ਤਾਜਾ ਖ਼ਬਰਾਂ


ਛੱਤੀਸਗੜ੍ਹ 'ਚ ਹੋਏ ਆਈ. ਈ. ਡੀ ਧਮਾਕੇ 'ਚ ਤਿੰਨ ਜਵਾਨ ਜ਼ਖ਼ਮੀ
. . .  2 minutes ago
ਰਾਏਪੁਰ, 16 ਅਕਤੂਬਰ- ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ 'ਚ ਅੱਜ ਨਕਸਲੀਆਂ ਵਲੋਂ ਕੀਤੇ ਗਏ ਆਈ. ਈ. ਡੀ. ਧਮਾਕੇ 'ਚ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਰਾਜਨਾਂਦਗਾਂਵ ਦੇ ਸੁਪਰਡੈਂਟ ਕਾਮਲੋਚਨ ਕਸ਼ਯਪ...
ਪੁਲਿਸ ਨਾਲ ਹੋਈ ਮੁੱਠਭੇੜ 'ਚ ਇਕ ਨਕਸਲੀ ਢੇਰ
. . .  8 minutes ago
ਮੁੰਬਈ, 16 ਅਕਤੂਬਰ - ਗੜ੍ਹਚਿਰੋਲੀ ਜ਼ਿਲ੍ਹੇ ਦੇ ਮਾਲਵੇੜਾ ਇਲਾਕੇ 'ਚ ਪੁਲਿਸ ਨਾਲ ਹੋਈ ਮੁੱਠਭੇੜ ਦੌਰਾਨ ਇਕ ਨਕਸਲੀ ਢੇਰ ਹੋ ਗਿਆ। ਇਸ ਨਕਸਲੀ ਕੋਲੋਂ ਇਕ ਰਾਈਫ਼ਲ ਵੀ ਬਰਾਮਦ ਕੀਤੀ ਗਈ....
ਬੁੱਢੇ ਨਾਲੇ ਦੀ ਸਫ਼ਾਈ ਲਈ ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਹੁਕਮ ਜਾਰੀ
. . .  18 minutes ago
ਚੰਡੀਗੜ੍ਹ, 16 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੂਬੇ 'ਚ ਬੁੱਢੇ ਨਾਲੇ ਦੀ ਸਫ਼ਾਈ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਦੇ ਹੁਕਮ ਜਾਰੀ ਕੀਤਾ ਹੈ। ਇਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ, ਇਸ ਟਾਸਕ ਫੋਰਸ ਦੇ ਸਰਪ੍ਰਸਤ ਬਾਬਾ ...
ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਅਸਤੀਫ਼ਾ
. . .  30 minutes ago
ਨਵੀਂ ਦਿੱਲੀ, 16 ਅਕਤੂਬਰ- ਕਾਂਗਰਸ ਦੀ ਵਿਦਿਆਰਥੀ ਇਕਾਈ ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫਿਰੋਜ਼ ਖ਼ਾਨ ਵਿਰੁੱਧ ਸੰਗਠਨ ਨਾਲ ਜੁੜੀ ਇੱਕ ਲੜਕੀ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਸੂਤਰਾਂ...
ਸਕੂਲ ਤੋਂ ਘਰ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੈਕਟਰ- ਟਰਾਲੀ ਨੇ ਕੁਚਲਿਆ
. . .  47 minutes ago
ਭਵਾਨੀਗੜ੍ਹ 16 ਅਕਤੂਬਰ- (ਰਣਧੀਰ ਸਿੰਘ ਫੱਗੂਵਾਲਾ)- ਜ਼ਿਲ੍ਹਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ੍ਹ ਵਿਖੇ ਅੱਜ ਇਕ ਟਰੈਕਟਰ- ਟਰਾਲੀ ਦੇ ਸਾਈਕਲ 'ਤੇ ਜਾਂਦੀਆਂ ਦੋ ਲੜਕੀਆਂ 'ਤੇ ਚੜ੍ਹ ਜਾਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ....
ਜੰਮੂ-ਕਸ਼ਮੀਰ 'ਚ ਫੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
. . .  55 minutes ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਫੌਜ ਦੇ ਇੱਕ ਜਵਾਨ ਨੇ ਆਪਣੀ ਸਰਵਿਸ ਰਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੇਪਾਲ ਦਾ ਰਹਿਣ ਵਾਲਾ ਸਿਪਾਹੀ ਬਹਾਦਰ ਥਾਪਾ ਮੇਗਰ (19)...
ਹਰਿਆਣਾ : ਕੱਪੜਾ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 1 hour ago
ਹਰਿਆਣਾ, 16 ਅਕਤੂਬਰ - ਗੁਰੂ ਗ੍ਰਾਮ ਜ਼ਿਲ੍ਹੇ ਦੇ ਪਟੌਦੀ ਨੇੜੇ ਰੇਵਾੜੀ ਰੋਡ 'ਤੇ ਇਕ ਕੱਪੜਾ ਗੋਦਾਮ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ 6 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ....
ਜਨਤਾ ਦਲ (ਯੂ.) ਦੇ ਕੌਮੀ ਉਪ ਪ੍ਰਧਾਨ ਬਣੇ ਪ੍ਰਸ਼ਾਂਤ ਕਿਸ਼ੋਰ
. . .  about 1 hour ago
ਪਟਨਾ, 16 ਅਕਤੂਬਰ- ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਜਨਤਾ ਦਲ (ਯੂਨਾਈਟਿਡ) ਵਲੋਂ ਪਾਰਟੀ ਦਾ ਕੌਮੀ ਉਪ ਪ੍ਰਧਾਨ ਬਣਾਇਆ ਗਿਆ ਹੈ। ਦੱਸ ਦਈਏ ਕਿ ਕਿਸ਼ੋਰ ਪਿਛਲੇ ਮਹੀਨੇ ਜਨਤਾ ਦਲ (ਯੂਨਾਈਟਿਡ) 'ਚ ਸ਼ਾਮਲ...
ਜਲੰਧਰ : ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਗ੍ਰਿਫ਼ਤਾਰ ਕਸ਼ਮੀਰੀ ਵਿਦਿਆਰਥੀ
. . .  about 1 hour ago
ਜਲੰਧਰ, 16 ਅਕਤੂਬਰ (ਐੱਮ. ਐੱਸ. ਲੋਹੀਆ)- ਜਲੰਧਰ 'ਚ ਇੱਕ ਸਿੱਖਿਆ ਅਦਾਰੇ ਦੇ ਹੋਸਟਲ 'ਚੋਂ ਫੜੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ 'ਚੋਂ ਇੱਕ ਦੀ ਹਾਲਤ ਵਿਗੜਨ ਕਾਰਨ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯੂਸਫ਼ ਰਫ਼ੀਕ ਭੱਟ...
ਹੱਤਿਆ ਦੇ ਮਾਮਲਿਆਂ 'ਚ ਹਿਸਾਰ ਅਦਾਲਤ ਨੇ ਰਾਮਪਾਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 1 hour ago
ਹਿਸਾਰ, 16 ਅਕਤੂਬਰ - ਹੱਤਿਆ ਦੇ ਦੋ ਮਾਮਲਿਆਂ 'ਚ ਹਿਸਾਰ ਦੀ ਅਦਾਲਤ ਨੇ ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ 11 ਅਕਤੂਬਰ ਨੂੰ ਹਿਸਾਰ ਅਦਾਲਤ ਨੇ ਰਾਮਪਾਲ ਨੂੰ 4 ਔਰਤਾਂ ਸਮੇਤ ਇਕ ਬੱਚੇ ਦੀ....
ਰਾਏਕੋਟ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਬਰਾਮਦ ਨਜਾਇਜ਼ ਸ਼ਰਾਬ
. . .  about 1 hour ago
ਰਾਏਕੋਟ, 16 ਅਕਤੂਬਰ (ਸੁਸ਼ੀਲ) - ਰਾਏਕੋਟ ਸਿਟੀ ਪੁਲਿਸ ਦੇ ਹੱਥ ਬੀਤੀ ਰਾਤ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦ ਥਾਣਾ ਮੁਖੀ ਜਸਵਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਚਾਰ ਸੌ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ...
ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ ਦਾਤੀ ਮਹਾਰਾਜ
. . .  about 1 hour ago
ਨਵੀਂ ਦਿੱਲੀ, 16 ਅਕਤੂਬਰ- ਜਬਰ ਜਨਾਹ ਦੇ ਦੋਸ਼ਾਂ 'ਚ ਘਿਰੇ ਮਸ਼ਹੂਰ ਬਾਬਾ ਦਾਤੀ ਮਹਾਰਾਜ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਜਾਣਗੇ। ਦਾਤੀ ਮਹਾਰਾਜ 'ਤੇ ਇੱਕ ਔਰਤ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਦਿੱਲੀ ਹਾਈਕੋਰਟ ਵਲੋਂ ਦਾਤੀ ਮਹਾਰਾਜ 'ਤੇ...
ਅੱਜ ਤੋਂ 'ਪ੍ਰਯਾਗਰਾਜ' ਦੇ ਨਾਂਅ ਨਾਲ ਜਾਣਿਆ ਜਾਵੇਗਾ ਇਲਾਹਾਬਾਦ
. . .  1 minute ago
ਲਖਨਊ, 16 ਅਕਤੂਬਰ - ਉੱਤਰ ਪ੍ਰਦੇਸ਼ ਦੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਲਖਨਊ 'ਚ ਇਹ ਐਲਾਨ ਕੀਤਾ ਕਿ ਇਲਾਹਾਬਾਦ ਦਾ ਨਾਮ ਅੱਜ ਤੋਂ ਪ੍ਰਯਾਗਰਾਜ ....
ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਪੰਜ ਦੀ ਮੌਤ
. . .  about 2 hours ago
ਕੋਲਕਾਤਾ, 16 ਅਕਤੂਬਰ- ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਹਰੀਪਾਲ ਇਲਾਕੇ 'ਚ ਅੱਜ ਯਾਤਰੀਆਂ ਨਾਲ ਭਰੀ ਇੱਕ ਬੱਸ ਨਹਿਰ 'ਚ ਡਿੱਗ ਪਈ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਹਰੀਪਾਲ ਦੇ...
ਮੱਧ ਪ੍ਰਦੇਸ਼ 'ਚ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
. . .  about 2 hours ago
ਭੋਪਾਲ, 16 ਅਕਤੂਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਕਾਂਗਰਸ ਨੇਤਾ ਜਯੋਤੀਰਾਦਿਤਿਯ ਸਿੰਧੀਆ ਅਤੇ ਕਮਲ ਨਾਥ ਵੀ ਹਾਜ਼ਰ...
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਦੋ ਜਵਾਨ ਜ਼ਖ਼ਮੀ
. . .  about 2 hours ago
ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਦੀ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  about 3 hours ago
ਹੱਤਿਆ ਮਾਮਲੇ 'ਚ ਰਾਮਪਾਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਹਿਸਾਰ 'ਚ ਵਧੀ ਸੁਰੱਖਿਆ
. . .  about 3 hours ago
ਰੇਲਵੇ ਫਾਟਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਚਾਰ ਜ਼ਖ਼ਮੀ
. . .  about 3 hours ago
ਜੰਮੂ ਕਸ਼ਮੀਰ 'ਚ ਆਖ਼ਰੀ ਪੜਾਅ ਤਹਿਤ ਨਿਗਮ ਚੋਣਾਂ ਲਈ ਵੋਟਿੰਗ ਜਾਰੀ
. . .  about 4 hours ago
ਉਤਰ ਪ੍ਰਦੇਸ਼ 'ਚ ਪੰਜ ਦਿਨਾਂ ਦੇ ਅੰਦਰ 3 ਬਸਪਾ ਨੇਤਾਵਾਂ ਦੇ ਹੋਏ ਕਤਲ
. . .  about 5 hours ago
ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਦਾ ਹੋਇਆ ਦਿਹਾਂਤ
. . .  about 5 hours ago
ਮਾਓਵਾਦੀਆਂ ਨੇ ਰੇਲ ਪਟੜੀ ਉਡਾਈ
. . .  about 6 hours ago
ਉੱਤਰਾਖੰਡ 'ਚ ਭੁਚਾਲ ਦੇ ਝਟਕੇ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  1 day ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  1 day ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  1 day ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  1 day ago
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  1 day ago
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  1 day ago
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਭਾਜਪਾ ਦਾ ਅਸਲ ਨਾਅਰਾ 'ਬੇਟੀ ਪੜ੍ਹਾਓ ਤੇ ਬੇਟੀ ਨੂੰ ਭਾਜਪਾ ਦੇ ਐੱਮ. ਐੱਲ. ਏ. ਤੋਂ ਬਚਾਓ' ਹੋਣਾ ਚਾਹੀਦੈ- ਰਾਹੁਲ
. . .  1 day ago
ਦਿੱਲੀ ਹਾਈਕੋਰਟ ਨੇ ਦਿੱਤੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ
. . .  1 day ago
ਜੰਮੂ-ਕਸ਼ਮੀਰ 'ਚ ਪੁਲਿਸ ਕਰਮਚਾਰੀਆਂ ਤੋਂ ਬੰਦੂਕਾਂ ਖੋਹ ਕੇ ਫ਼ਰਾਰ ਹੋਏ ਅੱਤਵਾਦੀ
. . .  1 day ago
ਪਰਾਲੀ ਮਾਮਲੇ 'ਤੇ ਬੋਲੇ ਕੈਪਟਨ- ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਦਾ ਕੇਂਦਰ ਸਰਕਾਰ ਨਹੀਂ ਦੇ ਰਹੀ ਕੋਈ ਜਵਾਬ
. . .  1 day ago
ਸ਼ਰਾਬ ਦੀ ਫੈਕਟਰੀ 'ਚ ਧਮਾਕੇ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਦੀ ਮੌਤ
. . .  1 day ago
ਕੈਪਟਨ ਨੇ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਕੀਤਾ ਇਨਕਾਰ
. . .  1 day ago
ਲੁਟੇਰਿਆਂ ਨੇ ਦਿਨ-ਦਿਹਾੜੇ ਮੈਨੇਜਰ ਨੂੰ ਗੋਲੀ ਮਾਰ ਕੇ ਲੁੱਟੇ ਲੱਖਾਂ ਰੁਪਏ
. . .  1 day ago
ਕਸ਼ਮੀਰੀ ਵਿਦਿਆਰਥੀਆਂ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਛੱਡਣਾ ਮੰਦਭਾਗਾ - ਓਵੈਸੀ
. . .  1 day ago
ਆਉਂਦੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ ਦੇ ਮਸਲੇ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ- ਕੈਪਟਨ
. . .  1 day ago
ਐੱਮ. ਜੇ. ਅਕਬਰ ਨੇ ਪ੍ਰਿਯਾ ਰਮਾਣੀ 'ਤੇ ਕੀਤਾ ਮਾਣਹਾਨੀ ਦਾ ਕੇਸ
. . .  about 1 hour ago
ਪੰਜਾਬ ਦੇ ਸਟੇਟ ਐਵਾਰਡ ਪ੍ਰਾਪਤ 40 ਅਧਿਆਪਕਾਂ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ ਇਨਾਮੀ ਰਾਸ਼ੀ
. . .  about 1 hour ago
ਸਕੂਲੀ ਬੱਸ ਪਲਟਣ ਕਾਰਨ ਇੱਕ ਦੀ ਮੌਤ
. . .  about 1 hour ago
ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦੀ ਬਰਖ਼ਾਸਤਗੀ ਮਾਮਲੇ 'ਚ ਹਾਈਕੋਰਟ ਵੱਲੋਂ ਰੋਕ
. . .  7 minutes ago
2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਹੋਵੇਗੀ ਮੁਲਾਕਾਤ
. . .  28 minutes ago
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  31 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਫਰੀਦਕੋਟ / ਮੁਕਤਸਰ

ਕੈਪਟਨ ਤੇ ਬਾਦਲਾਂ ਵਲੋਂ ਰੈਲੀਆਂ ਕਰਕੇ ਸੰਗਤਾਂ ਦਾ ਮੋਰਚੇ ਤੋਂ ਧਿਆਨ ਨਹੀਂ ਭਟਕਾਇਆ ਜਾ ਸਕਦਾ : ਦਾਦੂਵਾਲ

ਬਰਗਾੜੀ, 25 ਸਤੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਸਰਬੱਤ ਖਾਲਸਾ ਜਥੇਦਾਰਾਂ ਵਲੋਂ ਬਰਗਾੜੀ ਬੇਅਦਬੀ ਕਾਂਡ ਦੇ ਇਨਸਾਫ ਲਈ ਇਕ ਜੂਨ ਤੋਂ ਲਗਾਤਾਰ ਇਨਸਾਫ ਮੋਰਚਾ ਆਰੰਭ ਹੈ, ਜੋ ਅੱਜ 117ਵੇਂ ਦਿਨ 'ਚ ਦਾਖਲ ਹੋ ਗਿਆ | ਅੱਜ ਵੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੇ ਕਾਫਲੇ ਬਰਗਾੜੀ ਦੀ ਦਾਣਾ ਮੰਡੀ 'ਚ ਪੁੱਜੇ ਹੋਏ ਸਨ | ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤਾਂ ਦਾ ਸਵਾਗਤ ਕੀਤਾ ਅਤੇ ਰੋਜ਼ਾਨਾ ਦੀ ਤਰ੍ਹਾਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਚਾਰ ਮਹੀਨੇ ਹੋ ਚੱਲੇ ਹਨ ਬਰਗਾੜੀ ਦੀ ਦਾਣਾ ਮੰਡੀ 'ਚ ਸਿੱਖ ਸੰਗਤਾਂ ਦਰੀਆਂ ਵਿਛਾ ਕੇ ਬੇਅਦਬੀ ਦੇ ਇਨਸਾਫ ਲਈ ਬੈਠੀਆਂ ਹਨ | ਜਿੱਥੇ ਬਾਈ ਤੇਈ ਲੱਖ ਦੇ ਕਰੀਬ ਸਿੱਖ ਸੰਗਤਾਂ, ਸੰਤ ਮਹਾਂਪੁਰਸ਼ ਸੰਪਰਦਾਵਾਂ, ਧਾਰਮਿਕ, ਰਾਜਨੀਤਿਕ ਹਿੰਦੂ, ਸਿੱਖ, ਮੁਸਲਿਮ, ਇਸਾਈ ਮੂਲ ਨਿਵਾਸੀ ਆਪਣੀ ਹਾਜ਼ਰੀ ਲਵਾ ਕੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਚੁੱਕੇ ਹਨ, ਪਰ ਸਰਕਾਰਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ | ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਾਦਲਾਂ ਦੇ ਰਾਜ 'ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਬੇਦੋਸ਼ਿਆਂ ਦਾ ਖੂਨ ਡੋਲਿਆ ਗਿਆ, ਕਤਲੇਆਮ ਕੀਤਾ ਗਿਆ, ਕੋਟਕਪੂਰਾ ਚੌਾਕ ਨੂੰ ਜਲਿ੍ਹਆਂ ਵਾਲਾ ਬਾਗ ਬਣਾ ਦਿੱਤਾ ਗਿਆ ਅਤੇ ਹੁਣ ਬਾਦਲ ਹੁਰੀ ਆਪਣੇ ਪੈਰਾਂ ਥੱਲੋਂ ਖਿਸਕੀ ਜ਼ਮੀਨ ਨੂੰ ਤਲਾਸ਼ਦੇ ਹੋਏ ਰੈਲੀਆਂ ਦੇ ਨਾਂਅ 'ਤੇ ਲੋਕਾਂ ਦਾ ਇਕੱਠ ਕਰ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੰਬੀ 'ਚ ਰੈਲੀ ਦਾ ਐਲਾਨ ਕਰਕੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਦੀ ਬਿਜਾਏ ਬਾਦਲਾਂ ਨੂੰ ਬਚਾਉਣ ਦੀ ਨੀਤੀ ਅਪਣਾਈ ਹੋਈ ਹੈ | ਬਾਦਲ ਤੇ ਕੈਪਟਨ ਦੋਸਤਾਨਾ ਮੈਚ 'ਚ ਰੈਲੀਆਂ ਦਾ ਡਰਾਮਾ ਕਰ ਰਹੇ ਹਨ | ਸਰਕਾਰਾਂ ਰੈਲੀਆਂ ਕਰਵਾਉਣ ਵਾਸਤੇ ਨਹੀਂ ਇਨਸਾਫ ਦੇਣ ਵਾਸਤੇ ਬਣਾਈਆਂ ਜਾਂਦੀਆਂ ਹਨ, ਪਰ ਕੈਪਟਨ ਅਮਰਿੰਦਰ ਸਿੰਘ ਬਰਗਾੜੀ, ਬਹਿਬਲ, ਕੋਟਕਪੂਰੇ ਦਾ ਇਨਸਾਫ ਕਰਨ ਦੀ ਬਿਜਾਏ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਬਿਜਾਏ ਹੁਣ ਰੈਲੀਆਂ ਦਾ ਡਰਾਮਾ ਕਰਨ ਦੀ ਸੋਚ ਰਿਹਾ ਹੈ ਜਿਸ ਨੂੰ ਇਨਸਾਫ ਪਸੰਦ ਪੰਜਾਬ ਦੇ ਬਹਾਦਰ ਪੰਜਾਬੀ ਅਤੇ ਦੁਨੀਆ 'ਚ ਵਸਦੇ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਸਾਫ ਅਤੇ ਇਨਸਾਫ ਦੇਣ ਵਾਲੀ ਲੱਗਦੀ ਸੀ, ਪਰ ਹੁਣ ਜਦੋਂ ਦਾ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਗੇੜਾ ਲੱਗਿਆ ਅਤੇ ਬਾਦਲਾਂ ਦੀ ਹਿਮਾਇਤ ਲਈ ਦਿੱਲੀ ਨੇ ਕੈਪਟਨ ਨੂੰ ਜੋ ਡੰਡਾ ਦਿਖਾਇਆ ਹੈ ਉਸ ਦਿੱਲੀ ਦੇ ਡੰਡੇ ਤੋਂ ਡਰਦਿਆਂ ਕੈਪਟਨ ਅਮਰਿੰਦਰ ਸਿੰਘ ਵੀ ਇਨਸਾਫ ਦੇਣ ਤੋਂ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਦੋਸ਼ੀ ਬਾਦਲਾਂ ਅਤੇ ਪੁਲਿਸ ਅਫ਼ਸਰਾਂ ਨੂੰ ਬਚਾਉਣ ਦੇ ਰਾਹ 'ਤੇ ਤੁਰ ਪਿਆ ਹੈ | ਜਥੇਦਾਰ ਦਾਦੂਵਾਲ ਨੇ ਕਿਹਾ ਕਿ 7 ਅਕਤੂਬਰ ਨੂੰ ਕੁਝ ਪੰਥਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਕੋਟਕਪੂਰਾ ਤੋਂ ਬਰਗਾੜੀ ਇਨਸਾਫ ਮੋਰਚੇ ਵੱਲ ਨੂੰ ਬਹਿਬਲ, ਸਰਾਵਾਂ 'ਚ ਦੀ ਇਨਸਾਫ ਮਾਰਚ ਰੱਖਿਆ ਸੀ, ਜਿਸ ਵਲੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਬਾਦਲ ਅਤੇ ਕੈਪਟਨ ਨੇ ਪਟਿਆਲਾ ਅਤੇ ਲੰਬੀ 'ਚ ਰੈਲੀ ਉਸੇ ਤਾਰੀਖ਼ ਨੂੰ ਰੱਖ ਲਈ ਹੈ | ਉਨ੍ਹਾਂ ਕਿਹਾ ਕਿ 7 ਤਾਰੀਖ ਨੇ ਹੁਣ ਨਖੇੜਾ ਕਰ ਦੇਣਾ ਹੈ | ਇਕ ਪਾਸੇ ਦੋਸ਼ੀ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕ ਪਟਿਆਲੇ 'ਚ ਇਕੱਠੇ ਹੋਣਗੇ, ਦੂਸਰੇ ਪਾਸੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਕੈਪਟਨ ਕੇ ਲੰਬੀ ਕਿੱਲਿਆਂ ਵਾਲੀ ਮੰਡੀ ਇਕੱਠੇ ਹੋਣਗੇ ਅਤੇ ਤੀਸਰੇ ਪਾਸੇ ਇਨਸਾਫ ਮੰਗਦੇ ਲੋਕ ਸਰਬੱਤ ਖਾਲਸਾ ਜਥੇਦਾਰਾਂ ਦੇ ਨਾਲ ਬਰਗਾੜੀ ਦੀ ਦਾਣਾ ਮੰਡੀ ਵਿਚ ਇਕੱਠੇ ਹੋਣਗੇ | ਪੰਜਾਬ ਦੇ ਲੋਕਾਂ ਨੇ ਨਿਤਾਰਾ ਕਰ ਦੇਣਾ ਹੈ ਕਿ ਉਹ ਗੁਰੂ ਗ੍ਰੰਥ ਪੰਥ ਦੇ ਨਾਲ ਹਨ, ਇਨਸਾਫ ਦੇ ਨਾਲ ਹਨ | ਇਸ ਮੌਕੇ ਜਥੇਦਾਰ ਧਿਆਨ ਸਿੰਘ ਮੰਡ, ਬਾਬਾ ਰਾਜਾ ਰਾਜ ਸਿੰਘ, ਬਾਬਾ ਗੁਰਸੇਵਕ ਸਿੰਘ ਰਾਮੇਆਣਾ, ਪਰਮਜੀਤ ਸਿੰਘ ਸਹੋਲੀ, ਬੂਟਾ ਸਿੰਘ ਰਣਸੀਂਹਕੇ, ਰਣਜੀਤ ਵਾਂਦਰ, ਬਲਰਾਜ ਮੋਗਾ, ਨਿਸ਼ਾਨ ਸਿੰਘ ਖੱਪਿਆਂਵਾਲੀ, ਬੋਹੜ ਸਿੰਘ ਭੁੱਟੀਵਾਲਾ, ਸੁਖਦੇਵ ਡੱਲੇਵਾਲਾ, ਗਿਆਨ ਸਿੰਘ ਮੰਡ, ਸਤਪਾਲ ਸੰਦੋਹਾ, ਖੜਕ ਸਿੰਘ ਕੁੱਲਰੀਆਂ, ਮੱਖਣ ਸਿੰਘ ਮੱਲ ਵਾਲਾ, ਸੰਤੋਖ ਸਿੰਘ ਬੋਪਾਰਾਏ, ਜਸਵਿੰਦਰ ਸਾਹੋਕੇ, ਦਵਿੰਦਰ ਬੈਲਜੀਅਮ ਆਦਿ ਹਾਜ਼ਰ ਸਨ |

ਗੁਰਮੀਤ ਸਿੰਘ ਗਿੱਲ ਬਾਬਾ ਫ਼ਰੀਦ ਫਾਊਾਡੇਸ਼ਨ ਕੈਨੇਡਾ ਸੰਸਥਾ ਦੇ ਪ੍ਰਧਾਨ ਬਣੇ

ਫ਼ਰੀਦਕੋਟ, 25 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਫ਼ਾਊਾਡੇਸ਼ਨ ਕੈਨੇਡਾ ਸੰਸਥਾ ਦਾ ਗਠਨ ਕਰਨ ਲਈ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸਰਬਸੰਮਤੀ ਨਾਲ ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਦੇ ਮੁੱਖ ਸਪਾਂਸਰ ਪਿੰਡ ਮੰਡਵਾਲਾ ਦੇ ਵਸਨੀਕ ...

ਪੂਰੀ ਖ਼ਬਰ »

ਰਾਸ਼ਟਰੀ ਸਮੂਹ ਗਾਣ ਮੁਕਾਬਲੇ 27 ਨੂੰ

ਕੋਟਕਪੂਰਾ, 25 ਸਤੰਬਰ (ਮੇਘਰਾਜ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਰਾਸ਼ਟਰੀ ਸਮੂਹ ਗਾਣ ਮੁਕਾਬਲੇ 27 ਸਤੰਬਰ ਦਿਨ ਵੀਰਵਾਰ ਨੂੰ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਵਿਖੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਪ੍ਰੋਜੈਕਟ ਇੰਚਾਰਜ ਅਤੇ ਸੈਕਟਰੀ ਵਰਿੰਦਰ ਕਟਾਰੀਆ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਾਂਝ ਕੇਂਦਰ ਦੇ ਸਾਹਮਣੇ ਮੁੱਖ ਸੜਕ 'ਤੇ ਪਏ ਖੱਡਿਆਂ ਤੋਂ ਰਾਹਗੀਰ ਪ੍ਰੇਸ਼ਾਨ

ਕੋਟਕਪੂਰਾ, 25 ਸਤੰਬਰ (ਮੇਘਰਾਜ)-ਸਥਾਨਕ ਕੋਟਕਪੂਰਾ-ਮੋਗਾ ਮੁੱਖ ਸੜਕ 'ਤੇ ਸਾਂਝ ਕੇਂਦਰ ਦੇ ਸਾਹਮਣੇ ਵੱਡੇ-ਵੱਡੇ ਟੋਏ ਪੈ ਗਏ ਹਨ | ਬੀਤੇ ਦਿਨੀ ਪਏ ਮੀਂਹ ਕਾਰਨ ਇੰਨ੍ਹਾਂ ਟੋਇਆਂ 'ਚ ਪਾਣੀ ਖੜ੍ਹ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ...

ਪੂਰੀ ਖ਼ਬਰ »

ਗੋਲੀ ਲੱਗਣ ਕਾਰਨ ਬੈਂਕ ਦੇ ਸੁਰੱਖਿਆ ਗਾਰਡ ਦੀ ਮੌਤ

ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਮੇਨ ਬਰਾਂਚ ਵਿਖੇ ਤਾਇਨਾਤ ਸੁਰੱਖਿਆ ਗਾਰਡ ਜਗਸੀਰ ਸਿੰਘ ਪੁੱਤਰ ਹਰਪਾਲ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ | ਉਹ ਪਿੰਡ ਪੱਕਾ ਦਾ ਰਹਿਣ ਵਾਲਾ ਸੀ ਅਤੇ ਫ਼ੌਜ 'ਚੋਂ ਸੇਵਾ ...

ਪੂਰੀ ਖ਼ਬਰ »

ਵਿਰੋਧੀ ਧਿਰ ਨੂੰ 'ਚਿਤ' ਕਰਨ 'ਚ ਸਫ਼ਲ ਰਿਹਾ ਸੱਤਾਧਾਰੀ ਧਿਰ ਦਾ 'ਪੰਜਾ'

ਕੋਟਕਪੂਰਾ, 25 ਸਤੰਬਰ (ਮੋਹਰ ਸਿੰਘ ਗਿੱਲ)-ਤਾਜ਼ਾ ਹੋਈਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸਮੁੱਚੇ ਜ਼ਿਲ੍ਹੇ ਫ਼ਰੀਦਕੋਟ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਛਾੜਨ 'ਚ ਪੂਰੀ ਤਰ੍ਹਾਂ ਸਫਲ ਰਿਹਾ ਸੱਤ੍ਹਾਧਾਰੀ ਧਿਰ ਦਾ 'ਪੰਜਾ' | ...

ਪੂਰੀ ਖ਼ਬਰ »

ਸਵੱਛਤਾ ਪੰਦਰਵਾੜੇ ਤਹਿਤ ਨਗਰ ਕੌ ਾਸਲ ਜੈਤੋ 'ਚ ਸਹੁੰ ਚੁੱਕ ਸਮਾਗਮ ਹੋਇਆ

ਜੈਤੋ, 25 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੱਛਤਾ ਪੰਦਰਵਾੜੇ ਤਹਿਤ ਸਵੱਛਤਾ ਹੀ ਸੇਵਾ ਅਧੀਨ ਸਹੁੰ ਚੁੱਕ ਸਮਾਗਮ ਨਗਰ ਕੌਾਸਲ ਜੈਤੋ ਵਿਚ ਹੋਇਆ | ਉਨ੍ਹਾਂ ਨੇ ਨਗਰ ਕੌਾਸਲ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

ਗੋਲੇਵਾਲਾ, 25 ਸਤੰਬਰ (ਅਮਰਜੀਤ ਬਰਾੜ)-ਬੀਤੀ ਰਾਤ ਪਿੰਡ ਗੋਲੇਵਾਲਾ ਦੇ ਰੇਲਵੇ ਸਟੇਸ਼ਨ ਕੋਲ ਵਾਪਰੇ ਹਾਦਸੇ 'ਚ ਪਿੰਡ ਗੋਲੇਵਾਲਾ ਕੋਠੇ ਮਲੂਕਾ ਪੱਤੀ ਦੇ ਨੌਜਵਾਨ ਹਰਪ੍ਰੀਤ ਸਿੰਘ (16) ਦੀ ਮੌਤ ਹੋ ਗਈ | ਸੂਚਨਾ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਸੋਮਵਾਰ ਦੀ ...

ਪੂਰੀ ਖ਼ਬਰ »

ਪਹਿਲਾ ਹੈਂਡਬਾਲ ਲੀਗ ਟੂਰਨਾਮੈਂਟ ਸਮਾਪਤ ਲੁਧਿਆਣਾ ਦੀ ਟੀਮ ਨੇ ਪਹਿਲਾ ਅਤੇ ਫ਼ਰੀਦਕੋਟ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ

ਫ਼ਰੀਦਕੋਟ, 25 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਆਗਮਨ ਪੁਰਬ 'ਤੇ ਦਸਮੇਸ਼ ਸਪੋਰਟਸ ਐਾਡ ਵੈਲਫ਼ੇਅਰ ਕਲੱਬ (ਰਜਿ:) ਫ਼ਰੀਦਕੋਟ ਵਲੋਂ ਪਹਿਲਾ ਹੈਂਡਬਾਲ ਲੀਗ ਟੂਰਨਾਮੈਂਟ ਨਹਿਰੂ ਸਟੇਡੀਅਮ ਫ਼ਰੀਦਕੋਟ ਦੀ ਹੈਂਡਬਾਲ ਗਰਾਊਾਡ 'ਚ ਸ਼ਾਨੋ ਸ਼ੌਕਤ ਨਾਲ ...

ਪੂਰੀ ਖ਼ਬਰ »

24ਵਾਂ ਬਾਬਾ ਫ਼ਰੀਦ ਬਾਸਕਟਬਾਲ ਗੋਲਡ ਕੱਪ ਟੂਰਨਾਮੈਂਟ ਆਰਮੀ ਗਰੀਨ ਦੀ ਟੀਮ ਨੇ ਜਿੱਤਿਆ

ਫ਼ਰੀਦਕੋਟ, 25 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਆਗਮਨ ਪੁਰਬ 'ਤੇ ਬਾਬਾ ਫ਼ਰੀਦ ਬਾਸਕਟਬਾਲ ਟੂਰਨਾਮੈਂਟ ਦਾ ਸੈਮੀਫ਼ਾਈਨਲ ਮੈਚ ਬਾਬਾ ਫ਼ਰੀਦ ਕਲੱਬ ਫ਼ਰੀਦਕੋਟ ਅਤੇ ਇਨਕਮ ਟੈਕਸ ਦਿੱਲੀ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਦੌਰਾਨ ਇਨਕਮ ਟੈਕਸ ਦਿੱਲੀ ਦੀ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਦੇ ਨਤੀਜੇ ਜ਼ਿਲ੍ਹਾ ਜਾਂ ਬਲਾਕ ਪੱਧਰ 'ਤੇ ਐਲਾਨਣ ਦੀ ਤਜਵੀਜ਼

ਜੈਤੋੋ, 25 ਸਤੰਬਰ (ਭੋਲਾ ਸ਼ਰਮਾ)-ਅਧਿਆਪਕ ਦਲ ਪੰਜਾਬ ਦੀ ਮੁਕਾਮੀ ਲੀਡਰਸ਼ਿਪ ਨੇ ਇੱਥੇ ਐਸ.ਡੀ.ਐਮ. ਡਾ. ਮਨਦੀਪ ਕੌਰ ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਆਗ਼ਾਮੀ ਪੰਚਾਇਤ ਚੋਣਾਂ ਦੇ ਨਤੀਜੇ ਬੂਥ ਪੱਧਰ ਦੀ ਬਜਾਇ ਜ਼ਿਲ੍ਹਾ ਜਾਂ ਬਲਾਕ ਪੱਧਰ 'ਤੇ ਗਿਣਤੀ ਕਰਵਾ ਕੇ ਐਲਾਨੇ ...

ਪੂਰੀ ਖ਼ਬਰ »

ਧਾਰਾ 144 ਅਧੀਨ ਵੱਖ-ਵੱਖ ਪਾਬੰਦੀਆਂ ਲਾਗੂ

ਫ਼ਰੀਦਕੋੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋੋਟ ਰਾਜੀਵ ਪਰਾਸ਼ਰ ਨੇ ਫ਼ੌੌਜਦਾਰੀ ਜ਼ਾਬਤਾ ਸੰਘਤਾ 1971 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋੋਂ ਕਰਦੇ ਹੋੋਏ ਜ਼ਿਲ੍ਹਾ ਫ਼ਰੀਦਕੋੋਟ 'ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ...

ਪੂਰੀ ਖ਼ਬਰ »

ਇਤਿਹਾਸਕ ਸ਼ਹਿਰ ਦਾ ਮੂੰਹ–ਮੱਥਾ ਸੰਵਾਰਨ ਦੀ ਮੰਗ ਨੂੰ ਲੈ ਕੇ ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਵਲੋਂ ਮਰਨ ਵਰਤ ਦਾ ਐਲਾਨ

ਜੈਤੋੋ, 25 ਸਤੰਬਰ (ਭੋਲਾ ਸ਼ਰਮਾ)-ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਅਤੇ ਸਮਾਜ ਸੇਵਕ ਰਾਮ ਰਾਜ ਸੇਵਕ ਨੇ ਐਲਾਨ ਕੀਤਾ ਹੈ ਕਿ ਉਹ ਇਤਿਹਾਸਕ ਸ਼ਹਿਰ ਜੈਤੋ ਦਾ ਮੂੰਹ ਮੱਥਾ ਸੰਵਾਰਨ ਦੀ ਮੰਗ ਨੂੰ ਲੈ ਕੇ ਇਕ ਨਵੰਬਰ ਤੋਂ ਅਣਮਿਥੇ ਸਮੇਂ ਲਈ ਮਰਨ ਵਰਤ ਆਰੰਭ ਕਰਨਗੇ | ਇੱਥੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਨਮਾਨਿਤ

ਬਰਗਾੜੀ, 25 ਸਤੰਬਰ (ਲਖਵਿੰਦਰ ਸ਼ਰਮਾ)-ਪਿੰਡ ਸਰਾਵਾਂ ਦੇ ਜੰਮਪਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਲਖਵਿੰਦਰ ਸਿੰਘ ਲੱਖਾ ਦੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਉਪਰੰਤ ਆਪਣੇ ਪਿੰਡ ਸਰਾਵਾਂ ਪਹੁੰਚਣ 'ਤੇ ਲੋਕਲ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਨਰਮੇ ਦੇ ਖੇਤ 'ਚ ਲਾਇਆ ਕਿਸਾਨ ਸਿਖਲਾਈ ਕੈਂਪ

ਬਰਗਾੜੀ, 25 ਸਤੰਬਰ (ਲਖਵਿੰਦਰ ਸ਼ਰਮਾ)-ਪਿੰਡ ਝੱਖੜਵਾਲਾ ਦੇ ਕਿਸਾਨ ਜਗਸੀਰ ਸਿੰਘ ਵਲੋਂ ਬੀਜੇ ਨਰਮੇ ਦੇ ਖੇਤ 'ਚ ਨੂਜੀਵਿਡੂ ਕੰਪਨੀ ਵਲੋਂ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਭਾਗ ਲਿਆ | ਕੰਪਨੀ ਦੇ ਏਰੀਆ ਮੈਨੇਜਰ ਜਗਮੋਹਨ ਸਿੰਘ ...

ਪੂਰੀ ਖ਼ਬਰ »

ਸਿਮਰਜੀਤ ਸਿੰਘ ਭੀਨਾ ਬਰਾੜ ਵਲੋਂ ਪਿੰਡਾਂ ਦੇ ਦੌਰੇ

ਮੰਡੀ ਬਰੀਵਾਲਾ, 25 ਸਤੰਬਰ (ਨਿਰਭੋਲ ਸਿੰਘ)-ਸਿਮਰਜੀਤ ਸਿੰਘ ਭੀਨਾ ਬਰਾੜ ਵਲੋਂ ਝਬੇਲਵਾਲੀ, ਡੋਡਾਂਵਾਲੀ ਆਦਿ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਬਣਨ ਉਪਰੰਤ ਧੰਨਵਾਦੀ ਦੌਰੇ ਕੀਤੇ ਗਏ | ਝਬੇਲਵਾਲੀ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਸਿੰਘ ...

ਪੂਰੀ ਖ਼ਬਰ »

ਸਵੱਛਤਾ ਅਧੀਨ ਸ਼ਹਿਰ 'ਚ ਬਣੇ ਜ਼ਿਲ੍ਹੇ ਦੇ ਸੱਤ ਪਖਾਨੇ ਪ੍ਰਸ਼ਾਸਨ ਹਵਾਲੇ

ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਹਰਮਹਿੰਦਰ ਪਾਲ)-ਭਾਰਤ ਪੈਟਰੋਲੀਅਮ ਵਲੋਂ ਸਵੱਛਤਾ ਮੁਹਿੰਮ 'ਚ ਆਪਣਾ ਯੋਗਦਾਨ ਦਿੰਦਿਆਂ ਹੋਇਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਸੱਤ ਪਖਾਨੇ ਬਣਾਏ ਗਏ ਸਨ, ਜਿਨ੍ਹਾਂ ਨੂੰ ਪ੍ਰਸ਼ਾਸਨ ਹਵਾਲੇ ਕਰ ਦਿੱਤਾ ਗਿਆ | ਇਨ੍ਹਾਂ ਪਖਾਨਿਆਂ ...

ਪੂਰੀ ਖ਼ਬਰ »

ਰੋਡਵੇਜ਼ ਡਿਪੂ ਸ੍ਰੀ ਮੁਕਤਸਰ ਸਾਹਿਬ ਨੂੰ ਮਿਲੀਆਂ 3 ਨਵੀਆਂ ਵੋਲਵੋ ਬੱਸਾਂ ਆਨਲਾਈਨ ਬੁਕਿੰਗ ਦੀ ਵੀ ਸਹੂਲਤ

ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਵਲੋਂ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਡਿਪੂ ਨੂੰ ਤਿੰਨ ਨਵੀਆਂ ਸੁਪਰ ਇੰਟਰਗਲ ਵੋਲਵੋ ਏ.ਸੀ. ਬੱਸਾਂ ...

ਪੂਰੀ ਖ਼ਬਰ »

ਕਿੱਲਿਆਂਵਾਲੀ ਰੈਲੀ ਨੂੰ ਪਾਰਟੀ ਕਾਡਰ ਦੀ ਥਾਂ ਪ੍ਰਸ਼ਾਸਨ ਸਹਾਰੇ ਸਫ਼ਲ ਬਣਾਉਣ ਦੇ ਰੌਾਅ 'ਚ ਅਮਰਿੰਦਰ ਸਰਕਾਰ

ਮੰਡੀ ਕਿੱਲਿਆਂਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)-ਬੇਅਦਬੀ ਮਸਲੇ 'ਤੇ ਬਾਦਲਾਂ ਦੇ ਗੁੰਮਰਾਹਕੁੰਨ ਪ੍ਰਚਾਰ ਖਿਲਾਫ਼ ਅਮਰਿੰਦਰ ਸਰਕਾਰ ਕਿੱਲਿਆਂਵਾਲੀ ਰੈਲੀ ਨੂੰ ਪਾਰਟੀ ਕਾਡਰ ਦੀ ਬਜਾਇ ਪ੍ਰਸ਼ਾਸਨਿਕ ਸਫ਼ਾਂ ਦੇ ਸਹਾਰੇ ਸਫ਼ਲ ਬਣਾਉਣ ਦੇ ਰੌਾਅ 'ਚ ਹੈ | ਸੂਬਾ ...

ਪੂਰੀ ਖ਼ਬਰ »

ਪੰਡਿਤ ਦੀਨ ਦਿਆਲ ਉਪਾਧਿਆ ਦਾ 98ਵਾਂ ਜਨਮ ਦਿਨ ਮਨਾਇਆ ਗਿਆ

ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਸਟੇਟ ਬੈਂਕ ਦੀ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵਲੋਂ ਪੰਡਿਤ ਦੀਨ ਦਿਆਲ ਉਪਾਧਿਆ ਦਾ 98ਵਾਂ ਜਨਮ ਦਿਨ ਮਨਾਇਆ ਗਿਆ | ਇਹ ਸਮਾਗਮ ਰਵਿੰਦਰ ਕੁਮਾਰ ਗਰਗ ਡਾਇਰੈਕਟਰ ਆਰ-ਸੈਟੀ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਲੋਕਾਂ ਦੀ ਸੇਵਾ ਮਿਹਨਤ ਤੇ ਇਮਾਨਦਾਰੀ ਨਾਲ ਕਰਾਂਗਾ-ਮਿੱਡੂਖੇੜਾ

ਲੰਬੀ, 25 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਜ਼ੋਨ ਕਿੱਲਿਆਂਵਾਲੀ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣ ਵਾਲੇ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਬਾਦਲ ਪਰਿਵਾਰ ਅਤੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਸੰਤ ਬਾਬਾ ਭਗਤ ਸਿੰਘ ਜੀ ਦੀ ਯਾਦ 'ਚ 23ਵੇਂ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਅਕਾਲਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਭਗਤ ਸਿੰਘ ਜੀ ਦੀ ਯਾਦ 'ਚ 23ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ...

ਪੂਰੀ ਖ਼ਬਰ »

7 ਅਕਤੂਬਰ ਨੂੰ ਹੋਵੇਗੀ ਟਾਂਕ ਕਸ਼ੱਤਰੀ ਸਭਾ ਦੇ ਅਗਲੇ ਪ੍ਰਧਾਨ ਦੀ ਚੋਣ

ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਗੁਲਵਿੰਦਰ ਸਿੰਘ)-ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਮੌਕੇ ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਅਤੇ ਮੁਹੱਲਾ ਨਿਵਾਸੀਆਂ ਵਲੋਂ ਸਥਾਨਕ ਕੱਚਾ ਥਾਂਦੇਵਾਲਾ ਰੋਡ 'ਤੇ ਸਥਿਤ ਬਾਬਾ ਨਾਮਦੇਵ ਭਵਨ ਵਿਖੇ ਸਮਾਗਮ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਖੂੰਨਣ ਕਲਾਂ 'ਚ ਰਾਤ ਨੂੰ ਕੋਠੇ ਦੀ ਛੱਤ ਡਿਗੀ

ਪੰਨੀਵਾਲਾ ਫ਼ੱਤਾ, 25 ਸਤੰਬਰ (ਰੁਪਿੰਦਰ ਸਿੰਘ ਸੇਖੋਂ)-ਲਾਗਲੇ ਪਿੰਡ ਖੂੰਨਣ ਕਲਾਂ 'ਚ ਬੀਤੀ ਰਾਤ ਮੀਂਹ ਕਾਰਨ ਘਰ ਦੇ ਇਕੋ ਹੀ ਕਮਰੇ (ਕੋਠੇ) ਦੀ ਛੱਤ ਡਿੱਗ ਪਈ | ਗ਼ਰੀਬ ਪਰਿਵਾਰ ਦੇ ਆਸ਼ਿਆਨੇ ਦੀ ਛੱਤ ਉਦੋਂ ਡਿੱਗੀ ਜਦੋਂ ਬਿਰਧ ਮਾਤਾ ਸੁਖਚੈਨ ਕੌਰ ਪਤਨੀ ਬਲੌਰ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX