ਤਾਜਾ ਖ਼ਬਰਾਂ


ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  2 minutes ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਅੱਜ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ...
ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਕੀਤੀ ਜਾਵੇਗੀ ਵੀਡੀਓ ਕਾਨਫ਼ਰੰਸਿੰਗ
. . .  9 minutes ago
ਅਜਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਵੱਖ-ਵੱਖ ਅਧਿਆਪਕਾਂ ਵਲੋਂ ਪ੍ਰਾਇਮਰੀ ਅਧਿਆਪਕਾਂ ਦੀ ਰੇਸ਼ਨੇਲਾਈਜੇਸ਼ਨ ਸੰਬੰਧੀ ਕੀਤੇ ਜਾ ਰਹੇ ਇਤਰਾਜ਼ ਨੂੰ ਲੈ ਕੇ ਅੱਜ ਸਿੱਖਿਆ ਵਿਭਾਗ ਵਲੋਂ...
ਨਿਰਭੈਆ ਮਾਮਲਾ : ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਦੁਪਹਿਰ 2.30 ਵਜੇ ਸੁਣਾਇਆ ਜਾਵੇਗਾ ਫ਼ੈਸਲਾ
. . .  21 minutes ago
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ 'ਚ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਵਲੋਂ ਦੁਪਹਿਰ 2.30 ਵਜੇ ਇਸ...
ਨਿਰਭੈਆ ਮਾਮਲਾ : ਦੋਸ਼ੀ ਭਵਨ ਦੀ ਭੂਮਿਕਾ ਨੂੰ ਨਾਬਾਲਗ ਵਜੋਂ ਮੰਨ ਕੇ ਚੱਲਿਆ ਜਾਵੇ- ਵਕੀਲ
. . .  25 minutes ago
ਨਵੀਂ ਦਿੱਲੀ, 20 ਜਨਵਰੀ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਪਵਨ ਕੇ ਗੁਪਤਾ ਦੇ ਵਕੀਲ ਏ.ਪੀ ਸਿੰਘ ਨੇ ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਸਾਹਮਣੇ ਕਿਹਾ ਕਿ ਜਿਸ...
ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਕੇਜਰੀਵਾਲ ਵੱਲੋਂ ਰੋਡ ਸ਼ੋਅ
. . .  49 minutes ago
ਨਵੀਂ ਦਿੱਲੀ, 20 ਜਨਵਰੀ - ਦਿਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।
ਪ੍ਰੀਖਿਆ 'ਤੇ ਚਰਚਾ ਦੌਰਾਨ ਬੋਲੇ ਪ੍ਰਧਾਨ ਮੰਤਰੀ ਮੋਦੀ- ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ
. . .  57 minutes ago
ਨਵੀਂ ਦਿੱਲੀ, 20 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਵਿਦਿਆਰਥੀਆਂ ਨਾਲ 'ਪ੍ਰੀਖਿਆ 'ਤੇ ਚਰਚਾ 2020' ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ...
ਨਾਗਰਿਕਤਾ ਕਾਨੂੰਨ ਸਣੇ ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਜੈਪੁਰ 'ਚ 28 ਜਨਵਰੀ ਨੂੰ ਕਰਨਗੇ ਬੈਠਕ
. . .  about 1 hour ago
ਨਵੀਂ ਦਿੱਲੀ, 20 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ 28 ਜਨਵਰੀ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਵਿਦਿਆਰਥੀਆਂ, ਨੌਜਵਾਨਾਂ ਅਤੇ ਕਿਸਾਨਾਂ ਨਾਲ ਨਾਗਰਿਕਤਾ ਸੋਧ...
ਸ਼ੋਪੀਆਂ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੈਂਦੇ ਸ਼ੋਪੀਆਂ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  about 2 hours ago
ਰਾਏਪੁਰ, 20 ਜਨਵਰੀ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਜੰਗਲਾਂ 'ਚ ਸੀ. ਆਰ. ਪੀ. ਐੱਫ. ਦੀ ਅਗਵਾਈ 'ਚ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਟੀਮ ਨੇ ਮੁਠਭੇੜ ਦੌਰਾਨ ਇੱਕ ਮਹਿਲਾ...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 2 hours ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੈਂਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਦੱਸਿਆ ਜਾ...
ਪ੍ਰੀਖਿਆ 'ਤੇ ਚਰਚਾ : ਅਸਫਲਤਾ ਤੋਂ ਬਾਅਦ ਅੱਗੇ ਵਧਣ ਨਾਲ ਹੀ ਸਫਲਤਾ ਮਿਲਦੀ ਹੈ- ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਮੈਂ ਆਪਣੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ- ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਚੰਦਰਯਾਨ ਦੇਖਣ ਲਈ ਪੂਰਾ ਦੇਸ਼ ਜਾਵੇਗਾ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਖ਼ਾਸ ਹੈ- ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਮਨ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਪ੍ਰੀਖਿਆ 'ਚ 'ਮੂਡ ਆਫ਼' ਲਈ ਬਾਹਰ ਦੇ ਹਾਲਾਤ ਵਧੇਰੇ ਜ਼ਿੰਮੇਵਾਰ- ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ ਹਿੰਦੁਸਤਾਨ ਲਈ ਮਹੱਤਵਪੂਰਨ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ 'ਤੇ ਚਰਚਾ ਸ਼ੁਰੂ
. . .  about 2 hours ago
ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਣ 'ਤੇ ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਭੇਜਿਆ ਨੋਟਿਸ
. . .  about 2 hours ago
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ 'ਚ ਬਜ਼ੁਰਗ ਦਾ ਕਤਲ
. . .  about 3 hours ago
ਰਣਦੀਪ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਦੇਹਾਂਤ
. . .  about 3 hours ago
ਉੱਤਰ ਪ੍ਰਦੇਸ਼ 'ਚ ਸ਼ੱਕੀ ਆਈ. ਐੱਸ. ਆਈ. ਏਜੰਟ ਗ੍ਰਿਫ਼ਤਾਰ
. . .  about 3 hours ago
ਟਰੱਕ ਅਤੇ ਸਕਾਰਪੀਓ ਵਿਚਾਲੇ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ
. . .  about 3 hours ago
ਦਿੱਲੀ ਟਰਾਂਸਪੋਰਟ ਵਿਭਾਗ ਦੇ ਦਫ਼ਤਰ 'ਚ ਲੱਗੀ ਅੱਗ
. . .  about 4 hours ago
ਜੇ.ਐਨ.ਯੂ ਸਟੂਡੈਂਟਸ ਯੂਨੀਅਨ ਅੱਜ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਜਾਵੇਗਾ ਦਿੱਲੀ ਹਾਈ ਕੋਰਟ
. . .  about 4 hours ago
ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  about 5 hours ago
ਨਿਰਭੈਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 4 hours ago
ਅੱਜ ਦਾ ਵਿਚਾਰ
. . .  about 6 hours ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਦੀਆਂ ਇਕ ਵਿਕਟ ਦੇ ਨੁਕਸਾਨ 'ਤੇ 150 ਦੌੜਾਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਵਿਰਾਟ ਕੋਹਲੀ ਨੇ ਕਪਤਾਨ ਵਜੋਂ 5 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੇ 20.3 ਓਵਰਾਂ 'ਚ 100 ਦੌੜਾਂ ਕੀਤੀਆਂ ਪੂਰੀਆਂ
. . .  1 day ago
ਹਵਲਦਾਰ ਬਲਜਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਰੋਹਿਤ ਸ਼ਰਮਾ ਨੇ ਬਣਾਇਆ ਅਰਧ ਸੈਂਕੜਾ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੇ.ਐਲ. ਰਾਹੁਲ 19 ਦੌੜਾਂ ਬਣਾ ਕੇ ਆਊਟ, ਭਾਰਤ 69/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 61/0 'ਤੇ
. . .  1 day ago
ਸਬਜ਼ੀ ਵੇਚਣ ਵਾਲੇ ਦਾ ਨਿਕਲਿਆ ਲੋਹੜੀ ਬੰਪਰ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 38/0 'ਤੇ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਨੌਵਾਂ ਖਿਡਾਰੀ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਮੁਹੰਮਦ ਸ਼ੰਮੀ ਨੇ ਇੱਕੋ ਓਵਰ 'ਚ ਆਸਟ੍ਰੇਲੀਆ ਦੇ ਦੋ ਖਿਡਾਰੀ ਕੀਤੇ ਆਊਟ
. . .  1 day ago
...ਤੇ ਹੁਣ ਮੁਕਤਸਰ ਸਾਹਿਬ 'ਚ ਫੜਿਆ ਗਿਆ ਕਿਸੇ ਹੋਰ ਉਮੀਦਵਾਰ ਦੀ ਥਾਂ ਟੈੱਟ ਦਾ ਪੇਪਰ ਦੇ ਰਿਹਾ ਵਿਅਕਤੀ
. . .  1 day ago
ਕਸ਼ਮੀਰ 'ਚ ਇੰਟਰਨੈੱਟ ਨੂੰ ਲੈ ਕੇ ਦਿੱਤੇ ਬਿਆਨ 'ਤੇ ਨੀਤੀ ਆਯੋਗ ਦੇ ਮੈਂਬਰ ਸਾਰਸਵਤ ਨੇ ਦਿੱਤੀ ਸਫ਼ਾਈ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਭਾਰਤ ਨੂੰ ਮਿਲੀ 6ਵੀਂ ਸਫਲਤਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਅੱਸੂ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਭਾਰੀ ਮੀਂਹ ਪੈਣ ਕਾਰਨ ਪਿੰਡਾਂ 'ਚ ਮਕਾਨ ਡਿੱਗੇ

ਰੈਲਮਾਜਰਾ, 25 ਸਤੰਬਰ (ਸੁਭਾਸ਼ ਟੌਾਸਾ)-ਬੀਤੇ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਸਨਅਤੀ ਏਰੀਆ ਦੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਦੇ ਮਕਾਨਾਂ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਵੜਨ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਅਨੁਸਾਰ ਨੇੜਲੇ ਪਿੰਡ ਫ਼ਤਿਹਪੁਰ ਵਿਖੇ ਬੀਤੀ ਦੇਰ ਸ਼ਾਮ ਸਮੇਂ ਇਕ ਅੱਠ ਖਣ ਦਾ ਗਾਡਰ-ਬਾਲਿਆਂ ਵਾਲਾ ਕਮਰਾ ਢਹਿ ਢੇਰੀ ਹੋ ਜਾਣ ਕਾਰਨ ਗ਼ਰੀਬ ਪਰਿਵਾਰ ਦਾ ਕਾਫ਼ੀ ਸਮਾਨ ਖ਼ਰਾਬ ਹੋ ਗਿਆ ਪਰ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਮਕਾਨ ਮਾਲਕ ਕਮਲਜੀਤ ਸਿੰਘ ਪੁੱਤਰ ਤਰਲੋਕ ਸਿੰਘ ਨੇ ਦੱਸਿਆ ਕਿ ਕਮਰੇ ਵਿਚ ਪਿਆ ਦਾਣਿਆਂ ਨਾਲ ਭਰਿਆ ਡਰੰਮ ਟੁੱਟ ਗਿਆ | ਜਿਸ ਕਾਰਨ ਉਸ ਦੀ ਸਾਰੀ ਕਣਕ ਮਿੱਟੀ ਵਿਚ ਮਿਲ ਗਈ ਅਤੇ ਹੋਰ ਘਰ ਦਾ ਜ਼ਰੂਰੀ ਸਮਾਨ ਵੀ ਖ਼ਰਾਬ ਹੋ ਗਿਆ | ਇਸੇ ਤਰਾਂ ਪਿੰਡ ਭੋਲੇਵਾਲ ਵਿਖੇ ਵੀ ਇੱਕ ਪਸ਼ੂਆਂ ਵਾਲਾ ਕਮਰਾ ਡਿੱਗਣ ਕਾਰਨ ਕਮਰੇ ਵਿਚ ਮੌਜੂਦ ਔਰਤ ਕਿਸਮਤ ਨਾਲ ਵਾਲ-ਵਾਲ ਬਚ ਗਈ | ਪਰਿਵਾਰਿਕ ਮੈਂਬਰ ਗੁਰਦਾਸ ਰਾਮ ਪੁੱਤਰ ਤੁਲਸੀ ਰਾਮ ਨੇ ਦੱਸਿਆ ਕਿ ਮੇਰੀ ਨੂੰ ਹ ਮਨਜੀਤ ਕੌਰ ਪਤਨੀ ਸਵ. ਸੀਤਾ ਰਾਮ ਸ਼ਾਮ ਸਮੇਂ ਕੰਮ ਕਰਨ ਲਈ ਪਸ਼ੂਆਂ ਵਾਲੇ ਕਮਰੇ ਵਿਚ ਗਈ ਉਸੇ ਸਮੇਂ ਅਚਾਨਕ ਪਸ਼ੂਆਂ ਵਾਲਾ ਕਮਰਾ ਡਿਗ ਪਿਆ | ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀ ਗ਼ਰੀਬਾਂ ਦੀ ਆਰਥਿਕ ਮਦਦ ਕੀਤੀ ਜਾਵੇ |

ਹਵਾਈ ਫੌਜ 'ਚ ਭਰਤੀ ਲਈ ਨਵਾਂਸ਼ਹਿਰ ਸਮੇਤ ਛੇ ਜ਼ਿਲਿ੍ਹਆਂ ਦੇ ਨੌਜਵਾਨਾਂ ਲਈ ਭਰਤੀ ਰੈਲੀ 2 ਤੋਂ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਭਾਰਤੀ ਹਵਾਈ ਫੌਜ ਦੇ ਗਰੁੱਪ ਵਾਈ (ਨਾਨ-ਟੈਕਨੀਕਲ) ਵਿੱਚ ਭਰਤੀ ਕਰਨ ਲਈ ਨਵਾਂਸ਼ਹਿਰ, ਸੰਗਰੂਰ, ਪਟਿਆਲਾ, ਫਤਿਹਗੜ ਸਾਹਿਬ, ਬਰਨਾਲਾ ਅਤੇ ਮਾਨਸਾ ਜ਼ਿਲਿ੍ਹਆ ਦੇ ਨੌਜਵਾਨਾਂ ਲਈ ਡੀ.ਐਮ.ਡਬਲਿਊ ਪਟਿਆਲਾ ਵਿਖੇ 2 ਤੋਂ 7 ...

ਪੂਰੀ ਖ਼ਬਰ »

ਹੌਲਦਾਰ ਅਮਰਜੀਤ ਸਿੰਘ ਜੱਖੂ ਬਣੇ ਏ.ਐਸ.ਆਈ.

ਕਟਾਰੀਆਂ, 25 ਸਤੰਬਰ (ਨਵਜੋਤ ਸਿੰਘ ਜੱਖੂ)- ਪੁਲਿਸ ਵਿਭਾਗ 'ਚ ਮਿਹਨਤੀ ਪੁਲਿਸ ਕਰਮੀ ਵਜੋਂ ਜਾਣੇ ਜਾਂਦੇ ਹੌਲਦਾਰ ਅਮਰਜੀਤ ਸਿੰਘ ਜੱਖੂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਵਿਭਾਗ ਨੇ ਉਨ੍ਹਾਂ ਨੂੰ ਬਤੌਰ ਏ.ਐਸ.ਅਈ ਪਦ-ਉਨਤ ਕੀਤਾ ਹੈ | ਇਸ ਤਰੱਕੀ ਦੇ ਸਟਾਰ ...

ਪੂਰੀ ਖ਼ਬਰ »

ਨੌਜਵਾਨਾਂ 'ਚ ਨਸ਼ੇ ਦੀ ਆਦਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕ ਹੰਭਲਾ ਮਾਰਨ-ਮੰਗੂਪੁਰ

ਕਾਠਗੜ੍ਹ, 25 ਸਤੰਬਰ (ਬਲਦੇਵ ਸਿੰਘ ਪਨੇਸਰ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਵਿਚੋਂ ਨਸ਼ੇ ਦੇ ਕੋਹੜ ਨੂੰ ਜੜੋਂ੍ਹ ਖ਼ਤਮ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਧੀਨ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਵਲੋਂ ਸੀ.ਐੱਚ.ਸੀ ਕਾਠਗੜ੍ਹ ਵਿਖੇ ਖੋਲ੍ਹੇ ਗਏ ਨਸ਼ਾ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਕਾਰਨ ਮੇਹਲੀ 'ਚ ਦੋ ਘਰਾਂ ਦੀਆਂ ਛੱਤਾਂ ਡਿੱਗੀਆਂ-ਜਾਨੀ ਨੁਕਸਾਨ ਤੋਂ ਬਚਾਅ

ਮੇਹਲੀ, 25 ਸਤੰਬਰ (ਸੰਦੀਪ ਸਿੰਘ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਜਿੱਥੇ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਹੀ ਪਿੰਡ ਮੇਹਲੀ ਕਲੋਨੀਆਂ ਵਿਖੇ ਦੋ ਘਰਾਂ ਦੀਆਂ ਛੱਤਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ | ਮੌਕੇ ਤੋਂ ...

ਪੂਰੀ ਖ਼ਬਰ »

ਦੀ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਲਿਮ: ਦਾ ਆਮ ਇਜਲਾਸ ਹੋਇਆ

ਨਵਾਂਸ਼ਹਿਰ/ਮੱਲਪੁਰ ਅੜਕਾਂ, 25 ਸਤੰਬਰ (ਹਰਮਿੰਦਰ ਸਿੰਘ ਪਿੰਟੂ, ਮਨਜੀਤ ਜੱਬੋਵਾਲ)- ਦੀ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਵੱਲੋਂ ਆਪਣੇ ਸਮੂਹ ਹਿੱਸੇਦਾਰਾਂ ਦਾ ਆਮ ਇਜਲਾਸ ਮੱਲਪੁਰ ਅੜਕਾਂ, ਨਵਾਂਸ਼ਹਿਰ ਵਿਖੇ ਕਰਵਾਇਆ ਗਿਆ | ਮਿੱਲ ਦੇ ਜਨਰਲ ਮੈਨੇਜਰ ਕੰਵਲਜੀਤ ...

ਪੂਰੀ ਖ਼ਬਰ »

ਕੁਦਰਤ ਦੀ ਕਰੋਪੀ ਨੇ ਕਿਸਾਨਾਂ ਦਾ ਲੱਕ ਤੋੜਿਆ

ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)- ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਮੀਂਹ ਕਾਰਨ ਭਾਰੀ ਨੁਕਸਾਨ ਹੋ ਜਾਣ ਦੀ ਖ਼ਬਰ ਹੈ | ਵੱਖ-ਵੱਖ ਪਿੰਡਾਂ ਦੇ ਪੀੜਤ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਸਾਡੀਆਂ ਆਸਾਂ ਉਮੀਦਾਂ ਉਸ ਵੇਲੇ ਚਕਨਾਚੂਰ ਹੋਈਆਂ ਜਦੋਂ ਬਿਲਕੁਲ ਪੱਕ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੂੰ 6 ਜਗ੍ਹਾ ਤੋਂ ਲਾਰਵਾ ਮਿਲਿਆ

ਨਵਾਂਸ਼ਹਿਰ, 25 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਅੱਜ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਕਾਰਤਿਕ ਠਾਕੁਰ, ਤਰਸੇਮ ਲਾਲ, ਪਵਨ ਕੁਮਾਰ ਵਲੋਂ ਸ਼ਹਿਰ ਦੇ 6 ਥਾਵਾਂ ਬੀ.ਡੀ.ਪੀ.ਓ ਦਫ਼ਤਰ, ਜਲ ਸਪਲਾਈ ਦੀ ਮੇਨ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਸਟਾਫ ਤੇ ਦਾਨੀਆਂ ਨੂੰ ਸਿੱਖਿਆ ਸੁਧਾਰਾਂ ਲਈ ਕੀਤਾ ਪ੍ਰੇਰਿਤ

ਮੱਲਪੁਰ ਅੜਕਾਂ, 25 ਸਤੰਬਰ (ਮਨਜੀਤ ਸਿੰਘ ਜੱਬੋਵਾਲ)- ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ ਨੇ Tਪੜ੍ਹੋ ਪੰਜਾਬ ਪੜ੍ਹਾਓ ਪੰਜਾਬT ਦੀ ਪ੍ਰਗਤੀ ਦਾ ਜਾਇਜ਼ਾ ਲੈਣ ਹਿੱਤ ਸਰਕਾਰੀ ਮਿਡਲ ਸਕੂਲ ਜੱਬੋਬਾਲ ਦਾ ਅਚਨਚੇਤ ਨਿਰੀਖਣ ਕੀਤਾ | ਉਹਨਾਂ Tਪੜ੍ਹੋ ਪੰਜਾਬ ਪੜ੍ਹਾਓ ...

ਪੂਰੀ ਖ਼ਬਰ »

ਹੱਥੀਂ ਵੱਢੇ ਝੋਨੇ ਦਾ ਭਾਰੀ ਬਾਰਸ਼ ਨੇ ਕੀਤਾ ਭਾਰੀ ਨੁਕਸਾਨ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਪਿਛਲੇ 72 ਘੰਟੇ ਦੌਰਾਨ ਪਏ ਮੀਂਹ ਨੇ ਪਿੰਡ ਸਿੰਬਲੀ ਦੇ ਕਿਸਾਨ ਦੇ ਹੱਥੀਂ ਵੱਢੇ ਅਗੇਤੇ ਝੋਨੇ ਦਾ ਵੱਡੀ ਪੱਧਰ ਤੇ ਨੁਕਸਾਨ ਕੀਤਾ ਹੈ | ਜਿੱਥੇ ਝੋਨਾ ਬਾਰਸ਼ ਦੌਰਾਨ ਪੁੰਗਰਨ ਲੱਗਾ ਹੈ ਉੱਥੇ ਝੋਨੇ ਨੂੰ ਝਾੜਨ ਵਿਚ ਵੀ ...

ਪੂਰੀ ਖ਼ਬਰ »

ਔਜਲਾ ਦਾ ਗੁਰਮਤਿ ਸਮਾਗਮ ਮੁਲਤਵੀ

ਬੰਗਾ, 25 ਸਤੰਬਰ (ਨੂਰਪੁਰ)- ਗੁਰਦੁਆਰਾ ਸਿੰਘ ਸਭਾ ਔਜਲਾ ਢੱਕ ਵਿਖੇ 26-27 ਸਤੰਬਰ ਨੂੰ ਕਰਵਾਇਆ ਜਾਣ ਵਾਲਾ ਗੁਰਮਤਿ ਸਮਾਗਮ ਮੁਲਤਵੀ ਕਰ ਦਿੱਤਾ ਗਿਆ | ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਮੌਸਮ ਦੀ ਖਰਾਬੀ ਕਰਕੇ ਸਮਾਗਮ ਰੱਦ ਕੀਤਾ ਗਿਆ | ਗੁਰਮਤਿ ਸਮਾਗਮ ਹੁਣ 16-17 ...

ਪੂਰੀ ਖ਼ਬਰ »

ਸੰਮਤੀ ਮੈਂਬਰ ਜੋਗਾ ਸਿੰਘ ਨੇ ਵੋਟਰਾਂ ਦਾ ਕੀਤਾ ਧੰਨਵਾਦ

ਕਟਾਰੀਆਂ, 25 ਸਤੰਬਰ (ਜੱਖੂ)- ਬਲਾਕ ਸੰਮਤੀ ਜ਼ੋਨ ਸੰਧਵਾਂ ਤੋਂ 1308 ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸੀ ਉਮੀਦਵਾਰ ਸ: ਜੋਗਾ ਸਿੰਘ ਸਾਬਕਾ ਸਰਪੰਚ ਕੰਗਰੌੜ ਵਲੋਂ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਬਲਾਕ ...

ਪੂਰੀ ਖ਼ਬਰ »

ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਨਵਾਂਸ਼ਹਿਰ, 25 ਸਤੰਬਰ (ਪਿੰਟੂ)-ਅੱਜ ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਬੰਤ ਸਿੰਘ ਤਾਜਪੁਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਤਹਿਸੀਲਦਾਰ ਅਰਵਿੰਦਰ ਕੁਮਾਰ ਵਰਮਾ ਨੰੂ ਮੰਗ ਪੱਤਰ ਵੀ ...

ਪੂਰੀ ਖ਼ਬਰ »

ਮੱਕੀ ਦੀ ਫ਼ਸਲ ਸਬੰਧੀ ਕਿਸਾਨ ਗੋਸ਼ਟੀ ਕਰਵਾਈ

ਔੜ, 25 ਸਤੰਬਰ (ਗੁਰਨਾਮ ਸਿੰਘ ਗਿਰਨ)- ਡਾ: ਰਾਮ ਪਾਲ ਖੇਤੀਬਾੜੀ ਅਫ਼ਸਰ ਔੜ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਫੂਡ ਸਕਿਉਰਿਟੀ ਮਿਸ਼ਨ ਮੱਕੀ ਤਹਿਤ ਪਿੰਡ ਉੜਾਪੜ ਵਿਖੇ ਕਿਸਾਨ ਗੋਸ਼ਟੀ ਕਰਵਾਈ ਗਈ | ਇਸ ਮੌਕੇ ਡਾ: ਰਾਮ ਪਾਲ ਨੇ ਕਿਹਾ ਕਿ ਮੱਕੀ ਦੀ ਫ਼ਸਲ ਲਈ ਪਾਣੀ ਦੀ ਘੱਟ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਦੇ ਪਾਣੀ ਨਾਲ ਪਿਆ ਸੜਕ 'ਚ ਪਾੜ

ਮਜਾਰੀ/ਸਾਹਿਬਾ, 25 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੇ ਦਿਨਾਂ ਵਿਚ ਹੋਈ ਭਾਰੀ ਬਾਰਸ਼ ਨਾਲ ਕਸਬਾ ਮਜਾਰੀ ਤੋਂ ਬਲਾਕ ਸੜੋਆ ਨੂੰ ਵਾਇਆ ਮਹਿੰਦਪੁਰ ਗਈ ਸੜਕ ਵਿਚ ਮਜਾਰੀ ਲਾਗੇ ਡੂੰਘਾ ਪਾੜ ਪੈ ਗਿਆ ਜਿਸ ਨਾਲ ਉੱਪਰਲੇ ਪਿੰਡਾਂ ਦੇ ਲੋਕਾਂ ਦਾ ਇਸ ਸੜਕ ਤੋਂ ਲਾਂਘਾ ...

ਪੂਰੀ ਖ਼ਬਰ »

ਬਹਿਰਾਮ-ਮਾਹਿਲਪੁਰ ਸੜਕ 'ਤੇ ਡਿੱਗੇ ਦਰੱਖਤਾਂ ਕਾਰਨ ਆਵਾਜਾਈ ਹੋਈ ਪ੍ਰਭਾਵਿਤ

ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)- ਬਹਿਰਾਮ-ਮਾਹਿਲਪੁਰ ਮੁੱਖ ਸੜਕ 'ਤੇ ਪਿੰਡ ਫਰਾਲਾ ਦੇ ਬੱਸ ਸਟੈਂਡ ਦੇ ਲਾਗੇ ਵੱਖ-ਵੱਖ ਥਾਵਾਂ 'ਤੇ ਕਿੱਕਰ ਦੇ ਦੋ ਭਾਰੀ ਦਰਖ਼ਤ ਡਿੱਗਣ ਕਰਕੇ ਲੰਬਾ ਸਮਾਂ ਆਵਾਜਾਈ ਵਿਚ ਵਿਪਨ ਪਿਆ ਰਿਹਾ ਜਿਸ ਦੀ ਸੂਚਨਾ ਰਾਹਗੀਰਾਂ ਨੇ ਪੁਲਿਸ ...

ਪੂਰੀ ਖ਼ਬਰ »

ਫਰਾਲਾ 'ਚ ਮੀਂਹ ਦੇ ਪਾਣੀ ਨਾਲ ਮਕਾਨ ਧਸਿਆ

ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)- ਪਿੰਡ ਫਰਾਲਾ ਵਿਖੇ ਮੀਂਹ ਦੇ ਪਾਣੀ ਨਾਲ ਮਕਾਨ ਧਸ ਜਾਣ ਦੀ ਖ਼ਬਰ ਹੈ | ਪੀੜਤ ਰਮਨ ਕੁਮਾਰ ਰੂਬੀ ਪੁੱਤਰ ਰਾਕੇਸ਼ ਕੁਮਾਰ ਵਾਸੀ ਫਰਾਲਾ ਨੇ ਦੱਸਿਆ ਕਿ ਅਸੀਂ ਕਰੀਬ ਡੇਢ-ਦੋ ਸਾਲ ਪਹਿਲਾਂ ਨਵੇਂ ਮਕਾਨ ਬਣਾਏ ਸੀ ਪਰ ਭਾਰੀ ਮੀਂਹ ਦਾ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਮਾਗਮ ਦਾ ਪੋਸਟਰ ਜਾਰੀ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸ਼ਹੀਦ-ਏ-ਆਜ਼ਮ- ਸ. ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਸੜੋਆ ਵਿਖੇ ਕੀਤੇ ਜਾ ਰਹੇ ਨਾਟਕ ਮੇਲਾ ਅਤੇ ਇਨਕਲਾਬੀ ਸਮਾਗਮ ਬਾਰੇ ਅੱਜ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਪੇਂਡੂ ...

ਪੂਰੀ ਖ਼ਬਰ »

ਕੋਟ ਫ਼ਤੂਹੀ ਦਾ ਬਿਜਲੀ ਘਰ ਪਾਣੀ ਵਿਚ ਡੁੱਬਿਆ-ਇਲਾਕੇ ਦੇ 56 ਪਿੰਡਾਂ ਦੀ ਬਿਜਲੀ ਠੱਪ

ਕਟਾਰੀਆਂ, 25 ਸਤੰਬਰ (ਜੱਖੂ)- ਪਿਛਲੇ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਕਟਾਰੀਆਂ ਅਤੇ ਆਸ-ਪਾਸ ਪਿੰਡਾਂ ਦੇ ਖੇਤਾਂ ਦਾ ਪਾਣੀ ਪਿੰਡ ਠੁਆਣਾ ਵਿਖੇ ਇਕੱਠਾ ਹੋ ਗਿਆ, ਉਥੇ ਬੀਤੇ ਦਿਨ ਠੁਆਣਾ ਪਿੰਡ ਦੇ ਪਾਣੀ ਦੇ ਨਿਕਾਸ ਲਈ ਬਰਸਾਤੀ ਚੋਅ ਨੂੰ ਤੋੜ ਕੇ ਉਸ ਵਿਚ ਪਾਣੀ ...

ਪੂਰੀ ਖ਼ਬਰ »

ਲ਼ਾਲਾ ਤਿਲਕ ਰਾਜ ਨਮਿਤ ਸ਼ਰਧਾਜ਼ਲੀ ਸਮਾਗਮ

ਬਹਿਰਾਮ, 25 ਸਤੰਬਰ (ਸਰਬਜੀਤ ਸਿੰਘ ਚੱਕਰਾਮੰੂ)- ਇਲਾਕੇ ਦੀ ਸਨਮਾਨਯੋਗ ਸਮਾਜ ਸੇਵੀ ਸ਼ਖਸ਼ੀਅਤ ਲਾਲਾ ਤਿਲਕ ਰਾਜ ਘਈ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਜ਼ਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਪਿੰਡ ਚੱਕ ਰਾਮੰੂ ਵਿਖੇ ਕਰਵਾਇਆ ਗਿਆ ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ...

ਪੂਰੀ ਖ਼ਬਰ »

ਪਾਰਟੀ ਦੇ ਪ੍ਰਚਾਰ ਲਈ ਸਿਲਸਿਲੇਵਾਰ ਪ੍ਰੋਗਰਾਮ ਕੀਤੇ ਜਾ ਰਹੇ ਹਨ- ਮੁਹਾਲੀ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਸਿੰਘ ਮਹੇ)-ਆਲ ਇੰਡੀਆ ਤਿ੍ਣਮੂਲ ਕਾਂਗਰਸ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਅਤੇ ਕਾਰਜਕਾਰੀ ਮੈਂਬਰ ਅਤੇ ਪਾਰਟੀ ਦੇ ਖ਼ਜ਼ਾਨਚੀ ਗੁਰਮੇਲ ਸਿੰਘ ਦੇਨੋਵਾਲ ਬਲਾਚੌਰ ਦੇ ਹਲਕਾ ਇੰਚਾਰਜ ਇੰਦਰਜੀਤ ਸਿੰਘ ਅਤੇ ਭੁਪਿੰਦਰ ...

ਪੂਰੀ ਖ਼ਬਰ »

ਆਯੁਸ਼ਮਾਨ ਅਰੋਗਿਆ ਯੋਜਨਾ ਨੂੰ ਪੰਜਾਬ 'ਚ ਲਾਗੂ ਨਾ ਕਰਨਾ ਲੋੜਵੰਦਾਂ ਨਾਲ ਧੱਕਾ-ਖੰਨਾ

ਬਲਾਚੌਰ, 25 ਸਤੰਬਰ (ਦੀਦਾਰ ਸਿੰਘ)-ਦੇਸ਼ ਭਰ ਦੇ ਲੋੜਵੰਦ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਦੇਣ ਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੀ ਆਯੂਸ਼ਮਾਨ ਭਾਰਤ ਅਰੋਗਿਆ ਸਕੀਮ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਵਿਚ ...

ਪੂਰੀ ਖ਼ਬਰ »

ਕਿਹਾ ਕਾਂਗਰਸ ਨੇ ਹਮੇਸ਼ਾ ਲੋਕਤੰਤਰ ਦਾ ਘਾਣ ਕੀਤਾ
ਆਯੁਸ਼ਮਾਨ ਅਰੋਗਿਆ ਯੋਜਨਾ ਨੂੰ ਪੰਜਾਬ 'ਚ ਲਾਗੂ ਨਾ ਕਰਨਾ ਲੋੜਵੰਦਾਂ ਨਾਲ ਧੱਕਾ-ਖੰਨਾ

ਬਲਾਚੌਰ, 25 ਸਤੰਬਰ (ਦੀਦਾਰ ਸਿੰਘ)-ਦੇਸ਼ ਭਰ ਦੇ ਲੋੜਵੰਦ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਦੇਣ ਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੀ ਆਯੂਸ਼ਮਾਨ ਭਾਰਤ ਅਰੋਗਿਆ ਸਕੀਮ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਵਿਚ ...

ਪੂਰੀ ਖ਼ਬਰ »

ਡਾ: ਹਰਭਜਨ ਸਿੰਘ ਦੀ ਬਰਸੀ ਮਨਾਈ

ਰਾਹੋਂ, 25 ਸਤੰਬਰ (ਬਲਬੀਰ ਸਿੰਘ ਰੂਬੀ)- ਸਮਾਜ ਕਲਿਆਣਕਾਰੀ ਸੰਸਥਾ ਯੂਨਿਟੀ ਆਫ਼ ਮੈਨ (ਰਜਿ.) ਕਿਰਪਾਲ ਸਾਗਰ ਵਿਖੇ ਕਿਰਪਾਲ ਸਾਗਰ ਦੇ ਸਿਰਜਣਹਾਰ ਡਾ. ਹਰਭਜਨ ਸਿੰਘ ਦੀ ਬਰਸੀ ਦੇਸ਼-ਵਿਦੇਸ਼ ਦੀ ਸੰਗਤ ਵੱਲੋਂ ਮਨਾਈ ਗਈ | 22 ਸਤੰਬਰ ਤੋਂ ਚੱਲੇ ਸਮਾਗਮਾਂ ਦੇ ਅੱਜ ਆਖ਼ਰੀ ...

ਪੂਰੀ ਖ਼ਬਰ »

ਨਸ਼ੇ ਕਰਨ ਵਾਲਾ ਇਨਸਾਨ ਹਰ ਪੱਖੋਂ ਆਪਣਾ ਸਤਿਕਾਰ ਗੁਆ ਬੈਠਦਾ ਹੈ-ਚੌ. ਦਰਸ਼ਨ ਲਾਲ

ਸੜੋਆ, 25 ਸਤੰਬਰ (ਨਾਨੋਵਾਲੀਆ)- ਨਸ਼ਾ ਕਰਨ ਵਾਲਾ ਇਨਸਾਨ ਸਮਾਜ ਵਿਚੋਂ ਆਪਣਾ ਸਤਿਕਾਰ ਗੁਆ ਬੈਠਦਾ ਹੈ ਅਤੇ ਉਹ ਆਰਥਿਕ ਪੱਖੋਂ ਵੀ ਬੁਰੀ ਤਰਾਂ ਟੁੱਟ ਜਾਂਦਾ ਹੈ | ਇਸ ਵਿਚਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਹਲਕਾ ਬਲਾਚੌਰ ਨੇ ਅੱਜ ਸਿਵਲ ਹਸਪਤਾਲ ਸੜੋਆ ਵਿਖੇ ...

ਪੂਰੀ ਖ਼ਬਰ »

ਹਨੇਰੀ ਝੱਖੜ ਨੇ 40 ਸਾਲਾਂ ਤੋਂ ਲੱਗੇ ਰੁੱਖਾਂ ਨੂੰ ਜੜ੍ਹਾਂ ਤੋਂ ਉਖਾੜਿਆ

ਸੜੋਆ, 25 ਸਤੰਬਰ (ਨਾਨੋਵਾਲੀਆ)- ਬੀਤੇ ਦਿਨ ਇਲਾਕੇ ਅੰਦਰ ਆਈ ਭਾਰੀ ਹਨੇਰੀ, ਝੱਖੜ ਅਤੇ ਵਰਖਾ ਨੇ ਕਿਸਾਨਾਂ ਦੀਆਂ ਫ਼ਸਲਾਂ ਅਤੇ ਖੇਤਾਂ ਤੇ ਸੜਕਾਂ ਉੱਤੇ ਲੱਗੇ ਪੁਰਾਣੇ ਰੁੱਖਾਂ ਨੂੰ ਜੜਾਂ ਤੋ ਉਖਾੜ ਕੇ ਰੱਖ ਦਿੱਤਾ ਹੈ | ਜਿਸ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਭਾਰੀ ...

ਪੂਰੀ ਖ਼ਬਰ »

ਮੀਂਹ ਕਾਰਨ ਖੈਰਪੁਰ ਢੰਗਰਾਲੀ 'ਚ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ

ਮੋਰਿੰਡਾ, 25 ਸਤੰਬਰ (ਕੰਗ)-ਪਿਛਲੇ ਤਿੰਨ ਦਿਨਾ ਤੋਂ ਲਗਾਤਾਰ ਪਏ ਮੀਂਹ ਕਾਰਨ ਪਿੰਡ ਖੈਰਪੁਰ ਢੰਗਰਾਲੀ ਵਾਸੀ ਅਵਤਾਰ ਸਿੰਘ ਅਤੇ ਤਰਲੋਚਨ ਸਿੰਘ ਦੇ ਮਕਾਨ ਦੀਆਂ ਛੱਤਾਂ ਡਿੱਗ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਕਰਮਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਇਹ ...

ਪੂਰੀ ਖ਼ਬਰ »

ਹੜ੍ਹ ਦੇ ਪਾਣੀ ਨਾਲ 800 ਏਕੜ ਝੋਨੇ ਦਾ ਰਕਬਾ ਪ੍ਰਭਾਵਿਤ

ਘੁੰਮਣਾ, 25 ਸਤੰਬਰ (ਮਹਿੰਦਰ ਪਾਲ ਸਿੰਘ)- ਪਿੰਡ ਮੇਹਲੀਆਣਾ ਤੇ ਮਾਂਗਟ ਡੀਗਰੀਆਂ 'ਚ ਤਿੰਨ ਦਿਨ ਦੀ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦਾ 800 ਏਕੜ ਝੋਨਾ ਪਾਣੀ 'ਚ ਡੁੱਬ ਗਿਆ ਜਿਸ ਨਾਲ ਕਿਸਾਨਾ 'ਚ ਨਿਰਾਸ਼ਾ ਪਾਈ ਜਾ ਰਹੀ ਹੈ | ਸੁੱਕਾ ਤੇ ਹਰਾ ਚਾਰਾ ਪਾਣੀ 'ਚ ਡੁੱਬ ਜਾਣ ਕਾਰਨ ...

ਪੂਰੀ ਖ਼ਬਰ »

ਢਿੱਗਾਂ ਡਿਗਣ ਕਾਰਨ ਨੰਗਲ-ਭਾਖੜਾ ਡੈਮ ਰੇਲ ਸੇਵਾ ਪ੍ਰਭਾਵਿਤ

ਨੰਗਲ, 25 ਸਤੰਬਰ (ਗਰੇਵਾਲ)-ਅੱਜ ਸਵੇਰੇ 7.05 ਵਜੇ ਅਤੇ ਬਾਅਦ ਦੁਪਹਿਰ 3.05 ਵਜੇ ਨੰਗਲ ਤੋਂ ਭਾਖੜਾ ਡੈਮ ਜਾਣ ਵਾਲੀ ਰੇਲ ਨੂੰ ਰੱਦ ਕਰਨਾ ਪਿਆ ਕਿਉਂਕਿ ਢਿੱਗਾਂ ਡਿਗਣ ਕਾਰਨ ਰੇਲ ਟਰੈਕ ਬੰਦ ਹੋ ਗਿਆ ਹੈ | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸੂਤਰਾਂ ਅਨੁਸਾਰ ਟਰੈਕ ਨੂੰ ਸਾਫ਼ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਪ੍ਰਵੀਨ ਦੇਵੀ ਨੇ ਕੀਤਾ ਵੋਟਰਾਂ ਦਾ ਧੰਨਵਾਦ

ਰੈਲਮਾਜਰਾ, 25 ਸਤੰਬਰ (ਸੁਭਾਸ਼)-ਬਲਾਕ ਸੰਮਤੀ ਮੈਂਬਰ ਜੋਨ ਟੌਸਾਂ ਤੋਂ ਕਾਂਗਰਸ ਪਾਰਟੀ ਦੀ ਆਗੂ ਪ੍ਰਵੀਨ ਦੇਵੀ ਅਤੇ ਉਨ੍ਹਾਂ ਦੇ ਪਤੀ ਵਲੋਂ ਅੱਜ ਪਿੰਡ ਟੌਾਸਾ ਵਿਖੇ ਵੋਟਰਾਂ ਦੇ ਘਰ-ਘਰ ਜਾ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ...

ਪੂਰੀ ਖ਼ਬਰ »

ਸ਼ੋੋ੍ਰਮਣੀ ਕਮੇਟੀ ਨੇ ਭਾਈ ਲਾਲੋ ਜੀ ਨੂੰ ਜਨਮ ਦਿਹਾੜੇ ਮੌਕੇ ਵਿਸਾਰਿਆ

ਅੰਮਿ੍ਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਇਕ ਪਾਸੇ ਜਿੱਥੇ ਸ਼ੋ੍ਰਮਣੀ ਕਮੇਟੀ, ਸਮੁੱਚੇ ਸਿੱਖ ਪੰਥ, ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਗੁਰੂ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੇ ਸਾਰਥਿਕ ਨਤੀਜੇ-ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ 'ਚ ਨਿਪੁੰਨਤਾ ਅਤੇ ਜੀਵਨ ਜਾਚ ਸਿਖਾ ਰਹੇ ਹਨ ਅਧਿਆਪਕ

ਨਵਾਂਸ਼ਹਿਰ, 25 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਸਕੂਲ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਲਿਆਉਣ ਹਿਤ ਆਰੰਭ ਕੀਤੇ ਗਏ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਾਰਥਿਕ ਨਤੀਜੇ ਪ੍ਰਤੱਖ ਰੂਪ ਨਾਲ ਸਰਕਾਰੀ ਸਕੂਲਾਂ ਵਿਚ ਵੇਖਣ ਨੂੰ ਮਿਲ ਰਹੇ ਹਨ | ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਧਰਮਵੀਰ ਪ੍ਰਦੇਸੀ ਲੈ ਕੇ ਆ ਰਿਹਾ 'ਦਾਤੀ ਦਾ ਦਰਬਾਰ' ਸਿੰਗਲ ਟਰੈਕ

ਨਵਾਂਸ਼ਹਿਰ, 25 ਸਤੰਬਰ (ਗੁਰਬਖਸ਼ ਮਹੇ)-ਪ੍ਰਸਿੱਧ ਕਲਾਕਾਰ ਧਰਮਵੀਰ ਪ੍ਰਦੇਸੀ ਬਹੁਤ ਜਲਦ ਮਹਾਂਮਾਈ ਦੀਆਂ ਭੇਟਾਂ ਦਾ ਸਿੰਗਲ ਟਰੈਕ 'ਦਾਤੀ ਦਾ ਦਰਬਾਰ' ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਆ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰ ਦਿਆਂ ਗਾਇਕ ਧਰਮਵੀਰ ਪ੍ਰਦੇਸੀ ਨੇ ਦੱ ...

ਪੂਰੀ ਖ਼ਬਰ »

ਜੇਤੂ ਉਮੀਦਵਾਰਾਂ ਨੇ ਕੀਤਾ ਵੋਟਰਾਂ ਦਾ ਧੰਨਵਾਦ

ਉਸਮਾਨਪੁਰ, 23 ਸਤੰਬਰ (ਮਝੂਰ)- ਬਲਾਕ ਸੰਮਤੀ ਜ਼ੋਨ ਉਸਮਾਨਪੁਰ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਬੀਬੀ ਸੁਮਨਦੀਪ ਸੰਘਾ ਨੇ ਉਨ੍ਹਾਂ ਨੂੰ 760 ਵੋਟਾਂ ਦੇ ਵੱਡੇ ਫ਼ਰਕ ਨਾਲ ਜਿਤਾਉਣ 'ਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ | ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਹਰਿੰਦਰ ...

ਪੂਰੀ ਖ਼ਬਰ »

ਜੇਤੂ ਉਮੀਦਵਾਰਾਂ ਨੇ ਕੀਤਾ ਵੋਟਰਾਂ ਦਾ ਧੰਨਵਾਦ

ਉਸਮਾਨਪੁਰ, 23 ਸਤੰਬਰ (ਮਝੂਰ)- ਬਲਾਕ ਸੰਮਤੀ ਜ਼ੋਨ ਉਸਮਾਨਪੁਰ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਬੀਬੀ ਸੁਮਨਦੀਪ ਸੰਘਾ ਨੇ ਉਨ੍ਹਾਂ ਨੂੰ 760 ਵੋਟਾਂ ਦੇ ਵੱਡੇ ਫ਼ਰਕ ਨਾਲ ਜਿਤਾਉਣ 'ਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ | ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਹਰਿੰਦਰ ...

ਪੂਰੀ ਖ਼ਬਰ »

ਮੇਹਲੀ ਜ਼ੋਨ ਤੋਂ ਅਜ਼ਾਦ ਉਮੀਦਵਾਰ ਹਰਜਿੰਦਰ ਜੰਡਿਆਲੀ ਦੂਸਰੀ ਵਾਰ ਜੇਤੂ

ਮੇਹਲੀ, 25 ਸਤੰਬਰ (ਸੰਦੀਪ ਸਿੰਘ)- ਬਲਾਕ ਸੰਮਤੀ ਜ਼ੋਨ ਮੇਹਲੀ ਤੋਂ ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਹਰਜਿੰਦਰ ਜੰਡਿਆਲੀ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਜੇਤੂ ਰਹੇ | ਜਿੱਤ ਉਪਰੰਤ ਗੁਰਦੁਆਰਾ ਸਾਹਿਬ ਪਿੰਡ ਜੰਡਿਆਲੀ ਵਿਖੇ ...

ਪੂਰੀ ਖ਼ਬਰ »

ਬੈਂਚ ਪ੍ਰੈੱਸ ਚੈਂਪੀਅਨਸ਼ਿਪ ਜੇਤੂ ਰਾਣਾ ਸਨਮਾਨਿਤ

ਬੰਗਾ, 25 ਸਤੰਬਰ (ਕਰਮ ਲਧਾਣਾ)- ਭਾਰਤ ਵਿਕਾਸ ਪ੍ਰੀਸ਼ਦ ਬੰਗਾ ਦੇ ਸਕੱਤਰ ਰਾਣਾ ਕੁਲਦੀਪ ਸਿੰਘ ਜੋ ਕਿ ਮੰਨੇ-ਪ੍ਰਮੰਨੇ ਬੈਂਚ ਪ੍ਰੈਸ ਲਗਾਉਣ ਵਾਲੇ ਪਾਵਰ ਲਿਫਟਰ ਵੀ ਹਨ, ਨੇ ਹਰਿਆਣੇ ਦੇ ਸੋਨੀਪਤ ਸ਼ਹਿਰ ਵਿਖੇ ਉੱਥੋਂ ਦੇ ਬਾਡੀ ਟੈਂਪਲ ਹੈਲਥ ਕਲੱਬ ਵਲੋਂ ਕਰਵਾਈ ਦੂਜੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX