ਤਾਜਾ ਖ਼ਬਰਾਂ


ਸ਼ਾਹੀਨ ਬਾਗ ਪਹੁੰਚੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰ, ਹੱਲ ਨਿਕਲਣ ਦੀ ਜਤਾਈ ਉਮੀਦ
. . .  4 minutes ago
ਨਵੀਂ ਦਿੱਲੀ, 19 ਫਰਵਰੀ- ਸੀਨੀਅਰ ਵਕੀਲ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸ਼ਾਹੀਨ ਬਾਗ ਪਹੁੰਚੇ ਹਨ। ਇਸ ਮੌਕੇ ਸਾਧਨਾ...
ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਬੱਚਿਆਂ ਦੇ ਪਰਿਵਾਰਾਂ ਨਾਲ ਢੀਂਡਸਾ ਨੇ ਵੰਡਾਇਆ ਦੁੱਖ
. . .  9 minutes ago
ਲੌਂਗੋਵਾਲ, 19 ਫਰਵਰੀ (ਸ. ਸ. ਖੰਨਾ, ਵਿਨੋਦ)- ਬੀਤੇ ਦਿਨੀਂ ਲੌਂਗੋਵਾਲ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ ਮਾਰੇ ਗਏ ਬੱਚਿਆਂ ਸੁਖਜੀਤ ਕੌਰ, ਨਵਜੋਤ ਕੌਰ, ਅਰਾਧਿਆ ਅਤੇ ਸਿਮਰਜੀਤ ਸਿੰਘ ਦੇ ਪਰਿਵਾਰਾਂ...
ਕੈਪਟਨ ਨੇ ਸੱਦੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ
. . .  38 minutes ago
ਚੰਡੀਗੜ੍ਹ, 19 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸੈਕਟਰ 1 'ਚ ਸਥਿਤ ਪੰਜਾਬ ਵਿਧਾਨ ਭਵਨ....
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਤੋਂ
. . .  59 minutes ago
ਚੰਡੀਗੜ੍ਹ, 19 ਫਰਵਰੀ (ਸੁਰਿੰਦਰਪਾਲ ਸਿੰਘ) - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਨੂੰ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਵੇਗੀ। ਜਦਕਿ ਇਸੇ ਦਿਨ...
'ਆਪ' ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ, ਬਜਟ ਇਜਲਾਸ ਦੀ ਮਿਆਦ ਵਧਾਉਣ ਦੀ ਕੀਤੀ ਮੰਗ
. . .  about 1 hour ago
ਚੰਡੀਗੜ੍ਹ, 19 ਫਰਵਰੀ (ਸੁਰਿੰਦਰਪਾਲ ਸਿੰਘ)- ਬਜਟ ਇਜਲਾਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ...
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਜਥਾ ਪਾਕਿਸਤਾਨ ਰਵਾਨਾ
. . .  about 1 hour ago
ਅਟਾਰੀ, 19 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)- ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੋ ਰਹੇ ਸਮਾਗਮ 'ਚ ਸ਼ਾਮਲ ਹੋਣ ਲਈ ਸ੍ਰੀ...
ਬਜਟ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 19 ਫਰਵਰੀ (ਸੁਰਿੰਦਰਪਾਲ ਸਿੰਘ)- ਆਗਾਮੀ ਬਜਟ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ...
ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ 'ਚੋਂ ਬਰਾਮਦ ਹੋਏ ਮੋਬਾਇਲ ਫੋਨ
. . .  about 2 hours ago
ਨਾਭਾ, 19 ਫਰਵਰੀ (ਕਰਮਜੀਤ ਸਿੰਘ)- ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ ਦੇ 2 ਨੰਬਰ ਸੈੱਲ ਅਤੇ 3 ਨੰਬਰ ਸੈੱਲ 'ਚੋਂ ਦੋ ਮੋਬਾਇਲ...
ਆਉਣ ਵਾਲੇ ਦਿਨ 'ਚ ਪੰਜਾਬ ਦੇ ਕਈ ਹਿੱਸਿਆਂ 'ਚ ਪੈ ਸਕਦੈ ਮੀਂਹ
. . .  about 2 hours ago
ਲੁਧਿਆਣਾ, 19 ਫਰਵਰੀ (ਰੁਪੇਸ਼ ਕੁਮਾਰ)- ਬੀਤੇ ਕਈ ਦਿਨਾਂ ਤੋਂ ਦਿਨ ਵੇਲੇ ਵੱਧ ਰਹੇ ਪਾਰੇ 'ਚ ਹੁਣ ਆਉਂਦੇ ਦਿਨਾਂ 'ਚ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਜਿਹੜੀ ਤਪਸ਼ ਮਹਿਸੂਸ ਹੋਣ ਲੱਗੀ ਸੀ, ਉਹ ਮੁੜ ਤੋਂ...
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  about 2 hours ago
ਰਾਏਪੁਰ, 19 ਫਰਵਰੀ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਚਿੰਤਾਗੁਫਾ 'ਚ ਸੀ. ਆਰ. ਪੀ. ਐੱਫ. ਦੀ ਕੋਬਰਾ ਬਟਾਲੀਅਨ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਸੀ. ਆਰ. ਪੀ. ਐੱਫ. ਨੇ...
ਅੰਮ੍ਰਿਤਸਰ : ਸਮੂਹਿਕ ਖ਼ੁਦਕੁਸ਼ੀ ਮਾਮਲੇ 'ਚ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ
. . .  about 2 hours ago
ਅੰਮ੍ਰਿਤਸਰ, 19 ਫਰਵਰੀ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਅਕਤੂਬਰ 2004 'ਚ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਿਕ ਖ਼ੁਦਕੁਸ਼ੀ...
ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 19 ਫਰਵਰੀ- ਦਿੱਲੀ 'ਚ ਸਰਕਾਰ ਬਣਨ ਤੋਂ ਬਾਅਦ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ...
ਜੇ. ਐੱਨ. ਯੂ. ਦੇਸ਼ ਧ੍ਰੋਹ ਮਾਮਲੇ 'ਚ ਅਦਾਲਤ ਨੇ ਦਿੱਲੀ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ
. . .  about 3 hours ago
ਨਵੀਂ ਦਿੱਲੀ, 19 ਫਰਵਰੀ- ਸਾਲ 2016 ਦੇ ਜੇ. ਐੱਨ. ਯੂ. (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਦੇਸ਼ ਧ੍ਰੋਹ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਦਿੱਲੀ ਸਰਕਾਰ ਨੂੰ 3 ਅਪ੍ਰੈਲ ਤੱਕ ਸਟੇਟਸ ਰਿਪੋਰਟ ਦਾਖ਼ਲ ਕਰਨ...
ਤਾਮਿਲਨਾਡੂ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਵਿਰੋਧ-ਪ੍ਰਦਰਸ਼ਨ ਜਾਰੀ
. . .  about 3 hours ago
ਚੇਨਈ, 19 ਫਰਵਰੀ- ਤਾਮਿਲਨਾਡੂ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਕੌਮੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) ਅਤੇ ਕੌਮੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਦੇ ਵਿਰੋਧ 'ਚ...
ਨੌਜਵਾਨ ਦਾ ਬੇਰਹਿਮੀ ਨਾਲ ਕਤਲ, 20 ਦਿਨ ਪਹਿਲਾਂ ਹੋਇਆ ਸੀ ਵਿਆਹ
. . .  about 3 hours ago
ਚੋਗਾਵਾ, 19 ਫਰਵਰੀ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵਣੀਏਕੇ ਦੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ...
ਪਾਕਿਸਤਾਨ ਰਵਾਨਾ ਹੋਏ ਗਿਆਨੀ ਹਰਪ੍ਰੀਤ ਸਿੰਘ
. . .  about 4 hours ago
ਲੁਧਿਆਣਾ 'ਚ ਪੁਲਿਸ ਨੇ ਹੈਰੋਇਨ ਸਣੇ ਐੱਚ. ਐੱਚ. ਓ. ਅਤੇ ਉਸ ਦੇ ਡਰਾਈਵਰ ਨੂੰ ਕੀਤਾ ਕਾਬੂ
. . .  about 4 hours ago
ਦਿੱਲੀ 'ਚ ਅਯੁੱਧਿਆ ਰਾਮ ਮੰਦਰ ਟਰੱਸਟ ਦੀ ਪਹਿਲੀ ਬੈਠਕ ਅੱਜ
. . .  about 4 hours ago
ਸੁਲ੍ਹਾ ਲਈ ਅੱਜ ਸ਼ਾਹੀਨ ਬਾਗ ਜਾਣਗੇ ਤਿੰਨੋਂ ਵਾਰਤਾਕਾਰ
. . .  about 4 hours ago
ਚੰਦਰ ਬਾਬੂ ਨਾਇਡੂ ਦੀ ਸੁਰੱਖਿਆ 'ਚ ਹੋਵੇਗੀ ਤਬਦੀਲੀ
. . .  about 5 hours ago
ਹਿਮਾਚਲ 'ਚ ਜੰਗਲਾਂ ਨੂੰ ਲੱਗੀ ਅੱਗ
. . .  about 5 hours ago
ਮੁੰਬਈ ਦੇ ਕਾਲਜਾਂ 'ਚ ਅੱਜ ਤੋਂ ਰਾਸ਼ਟਰੀ ਗੀਤ ਹੋਇਆ ਜ਼ਰੂਰੀ
. . .  about 5 hours ago
ਯੂਨੀਫ਼ਾਰਮ ਸਿਵਲ ਕਾਰਡ ਲਾਗੂ ਕਰਨ ਦੀ ਮੰਗ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਅੱਜ
. . .  about 5 hours ago
ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਭਾਰਤ ਨਾਲ ਬਹੁਤ ਵੱਡੇ ਵਪਾਰ ਸਮਝੌਤੇ ਦੇ ਸੰਕੇਤ
. . .  about 6 hours ago
ਮੋਦੀ ਕੈਬਨਿਟ ਦੀ ਮੀਟਿੰਗ ਅੱਜ
. . .  1 minute ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 2000 ਤੋਂ ਪਾਰ
. . .  about 7 hours ago
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  1 day ago
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  1 day ago
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  1 day ago
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  1 day ago
ਇਕ ਕਿੱਲੋ 40 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਕਾਬੂ
. . .  1 day ago
ਕਾਂਗੜ ਵੱਲੋਂ ਨੰਬਰਦਾਰਾਂ ਦਾ ਮਾਣ ਭੱਤਾ 2000 ਰੁਪਏ ਕਰਨ ਦਾ ਫ਼ੈਸਲਾ
. . .  1 day ago
ਸੁਖਬੀਰ ਬਾਦਲ ਨਾਲ ਮੇਰੇ ਵਿਚਾਰਧਾਰਕ ਮਤਭੇਦ ਅਜੇ ਵੀ ਪਹਿਲਾਂ ਵਾਂਗ ਬਰਕਰਾਰ-ਡਾ: ਅਜਨਾਲਾ
. . .  1 day ago
ਮਾਣਹਾਨੀ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
. . .  1 day ago
ਕਸ਼ਮੀਰੀ ਪੰਡਤਾਂ ਦੇ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਓ.ਐਸ.ਡੀ ਰਹੇ ਗੋਪਾਲ ਮਾਧਵ ਨੂੰ ਮਿਲੀ ਜ਼ਮਾਨਤ
. . .  1 day ago
ਡੇਰਾਬੱਸੀ : ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੋਪਾਲ ਰਾਏ ਕਰਨਗੇ ਬੈਠਕ
. . .  about 1 hour ago
ਚੰਦਰਸ਼ੇਖਰ ਆਜ਼ਾਦ ਨੂੰ ਮੁੰਬਈ 'ਚ 21 ਫਰਵਰੀ ਨੂੰ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  about 1 hour ago
ਠਾਣੇ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਐੱਸ. ਡੀ. ਐੱਮ. ਵਲੋਂ ਸਕੂਲ ਬੱਸਾਂ ਦੀ ਅਚਾਨਕ ਚੈਕਿੰਗ ਨੂੰ ਲੈ ਕੇ ਮਚਿਆ ਹੜਕੰਪ
. . .  about 1 hour ago
ਐਂਟੋਨੀਓ ਗੁਟਰੇਜ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਗਤ 'ਚ ਬੈਠ ਕੇ ਛਕਿਆ ਲੰਗਰ
. . .  about 1 hour ago
ਸੜਕ ਹਾਦਸੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
. . .  about 1 hour ago
ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  38 minutes ago
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  54 minutes ago
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  about 1 hour ago
ਅੰਮ੍ਰਿਤਸਰ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਖ਼ਤਮ
. . .  about 1 hour ago
ਪਟਿਆਲਾ : ਦੁੱਧਨ ਸਾਧਾਂ ਵਿਖੇ ਸਿਹਤ ਮੰਤਰੀ ਵਲੋਂ ਹਸਪਤਾਲ ਦਾ ਦੌਰਾ, ਪਰੇਸ਼ਾਨ ਹੋਏ ਮਰੀਜ਼
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਅੱਸੂ ਸੰਮਤ 550

ਲੁਧਿਆਣਾ

ਸ਼ਹਿਰ ਦੀਆਂ ਸੜਕਾਂ ਦੀ ਹਾਲਤ ਹੋਈ ਬੇਹੱਦ ਮਾੜੀ

ਲੁਧਿਆਣਾ, 25 ਸਤੰਬਰ (ਅਮਰੀਕ ਸਿੰਘ ਬੱਤਰਾ)-ਲੁਧਿਆਣਾ ਦੀਆਂ ਸੜਕਾਂ ਦੀ ਮੌਜੂਦਾ ਸਮੇਂ ਸਥਿਤੀ ਬੇਹੱਦ ਮਾੜੀ ਹੈ | ਸ਼ਹਿਰ ਦੀਆਂ ਚੰਦ ਸੜਕਾਂ ਨੂੰ ਛੱਡ ਕੇ ਬਾਕੀ ਸਥਾਨਾਂ 'ਤੇ ਸੜਕਾਂ 'ਤੇ ਟੋਏ ਨਹੀਂ ਬਲਕਿ ਟੋਇਆਂ 'ਚ ਕਿਤੇ-ਕਿਤੇ ਸੜਕ ਨਜ਼ਰ ਆਉਂਦੀ ਹੈ | ਪਿਛਲੇ ਤਿੰਨ ਦਿਨਾਂ ਦੌਰਾਨ ਸ਼ਹਿਰ 'ਚ ਭਾਰੀ ਬਰਸਾਤ ਦੌਰਾਨ ਟੋਇਆਂ ਵਿਚ ਪਾਣੀ ਭਰ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਟੋਇਆਂ 'ਚ ਵੀ ਵਾਧਾ ਹੋਇਆ ਹੈ | ਸ਼ਹਿਰ ਦੇ ਪ੍ਰਮੁੱਖ ਚੌਕਾਂ ਦੇ ਆਸ-ਪਾਸ ਸੜਕਾਂ 'ਚ ਡੂੰਘੇ ਟੋਏ ਹੋਣ ਕਾਰਨ ਦੋ ਪਹੀਆ ਵਾਹਨ ਚਾਲਕ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਕੇ ਹੱਡ ਗੋਡੇ ਤੁੜਾ ਰਹੇ ਹਨ | ਨਗਰ ਨਿਗਮ ਪ੍ਰਸ਼ਾਸਨ ਵਲੋਂ ਹਰ ਸਾਲ ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਤੇ ਮੁਰੰਮਤ ਕਰਾਈ ਜਾਂਦੀ ਹੈ, ਪਰ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਠੇਕੇਦਾਰਾਂ ਵਲੋਂ ਘੱਟ ਤੇ ਘਟੀਆ ਸਮੱਗਰੀ ਵਰਤਕੇ ਸੜਕਾਂ ਦਾ ਨਿਰਮਾਣ ਕਰਨ ਤੋਂ ਇਲਾਵਾ ਪਾਣੀ ਦੀ ਨਿਕਾਸੀ ਲਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ, ਜਿਸ ਕਾਰਨ ਕਰੋੜਾਂ ਦੀ ਲਾਗਤ ਨਾਲ ਬਣੀਆਂ ਸੜਕਾਂ ਪਹਿਲੀ ਬਰਸਾਤ ਦੀ ਮਾਰ ਝੱਲਣ ਦੇ ਸਮਰੱਥ ਨਹੀਂ ਹੁੰਦੀਆਂ ਤੇ ਨਿਰਮਾਣ ਤੋਂ ਚੰਦ ਮਹੀਨਿਆਂ ਅੰਦਰ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ | ਸੜਕਾਂ ਦੇ ਨਿਰਮਾਣ ਲਈ ਮੰਗੇ ਜਾਂਦੇ ਟੈਂਡਰਾਂ 'ਚ ਠੇਕੇਦਾਰ ਦਾ ਮੁਨਾਫ਼ਾ ਸਿਰਫ਼ 10 ਫੀਸਦੀ ਹੁੰਦਾ ਹੈ, ਜਦ ਕਿ ਜੱਗ ਜਾਹਿਰ ਹੈ ਕਿ ਅਧਿਕਾਰੀ ਬਿੱਲ ਪਾਸ ਕਰਨ ਬਦਲੇ 15 ਫੀਸਦੀ ਤੱਕ ਕਮਿਸ਼ਨ ਲੈਂਦੇ ਹਨ | ਠੇਕੇਦਾਰਾਂ ਵਲੋਂ ਤਖਮੀਨਾ ਰਾਸ਼ੀ ਤੋਂ 15-20 ਫੀਸਦੀ ਘੱਟ ਰੇਟ 'ਤੇ ਸੜਕਾਂ ਦੇ ਨਿਰਮਾਣ ਲਈ ਪੇਸ਼ਕਸ਼ ਕੀਤੀ ਜਾਂਦੀ ਹੈ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਠੇਕੇਦਾਰ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਸੜਕ ਦੇ ਨਿਰਮਾਣ ਲਈ ਪੂਰਾ ਤੇ ਗੁਣਵਤਾ ਭਰਪੂਰ ਸਾਮਾਨ ਨਹੀਂ ਵਰਤ ਰਿਹਾ, ਇਸ ਦੇ ਬਾਵਜੂਦ ਅਧਿਕਾਰੀ ਦਫ਼ਤਰ ਬੈਠੇ ਕੰਮ ਠੀਕ ਹੈ ਦੱਸਕੇ ਬਿਲਾਂ ਦੀ ਅਦਾਇਗੀ ਦੀ ਸਿਫਾਰਸ਼ ਕਰ ਦਿੰਦੇ ਹਨ | ਅਕਾਲੀ-ਭਾਜਪਾ ਸਰਕਾਰ ਦੇ ਆਖ਼ਰੀ ਸਾਲ 2016 ਦੇ ਅੰਤ 'ਚ 60-70 ਕਰੋੜ ਦੀ ਲਾਗਤ ਨਾਲ ਸ਼ਹਿਰ 'ਚ ਲੁਕ (ਪ੍ਰੀਮਿਕਸ) ਦੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਮਿਆਦ 3 ਤੋਂ 5 ਸਾਲ ਦੱਸੀ ਜਾ ਰਹੀ ਹੈ, ਪਰ 2 ਸਾਲ ਲੰਘਣ 'ਤੇ ਹੀ ਸੜਕਾਂ ਦਾ ਨਾਮੋ ਨਿਸ਼ਾਨ ਮਿਟਣਾ ਸ਼ੁਰੂ ਹੋ ਗਿਆ ਹੈ | ਹਾਲਾਂਕਿ ਵਿਕਾਸ ਕਾਰਜਾਂ ਦੀ ਗੁਣਵਤਾ ਕਾਇਮ ਰੱਖਣ ਲਈ ਰਾਜ ਸਰਕਾਰ ਨੇ ਥਰਡ ਪਾਰਟੀ (ਵੈਬਕੋਸ਼ ਕੰਪਨੀ) ਤਾਇਨਾਤ ਕੀਤੀ ਗਈ ਸੀ, ਜਿਸ ਨੂੰ ਕਰੋੜਾਂ ਰੁਪਏ ਦੀ ਅਦਾਇਗੀ ਵੀ ਕੀਤੀ ਗਈ ਹੈ, ਇਸ ਦੇ ਬਾਵਜੂਦ ਸੜਕਾਂ ਦੀ ਕੁਆਲਟੀ ਠੀਕ ਨਹੀਂ ਹੈ | ਹੈਰਾਨੀ ਦੀ ਗੱਲ ਹੈ ਕਿ ਕਈ ਸੜਕਾਂ ਦੇ ਨਿਰਮਾਣ 'ਚ ਧਾਂਦਲੀ ਹੋਣ ਦੀਆਂ ਸ਼ਿਕਾਇਤਾਂ ਮਿਲਣ 'ਤੇ ਸਥਾਨਕ ਸਰਕਾਰਾ ਵਿਭਾਗ ਚੌਕਸੀ ਵਿੰਗ ਤੇ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਦੀ ਅਗਵਾਈ ਹੇਠ ਮਾਹਿਰਾਂ ਦੀ ਟੀਮ ਵਲੋਂ ਵਿਕਾਸ ਕਾਰਜਾਂ ਦੇ ਨਿਰਮਾਣ ਲਈ ਵਰਤੇ ਸਾਮਾਨ ਦੇ ਨਮੂਨੇ ਟੈਸਟ ਕਰਵਾਉਣ ਤੇ ਨਮੂਨੇ ਫੇਲ੍ਹ ਹੋਣ ਦੀਆਂ ਰਿਪੋਰਟਾਂ ਆਉਣ ਦੇ ਬਾਵਜੂਦ ਸਬੰਧਿਤ ਅਧਿਕਾਰੀਆਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ | ਜੇਕਰ ਰਾਜ ਸਰਕਾਰ ਵਿਜੀਲੈਂਸ ਵਿਭਾਗ ਜਾਂ ਕਿਸੇ ਨਿਰਪੱਖ ਏਜੰਸੀ ਤੋਂ ਪਿਛਲੇ 10-12 ਸਾਲਾਂ ਦੌਰਾਨ ਬਣੀਆਂ ਸੜਕਾਂ ਦੀ ਜਾਂਚ ਕਰਾਏ ਤਾਂ ਹਕੀਕਤ ਦਾ ਪਤਾ ਚੱਲ ਜਾਵੇਗਾ ਕਿ ਕਿਵੇਂ ਠੇਕੇਦਾਰਾਂ, ਅਧਿਕਾਰੀਆਂ ਤੇ ਚੰਦ ਸਿਆਸੀ ਆਗੂਆਂ ਦੀ ਜੰੁਡਲੀ ਨੇ ਜਨਤਕ ਫੰਡ ਦੀ ਦੋਵੇਂ ਹੱਥੀ ਖੁੱਲ੍ਹੀ ਲੁੱਟ ਕੀਤੀ ਹੈ |

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਲੁਧਿਆਣਾ, 25 ਸਤੰਬਰ (ਆਹੂਜਾ)-ਸਥਾਨਕ ਸ਼ੇਰਪੁਰ ਕਲਾਂ ਨੇੜੇ ਬੀਤੀ ਰਾਤ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖਤ ਮਨਜੀਤ ਤਿਵਾੜੀ ਪੁੱਤਰ ਵਿਸ਼ਵਾਨਾਥ (16) ਵਜੋਂ ਕੀਤੀ ਗਈ | ਮਨਜੀਤ ਬਿਜਲੀ ਦੀ ਦੁਕਾਨ ਕਰਦਾ ਸੀ | ਬੀਤੀ ਰਾਤ ਉਹ ਆਪਣੇ ਪਿਤਾ ...

ਪੂਰੀ ਖ਼ਬਰ »

ਸਵਰਨਕਾਰ ਦੀ ਦੁਕਾਨ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢਿੱਲੋਂ ਨਗਰ 'ਚ ਚੋਰ ਬੀਤੀ ਰਾਤ ਇਕ ਸਵਰਨਕਾਰ ਦੀ ਦੁਕਾਨ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ 5 ਦੇ ਕਰੀਬ ਲੁਟੇਰੇ ਢਿੱਲੋਂ ਨਗਰ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਦੀ ਮੌਤ

ਲੁਧਿਆਣਾ, 25 ਸਤੰਬਰ (ਆਹੂਜਾ)-ਸਥਾਨਕ ਸਲੇਮਟਾਬਰੀ ਨੇੜੇ ਜਾਂਦੀ ਰੇਲ ਲਾਈਨ 'ਤੇ ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਉਮਰ 50 ਸਾਲ ਦੇ ਕਰੀਬ ਸੀ | ਪੁਲਿਸ ਅਨੁਸਾਰ ਉਸ ਦੀ ਦੇਰ ਸ਼ਾਮ ਤੱਕ ਸ਼ਨਾਖਤ ਨਹੀਂ ਹੋ ਸਕੀ ਸੀ | ...

ਪੂਰੀ ਖ਼ਬਰ »

ਕਤਲ ਦੇ ਮਾਮਲੇ 'ਚ ਨਾਮਜ਼ਦ ਦੋ ਗੈਂਗਸਟਰ 5 ਦਿਨ ਦੇ ਪੁਲਿਸ ਰਿਮਾਂਡ 'ਤੇ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਥਾਨਕ ਅਮਰਪੁਰਾ 'ਚ 19 ਜੁਲਾਈ ਨੂੰ ਭਾਜਪਾ ਵਰਕਰ ਰਿੰਕਲ ਖੇੜਾ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜਦ ਕੀਤੇ ਗਏ ਦੋ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਗਿਆ, ...

ਪੂਰੀ ਖ਼ਬਰ »

ਦੁਕਾਨ ਦਾ ਸ਼ਟਰ ਤੋੜ ਕੇ 2 ਲੱਖ 90 ਹਜ਼ਾਰ ਦੀ ਨਕਦੀ ਚੋਰੀ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਾਹਪੁਰ ਰੋਡ 'ਤੇ ਅੱਜ ਤੜਕੇ ਚੋਰ ਇਕ ਦੁਕਾਨ ਦਾ ਸ਼ਟਰ ਤੋੜ ਕੇ 2 ਲੱਖ 90 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਤੜਕੇ ਉਸ ਵਕਤ ਵਾਪਰੀ ਜਦੋਂ ਮੁੰਗਫਲੀ ਤੇ ਹੋਰ ਸਾਮਾਨ ਵੇਚਣ ਦਾ ...

ਪੂਰੀ ਖ਼ਬਰ »

ਆਟੋ ਰਿਕਸ਼ਾ ਚਾਲਕ ਦੇ ਕਤਲ ਦੇ ਮਾਮਲੇ 'ਚ ਗੈਂਗਸਟਰ ਗੋਰੂ ਬੱਚਾ ਸਮੇਤ 6 ਦੋਸ਼ੀ ਬਰੀ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁਗਰੀ ਇਲਾਕੇ 'ਚ ਆਟੋ ਚਾਲਕ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਖ਼ਤਰਨਾਕ ਗੈਂਗਸਟਰ ਗੌਰਵ ਕੁਮਾਰ ਸ਼ਰਮਾ ਉਰਫ ਗੋਰੂ ਬੱਚਾ ਤੇ ਉਸ ਦੇ 5 ਸਾਥੀਆਂ ਨੂੰ ਬਰੀ ਕਰ ਦਿੱਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਅਪਰਾਧਿਕ ਮਾਮਲੇ 'ਚ ਲੋੜੀਂਦਾ ਭਗੌੜਾ ਕਾਬੂ

ਲੁਧਿਆਣਾ, 25 ਸਤੰਬਰ (ਆਹੂਜਾ)-ਪੀ. ਓ. ਸਟਾਫ਼ ਦੀ ਪੁਲਿਸ ਨੇ ਅਪਰਾਧਿਕ ਮਾਮਲੇ 'ਚ ਲੋੜੀਂਦੇ ਇਕ ਭਗੌੜੇ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਪੀ. ਓ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ...

ਪੂਰੀ ਖ਼ਬਰ »

5178 ਅਧਿਆਪਕਾਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਅੱਜ

ਲੁਧਿਆਣਾ, 25 ਸਤੰਬਰ (ਪਰਮੇਸ਼ਰ ਸਿੰਘ)-ਪਿਛਲੇ 10 ਮਹੀਨਿਆਂ ਤੋਂ ਪੱਕੇ ਹੋਣ ਦੇ ਹੁਕਮਾਂ ਦੀ ਉਡੀਕ 'ਚ ਬਿਨਾਂ ਤਨਖਾਹ ਤੋਂ ਸਰਕਾਰੀ ਸਕੂਲਾਂ 'ਚ ਸੇਵਾ ਨਿਭਾ ਰਹੇ ਉੱਚ ਯੋਗਤਾ ਟੀ. ਈ. ਟੀ. ਪਾਸ 5178 ਅਧਿਆਪਕ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਲਈ ਕੈਬਨਿਟ ਮੰਤਰੀ ਦੀ ਰਿਹਾਇਸ਼ ...

ਪੂਰੀ ਖ਼ਬਰ »

ਹਰ ਵਾਰ 20 ਮਿਲੀਅਨ ਟਨ ਹੁੰਦੀ ਪਰਾਲੀ 'ਚੋਂ 75 ਫੀਸਦੀ ਖੇਤਾਂ 'ਚ ਸੜਦੀ-ਭਾਟੀਆ

ਲੁਧਿਆਣਾ, 25 ਸਤੰਬਰ (ਬੀ. ਐਸ. ਬਰਾੜ)-ਨਾਬਾਰਡ ਦੇ ਖੇਤਰੀ ਦਫ਼ਤਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਨਾ ਸਾੜਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਲੁਧਿਆਣਾ ਦੇ 320 ਪਿੰਡਾਂ 'ਚ ਵੱਖ-ਵੱਖ ਵਿਭਾਗਾਂ ਦੇ ...

ਪੂਰੀ ਖ਼ਬਰ »

ਡਾ: ਅੰਬੇਡਕਰ ਦਲਿਤ ਵਿਕਾਸ ਮੰਚ 'ਚ ਵੱਖ-ਵੱਖ ਪਾਰਟੀਆਂ ਦੇ ਵਰਕਰ ਹੋਏ ਸ਼ਾਮਿਲ

ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਡਾ: ਅੰਬੇਡਕਰ ਦਲਿਤ ਵਿਕਾਸ ਮੰਚ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਰਿਸ਼ੀ ਨਗਰ ਸਥਿਤ ਮੁੱਖ ਦਫ਼ਤਰ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਤੇ ਪਾਰਟੀ ਦੇ ਸੰਸਥਾਪਕ ਸੰਜੀਵ ਏਕਲਵਯ ਨੇ ਕੀਤੀ ਅਤੇ ਪਾਰਟੀ ਦੇ ਪ੍ਰਚਾਰ ...

ਪੂਰੀ ਖ਼ਬਰ »

ਭਾਵਾਧਸ ਆਗੂਆਂ ਵਲੋਂ ਪੱਪੂ ਬੇਦੀ, ਵਿਪਨ ਕਲਿਆਣ ਤੇ ਰਾਜ ਕੁਮਾਰ ਅਟਵਾਲ ਦਾ ਸਨਮਾਨ

ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਭਾਰਤੀਆ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਜ਼ਿਲ੍ਹਾ ਸੰਗਠਨ ਤੇ ਸ਼ਹਿਰੀ ਵਲੋਂ ਸ਼ਹਿਰੀ ਪ੍ਰਧਾਨ ਅਕਸ਼ੈ ਰਾਜ ਦੀ ਅਗਵਾਈ 'ਚ ਭਾਵਾਧਸ ਦੇ ਕੇਂਦਰੀ ਦਫ਼ਤਰ ਵਿਖੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ 'ਚ ਭਾਵਾਧਸ ਦੇ ਮੁੱਖ ...

ਪੂਰੀ ਖ਼ਬਰ »

ਗੁ: ਗਊਘਾਟ ਵਿਖੇ ਵਿਆਹ ਪੁਰਬ ਦੇ ਅਖੀਰਲੇ ਦਿਨ ਢਾਡੀ ਜਥਿਆਂ ਨੇ ਸੰਗਤਾਂ ਨੂੰ ਕੀਤਾ ਨਿਹਾਲ

ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ ਚੱਲ ਰਹੇ ਸਮਾਗਮਾਂ ਦੇ ਤੀਜੇ ਦਿਨ ਪੰਥ ਦੇ ਪ੍ਰਸਿਧ ਢਾਡੀ ਜਥੇ ਗਿਆਨੀ ਹਰਪਾਲ ਸਿੰਘ ਨੇ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ...

ਪੂਰੀ ਖ਼ਬਰ »

ਨੈਨੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਲੁਧਿਆਣਾ, 25 ਸਤੰਬਰ (ਭੁਪਿੰਦਰ ਸਿੰਘ ਬਸਰਾ)-ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣ ਦੇ ਇਛੁੱਕਾਂ ਲਈ ਕੂਕਿੰਗ (ਕੁੱਕ) ਤੇ ਨੈਨੀ ਕੋਰਸ ਕਰਨ ਸਬੰਧੀ ਸੰਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ ਯੂਨੀਵਰਸਲ ਇੰਸਟੀਚਿਊਟ ਵਲੋਂ ਰਸੀਆ ਕੰਪਲੈਕਸ, ਨੇੜੇ ਇਸ਼ਮੀਤ ਚੌਕ, ਮਾਡਲ ਟਾਊਨ, ...

ਪੂਰੀ ਖ਼ਬਰ »

ਗੁ: ਕਲਗੀਧਰ ਸਿੰਘ ਸਭਾ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ

ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸਲਾਮਗੰਜ ਵਿਖੇ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸਲਾਮਗੰਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ...

ਪੂਰੀ ਖ਼ਬਰ »

ਡੀ. ਸੀ. ਵਲੋਂ ਮੀਂਹ ਦੇ ਪਾਣੀ ਨਾਲ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਹਦਾਇਤਾਂ

ਲੁਧਿਆਣਾ, 25 ਸਤੰਬਰ (ਪਰਮੇਸ਼ਰ ਸਿੰਘ)-ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਿਹਤ ਵਿਭਾਗ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮੀਂਹ ਦਾ ਪਾਣੀ ਇਕੱਤਰ ਹੋਣ ...

ਪੂਰੀ ਖ਼ਬਰ »

ਸੁਪਰ ਐਸ. ਐਮ. ਐਸ ਤਕਨੀਕ ਦੀ ਵਰਤੋਂ ਸਮੇਂ ਧਿਆਨ ਰੱਖਣ ਕਿਸਾਨ-ਪੀ. ਏ. ਯੂ. ਮਾਹਿਰ

ਲੁਧਿਆਣਾ 25 ਸਤੰਬਰ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਰਾਲੀ ਦਾ ਪ੍ਰਬੰਧ ਕਰਨ ਲਈ ਇਕ ਅਜਿਹੀ ਪ੍ਰਣਾਲੀ ਸੁਪਰ ਐਸ. ਐਮ. ਐਸ. ਅਟੈਚਮੈਂਟ ਬਣਾਈ ਗਈ ਹੈ, ਜਿਸ ਨੂੰ ਕੰਬਾਈਨ ਹਾਰਵੈਸਟਰ ਦੇ ਪਿੱਛੇ ਲਗਾਇਆ ਜਾਂਦਾ ਹੈ | ਕੰਬਾਈਨ ਦੇ ਪਿੱਛੇ ਨਿਕਲਣ ਵਾਲੀ ...

ਪੂਰੀ ਖ਼ਬਰ »

ਖਰਚਿਆਂ 'ਚ ਕਟੌਤੀ ਕਰਨ ਦੇ ਨਾਲ ਆਮਦਨ ਦੇ ਨਵੇਂ ਸਰੋਤ ਪੈਦਾ ਕੀਤੇ ਜਾਣਗੇ-ਮੇਅਰ

ਲੁਧਿਆਣਾ, 25 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀ ਮਾੜੀ ਵਿਤੀ ਹਾਲਤ 'ਚ ਸੁਧਾਰ ਲਈ ਮੇਅਰ ਸ: ਬਲਕਾਰ ਸਿੰਘ ਸੰਧੂ ਵਲੋਂ ਜਿਥੇ ਖਰਚਿਆਂ 'ਚ ਕਮੀ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ, ਉਥੇ ਆਮਦਨ ਵਧਾਉਣ ਲਈ ਵੀ ਸਟਾਫ਼ ਨੂੰ ਪ੍ਰੇਰਿਤ ਕਰ ਰਹੇ ਹਨ | ਸ਼ਹਿਰ 'ਚ ਬਿਨ੍ਹਾ ...

ਪੂਰੀ ਖ਼ਬਰ »

ਭਾਰੀ ਮੀਂਹ ਪੈਣ ਨਾਲ ਮੱਛਰ ਵਧਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ-ਡਾ: ਮਿੱਤਰਾ

ਲੁਧਿਆਣਾ, 25 ਸਤੰਬਰ (ਸਲੇਮਪੁਰੀ)-ਉੱਘੇ ਸਮਾਜ ਸੇਵਕ ਡਾ: ਅਰੁਨ ਮਿੱਤਰਾ ਜੋ ਭਾਰਤ ਜਨ ਗਿਅਨ ਵਿਗਿਆਨ ਜੱਥਾ ਦੇ ਜਨਰਲ ਸਕੱਤਰ ਹਨ, ਨੇ ਚਿਤਾਵਨੀ ਦਿੱਤੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈਣ ਦੇ ਕਾਰਨ ਥਾਂ-ਥਾਂ 'ਤੇ ਪਾਣੀ ਇਕੱਠਾ ਹੋ ਗਿਆ ਹੈ | ਇਸ ਕਾਰਨ ਮੱਛਰ, ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਟੱਡੀ ਸਰਕਲ ਵਲੋਂ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਕਰਨ ਦੀ ਕੀਤੀ ਮੰਗ

ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਅੰਤਰਰਾਸ਼ਟਰੀ ਵਿੱਦਿਅਕ, ਧਾਰਮਿਕ, ਸਮਾਜਿਕ, ਸਮਾਜ ਸੇਵੀ ਤੇ ਗੈਰ ਰਾਜਨੀਤਕ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ 2015 ਤੋਂ ਬਰਗਾੜੀ ਤੇ ਹੋਰਨਾਂ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

ਸੇਵਾ ਦਲ ਮੁਖੀ ਕੈੜਾ ਨੇ ਬਜੁਰਗ ਔਰਤਾਂ ਨੂੰ ਪੈਨਸ਼ਨ ਅਤੇ ਬਸ ਪਾਸ ਵੰਡੇ

ਲੁਧਿਆਣਾ 25 ਸਤੰਬਰ (ਪਰਮੇਸ਼ਰ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਅਤੇ ਵਾਰਡ ਨੰਬਰ 47 ਦੀ ਕੌਾਸਲਰ ਦੇ ਪਤੀ ਨਿਰਮਲ ਸਿੰਘ ਕੈੜਾ ਨੇ ਆਪਣੀ ਟੀਮ ਦੇ ਮੈਂਬਰਾਂ ਨਾਲ ਇਲਾਕੇ ਦੀਆਂ ਬਜੁਰਗ ਔਰਤਾਂ ਨੂੰ ਬੁਢਾਪਾ ਪੈਨਸ਼ਨ ਅਤੇ ਬਸ ਪਾਸ ਵੰਡੇ | ਸ: ਕੈੜਾ ...

ਪੂਰੀ ਖ਼ਬਰ »

ਜਗਰਾਉਂ ਪੁਲ ਦਾ ਜਰਜਰ ਹਿੱਸਾ ਢਾਹੁਣ ਦਾ ਕੰਮ ਮੁਕੰਮਲ

ਲੁਧਿਆਣਾ, 25 ਸਤੰਬਰ (ਬੱਤਰਾ)-ਜਗਰਾਉਂ ਪੁਲ ਦੀ ਮੁਰੰਮਤ ਤੇ ਚੌੜਾਈ ਵਧਾਉਣ ਲਈ ਕਰੀਬ ਢਾਈ ਮਹੀਨੇ ਪਹਿਲਾਂ ਪੁਲ ਦਾ ਜਰਜਰ ਹਿੱਸਾ ਢਾਹੁਣ ਦਾ ਸ਼ੁਰੂ ਕੀਤਾ ਕੰਮ ਮੁਕੰਮਲ ਹੋ ਗਿਆ ਹੈ | ਹੁਣ ਠੇਕੇਦਾਰ ਕੰਪਨੀ ਵਲੋਂ ਪੁਲ ਦੀ ਉਸਾਰੀ ਤੇ ਚੌੜਾਈ ਵਧਾਉਣ ਲਈ ਸਟੀਲ ਦਾ ਢਾਂਚਾ ...

ਪੂਰੀ ਖ਼ਬਰ »

ਸ਼ਾਪ ਕਮ ਫਲੈਟ ਦੀ ਬਜਾਏ ਕੀਤੀਆਂ ਵਪਾਰਕ ਉਸਾਰੀਆਂ ਿਖ਼ਲਾਫ਼ ਜਲਦੀ ਹੋਵੇਗੀ ਕਾਰਵਾਈ

ਲੁਧਿਆਣਾ, 25 ਸਤੰਬਰ (ਬੱਤਰਾ)-ਨਗਰ ਨਿਗਮ ਜ਼ੋਨ ਡੀ ਅਧੀਨ ਪੈਂਦੀ ਸਰਾਭਾ ਨਗਰ ਮਾਰਕੀਟ ਤੇ ਭਾਈ ਰਣਧੀਰ ਸਿੰਘ ਨਗਰ ਬਲਾਕ ਜੀ, ਐਫ ਦੇ ਸ਼ਾਪ ਕਮ ਫਲੈਟਸ ਦੀ ਬਜਾਏ ਉਸਾਰੀਆਂ ਬਹੁਮੰਜ਼ਿਲਾਂ ਇਮਾਰਤਾਂ ਿਖ਼ਲਾਫ਼ ਨਗਰ ਨਿਗਮ ਪ੍ਰਸ਼ਾਸਨ ਵਲੋਂ 4 ਹਫਤਿਆਂ 'ਚ ਬਣਦੀ ਕਾਰਵਾਈ ...

ਪੂਰੀ ਖ਼ਬਰ »

ਟਰਾਂਸਪੋਰਟ ਨਗਰ ਵਿਖੇ ਮੀਂਹ ਹਟਣ ਤੋਂ ਬਾਅਦ ਵੀ ਟਰਾਂਸਪੋਰਟਰਾਂ ਲਈ ਬਣੀ ਰਹੀ ਮੁਸੀਬਤ

ਲੁਧਿਆਣਾ, 25 ਸਤੰਬਰ (ਪਰਮੇਸ਼ਰ ਸਿੰਘ)-ਟਰਾਂਸਪੋਰਟ ਨਗਰ ਵਿਖੇ ਮੀਂਹ ਹਟਣ ਤੋਂ ਬਾਅਦ ਵੀ ਟਰਾਂਸਪੋਰਟਰਾਂ ਤੇ ਟਰੱਕ ਡਰਾਈਵਰਾਂ ਲਈ ਮੁਸੀਬਤ ਬਣੀ ਰਹੀ ਕਿਉਂਕਿ ਇਥੇ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਅਜੇ ਵੀ ਹਰ ਪਾਸੇ ਪਾਣੀ ਭਰਿਆ ਪਿਆ ਹੈ | ਪਾਣੀ ਦੇ ...

ਪੂਰੀ ਖ਼ਬਰ »

ਪੰਜਾਬ ਕਲਾ ਪ੍ਰੀਸ਼ਦ ਦੇ 'ਪੰਜਾਬ ਕਲਾ ਉਤਸਵ' ਦੌਰਾਨ ਦੂਜੇ ਦਿਨ ਨਾਟਕ ਪੇਸ਼ਕਾਰੀਆਂ

ਲੁਧਿਆਣਾ, 25 ਸਤੰਬਰ (ਪਰਮੇਸ਼ਰ ਸਿੰਘ)-ਪੰਜਾਬ ਕਲਾ ਪ੍ਰੀਸ਼ਦ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ 5 ਦਿਨਾਂ 'ਪੰਜਾਬ ਕਲਾ ਉਤਸਵ' ਦੇ ਦੂਜੇ ਦਿਨ ਨਾਟਕ ਪੇਸ਼ਕਾਰੀਆਂ ਕੀਤੀਆਂ ਗਈਆਂ | ਪ੍ਰੀਸ਼ਦ ਦੇ ਹੀ ਵਿੰਗ ਪੰਜਾਬ ਸੰਗੀਤ ਨਾਟਕ ਅਕਾਦਮੀ ਨੇ ...

ਪੂਰੀ ਖ਼ਬਰ »

ਰਾਮਗੜ੍ਹੀਆ ਬੋਰਡ ਦਿੱਲੀ ਵਲੋਂ ਬਿਰਦੀ ਦਾ ਸਨਮਾਨ

ਢੰਡਾਰੀ ਕਲਾਂ, 25 ਸਤੰਬਰ (ਪਰਮਜੀਤ ਸਿੰਘ ਮਠਾੜੂ)-ਰਾਮਗੜ੍ਹੀਆ ਬੋਰਡ (ਰਜਿ:) ਦੇ ਪ੍ਰਧਾਨ ਕੁਲਵਿੰਦਰ ਸਿੰਘ ਬਿਰਦੀ ਨੂੰ ਰਾਮਗੜ੍ਹੀਆ ਬੋਰਡ ਦਿੱਲੀ ਵਲੋਂ ਸਨਮਾਨਿਤ ਕੀਤਾ ਗਿਆ | ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਬੋਰਡ ਦੇ ਪ੍ਰਧਾਨ ਜਤਿੰਦਰ ਸਿੰਘ ਨਾਗੀ ਨੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨਗਰ 'ਚ ਸਿਟੀ ਸੈਂਟਰ ਦੇ ਆਸ-ਪਾਸ ਦੀਆਂ ਸੜਕਾਂ ਧੱਸੀਆਂ

ਲੁਧਿਆਣਾ, 25 ਸਤੰਬਰ (ਅਮਰੀਕ ਸਿੰਘ ਬੱਤਰਾ)-ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਨਿਵਾਸੀਆਂ ਨੇ ਨਗਰ ਸੁਧਾਰ ਟਰੱਸਟ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਟੀ ਸੈਂਟਰ ਦੀ ਉਸਾਰੀ ਲਈ ਬਣਾਈ ਬੇਸਮੈਂਟ ਦੇ ਆਸ-ਪਾਸ ਸੁਰੱਖਿਆ ਦੀਵਾਰ ਬਣਾਈ ਜਾਵੇ, ਕਿਉਂਕਿ ਪਿਛਲੇ 10-12 ...

ਪੂਰੀ ਖ਼ਬਰ »

ਮਾਮਲਾ 11.42 ਲੱਖ ਦੀ ਅਦਾਇਗੀ ਲਈ ਦੂਜੀ ਵਾਰ ਵਾਊਚਰ ਭੇਜਣ ਦਾ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ

ਲੁਧਿਆਣਾ, 25 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਅਕਾਊਾਟ ਸ਼ਾਖਾ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ 11 ਲੱਖ 42 ਹਜ਼ਾਰ ਰਕਮ ਦੇ ਬਿੱਲਾਂ ਦੇ ਵਾਊਚਰ ਦੂਜੀ ਵਾਰ ਅਦਾਇਗੀ ਲਈ ਐਡੀਸ਼ਨਲ ਕਮਿਸ਼ਨਰ ਜੇ. ਕੇ. ਜੈਨ ਕੋਲ ਭੇਜੇ ਜਾਣ ਦੇ ਮਾਮਲੇ 'ਚ ਕੋਤਾਹੀ ਲਈ ...

ਪੂਰੀ ਖ਼ਬਰ »

ਰੇਤ ਮਾਫੀਆ ਵਲੋਂ ਸਤਲੁਜ ਦਰਿਆ 'ਤੇ ਬਣਾਏ ਨਾਜਾਇਜ਼ ਰਸਤੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ

ਭਾਮੀਆਂ ਕਲਾਂ, 25 ਸਤੰਬਰ (ਰਜਿੰਦਰ ਸਿੰਘ ਮਹਿਮੀ)-ਬੀਤੇ ਤਿੰਨ ਦਿਨ ਰੁਕ-ਰੁਕ ਹੋਈ ਬਰਸਾਤ ਕਾਰਨ ਹਰ ਪਾਸੇ ਹੜ੍ਹ ਵਰਗਾ ਮਹੌਲ ਬਣਿਆ ਹੋਇਆ ਹੈ | ਬੇਸ਼ੱਕ ਅੱਜ ਮੀਂਹ ਨਹੀਂ ਪਿਆ, ਜਿਸ ਕਰਕੇ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ, ਪਰ ਰਾਹੋਂ ਰੋਡ ਦੇ ਨਾਲ ਲੱਗਦੇ ਸਤਲੁਜ ਦਰਿਆ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੇ ਲੁਧਿਆਣਾ ਆਂਸਲ ਪਲਾਜ਼ਾ ਸੈਂਟਰ ਦਾ ਆਈਲੈਟਸ ਨਤੀਜਾ ਸ਼ਾਨਦਾਰ

ਮੁੱਲਾਂਪੁਰ-ਦਾਖਾ, 25 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੀ ਨਾਮਵਰ ਸੰਸਥਾ ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟ ਦੇ ਲੁਧਿਆਣਾ ਆਂਸਲ ਪਲਾਜ਼ਾ ਸੈਂਟਰ ਆਈਲੈਟਸ ਦੀ ਤਿਆਰੀ ਤੇ ਇੰਮੀਗ੍ਰੇਸ਼ਨ ਸਰਵਿਸ ਦੇ ਸ਼ਾਨਦਾਰ ਨਤੀਜੇ ਵਿਦਿਆਰਥੀ ਵਰਗ ਨੂੰ ...

ਪੂਰੀ ਖ਼ਬਰ »

ਐਮ. ਪੀ. ਬਿੱਟੂ ਤੇ ਵਿਧਾਇਕ ਵੈਦ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜੀਤ ਕੌਰ ਗਿੱਲ ਨੂੰ ਕੀਤਾ ਸਨਮਾਨਿਤ

ਆਲਮਗੀਰ, 25 ਸਤੰਬਰ (ਜਰਨੈਲ ਸਿੰਘ ਪੱਟੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਆਲਮਗੀਰ ਦੀ ਸੀਟ ਵੱਡੇ ਫਰਕ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣ 'ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਬਲਜੀਤ ਕੌਰ ਗਿੱਲ ਨੂੰ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਹਲਕਾ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨ 2 ਕਰੋੜ ਦੀ ਹੈਰੋਇਨ ਸਮੇਤ ਕਾਬੂ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 2 ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕਰਕੇ ਉਨ੍ਹਾਂ ਕਬਜ਼ੇ 'ਚੋਂ 2 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ | ਇਸ ਸਬੰਧੀ ਏ. ਸੀ. ਪੀ. ...

ਪੂਰੀ ਖ਼ਬਰ »

ਬੈਰਾਗੀ ਬਰਾਦਰੀ ਦੀ ਮੀਟਿੰਗ 'ਚ ਸਦਭਾਵਨਾ ਯਾਤਰਾ ਦਾ ਪ੍ਰੋਗਰਾਮ ਉਲੀਕਿਆ

ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਬੈਰਾਗੀ ਬਰਾਦਰੀ ਦੇ 7 ਸੂਬਿਆਂ ਦੀ ਪ੍ਰਤੀਨਿਧਤਾ ਦੀ ਮੀਟਿੰਗ ਕੁੱਲ ਹਿੰਦ ਵੈਸ਼ਨਵ ਮਹਾਂਮੰਡਲ ਦੇ ਸਰਪ੍ਰਸਤ ਮਨੋਹਰ ਬੈਰਾਗੀ (ਮੱਧ ਪ੍ਰਦੇਸ਼) ਤੇ ਮਹਾਂਮੰਡਲ ਦੇ ਨੈਸ਼ਨਲ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ

ਇਆਲੀ/ਥਰੀਕੇ, 25 ਸਤੰਬਰ (ਰਾਜ ਜੋਸ਼ੀ)-ਅੱਜ ਪੁੰਨਿਆ ਦੇ ਦਿਹਾੜੇ ਮੌਕੇ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਆਈਆਂ ਗੂਰ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਸੰਤ ਰਾਮਪਾਲ ਸਿੰਘ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਕਥਾ ਦੇ ਬਚਨ ...

ਪੂਰੀ ਖ਼ਬਰ »

ਪੀ. ਏ. ਯੂ 'ਚ ਚੰਗੇ ਬਾਲ ਪੋਸ਼ਣ ਸਬੰਧੀ ਵਿਚਾਰ ਚਰਚਾ

ਲੁਧਿਆਣਾ, 25 ਸਤੰਬਰ (ਬੀ. ਐਸ. ਬਰਾੜ)-ਪੀ. ਏ. ਯੂ. ਦੇ ਫੂਡ ਐਾਡ ਨਿਊਟ੍ਰੀਸ਼ਨ ਵਿਭਾਗ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ 'ਬੱਚੇ ਦੀ ਚੰਗੀ ਸਿਹਤ ਲਈ ਉਸ ਦੇ ਪਹਿਲੇ 100 ਦਿਨਾਂ 'ਚ ਕੁਪੋਸ਼ਣ ਤੋਂ ਬਚਾਅ' ਦੇ ਥੀਮ ਹੇਠ ਰਾਸ਼ਟਰੀ ਪੌਸ਼ਟਿਕਤਾ ਮਹੀਨਾ ਮਨਾਇਆ | ਇਸ ਪ੍ਰਸੰਗ 'ਚ ...

ਪੂਰੀ ਖ਼ਬਰ »

ਸੈਸ਼ਨ ਜੱਜ ਵਲੋਂ ਜੇਲ੍ਹ ਦਾ ਦੌਰਾ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਵਲੋਂ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਬੰਦੀਆਂ ਦੀਆਂ ਸ਼ਿਕਾਇਤਾਂ ਸੁਣੀਆਂ | ਜਾਣਕਾਰੀ ਅਨੁਸਾਰ ਜੱਜ ਸ. ਗੁਰਬੀਰ ਸਿੰਘ ਨਾਲ ਸੀ. ਜੇ. ਐਮ. ਮੈਡਮ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੀ ਮੀਟਿੰਗ

ਲੁਧਿਆਣਾ, 25 ਸਤੰਬਰ (ਪਰਮੇਸ਼ਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੀ ਇਕ ਮੀਟਿੰਗ ਕੈਪਟਨ ਪ੍ਰੀਤਮ ਸਿੰਘ ਮੀਤ ਪ੍ਰਧਾਨ (ਪੰਜਾਬ) ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਨੇ ਸਰਕਾਰ ਵਲੋਂ ਖਰਚੇ ਘੱਟ ਕਰਨ ਦੀ ਆੜ 'ਚ ਭਾਰਤੀ ਫੌਜ ...

ਪੂਰੀ ਖ਼ਬਰ »

ਬੁੱਢਾ ਦਰਿਆ ਪੁਨਰ ਸੁਰਜੀਤ ਕਰਨਾ ਵੀ ਧਰਮ ਮਾਰਗ ਹੈ-ਸਤਿਗੁਰੂ ਉਦੈ ਸਿੰਘ

ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਨਾਮਧਾਰੀ ਪੰਥ ਦੇ ਮੁਖੀ ਸਤਿਗੁਰੂ ਉਦੇ ਸਿੰਘ ਨਾਮਧਾਰੀ ਸੰਗਤ ਸਮੇਤ ਬੁੱਢੇ ਦਰਿਆ ਕਿਨਾਰੇ ਚਾਂਦ ਸਿਨੇਮਾ ਤੋਂ ਲੈ ਕੇ ਹੈਬੋਵਾਲ ਤੱਕ ਯਾਤਰਾ ਕਰਨ ਉਪਰੰਤ ਸ਼ਹਿਰ ਤੋਂ 20 ਕਿਲੋਮੀਟਰ ਦੂਰ ਉਸ ਥਾਂ 'ਤੇ ਪਹੁੰਚੇ, ਜਿਥੇ ਬੁੱਢੇ ...

ਪੂਰੀ ਖ਼ਬਰ »

ਸੀ. ਐਮ. ਸੀ./ਹਸਪਤਾਲ 'ਚ ਕੌਮੀ ਪੱਧਰੀ ਡਾਕਟਰਾਂ ਦੀ ਕਾਰਜਸ਼ਾਲਾ

ਲੁਧਿਆਣਾ, 25 ਸਤੰਬਰ (ਸਲੇਮਪੁਰੀ)-ਇੰਡੀਅਨ ਮੈਡੀਕਲ ਕੌਾਸਲ ਵਲੋਂ ਸੀ. ਐਮ. ਸੀ./ ਹਸਪਤਾਲ ਦੇ ਸਹਿਯੋਗ ਨਾਲ ਡਾਕਟਰ-ਅਧਿਆਪਕਾਂ ਲਈ ਹਸਪਤਾਲ/ਕਾਲਜ ਦੇ ਪ੍ਰਬੰਧਕੀ ਕਮੇਟੀ ਦੇ ਨਿਰਦੇਸ਼ਕ ਡਾ: ਵਿਲੀਅਮ ਭੱਟੀ ਦੀ ਅਗਵਾਈ ਹੇਠ ਕੌਮੀ ਪੱਧਰੀ ਕਾਰਜਸ਼ਾਲਾ ਕਰਵਾਈ ਗਈ | ਇਸ ...

ਪੂਰੀ ਖ਼ਬਰ »

ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਕਾਬੂ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੀ ਪੁਲਿਸ ਨੇ ਖ਼ਤਰਨਾਕ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ | ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ਮਨੋਜ ਕੁਮਾਰ ਪੁੱਤਰ ਕੁਲਦੀਪ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX