ਤਾਜਾ ਖ਼ਬਰਾਂ


ਮਕਸਦੂੜਾ ਚ ਸਾਰੀਆਂ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਲਾਇਆ ਗਿਆ ਪੋਲਿੰਗ ਬੂਥ
. . .  2 minutes ago
ਰਾੜਾ ਸਾਹਿਬ, 19 ਮਈ (ਸਰਬਜੀਤ ਸਿੰਘ ਬੋਪਾਰਾਏ)- ਪਿੰਡ ਮਕਸੂਦੜਾ 'ਚ ਉਸ ਸਮੇਂ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਜਦੋਂ ਸਾਰੀਆ ਪਾਰਟੀਆਂ ਅਕਾਲੀ ਦਲ, ਕਾਂਗਰਸ, ਪੀ. ਡੀ. ਏ. ਅਤੇ 'ਆਪ' ਵਰਕਰਾਂ ਵੱਲੋਂ ਸਾਂਝੇ ਤੌਰ 'ਤੇ ਪੋਲਿੰਗ ਬੂਥ ਲਾਇਆ ਗਿਆ। ਇਨ੍ਹਾਂ...
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  3 minutes ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ...
ਬੀਬੀ ਰਾਜਿੰਦਰ ਕੌਰ ਭੱਠਲ ਨੇ ਪਰਿਵਾਰ ਸਮੇਤ ਪਾਈ ਵੋਟ
. . .  6 minutes ago
ਲਹਿਰਾਗਾਗਾ, 19 ਮਈ (ਗਰਗ, ਢੀਂਡਸਾ, ਗੋਇਲ) ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਸਵੇਰੇ ਪੋਲਿੰਗ ਬੂਥ ਨੰਬਰ 27 'ਤੇ ਆਪਣੇ ਪੁੱਤਰ ਤੇ ਨੂੰਹ ਸਮੇਤ ਵੋਟ ਦਾ ਇਸਤੇਮਾਲ ....
ਕੋਟਕਪੂਰਾ : ਸਿਆਸੀ ਰੰਜਸ਼ ਦੇ ਤਹਿਤ ਵਿਅਕਤੀਆਂ ਨੇ ਹਮਲਾ ਕਰਕੇ ਸਾਬਕਾ ਸਰਪੰਚ ਨੂੰ ਕੀਤਾ ਜ਼ਖ਼ਮੀ
. . .  7 minutes ago
ਕੋਟਕਪੂਰਾ, 19 ਮਈ (ਮੋਹਰ ਗਿੱਲ)- ਸਿਆਸੀ ਰੰਜਸ਼ ਤਹਿਤ ਅੱਜ ਵੋਟਾਂ ਦੇ ਦਿਨ ਪਿੰਡ ਢਾਬ ਗੁਰੂ ਦੇ ਸਾਬਕਾ ਸਰਪੰਚ ਤੇਜ ਸਿੰਘ 'ਤੇ ਹਮਲਾ ਕਰਕੇ ਪਿੰਡ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦਾ ਇਸ ਸਮੇਂ ਸਿਵਲ ਹਸਪਤਾਲ 'ਚ...
ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ
. . .  9 minutes ago
ਜਲੰਧਰ, 19 ਮਈ- ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ ਹੋ ਗਈ ਹੈ। ਇੱਥੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੋਟ ਪਾਉਣ ਆਏ ਹਨ ਪਰ ਈ. ਵੀ. ਐੱਮ. ਮਸ਼ੀਨ 'ਚ ਖ਼ਰਾਬੀ ਕਾਰਨ ਉਹ ਆਪਣੀ ਵੋਟ ਨਹੀਂ...
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ
. . .  10 minutes ago
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ.............
ਅਕਾਲੀਆਂ ਨੇ ਲਗਾਏ ਕਾਂਗਰਸ 'ਤੇ ਵੋਟਾਂ ਦੇ ਬਦਲੇ ਰਾਸ਼ਨ ਵੰਡਣ ਦੇ ਦੋਸ਼
. . .  11 minutes ago
ਗੁਰਦਾਸਪੁਰ, 19 ਮਈ (ਗੁਰਪ੍ਰਤਾਪ ਸਿੰਘ/ਆਲਮਬੀਰ ਸਿੰਘ)-ਸਥਾਨਿਕ ਸ਼ਹਿਰ ਦੇ ਮੇਨ ਬਾਜ਼ਾਰ ਅੰਦਰ ਸਥਿਤ ਇਕ ਨਿੱਜੀ ਹੋਟਲ ਤੋਂ ਕਾਂਗਰਸ ਪਾਰਟੀ ਵਲੋਂ ਰਾਸ਼ਨ ਵੰਡ ਕੇ ਵੋਟਾਂ ਹਥਿਆਉਣ ਦੇ ਅਕਾਲੀ-ਭਾਜਪਾ ਵਰਕਰਾਂ ਵਲੋਂ ਦੋਸ਼ ਲਗਾਏ ਗਏ ਹਨ। ਮੌਕੇ 'ਤੇ ਪਹੁੰਚੇ ਅਕਾਲੀ...
ਜੰਡਿਆਲੀ ਵਿਖੇ ਦੁਪਹਿਰ 12 ਵਜੇ ਤੱਕ 37 ਫ਼ੀਸਦੀ ਵੋਟਿੰਗ
. . .  16 minutes ago
ਰਾਮਾ ਮੰਡੀ ਦੇ ਬੂਥ ਨੰ. 44 'ਤੇ 55 ਅਤੇ ਬੂਥ ਨੰ. 47 'ਤੇ 50 ਫ਼ੀਸਦੀ ਵੋਟਿੰਗ
. . .  16 minutes ago
ਸੀਗੋਂ ਮੰਡੀ 'ਚ 27 ਫ਼ੀਸਦੀ ਵੋਟਿੰਗ
. . .  16 minutes ago
ਮਹਿਤਾਬਗੜ੍ਹ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
. . .  19 minutes ago
ਦੇਵੀਗੜ੍ਹ, 19 ਮਈ -ਦੇਵੀਗੜ੍ਹ ਇਲਾਕੇ ਦੇ ਪਿੰਡ ਮਹਿਤਾਬਗੜ੍ਹ ਵਿਖੇ ਬਰਾਤ ਚੜ੍ਹਨ ਤੋਂ ਪਹਿਲਾਂ ਕੈਲਾਸ਼ ਸਿੰਘ ਨਾਂਅ ਦੇ ਲਾੜੇ ਨੇ ਪੋਲਿੰਗ ਬੂਥ 'ਤੇ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਹਰਵਿੰਦਰ ਸਿੰਘ ਧਨੋਆ ਅਤੇ ਮਾਸਟਰ ਮਨਦੀਪ ਸਿੰਘ ਮੌਜੂਦ ....
ਸ਼ਾਹਪੁਰ ਜਾਜਾਨ ਵੋਟਾਂ ਦੌਰਾਨ ਸੰਨੀ ਦਿਓਲ ਦਾ ਤੁਫ਼ਾਨੀ ਦੌਰਾ
. . .  19 minutes ago
ਧਿਆਨਪੁਰ, 19 ਮਈ (ਸਰਬਜੀਤ ਸਿੰਘ ਰਿਆੜ) - ਸ਼ਾਹਪੁਰ ਜਾਜਨ 'ਚ ਪੈ ਰਹੀਆ ਵੋਟਾਂ ਦੌਰਾਨ ਪੋਲਿੰਗ ਬੂਥਾਂ 'ਤੇ ਸੰਨੀ ਦਿਓਲ ਵਲੋਂ ਤੁਫਾਨੀ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਸਾਬਕਾ ਸਰਪੰਚ ਜਗਰੂਪ ਸਿੰਘ ਸਾਹਪੁਰ ਜਾਜਨ, ਸਾਬਕਾ...
ਗੋਨਿਆਣਾ ਬਲਾਕ 'ਚ 12 ਵਜੇ ਤਕ 30 ਫ਼ੀਸਦੀ ਵੋਟਾਂ ਦੀ ਹੋਈ ਪੋਲਿੰਗ
. . .  26 minutes ago
ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ 12 ਵਜੇ ਤੱਕ 25 ਫੀਸਦੀ ਪੋਲਿੰਗ ਹੋਈ
. . .  27 minutes ago
ਸਾਬਕਾ ਮੰਤਰੀ ਜਸਬੀਰ ਸਿੰਘ ਨੇ ਪਾਈ ਵੋਟ
. . .  29 minutes ago
ਸੰਗਰੂਰ, 19 ਮਈ (ਧੀਰਜ ਪਸ਼ੋਰੀਆ)- ਸਾਬਕਾ ਮੰਤਰੀ ਜਸਬੀਰ ਸਿੰਘ ਨੇ ਆਪਣੀ ਵੋਟ ਸੰਗਰੂਰ ਦੇ ਪੋਲਿੰਗ ਬੂਥ ਨੰ. 17 'ਤੇ ਆਪਣੇ ਪਰਿਵਾਰ ਸਮੇਤ ਵੋਟ .....
ਲਹਿਰਾ ਮੁਹੱਬਤ 'ਚ ਸਵੇਰੇ 11.30 ਵਜੇ ਤੱਕ 30 ਫ਼ੀਸਦੀ ਵੋਟਿੰਗ
. . .  32 minutes ago
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਪਾਈ ਵੋਟ
. . .  34 minutes ago
ਸਿੱਧੂ ਜੋੜੇ ਨੇ ਪਾਈ ਵੋਟ
. . .  35 minutes ago
ਪਟਿਆਲਾ ਤੋਂ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਖੰਗੂੜਾ ਨੇ ਪਾਈ ਵੋਟ
. . .  37 minutes ago
ਕਸਬਾ ਚਮਿਆਰੀ 'ਚ ਹੁਣ ਤੱਕ 25 ਫ਼ੀਸਦੀ ਪਈਆਂ ਵੋਟਾਂ
. . .  40 minutes ago
ਸਬ-ਡਿਵੀਜ਼ਨ ਮਹਿਲ ਕਲਾਂ 'ਚ 12ਵਜੇ ਤੱਕ 27 ਫ਼ੀਸਦੀ ਪੋਲਿੰਗ ਹੋਈ
. . .  41 minutes ago
ਦੀਨਾਨਗਰ ਬਲਾਕ ਵਿੱਚ 5 ਘੰਟੇ ਦੌਰਾਨ 30 ਫ਼ੀਸਦੀ ਵੋਟਿੰਗ ਹੋਈ।ਕੁਝ ਪਿੰਡਾਂ ਵਿੱਚ ਬੂਥਾਂ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ
. . .  44 minutes ago
'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਪਾਈ ਵੋਟ
. . .  39 minutes ago
ਮਸ਼ੀਨਾਂ ਗਲਤ ਦਿਸ਼ਾ ਵਿੱਚ ਰੱਖਣ ਕਾਰਨ ਵੋਟਰ ਹੋ ਰਹੇ ਹਨ ਪ੍ਰਭਾਵਿਤ
. . .  51 minutes ago
ਕੈਂਸਰ ਪੀੜਤ ਨੇ ਹਸਪਤਾਲ ਤੋਂ ਛੁੱਟੀ ਲੈ ਕੇ ਵੋਟ ਪਾਈ
. . .  51 minutes ago
ਬਠਿੰਡਾ 'ਚ ਪੋਲਿੰਗ ਬੂਥ 'ਤੇ ਅਕਾਲੀ-ਕਾਂਗਰਸੀਆਂ ਵਿਚਾਲੇ ਚੱਲੇ ਇੱਟਾਂ ਰੋੜੇ
. . .  50 minutes ago
ਜਿਲਾ ਅੰਮ੍ਰਿਤਸਰ ਚ 12 ਵਜੇ ਤੱਕ 19.53 ਫ਼ੀਸਦੀ ਵੋਟਾਂ ਹੋਇਆ ਪੋਲ, ਮਜੀਠਾ, ਅਟਾਰੀ, ਅਜਨਾਲਾ ਅਤੇ ਹਲਕਾ ਕੇਂਦਰੀ ਵਿਚ ਸਭ ਤੋਂ ਵੱਧ ਵੋਟਾਂ ਪਇਆ
. . .  54 minutes ago
ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਲੱਖੂਵਾਲ 'ਚ ਪਾਈ ਵੋਟ
. . .  54 minutes ago
ਫ਼ਰੀਦਕੋਟ 'ਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਜਾਰੀ
. . .  57 minutes ago
ਮਮਦੋਟ ਬਲਾਕ ਦੇ ਪਿੰਡ ਖੁੰਦਰ ਹਿਠਾੜ 'ਚ 11.30 ਤਕ 44 ਫ਼ੀਸਦੀ ਹੋਈ ਵੋਟਿੰਗ
. . .  58 minutes ago
ਵਿਧਾਇਕ ਬਲਦੇਵ ਸਿੰਘ ਖੈਹਿਰਾ ਨੇ ਪਾਈ ਵੋਟ
. . .  58 minutes ago
ਖੰਨਾ ਵਿਖੇ ਆਪਸ 'ਚ ਭਿੜੇ ਕਾਂਗਰਸੀ ਅਤੇ ਪੀ. ਡੀ. ਏ. ਸਮਰਥਕ
. . .  about 1 hour ago
ਬ੍ਰਹਮ ਮਹਿੰਦਰਾ ਨੇ ਪਰਿਵਾਰ ਸਮੇਤ ਪਾਈ ਵੋਟ
. . .  about 1 hour ago
ਮਲੋਟ 'ਚ ਹੁਣ ਤੱਕ 27.42 ਫੀਸਦੀ ਮਤਦਾਨ
. . .  about 1 hour ago
ਚਰਨਜੀਤ ਸਿੰਘ ਚੰਨੀ ਨੇ ਪਾਈ ਵੋਟ
. . .  about 1 hour ago
ਸੋਮ ਪ੍ਰਕਾਸ਼ ਨੇ ਪਰਿਵਾਰ ਨਾਲ ਪਾਈ ਵੋਟ
. . .  about 1 hour ago
ਹਲਕਾ ਡੇਰਾ ਬਾਬਾ ਨਾਨਕ ਵਿਚ 11ਵਜੇ ਤੱਕ 30 ਫੀਸਦੀ ਵੋਟਾਂ ਪੋਲ ਹੋਈਆਂ
. . .  about 1 hour ago
ਨਵਾਂਸ਼ਹਿਰ : ਮਸ਼ੀਨ ਬੰਦ ਹੋਣ ਕਾਰਨ ਲੋਕਾਂ ਨੂੰ ਕਰਨਾ ਪਿਆ ਇੰਤਜ਼ਾਰ
. . .  about 1 hour ago
ਤ੍ਰਿਪਤ ਬਾਜਵਾ ਨੇ ਕਾਦੀਆਂ ਸ਼ਹਿਰ 'ਚ ਪਾਈ ਵੋਟ
. . .  53 minutes ago
ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਪਾਈ ਵੋਟ
. . .  about 1 hour ago
ਵਿਧਾਨ ਸਭਾ ਹਲਕਾ ਨਾਭਾ ਵਿਖੇ 30 ਪ੍ਰਤੀਸ਼ਤ ਦੇ ਕਰੀਬ ਹੋਈ ਵੋਟਿੰਗ
. . .  about 1 hour ago
ਜ਼ਿਲ੍ਹੇ ਚੋਂ 11 ਵਜੇ ਤੱਕ 23.66% ਵੋਟ ਪੋਲ
. . .  about 1 hour ago
ਡੇਰਾਬਸੀ 'ਚ ਇੱਕ ਵਿਅਕਤੀ ਦੀ ਵੋਟ ਦਾ ਭੁਗਤਾਨ ਕਿਸੇ ਹੋਰ ਵੱਲੋਂ ਕੀਤੇ ਜਾਣ ਦਾ ਮਾਮਲਾ
. . .  about 1 hour ago
ਘੁੰਮਣ ਕਲਾਂ ਵਿਚ ਵੀ ਨਹੀਂ ਲੱਗਿਆ ਸੁਖਪਾਲ ਸਿੰਘ ਖਹਿਰਾ ਦਾ ਪੋਲਿੰਗ ਬੂਥ
. . .  about 1 hour ago
ਕਲਾਨੌਰ 'ਚ ਤੀਜੀ ਵਾਰ ਵੋਟਿੰਗ ਮਸ਼ੀਨ ਖਰਾਬ ਹੋਣ ਕਾਰਨ ਗਰਮੀ 'ਚ ਬੇਹਾਲ ਵੋਟਰ ਵਾਪਸ ਪਰਤਣ ਲੱਗੇ
. . .  about 1 hour ago
ਨਾਭਾ ਵਿੱਚ ਹੁਣ ਤੱਕ ਤੀਹ ਪ੍ਰਤੀਸ਼ਤ ਹੋਈ ਪੋਲਿੰਗ
. . .  about 1 hour ago
ਬੱਸੀ ਪਠਾਣਾ 'ਚ 11 ਵਜੇ ਤੱਕ 19 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਫਗਵਾੜਾ ਵਿਚ 11 ਵਜੇ ਤੱਕ 20 ਫੀਸਦੀ ਪੋਲਿੰਗ
. . .  about 1 hour ago
ਲੁਧਿਆਣਾ 'ਚ ਸਵੇਰੇ 11 ਵਜੇ ਤੱਕ 21.13 ਫ਼ੀਸਦੀ ਵੋਟਿੰਗ
. . .  about 1 hour ago
90 ਸਾਲਾ ਬਜ਼ੁਰਗ ਨੇ ਬਿਮਾਰ ਹੋਣ ਦੇ ਬਾਵਜੂਦ ਵੀ ਰੂਪਨਗਰ ਦੇ ਇੱਕ ਵੋਟਿੰਗ ਦੇ ਕੇਂਦਰ 'ਚ ਪਾਈ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਕਪੂਰਥਲਾ / ਫਗਵਾੜਾ

ਬਾਰਿਸ਼ ਕਾਰਨ ਦਰਿਆ ਬਿਆਸ ਤੇ ਸਤਲੁਜ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਆਸਾਰ

ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਿਮਾਚਲ ਦੇ ਪਹਾੜੀ ਖੇਤਰਾਂ 'ਚ ਪਿਛਲੇ 36 ਘੰਟਿਆਂ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਕਾਰਨ ਦਰਿਆ ਬਿਆਸ ਤੇ ਸਤਲੁਜ ਵਿਚ ਆ ਰਿਹਾ ਪਾਣੀ ਕਪੂਰਥਲਾ ਤੇ ਜਲੰਧਰ ਜ਼ਿਲਿ੍ਹਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਸਕਦਾ ਹੈ, ਸਰਕਾਰ ਵਲੋਂ ਹੜ੍ਹਾਂ ਸਬੰਧੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਦਰਿਆ ਬਿਆਸ ਵਿਚ ਸਵੇਰ ਤੋਂ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਤੇ ਇਸ ਸਮੇਂ ਦਰਿਆ ਬਿਆਸ ਵਿਚ 62700 ਕਿਊਸਿਕ ਪਾਣੀ ਚੱਲ ਰਿਹਾ ਹੈ ਤੇ ਰਾਤ ਤੱਕ ਪਾਣੀ ਹੋਰ ਵਧਣ ਦੇ ਆਸਾਰ ਹਨ, ਕਿਉਂਕਿ ਪੱਸੀ ਚੋਅ ਵਿਚ ਵੀ 49 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਦਰਿਆ ਬਿਆਸ ਵਿਚ ਹੀ ਪਵੇਗਾ | ਇਸੇ ਤਰ੍ਹਾਂ ਰੋਪੜ ਹੈੱਡ ਵਰਕਸ ਤੋਂ ਲਗਪਗ 55000 ਕਿਊਸਿਕ ਦੇ ਕਰੀਬ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾ ਰਿਹਾ ਹੈ | ਇੱਥੇ ਜ਼ਿਕਰਯੋਗ ਹੈ ਕਿ 1988 'ਚ 22 ਸਤੰਬਰ ਨੂੰ ਜ਼ੋਰਦਾਰ ਬਾਰਿਸ਼ ਹੋਈ ਸੀ, ਜੋ ਲਗਾਤਾਰ ਜਾਰੀ ਰਹੀ ਤੇ 26 ਸਤੰਬਰ ਨੂੰ ਕਪੂਰਥਲਾ ਤੇ ਪੰਜਾਬ ਦੇ ਹੋਰ ਜ਼ਿਲਿ੍ਹਆਂ ਵਿਚ ਹੜ੍ਹ ਆ ਗਿਆ ਸੀ | ਜਿਸ ਕਾਰਨ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਉਠਾਉਣਾ ਪਿਆ | ਜਿਸ ਤਰ੍ਹਾਂ ਬਾਰਿਸ਼ ਲਗਾਤਾਰ ਹੋ ਰਹੀ ਹੈ | ਜ਼ਿਲ੍ਹੇ ਵਿਚੋਂ ਗੁਜ਼ਰਦੀ ਕਾਲੀ ਵੇਈਾ ਵਿਚ ਵੀ ਪਾਣੀ ਦਾ ਪੱਧਰ ਵਧਿਆ ਹੈ | ਬੀਤੀ ਰਾਤ ਬਾਰਸ਼ ਤੇ ਹਨ੍ਹੇਰੀ ਕਾਰਨ ਜਲੰਧਰ-ਕਪੂਰਥਲਾ ਤੇ ਕਪੂਰਥਲਾ ਗੋਇੰਦਵਾਲ ਸਾਹਿਬ ਮਾਰਗ 'ਤੇ ਦਰਖ਼ਤ ਡਿੱਗਣ ਨਾਲ ਸਵੇਰ ਦੇ ਸਮੇਂ ਆਵਾਜਾਈ ਪ੍ਰਭਾਵਿਤ ਹੋਈ | ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਬਾਰਿਸ਼ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਨੀਵੇਂ ਖੇਤਰਾਂ ਵਿਚ ਪਾਣੀ ਭਰ ਗਿਆ | ਇੱਥੋਂ ਤੱਕ ਕਿ ਸੜਕਾਂ 'ਤੇ ਪਾਣੀ ਇਕੱਠਾ ਹੋਣ ਨਾਲ ਆਵਾਜਾਈ ਪ੍ਰਭਾਵਿਤ ਹੋਈ | ਖੇਤੀਬਾੜੀ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਜ਼ਿਲ੍ਹੇ ਵਿਚ 227 ਮਿਲੀਮੀਟਰ ਵਰਖਾ ਰਿਕਾਰਡ ਕੀਤੀ ਗਈ ਤੇ ਹੁਣ ਤੱਕ 345 ਮਿਲੀਮੀਟਰ ਵਰਖਾ ਹੋ ਚੁੱਕੀ ਸੀ |
ਚੂਹੜਵਾਲ ਨੇੜੇ ਕਾਦੂਪੁਰ ਡਰੇਨਜ਼ ਦੀ ਪੁਲੀ ਟੁੱਟੀ
ਕਾਦੂਪੁਰ ਡਰੇਨ ਦੀ ਚੂਹੜਵਾਲ ਨੇੜਿਓ ਲੰਘਦੀ ਪੁਲੀ ਦੀ ਸਫ਼ਾਈ ਨਾ ਹੋਣ ਕਾਰਨ ਪੁਲੀ ਟੁੱਟ ਗਈ ਤੇ ਡਰੇਨ ਦਾ ਪਾਣੀ ਚੂਹੜਵਾਲ ਤੇ ਨਿਊ ਅਜੀਤ ਨਗਰ ਦੇ ਲਗਪਗ 30 ਘਰਾਂ ਵਿਚ ਦਾਖ਼ਲ ਹੋ ਗਿਆ | ਨਿਊ ਅਜੀਤ ਨਗਰ ਵਾਰਡ-6 ਦੀ ਕੌਾਸਲਰ ਬਲਜਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਆਟੋਟੈੱਕ ਨੇ ਦੱਸਿਆ ਕਿ ਪੁਲੀ ਟੁੱਟਣ ਨਾਲ ਲੋਕਾਂ ਦੇ ਘਰਾਂ ਵਿਚ ਤਿੰਨ ਤੋਂ ਲੈ ਕੇ 4 ਫੁੱਟ ਤੱਕ ਪਾਣੀ ਆ ਵੜਿਆ | ਉਨ੍ਹਾਂ ਕਿਹਾ ਕਿ ਭਾਵੇਂ ਪਾਣੀ ਘੱਟ ਰਿਹਾ ਹੈ | ਡਰੇਨਜ਼ ਦਾ ਪਾਣੀ ਘਰਾਂ ਵਿਚ ਦਾਖ਼ਲ ਹੋਣ ਨਾਲ ਲੋਕਾਂ ਦਾ ਜ਼ਰੂਰੀ ਸਮਾਨ ਬੁਰੀ ਤਰ੍ਹਾਂ ਖ਼ਰਾਬ ਹੋ ਗਿਆ | ਉਨ੍ਹਾਂ ਕਿਹਾ ਕਿ ਡਰੇਨਜ਼ ਦੀ ਸਫ਼ਾਈ ਸਬੰਧੀ ਉਹ ਨਗਰ ਕੌਾਸਲ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ, ਪਰ ਨਗਰ ਕੌਾਸਲ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਨਾ ਤਾਂ ਡਰੇਨਜ਼ ਦੀ ਸਫ਼ਾਈ ਕਰਵਾਈ ਗਈ ਤੇ ਨਾ ਹੀ ਪ੍ਰਸ਼ਾਸਨ ਵਲੋਂ ਡਰੇਨਜ਼ 'ਤੇ ਕੀਤੇ ਨਜਾਇਜ਼ ਕਬਜ਼ੇ ਹੀ ਹਟਾਏ ਗਏ, ਜਿਸ ਕਾਰਨ ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਗਿਆ | ਬਲਜਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋਣ ਤੋਂ ਬਾਅਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ | ਉਨ੍ਹਾਂ ਇਹ ਵੀ ਦੱਸਿਆ ਕਿ ਚੂਹੜਵਾਲ ਤੇ ਅਜੀਤ ਨਗਰ ਵਿਚੋਂ ਲੰਘਦੀ ਡਰੇਨਜ਼ ਵਿਚ ਲੋਕਾਂ ਵਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ | ਇਸੇ ਤਰ੍ਹਾਂ ਸ਼ਹਿਰ ਦੇ ਬ੍ਰਹਮਕੁੰਡ ਮੰਦਿਰ ਨੇੜਲੇ ਪੁਲਿਸ ਲਾਈਨ ਦੀਆਂ ਸੜਕਾਂ 'ਤੇ ਦੋ-ਦੋ ਫੁੱਟ ਪਾਣੀ ਆ ਜਾਣ ਕਾਰਨ ਆਵਾਜਾਈ ਠੱਪ ਹੋ ਗਈ | ਰਿਹਾਇਸ਼ੀ ਇਲਾਕੇ ਸ਼ਾਲੀਮਾਰ ਐਵੀਨਿਊ ਕਾਲੋਨੀ ਵਿਚ ਪੁਲਿਸ ਲਾਈਨ ਵਲੋਂ ਆ ਰਹੇ ਪਾਣੀ ਕਾਰਨ 5-5 ਫੁੱਟ ਪਾਣੀ ਆਉਣ ਕਾਰਨ ਖਾਲੀ ਪਲਾਟ ਭਰ ਗਏ, ਜਿਸ ਕਾਰਨ ਉੱਥੇ ਦੇ ਨਿਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ |
ਬਾਰਿਸ਼ ਕਿਸਾਨਾਂ ਤੇ ਲੋਕਾਂ ਲਈ ਬਣੀ ਆਫ਼ਤ
ਸੈਂਕੜੇ ਏਕੜ ਝੋਨਾ ਡੁੱਬਾ, ਕਮਾਦ, ਪੱਠੇ ਤੇ ਹੋਰ ਫ਼ਸਲਾਂ ਨੁਕਸਾਨੀਆਂ

ਨਡਾਲਾ, (ਮਾਨ)- ਬੀਤੇ ਦਿਨ ਤੋਂ ਇਲਾਕੇ ਅੰਦਰ ਹੋ ਰਹੀ ਭਾਰੀ ਬਾਰਸ਼ ਲੋਕਾਂ ਤੇ ਕਿਸਾਨਾਂ ਲਈ ਆਫ਼ਤ ਦਾ ਸਬੱਬ ਬਣ ਗਈ ਹੈ | ਭਾਰੀ ਬਾਰਸ਼ ਨੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ | ਬਾਰਸ਼ ਕਾਰਨ ਪਾਣੀ ਜਿੱਥੇ ਲੋਕਾਂ ਦੇ ਘਰਾਂ ਤੇ ਸੜਕਾਂ 'ਤੇ ਚੜ ਗਿਆ, ਉੱਥੇ ਕਿਸਾਨਾਂ ਦਾ ਇਸ ਬਾਰਸ਼ ਕਾਰਨ ਭਾਰੀ ਨੁਕਸਾਨ ਹੋਇਆ ਹੈ | ਸੜਕਾਂ ਦੇ ਹੇਠਾਂ ਪੁਲੀਆਂ ਦੀ ਘਾਟ ਕਾਰਨ ਬਾਰਿਸ਼ ਦਾ ਪਾਣੀ ਸੜਕਾਂ ਦੇ ਉੱਪਰੋਂ ਦੀ ਵਗਣ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਕਸਬਾ ਨਡਾਲਾ ਦੇ ਬਹੁਤ ਸਾਰੇ ਨੀਵੇਂ ਘਰਾਂ ਤੇ ਨੀਵੀਂਆਂ ਦੁਕਾਨਾਂ ਵਿਚ ਬਾਰਿਸ਼ ਦਾ ਪਾਣੀ ਦਾਖ਼ਲ ਹੋ ਗਿਆ ਤੇ ਲੋਕਾਂ ਨੇ ਬਾਲਟੀਆਂ ਰਾਹੀਂ ਬਾਰਿਸ਼ ਦਾ ਪਾਣੀ ਬਾਹਰ ਕੱਢਿਆ | ਬੇਗੋਵਾਲ ਭਦਾਸ ਤੋਂ ਨਿਕਲਦੀ ਡਰੇਨ ਦਾ ਪਾਣੀ ਓਵਰਫ਼ਲੋ ਹੋ ਕੇ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ | ਬਾਰਸ਼ ਕਾਰਨ ਪਸ਼ੂਆਂ ਦੇ ਹਰੇ ਚਾਰੇ, ਕਮਾਦ ਦਾ ਵੀ ਭਾਰੀ ਨੁਕਸਾਨ ਹੋਇਆ ਹੈ | ਉੱਘੇ ਅਗਾਂਹਵਧੂ ਕਿਸਾਨ ਹਰਜਿੰਦਰ ਸਿੰਘ ਸਾਹੀ ਨੇ ਦੱਸਿਆ ਕਿ ਬਾਰਸ਼ ਕਾਰਨ ਉਨ੍ਹਾਂ ਦਾ 50 ਏਕੜ ਦੇ ਕਰੀਬ ਕਮਾਦ ਡਿਗ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੇ ਕਿਹਾ ਕਿ ਬਾਰਿਸ਼ ਨੇ ਕਿਸਾਨਾਂ ਦਾ ਪੱਕੇ ਝੋਨੇ ਦਾ ਭਾਰੀ ਨੁਕਸਾਨ ਕੀਤਾ ਹੈ | ਪੰਜਾਬ ਸਰਕਾਰ ਨੁਕਸਾਨੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ |
ਬੇਮੌਸਮੀ ਬਾਰਿਸ਼ ਨੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਨੂੰ ਆਪਣੀ ਮਾਰ ਹੇਠ ਲਿਆ
• ਪਸ਼ੂਆਂ ਦੇ ਚਾਰੇ 'ਤੇ ਵੀ ਪਵੇਗਾ ਅਸਰ

ਬੇਗੋਵਾਲ, (ਸੁਖਜਿੰਦਰ ਸਿੰਘ)- ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਨੂੰ ਮਾਰ ਹੇਠ ਲੈ ਲਿਆ ਹੈ ਤੇ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਸਾਬਤ ਹੋਵੇਗੀ | ਇਸ ਬੇਮੌਸਮੀ ਬਾਰਸ਼ ਨੇ ਬੇਗੋਵਾਲ ਦੇ ਨੀਵੇਂ ਇਲਾਕਿਆਂ ਵਿਚ ਖੜ੍ਹੀਆਂ ਫ਼ਸਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਕਾਫ਼ੀ ਏਕੜ ਫ਼ਸਲਾਂ ਪਾਣੀ ਦੇ ਲਪੇਟ ਵਿਚ ਆਉਣ ਕਾਰਨ ਡੁੱਬ ਗਈਆਂ ਹਨ | ਇਸ ਤੋਂ ਇਲਾਵਾ ਜੋ ਪੰਜਾਬ ਸਰਕਾਰ ਵਲੋਂ ਟਾਂਡਾ-ਮੁਕੇਰੀਆਂ ਸਾਈਡ ਵੱਲ ਜੋ ਹਾਈ ਅਲਰਟ ਕਰਵਾਇਆ ਗਿਆ ਹੈ, ਉਸ ਨਾਲ ਇਸ ਖੇਤਰ ਦੇ ਕਿਸਾਨਾਂ ਤੇ ਲੋਕਾਂ ਦੇ ਸਾਹ ਸੂਤੇ ਪਏ ਹਨ, ਕਿਉਂਕਿ ਬੇਗੋਵਾਲ-ਟਾਂਡਾ ਖੇਤਰ ਨਾਲ ਹੱਦ ਬਿਲਕੁਲ ਲੱਗਦੀ ਹੈ, ਜਿਸ ਕਾਰਨ ਮੰਡ ਖੇਤਰ ਵਿਚ ਰਹਿੰਦੇ ਲੋਕਾਂ ਵਿਚ ਭਾਰੀ ਸਹਿਮ ਦੇਖਣ ਨੰੂ ਮਿਲ ਰਿਹਾ ਹੈ |
ਭਾਰੀ ਬਾਰਸ਼ ਨੇ ਕਸਬੇ 'ਚ ਕੀਤਾ ਪਾਣੀ-ਪਾਣੀ
ਢਿਲਵਾਂ, (ਗੋਬਿੰਦ ਸੁਖੀਜਾ, ਪਲਵਿੰਦਰ, ਪ੍ਰਵੀਨ ਕੁਮਾਰ)- ਪਿਛਲੇ ਤਿੰਨ ਦਿਨਾ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਭਾਰੀ ਰਾਹਤ ਮਹਿਸੂਸ ਕੀਤੀ ਹੈ, ਉੱਥੇ ਨਾਲ ਹੀ ਮਾੜੇ ਪ੍ਰਬੰਧਾਂ ਕਾਰਨ ਇਲਾਕਾ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਮੀਂਹ ਕਾਰਨ ਨਗਰ ਪੰਚਾਇਤ ਦਫ਼ਤਰ ਢਿਲਵਾਂ ਦੇ ਬਾਹਰ ਅੱਡੇ ਨੂੰ ਜਾਣ ਵਾਲੀ ਸੜਕ ਬੈਠ ਗਈ | ਉਕਤ ਸੜਕ ਬੈਠਣ ਕਾਰਨ ਇੱਕ ਟਰੱਕ ਦਾ ਟਾਇਰ ਉਕਤ ਟੋਏ ਵਿੱਚ ਫਸ ਗਿਆ ਜੋ ਕਿ ਕਾਫ਼ੀ ਜੱਦੋ ਜਹਿਦ ਉਪਰੰਤ ਬਾਹਰ ਕੱਢਿਆ ਗਿਆ | ਤੇਜ਼ ਮੀਂਹ ਕਾਰਨ ਢਿਲਵਾਂ ਦੀ ਦਾਣਾ ਮੰਡੀ ਸਾਹਮਣੇ ਇੱਕ ਦਰਖ਼ਤ ਦੀਆਂ ਜੜਾਂ ਗਲਣ ਕਾਰਨ ਦਰਖ਼ਤ ਟੁੱਟ ਗਿਆ | ਇਸ ਤੋਂ ਇਲਾਵਾ ਮਿਆਣੀ ਵਾਲੀ ਪੁਲੀ ਅਤੇ ਜੀ ਟੀ ਰੋਡ ਦੇ ਆਲੇ -ਦੁਆਲੇ ਨੀਵੇਂ ਥਾਵਾਂ ਤੇ ਪਾਣੀ ਭਰ ਗਿਆ | ਕਿਸਾਨਾਂ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਵੀ ਡੰੂਘੇ ਪਾਣੀਆਂ ਵਿੱਚ ਡੁੱਬਣ ਕਾਰਨ ਕਿਸਾਨ ਵੀ ਚਿੰਤਾ ਵਿੱਚ ਡੁੱਬੇ ਨਜ਼ਰ ਆਏ |
ਬੇਮੌਸਮੀ ਬਾਰਿਸ਼ ਕਾਰਨ ਕਿਸਾਨ ਤੇ ਆਮ ਲੋਕ ਪਰੇਸ਼ਾਨ
ਭੰਡਾਲ ਬੇਟ, (ਜੋਗਿੰਦਰ ਸਿੰਘ ਜਾਤੀਕੇ)- ਬੀਤੇ ਦਿਨਾਂ ਤੋਂ ਹੋ ਰਹੀ ਲਗਾਤਾਰ ਤੇਜ਼ ਬਾਰਿਸ਼ ਕਾਰਨ ਕਿਸਾਨ ਤੇ ਆਮ ਲੋਕ ਡਾਢੇ ਪਰੇਸ਼ਾਨ ਹਨ | ਇਸ ਤੇਜ਼ ਪੈ ਰਹੀ ਬਾਰਿਸ਼ ਕਾਰਨ ਕਿਸਾਨਾਂ ਦੀ ਲਗਭਗ ਪੂਰੀ ਤਰਾਂ ਪੱਕ ਚੁੱਕੀ ਝੋਨੇ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ ਉੱਥੇ ਹੀ ਆਮ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਚੋ ਜਾਣ ਕਾਰਨ ਅਤੇ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਪਾਣੀ ਘਰਾਂ ਵਿੱਚ ਵੜ ਜਾਣ ਕਾਰਨ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕੇ ਉਨ੍ਹਾਂ ਦੀਆਂ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ |

ਬਰਸਾਤ ਕਈ ਪਰਿਵਾਰਾਂ 'ਤੇ ਭਾਰੀ ਕਹਿਰ ਬਣ ਕੇ ਡਿਗੀ

ਕਪੂਰਥਲਾ, 24 ਸਤੰਬਰ (ਅਮਰਜੀਤ ਸਿੰਘ ਸਡਾਨਾ)- ਬੀਤੇ ਦੋ ਦਿਨਾਂ ਤੋਂ ਹੋ ਰਹੀ ਤੇਜ਼ ਬਰਸਾਤ ਗ਼ਰੀਬਾਂ 'ਤੇ ਕਹਿਰ ਬਣ ਕੇ ਢਹੀ, ਜਿੱਥੇ ਕਪੂਰਥਲਾ ਸ਼ਹਿਰ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ 8 ਮਕਾਨਾਂ ਦੀਆਂ ਛੱਤਾਂ ਢਹਿ ਗਈਆਂ, ਜਿਸ ਦੇ ਸਿੱਟੇ ਵਜੋਂ 2 ਮਾਸੂਮ ਬੱਚਿਆਂ ...

ਪੂਰੀ ਖ਼ਬਰ »

ਭੁਲੱਥ ਵਿਖੇ ਖੇਤੀ ਸਟੋਰ ਤੋਂ ਦਿਨ ਦਿਹਾੜੇ ਨਕਦੀ ਤੇ ਮੁਬਾਈਲ ਫ਼ੋਨ ਚੋਰੀ

ਭੁਲੱਥ, 24 ਸਤੰਬਰ (ਮਨਜੀਤ ਸਿੰਘ ਰਤਨ)- ਕਸਬਾ ਭੁਲੱਥ ਵਿਖੇ ਭੋਗਪੁਰ ਰੋਡ 'ਤੇ ਖੇਤੀ ਸਟੋਰ ਤੋਂ ਦਿਨ ਦਿਹਾੜੇ ਨਗਦੀ ਤੇ ਮੋਬਾਈਲ ਫ਼ੋਨ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਸੁਭਾਸ਼ ਚੰਦਰ ਪੁੱਤਰ ਕੁੰਦਨ ਲਾਲ ਵਾਸੀ ...

ਪੂਰੀ ਖ਼ਬਰ »

ਭੁਲਾਣਾ ਦੇ ਕਬੱਡੀ ਮਹਾਂਕੁੰਭ 'ਚ ਇਨਾਮਾਂ ਦੀ ਵੰਡ ਚੀਮਾ ਕਰਨਗੇ-ਜੈਲਾ ਭੁਲਾਣਾ

ਹੁਸੈਨਪੁਰ, 24 ਸਤੰਬਰ (ਸੋਢੀ)- ਕਲਗੀਧਰ ਸਪੋਰਟਸ ਕਲੱਬ ਭੁਲਾਣਾ ਵਲੋਂ 50 ਪਿੰਡਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਭੁਲਾਣਾ ਵਿਖੇ 12 ਤੇ 13 ਅਕਤੂਬਰ ਨੂੰ ਮਾਂ ਖੇਡ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ...

ਪੂਰੀ ਖ਼ਬਰ »

ਮਾਲ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀ ਐਡਵਾਂਸ ਧੁੱਸੀ ਬੰਨ੍ਹ ਦੀਆਂ ਨਾਜ਼ੁਕ ਥਾਵਾਂ 'ਤੇ ਚੌਕਸੀ ਰੱਖਣ-ਡੀ. ਸੀ.

ਕਪੂਰਥਲਾ, 24 ਸਤੰਬਰ (ਅਮਰਜੀਤ ਕੋਮਲ)- ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਤੇ ਪੰਜਾਬ ਸਰਕਾਰ ਦੇ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਚਿਤਾਵਨੀ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਫਲੱਡ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫਗਵਾੜਾ, 24 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਪਿਛਲੇ ਤਿੰਨ ਦਿਨਾਂ ਤੋ ਰੋ ਰਹੀ ਬਾਰਸ਼ ਕਾਰਨ ਹੜ੍ਹਾਂ ਦੇ ਬਣ ਰਹੇ ਮਾਹੌਲ ਦੇ ਮੱਦੇਨਜ਼ਰ ਅੱਜ ਫਗਵਾੜਾ ਵਿਖੇ ਐੱਸ. ਡੀ. ਐੱਮ. ਮੇਜਰ ਡਾ: ਸੁਮਿਤ ਮੁਧ ਵਲੋਂ ਆਪਣੇ ਫਗਵਾੜਾ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਪਿੰਡ ਭਾਣੌਕੀ ਤੇ ਰਾਣੀਪੁਰ ਵਿਖੇ ਘਰਾਂ ਦੀਆਂ ਛੱਤਾਂ ਡਿਗਣ ਕਰਕੇ ਬੱਚਿਆਂ ਸਮੇਤ ਅੱਧੀ ਦਰਜਨ ਜ਼ਖ਼ਮੀ

ਫਗਵਾੜਾ, 24 ਸਤੰਬਰ (ਹਰੀਪਾਲ ਸਿੰਘ)- ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਫਗਵਾੜਾ ਦੇ ਨੇੜਲੇ ਪਿੰਡ ਭਾਣੌਕੀ ਤੇ ਪਿੰਡ ਰਾਣੀਪੁਰ ਵਿਖੇ ਦੋ ਘਰਾਂ ਦੀਆਂ ਛੱਤਾਂ ਡਿੱਗਣ ਕਰਕੇ ਤਿੰਨ ਬੱਚਿਆਂ ਸਮੇਤ ਅੱਧੀ ਦਰਜਨ ਮੈਂਬਰ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗਾਜੀਪੁਰ ਵਿਖੇ ਗੁਰਮਤਿ ਸਮਾਗਮ ਕਰਵਾਇਆ

ਡਡਵਿੰਡੀ, 24 ਸਤੰਬਰ (ਬਲਬੀਰ ਸੰਧਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸੰਗਤਾਂ ਨੂੰ ਜਾਗਰੂਕ ਕਰਨ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਭਾਈ ਹਰਜੀਤ ਸਿੰਘ ਪ੍ਰਚਾਰਕ ਸੁਲਤਾਨਪੁਰ ਲੋਧੀ ...

ਪੂਰੀ ਖ਼ਬਰ »

ਸਰਕਾਰੀ, ਨਿੱਜੀ ਸਕੂਲ ਤੇ ਆਂਗਣਵਾੜੀ ਸੈਂਟਰ ਅੱਜ ਬੰਦ ਰਹਿਣਗੇ

ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਮੌਸਮ ਵਿਭਾਗ ਤੋਂ ਬਾਰਿਸ਼ ਦੀ ਪ੍ਰਾਪਤ ਚਿਤਾਵਨੀ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਬੱਚਿਆਂ ਦੀ ਸੁਰੱਖਿਆ ਤੇ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹੇ ਦੇ ਸਾਰੇ ...

ਪੂਰੀ ਖ਼ਬਰ »

ਪਿੰਡ ਡੌਲੇ ਦਾ ਛੱਪੜ ਆਲੇ ਦੁਆਲੇ ਦੇ ਜ਼ਮੀਨ ਮਾਲਕਾਂ ਲਈ ਵੱਡੀ ਮੁਸੀਬਤ ਬਣਿਆ

ਤਲਵੰਡੀ ਚੌਧਰੀਆਂ, 24 ਸਤੰਬਰ (ਪਰਸਨ ਲਾਲ ਭੋਲਾ)- ਪਿੰਡ ਡੌਲੇ ਦਾ ਛੱਪੜ ਆਲੇ ਦੁਆਲੇ ਦੇ ਜ਼ਮੀਨ ਮਾਲਕ ਕਿਸਾਨਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ | ਯਾਦ ਰਹੇ ਕਿ ਛੱਪੜ ਦੇ ਆਲੇ ਦੁਆਲੇ ਕੀਤੀ ਗਈ ਚਾਰਦੀਵਾਰੀ 'ਚ ਵੀ 8-10 ਡੂੰਘੇ ਖੇਤਾਂ ਵਿਚ ਹਰ ਵੇਲੇ ਰਿਸਦੇ ਪਾਣੀ ਨੂੰ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਕਾਂਗਰਸ ਦੇ ਨਵ ਨਿਯੁਕਤ ਬਲਾਕ ਸੰਮਤੀ ਮੈਂਬਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਫਗਵਾੜਾ, 24 ਸਤੰਬਰ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)- ਬਲਾਕ ਸੰਮਤੀ ਫਗਵਾੜਾ ਦੀਆਂ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਚੁਣੇ ਗਏ 15 ਬਲਾਕ ਸੰਮਤੀ ਮੈਂਬਰਾਂ ਨੂੰ ਐੱਸ.ਡੀ.ਐੱਮ. ਫਗਵਾੜਾ ਮੇਜਰ ਡਾ. ਸੁਮਿਤ ਮੁੱਧ ਵਲੋਂ ਨਿਯੁਕਤੀ ਪੱਤਰ ਦਿੱਤੇ ਗਏ | ਇਸ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ

ਸੁਲਤਾਨਪੁਰ ਲੋਧੀ, 24 ਸਤੰਬਰ (ਥਿੰਦ, ਸੋਨੀਆ, ਹੈਪੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਖ਼ਾਲਸਾ ਫਾਰਮ ਸੁਲਤਾਨਪੁਰ ਲੋਧੀ ਵਿਖੇ ਜ਼ੋਨ ਪ੍ਰਧਾਨ ਜਥੇ. ਪਰਮਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਇਲਾਕੇ ਭਰ ਤੋਂ ਆਏ ਕਿਸਾਨਾਂ ਨੇ ਭਾਰੀ ...

ਪੂਰੀ ਖ਼ਬਰ »

ਹਰਜੀਤ ਸਿੰਘ ਰਾਣਾ ਸੁਸਾਇਟੀ ਦੇ ਪ੍ਰਧਾਨ ਬਣੇ

ਤਲਵੰਡੀ ਚੌਧਰੀਆਂ, 24 ਸਤੰਬਰ (ਪਰਸਨ ਲਾਲ ਭੋਲਾ)- ਬੀਤੇ ਦਿਨੀਂ ਹੋਈ ਕੋਆਪਰੇਟਿਵ ਸੁਸਾਇਟੀ ਤਲਵੰਡੀ ਚੌਧਰੀਆਂ ਦੀ ਚੋਣ 'ਚ 5 ਕਾਂਗਰਸ ਪਾਰਟੀ, 4 ਸ਼੍ਰੋਮਣੀ ਅਕਾਲੀ ਦਲ ਤੇ ਇਕ ਆਮ ਆਦਮੀ ਪਾਰਟੀ ਦੇ ਹੱਕ ਵਿਚ ਗਈ ਸੀ ਜਦਕਿ ਇਕ ਸੀਟ 'ਤੇ ਚੋਣ ਹੋਣੀ ਬਾਕੀ ਹੈ ਕਿਉਂਕਿ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੇਗੋਵਾਲ ਸੇਵਾ ਨੂੰ ਡਿਸਟਿ੍ਕ ਦੇ ਸਮਾਗਮ 'ਚ ਮਿਲਿਆ ਸਨਮਾਨ

ਬੇਗੋਵਾਲ, 24 ਸਤੰਬਰ (ਸੁਖਜਿੰਦਰ ਸਿੰਘ)- ਬੀਤੇ ਦਿਨ ਲਾਇਨਜ਼ ਕਲੱਬ 321ਡੀ. ਵਲੋਂ ਡਿਸਟਿ੍ਕ ਪੱਧਰ 'ਤੇ ਲਾਇਨ ਭਵਨ ਜਲੰਧਰ 'ਚ ਅਧਿਆਪਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਲਾਇਨਜ਼ ਕਲੱਬ ਬੇਗੋਵਾਲ ਸੇਵਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਕੇਸ਼ ਕੁਮਾਰ ਜੁਲਕਾ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਲੋੜਵੰਦ ਲੜਕੇ ਦੇ ਇਲਾਜ ਲਈ ਵਿੱਤੀ ਸਹਾਇਤਾ ਦਿੱਤੀ

ਬੇਗੋਵਾਲ, 24 ਸਤੰਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਡਾਇਮੰਡ ਨੇ ਆਪਣੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਦਿਆਂ ਕਲੱਬ ਦੇ ਪ੍ਰਧਾਨ ਸਰੂਪ ਸਿੰਘ ਖਾਸਰੀਆ ਦੀ ਅਗਵਾਈ ਹੇਠ ਲੋੜਵੰਦ ਲੜਕੇ ਦੇ ਇਲਾਜ ਲਈ ਵਿੱਤੀ ਸਹਾਇਤਾ ਰਾਸ਼ੀ ਦਿੱਤੀ | ਇਸ ਮੌਕੇ ਪ੍ਰਧਾਨ ...

ਪੂਰੀ ਖ਼ਬਰ »

ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਮੰਦਬੁੱਧੀ ਬੱਚਿਆਂ ਦੇ ਸੁਖਜੀਤ ਆਸ਼ਰਮ ਦਾ ਅਚਨਚੇਤ ਦੌਰਾ

ਕਪੂਰਥਲਾ, 24 ਸਤੰਬਰ (ਸਡਾਨਾ)- ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਨੇ ਸਾਥੀ ਜੱਜ ਜਸਬੀਰ ਕੌਰ ਸਿਵਲ ਜੱਜ ਸੀਨੀਅਰ ਡਵੀਜ਼ਨ ਤੇ ਸੰਜੀਵ ਕੁੰਦੀ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ...

ਪੂਰੀ ਖ਼ਬਰ »

ਸਾਲਾਨਾ ਜਾਗਰਣ ਕਰਵਾਇਆ

ਨਡਾਲਾ, 24 ਸਤੰਬਰ (ਮਨਜਿੰਦਰ ਸਿੰਘ ਮਾਨ)- ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵਲੋਂ ਨਗਰ ਵਾਸੀ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ 41ਵਾਂ ਸਾਲਾਨਾ ਜਾਗਰਨ ਕਰਵਾਇਆ ਗਿਆ | ਜਾਗਰਨ ਦਾ ਉਦਘਾਟਨ ਨਡਾਲਾ ਵਾਸੀ ਸੁਰਿੰਦਰਪਾਲ ਸ਼ਿੰਦਾ ਯੂ.ਐੱਸ.ਏ. ਨੇ ਕੀਤਾ | ਇਸ ...

ਪੂਰੀ ਖ਼ਬਰ »

ਸੰਗੀਤਾ ਰਾਵਲ ਨਮਿਤ ਅੰਤਿਮ ਅਰਦਾਸ ਅੱਜ

ਕਪੂਰਥਲਾ, 24 ਸਤੰਬਰ (ਸਡਾਨਾ)- ਭਾਰਤੀ ਜੀਵਨ ਬੀਮਾ (ਐੱਲ.ਆਈ.ਸੀ.) ਦੇ ਸੀਨੀਅਰ ਅਧਿਕਾਰੀ ਕਮਲ ਰਾਵਲ ਦੀ ਧਰਮ ਪਤਨੀ ਤੇ ਉੱਘੇ ਵਕੀਲ ਸੁਸ਼ੀਲ ਰਾਵਲ ਦੀ ਭਰਜਾਈ ਸੰਗੀਤਾ ਰਾਵਲ ਜਿਨ੍ਹਾਂ ਦਾ ਬੀਤੇ ਦਿਨ ਇਕ ਸੜਕ ਹਾਦਸੇ ਉਪਰੰਤ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ ਨਮਿਤ ...

ਪੂਰੀ ਖ਼ਬਰ »

ਮੁੱਖ ਖੇਤੀਬਾੜੀ ਅਫ਼ਸਰ ਨੇ ਅਹੁਦਾ ਸੰਭਾਲਿਆ

ਕਪੂਰਥਲਾ, 24 ਸਤੰਬਰ (ਅਮਰਜੀਤ ਕੋਮਲ)- ਕਿਸਾਨ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਤੇ ਮੇਰਾ ਸਭ ਤੋਂ ਪਹਿਲਾਂ ਫ਼ਰਜ਼ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨਾ ਹੈ | ਇਹ ਸ਼ਬਦ ਵਿਨੈ ਕੁਮਾਰ ਨੇ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਕਪੂਰਥਲਾ ਵਜੋਂ ਅਹੁਦਾ ...

ਪੂਰੀ ਖ਼ਬਰ »

ਵਿਧਾਇਕ ਚੀਮਾ ਵਲੋਂ ਪ੍ਰਭਦੀਪ ਸਿੰਘ ਰਤਨਪਾਲ ਦਾ ਸਨਮਾਨ

ਸੁਲਤਾਨਪੁਰ ਲੋਧੀ, 24 ਸਤੰਬਰ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਦੇ ਜ਼ੋਨ ਪੰਚਾਇਤ ਸੰਮਤੀ ਖਾਲ਼ੂ ਤੋਂ ਜੇਤੂ ਰਹੇ ਸਭ ਤੋਂ ਘੱਟ ਉਮਰ 23 ਸਾਲਾ ਕਾਂਗਰਸੀ ਨੌਜਵਾਨ ਪ੍ਰਭਦੀਪ ਸਿੰਘ ਰਤਨਪਾਲ ਨੇ ਇਕ ਇਤਿਹਾਸ ਸਿਰਜਿਆ ਹੈ, ਜਿਸ ਦੇ ਲਈ ਉਹ, ਉਨ੍ਹਾਂ ਦਾ ਪਰਿਵਾਰ ...

ਪੂਰੀ ਖ਼ਬਰ »

ਫਾਲਕਨ ਫਾਉਂਡੇਸ਼ਨ ਸਕੂਲ 'ਚ ਫੈਂਸੀ ਡਰੈੱਸ ਮੁਕਾਬਲੇ

ਸੁਲਤਾਨਪੁਰ ਲੋਧੀ, 24 ਸਤੰਬਰ (ਥਿੰਦ, ਹੈਪੀ)- ਫਾਲਕਨ ਫਾਉਂਡੇਸ਼ਨ ਸਕੂਲ ਸੁਲਤਾਨਪੁਰ ਲੋਧੀ ਵਿਖੇ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪੰਜਾਬੀ ਗੱਭਰੂ, ਪੰਜਾਬਣ ਮੁਟਿਆਰ, ਪੁਲਿਸ ਮੈਨ, ...

ਪੂਰੀ ਖ਼ਬਰ »

ਐੱਸ. ਡੀ. ਐੱਮ. ਭੁਲੱਥ ਵਲੋਂ ਹੜ੍ਹਾਂ ਸਬੰਧੀ ਅਫ਼ਸਰਾਂ ਨਾਲ ਮੀਟਿੰਗ

ਭੁਲੱਥ, 24 ਸਤੰਬਰ (ਮਨਜੀਤ ਸਿੰਘ ਰਤਨ)- ਬੀਤੇ ਦਿਨਾ ਤੋਂ ਹੋ ਰਹੀ ਭਾਰੀ ਬਾਰਸ਼ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਸਮੂਹ ਸਬ ਡਵੀਜ਼ਨਾਂ ਦੇ ਮੁਖੀਆਂ ਤੇ ਅਫ਼ਸਰਾਂ ਨਾਲ ਸੰਭਾਵਿਤ ਹੜ੍ਹ ਆਉਣ ਦੀ ਸੂਰਤ ਵਿਚ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ...

ਪੂਰੀ ਖ਼ਬਰ »

ਡਾ: ਉਪਿੰਦਰਜੀਤ ਕੌਰ ਨੇ ਪੀੜਤ ਵਿਅਕਤੀਆਂ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ

ਕਪੂਰਥਲਾ, 24 ਸਤੰਬਰ (ਅ.ਬ.)- ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਤੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਅੰਤਿ੍ੰਗ ਕਮੇਟੀ ਨੇ ਸਾਂਝੇ ਤੌਰ 'ਤੇ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਤੇ ਲੋੜਵੰਦ ਵਿਅਕਤੀਆਂ ਨੂੰ ਮਾਲੀ ਮਦਦ ਕੀਤੀ | ਜਿਨ੍ਹਾਂ ਵਿਚੋਂ ਮਿਆਣੀ ...

ਪੂਰੀ ਖ਼ਬਰ »

ਮਾਤਾ ਕਰਤਾਰ ਕੌਰ ਨਮਿਤ ਅੰਤਿਮ ਅਰਦਾਸ ਅੱਜ

ਖਲਵਾੜਾ, 24 ਸਤੰਬਰ (ਮਨਦੀਪ ਸਿੰਘ ਸੰਧੂ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਗਜੀਵਨ ਲਾਲ ਖਲਵਾੜਾ ਦੀ ਪੂਜਨੀਕ ਮਾਤਾ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸ਼ੋਤ ਦੀ ਸੱਸ ਸਵ. ਕਰਤਾਰ ਕੌਰ ਪਤਨੀ ਸਵ. ਰੰਗੂ ਰਾਮ, ਜਿਨ੍ਹਾਂ ਦਾ ਬੀਤੇ ਦਿਨੀਂ ...

ਪੂਰੀ ਖ਼ਬਰ »

ਨਰਿੰਦਰ ਬੀਬਾ ਯਾਦਗਾਰੀ ਮੇਲੇ 'ਚ 5 ਸ਼ਖ਼ਸੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਮਲਸੀਆਂ, 23 ਸਤੰਬਰ (ਸੁਖਦੀਪ ਸਿੰਘ)-ਪੰਜਾਬ ਦੀ ਮਰਮੂਹ ਲੋਕ ਗਾਇਕਾ ਸਵ: ਨਰਿੰਦਰ ਬੀਬਾ ਦੀ ਯਾਦ 'ਚ 30 ਸਤੰਬਰ ਦਿਨ ਐਤਵਾਰ ਨੂੰ ਪਿੰਡ ਸਾਦਿਕਪੁਰ (ਸ਼ਾਹਕੋਟ) ਵਿਖੇ ਕਰਵਾਏ ਜਾ ਰਹੇ 21ਵੇਂ ਸਾਲਾਨਾ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਵਿਚ ...

ਪੂਰੀ ਖ਼ਬਰ »

ਨਗਰ ਪੰਚਾਇਤ ਲੋਹੀਆਂ ਵਲੋਂ ਬੱਚਿਆਂ ਨੂੰ 'ਚਿੱਤਰਕਲਾ ਮੁਕਾਬਲਿਆਂ' ਰਾਹੀਂ ਸਵੱਛ ਭਾਰਤ ਦਾ ਸੁਨੇਹਾ

ਲੋਹੀਆਂ ਖਾਸ, 24 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਭਾਰਤ ਸਰਕਾਰ ਦੀ 'ਸਵੱਛ ਭਾਰਤ' ਮੁਹਿੰਮ ਨੂੰ ਹੇਠਲੇ ਪੱਧਰ 'ਤੇ ਬੱਚਿਆਂ ਤੱਕ ਪਹੁੰਚਾਉਣ ਅਤੇ ਜਾਗਰੂਕ ਕਰਨ ਲਈ ਬੱਚਿਆਂ 'ਚ ਚਿੱਤਰਕਲਾ ਦੇ ਮੁਕਾਬਲੇ ਵਧੀਆ ਤੇ ਸਾਰਥਿਕ ਸੁਨੇਹਾ ਹੋ ਨਿਭੜਿਆ ਹੈ ਜਿਸ ਨੂੰ ਵੱਖ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਵੱਖ-ਵੱਖ ਜ਼ੋਨ ਦੇ ਕਾਂਗਰਸੀ ਉਮੀਦਵਾਰਾਂ ਨੂੰ ਮਿਲੇ ਜਿੱਤ ਦੇ ਸਰਟੀਫਿਕੇਟ

ਲੋਹੀਆਂ ਖਾਸ, 24 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਕਾਂਗਰਸ ਕਿਸਾਨ ਸੈੱਲ ਪੰਜਾਬ ਦੇ ਜਨਰਲ ਸਕੱਤਰ ਦਲਜੀਤ ਸਿੰਘ ਗੱਟੀ ਰਾਏਪੁਰ ਜੋ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਜੋਨ ਨੰ: 10 ਗਿੱਦੜ ਪਿੰਡੀ ਤੋਂ, ਜੋਨ ਨੰ: 11 ਢੰਡੋਵਾਲ ਤੋਂ ਸੁਰਜੀਤ ...

ਪੂਰੀ ਖ਼ਬਰ »

ਐਤਕਾਂ 27 ਅਕਤੂਬਰ ਨੂੰ ਤੁਰਨਗੀਆਂ 51 ਧੀਆਂ ਦੀਆਂ ਡੋਲੀਆਂ ਪਿੰਡ ਮਾਣਕ 'ਚ 14ਵੇਂ ਵਿਆਹਾਂ ਸਮਾਗਮਾਂ ਸਬੰਧੀ ਮੀਟਿੰਗ

ਲੋਹੀਆਂ ਖਾਸ, 24 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-''ਸਵ: ਕਰਮ ਸਿੰਘ ਉੱਪਲ ਅਤੇ ਸਰਦਾਰਨੀ ਪ੍ਰਕਾਸ਼ ਕੌਰ ਉੱਪਲ ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ'' ਵਲੋਂ ਕਰਵਾਏ ਜਾ ਰਹੇ 14ਵੇਂ ਵਿਆਹ ਸਮਾਗਮ ਐਤਕਾਂ 27 ਅਕਤੂਬਰ, ਦਿਨ ਸ਼ਨੀਵਾਰ ਨੂੰ ਪਿੰਡ ਮਾਣਕ ਵਿਖੇ ਸੰਪਨ ...

ਪੂਰੀ ਖ਼ਬਰ »

ਪਿੰਡ ਮਾਣਕ 'ਚ 14ਵੇਂ ਵਿਆਹਾਂ ਸਮਾਗਮਾਂ ਸਬੰਧੀ ਮੀਟਿੰਗ

ਲੋਹੀਆਂ ਖਾਸ, 24 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-''ਸਵ: ਕਰਮ ਸਿੰਘ ਉੱਪਲ ਅਤੇ ਸਰਦਾਰਨੀ ਪ੍ਰਕਾਸ਼ ਕੌਰ ਉੱਪਲ ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ'' ਵਲੋਂ ਕਰਵਾਏ ਜਾ ਰਹੇ 14ਵੇਂ ਵਿਆਹ ਸਮਾਗਮ ਐਤਕਾਂ 27 ਅਕਤੂਬਰ, ਦਿਨ ਸ਼ਨੀਵਾਰ ਨੂੰ ਪਿੰਡ ਮਾਣਕ ਵਿਖੇ ਸੰਪਨ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਵੱਡੀ ਜਿੱਤ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਦੀ ਜਿੱਤ-ਸਮਰਾ

ਨਕੋਦਰ, 24 ਸਤੰਬਰ (ਗੁਰਵਿੰਦਰ ਸਿੰਘ, ਭੁਪਿੰਦਰ ਅਜੀਤ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਹਲਕਾ ਨਕੋਦਰ ਤੋਂ ਕਾਂਗਰਸੀ ਉਮੀਦਵਾਰਾਂ ਦੀ ਭਾਰੀ ਜਿੱਤ ਕਾਂਗਰਸ ਪਾਰਟੀ ਲਈ ਜਿਥੇ ਇਕ ਵੱਡੀ ਉਪਲਬਧੀ ਹੈ, ਉਥੇ ਇਹ ਜਿੱਤ ਕਾਂਗਰਸ ਪਾਰਟੀ ਦੇ ...

ਪੂਰੀ ਖ਼ਬਰ »

ਬਾਰਿਸ਼ ਨਾਲ ਦਰਿਆ ਬਿਆਸ 'ਚ ਪਾਣੀ ਦੇ ਪੱਧਰ 'ਚ ਵਾਧਾ

ਢਿਲਵਾਂ, 24 ਸਤੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਬੀਤੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਦਰਿਆ ਬਿਆਸ ਵਿਚ ਪਾਣੀ ਦੇ ਪੱਧਰ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ | ਇਸ ਸਬੰਧੀ 'ਅਜੀਤ' ਦੇ ਇਸ ਪੱਤਰਕਾਰ ਵਲੋਂ ਦਰਿਆ ਬਿਆਸ ਤੇ ਬਣੇ ਡਿਸਚਾਰਜ ਇਰੀਗੇਸ਼ਨ ...

ਪੂਰੀ ਖ਼ਬਰ »

ਬੀ. ਜੇ. ਪੀ. ਮੰਡਲ ਨੂਰਮਹਿਲ ਦੀ ਮੀਟਿੰਗ

ਨੂਰਮਹਿਲ, 24 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਬੀ. ਜੇ. ਪੀ. ਮੰਡਲ ਨੂਰਮਹਿਲ ਦੀ ਮੀਟਿੰਗ ਨਵੇਂ ਬਣੇ ਪ੍ਰਧਾਨ ਰਾਜ ਬਹਾਦਰ ਸੰਧੀਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੰਡਲ ਦਾ ਵਿਸਥਾਰ ਕੀਤਾ ਗਿਆ, ਜਿਸ ਵਿਚ ਸਰਬਸੰਮਤੀ ਨਾਲ ਰਮੇਸ਼ ਕੁਮਾਰ, ਕਪਿਲ ਸੰਧੀਰ ਦੋਵਾਂ ਨੂੰ ...

ਪੂਰੀ ਖ਼ਬਰ »

ਮਹਿਲਾ ਸ਼ਕਤੀ ਸੰਸਥਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਖੋਲ੍ਹੀ ਜਾਵੇਗੀ ਮੁਫ਼ਤ ਡਿਸਪੈਂਸਰੀ

ਸ਼ਾਹਕੋਟ, 24 ਸਤੰਬਰ (ਸਚਦੇਵਾ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ 'ਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਸ਼ਹੀਦ ਭਗਤ ਸਿੰਘ ਮੁਫ਼ਤ ਡਿਸਪੈਂਸਰੀ ਖੋਲ੍ਹੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਮੀਂਹ ਤੇ ਝੱਖੜ ਨੇ ਪੱਕੀ ਹੋਈ ਝੋਨੇ ਦੀ ਫ਼ਸਲ ਧਰਤੀ 'ਤੇ ਵਿਛਾਈ

ਸੁਲਤਾਨਪੁਰ ਲੋਧੀ, 24 ਸਤੰਬਰ (ਥਿੰਦ, ਹੈਪੀ)- ਪਿਛਲੇ 48 ਘੰਟਿਆਂ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ | ਬੀਤੀ ਰਾਤ ਲਗਾਤਾਰ ਪਏ ਮੀਂਹ ਨੇ ਚਾਰੇ ਪਾਸੇ ਜਲ ਥਲ ਕਰ ਦਿੱਤੀ ਹੈ | ਸੁਲਤਾਨਪੁਰ ਲੋਧੀ ਹਲਕੇ ਦੇ ...

ਪੂਰੀ ਖ਼ਬਰ »

ਤੰਬਾਕੂ ਛੱਡਣ ਵਾਲੇ ਵਿਅਕਤੀਆਂ ਦਾ ਇਲਾਜ ਸਰਕਾਰ ਵਲੋਂ ਮੁਫ਼ਤ ਕੀਤਾ ਜਾਂਦਾ ਹੈ-ਡਾ: ਬਲਵੰਤ ਸਿੰਘ

ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਤੰਬਾਕੂਨੋਸ਼ੀ ਦੀ ਹਾਲਤ ਜਾਨਲੇਵਾ ਹੈ ਤੇ ਇਹ ਹੋਲੀ-ਹੋਲੀ ਮਨੁੱਖੀ ਸਰੀਰ ਨੂੰ ਖੋਖਲਾ ਕਰ ਦਿੰਦੀ ਹੈ, ਇਹ ਗੱਲ ਡਾ: ਬਲਵੰਤ ਸਿੰਘ ਸਿਵਲ ਸਰਜਨ ਕਪੂਰਥਲਾ ਨੇ ਤੰਬਾਕੂਨੋਸ਼ੀ ਦੇ ਬੁਰੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਗਰੂਕ ...

ਪੂਰੀ ਖ਼ਬਰ »

ਚਿੱਟੀ ਵੇਈਾ ਦੀ ਸਫ਼ਾਈ ਨਾ ਹੋਣ ਕਰਕੇ ਖੇਤਾਂ 'ਚ ਭਰਿਆ ਪਾਣੀ

ਫਗਵਾੜਾ, 24 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਸਬ ਡਵੀਜ਼ਨ ਦੇ ਪੇਂਡੂ ਇਲਾਕਿਆਂ ਵਿਚ ਬਰਸਾਤ ਨਾਲ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ | ਜਿੱਥੇ ਖੇਤਾਂ ਵਿਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਤੇ ਖੇਤਾਂ ਨੇ ਝੀਲ ਦਾ ਰੂਪ ਧਾਰਨ ਕਰ ...

ਪੂਰੀ ਖ਼ਬਰ »

ਬੀ. ਪੀ. ਈ. ਓ. ਨੇ 16 ਈ. ਟੀ. ਟੀ. ਅਧਿਆਪਕਾਂ ਨੂੰ ਪਰਖਕਾਲ ਪੂਰਾ ਹੋਣ 'ਤੇ ਕਨਫ਼ਰਮ ਹੋਣ ਦੇ ਆਰਡਰ ਦਿੱਤੇ

ਕਪੂਰਥਲਾ, 24 ਸਤੰਬਰ (ਵਿ.ਪ੍ਰ.)- ਬਲਾਕ-1 ਕਪੂਰਥਲਾ ਵਿਚ 4500 ਪੋਸਟਾਂ ਅਧੀਨ ਭਰਤੀ ਹੋਏ 16 ਈ.ਟੀ.ਟੀ. ਅਧਿਆਪਕਾਂ ਨੂੰ ਅੱਜ 2 ਸਾਲ ਦੀ ਸੇਵਾ ਪੂਰੀ ਹੋਣ ਤੇ ਪਰਖਕਾਲ ਸਮਾਂ ਪਾਰ ਕਰਨ 'ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਪੂਰਥਲਾ-1 ਰਜਿੰਦਰ ਸਿੰਘ ਵਲੋਂ ਕਨਫਰਮ ਹੋਣ ਦੇ ਆਰਡਰ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ

ਸੁਲਤਾਨਪੁਰ ਲੋਧੀ, 24 ਸਤੰਬਰ (ਨਰੇਸ਼ ਹੈਪੀ, ਥਿੰਦ)- ਐੱਸ.ਡੀ.ਐੱਮ. ਸੁਲਤਾਨਪੁਰ ਲੋਧੀ ਡਾ: ਚਾਰੂਮਿਤਾ ਨੇ ਲਗਾਤਾਰ ਤਿੰਨ ਦਿਨਾਂ ਤੋਂ ਪੈ ਰਹੀ ਬਾਰਿਸ਼ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਤੋਂ ਬਚਣ ਲਈ ਅਗਾਓ ਪ੍ਰਬੰਧਾਂ ਲਈ ਇਕ ਜ਼ਰੂਰੀ ਮੀਟਿੰਗ ਵੱਖ-ਵੱਖ ...

ਪੂਰੀ ਖ਼ਬਰ »

ਡੇਂਗੂ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਏ–ਸਿਵਲ ਸਰਜਨ

ਕਪੂਰਥਲਾ, 24 ਸਤੰਬਰ (ਸਡਾਨਾ)- ਬਰਸਾਤ ਦੇ ਮੌਸਮ ਵਿੱਚ ਖੜੇ ਪਾਣੀ ਵਿਚ ਡੇਂਗੂ ਮੱਛਰ ਪੈਦਾ ਹੋਣ ਦਾ ਖ਼ਤਰਾ ਰਹਿੰਦਾ ਹੈ ਇਸ ਲਈ ਬਰਸਾਤੀ ਮੌਸਮ ਵਿਚ ਡੇਂਗੂ ਮੱਛਰ ਤੋਂ ਬਚਾਅ ਲਈ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤਾਕਿ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ | ਇਹ ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਫਗਵਾੜਾ ਨੇ ਨੈਸ਼ਨਲ ਆਈ.ਟੀ. ਪ੍ਰੋਫੈਸ਼ਨਲ ਦਿਵਸ ਮਨਾਇਆ

ਜਲੰਧਰ, 24 ਸਤੰਬਰ (ਅ.ਬ.)-ਪਿਰਾਮਿਡ ਕਾਲਜ ਆਫ਼ ਬਿਜ਼ਨੈੱਸ ਐਾਡ ਟੈਕਨੋਲੋਜੀ, ਫਗਵਾੜਾ ਨੇ ਨੈਸ਼ਨਲ ਆਈ.ਟੀ. ਪ੍ਰੋਫੈਸ਼ਨਲ ਦਿਵਸ ਕਾਲਜ ਕੈਂਪਸ ਵਿਚ ਮਨਾਇਆ | ਪਿਰਾਮਿਡ ਕਾਲਜ ਦਾ ਅਸਲ ਫ਼ਲਸਫ਼ਾ ਇਹ ਹੈ ਕਿ ਕਾਲਜ ਦੀ ਫੈਕਲਟੀ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ

ਭੰਡਾਲ ਬੇਟ, 24 ਸਤੰਬਰ (ਜੋਗਿੰਦਰ ਸਿੰਘ ਜਾਤੀਕੇ)- ਗੁਰਦੁਆਰਾ ਧੰਨ ਬਾਬਾ ਬੀਰ ਸਿੰਘ ਜੀ ਵਿਖੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਜਹਾਂਗੀਰਪੁਰ (ਖੀਰਾਂਵਾਲੀ) ਵਲੋਂ ਸਰਬੱਤ ਦੇ ਭਲੇ ਲਈ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX