ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  1 day ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  1 day ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  1 day ago
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  1 day ago
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  1 day ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  1 day ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  1 day ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  1 day ago
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  1 day ago
ਭੁੱਖ ਨਾਲ ਹੋਈਆਂ ਮੌਤਾਂ 'ਤੇ ਸੁਪਰੀਮ ਕੋਰਟ ਨੇ ਸਾਰਿਆਂ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
. . .  1 day ago
ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
. . .  1 day ago
ਦਿੱਲੀ : ਜਾਂਚ ਲਈ ਅਨਾਜ ਮੰਡੀ ਪਹੁੰਚੀ ਫੋਰੈਂਸਿਕ ਟੀਮ
. . .  1 day ago
ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ
. . .  1 day ago
ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  1 day ago
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  1 day ago
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  1 day ago
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  1 day ago
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  1 day ago
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ ਘੱਟ ਗਿਣਤੀ ਦੇ ਵਿਰੁੱਧ ਨਹੀਂ- ਅਮਿਤ ਸ਼ਾਹ
. . .  1 day ago
ਜਲੰਧਰ : ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪਹੁੰਚੇ ਜਾਖੜ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ 2019
. . .  1 day ago
ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ, ਇੱਕ ਦੀ ਮੌਤ
. . .  1 day ago
ਹੈਦਰਾਬਾਦ ਮੁਠਭੇੜ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਬੁੱਧਵਾਰ ਨੂੰ ਸੁਣਿਆ ਜਾਵੇਗਾ ਕੇਸ
. . .  1 day ago
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
. . .  1 day ago
ਭਾਜਪਾ ਨੇ ਰਾਜ ਸਭਾ 'ਚ ਚੁੱਕਿਆ ਦਿੱਲੀ ਅਗਨੀਕਾਂਡ ਦਾ ਮੁੱਦਾ
. . .  1 day ago
ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  1 day ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਜਲੰਧਰ

ਲਗਾਤਾਰ ਮੀਂਹ ਨਾਲ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਪਾਣੀ 'ਚ ਡੁੱਬੇ

ਸ਼ਿਵ ਸ਼ਰਮਾ
ਜਲੰਧਰ, 24 ਸਤੰਬਰ- ਜਲੰਧਰ ਵਿਚ ਤੀਜੇ ਦਿਨ ਵੀ ਲਗਾਤਾਰ ਪੈ ਰਹੇ ਮੀਂਹ ਤੋਂ ਸ਼ਹਿਰ ਪਾਣੀ ਵਿਚ ਡੁੱਬਿਆ ਰਿਹਾ ਜਦ ਕਿ ਪੰਜਾਬ ਸਰਕਾਰ ਵਲੋਂ ਰਾਜ ਭਰ ਵਿਚ ਐਲਾਨੇ ਗਏ ਅਲਰਟ ਦੇ ਬਾਵਜੂਦ ਨਗਰ ਨਿਗਮ ਦੇ ਕੋਈ ਅਸਰ ਨਹੀਂ ਨਜ਼ਰ ਨਹੀਂ ਆਇਆ | ਪ੍ਰੀਤ ਨਗਰ ਵਿਚ ਖੜੇ ਪਾਣੀ ਵਿਚ ਡੁੱਬਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਿਗਮ ਦੇ ਸਬੰਧਿਤ ਵਿਭਾਗ ਓਐਾਡਐਮ ਨੂੰ ਹਰਕਤ ਵਿਚ ਆ ਜਾਣਾ ਚਾਹੀਦਾ ਸੀ ਪਰ ਵਿਭਾਗ ਦੇ ਅਫ਼ਸਰਾਂ ਨੇ ਸ਼ਹਿਰ ਵਿਚ ਡੁੱਬੇ ਇਲਾਕਿਆਂ ਦੀ ਸਾਰ ਲੈਣ ਦੀ ਜਗ੍ਹਾ ਬਿਆਸ ਪ੍ਰਾਜੈਕਟ ਬਾਰੇ ਹੋ ਰਹੀ ਕਾਨਫ਼ਰੰਸ ਨੰੂ ਜ਼ਿਆਦਾ ਪਹਿਲ ਦਿੱਤੀ ਜਿਸ ਵਿਚ ਸਬੰਧਿਤ ਵਿਭਾਗ ਦੇ ਸਾਰੇ ਅਫ਼ਸਰ ਹੀ ਇਸ ਕਾਨਫ਼ਰੰਸ ਵਿਚ ਸ਼ਾਮਿਲ ਸਨ ਤੇ ਉੱਥੇ ਬੈਠੇ ਚਾਹ ਪੀ ਰਹੇ ਸਨ | ਜਦਕਿ ਬੱਚੀ ਦੀ ਮੌਤ ਦਾ ਪਤਾ ਲੱਗਣ ਤੋਂ ਬਾਅਦ ਐੱਸ. ਈ. ਸਮੇਤ ਅਫ਼ਸਰਾਂ ਨੂੰ ਉਸ ਜਗਾ 'ਤੇ ਜਾਣਾ ਚਾਹੀਦਾ ਸੀ | ਦੁਪਹਿਰ ਨੂੰ ਹੀ ਪਾਣੀ ਵਿਚ ਬੱਚੀ ਦੇ ਡੁੱਬ ਜਾਣ ਦੇ ਮਾਮਲੇ ਦੀ ਚਰਚਾ ਸ਼ਹਿਰ ਵਿਚ ਫੈਲ ਗਈ ਸੀ ਤੇ ਨਾਲ ਹੀ ਭਗਤ ਸਿੰਘ ਕਾਲੋਨੀ ਵਿਚ ਨਾਲੇ ਦਾ ਪਾਣੀ ਫੈਲ ਜਾਣ ਕਰਕੇ ਲੋਕਾਂ ਦਾ ਇਕੱਠ ਹੋਇਆ ਸੀ ਪਰ ਕਾਨਫ਼ਰੰਸ ਵਿਚ ਮੌਜੂਦ ਰਹੇ ਅਫ਼ਸਰਾਂ ਨੇ ਇਨ੍ਹਾਂ ਮਾਮਲਿਆਂ ਦੀ ਕੋਈ ਸਾਰ ਨਹੀਂ ਲਈ ਤੇ ਉਹ ਹੋਟਲ ਵਿਚ ਹੀ ਦੁਪਹਿਰ ਤੱਕ ਰੁੱਝੇ ਰਹੇ ਸਨ | ਮੇਅਰ ਜਗਦੀਸ਼ ਰਾਜਾ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਤੇ ਦੱਸਿਆ ਕਿ ਇਸ ਬਾਰੇ ਕਿਸੇ ਨੇ ਉਨਾਂ ਨੂੰ ਸੂਚਨਾ ਤੱਕ ਨਹੀਂ ਦਿੱਤੀ | ਓਐਾਡਐਮ ਸੈੱਲ ਨੇ ਤਾਂ ਉਂਝ ਬਰਸਾਤਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਉਸ ਨੇ ਹੈੱਲਪ ਲਾਈਨ ਬਣਾਏ ਹਨ ਪਰ ਇਹ ਸਾਰੇ ਹੈੱਲਪ ਲਾਈਨ ਹਵਾ ਵਿਚ ਉੱਡ ਗਏ ਹਨ | ਉੱਧਰ ਸ਼ਹਿਰ ਵਿਚ ਤੀਜੇ ਦਿਨ ਮੀਂਹ ਕਰਕੇ ਇਲਾਕੇ ਪਾਣੀ ਵਿਚ ਡੁੱਬੇ ਰਹੇ ਸਗੋਂ ਕਈ ਜਗ੍ਹਾ ਤੋਂ ਲੰਬਾ ਸਮੇਂ ਤੱਕ ਪਾਣੀ ਨਹੀਂ ਨਿਕਲਿਆ | ਕਈ ਜਗ੍ਹਾ ਤਾਂ ਲੋਕਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਰੋਡ ਗਲੀਆਂ ਸਾਫ਼ ਨਹੀਂ ਕੀਤੀਆਂ ਗਈਆਂ ਸਨ ਜਿਸ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋਈ | ਉੱਧਰ ਲਗਾਤਾਰ ਤਿੰਨ ਦਿਨ ਤੋਂ ਮੀਂਹ ਪੈਣ ਕਰਕੇ ਕਈ ਜਗ੍ਹਾ ਤਾਂ ਸੜਕਾਂ ਉੱਖੜ ਗਈਆਂ ਹਨ |
ਹੜ੍ਹ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ ਤੇ ਸੀਮਾ ਸੁਰੱਖਿਆ ਬਲ ਨੂੰ ਕੀਤਾ ਚੌਕਸ
ਫਿਲੌਰ, 24 ਸਤੰਬਰ (ਸੁਰਜੀਤ ਸਿੰਘ ਬਰਨਾਲਾ, ਬੀ.ਐੱਸ.ਕੈਨੇਡੀ)-ਸਤਲੁਜ ਦਰਿਆ ਦੇ ਵਿਚ ਪਾਣੀ ਦੇ ਵਧ ਰਹੇ ਪੱਧਰ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ ਅਤੇ ਸੀਮਾ ਸੁਰੱਖਿਆ ਬੱਲ ਤੋਂ ਮਦਦ ਲਈ ਉਨਾਂ ਨੂੰ ਹਾਈ ਅਲਰਟ 'ਤੇ ਰਹਿਣ ਦੀ ਬੇਨਤੀ ਕੀਤੀ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਭਾਰੀ ਮੀਂਹ ਦੇ ਚੱਲਦਿਆਂ ਸਤਲੁਜ ਦਰਿਆ ਦੀਆਂ ਸਹਾਇਕ ਨਦੀਆਂ ਸਰਸਾ, ਸਿਸਵਾਂ ਤੇ ਸਵਾਂਤ ਦੇ ਵਿਚ ਜ਼ਿਆਦਾ ਪਾਣੀ ਆ ਗਿਆ ਹੈ, ਜਿਸ ਕਾਰਨ ਭਾਖੜਾ ਡੈਮ 'ਤੇ ਪਾਣੀ ਦਾ ਪੱਧਰ ਵਧ ਗਿਆ ਹੈ | ਉਨ੍ਹਾਂ ਕਿਹਾ ਕਿ ਹੜ੍ਹ ਦੇ ਮੱਦੇਨਜ਼ਰ ਫੌਜ ਤੇ ਸੀਮਾ ਸੁਰੱਖਿਆ ਬੱਲ ਤੋਂ ਮਦਦ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਫੌਜ ਅਤੇ ਸੀਮਾ ਸੁਰੱਖਿਆ ਬੱਲ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਕੰਮ ਵਿਚ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਫੌਜ ਅਤੇ ਬੀ.ਐਸ.ਐਫ. ਨਾਲ ਸਿੱਧਾ ਸੰਪਰਕ ਵਿਚ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ | ਡਿਪਟੀ ਕਮਿਸ਼ਨਰ ਜਿਨ੍ਹਾਂ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਉਪ ਮੰਡਲ ਮੈਜਿਸਟਰੇਟ ਵਰਿੰਦਰਪਾਲ ਸਿੰਘ ਬਾਜਵਾ ਨਾਲ ਸਤਲੁਜ ਦਰਿਆ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸਾਰੇ ਮਸਲੇ 'ਤੇ ਪੈਨੀ ਅੱਖ ਰੱਖੀ ਬੈਠਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ | ਉਨ੍ਹਾਂ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਫਿਲੌਰ, ਨਕੋਦਰ ਤੇ ਸ਼ਾਹਕੋਟ ਨੂੰ ਖਾਸ ਤੌਰ 'ਤੇ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸਤਲੁਜ ਦਰਿਆ ਦੇ ਨਾਲ ਲੱਗਦੇ ਹੇਠਲੇ ਇਲਾਕਿਆਂ ਵਿਚ ਸੁਚੱਜੇ ਪ੍ਰਬੰਧ ਕਰਨ | ਉਨ੍ਹਾਂ ਦੱਸਿਆ ਕਿ ਐਸ.ਡੀ.ਐਮਜ਼ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪੋ ਆਪਣੇ ਸਬ ਡਵੀਜ਼ਨਾਂ ਵਿਚ ਸੁਰੱਖਿਅਤ ਥਾਵਾਂ ਦੀ ਪਹਿਚਾਣ ਕਰਨ ਤਾਂ ਜੋ ਲੋੜ ਪੈਣ 'ਤੇ ਲੋਕਾਂ ਨੂੰ ਉਥੇ ਤਬਦੀਲ ਕੀਤਾ ਜਾ ਸਕੇ | ਇਸੇ ਤਰ੍ਹਾਂ ਉਨਾਂ ਕਿਹਾ ਕਿ ਪਸ਼ੂਆਂ ਦੇ ਲਈ ਸੁੱਕੇ ਚਾਰੇ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ ਅਤੇ ਲੋੜ ਪੈਣ 'ਤੇ ਮੰਡੀਆ ਨੂੰ ਰਾਹਤ ਕੇਂਦਰਾਂ ਵਿਚ ਤਬਦੀਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਲਈ ਸਿਹਤ ਵਿਭਾਗ ਨੂੰ ਵੀ ਚੌਕਸ ਕੀਤਾ ਗਿਆ ਹੈ ਕਿ ਉਹ ਆਪਣੀਆਂ ਟੀਮਾਂ ਦਾ ਗਠਨ ਕਰਕੇ ਉਨਾਂ ਨੂੰ ਤਿਆਰ ਬਰ ਤਿਆਰ ਰੱਖਣ | ਉਨ੍ਹਾਂ ਕਿਹਾ ਕਿ ਪਾਵਰ ਕਾਮ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ ਪ੍ਰਸਤਾਵਿਤ ਰਾਹਤ ਕੇਂਦਰਾਂ 'ਤੇ ਆਰਜ਼ੀ ਕੁਨੈਕਸ਼ਨ ਦੇਣ ਲਈ ਆਪਣਾ ਸਾਜੋ ਸਮਾਨ ਤਿਆਰ ਰੱਖਣ | ਇਸੇ ਤਰ੍ਹਾਂ ਉਨਾਂ ਕਿਹਾ ਕਿ ਸਮੁੱਚੇ ਜ਼ਿਲ੍ਹੇ ਵਿਚ ਗੋਤਾਖੋਰਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ ਅਤੇ ਉਨਾਂ ਨੂੰ ਵੀ ਕਿਸੇ ਵੀ ਸੰਕਟ ਕਾਲੀਨ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਮੁੜ ਦੁਹਰਾਇਆ ਕਿ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਔਖੀ ਘੜੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸਮਰੱਥ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਰੀ ਸਥਿਤੀ 'ਤੇ ਬਾਜ਼ ਅੱਖ ਰੱਖੀ ਬੈਠਾ ਹੈ ਤਾਂ ਜੋ ਲੋੜ ਪੈਣ 'ਤੇ ਲੋਕਾਂ ਨੁੰ ਹਰ ਸੰਭਵ ਮਦਦ ਦਿੱਤੀ ਜਾ ਸਕੇ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਤਪਨ ਭਨੋਟ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਕਈ ਜਗ੍ਹਾ ਹੋਰ ਸੜਕਾਂ ਦੇ ਧਸਣ ਦਾ ਖ਼ਦਸ਼ਾ
ਜਲੰਧਰ, (ਸ਼ਿਵ)-ਲਗਾਤਾਰ ਮੀਂਹ ਪੈਣ ਨਾਲ ਉਨਾਂ ਧਸੀਆਂ ਸੜਕਾਂ ਹੋਰ ਧਸਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ, ਜਿਹੜੀਆਂ ਕਿ ਪਹਿਲਾਂ ਹੀ ਸੀਵਰ ਪ੍ਰਣਾਲੀ ਦੇ ਲੀਕੇਜ ਹੋਣ ਕਰਕੇ ਸੜਕਾਂ ਧਸਦੀਆਂ ਜਾ ਰਹੀਆਂ ਹਨ | ਕਈ ਜਗ੍ਹਾ ਕੁਝ ਦਿਨ ਪਹਿਲਾਂ ਸੜਕਾਂ ਧਸੀਆਂ ਹਨ ਤੇ ਉਸ ਜਗ੍ਹਾ 'ਤੇ ਲੋਕਾਂ ਨੇ ਸਾਵਧਾਨੀ ਵਜੋਂ ਲੱਕੜਾਂ ਲਗਾਈਆਂ ਹੋਈਆਂ ਹਨ ਤਾਂ ਜੋ ਕੋਈ ਇਨ੍ਹਾਂ ਜਗ੍ਹਾਵਾਂ 'ਤੇ ਡਿਗ ਨਾ ਜਾਵੇ | ਅੱਜ ਕਈ ਥਾਈਾ ਤਾਂ ਨਿਗਮ ਦਾ ਅਮਲਾ ਖੱਡਿਆਂ ਨੂੰ ਭਰਦਾ ਨਜ਼ਰ ਆਇਆ |
ਕੁੜੀ ਦੀ ਮੌਤ ਤੋਂ ਬਾਅਦ ਯਾਦ ਆਇਆ ਪ੍ਰੀਤ ਨਗਰ ਪ੍ਰਾਜੈਕਟ
ਜਲੰਧਰ, 24 ਸਤੰਬਰ (ਸ਼ਿਵ)- ਪ੍ਰੀਤ ਨਗਰ ਸੋਢਲ ਨਗਰ ਦੇ ਇਲਾਕੇ ਵਿਚ ਖੜ੍ਹੇ ਪਾਣੀ ਕਰਕੇ ਇਕ ਛੋਟੀ ਲੜਕੀ ਦੇ ਡੁੱਬ ਜਾਣ ਦੇ ਮਾਮਲੇ ਤੋਂ ਨਿਗਮ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ, ਜਿਸ ਕਰਕੇ ਹੁਣ ਬਰਸਾਤੀ ਪਾਣੀ ਨੂੰ ਕੱਢਣ ਲਈ ਪ੍ਰਾਜੈਕਟ ਨੂੰ ਮਨਜੂਰੀ ਦੇਣ ਲਈ ਮਤੇ ਨੂੰ ਸ਼ੁੱਕਰਵਾਰ ਦੀ ਹਾਊਸ ਦੀ ਹੋਣ ਵਾਲੀ ਮੀਟਿੰਗ ਦੇ ਏਜੰਡੇ ਵਿਚ ਸ਼ਾਮਿਲ ਕਰ ਲਿਆ ਗਿਆ ਹੈ | ਏਜੰਡਾ ਮੰਗਲਵਾਰ ਨੂੰ ਜਾਰੀ ਹੋਵੇਗਾ | ਪਹਿਲਾਂ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਦੇ ਕਾਰਜਕਾਲ ਵਿਚ 4 ਕਰੋੜ ਦੇ ਕਰੀਬ ਰਕਮ ਦਾ ਐਸਟੀਮੇਟ ਤਿਆਰ ਕੀਤਾ ਗਿਆ ਸੀ ਤੇ ਇਸ ਵਿਚ ਦੋਆਬਾ ਚੌਕ ਤੋਂ ਬਰਸਾਤੀ ਸੀਵਰ ਪਾ ਕੇ ਉਸ ਨੂੰ ਭਗਤ ਸਿੰਘ ਕਾਲੋਨੀ ਵਿਚ ਪੰਪ ਤੱਕ ਸੁੱਟਣਾ ਸੀ ਪਰ ਬਾਅਦ ਵਿਚ ਮੌਜੂਦਾ ਵਿਧਾਇਕ ਬਾਵਾ ਹੈਨਰੀ ਨੇ ਇਸ ਪ੍ਰਾਜੈਕਟ ਦਾ ਵਿਰੋਧ ਕਰਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ | ਨਿਗਮ ਨੇ ਇਸ ਪ੍ਰਾਜੈਕਟ ਨੂੰ ਬਦਲ ਕੇ ਹੁਣ ਨਵੇਂ ਸਿਰੇ ਤੋਂ ਪ੍ਰਾਜੈਕਟ ਤਿਆਰ ਕੀਤਾ ਹੈ | ਇਹ ਬਰਸਾਤੀ ਪਾਣੀ ਕੱਢਣ ਲਈ ਪਾਈਪ ਦੋਆਬਾ ਚੌਕ ਤੋਂ ਹੁੰਦੀ ਹੋਈ ਸੋਢਲ ਚੌਕ ਤੇ ਇਕ ਨੰਬਰ ਥਾਣੇ ਤੱਕ ਇਸ ਨੂੰ ਲੈ ਕੇ ਜਾਇਆ ਜਾਵੇਗਾ |

ਬਰਸਾਤ ਦੀ ਭੇਟ ਚੜਿ੍ਹਆ ਸੋਢਲ ਮੇਲਾ

ਮਕਸੂਦਾਂ, 24 ਸਤੰਬਰ (ਲਖਵਿੰਦਰ ਪਾਠਕ)-ਅੱਜ ਫਿਰ ਪੂਰਾ ਦਿਨ ਹੁੰਦੀ ਰਹੀ ਬਰਸਾਤ ਕਾਰਨ ਸੋਢਲ ਮੇਲੇ ਦੀ ਰੌਣਕ ਗ਼ਾਇਬ ਰਹੀ | ਬਹੁਤ ਘੱਟ ਗਿਣਤੀ 'ਚ ਸ਼ਰਧਾਲੂ ਬਾਬਾ ਸੋਢਲ ਦੇ ਦਰਬਾਰ ਪੁੱਜੇ | ਬਰਸਾਤ ਦਾ ਸਭ ਤੋਂ ਵੱਧ ਨੁਕਸਾਨ ਦੁਕਾਨਦਾਰ ਅਤੇ ਝੂਲੇ ਵਾਲਿਆਂ ਨੂੰ ...

ਪੂਰੀ ਖ਼ਬਰ »

8 ਮਹੀਨੇ ਦੀ ਬੱਚੀ ਦੀ ਮੌਤ ਦਾ ਕਾਰਨ ਬਣਿਆ ਪ੍ਰੀਤ ਨਗਰ ਰੋਡ 'ਤੇ ਜਮ੍ਹਾਂ ਬਰਸਾਤੀ ਪਾਣੀ

ਮਕਸੂਦਾਂ, 24 ਸਤੰਬਰ (ਲਖਵਿੰਦਰ ਪਾਠਕ)-ਸੋਢਲ ਮੇਲੇ 'ਚੋਂ ਅੱਜ ਆਈ ਇਕ ਦੁਖਦਾਈ ਖ਼ਬਰ ਜਿਸ ਨੇ ਹਰੇਕ ਨੂੰ ਹਿਲਾ ਕੇ ਰੱਖ ਦਿੱਤਾ ਉਹ ਇਹ ਕਿ ਬਰਸਾਤੀ ਪਾਣੀ 'ਚ ਡੁੱਬ ਕੇ ਇਕ 8 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਜੋ ਕਿ ਆਪਣੇ ਪਰਿਵਾਰ ਦੇ ਨਾਲ ਰਾਜਸਥਾਨ, ਜੈਪੁਰ ਤੋਂ ਮੇਲੇ 'ਚ ...

ਪੂਰੀ ਖ਼ਬਰ »

ਐਨ. ਐੱਸ. ਐੱਸ. ਵਿਭਾਗ ਵਲੋਂ ਰੁੱਖਾਂ ਦੀ ਮਹੱਤਤਾ 'ਤੇ ਸੈਮੀਨਾਰ

ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੇ ਐਨ. ਐੱਸ. ਐੱਸ. ਵਿਭਾਗ ਤੇ ਜਿਉਗਰਾਫੀ ਐਸੋਸੀਏਸ਼ਨ ਵੱਲੋਂ ਰੁੱਖਾਂ ਦੀ ਮਹੱਤਤਾ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸ਼੍ਰੀ ਚੰਦਰ ਮੋਹਨ-ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਮੁੱਖ ...

ਪੂਰੀ ਖ਼ਬਰ »

27ਵੇਂ ਕੀਰਤਨ ਦਰਬਾਰ ਦੀਆਂ ਤਿਆਰੀਆਂ ਸਬੰਧੀ ਖ਼ਾਲਸਾ ਨੌਜਵਾਨ ਸਭਾ ਦੇ ਅਹੁਦੇਦਾਰਾਂ ਵਲੋਂ ਮੀਟਿੰਗ

ਜਲੰਧਰ ਛਾਉਣੀ, 24 ਸਤੰਬਰ (ਪਵਨ ਖਰਬੰਦਾ)-ਖਾਲਸਾ ਨੌਜਵਾਨ ਸਭਾ ਰਾਮਾ ਮੰਡੀ ਦੀ ਇੱਕ ਅਹਿਮ ਮੀਟਿੰਗ ਅੱਜ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ ਦੌਰਾਨ ਵੱਡੀ ਗਿਣਤੀ 'ਚ ਪਹੁੰਚੇ ਹੋਏ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ 27ਵੇਂ ਮਹਾਨ ਕੀਰਤਨ ...

ਪੂਰੀ ਖ਼ਬਰ »

ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਅਗਵਾਈ ਦੇ ਗੁਣਾਂ ਦਾ ਕੀਤਾ ਪ੍ਰਦਰਸ਼ਨ

ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਿਆ, ਜਲੰਧਰ ਵਿਖੇ ਪੀ.ਜੀ. ਵਿਭਾਗ ਕਾਮਰਸ ਅਤੇ ਮੈਨੇਜਮੈਂਟ ਦੇ ਕਾਮਰਸ ਕਲੱਬ ਵਲੋਂ ਪੀ. ਜੀ. ਵਿਭਾਗ ਲਈ ਲੀਡਰ ਅਤੇ ਲੀਡਰਸ਼ਿਪ ਤੇ ਮੈਨਟੋਰਿਾਗ ਮੁਕਾਬਲੇ ਪਿ੍ੰਸੀਪਲ ਪ੍ਰੋ. ਡਾ. ਅਜੈ ਸਰੀਨ ਦੀ ...

ਪੂਰੀ ਖ਼ਬਰ »

ਡਿਪਸ ਗਿਲਜ਼ੀਆਂ 'ਚ ਗਤੀਵਿਧੀਆਂ ਕਰਵਾਈਆਂ

ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਡਿਪਸ ਸਕੂਲ ਗਿਲਜੀਆਂ ਵਿਖੇ ਪਿ੍ੰਸੀਪਲ ਰੇਖਾ ਨਈਅਰ ਦੀ ਅਗਵਾਈ 'ਚ ਸਪਰੇ ਪੇਂਟਿੰਗ ਤੇ ਆਈਨਸਟਾਇਨ ਸਾਇੰਸਜ਼ ਇਜ਼ ਫ਼ਨ ਗਤੀਵਿਧੀ ਕਰਵਾਈ ਗਈ | ਇਸ ਗਤੀ ਵਿਧੀ 'ਚ ਪ੍ਰੀ-ਨਰਸਰੀ ਤੇ ਨਰਸਰੀ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ 'ਚ ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ ਮਾਨਸੀ ਨੂੰ ਦਿੱਤੀ ਸਕਾਲਰਸ਼ਿਪ

ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਵਿਦਿਆਰਥੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਿੱਖਿਆ ਦੇ ਨਾਲ ਜੋੜਨ ਦੇ ਮੰਤਵ ਨਾਲ ਦਿੱਤੀ ਜਾਂਦੀ ਮਾਸਟਰ ਰਾਜ ਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਦੇ ਅਧੀਨ ਹਜ਼ਾਰਾਂ ਵਿਦਿਆਰਥੀ ...

ਪੂਰੀ ਖ਼ਬਰ »

ਸੀ. ਟੀ. ਇੰਸੀਟਿਊਸ਼ਨਜ਼ ਵਿਖੇ ਵਾਤਾਵਰਨ ਨੂੰ ਸਵੱਛ ਰੱਖਣ ਲਈ ਬੂਟੇ ਲਗਾਉਣ ਦੀ ਮੁਹਿੰਮ ਵਿੱਢੀ

ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਐਨ. ਐੱਸ. ਐੱਸ. ਗਤੀਵਿਧੀ ਦੇ ਤਹਿਤ ਸੀ. ਟੀ. ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦਾ ਆਗਾਜ਼ ਜਲੰਧਰ ਦੇ ਪੁਲਿਸ ਕਮਿਸ਼ਨਰ ਆਈ. ਪੀ. ਐੱਸ. ਪ੍ਰਵੀਨ ਕੁਮਾਰ ਸਿਨਹਾ ਨੇ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ ਸੈਸ਼ਨ ਦੇ ਪਹਿਲੇ ਪਰਸਨੈਲਿਟੀ ਡਿਵੈੱਲਪਮੈਂਟ ਬੈਚ ਦੀ ਸ਼ੁਰੂਆਤ

ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾ ਵਿਦਿਆਲਾ ਕਾਲਜ, ਜਲੰਧਰ ਵਿਖੇ ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੀ ਯੋਗ ਅਗਵਾਈ ਹੇਠ ਪਿਛਲੇ 10 ਸਾਲਾਂ ਤੋਂ ਚੱਲ ਰਹੇ ਕੇ.ਐਮ.ਵੀ. ਸਕੂਲ ਆਫ਼ ਪਰਸਨੈਲਿਟੀ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਿਚ ਹੋਇਆ ਸਵਾਗਤੀ ਜਸ਼ਨ

ਜਲੰਧਰ, 24 ਸਤੰਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਇਤਿਹਾਸਕ ਮਹੱਤਵ ਵਾਲੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਨੇ ਐਮ.ਏ.ਪੰਜਾਬੀ ਦੇ ਨਵੇਂ ਆਏ ਵਿਦਿਆਰਥੀਆਂ ਦੇ ਸਵਾਗਤ ਹਿਤ ਇੱਕ ਰੰਗਾਂ-ਰੰਗ ਪ੍ਰੋਗਰਾਮ ਕਰਵਾਇਆ | ਇਸ ਸਵਾਗਤੀ ਮੇਲੇ ਦਾ ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਫਗਵਾੜਾ ਨੇ ਨੈਸ਼ਨਲ ਆਈ.ਟੀ. ਪ੍ਰੋਫ਼ੈਸ਼ਨਲ ਦਿਵਸ ਮਨਾਇਆ

ਜਲੰਧਰ, 24 ਸਤੰਬਰ (ਅ.ਬ.)-ਪਿਰਾਮਿਡ ਕਾਲਜ ਆਫ਼ ਬਿਜ਼ਨੈੱਸ ਐਾਡ ਟੈਕਨੋਲੋਜੀ, ਫਗਵਾੜਾ ਨੇ ਨੈਸ਼ਨਲ ਆਈ.ਟੀ. ਪ੍ਰੋਫੈਸ਼ਨਲ ਦਿਵਸ ਕਾਲਜ ਕੈਂਪਸ ਵਿਚ ਮਨਾਇਆ | ਪਿਰਾਮਿਡ ਕਾਲਜ ਦਾ ਅਸਲ ਫ਼ਲਸਫ਼ਾ ਇਹ ਹੈ ਕਿ ਕਾਲਜ ਦੀ ਫੈਕਲਟੀ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਬੀ.ਐਸ.ਐਫ. ਇੰਟਰ ਫਰੰਟੀਅਰ ਤੇ ਕਮਾਂਡ ਵਾਲੀਬਾਲ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਜਲੰਧਰ, 24 ਸਤੰਬਰ (ਜਤਿੰਦਰ ਸਾਬੀ)-ਬੀ.ਐਸ.ਐਫ ਇੰਟਰ ਫਰੰਟੀਅਰ ਤੇ ਕਮਾਂਡ ਵਾਲੀਬਾਲ ਚੈਂਪੀਅਨਸ਼ਿਪ 2018 ਜੋ ਪੰਜਾਬ ਫਰੰਟੀਅਰ ਵਲੋਂ 24 ਤੋਂ 28 ਸਤੰਬਰ ਤੱਕ ਕਰਵਾਈ ਜਾ ਰਹੀ ਹੈ ਤੇ ਇਹ ਅਸ਼ਵਨੀ ਸਟੇਡੀਅਮ ਬੀ.ਐਸ.ਐਫ ਕੈਂਪਸ ਜਲੰਧਰ ਕੈਂਟ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ...

ਪੂਰੀ ਖ਼ਬਰ »

--ਮਾਮਲਾ ਸੂਰੀ ਗੰਨ ਹਾਊਸ 'ਚ ਚੱਲੀ ਗੋਲੀ ਦਾ-- ਮਿ੍ਤਕ ਬਲਵੰਤ ਸ਼ੇਰਗਿੱਲ ਦੇ ਪਰਿਵਾਰ ਨੇ ਇਨਸਾਫ਼ ਲਈ ਕੀਤੀ ਪੁਕਾਰ

ਜਲੰਧਰ, 24 ਸਤੰਬਰ (ਐੱਮ.ਐੱਸ. ਲੋਹੀਆ)-ਜੋਤੀ ਚੌਕ ਨੇੜੇ ਨਕੋਦਰ ਰੋਡ 'ਤੇ ਚੱਲ ਰਹੇ ਸੂਰੀ ਗੰਨ ਹਾਊਸ 'ਚ 24 ਜੁਲਾਈ ਦੀ ਦਪਿਹਰ ਨੂੰ ਚੱਲੀ ਗੋਲੀ ਨਾਲ ਕਾਂਗਰਸੀ ਆਗੂ ਬਲਵੰਤ ਸਿੰਘ ਸ਼ੇਰਗਿੱਲ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਗੰਨ ਹਾਊਸ ਦੇ ਮਾਲਕ ਪਰਵਿੰਦਰ ...

ਪੂਰੀ ਖ਼ਬਰ »

ਸਿੱਖ ਨੌਜਵਾਨਾਂ ਨੂੰ ਭੁਗਤਣਾ ਪੈ ਸਕਦਾ ਹੈ ਪੁਲਿਸ ਦੀ ਨਾਕਾਮੀ ਦਾ ਖ਼ਮਿਆਜ਼ਾ

ਐੱਮ.ਐੱਸ. ਲੋਹੀਆ ਜਲੰਧਰ, 24 ਸਤੰਬਰ-ਕੁਝ ਦਿਨ ਪਹਿਲਾਂ ਮਕਸੂਦਾਂ ਥਾਣੇ 'ਚ ਹੋਏ ਬੰਬ ਧਮਾਕਿਆਂ ਦੀ ਜਾਂਚ ਦੇਸ਼ ਦੀਆਂ ਕਈ ਸੁਰੱਖਿਆ ਏਜੰਸੀਆਂ ਵੱਲੋਂ ਕੀਤੇ ਜਾਣ ਤੋਂ ਬਾਅਦ ਵੀ ਜਾਂਚ ਅਧਿਕਾਰੀ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੇ | ਦੂਸਰੇ ਪਾਸੇ ਇਨ੍ਹਾਂ ਧਮਾਕਿਆਂ ...

ਪੂਰੀ ਖ਼ਬਰ »

ਪੁਲਿਸ ਹੱਥ ਨਹੀਂ ਲੱਗਾ ਕੋਈ ਸੁਰਾਗ, ਛਾਣਬੀਣ ਜਾਰੀ

ਮਕਸੂਦਾਂ, 24 ਸਤੰਬਰ (ਲਖਵਿੰਦਰ ਪਾਠਕ)-ਬੀਤੀ ਰਾਤ ਟਰਾਂਸਪੋਰਟ ਨਗਰ 'ਚ ਠੇਕਿਆਂ ਤੋਂ ਦਿਨ ਭਰ ਦੀ ਕੁਲੈਕਸ਼ਨ ਇਕੱਠਾ ਕਰ ਕੇ ਜਾ ਰਹੇ ਸ਼ਰਾਬ ਠੇਕਿਆਂ ਦੇ ਸਰਕਲ ਇੰਚਾਰਜ ਦੀ ਗੱਡੀ ਰੋਕ ਉਨ੍ਹਾਂ ਨੂੰ ਜ਼ਖਮੀ ਕਰ ਕੇ ਲੱਖਾਂ ਰੁਪਏ ਦੀ ਹੋਈ ਲੁੱਟ ਦੇ ਮਾਮਲੇ 'ਚ ਪੁਲਿਸ ਦੇ ...

ਪੂਰੀ ਖ਼ਬਰ »

300 ਗ੍ਰਾਮ ਹੈਰੋਇਨ, 3 ਲੱਖ ਦੀ ਨਕਦੀ ਸਮੇਤ ਇਨੋਵਾ ਕਾਰ ਸਵਾਰ 4 ਗਿ੍ਫ਼ਤਾਰ

ਜਲੰਧਰ, 24 ਸਤੰਬਰ (ਐੱਮ.ਐੱਸ. ਲੋਹੀਆ)-ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਕਾਰਵਾਈ ਕਰਦੇ ਹੋਏ ਇਨੋਵਾ ਸਵਾਰ 4 ਵਿਅਕਤੀਆਂ ਤੋਂ 3 ਲੱਖ ਰੁਪਏ ਦੀ ਨਗਦੀ ਅਤੇ 300 ਗ੍ਰਾਮ ਹੈਰੋਇਨ ਬਰਾਮਦ ਕਰਕੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਜਸਪਾਲ ਸਿੰਘ ਉਰਫ਼ ਸ਼ਾਹ (25) ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਨੇ ਕਰਾਟੇ ਵਿਚ 10 ਸੋਨ, 6 ਚਾਂਦੀ ਤੇ 6 ਕਾਂਸੀ ਦੇ ਤਗਮੇ ਜਿੱਤੇ

ਜਲੰਧਰ, 24 ਸਤੰਬਰ (ਜਤਿੰਦਰ ਸਾਬੀ)-ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਬ੍ਰਾਂਚ ਦੀ ਕਰਾਟੇ ਟੀਮ ਨੇ ਪੰਜਾਬ ਸਕੂਲ ਜ਼ਿਲਾ ਕਰਾਟੇ ਮੁਕਾਬਲਿਆਂ ਵਿਚ 10 ਸੋਨ ਤਗਮੇ, 6 ਚਾਂਦੀ ਦੇ ਤਗਮੇ ਅਤੇ 6 ਕਾਂਸੀ ਦੇ ਤਗਮੇ ਜਿੱਤੇ | ਇਹ ਮੁਕਾਬਲੇ ਬੀਤੇ ਦਿਨੀਂ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ. ਤਿੰਨ ਜ਼ਿਲਿ੍ਹਆਂ 'ਚ ਲਾਂਚ ਕਰੇਗਾ 4ਜੀ ਸੇਵਾ

ਜਲੰਧਰ, 24 ਸਤੰਬਰ (ਹਰਵਿੰਦਰ ਸਿੰਘ ਫੁੱਲ)-ਟੈਲੀਕਾਮ ਡਿਸਟਿ੍ਕ ਜਲੰਧਰ ਐਸ.ਐਸ.ਏ. (ਸੈਕੰਡਰੀ ਸਵਿਚਿੰਗ ਏਰੀਆ) ਦੇ ਜਨਰਲ ਮੈਨੇਜਰ ਸੁਨੀਲ ਕੁਮਾਰ ਨੇ ਆਪਣੇ ਦਫਤਰ ਵਿਖੇ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਬਸਤੀ ਇਬਰਾਹੀਮ ਖਾਂ ਵਿਖੇ 11 ਕੇ. ਵੀ. ਦੇ ਦੋ ਖੰਭੇ ਡਿਗੇ

ਮੰਡਲ (ਜਲੰਧਰ), 24 ਸਤੰਬਰ (ਬਲਜੀਤ ਸਿੰਘ ਸੋਹਲ)-ਅੱਜ ਮੀਂਹ ਦੇ ਚਲਦੇ ਪਿੰਡ ਬਸਤੀ ਇਬਰਾਹੀਮ ਖਾਂ ਵਿਖੇ 11 ਕੇ.ਵੀ. ਥ੍ਰੀ ਫੇਸ ਸਪਲਾਈ ਦੇ ਦੋ ਖੰਭੇ ਝੋਨੇ ਦੇ ਖੇਤ ਵਿਚ ਡਿੱਗ ਪਏ, ਜਿਸ ਦੀ ਸੂਚਨਾ ਹੋਣ ਦੇ ਬਾਵਜੂਦ ਬਿਜਲੀ ਵਿਭਾਗ ਵੱਲੋਂ ਅੱਜ ਸ਼ਾਮ ਤੱਕ ਖੰਭਿਆਂ ਨੂੰ ...

ਪੂਰੀ ਖ਼ਬਰ »

ਸ਼ਹਿਰ ਦੇ ਡੁੱਬਣ ਲਈ ਨਿਗਮ ਜ਼ਿੰੰਮੇਵਾਰ-ਸੁਸ਼ੀਲ ਸ਼ਰਮਾ

ਜਲੰਧਰ, 24 ਸਤੰਬਰ (ਸ਼ਿਵ)-ਭਾਜਪਾ ਦੇ ਸੀਨੀਅਰ ਕੌਾਸਲਰ ਸੁਸ਼ੀਲ ਸ਼ਰਮਾ ਨੇ ਸ਼ਹਿਰ ਦੇ ਪਾਣੀ ਵਿਚ ਡੁੱਬਣ ਲਈ ਨਿਗਮ ਨੂੰ ਜ਼ਿੰਮੇਵਾਰੀ ਠਹਿਰਾਉਂਦੇ ਹੋਏ ਕਿਹਾ ਹੈ ਕਿ ਮੇਅਰ ਵੀ ਇਸ ਮਾਮਲੇ ਵਿਚ ਬੇਬਸ ਹਨ ਕਿਉਂਕਿ ਉਨਾਂ ਦੀ ਬੇਬਸੀ ਕਰਕੇ ਹੀ ਸ਼ਹਿਰ ਦੀ ਹਾਲਤ ਮਾੜੀ ਹੋ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ਜਲੰਧਰ, 24 ਸਤੰਬਰ (ਐੱਮ.ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਕਰੀਬ 22-23 ਸਾਲ ਦੀ ਉਮਰ ਦੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਨਹੀਂ ਹੋ ਸਕੀ | ਥਾਣਾ ਮੁਖੀ ਬਲਵਿੰਦਰ ਸਿੰਘ ਜੌੜਾ ਨੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਉਨ੍ਹਾਂ ਨੂੰ ਸੂਚਨਾ ...

ਪੂਰੀ ਖ਼ਬਰ »

ਲਗਾਤਾਰ ਬਰਸਾਤ ਕਰਕੇ ਜਲੰਧਰ ਪ੍ਰਸ਼ਾਸਨ ਵਲੋਂ ਹਾਈ ਅਲਰਟ

ਜਲੰਧਰ, 24 ਸਤੰਬਰ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਰਾਜ ਵਿਚ ਲਗਾਤਾਰ ਪੈ ਰਹੀ ਬਾਰਿਸ਼ ਕਰਕੇ ਸੂਬੇ ਦੇ ਦਰਿਆਵਾਂ ਵਿਚ ਵਧ ਰਹੇ ਪਾਣੀ ਦੇ ਪੱਧਰ ਨੂੰ ਧਿਆਨ ਵਿਚ ਰੱਖਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਹੌਲਦਾਰ ਬਲਜਿੰਦਰ ਸਿੰਘ ਏ.ਐਸ.ਆਈ. ਬਣੇ

ਕਰਤਾਰਪੁਰ, 22 ਸਤੰਬਰ (ਜਸਵੰਤ ਵਰਮਾ, ਧੀਰਪੁਰ)—ਕਰਤਾਰਪੁਰ ਥਾਣੇ ਵਿਚ ਤਾਇਨਾਤ ਹੌਲਦਾਰ ਬਲਜਿੰਦਰ ਸਿੰਘ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਹਾਇਕ ਸਬ ਇੰਸਪੈਕਟਰ ਬਣਾ ਦਿੱਤਾ ਗਿਆ ਹੈ | ਬਲਜਿੰਦਰ ਸਿੰਘ ਦੇ ਤਰੱਕੀ ਸਟਾਰ ਐਸ.ਐਸ.ਪੀ. ਜਲੰਧਰ ...

ਪੂਰੀ ਖ਼ਬਰ »

ਮਕਸੂਦਾਂ ਫਲਾਈਓਵਰ ਨੇੜੇ ਪਾਣੀ 'ਚ ਡੁੱਬਿਆ ਇਲਾਕਾ, ਵੱਡੇ-ਵੱਡੇ ਖੱਡਿਆਂ ਕਾਰਨ ਲੋਕ ਹੋਏ ਹਾਦਸਿਆਂ ਦੇ ਸ਼ਿਕਾਰ

ਮਕਸੂਦਾਂ, 24 ਸਤੰਬਰ (ਲਖਵਿੰਦਰ ਪਾਠਕ)-ਰਾਤ ਭਰ ਤੋਂ ਪੈ ਰਹੀ ਬਰਸਾਤ ਦੇ ਕਾਰਨ ਮਕਸੂਦਾਂ ਚੌਾਕ ਤੋਂ ਮਕਸੂਦਾਂ ਫਲਾਈਓਵਰ ਤੱਕ ਵੱਡੀ ਮਾਤਰਾ 'ਚ ਸੜਕ ਦੇ ਦੋਹਾਂ ਪਾਸੇ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਸੜਕ 'ਚ ਪਏ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਬਰੀ

ਜਲੰਧਰ, 24 ਸਤੰਬਰ (ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਹਰੀਤ ਕੌਰ ਕਾਲੇਕਾ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਅਤੇ ਅਗਵਾ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਰਮਜਾਨ ਉਰਫ ਰਾਜਾ ਵਾਸੀ ਸੰਤੋਖਪੁਰਾ, ਜਲੰਧਰ ਨੂੰ ਬਰੀ ਕੀਤੇ ...

ਪੂਰੀ ਖ਼ਬਰ »

ਲਗਾਤਾਰ ਬਾਰਿਸ਼ ਕਾਰਨ ਕਿਸਾਨ ਤੇ ਗਰੀਬ ਹੋਏ ਆਵਾਜ਼ਾਰ

ਜਮਸ਼ੇਰ ਖਾਸ, 24 ਸਤੰਬਰ (ਜਸਬੀਰ ਸਿੰਘ ਸੰਧੂ)-ਜਮਸ਼ੇਰ ਖਾਸ ਦੇ ਆਲੇ-ਦੁਆਲੇ ਲਗਪਗ ਸਾਰੇ ਪਿਡਾਂ ਦੇ ਕਿਸਾਨ 3 ਦਿਨਾਂ ਤੋਂ ਮੀਂਹ ਦੀ ਲਗਾਤਾਰਤਾ ਨਾਲ ਬੜੀ ਦੁਖਦਾਇਕ ਸਥਿਤੀ 'ਚ ਹਨ | ਅਜਿਹੀ ਸਥਿਤੀ ਗਰੀਬ ਪਰਿਵਾਰਾਂ ਦੀ ਵੀ ਹੈ | ਕਿਸਾਨ ਇੰਦਰਜੀਤ ਸਿੰਘ ਸ਼ੇਰਗਿੱਲ ...

ਪੂਰੀ ਖ਼ਬਰ »

ਚਾਈਲਡ ਹੈਲਪ ਲਾਈਨ ਨੂੰ ਸੌ ਾਪੀ ਜਾਵੇਗੀ ਬੱਚੀ

-ਮਾਮਲਾ ਕਾਲੀਆ ਕਾਲੋਨੀ 'ਚ ਝਾੜੀਆਂ 'ਚੋਂ ਮਿਲੀ ਬੱਚੀ ਦਾ- ਮਕਸੂਦਾਂ, 24 ਸਤੰਬਰ (ਲਖਵਿੰਦਰ ਪਾਠਕ)-ਬੀਤੀ ਦਿਨੀ ਕਾਲੀਆ ਕਾਲੋਨੀ 'ਚ ਝਾੜੀਆਂ 'ਚੋਂ ਮਿਲੀ ਬੱਚੀ ਨੂੰ ਚਾਈਲਡ ਹੈਲਪ ਲਾਈਨ ਵਾਲਿਆਂ ਨੂੰ ਸੌਾਪਿਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਥਾਣਾ 1 ਦੇ ਮੁਖੀ ਕੁਲਵੰਤ ...

ਪੂਰੀ ਖ਼ਬਰ »

ਸੰਜੋਗਲੀ ਤੋਂ ਪਾਈਪ ਰਾਹੀਂ ਬਿਆਸ ਦਾ ਜਲੰਧਰ ਆਵੇਗਾ ਪਾਣੀ

ਜਲੰਧਰ, 24 ਸਤੰਬਰ (ਸ਼ਿਵ)-ਬਿਆਸ ਦਰਿਆ ਦੇ ਲਾਗੇ ਪਿੰਡ ਸੰਜੋਗਲੀ ਤੋਂ ਪਾਈਪ ਰਾਹੀਂ ਜਲੰਧਰ ਪਾਣੀ ਲਿਆਂਦਾ ਜਾਵੇਗਾ | ਸਰਵੇਖਣ ਕਰ ਰਹੀ ਕੰਪਨੀ ਨੇ ਇਕ ਹੋਟਲ ਵਿਚ ਸਰਫੇਸ ਵਾਟਰ ਬਾਰੇ ਹੁਣ ਤੱਕ ਕੀਤੇ ਗਏ ਸਰਵੇਖਣ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰਾਂ ਨਾਲ ਇਸ ਇਲਾਕੇ ...

ਪੂਰੀ ਖ਼ਬਰ »

ਚਰਚ ਦਾ ਬਿਸ਼ਪ ਪੰਜਾਬੀ ਨੂੰ ਬਣਾਏ ਜਾਣ ਦੀ ੳੱੁਠੀ ਮੰਗ

ਜਲੰਧਰ, 24 ਸਤੰਬਰ (ਮੇਜਰ ਸਿੰਘ)-ਇਸਾਈ ਭਾਈਚਾਰੇ ਦੇ ਅਹਿਮ ਆਗੂਆਂ ਦੀ ਇਕੱਤਰਤਾ ਵਿਚ ਅੱਜ ਇੱਥੇ ਜਲੰਧਰ ਡਾਇਓਸਿਸ ਦਾ ਬਿਸ਼ਪ ਪੰਜਾਬੀ ਇਸਾਈ ਭਾਈਚਾਰੇ ਵਿਚੋਂ ਹੀ ਬਣਾਏ ਜਾਣ ਦੀ ਮੰਗ ਕੀਤੀ ਗਈ | ਕੁਝ ਆਗੂਆਂ ਨੇ ਕਿਹਾ ਕਿ ਬਾਹਰਲੇ ਰਾਜ ਵਿਚੋਂ ਬਿਸ਼ਪ ਹੋਣ ਕਾਰਨ ...

ਪੂਰੀ ਖ਼ਬਰ »

ਨਾਲੇ ਦਾ ਪਾਣੀ ਓਵਰਫ਼ਲੋ ਹੋ ਕੇ ਭਗਤ ਸਿੰਘ ਕਾਲੋਨੀ 'ਚ ਹੋਇਆ ਦਾਖ਼ਲ

ਮਕਸੂਦਾਂ, 24 ਸਤੰਬਰ (ਲਖਵਿੰਦਰ ਪਾਠਕ)-ਬਰਸਾਤ ਕਾਰਨ ਓਵਰਫ਼ਲੋ ਹੋਇਆ ਭਗਤ ਸਿੰਘ ਕਾਲੋਨੀ ਦੇ ਵਿਚੋ-ਵਿਚ ਵਗਦੇ ਗੰਦੇ ਨਾਲੇ ਦਾ ਪਾਣੀ ਅੱਜ ਨਾਲੇ ਦੇ ਨਾਲ-ਨਾਲ ਕੀਤੀ ਦੀਵਾਰ ਨੂੰ ਪਾਰ ਕਰਦੇ ਹੋਏ ਬਹੁਤ ਤੇਜ਼ੀ ਨਾਲ ਕਾਲੋਨੀ ਦੇ ਅੰਦਰ ਦਾਖਲ ਹੋਣਾ ਸ਼ੁਰੂ ਹੋ ਗਿਆ | ਜਿਸ ...

ਪੂਰੀ ਖ਼ਬਰ »

ਰੋਹਨ ਸਹਿਗਲ ਨੇ ਬੰਦ ਕਰਵਾਇਆ ਐਲ. ਈ. ਡੀ. ਦਾ ਚਲਦਾ ਕੰਮ

ਜਲੰਧਰ, 24 ਸਤੰਬਰ (ਸ਼ਿਵ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਐਲ. ਈ. ਡੀ. ਲਾਈਟਾਂ ਲਗਾਉਣ ਦੇ ਕੰਮ 'ਤੇ ਰੋਕ ਦੇ ਬਾਵਜੂਦ ਕੰਮ ਕਰਦੇ ਸਟਾਫ਼ ਨੂੰ ਕਾਂਗਰਸੀ ਕੌਾਸਲਰ ਰੋਹਨ ਸਹਿਗਲ ਨੇ ਦਖ਼ਲ ਦੇ ਕੇ ਰੋਕ ਦਿੱਤਾ ਸਗੋਂ ਸਟਾਫ਼ ਵਲੋਂ ਆਪਣੀ ਨਿੱਜੀ ਗੱਡੀ 'ਤੇ ਐਮ. ਸੀ. ਜੇ. ਲਿਖ ਕੇ ...

ਪੂਰੀ ਖ਼ਬਰ »

ਕੁੱਤਿਆਂ ਦੇ ਆਪ੍ਰੇਸ਼ਨ ਲਈ ਅਜੇ ਨਹੀਂ ਬਣੀ ਨਵੀਂ ਨਿਗਰਾਨ ਕਮੇਟੀ

ਜਲੰਧਰ, 24 ਸਤੰਬਰ (ਸ਼ਿਵ)- ਆਵਾਰਾ ਕੁੱਤਿਆਂ ਨੂੰ ਫੜਨ ਲਈ ਸਾਬਕਾ ਕੌਾਸਲਰ ਕੁਲਦੀਪ ਸਿੰਘ ਓਬਰਾਏ ਕੋਲ ਪਈ ਗੱਡੀ ਨਾਲ ਮਿਲਣ ਕਰਕੇ ਹੁਣ ਨਿਗਮ ਪ੍ਰਸ਼ਾਸਨ ਫੌਗਿੰਗ ਕਰਨ ਵਾਲੀ ਗੱਡੀ ਵਿਚ ਕੁੱਤੇ ਫੜਨ ਵਾਲੀ ਗੱਡੀ ਵਿਚ ਬਦਲਣ ਜਾ ਰਿਹਾ ਹੈ ਕਿਉਂਕਿ ਇਕ ਪਾਸੇ ਜਿੱਥੇ ...

ਪੂਰੀ ਖ਼ਬਰ »

ਜੇਤੂ ਰਹਿਣ 'ਤੇ ਬਲਾਕ ਸੰਮਤੀ ਮੈਂਬਰ ਕਮਲਾ ਦੇਵੀ ਦਾ ਮੁਜ਼ੱਫ਼ਰਪੁਰ ਵਿਖੇ ਸਨਮਾਨ

ਚੁਗਿੱਟੀ/ਜੰਡੂਸਿੰਘਾ, 24 ਸਤੰਬਰ (ਨਰਿੰਦਰ ਲਾਗੂ)-ਜ਼ੋਨ ਨੰ: 12 ਕੋਟਲੀ ਥਾਨ ਸਿੰਘ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਕੇ ਸਫ਼ਲ ਰਹੀ ਕਮਲਾ ਦੇਵੀ ਦਾ ਅੱਜ ਪਿੰਡ ਮੁਜ਼ੱਫ਼ਰਪੁਰ ਵਿਖੇ ਪਹੁੰਚਣ 'ਤੇ ਸਰਪੰਚ ਪਤੀ ਸਮਾਜ ਸੇਵਕ ਰੌਸ਼ਨ ਲਾਲ ਦੀ ਅਗਵਾਈ 'ਚ ਪਾਰਟੀਆਂ ਨਾਲ ...

ਪੂਰੀ ਖ਼ਬਰ »

ਕ੍ਰਿਸਚੀਅਨ ਮੁਹੱਲਾ ਲੰਮਾ ਪਿੰਡ ਦੇ ਵਸਨੀਕਾਂ ਨੇ ਅਕਾਲੀ ਆਗੂ ਮੰਨਣ ਨੂੰ ਦੱਸੀਆਂ ਮੁਸ਼ਕਿਲਾਂ

ਚੁਗਿੱਟੀ/ਜੰਡੂਸਿੰਘਾ, 24 ਸਤੰਬਰ (ਨਰਿੰਦਰ ਲਾਗੂ)-ਕੂੜੇ ਦੇ ਡੰਪ ਨੂੰ ਲੈ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਵਾਰਡ ਨੰ: 6 ਅਧੀਨ ਆਉਂਦੇ ਕ੍ਰਿਸਚੀਅਨ ਮੁਹੱਲਾ ਲੰਮਾ ਪਿੰਡ ਦੇ ਵਸਨੀਕਾਂ ਵਲੋਂ ਉਕਤ ਖੇਤਰ ਦੇ ਜੰਝਘਰ 'ਚ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਦਰਪੇਸ਼ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX