ਤਾਜਾ ਖ਼ਬਰਾਂ


ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਪੰਜਾਬ ਸਮੇਤ 12 ਸੂਬਿਆਂ 'ਚ ਸਥਾਪਿਤ ਹੋਣਗੀਆਂ ਨਵੀਆਂ ਯੂਨੀਵਰਸਿਟੀਆਂ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਕੈਬਨਿਟ ਵਲੋਂ ਅੱਜ ਬੁੱਧਵਾਰ ਨੂੰ 13 ਨਵੀਆਂ ਕੇਂਦਰੀ ਯੂਨੀਵਰਸਿਟੀਆਂ ਦੀ ਸਥਾਪਨਾ ਲਈ 3,600 ਕਰੋੜ ਰੁਪਏ ਖਰਚੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਵੀਆਂ ਯੂਨੀਵਰਸਿਟੀਆਂ 36 ਮਹੀਨਿਆਂ ਵਿਚ ਸਥਾਪਿਤ ਕੀਤੀਆਂ ਜਾਣਗੀਆਂ। ਪੰਜਾਬ...
ਨਵੇਂ ਸੀ.ਬੀ.ਆਈ. ਡਾਇਰੈਕਟਰ 'ਤੇ 24 ਜਨਵਰੀ ਹੋਵੇਗੀ ਬੈਠਕ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵਲੋਂ ਹਟਾਏ ਜਾਣ ਤੇ ਸਾਬਕਾ ਸੀ.ਬੀ.ਆਈ. ਡਾਇਰੈਕਟਰ ਅਲੋਕ ਵਰਮਾ ਵਲੋਂ ਸਰਵਿਸ ਤੋਂ ਅਸਤੀਫ਼ਾ ਦੇਣ ਮਗਰੋਂ ਨਿਯੁਕਤੀ ਪੈਨਲ ਵਲੋਂ ਨਵੇਂ ਸੀ.ਬੀ.ਆਈ. ਡਾਇਰੈਕਟਰ ਦੀ ਚੋਣ ਲਈ 24 ਜਨਵਰੀ ਨੂੰ...
ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਲਈ ਸਿੱਖ ਸੰਗਤ ਨੇ ਚਲਾਇਆ ਲੰਗਰ
. . .  1 day ago
ਹਿਊਸਟਨ, 16 ਜਨਵਰੀ - ਇਨ੍ਹੀਂ ਦਿਨੀਂ ਅਮਰੀਕਾ ਵਿਚ ਸਰਕਾਰ ਦਾ ਕੰਮਕਾਜ ਅੰਸ਼ਿਕ ਰੂਪ ਨਾਲ ਠੱਪ ਚੱਲ ਰਿਹਾ ਹੈ। ਜੋ ਚੌਥੇ ਹਫ਼ਤੇ 'ਚ ਦਾਖਲ ਹੋ ਚੁੱਕਾ ਹੈ। ਜਿਸ ਕਾਰਨ 8 ਲੱਖ ਤੋਂ ਵਧੇਰੇ ਸੰਘੀ ਸਰਕਾਰ ਦੇ ਮਹੱਤਵਪੂਰਨ ਵਿਭਾਗਾਂ ਦੇ ਮੁਲਾਜ਼ਮ ਵਿਹਲੇ ਹੋਣ ਕਾਰਨ ਪ੍ਰਭਾਵਿਤ...
ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਮਿਲਿਆ 9 ਮਹੀਨਿਆਂ ਦਾ ਵਾਧਾ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰ ਵਲੋਂ ਲੋਕ ਹਿੱਤ 'ਚ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਦੇ ਸੇਵਾ ਕਾਲ ਵਿਚ 9 ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਕਰਮਚਾਰੀ ਮੰਤਰਾਲਾ ਵਲੋਂ ਅੱਜ ਨਿਰਦੇਸ਼ ਜਾਰੀ ਕੀਤਾ...
ਕੁਲਬੀਰ ਜ਼ੀਰਾ ਕਾਂਗਰਸ ਪਾਰਟੀ ਤੋਂ ਮੁਅੱਤਲ
. . .  1 day ago
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ
. . .  1 day ago
ਵੀਡੀਓ ਕਾਨਫਰੰਸਿੰਗ ਰਾਹੀਂ ਰਾਮ ਰਹੀਮ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
. . .  1 day ago
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
. . .  1 day ago
'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  1 day ago
ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਮੌਕੇ ਟਾਈਟਲਰ ਦੀ ਮੌਜੂਦਗੀ 'ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
. . .  1 day ago
ਸਵਾਈਨ ਫਲੂ ਕਾਰਨ 45 ਸਾਲਾ ਵਿਅਕਤੀ ਦੀ ਮੌਤ
. . .  1 day ago
ਸ਼ੀਲਾ ਦੀਕਸ਼ਤ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਪ੍ਰੋਗਰਾਮ 'ਚ ਨਜ਼ਰ ਆਏ ਜਗਦੀਸ਼ ਟਾਈਟਲਰ
. . .  1 day ago
ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਸੁਪਰੀਮ ਕੋਰਟ ਵਲੋਂ ਝਟਕਾ
. . .  1 day ago
ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਦੇਰੀ ਕਾਂਗਰਸ ਸਰਕਾਰ ਦੀ ਨਾਕਾਮੀ- ਸਾਂਪਲਾ
. . .  1 day ago
ਆਪਣੇ ਅਸਤੀਫ਼ੇ 'ਚ ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਲਿਖੀਆਂ ਇਹ ਗੱਲਾਂ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਭਾਖੜਾ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਫਿਲੌਰ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  1 day ago
ਨਾਗੇਸ਼ਵਰ ਰਾਓ ਦੀ ਨਿਯੁਕਤੀ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਲੇ ਹਫ਼ਤੇ ਹੋਵੇਗੀ ਸੁਣਵਾਈ
. . .  1 day ago
ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਧਮਾਕਾ, 15 ਲੋਕਾਂ ਦੀ ਮੌਤ
. . .  1 day ago
'ਆਪ' ਨੂੰ ਵੱਡਾ ਝਟਕਾ, ਵਿਧਾਇਕ ਮਾਸਟਰ ਬਲਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  1 day ago
ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ 'ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
. . .  1 day ago
ਮੁਖ਼ਬਰੀ ਦੇ ਸ਼ੱਕ 'ਚ ਨਕਸਲੀਆਂ ਨੇ ਦੋ ਲੋਕਾਂ ਦੀ ਕੀਤੀ ਹੱਤਿਆ
. . .  1 day ago
6 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਕੀਮਤ 'ਚ ਵਾਧਾ
. . .  1 day ago
ਬਸਪਾ ਨੇਤਾ ਦਾ ਵਿਵਾਦਿਤ ਬਿਆਨ, ਕਿਹਾ- ਚੋਣਾਂ 'ਚ ਭਾਜਪਾ ਵਾਲਿਆਂ ਨੂੰ ਦੌੜਾ-ਦੌੜਾ ਕੇ ਮਾਰਾਂਗੇ
. . .  1 day ago
ਦੋ ਔਰਤਾਂ ਨੇ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਰੋਕਿਆ
. . .  1 day ago
ਅੱਜ ਦਾ ਵਿਚਾਰ
. . .  1 day ago
ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  2 days ago
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  2 days ago
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  2 days ago
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  2 days ago
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  2 days ago
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  2 days ago
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  2 days ago
ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
. . .  2 days ago
ਪੰਜਾਬ ਵਿਚ ਕਈ ਥਾਵਾਂ 'ਤੇ ਮਨਾਇਆ ਗਿਆ ਮਾਇਆਵਤੀ ਦਾ ਜਨਮ ਦਿਨ
. . .  2 days ago
ਅਧਿਆਪਕਾਂ ਆਗੂਆਂ ਦੀ ਮੁਅੱਤਲੀ ਦੀਆਂ ਫੂਕੀਆਂ ਕਾਪੀਆਂ
. . .  2 days ago
ਕਰਨਾਟਕ 'ਚ ਸੰਕਟ 'ਚ ਘਿਰੀ ਕੁਮਾਰਸਵਾਮੀ ਦੀ ਸਰਕਾਰ, ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਕੁਦਰਤ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੀ ਪੈਂਦੀ ਹੈ। -ਬੇਕਨ

ਹਰਿਆਣਾ ਹਿਮਾਚਲ

ਰਾਵਤਸਰ ਨਗਰ ਪਾਲਿਕਾ ਚੇਅਰਪਰਸਨ ਦੇ ਪਤੀ ਦੀ ਗੋਲੀਆਂ ਮਾਰ ਕੇ ਹੱਤਿਆ

ਏਲਨਾਬਾਦ, 24 ਸਤੰਬਰ (ਜਗਤਾਰ ਸਮਾਲਸਰ)-ਖੇਤਰ ਦੇ ਨਾਲ ਲਗਦੇ ਹਨੂਮਾਨਗੜ੍ਹ ਜ਼ਿਲ੍ਹੇ ਦੀ ਰਾਵਤਸਰ ਤਹਿਸੀਲ 'ਚ 2 ਅਣਪਛਾਤੇ ਹਮਲਾਵਰਾਂ ਨੇ ਰਾਵਤਸਰ ਨਗਰ ਪਾਲਿਕਾ ਦੀ ਚੇਅਰਪਰਸਨ ਨੀਲਮ ਸਹਾਰਨ ਦੇ ਪਤੀ ਹਰਵੀਰ ਸਹਾਰਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ ਹਰਵੀਰ ਸਹਾਰਨ ਐਸ. ਡੀ. ਐਮ. ਕੋਰਟ ਦੇ ਬਾਹਰ ਸੀ ਤਾਂ ਮੋਟਰਸਾਈਕਲ 'ਤੇ ਆਏ ਦੋ ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਅੰਨੇਵਾਹ ਗੋਲੀਆਂ ਚਲਾਈਆ ਜਿਸ 'ਚੋਂ 6 ਗੋਲੀਆਂ ਹਰਵੀਰ ਸਹਰਾਨ ਨੂੰ ਲੱਗੀਆਂ | ਉਸ ਨੂੰ ਤੁਰੰਤ ਹੀ ਰਾਵਤਸਰ ਦੇ ਇਕ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੋਂ ਡਾਕਟਰਾਂ ਦੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ | ਹਨੂੰਮਾਨਗੜ੍ਹ ਦੇ ਹਸਪਤਾਲ 'ਚ ਹੀ ਇਲਾਜ ਦੌਰਾਨ ਹਰਵੀਰ ਸਹਾਰਨ ਦੀ ਮੌਤ ਹੋ ਗਈ | ਹਰਵੀਰ ਸਹਾਰਨ ਇਕ 17 ਸਾਲ ਪੁਰਾਣੇ ਹੱਤਿਆ ਦੇ ਕੇਸ 'ਚ ਪੇਸ਼ੀ ਭੁਗਤਣ ਲਈ ਰਾਵਤਸਰ ਕੋਰਟ 'ਚ ਆਇਆ ਹੋਇਆ ਸੀ | ਇਲਾਕੇ 'ਚ ਇਸ ਖ਼ਬਰ ਦਾ ਪਤਾ ਲੱਗਦਿਆ ਹੀ ਹੜਕੰਪ ਮਚ ਗਿਆ | ਪੁਲਿਸ ਨੇ ਪੂਰੇ ਇਲਾਕੇ 'ਚ ਨਾਕਾਬੰਦੀ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ | ਹਨੂੰਮਾਨਗੜ੍ਹ ਦੇ ਨਾਲ ਲਗਦੇ ਏਲਨਾਬਾਦ ਤੇ ਪੰਜਾਬ ਖੇਤਰ 'ਚ ਪੁਲਿਸ ਵਲੋਂ ਚੌਕਸੀ ਵਧਾਈ ਗਈ ਹੈ | ਏਲਨਾਬਾਦ ਦੇ ਡੀ. ਐਸ. ਪੀ. ਸਾਧੂ ਰਾਮ ਨੇ ਦੱਸਿਆ ਕਿ ਹਮਲਾਵਰਾਂ ਦੀ ਲੋਕੇਸ਼ਨ ਰਾਜਸਥਾਨ ਦੇ ਟਿੱਬੀ ਖੇਤਰ 'ਚ ਆ ਰਹੀ ਹੈ | ਜਿਸ ਕਾਰਨ ਪੁਲਿਸ ਨੇ ਏਲਨਾਬਾਦ ਦੇ ਨਾਲ ਲੱਗਦੇ ਤਲਵਾੜਾ, ਧੌਲਪਾਲੀਆ, ਕਰੀਵਾਲਾ, ਜਮਾਲ ਤੇ ਕਾਂਗਦਾਨਾ ਖੇਤਰ 'ਚ ਪੁਲਿਸ ਵਲੋਂ ਨਾਕੇ ਲਗਾ ਕੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਏਲਨਾਬਾਦ ਦੇ ਧੌਲਪਾਲੀਆ ਪੁਲਿਸ ਨਾਕੇ 'ਤੇ 8, ਕਰੀਵਾਲਾ ਨਾਕੇ ਤੇ 6,ਤਲਵਾੜਾ ਨਾਕੇ ਤੇ 6 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਜਾਂਚ 'ਚ ਅੰਕਿਤ ਭਾਦੂ ਗ੍ਰੋਹ ਦਾ ਹੱਥ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਹਰਵੀਰ ਸਹਾਰਨ ਅਤੇ ਉਨ੍ਹਾਂ ਦੀ ਪਤਨੀ ਨੀਲਮ ਸਹਾਰਨ ਰਾਵਤਸਰ ਇਲਾਕੇ 'ਚ ਕਾਫ਼ੀ ਵਧੀਆ ਰਸੂਖ਼ ਰੱਖਦੇ ਹਨ ਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਵਲੋਂ ਨੌਹਰ ਦੇ ਇਕ ਵਾਰਡ 'ਚ ਲੋਕਾਂ ਸਾਹਮਣੇ ਵਿਧਾਨ ਸਭਾ ਹਲਕਾ ਨੌਹਰ ਤੋਂ ਚੋਣ ਲੜਨ ਦੀ ਗੱਲ ਵੀ ਆਖੀ ਸੀ | ਕੁਝ ਲੋਕਾਂ ਵਲੋਂ ਹਰਵੀਰ ਸਹਾਰਨ ਦੀ ਮੌਤ ਨੂੰ 17 ਸਾਲ ਪੁਰਾਣੇ ਹੱਤਿਆ ਦੇ ਮਾਮਲੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ | ਖ਼ਬਰ ਲਿਖੇ ਜਾਣ ਤੱਕ ਏਲਨਾਬਾਦ ਪੁਲਿਸ ਪ੍ਰਸ਼ਾਸਨ ਵਲੋਂ ਵੀ ਪੂਰੇ ਖੇਤਰ 'ਚ ਨਾਕਾਬੰਦੀ ਕੀਤੀ ਗਈ ਸੀ ਪਰ ਅਜੇ ਤੱਕ ਹਮਲਾਵਰ ਪੁਲਿਸ ਗਿ੍ਫ਼ਤ ਤੋਂ ਬਾਹਰ ਸਨ |

ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਵੰਡੇ ਲੋੜਵੰਦ ਪਰਿਵਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ

ਕਾਲਾਂਵਾਲੀ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)-ਪ੍ਰਧਾਨਮੰਤਰੀ ਉੱਜਲ ਯੋਜਨਾ ਤਹਿਤ ਮੰਡੀ ਕਾਲਾਂਵਾਲੀ 'ਚ ਇਕ ਸੌ ਤੋਂ ਵੱਧ ਲੋੜਬੰਦ ਪਰਿਵਾਰਾਂ ਦੀਆਂ ਮਹਿਲਾਵਾਂ ਦੇ ਨਾਂ 'ਤੇ ਮੁਫ਼ਤ ਗੈਸ ਕੁਨੈਕਸ਼ਨ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਨਾਲ ਤੇਜ਼ ਹਵਾ ਚੱਲਣ ਕਾਰਨ ਝੋਨਾ ਅਤੇ ਮੌਸਮੀ ਫ਼ਸਲਾਂ ਤਬਾਹ

ਕੁਰੂਕਸ਼ੇਤਰ/ਸ਼ਾਹਾਬਾਦ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਤੇਜ਼ ਹਵਾ ਦੇ ਨਾਲ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਾਹਾਬਾਦ 'ਚ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ | ਪਿੰਡ ਕਠਵਾ ਦੇ ਸਰਪੰਚ ਅਮਰਿੰਦ ਸਿੰਘ ਨੇ ਮੰਗ ਕੀਤੀ ਹੈ ਕਿ ਸਰਕਾਰ ਸਪੈਸ਼ਲ ਗਿਰਦਾਵਰੀ ...

ਪੂਰੀ ਖ਼ਬਰ »

ਪੋਲਟਰੀ ਏਰੀਆ 'ਚ ਜਾਗਰਣ ਕਰਵਾਇਆ

ਨੀਲੋਖੇੜੀ, 24 ਸਤੰਬਰ (ਆਹੂਜਾ)-ਪੋਲਟਰੀ ਏਰੀਆ ਵਿਚ ਮਾਂ ਭਗਵਤੀ ਜਾਗਰਣ ਮੰਡਲ ਵਲੋਂ ਵਿਸ਼ਾਲ ਜਾਗਰਣ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਕਾਂਗਰਸ ਦੇ ਐਸ. ਸੀ./ ਐਸ. ਟੀ. ਸੈੱਲ ਦੇ ਕੌਮੀ ਸੰਗਠਨ ਸਕੱਤਰ ਜਸਵੰਤ ਸਿੰਘ ਪੁੱਜੇ | ਇਸ ਮੌਕੇ ਉਨ੍ਹਾਂ ਦੇ ਨਾਲ ਸੰਜੀਵ ...

ਪੂਰੀ ਖ਼ਬਰ »

ਭਾਜਪਾ ਜ਼ਿਲ੍ਹਾ ਕਾਰਜਕਾਰਨੀ ਦੀ ਬੈਠਕ ਅੱਜ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਜ਼ਿਲ੍ਹਾ ਕਾਰਜਕਾਰਣੀ ਦੀ ਬੈਠਕ 25 ਸਤੰਬਰ ਨੂੰ ਹੋਟਲ ਪਰਲ ਮਾਰਕ 'ਚ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ ਦੀ ਪ੍ਰਧਾਨਗੀ ਵਿਚ ਹੋਵੇਗੀ | ਬੈਠਕ ਵਿਚ ਲੋਕ ਸਭਾ ਇੰਚਾਰਜ਼ ਅਤੇ ਮੰਤਰੀ ਮਨੀਸ਼ ਗੋ੍ਰਵਰ ਤੇ ...

ਪੂਰੀ ਖ਼ਬਰ »

ਕਾਰ 'ਚੋਂ 30 ਪੇਟੀ ਸ਼ਰਾਬ ਬਰਾਮਦ

ਟੋਹਾਣਾ, 24 ਸਤੰਬਰ (ਗੁਰਦੀਪ ਸਿੰਘ ਭੱਟੀ)- ਬੀਤੀ ਸ਼ਾਮ ਪੁਲਿਸ ਗਸ਼ਤੀ ਪਾਰਟੀ ਦੇ ਕਾਬੂ ਆਇਆ ਸ਼ਰਾਬ ਤਸਕਰ ਆਪਨੀ ਮਾਰੂਤੀ ਜੈੱਨ ਕਾਰ ਛੱਡ ਕੇ ਫ਼ਰਾਰ ਹੋ ਗਿਆ | ਜਾਖ਼ਲ ਪੁਲਿਸ ਨੇ ਕਾਰ ਦੀ ਜਾਂਚ ਕੀਤੀ ਤਾਂ ਕਾਰ 'ਚ 30 ਪੇਟੀ ਨਾਜਾਇਜ ਸ਼ਰਾਬ ਬਰਾਮਦ ਕੀਤੀ ਜਿਹੜੀ ਹਰਿਆਣਾ ...

ਪੂਰੀ ਖ਼ਬਰ »

ਮੋਹਲੇਧਾਰ ਬਾਰਿਸ਼ ਕਾਰਨ ਛੱਤ ਡਿੱਗੀ, ਬਜ਼ੁਰਗ ਦੀ ਮੌਤ

ਨੀਲੋਖੇੜੀ, 24 ਸਤੰਬਰ (ਆਹੂਜਾ)-ਖੇਤਰ 'ਚ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ 70 ਸਾਲਾ ਸੂਬੇ ਸਿੰਘ ਦੀ ਮਲਬੇ 'ਚ ਦੱਬ ਜਾਣ ਕਾਰਨ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਪਤਾਸ਼ੋ ਨੂੰ ਮਮੂਲੀ ਸੱਟਾਂ ਲੱਗੀਆਂ ਹਨ | ਕਮਰੇ 'ਚ ਕਰਨਾਲ ਤੋਂ ਆਏ ਬਜ਼ੁਰਗ ਦਾ ਲੜਕਾ ਇਸ ਹਾਦਸੇ ...

ਪੂਰੀ ਖ਼ਬਰ »

ਘੱਗਰ ਨਦੀ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਖਰਚ ਕੀਤੀ ਗਈ ਰਾਸ਼ੀ ਦਾ ਮਾਮਲਾ

ਪ੍ਰਧਾਨ ਸਕੱਤਰ ਅਤੇ ਚੀਫ਼ ਇੰਜੀਨੀਅਰ ਨੇ ਤਿੰਨ ਐਸ. ਡੀ. ਓ. ਅਤੇ ਚਾਰ ਜੇ.ਈਆਂ ਿਖ਼ਲਾਫ਼ ਜਾਰੀ ਕੀਤੀ ਚਾਰਜਸ਼ੀਟ

ਏਲਨਾਬਾਦ, 24 ਸਤੰਬਰ (ਜਗਤਾਰ ਸਮਾਲਸਰ)-ਸੂਚਨਾ ਦਾ ਅਧਿਕਾਰ ਜਾਗਰਿਤੀ ਮੰਚ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਰਦਾਨਾ ਵਲੋਂ ਸਾਲ -2016 ਵਿਚ ਘੱਗਰ ਨਦੀ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਹੋਏ ਸਰਕਾਰੀ ਖਰਚ ਨੂੰ ਲੈ ਕੇ ਮੰਗੀਆ ਗਈਆ ਸਾਰੀਆਂ ਜਾਣਕਾਰੀਆਂ ਤੇ ਆਰ.ਟੀ.ਆਈ. ...

ਪੂਰੀ ਖ਼ਬਰ »

ਮੀਂਹ ਕਾਰਨ ਫ਼ਸਲਾਂ ਤਬਾਹ, ਕਿਸਾਨ ਚਿੰਤਾ 'ਚ ਡੁੱਬੇ

ਬਾਬੈਨ, 24 ਸਤੰਬਰ (ਡਾ. ਦੀਪਕ ਦੇਵਗਨ)-ਤੇਜ਼ ਹਵਾ ਦੇ ਨਾਲ ਹੋਏ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨਾਂ ਦੀ ਮਿਹਨਤ ਪਾਣੀ ਵਿਚ ਵਹਿੰਦੀ ਨਜ਼ਰ ਆ ਰਹੀ ਹੈ | ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਗੰਨੇ ...

ਪੂਰੀ ਖ਼ਬਰ »

72 ਕਿਲੋ ਡੋਡਾ ਪੋਸਤ ਸਮੇਤ ਇਕ ਕਾਬੂ

ਏਲਨਾਬਾਦ, 24 ਸਤੰਬਰ (ਜਗਤਾਰ ਸਮਾਲਸਰ)-ਸੀ.ਆਈ.ਏ. ਸਿਰਸਾ ਪੁਲਿਸ ਨੇ ਗਸਤ ਤੇ ਚੈਕਿੰਗ ਦੌਰਾਨ ਏਲਨਾਬਾਦ ਦੇ ਹਨੂੰਮਾਨਗੜ੍ਹ ਰੋਡ 'ਤੇ ਸਥਿਤ ਅਕਾਲ ਅਕੈਡਮੀ ਦੇ ਕੋਲ ਇਕ ਕੈਂਟਰ 'ਚੋਂ 72 ਕਿਲੋ ਡੋਡਾ ਪੋਸਤ ਬਰਾਮਦ ਕੀਤਾ ਹੈ | ਫੜੇ ਗਏ ਮੁਲਜ਼ਮ ਦੀ ਪਛਾਣ ਰਾਜੂ ਪੁੱਤਰ ਸੁੱਖਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਦਿੱਤੇ ਬਾਰਿਸ਼ ਨਾਲ ਖ਼ਰਾਬ ਹੋਈਆਂ ਫ਼ਸਲਾਂ ਦੀ ਰਿਪੋਰਟ ਤਿਆਰ ਕਰਨ ਦੇ ਆਦੇਸ਼

ਟੋਹਾਣਾ, 24 ਸਤੰਬਰ (ਗੁਰਦੀਪ ਸਿੰਘ ਭੱਟੀ)-ਪਿੱਛਲੇ 3 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਹਲਕੇ 'ਚ ਫਸਲਾਂ ਦੀ ਤਬਾਹੀ ਮਚਾ ਦੇਣ 'ਤੇ ਅੱਜ ਸਵੇਰੇ ਡਿਪਟੀ ਕਮਿਸ਼ਨਰ ਜੇ.ਕੇ. ਆਭੀਰ ਦੀ ਪ੍ਰਧਾਨਗੀ ਹੇਠ ਹੰਗਾਮੀ ਮੀਟਿੰਗ ਬੁਲਾਈ ਗਈ | ਜਿਸ 'ਚ ਸਾਰੇ ਜਿਲ੍ਹੇ ਦੇ ...

ਪੂਰੀ ਖ਼ਬਰ »

ਰਾਜ ਮੰਤਰੀ ਵਲੋਂ ਪਿੰਡ ਚੜੂਨੀ ਜਾਟਾਨ 'ਚ ਵਿਕਾਸ ਕਾਰਜਾਂ ਦਾ ਉਦਘਾਟਨ

ਕੁਰੂਕਸ਼ੇਤਰ/ਸ਼ਾਹਾਬਾਦ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬੇ ਦੇ ਸਮਾਜਿਕ ਨਿਆ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਹਲਕੇ ਦੇ ਪਿੰਡ ਚੜੂਨੀ ਜਾਟਾਨ ਵਿਚ ਤਕਰੀਬਨ 37 ਲੱਖ ਦੀ ਲਗਾਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਇਨ੍ਹਾਂ ...

ਪੂਰੀ ਖ਼ਬਰ »

ਮੈਕ ਦੇ ਖੇਤਰੀ ਨਿਰਦੇਸ਼ਕ ਸੰਜੇ ਭਸੀਨ ਸਨਮਾਨਿਤ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਸੰਸ਼ਕ੍ਰਿਤੀ ਨੂੰ ਸਹੇਜ ਕੇ ਰੱਖਣਾ ਤੇ ਉਸ ਦੀ ਸੰਭਾਲ ਕਰਨਾ ਇਕ ਕਲਾਕਾਰ ਦੀ ਪਛਾਣ ਹੁੰਦੀ ਹੈ | ਕਲਾ ਨੂੰ ਨਵੀਂਆਂ ਬੁਲੰਦੀਆਂ ਦੇਣਾ ਹੀ ਕਲਾਕਾਰਾਂ ਦਾ ਫਰਜ਼ ਹੋਣਾ ਚਾਹੀਦਾ ਹੈ | ਅਜਿਹੀ ਹੀ ਕਲਾ ਦੇ ਖਤਰ 'ਚ ਚਮਕਦਾ ...

ਪੂਰੀ ਖ਼ਬਰ »

ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ-ਹਰਜੀਤ ਸਿੰਘ ਵਿਰਕ

ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਹਰਿਆਣਾ ਮਾਨ ਦਲ ਨੇ ਕੇਂਦਰ ਤੇ ਰਾਜ ਸਰਕਾਰ ਤੋਂ ਕਿਸਾਨਾਂ ਨੂੰ ਮੁਆਵਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ | ਦਲ ਦੀ ਯੂਥ ਇਕਾਈ ਦੇ ਸੁਬਾਈ ਪ੍ਰਧਾਨ ਹਰਜੀਤ ਸਿੰਘ ਵਿਰਕ ਨੇ ਕਿਹਾ ਕਿ ਹਰਿਆਣਾ ...

ਪੂਰੀ ਖ਼ਬਰ »

ਸ਼ਿਕਾਇਤਾਂ ਗੰਭੀਰਤਾ ਨਾਲ ਨਾ ਲੈਣ ਵਾਲੇ ਅਧਿਕਾਰੀਆਂ ਦੀ ਖ਼ੈਰ ਨਹੀਂ-ਫੁਲੀਆ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਸੀ.ਐਮ. ਵਿੰਡੋ ਤੇ ਸੋਸ਼ਲ ਮੀਡੀਆ ਦੀ ਸ਼ਿਕਾਇਤਾਂ ਨੂੰ ਅਧਿਕਾਰੀ ਗੰਭੀਰਤਾ ਨਾਲ ਲੈ ਕੇ ਉਨ੍ਹਾਂ ਦਾ ਛੇਤੀ ਨਿਪਟਾਰਾ ਕਰਨ ਦਾ ਯਤਨ ਕਰਨ | ਇਸ ਮਾਮਲੇ 'ਚ ਲਾਪਰਵਾਹੀ ਕਰਨ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਜੇ. ਈ., ਫੋਰਮੈਨਾਂ ਵਲੋਂ ਸਰਕਾਰ ਵਿਰੁੱਧ ਰੋੋਸ ਪ੍ਰਦਰਸ਼ਨ

ਕੈਥਲ, 24 ਸਤੰਬਰ (ਅਜੀਤ ਬਿਊਰੋ)-ਹਰਿਆਣਾ ਸਟੇਟ ਬਿਜਲੀ ਬੋਰਡ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਬੈਨਰ ਹੇਠ ਸਾਰੇ ਜੇ.ਈ., ਫੇੋਰਮੈਨ ਅਤੇ ਜੇ.ਈ. ਨੇ ਵਿਦੁਤ ਸਦਨ ਪਿਹੋਵਾ ਚੌਕ ਕੈਥਲ 'ਚ 2 ਰੋਜ਼ਾ ਹੜਤਾਲ 'ਚ ਹਿੱਸਾ ਲਿਆ | ਜਿਸ ਦੀ ਪ੍ਰਧਾਨਗੀ ਕੇਂਦਰੀ ਪ੍ਰੀਸ਼ਦ 'ਚ ਮੁੱਖ ...

ਪੂਰੀ ਖ਼ਬਰ »

ਕੌਮੀ ਤੇ ਸੂਬਾਈ ਰਾਜਮਾਰਗਾਂ 'ਤੇ ਤੇਜ਼ ਰਫ਼ਤਾਰ ਵਾਹਨ ਚਲਾਉਣ ਵਾਲਿਆਂ 'ਤੇ ਕੱਸਿਆ ਸ਼ਿਕੰਜਾ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ.ਐਸ.ਐਸ. ਫੁਲੀਆ ਨੇ ਦੱਸਿਆ ਕਿ ਕੌਮੀ ਤੇ ਰਾਜਮਾਰਗਾਂ 'ਤੇ ਰਫ਼ਤਾਰ ਨਾਲ ਵਾਹਨ ਚਲਾਉਣ ਵਾਲਿਆਂ 'ਤੇ ਪੁਲਿਸ ਪ੍ਰਸ਼ਸਨ ਵਲੋਂ ਸ਼ਿਕੰਸਾ ਕਸਿਆ ਗਿਆ ਹੈ | ਇਨ੍ਹਾਂ ਦੋਵੇਂ ਮਾਰਗਾਂ 'ਤੇ ਰਫ਼ਤਾਰ ਨਾਲ ...

ਪੂਰੀ ਖ਼ਬਰ »

ਬਾਬਾ ਸ੍ਰੀਚੰਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਧਾਰਮਿਕ ਦੀਵਾਨ

ਜਗਾਧਰੀ, 24 ਸਤੰਬਰ (ਜਗਜੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀਚੰਦ ਦਾ 524ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਹ ਸਮਾਗਮ ਗੁਰਦੁਆਰਾ ਫਰਕਪੁਰ ਸਿੰਘ ਸਭਾ ਜਗਾਧਰੀ ਵਰਕਸ਼ਾਪ ਦੀ ਪ੍ਰਬੰਧਕ ਕਮੇਟੀ ਤੇ ਬਾਬਾ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਅੰਤੋਦਿਆ ਸਰਲ ਤੇ ਹਰਪੱਥ ਡਿਜੀਟਲ ਹਰਿਆਣਾ ਵਰਕਸ਼ਾਪ 26 ਨੂੰ -ਅੱਗਰਵਾਲ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਸੀ.ਐਮ.ਜੀ.ਜੀ.ਏ. ਨਿਕਿਤ ਅੱਗਰਵਾਲ ਨੇ ਕਿਹਾ ਕਿ ਡਿਜੀਟਲ ਇੰਡੀਆ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਅੰਤੋਦਿਆ ਸਰਲ ਦੀ ਦਿਸ਼ਾ 'ਚ ਸੂਬਾਈ ਸਰਕਾਰ ਨੇ ਅੰਤੋਦਿਆ ਸਰਲ ਪਲੇਟਫਾਰਮ ਤਿਆਰ ਕੀਤਾ | ਇਸ ਦੇ ਜ਼ਰੀਏ ਨਾਗਰਿਕਾਂ ...

ਪੂਰੀ ਖ਼ਬਰ »

ਟੇਲੈਂਟ ਸ਼ੋਅ 'ਚ ਵਿਦਿਆਰਥੀਆਂ ਨੇ ਵਿਖਾਇਆ ਹੁਨਰ

ਯਮੁਨਾਨਗਰ, 24 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਇੰਸਟੀਚਿਊਟ ਆਫ਼ ਤਕਨਾਲੋਜੀ ਅੇਂਡ ਮੈਨੇਜਮੈਂਟ ਤਕਨੀਕੀ ਕੈਂਪਸ 'ਚ ਇਕ ਖੂਬਸੂਰਤ ਟੈਲੇਂਟ ਸ਼ੋਅ ਸੰਸਥਾਨ ਦੇ ਵਿਦਿਆਰਥੀਆਂ ਵਲੋਂ ਕੀਤਾ ਗਿਆ | ਪ੍ਰੋਗਰਾਮ ਮੌਕੇ ਸੰਸਥਾਨ ਦੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਅੰਬਾਲਾ ਮੰਡਲ ਦੇ ਕਮਿਸ਼ਨਰ ਵਲੋਂ ਅਧਿਕਾਰੀਆਂ ਤੇ ਰਾਜਨੀਤਕ ਪਾਰਟੀਆਂ ਨਾਲ ਬੈਠਕ ਅੱਜ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਰਤ ਚੋਣ ਕਮਿਸ਼ਨ ਵਲੋਂ ਅੰਬਾਲਾ ਮੰਡਲ ਦੇ ਕਮਿਸ਼ਨਰ ਨੂੰ ਜ਼ਿਲ੍ਹੇ 'ਚ ਵੋਟਰ ਸੂਚੀਆਂ ਦੇ ਵਿਸ਼ੇਸ਼ ਮੁੜ ਨਿਰੀਖ਼ਣ 2019 ਲਈ ਰੋਲ ਆਬਜਰਵਰ ਨਿਯੁਕਤ ਕੀਤਾ ਗਿਆ ਹੈ | ਏਨਾ ਹੀ ਨਹੀਂ, ਅੰਬਾਲਾ ਮੰਡਲ ਦੇ ਕਮਿਸ਼ਨਰ 25 ਸਤੰਬਰ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ ਪਿੰਡ ਉਦਾਰਸੀ 'ਚ ਚਲਾਈ ਸਫ਼ਾਈ ਮੁਹਿੰਮ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਨਹਿਰੂ ਯੁਵਾ ਕੇਂਦਰ ਵਲੋਂ ਯੁਵਾ ਅਤੇ ਖੇਡ ਵਿਕਾਸ ਮੰਡਲ ਉਦਾਰਸੀ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਚਲਾਈ ਗਈ | ਪਿੰਡ ਦੇ ਮੰਦਿਰ, ਪੰਚਾਇਤ ਘਰ ਅਤੇ ਗਲੀਆਂ ਦੀ ਸਫ਼ਾਈ ਕੀਤੀ ਗਈ | ਯੁਵਾ ਮੰਡਲ ਦੇ ਪ੍ਰਧਾਨ ਦੀਪਕ ਮੋਦਗਿਲ ...

ਪੂਰੀ ਖ਼ਬਰ »

ਬਾਰਿਸ਼ ਕਾਰਨ ਮਕਾਨ ਦੀ ਛੱਤ ਡਿਗੀ, ਮੱਲਬੇ 'ਚ ਦਬੇ ਮਾਂ-ਪੁੱਤ ਜ਼ਖ਼ਮੀ

ਬਾਬੈਨ, 24 ਸਤੰਬਰ (ਡਾ. ਦੀਪਕ ਦੇਵਗਨ)-ਪਿੰਡ ਗੂੜਾ 'ਚ ਬਾਰਿਸ਼ ਕਾਰਨ ਮਕਾਨ ਦੀ ਛੱਤ ਡਿੱਗ ਗਈ | ਛੱਤ ਦੇ ਮਲਬੇ 'ਚ ਔਰਤ ਤੇ ਉਸ ਦਾ ਪੁੱਤਰ ਦੱਬ ਗਿਆ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ | ਜ਼ਖ਼ਮੀਆਂ ਨੂੰ ਲਾਡਵਾ ਦੇ ਜਨਤਕ ਸਿਹਤ ਾਦਰ 'ਚ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਕਾਰਨ ਰਬੀ ਫ਼ਸਲ ਮੇਲਾ 4-5 ਅਕਤੂਬਰ ਨੂੰ

ਟੋਹਾਣਾ, 24 ਸਤੰਬਰ (ਗੁਰਦੀਪ ਸਿੰਘ ਭੱਟੀ)-ਹਰਿਆਣਾ 'ਚ ਹੋਈ ਬੇਮੌਸ਼ਮੀ ਬਾਰਿਸ਼ ਦਾ ਪਾਣੀ ਭਰ ਜਾਣ ਤੇ ਹਰਿਆਣਾ ਖੇਤੀਬਾੜੀ 'ਵਰਸਿਟੀ ਹਿਸਾਰ ਨੇ ਰਬੀ ਫ਼ਸਲ ਮੇਲਾ ਰੱਦ ਕਰ ਕੇ 2 ਰੋਜ਼ਾ ਮੇਲਾ 4-5 ਅਕਤੂਬਰ ਨੂੰ ਕਰਵਾਉਣ ਦਾ ਫ਼ੈਸਲਾ ਲਿਆ ਹੈ | ਇਹ ਜਾਣਕਾਰੀ 'ਵਰਸਿਟੀ ਦੇ ...

ਪੂਰੀ ਖ਼ਬਰ »

ਅੱਜ ਇਨੈਲੋ ਦੀ ਗੋਹਾਨਾ 'ਚ ਹੋਣ ਵਾਲੀ ਰੈਲੀ ਰੱਦ

ਗੂਹਲਾ ਚੀਕਾ, 24 ਸਤੰਬਰ (ਓ.ਪੀ. ਸੈਣੀ)-ਇਨੈਲੋ ਦੀ ਚੌ. ਦੇਵੀ ਲਾਲ ਦੇ ਜਨਮ ਦਿਵਸ ਦੇ ਸਬੰਘ 'ਚ 25 ਸਤੰਬਰ ਨੂੰ ਗੋਹਾਨਾ 'ਚ ਹੋਣ ਵਾਲੀ ਸਨਮਾਨ ਦਿਵਸ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ | ਇਹ ਰੈਲੀ ਹੁਣ 7 ਅਕਤੂਬਰ ਨੂੰ ਗੋਹਾਨਾ ਵਿਖੇ ਹੀ ਹੋਵੇਗੀ | ਜਾਣਕਾਰੀ ਦਿੰਦਿਆਂ ਇਨੈਲੋ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਭੱਦੀ, 24 ਸਤੰਬਰ (ਨਰੇਸ਼ ਧੌਲ) ਗੁਰਦੁਆਰਾ ਪ੍ਰਭੂ ਨਿਵਾਸ ਕਸਬਾ ਭੱਦੀ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਦੀ ਸਰਪ੍ਰਸਤੀ ਹੇਠ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਸ਼੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਢਾਡੀ ਜਸਦੀਪ ਸਿੰਘ ਨਾਗਰਾ ਦੇ ਜਥੇ ਵੱਲੋਂ ...

ਪੂਰੀ ਖ਼ਬਰ »

ਓ. ਐਸ. ਡੀ. ਏ. ਦੇ ਸਵੈ ਸੇਵਕਾਂ ਨੇ ਮਨਾਇਆ ਐਨ. ਐਸ. ਐਸ. ਦਿਵਸ

ਕੈਥਲ, 24 ਸਤੰਬਰ (ਅਜੀਤ ਬਿਊਰੋ)-ਓ. ਐਸ. ਡੀ. ਏ. ਵੀ. ਪਬਲਿਕ ਸਕੂਲ 'ਚ ਐਨ. ਐਸ. ਐਸ. ਯੂਨਿਟ ਵਲੋਂ ਐਨ. ਐਸ. ਐਸ. ਦਿਵਸ ਮਨਾਇਆ ਗਿਆ | ਸਵੈ ਸੇਵਕਾਂ ਨੇ ਇਕ ਨਾਟਕ ਪੇਸ਼ ਕਰ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਫ਼ਾਈ ਲਈ ਪ੍ਰੇਰਿਤ ਕੀਤਾ ਤੇ ਸਵੱਛ ਭਾਰਤ ਮੁਹਿੰਮ ਨੂੰ ਸਫ਼ਲ ...

ਪੂਰੀ ਖ਼ਬਰ »

ਭਾਜਪਾ ਦੀ 'ਬੀ' ਟੀਮ ਹੈ ਆਮ ਆਦਮੀ ਪਾਰਟੀ- ਸ਼ਰਮਿਸ਼ਠਾ ਮੁਖਰਜੀ

ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)- ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੁੱਖ ਪ੍ਰਵਕਤਾ ਸ਼ਰਮਿਸ਼ਠਾ ਮੁਖਰਜੀ ਨੇ ਆਮ ਆਦਮੀ ਪਾਰਟੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ 2015 ਦੀ ਇਤਿਹਾਸਕ ਜਿੱਤ ਤੋਂ ਬਾਅਦ ਕਸ਼ਮੀਰ ਤੋਂ ਕੰਨਿਆ ਕੁਮਾਰੀ ...

ਪੂਰੀ ਖ਼ਬਰ »

ਘਰੇਲੂ ਬਿਜਲੀ ਬਿੱਲ ਸਲੈਬ ਸਿਸਟਮ 'ਚ ਵਿਰੋਧ 'ਚ ਦੇਵਾਂਗੇ ਮੰਗ ਪੱਤਰ-ਗੁਪਤਾ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬਾਈ ਅੱਗਰਵਾਲ ਵੈਸ਼ ਸੰਮੇਲਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅੰਕਿਤ ਗੁਪਤਾ ਨੇ ਘਰੇਲੂ ਬਿਜਲੀ ਦੇ ਬਿੱਲ ਦੇ ਸਲੈਬ ਸਿਸਟਮ 'ਤੇ ਵਿਰੋਧ ਪ੍ਰਗਟ ਕੀਤਾ | ਉਨ੍ਹਾਂ ਨੇ ਕਿਹਾ ਕਿ ਇਹ ਆਮ ਲੋਕਾਂ ਨਾਲ ਅਨਿਆ ਹੈ, ...

ਪੂਰੀ ਖ਼ਬਰ »

ਬੇਮੌਸਮੀ ਮੀਂਹ ਕਾਰਨ ਕਿਸਾਨਾਂ 'ਚ ਬੇਚੈਨੀ ਖੇਤਰ 'ਚ ਵੱਡੇ ਪੱਧਰ 'ਤੇ ਝੋਨੇ ਦੀ ਫਸਲ ਵਿਛੀ, ਸਬਜ਼ੀਆਂ ਦਾ ਭਾਰੀ ਨੁਕਸਾਨ

ਰਤੀਆ, 24 ਸਤੰਬਰ (ਬੇਅੰਤ ਮੰਡੇਰ)-ਖੇਤਰ 'ਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਨਾਲ ਜਿੱਥੇ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ ,ਉੱਥੇ ਹੀ ਨੀਵੇਂ ਮਕਾਨਾਂ 'ਚ ਪਾਣੀ ਭਰਨ ਕਾਰਨ ਲੋਕ ਪ੍ਰੇਸ਼ਾਨ ਹਨ | ਲਗਾਤਾਰ ਭਾਰੀ ਬਰਸਾਤ ਨੇ ਕਿਸਾਨਾਂ 'ਚ ਬੇਚੈਨੀ ਪੈਦਾ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਗਣਪਤੀ ਉਤਸਵ ਧੂਮ-ਧਾਮ ਨਾਲ ਮਨਾਇਆ

ਸਰਸਵਤੀ ਨਗਰ, 24 ਸਤੰਬਰ (ਅਜੀਤ ਬਿਊਰੋ)-ਬਾਬਾ ਸੀਤਾ ਰਾਮ ਮੰਦਰ ਸਰਸਵਤੀ ਨਗਰ ਵਿਚ 8ਵਾਂ ਗਣਪਤੀ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਇਸ ਤੋਂ ਪਹਿਲਾਂ ਬਾਬਾ ਸੀਤਾ ਰਾਮ ਮੰਦਰ ਵਿਚ 10 ਦਿਨ ਤੱਕ ਭਜਨ ਕੀਰਤਨ ਪ੍ਰੋਗਰਾਮ ਕੀਤਾ ਗਿਆ | ਸ਼ਹਿਰ ਵਿਚ ਗਣੇਸ਼ ਵਿਸਰਜਨ ਪ੍ਰੋਗਰਮਾ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਡੀ. ਜੀ. ਐਮ. ਐਨ. ਐਫ. ਐਲ. ਨਾਲ ਮੀਟਿੰਗ

ਨੰਗਲ, 24 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਿਹਤ ਵਿਭਾਗ ਦੀ ਟੀਮ ਡੇਂਗੂ ਸਬੰਧੀ ਵਲੋਂ ਅੱਜ ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਮੁਤਾਬਿਕ ਅਤੇ ਐਸ. ਐਮ. ਓ. ਡਾਕਟਰ ਪਵਨ ਕੁਮਾਰ ਪੀ. ਐਚ. ਸੀ. ਦੇ ਹੁਕਮਾਂ ਅਨੁਸਾਰ ਡੀ. ਜੀ. ਐਮ. ਐਨ. ਐਫ. ਐਲ. ਮੈਡਮ ਆਰ. ਪੀ. ਸਿੰਘ ਨਾਲ ਮੀਟਿੰਗ ...

ਪੂਰੀ ਖ਼ਬਰ »

-ਮਾਮਲਾ ਦਵਾਈਆਂ ਦੀ ਆਨ-ਲਾਈਨ ਵਿਕਰੀ ਦਾ-

ਕੈਮਿਸਟਾਂ ਵਲੋਂ 28 ਸਤੰਬਰ ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ

ਨੰਗਲ, 24 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਾਡ ਡਰੱਗਇਸਟ ਦੇ ਸੱਦੇ 'ਤੇ 'ਦਵਾਈਆਂ ਦੀ ਆਨਲਾਈਨ ਵਿੱਕਰੀ' ਦੇ ਵਿਰੋਧ ਵਿਚ 28 ਸਤੰਬਰ ਨੂੰ ਆਲ ਇੰਡੀਆ ਬੰਦ ਦੇ ਤਹਿਤ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ | ਇਹ ...

ਪੂਰੀ ਖ਼ਬਰ »

ਦੂਲੈਹੜ ਪੰਚਾਇਤ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਕੇਰਲ ਪੀੜਤਾਂ ਲਈ 51 ਹਜ਼ਾਰ ਦਾ ਚੈੱਕ ਦਿੱਤਾ

ਸੰਤੋਖਗੜ੍ਹ, 24 ਸਤੰਬਰ (ਮਲਕੀਅਤ ਸਿੰਘ)-ਕੁਦਰਤੀ ਆਫਤਾਂ ਨਾਲ ਹੋਏ ਜਾਨ-ਮਾਲ ਦਾ ਨੁਕਸਾਨ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਹੜ੍ਹ ਪੀੜਤਾਂ ਦੀ ਮੱਦਦ ਤਾਂ ਕੀਤੀ ਜਾ ਸਕਦੀ ਹੈ | ਇਸੇ ਮੰਤਵ ਨੂੰ ਮੁੱਖ ਰੱਖ ਕੇ ਨਜ਼ਦੀਕੀ ਪਿੰਡ ਦੂਲੈਹੜ (ਊਨਾ) ਦੀ ਪੰਚਾਇਤ ਦੀ ...

ਪੂਰੀ ਖ਼ਬਰ »

ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ-ਰੰਬਾ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਸਿਰਸਲਾ ਰੋਡ ਵਿਖੇ ਦਫ਼ਤਰ 'ਚ ਓ.ਬੀ.ਸੀ., ਐਸ.ਸੀ./ਐਸ.ਟੀ. ਵਰਗ ਦੇ ਮੌਜਿਜ ਲੋਕਾਂ ਨਾਲ ਸ਼ਹੀਦੀ ਦਿਵਸ ਦੇ ਸਬੰਧ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ...

ਪੂਰੀ ਖ਼ਬਰ »

ਬੱਸ ਅੱਡੇ 'ਤੇ ਚਲਾਈ ਸਫ਼ਾਈ ਮੁਹਿੰਮ

ਕੁਰੂਕਸ਼ੇਤਰ/ਸ਼ਾਹਾਬਾਦ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਆਰੀਆ ਕੰਨਿਆ ਕਾਲਜ ਦੇ ਐਨ.ਸੀ.ਸੀ. ਵਿਭਾਗ ਵਲੋਂ ਭਾਰਤ ਸਰਕਾਰ ਵਲੋਂ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਬੱਸ ਅੱਡੇ 'ਤੇ ਸਫ਼ਾਈ ਮੁਹਿੰਮ ਚਲਾਈ | ਐਨ.ਸੀ.ਸੀ. ਅਫਸਰ ਲੈਫ਼ਟੀਨੇਂਟ ਡਾ. ਜੋਤੀ ...

ਪੂਰੀ ਖ਼ਬਰ »

ਘਨੌਲੀ ਦੇ ਛਿੰਝ ਮੇਲੇ 'ਤੇ ਜਤਿੰਦਰ ਪਥਰੇੜੀ ਨੇ ਕੀਤਾ ਕਬਜ਼ਾ

ਘਨੌਲੀ, 24 ਸਤੰਬਰ (ਜਸਵੀਰ ਸਿੰਘ ਸੈਣੀ)-ਪਹਿਲਵਾਨ ਦੰਗਲ ਕਮੇਟੀ ਅਤੇ ਗ੍ਰਾਮ ਪੰਚਾਇਤ ਘਨੌਲੀ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ 'ਚ ਛਿੰਝ ਮੇਲਾ ਕਰਵਾਇਆ ਗਿਆ | ਇਸ ਸਬੰਧੀ ਕਰਮਜੀਤ ਸਿੰਘ ਨੇ ...

ਪੂਰੀ ਖ਼ਬਰ »

ਦੂਜੇ ਦਿਨ ਵੀ ਮੀਂਹ ਨਾਲ ਫ਼ਸਲਾਂ ਨੂੰ ਭਾਰੀ ਨੁਕਸਾਨ

ਟੋਹਾਣਾ, 24 ਸਤੰਬਰ (ਗੁਰਦੀਪ ਸਿੰਘ ਭੱਟੀ)-ਬੇਮੌਸ਼ਮੀ ਬਾਰਿਸ਼ ਅੱਜ ਦੂਜੇ ਦਿਨ ਵੀ ਜਾਰੀ ਰਹਿਣ 'ਤੇ ਤੇਜ਼ ਹਵਾਵਾਂ ਨਾਲ ਸੰਘਣ 'ਤੇ ਬੱਦਲ ਛਾਏ ਰਹੇ | ਦੁਪਹਿਰ ਬਾਅਦ ਮੀਂਹ ਲਗਾਤਾਰ ਜਾਰੀ ਰਹਿਣ 'ਤੇ ਝੋਨੇ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ | ...

ਪੂਰੀ ਖ਼ਬਰ »

ਵਿਦਿਆਰਥਣਾਂ ਨੇ ਖੂਨਦਾਨ ਦੀ ਪ੍ਰੇਰਨਾ ਲਈ ਜੋਤੀਸਰ 'ਚ ਕੀਤਾ ਨੁੱਕੜ ਨਾਟਕ

ਥਾਨੇਸਰ, 24 ਸਤੰਬਰ (ਅਜੀਤ ਬਿਊਰੋ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅੱਜ-ਕੱਲ੍ਹ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਅਤੇ ਲੋੜ ਲਈ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਹੈ | ਜੈਰਾਮ ਸੰਸਥਾਵਾਂ ਦੇ ਮੀਡੀਆ ਇੰਚਾਰਜ਼ ...

ਪੂਰੀ ਖ਼ਬਰ »

ਡੀ.ਸੀ. ਨੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਕੀਤਾ ਸਨਮਾਨਿਤ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਡੀ.ਸੀ. ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਵੀਰ ਸੈਨੀਕਾਂ ਦੀ ਕੁਰਬਾਨੀ ਨੂੰ ਦੇਸ਼ ਦੇ ਹਰ ਨਾਗਰਿਕ ਨੂੰ ਯਾਦ ਰੱਖਣਾ ਚਾਹੀਦਾ ਹੈ | ਇਨ੍ਹਾਂ ਵੀਰ ਸ਼ਹੀਦਾਂ ਦੀ ਕੁਰਬਾਨੀ ਕਾਰਨ ਸਾਰੇ ਆਜ਼ਾਦੀ ਦੇ ਸਾਹ ਲੈ ਰਹੇ ਹਨ | ਇਸਲਈ ...

ਪੂਰੀ ਖ਼ਬਰ »

ਦੇਸ਼ ਭਰ ਦੇ ਪੱਤਰਕਾਰਾਂ 'ਤੇ ਹੋ ਰਹੇ ਹਮਲਿਆਂ ਿਖ਼ਲਾਫ਼ ਕੌਮੀ ਸੰਮੇਲਨ ਕਰਵਾਇਆ

ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)- ਦੇਸ਼ 'ਚ ਪੱਤਰਕਾਰਾਂ ਦੇ ਵਧ ਰਹੇ ਹਮਲਿਆਂ ਦੇ ਿਖ਼ਲਾਫ਼ ਦਿੱਲੀ ਦੇ ਕਾਂਸਟੀਚਿਊਸ਼ਨਲ ਕਲੱਬ ਵਿਖੇ ਕੌਮੀ ਪੱਧਰ ਦਾ ਸੰਮੇਲਨ ਕਰਵਾਇਆ ਗਿਆ | ਇਸ ਸੰਮੇਲਨ 'ਚ ਪੱਤਰਕਾਰਿਤਾ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ 30 ਤੋਂ ਜ਼ਿਆਦਾ ...

ਪੂਰੀ ਖ਼ਬਰ »

ਇਨਸਾਨ ਦੇ ਸੰਸਕਾਰ ਹੀ ਉਸ ਦੀ ਅਸਲੀ ਪਛਾਣ-ਬੇਦੀ

ਰਤੀਆ, 24 ਸਤੰਬਰ (ਬੇਅੰਤ ਮੰਡੇਰ)-ਗੁਰੂ ਨਾਨਕ ਸੀਨੀਅਰ ਸੈਕੰਡਰੀ ਇੰਟਰਨੈਸ਼ਨਲ ਸਕੂਲ ਵਿਚ 'ਸਾਡੇ ਸੰਸ਼ਕਾਰ-ਸਾਡੀ ਪਛਾਣ' ਸਾਲਾਨਾ ਸਮਾਰੋਹ ਕਰਵਾਇਆ ਗਿਆ | ਸਮਾਰੋਹ 'ਚ ਹਰਿਆਣਾ ਸਰਕਾਰ ਦੇ ਮੰਤਰੀ ਕਿ੍ਸ਼ਨ ਬੇਦੀ ਅਤੇ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਮੁੱਖ ...

ਪੂਰੀ ਖ਼ਬਰ »

ਕੁਦਰਤੀ ਆਫ਼ਤਾਂ ਨਾਲ ਨਜਿੱਠਣ 'ਚ ਮਦਦ ਕਰ ਸਕਦਾ ਹੈ ਮੌਸਮ ਦਾ ਠੀਕ ਗਿਆਨ -ਡਾ. ਆਰ.ਆਰ.ਬੀ.ਸਿੰਘ

ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)-ਰਾਸ਼ਟਰੀ ਡੇਅਰੀ ਖੋਜ ਸੰਸਥਾਨ ਵਿਖੇ ਪਸ਼ੂਆਂ ਦੇ ਪ੍ਰਬੰਧਨ ਲਈ ਮੌਸਮ ਦਾ ਸਟੀਕ ਪੂਰਵਾਨੁਮਾਨ ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਦੇਸ਼ ਦੇ ਵੱਖ-ਵੱਖ ਸੰਸਥਾਨਾਂ ਤੋਂ ਆਏ ਕਰੀਬ 30 ਪ੍ਰਤੀਭਾਗੀਆਂ ਨੇ ...

ਪੂਰੀ ਖ਼ਬਰ »

ਲੁਧਿਆਣਾ ਦੀਆਂ ਸੜਕਾਂ 'ਤੇ ਪਾਣੀ ਦੀ ਨਿਕਾਸੀ ਦੇ ਮਾੜੇ ਹਾਲ ਕਰਕੇ ਸ਼ਹਿਰ ਵਾਸੀ ਦੁਖੀ-ਸੀਵੀਆ

ਇਸਤਰੀ ਅਕਾਲੀ ਦਲ ਦੀ ਕੋਆਰਡੀਨੇਟਰ ਬੀਬੀ ਗੁਰਪ੍ਰੀਤ ਕੌਰ ਸੀਵੀਆ | ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਇਸਤਰੀ ਅਕਾਲੀ ਦਲ ਲੁਧਿਆਣਾ ਦੀ ਕੋਆਰਡੀਨੇਟਰ ਬੀਬੀ ਗੁਰਪ੍ਰੀਤ ਕੌਰ ਸੀਵੀਆ ਨੇ ਕਿਹਾ ਕਿ ਪੰਜਾਬ ਦੀ ਸਨਅਤੀ ਰਾਜਧਾਨੀ ਤੇ ਸਮਾਰਟ ਸਿਟੀ ਲੁਧਿਆਣਾ ਦੀਆਂ ...

ਪੂਰੀ ਖ਼ਬਰ »

ਪੰਜਾਬ ਯੂਥ ਇੰਟਕ ਦੇ ਪ੍ਰਧਾਨ ਕਵਲਜੀਤ ਨਰੂਲਾ ਨੇ ਟੋਨੀ ਐਾਗਰਿਸ਼ ਨੂੰ ਸੌ ਾਪੀ ਵਾਰਡ ਨੰ: 41 ਦੀ ਜ਼ਿੰਮੇਵਾਰੀ

ਡਾਬਾ/ਲੁਹਾਰਾ, 24 ਸਤੰਬਰ (ਕੁਲਵੰਤ ਸਿੰਘ ਸੱਪਲ)-ਕੇਂਦਰ ਦੀ ਮੋਦੀ ਸਰਕਾਰ ਤੋਂ ਹੁਣ ਹਰੇਕ ਇਨਸਾਨ ਦਾ ਮੋਹ ਭੰਗ ਹੋ ਚੁੱਕਾ ਹੈ, ਕਿਉਂਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਗਰੀਬ ਅਤੇ ਮੱਧ ਵਰਗ ਦੇ ਲੋਕ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਹਨ | ਇਹ ਵਿਚਾਰ ...

ਪੂਰੀ ਖ਼ਬਰ »

ਨਸ਼ਾ-ਯੁਕਤ ਦਵਾਈਆਂ ਵਿਰੁੱਧ ਜਾਗਰੂਕਤਾ ਮੈਰਾਥਨ ਰੈਲੀ ਕੱਢੀ

ਲੁਧਿਆਣਾ, 24 ਸਤੰਬਰ (ਸਲੇਮਪੁਰੀ)-ਦਿੱਲੀ ਦੀ ਇਕ ਪ੍ਰੋਫੈਸ਼ਨਲ ਕੰਪਨੀ ਦੇ ਸਹਿਯੋਗ ਨਾਲ ਸਿਹਤ ਵਿਭਾਗ ਵਲੋਂ ਇਕ ਜਾਗਰੂਕਤਾ ਮੈਰਾਥਨ ਰੈਲੀ ਕੱਢੀ ਗਈ | ਸਰਾਭਾ ਨਗਰ ਸਥਿਤ ਮੁੱਖ ਮਾਰਕਿਟ ਵਿਚ ਮੈਰਾਥਨ ਦਾ ਰੈਲੀ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਨ ...

ਪੂਰੀ ਖ਼ਬਰ »

ਪੰਚਕੂਲਾ 'ਚ ਸੰਮੇਲਨ ਨੂੰ ਸਫ਼ਲ ਬਣਾਉਣ ਵਾਲੇ ਵਰਕਰਾਂ ਨੂੰ ਕੀਤਾ ਸਨਮਾਨਿਤ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਆਲ ਇੰਡੀਆ ਅੰਬੇਡਕਰ ਮਹਾਂਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਭਾਰਤੀ ਨੇ ਕਿਹਾ ਹੈ ਕਿ ਸੰਗਠਨ ਨੂੰ ਹੋਰ ਵੱਧ ਮਜ਼ਬੂਤ ਕਰਨ ਲਈ ਮਿਹਨਤੀ ਵਰਕਰਾਂ ਨੂੰ ਜੋੜਨ ਲਈ ਦੇਸ਼ ਭਰ 'ਚ ਮੁਹਿੰਮ ਚਲਾਈ ਜਾਵੇਗੀ | ਮਹਾਂਸਭਾ ਦਾ ਮੁੱਖ ...

ਪੂਰੀ ਖ਼ਬਰ »

ਬਰਸਾਤੀ ਪਾਣੀ ਨਾਲ ਭਰੇ ਟੋਏ 'ਚ ਡਿੱਗੀ ਕਾਰ, ਚਾਲਕ ਜ਼ਖ਼ਮੀ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਪ੍ਰਸ਼ਾਸਨ ਦੀ ਲਾਪਰਵਾਈ ਦੇ ਚਲਦਿਆਂ ਹਰਿਨਗਰ ਦੇ ਮੁੱਖ ਗੇਟ ਦੇ ਸਾਹਮਣੇ ਇਕ ਕਾਰ ਬਾਰਿਸ਼ ਦੇ ਪਾਣੀ ਨਾਲ ਭਰੇ ਟੋਏ 'ਚ ਜਾ ਡਿੱਗੀ | ਇਸ ਕਾਰਨ ਕਾਰ ਚਾਲਕ ਜ਼ਖ਼ਮੀ ਹੋ ਗਿਆ | ਜਦਕਿ ਵਾਹਨ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ...

ਪੂਰੀ ਖ਼ਬਰ »

ਨਗਰ ਪਾਲਿਕਾ ਕਰਮਚਾਰੀਆਂ ਨੇ ਬਰਸਾਤ 'ਚ ਵੀ ਜਾਰੀ ਰੱਖੀ ਭੁੱਖ-ਹੜਤਾਲ

ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)-ਨਗਰ ਪਾਲਿਕਾ ਕਰਮਚਾਰੀ ਸੰਘ ਦੇ ਬੈਨਰ ਹੇਠ ਅਜ ਵੀ ਭਾਰੀ ਬਰਸਾਤ ਹੋਣ ਦੇ ਬਾਵਜੂਦ ਕਰਮਚਾਰੀਆਂ ਨੇ ਸਰਕਾਰ ਦੀ ਵਾਅਦਾਿਖ਼ਲਾਫ਼ੀ ਦੇ ਵਿਰੋਧ 'ਚ ਭੁੱਖ ਹੜਤਾਲ ਜਾਰੀ ਰਹੀ | ਕਰਮਚਾਰੀਆਂ ਨੇ ਨਿਗਮ ਪ੍ਰਸ਼ਾਸ਼ਨ ਅਤੇ ਸਰਕਾਰ ...

ਪੂਰੀ ਖ਼ਬਰ »

ਸੇਵਾਮੁਕਤ ਫ਼ੌਜੀ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਆਕਾਸ਼ ਨਗਰ 'ਚ ਸੇਵਾਮੁਕਤ ਇਕ ਫ਼ੌਜੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਸੂਚਨਾ ਮਿਲਣ 'ਤੇ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਨਿਰੀਖ਼ਣ ਕੀਤਾ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ | ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਸਹਾਰਨਪੁਰ ਸੰਮੇਲਨ ਰੱਦ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਹਾਰਨਪੁਰ 'ਚ ਹੋਣ ਵਾਲੇ ਸੰਮੇਲਨ ਨੂੰ ਮੌਸਮ ਖ਼ਰਾਬ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ...

ਪੂਰੀ ਖ਼ਬਰ »

ਜੂਨੀਅਰ ਇੰਜੀਨੀਅਰਾਂ ਨੇ ਪੂਰਨ ਹੜਤਾਲ ਰੱਖ ਕੇ ਜਤਾਇਆ ਰੋਸ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਲੋਮਾ ਇੰਜੀਨੀਅਰ ਐਸੋਸੀੇਏਸ਼ਨ ਨੇ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਪੂਰਨ ਹੜਤਾਲ ਰੱਖੀ | ਸਾਰੇ ਹੜਤਾਲੀ ਜੂਨੀਅਰ ਇੰਜੀਨੀਅਰਾਂ ਨੇ ਆਪਣੇ ਮੋਬਾਈਲ ਤੱਕ ਬੰਦ ਰੱਖੇ | ਇਸ ਦੌਰਾਨ ਨਿਗਮ ਦੇ ਕਿਸੇ ਵੀ ਸਟੋਰ ਤੋਂ ...

ਪੂਰੀ ਖ਼ਬਰ »

ਬ੍ਰਹਮ ਸਰੋਵਰ 'ਤੇ ਬਣੀ ਦੁਕਾਨ 'ਚ ਅੱਗ ਲੱਗੀ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਬ੍ਰਹਮ ਸਰੋਵਰ ਮਾਰਕੀਟ ਵਿਚ ਇਕ ਦੁਕਾਨ 'ਤੇ ਅੱਗ ਲੱਗ ਗਈ | ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿ੍ਗੇਡ ਵਿਭਾਗ ਦੀ ਗੱਡੀ ਮੌਕੇ 'ਤੇ ਪੁੱਜੀ ਤੇ ਕਰਮਚਾਰੀਆਂ ਨੇ ਕਾਫ਼ੀ ਮੁਸ਼ਕਿਲ ਤੋਂ ਬਾਅਦ ਅੱਗ 'ਤੇ ਕਾਬੂ ਕੀਤਾ | ਅੱਗ ਦੀ ...

ਪੂਰੀ ਖ਼ਬਰ »

ਪੀਣ ਵਾਲਾ ਪਾਣੀ ਤੇ ਸੀਵਰੇਜ ਨਗਰ ਨਿਗਮ ਨੂੰ ਦਿੱਤੇ ਜਾਣ ਿਖ਼ਲਾਫ਼ ਮੁਜ਼ਾਹਰਾ

ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਗਰਵਨਮੈਂਟ ਪੀ.ਡਬਲਿਉ.ਡੀ. ਮੈਕੇਨੀਕਲ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਜਲ ਮਲ ਦੀ ਯੋਜਨਾ ਨਗਰ ਨਿਗਮ ਨੂੰ ਦਿੱਤੇ ਜਾਣ ਦੇ ਵਿਰੋਧ 'ਚ ਸੀ.ਐਮ.ਸਿਟੀ ਵਿਖੇ ਮੁਜਾਹਰਾ ਕੀਤਾ ਤੇ ਮੁੱਖ ...

ਪੂਰੀ ਖ਼ਬਰ »

ਪੀਣ ਵਾਲਾ ਪਾਣੀ ਤੇ ਸੀਵਰੇਜ ਨਗਰ ਨਿਗਮ ਨੂੰ ਦਿੱਤੇ ਜਾਣ ਿਖ਼ਲਾਫ਼ ਮੁਜ਼ਾਹਰਾ

ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਗਰਵਨਮੈਂਟ ਪੀ.ਡਬਲਿਉ.ਡੀ. ਮੈਕੇਨੀਕਲ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਜਲ ਮਲ ਦੀ ਯੋਜਨਾ ਨਗਰ ਨਿਗਮ ਨੂੰ ਦਿੱਤੇ ਜਾਣ ਦੇ ਵਿਰੋਧ 'ਚ ਸੀ.ਐਮ.ਸਿਟੀ ਵਿਖੇ ਮੁਜਾਹਰਾ ਕੀਤਾ ਤੇ ਮੁੱਖ ...

ਪੂਰੀ ਖ਼ਬਰ »

ਸ਼ਿਮਲਾਪੁਰੀ ਵਿਖੇ ਬਾਬਾ ਗੁੱਗਾ ਪੀਰ ਦਾ ਸਾਲਾਨਾ ਮੇਲਾ

ਡਾਬਾ/ਲੁਹਾਰਾ, 24 ਸਤੰਬਰ (ਕੁਲਵੰਤ ਸਿੰਘ ਸੱਪਲ)-ਗਲੋਬਲ ਸਥਾਨ ਗੁੱਗਾ ਪੀਰ ਜੀ ਪ੍ਰਬੰਧਕ ਕਮੇਟੀ ਵਲੋਂ ਸ਼ਕਤੀ ਸੱਪਾਂ ਵਾਲੇ ਚੌਾਕ ਸ਼ਿਮਲਾਪੁਰੀ ਵਿਖੇ ਬਾਬਾ ਗੁਗਾ ਪੀਰ ਦਾ ਸਲਾਨਾ ਮੇਲਾ ਕਰਵਾਇਆ ਗਿਆ | ਇਸ ਮੌਕੇ ਮੁਕੇਸ਼ ਸਾਹਨੀ ਨੇ ਝੰਡੇ ਦੀ ਸੇਵਾ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਮੁਲਕ 'ਚ ਦੇਸ਼ ਭਗਤ ਵਿਰਸੇ ਨੂੰ ਬਚਾਉਣ ਲਈ ਫਾਸ਼ੀਵਾਦੀ ਤਾਕਤਾਂ ਨਾਲ ਮੁਕਾਬਲਾ ਕਰਨ ਦਾ ਸੱਦਾ

ਲੁਧਿਆਣਾ, 24 ਸਤੰਬਰ (ਸਲੇਮਪੁਰੀ)-ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦਾ ਚੌਥਾ ਆਮ ਇਜਲਾਸ ਸਰਕਟ ਹਾਊਸ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮੰਡਲ ਵਿਚ ਜਸਦੇਵ ਸਿੰਘ ਲਲਤੋਂ, ਰਘਵੀਰ ਸਿੰਘ ਬੈਨੀਪਾਲ, ਉਜਾਗਰ ਸਿੰਘ ਬੱਦੋਵਾਲ, ਬਾਲ ਕਿ੍ਸ਼ਨ, ...

ਪੂਰੀ ਖ਼ਬਰ »

ਪੰਜਾਬ ਭਰ 'ਚ ਇਕ ਸਾਲ ਦੀ ਬਾਰਿਸ਼ ਹੋ ਚੁੱਕੀ ਪੂਰੀ, ਵਾਧੂ ਹੋਣ ਵਾਲੀ ਬਾਰਿਸ਼ ਹੋਵੇਗੀ ਤੋਹਫ਼ਾ

ਲੁਧਿਆਣਾ, 24 ਸਤੰਬਰ (ਬੀ.ਐਸ.ਬਰਾੜ)-ਪੰਜਾਬ ਦੇ ਖੇਤਾਂ ਵਿਚ ਖੜੀਆਂ ਫਸਲਾਂ 'ਤੇ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ ਦੇ ਚੇਹਰਿਆਂ 'ਤੇ ਤਰੇਲੀਆਂ ਆ ਰਹੀਆਂ ਹਨ, ਜਿਸ ਨਾਲ ਨਿਸਰ ਰਹੀਆਂ ਫਸਲਾਂ ਅਤੇ ਸਬਜ਼ੀਆਂ ਆਦਿ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ | ਸੂਬੇ ਵਿਚ ਹੋ ਰਹੀ ...

ਪੂਰੀ ਖ਼ਬਰ »

ਪ੍ਰਸਿੱਧ ਗੀਤਕਾਰ ਵਿਰਦੀ ਦੀ 'ਨਾ ਮਾਰੋ ਅਣਜੰਮੀਆਂ' ਕਿਤਾਬ ਲੋਕ ਅਰਪਣ

ਲੁਧਿਆਣਾ, 24 ਸਤੰਬਰ (ਬੀ.ਐਸ.ਬਰਾੜ)-ਪੰਜਾਬੀ ਦੇ ਨਾਮਵਰ ਲੇਖਕਾਂ, ਸ਼ਾਇਰਾਂ ਅਤੇ ਗੀਤਕਾਰਾਂ ਦੀਆਂ ਰਚਨਾਵਾਂ ਨਾਲ ਸ਼ਿੰਗਾਰੀ ਅਤੇ ਭੂਰਣ ਹੱਤਿਆ ਦੇ ਵਿਸ਼ੇ ਤੇ ਤਿਆਰ ਕੀਤੀ ਗਈ ਕਿਤਾਬ 'ਨਾ ਮਾਰੋ ਅਣਜੰਮੀਆਂ' ਪ੍ਰਸਿੱਧ ਗੀਤਕਾਰ ਸਰਬਜੀਤ ਸਿੰਘ ਵਿਰਦੀ ਦੁਆਰਾ ਸੰਪਾਦਕ ...

ਪੂਰੀ ਖ਼ਬਰ »

ਕਾਂਗਰਸ ਦੀਆਂ ਨੀਤੀਆਂ ਨੂੰ ਸਹੀ ਮੰਨਦਿਆਂ ਲੋਕਾਂ ਨੇ ਉਸ ਦੇ ਹੱਕ ਵਿਚ ਫ਼ਤਵਾ ਦਿੱਤਾ-ਵੈਦ

ਫੁੱਲਾਂਵਾਲ 24 ਸਤੰਬਰ (ਮਨਜੀਤ ਸਿੰਘ ਦੁੱਗਰੀ)-ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਵਿਚ ਲੋਕਾਂ ਨੇ ਕਾਂਗਰਸ ਦੀਆ ਨੀਤੀਆ ਨੂੰ ਸਹੀ ਮੰਨਦਿਆਂ ਉਸ ਦੇ ਹੱਕ ਵਿਚ ਫਤਵਾ ਦਿੱਤਾ ਹੈ | ਇਹਨਾਂ ਵੋਟਾਂ ਵਿਚ ਕਾਂਗਰਸ ਦੀ ਹੋਈ ਹੂੰਝਾਫੇਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ...

ਪੂਰੀ ਖ਼ਬਰ »

ਮੁਲਕ 'ਚ ਦੇਸ਼ ਭਗਤ ਵਿਰਸੇ ਨੂੰ ਬਚਾਉਣ ਲਈ ਫਾਸ਼ੀਵਾਦੀ ਤਾਕਤਾਂ ਨਾਲ ਮੁਕਾਬਲਾ ਕਰਨ ਦਾ ਸੱਦਾ

ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦਾ ਸਾਲਾਨਾ ਇਜਲਾਸ ਹੋਇਆ ਲੁਧਿਆਣਾ, 24 ਸਤੰਬਰ (ਸਲੇਮਪੁਰੀ)-ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦਾ ਚੌਥਾ ਆਮ ਇਜਲਾਸ ਸਰਕਟ ਹਾਊਸ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮੰਡਲ ਵਿਚ ਜਸਦੇਵ ਸਿੰਘ ਲਲਤੋਂ, ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰੂਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ...

ਪੂਰੀ ਖ਼ਬਰ »

ਹਜ਼ਾਰਾਂ ਦੀ ਠੱਗੀ ਕਰਨ ਵਾਲੇ ਡਾਕਖਾਨੇ ਦੇ ਮੁਲਾਜ਼ਮ ਖਿਲਾਫ਼ ਕੇਸ ਦਰਜ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਹਜ਼ਾਰਾਂ ਦੀ ਠੱਗੀ ਕਰਨ ਵਾਲੇ ਡਾਕਖਾਨਾ ਦੇ ਮੁਲਾਜ਼ਮ ਖਿਲਾਫ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸੁਪਰਡੈਂਟ ਪੋਸਟ ਆਫਿਸ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ...

ਪੂਰੀ ਖ਼ਬਰ »

ਵਪਾਰੀ ਨੇ ਸ਼ੱਕੀ ਹਾਲਤ ਵਿਚ ਕੀਤੀ ਖੁਦਕੁਸ਼ੀ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰਿਸ਼ੀ ਨਗਰ ਵਿਚ ਰਹਿੰਦੇ ਇਕ ਵਪਾਰੀ ਵਲੋਂ ਸ਼ੱਕੀ ਹਾਲਤ ਵਿਚ ਨਹਿਰ ਵਿਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ | ਪੁਲਿਸ ਵਲੋਂ ਮਿ੍ਤਕ ਦੀ ਸ਼ਨਾਖਤ ਜੋਗਿੰਦਰ ਕੁਮਾਰ (42) ਵਜੋਂ ਕੀਤੀ ਗਈ ਹੈ | ਉਹ ਕਾਰਾਂ ਦੀ ਖਰੀਦੋ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX