ਤਾਜਾ ਖ਼ਬਰਾਂ


ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  20 minutes ago
ਨਵੀਂ ਦਿੱਲੀ, 24 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਕੇ ਓਂਕਾਰ ਸਿੰਘ ਨੂੰ ਬਾਲ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ ਤੇ ਜ਼ਿਕਰਯੋਗ ਹੈ ਕਿ ਓਂਕਾਰ ਸਿੰਘ ਨੇ ਛੋਟੀ ਉਮਰ ਵਿਚ ਸਿਧਾਂਤਕ ਭੌਤਿਕੀ 'ਤੇ ਇਕ ਕਿਤਾਬ ਲਿਖੀ ਹੈ। ਜਿਸ ਦੇ ਚੱਲਦਿਆਂ ਓਂਕਾਰ...
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  34 minutes ago
ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ) - ਮਾਲ ਵਿਭਾਗ ਵਲੋਂ ਫ਼ਰਦ ਦੀ ਫ਼ੀਸ ਵਿਚ ਵਾਧਾ ਕਰਦਿਆਂ ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਫ਼ੀਸ ਲਗਾ ਦਿੱਤੀ ਹੈ। ਫ਼ਰਦ ਦੀ ਪ੍ਰਤੀ ਪੰਨੇ ਲਈ 5 ਰੁਪਏ ਸਹੂਲਤ ਚਾਰਜਿਜ਼ ਲਗਾਏ ਗਏ ਹਨ ਜਿਸ ਨਾਲ ਹੁਣ ਫ਼ਰਦ ਦੀ ਪ੍ਰਤੀ...
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  50 minutes ago
ਨਵੀਂ ਦਿੱਲੀ, 24 ਜਨਵਰੀ - ਆਮ ਬਜਟ ਪੇਸ਼ ਹੋਣ ਤੋਂ ਇਕ ਹਫ਼ਤਾ ਪਹਿਲਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਵੱਡੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ 'ਤੇ ਟੈਕਸ ਦਾ ਬੋਝ ਨਹੀਂ ਪਾਉਣਾ ਚਾਹੀਦਾ। ਟੈਕਸ ਚੋਰੀ ਕਰਨਾ ਦੇਸ਼ ਦੇ ਬਾਕੀ ਨਾਗਰਿਕਾਂ...
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  about 1 hour ago
ਨਵੀਂ ਦਿੱਲੀ, 24 ਜਨਵਰੀ - ਟਿਕਟ ਨਾ ਮਿਲਣ 'ਤੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਮੌਜੂਦਾ ਵਿਧਾਇਕਾਂ ਹਾਜੀ ਇਸ਼ਰਾਕ ਖਾਨ ਅਤੇ ਜਗਦੀਪ ਸਿੰਘ ਨੇ ਆਪਣੀਆਂ...
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  about 1 hour ago
ਚੰਡੀਗੜ੍ਹ, 24 ਜਨਵਰੀ - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ (ਬਲੱਡ ਪ੍ਰੈਸ਼ਰ) ਤੋਂ ਪੀੜਤ ਮਰੀਜ਼ਾਂ ਦੀ ਜਲਦ ਪਹਿਚਾਣ ਤੇ ਉਨ੍ਹਾਂ ਦੇ ਇਲਾਜ ਲਈ ਸਿਹਤ ਵਿਭਾਗ ਪੰਜਾਬ...
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  about 1 hour ago
ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ) - ਚੰਡੀਗੜ੍ਹ 'ਚ ਸਰਪੰਚ ਦੀ ਸ਼ਰੇਆਮ ਕੁੱਟਮਾਰ ਅਤੇ ਗੋਲੀਆਂ ਚਲਾਉਣ ਨਾਲ ਸੁਰਖ਼ੀਆਂ 'ਚ ਆਏ ਨੂਰਪੁਰ ਬੇਦੀ (ਰੂਪਨਗਰ) ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ...
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ) ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਖ਼ਾਲਸਾਈ ਫ਼ੌਜਾਂ ਦੇ ਸ਼੍ਰੋਮਣੀ ਜਰਨੈਲ ਭਾਈ  ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਦੇ ਸੱਤਵੀਂ ਪੀੜੀ ਦੇ ਵਾਰਸ ਅਤੇ ਗੁਰਦੁਆਰਾ ਤਪ ਅਸਥਾਨ...
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  about 2 hours ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  about 2 hours ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  about 2 hours ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  about 2 hours ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  about 2 hours ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  about 3 hours ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  about 3 hours ago
ਨਵੀਂ ਦਿੱਲੀ, 24 ਜਨਵਰੀ- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭੂਸ਼ਨ ਪਾਵਰ ਐਂਡ ਸਟੀਲ ਲਿਮਟਿਡ (ਬੀ. ਪੀ. ਐੱਸ. ਐੱਲ.) ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਬੈਂਕ ਕਰਜ਼ ਘਪਲੇ...
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  about 3 hours ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਉੱਪਰ ਭੜਕਦੇ ਹੋਏ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਉਹ ਰੱਬ ਤੋਂ ਡਰਦੇ ਹਨ, ਅਜਿਹੇ ਘਿਨੌਣੇ ਅਪਰਾਧ ਨਹੀਂ ਕਰਦੇ, ਜੋ ਸੁਖਬੀਰ ਬਾਦਲ ਨੇ ਕੀਤੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ...
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  about 3 hours ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  about 4 hours ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  about 4 hours ago
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਤੀਜਾ ਖਿਡਾਰੀ (ਵਿਰਾਟ ਕੋਹਲੀ) 45 ਦੌੜਾਂ ਬਣਾ ਕੇ ਆਊਟ
. . .  about 4 hours ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਰਾਜਸਥਾਨ ਫੀਡਰ 'ਚ ਮਾਰੀ ਛਾਲ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾ ਤੋਂ ਬਾਅਦ ਭਾਰਤ 115/2
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਦੂਜਾ ਖਿਡਾਰੀ (ਕੇ.ਐੱਲ ਰਾਹੁਲ) 56 ਦੌੜਾਂ ਬਣਾ ਕੇ ਆਊਟ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਕੇ.ਐੱਲ ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਤਕਨੀਕੀ ਖ਼ਰਾਬੀ ਕਾਰਨ ਵਾਪਸ ਮੁੜੀ ਬੈਂਗਲੁਰੂ-ਫੁਕੇਟ ਉਡਾਣ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾ ਤੋਂ ਬਾਅਦ ਭਾਰਤ 57/1
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਭਾਰਤ 50 ਦੌੜਾਂ ਪਾਰ
. . .  about 4 hours ago
ਈ.ਡੀ ਨੇ ਮੰਗਿਆ ਸੀ.ਸੀ ਥੰਪੀ ਦਾ ਹੋਰ ਰਿਮਾਂਡ
. . .  about 4 hours ago
ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਚਿੰਤਾ 'ਚ ਡੁੱਬੇ ਕਿਸਾਨ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਪਹਿਲਾ ਖਿਡਾਰੀ (ਰੋਹਿਤ ਸ਼ਰਮਾ) 7 ਦੌੜਾਂ ਬਣਾ ਕੇ ਆਊਟ
. . .  about 4 hours ago
ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  about 5 hours ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  about 5 hours ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  about 5 hours ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 6 hours ago
ਜੇ.ਐਨ.ਯੂ ਹੋਸਟਲ ਮੈਨੂਅਲ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਵਿਦਿਆਰਥੀਆਂ ਨੂੰ ਅੰਤਰਿਮ ਰਾਹਤ
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 91/1
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਅੱਸੂ ਸੰਮਤ 550

ਹੁਸ਼ਿਆਰਪੁਰ / ਮੁਕੇਰੀਆਂ

ਭਾਰੀ ਮੀਂਹ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)- ਪਿਛਲੇ ਕਰੀਬ 36 ਘੰਟਿਆਂ ਤੋਂ ਪਏ ਲਗਾਤਾਰ ਮੀਂਹ ਕਾਰਨ ਸਮੁੱਚਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਇਸ ਮੀਂਹ ਨਾਲ ਜਿਥੇ ਕਿਸਾਨਾਂ ਦੀਆਂ ਫ਼ਸਲਾਂ ਦੀ ਭਾਰੀ ਬਰਬਾਦੀ ਹੋਈ ਉਥੇ ਸ਼ਹਿਰੀ ਆਬਾਦੀ ਵੀ ਇਸ ਦੀ ਮਾਰ ਤੋਂ ਅਛੂਤੀ ਨਹੀਂ ਰਹਿ ਸਕੀ | ਮੀਂਹ ਕਾਰਨ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਵੀ ਪੂਰੀ ਤਰ੍ਹਾਂ ਖਸਤਾ ਹੋ ਗਈ ਤੇ ਕਈ ਜਗ੍ਹਾ ਚੋਅ ਕਿਨਾਰੇ ਬਣੇ ਬੰਨ੍ਹਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ | ਭਾਰੀ ਮੀਂਹ ਦੇ ਚੱਲਦਿਆਂ ਕਈ ਘਰਾਂ ਦੀਆਂ ਛੱਤਾਂ ਵੀ ਨੁਕਸਾਨੀਆਂ ਵੀ ਗਈਆਂ ਅਤੇ ਲੋਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ | ਮੁਹੱਲਾ ਪ੍ਰੇਮਗੜ੍ਹ 'ਚ ਮੀਂਹ ਦੇ ਚੱਲਦਿਆਂ ਬੀਤੀ ਰਾਤ ਇਕ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ | ਡਿਗੇ ਹੋਏ ਮਕਾਨ ਦੀ ਛੱਤ ਦਾ ਡਿਪਟੀ ਮੇਅਰ ਸ਼ੁਕਲਾ ਸ਼ਰਮਾ ਵਲੋਂ ਜਾਇਜ਼ਾ ਲੈਂਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਮਕਾਨ ਮਾਲਕ ਮੋਹਨ ਲਾਲ ਅਨੁਸਾਰ ਘਰ 'ਚ ਰਾਤ ਸਮੇਂ ਉਨ੍ਹਾਂ ਦੇ 5 ਪਰਿਵਾਰਕ ਮੈਂਬਰ ਸੌਾ ਰਹੇ ਸਨ ਤੇ ਮੋਹਲੇਧਾਰ ਪੈ ਰਹੇ ਮੀਂਹ ਕਾਰਨ ਉਨ੍ਹਾਂ ਦੇ ਘਰ ਦੀ ਛੱਡ ਡਿੱਗ ਪਈ | ਉਸ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਬਾਕੀ ਪਰਿਵਾਰਕ ਮੈਂਬਰ ਸਹੀ ਸਲਾਮਤ ਹਨ ਜਦਕਿ ਉਸ ਨੂੰ ਸੱਟਾਂ ਲੱਗੀਆਂ ਹਨ | ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ | ਉਧਰ ਦੂਜੇ ਪਾਸੇ ਪਿੰਡਾਂ 'ਚ ਵੀ ਸਥਿਤੀ ਹੜ੍ਹਾਂ ਵਰਗੀ ਬਣੀ ਰਹੀ | ਛੱਪੜਾਂ, ਟੋਭਿਆਂ ਤੋਂ ਲੈ ਕੇ ਪਿੰਡਾਂ ਦੀਆਂ ਜਨਤਕ ਥਾਵਾਂ ਤੇ ਕਈ ਜਗ੍ਹਾ ਘਰਾਂ 'ਚ ਵੀ ਮੀਂਹ ਦਾ ਪਾਣੀ ਭਰ ਗਿਆ | ਚੋਆਂ 'ਚ ਚੱਲ ਰਹੇ ਵੱਡੀ ਪੱਧਰ 'ਤੇ ਪਾਣੀ ਨੂੰ ਦੇਖਣ ਲਈ ਸਾਰਾ ਦਿਨ ਲੋਕਾਂ ਦਾ ਮਜ੍ਹਮਾ ਲੱਗਾ ਰਿਹਾ | ਕਈ ਜਗ੍ਹਾ 'ਤੇ ਚੋਅ ਦੇ ਪਾਣੀ ਨੇ ਬੰਨ੍ਹਾਂ ਨੂੰ ਨੁਕਸਾਨ ਪਹੰੁਚਾਇਆ ਅਤੇ ਸ਼ੋਸ਼ਲ ਮੀਡੀਆ 'ਤੇ ਚੱਲ ਰਹੇ ਪ੍ਰਚਾਰ ਕਿ ਡੈਮਾਂ ਦਾ ਵਾਧੂ ਪਾਣੀ ਛੱਡਿਆ ਜਾਵੇਗਾ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਰਿਹਾ | ਇਥੋਂ ਤੱਕ ਕਿ ਚੋਆਂ ਕੰਢੇ ਵਸਦੇ ਲੋਕ ਸਾਰੀ ਰਾਤ ਸੌਾ ਨਹੀਂ ਸਕੇ ਤੇ ਧਾਰਮਿਕ ਸਥਾਨਾਂ ਤੋਂ ਚੌਕਸ ਰਹਿਣ ਸਬੰਧੀ ਅਨਾਉਂਸਮੈਂਟਾਂ ਹੁੰਦੀਆਂ ਰਹੀਆਂ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਚੋਆਂ 'ਚ ਵੱਧ ਚੁੱਕੀ ਬਨਸਪਤੀ ਅਤੇ ਦਰੱਖਤਾਂ ਕਾਰਨ ਪਾਣੀ ਦੀ ਨਿਕਾਸੀ ਰੁਕ ਜਾਂਦੀ ਹੈ ਤੇ ਹੜ੍ਹਾਂ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਡਿਪਟੀ ਕਮਿਸ਼ਨਰ ਵਲੋਂ ਹੁਕਮ ਦਿੱਤੇ ਗਏ ਹਨ ਪ੍ਰੰਤੂ ਇਸ ਦੇ ਬਾਵਜੂਦ ਗੁੱਜਰ ਭਾਈਚਾਰੇ ਦੇ ਲੋਕ ਸ਼ਰੇਆਮ ਬੰਨ੍ਹਾਂ 'ਤੇ ਪਸ਼ੂ ਘੁਮਾਉਂਦੇ ਹਨ ਜਿਸ ਕਾਰਨ ਜਗ੍ਹਾ ਜਗ੍ਹਾ ਤੋਂ ਬੰਨ੍ਹ ਨੀਵੇਂ ਹੋ ਚੁੱਕੇ ਹਨ ਅਤੇ ਜੇਕਰ ਥੋੜ੍ਹਾ ਜਿਹਾ ਹੋਰ ਜ਼ਿਆਦਾ ਪਾਣੀ ਆਉਂਦਾ ਤਾਂ ਭਾਰੀ ਨੁਕਸਾਨ ਹੋਣ ਦੇ ਖਦਸ਼ੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਆਂ ਕਿਨਾਰੇ ਵਸੇ ਪਿੰਡਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਕਾਨੂੰਨ ਤੋੜਨ ਵਾਲਿਆਂ ਿਖ਼ਲਾਫ਼ ਸਖਤੀ ਵਰਤੀ ਜਾਵੇ |
ਅਲਾਵਲਪੁਰ, ਭਾਣਾ ਤੇ ਹੋਰ ਪਿੰਡਾਂ 'ਚ ਪਾਣੀ ਨੇ ਕੀਤੀ ਭਾਰੀ ਮਾਰ
ਕੋਟ ਫ਼ਤੂਹੀ, (ਅਟਵਾਲ)- ਲਗਾਤਾਰ ਹੋਈ ਬਾਰਿਸ਼ ਕਾਰਨ ਬਿਸਤ ਦੁਆਬ ਨਹਿਰ ਦੇ ਨਾਲ ਲਗਦੇ ਪਿੰਡਾਂ ਦਾ ਸੰਪਰਕ ਬਾਕੀ ਪਿੰਡਾਂ ਨਾਲੋਂ ਟੁੱਟਿਆ ਹੋਇਆ ਹੈ | ਇਸ ਇਲਾਕੇ ਦੇ ਪਿੰਡ ਮਾਹਲਾਂ ਵਲਟੋਹੀਆਂ, ਮੁੱਗੋਪੱਟੀ, ਲਕਸੀਹਾਂ, ਬੱਡੋਂ, ਪੰਜੋੜਾ, ਅਲਾਵਲਪੁਰ, ਭਾਣਾ ਆਦਿ ਪਿੰਡ ਪਾਣੀ ਵਿਚ ਬੁਰੀ ਤਰਾਂ ਘਿਰੇ ਹੋਏ ਹਨ | ਬਾਰਿਸ਼ ਦੇ ਪਾਣੀ ਨੇ ਖੇਤਾਂ ਤੇ ਘਰਾਂ 'ਚ ਤਬਾਹੀ ਮਚਾਈ ਹੋਈ ਹੈ |
ਦਰਜਨ ਦੇ ਕਰੀਬ ਗੁੱਜਰਾਂ ਦੇ ਕੁੱਲ ਹੜ੍ਹੇ
ਮਾਹਿਲਪੁਰ, (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)- ਭਾਰੀ ਮੀਂਹ ਕਾਰਨ ਖ਼ੇਤਾਂ ਅਤੇ ਚੋਆਂ ਦਾ ਪਾਣੀ ਕੰਡੀ ਕੈਨਾਲ ਨਹਿਰ ਵਿਚ ਪੈ ਜਾਣ ਕਾਰਨ ਪਿੰਡ ਗੋਹਗੜੋਂ ਦੇ ਨਜ਼ਦੀਕ ਨਹਿਰ ਵਿਚ ਪਏ ਪਾੜ ਕਾਰਨ ਨਹਿਰ ਦੇ ਪਾਣੀ ਨਾਲ ਪਿੰਡ ਗੋਹਗੜੋਂ ਤੇ ਨੰਗਲ ਚੋਰਾਂ ਦੇ ਵਿਚਕਾਰ ਗੁੱਜਰਾਂ ਦੇ ਦਰਜ਼ਨ ਦੇ ਕਰੀਬ ਕੁੱਲ ਹੜ੍ਹ ਗਏ | ਅਲੀ ਹੁਸੈਨ, ਰਫ਼ੀ, ਸੈਫ਼ ਅਲੀ, ਹਨੀਫ਼, ਰੌਸ਼ਨਦੀਨ ਨੇ ਦੱਸਿਆ ਕਿ ਬੀਤੀ ਰਾਤ ਨੌਾ ਵਜੇ ਦੇ ਕਰੀਬ ਅਚਾਨਕ ਪਾਣੀ ਆਉਣ ਕਾਰਨ ਉਨ੍ਹਾਂ ਆਪਣੇ ਪਸ਼ੂ ਸੰਭਾਲਣੇ ਸ਼ੁਰੂ ਕੀਤੇ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਉਹ ਆਪਣਾ ਸਾਮਾਨ ਸੰਭਾਲਦੇ ਪਾਣੀ ਇੰਨੀ ਤੇਜ਼ੀ ਨਾਲ ਆਇਆ ਕਿ ਉਹ ਆਪਣੀਆਂ ਜਾਨਾ ਬਚਾਉਣ ਲਈ ਸੁਰੱਿਖ਼ਤ ਥਾਂਵਾਂ 'ਤੇ ਆ ਗਏ | ਪ੍ਰਵਾਸੀ ਮਜ਼ਦੂਰਾਂ ਦੀਆਂ ਅੱਧਾ ਦਰਜ਼ਨ ਦੇ ਕਰੀਬ ਝੁੱਗੀਆਂ ਵੀ ਇਸ ਪਾਣੀ ਵਿਚ ਹੜ੍ਹ ਗਈਆਂ | ਖ਼ਬਰ ਲਿਖ਼ੇ ਜਾਣ ਤੱਕ ਪਾਣੀ ਦਾ ਵਹਾਅ ਜਾਰੀ ਸੀ ਤੇ ਲੋਕਾਂ ਨੂੰ ਮੁੜ ਤੋਂ ਰੈਣ ਬਸੇਰਾ ਬਣਾਉਣ ਲਈ ਇਸ ਪਾਣੀ ਦੇ ਉੱਤਰਨ ਦਾ ਇੰਤਜਾਰ ਸੀ |
ਹੱਲੂਵਾਲ ਵਾਸੀਆਂ ਦਾ ਹੋਰਨਾਂ ਪਿੰਡਾਂ ਨਾਲੋਂ ਸੰਪਰਕ ਟੁੱਟਾ
ਮਾਹਿਲਪੁਰ, (ਦੀਪਕ ਅਗਨੀਹੋਤਰੀ)- ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਚੋਆਂ ਵਿਚ ਆਏ ਹੜ੍ਹ ਕਾਰਨ ਬਲਾਕ ਮਾਹਿਲਪੁਰ ਦਾ ਪਿੰਡ ਹੱਲੂਵਾਲ ਬਾਕੀ ਪਿੰਡਾਂ ਤੋਂ ਕੱਟਿਆ ਗਿਆ | ਪਿਛਲੇ 30 ਘੰਟਿਆਂ ਤੋਂ ਪਿੰਡ ਵਾਸੀ ਪਿੰਡ ਵਿਚ ਹੀ ਕੈਦ ਹੋ ਕੇ ਰਹਿ ਗਏ ਹਨ | ਪਿੰਡ ਵਿਚ ਬਿਜਲੀ ਪਾਣੀ ਵੀ ਗੁੱਲ ਹੋ ਚੁੱਕੀ ਹੈ | ਪ੍ਰਸ਼ਾਸਨ ਵਲੋਂ ਪਿੰਡ ਦਾ ਰਸਤਾ ਠੀਕ ਕਰਨ ਅਤੇ ਮਾਹਿਲਪੁਰ ਨਾਲ ਸੰਪਰਕ ਜੋੜਨ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ | ਲੋਕ ਨਿਰਮਾਣ ਵਿਭਾਗ ਦੇ ਐਸ. ਡੀ. ਓ. ਰਾਮ ਸਿੰਘ, ਜੇ. ਈ. ਗੁਰਤੇਜ ਸਿੰਘ, ਹਰਦੀਪ ਸਿੰਘ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਜੇ.ਸੀ.ਬੀ. ਮਸ਼ੀਨਾਂ ਨਾਲ ਸੜਕ ਅਤੇ ਚੋਅ ਵਿਚ ਪਏ ਡੰੂਘੇ ਚੋਅ ਅਤੇ ਪਏ ਖੱਡਿਆਂ ਨੂੰ ਪੂਰ ਕੇ ਪਿੰਡ ਦਾ ਸੰਪਰਕ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਮੀਂਹ ਕਾਰਨ ਮਟਰਾਂ ਦੀ ਬਿਜਾਈ ਪੱਛੜੀ
ਚੱਬੇਵਾਲ, 25 ਸਤੰਬਰ (ਸਖ਼ੀਆ)- ਮਟਰਾਂ ਦੀ ਫ਼ਸਲ ਦੇ ਮਾਮਲੇ 'ਚ ਭਾਰਤ ਦੀ ਮਸ਼ਹੂਰ ਮੰਡੀ ਚੱਬੇਵਾਲ ਦਾ ਇਲਾਕਾ ਬੇ-ਮੌਸਮੀ ਭਾਰੀ ਮੀਂਹ ਹੋਣ ਕਾਰਨ ਬਿਜਾਈ ਤੋਂ ਪੱਛੜ ਗਿਆ ਹੈ | ਇਸ ਇਲਾਕੇ ਵਿਚ ਹਰੇਕ ਸਾਲ 15 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਮਟਰਾਂ ਦੀ ਲਗਪਗ 95 ਪ੍ਰਤੀਸ਼ਤ ਬਿਜਾਈ ਹੋ ਜਾਂਦੀ ਸੀ | 22 ਸਤੰਬਰ ਤੋਂ 24 ਸਤੰਬਰ ਤੱਕ ਪਈ ਭਾਰੀ ਵਰਖਾ ਕਾਰਨ ਖੇਤਾਂ ਵਿਚ ਹਾਲੇ ਤੱਕ ਵੀ ਪਾਣੀ ਖੜ੍ਹਾ ਹੈ | ਕੁੱਝ ਥਾਵਾਂ 'ਤੇ ਬੀਜੇ ਹੋਏ ਮਟਰ ਵੀ ਹੜ੍ਹਨ ਦੀ ਖ਼ਬਰ ਹੈ | ਹੁਣ 25 ਸਤੰਬਰ ਨੂੰ ਧੁੱਪ ਨਿਕਲੀ ਹੈ | ਜੇਕਰ ਇਸੇ ਹਿਸਾਬ ਨਾਲ ਮੌਸਮ ਸਾਫ਼ ਰਿਹਾ ਤਾਂ ਫਿਰ ਵੀ ਖੇਤਾਂ ਵਿਚ ਵਾਹ-ਵਹਾਈ ਕਰਨ ਦੀ ਵੱਤਰ ਨੂੰ ਕਰੀਬ ਹਫ਼ਤੇ ਦਾ ਸਮਾਂ ਲੱਗ ਜਾਵੇਗਾ |

ਅਰੋੜਾ ਤੇ ਡੀ. ਸੀ. ਨੇ ਸ਼ਹਿਰ ਦੀਆਂ ਸੜਕਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)- ਕੈਬਨਿਟ ਮੰਤਰੀ ਸੰੁਦਰ ਸ਼ਾਮ ਅਰੋੜਾ ਨੇ ਭਾਰੀ ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ ਵਿਚ ਪਏ ਟੋਇਆਂ ਦਾ ਜਾਇਜ਼ਾ ਲੈਂਦਿਆਂ ਪੀ.ਡਬਲਯੂ.ਡੀ. ਦੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸਾਰੀਆਂ ਸੜਕਾਂ 'ਤੇ ਪਏ ਟੋਇਆਂ ਨੂੰ ਭਰਨ ...

ਪੂਰੀ ਖ਼ਬਰ »

ਬਾਬਾ ਸੋਹਣ ਸਿੰਘ ਤੇ ਬਾਬਾ ਲਛਮਣ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)- ਸੰਤ ਬਾਬਾ ਸੋਹਣ ਸਿੰਘ ਤੇ ਸੰਤ ਬਾਬਾ ਲਛਮਣ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਲਵੀਰ ਸਿੰਘ ਤੇ ਸੰਤ ...

ਪੂਰੀ ਖ਼ਬਰ »

ਪਿੰਡ ਖੁਣ-ਖੁਣ ਕਲਾਂ ਵਿਖੇ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ

ਦਸੂਹਾ, 25 ਸਤੰਬਰ (ਭੁੱਲਰ)- ਬੀਤੇ ਤਿੰਨ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਪਿੰਡ ਖੁਣ-ਖੁਣ ਕਲਾਂ ਵਿਖੇ ਇਕ ਮਕਾਨ ਦੀ ਛੱਤ ਡਿਗ ਪਈ ਸਿੱਟੇ ਵਜੋਂ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬਲਦੇਵ ਸਿੰਘ ਉਰਫ਼ ਦੇਵ 55 ਪੁੱਤਰ ਪਿਆਰਾ ਸਿੰਘ ਪਿੰਡ ਖੁਣ-ਖੁਣ ...

ਪੂਰੀ ਖ਼ਬਰ »

ਫੌਜ ਦੀ ਭਰਤੀ ਲਈ ਟਰਾਇਲ 28 ਨੂੰ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ, ਦਸੂਹਾ ਤੇ ਨਵਾਂਸ਼ਹਿਰ ਜ਼ਿਲ੍ਹੇ ਦੀ ਤਹਿਸੀਲ ਬਲਾਚੌਰ ਦੀ ਫੌਜ ਦੀ ਭਰਤੀ ਜੋ ਕਿ ਏ.ਆਰ.ਓ. ਜਲੰਧਰ ਦੇ ਅਧੀਨ ਫਿਰੋਜ਼ਪੁਰ ਵਿਖੇ 2 ਦਸੰਬਰ ਤੋਂ 8 ਦਸੰਬਰ ...

ਪੂਰੀ ਖ਼ਬਰ »

ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ ਮੌਕੇ ਸਮਾਗਮ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਭਾਜਪਾ ਦਫ਼ਤਰ ਹੁਸ਼ਿਆਰਪੁਰ 'ਚ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਕ੍ਰਿਸ਼ਨ ਅਰੋੜਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੇਅਰ ਸ਼ਿਵ ...

ਪੂਰੀ ਖ਼ਬਰ »

ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਦਾ ਭਰਾ ਕਾਂਗਰਸ 'ਚ ਸ਼ਾਮਿਲ

ਗੜ੍ਹਸ਼ੰਕਰ, 25 ਸਤੰਬਰ (ਸੁਮੇਸ਼ ਬਾਲੀ, ਧਾਲੀਵਾਲ)-ਪਵਨ ਕੁਮਾਰ ਰੌੜੀ ਜੋ ਖ਼ੁਦ ਨੂੰ ਆਮ ਆਦਮੀ ਪਾਰਟੀ ਦੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਦਾ ਭਰਾ ਦੱਸਦਾ ਹੈ, ਰੈਸਟ ਹਾਊਸ 'ਚ ਹੋਏ ਸਮਾਗਮ ਦੌਰਾਨ ਲਵ ਕੁਮਾਰ ਗੋਲਡੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਲੋਕਾਂ ਨੇ ਕੈਪਟਨ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਗਾਈ- ਗੋਲਡੀ

ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ)- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਥਾਨਕ ਰੈੱਸਟ ਹਾਊਸ ਵਿਖੇ ਹਲਕਾ ਇੰਚਾਰਜ ਲਵ ਕੁਮਾਰ ਗੋਲਡੀ ਵਲੋਂ ਪਾਰਟੀ ਦੇ ਆਗੂਆਂ, ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਬਜ਼ੁਰਗਾਂ ਨੂੰ ਸਾਮਾਨ ਵੰਡਿਆ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਜਿਥੇ ਵੱਖ-ਵੱਖ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ, ਉਥੇ ਬੇਸਹਾਰਾ ਬਜ਼ੁਰਗਾਂ ਦੀ ਸਹਾਇਤਾ ਲਈ ਵੀ ਸੁਸਾਇਟੀ ਅੱਗੇ ਆਈ ਹੈ | ਬੇਸਹਾਰਾ ਬਜ਼ੁਰਗਾਂ ਨੂੰ ਰਾਸ਼ਨ ਸਮੱਗਰੀ, ...

ਪੂਰੀ ਖ਼ਬਰ »

ਵਿਧਾਇਕ ਗਿਲਜੀਆਂ ਵਲੋਂ ਜੇਤੂ ਉਮੀਦਵਾਰਾਂ ਦਾ ਸਨਮਾਨ

ਗੜ੍ਹਦੀਵਾਲਾ, 25 ਸਤੰਬਰ (ਚੱਗਰ)- ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਵਲੋਂ ਸਥਾਨਕ ਕੋਕਲਾ ਮਾਰਕੀਟ 'ਚ ਸਥਿਤ ਕਾਂਗਰਸ ਦੇ ਦਫਤਰ ਵਿਖੇ ਕਰਵਾਏ ਸਨਮਾਨ ਸਮਾਗਮ ਦੌਰਾਨ ਬਲਾਕ ਭੂੰਗਾ ਦੇ ਗੜ੍ਹਦੀਵਾਲਾ ਹਲਕੇ ਦੇ ਬਲਾਕ ਸੰਮਤੀ ਜ਼ੋਨਾਂ 'ਚੋਂ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ

ਦਸੂਹਾ, 25 ਸਤੰਬਰ (ਭੁੱਲਰ)- ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਪਿ੍ੰਸੀਪਲ ਸੁਰਿੰਦਰ ਸਿੰਘ ਬਸਰਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਸਰਕਾਰ ਤੇ ਪ੍ਰਸ਼ਾਸਨ ਵਲੋਂ ਲੋਕਤੰਤਰ ਦੀਆਂ ਧੱਜੀਆਂ ...

ਪੂਰੀ ਖ਼ਬਰ »

ਪਾਵਰਕਾਮ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

ਦਸੂਹਾ, 25 ਸਤੰਬਰ (ਭੁੱਲਰ)- ਪੰਜਾਬ ਸਟੇਟ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵਲੋਂ ਜੁਆਇੰਟ ਫੋਰਮ ਦੇ ਸੱਦੇ 'ਤੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੁਲਾਜ਼ਮ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸਖ਼ਤ ਸ਼ਬਦਾਂ ਵਿਚ ...

ਪੂਰੀ ਖ਼ਬਰ »

ਕੈਮਿਸਟਾਂ ਵਲੋਂ ਸਰਕਾਰ ਦੇ ਫ਼ੈਸਲੇ ਿਖ਼ਲਾਫ਼ ਬੰਦ 28 ਨੂੰ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)- ਸਰਕਾਰ ਵਲੋਂ 28 ਅਗਸਤ ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਜਿਸ 'ਚ ਆਨਲਾਈਨ ਦਵਾ ਵਿਕਰੀ ਨੂੰ ਨਿਯਮਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਿਖ਼ਲਾਫ਼ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਵਲੋਂ 28 ਸਤੰਬਰ ਨੂੰ ਇਕ ਦਿਨ ...

ਪੂਰੀ ਖ਼ਬਰ »

ਇਲਾਕਾ ਵਾਸੀਆਂ ਨੇ ਸੰਘਰਸ਼ ਕਮੇਟੀ ਦੀ ਭੂਮਿਕਾ 'ਤੇ ਖੜ੍ਹੇ ਕੀਤੇ ਸਵਾਲੀਆ ਨਿਸ਼ਾਨ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)- ਸੰਘਰਸ਼ ਕਮੇਟੀ ਵਲੋਂ ਸੈਂਚਰੀ ਪਲਾਈਬੋਰਡ ਦੇ ਪ੍ਰਬੰਧਕਾਂ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਇਲਾਕੇ ਦੇ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕਰਕੇ ਸੈਂਚਰੀ ਪਲਾਈਬੋਰਡ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ ਇਕੋਤਰੀ ਸਮਾਗਮ-ਸੰਤ ਬਾਬਾ ਗੁਰਦਿਆਲ ਸਿੰਘ

ਟਾਂਡਾ ਉੜਮੁੜ, 25 ਸਤੰਬਰ (ਦੀਪਕ ਬਹਿਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਪ੍ਰਸਿੱਧ ਮਹਾਨ ਸਲਾਨਾ ਇਕੋਤਰੀ ਸਮਾਗਮ ਦੀ ਆਰੰਭਤਾ 2 ਅਕਤੂਬਰ ਤੋਂ ਟਾਂਡਾ ਵਿਖੇ ਹੋਵੇਗੀ, ਦਾ ਐਲਾਨ ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਪੂਰਨ ਮਾਸੀ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਡੇਂਗੂ ਦਾ ਲਾਰਵਾ ਮਿਲਣ ਤੋਂ ਬਾਅਦ ਇਕ ਹੋਰ ਵਿਵਾਦ 'ਚ ਘਿਰੇ ਸਿਵਲ ਸਰਜਨ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)- ਸਿਵਲ ਹਸਪਤਾਲ 'ਚ ਸਿਵਲ ਸਰਜਨ ਦੀ ਨੱਕ ਹੇਠ ਵੱਡੀ ਪੱਧਰ 'ਤੇ ਡੇਂਗੂ ਲਾਰਵਾ ਮਿਲਣ ਤੋਂ ਬਾਅਦ ਸਿਵਲ ਸਰਜਨ ਇਸ ਸਬੰਧੀ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਸੱਦੀ ਗਈ ਅਧਿਕਾਰੀਆਂ ਦੀ ਮੀਟਿੰਗ ...

ਪੂਰੀ ਖ਼ਬਰ »

ਡਬਲਯੂ ਡੀ. ਇਮੀਗੇ੍ਰਸ਼ਨ ਕਨਸਲਟੈਂਟ ਵਲੋਂ ਮੁਫ਼ਤ ਸਿੱਖਿਆ ਮੁਹਿੰਮ ਦੀ ਸ਼ੁਰੂਆਤ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)- ਡਬਲਯੂ ਡੀ. ਇਮੀਗੇ੍ਰਸ਼ਨ ਕਨਸਲਟੈਂਟ ਨੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਕ ਮੁਫ਼ਤ ਸਿੱਖਿਆ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਵੱਖ-ਵੱਖ ਸ਼ਹਿਰਾਂ 'ਚ ਸੈਮੀਨਾਰ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਪਿੰਡ ਫ਼ਤਹਿਪੁਰ ਕੋਠੀ 'ਚ ਭਾਰੀ ਮੀਂਹ ਨਾਲ 8 ਮਕਾਨ ਡਿਗੇ

ਮਾਹਿਲਪੁਰ 25 ਸਤੰਬਰ (ਦੀਪਕ ਅਗਨੀਹੋਤਰੀ)- ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਬੀਤੀ ਸ਼ਾਮ ਤੇ ਅੱਧੀ ਰਾਤ ਨੂੰ ਪਹਾੜੀ ਿਖ਼ੱਤੇ ਦੇ ਪਿੰਡ ਫ਼ਤਿਹਪੁਰ ਕੋਠੀ ਦੇ 8 ਮਕਾਨ ਡਿੱਗਣ ਦੀ ਖ਼ਬਰ ਹੈ | ਪਿੰਡ ਵਾਸੀਆਂ ਨੇ ਮੌਕੇ ਤੋਂ ਇਕੱਠੇ ਹੋ ਕੇ ਲੋਕਾਂ ਨੂੰ ...

ਪੂਰੀ ਖ਼ਬਰ »

ਸਹੋੜਾ ਡਡਿਆਲ ਸਕੂਲ 'ਚੋਂ ਸਾਮਾਨ ਚੋਰੀ

ਨੰਗਲ ਬਿਹਾਲਾਂ, 25 ਸਤੰਬਰ (ਵਿਨੋਦ ਮਹਾਜਨ)- ਬੀਤੀ ਰਾਤ ਸਰਕਾਰੀ ਹਾਈ ਸਕੂਲ ਸਹੋੜਾ ਡਡਿਆਲ ਵਿਖੇ ਚੋਰਾਂ ਵਲੋਂ 2 ਕੰਪਿਊਟਰ ਮੋਨੀਟਰ, ਦੋ ਕੀ-ਬੋਰਡ ਤੇ ਇਕ ਸੀ.ਪੀ.ਯੂ., ਕਰ ਲਏ | ਸਕੂਲ ਮੁਖੀ ਗੁਰਦਾਸ ਨੇ ਦੱਸਿਆ ਕਿ ਸਵੇਰੇ ਸਕੂਲ ਆਉਣ 'ਤੇ ਕੰਪਿਊਟਰ ਲੈਬ ਦਾ ਦਰਵਾਜ਼ਾ ...

ਪੂਰੀ ਖ਼ਬਰ »

ਬਾਰਿਸ਼ ਰੁਕਣ ਕਾਰਨ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ-ਐੱਸ.ਡੀ.ਓ.

ਦਸੂਹਾ, 25 ਸਤੰਬਰ (ਭੁੱਲਰ)- ਡਰੇਨਜ਼ ਵਿਭਾਗ ਦੇ ਐੱਸ. ਡੀ. ਓ. ਮਹਾਂ ਸਿੰਘ ਨੇ ਬਿਆਸ ਦਰਿਆ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ ਹੈ ਤੇ ਹੁਣ 25 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ, ਜਿਸ ਕਾਰਨ ਹੜ੍ਹ ਆਉਣ ਦੀ ਸੰਭਾਵਨਾ ...

ਪੂਰੀ ਖ਼ਬਰ »

ਕੋਟਫ਼ਤੂਹੀ ਦਾ ਬਿਜਲੀ ਘਰ ਪਾਣੀ 'ਚ ਡੁੱਬਿਆ, ਅਨੇਕਾਂ ਪਿੰਡਾਂ ਦੀ ਬਿਜਲੀ ਠੱਪ

ਕੋਟਫ਼ਤੂਹੀ, 25 ਸਤੰਬਰ (ਅਟਵਾਲ)- ਪਿਛਲੇ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨਾਲ ਜਿਥੇ ਪਿੰਡ ਸਕਰੂਲੀ ਤੇ ਉਸ ਦੇ ਆਸ-ਪਾਸ ਪਿੰਡਾਂ ਦੇ ਖੇਤਾਂ ਦਾ ਬੇ ਹਿਸਾਬਾਂ ਪਾਣੀ ਪਿੰਡ ਠੁਆਣਾ ਵਿਖੇ ਇਕੱਠਾ ਹੋ ਗਿਆ, ਉਥੇ ਬੀਤੇ ਦਿਨ ਠੁਆਣਾ ਪਿੰਡ ਦੇ ਪਾਣੀ ਦੇ ਨਿਕਾਸ ਲਈ ਬਰਸਾਤੀ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਹੁਸ਼ਿਆਰਪੁਰ 25 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਸਿਵਲ ਸਰਜਨ ਡਾ: ਰੇਨੂੰ ਸੂਦ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ | ਉਨ੍ਹਾਂ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਭਾਗ ਵਲੋਂ ਪਹਿਲਾਾ ਹੀ ...

ਪੂਰੀ ਖ਼ਬਰ »

ਸ਼ੋੋ੍ਰਮਣੀ ਕਮੇਟੀ ਨੇ ਭਾਈ ਲਾਲੋ ਜੀ ਨੂੰ ਜਨਮ ਦਿਹਾੜੇ ਮੌਕੇ ਵਿਸਾਰਿਆ

ਅੰਮਿ੍ਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਇਕ ਪਾਸੇ ਜਿੱਥੇ ਸ਼ੋ੍ਰਮਣੀ ਕਮੇਟੀ, ਸਮੁੱਚੇ ਸਿੱਖ ਪੰਥ, ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਗੁਰੂ ...

ਪੂਰੀ ਖ਼ਬਰ »

ਮਾਮਲਾ ਔਰਤ ਦੀ ਜ਼ਮੀਨ ਕਿਸੇ ਹੋਰ ਨਾਂਅ 'ਤੇ ਕਰਨ ਦਾ ਮੁੱਖ ਮੰਤਰੀ ਵਲੋਂ ਡੀ. ਸੀ. ਨੂੰ ਜਾਂਚ ਕਰਨ ਦੇ ਹੁਕਮ

ਮਾਮਲੇ ਦੀ ਜਾਂਚ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ- ਡੀ. ਸੀ. ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਉਪਰੋਕਤ ਮਾਮਲੇ ਦੀ ਜਾਂਚ ਤੱਥਾਂ ਦੇ ਅਧਾਰ 'ਤੇ ਕੀਤੀ ਜਾਵੇਗੀ | ਜੇਕਰ ਇਸ ਮਾਮਲੇ ਵਿਚ ਮਾਲ ਵਿਭਾਗ ਦੇ ਕਿਸੇ ਵੀ ਵਿਅਕਤੀ ਦੀ ਗ਼ਲਤ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਿਸਾਨ ਮੇਲਾ 28 ਨੂੰ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਖੇਤੀਬਾੜੀ ਵਿਭਾਗ ਤਰਨ ਤਾਰਨ ਵਲੋਂ ਆਤਮਾ ਤਹਿਤ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਮੌਲਸਰੀ ਰਿਜ਼ੋਰਟ, ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ...

ਪੂਰੀ ਖ਼ਬਰ »

ਤੁੜ ਦੇ ਗ੍ਰੰਥੀ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ

ਫਤਿਆਬਾਦ, 25 ਸਤੰਬਰ (ਧੂੰਦਾ)- ਗ੍ਰੰਥੀ ਦਿਲਬਾਗ ਸਿੰਘ ਤੁੜ, ਜੋ ਕਿ ਬੰਗਾਲੀਪੁਰ ਵਿਖੇ ਸ਼ਰਾਬ ਦੇ ਠੇਕੇਦਾਰਾਂ ਵਲੋਂ ਗੋਲੀ ਮਾਰ ਕੇ ਮਾਰ ਦਿੱਤਾ ਸੀ, ਦੇ ਕਾਤਲਾਂ ਨੂੰ ਗਿ੍ਫ਼ਤਾਰ ਨਾ ਕਰਨ ਦੇ ਰੋਸ ਵਜੋਂ ਪਿੰਡ ਤੁੜਾਂ ਦੇ ਸਰਪੰਚ ਸੁਲੱਖਣ ਸਿੰਘ ਤੁੜ ਤੋਂ ਇਲਾਵਾ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਵਲੋਂ ਬਰਸਾਤ ਨਾਲ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਦੇਣ ਦੀ ਮੰਗ

ਤਰਨ ਤਾਰਨ, 25 ਸਤੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਤਰਨ ਤਾਰਨ ਦੀ ਮੀਟਿੰਗ ਗੁਰਦੁਆਰਾ ਬਾਬਾ ਚਾਈਆ ਸਿੰਘ ਦੇ ਅਸਥਾਨ ਤੇ ਪਿੰਡ ਰਸੂਲਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲੇ ਮੌਕੇ ਕਬੱਡੀ ਮੁਕਾਬਲੇ ਕਰਵਾਏ

ਗੋਇੰਦਵਾਲ ਸਾਹਿਬ, 25 ਸਤੰਬਰ (ਵਰਿੰਦਰ ਸਿੰਘ ਰੰਧਾਵਾ)- ਗੋਇੰਦਵਾਲ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਗੁਰੂ ਅਮਰਦਾਸ ਸਪਰੋਟਸ ਕਲੱਬ ਵਲੋਂ ਛੇਵੇਂ ਇਕ ਰੋਜ਼ਾ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਬੱਡੀ ਦੇ ਵੱਖ-ਵੱਖ ਵਰਗਾਂ ਦੇ ਦਿਲਖਿਚਵੇਂ ਖੇਡ ਮੁਕਾਬਲੇ ਵੇਖਣ ...

ਪੂਰੀ ਖ਼ਬਰ »

ਪੰਜਾਬ ਰਾਜ ਫਾਰਮਾਸਿਸਟ ਐਸੋ: ਨੇ ਫਾਰਮੇਸੀ ਦਿਵਸ ਮਨਾਇਆ

ਤਰਨ ਤਾਰਨ, 25 ਸਤੰਬਰ (ਪਰਮਜੀਤ ਜੋਸ਼ੀ)- ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਦੀ ਮੀਟਿੰਗ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਹੋਈ | ਇਸ ਮੀਟਿੰਗ ਵਿਚ ਸਮੂਹ ਫਾਰਮਾਸਿਸਟਾਂ ਵਲੋਂ ਫਾਰਮੇਸੀ ਦਿਵਸ ਮਨਾ ਇਆ ਗਿਆ | ਇਸ ਮੌਕੇ ਸਿਵਲ ਸਰਜਨ ਡਾ: ਸਮਸ਼ੇਰ ਸਿੰਘ ਤੇ ਐੱਸ.ਐੱਮ.ਓ. ...

ਪੂਰੀ ਖ਼ਬਰ »

ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੀ ਮੀਟਿੰਗ 30 ਨੂੰ - ਮੰਨਾ, ਮੱਲ੍ਹੀ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- 1984 ਸਿੱਖ ਦੰਗਾ ਪੀੜ੍ਹਤ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ 30 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਅਰਜਨ ਦੇਵ ਸਰਾਂ ਤਰਨਤਾਰਨ ਵਿਖੇ ਹੋ ਰਹੀ ਹੈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਕੇਂਦਰ ਸਰਕਾਰ 'ਸਰਜੀਕਲ ਸਟਰਾਈਕ' ਉੱਤੇ ਰਾਜਨੀਤੀ ਕਰ ਰਹੀ-ਮਾਨ

ਸੈਲਾ ਖੁਰਦ, 25 ਸਤੰਬਰ (ਹਰਵਿੰਦਰ ਸਿੰਘ ਬੰਗਾ)- ਇਨਸਾਫ਼ ਮੋਰਚੇ ਦੇ ਆਗੂਆਂ ਵਲੋਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਬਰਗਾੜੀ ਲਗਾਇਆ ਗਿਆ ਮੋਰਚਾ ਕਰੀਬ ਚੌਥੇ ਮਹੀਨੇ 'ਚ ਦਾਖਲ ਹੋ ਗਿਆ ਹੈ, ਜਿਸ ਦੀ ਮੁੱਖ ਮੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

ਸ਼ੋੋ੍ਰਮਣੀ ਕਮੇਟੀ ਨੇ ਭਾਈ ਲਾਲੋ ਜੀ ਨੂੰ ਜਨਮ ਦਿਹਾੜੇ ਮੌਕੇ ਵਿਸਾਰਿਆ

ਅੰਮਿ੍ਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਇਕ ਪਾਸੇ ਜਿੱਥੇ ਸ਼ੋ੍ਰਮਣੀ ਕਮੇਟੀ, ਸਮੁੱਚੇ ਸਿੱਖ ਪੰਥ, ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਗੁਰੂ ...

ਪੂਰੀ ਖ਼ਬਰ »

ਅੱਡਾ ਮੇਹਟੀਆਣਾ 'ਚ ਖ਼ਸਤਾ ਹਾਲਤ ਸੜਕ ਦੇ ਚੱਲਦਿਆਂ ਕਾਰ ਪਲਟੀ

ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)- ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਸਥਿਤ ਅੱਡਾ ਮੇਹਟੀਆਣਾ ਦੇ ਚੁਰਸਤੇ 'ਚ ਸੜਕ ਦੀ ਹਾਲਤ ਪਹਿਲਾਂ ਹੀ ਬੇਹੱਦ ਖਸਤਾ ਹੋ ਚੁੱਕੀ ਜਦੋਂਕਿ ਲਗਾਤਾਰ ਪਏ ਮੀਂਹ ਨੇ ਸੜਕ 'ਚ ਪਏ ਟੋਏ ਹੋਰ ਵੀ ਡੂੰਘੇ ਕਰ ਦਿੱਤੇ ਹਨ ਜਿਸ ਦੇ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਔਰਤ ਤੋਂ ਸੋਨੇ ਦੀ ਮੰੁਦਰੀ ਖੋਹੀ

ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)- ਲੁਟੇਰਿਆਂ ਵਲੋਂ ਔਰਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਤੋਂ ਸੋਨੇ ਦੀ ਮੁੰਦਰੀ ਖੋਹਣ ਦੀ ਖ਼ਬਰ ਹੈ ਹੈ | ਜ਼ਖ਼ਮੀ ਹਾਲਤ 'ਚ ਔਰਤ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ ਜਿਥੇ ਜ਼ੇਰੇ ਇਲਾਜ ...

ਪੂਰੀ ਖ਼ਬਰ »

ਭਾਰੀ ਮੀਂਹ ਨਾਲ ਗ਼ਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ

ਘੋਗਰਾ, 25 ਸਤੰਬਰ (ਆਰ.ਐੱਸ.ਸਲਾਰੀਆ)- ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਬਲਾਕ ਹਾਜੀਪੁਰ ਦੇ ਪਿੰਡ ਦੋਲੋਵਾਲ ਦੇ ਤਿੰਨ ਗ਼ਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗਣ ਦੀ ਖ਼ਬਰ ਹੈ | ਧਰਮਪਾਲ ਪੁੱਤਰ ਰਾਮ ਲਾਲ ਨੇ ਦੱਸਿਆ ਕਿ ਉਹ ਆਪਣੇ ...

ਪੂਰੀ ਖ਼ਬਰ »

ਕੁੱਟਮਾਰ ਦੇ ਦੋਸ਼ 'ਚ 2 ਸਕੇ ਭਰਾ ਨਾਮਜ਼ਦ

ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)- ਰਸਤੇ 'ਚ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ 2 ਸਕੇ ਭਰਾਵਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਪਿੰਡ ਹਰਵਾਂ ਦੇ ਵਾਸੀ ਅਮਰੀਕ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਰਾਮ ਲੀਲ੍ਹਾ ਸਬੰਧੀ ਝੰਡੇ ਦੀ ਰਸਮ ਅਦਾ ਕੀਤੀ

ਮੁਕੇਰੀਆਂ, 25 ਸਤੰਬਰ (ਰਾਮਗੜ੍ਹੀਆ)- ਜੈ ਸੀਤਾ ਰਾਮ ਡਰਾਮਾ ਟੀਕ ਕਲੱਬ ਮੁਕੇਰੀਆਂ ਵਲੋਂ ਰਾਮ ਲੀਲ੍ਹਾ ਸਬੰਧੀ ਝੰਡੇ ਦੀ ਰਸਮ ਅਦਾ ਕੀਤੀ ਗਈ ਜਿਸ ਦੀ ਅਗਵਾਈ ਚੇਅਰਮੈਨ ਵਿਕਾਸ ਗਿੱਲ, ਪ੍ਰਧਾਨ ਹਰਦੀਪ ਠੇਕੇਦਾਰ, ਹਰੀ ਓਮ ਵਰਮਾ ਨੇ ਝੰਡਾ ਚੜਾਇਆ | ਇਸ ਮੌਕੇ ਰਾਮਲੀਲ੍ਹਾ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਹੁਣ ਅਕਾਲੀ-ਭਾਜਪਾ ਨੂੰ ਮੂੰਹ ਨਹੀਂ ਲਗਾਉਣਗੇ-ਐਡਵੋਕੇਟ ਹੁੰਦਲ

ਦਸੂਹਾ, 25 ਸਤੰਬਰ (ਭੁੱਲਰ)- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੂੰਝਾ ਫੇਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਅਕਾਲੀ-ਭਾਜਪਾ ਪਾਰਟੀ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ | ਇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX