ਤਾਜਾ ਖ਼ਬਰਾਂ


ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  2 minutes ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  18 minutes ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  22 minutes ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  about 1 hour ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  about 1 hour ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  about 2 hours ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  about 2 hours ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  about 2 hours ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਅਮਰਾਵਤੀ, 21 ਸਤੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਅੱਜ ਸੂਬੇ...
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 2 hours ago
ਕੋਲਕਾਤਾ, 21 ਸਤੰਬਰ- ਪੱਛਮੀ ਬੰਗਾਲ ਦੀ ਅਲੀਪੁਰ ਕੋਰਟ ਨੇ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਵੱਲੋਂ ਦਾਇਰ ਅਗਾਊਂ ...
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  about 2 hours ago
ਚੰਡੀਗੜ੍ਹ, 21 ਸਤੰਬਰ- ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਨੂੰ ਲੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਇੱਕ ਵਾਰ ਫਿਰ ਕਾਂਗਰਸ...
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  about 2 hours ago
ਜੈਪੁਰ, 21 ਸਤੰਬਰ- ਰਾਜਸਥਾਨ 'ਚ ਸ੍ਰੀਗੰਗਾਨਗਰ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ ਕੀਤੀ ਗਈ...
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  about 3 hours ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੇ ਧਰਨੇ 'ਚ ਪੁੱਜੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  about 3 hours ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਪਹਿਲਵਾਨ ਦੀਪਕ ਪੂਨੀਆ ਨੇ ਅੱਜ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 minute ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  about 4 hours ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  about 4 hours ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  about 3 hours ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  about 4 hours ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 minute ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  about 4 hours ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 5 hours ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 5 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 6 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 6 hours ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 6 hours ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 7 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  about 7 hours ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 7 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 7 hours ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 7 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 7 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 7 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 7 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 7 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 7 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 7 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 7 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 7 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 7 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 7 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 8 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 8 hours ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 8 hours ago
ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 8 hours ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 minute ago
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 9 hours ago
ਕੁਝ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  about 8 hours ago
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਬਰਨਾਲਾ

ਤਿੰਨ ਦਿਨਾ ਤੋਂ ਪੈ ਰਹੇ ਮੀਂਹ ਕਾਰਨ ਜ਼ਿਲ੍ਹਾ ਬਰਨਾਲਾ 'ਚ ਫ਼ਸਲਾਂ ਤੇ ਘਰਾਂ ਦਾ ਭਾਰੀ ਨੁਕਸਾਨ

ਬਰਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਤਿੰਨ ਦਿਨਾਂ ਤੋਂ ਜ਼ਿਲ੍ਹਾ ਬਰਨਾਲਾ ਵਿਚ ਪੈ ਰਹੇ ਮੀਂਹ ਕਾਰਨ ਝੋਨੇ ਦੀ ਫ਼ਸਲ ਸਮੇਤ ਹੋਰਨਾਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਇਸ ਬੇਮੌਸਮੀ ਬਰਸਾਤ ਨੇ ਕਿਸਾਨਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ | ਇਲਾਕੇ ਵਿਚ ਕਈ ਥਾਵਾਂ ਜਿਵੇਂਕਿ ਤਪਾ ਮੰਡੀ, ਸ਼ਹਿਣਾ, ਟੱਲੇਵਾਲ, ਮਹਿਲ ਕਲਾਂ, ਹੰਡਿਆਇਆ ਤੇ ਹੋਰ ਆਸ-ਪਾਸ ਦੇ ਖੇਤਰਾਂ ਦੇ ਖੇਤਾਂ ਵਿਚ ਵੱਡੀ ਪੱਧਰ 'ਤੇ ਮੀਂਹ ਦਾ ਪਾਣੀ ਵੜ ਜਾਣ ਅਤੇ ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਏਕੜ ਫ਼ਸਲ ਖ਼ਰਾਬ ਹੋ ਗਈ ਹੈ | ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਭਾਵੇਂਕਿ ਮੌਸਮ ਦੀ ਖ਼ਰਾਬੀ ਦੇ ਅਗਾਊਾ ਪ੍ਰਬੰਧਾਂ ਲਈ ਬੈਠਕ ਕਰ ਕੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਪਰ ਇਹ ਹਦਾਇਤਾਂ ਸਿਰਫ਼ ਕਾਗ਼ਜ਼ੀ ਕਾਰਵਾਈ ਤੱਕ ਹੀ ਸੀਮਤ ਹਨ, ਅਮਲੀ ਤੌਰ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹੈ | ਕਈ ਪਿੰਡਾਂ ਵਿਚ ਤਾਂ ਸੜਕਾਂ ਦੀਆਂ ਬਰਮਾਂ ਤੋਂ ਮਿੱਟੀ ਖੁਰਨ ਕਾਰਨ ਮੀਂਹ ਦਾ ਪਾਣੀ ਖੇਤਾਂ ਵਿਚ ਜਾ ਰਿਹਾ ਹੈ | ਤਪਾ ਮੰਡੀ ਦੇ ਦਰਾਜ ਰੋਡ' ਤੇ ਨਾਲੇ ਵਿਚ ਉੱਗੀ ਜੰਗਲ ਬੂਟੀ ਅਤੇ ਗੰਦੇ ਪਾਣੀ ਦਾ ਬੰਨ੍ਹ ਲੱਗਣ ਕਾਰਨ ਪਾਣੀ ਓਵਰਫ਼ਲੋ ਹੋਣ ਕਾਰਨ ਨਾਲੇ ਵਿਚ ਪਾੜ ਪੈ ਗਿਆ | ਪ੍ਰਸ਼ਾਸਨ ਨੇ ਇਸ ਦਾ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਖ਼ੁਦ ਪਿੰਡ ਦੇ ਲੋਕ ਹੀ ਪਿਛਲੇ ਕਈ ਘੰਟਿਆਂ ਤੋਂ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ | ਮੀਂਹ ਕਾਰਨ ਘਰਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ | ਲੰਘੇ ਤਿੰਨ ਦਿਨਾਂ ਦੌਰਾਨ ਜ਼ਿਲ੍ਹੇ ਵਿਚ ਦਰਜਨਾਂ ਹੀ ਘਰਾਂ ਦੀਆਂ ਛੱਤਾਂ ਡਿੱਗਣ ਅਤੇ ਘਰ ਢਹਿ ਢੇਰੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ | ਜਿਸ ਕਾਰਨ ਗ਼ਰੀਬ ਲੋਕਾਂ ਦਾ ਕਾਫ਼ੀ ਸਮਾਨ ਵੀ ਖ਼ਰਾਬ ਹੋਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਿਰਫ਼ ਫੌਕੀ ਬਿਆਨਬਾਜ਼ੀ ਛੱਡ ਕੇ ਫ਼ਸਲਾਂ ਅਤੇ ਗ਼ਰੀਬ ਲੋਕਾਂ ਦੇ ਹੋ ਰਹੇ ਨੁਕਸਾਨ ਦੀ ਪੂਰਤੀ ਲਈ ਅਮਲੀ ਤੌਰ 'ਤੇ ਕੰਮ ਕਰੇ |
ਹੰਡਿਆਇਆ ਇਲਾਕੇ 'ਚ ਝੋਨੇ ਸਮੇਤ ਫ਼ਸਲਾਂ ਹੋਈਆਂ ਬਰਬਾਦ
ਹੰਡਿਆਇਆ, (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਅਤੇ ਨੇੜਲੇ ਪਿੰਡਾਂ ਵਿਚ ਬੀਤੇ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਝੋਨਾ, ਕਮਾਦ ਅਤੇ ਸਬਜ਼ੀਆਂ ਦੀ ਫ਼ਸਲ ਦਾ ਨੁਕਸਾਨ ਹੋਣ ਨਾ ਕਿਸਾਨ ਚਿੰਤਤ ਹਨ | ਪਿੰਡ ਧਨੌਲਾ ਖ਼ੁਰਦ ਦੇ ਕਿਸਾਨ ਭੁਪਿੰਦਰ ਸਿੰਘ ਤੇ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਾਡੇ ਖੇਤ ਵਿਚ 6 ਏਕੜ ਝੋਨਾ, 2 ਏਕੜ ਸਬਜ਼ੀਆਂ ਅਤੇ ਡੇਢ ਏਕੜ ਵਿਚ ਨਿੰਬੂ ਦੇ ਬਾਗ਼ ਦਾ ਵੀ ਨੁਕਸਾਨ ਹੋਇਆ ਹੈ | ਇਸੇ ਤਰ੍ਹਾਂ ਹੰਡਿਆਇਆ ਦਿਹਾਤੀ ਦੇ ਕਿਸਾਨ ਅਜੈਬ ਸਿੰਘ ਜਲਾਲ ਦਾ 40 ਏਕੜ ਝੋਨਾ, ਗੁਰਜੀਤ ਸਿੰਘ ਰਾਮਣਵਾਸੀਆ ਦਾ 8 ਏਕੜ ਕਮਾਦ, 4 ਏਕੜ ਝੋਨਾ ਅਤੇ ਗੁਰਦੀਪ ਸਿੰਘ ਰਾਮਣਵਾਸੀਆ ਦਾ 2 ਏਕੜ ਝੋਨਾ ਪਾਣੀ 'ਚ ਡੱੁਬਣ ਕਾਰਨ ਨੁਕਸਾਨਿਆ ਗਿਆ | ਇਸੇ ਦੇ ਨਾਲ-ਨਾਲ ਪਿੰਡ ਖੱੁਡੀ ਖ਼ੁਰਦ, ਖੱੁਡੀ ਕਲਾਂ ਵਿਖੇ ਬੀਜਿਆ ਨਰਮਾ ਪਾਣੀ ਖੜ੍ਹਨ ਕਾਰਨ ਨੁਕਸਾਨਿਆ ਗਿਆ | ਇਸ ਕਰ ਕੇ ਕਿਸਾਨ ਚਿੰਤਾ ਵਿਚ ਹਨ | ਉਕਤ ਕਿਸਾਨਾਂ ਨੇ ਮੱੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਤੋਂ ਮੰਗ ਕੀਤੀ ਕਿ ਮੀਂਹ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ |
ਲੋਕਾਂ ਵਲੋਂ ਆਪਣੇ ਪੱਧਰ ਤੇ ਬੰਨ੍ਹ ਬਣਾ ਕੇ ਪਿੰਡ ਵਿਚ ਪਾਣੀ ਵੜਨ ਤੋਂ ਕੀਤਾ ਜਾ ਰਿਹਾ ਬਚਾਅ
ਟੱਲੇਵਾਲ/ਸ਼ਹਿਣਾ, (ਸੋਨੀ ਚੀਮਾ, ਸੁਰੇਸ਼ ਗੋਗੀ)-ਪਿਛਲੇ ਦਿਨ ਹੋਈ ਬੇ-ਮੌਸਮੀ ਭਾਰੀ ਬਰਸਾਤ ਨੇ ਜਿੱਥੇ-ਜਿੱਥੇ ਫ਼ਸਲਾਂ ਦਾ ਨੁਕਸਾਨ ਕੀਤਾ ਹੈ, ੳੱੁਥੇ ਆਮ ਲੋਕਾਂ ਲਈ ਵੀ ਵੱਡੇ ਪੱਧਰ 'ਤੇ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ | ਇਸੇ ਤਰ੍ਹਾਂ ਹੀ ਪਿੰਡ ਟੱਲੇਵਾਲ ਵਿਖੇ ਲੰਘਦੀ ਡਰੇਨ ਜੋ ਕਿ ਓਵਰਫ਼ਲੋ ਚੱਲ ਰਹੀ ਹੈ ਦੇ ਟੱੁਟਣ ਦਾ ਡਰ ਬਣ ਗਿਆ | ਜਿਸ ਤਹਿਤ ਪਿੰਡ ਵਾਸੀਆਂ ਵਲੋਂ ਆਪਣੇ ਪੱਧਰ 'ਤੇ ਮਿੱਟੀ ਪਾ ਕੇ ਬੰਨ੍ਹ ਬਣਾਏ ਜਾ ਰਹੇ, ਤਾਂ ਕਿ ਡਰੇਨ ਦਾ ਪਾਣੀ ਪਿੰਡ ਵਿਚ ਨਾ ਵੜ ਸਕੇ | ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਡਰੇਨ ਦੇ ਓਵਰਫ਼ਲੋ ਹੋਣ ਕਾਰਨ ਅਤੇ ਪੁਲ ਜੋ ਨਿਰਮਾਣ ਅਧੀਨ ਹੈ ਕਾਰਨ ਪਿੰਡ ਨੇ ਵਾਸੀਆਂ ਨੂੰ ਵੱਡੀ ਮੁਸ਼ਕਲ ਵਿਚ ਪਾ ਦਿੱਤਾ ਹੈ, ਕਿਉਂਕਿ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਜਿੱਥੇ ਪਾਣੀ ਘਰਾਂ ਵਿਚ ਵੜ ਗਿਆ ਹੈ, ੳੱੁਥੇ ਹਸਪਤਾਲ ਵਿਚ ਪਾਣੀ 5-5 ਫੱੁਟ ਵੜ ਗਿਆ ਹੈ, ਜਿਸ ਕਾਰਨ ਹਸਪਤਾਲ ਦਾ ਸਮੁੱਚਾ ਸਮਾਨ ਪਿੰਡ ਦੀ ਧਰਮਸ਼ਾਲਾ ਵਿਚ ਰੱਖਿਆ ਗਿਆ ਹੈ | ਇਸੇ ਤਰ੍ਹਾਂ ਹੀ ਪਿੰਡ ਚੀਮਾ, ਬਖਤਗੜ੍ਹ, ਕੈਰੇ, ਭੋਤਨਾ, ਸੱਦੋਵਾਲ, ਗਾਗੇਵਾਲ, ਗਹਿਲਾ, ਦੀਵਾਨਾ, ਬੀਹਲਾ ਤੋਂ ਇਲਾਵਾ ਹੋਰਨਾਂ ਪਿੰਡਾਂ ਵਿਚ ਬਰਸਾਤ ਨੇ ਭਾਰੀ ਨੁਕਸਾਨ ਕੀਤਾ ਹੈ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੀਤ ਪ੍ਰਧਾਨ ਬੱੁਕਣ ਸਿੰਘ ਸੱਦੋਵਾਲ ਨੇ ਕਿਹਾ ਕਿ ਗਾਗੇਵਾਲ ਤੇ ਸੱਦੋਵਾਲ ਵਿਖੇ ਲੋਕਾਂ ਨੂੰ ਪਾਣੀ ਸੜਕਾਂ ਪੱੁਟ ਅੱਗੇ ਲੰਘਾਉਣਾ ਪੈ ਰਿਹਾ ਹੈ, ਕਿਉਂਕਿ ਡਰੇਨਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਪਾਣੀ ਨੇ ਕਿਸਾਨਾਂ ਦੀ ਫ਼ਸਲ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਵੀ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ | ਇਸੇ ਤਰ੍ਹਾਂ ਬਲਾਕ ਸ਼ਹਿਣਾ ਦੇ ਪਿੰਡ ਮੌੜਾਂ ਤੋਂ ਇਲਾਵਾ ਸਮੁੱਚੇ ਏਰੀਏ ਵਿਚ ਬਰਸਾਤ ਦੇ ਪਾਣੀ ਦੇ ਪਾਣੀ ਨੇ ਕਾਫ਼ੀ ਲੋਕਾਂ ਦੇ ਘਰ ਡਿਗ ਪਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਦੱੁਲਮਸਰ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਅਤੇ ਲਖਵੀਰ ਸਿੰਘ ਗੋਗਾ ਕਿਸਾਨ ਨੇ ਦੱਸਿਆ ਬੇ-ਮੌਸਮੀ ਬਰਸਾਤ ਨੇ ਜਿੱਥੇ ਕਈ ਗ਼ਰੀਬ ਪਰਿਵਾਰਾਂ ਦੇ ਘਰ ਅਤੇ ਕੰਧਾਂ ਆਦਿ ਦਾ ਨੁਕਸਾਨ ਕੀਤਾ ਹੈ, ੳੱੁਥੇ ਝੋਨੇ ਦੀ ਫ਼ਸਲ ਜੋ ਕਿ ਪੱਕ ਚੱੁਕੀ ਹੈ, ਪਾਣੀ ਨਾਲ ਭਰ ਗਈ ਹੈ ਅਤੇ ਕੱਲ੍ਹ ਚੱਲੀ ਥੋੜ੍ਹੀ ਹਵਾ ਨਾਲ ਜਿੱਥੇ ਝੋਨੇ ਦੀ ਫ਼ਸਲ ਡਿਗ ਪਈ ਹੈ ਦਾ ਝਾੜ ਘਟਣ ਦਾ ਖ਼ਦਸ਼ਾ ਹੈ ਅਤੇ ਪਸ਼ੂਆਂ ਦਾ ਚਾਰਾ ਵੀ ਬਿਲਕੁਲ ਖ਼ਤਮ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਸਬਜ਼ੀ ਤੋਂ ਇਲਾਵਾ ਗੋਭੀ ਦੀ ਅਤੇ ਪਿਆਜ਼ ਦੀ ਪੌਦ ਵੀ ਖ਼ਤਮ ਹੋ ਗਈ ਹੈ | ਇਸ ਮੌਕੇ ਲਖਵੀਰ ਸਿੰਘ ਦੱੁਲਮਸਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦੀ ਹੈ ਕਿ ਹੋਏ ਇਸ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |
ਮਿੰਨੀਰਜਵਾਹਾ ਟੁਟਿਆ ਫਸ਼ਲਾਂ 'ਚ ਪਾਣੀ ਭਰਿਆ
ਰੂੜੇਕੇ ਕਲਾਂ, (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਰੋਡ ਨਜਦੀਕ ਰੂੜੇਕੇ ਕਲਾਂ ਵਿਖੇ ਪਾਣੀ ਵਾਲਾ ਮਿੰਨੀ ਰਜਵਾਹਾ ਟੁੱਟਣ ਕਾਰਨ ਫ਼ਸਲਾਂ ਵਿਚ ਪਾਣੀ ਭਰ ਗਿਆ ਅਤੇ ਕੁਝ ਨਜ਼ਦੀਕ ਰਹਿੰਦੇ ਰਿਹਾਇਸ਼ੀ ਮਕਾਨਾਂ ਦਾ ਵੀ ਪਾਣੀ ਕਾਰਨ ਨੁਕਸਾਨ ਹੋ ਗਿਆ | ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਆਪਣਾ ਪ੍ਰਬੰਧ ਕਰ ਕੇ ਰਜਵਾਹੇ ਦਾ ਪਾੜ ਬੰਦ ਕੀਤਾ | ਪਿੰਡ ਵਾਸੀਆਂ ਨੇ ਦੱਸਿਆ ਕਿ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਕਰਮਚਾਰੀ ਮੌਕੇ 'ਤੇ ਨਹੀ ਪਹੁੰਚਿਆਂ ਅਤੇ ਨਾ ਹੀ ਪੀੜ੍ਹਤ ਕਿਸਾਨਾਂ ਦੀ ਸਾਰ ਲਈ ਹੈ | ਇਕੱਤਰ ਹੋਏ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕਰਦਿਆਂ ਕਿਹਾ ਕਿ ਪਾਣੀ ਵਾਲੇ ਰਜਵਾਹੇ ਟੁੱਟਣ ਕਾਰਨ ਕਿਸਾਨਾਂ ਦਾ ਹੋਰ ਵੀ ਭਾਰੀ ਨੁਕਸਾਨ ਹੋ ਸਕਦਾ ਹੈ | ਰਜਵਾਹਿਆਂ ਦੀ ਨਿਗਰਾਨੀ ਕੀਤੀ ਜਾਵੇ |
ਚਾਲੀ ਘੰਟੇ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਨਹੀਂ ਲਈ ਕੋਈ ਸਾਰ
ਤਪਾ ਮੰਡੀ, (ਪ੍ਰਵੀਨ ਗਰਗ)-ਬੀਤੇ ਦਿਨਾਾ ਤੋਂ ਪੈ ਰਹੀ ਭਾਰੀ ਬਰਸਾਤ ਨਾਲ ਦਰਾਜ਼ ਰੋਡ 'ਤੇ ਨਾਲੇ 'ਚ ਉੱਗੀ ਜੰਗਲ ਬੂਟੀ ਅਤੇ ਗੰਦੇ ਪਾਣੀ ਦਾ ਬੰਨ੍ਹ ਲੱਗਣ ਕਾਰਨ ਪਾਣੀ ਓਵਰ ਫਲੋ ਹੋਣ ਕਾਰਨ ਨਾਲੇ 'ਚ ਪਾੜ ਪੈ ਗਿਆ ਸੀ, ਜਿਸ ਕਾਰਨ ਆਪਣੀ ਫ਼ਸਲ ਨੂੰ ਬਚਾਉਣ ਲਈ ਪਿੰਡ ਦੇ ਲੋਕ ਅਤੇ ਕਿਸਾਨ ਪਿਛਲੇ ਕਰੀਬ ਚਾਲੀ ਘੰਟਿਆਂ ਤੋਂ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ, ਪ੍ਰੰਤੂ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਹੁਣ ਤੱਕ ਉਨ੍ਹਾਂ ਦੀ ਸਾਰ ਨਹੀਂ ਲਈ ਜਿਸ ਨੂੰ ਲੈ ਕੇ ਉਨ੍ਹਾਂ ਨੇ ਪ੍ਰਸ਼ਾਸਨ ਵਿਰੁੱਧ ਰੋਸ ਵੀ ਪ੍ਰਗਟ ਕੀਤਾ ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਜੰਟ ਸਿੰਘ, ਮਲਕੀਤ ਸਿੰਘ ਮੈਂਬਰ, ਚਮਕੌਰ ਸਿੰਘ, ਹਰਪਾਲ ਸਿੰਘ, ਬੰਤਾ ਸਿੰਘ, ਜਗਰਾਜ ਸਿੰਘ, ਗੁਰਦੀਪ ਦਰਾਜ਼, ਗੇਲਾ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਦਿਨੀਂ ਗੰਦੇ ਨਾਲੇ ਦੇ ਪੁਲ ਵਿਚ ਪਾਣੀ ਓਵਰਫਲੋ ਹੋਣ ਕਾਰਨ ਪਾੜ ਪੈ ਜਾਣ ਕਾਰਨ ਪਾਣੀ ਚਾਰੇ ਪਾਸੇ ਫਿਰ ਗਿਆ ਸੀ ਜਿਸ ਨੂੰ ਲੈ ਕੇ ਉਨ੍ਹਾਂ ਪਾਣੀ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਖ਼ੁਦ ਜੇ.ਸੀ.ਬੀ. ਦਾ ਪ੍ਰਬੰਧ ਕੀਤਾ ਅਤੇ ਨਾਲੇ ਵਿਚੋਂ ਭਾਰੀ ਮਾਤਰਾ ਵਿਚ ਉੱਗੀ ਜੰਗਲ ਬੂਟੀ ਕਢਵਾਈ ਗਈ ਅਤੇ ਡਰੇਨ ਦੇ ਨਾਲ ਲੱਗਦੀ ਪੰਜ ਸੌ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਉਹ ਬੀਤੇ ਦਿਨ ਤੋਂ ਹੀ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ ਉਨ੍ਹਾਂ ਦੱਸਿਆ ਕਿ ਡਰੇਨ ਦੇ ਨਾਲ ਲੱਗਦੇ ਇਕ ਕਿੱਲੋਮੀਟਰ ਦੇ ਏਰੀਏ ਵਿਚ ਮਿੱਟੀ ਪਾ ਕੇ ਵੱਟਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਡਰੇਨ ਦਾ ਪਾਣੀ ਓਵਰਫ਼ਲੋ ਹੋ ਕੇ ਇਸ ਫ਼ਸਲ ਨੂੰ ਵੀ ਖ਼ਰਾਬ ਨਾ ਕਰ ਦੇਵੇ, ਉਨ੍ਹਾਂ ਇਹ ਵੀ ਦੱਸਿਆ ਕਿ ਉਹ ਜੇ.ਸੀ.ਬੀ ਮਸ਼ੀਨ ਦਾ ਖਰਚਾ ਪਿੰਡ ਦੇ ਲੋਕ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੰਜ ਸੌ ਰੁਪਏ ਇਕੱਠੇ ਕਰ ਕੇ ਚੁਕਾਉਣਗੇ ਉਧਰ ਦੂਜੇ ਪਾਸੇ ਤਪਾ ਸਾਈਡ ਲੱਗਦੀ ਫ਼ਸਲ ਵਿਚ ਡਰੇਨ ਦਾ ਗੰਦਾ ਪਾਣੀ ਫੈਲਣ ਕਾਰਨ ਕਰੀਬ 150 ਏਕੜ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਹੈ, ਪ੍ਰੰਤੂ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਕ ਵੀ ਅਧਿਕਾਰੀ ਉਨ੍ਹਾਂ ਪਾਸ ਜਾਇਜ਼ਾ ਲੈਣ ਨਹੀਂ ਪੁੱਜਾ ¢ ਜਦ ਇਸ ਸਬੰਧੀ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਥਿਤੀ ਤੋਂ ਜਾਣੂੰ ਨਹੀਂ ਸਨ ਉਹ ਇਸ ਸਬੰਧੀ ਹੁਣੇ ਡੀ.ਸੀ. ਬਰਨਾਲਾ ਨਾਲ ਗੱਲਬਾਤ ਕਰ ਕੇ ਪੁਖ਼ਤਾ ਪ੍ਰਬੰਧ ਕਰਵਾਉਣਗੇ, ਜਦ ਇਸ ਸਬੰਧੀ ਡੀ.ਸੀ. ਬਰਨਾਲਾ ਧਰਮਪਾਲ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਐਸ. ਡੀ. ਐਮ. ਤਪਾ ਸੰਦੀਪ ਕੁਮਾਰ ਨੂੰ ਮੌਕਾ ਦੇਖਣ ਲਈ ਭੇਜ ਰਹੇ ਹਨ | ਖ਼ਬਰ ਲਿਖੇ ਜਾਣ ਤੱਕ ਪਿੰਡ ਦੇ ਲੋਕ ਅਤੇ ਕਿਸਾਨ ਵੱਡੀ ਪੱਧਰ 'ਤੇ ਰਾਹਤ ਕਾਰਜਾਂ ਵਿਚ ਜੁਟੇ ਹੋਏ ਸਨ ¢
ਕਈ ਥਾਈਂਬਰਮਾ ਤੋਂ ਮਿੱਟੀ ਖੁਰਨ ਨਾਲ ਸੜਕਾਂ ਹੋਈਆਂ ਟੁੱਟਣ ਕਿਨਾਰੇ
ਮਹਿਲ ਕਲਾਂ, (ਤਰਸੇਮ ਸਿੰਘ ਚੰਨਣਵਾਲ)-ਬੀਤੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਨਾਲ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਸਾਉਣੀ ਦੀ ਮੁੱਖ ਫ਼ਸਲ ਝੋਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਇਲਾਵਾ ਅਨੇਕਾਂ ਥਾਈਂ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ ਬੀਤੇ ਥੋੜਾ ਸਮਾਂ ਪਹਿਲਾਂ ਹੀ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਖ਼ਰਚ ਨਾਲ ਤਿਆਰ ਕਰਵਾਈਆਂ ਸੜਕਾਂ ਦੀਆਂ ਬਰਮਾ ਤੋਂ ਮਿੱਟੀ ਖੁਰਨ ਕਾਰਨ ਸੜਕਾਂ ਟੁੱਟਣ ਕਿਨਾਰੇ ਹਨ। ਬਰਸਾਤ ਦੇ ਪਾਣੀ ਦੀ ਨਿਕਾਸੀ ਖੇਤਰ ਦੇ ਪਿੰਡਾਂ ਵਿਚ ਵਧੇਰੇ ਥਾਈਂ ਦਰੁਸਤ ਤਰੀਕੇ ਨਾਲ ਨਾ ਹੋਣ ਕਰ ਕੇ ਅਨੇਕਾਂ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲ਼ੀਆਂ ਸਾਉਣੀ ਦੀਆਂ ਫ਼ਸਲਾਂ ਅਤੇ ਪਸ਼ੂਆਂ ਦੀ ਬੀਜਿਆ ਹਰਾ ਚਾਰਾ ਅਤੇ ਸਬਜ਼ੀਆਂ ਆਦਿ ਜ਼ਿਆਦਾ ਬਰਸਾਤੀ ਪਾਣੀ ਵਲੋਂ ਆਪਣੀ ਲਪੇਟ ਵਿਚ ਲੈ ਲਈਆਂ ਹਨ। ਬਰਸਾਤ ਦੇ ਪਾਣੀ ਦੀ ਨਿਕਾਸੀ ਸਹੀ ਤਰ੍ਹਾਂ ਨਾ ਹੋਣ ਕਰ ਕੇ ਮਜਬੂਰੀ ਬਸ ਬੱਝੇ ਕਿਸਾਨ ਹਜ਼ਾਰਾਂ ਰੁਪਏ ਦੀ ਲਾਗਤ ਨਾਲ ਠੇਕੇ ਹਿੱਸੇ ਦੇ ਮਹਿੰਗੇ ਭਾਅ ਦੀ ਜ਼ਮੀਨ ਵਿਚ ਕੀਤੀ ਕਾਸ਼ਤ ਨੂੰ ਬਚਾਉਣ ਲਈ ਬੇਵੱਸ ਨਜ਼ਰ ਆ ਰਹੇ ਹਨ। ਜਿੱਥੇ ਬਲਾਕ ਮਹਿਲ ਕਲਾਂ ਦੇ ਪੂਰੇ ਖੇਤਰ ਵਿਚ ਹਜ਼ਾਰਾ ਏਕੜ ਝੋਨੇ ਦੀ ਫ਼ਸਲ ਬੁਰੀ ਤਰਾਂ ਪ੍ਰਭਾਵਿਤ ਹੋਣ ਦੇ ਮਾਮਲੇ ਸਾਹਮਣੇ ਆਏ ਰਹੇ ਹਨ, ਉੱਥੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਰਾਏਸਰ ਪੰਜਾਬ, ਰਾਏਸਰ ਪਟਿਆਲਾ, ਚੰਨਣਵਾਲ, ਗਹਿਲ, ਮੂੰਮ, ਸਹਿਜੜਾ, ਕਲਾਲਾ, ਕੁਰੜ ਅਤੇ ਪਿੰਡ ਮਨਾਲ ਨਾਲ ਸਬੰਧਤ ਹਜ਼ਾਰਾਂ ਏਕੜ ਫ਼ਸਲਾਂ ਬਰਸਾਤੀ ਪਾਣੀ ਦੀ ਲਪੇਟ ਵਿਚ ਆਉਣ ਕਰ ਕੇ ਪਾਣੀ ਵਿਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀ ਡਰੇਨਾਂ ਦੀਆਂ ਜ਼ਮੀਨਾਂ 'ਤੇ ਲੰਮੇ ਸਮੇਂ ਤੋਂ ਹੋਏ ਨਾਜਾਇਜ਼ ਕਬਜ਼ਿਆਂ ਨੂੰ ਛਡਵਾਉਣ ਦੀ ਬਜਾਏ ਕੁਦਰਤ ਦੀ ਕਰੋਪੀ ਕਹਿ ਕੇ ਵਕਤ ਟਪਾ ਰਹੇ ਹਨ। ਮਹਿਲ ਕਲਾਂ ਦੇ ਬਲਾਕ ਅਤੇ ਨਜ਼ਦੀਕੀ ਪਿੰਡ ਮੂੰਮ ਵਿਖੇ ਕਿਸਾਨ ਆਗੂ ਜਗਦੇਵ ਸਿੰਘ ਸੇਖੋਂ, ਉੱਘੇ ਸਮਾਜ ਸੇਵਕ ਜਰਨੈਲ ਸਿੰਘ ਨੰਬਰਦਾਰ ਅਤੇ ਬਲਵੀਰ ਸਿੰਘ ਪੰਧੇਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਮੂੰਮ ਵਿਖੇ ਜਗਦੇਵ ਸਿੰਘ ਸੇਖੋਂ ਪੁੱਤਰ ਮਲਕੀਤ ਸਿੰਘ ਦਾ 10 ਏਕੜ ਝੋਨਾ, ਮਹਿੰਦਰ ਸਿੰਘ ਪੁੱਤਰ ਹਰੀ ਸਿੰਘ ਦਾ 20 ਏਕੜ ਝੋਨਾ, ਜਗਸੀਰ ਸਿੰਘ ਪੁੱਤਰ ਬਲਵੀਰ ਸਿੰਘ ਦਾ 5 ਏਕੜ ਝੋਨਾ, ਗੁਰਮੀਤ ਸਿੰਘ ਪੁੱਤਰ ਹਰਨੇਕ ਸਿੰਘ ਦਾ 12 ਏਕੜ ਝੋਨਾ, ਪਿਆਰਾ ਸਿੰਘ ਪੁੱਤਰ ਭਗਵਾਨ ਸਿੰਘ ਦਾ 5 ਏਕੜ ਝੋਨਾ, ਦਰਸ਼ਨ ਸਿੰਘ ਦਾ 4 ਏਕੜ ਝੋਨਾ, ਗੁਰਮੀਤ ਸਿੰਘ ਦਾ 2 ਏਕੜ ਕਮਾਦ ਦੀ ਖੜੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਦੱਸਿਆ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਤੋਂ ਇਲਾਵਾ ਹਰਾ, ਚਾਰਾ, ਮੱਕੀ, ਸਬਜ਼ੀਆਂ ਆਦਿ ਤਾਂ ਖ਼ਤਮ ਹੋ ਚੁੱਕੀਆਂ ਹਨ। ਕਿਸਾਨ ਪੱਖੀ ਆਗੂ ਬਲਵੀਰ ਸਿੰਘ ਪੰਧੇਰ ਨੇ ਕਿਹਾ ਕਿ ਪਾਣੀ ਬਚਾਉਣ ਦਾ ਨਾਅਰਾ ਦੇਣ ਵਾਲੀਆਂ ਸਰਕਾਰਾਂ ਨਾਂ ਤਾਂ ਬਰਸਾਤੀ ਪਾਣੀ ਦੀ ਸੰਭਾਲ ਕਰਨ ਵਿਚ ਯਤਨਸ਼ੀਲ ਹਨ ਅਤੇ ਨਾ ਹੀ ਡਰੇਨਾਂ ਰਾਹੀ ਬਰਸਾਤ ਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਰਕੇ ਕਿਸਾਨਾਂ ਦੀ ਫ਼ਸਲਾਂ ਨੂੰ ਬਚਾਉਣ ਦਾ ਯਤਨ ਪਿਛਲੇ ਦੋ ਦਿਨਾਂ ਤੋਂ ਕਿਸੇ ਥਾਂ 'ਤੇ ਦੇਖਿਆ ਨਹੀਂ ਗਿਆ ਹੈ। ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸੜਕਾਂ ਦੀਆਂ ਬਰਮਾ ਖੁਰ ਜਾਣ ਕਰਕੇ ਸੜਕ ਕਿਨਾਰਿਆਂ 'ਤੇ ਪਏ ਵੱਡੇ-ਵੱਡੇ ਟੋਇਆਂ ਨਾਲ ਰਾਤ ਬਰਾਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਵੀ ਬਣਿਆ ਹੋਇਆ ਹੈ, ਬਰਮਾ ਦੇ ਟੋਇਆਂ ਨੂੰ ਠੀਕ ਕੀਤਾ ਜਾਵੇ।
ਤਪਾ ਮੰਡੀ ਤੇਆਸ-ਪਾਸ ਦੇ ਖੇਤਰ ਵਿਚ ਭਾਰੀ ਮੀਂਹ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ
ਤਪਾ ਮੰਡੀ, (ਪ੍ਰਵੀਨ ਗਰਗ)-ਬੀਤੇ ਦਿਨੀਂ ਹੋਈ ਭਾਰੀ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਤਪਾ ਮੰਡੀ ਅਤੇ ਨਾਲ ਲੱਗਦੇ ਆਸ-ਪਾਸ ਦੇ ਇਲਾਕਿਆਂ ਵਿਚ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਫ਼ਸਲਾਂ ਵਿਚ ਪਾਣੀ ਭਰਿਆ ਹੋਣ ਕਰ ਕੇ ਬੂਟੇ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ ਅਤੇ ਤੇਜ਼ ਹਵਾ ਕਾਰਨ ਇਹ ਧਰਤੀ 'ਤੇ ਵਿਛ ਗਈਆਂ । ਜਾਣਕਾਰੀ ਦਿੰਦੇ ਹੋਏ ਕਿਸਾਨ ਜੋਗਿੰਦਰ ਸਿੰਘ ਅਤੇ ਤਰਲੋਕ ਸਿੰਘ ਨੇ ਦੱਸਿਆ ਕਿ ਮੀਂਹ ਨਾਲ ਭਾਵੇਂ ਆਮ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਲਗਪਗ 80 ਫ਼ੀਸਦੀ ਨੁਕਸਾਨ ਹੋਇਆ ਹੈ ਜਦਕਿ ਨਰਮੇ ਦਾ 30 ਫ਼ੀਸਦੀ ਨੁਕਸਾਨ ਹੋਇਆ ਹੈ । ਜਿਸ ਨਾਲ ਕਿਸਾਨਾਂ ਦੇ ਕਰਜ਼ੇ ਦੀ ਪੰਡ ਹੌਲੀ ਹੋਣ ਦੀ ਉਮੀਦ ਤੇ ਪਾਣੀ ਫਿਰ ਗਿਆ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਬਰਸਾਤ ਨਾ ਰੁਕੀ ਤਾਂ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਵਰਖਾ ਨਾਲ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ, ਵਿਧਾਇਕ ਪੰਡੋਰੀ ਅਤੇ ਕਿਸਾਨ ਆਗੂਆਂ ਨੇ ਕੀਤੀ ਮੁਆਵਜ਼ੇ ਦੀ ਮੰਗ
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਤੇਜ਼ ਬਾਰਸ਼ ਕਾਰਨ ਮਹਿਲ ਕਲਾਂ-ਛੀਨੀਵਾਲ ਕਲਾਂ ਲਿੰਕ ਸੜਕ ਨੇੜੇ ਲਗਦੀ ਸੈਂਕੜੇ ਏਕੜ ਝੋਨਾ, ਮੱਕੀ, ਹਰੇ ਚਾਰੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਪਤਾ ਲੱਗਿਆ ਹੈ। ਪੀੜਤ ਕਿਸਾਨਾਂ ਅਵਤਾਰ ਸਿੰਘ ਫ਼ੌਜੀ, ਕਰਮ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ ਬੱਸੀਆਂ ਵਾਲੇ, ਜੀਤ ਸਿੰਘ, ਨਿਰਮਲ ਸਿੰਘ ਪਾਤੜਾਂ ਵਾਲੇ, ਬੇਅੰਤ ਸਿੰਘ, ਗੁਰਮੇਲ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਹੋ ਲਗਾਤਾਰ ਹੋਰ ਮੋਹਲ਼ੇਧਾਰ ਵਰਖਾ ਕਾਰਨ ਪਾਣੀ ਫ਼ਸਲ 'ਚ ਭਰ ਚੁੱਕਾ ਹੈ। ਇਸ ਨਾਲ ਪੱਕਣ 'ਤੇ ਆਈ ਝੋਨੇ ਦੀ ਫ਼ਸਲ ਦੀਆਂ ਜੜ੍ਹ ਗਲ਼ ਰਹੀਆਂ ਹਨ। ਜੇਕਰ ਮੀਂਹ ਨਾ ਰੁਕਿਆ ਤਾਂ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ। ਇਸ ਤਰ੍ਹਾਂ ਹੀ ਹਮੀਦੀ-ਸਹੌਰ ਲਿੰਕ ਸੜਕ ਨੇੜਲੇ ਖੇਤਾਂ 'ਚ ਪੱਕਣ ਤੇ ਆਈ 100 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਮੀਂਹ ਦੇ ਪਾਣੀ ਦੇ ਪਾਣੀ ਨਾਲ ਪ੍ਰਭਾਵਿਤ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਹਮੀਦੀ ਨਾਲ ਸਬੰਧਿਤ ਕਿਸਾਨਾਂ ਜਗਰੂਪ ਸਿੰਘ ਦੀ ਸਾਢੇ 5 ਏਕੜ, ਮਾੜਾ ਸਿੰਘ ਦੀ ਸਾਢੇ 9 ਏਕੜ, ਕਰਨੈਲ ਸਿੰਘ ਨੇ 9 ਏਕੜ, ਬੰਤ ਸਿੰਘ ਦੇ ਸਾਢੇ 3 ਏਕੜ, ਮਨਜੀਤ ਸਿੰਘ ਸਾਢੇ 3 ਏਕੜ, ਗੁਰਵਿੰਦਰ ਸਿੰਘ ਦੀ 12 ਏਕੜ, ਹਰਬੰਸ ਸਿੰਘ ਦੀ 11 ਏਕੜ, ਗੁਰਮੇਲ ਸਿੰਘ ਦੀ 1 ਏਕੜ, ਪਿੰਡ ਸਹੌਰ ਦੇ ਮਨਜੀਤ ਸਿੰਘ ਦੀ 5 ਏਕੜ, ਨੱਥਾ ਸਿੰਘ ਦੀ 32 ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆਈ ਹੈ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੀੜਤ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਡਰੇਨਜ਼ ਵਿਭਾਗ ਅਤੇ ਸੂਬਾ ਸਰਕਾਰ ਨੇ ਆਪਣੇ ਜ਼ਿੰਮੇਵਾਰੀ ਨੂੰ ਸਮਝਦਿਆਂ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਕਿਸਾਨਾਂ ਨੂੰ ਆਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਜਲਦੀ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੁਆਉਣ ਲਈ ਹਰ ਸੰਭਵ ਯਤਨ ਕਰਨਗੇ। ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ, ਡਕੌਂਦਾ ਦੇ ਜਗਰਾਜ ਸਿੰਘ ਹਰਦਾਸਪੁਰਾ, ਜਮਹੂਰੀ ਕਿਸਾਨ ਸਭਾ ਦੇ ਮਲਕੀਤ ਸਿੰਘ ਵਜੀਦਕੇ, ਯਸ਼ਪਾਲ ਸਿੰਘ ਮਹਿਲ ਕਲਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀਆ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਦੇਵੇ।

ਤੂੜੀ ਨਾਲ ਭਰੀ ਟਰਾਲੀ ਪਲਟੀ

ਤਪਾ ਮੰਡੀ, 24 ਸਤੰਬਰ (ਵਿਜੇ ਸ਼ਰਮਾ)-ਤਪਾ ਖੇਤਰ 'ਚ ਹੋਈ ਤੇਜ਼ ਬਰਸਾਤ ਅਤੇ ਢਿਲਵਾਂ-ਘੁੰਨਸ ਰੋਡ ਦੀ ਮਾੜੀ ਦੁਰਦਸ਼ਾ ਕਰ ਕੇ ਤੂੜੀ ਦੀ ਭਰੀ ਟਰੈਕਟਰ-ਟਰਾਲੀ ਪਲਟ ਗਈ, ਭਾਵੇਂ ਚਾਲਕ ਦੇ ਨਾਲ ਦੇ ਬੰਦੇ ਵਾਲ ਵਾਲ ਬੱਚ ਗਏ | ਇਸ ਸਬੰਧੀ ਜਰਨੈਲ ਸਿੰਘ ਨੇ ਦੱਸਿਆ ਕਿ ਤੂੜੀ ਦੀ ...

ਪੂਰੀ ਖ਼ਬਰ »

ਘੁੰਨਸ ਪੰਚਾਇਤ ਸੰਮਤੀ ਜ਼ੋਨ ਲਈ ਅਕਾਲੀ ਦਲ ਨੂੰ ਧੱਕੇ ਨਾਲ ਜੇਤੂ ਕਰਾਰ ਦਿੱਤੇ ਜਾਣ 'ਤੇ ਰੋਸ ਧਰਨਾ ਲਗਾਇਆ

ਤਪਾ ਮੰਡੀ, 24 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਥਾਨਕ ਤਹਿਸੀਲ ਕੰਪਲੈਕਸ ਅੰਦਰ ਪੰਚਾਇਤ ਸੰਮਤੀ ਜੋਨ ਘੁੰਨਸ ਰਾਖਵੇਂ ਦੇ ਨਤੀਜੇ ਨੂੰ ਲੈ ਕੇ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦ ਘੁੰਨਸ ਜੋਨ ਉੱਪਰ ਅਕਾਲੀ ਦਲ ਦੀ ਉਮੀਦਵਾਰ ਬੀਬੀ ਮਹਿੰਦਰ ਕੌਰ ਨੂੰ ਚੋਣ ...

ਪੂਰੀ ਖ਼ਬਰ »

ਜ਼ਿਲ੍ਹਾ ਸੁਧਾਰ ਘਰ ਦਾ ਮੁਨਸ਼ੀ 17 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ

ਬਰਨਾਲਾ, 24 ਸਤੰਬਰ (ਰਾਜ ਪਨੇਸਰ)-ਜ਼ਿਲ੍ਹਾ ਵਿਜੀਲੈਂਸ ਵਿਭਾਗ ਵਲੋਂ ਜ਼ਿਲ੍ਹਾ ਸੁਧਾਰ ਘਰ ਦੇ ਮੁਨਸ਼ੀ ਨੂੰ 17 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਮੇਜਰ ਸਿੰਘ ਪੱੁਤਰ ਧੰਨਾ ਸਿੰਘ ਵਾਸੀ ...

ਪੂਰੀ ਖ਼ਬਰ »

ਸਮੂਹ ਸੁਪਰਵਾਈਜ਼ਰ ਪੰਜਾਬ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੀਟਿੰਗ

ਬਰਨਾਲਾ, 24 ਸਤੰਬਰ (ਅਸ਼ੋਕ ਭਾਰਤੀ)-ਸਮੂਹ ਸੁਪਰਵਾਈਜ਼ਰ ਪੰਜਾਬ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੀਟਿੰਗ ਹੋਈ | ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਤੋਂ ਸੁਪਰਵਾਈਜ਼ਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਲਾਭ ਕੌਰ ਮਾਨਸਾ, ...

ਪੂਰੀ ਖ਼ਬਰ »

ਦਾਣਾ ਮੰਡੀ ਧਨੌਲਾ ਦੇ ਟੋਭੇ 'ਚੋਂ ਵਿਅਕਤੀ ਦੀ ਲਾਸ਼ ਮਿਲੀ

ਧਨੌਲਾ, 24 ਸਤੰਬਰ (ਚੰਗਾਲ)-ਧਨੌਲਾ ਦੀ ਦਾਣਾ ਮੰਡੀ ਵਿਚਲੇ ਟੋਭੇ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਪ੍ਰੇਮ ਪੁੱਤਰ ਜੇਠੂ ਰਾਮ ਵਾਸੀ ਭਗਵਾਨਪੁਰਾ ਹਰਿਆਣਾ 2-3 ਦਿਨ ...

ਪੂਰੀ ਖ਼ਬਰ »

ਤੇਜਿੰਦਰ ਚੰਡਿਹੋਕ ਦੀ ਪੁਸਤਕ 'ਹੋਣ ਤੋਂ ਨਾ ਹੋਣ ਤੱਕ' ਦਾ ਕੀਤਾ ਲੋਕ ਅਰਪਣ ਪ੍ਰਸਿੱਧ ਪੱਤਰਕਾਰ ਅਤੇ ਸਮਾਜ ਸੇਵੀ ਜਗੀਰ ਸਿੰਘ ਜਗਤਾਰ ਦਾ ਰੂਬ-ਰੂ ਤੇ ਸਨਮਾਨ ਸਮਾਰੋਹ ਕਰਵਾਇਆ

ਬਰਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਪ੍ਰਸਿੱਧ ਪੱਤਰਕਾਰ, ਸਾਹਿਤਕਾਰ ਅਤੇ ਸਮਾਜ ਸੇਵੀ ਜਗੀਰ ਸਿੰਘ ਜਗਤਾਰ ਦਾ ਰੂ-ਬ-ਰੂ ਤੇ ਸਨਮਾਨ ਸਮਾਰੋਹ ਅਤੇ ਗ਼ਜ਼ਲਗੋ ਤੇਜਿੰਦਰ ਚੰਡਿਹੋਕ ਦੀ ਅਨੁਵਾਦ ਪੁਸਤਕ 'ਹੋਣ ਤੋਂ ਨਾ ਹੋਣ ...

ਪੂਰੀ ਖ਼ਬਰ »

ਪ੍ਰਸਿੱਧ ਪੱਤਰਕਾਰ ਅਤੇ ਸਮਾਜ ਸੇਵੀ ਜਗੀਰ ਸਿੰਘ ਜਗਤਾਰ ਦਾ ਰੂਬ-ਰੂ ਤੇ ਸਨਮਾਨ ਸਮਾਰੋਹ ਕਰਵਾਇਆ

ਬਰਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਪ੍ਰਸਿੱਧ ਪੱਤਰਕਾਰ, ਸਾਹਿਤਕਾਰ ਅਤੇ ਸਮਾਜ ਸੇਵੀ ਜਗੀਰ ਸਿੰਘ ਜਗਤਾਰ ਦਾ ਰੂ-ਬ-ਰੂ ਤੇ ਸਨਮਾਨ ਸਮਾਰੋਹ ਅਤੇ ਗ਼ਜ਼ਲਗੋ ਤੇਜਿੰਦਰ ਚੰਡਿਹੋਕ ਦੀ ਅਨੁਵਾਦ ਪੁਸਤਕ 'ਹੋਣ ਤੋਂ ਨਾ ਹੋਣ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਗ਼ਰੀਬ ਮਜ਼ਦੂਰ ਦਾ ਮੀਂਹ ਨਾਲ ਮਕਾਨ ਡਿੱਗਿਆ

ਹੰਡਿਆਇਆ, 24 ਸਤੰਬਰ (ਗੁਰਜੀਤ ਸਿੰਘ ਖੁੱਡੀ)-ਲਗਾਤਾਰ ਪੈ ਰਹੇ ਮੀਂਹ ਕਾਰਨ ਗ਼ਰੀਬ ਵਿਅਕਤੀ ਦਾ ਮਕਾਨ ਡਿੱਗਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਨਜੀਤ ਕੌਰ ਪਤਨੀ ਮੇਜਰ ਸਿੰਘ ਵਾਰਡ ਨੰ: 3 ਹੰਡਿਆਇਆ (ਦਿਹਾਤੀ) ਨੇ ਦੱਸਿਆ ਕਿ ਦੋ ...

ਪੂਰੀ ਖ਼ਬਰ »

ਸ਼ਹਿਣਾ ਥਾਣਾ ਵਿਖੇ ਲੜਾਈ ਝਗੜੇ ਦੇ ਸਬੰਧ ਉਗੋਕੇ ਦੀਆਂ ਦੋਵੇਂ ਧਿਰਾਂ 'ਤੇ ਪਰਚੇ

ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਵਿਖੇ ਪਿੰਡ ਉਗੋਕੇ ਵਿਖੇ ਹੋਈ ਲੜਾਈ ਤਹਿਤ ਦੋਵੇਂ ਧਿਰਾਂ ਦੇ ਵਿਅਕਤੀਆਂ ਦੇ ਬਿਆਨਾ 'ਤੇ ਦੋਵੇਂ ਧਿਰਾਂ ਦੇ 4-4 ਵਿਅਕਤੀਆਂ 'ਤੇ ਪਰਚੇ ਦਰਜ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜਸਬੀਰ ਕੌਰ ਨੇ ਦੱਸਿਆ ...

ਪੂਰੀ ਖ਼ਬਰ »

ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਧਨੌਲਾ, 24 ਸਤੰਬਰ (ਚੰਗਾਲ)-ਅੱਜ ਸੰਤ ਬਾਬਾ ਅਤਰ ਸਿੰਘ ਸਰਕਾਰੀ ਪਾਲੀਟੈਕਨਿਕ ਕਾਲਜ ਬਡਬਰ ਵਿਖੇ ਪਿ੍ੰਸੀਪਲ ਰਵਿੰਦਰ ਸਿੰਘ ਹੁੰਦਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਬਰਨਾਲਾ ਵਲੋਂ ਆਯੋਜਿਤ ਐਨ.ਐਸ.ਐਸ. ਦਿਵਸ ਨੂੰ ਸਮਰਪਿਤ ...

ਪੂਰੀ ਖ਼ਬਰ »

ਮਿਡ-ਡੇ ਮੀਲ ਵਰਕਰਾਂ ਵਲੋਂ ਡੀ. ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਬਰਨਾਲਾ, 24 ਸਤੰਬਰ (ਧਰਮਪਾਲ ਸਿੰਘ)-ਆਲ ਇੰਡੀਆ ਮਿਡ ਡੇਅ ਮੀਲ ਵਰਕਰਜ਼ ਫੈਡਰੇਸ਼ਨ (ਸੀਟੂ) ਦੇ ਸੱਦੇ 'ਤੇ ਜ਼ਿਲ੍ਹਾ ਮਿਡ ਡੇਅ ਮੀਲ ਵਰਕਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਦੇ ਕੇ ਕੇਂਦਰ ਦੀ ਮੋਦੀ ਤੇ ਪੰਜਾਬ ਦੀ ...

ਪੂਰੀ ਖ਼ਬਰ »

ਚੋਣਾਂ ਦੇ ਬਾਈਕਾਟ ਲਈ ਸੰਘਰਸ਼ ਕਰਨ ਵਾਲਿਆਂ ਨੂੰ ਉਪ-ਮੰਡਲ ਮੈਜਿਸਟ੍ਰੇਟ ਨੇ ਕੀਤਾ ਤਲਬ

ਰੂੜੇਕੇ ਕਲਾਂ, 24 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਰੋਸ ਵਜੋਂ ਬਾਈਕਾਟ ਕਰਨ ਅਤੇ ਪਿੰਡ ਵਾਸੀਆਂ ਨੂੰ ਵੋਟਾਂ ਦਾ ਬਾਈਕਾਟ ਕਰਨ ਲਈ ...

ਪੂਰੀ ਖ਼ਬਰ »

ਜੋਗਿੰਦਰ ਸਿੰਘ ਪੰਜਗਰਾਈਆਂ ਨੇ ਜੇਤੂ ਉਮੀਦਵਾਰਾਂ ਦਾ ਕੀਤਾ ਸਨਮਾਨ

ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਵੱਡੀ ਬਹੁਤ ਦਿਵਾ ਕੇ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਲਾਈ ਹੈ | ਇਹ ਸ਼ਬਦ ਹਲਕੇ ਦੇ ਮੱੁਖ ਸੇਵਾਦਾਰ ਜੋਗਿੰਦਰ ਸਿੰਘ ...

ਪੂਰੀ ਖ਼ਬਰ »

ਸਟੈਨਫੋਰਡ ਸਕੂਲ ਚੰਨਣਵਾਲ 'ਚ ਅਧਿਆਪਕ ਸਿਖਲਾਈ ਸੈਮੀਨਾਰ ਕਰਵਾਇਆ

ਮਹਿਲ ਕਲਾਂ, 24 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਨਾਮਵਰ ਵਿੱਦਿਅਕ ਸੰਸਥਾ ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ ਵਿਖੇ ਸਕੂਲ ਪਿ੍ੰਸੀਪਲ ਘਣਸਿਆਮ ਦਾਸ ਨਾਇਕ ਦੀ ਅਗਵਾਈ ਹੇਠ ਸਕੂਲ ਅਧਿਆਪਕਾ ਨੰੂ ਸਮੇਂ ਦੀਆਂ ਨਵੀਆਂ ਤਕਨੀਕਾਂ ਅਤੇ ਬੱਚਿਆਂ ਨੰੂ ਸਰਲ ਤਰੀਕੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਵਲੋਂ ਸ਼ਹਿਣਾ ਵਿਖੇ ਤੀਜਾ ਫ਼ਰੀ ਸਕੂਲ ਕੇਂਦਰ ਖੋਲਿ੍ਹਆ

ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ)-ਸ੍ਰੀ ਵੈੱਲਫੇਅਰ ਟਰੱਸਟ ਬਰਨਾਲਾ ਅਤੇ ਬ੍ਰਾਂਚ ਸ਼ਹਿਣਾ ਵਲੋਂ ਸ਼ਹਿਣਾ ਵਿਖੇ ਰਮਦਾਸੀਆਂ ਧਰਮਸ਼ਾਲਾ ਪੱਤੀ ਮੌੜ ਢੰੂਡਾ ਵਿਖੇ ਨਵਾਂ ਸੰਸਕਾਰ ਕੇਂਦਰ (ਫ਼ਰੀ ਸਕੂਲ) ਖੋਲਿ੍ਹਆ | ਟਰੱਸਟ ਦੇ ਜਨਰਲ ਸਕੱਤਰ ਮਾਸਟਰ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਸ਼ਹਿਣਾ ਵਾਸੀਆਂ ਵਲੋਂ ਵੋਟਾਂ ਦੀ ਸਹੀ ਵਾਰਡਬੰਦੀ ਲਈ ਬੀ.ਡੀ.ਪੀ.ਓ. ਸ਼ਹਿਣਾ ਨੂੰ ਦਿੱਤਾ ਮੰਗ-ਪੱਤਰ

ਸ਼ਹਿਣਾ, 24 ਸਤੰਬਰ (ਸੁਰੇਸ਼ ਗੋਗੀ)-ਕਸਬਾ ਸ਼ਹਿਣਾ ਦੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਉਨ੍ਹਾਂ ਵਾਰਡ ਬਦਲਣ 'ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਮਜੀਤ ਸਿੰਘ ਪੱਪੂ, ਮਨਪ੍ਰੀਤ ਸਿੰਘ ਨੰਬਰਦਾਰ, ਨਵਨੀਤ ਸਿੰਘ ਸੇਖੋਂ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਮੋਹਨ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵਿਖੇ ਸਵੱਛਤਾ ਪੱਖਵਾੜਾ ਮਨਾਇਆ

ਟੱਲੇਵਾਲ, 24 ਸਤੰਬਰ (ਸੋਨੀ ਚੀਮਾ)-ਸਵੱਛ ਭਾਰਤ ਮਿਸ਼ਨ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵਿਖੇ ਸਵੱਛਤਾ ਪੱਖਵਾੜਾ ਹੈਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਸਕੂਲ ਸਟਾਫ਼ ਵਲੋਂ ਬੱਚਿਆਂ ਨੂੰ ਸਫ਼ਾਈ ...

ਪੂਰੀ ਖ਼ਬਰ »

ਕੈਮਿਸਟਾਂ ਦੀ ਦੇਸ਼ ਵਿਆਪੀ ਹੜਤਾਲ 28 ਨੂੰ

ਬਰਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਆਨਲਾਈਨ ਫਾਰਮੇਸੀ ਦੇ ਵਿਰੋਧ 'ਚ ਦੇਸ਼ ਦੇ 8 ਲੱਖ ਅਤੇ ਪੰਜਾਬ ਦੇ 24 ਹਜ਼ਾਰ ਕੈਮਿਸਟ 28 ਸਤੰਬਰ ਨੂੰ ਹੜਤਾਲ ਕਰਨਗੇ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਮਿਸਟ ਐਸੋਸੀਏਸ਼ਨ ਬਰਨਾਲਾ ਸਿਟੀ ਚੇਅਰਮੈਨ ਸ਼੍ਰੀ ਅਮਰਨਾਥ ...

ਪੂਰੀ ਖ਼ਬਰ »

ਸਮਾਜਿਕ ਸਮਰਸਤਾ ਮੰਚ ਨੇ ਤਿੰਨ ਲੜਕੀਆਂ ਦੇ ਵਿਆਹਾਂ ਮੌਕੇ ਕੀਤੀ ਆਰਥਿਕ ਸਹਾਇਤਾ

ਬਰਨਾਲਾ, 24 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸਮਾਜਿਕ ਸਮਰਸਤਾ ਮੰਚ ਜ਼ਿਲ੍ਹਾ ਬਰਨਾਲਾ ਵਲੋਂ ਜਿੱਥੇ ਵੱਡੀ ਪੱਧਰ 'ਤੇ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ ਉੱਥੇ ਪਿਛਲੇ ਸਮੇਂ ਤੋਂ ਗ਼ਰੀਬ ਤੇ ਅਨਾਥ ਲੜਕੀਆਂ ਦੇ ਵਿਆਹਾਂ ਮੌਕੇ ਵੀ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ...

ਪੂਰੀ ਖ਼ਬਰ »

ਮੀਂਹ ਦੇ ਪਾਣੀ ਨਾਲ ਕਿਸਾਨ ਦੇ ਘਰ ਨੂੰ ਆਈਆਂ ਤਰੇੜਾਂ

ਰੂੜੇਕੇ ਕਲਾਂ, 24 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਲਾਗਲੇ ਪਿੰਡ ਬਦਰਾ ਦੇ ਗਰੀਬ ਕਿਸਾਨ ਦੇ ਘਰ ਨੂੰ ਮੀਂਹ ਦੇ ਪਾਣੀ ਕਾਰਨ ਤਰੇੜਾਂ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਮਹਿੰਦਰ ਸਿੰਘ ਮੌੜ ਮਾਨ ਪੱਤੀ ਬਦਰਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੀਂਹ ਕਾਰਨ ਹਲਵਾਈ ਦੀ ਦੁਕਾਨ ਦੀ ਛੱਤ ਡਿੱਗੀ

ਰੂੜੇਕੇ ਕਲਾਂ, 24 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ ਦਿਨਾਂ ਤੋਂ ਲੈ ਕੇ ਲਗਾਤਾਰ ਪੈ ਰਹੇ ਮੀਂਹ ਕਾਰਨ ਬੱਸ ਸਟੈਂਡ ਰੂੜੇਕੇ ਕਲਾਂ ਨਜ਼ਦੀਕ ਇਕ ਹਲਵਾਈ ਦੀ ਦੁਕਾਨ ਡਿੱਗਣ ਕਾਰਨ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਵਿਕਸਤ ਦੇਸ਼ਾਂ ਨੂੰ ਚਲਾਉਣ ਵਾਲੇ ਸਿਆਸਤਦਾਨ ਇਮਾਨਦਾਰ ਸਾਡੇ ਬੇਈਮਾਨ-ਖਹਿਰਾ

ਰੂੜੇਕੇ ਕਲਾਂ, 24 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਹਲਕਾ ਭਦੌੜ ਤੋਂ ਵਿਧਾਇਕ ਸ: ਪਿਰਮਲ ਸਿੰਘ ਖ਼ਾਲਸਾ ਧੌਲਾ ਤੇ ਸਮੂਹ ਹਲਕਾ ਵਾਸੀਆਂ ਵਲੋਂ ਪਿੰਡ ਧੌਲਾ ਵਿਖੇ ਸ਼ੁਰੂ ਕੀਤੇ ਗਏ ਦਫ਼ਤਰ, ਵਿਧਾਇਕ ਦੀ ਰਿਹਾਇਸ਼ ਦੀ ਨਵੀਂ ਬਣਾਈ ਇਮਾਰਤ ਦੀ ਖ਼ੁਸ਼ੀ ਵਿਚ ...

ਪੂਰੀ ਖ਼ਬਰ »

ਕਾਂਗਰਸ ਦੇ ਸੰਮਤੀ ਮੈਂਬਰ ਹਰਪ੍ਰੀਤ ਸੇਖੋਂ ਤੇ ਮਾਨ ਦਲ ਦੇ ਹਰਮੀਤ ਸਿੰਘ ਖ਼ਾਲਸਾ ਦਾ ਵਿਸ਼ੇਸ਼ ਸਨਮਾਨ

ਮਹਿਲ ਕਲਾਂ, 24 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਬਲਾਕ ਸੰਮਤੀ ਜ਼ੋਨ ਮੂੰਮ ਤੋਂ ਕਾਂਗਰਸ ਪਾਰਟੀ ਦੇ 835 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਸੇਖੋਂ ਮੂੰਮ ਅਤੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਆਗੂ ਹਰਮੀਤ ਸਿੰਘ ...

ਪੂਰੀ ਖ਼ਬਰ »

ਸਹਿਜੜਾ, ਧਨੇਰ, ਮੂੰਮ, ਮਹਿਲ ਕਲਾਂ 'ਚ ਮਜ਼ਦੂਰ ਪਰਿਵਾਰਾਂ ਦੇ ਘਰ ਢਹਿ-ਢੇਰੀ

ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਸਹਿਜੜਾ ਵਿਖੇ ਤੇਜ਼ ਬਾਰਸ਼ ਨਾਲ ਵਿਧਵਾ ਬਜ਼ੁਰਗ ਔਰਤ ਦਾ ਘਰ ਢਹਿ ਢੇਰੀ ਹੋ ਗਿਆ | ਉਹ ਇਸ ਘਰ 'ਚ ਆਪਣੇ ਦੋ ਸਧਾਰਨ ਪੁੱਤਰਾਂ ਨਾਲ ਰਹਿ ਰਹੀ ਸੀ | ਜਾਣਕਾਰੀ ਅਨੁਸਾਰ ਵਿਧਵਾ ਪਰਮਜੀਤ ਕੌਰ ਦੇ ਪਤੀ ਦੀ ਤਕਰੀਬਨ 10 ਸਾਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX