ਤਾਜਾ ਖ਼ਬਰਾਂ


ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਤਮਗ਼ਾ ਜੇਤੂ ਖਿਡਾਰੀਆਂ ਦੇ ਕੋਚਾਂ ਦੀ ਵੀ ਪ੍ਰਸ਼ੰਸਾ....
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  1 day ago
ਅਲੀਗੜ੍ਹ, 16 ਅਕਤੂਬਰ - ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ) ਨੇ ਤਿੰਨ 'ਚੋਂ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਏ.ਐਮ.ਯੂ ਨੇ ਵਧੀਕ ਕਮੇਟੀ ਦੀ ਰਿਪੋਰਟ ਦੇ ਬਾਅਦ ਇਹ ਫ਼ੈਸਲਾ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ...
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  1 day ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਦੋਨਾਂ ਵਿਧਾਇਕਾਂ ਨੇ ਕਾਂਗਰਸ ਨੂੰ ਅਸਤੀਫ਼ਾ ਦੇ...
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਕਰੀਬ 40 ਕਰੋੜ ਰੁਪਏ ਦੀ ਬੈਂਕ ਘਪਲੇ ਮਾਮਲਿਆਂ 'ਚ ਲੋੜੀਂਦੇ ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਸੀ. ਬੀ. ਆਈ. ਦੀ ਬੇਨਤੀ 'ਤੇ ਇੰਡੋਨੇਸ਼ੀਆ ਨੇ ਭਾਰਤ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਟਰਪੋਲ ਨੇ ਸੀ. ਬੀ. ਆਈ. ਦੀ....
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  1 day ago
ਐੱਸ. ਏ. ਐੱਸ. ਨਗਰ, 16 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਲੋਕ ਇਨਸਾਫ਼ ਪਾਰਟੀ ਆਗੂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਵਿੱਦਿਆ ਭਵਨ ਜਾ ਕੇ ਸਕੱਤਰ ਸਕੂਲ ਸਿੱਖਿਆਂ ਕ੍ਰਿਸ਼ਨ ਕੁਮਾਰ ਤੋਂ ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂਅ 'ਤੇ ..
ਮੁਰਾਦਾਬਾਦ 'ਚ ਕੰਧ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ
. . .  1 day ago
ਮੁਰਾਦਾਬਾਦ, 16 ਅਕਤੂਬਰ - ਉਤਰ ਪ੍ਰਦੇਸ਼ 'ਚ ਮੁਰਾਦਾਬਾਦ ਦੇ ਕੁਡੰਕੀ ਇਲਾਕੇ 'ਚ ਇਕ ਕੰਧ ਡਿੱਗਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਇਕ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ ਜਿਸ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ...
ਮਾਂ ਨੇ ਪੰਜ ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ, ਚਾਰ ਦੀ ਮੌਤ
. . .  1 day ago
ਗਾਂਧੀਨਗਰ, 16 ਅਕਤੂਬਰ- ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਅਲੰਗ ਥਾਣਾ ਖੇਤਰ ਅਧੀਨ ਪੈਂਦੇ ਪਾਂਚ ਪੀਪਲਾ ਪਿੰਡ 'ਚ ਇੱਕ ਔਰਤ ਨੇ ਆਪਣੇ ਪੰਜ ਬੱਚਿਆਂ ਸਮੇਤ ਖੂਹ 'ਚ ਛਾਲ ਮਾਰ ਦਿੱਤੀ। ਇਸ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ ਹੋ ਗਈ, ਜਦਕਿ ਔਰਤ ਅਤੇ ਉਸ...
ਦੁਸਹਿਰੇ ਮੌਕੇ ਪੂਰੇ ਪੰਜਾਬ 'ਚ ਅਧਿਆਪਕ ਜਲਾਉਣਗੇ ਮੁੱਖ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਪੁਤਲੇ
. . .  1 day ago
ਸੰਗਰੂਰ, 16 ਅਕਤੂਬਰ (ਧੀਰਜ ਪਸ਼ੋਰੀਆ)- ਐਸ.ਐਸ.ਏ./ਅਸਾ ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕੀਤੀ ਕਟੌਤੀ ਤੋਂ ਬਾਅਦ ਅਧਿਆਪਕਾਂ ਦਾ ਸਰਕਾਰ ਪ੍ਰਤੀ ਗ਼ੁੱਸਾ ਲਗਾਤਾਰ ਵੱਧ ਰਿਹਾ ਹੈ। ਸਾਂਝਾ ਅਧਿਆਪਕ ਮੋਰਚਾ ਦੇ ਆਗੂ ਬਲਬੀਰ ਚੰਦ ਲੌਂਗੋਵਾਲ ਨੇ ਦੱਸਿਆ ...
ਕੈਪਟਨ ਨੇ ਬਾਦਲਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦਾ ਦਿੱਤਾ ਭਰੋਸਾ
. . .  1 day ago
ਮੋਹਾਲੀ, 16 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਭਰੋਸਾ ਦਿੱਤਾ ਕਿ ਖ਼ਤਰਾ ਵਧਣ ਕਾਰਨ ਸੂਬਾ ਸਰਕਾਰ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੂਰੀ ਸੁਰੱਖਿਆ...
ਕੇਰਲ : ਸਬਰੀਮਾਲਾ 'ਚ ਮੰਦਰ 'ਚ ਜਾਣ ਤੋਂ ਰੋਕੀਆਂ ਗਈਆਂ ਔਰਤਾਂ
. . .  1 day ago
ਤਿਰੂਵਨੰਤਪੁਰਮ, 16 ਅਕਤੂਬਰ- ਕੇਰਲ ਦੇ ਨਿਲਾਕਲ 'ਚ ਅੱਜ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਔਰਤਾਂ ਦਾ ਇੱਕ ਸਮੂਹ ਸਰਕਾਰੀ ਕੇ. ਐੱਸ. ਆਰ. ਟੀ. ਸੀ. ਬੱਸ 'ਚ ਸਵਾਰ ਹੋ ਕੇ ਵਿਸ਼ਵ ਪ੍ਰਸਿੱਧ ਅਯੱਪਾ ਮੰਦਰ ਦੀ ਸਭ ਤੋਂ ਨਜ਼ਦੀਕੀ ਸੜਕ ਕੇਂਦਰ ਦੇ ਕੋਲ ਮੌਜੂਦ...
ਗੋਆ ਦੇ ਦੋ ਕਾਂਗਰਸ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
. . .  1 day ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋਣਗੇ। ਇਨ੍ਹਾਂ ਦੋਨਾਂ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਕਾਂਗਰਸ ਵੱਲੋਂ ਭਾਜਪਾ ਸਰਕਾਰ...
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਰਾਮ ਤੀਰਥ, 16 ਅਕਤੂਬਰ (ਧਰਮਵੀਰ ਸਿੰਘ ਔਲਖ) - ਪੁਲਿਸ ਚੌਂਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਬੋਪਾਰਾਏ ਖ਼ੁਰਦ ਦੇ 2 ਭੈਣਾਂ ਦੇ ਇਕਲੌਤੇ ਅੰਮ੍ਰਿਤਧਾਰੀ ਨੌਜਵਾਨ ਵੀਰ ਜਗਰੂਪ ਸਿੰਘ (22) ਪੁੱਤਰ ਪ੍ਰਗਟ ਸਿੰਘ ਦੀ ਮੋਗਾ ਨੇੜੇ ਭੇਦ ਭਰੀ ਹਾਲਤ 'ਚ ਮੌਤ ਹੋਣ ਦੀ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 26
. . .  1 day ago
ਭੁਵਨੇਸ਼ਵਰ, 16 ਅਕਤੂਬਰ- ਉੜੀਸਾ 'ਚ 'ਤਿਤਲੀ' ਤੂਫ਼ਾਨ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ। ਇਸ ਕਾਰਨ ਸੂਬੇ ਦੇ 16 ਜ਼ਿਲ੍ਹਿਆਂ ਦੇ 7402 ਪਿੰਡਾਂ ਦੇ 57.08 ਲੱਖ ਲੋਕ ਪ੍ਰਭਾਵਿਤ ਹੋਏ ਹਨ। ਚੱਕਰਵਾਤੀ ਤੂਫ਼ਾਨ...
ਪੰਜ ਸਿਤਾਰਾ ਹੋਟਲ ਦੇ ਬਾਹਰ ਸਾਬਕਾ ਸੰਸਦ ਮੈਂਬਰ ਦੇ ਬੇਟੇ ਦੀ ਗੁੰਡਾਗਰਦੀ, ਪਿਸਤੌਲ ਦਿਖਾ ਕੇ ਕੀਤਾ ਹੰਗਾਮਾ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਬੇਟੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਦੇ ਬਾਹਰ ਇੱਕ ਜੋੜੇ ਨੂੰ ਪਿਸਤੌਲ ਨਾਲ ਧਮਕਾਉਂਦਾ ਨਜ਼ਰ...
ਚੀਨ : ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਛੱਤੀਸਗੜ੍ਹ 'ਚ ਹੋਏ ਆਈ. ਈ. ਡੀ ਧਮਾਕੇ 'ਚ ਤਿੰਨ ਜਵਾਨ ਜ਼ਖ਼ਮੀ
. . .  1 day ago
ਪੁਲਿਸ ਨਾਲ ਹੋਈ ਮੁੱਠਭੇੜ 'ਚ ਇਕ ਨਕਸਲੀ ਢੇਰ
. . .  1 day ago
ਬੁੱਢੇ ਨਾਲੇ ਦੀ ਸਫ਼ਾਈ ਲਈ ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਹੁਕਮ ਜਾਰੀ
. . .  1 day ago
ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਅਸਤੀਫ਼ਾ
. . .  1 day ago
ਸਕੂਲ ਤੋਂ ਘਰ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੈਕਟਰ- ਟਰਾਲੀ ਨੇ ਕੁਚਲਿਆ
. . .  1 day ago
ਜੰਮੂ-ਕਸ਼ਮੀਰ 'ਚ ਫੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਹਰਿਆਣਾ : ਕੱਪੜਾ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਜਨਤਾ ਦਲ (ਯੂ.) ਦੇ ਕੌਮੀ ਉਪ ਪ੍ਰਧਾਨ ਬਣੇ ਪ੍ਰਸ਼ਾਂਤ ਕਿਸ਼ੋਰ
. . .  1 day ago
ਜਲੰਧਰ : ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਗ੍ਰਿਫ਼ਤਾਰ ਕਸ਼ਮੀਰੀ ਵਿਦਿਆਰਥੀ
. . .  1 day ago
ਹੱਤਿਆ ਦੇ ਮਾਮਲਿਆਂ 'ਚ ਹਿਸਾਰ ਅਦਾਲਤ ਨੇ ਰਾਮਪਾਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  1 day ago
ਰਾਏਕੋਟ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਬਰਾਮਦ ਨਜਾਇਜ਼ ਸ਼ਰਾਬ
. . .  1 day ago
ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ ਦਾਤੀ ਮਹਾਰਾਜ
. . .  1 day ago
ਅੱਜ ਤੋਂ 'ਪ੍ਰਯਾਗਰਾਜ' ਦੇ ਨਾਂਅ ਨਾਲ ਜਾਣਿਆ ਜਾਵੇਗਾ ਇਲਾਹਾਬਾਦ
. . .  1 day ago
ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਪੰਜ ਦੀ ਮੌਤ
. . .  1 day ago
ਮੱਧ ਪ੍ਰਦੇਸ਼ 'ਚ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
. . .  1 day ago
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਦੋ ਜਵਾਨ ਜ਼ਖ਼ਮੀ
. . .  1 day ago
ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਦੀ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  1 day ago
ਹੱਤਿਆ ਮਾਮਲੇ 'ਚ ਰਾਮਪਾਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਹਿਸਾਰ 'ਚ ਵਧੀ ਸੁਰੱਖਿਆ
. . .  1 day ago
ਰੇਲਵੇ ਫਾਟਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਚਾਰ ਜ਼ਖ਼ਮੀ
. . .  1 day ago
ਜੰਮੂ ਕਸ਼ਮੀਰ 'ਚ ਆਖ਼ਰੀ ਪੜਾਅ ਤਹਿਤ ਨਿਗਮ ਚੋਣਾਂ ਲਈ ਵੋਟਿੰਗ ਜਾਰੀ
. . .  1 day ago
ਉਤਰ ਪ੍ਰਦੇਸ਼ 'ਚ ਪੰਜ ਦਿਨਾਂ ਦੇ ਅੰਦਰ 3 ਬਸਪਾ ਨੇਤਾਵਾਂ ਦੇ ਹੋਏ ਕਤਲ
. . .  1 day ago
ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਦਾ ਹੋਇਆ ਦਿਹਾਂਤ
. . .  1 day ago
ਮਾਓਵਾਦੀਆਂ ਨੇ ਰੇਲ ਪਟੜੀ ਉਡਾਈ
. . .  1 day ago
ਉੱਤਰਾਖੰਡ 'ਚ ਭੁਚਾਲ ਦੇ ਝਟਕੇ
. . .  1 day ago
ਅੱਜ ਦਾ ਵਿਚਾਰ
. . .  1 day ago
ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  2 days ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  2 days ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  2 days ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  2 days ago
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  2 days ago
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  2 days ago
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  2 days ago
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  2 days ago
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਤਰਨਤਾਰਨ

ਵਿਧਾਇਕ ਗਿੱਲ ਤੇ ਡੀ. ਸੀ. ਵਲੋਂ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਦਾ ਜਾਇਜ਼ਾ

ਪੱਟੀ/ਹਰੀਕੇ ਪੱਤਣ 25 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਸੰਜੀਵ ਕੁੰਦਰਾ)- ਹਲਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਅੱਜ ਪਿਛਲੇ ਦਿਨਾਂ ਵਿਚ ਹੋਈ ਭਾਰੀ ਬਾਰਸ਼ ਕਾਰਨ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਦਾ ਜ਼ਾਇਜ਼ਾ ਲੈਣ ਲਈ ਹਥਾੜ ਖੇਤਰ ਤੇ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੌਸ਼ਹਿਰਾ ਪੰਨੂਆਂ, ਸੀਤੋ ਮਹਿ ਝੁੱਗੀਆ ਤੇ ਸੀਤੋ ਨੌ ਆਬਾਦ ਪਿੰਡਾਂ ਵਿਚ ਜਾ ਕੇ ਮੌਕਾ ਦੇਖਿਆ | ਇਸ ਮੌਕੇ ਉਨ੍ਹਾਂ ਲੋਕਾਂ 'ਤੇ ਕਿਸਾਨਾਂ ਦੀਆਂ ਮੁੁਸ਼ਕਿਲਾਂ ਸੁਣੀਆਂ ਤੇ ਸਰਕਾਰ ਵਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ | ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦਰ ਪਾਲ ਸਿੰਘ, ਐਕਸੀਅਨ ਡਰੇਨਜ਼ ਅਵਤਾਰ ਸਿੰਘ ਕਾਹਲੋਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |
ਇਸ ਮੌਕੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਕੁਦਰਤੀ ਆਫ਼ਤ ਕਾਰਨ ਹਲਕੇ ਵਿਚ ਲੋਕਾਂ ਦੇ ਘਰਾਂ ਤੇ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਇਆ ਹੈ | ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਸਮੇਂ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ ਤੇ ਜਿੰਨਾਂ ਲੋਕਾਂ ਦੇ ਘਰਾਂ ਜਾਂ ਫਸਲਾਂ ਦੇ ਨੁਕਸਾਨ ਹੋਏ ਹਨ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਯੋਗ ਮੁਆਵਜ਼ਾ ਦਿੱਤਾ ਜਾਵੇਗਾ | ਸ: ਗਿੱਲ ਨੇ ਕਿਹਾ ਕਿ ਹਲਕੇ ਵਿਚ ਜਿੰਨੀਆਂ ਵੀ ਡਰੇਨਾਂ ਅਤੇ ਨਿਕਾਸੀ ਨਾਲਿਆਂ ਦੀ ਜਗ੍ਹਾ ਉਪਰ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੈ, ਉਸ ਦੀ ਨਿਸ਼ਾਨਦੇਹੀ ਕਰਵਾ ਕੇ ਨਜਾਇਜ਼ ਕਬਜ਼ੇ ਛੁਡਵਾਏ ਜਾਣਗੇ ਤੇ ਡਰੇਨਾਂ ਦੀ ਖੁਦਾਈ ਕਰਵਾਈ ਜਾਵੇਗੀ ਤਾਂ ਜੋ ਭਵਿੱਖ ਵਿਚ ਕੋਈ ਮੁਸ਼ਕਿਲ ਨਾ ਆਵੇ | ਉਨ੍ਹਾਂ ਕਿਹਾ ਕਿ ਡਰੇਨਾਂ ਦੀ ਪਟੜੀ ਦੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜਿੱਥੇ ਵੀ ਡਰੇਨਾਂ ਜਾਂ ਨਿਕਾਸੀ ਨਾਲਿਆਂ ਦੇ ਬੰਨ੍ਹਾਂ ਨੂੰ ਪਾੜ ਪਏ ਹਨ ਉਨ੍ਹਾਂ ਨੂੰ ਤੁਰੰਤ ਠੀਕ ਕਰਵਾਇਆ ਜਾ ਰਿਹਾ ਹੈ, ਬਾਰਿਸ਼ਾਂ ਦੇ ਸਮੇਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ |
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸੰਭਾਵਿਤ ਹੜਾਂ ਦੀ ਮਾਰ ਹੇਠ ਆਉਣ ਵਾਲੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਨਾਲ ਲੋਕਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਦਿ੍ੜ ਸੰਕਲਪ ਹੈ ਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਪਹੁੰਚਾਉਣ ਲਈ ਤਿਆਰ-ਬਰ-ਤਿਆਰ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਭਾਵੀ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਹੰਗਾਮੀ ਹਲਾਤ ਨਾਲ ਨਜਿੱਠਣ ਲਈ ਡਿਊਟੀਆਂ ਲਗਾਈਆਂ ਹਨ ਤੇ ਇਨ੍ਹਾਂ ਟੀਮਾਂ ਵਲੋਂ ਲਗਾਤਾਰ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਪੱਧਰ 'ਤੇ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਤੇ ਫਲੱਡ ਰਲੀਫ ਸੈਂਟਰ ਵੀ ਬਣਾਏ ਗਏ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ | ਉਨ੍ਹਾਂ ਕਿਹਾ ਕਿ ਹੜਾਂ ਸਬੰਧੀ ਕੋਈ ਵੀ ਸੂਚਨਾ 01852-224107 'ਤੇ ਦਿੱਤੀ ਜਾਵੇ | ਇਸ ਮੌਕੇ ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਸਿੱਧੂ, ਗੁਰਬਰਿੰਦਰ ਸਿੰਘ ਜੰਮੂ ਤਹਿਸੀਲਦਾਰ, ਅਵਤਾਰ ਸਿੰਘ ਐਕਸੀਅਨ ਇਰੀਗੇਸ਼ਨ ਵਿਭਾਗ, ਸਤਨਾਮ ਸਿੰਘ ਅੱੈਸ.ਡੀ.ਓ, ਅਨਿਲ ਕੁਮਾਰ ਕਾਰਜ ਸਾਧਕ ਅਫ਼ਸਰ ਪੱਟੀ, ਲਖਬੀਰ ਸਿੰਘ ਜੇ.ਈ, ਗੁਰਮੀਤ ਸਿੰਘ ਜੇ.ਈ, ਐਸ.ਐਸ ਮਾਨ ਡੀ.ਐਸ.ਪੀ, ਬਲਕਾਰ ਸਿੰਘ ਐਸ.ਐਚ.ਓ ਥਾਣਾ ਸਦਰ ਪੱਟੀ, ਰਾਜੇਸ਼ ਕੱਕੜ ਅੇਸ.ਐਚ.ਓ ਥਾਣਾ ਸਿਟੀ ਪੱਟੀ, ਸਾਧੂ ਸਿੰਘ ਚੰਬਲ ਬਲਾਕ ਸੰਮਤੀ ਮੈਂਬਰ, ਦਿਆਲ ਸਿੰਘ ਦੁਬਲੀ, ਵਜੀਰ ਸਿੰਘ ਪਾਰਸ, ਸੁਖਰਾਜ ਸਿੰਘ ਕਿ੍ਤੋਵਾਲ, ਹਰਮਨ ਸੇਖੋਂ, ਬਾਬਾ ਸ਼ੇਰ ਸਿੰਘ, ਗੁਰਜੀਤ ਸਿੰਘ ਸੋਨੂੰ ਸਭਰਾ, ਰਾਜਕਰਨ ਸਿੰਘ ਭੱਗੁਪੁਰ, ਪ੍ਰਧਾਨ ਰੌਸ਼ਨ ਲਾਲ ਚੌਧਰੀ, ਸਰਦੂਲ ਸਿੰਘ ਸਭਰਾ, ਕੁਲਵੰਤ ਸਿੰਘ ਸੈਕਟਰੀ ਠੱਠੀਆਂ, ਬਿੱਲਾ ਜੋਸਨ, ਮਲਕੀਅਤ ਸਿੰਘ ਮੱਲੂ, ਪ੍ਰੇਮ ਸਿੰਘ ਕੋਟਬੁੱਢਾ, ਬਲਕਾਰ ਸਿੰਘ ਕਾਲੇਕੇ, ਰਾਜਬੀਰ ਸਿੰਘ ਕਾਲੇਕੇ, ਤਾਰਬਲਬੀਰ ਸਿੰਘ, ਬਲਕਾਰ ਸਿੰਘ ਕਾਲੇਕੇ, ਵਿਜੈ ਕੁਮਾਰ, ਜੋਗਿੰਦਰਪਾਲ ਵੇਦੀ, ਜਸਬੀਰ ਸਿੰਘ ਸੋਨੂੰ, ਜੁਗਰਾਜ ਸਿੰਘ ਮਨਾਵਾਂ, ਮੋਹਿਤ ਪੁਰੀ, ਪ੍ਰਭਜੀਤ ਸਿੰਘ ਬੱਬਾ, ਰਾਜਬੀਰ ਸਿੰਘ ਕਾਲੇਕੇ ਤੇ ਵੱਡੀ ਗਿਣਤੀ ਵਿਚ ਇਲਾਕਾਵਾਸੀ ਹਾਜ਼ਰ ਸਨ |
ਗੋਇੰਦਵਾਲ ਸਾਹਿਬ, (ਵਰਿੰਦਰ ਸਿੰਘ ਰੰਧਾਵਾ)- ਬੀਤੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਤੇ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਸਬ ਡਵੀਜਨ ਖਡੂਰ ਸਾਹਿਬ ਦੇ ਪਿੰਡਾਂ ਖੱਖ, ਮਿਆਣੀ ਤੇ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ¢ ਇਸ ਉਪਰੰਤ ਉਨ੍ਹਾਂ ਗੋਇੰਦਵਾਲ ਸਾਹਿਬ ਵਿਖੇ ਦਰਿਆ ਬਿਆਸ 'ਤੇ ਬਣੇ ਪੁਲ 'ਤੇ ਜਾ ਕੇ ਦਰਿਆ ਵਿਚ ਪਾਣੀ ਦੇ ਪੱਧਰ ਦਾ ਵੀ ਜਾਇਜ਼ਾ ਲਿਆ¢ ਇਸ ਮੌਕੇ 'ਤੇ ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦਰਪਾਲ ਸਿੰਘ, ਤਹਿਸੀਲਦਾਰ ਸੀਮਾ ਸਿੰਘ, ਐਕਸੀਅਨ ਡਰੇਨਜ਼ ਅਵਤਾਰ ਸਿੰਘ ਕਾਹਲੋਂ ਅਤੇ ਕਾਂਗਰਸੀ ਆਗੂ ਗੁਰਮਹਾਂਬੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ¢ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੀਂਹ ਪਾਣੀ ਦੇ ਨਾਲ ਕਿਸਾਨਾਂ ਦੀਆਾ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਾ ਨੂੰ ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ¢ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇਗਾ¢ ਉਨ੍ਹਾਂ ਕਿਹਾ ਕਿ ਕਿਸੇ ਵੀ ਅਣ-ਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਅਧਿਕਾਰੀਆਂ ਨੰੂ ਹਰ ਸਮੇਂ ਚੌਕਸ ਰਹਿਣ ਦੇ ਆਦੇਸ਼ ਦਿੱਤੇ ਗਏ ਹਨ¢

ਸ਼ਰਾਬ ਠੇਕੇਦਾਰਾਂ ਡੀ. ਸੀ. ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ

ਗੋਇੰਦਵਾਲ ਸਾਹਿਬ, 25 ਸਤੰਬਰ (ਵਰਿੰਦਰ ਸਿੰਘ ਰੰਧਾਵਾ)- ਇਤਿਹਾਸਕ ਮੇਲੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਰਾਬ ਠੇਕੇਦਾਰਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੇ ਠੇਕੇ ਬੰਦ ਕਰਨ ਦੇ ਹੁਕਮ ਜਾਰੀ ਕਰਨ ਦੇ ਬਾਵਜੂਦ ਵੀ ਸ਼ਰਾਬ ਠੇਕੇਦਾਰਾਾ ਨੇ ਡਿਪਟੀ ...

ਪੂਰੀ ਖ਼ਬਰ »

ਵਿਧਾਇਕ ਸਿੱਕੀ ਵਲੋਂ ਹਲਕਾ ਖਡੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਵਿਚ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਹਲਕੇ ਦੇ ਲੋਕਾਂ ਵਲੋਂ ਜੋ ਭਰਵਾਂ ਸਮੱਰਥਨ ਦਿੱਤਾ ਗਿਆ ਹੈ, ਉਹ ਉਸ ਸਬੰਧ ਵਿਚ ਹਲਕੇ ਦੇ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਤੇ ਹੜ੍ਹਾਂ ਵਰਗੀ ਬਣੀ ਸਥਿਤੀ ਨੂੰ ਦੇਖਦਿਆਂ ਖਡੂਰ ਸਾਹਿਬ ਮੇਲੇ 'ਤੇ ਅਕਾਲੀ ਦਲ ਨਹੀਂ ਕਰੇਗਾ ਰਾਜਸੀ ਕਾਨਫਰੰਸ

ਤਰਨ ਤਾਰ, 25 ਸਤੰਬਰ (ਹਰਿੰਦਰ ਸਿੰਘ)- ਖਡੂਰ ਸਾਹਿਬ ਮੇਲੇ ਸਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ 30 ਸਤੰਬਰ ਨੂੰ ਕੀਤੀਆਂ ਜਾਣ ਵਾਲੀਆਂ ਰਾਜਸੀ ਕਾਨਫਰੰਸਾਂ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਭਾਰੀ ਬਾਰਿਸ਼ ਅਤੇ ਹੜ੍ਹਾਂ ਵਰਗੀ ਬਣੀ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ਾਮ 7 ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ਕਰਨ 'ਤੇ ਰੋਕ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਮੈਜਿਸਟਰੇਟ ਪ੍ਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਵਿਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ...

ਪੂਰੀ ਖ਼ਬਰ »

ਘਰ ਅੱਗੇ ਗੋਲੀਆਂ ਚਲਾਉਣ 'ਤੇ ਅਣਪਛਾਤਿਆਂ ਖਿਲਾਫ਼ ਕੇਸ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਘਰ ਅੱਗੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ.(ਡੀ.) ਤਿਲਕ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ...

ਪੂਰੀ ਖ਼ਬਰ »

ਕਿਸਾਨ ਦੀ ਪਾਣੀ 'ਚ ਡੁੱਬਣ ਨਾਲ ਮੌਤ

ਭਿੱਖੀਵਿੰਡ, 25 ਸਤੰਬਰ (ਬੌਬੀ)- ਪੁਲਿਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਭੈਣੀ ਗੁਰਮੁਖ ਸਿੰਘ ਦੇ ਇਕ ਕਿਸਾਨ ਦੀ ਬਰਸਾਤੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਕੱਲ੍ਹ ...

ਪੂਰੀ ਖ਼ਬਰ »

ਪੁਲਿਸ ਵਲੋਂ ਪਿੰਡ ਢੰਡ ਦੀ ਦੁਕਾਨ 'ਚੋਂ 1000 ਲੀਟਰ ਅਲਕੋਹਲ ਬਰਾਮਦ

ਸਰਾਏਾ ਅਮਾਨਤ ਖਾਂ, 25 ਸਤੰਬਰ (ਨਰਿੰਦਰ ਸਿੰਘ ਦੋਦੇ)- ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਜ਼ਿਲ੍ਹੇ ਵਿਚ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਢੀ ਸਫਲਤਾ ਮਿਲੀ ਜਦੋ ਥਾਣਾ ਸਰਾਏਾ ਅਮਾਨਤ ਖਾਂ ਦੀ ...

ਪੂਰੀ ਖ਼ਬਰ »

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਗੂਆਂ ਦੀ ਮੀਟਿੰਗ ਹੋਈ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ. ਐੱਮ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ, ਅਰਸਾਲ ਸਿੰਘ ਸੰਧੂ, ਜਮੂਹਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਮੁਖਤਾਰ ਸਿੰਘ ...

ਪੂਰੀ ਖ਼ਬਰ »

ਬਰਸਾਤੀ ਪਾਣੀ ਕਾਰਨ ਹਥਾੜ ਖੇਤਰ ਦੀ 2500 ਏਕੜ ਫ਼ਸਲ ਹੋਈ ਬਰਬਾਦ

Êਪੱਟੀ, 25 ਸਤੰਬਰ (ਅਵਤਾਰ ਸਿੰਘ ਖਹਿਰਾ)- ਪਿਛਲੇ ਦਿਨਾਂ ਤੋਂ ਮੋਹਲੇਧਾਰ ਹੋ ਰਹੀ ਬਰਸਾਤ ਕਾਰਨ ਪੱਟੀ ਵਾਲੀ ਰੋਹੀ 'ਚ ਬੇਤਹਾਸ਼ਾ ਪਾਣੀ ਆਉਣ ਕਾਰਨ ਹਥਾੜ ਖੇਤਰ ਦੇ ਪਿੰਡ ਜੱਲੋਕੇ, ਸੀਤੋ ਮਹਿ ਝੁਗੀਆਂ, ਸੀਤੋ ਉਤਾੜ, ਕੋਟ ਬੁੱਢਾ ਤੇ ਸਭਰਾ ਪਿੰਡ ਦੇ ਕਿਸਾਨਾਂ ਦੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ- ਪਰਮਜੀਤ ਸਿੰਘ

ਖਡੂਰ ਸਾਹਿਬ, 25 ਸਤੰਬਰ (ਮਾਨ ਸਿੰਘ)- ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕਸਬਾ ਸ੍ਰੀ ਖਡੂਰ ਸਾਹਿਬ ਦਾ ਸਾਲਾਨਾ ਜੋੜ ਮੇਲਾ ਮਿਤੀ 28, 29, 30 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਲੋਕਲ ਗੁਰਦੁਆਰਾ ਕਮੇਟੀ ਦੇ ਮੈਨੇਜਰ ਪਰਮਜੀਤ ਸਿੰਘ ...

ਪੂਰੀ ਖ਼ਬਰ »

ਚੰਗਾ ਕੰਮ ਕਰਨ ਵਾਲੀ ਯੂਥ ਕਲੱਬ ਨੂੰ ਮਿਲੇਗਾ 25 ਹਜ਼ਾਰ ਦਾ ਪੁਰਸਕਾਰ- ਗਿੱਲ

ਤਰਨ ਤਾਰਨ, 25 ਸਤੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)- ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਵਲੋਂ ਯੂਥ ਕਲੱਬ ਐਵਾਰਡ ਲਈ ਅਰਜ਼ੀਆਂ ਮੰਗੀਆਂ ਗਈਆਂ ...

ਪੂਰੀ ਖ਼ਬਰ »

ਗੋਇੰਦਵਾਲ ਸਾਹਿਬ ਦੇ ਸਾਲਾਨਾ ਜੋੜ ਮੇਲੇ ਸਬੰਧੀ ਲੰਗਰ ਲਗਾਏ

ਫਤਿਆਬਾਦ, 25 ਸਤੰਬਰ (ਧੂੰਦਾ)- ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ਸਬੰਧੀ ਕਸਬਾ ਫਤਿਆਬਾਦ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਸੇਵਕ ਸਭਾ ਦੇ ਪ੍ਰਬੰਧਕਾਂ ਵਲੋਂ ਤਿੰਨ ਰੋਜਾ ਲੰਗਰ ਲਗਾਇਆ ਗਿਆ, ਜੋ 24, 25, 26 ਸਤੰਬਰ ਤੱਕ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਤੇ ਮਲੇਰੀਆ ਬੁਖਾਰ ਬਾਰੇ ਦਿੱਤੀ ਜਾਣਕਾਰੀ

ਤਰਨ ਤਾਰਨ, 25 ਸਤੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)-ਸਿਵਲ ਸਰਜਨ ਤਰਨ ਤਾਰਨ ਡਾ: ਸਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਲੇਰੀਆ ਅਫਸਰ ਦੀ ਅਗਵਾਈ ਹੇਠ ਚੱਲ ਰਹੀ ਮਿਸ਼ਨ ਤੰਦਰੁਸਤ ਮੁਹਿੰਮ ਤਹਿਤ ਐਸ.ਐਮ.ਓ. ਝਬਾਲ ਡਾ: ਕਰਮਵੀਰ ਭਾਰਤੀ ਅਧੀਨ ਪੈਂਦੇ ...

ਪੂਰੀ ਖ਼ਬਰ »

ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਗੁਰਦਆਰਾ ਬੀਬੀ ਰਜਨੀ ਹੋਏ ਨਮਸਤਕ

ਪੱਟੀ, 25 ਸਤੰਬਰ (ਅਵਤਾਰ ਸਿੰਘ ਖਹਿਰਾ)¸ਬਲਾਕ ਪੱਟੀ ਤੋਂ ਕਾਂਗਰਸ ਪਾਰਟੀ ਵਲੋਂ ਜ਼ੋਨ ਉਬੋਕੇ ਤੋਂ ਜਿੱਤੇ ਉਮੀਦਵਾਰ ਸੁਖਵਿੰਦਰ ਸਿੰਘ ਸਿੱਧੂ ਗੁਰਦਆਰਾ ਬੀਬੀ ਰਜਨੀ ਵਿਖੇ ਹੋਏ ਨਤਮਸਤਕ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ | ਇਸ ਮੌਕੇ ਸੁਖਰਾਜ ਸਿੰਘ ਕਿਰਤੋਵਾਲ ...

ਪੂਰੀ ਖ਼ਬਰ »

ਹੜ੍ਹ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

ਖਡੂਰ ਸਾਹਿਬ, 25 ਸਤੰਬਰ (ਮਾਨ ਸਿੰਘ, ਪ੍ਰਤਾਪ ਸਿੰਘ ਵੈਰੋਵਾਲ)- ਦਰਿਆ ਬਿਆਸ ਦੇ ਨਾਲ ਲੱਗਦੇ ਮੰਡ ਖੇਤਰ ਵਿਚ ਹੜ੍ਹ ਆਉਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ੍ਹ ਝੋਨੇ ਦੀ ਫ਼ਸਲ ਅਤੇ ਕਈ ਹੋਰ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ | ਪਾਣੀ ਦੇ ਵਧੇ ਇਸ ਪੱਧਰ ਕਾਰਨ ਵੱਖ-ਵੱਖ ...

ਪੂਰੀ ਖ਼ਬਰ »

18 ਸਾਲ ਦਾ ਹਰੇਕ ਨੌਜਵਾਨ ਆਪਣੀ ਵੋਟ ਜ਼ਰੂਰ ਬਣਵਾਏ- ਗਿੱਲ

ਤਰਨ ਤਾਰਨ, 25 ਸਤੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)- ਜ਼ਿਲ੍ਹੇ ਭਰ ਵਿਚ ਲੋਕਾਂ ਨੂੰ ਵੋਟਾਂ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਦੇ ਮਕਸਦ ਨਾਲ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾਂ ਚੋਣਕਾਰ ਅਫਸਰ ਪ੍ਰਦੀਪ ਕੁਮਾਰ ਸਭਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਹੋਈ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਤਰਨਤਾਰਨ ਦੀਪਕ ਧਵਨ ਹਾਲ ਵਿਚ ਜ਼ਿਲ੍ਹਾ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ ਨੇ ਕੀਤੀ | ਇਹ ਮੀਟਿੰਗ ਸ਼ਹੀਦ ਭਗਤ ਸਿੰਘ ਜਨਮ ਦਿਨ ਦੇ ਸਬੰਧ ਵਿਚ ਰੱਖੀ ਗਈ ਸੀ | ਮੀਟਿੰਗ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪਿੰਦਰ ਕੌਰ ਦਾ ਫੈਡਰੇਸ਼ਨ ਸੰਘਾ ਵਲੋਂ ਸਨਮਾਨ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਜ਼ੋਨ ਮੁੰਡਾਪਿੰਡ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਇਕਲੌਤੀ ਸੀਟ ਜਿੱਤ ਕੇ ਜ਼ਿਲ੍ਹੇ ਵਿਚ ਆਪਣਾ ਝੰਡਾ ਗੱਡਣ ਵਾਲੀ ਗੁਰਪਿੰਦਰ ਕੌਰ ਪਤਨੀ ਗੁਰਿੰਦਰ ਸਿੰਘ ਟੋਨੀ ਭੱਠਿਆਂ ਵਾਲੇ ਦਾ ਸਿੱਖ ...

ਪੂਰੀ ਖ਼ਬਰ »

ਜਤਿੰਦਰਪਾਲ ਸਿੰਘ ਝਬਾਲ ਨੂੰ ਸ਼ਰਧਾਂਜਲੀਆਂ ਭੇਟ

ਝਬਾਲ, 25 ਸਤੰਬਰ (ਸੁਖਦੇਵ ਸਿੰਘ)- ਜੋਬਨ ਰੁੱਤੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰਪੁਰੀ ਪਿਆਨਾ ਕਰ ਗਏ ਜਤਿੰਦਰਪਾਲ ਸਿੰਘ ਝਬਾਲ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹਜ਼ੂਰੀ ਰਾਗੀ ...

ਪੂਰੀ ਖ਼ਬਰ »

ਪਿੰਡ ਚੌਧਰੀਵਾਲਾ ਦੀਆਂ ਗਲੀਆਂ 'ਚ ਖੜ੍ਹੇ ਬਰਸਾਤੀ ਪਾਣੀ ਨੂੰ ਕੱਢਣ ਦੀ ਮੰਗ

ਤਰਨ ਤਾਰਨ, 25 ਸਤੰਬਰ (ਪਰਮਜੀਤ ਜੋਸ਼ੀ)- ਪਿਛਲੇ ਦਿਨੀਂ ਹੋਈ ਬਰਸਾਤ ਨਾਲ ਇਥੋਂ ਨਜ਼ਦੀਕ ਕਸਬਾ ਚੌਧਰੀਵਾਲਾ ਤੇ ਨੌਸ਼ਹਿਰਾ ਪੰਨੂੰਆਂ ਦੀਆਂ ਗਲੀਆਂ ਅਤੇ ਘਰਾਂ ਵਿਚ ਪਾਣੀ ਵੜਿਆ ਹੋਇਆ ਹੈ | ਲੋਕਾਂ ਨੂੰ ਆਪਣੇ ਘਰਾਂ ਨੂੰ ਜਾਣ ਤੇ ਘਰੋਂ ਬਾਹਰ ਆਉਣ ਵਾਸਤੇ ਬਹੁਤ ਹੀ ...

ਪੂਰੀ ਖ਼ਬਰ »

ਕਸਬਾ ਖਡੂਰ ਸਾਹਿਬ ਤੇ ਪਿੰਡ ਨਾਗੋਕੇ ਵਿਖੇ ਛੱਪੜਾਂ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜਿਆ

ਖਡੂਰ ਸਾਹਿਬ, 25 ਸਤੰਬਰ (ਮਾਨ ਸਿੰਘ)- ਕਸਬਾ ਖਡੂਰ ਸਾਹਿਬ ਤੇ ਨੇੜਲੇ ਪਿੰਡ ਨਾਗੋਕੇ ਵਿਖੇ ਛੱਪੜਾਂ ਦਾ ਗੰਦਾ ਪਾਣੀ ਓਵਰ ਫਲੋਅ ਹੋ ਕੇ ਲੋਕਾਂ ਦੇ ਘਰਾਂ ਵਿਚ ਆਣ ਵੜਿਆ ਹੈ ਅਤੇ ਇਸ ਗੰਦੇ ਪਾਣੀ ਨਾਲ ਕਈ ਗਲੀਆਂ ਵੀ ਨੱਕੋ ਨੱਕ ਭਰ ਗਈਆਂ ਹਨ ਤੇ ਸਥਾਨਿਕ ਲੋਕਾਂ ਦੇ ਘਰਾਂ ...

ਪੂਰੀ ਖ਼ਬਰ »

ਪੰਜਾਬ ਰਾਜ ਫਾਰਮਾਸਿਸਟ ਐਸੋ: ਨੇ ਫਾਰਮੇਸੀ ਦਿਵਸ ਮਨਾਇਆ

ਤਰਨ ਤਾਰਨ, 25 ਸਤੰਬਰ (ਪਰਮਜੀਤ ਜੋਸ਼ੀ)- ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਦੀ ਮੀਟਿੰਗ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਹੋਈ | ਇਸ ਮੀਟਿੰਗ ਵਿਚ ਸਮੂਹ ਫਾਰਮਾਸਿਸਟਾਂ ਵਲੋਂ ਫਾਰਮੇਸੀ ਦਿਵਸ ਮਨਾ ਇਆ ਗਿਆ | ਇਸ ਮੌਕੇ ਸਿਵਲ ਸਰਜਨ ਡਾ: ਸਮਸ਼ੇਰ ਸਿੰਘ ਤੇ ਐੱਸ.ਐੱਮ.ਓ. ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲੇ ਮੌਕੇ ਕਬੱਡੀ ਮੁਕਾਬਲੇ ਕਰਵਾਏ

ਗੋਇੰਦਵਾਲ ਸਾਹਿਬ, 25 ਸਤੰਬਰ (ਵਰਿੰਦਰ ਸਿੰਘ ਰੰਧਾਵਾ)- ਗੋਇੰਦਵਾਲ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਗੁਰੂ ਅਮਰਦਾਸ ਸਪਰੋਟਸ ਕਲੱਬ ਵਲੋਂ ਛੇਵੇਂ ਇਕ ਰੋਜ਼ਾ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਬੱਡੀ ਦੇ ਵੱਖ-ਵੱਖ ਵਰਗਾਂ ਦੇ ਦਿਲਖਿਚਵੇਂ ਖੇਡ ਮੁਕਾਬਲੇ ਵੇਖਣ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਵਲੋਂ ਬਰਸਾਤ ਨਾਲ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਦੇਣ ਦੀ ਮੰਗ

ਤਰਨ ਤਾਰਨ, 25 ਸਤੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਤਰਨ ਤਾਰਨ ਦੀ ਮੀਟਿੰਗ ਗੁਰਦੁਆਰਾ ਬਾਬਾ ਚਾਈਆ ਸਿੰਘ ਦੇ ਅਸਥਾਨ ਤੇ ਪਿੰਡ ਰਸੂਲਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ...

ਪੂਰੀ ਖ਼ਬਰ »

ਤੁੜ ਦੇ ਗ੍ਰੰਥੀ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ

ਫਤਿਆਬਾਦ, 25 ਸਤੰਬਰ (ਧੂੰਦਾ)- ਗ੍ਰੰਥੀ ਦਿਲਬਾਗ ਸਿੰਘ ਤੁੜ, ਜੋ ਕਿ ਬੰਗਾਲੀਪੁਰ ਵਿਖੇ ਸ਼ਰਾਬ ਦੇ ਠੇਕੇਦਾਰਾਂ ਵਲੋਂ ਗੋਲੀ ਮਾਰ ਕੇ ਮਾਰ ਦਿੱਤਾ ਸੀ, ਦੇ ਕਾਤਲਾਂ ਨੂੰ ਗਿ੍ਫ਼ਤਾਰ ਨਾ ਕਰਨ ਦੇ ਰੋਸ ਵਜੋਂ ਪਿੰਡ ਤੁੜਾਂ ਦੇ ਸਰਪੰਚ ਸੁਲੱਖਣ ਸਿੰਘ ਤੁੜ ਤੋਂ ਇਲਾਵਾ ...

ਪੂਰੀ ਖ਼ਬਰ »

ਮਾਮਲਾ ਔਰਤ ਦੀ ਜ਼ਮੀਨ ਕਿਸੇ ਹੋਰ ਨਾਂਅ 'ਤੇ ਕਰਨ ਦਾ ਮੁੱਖ ਮੰਤਰੀ ਵਲੋਂ ਡੀ. ਸੀ. ਨੂੰ ਜਾਂਚ ਕਰਨ ਦੇ ਹੁਕਮ

ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਵਿਧਵਾ ਔਰਤ ਤੇ ਉਸ ਦੀ ਲੜਕੀ ਦੀ ਜ਼ਮੀਨ ਦਾ ਹਿੱਸਾ ਕਿਸੇ ਹੋਰ ਵਿਅਕਤੀ ਦੇ ਨਾਂਅ 'ਤੇ ਚਾੜਨ ਦੇ ਮਾਮਲੇ ਵਿਚ ਲੜਕੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਦੇ ਦਫ਼ਤਰ ...

ਪੂਰੀ ਖ਼ਬਰ »

ਸ਼ੋੋ੍ਰਮਣੀ ਕਮੇਟੀ ਨੇ ਭਾਈ ਲਾਲੋ ਜੀ ਨੂੰ ਜਨਮ ਦਿਹਾੜੇ ਮੌਕੇ ਵਿਸਾਰਿਆ

ਅੰਮਿ੍ਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਇਕ ਪਾਸੇ ਜਿੱਥੇ ਸ਼ੋ੍ਰਮਣੀ ਕਮੇਟੀ, ਸਮੁੱਚੇ ਸਿੱਖ ਪੰਥ, ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਗੁਰੂ ...

ਪੂਰੀ ਖ਼ਬਰ »

ਸ਼ੋੋ੍ਰਮਣੀ ਕਮੇਟੀ ਨੇ ਭਾਈ ਲਾਲੋ ਜੀ ਨੂੰ ਜਨਮ ਦਿਹਾੜੇ ਮੌਕੇ ਵਿਸਾਰਿਆ

ਅੰਮਿ੍ਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਇਕ ਪਾਸੇ ਜਿੱਥੇ ਸ਼ੋ੍ਰਮਣੀ ਕਮੇਟੀ, ਸਮੁੱਚੇ ਸਿੱਖ ਪੰਥ, ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਗੁਰੂ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ ਕੱਢੀ ਸਵੀਪ ਮੁਹਿੰਮ ਤਹਿਤ ਜਾਗਰੂਕਤਾ ਰੈਲੀ

ਤਰਨ ਤਾਰਨ, 25 ਸਤੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)- ਜ਼ਿਲ੍ਹਾ ਤਰਨ ਤਾਰਨ ਵਿਚ ਬੀਤੇ ਦਿਨਾਂ ਤੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਹਿਰੂ ਯੁਵਾ ਕੇਂਦਰ ਤਰਨ ਤਾਰਨ ਵਲੋਂ ਜ਼ਿਲ੍ਹੇ ਭਰ ਵਿਚ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX