ਤਾਜਾ ਖ਼ਬਰਾਂ


ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  1 day ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  1 day ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  1 day ago
ਨਵੀਂ ਦਿੱਲੀ, 19 ਸਤੰਬਰ- ਏਅਰ ਵਾਈਸ ਚੀਫ਼ ਏਅਰ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਮੁਤਾਬਕ...
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  1 day ago
ਨਵੀਂ ਦਿੱਲੀ, 19 ਸਤੰਬਰ- ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅਲਕਾ ਲਾਂਬਾ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ...
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  1 day ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੇ ਮਾਮਲੇ 'ਚ ਅੱਜ ਅਦਾਲਤ ਵਲੋਂ ਧਾਰਾ-505, 148, 149 'ਚ ਵੀ ਜ਼ਮਾਨਤ ਦੀ ਅਰਜ਼ੀ...
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅੱਜ ਫ਼ਾਜ਼ਿਲਕਾ ਪੁੱਜਣ 'ਤੇ ਘਿਰਾਓ ਕਰਦਿਆਂ ਪੰਜਾਬ ਸਰਕਾਰ...
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  1 day ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ...
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  1 day ago
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  1 day ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਆਈ. ਐੱਨ. ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ
. . .  1 day ago
ਮੁੱਖ ਮੰਤਰੀ ਦੇ ਨਵੇਂ ਸਲਾਹਕਾਰਾਂ ਨੂੰ ਦਿੱਤੇ ਨਿੱਜੀ ਸਹਾਇਕਾਂ ਦੀ ਪੋਸਟਿੰਗ ਰੱਦ ਕਰਨ ਦੇ ਹੁਕਮ
. . .  1 day ago
ਫ਼ਿਰੋਜ਼ਪੁਰ ਵਿਖੇ ਨੌਜਵਾਨਾਂ ਦੀ ਲੜਾਈ 'ਚ ਚੱਲੀ ਗੋਲੀ, ਸਰਪੰਚ ਜ਼ਖ਼ਮੀ
. . .  1 day ago
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦਾ ਸੰਘਰਸ਼ : ਤਿੰਨ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  1 day ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਮਮਤਾ ਬੈਨਰਜੀ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਅਸਥਾਨ ਬਿਲਕੁਲ ਸੁਰੱਖਿਅਤ ਹੋਣ ਦਾ ਦਾਅਵਾ
. . .  1 day ago
ਡੇਰਾ ਬਾਬਾ ਨਾਨਕ ਵਿਖੇ ਕੈਪਟਨ ਕਰ ਰਹੇ ਹਨ ਲੈਂਡ ਪੋਰਟ ਅਥਾਰਿਟੀ ਅਤੇ ਐੱਨ. ਐੱਚ. ਏ. ਦੇ ਅਧਿਕਾਰੀਆਂ ਨਾਲ ਬੈਠਕ
. . .  1 day ago
ਅੱਜ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਮਮਤਾ ਬੈਨਰਜੀ
. . .  1 day ago
20 ਡਾਲਰ ਫ਼ੀਸ ਪ੍ਰਕਿਰਿਆ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਪਰੰਪਰਾ ਦੇ ਉਲਟ- ਕੈਪਟਨ
. . .  1 day ago
ਬੇਅਦਬੀ ਮਾਮਲਾ : ਅਦਾਲਤ ਨੇ ਸੀ. ਬੀ. ਆਈ. ਨੂੰ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ
. . .  1 day ago
ਕੈਪਟਨ ਨੇ ਦੂਰਬੀਨ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  1 day ago
ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦਾ ਮਾਮਲਾ : ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਨੂੰ ਮੁਹੱਈਆ ਕਰਾਈ ਚਾਰਜਸ਼ੀਟ ਦੀ ਕਾਪੀ
. . .  1 day ago
ਫੌਜ ਮੁਖੀ ਬਿਪਿਨ ਰਾਵਤ ਨੇ ਕੀਤੇ ਬਦਰੀਨਾਥ ਮੰਦਰ ਦੇ ਦਰਸ਼ਨ
. . .  1 day ago
ਡੇਰਾ ਬਾਬਾ ਨਾਨਕ ਪਹੁੰਚੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ
. . .  1 day ago
ਕੁਝ ਸਮੇਂ ਬਾਅਦ ਡੇਰਾ ਬਾਬਾ ਨਾਨਕ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  1 day ago
ਝਾਰਖੰਡ 'ਚ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ 'ਆਪ' 'ਚ ਹੋਏ ਸ਼ਾਮਲ
. . .  1 day ago
ਸ੍ਰੀਲੰਕਾ ਦੀ ਜਲ ਸੈਨਾ ਨੇ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ
. . .  1 day ago
ਕਾਰ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, ਮਾਂ-ਪੁੱਤ ਸਣੇ ਤਿੰਨ ਦੀ ਮੌਤ
. . .  1 day ago
ਘਰ ਨਾਲ ਟਕਰਾਈ ਬੱਸ, 7 ਲੋਕ ਜ਼ਖ਼ਮੀ
. . .  1 day ago
ਲੜਾਕੂ ਜਹਾਜ਼ 'ਤੇਜਸ' 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ
. . .  1 day ago
ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  1 day ago
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  1 day ago
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  1 day ago
ਅੱਜ ਦਾ ਵਿਚਾਰ
. . .  1 day ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  2 days ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  2 days ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਖੰਨਾ / ਸਮਰਾਲਾ

ਖੰਨਾ ਪੁਲਿਸ ਜ਼ਿਲ੍ਹੇ 'ਚ ਬਰਸਾਤ ਨਾਲ ਨੀਵਿਆਂ ਇਲਾਕਿਆਂ 'ਚ ਭਰਿਆ ਪਾਣੀ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲ੍ਹੇ ਵਿਚ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਏ. ਡੀ. ਸੀ. ਖੰਨਾ ਅਜੈ ਸੂਦ, ਐਸ. ਐਸ. ਪੀ. ਖੰਨਾ ਧਰੁਵ ਦਹੀਆ, ਖੰਨਾ ਦੇ ਐਸ. ਡੀ. ਐਮ. ਸੰਦੀਪ ਸਿੰਘ, ਸਮਰਾਲਾ ਦੇ ਐਸ. ਡੀ. ਐਮ. ਗੀਤਿਕਾ ਸਿੰਘ, ਪਾਇਲ ਦੀ ਐਸ. ਡੀ. ਐਮ. ਸਵਾਤੀ ਟਿਵਾਣਾ ਆਦਿ ਦੀ ਦੇਖ ਰੇਖ ਵਿਚ ਸੰਭਾਵਿਤ ਹੜ੍ਹਾਂ ਅਤੇ ਬਰਸਾਤ ਨਾਲ ਹੋਣ ਵਾਲੇ ਸੰਭਾਵਿਤ ਨੁਕਸਾਨ ਤੋਂ ਬਚਣ ਲਈ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਖੰਨਾ ਦੇ ਏ. ਡੀ. ਸੀ. ਅਜੈ ਸੂਦ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਜ਼ਿਲ੍ਹਾ ਇਲਾਕਿਆਂ ਵਿਚ ਡੀ. ਸੀ. ਵਲੋਂ 25 ਸਤੰਬਰ ਨੂੰ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਭਾਵੇਂ ਸਕੂਲ ਬੰਦ ਰੱਖੇ ਜਾਣਗੇ, ਪਰ ਇਨ੍ਹਾਂ ਸਕੂਲਾਂ ਨਾਲ ਸਬੰਧਿਤ ਸਟਾਫ਼ ਆਮ ਦਿਨਾਂ ਦੀ ਤਰ੍ਹਾਂ ਸਕੂਲਾਂ ਵਿਚ ਹਾਜ਼ਰ ਰਹੇਗਾ ਤਾਂ ਜੋ ਜ਼ਰੂਰਤ ਵੇਲੇ ਉਨ੍ਹਾਂ ਦੀ ਸਹਾਇਤਾ ਲਈ ਜਾਵੇ | ਖੰਨਾ ਵਿਚ ਕਈ ਥਾਵਾਂ 'ਤੇ ਕੱਚੇ ਮਕਾਨਾਂ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੰੁਚਾਉਣ ਦੀਆਂ ਖ਼ਬਰਾਂ ਵੀ ਹਨ | ਇਸ ਦਰਮਿਆਨ ਐਸ.ਐਸ. ਪੀ. ਖੰਨਾ ਧਰੁਵ ਦਹੀਆ ਨੇ ਦੱਸਿਆ ਕਿ ਖੰਨਾ ਪੁਲਿਸ ਵਲੋਂ ਇਸ ਮਾਮਲੇ ਵਿਚ ਫ਼ੌਜੀ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਹੈ | ਐਸ. ਐਸ. ਪੀ. ਅਨੁਸਾਰ ਮਿਲਟਰੀ ਦੇ ਸੂਬੇਦਾਰ ਦਰਸ਼ਨ ਸਿੰਘ ਜਿਨ੍ਹਾਂ ਦਾ ਨੰਬਰ 76268-81277 ਹੈ ਨੂੰ ਕਿਸੇ ਵੀ ਘਟਨਾ ਦੀ ਖ਼ਬਰ ਦਿੱਤੀ ਜਾ ਸਕਦੀ ਹੈ, ਇਸ ਤੋਂ ਇਲਾਵਾ ਐਸ. ਐਸ. ਪੀ. ਖੰਨਾ ਨੇ ਕੰਟਰੋਲ ਰੂਮ ਦੇ ਨੰਬਰ 100, 112 ਅਤੇ 95929-14053 ਨੰਬਰ ਵੀ ਲੋਕਾਂ ਲਈ ਖੁੱਲੇ੍ਹ ਰੱਖੇ ਹਨ | ਇਸ ਤੋਂ ਇਲਾਵਾ ਪ੍ਰਸ਼ਾਸ਼ਨ ਨੇ ਹੈਲਪ ਲਾਈਨ ਵਜੋਂ ਖੰਨਾ ਲਈ 01628226091, ਸਮਰਾਲਾ ਲਈ 01628262354 ਅਤੇ ਪਾਇਲ ਲਈ 01628276892 ਨੰਬਰ ਵੀ ਜਾਰੀ ਕੀਤੇ ਹਨ |
ਐਸ. ਐਚ. ਓ. ਸੂਦ ਨੇ 19 ਕੱਚੇ ਮਕਾਨਾਂ ਦੇ ਵਾਸੀ ਪਹੁੰਚਾਏ ਸੁਰੱਖਿਅਤ ਜਗ੍ਹਾ
ਖੰਨਾ, (ਹਰਜਿੰਦਰ ਸਿੰਘ ਲਾਲ)-ਪ੍ਰਸ਼ਾਸ਼ਨ ਵਲੋਂ ਜਾਰੀ ਕੀਤੇ ਗਏ ਰੈੱਡ ਅਲਰਟ ਨੂੰ ਦੇਖਦੇ ਹੋਏ ਅਤੇ ਬੀਤੇ 3 ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ਾਂ ਨਾਲ ਕਿਸੇ ਗ਼ਰੀਬ ਦਾ ਕੱਚਾ ਮਕਾਨ ਡਿੱਗਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ | ਇਸ ਲਈ ਪ੍ਰਸ਼ਾਸ਼ਨ ਵਲੋਂ ਐਸ. ਐਚ. ਓ. ਰਜਨੀਸ਼ ਸੂਦ ਸਿਟੀ 2 ਖੰਨਾ ਅਤੇ ਦਾਸ ਹੋਰੀਂ ਅਨੰਦ ਨਗਰ ਵਾਰਡ ਨੰਬਰ 19 ਵਿਖੇ ਕੱਚੇ ਮਕਾਨਾਂ ਵਾਲੀਆ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਧਰਮਸ਼ਾਲਾ ਅਤੇ ਵਾਰਡ ਦੀ ਆਂਗਨਵਾੜੀ ਵਿਖੇ ਆਰਜ਼ੀ ਤੌਰ +ਤੇ ਸ਼ਿਫ਼ਟ ਕਰਦੇ ਹੋਏ ਧੰਨਵਾਦ ਸਮੂਹ ਇਲਾਕੇ ਦੀ ਸੰਗਤ ਦਾ ਅਤੇ ਐਸ. ਐਚ. ਓ. ਰਜਨੀਸ਼ ਸੂਦ ਸਿਟੀ 2 ਖੰਨਾ ਦਾ ਜਿਨ੍ਹਾਂ ਨੇ ਇਸ ਕੰਮ ਲਈ ਪੂਰੀ ਮਦਦ ਕੀਤੀ |
ਨੀਵਿਆਂ ਇਲਾਕਿਆਂ 'ਚ ਭਰਿਆ ਪਾਣੀ, ਫ਼ਸਲਾਂ ਵੀ ਡੁੱਬੀਆਂ
ਖੰਨਾ, (ਹਰਜਿੰਦਰ ਸਿੰਘ ਲਾਲ/ ਮਨਜੀਤ ਸਿੰਘ ਧੀਮਾਨ/ਦਵਿੰਦਰ ਸਿੰਘ ਗੋਗੀ)-ਇਸ ਦਰਮਿਆਨ ਖੰਨਾ ਦੇ ਵੱਖ ਵੱਖ ਨੀਵਿਆਂ ਇਲਾਕਿਆਂ ਵਿਚ 1 ਫੁੱਟ ਤੋਂ ਲੈ ਕੇ 3 ਫੁੱਟ ਤੱਕ ਪਾਣੀ ਭਰ ਜਾਣ ਦੀਆਂ ਖ਼ਬਰਾਂ ਹਨ | ਇਹ ਪਾਣੀ ਪੀਰ ਖਾਨਾ ਰੋਡ, ਕਿਤਾਬ ਬਾਜ਼ਾਰ, ਲਾਇਨੋ ਪਾਰ ਦੇ ਇਲਾਕਿਆਂ, ਨਰੋਤਮ ਨਗਰ, ਅਨਾਜ ਮੰਡੀ, ਸੁਭਾਸ਼ ਬਾਜ਼ਾਰ ਆਦਿ ਵਿਚ ਖੜ੍ਹਾ ਹੈ | ਜਦੋਂ ਕਿ ਮੀਂਹ ਜਾਰੀ ਹੈ | ਜਦੋਂ ਕਿ ਖੰਨਾ ਪੁਲਿਸ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਵਿਚ ਝੋਨੇ ਦੀ ਫ਼ਸਲ ਵੀ ਪਾਣੀ ਵਿਚ ਡੁੱਬੀ ਨਜ਼ਰ ਆ ਰਹੀ ਹੈ | ਜਿਸ ਨਾਲ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਤਰਾ ਹੈ |
ਜਦੋਂ ਬਾਰਿਸ਼ 'ਚ ਟਰੈਫ਼ਿਕ ਇੰਚਾਰਜ ਖ਼ੁਦ ਟਰੈਫ਼ਿਕ ਕੰਟਰੋਲ ਕਰਦੇ ਨਜ਼ਰ ਆਏ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਤੋਂ ਪੈ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਜਿੱਥੇ ਜਨਜੀਵਨ ਅਸਤ ਵਿਅਸਤ ਹੋ ਗਿਆ ਅਤੇ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਅੱਜ ਪਹਿਲਾ ਮੌਕਾ ਸੀ ਕਿ ਸ਼ਹਿਰ 'ਚ ਟਰੈਫ਼ਿਕ 'ਚ ਕੋਈ ਵਿਘਨ ਨਜ਼ਰ ਨਹੀਂ ਆਇਆ ਅਤੇ ਜੀ. ਟੀ. ਰੋਡ 'ਤੇ ਟਰੈਫ਼ਿਕ ਸੁਚਾਰੂ ਰੂਪ 'ਚ ਚੱਲਦਾ ਨਜ਼ਰ ਆਇਆ | ਐਸ.ਐਸ.ਪੀ. ਖੰਨਾ ਸ੍ਰੀ ਧਰੁਵ ਦਹੀਆ ਦੀ ਅਗਵਾਈ ਵਿਚ ਅੱਜ ਬਾਰਸ਼ ਦੌਰਾਨ ਟਰੈਫ਼ਿਕ ਇੰਚਾਰਜ ਖੰਨਾ ਹਰਵਿੰਦਰ ਸਿੰਘ ਸਾਥੀ ਟਰੈਫ਼ਿਕ ਪੁਲੀਸ ਮੁਲਾਜ਼ਮਾਂ ਦੇ ਨਾਲ ਬਾਰਸ਼ ਦੌਰਾਨ ਲਗਾਤਾਰ ਡਿਊਟੀ ਕਰਦੇ ਦੇਖੇ ਗਏ |
ਕਿਸਾਨਾਂ ਦੇ ਚਿਹਰੇ ਮੁਰਝਾਏ, ਫ਼ਸਲਾਂ ਦਾ ਭਾਰੀ ਨੁਕਸਾਨ
ਪਾਇਲ, (ਰਜਿੰਦਰ ਸਿੰਘ/ਗੁਰਦੀਪ ਸਿੰਘ ਨਿਜ਼ਾਮਪੁਰ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ | ਮੀਂਹ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਪ੍ਰੀਤਮ ਸਿੰਘ ਗਰਚਾ, ਮੁਖ਼ਤਿਆਰ ਸਿੰਘ ਚੀਮਾ ਨੇ ਕਿਹਾ ਕਿ ਲਗਾਤਾਰ ਮੀਂਹ ਨਾਲ ਫ਼ਸਲਾਂ ਵਿਚ ਲੋੜ ਤੋਂ ਵੱਧ ਪਾਣੀ ਖੜ੍ਹ ਚੁੱਕੇ ਹੈ ਜਿਸ ਨਾਲ ਫ਼ਸਲ ਜੜ੍ਹਾਂ ਤੋਂ ਗਲ ਰਹੀ ਹੈ |
ਵੱਢ੍ਹੀ ਜੀਰੀ ਖੇਤ 'ਚ ਡੁੱਬੀ
ਦੋਰਾਹਾ, (ਜਸਵੀਰ ਝੱਜ) - ਪਿਛਲੀ 22 ਤਾਰੀਖ਼ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਹਰ ਇਕ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ | ਦੋਰਾਹਾ ਨੇੜਲੇ ਪਿੰਡ ਚਣਕੋਈਆਂ ਖ਼ੁਰਦ ਦੇ ਕਿਸਾਨ ਸੁਖਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਝੱਜ ਦੀ ਬਾਸਮਤੀ 1509 ਜੀਰੀ ਕਰੀਬ 2 ਕਿੱਲੇ ਝਾੜਨ ਲਈ 18-19 ਸਤੰਬਰ ਨੂੰ ਵੱਢੀ ਤੇ ਝਾੜਨ ਲਈ ਖੇਤ ਵਿਚ ਰੱਖੀ ਹੋਈ ਸੀ ਪਰ 22 ਸਤੰਬਰ ਨੂੰ ਬਰਸਾਤ ਦੇ ਅਚਾਨਕ ਆ ਜਾਣ ਨਾਲ਼ ਪਾਣੀ ਵਿਚ ਡੁੱਬ ਗਈ | ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਕਰਕੇ ਇਸ ਜੀਰੀ ਵਿਚੋਂ ਕੁੱਝ ਹੱਥ ਆ ਰਿਹਾ ਨਹੀਂ ਲੱਗਦਾ | ਇਸ ਦੇ ਨਾਲ਼ ਹੀ ਸੁਖਵੰਤ ਸਿੰਘ ਦੇ ਹੋਰ ਦੋ ਕਿੱਲੇ ਬਾਸਮਤੀ 1509 ਪੱਕੀ ਖੜ੍ਹੀ ਦੇ ਢਹਿ ਜਾਣ ਨਾਲ਼ ਡੁੱਬ ਕੇ ਸਾਰੀ ਫ਼ਸਲ ਤਬਾਹ ਹੋ ਗਈ ਹੈ | ਇਸੇ ਤਰ੍ਹਾਂ ਹਰਕੋਮਲ ਸਿੰਘ ਦੇ ਵੀ ਕਰੀਬ ਦੋ ਕਿੱਲੇ ਨਿੱਸਰ ਰਹੀ ਪੂਸ਼ਾ ਜੀਰੀ ਬਿਲਕੁਲ ਡੁੱਬ ਗਈ | ਉਕਤ ਕਿਸਾਨਾਂ ਦੀ ਅੰਦਾਜ਼ਨ ਲੱਖਾਂ ਰੁਪਏ ਦੀ ਫ਼ਸਲ ਤਬਾਹ ਹੋ ਗਈ ਹੈ | ਇਸ ਸਮੇਂ ਉਕਤ ਕਿਸਾਨਾਂ ਦੇ ਨਾਲ਼ ਨਾਲ਼ ਸਾਬਕਾ ਸਰਪੰਚ ਹਾਕਮ ਸਿੰਘ ਚਣਕੋਈਆਂ, ਨਰਿੰਦਰ ਸਿੰਘ, ਸੁਮਨਦੀਪ ਝੱਜ, ਮਾਲਵਿੰਦਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ |
ਭਾਰੀ ਮੀਂਹ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਲਾਕੇ 'ਚ ਰੈੱਡ ਅਲਰਟ ਜਾਰੀ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਪਿਛਲੇ 48 ਘੰਟਿਆਂ ਤੋਂ ਲਗਾਤਾਰ ਪੰਜਾਬ ਅਤੇ ਹਿਮਾਚਲ 'ਚ ਹੋ ਰਹੀ ਭਾਰੀ ਬਾਰਸ਼ ਦੇ ਚੱਲਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਬੇਟ ਇਲਾਕੇ ਵਿਚ ਰੈੱਡ ਅਲਰਟ ਜਾਰੀ ਕਰਦਿਆਂ ਪ੍ਰਸ਼ਾਸ਼ਨ ਨੂੰ ਐਮਰਜੈਂਸੀ ਦੌਰਾਨ ਜ਼ਰੂਰੀ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ | ਜ਼ਿਲ੍ਹੇ ਦੇ ਪੁਲਿਸ ਮੁਖੀ ਧਰੁਵ ਦਹੀਆ ਨੇ ਸਤਲੁਜ ਦਰਿਆ ਦੇ ਹਾਲਤਾਂ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਸਤਲੁਜ ਦਰਿਆ ਸਮੇਤ ਇਲਾਕੇ ਵਿਚ ਆਪਣੀ ਗਸ਼ਤ ਵਧਾਉਣ ਦੇ ਨਿਰਦੇਸ਼ ਵੀ ਦਿੱਤੇ | ਸਤਲੁਜ ਦਰਿਆ ਦੀ ਨਿਗਰਾਨੀ ਕਰ ਰਹੇ ਐਸ.ਡੀ.ਓ ਨੇ ਦਰਿਆ ਵਿਚ ਚੱਲ ਰਹੇ ਪਾਣੀ ਦੀ ਸਥਿਤੀ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦਰਿਆ ਵਿਚ 15 ਹਜ਼ਾਰ ਕਿਊਸਿਕ ਪਾਣੀ ਹੀ ਵਹਿ ਰਿਹਾ ਹੈ | ਭਾਰੀ ਬਾਰਸ਼ ਨੇ ਝੋਨੇ ਦੀ ਫ਼ਸਲ ਦੇ ਨਾਲ-ਨਾਲ ਇਲਾਕੇ ਵਿਚ ਆਲੂਆਂ ਦੀ ਕਾਸ਼ਤ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ ਹੈ |
ਕਿਸੇ ਥਾਂ ਡਿੱਗਿਆ ਦਰੱਖ਼ਤ ਤੇ ਖੜ੍ਹੀ ਫ਼ਸਲ 'ਚ ਵੜਿਆ ਪਾਣੀ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ)-ਪਿਛਲੇ 48 ਘੰਟਿਆਂ ਤੋ ਲਗਾਤਾਰ ਪੈ ਰਹੇ ਮੀਂਹ ਨੇ ਹੋਰਨਾ ਥਾਵਾਂ ਵਾਂਗ ਮਾਛੀਵਾੜਾ ਇਲਾਕੇ ਵਿਚ ਵੀ ਨੁਕਸਾਨ ਦੇ ਨਿਸ਼ਾਨ ਛੱਡੇ ਹਨ | ਹਾਲਾਤ ਇਹ ਹਨ ਕਿ ਪਿੰਡ ਊਰਨਾ ਲਾਗੇ ਇਕ ਦਰਖ਼ਤ ਵੀ ਡਿੱਗਣ ਨਾਲ ਵੀ ਆਵਾਜਾਈ 'ਤੇ ਵਿਘਨ ਪਿਆ ਹੈ | ਜੇਕਰ ਬਾਸਮਤੀ ਦੀ ਗੱਲ ਕਰੀਏ ਤਾਂ ਇਸ ਮੀਂਹ ਦਾ ਪਾਣੀ ਅਜਿਹੇ ਖੇਤਾਂ ਵਿਚ ਵੜਨ ਨਾਲ ਫ਼ਸਲ ਦੇ ਲਗਪਗ ਪੂਰੀ ਤਰਾਂ ਤਬਾਹ ਹੋਣ ਦਾ ਖ਼ਦਸ਼ਾ ਜ਼ਰੂਰ ਬਣ ਗਿਆ ਹੈ |
ਬਾਰਿਸ਼ ਕਾਰਨ ਗ਼ਰੀਬ ਪਰਿਵਾਰਾਂ ਦੇ ਕੱਚੇ ਘਰਾਂ ਦੀਆਂ ਛੱਤਾਂ ਚੋਣ ਲੱਗੀਆ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ) -ਬਾਰਸ਼ ਕਾਰਨ ਸਥਾਨਕ ਕਸਬਾ ਕਰਮਸਰ ਰਾੜਾ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦੇ ਰਸਤਿਆਂ ਵਿਚ ਜ਼ਿਆਦਾ ਪਾਣੀ ਖੜਨ ਨਾਲ ਮੁਸ਼ਕਲਾਂ ਵਿਚ ਘਿਰੇ ਪਏ ਹਨ |
ਇਸੇ ਤਰ੍ਹਾਂ ਪਿੰਡ ਘੁਡਾਣੀ ਕਲਾਂ ਵਿਚ ਤਾਂ ਸਾਧੂ ਪੱਤੀ ਵਾਲੇ ਪਾਸੇ ਪਾਣੀ ਵਾਲੇ ਛੱਪੜ ਦੀ ਸਫ਼ਾਈ ਨਾ ਹੋਣ ਕਾਰਨ ਬਹੁਤ ਹੀ ਬੁਰਾ ਹਾਲ ਹੈ ਛੱਪੜ ਵੀ ਪਾਣੀ ਝੱਲਣੋਂ ਹੱਟ ਗਿਆ | ਜਿਸ ਕਾਰਨ ਰਸਤਿਆਂ ਵਿਚ ਪੈਦਲ ਜਾਣ ਵਾਲਿਆਂ ਲਈ ਲੰਘਣਾ ਔਖਾ ਹੋਇਆ ਪਿਆ ਹੈ | ਬਾਰਸ਼ ਕਾਰਨ ਜਿੱਥੇ ਕਈ ਘਰਾਂ ਦੇ ਅੰਦਰ ਪਾਣੀ ਵੜ ਗਿਆ ਹੈ ਤੇ ਗ਼ਰੀਬ ਪਰਿਵਾਰਾਂ ਦੇ ਕੱਚੇ ਘਰਾਂ ਦੀਆਂ ਛੱਤਾਂ ਚੋਣ ਲੱਗ ਪਈਆਂ ਹਨ |
ਲਗਾਤਾਰ ਮੀਂਹ ਪੈਣ ਨਾਲ ਜਨ ਜੀਵਨ ਪ੍ਰਭਾਵਿਤ
ਕੁਹਾੜਾ, (ਤੇਲੂ ਰਾਮ ਕੁਹਾੜਾ) ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਮੀਂਹ ਪੈਣ ਨਾਲ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕਿਆ ਹੈ¢ ਬੇਟ ਦੇ ਬਹੁਤ ਸਾਰੇ ਪਿੰਡਾਂ ਵਿਚ ਝੋਨੇ ਦੇ ਖੇਤਾਂ ਵਿਚ ਪਾਣੀ ਭਰ ਗਿਆ ਹੈ ਜੋ ਕਿ ਝੋਨੇ ਦੀ ਫ਼ਸਲ ਲਈ ਬਹੁਤ ਹਾਨੀਕਾਰਕ ਹੈ ¢ ਕਈ ਥਾਵਾਂ ਤੇ ਝੋਨੇ ਦੀਆ ਫ਼ਸਲਾਂ ਢਹਿ ਵੀ ਗਈਆਂ ਹਨ ¢
ਬੀਜਾ ਇਲਾਕੇ ਦੇ ਪਿੰਡਾਂ 'ਚ ਮੋਹਲੇ ਧਾਰ ਵਰਖਾ ਨਾਲ ਜਨ ਜੀਵਨ ਪ੍ਰਭਾਵਿਤ
ਬੀਜਾ, (ਕਸ਼ਮੀਰ ਸਿੰਘ ਬਗ਼ਲੀ)-ਕਸਬਾ ਬੀਜਾ ਦੇ ਇਲਾਕੇ ਵਿਚ ਲਗਾਤਾਰ ਮੀਂਹ ਪੈਣ ਨਾਲ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ¢ ਬੀਜਾ, ਰੁਪਾਲੋਂ , ਭੌਰਲਾ , ਬਗ਼ਲੀ ਕਲਾਂ , ਅਜਲੋਦ , ਰੂਪਾ ਆਦਿ ਪਿੰਡਾਂ ਵਿਚ ਨੀਵੀਂ ਜਗ੍ਹਾ 'ਤੇ ਵਰਖਾ ਦੇ ਪਾਣੀ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ ¢ ਘਰਾਂ ਦੀਆਂ ਛੱਤਾਂ ਚੋਣ ਲੱਗ ਪਈਆਂ ਹਨ ¢ ਕਈ ਪਿੰਡਾਂ ਵਿਚ ਟੋਭੇ ਮੀਂਹ ਦੇ ਪਾਣੀ ਨਾਲ ਓਵਰ ਫਲੋਂ ਹੋਣ ਕਾਰਨ ਪਾਣੀ ਗਲੀਆਂ ਵਿਚ ਖੜ ਗਿਆ ਹੈ¢ ਲੋਕਾਂ ਨੂੰ ਪਸ਼ੂਆਂ ਦੇ ਚਾਰੇ ਲਈ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ¢ ਇਲਾਕੇ ਵਿਚ ਝੋਨੇ ਦੀ ਫ਼ਸਲ ਦਾ ਵੀ ਨੁਕਸਾਨ ਹੋਣ ਦੇ ਸਮਾਚਾਰ ਮਿਲੇ ਹਨ¢
ਕਿਸਾਨਾਂ ਲਈ ਬਣੀ ਆਫ਼ਤ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬੇਲੋੜੀ ਬਾਰਸ਼ ਕਾਰਨ ਝੋਨੇ, ਬਾਸਮਤੀ, ਹਰੇ ਚਾਰੇ, ਆਲੂਆਂ, ਕਮਾਦ ਆਦਿ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ¢ ਖੇਤਾਂ ਵਿਚ ਪਾਣੀ ਨੱਕੋ-ਨੱਕ ਭਰ ਚੁੱਕੇ ਪਾਣੀ ਕਾਰਨ ਝੋਨੇ, ਕਮਾਦ ਤੇ ਹਰੇ ਚਾਰੇ ਦੀ ਫ਼ਸਲ ਡਿੱਗਣ ਦੇ ਨਾਲ ਨਾਲ ਜੜਾਂ ਤੋਂ ਗਲਣ ਦਾ ਡਰ ਹੈ ਅਤੇ ਆਲੂਆਂ ਦੀ ਫ਼ਸਲ ਦੀ ਕੀਤੀ ਗਈ ਨਵੀਂ ਬਿਜਾਈ ਲਗਪਗ ਖ਼ਤਮ ਹੋ ਚੁੱਕੀ ਹੈ ¢
ਭਾਰੀ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ
ਈਸੜੂ, (ਬਲਵਿੰਦਰ ਸਿੰਘ)-ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ | ਮੀਂਹ ਦਾ ਪਾਣੀ ਲੋਕਾਂ ਘਰਾਂ ਅੰਦਰ ਜਾ ਰਿਹਾ ਹੈ ¢ ਇਸ ਤੋਂ ਇਲਾਵਾ ਝੋਨੇ ਦੀ ਪੱਕੀ ਫ਼ਸਲ ਦੇ ਵਿਛ ਜਾਣ ਕਾਰਣ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦੀ ਸ਼ੰਕਾ ਜਿਤਾਈ ਜਾ ਰਹੀ ਹੈ |
ਕਿਸਾਨਾਂ ਤੇ ਦੁਕਾਨਦਾਰਾਂ ਨੂੰ ਫ਼ਿਕਰਾਂ 'ਚ ਪਾਇਆ
ਸਮਰਾਲਾ, (ਬਲਜੀਤ ਸਿੰਘ ਬਘੌਰ)-ਬੇਮੌਸਮੀ ਬਰਸਾਤ ਨਾਲ ਝੋਨੇ ਦੀ ਪੱਕੀ ਫ਼ਸਲ, ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਨੂੰ ਨੁਕਸਾਨ ਹੋਇਆ ਹੈ | ਬਰਸਾਤ ਕਾਰਨ ਜਿੱਥੇ ਸ਼ਹਿਰਾਂ ਦੀ ਦੁਕਾਨਦਾਰੀ ਠੰਢੀ ਰਹੀ, ਉੱਥੇ ਪੱਕੀ ਫ਼ਸਲ ਦੇ ਨੁਕਸਾਨ ਡਰੋਂ ਕਿਸਾਨਾਂ ਦੇ ਚਿਹਰੇ ਵੀ ਮਾਯੂਸ ਦੇਖਣ ਨੂੰ ਮਿਲੇ | ਸਮਰਾਲਾ ਦੇ ਖੇਤੀਬਾੜੀ ਅਫ਼ਸਰ ਡਾ. ਰੰਗੀਲ ਸਿੰਘ ਨੇ ਦੱਸਿਆ ਕਿ ਇਸ ਵਾਰ ਬਲਾਕ ਵਿਚ 32 ਹਜ਼ਾਰ ਏਕੜ ਰਕਬੇ ਵਿਚ ਝੋਨੇ ਦੀ ਕਾਸ਼ਤ ਹੋਈ ਹੈ, ਜੋ ਕਿ ਪੱਕ ਚੁੱਕੀ ਹੈ, ਪਰ ਬਰਸਾਤ ਕਾਰਨ ਕਈ ਪਿੰਡਾਂ ਵਿਚ ਫ਼ਸਲ ਡਿੱਗਣ ਕਾਰਨ ਕਰੀਬ 10 ਪ੍ਰਤੀਸ਼ਤ ਨੁਕਸਾਨ ਹੋਇਆ ਹੈ |
ਖੰਨਾ 'ਚ 2 ਮਕਾਨਾਂ ਦੀ ਡਿੱਗੀ ਛੱਤ, ਜ਼ਿਲ੍ਹਾ ਭਾਜਪਾ ਪ੍ਰਧਾਨ ਨੇ ਸਰਕਾਰ ਨੂੰ ਮਦਦ ਲਈ ਕਿਹਾ
ਖੰਨਾ, (ਹਰਜਿੰਦਰ ਸਿੰਘ ਲਾਲ)- 3 ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਸ਼ ਕਾਰਨ ਲੋਕਾਂ ਲਈ ਆਫ਼ਤ ਬਣੀ ਹੋਈ ਹੈ | ਮੀਂਹ ਨਾਲ ਕੱਚੇ ਮਕਾਨਾਂ ਦੀਆਂ ਛੱਤਾਂ ਡਿਗਣੀਆਂ ਸ਼ੁਰੂ ਹੋ ਗਈਆਂ ਹਨ | ਪਿੰਡ ਅਲੋੜ ਵਿਖੇ ਇਕ ਗ਼ਰੀਬ ਪਰਿਵਾਰ ਚੌਕੀਦਾਰ ਦੇਵੀ ਦਿਆਲ ਦੇ ਘਰ ਦਾ ਕਾਫ਼ੀ ਨੁਕਸਾਨ ਹੋ ਗਿਆ | ਜਦ ਅਚਾਨਕ ਘਰ ਦੀ ਇਕ ਹਿੱਸੇ ਦੀ ਛੱਤ ਡਿਗ ਪਈ | ਉਸ ਸਮੇਂ ਛੱਤ ਦੇ ਥੱਲੇ ਕੋਈ ਘਰ ਦਾ ਮੈਂਬਰ ਨਹੀਂ ਸੀ, ਜਿਸ ਕਰਕੇ ਬਚਾਅ ਹੋ ਗਿਆ | ਇਸ ਦੀ ਸੂਚਨਾ ਪ੍ਰਸ਼ਾਸ਼ਨ ਨੂੰ ਦਿੱਤੀ ਗਈ ਤਾਂ ਤਹਿਸੀਲਦਾਰ ਖੰਨਾ ਕਰਨ ਗੁਪਤਾ ਮੌਕੇ ਤੇ ਜਾਇਜ਼ਾ ਲੈਣ ਲਈ ਪਹੁੰਚੇ | ਇਸ ਮੌਕੇ ਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਦੇਵੀ ਦਿਆਲ ਦਾ ਗ਼ਰੀਬ ਪਰਿਵਾਰ ਹੈ | ਇਸ ਲਈ ਮਕਾਨ ਦੀ ਮੁਰੰਮਤ ਕਰਵਾਉਣ ਲਈ ਪਰਿਵਾਰ ਨੂੰ ਸਰਕਾਰੀ ਮਦਦ ਦਿੱਤੀ ਜਾਵੇ | ਤਹਿਸੀਲਦਾਰ ਕਰਨ ਗੁਪਤਾ ਨੇ ਭਰੋਸਾ ਦਿੱਤਾ ਕਿ ਪ੍ਰਭਾਵਿਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ | ਇਸ ਤਰ੍ਹਾਂ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਨੇ ਪਿੰਡ ਬਾਹੋਮਾਜਰਾ ਦੀ ਹਰਪਾਲ ਕੌਰ ਪਤਨੀ ਸਵ: ਦਰਸ਼ਨ ਸਿੰਘ ਅਤੇ ਰਾਜਿੰਦਰ ਸਿੰਘ ਪੁੱਤਰ ਬੱਗਾ ਸਿੰਘ ਦੇ ਘਰਾਂ ਦੀ ਛੱਤ ਵੀ ਗਿਰ ਗਈ ਅਤੇ ਕੰਧਾਂ ਵੀ ਢੀਹ ਗਈਆਂ | ਪਰਿਵਾਰ ਦੇ ਮੈਂਬਰਾਂ ਨੇ ਪ੍ਰਸ਼ਾਸ਼ਨ ਤੋਂ ਮਦਦ ਦੀ ਗੁਹਾਰ ਲਗਾਈ, ਪਰ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ਏ. ਡੀ. ਸੀ. ਖੰਨਾ ਅਜੈ ਸੂਦ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਦੇ ਮਕਾਨਾਂ ਨੂੰ ਬਰਸਾਤ ਕਾਰਨ ਨੁਕਸਾਨ ਹੋ ਰਿਹਾ ਹੈ, ਉਨ੍ਹਾਂ ਦੀ ਪੂਰੀ ਆਰਥਿਕ ਮਦਦ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਹਾ ਕਿ ਕੱਚੇ ਮਕਾਨਾਂ ਵਿਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਤਾਂ ਜੋ ਜਾਨੀ ਨੁਕਸਾਨ ਨਾ ਹੋਵੇ |
ਮੀਂਹ ਤੋਂ ਹਰ ਵਰਗ ਪ੍ਰ੍ਰਭਾਵਤ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)-ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਹਰ ਵਰਗ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ | ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ¢ ਹਰਾ ਚਾਰਾ, ਬੈਂਗਣ, ਮੱਕੀ, ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਹੋਇਆ | ਇਸ ਤੋਂ ਇਲਾਵਾ ਗਰੀਬ ਲੋਕਾਂ ਦੇ ਮਕਾਨਾਂ ਦਾ ਵੀ ਮੀਂਹ ਨੇ ਨੁਕਸਾਨ ਕੀਤਾ ਹੈ | ਪੁਲਿਸ ਚੌਕੀ ਇੰਚਾਰਜ ਬਲਵੀਰ ਸਿੰਘ ਨੇ ਪਿੰਡ ਜਰਗ ਵਿਖੇ ਲੋੜਵੰਦ ਪਰਿਵਾਰਾਂ ਨੂੰ ਮੀਂਹ ਤੋਂ ਬਚਾਅ ਲਈ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ |

59 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ, ਦੋਸ਼ੀ ਫ਼ਰਾਰ

ਖੰਨਾ, 24 ਸਤੰਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 2 ਖੰਨਾ ਪੁਲਿਸ ਨੇ ਇਕ ਵਿਅਕਤੀ ਦੇ ਘਰੋਂ 59 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕਰਨ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਕਰਮਜੀਤ ਸਿੰਘ ਨੇ ਮੁਖ਼ਬਰ ਦੀ ਸੂਚਨਾ ਤੇ ਪੀਰ ਖਾਨਾ ਰੋਡ ਤੇ ਛਾਪਾ ...

ਪੂਰੀ ਖ਼ਬਰ »

ਖੰਨਾ 'ਚ ਹੜ੍ਹ ਦਾ ਖ਼ਤਰਾ, ਖੰਨਾ ਦੀ ਲਾਇਫ ਲਾਇਨ ਗੈਬ ਦੀ ਪੁਲੀ ਖੋਲ੍ਹਣ ਦੀ ਮੰਗ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਜਿੱਥੇ ਇਕ ਪਾਸੇ ਭਾਰੀ ਬਾਰਸ਼ ਨਾਲ ਹੋਣ ਵਾਲੀ ਤਬਾਹੀ ਦੇ ਡਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਲੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਉੱਥੇ ਦੂਜੇ ਪਾਸੇ ਖੰਨਾ ਵਿਚ ਲਗਾਤਾਰ ਹੋ ਰਹੀ ਬਾਰਸ਼ ਨਾਲ ਲੋਕਾਂ ਵਿਚ ਦਹਿਸ਼ਤ ਦਾ ...

ਪੂਰੀ ਖ਼ਬਰ »

ਬਰਮਾਲੀਪੁਰ ਦੇ ਵਿਅਕਤੀ ਦੀ 12 ਟਾਇਰੀ ਵੱਡੀ ਗੱਡੀ ਯੂਨੀਅਨ 'ਚੋਂ ਚੋਰੀ

ਬੀਜਾ, 24 ਸਤੰਬਰ (ਰਣਧੀਰ ਸਿੰਘ ਧੀਰਾ) -ਸਬ- ਡਵੀਜ਼ਨ ਪਾਇਲ ਅਧੀਨ ਆਉਂਦੇ ਪਿੰਡ ਬਰਮਾਲੀਪੁਰ ਦੇ ਕਿਸਾਨ ਦੀ 12 ਟਾਇਰੀ ਵੱਡੀ ਗੱਡੀ ਟਰੱਕ ਯੂਨੀਅਨ ਦੋਰਾਹਾ ਵਿਚੋਂ ਚੋਰੀ ਹੋ ਜਾਣ ਦਾ ਸਮਾਚਾਰ ਹੈ¢ ਅੱਜ ਆਪਣੇ ਘਰ ਪਿੰਡ ਬਰਮਾਲੀਪੁਰ ਵਿਖੇ ਜਾਣਕਾਰੀ ਦਿੰਦਿਆਂ ਗੱਡੀ ਮਾਲਕ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੀ ਦੋਰਾਹਾ 'ਚ ਦੋ ਦਿਨਾ ਮੀਟਿੰਗ ਆਰੰਭ

ਦੋਰਾਹਾ, 24 ਸਤੰਬਰ (ਜੋਗਿੰਦਰ ਸਿੰਘ ਓਬਰਾਏ/ਜਸਵੀਰ ਝੱਜ) - ਅੱਜ ਇੱਥੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੀ ਵਰਕਿੰਗ ਕਮੇਟੀ ਦੀ ਦੋ ਦਿਨਾਾ ਮੀਟਿੰਗ ਸਾਥੀ ਐਮ.ਵੀ.ਰੈਡੀ ਆਾਧਰਾ ਪ੍ਰਦੇਸ਼ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਰਾਮਪਾਲ ਸੈਨੀ, ਟੀ.ਐਨ ਤਿਵਾੜੀ ਅਤੇ ...

ਪੂਰੀ ਖ਼ਬਰ »

ਮਕਸੂਦੜਾ ਦੀ ਸੰਗਤ ਵਲੋਂ ਢੱਡਰੀਆਂ ਵਾਲਿਆਂ ਨਾਲ ਮੁਲਾਕਾਤ

ਰਾੜਾ ਸਾਹਿਬ, 24 ਸਤੰਬਰ (ਸਰਬਜੀਤ ਸਿੰਘ ਬੋਪਾਰਾਏ) - ਸਿੱਖ ਪੰਥ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਪਿੰਡ ਮਕਸੂਦੜਾ 'ਚ ਸਮਾਗਮ ਕਰਵਾਉਣ ਲਈ ਮੁਲਾਕਾਤ ਕੀਤੀ ਗਈ | ਇਸ ਸਮੇਂ ਜਿੱਥੇ ਸੰਗਤ ਵਲੋਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਗਈ | ਉੱਥੇ ਭਾਈ ...

ਪੂਰੀ ਖ਼ਬਰ »

ਚੁਣੇ ਹੋਏ ਉਮੀਦਵਾਰਾਂ ਦਾ ਸਨਮਾਨ
ਵੋਟਰਾਂ ਨੇ ਵਿਕਾਸ ਕਾਰਜਾਂ ਤੋਂ ਖ਼ੁਸ਼ ਹੁੰਦਿਆਂ ਜਿੱਤ ਦਾ ਇਤਿਹਾਸ ਸਿਰਜਿਆ-ਢਿੱਲੋਂ

ਸਮਰਾਲਾ, 24 ਸਤੰਬਰ (ਬਲਜੀਤ ਸਿੰਘ ਬਘੌਰ)- ਸਮਰਾਲਾ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਚੋਣ ਵਿਚ ਉਤਾਰੇ ਉਮੀਦਵਾਰ ਜਤਿੰਦਰ ਸਿੰਘ ਜੋਗਾ ਬਲਾਲਾ, ਕਰਮ ਸਿੰਘ ਉਟਾਲਾਂ ਤੇ ਬਲਜੀਤ ਕੌਰ ਅਤੇ ਸੰਮਤੀ ਜ਼ੋਨ ਦੇ 15 ਹਲਕਿਆਂ ਵਿਚੋਂ 9 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ...

ਪੂਰੀ ਖ਼ਬਰ »

ਵੋਟਰਾਂ ਨੇ ਵਿਕਾਸ ਕਾਰਜਾਂ ਤੋਂ ਖ਼ੁਸ਼ ਹੁੰਦਿਆਂ ਜਿੱਤ ਦਾ ਇਤਿਹਾਸ ਸਿਰਜਿਆ-ਢਿੱਲੋਂ

ਸਮਰਾਲਾ, 24 ਸਤੰਬਰ (ਬਲਜੀਤ ਸਿੰਘ ਬਘੌਰ)- ਸਮਰਾਲਾ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਚੋਣ ਵਿਚ ਉਤਾਰੇ ਉਮੀਦਵਾਰ ਜਤਿੰਦਰ ਸਿੰਘ ਜੋਗਾ ਬਲਾਲਾ, ਕਰਮ ਸਿੰਘ ਉਟਾਲਾਂ ਤੇ ਬਲਜੀਤ ਕੌਰ ਅਤੇ ਸੰਮਤੀ ਜ਼ੋਨ ਦੇ 15 ਹਲਕਿਆਂ ਵਿਚੋਂ 9 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ...

ਪੂਰੀ ਖ਼ਬਰ »

ਬਲਾਕ ਪੱਧਰੀ ਟੂਰਨਾਮੈਂਟ 'ਚ ਸ਼ਾਮਗੜ੍ਹ ਸਕੂਲ ਨੇ ਮੱਲ੍ਹਾਂ ਮਾਰੀਆਂ

ਸਮਰਾਲਾ, 24 ਸਤੰਬਰ (ਸੁਰਜੀਤ) ਬਲਾਕ ਪੱਧਰੀ ਟੂਰਨਾਮੈਂਟ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਗੜ ਦੇ ਨਿੱਕੇ ਬੱਚਿਆਂ ਨੇ ਮੱਲ੍ਹਾਂ ਮਾਰੀਆਂ ¢ ਇਹ ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਬਲਜਿੰਦਰ ਕੌਰ ਨੇ ਦੱਸਿਆ ਕਿ ਸਕੂਲ ਰੱਸਾਕਸ਼ੀ ਮੁਕਾਬਲੇ ਵਿਚ ਅੱਵਲ ...

ਪੂਰੀ ਖ਼ਬਰ »

ਵਿਧਾਇਕ ਲੱਖਾ ਵਲੋਂ ਮਲੌਦ ਜ਼ੋਨ ਤੋਂ ਜੇਤੂ ਉਮੀਦਵਾਰਾਂ ਦਾ ਸਨਮਾਨ

ਪਾਇਲ, 24 ਸਤੰਬਰ (ਰਜਿੰਦਰ ਸਿੰਘ/ਗੁਰਦੀਪ ਸਿੰਘ ਨਿਜ਼ਾਮਪੁਰ)-ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਮਲੌਦ ਜ਼ੋਨ ਤੋਂ ਜੇਤੂ ਉਮੀਦਵਾਰ ਨਾਨਕਪੁਰ ਜਗੇੜਾ ਜ਼ੋਨ ...

ਪੂਰੀ ਖ਼ਬਰ »

ਨਾਈਟਿੰਗੇਲ ਕਾਲਜ ਨਾਰੰਗਵਾਲ ਦਾ ਬੀ.ਐੱਡ ਦਾ ਨਤੀਜਾ ਸ਼ਾਨਦਾਰ ਰਿਹਾ

ਜੋਧਾਂ, 24 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਐੱਡ ਸਮੈਸਟਰ ਪਹਿਲਾ ਦਾ ਨਤੀਜਾ ਨਾਈਟਿੰਗੇਲ ਕਾਲਜ ਆਫ਼ ਐਜੂਕੇਸ਼ਨ ਨਾਰੰਗਵਾਲ ਦਾ ਨਤੀਜਾ 100 ਫ਼ੀਸਦੀ ਰਿਹਾ | ਨਾਈਟਿੰਗੇਲ ਕਾਲਜ ਦੇ ਡਾਇਰੈਕਟਰ ਡਾ ਸਰਬਜੀਤ ਸਿੰਘ ਨੇ ਦੱਸਿਆਂ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਾਸਿਕ ਮੀਟਿੰਗ

ਕੁਹਾੜਾ, 24 ਸਤੰਬਰ (ਤੇਲੂ ਰਾਮ ਕੁਹਾੜਾ)-ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਾਸਿਕ ਮੀਟਿੰਗ ਪ੍ਰਧਾਨ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ¢ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਜ: ਸਕੱਤਰ ਜਗਦੀਸ਼ ਨੀਲੋਂ ਨੂੰ ਦੋ ...

ਪੂਰੀ ਖ਼ਬਰ »

ਸਕੂਲ ਲਈ ਇਨਵਰਟਰ ਤੇ ਪ੍ਰੋਜੈਕਟਰ ਦਿੱਤਾ ਦਾਨ

ਸਮਰਾਲਾ, 24 ਸਤੰਬਰ (ਸੁਰਜੀਤ) - ਪ੍ਰਵਾਸੀ ਭਾਰਤੀ ਕੈਨੇਡਾ ਵਾਸੀ ਰਣਜੀਤ ਸਿੰਘ ਪਨੇਸਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਗੜ੍ਹ ਵਿਚ ਪੜ੍ਹਦੇ ਬੱਚਿਆਂ ਦੀ ਸਹੂਲਤ ਲਈ ਸਕੂਲ ਨੂੰ ਇਨਵਰਟਰ ਅਤੇ ਸਮਾਰਟ ਕਲਾਸ ਰੂਮ ਬਣਾਉਣ ਲਈ ਪ੍ਰੋਜੈਕਟਰ ...

ਪੂਰੀ ਖ਼ਬਰ »

ਮਾਈ ਭਾਗੋ ਸਕੂਲ ਰਾਮਗੜ੍ਹ 'ਚ ਐਨ. ਐੱਸ. ਐੱਸ. ਦਿਨ ਮਨਾਇਆ

ਕੁਹਾੜਾ, 24 ਸਤੰਬਰ (ਤੇਲੂ ਰਾਮ ਕੁਹਾੜਾ) - ਪੰਜਾਬ ਯੁਵਕ ਸੇਵਾਵਾਂ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਈ ਭਾਗੋ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਵਿਚ ਐਨ. ਐੱਸ. ਐੱਸ ਦਿਨ ਮਨਾਇਆ ਗਿਆ¢ ਇਸ ਸਮੇਂ ਵਿਦਿਆਰਥਣਾਂ ਵਿਚ ਸਵੱਸ਼ਥਾ ਹੀ ਸੇਵਾ ਹੈ ਵਿਸ਼ੇ ...

ਪੂਰੀ ਖ਼ਬਰ »

ਰਾੜਾ ਸਾਹਿਬ ਸਕੂਲ 'ਚ ਏ. ਟੀ. ਐੱਲ ਵਿਸ਼ੇ 'ਤੇ ਵਰਕਸ਼ਾਪ

ਰਾੜਾ ਸਾਹਿਬ, 24 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)- ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਏ. ਟੀ. ਐੱਲ ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦੇ ਸੰਚਾਲਕ ਵਿਵੇਕ ਕੌਸ਼ਲ ਸਨ | ਇਸ ਵਰਕਸ਼ਾਪ ਵਿਚ ਏ. ਟੀ. ਐੱਲ ਦੀਆਂ ...

ਪੂਰੀ ਖ਼ਬਰ »

ਜੰਡਾਲੀ ਵਲੋਂ ਵੋਟਰਾਂ ਦਾ ਧੰਨਵਾਦ

ਪਾਇਲ/ਮਲੌਦ 24 ਸਤੰਬਰ (ਨਿਜ਼ਾਮਪੁਰ/ਚਾਪੜਾ) - ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰਾਮਗੜ੍ਹ ਸਰਦਾਰਾਂ ਤੋਂ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਯਾਦਵਿੰਦਰ ਸਿੰਘ ਜੰਡਾਲੀ ਨੇ ਕਾਂਗਰਸ ਪਾਰਟੀ ਦੇ ਮਿਹਨਤੀ ਆਗੂਆਂ, ਵਰਕਰਾਂ ਤੇ ਸੂਝਵਾਨ ਵੋਟਰਾਂ ਦੀ ਬਦੌਲਤ ਮਿਲੀ ਵੱਡੀ ਜਿੱਤ ...

ਪੂਰੀ ਖ਼ਬਰ »

ਦਿਹਾਤੀ ਖੇਤਰਾਂ 'ਚ ਪਾਰਟੀ ਦੀ ਮਜ਼ਬੂਤੀ ਲਈ ਭਾਜਪਾ ਵਰਕਰਾਂ ਨੂੰ ਕਰਾਂਗੇ ਲਾਮਬੰਦ - ਰਣਜੀਤ ਸਿੰਘ ਹੀਰਾ

ਸਮਰਾਲਾ, 24 ਸਤੰਬਰ (ਸੁਰਜੀਤ) - ਜ਼ਿਲ੍ਹਾ ਲੁਧਿਆਣਾ ਦੇ ਦਿਹਾਤੀ ਇਲਾਕਿਆਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਭਾਜਪਾ ਵਰਕਰਾਂ ਨੂੰ ਲਾਮਬੰਦ ਕਰਕੇ ਨਵੇਂ ਵਰਕਰਾਂ ਨਾਲ ਜੋੜਾਂਗੇ¢ ਇਹ ਗੱਲ ਇੱਥੇ ਭਾਜਪਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ...

ਪੂਰੀ ਖ਼ਬਰ »

ਜਦੋਂ ਪਲ ਭਰ ਦੇ ਹਾਦਸੇ 'ਚ ਨੌਜਵਾਨ ਦੀ ਜਾਨ ਗਈ, ਮਾਤਮ ਦਾ ਮਾਹੌਲ

ਮਾਛੀਵਾੜਾ ਸਾਹਿਬ, 24 ਸਤੰਬਰ (ਮਨੋਜ ਕੁਮਾਰ)-ਕਦੋਂ ਕੋਈ ਹਾਦਸਾ ਕਿਸੇ ਲਈ ਮੌਤ ਬਣ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ, ਠੀਕ ਅਜਿਹਾ ਹੀ ਵਾਪਰਿਆ ਪਲ ਭਰ ਦਾ ਹਾਦਸਾ | ਇਕ ਨੌਜਵਾਨ ਦੀ ਮੌਤ ਦਾ ਕਾਰਨ ਉਸ ਸਮੇਂ ਬਣਿਆ ਜਦੋਂ ਰਾਹੋ ਰੋਡ 'ਤੇ ਵਰਕਸ਼ਾਪ ਕੋਲ ਰਿਪੇਅਰ ਲਈ ਆਈ ਕਰੇਨ ...

ਪੂਰੀ ਖ਼ਬਰ »

ਗੁਰਮਤਿ ਪ੍ਰਚਾਰ ਸੰਸਥਾ ਪਾਇਲ ਵਲੋਂ 11ਵਾਂ ਮਹਾਨ ਕੀਰਤਨ ਸਮਾਗਮ

ਪਾਇਲ, 24 ਸਤੰਬਰ (ਰਜਿੰਦਰ ਸਿੰਘ/ਗੁਰਦੀਪ ਸਿੰਘ ਨਿਜ਼ਾਮਪੁਰ)-ਇਲਾਕੇ ਦੀ ਨਾਮਵਰ ਗੁਰਮਤਿ ਪ੍ਰਚਾਰ ਸੰਸਥਾ (ਰਜਿ:) ਪਾਇਲ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਪਾਇਲ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਗੁਰਤਾ ਗੱਦੀ ਨੂੰ ਸਮਰਪਿਤ 2 ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਗੁਰਮਤਿ ਸਮਾਗਮ

ਸਾਹਨੇਵਾਲ, 24 ਸਤੰਬਰ (ਹਰਜੀਤ ਸਿੰਘ ਢਿੱਲੋਂ)-ਇਤਿਹਾਸਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ...

ਪੂਰੀ ਖ਼ਬਰ »

ਖੰਨਾ ਪੁਲਿਸ ਨੇ ਮੋਟਰਸਾਈਕਲ ਚੋਰੀ 'ਚ ਫੜੇ ਕਥਿਤ ਦੋਸ਼ੀ ਤੋਂ ਚੋਰੀ ਦੇ 5 ਮੋਬਾਈਲ ਵੀ ਬਰਾਮਦ ਕੀਤੇ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਥਾਣਾ ਸਿਟੀ 1 ਪੁਲਿਸ ਵਲੋਂ ਇੱਕ ਕਥਿਤ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤੇ 5 ਮੋਬਾਈਲ ਬਰਾਮਦ ਕਰ ਲਏ ਗਏ ਹਨ | ਇਹ ਮੋਬਾਈਲ ਉਹ ਦੁਕਾਨਦਾਰਾਂ ਨੂੰ ਵੇਚ ਚੁੱਕਾ ਸੀ | ਐਸ. ਐਚ. ਓ. ਸਿਟੀ 1 ਸੁਖਨਾਜ ਸਿੰਘ ਨੇ ਦੱਸਿਆ ਕਿ ਬੀਤੇ ਹਰਮਨ ...

ਪੂਰੀ ਖ਼ਬਰ »

ਹਲਕਾ ਸਮਰਾਲਾ 'ਚੋਂ ਅਕਾਲੀ ਉਮੀਦਵਾਰਾਂ ਨੂੰ 6 ਸੀਟਾਂ ਜ਼ਿਲੇ੍ਹ 'ਚੋਂ ਵੱਡੀ ਜਿੱਤ-ਉਮੈਦਪੁਰ

ਸਮਰਾਲਾ, 24 ਸਤੰਬਰ (ਸੁਰਜੀਤ) - ਹਲਕਾ ਸਮਰਾਲਾ ਦੀਆਂ 15 ਸੰਮਤੀ ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਐਲਾਨੇ ਉਮੀਦਵਾਰਾਂ ਵਲੋਂ 6 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਹਲਕਾ ਇੰਚਾਰਜ ਜਥੇਦਾਰ ਸੰਤਾ ਸਿੰਘ ਉਮੈਦਪੁਰ ਤੇ ਸਾਬਕਾ ਵਿਧਾਇਕ ਜਗਜੀਵਨ ...

ਪੂਰੀ ਖ਼ਬਰ »

ਮੇਲਾ ਛਪਾਰ ਤੀਸਰੇ ਦਿਨ ਵੀ ਮੀਂਹ ਦੀ ਭੇਟ ਚੜਿ੍ਹਆ ਕਾਨਫ਼ਰੰਸਾਂ 'ਚ ਸਿਆਸੀ ਦੂਸ਼ਣਬਾਜ਼ੀ ਨਾਲ ਮਾਹੌਲ ਗਰਮਾਇਆ

ਰਵਿੰਦਰ ਪੁਰੀ, ਅੰਮਿ੍ਤਪਾਲ ਸਿੰਘ ਕੈਲੇ, ਰਵਿੰਦਰ ਸਿੰਘ ਬਿੰਦਰਾ, ਨਿਰਮਲ ਸਿੰਘ ਧਾਲੀਵਾਲ ਅਹਿਮਦਗੜ੍ਹ/ਡੇਹਲੋਂ/ਕੁੱਪ ਕਲਾਂ, ਮੁੱਲਾਂਪੁਰ, 24 ਸਤੰਬਰ-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਜੋ ਅੱਜ ਕਾਨਫ਼ਰੰਸਾਂ ਦੇ ਅਖਾੜੇ ਵਜੋਂ ਜਾਣਿਆਂ ਜਾਂਦਾ ਹੈ, ਭਾਰੀ ਮੀਂਹ ਨੇ ...

ਪੂਰੀ ਖ਼ਬਰ »

ਕੈਨੇਡਾ ਤੋਂ ਵਤਨ ਪਰਤੇ ਢਾਡੀ ਗੋਬਿੰਦਰ ਸਿੰਘ ਜੈਪੁਰਾ ਦਾ ਗੁਰਦੁਆਰਾ ਕੋਟਾਂ ਵਿਖੇ ਸਨਮਾਨ

ਬੀਜਾ, 24 ਸਤੰਬਰ (ਰਣਧੀਰ ਸਿੰਘ ਧੀਰਾ)-ਲਗਾਤਾਰ ਛੇ ਮਹੀਨੇ ਕੈਨੇਡਾ ਦੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਕੇ ਵਤਨ ਪਰਤੇ ਅੰਤਰਰਾਸ਼ਟਰੀ ਢਾਡੀ ਅਤੇ ਸਿੱਖ ਵਿਦਵਾਨ ਭਾਈ ਗੋਵਿੰਦਰ ਸਿੰਘ ਜੈਪੁਰਾ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ...

ਪੂਰੀ ਖ਼ਬਰ »

ਮੈਕਰੋ ਗਲੋਬਲ ਵਲੋਂ ਪੜ੍ਹਾਈ ਦੇ ਨਾਲ ਵਿਜ਼ਟਰ ਵੀਜ਼ਾ ਲਗਵਾਏ ਜਾ ਰਹੇ ਹਨ-ਡੱਲਾ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟ ਦੀ ਦੋਰਾਹਾ ਬਰਾਂਚ ਅੰਦਰ ਇਮੀਗਰੇਸ਼ਨ ਸੈਕਸ਼ਨ ਵਲੋਂ ਜਿੱਥੇ ਵਿਦਿਆਰਥੀਆਂ ਦੀਆਂ ਵਿਦੇਸ਼ ਪੜ੍ਹਾਈ ਲਈ ਲਾਈ ਫਾਈਲਾਂ ਦਾ ਨਤੀਜਾ ਸ਼ਾਨਦਾਰ ਆ ਰਿਹਾ ਹੈ | ਉੱਥੇ ਕੈਨੇਡਾ ਜਾਣ ਲਈ ...

ਪੂਰੀ ਖ਼ਬਰ »

ਭਗਵਤੀ ਜਾਗਰਣ ਕਰਵਾਇਆ

ਸਮਰਾਲਾ, 24 ਸਤੰਬਰ (ਬਲਜੀਤ ਸਿੰਘ ਬਘੌਰ)- ਸਮਰਾਲਾ ਦੇ 84 ਪੌੜੀ ਮੰਦਿਰ ਵਿਚ ਸ਼੍ਰੀ ਵੈਸ਼ਨੂੰ ਦੇਵੀ ਸੇਵਾ ਕਲੱਬ ਵਲਾੋ ਮੰਦਿਰ ਦੇ ਸੰਚਾਲਕ ਸੁਨੀਤ ਪੁਰੀ ਦੇਵਾ ਦੀ ਅਗਵਾਈ ਹੇਠ 7ਵਾਂ ਵਿਸ਼ਾਲ ਭਗਵਤੀ ਜਾਗਰਣ ਉਤਸ਼ਾਹ ਨਾਲ ਕਰਵਾਇਆ ਗਿਆ | ਜਾਗਰਣ ਦੌਰਾਨ ਪੰਜਾਬ ਦੀ ...

ਪੂਰੀ ਖ਼ਬਰ »

ਡਾ: ਅਮਰਬੀਰ, ਪਿ੍ੰ: ਬਾਹੀਆ ਤੇ ਪ੍ਰੋ: ਸੋਢੀ ਦਾ ਸਨਮਾਨ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਲਾਇਨਜ਼ ਕਲੱਬ ਖੰਨਾ ਗਰੇਟਰ ਨੇ ਆਪਣੇ ਕਲੱਬ ਵਲੋਂ ਜਨਰਲ ਮੀਟਿੰਗ ਕੀਤੀ ਗਈ | ਜਿਸ ਵਿਚ ਕਲੱਬ ਮੈਂਬਰ ਪਰਿਵਾਰ ਸਮੇਤ ਸ਼ਾਮਲ ਹੋਏ | ਇਸ ਮੌਕੇ ਕਲੱਬ ਦੀ ਗਤੀਵਿਧੀਆਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ | ਇਸ ਮੌਕੇ ਕਲੱਬ ਨੇ ਟੀਚਰ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਇਕ-ਦੂਜੇ ਵਿਰੁੱਧ ਰੈਲੀਆਂ ਕਰਨ ਦੀ ਬਜਾਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਤੇ ਬੋਨਸ ਦੇਣ-ਘੁਡਾਣੀ

ਮਲੌਦ, 24 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਕਿਸਾਨ ਵਰਗ ਦੇ ਸਾਹ ਸੂਤ ਦਿੱਤੇ ਹਨ ਕਿਉਂਕਿ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ 'ਤੇ ਮਣਾਂ-ਮੰੂਹੀ ਖ਼ਰਚ ਹੋ ਚੁੱਕਾ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਮਲੇਰਕੋਟਲਾ ਰੋਡ 'ਤੇ 2 ਦੁਕਾਨਾਂ 'ਚ ਚੋਰੀ, ਚੋਰ ਦੀ ਫ਼ੋਟੋ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ) - ਬੀਤੀ ਰਾਤ ਮਲੇਰਕੋਟਲਾ ਰੋਡ 'ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ਅਤੇ ਸੀਮਿੰਟ ਦੀ ਦੁਕਾਨ 'ਤੇ ਚੋਰੀ ਹੋਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਮਤਾਣੀਆਂ ਕਰਿਆਨਾ ਸਟੋਰ ਦੇ ਮਾਲਕ ਫ਼ਿਰੋਜ਼ ਖ਼ਾਨ ਨੇ ...

ਪੂਰੀ ਖ਼ਬਰ »

ਹਲਕਾ ਪਾਇਲ ਦੇ ਸੂਝਵਾਨ ਵੋਟਰਾਂ ਨੇ ਕਾਂਗਰਸ ਨੂੰ ਮਾਣ ਦਿੱਤਾ-ਵਿਧਾਇਕ ਲਖਵੀਰ ਸਿੰਘ

ਮਲੌਦ, 24 ਸਤੰਬਰ (ਸਹਾਰਨ ਮਾਜਰਾ)-ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸਰਕਲ ਮਲੌਦ ਅਧੀਨ 12 ਪਿੰਡਾਂ ਦੇ ਇੰਚਾਰਜ ਜ਼ਿਲ੍ਹਾ ਸੀ: ਮੀਤ ਪ੍ਰਧਾਨ ਸਰਪੰਚ ਕਮਲਜੀਤ ਸਿੰਘ ਸਿਆੜ੍ਹ, ਸੀ: ਯੂਥ ਆਗੂ ਪਰਮਿੰਦਰ ਸਿੰਘ ਪਿੰਦਰੀ ਸਹਾਰਨ ਮਾਜਰਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਸਮਰਪਿਤ ਜਾਗਿ੍ਤੀ ਸੰਮੇਲਨ ਕਰਵਾਇਆ

ਮਾਛੀਵਾੜਾ ਸਾਹਿਬ, 24 ਸਤੰਬਰ (ਸੁਖਵੰਤ ਸਿੰਘ ਗਿੱਲ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਸਮਰਪਿਤ ਪਹਿਲਾ ਜਾਗਿ੍ਤੀ ਸੰਮੇਲਨ ਇੰਦਰਾ ਕਾਲੋਨੀ ਦੇ ਕਮਿਊਨਿਟੀ ਸੈਂਟਰ ਵਿਚ ਕਰਵਾਇਆ ਗਿਆ | ਇਸ ਜਾਗਿ੍ਤੀ ਸੰਮੇਲਨ ਦੀ ਸ਼ੁਰੂਆਤ ...

ਪੂਰੀ ਖ਼ਬਰ »

ਪਿਛਲੇ 35 ਸਾਲਾਂ ਤੋਂ ਧਰਮਸ਼ਾਲਾ 'ਚ ਚੱਲ ਰਿਹਾ ਬਰਮਾਲੀਪੁਰ ਦਾ ਸਰਕਾਰੀ ਮਿਡਲ ਸਕੂਲ

ਬੀਜਾ, 24 ਸਤੰਬਰ (ਰਣਧੀਰ ਸਿੰਘ ਧੀਰਾ)-ਇਕ ਪਾਸੇ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਮੀਡੀਏ ਰਾਹੀਂ ਵੱਡੇ ਵੱਡੇ ਬਿਆਨ ਦੇ ਰਹੀ ਹੈ ਪਰੰਤੂ ਨੇੜਲੇ ਪਿੰਡ ਬਰਮਾਲੀਪੁਰ ਦਾ 1983 ਤੋਂ ਪਿੰਡ ਦੀ ਧਰਮਸ਼ਾਲਾ ਵਿਚ ਚੱਲ ਰਿਹਾ ਮਿਡਲ ਸਕੂਲ ਕਿਸੇ ਦੇ ਨਜ਼ਰੀ ਨਹੀਂ ...

ਪੂਰੀ ਖ਼ਬਰ »

ਜੀ. ਪੀ. ਕਾਲਜ ਅਲੌੜ ਨੇ ਜਿੱਤਿਆ ਫੁੱਟਬਾਲ 'ਚ ਸੋਨ ਤਗਮਾ

ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਜੀ. ਪੀ. ਕਾਲਜ ਅਲੌੜ ਖੰਨਾ ਦੇ ਪਿ੍ੰਸੀਪਲ ਡਾ: ਨੀਨਾ ਸੇਠ ਪਜ਼ਨੀ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਦੀ ਫੁੱਟਬਾਲ ਟੀਮ ਨੇ ਪਿਛਲੇ ਦਿਨੀਂ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਹੋਏ ਅੰਤਰ ਕਾਲਜ ਫੁੱਟਬਾਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX