀਂ ਸਿਹਤ ਬਲਾਕ ਡਰੋਲੀ ਭਾਈ ਦੀਆਂ ਟੀਮਾਂ ਵਲੋਂ ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ...

ਪੂਰੀ ਖ਼ਬਰ »

ਹਿੰਮਤਪੁਰਾ ਦੇ ਦੋ ਹੋਰ ਪੁਲ ਰੁੜੇ੍ਹ, ਨਹੀਂ ਪਹੰੁਚਿਆ ਕੋਈ ਅਧਿਕਾਰੀ

ਨਿਹਾਲ ਸਿੰਘ ਵਾਲਾ, 24 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਪਿਛਲੇ ਦੋ ਦਿਨ ਤੋਂ ਡਰੇਨ ਦੇ ਓਵਰਫ਼ਲੋ ਹੋਣ ਕਾਰਨ ਰਾਸ਼ਟਰੀ ਮਾਰਗ ਨੰਬਰ 71 'ਤੇ ਪਿੰਡ ਹਿੰਮਤਪੁਰਾ ਵਿਖੇ ਡਰੇਨ ਦਾ ਆਰਜ਼ੀ ਪੁਲ ਕਲ ਤੇਜ ਰਫ਼ਤਾਰ ਪਾਣੀ ਦੀ ਭੇਟ ਚੜ੍ਹ ਗਿਆ ਸੀ ਜਿਸ ਕਾਰਨ ਅੱਜ ਦੂਸਰੇ ਦਿਨ ਵੀ ...

ਪੂਰੀ ਖ਼ਬਰ »

ਤਜਿੰਦਰਪਾਲ ਸਿੰਘ ਤੂਰ ਦਾ ਬਾਬਾ ਗੁਰਮੀਤ ਸਿੰਘ ਵਲੋਂ ਸਨਮਾਨ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਹੁਣੇ-ਹੁਣੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਸ਼ਾਟਪੁੱਟ ਈਵੈਂਟ ਵਿਚ ਖੇਡਦਿਆਂ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦੋ ਜੰਮਪਲ ਤਜਿੰਦਰਪਾਲ ਸਿੰਘ ਤੂਰ ਨੇ ਸੋਨ ਤਗਮਾ ਜਿੱਤ ਕੇ ਜਿੱਥੇ ਭਾਰਤ ਦਾ ...

ਪੂਰੀ ਖ਼ਬਰ »

ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਮੋਗਾ, 24 ਸਤੰਬਰ (ਗੁਰਤੇਜ ਸਿੰਘ)-ਬੀਤੇ ਦਿਨ ਇਕ 25 ਸਾਲ ਵਿਆਹੁਤਾ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਸਵਿੰਦਰ ਸਿੰਘ ਪੁੱਤਰ ਮਹਿਮਾ ਸਿੰਘ ਵਾਸੀ ਪੱਤੋ ਹੀਰਾ ਸਿੰਘ ਨੇ ਦੱਸਿਆ ਕਿ ਉਸ ਦੀ ਪੁੱਤਰੀ ਮਨਪ੍ਰੀਤ ਕੌਰ ਦਾ ਵਿਆਹ 6 ਫਰਵਰੀ 2018 ਨੂੰ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਨੇ ਜਨਜੀਵਨ ਕੀਤਾ ਬੁਰੀ ਤਰ੍ਹਾਂ ਪ੍ਰਭਾਵਿਤ

ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ ਮੋਗਾ, 24 ਸਤੰਬਰ-ਬੀਤੇ ਦਿਨ ਤੋਂ ਪੈ ਰਹੀ ਬੇਮੌਸਮੀ ਬਾਰਸ਼ ਨੇ ਜਿੱਥੇ ਕਿਸਾਨਾਂ ਨੂੰ ਚਿੰਤਾ ਦੇ ਆਲਮ ਵਿਚ ਪਾਇਆ ਹੋਇਆ ਹੈ ਉੱਥੇ ਇਸ ਬਾਰਸ਼ ਨਾਲ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ | ਇਸ ਬਾਰਸ਼ ਨਾਲ ...

ਪੂਰੀ ਖ਼ਬਰ »

ਕਰਜ਼ਾਈ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਮੋਗਾ, 24 ਸਤੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬੀਤੀ ਰਾਤ ਇਕ ਕਰਜਾਈ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਮੁਤਾਬਿਕ ਸੁਰਿੰਦਰ ਕੁਮਾਰ ਉਮਰ 36 ਸਾਲ ਪੁੱਤਰ ਬਲਵੀਰ ਚੰਦ ਵਾਸੀ ਨਿਗਾਹਾ ਰੋਡ ਮੋਗਾ ਜੋ ਕਿ ਪਿੰਡਾਂ ਵਿਚ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਆਲ ਇੰਡੀਆ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਪੰਜਾਬ ਏਟਕ ਵਲੋਂ ਦੁੱਨੇਕੇ ਬਲਾਕ-2 ਵਿਖੇ ਸਰਕਾਰ ਦਾ ਪੁਤਲਾ ਫੂਕਣ ਦੇ ਨਾਲ-ਨਾਲ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਕੇਂਦਰ ਸਰਕਾਰ ਦੀ ਨੀਤੀ ਬਾਰੇ ਆਗੂ ਗੁਰਚਰਨ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ, ਨਕਦੀ ਅਤੇ ਐਕਟਿਵਾ ਸਮੇਤ ਇਕ ਕਾਬੂ

ਮੋਗਾ, 24 ਸਤੰਬਰ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਬਲਬੀਰ ਸਿੰਘ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਤੱਤਾਂ ਿਖ਼ਲਾਫ਼ ਕਾਰਵਾਈ ਕਰਨ ਲਈ ਸੰਧੂਆਂ ਵਾਲਾ ਰੋਡ ਮੋਗਾ ਕੋਲ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਆਮ ਵਾਂਗ ਗਸ਼ਤ ਕਰ ਰਹੀ ...

ਪੂਰੀ ਖ਼ਬਰ »

ਔਰਤ ਨਾਲ ਛੇੜਛਾੜ ਤੇ ਕੁੱਟਮਾਰ ਕਰਨ 'ਤੇ ਪੁਲਿਸ ਵਲੋਂ ਇਕ ਵਿਅਕਤੀ 'ਤੇ ਮਾਮਲਾ ਦਰਜ਼

ਨਿਹਾਲ ਸਿੰਘ ਵਾਲਾ, 24 ਸਤੰਬਰ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)-ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਇਕ ਔਰਤ ਨਾਲ ਕਥਿਤ ਛੇੜਛਾੜ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਵਿਅਕਤੀ 'ਤੇ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਕਰਮਜੀਤ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ

ਮੋਗਾ, 24 ਸਤੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਮੁਤਾਬਿਕ ਗੁਰਤੇਜ ਸਿੰਘ ਉਮਰ 32 ਸਾਲ ਪੁੱਤਰ ਸਾਧੂ ਸਿੰਘ ਵਾਸੀ ਖਾਈ ਜੋ ਕਿ ਦੋ ...

ਪੂਰੀ ਖ਼ਬਰ »

ਆਜ਼ਾਦ ਉਮੀਦਵਾਰ ਜੇਤੂ ਇੰਦਰਜੀਤ ਸਿੰਘ ਸ਼ਾਹ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਵੋਟਰਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ

ਕਿਸ਼ਨਪੁਰਾ ਕਲਾਂ, 24 ਸਤੰਬਰ (ਅਮੋਲਕ ਸਿੰਘ ਕਲਸੀ)-ਬਲਾਕ ਸੰਮਤੀ ਕਿਸ਼ਨਪੁਰਾ ਕਲਾਂ ਤੋਂ ਆਜ਼ਾਦ ਉਮੀਦਵਾਰ ਇੰਦਰਜੀਤ ਸਿੰਘ ਸ਼ਾਹ ਸਪੁੱਤਰ ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ 300 ਤੋਂ ਵਧੇਰੇ ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੇ ਇਸ ਜਿੱਤ ਲਈ ਸਮੁੱਚੇ ਪਿੰਡ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਮਾਪੇ-ਅਧਿਆਪਕ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ | ਜਿਸ 'ਚ ਕਈ ਗੱਲਾਂ 'ਤੇ ਵਿਚਾਰ-ਵਟਾਂਦਰਾ ਹੋਇਆ | ਮੀਟਿੰਗ 'ਚ ਦੋ ਨਵੇਂ ਮਾਪਿਆਂ ਨੂੰ ਲਿਆ ਗਿਆ ਜਿਨ੍ਹਾਂ'ਚ ਵਰੁਣ ...

ਪੂਰੀ ਖ਼ਬਰ »

ਫਿਲਫੌ ਾਟ ਦੀ ਵਿਦਿਆਰਥਣ ਨੇ ਹਾਸਲ ਕੀਤੇ 7 ਬੈਂਡ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)- ਫਿਲਫੌਟ ਸੰਸਥਾ ਆਪਣੇ ਬਿਹਤਰੀਨ ਨਤੀਜਿਆਂ ਸਦਕਾ ਸੁਰਖ਼ੀਆਂ 'ਚ ਹੈ ਤੇ ਇਸ ਸੰਸਥਾ ਨੂੰ ਆਈ. ਡੀ. ਪੀ. ਵਲੋਂ ਪੂਰੇ ਉਤਰੀ ਭਾਰਤ ਵਿਚ ਨੰਬਰ ਇਕ ਸੰਸਥਾ ਦੇ ਅਵਾਰਡ ਨਾਲ ਕਈ ਵਾਰ ਨਿਵਾਜਿਆ ਜਾ ਚੁੱਕਾ ਹੈ¢ ਇਸ ਸੰਸਥਾ ਦੀ ਵਿਸ਼ੇਸ਼ਤਾ ...

ਪੂਰੀ ਖ਼ਬਰ »

ਬੀਬੀ ਦੌਧਰ ਨੇ ਸ਼ਹੀਦਾਂ ਦੇ ਗੁਰਦੁਆਰੇ ਮੱਥਾ ਟੇਕਿਆ

ਅਜੀਤਵਾਲ, 24 ਸਤੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਢੁੱਡੀਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਬੀਬੀ ਬਲਵੰਤ ਕੌਰ ਦੌਧਰ ਵਲੋਂ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਨੂੰ 6 ਹਜ਼ਾਰ ਤੋਂ ਵੱਧ ਦੇ ਫ਼ਰਕ ਨਾਲ ਹਰਾਉਣ 'ਤੇ ਸਾਰੇ ਵੋਟਰਾਂ ਦਾ ਧੰਨਵਾਦ ...

ਪੂਰੀ ਖ਼ਬਰ »

ਬੈਟਰ ਫ਼ਿਊਚਰ ਦੇ ਵਿਦਿਆਰਥੀ ਨੇ ਹਾਸਲ ਕੀਤੇ 7 ਬੈਂਡ-ਹਠੂਰ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਬੈਟਰ ਫ਼ਿਊਚਰ ਆਈਲਟਸ ਤੇ ਇਮੀਗਰੇਸ਼ਨ ਸੰਸਥਾ ਜੋ ਕਿ ਮਾਲਵੇ ਦੀ ਪ੍ਰਸਿੱਧ ਸੰਸਥਾ ਹੈ | ਇਸ ਸੰਸਥਾ ਦੇ ਐਮ.ਡੀ. ਇੰਜੀਨੀਅਰ ਅਰਸ਼ਦੀਪ ਸਿੰਘ ਹਠੂਰ ਤੇ ਡਾਇਰੈਕਟਰ ਰਾਜਵੀਰ ਸਿੰਘ ਤੂਰ ਨੇ ਦੱਸਿਆ ਕਿ ਸੰਸਥਾ ਦੇ ਤਜਰਬੇਕਾਰ ਤੇ ...

ਪੂਰੀ ਖ਼ਬਰ »

ਆਰ. ਆਈ. ਈ. ਸੀ. ਨੇ ਕਿਰਨਦੀਪ ਕੌਰ ਦਾ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸਿਵਲ ਲਾਈਨ ਮੋਗਾ ਸਥਿਤ ਮਾਲਵਾ ਖੇਤਰ ਦੀ ਨਾਮਵਰ ਸੰਸਥਾ ਆਰ.ਆਈ.ਈ.ਸੀ. ਵਲੋਂ ਦਿਨੋਂ ਦਿਨ ਨੌਜਵਾਨਾਂ ਦੇ ਵਧੀਆ ਤਰੀਕਿਆਂ ਨਾਲ ਵੀਜ਼ਾ ਅਪਲਾਈ ਕਰਕੇ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ | ਸੰਸਥਾ ਵਲੋਂ ਕਿਰਨਦੀਪ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਸ਼ਾਨਦਾਰ ਸਕੋਰ ਪ੍ਰਾਪਤ ਕੀਤੇ

ਬਾਘਾ ਪੁਰਾਣਾ, 24 ਸਤੰਬਰ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਈਲੈਟਸ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟਸ ਅਤੇ ਇਮੀਗੇ੍ਰਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ ਵਿਖੇ ਬੱਸ ਸਟੈਂਡ ਦੇ ...

ਪੂਰੀ ਖ਼ਬਰ »

ਕੈਨੇਡਾ ਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਲੋਂ ਬਲੂ ਬਰਡ ਵਿਖੇ ਸੈਮੀਨਾਰ ਭਲਕੇ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਵਾਲੀ ਮੋਗਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੂ ਬਰਡ ਵਲੋਂ ਕੈਨੇਡਾ ਤੇ ਅਮਰੀਕਾ ਜਾ ਕੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਹੀ ...

ਪੂਰੀ ਖ਼ਬਰ »

ਰਜਨੀਸ਼ ਕੁਮਾਰ ਲੱਕੀ ਲੋਕ ਇਨਸਾਫ਼ ਪਾਰਟੀ ਦੇ ਹਲਕਾ ਪ੍ਰਧਾਨ ਨਿਯੁਕਤ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਲੋਕ ਇਨਸਾਫ਼ ਪਾਰਟੀ ਨੂੰ ਮਜ਼ਬੂਤ ਕਰਨ ਤਹਿਤ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਅੱਜ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਮੋਹਣ ਸਿੰਘ ਸਮਾਧ ਭਾਈ ਅਤੇ ਸ਼ਹਿਰੀ ...

ਪੂਰੀ ਖ਼ਬਰ »

ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਆਪਣੇ ਖੇਤਾਂ 'ਚ ਹੀ ਮਿਲਾਉਣ-ਡੀ. ਸੀ.

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਸਗੋਂ ਇਸ ਨੂੰ ਆਪਣੇ ਖੇਤਾਂ 'ਚ ਹੀ ਮਿਲਾਉਣ | ...

ਪੂਰੀ ਖ਼ਬਰ »

1 ਅਕਤੂਬਰ ਨੂੰ ਕਿਸਾਨ ਪਾਰਲੀਮੈਂਟ ਅੱਗੇ ਰੋਸ ਧਰਨਾ ਦੇਣਗੇ-ਕਿਸਾਨ ਯੂਨੀਅਨ

ਕੋਟ ਈਸੇ ਖਾਂ, 24 ਸਤੰਬਰ (ਨਿਰਮਲ ਸਿੰਘ ਕਾਲੜਾ)-1 ਅਕਤੂਬਰ ਨੂੰ ਮੋਗਾ ਜ਼ਿਲ੍ਹੇ ਦੇ ਵੱਡੀ ਗਿਣਤੀ |ਚ ਕਿਸਾਨ ਆਪਣੀਆਂ ਮੰਗਾਂ ਮਨਾਉਣ ਲਈ ਦਿੱਲੀ ਪਾਰਲੀਮੈਂਟ ਵਿਖੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਹੋਈ ਮੁਨਕਰ ਸਰਕਾਰ ਿਖ਼ਲਾਫ਼ ਰੋਸ ਧਰਨਾ ਦੇਣਗੇ | ਇਹ ਜਾਣਕਾਰੀ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਦਾ ਨਤੀਜਾ ਰਿਹਾ ਸ਼ਾਨਦਾਰ-ਡੱਲਾ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਆਈਲਟਸ, ਸਟੂਡੈਂਟ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਨਾਮਵਰ ਸੰਸਥਾ ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀਆਂ ਨੇ ਵਧੀਆ ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ 2 ਗਾਵਾਂ ਦੀ ਮੌਤ

ਅਬੋਹਰ, 24 ਸਤੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਨਵੀਂ ਆਬਾਦੀ ਦੀ ਗਲੀ ਨੰਬਰ 17 'ਚ ਇਕ ਬਿਜਲੀ ਦੇ ਖੰਭੇ 'ਚ ਅਚਾਨਕ ਕਰੰਟ ਆ ਜਾਣ ਕਰਕੇ ਦੋ ਗਾਵਾਂ ਦੀ ਮੌਤ ਹੋ ਗਈ | ਇਸ ਸਬੰਧੀ ਉੱਥੇ ਮੌਜੂਦ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਬਿਜਲੀ ਕਰਮਚਾਰੀਆਂ ਦੀ ਲਾਪਰਵਾਹੀ ਦਾ ...

ਪੂਰੀ ਖ਼ਬਰ »

ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਫ਼ੈਂਸੀ ਡਰੈੱਸ ਮੁਕਾਬਲੇ ਕਰਵਾਏ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਨਰਸਰੀ ਕਲਾਸ ਦੇ ਬੱਚਿਆਂ ਦੇ ਫ਼ੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਮੁਕਾਬਲੇ ਦਾ ਆਗਾਜ਼ ਸਕੂਲ ਦੇ ਚੇਅਰਮੈਨ ...

ਪੂਰੀ ਖ਼ਬਰ »

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਪਾਰਟੀ ਦੇ ਚਾਰ ਸੰਮਤੀ ਮੈਂਬਰ ਸਨਮਾਨਿਤ

ਨਿਹਾਲ ਸਿੰਘ ਵਾਲਾ, 24 ਸਤੰਬਰ (ਜਗਸੀਰ ਸਿੰਘ ਲੁਹਾਰਾ)-ਹਾਲ ਹੀ ਵਿਚ ਆਏ ਬਲਾਕ ਸੰਮਤੀ ਦੇ ਨਤੀਜਿਆਂ ਮੁਤਾਬਿਕ ਨਿਹਾਲ ਸਿੰਘ ਵਾਲਾ ਅੰਦਰ ਆਪ ਪਾਰਟੀ ਇਕ ਨਵਾਂ ਮੀਲ ਪੱਥਰ ਸਥਾਪਿਤ ਕਰਨ 'ਚ ਸਫਲ ਰਹੀ ਹੈ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਜ਼ੋਨ ਕੋਕਰੀ ਫੂਲਾ ...

ਪੂਰੀ ਖ਼ਬਰ »

ਸੇਖਾ ਕਲਾਂ ਦੇ ਬਾਬਾ ਰੁੱਖੜ ਦਾਸ ਯਾਦਗਾਰੀ ਮੇਲੇ 'ਚ ਗਾਇਕ ਭੁਪਿੰਦਰ ਗਿੱਲ ਦੀ ਦੋਗਾਣਾ ਜੋੜੀ ਨੇ ਲਾਈਆਂ ਰੌਣਕਾਂ

ਠੱਠੀ ਭਾਈ, 24 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਕਲਾਂ/ਸੇਖਾ ਮੇਹਰ ਸਿੰਘ ਵਾਲਾ ਤੇ ਠੱਠੀ ਭਾਈ ਦੀ ਹੱਦ 'ਤੇ ਸਥਿਤ ਬਾਬਾ ਰੁੱਖੜ ਦਾਸ ਜੀ ਦੇ ਸਥਾਨ 'ਤੇ ਸਾਲਾਨਾ ਭੰਡਾਰਾ ਤੇ ਬਾਬਾ ਰੁੱਖੜ ਦਾਸ ਯਾਦਗਾਰੀ ਸੱਭਿਆਚਾਰਕ ਜੋੜ ਮੇਲਾ ਬਾਬਾ ਰੁੱਖੜ ਦਾਸ ਪ੍ਰਬੰਧਕ ...

ਪੂਰੀ ਖ਼ਬਰ »

ਐਸ. ਐਫ. ਸੀ. ਸਕੂਲ ਦੇ ਵਿਦਿਆਰਥੀਆਂ ਨੇ ਅਥਲੈਟਿਕ ਮੁਕਾਬਲਿਆਂ 'ਚ ਮਾਰੀ ਬਾਜ਼ੀ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਮੋਗਾ-ਧਰਮਕੋਟ ਰੋਡ 'ਤੇ ਸਥਿਤ ਐਸ.ਐਫ.ਸੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਵਿਚ ਧਰਮਕੋਟ ਜ਼ੋਨ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਜਲਾਲਾਬਾਦ ਪੁਰਬੀ ਵਿਖੇ ਹੋਏ ਅਥਲੈਟਿਕ ਮੁਕਾਬਲਿਆਂ ਦੌਰਾਨ ...

ਪੂਰੀ ਖ਼ਬਰ »

ਵੀਰ ਸਿੰਘ ਸਕੂਲ 'ਚ ਦਸਤਾਰ ਮੁਕਾਬਲੇ ਕਰਵਾਏ

ਨੱਥੂਵਾਲਾ ਗਰਬੀ, 24 ਸਤੰਬਰ (ਸਾਧੂ ਰਾਮ ਲੰਗੇਆਣਾ)-ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਸਤਨਾਮ ਸਰਬ ਕਲਿਆਣ ਟਰੱਸਟ ਮੋਗੇ ਦੇ ਇੰਚਾਰਜ ਹਰਦੀਪ ਸਿੰਘ ਦੀ ਰਹਿਨੁਮਾਈ ਹੇਠ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਐਸ. ਡੀ. ਐਮ. ਅਮਰਬੀਰ ਸਿੰਘ ਸਿੱਧੂ ਨੇ ਸੰਮਤੀ ਦੇ ਜੇਤੂ ਉਮੀਦਵਾਰਾਂ ਨੂੰ ਵੰਡੇ ਪ੍ਰਮਾਣ ਪੱਤਰ

ਬਾਘਾ ਪੁਰਾਣਾ, 24 ਸਤੰਬਰ (ਬਲਰਾਜ ਸਿੰਗਲਾ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਜੇਤੂ ਰਹਿਣ ਵਾਲੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵਲੋਂ ਦਿੱਤੇ ਆਦੇਸ਼ਾਂ ਮੁਤਾਬਿਕ ਪ੍ਰਮਾਣ ਪੱਤਰ ਦਿੱਤੇ ਜਾ ਰਹੇ ਹਨ | ਇਸ ਪ੍ਰਕਿਰਿਆ ਦੇ ਤਹਿਤ ਅੱਜ ਸਥਾਨਕ ...

ਪੂਰੀ ਖ਼ਬਰ »

ਮਹਿਲ ਸਿੰਘ ਦਾਤੇਵਾਲ ਤੇ ਗੁਰਪ੍ਰੀਤ ਸਿੰਘ ਨੇ ਮਾਨ ਦਲ ਤੋਂ ਦਿੱਤਾ ਅਸਤੀਫ਼ਾ

ਕੋਟ ਈਸੇ ਖਾਂ, 24 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਸਰਕਲ ਕੋਟ ਈਸੇ ਖਾਂ ਦੇ ਪ੍ਰਧਾਨ ਰਹੇ ਮਹਿਲ ਸਿੰਘ ਦਾਤੇਵਾਲ ਅਤੇ ਯੂਥ ਸ਼ਹਿਰੀ ਪ੍ਰਧਾਨ ਰਹੇ ਗੁਰਪ੍ਰੀਤ ਸਿੰਘ ਕੋਟ ਈਸੇ ਖਾਂ ਵਲੋਂ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ...

ਪੂਰੀ ਖ਼ਬਰ »

ਹੇਮਕੁੰਟ ਸਕੂਲ ਐਨ. ਸੀ. ਸੀ. ਕੈਂਡਿਟਸ ਵਲੋਂ ਸਵੱਛਤਾ ਅਭਿਆਨ ਸ਼ੁਰੂ

ਕੋਟ ਈਸੇ ਖਾਂ, 24 ਸਤੰਬਰ (ਨਿਰਮਲ ਸਿੰਘ ਕਾਲੜਾ)-ਪ੍ਰਧਾਨ ਮੰਤਰੀ ਯੋਜਨਾ ਤਹਿਤ 5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਦੇ ਕਮਾਂਡਿੰਗ ਆਫ਼ੀਸਰ ਐਮ.ਐਸ.ਚਾਹਲ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੈਕੰ. ਸਕੂਲ ਦੇ ਕੈਂਡਿਟਸ ਵਲੋਂ ਸਵੱਛਤਾ ਅਭਿਆਨ ਨੂੰ ਮੁੱਖ ...

ਪੂਰੀ ਖ਼ਬਰ »

ਪਾਥਵੇਅਜ਼ ਸਕੂਲ ਸਕੂਲ ਵਿਖੇ ਬੇਟੀ ਦਿਵਸ ਮਨਾਇਆ

ਕੋਟ ਈਸੇ ਖਾਂ, 24 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਪਾਥਵੇਅਜ਼ ਗਲੋਬਲ ਸਕੂਲ ਵਿਖੇ ਬੇਟੀ ਦਿਵਸ ਨੂੰ ਸਮਰਪਿਤ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਸਮਾਗਮ ਦੌਰਾਨ ਬੱਚਿਆਂ ਨੇ ਬੇਟੀਆਂ ਨਾਲ ਸਬੰਧਿਤ ...

ਪੂਰੀ ਖ਼ਬਰ »

ਐਮ. ਐਲ. ਐਮ. ਗਰੁੱਪ ਆਫ਼ ਕਾਲਜ 'ਚ ਪਾਇਨੀਅਰ ਇਮੀਗ੍ਰੇਸ਼ਨ ਦਾ ਦੌਰਾ

ਅਜੀਤਵਾਲ, 24 ਸਤੰਬਰ (ਹਰਦੇਵ ਸਿੰਘ ਮਾਨ)-ਐਮ. ਐਲ. ਐਮ. ਗਰੁੱਪ ਆਫ਼ ਕਾਲਜ ਕਿਲੀ ਚਾਹਲ ਵਿਚ ਪੰਕਜ ਪਾਇਨੀਅਰ ਇਮੀਗ੍ਰੇਸ਼ਨ ਦੇ ਡਾ. ਰਵੀ ਗਰਗ ਚੇਅਰਮੈਨ ਤੇ ਮਿਸਟਰ ਪੰਕਜ ਵਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ | ਸੰਸਥਾ ਦੇ ਅਧਿਕਾਰੀਆਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਕਾਕਾ ਹਰਨਿੰਦਰ ਸਿੰਘ ਬਰਾੜ ਸਮਾਲਸਰ ਨੂੰ ਸਦਮਾ ਪਿਤਾ ਦਾ ਦਿਹਾਂਤ

ਸਮਾਲਸਰ, 24 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਸੀਨੀਅਰ ਅਕਾਲੀ ਆਗੂ ਕਾਕਾ ਹਰਨਿੰਦਰ ਸਿੰਘ ਬਰਾੜ ਸਮਾਲਸਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਬਰਾੜ ਸਪੁੱਤਰ ਹਾਕਮ ਸਿੰਘ ਬਰਾੜ ਸਮਾਲਸਰ (ਮੋਗਾ) ਅਚਾਨਕ ਅਕਾਲ ਚਲਾਣਾ ਕਰ ਗਏ | ਉਹ ...

ਪੂਰੀ ਖ਼ਬਰ »

ਬੈਂਕ ਅਧਿਕਾਰੀ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਸਾਨ ਵਿਆਜ ਦਰਾਂ 'ਤੇ ਕਰਜ਼ੇ ਦੇਣ ਨੂੰ ਤਰਜੀਹ ਦੇਣ-ਡੀ. ਸੀ.

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹੇ ਦੇ ਸਮੂਹ ਬੈਂਕ ਅਧਿਕਾਰੀ ਗਰੀਬ ਤੇ ਕਮਜ਼ੋਰ ਵਰਗ ਦੇ ਲੋਕਾਂ ਨੰੂ ਆਸਾਨ ਵਿਆਜ਼ ਦਰਾਂ 'ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ, ਤਾਂ ਜੋ ਲੋੜਵੰਦ ਵਿਅਕਤੀ ਸਵੈ-ਰੋਜ਼ਗਾਰ ਅਪਣਾ ਕੇ ਆਪਣਾ ਜੀਵਨ ...

ਪੂਰੀ ਖ਼ਬਰ »

ਇਕੋ ਸੀਟ ਦੇ ਮੁਕਾਬਲੇ ਖ਼ੁਸ਼ੀਆਂ ਗ਼ਮ 'ਚ ਤੇ ਗ਼ਮ ਖ਼ੁਸ਼ੀਆਂ 'ਚ ਬਦਲੇ

ਲੱਖੋ ਕੇ ਬਹਿਰਾਮ, 24 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ ਆਉਂਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਸੀਟਾਂ 'ਤੇ ਹਲਕਾ ਵਿਧਾਇਕ ਤੇ ਖੇਡ ਮੰਤਰੀ ਵਲੋਂ ਆਪਣੇ ਅਸਰ-ਰਸੂਖ਼ ਤੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅੱਗੇ ...

ਪੂਰੀ ਖ਼ਬਰ »

ਫਲੀਆਂ ਵਾਲਾ 'ਚ ਬਰਸਾਤ ਆਉਣ ਨਾਲ ਕੱਚਾ ਕਮਰਾ ਡਿੱਗਿਆ

ਜਲਾਲਾਬਾਦ, 24 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਲਾਗਲੇ ਪਿੰਡ ਚੱਕ ਅਰਾਈਆਂਵਾਲਾ ਉਰਫ ਫ਼ਲੀਆਂ ਵਾਲਾ ਵਿਖੇ ਬੀਤੀ ਰਾਤ ਨੂੰ ਆਏ ਮੀਂਹ ਦੇ ਕਹਿਰ ਨਾਲ ਇਕ ਗ਼ਰੀਬ ਪਰਿਵਾਰ ਦਾ ਕੱਚਾ ਕਮਰਾ ਢਹਿ ਢੇਰੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭਾਵਿਤ ਰੇਸ਼ਮ ਸਿੰਘ ...

ਪੂਰੀ ਖ਼ਬਰ »

ਠੱਗੀ ਮਾਰਨ ਦੇ ਮਾਮਲੇ 'ਚ ਨਾਮਜ਼ਦ ਸਰਕਾਰੀ ਅਧਿਆਪਕਾ ਦੀ ਗਿ੍ਫ਼ਤਾਰੀ 'ਤੇ ਰੋਕ

ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਇਕ ਸਰਕਾਰੀ ਅਧਿਆਪਕਾ ਦੀ ਗਿ੍ਫ਼ਤਾਰੀ 'ਤੇ ਰੋਕ ਲਗਾਉਂਦੇ ਹੋਏ ਅੰਤਿ੍ਮ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਹੈ | ਉਕਤ ਮਹਿਲਾ ਉੱਪਰ ਵਿਦੇਸ਼ ਭੇਜਣ ਦੇ ਨਾਂਅ 'ਤੇ ਮਿਲੀਭੁਗਤ ਕਰਕੇ 25 ਲੱਖ ...

ਪੂਰੀ ਖ਼ਬਰ »

ਯੁਵਕ ਮੇਲਾ ਦੇਸ਼ ਭਗਤ ਕਾਲਜ ਮੋਗਾ ਵਿਖੇ 25 ਤੇ 26 ਅਕਤੂਬਰ ਨੂੰ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਦੇਸ਼ ਭਗਤ ਕਾਲਜ ਮੋਗਾ ਵਿਖੇ 25-26 ਅਕਤੂਬਰ ਨੂੰ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਯੁਵਕ ਮੇਲਾ ਹੋ ਰਿਹਾ ਹੈ | ਇਸ ਦਾ ਫ਼ੈਸਲਾ ਵਾਈਸ ਚਾਂਸਲਰ ਡਾ: ਮੋਹਨ ਪਾਲ ਸਿੰਘ ਈਸ਼ਰ ਵਲੋਂ ਉੱਚ ਪੱਧਰੀ ਮੀਟਿੰਗ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਨੀਟਾ ਵਹਿਣੀਵਾਲੀਆ ਵੱਡੀ ਲੀਡ ਨਾਲ ਜੇਤੂ

ਕਿਸ਼ਨਪੁਰਾ ਕਲਾਂ, 24 ਸਤੰਬਰ (ਅਮੋਲਕ ਸਿੰਘ ਕਲਸੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੋਕਰੀ ਕਲਾਂ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਨੀਟਾ ਵਹਿਣੀ ਵਾਲੀਆਂ 5775 ਵੋਟਾਂ ਦੀ ਵੱਡੀ ਲੀਡ ਨਾਲ ਜੇਤੂ ਰਹੇ | ਇਸ ਮੌਕੇ ਮਨਪ੍ਰੀਤ ਸਿੰਘ ਨੀਟਾ ਵਹਿਣੀ ਵਾਲੀਆਂ ਨੇ ...

ਪੂਰੀ ਖ਼ਬਰ »

ਹਰਿਆਣੇ ਦੀ ਸ਼ਰਾਬ ਸਮੇਤ ਇਕ ਕਾਬੂ

ਬਾਘਾ ਪੁਰਾਣਾ, 24 ਸਤੰਬਰ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਪੁਲਿਸ ਵਲੋਂ ਹਰਿਆਣੇ ਦੀ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਥਾਣਾ ਬਾਘਾ ਪੁਾਰਣਾ ਦੇ ਹੌਲਦਾਰ ਰਾਜਾ ਸਿੰਘ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਜ਼ੋਨ ਡਾਲਾ ਤੋਂ ਜੇਤੂ ਕਾਂਗਰਸੀ ਉਮੀਦਵਾਰ ਅਕਾਸ਼ਦੀਪ ਸਿੰਘ ਲਾਲੀ ਨੇ ਜੇਤੂ ਸਰਟੀਫ਼ਿਕੇਟ ਹਾਸਲ ਕੀਤਾ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ 6 ਤੋਂ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਅਕਾਸ਼ਦੀਪ ਸਿੰਘ ਲਾਲੀ ਨੇ ਅੱਜ ਜ਼ਿਲ੍ਹਾ ਵਧੀਕ ਚੋਣ ਅਫ਼ਸਰ ਕਮ ਏ.ਡੀ.ਸੀ. ਤੋਂ ਆਪਣੇ ਸਮਰਥਕਾਂ ਨਾਲ ਜੇਤੂ ਸਰਟੀਫਿਕੇਟ ਪ੍ਰਾਪਤ ...

ਪੂਰੀ ਖ਼ਬਰ »

ਰੰਜਸ਼ ਕਾਰਨ ਹੋਏ ਝਗੜੇ ਵਿਚ ਪੰਜਗਰਾਈਾ ਖ਼ੁਰਦ ਦੇ ਤਿੰਨ ਵਿਅਕਤੀਆਂ ਦੇ ਪਰਚਾ ਦਰਜ

ਸਮਾਲਸਰ, 24 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਪੰਜਗਰਾਈਾ ਖ਼ੁਰਦ ਵਿਖੇ ਹੋਏ ਰੰਜਸ਼ ਤਹਿਤ ਹੋਏ ਝਗੜੇ ਕਾਰਨ ਥਾਨਾ ਸਮਾਲਸਰ ਪੁਲਿਸ ਵਲੋਂ ਸੁਰਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪੰਜਗਰਾਈਾ ਖ਼ੁਰਦ, ਮੰਗਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੰਜਗਰਾਈਾ ...

ਪੂਰੀ ਖ਼ਬਰ »

ਇੰਗਨਾਈਟ ਮਾਈਡਜ਼ ਇੰਸਟੀਚਿਊਟ ਤਖ਼ਤੂਪੁਰਾ ਦੀ ਵਿਦਿਆਰਥਣ ਨੇ ਹਾਸਲ ਕੀਤੇ 6 ਬੈਂਡ

ਨਿਹਾਲ ਸਿੰਘ ਵਾਲਾ, 24 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਸੰਸਥਾ ਇੰਗਨਾਈਟ ਮਾਈਡਜ਼ ਇੰਸਟੀਚਿਊਟ ਸ੍ਰੀ ਤਖ਼ਤੂਪੁਰਾ ਸਾਹਿਬ ਜੋ ਕਿ ਪਿਛਲੇ 7 ਸਾਲਾ ਤੋਂ ਪੇਂਡੂ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੀ ਹੋਈ ਹੈ | ਇਹ ਸੰਸਥਾ ਬੱਚਿਆਂ ਦੇ ਵਿਦੇਸ਼ ਜਾਣ ...

ਪੂਰੀ ਖ਼ਬਰ »

ਮੀਂਹ ਦੇ ਪਾਣੀ ਨੇ ਜਲਾਲਾਬਾਦ ਸ਼ਹਿਰ 'ਚ ਹੋਏ ਵਿਕਾਸ ਕੰਮਾਂ ਦੀ ਖੋਲ੍ਹੀ ਪੋਲ

ਜਲਾਲਾਬਾਦ, 24 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਬੀਤੇ ਕੱਲ੍ਹ ਸਾਰਾ ਦਿਨ ਤੇ ਦੇਰ ਰਾਤ ਤੱਕ ਵਰ੍ਹਦੇ ਰਹੇ ਇਸ ਇਲਾਕੇ 'ਚ ਬਰਸਾਤ ਨਾਲ ਜਲਾਲਾਬਾਦ ਸ਼ਹਿਰ ਦੇ ਵੱਖ ਵੱਖ ਗਲੀ ਮੁਹੱਲਿਆਂ 'ਚ ਬਰਸਾਤ ਦਾ ਪਾਣੀ ਇਕੱਠਾ ਹੋ ਗਿਆ ਤੇ ਕਈ ਥਾਵਾਂ 'ਤੇ ਅੱਜ ਵੀ ਸਾਰਾ ਦਿਨ ਪਾਣੀ ...

ਪੂਰੀ ਖ਼ਬਰ »

ਭਾਰੀ ਮੀਂਹ ਨਾਲ ਪੱਕਣ ਕਿਨਾਰੇ ਖੜ੍ਹੀਆਂ ਝੋਨੇ ਤੇ ਬਾਸਮਤੀ ਦੀਆਂ ਫ਼ਸਲਾਂ ਡਿੱਗਣ ਲੱਗੀਆਂ

ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 24 ਸਤੰਬਰ-ਲਗਾਤਾਰ ਪੈ ਰਹੇ ਬੇਮੌਸਮੀ ਮੀਂਹ ਕਾਰਨ ਪੱਕਣ ਕਿਨਾਰੇ ਖੜ੍ਹੀਆਂ ਝੋਨੇ ਅਤੇ ਬਾਸਮਤੀ ਦੀਆਂ ਨੀਵੇਂ ਖੇਤਾਂ ਵਾਲੀਆਂ ਫ਼ਸਲਾਂ ਪਾਣੀ ਭਰਨ ਨਾਲ ਡਿਗਣੀਆਂ ਸ਼ੁਰੂ ਹੋ ਗਈਆਂ ਹਨ ਤੇ ਕੁਝ ਗਰੀਬਾਂ ਦੇ ਕੱਚੇ ਘਰਾਂ ਨੂੰ ਵੀ ...

ਪੂਰੀ ਖ਼ਬਰ »

ਵਾੜਾ ਜਵਾਹਰ ਸਿੰਘ ਵਾਲਾ ਦੇ ਅਕਾਲੀ ਸਰਪੰਚ ਸਮੇਤ ਚਾਰ ਿਖ਼ਲਾਫ਼ ਕੁੱਟਮਾਰ ਦਾ ਮਾਮਲਾ ਦਰਜ

ਤਲਵੰਡੀ ਭਾਈ, 24 ਸਤੰਬਰ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੇ ਅਕਾਲੀ ਸਰਪੰਚ ਹਰਭਗਵਾਨ ਸਿੰਘ ਗਿੱਲ ਸਮੇਤ ਚਾਰ ਵਿਅਕਤੀਆਂ ਿਖ਼ਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ...

ਪੂਰੀ ਖ਼ਬਰ »

ਇੰਗਲਿਸ਼ ਸਕੂਲ ਦੇ ਵਿਦਿਆਰਥੀ ਨੇ ਲਿਸਨਿੰਗ 'ਚੋਂ 8.5 ਬੈਂਡ ਪ੍ਰਾਪਤ ਕੀਤੇ

ਬਾਘਾ ਪੁਰਾਣਾ, 24 ਸਤੰਬਰ (ਬਲਰਾਜ ਸਿੰਗਲਾ)-ਸਥਾਨਕ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਆਈਲਟਸ ਸੰਸਥਾ ਜੋ ਆਧੁਨਿਕ ਸਹੂਲਤਾਂ ਤੇ ਮਿਆਰੀ ਸਿੱਖਿਆ ਦਾ ਸੁਮੇਲ ਇੰਗਲਿਸ਼ ਸਕੂਲ ਬਾਘਾ ਪੁਰਾਣਾ ਸ਼ੁਰੂ ਤੋਂ ਹੀ ਸ਼ਾਨਦਾਰ ...

ਪੂਰੀ ਖ਼ਬਰ »

ਖੋਖਾ ਸੰਚਾਲਕਾਂ ਨੂੰ ਦੁਕਾਨਾਂ ਦੇ ਮਾਲਕਾਨਾ ਹੱਕਾਂ ਦੇ ਕਾਰਡ ਡਾ: ਹਰਜੋਤ ਨੇ ਕੀਤੇ ਜਾਰੀ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ ਖੋਖਾ ਸੰਚਾਲਕਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਦਵਾਉਣ ਲਈ ਕੀਤੇ ਪੁਰਜ਼ੋਰ ਯਤਨਾ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ¢ ਅੱਜ ਖੋਖਾ ਸੰਚਾਲਕਾਂ ...

ਪੂਰੀ ਖ਼ਬਰ »

ਜਥੇਦਾਰ ਚਰਨ ਸਿੰਘ ਅਤੇ ਜਸਵੰਤ ਸਿੰਘ ਸੰਧੂ ਨੇ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਜਿੱਥੇ ਅਰਨੀਵਾਲਾ ਖੇਤਰ ਦੇ ਤਕਰੀਬਨ ਜ਼ਿਆਦਾਤਰ ਪਿੰਡਾਂ 'ਚੋਂ ਅਕਾਲੀ ਦਲ ਦੀਆਂ ਵੋਟਾਂ ਘਟੀਆਂ ਹਨ, ਇਸ ਦੇ ਮੱਦੇਨਜ਼ਰ ਸ਼ੋ੍ਰਮਣੀ ਅਕਾਲੀ ਦਲ ਦੇ ਵੱਖ ਵੱਖ ਮੋਰਚਿਆਂ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਦੇ ਘਰ ਹਮਲਾ ਕਰਨ ਦੀ ਨੀਅਤ ਨਾਲ ਆਏ ਤਿੰਨ ਮੋਟਰਸਾਈਕਲ ਸਵਾਰ

ਮੋਗਾ, 24 ਸਤੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਰਿਟਰਨਿੰਗ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸਰਕਾਰੀ ਘਰ ਅੰਦਰ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਹਮਲਾ ਕਰਨ ਦੀ ਨੀਅਤ ਨਾਲ ਦਾਖ਼ਲ ਹੋ ਜਾਣ ਦਾ ਸਮਾਚਾਰ ...

ਪੂਰੀ ਖ਼ਬਰ »

ਆਈ. ਐਸ. ਐਫ. ਕਾਲਜ ਆਫ਼ ਫਾਰਮੇਸੀ 'ਚ ਪੁਰਾਣੇ ਵਿਦਿਆਰਥੀਆਂ ਦਾ ਸੰਮੇਲਨ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਸਾਬਕਾ ਵਿਦਿਆਰਥੀਆਂ ਦਾ ਸੰਮੇਲਨ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਆਈ.ਐਸ.ਐਫ. ਸਾਬਕਾ ਵਿਦਿਆਰਥੀ ਸੰਘ ਦੇ ਪ੍ਰਧਾਨ ਡਾ. ਗੁਰਫ਼ਤਿਹ ਸਿੰਘ, ਡਾਇਰੈਕਟਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX