ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਸਕੂਲ ਦੀ ਬੱਸ 'ਚੋਂ ਮਿਲਿਆ ਚੂਰਾ ਪੋਸਤ
. . .  1 day ago
ਪਠਾਨਕੋਟ, 20 ਅਪ੍ਰੈਲ (ਚੌਹਾਨ)- ਮਾਮੂਨ ਮਿਲਟਰੀ ਸਟੇਸ਼ਨ ਦੇ ਅੰਦਰ ਸਕੂਲ ਦੀ ਇੱਕ ਬੱਸ 'ਚੋਂ ਅੱਜ ਫੌਜ ਵਲੋਂ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਿੱਜੀ ਸਕੂਲ ਦੀ ਇਹ ਬੱਸ ਸਕੂਲੀ ਬੱਚਿਆਂ ਨੂੰ ਮਿਲਟਰੀ ਸਟੇਸ਼ਨ ਦੇ ਅੰਦਰ ਸਥਿਤ...
ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਹਰਮੇਲ ਟੌਹੜਾ
. . .  1 day ago
ਪਟਿਆਲਾ, 20 ਅਪ੍ਰੈਲ (ਅਮਨਦੀਪ ਸਿੰਘ)- ਅੱਜ ਹਰਮੇਲ ਸਿੰਘ ਟੌਹੜਾ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਿਆ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਵਿੰਦਰ ਸਿੰਘ ਬਾਵਾ ਮੈਂਬਰ ਸ਼੍ਰੋਮਣੀ ਕਮੇਟੀ ਦੀ...
ਸ਼ਹੀਦ ਹੇਮੰਤ ਕਰਕਰੇ ਵਿਰੁੱਧ ਬਿਆਨ ਦੇਣ 'ਤੇ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਨੂੰ ਭੇਜਿਆ ਨੋਟਿਸ
. . .  1 day ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਮੁੰਬਈ ਏ. ਟੀ. ਐੱਸ. ਦੇ ਮੁਖੀ ਰਹੇ ਸ਼ਹੀਦ ਹੇਮੰਤ ਕਰਕਰੇ ਵਿਰੁੱਧ ਦਿੱਤੇ ਬਿਆਨ 'ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਵਲੋਂ...
ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਦਿਨ-ਦਿਹਾੜੇ ਲੁੱਟੀ ਲੱਖਾਂ ਦੀ ਨਕਦੀ
. . .  1 day ago
ਸਮਾਣਾ, 20 ਅਪ੍ਰੈਲ (ਸਾਹਿਬ ਸਿੰਘ)- ਸਮਾਣਾ (ਪਟਿਆਲਾ) ਦੇ ਪਿੰਡ ਬੰਮਣਾ ਵਿਖੇ ਸਥਿਤ ਓ. ਬੀ. ਸੀ. ਬੈਂਕ ਦੀ ਇੱਕ ਸ਼ਾਖਾ 'ਚੋਂ ਅੱਜ ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰ ਸੱਤ ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟ ਲਈ। ਘਟਨਾ ਜਾਣਕਾਰੀ ਮਿਲਣ ਤੋਂ...
ਆਈ. ਪੀ. ਐੱਲ. 2019 : 10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 81/1
. . .  1 day ago
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  1 day ago
ਮੁਹੰਮਦ ਸਦੀਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਨੋਟਿਸ ਜਾਰੀ
. . .  1 day ago
ਜਯੋਤਿਰਾਦਿਤਿਆ ਸਿੰਧੀਆ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਅੰਮ੍ਰਿਤਸਰ : ਓਠੀਆ ਦੀ ਮੰਡੀ 'ਚ ਕਣਕ ਦੀ ਆਮਦ ਸ਼ੁਰੂ
. . .  1 day ago
ਆਈ. ਪੀ. ਐੱਲ. 12 : ਰਾਜਸਥਾਨ ਨੇ ਜਿੱਤੀ ਟਾਸ, ਮੁੰਬਈ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਹਰਿਆਣਾ 'ਚ ਵੀ ਕਾਂਗਰਸ ਵਲੋਂ ਕੀਤੀ 'ਨਾਂਹ' ਤੋਂ ਬਾਅਦ ਸਿਰਫ਼ ਦਿੱਲੀ 'ਚ ਗਠਜੋੜ ਲਈ ਤਿਆਰ ਨਹੀਂ 'ਆਪ'- ਸਿਸੋਦੀਆ
. . .  1 day ago
ਕਾਂਗਰਸ 'ਚ ਸ਼ਾਮਲ ਹੋਏ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਜੀਤ ਕੰਗ
. . .  1 day ago
ਸਮਾਜਵਾਦੀ ਪਾਰਟੀ ਵਲੋਂ ਫੂਲਪੁਰ ਅਤੇ ਇਲਾਹਾਬਾਦ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਵਿਸ਼ੇਸ਼ ਬੈਠਕ
. . .  1 day ago
ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਨਤਮਸਤਕ ਜਗਮੀਤ ਸਿੰਘ ਬਰਾੜ
. . .  1 day ago
ਜਲੰਧਰ 'ਚ ਪੁਲਿਸ ਨੇ ਕੋਰੀਅਰ ਕੰਪਨੀ ਦੇ ਮੁਲਾਜ਼ਮ ਕੋਲੋਂ ਫੜੀ ਲੱਖਾਂ ਦੀ ਨਕਦੀ
. . .  1 day ago
ਓਡੀਸ਼ਾ : ਬੀਜੂ ਜਨਤਾ ਦਲ ਦੇ ਵਿਧਾਇਕ ਵੇਦ ਪ੍ਰਕਾਸ਼ ਦਾ ਦੇਹਾਂਤ
. . .  1 day ago
ਅਫ਼ਗ਼ਾਨਿਸਤਾਨ 'ਚ 10 ਅੱਤਵਾਦੀ ਢੇਰ, 8 ਗ੍ਰਿਫ਼ਤਾਰ
. . .  1 day ago
ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਪੰਡਯਾ ਅਤੇ ਰਾਹੁਲ 'ਤੇ ਲੱਗਾ 20-20 ਲੱਖ ਰੁਪਏ ਦਾ ਜੁਰਮਾਨਾ
. . .  1 day ago
ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  1 day ago
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  1 day ago
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  1 day ago
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  1 day ago
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  1 day ago
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  1 day ago
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  1 day ago
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  1 day ago
ਸੋਪੋਰ 'ਚ ਇਕ ਅੱਤਵਾਦੀ ਢੇਰ
. . .  1 day ago
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  1 day ago
ਸੁਰਵੀਨ ਚਾਵਲਾ ਦੇ ਘਰ ਬੱਚੀ ਨੇ ਲਿਆ ਜਨਮ
. . .  1 day ago
ਅੱਜ ਦਾ ਵਿਚਾਰ
. . .  1 day ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  2 days ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  2 days ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  2 days ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  2 days ago
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  2 days ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  2 days ago
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਕੁਦਰਤ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੀ ਪੈਂਦੀ ਹੈ। -ਬੇਕਨ

ਧਰਮ ਤੇ ਵਿਰਸਾ

ਹਿੰਦ-ਪਾਕਿ ਸਦਭਾਵਨਾ ਮਾਰਗ ਬਣ ਸਕਦਾ ਹੈ ਕਰਤਾਰਪੁਰ ਦਾ ਲਾਂਘਾ

ਦਰਬਾਰ ਸਾਹਿਬ ਕਰਤਾਰਪੁਰ ਕੇਵਲ ਸਿੱਖਾਂ ਦਾ ਨਹੀਂ, ਹਿੰਦੂਆਂ ਤੇ ਮੁਸਲਮਾਨਾਂ ਦਾ ਵੀ ਸਾਂਝਾ ਤੀਰਥ ਹੈ। ਉਥੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਮਜ਼ਾਰ ਨਾਲੋ-ਨਾਲ ਹੈ। ਸਾਖੀ ਹੈ ਕਿ 22 ਸਤੰਬਰ, 1539 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾਏ ਤਾਂ ਹਿੰਦੂ ਕਹਿਣ ਲੱਗੇ ਅਸੀਂ ਆਪਣੇ ਗੁਰੂ ਦੀ ਦੇਹ ਦਾ ਸਸਕਾਰ ਕਰਾਂਗੇ। ਮੁਸਲਮਾਨ ਕਹਿਣ ਲੱਗੇ ਬਾਬਾ ਨਾਨਕ ਸਾਡਾ ਪੀਰ ਹੈ, ਅਸੀਂ ਆਪਣੇ ਪੀਰ ਦੀ ਦੇਹ ਦਫਨਾਵਾਂਗੇ। ਸਾਖੀ ਅਨੁਸਾਰ ਗੁਰਾਂ ਦੀ ਦੇਹ ਤੋਂ ਚਾਦਰ ਚੁੱਕੀ ਤਾਂ ਕੇਵਲ ਫੁੱਲ ਮਿਲੇ। ਆਪਣਾ ਸਾਂਝਾ ਗੁਰੂ ਪੀਰ ਮੰਨਦਿਆਂ ਹਿੰਦੂਆਂ ਤੇ ਮੁਸਲਮਾਨਾਂ ਨੇ ਫੁੱਲ ਅੱਧੋ-ਅੱਧ ਵੰਡ ਲਏ ਤੇ ਚਾਦਰ ਵੀ ਅੱਧੋ-ਅੱਧ ਕਰ ਲਈ। ਹਿੰਦੂਆਂ ਨੇ ਫੁੱਲਾਂ ਦਾ ਸਸਕਾਰ ਕਰਕੇ ਸਮਾਧ ਬਣਾ ਦਿੱਤੀ, ਮੁਸਲਮਾਨਾਂ ਨੇ ਫੁੱਲ ਦਫ਼ਨਾ ਕੇ ਮਜ਼ਾਰ ਉਸਾਰ ਦਿੱਤੀ। ਮਜ਼੍ਹਬਾਂ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਿਆਂ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਕਰਤਾਰਪੁਰ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦਾ ਸਾਂਝਾ ਧਰਮ ਸਥਾਨ ਹੈ।
ਹਿੰਦ-ਪਾਕਿ ਦੇ ਇਸ ਖਿੱਤੇ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਇਕੱਠੇ ਰਹਿੰਦੇ ਰਹੇ। ਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਤੋਂ ਪਾਰ ਦਰਬਾਰ ਸਾਹਿਬ ਕਰਤਾਰਪੁਰ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੀ ਸਾਂਝੀ ਵਿਰਾਸਤ ਹੈ। ਮਜ਼੍ਹਬਾਂ ਦਰਮਿਆਨ ਪਿਆਰ ਮੁਹੱਬਤ ਬਣਾਈ ਰੱਖਣ ਵਾਲੀ ਮੁਕੱਦਸ ਜਗ੍ਹਾ। ਇਥੋਂ ਆਪਸੀ ਸਦਭਾਵਨਾ ਦਾ ਪੈਗ਼ਾਮ ਚੁਫੇਰੇ ਫੈਲਾਇਆ ਜਾਣਾ ਚਾਹੀਦੈ। ਭਾਰਤ ਤੇ ਪਾਕਿਸਤਾਨ ਕਦੇ ਇਕੋ ਮੁਲਕ ਸੀ। ਰਾਜ ਕਰਨ ਵਾਲਿਆਂ ਨੇ ਇਸ ਨੂੰ ਵੰਡ ਲਿਆ। ਵੰਡ ਕਰਨੀ ਸੀ ਤਾਂ ਭਰਾਵਾਂ ਵਾਂਗ ਕਰਦੇ। ਕਿਸੇ ਦਾ ਨੁਕਸਾਨ ਨਾ ਹੁੰਦਾ। ਆਮ ਲੋਕਾਂ ਨੂੰ ਮਜ਼੍ਹਬੀ ਜਨੂੰਨ ਦੇ ਟੇਟੇ ਚੜ੍ਹਾ ਕੇ ਲੱਖਾਂ ਕਤਲ ਕਰਵਾਏ, ਲੱਖਾਂ ਔਰਤਾਂ ਦੀ ਅਸਮਤ ਲੁੱਟੀ ਤੇ ਕਰੋੜਾਂ-ਅਰਬਾਂ ਦੀ ਜਾਇਦਾਦ ਸਾੜੀ-ਫੂਕੀ ਗਈ। ਹਿੰਦੋਸਤਾਨ ਦੀ ਵੰਡ ਸਮੇਂ ਸਭ ਤੋਂ ਵੱਧ ਨੁਕਸਾਨ ਦੋਵਾਂ ਪਾਸਿਆਂ ਦੇ ਪੰਜਾਬੀਆਂ ਦਾ ਹੋਇਆ, ਜੋ ਹੁਣ ਤੱਕ ਹੁੰਦਾ ਆ ਰਿਹੈ।
ਹਿੰਦ-ਪਾਕਿ ਦੁਸ਼ਮਣੀ ਜਿਥੇ ਭਾਰਤ ਤੇ ਪਾਕਿਸਤਾਨ ਦੀ ਗ਼ਰੀਬੀ ਦਾ ਕਾਰਨ ਬਣੀ ਹੋਈ ਹੈ, ਉਥੇ ਦੋਹਾਂ ਪੰਜਾਬਾਂ ਦੇ ਜੜ੍ਹੀਂ ਬੈਠੀ ਹੋਈ ਹੈ। ਸੁਰੱਖਿਆ ਦੇ ਨਾਂਅ 'ਤੇ ਦੋਹਾਂ ਦੇਸ਼ਾਂ ਨੂੰ ਫੌਜਾਂ ਰੱਖਣ ਲਈ ਬੇਅੰਤ ਖਰਚਾ ਕਰਨਾ ਪੈ ਰਿਹੈ। ਜਿੰਨਾ ਸਰਮਾਇਆ, ਜਿੰਨੀ ਸ਼ਕਤੀ ਤੇ ਜਿੰਨਾ ਸਮਾਂ ਦੁਸ਼ਮਣੀ ਪੁਗਾਉਣ ਉੱਤੇ ਲਾਇਆ ਜਾ ਰਿਹੈ, ਓਨੇ ਨਾਲ ਦੋਵੇਂ ਦੇਸ਼ ਖੁਸ਼ਹਾਲ ਹੋ ਸਕਦੇ ਸਨ। ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦੀ ਸਿਹਤ ਚੰਗੀ ਹੋ ਸਕਦੀ ਸੀ, ਚੰਗੀ ਸਿੱਖਿਆ ਦਿੱਤੀ ਜਾ ਸਕਦੀ ਸੀ, ਰੁਜ਼ਗਾਰ ਦੇ ਚੰਗੇ ਮੌਕੇ ਦਿੱਤੇ ਜਾ ਸਕਦੇ ਸਨ, ਪ੍ਰਤੀ ਜੀਅ ਆਮਦਨ ਵਧ ਸਕਦੀ ਸੀ, ਡਰ-ਡੁੱਕਰ ਮੁੱਕ ਸਕਦਾ ਸੀ ਤੇ ਇਕ-ਦੂਜੇ ਦਾ ਭਲਾ ਕਰਦਿਆਂ ਨੇਕੀ ਕਮਾਈ ਜਾ ਸਕਦੀ ਸੀ। ਹਿੰਦ-ਪਾਕਿ ਕੁਲ ਆਲਮ ਦੇ ਸਿਰਮੌਰ ਮੁਲਕ ਬਣ ਸਕਦੇ ਸਨ। ਅਮਨ-ਅਮਾਨ ਮੁਲਕਾਂ ਨੂੰ ਤਾਰਦਾ ਹੈ, ਜਦ ਕਿ ਵੈਰ-ਵਿਰੋਧ ਡੋਬਦਾ ਹੈ। ਪਤਾ ਨਹੀਂ ਹਾਕਮ ਕਿਉਂ ਨਹੀਂ ਸਮਝਦੇ?
ਭਰਾ ਜਦੋਂ ਅੱਡ ਹੁੰਦੇ ਹਨ ਤਾਂ ਚੁੱਲ੍ਹਾ ਅੱਡ ਕਰ ਲੈਂਦੇ ਹਨ। ਵਾਹ ਲੱਗਦੀ ਵਿਹੜਾ ਨਹੀਂ ਵੰਡਦੇ ਕਿ ਬੱਚੇ ਇਕੱਠੇ ਖੇਡ ਲਿਆ ਕਰਨਗੇ। ਵਿਹੜਾ ਵੰਡਣਾ ਈ ਪਵੇ ਤਾਂ ਕੰਧ ਵਿਚ ਲਾਂਘਾ ਰੱਖ ਲੈਂਦੇ ਹਨ ਕਿ ਦੁਖਦੇ-ਸੁਖਦੇ ਸਾਰ ਲਈ ਜਾ ਸਕੇਗੀ। ਕੰਧ ਵਿਚ ਮੋਰੀ ਰੱਖ ਲੈਂਦੇ ਹਨ ਕਿ ਇਕ-ਦੂਜੇ ਦੀ ਥੁੜ ਵੇਲੇ ਚੀਜ਼ ਵਸਤ ਫੜਾਉਣੀ ਸੌਖੀ ਰਹੇਗੀ। ਭਰਾ ਜੁ ਹੋਏ! ਕਈ ਵਾਰ ਦਾਲ-ਸਬਜ਼ੀ ਦੀ ਕੌਲੀ ਦਾ ਆਦਾਨ ਪਰਦਾਨ ਹੀ ਸਾਂਝ ਨਹੀਂ ਟੁੱਟਣ ਦਿੰਦਾ। ਹਿੰਦ-ਪਾਕਿ ਨੂੰ ਭਰਾਵਾਂ ਤੇ ਚੰਗੇ ਗੁਆਂਢੀਆਂ ਵਾਂਗ ਵਸਣਾ ਚਾਹੀਦੈ, ਨਾ ਕਿ ਵੈਰ ਪੁਗਾਉਂਦੇ ਸ਼ਰੀਕਾਂ ਵਾਂਗ। ਜੇ ਕੋਈ ਸਾਂਝ ਵਧਾਉਣ ਦੀ ਛੋਟੀ ਜਿਹੀ ਪਹਿਲ ਵੀ ਕਰੇ ਤਾਂ ਭਰਵਾਂ ਹੁੰਗਾਰਾ ਭਰਨਾ ਚਾਹੀਦੈ।
ਇਸ ਪ੍ਰਸੰਗ ਵਿਚ ਕਰਤਾਰਪੁਰ ਦਾ ਲਾਂਘਾ ਭਾਰਤ-ਪਾਕਿ ਦੇ ਤਣਾਅਗ੍ਰਸਤ ਰਿਸ਼ਤੇ ਵਿਚ ਸੁਖਾਵਾਂ ਮੋੜ ਸਾਬਤ ਹੋ ਸਕਦੈ। ਇਹ ਲਾਂਘਾ ਦੋਹਾਂ ਦੇਸ਼ਾਂ ਨੂੰ ਖੁਸ਼ਹਾਲੀ ਦੇ ਮਾਰਗ 'ਤੇ ਤੋਰ ਸਕਦੈ। ਇਸ ਵਿਚ ਦੀ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦਾ ਸੁਨਹਿਰੀ ਭਵਿੱਖ ਵੇਖਿਆ ਜਾ ਸਕਦੈ। ਜਿਹੜੇ ਲੋਕ ਕਰਤਾਰਪੁਰ ਦੇ ਦਰਸ਼ਨਾਂ ਦੀ ਅਰਦਾਸ ਕਰਦੇ ਹਨ, ਉਨ੍ਹਾਂ ਦੀ ਅਰਦਾਸ ਦਾ ਅੰਤਲਾ ਬੋਲ ਸਰਬੱਤ ਦਾ ਭਲਾ ਮੰਗਣਾ ਹੁੰਦੈ। ਕਰਤਾਰ ਨੇ ਕਰਤਾਰਪੁਰ ਦੇ ਲਾਂਘੇ ਰਾਹੀਂ ਹਿੰਦ-ਪਾਕਿ ਦੇ ਲੋਕਾਂ ਨੂੰ ਮੌਕਾ ਦਿੱਤਾ ਹੈ ਕਿ ਉਹ ਪੁੱਠੇ ਪਾਸੇ ਜਾ ਰਹੀ ਆਪਣੀ ਹੋਣੀ ਨੂੰ ਸਿੱਧੇ ਰਾਹ ਪਾ ਲੈਣ।
ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਇੰ ਦੀ ਤਲਵੰਡੀ ਵਿਚ 1469 ਈ: ਨੂੰ ਪਟਵਾਰੀ ਮਹਿਤਾ ਕਾਲੂ ਜੀ ਦੇ ਘਰ ਹੋਇਆ ਸੀ। ਉਸਤਾਦ ਪਾਂਧਾ ਤੇ ਕਾਜ਼ੀ ਸਨ। ਦੋਸਤ ਮਰਦਾਨਾ ਸੀ। ਬਚਪਨ ਤੇ ਚੜ੍ਹਦੀ ਜੁਆਨੀ ਦੇ 15 ਸਾਲ ਬਾਰ ਦੀ ਹਰਿਆਵਲੀ ਧਰਤੀ 'ਤੇ ਬਿਤਾਏ, ਜਿਸ ਦੀ ਪ੍ਰਕਿਰਤੀ ਦਾ ਜ਼ਿਕਰ ਬਾਰਾ ਮਾਂਹ ਵਿਚ ਕੀਤਾ। ਫਿਰ ਭੈਣ ਨਾਨਕੀ ਕੋਲ ਸੁਲਤਾਨਪੁਰ ਲੋਧੀ ਚਲੇ ਗਏ, ਜਿਥੇ 14 ਸਾਲ ਰਹੇ। ਫਿਰ ਜਗ ਤਾਰਨ ਲਈ ਉਦਾਸੀਆਂ 'ਤੇ ਚੜ੍ਹ ਗਏ। ਪੈਦਲ ਚਲਦਿਆਂ ਹਜ਼ਾਰਾਂ ਮੀਲਾਂ ਦਾ ਪੰਧ ਕੀਤਾ। 22 ਸਾਲ ਦੇਸ਼ਾਂ-ਦੇਸ਼ਾਤਰਾਂ ਵਿਚ ਘੁੰਮਦੇ ਰਹੇ। ਉਨ੍ਹਾਂ ਦੀ ਸੁਪਤਨੀ ਮਾਤਾ ਸੁਲੱਖਣੀ ਆਪਣੇ ਪੇਕੇ ਪਿੰਡ ਪੱਖੋਕੇ ਜਾਂਦੀ ਰਹੀ। ਗੁਰੂ ਨਾਨਕ ਦੇਵ ਜੀ ਦੇ ਸਹੁਰਾ ਸਾਹਿਬ ਮੂਲ ਚੰਦ ਵੀ ਪਟਵਾਰੀ ਸਨ। ਉਹ ਬੇਸ਼ੱਕ ਬਟਾਲੇ ਰਹਿਣ ਲੱਗ ਪਏ ਸਨ ਪਰ ਪਿੰਡ ਪੱਖੋਕੇ ਵੀ ਨਹੀਂ ਸੀ ਛੱਡਿਆ। ਪਤਨੀ ਤੇ ਬੱਚਿਆਂ ਕਰਕੇ ਗੁਰੂ ਨਾਨਕ ਦੇਵ ਜੀ ਦਾ ਪੱਖੋਕੇ ਆਉਣ-ਜਾਣ ਸੀ। ਜ਼ਮੀਨ ਤਾਂ ਸਹੁਰਿਆਂ ਪਾਸ ਵੀ ਸੀ ਪਰ ਸਾਖੀ ਹੈ ਕਿ ਪੱਖੋਕੇ ਦੇ ਅਜਿੱਤੇ ਰੰਧਾਵੇ ਨੇ ਰਾਵੀ ਨਾਲ ਲੱਗਦੀ ਸੌ ਏਕੜ ਜ਼ਮੀਨ ਹੋਰ ਦੇ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਉਥੇ ਪੱਕਾ ਨਿਵਾਸ ਕਰ ਲੈਣ। ਇਹ ਵੀ ਕਿਹਾ ਜਾਂਦੈ ਕਿ ਪੱਖੋਕੇ ਦੇ ਦੁਨੀ ਚੰਦ ਨੇ ਜ਼ਮੀਨ ਦਿੱਤੀ। 1515 ਵਿਚ ਗੁਰੂ ਜੀ ਨੇ ਕਰਤਾਰਪੁਰ ਦੀ ਨੀਂਹ ਰੱਖੀ। ਉਦੋਂ ਉਨ੍ਹਾਂ ਦੀ ਉਮਰ 46 ਸਾਲਾਂ ਦੀ ਸੀ।
52 ਸਾਲ ਦੀ ਉਮਰ ਵਿਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਪੱਕੇ ਹੀ ਰਹਿਣ ਲੱਗ ਪਏ। ਮਾਂ-ਬਾਪ, ਪਤਨੀ ਤੇ ਦੋਵੇਂ ਬੱਚੇ ਆਪਣੇ ਕੋਲ ਲੈ ਆਂਦੇ। ਉਥੇ ਖੇਤੀਬਾੜੀ ਕਰਨ ਲੱਗੇ। ਗੁਰੂ ਕਾ ਲੰਗਰ ਚਲਾ ਲਿਆ। ਆਉਣ-ਜਾਣ ਵਾਲਿਆਂ ਲਈ ਧਰਮਸ਼ਾਲਾ ਬਣਾ ਲਈ। ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦੇਣ ਲੱਗੇ। ਆਪਣੇ ਹੱਥੀਂ ਕਿਰਤ ਕਰਦੇ, ਬਾਣੀ ਉਚਾਰਦੇ, ਆਏ ਗਏ ਨਾਲ ਵਿਚਾਰ-ਵਟਾਂਦਰਾ ਕਰਦੇ ਅਤੇ ਉੱਚ ਆਚਰਣ ਵਾਲਾ ਸਾਦਾ ਜੀਵਨ ਜਿਊਣ ਦੀ ਸਿੱਖਿਆ ਦਿੰਦੇ। ਉਹ 18 ਸਾਲ ਕਰਤਾਰਪੁਰ ਰਹੇ। ਲਾਗੇ ਰਾਵੀ ਵਗਦੀ, ਜਿਸ ਦੀਆਂ ਛੱਲਾਂ ਦੇ ਨਜ਼ਾਰੇ ਮਾਣਦੇ। ਭਾਈ ਲਹਿਣਾ ਉਥੇ ਦਰਸ਼ਨਾਂ ਨੂੰ ਆਇਆ ਉਨ੍ਹਾਂ ਦੇ ਅੰਗ ਸੰਗ ਰਹਿਣ ਲੱਗਾ। 14 ਜੁਲਾਈ, 1539 ਨੂੰ ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਥਾਂ ਭਾਈ ਲਹਿਣਾ ਜੀ ਨੂੰ ਆਪਣਾ ਵਾਰਸ ਥਾਪਿਆ ਤੇ ਨਾਂਅ ਅੰਗ ਸੰਗ ਤੋਂ ਅੰਗਦ ਦੇਵ ਰੱਖਿਆ। ਇੰਜ ਸਿੱਖੀ ਦੀ ਵਾਗਡੋਰ ਆਪਣੀ ਔਲਾਦ ਦੀ ਥਾਂ ਯੋਗਤਾ ਦੇ ਆਧਾਰ 'ਤੇ ਸੌਂਪਣ ਦਾ ਤੋਰਾ ਤੋਰਿਆ। 22 ਸਤੰਬਰ, 1539 ਨੂੰ ਗੁਰੂ ਜੀ ਜੋਤੀ ਜੋਤਿ ਸਮਾ ਗਏ।
ਨਨਕਾਣਾ ਸਾਹਿਬ, ਸੁਲਤਾਨਪੁਰ ਲੋਧੀ ਤੇ ਕਰਤਾਰਪੁਰ ਤਿੰਨ ਐਸੇ ਸਥਾਨ ਹਨ, ਜਿਥੇ ਗੁਰੂ ਨਾਨਕ ਦੇਵ ਜੀ ਸਾਲਾਂਬੱਧੀ ਰਹੇ। ਦੇਸ਼ ਦੀ ਵੰਡ ਸਮੇਂ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਰਹਿ ਗਿਆ, ਸੁਲਤਾਨਪੁਰ ਲੋਧੀ ਭਾਰਤ ਵਿਚ ਤੇ ਕਰਤਾਰਪੁਰ ਸਰਹੱਦ ਤੋਂ ਚਾਰ ਕੁ ਕਿਲੋਮੀਟਰ ਪਾਕਿਸਤਾਨ ਵੱਲ। ਹੁਣ ਡੇਰਾ ਬਾਬਾ ਨਾਨਕ ਦੀ ਸਰਹੱਦੀ ਚੌਕੀ ਉੱਤੇ ਸਥਾਪਤ ਕੀਤੀ ਦੂਰਬੀਨ ਵਿਚੋਂ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕੀਤੇ ਜਾਂਦੇ ਹਨ। ਪਾਕਿਸਤਾਨ ਬਣਨ ਵੇਲੇ ਤੋਂ ਹੀ ਸਿੱਖ ਸੰਗਤਾਂ ਵਿਚ ਕਰਤਾਰਪੁਰ ਦੇ ਖੁੱਲ੍ਹੇ-ਡੁੱਲ੍ਹੇ ਦਰਸ਼ਨਾਂ ਦੀ ਤਾਂਘ ਤੁਰੀ ਆਉਂਦੀ ਹੈ। ਅਰਦਾਸਾਂ ਹੁੰਦੀਆਂ ਆ ਰਹੀਆਂ ਹਨ। ਪਾਕਿਸਤਾਨ ਸਰਕਾਰ ਨਾਲ ਗੱਲ ਚਲਦੀ ਰਹੀ ਹੈ ਪਰ ਅਜੇ ਤੱਕ ਕਰਤਾਰਪੁਰ ਲਾਂਘਾ ਖੁੱਲ੍ਹ ਨਹੀਂ ਸਕਿਆ।
ਦੋਹਾਂ ਪਾਸਿਆਂ ਦੇ ਹਾਕਮਾਂ ਨੂੰ ਜਦੋਂ ਵੋਟਾਂ ਦੀ ਜਾਂ ਰਾਜ ਹੋਰ ਲੰਮਾ ਕਰਨ ਦੀ ਲੋੜ ਪੈਂਦੀ ਹੈ, ਉਹ ਸਰਹੱਦ ਉੱਤੇ ਠਾਹ-ਠੂਹ ਕਰਵਾ ਕੇ ਵੋਟਾਂ ਦਾ ਝਾੜ ਝਾੜ ਲੈਂਦੇ ਹਨ। ਪੁੱਤ ਬਿਗਾਨੇ ਮਰਦੇ ਹਨ, ਬੱਲੇ-ਬੱਲੇ ਹਾਕਮ ਆਪਣੀ ਕਰਵਾਈ ਜਾਂਦੇ ਹਨ। ਭਾਰਤ-ਪਾਕਿ ਝਪਟਾਂ ਤੇ ਲੜਾਈਆਂ ਨਾਲ ਨੁਕਸਾਨ ਤਾਂ ਉਂਜ ਦੋਹਾਂ ਦੇਸ਼ਾਂ ਦਾ ਹੀ ਹੋ ਰਿਹੈ ਪਰ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਨੂੰ ਸੇਕ ਵਧੇਰੇ ਲਗਦਾ ਹੈ, ਸਰਹੱਦ ਨਾਲ ਜੁ ਲਗਦੇ ਹੋਏ। ਪੰਜਾਬ ਸਿਰ ਐਵੇਂ ਨਹੀਂ ਅਰਬਾਂ-ਖਰਬਾਂ ਦੇ ਕਰਜ਼ੇ ਚੜ੍ਹੇ। ਭਾਰਤ-ਪਾਕਿ ਵਿਚਕਾਰ ਦੋਸਤੀ ਰਵ੍ਹੇ ਤਾਂ ਵਾਧੂ ਵਸਤਾਂ ਦੇ ਆਦਾਨ ਪਰਦਾਨ ਨਾਲ ਦੋਹਾਂ ਪਾਸਿਆਂ ਦੇ ਪੰਜਾਬ ਖੁਸ਼ਹਾਲ ਹੋ ਸਕਦੇ ਹਨ। ਵਪਾਰ ਕਰਨ ਲਈ ਦੋਹਾਂ ਪੰਜਾਬਾਂ ਪਾਸ ਹੋਰ ਕੋਈ ਰਸਤਾ ਨਹੀਂ।
ਦਰਅਸਲ ਪੰਜਾਬੀਆਂ ਤੇ ਕੇਂਦਰੀ ਹਾਕਮਾਂ ਦੇ ਹਿਤ ਵੱਖੋ-ਵੱਖਰੇ ਹਨ। ਹਿੰਦ-ਪਾਕਿ ਸੁਖਾਵੇਂ ਸੰਬੰਧ ਪੰਜਾਬੀਆਂ ਦੇ ਭਲੇ ਵਿਚ ਹਨ ਜਦ ਕਿ ਹਿੰਦ-ਪਾਕਿ ਤਣਾਅ ਕੇਂਦਰੀ ਹਾਕਮਾਂ ਦੇ ਹਿਤ ਵਿਚ ਹੈ। ਕਈ ਹਾਕਮ ਹੀ ਹਿੰਦ-ਪਾਕਿ ਦੇ ਸੰਬੰਧ ਸੁਖਾਵੇਂ ਨਹੀਂ ਹੋਣ ਦਿੰਦੇ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਕ੍ਰਿਕਟਰ ਇਮਰਾਨ ਖਾਨ ਨੇ ਅਹੁਦੇ ਦੀ ਸਹੁੰ ਚੁੱਕਣੀ ਸੀ। ਕ੍ਰਿਕਟਰ ਦੋਸਤ ਨਵਜੋਤ ਸਿੱਧੂ ਨੂੰ ਸੱਦਾ ਆਇਆ। ਸੋਹਣਾ ਮੇਲ ਮਿਲਾਪ ਹੋਇਆ। ਪਾਕਿਸਤਾਨ ਦੇ ਜਰਨੈਲ ਬਾਜਵੇ ਨੇ ਸਿੱਧੂ ਨਾਲ ਮਿਲਦਿਆਂ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਿਹੈ। ਸ਼ੁਕਰੀਏ ਦੀ ਅਦਾ ਵਿਚ ਸਿੱਧੂ ਗਲੇ ਲੱਗ ਗਿਆ। ਭਾਰਤੀ ਹਾਕਮਾਂ ਦੇ ਖੁਸ਼ਾਮਦੀਆਂ ਨੇ ਅਸਮਾਨ ਸਿਰ 'ਤੇ ਚੁੱਕ ਲਿਆ ਕਿ ਸਿੱਧੂ ਦੇਸ਼ਧ੍ਰੋਹੀ ਹੋ ਗਿਆ! ਉਹ ਭਲੇਮਾਣਸ ਦੱਸਣ ਕੀ ਅਜਿਹੀ ਸਥਿਤੀ ਵਿਚ ਸਿੱਧੂ ਗਲੇ ਲੱਗਣ ਦੀ ਥਾਂ ਕਰਤਾਰਪੁਰ ਨੂੰ ਲਾਂਘਾ ਦੇਣ ਦੀ ਪੇਸ਼ਕਸ਼ ਕਰਨ ਵਾਲੇ ਜਰਨੈਲ ਦੇ ਗਲ ਪੈਂਦਾ? ਕੀ ਅਜਿਹਾ ਕਰਨ ਨਾਲ ਉਹ 'ਰਾਸ਼ਟਰਵਾਦੀ' ਹੋ ਜਾਂਦਾ?
ਕਰਤਾਰਪੁਰ ਜੋ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਗੱਲ ਕੀ ਸਾਰੀ ਲੋਕਾਈ ਦਾ ਸਾਂਝਾ ਤੀਰਥ ਸਥਾਨ ਹੈ, ਉਹਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੇ ਰਾਹ ਵਿਚ ਅੜਿੱਕੇ ਡਾਹੁਣੇ ਮਾਨਵਤਾ ਦੇ ਉਲਟ ਹਨ। ਸਿਆਸੀ ਨੇਤਾਵਾਂ ਨੂੰ ਸੌੜੀ ਸੋਚ ਸ਼ੋਭਾ ਨਹੀਂ ਦਿੰਦੀ। 2019 ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਭਾਵੇਂ 2019 ਭਾਰਤ ਦੀਆਂ ਆਮ ਚੋਣਾਂ ਦਾ ਵੀ ਵਰ੍ਹਾ ਹੈ ਪਰ ਰਾਜਸੀ ਪਾਰਟੀਆਂ ਨੂੰ ਸਰਬ ਸਾਂਝੇ ਤੀਰਥ ਦੇ ਲਾਂਘੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਨਿਗੂਣੇ ਰਾਜਸੀ ਹਿਤਾਂ ਦੀ ਥਾਂ ਦੋਹਾਂ ਦੇਸ਼ਾਂ ਦੇ ਵਡੇਰੇ ਹਿਤ ਵੇਖਣੇ ਚਾਹੀਦੇ ਹਨ। ਇਹ ਹੁਣ ਦੋਹਾਂ ਦੇਸ਼ਾਂ ਦੇ ਹਾਕਮਾਂ ਦੀ ਨੀਤ ਉੱਤੇ ਨਿਰਭਰ ਕਰਦੈ ਕਿ ਉਨ੍ਹਾਂ ਨੇ ਹਿੰਦ-ਪਾਕਿ ਨੂੰ ਦੁਸ਼ਮਣੀ ਦੀ ਅੱਗ ਵਿਚ ਭੁੰਨੀ ਜਾਣੈ ਜਾਂ ਦੋਸਤੀ ਦੇ ਨਿੱਘ ਨਾਲ ਮਾਲਾਮਾਲ ਕਰਨੈ।
ਹਿੰਦ-ਪਾਕਿ ਦੇ ਆਮ ਲੋਕ ਜੰਗ ਬਿਲਕੁਲ ਨਹੀਂ ਚਾਹੁੰਦੇ। ਜੰਗ ਕਿਸੇ ਮਸਲੇ ਦਾ ਹੱਲ ਵੀ ਨਹੀਂ। ਵੱਡੀਆਂ ਤੋਂ ਵੱਡੀਆਂ ਜੰਗਾਂ ਪਿੱਛੋਂ ਵੀ ਮਸਲੇ ਮੇਜ਼ 'ਤੇ ਹੀ ਗੱਲਬਾਤ ਨਾਲ ਹੱਲ ਹੋਏ ਹਨ। ਜੰਗ, ਹਥਿਆਰ ਵੇਚਣ ਵਾਲੇ ਜ਼ੋਰਾਵਰ ਮੁਲਕ ਲੁਆਉਂਦੇ ਹਨ। ਜਾਂ ਉਹ ਹਾਕਮ, ਜਿਹੜੇ ਆਪੋ-ਆਪਣਾ ਵੋਟ ਬੈਂਕ ਵਧਾਉਣ ਲਈ ਅਮਨ ਨੂੰ ਅੱਗ ਲਾਉਣ ਵਾਲੇ ਕਮੀਨੇ ਕਾਰੇ ਕਰਦੇ ਹਨ। ਜੰਗ ਦੀ ਅੱਗ ਅੰਨ੍ਹੀ, ਪਾਗ਼ਲ ਤੇ ਮੂੰਹਜ਼ੋਰ ਹੁੰਦੀ ਹੈ। ਇਸ ਲਈ ਜੰਗਬਾਜ਼ੋ, ਅਜੇ ਵੀ ਸੰਭਲੋ, ਮਰਨ-ਮਾਰਨ ਦੀਆਂ ਗੱਲਾਂ ਨਾ ਕਰੋ। ਭੜਕਾਈ ਜਾ ਰਹੀ ਅੱਗ ਦਾ ਪਤਾ ਨਹੀਂ ਕਦੋਂ ਭੜਕਾਉਣ ਵਾਲਿਆਂ ਵੱਲ ਹੀ ਮੂੰਹ ਕਰ ਲਵੇ। ਜੀਵੇ ਹਿੰਦੋਸਤਾਨ, ਜੀਵੇ ਪਾਕਿਸਤਾਨ। ਸਾਡਾ ਖ਼ਾਬ, ਵਸੇ ਪੰਜਾਬ, ਵਧੇ ਪੰਜਾਬ!

ਪੁਰਾਣੇ ਫੁੱਲਾਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ ਮੰਦਰ

ਦਿੱਲੀ ਦੇ ਝੰਡੇਵਾਲਾ ਮੰਦਰ ਦੇ ਬਾਹਰ ਫੁੱਲ ਵੇਚਣ ਵਾਲੇ ਮਾਤਾ ਦੀਆਂ ਚੁੰਨੀਆਂ ਅਤੇ ਹਾਰ ਵੇਚਦੇ ਹਨ। ਇਸ ਮੰਦਰ ਵਿਚ ਪੰਜ ਹਜ਼ਾਰ ਤੋਂ ਦਸ ਹਜ਼ਾਰ ਸ਼ਰਧਾਲੂ ਹਰ ਰੋਜ਼ ਆਉਂਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ਫੁੱਲ ਭੇਟ ਕਰਦੇ ਹਨ। ਜਿਨ੍ਹਾਂ ਤੋਂ ਹਰ ਰੋਜ਼ 200 ਕਿਲੋਗ੍ਰਾਮ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ (ਉੱਤਰਾਖੰਡ)

ਗੁਰਦੁਆਰਾ ਰੀਠਾ ਸਾਹਿਬ ਜਾਣ ਲਈ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨ ਗੁਰਦੁਆਰਾ ਨਾਨਕਮਤਾ ਸਾਹਿਬ, ਜ਼ਿਲ੍ਹਾ ਊਧਮ ਸਿੰਘ ਨਗਰ (ਉੱਤਰਾਖੰਡ) ਸ਼ਰਧਾਲੂਆਂ ਲਈ ਵਿਸ਼ੇਸ਼ ਸ਼ਰਧਾ ਵਾਲਾ ਧਾਰਮਿਕ ਅਸਥਾਨ ਹੈ। ਇਹ ਅਸਥਾਨ ਗੁਰਦੁਆਰਾ ਰੀਠਾ ...

ਪੂਰੀ ਖ਼ਬਰ »

ਪੰਜਾਬੀ ਦਸਤਿਆਂ ਨੇ ਆਪਣੇ ਤੋਂ ਵੱਡੀ ਅੰਗਰੇਜ਼ ਫ਼ੌਜ ਦਾ ਡਟ ਕੇ ਟਾਕਰਾ ਕੀਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਆਪਣੀਆਂ ਫੌਜਾਂ ਨਾਲ ਸਤਲੁਜ ਤੋਂ ਪਾਰ ਜਾ ਕੇ ਪਹਿਲਾ ਕੰਮ ਜੋ ਰਾਜਾ ਲਾਲ ਸਿੰਘ ਨੇ ਕੀਤਾ, ਉਹ ਫਿਰੋਜ਼ਪੁਰ ਵਿਚ ਕੈਪਟਨ ਨਿਕਲਸਨ ਨੂੰ ਖ਼ਤ ਭੇਜਣਾ ਸੀ ਕਿ, 'ਮੈਂ ਸਿੱਖ ਫੌਜ ਨਾਲ ਸਤਲੁਜ ਪਾਰ ਕਰ ਆਇਆ ਹਾਂ, ਤੁਹਾਨੂੰ ਮੇਰੀ ...

ਪੂਰੀ ਖ਼ਬਰ »

ਸਰਹੱਦ ਪਾਰ ਅੱਜ ਵੀ ਕਾਇਮ ਹੈ ਹਿੰਦੂ ਸੰਸਥਾਵਾਂ ਦਾ ਨਾਂਅ ਤੇ ਸ਼ਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਅੰਤ 1 ਜੂਨ, 1886 ਨੂੰ ਲਾਹੌਰ ਦੀ ਲੋਅਰ ਮਾਲ ਰੋਡ 'ਤੇ ਲਾਹੌਰ ਗੌਰਮਿੰਟ ਕਾਲਜ ਦੇ ਬਿਲਕੁਲ ਨਾਲ ਪਹਿਲਾ ਡੀ. ਏ. ਵੀ. ਹਾਈ ਸਕੂਲ ਸ਼ੁਰੂ ਕੀਤਾ ਗਿਆ। ਸ੍ਰੀ ਹੰਸਰਾਜ ਨੇ ਪਹਿਲੇ ਦਿਨ ਤੋਂ ਇਸ ਸਕੂਲ 'ਚ ਬਿਨਾਂ ਕਿਸੇ ਤਨਖ਼ਾਹ ਜਾਂ ...

ਪੂਰੀ ਖ਼ਬਰ »

ਸਿੱਖ ਪੰਥ ਲਈ ਵਿਚਾਰਨ ਦਾ ਸਮਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) 1982 ਤੋਂ ਬਾਅਦ ਸਿੱਖ ਨੌਜਵਾਨਾਂ ਉੱਤੇ ਹੋਏ ਤਸ਼ੱਦਦ, ਗੁਰਦੁਆਰਾ ਸਾਹਿਬਾਨ ਦੀ ਬੇਹੁਰਮਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਗੱਲ ਕਰਕੇ ਲੋਕਾਂ ਦੀਆਂ ਭਾਵਨਾਵਾਂ 'ਤੇ ਵੋਟਾਂ ਪ੍ਰਾਪਤ ਕਰਨ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਜੀ ਦਾ ਜੀਵਨ ਤੇ ਮਿਸ਼ਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਗੁਰੂ ਜੀ ਨੇ ਮੁਗ਼ਲ ਫ਼ੌਜਾਂ ਵਿਰੁੱਧ ਚਾਰ ਲੜਾਈਆਂ ਲੜੀਆਂ : 1. ਅੰਮ੍ਰਿਤਸਰ ਦੀ ਲੜਾਈ, 2. ਹਰਿਗੋਬਿੰਦਪੁਰ ਦੀ ਲੜਾਈ, 3. ਮਾਲਵੇ ਦੇ ਇਲਾਕੇ ਵਿਚ ਮਹਿਰਾਜ ਦੀ ਲੜਾਈ, 4. ਕਰਤਾਰਪੁਰ ਦੀ ਲੜਾਈ ਇਨ੍ਹਾਂ ਲੜਾਈਆਂ ਨੇ ਮੁਗ਼ਲ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ॥

ਸਿਰੀਰਾਗੁ ਮਹਲਾ ੧ ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ॥ ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ॥ ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ॥ ੧॥ ਮਨ ਰੇ ਕਿਉ ਛੂਟਹਿ ਬਿਨੁ ਪਿਆਰ॥ ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ॥ ੧॥ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਉਦੇਸ਼ ਪ੍ਰਾਪਤੀ ਲਈ ਜ਼ਰੂਰੀ ਹਨ ਮਜ਼ਬੂਤ ਸਾਧਨ

ਸੁੱਖ ਤਾਂ ਸਾਰੇ ਚਾਹੁੰਦੇ ਹਨ ਪਰ ਇਸ ਲਈ ਜੋ ਕੁਝ ਕਰਨਾ ਹੈ, ਉਹ ਸਾਰੇ ਨਹੀਂ ਜਾਣਦੇ। ਸਵਾਮੀ ਵਿਵੇਕਾਨੰਦ ਅਨੁਸਾਰ ਇਹ ਇਕ ਵੱਡਾ ਦੁਖਾਂਤ ਹੈ ਕਿ ਉਦੇਸ਼ ਪ੍ਰਾਪਤੀ ਤਾਂ ਹਰ ਕੋਈ ਚਾਹੁੰਦਾ ਹੈ ਪਰ ਉਸ ਲਈ ਕਿਹੜੇ ਸਾਧਨ ਚਾਹੀਦੇ ਹਨ ਜਾਂ ਕਿੰਨੀ ਮਿਹਨਤ ਕਰਨੀ ਹੈ, ਉਹ ...

ਪੂਰੀ ਖ਼ਬਰ »

ਸ਼ਾਹ ਹੁਸੈਨ : ਸਿੱਖ ਇਤਿਹਾਸਕ ਗ੍ਰੰਥਾਂ ਵਿਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਗੁਰਕੀਰਤ ਪ੍ਰਕਾਸ਼ : ਪੰਜਵੇਂ ਖੰਡ ਵਿਚ ਏਹੋ ਪ੍ਰਸੰਗ ਦਰਜ ਹੈ ਅਤੇ ਜੋ ਕਾਫੀ ਸ਼ਾਹ ਹੁਸੈਨ ਨੇ ਉਸ ਮੌਕੇ ਸੁਣਾਈ, ਉਹ ਵੀ ਉਹੋ ਹੈ ਜੋ ਦੂਜੇ ਗ੍ਰੰਥਾਂ ਵਿਚ ਹੈ: ਕਾਨ੍ਹਾ ਛੱਜੂ ਪੀਲੂ ਆਇਆ। ਸ਼ਾਹ ਹੁਸੈਨ ਭੀ ਸੰਗ ...

ਪੂਰੀ ਖ਼ਬਰ »

ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ

ਅੰਮ੍ਰਿਤਸਰ ਦੇ ਸਨਅਤੀ ਅਤੇ ਇਤਿਹਾਸਕ ਕਸਬਾ ਛੇਹਰਟਾ ਤੋਂ 7 ਕਿਲੋਮੀਟਰ ਹਟਵਾਂ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਹੈ, ਜਿਥੇ ਸ੍ਰੀ ਗੁਰੂ ਅਮਰ ਦਾਸ ਜੀ ਨੇ ਅਵਤਾਰ ਧਾਰਿਆ। ਇਸ ਨਗਰ ਵਿਖੇ ਗੁਰਦੁਆਰਾ ਅੰਗੀਠਾ ਬੀਬੀ ਅਮਰੋ ਜੀ ਅਤੇ ਗੁਰਦੁਆਰਾ ਸੰਨ੍ਹ ਸਾਹਿਬ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਨਾਨਕ ਸਰ ਸਾਹਿਬ ਹਕੀਮਪੁਰ (ਸ਼ਹੀਦ ਭਗਤ ਸਿੰਘ ਨਗਰ)

ਪੰਜਾਬ ਅਤੇ ਦੁਆਬੇ ਦੇ ਮਸ਼ਹੂਰ ਅਤੇ ਇਤਿਹਾਸਕ ਸ਼ਹਿਰ ਫਗਵਾੜਾ ਤੋਂ 18 ਕਿਲੋਮੀਟਰ ਨਹਿਰ ਦੇ ਸੱਜੇ ਪਾਸੇ ਪਿੰਡ ਹਕੀਮਪੁਰ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਤੋਂ ਇਕ ਫਰਲਾਂਗ ਦੀ ਵਿੱਥ 'ਤੇ ਗੁਰਦੁਆਰਾ ਸ੍ਰੀ ਨਾਨਕ ਸਰ ਸੁਸ਼ੋਭਿਤ ਹੈ। ਇਤਿਹਾਸਕ ਸਾਖੀ ਹੈ ਕਿ ਤੀਜੀ ਉਦਾਸੀ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ ਤੇ ਭੱਟ ਲੇਖਿਕਾ : ਹਰਸਿਮਰਨ ਕੌਰ ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ। ਪੰਨੇ : 103, ਮੁੱਲ : 200 ਰੁਪਏ ਸੰਪਰਕ : 98551-05665 ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਭਗਤਾਂ ਅਤੇ 11 ਭੱਟਾਂ ਦੀ ਬਾਣੀ ਸੁਸ਼ੋਭਿਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX