ਤਾਜਾ ਖ਼ਬਰਾਂ


ਬਰਗਾੜੀ ਇਨਸਾਫ਼ ਮੋਰਚੇ ਨੂੰ ਆਪ ਹੁਦਰੇ ਢੰਗ ਨਾਲ ਕੀਤਾ ਗਿਆ ਸਮਾਪਤ - ਕੈਪਟਨ ਚੰਨਣ ਸਿੰਘ
. . .  3 minutes ago
ਚੰਡੀਗੜ੍ਹ, 15 ਦਸੰਬਰ (ਅਜਾਇਬ ਸਿੰਘ ਔਜਲਾ)- ਜਥੇਦਾਰ ਮੰਡ ਦੇ ਬਰਗਾੜੀ ਇਨਸਾਫ਼ ਮੋਰਚੇ ਨੂੰ ਸਮਾਪਤ ਕਰਨ ਸਬੰਧੀ ਕਿਸੇ ਵੀ ਆਗੂ ਨਾਲ ਗੱਲਬਾਤ ਨਹੀਂ ਕੀਤੀ ਜੋ ਇਸ ਮੋਰਚੇ ਨਾਲ਼ ਜੁੜੇ ਹੋਏ ਸਨ। ਇਹ ਗੱਲ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ....
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  15 minutes ago
ਕੋਲੰਬੋ, 15 ਦਸੰਬਰ- ਸ੍ਰੀਲੰਕਾ 'ਚ ਜਾਰੀ ਸਿਆਸੀ ਘਮਸਾਣ ਦੇ ਚੱਲਦਿਆਂ ਮਹਿੰਦਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜਪਕਸ਼ੇ ਵੱਲੋਂ ਚੁੱਕੇ ਗਏ ਇਸ ਕਦਮ ਦੇ ਨਾਲ ਹੀ ਸ੍ਰੀਲੰਕਾ 'ਚ ਕਰੀਬ ਦੋ ਮਹੀਨਿਆਂ ਤੋਂ ਜਾਰੀ ਸਿਆਸੀ ਘਮਸਾਣ ....
ਜੋਰਮਥਾਂਗਾ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ
. . .  31 minutes ago
ਆਈਜ਼ੋਲ, 15 ਦਸੰਬਰ- ਮਿਜ਼ੋ ਨੈਸ਼ਨਲ ਫ਼ਰੰਟ (ਐਮ.ਐਨ.ਐਫ) ਦੇ ਪ੍ਰਧਾਨ ਜੋਰਮਥਾਂਗਾ ਨੇ ਸ਼ਨੀਵਾਰ ਨੂੰ ਮਿਜ਼ੋਰਮ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕੀ। ਜਾਣਕਾਰੀ ਲਈ ਦੱਸ ਦੇਈਏ ਕਿ 40 ਮੈਂਬਰੀ ਵਿਧਾਨ ਸਭਾ 'ਚ ਮਿਜੋ ਨੈਸ਼ਨਲ ਫ਼ਰੰਟ ਨੂੰ 26 ਸੀਟਾਂ ਮਿਲੀਆਂ ਹਨ......
ਪੈਲੇਸ 'ਚ ਸਫ਼ਾਈ ਦਾ ਕੰਮ ਕਰਦੇ 4 ਨੌਜਵਾਨਾਂ ਦੀ ਭੇਦਭਰੀ ਹਾਲਤ 'ਚ ਮੌਤ
. . .  40 minutes ago
ਤਰਨਤਾਰਨ, 15 ਦਸੰਬਰ (ਹਰਿੰਦਰ ਸਿੰਘ)- ਤਰਨਤਾਰਨ ਦੇ ਨਜ਼ਦੀਕ ਪੈਂਦੇ ਇਕ ਪੈਲੇਸ 'ਚ ਕੰਮ ਕਰਦੰ 4 ਨੌਜਵਾਨਾਂ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ। ਮਾਰੇ ਗਏ ਇਨ੍ਹਾਂ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਪੈਲੇਸ ਦੇ ਇਖ ਕਮਰੇ 'ਚੋਂ ਮਿਲੀਆਂ ਹਨ, ਜਿੱਥੇ ਉਹ ਸੁੱਤੇ ਪਏ.....
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇਕ ਜਵਾਨ ਸ਼ਹੀਦ
. . .  55 minutes ago
ਸ੍ਰੀਨਗਰ, 15 ਦਸੰਬਰ- ਜੰਮੂ-ਕਸ਼ਮੀਰ 'ਚ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਓਪਰੇਸ਼ਨ ਜਾਰੀ.....
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ, ਇੱਕ ਦੀ ਮੌਤ
. . .  about 1 hour ago
ਸ੍ਰੀਨਗਰ, 15 ਦਸੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪਾਂ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ.....
ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਨਕਦੀ ਕੀਤੀ ਚੋਰੀ
. . .  about 1 hour ago
ਰਾਏਕੋਟ, 15 ਦਸੰਬਰ (ਸੁਸ਼ੀਲ)- ਅੱਜ ਤੜਕੇ ਚਾਰ ਵਜੇ ਦੇ ਕਰੀਬ ਸਥਾਨਕ ਬਰਨਾਲਾ ਰੋਡ 'ਤੇ ਇੱਕ ਨਿੱਜੀ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਇੱਥੋਂ ਦੋ ਲੱਖ ਤੋਂ ਵਧੇਰੇ ਦੀ ਨਕਦੀ ਚੋਰੀ ਕਰ ਲਈ। ਨਕਦੀ ਦੇ ਨਾਲ-ਨਾਲ ਚੋਰ ਸਕੂਲ 'ਚੋਂ ਇੱਕ ਮੋਟਰਸਾਈਕਲ ਵੀ...
ਲੁਧਿਆਣਾ ਸਿਟੀ ਸੈਂਟਰ ਘਪਲਾ ਮਾਮਲਾ : ਬੈਂਸ ਵਲੋਂ ਧਿਰ ਬਣਨ ਦੀ ਮੰਗ 'ਤੇ ਹਾਈਕੋਰਟ ਨੇ ਸਰਕਾਰ ਨੂੰ ਭੇਜਿਆ ਨੋਟਿਸ
. . .  about 2 hours ago
ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ)- ਸਿਮਰਨਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਸਿਟੀ ਸੈਂਟਰ ਘਪਲੇ ਮਾਮਲੇ 'ਚ ਧਿਰ ਬਣਨ ਦੀ ਮੰਗ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਬੈਂਸ ਨੇ...
ਆਸਟ੍ਰੇਲੀਆ ਨੇ ਪੱਛਮੀ ਯਰੂਸ਼ੇਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ 'ਚ ਦਿੱਤੀ ਮਾਨਤਾ
. . .  about 2 hours ago
ਯਰੂਸ਼ਲੇਮ, 15 ਦਸੰਬਰ- ਆਸਟ੍ਰੇਲੀਆ ਨੇ ਪੱਛਮੀ ਯਰੂਸ਼ਲੇਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦਿੱਤੀ ਹੈ। ਇਸ ਸੰਬੰਧੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਉਹ ਰਸਮੀ ਤੌਰ 'ਤੇ ਇਜ਼ਰਾਈਲ ਦੀ ਰਾਜਧਾਨੀ ਯਰੂਸ਼ਲੇਮ ਨੂੰ...
ਮੋਦੀ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 15 ਦਸੰਬਰ- ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਅੱਜ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਮੋਦੀ ਨੇ ਟਵੀਟ ਕਰਕੇ ਕਿਹਾ, ''ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ...
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 15 ਦਸੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਲਾਕੇ 'ਚ ਸੁਰੱਖਿਆ ਬਲਾਂ ਵਲੋਂ ਅਜੇ ਵੀ ਆਪਰੇਸ਼ਨ ਚਲਾਇਆ...
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 6/1
. . .  about 3 hours ago
ਝਾਰਖੰਡ 'ਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਾਲੇ ਮੁਠਭੇੜ, ਇੱਕ ਜਵਾਨ ਜ਼ਖ਼ਮੀ
. . .  about 3 hours ago
ਰਾਂਚੀ, 15 ਦਸੰਬਰ- ਝਾਰਖੰਡ ਦੇ ਖੁੰਟੀ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਦਾ ਇੱਕ ਜਵਾਨ ਜ਼ਖ਼ਮੀ...
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਆਸਟ੍ਰੇਲੀਆ ਦੀ ਟੀਮ 326 ਦੌੜਾਂ 'ਤੇ ਆਲ-ਆਊਟ
. . .  about 4 hours ago
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ
. . .  about 4 hours ago
ਅਜਨਾਲਾ, 15 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ, ਜਿਹੜੀ ਕਿ 19 ਦਸੰਬਰ ਤੱਕ ਜਾਰੀ ਰਹੇਗੀ। ਇਨ੍ਹਾਂ ਨਾਮਜ਼ਦਗੀਆਂ ਦੀ...
ਪੁਰਤਗਾਲ 'ਚ ਟਰਾਮ ਪਲਟਣ ਕਾਰਨ 2 ਬੱਚਿਆਂ ਸਮੇਤ 28 ਲੋਕ ਜ਼ਖ਼ਮੀ
. . .  about 4 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਕਪਿਲ-ਗਿੰਨੀ ਦੀ ਰਿਸੈੱਪਸ਼ਨ ਪਾਰਟੀ ਦੀ ਫ਼ੋਟੋ
. . .  1 day ago
ਕਪਿਲ -ਗਿੰਨੀ ਦੀ ਰਿਸੈੱਪਸ਼ਨ ਪਾਰਟੀ 'ਚ ਮਲਕੀਤ , ਸਰਤਾਜ ਤੇ ਦਲੇਰ ਮਹਿੰਦੀ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਅਤੇ ਆਨੰਦ ਪੀਰਮਲ ਦੀ ਜੀਓ ਹੋਟਲ 'ਚ ਰਿਸੈੱਪਸ਼ਨ ਪਾਰਟੀ
. . .  1 day ago
ਕਪਿਲ-ਗਿੰਨੀ ਦੀ ਰਿਸੈਪਸ਼ਨ ਪਾਰਟੀ 'ਚ ਗਾਇਕ ਅਤੇ ਕਲਾਕਾਰ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਰਿਸੈਪਸ਼ਨ ਦੀਆਂ ਤਸਵੀਰਾਂ
. . .  1 day ago
ਪੇਸ਼ੀ ਲਈ ਲਿਆਂਦਾ ਮੁਜਰਮ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  1 day ago
ਕਪਿਲ-ਗਿੰਨੀ ਦੇ ਵਿਆਹ ਦੀ ਰਿਸੈੱਪਸ਼ਨ ਪਾਰਟੀ ਸ਼ੁਰੂ
. . .  1 day ago
ਸ੍ਰੀਲੰਕਾ ਦੇ ਵਿਵਾਦਗ੍ਰਸਤ ਪ੍ਰਧਾਨ ਕੱਲ੍ਹ ਨੂੰ ਦੇਣਗੇ ਅਸਤੀਫ਼ਾ
. . .  1 day ago
ਕਰਨਾਟਕ : ਜ਼ਹਿਰੀਲਾ ਪ੍ਰਸਾਦ ਨਾਲ 5 ਮੌਤਾਂ, 82 ਹਸਪਤਾਲ ਭਰਤੀ
. . .  1 day ago
ਰਾਫੇਲ ਮੁੱਦੇ 'ਤੇ ਰਾਹੁਲ ਗਾਂਧੀ ਦੀ ਪ੍ਰੈੱਸ ਵਾਰਤਾ
. . .  1 day ago
ਵਿਸਫੋਟ ਸਮਗਰੀ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਵਿਆਹ ਦੇ ਬੰਧਨ 'ਚ ਬੱਝੇ ਸਾਇਨਾ ਨੇਹਵਾਲ ਅਤੇ ਪੀ. ਕਸ਼ਯਪ
. . .  1 day ago
20 ਦਸੰਬਰ ਤੱਕ ਮੁਲਤਵੀ ਰਾਕੇਸ਼ ਅਸਥਾਨਾ ਮਾਮਲੇ ਦੀ ਸੁਣਵਾਈ
. . .  1 day ago
ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਮੋਹਾਲੀ ਅਦਾਲਤ 'ਚ ਕੀਤਾ ਸਰੈਂਡਰ
. . .  1 day ago
1 ਕਿੱਲੋ ਹੈਰੋਇਨ ਸਮੇਤ 2 ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਰਾਫੇਲ ਡੀਲ 'ਤੇ ਝੂਠ ਫੈਲਾਉਣ ਵਾਲਿਆਂ ਦੀ ਹੋਈ ਹਾਰ- ਜੇਤਲੀ
. . .  1 day ago
ਅਸ਼ੋਕ ਗਹਿਲੋਤ ਹੋਣਗੇ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਪਾਇਲਟ ਹੋਣਗੇ ਉਪ ਮੁੱਖ ਮੰਤਰੀ
. . .  1 day ago
ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ
. . .  1 day ago
ਬ੍ਰਹਮਪੁਰਾ, ਅਜਨਾਲਾ, ਸੇਖਵਾਂ ਵੱਲੋਂ ਨਵੀ ਬਣਾਈ ਪਾਰਟੀ ਦੇ ਮੁਤੱਲਕ ਪ੍ਰੈੱਸ ਕਾਨਫ਼ਰੰਸ ਆਯੋਜਿਤ
. . .  1 day ago
ਜੀ.ਕੇ ਖਿਲਾਫ ਮਾਮਲਾ ਦਰਜ ਕਰਨ 'ਤੇ ਅਦਾਲਤ ਨੇ ਲਗਾਈ ਰੋਕ
. . .  1 day ago
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ
. . .  1 day ago
ਸਮਝੌਤੇ ਤੋਂ ਬਾਅਦ ਕੰਮ 'ਤੇ ਪਰਤੇ ਸੂਬੇ ਦੇ ਪਟਵਾਰੀ
. . .  1 day ago
ਵਸਤਾਂ ਅਤੇ ਸੇਵਾਵਾਂ ਸੋਧ ਬਿਲ 2018 ਸੰਬੰਧੀ ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਪ੍ਰਸਤਾਵ
. . .  1 day ago
ਬਲਬੀਰ ਸਿੱਧੂ ਵੱਲੋਂ ਸਦਨ 'ਚ ਪਸ਼ੂ ਫੀਡ ਅਤੇ ਖਣਿਜ ਮਿਸ਼ਰਨ ਬਿੱਲ ਸੰਬੰਧੀ ਪੇਸ਼ ਕੀਤਾ ਗਿਆ ਪ੍ਰਸਤਾਵ
. . .  1 day ago
ਪੰਚਾਇਤੀ ਰਾਜ ਸੋਧ ਬਿਲ 2018 ਪੰਜਾਬ ਵਿਧਾਨ ਸਭਾ 'ਚ ਪਾਸ
. . .  1 day ago
ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ- ਤ੍ਰਿਪਤ ਬਾਜਵਾ
. . .  1 day ago
ਟਕਸਾਲੀ ਆਗੂਆਂ ਨੂੰ ਨਵੀ ਪਾਰਟੀ ਦੇ ਗਠਨ ਤੋਂ ਪਹਿਲਾਂ ਮਿਲਿਆ ਭਰਵਾਂ ਹੁੰਗਾਰਾ
. . .  1 day ago
ਪੰਚਾਇਤੀ ਰਾਜ ਸੋਧ ਬਿੱਲ ਪਾਸ ਕਰਨ ਮੌਕੇ ਨਾਗਰਾ ਅਤੇ ਮਜੀਠੀਆ ਵਿਚਾਲੇ ਤਿੱਖੀਆਂ ਝੜਪਾਂ
. . .  1 day ago
ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ ਦੀ ਅੰਦਰੂਨੀ ਧੜੇ ਬੰਦੀ ਖੁੱਲ ਕੇ ਆਈ ਸਾਹਮਣੇ
. . .  1 day ago
ਬਟਾਲਾ ਨੇੜਲੇ ਪਿੰਡ ਸੈਦਪੁਰ ਕਲਾਂ 'ਚ ਚਲੀਆਂ ਗੋਲੀਆਂ, ਇਕ ਔਰਤ ਸਮੇਤ ਹੋਰ ਜ਼ਖ਼ਮੀ
. . .  about 1 hour ago
ਨੇਪਾਲ ਸਰਕਾਰ ਨੇ ਭਾਰਤੀ ਨੋਟਾਂ 'ਤੇ ਲਗਾਈ ਰੋਕ, ਨਹੀਂ ਚੱਲਣਗੇ 200, 500 ਤੇ 2000 ਦੇ ਨੋਟ
. . .  about 1 hour ago
ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਦੇ ਰਾਖਵਾਂਕਰਨ ਬਿੱਲ 'ਤੇ ਸਰਬਸੰਮਤੀ ਲਈ ਕੈਪਟਨ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਸੰਗਰੂਰ

ਡੀ. ਸੀ. ਨੇ ਹਾਈਕੋਰਟ ਦੇ ਆਦੇਸ਼ਾਂ ਤਹਿਤ ਭਾਖੜਾ ਹੈੱਡ ਖਨੌਰੀ ਵਿਖੇ ਨਹਿਰ 'ਚੋਂ ਗੁਜ਼ਰਨ ਵਾਲੀਆਂ ਲਾਸ਼ਾਂ ਦਾ ਲਿਆ ਜਾਇਜ਼ਾ

ਖਨੌਰੀ, 25 ਸਤੰਬਰ (ਬਲਵਿੰਦਰ ਸਿੰਘ ਥਿੰਦ, ਰਾਜੇਸ਼ ਕੁਮਾਰ) - ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਹਾਈਕੋਰਟ ਦੇ ਆਦੇਸ਼ਾਂ ਤਹਿਤ ਖਨੌਰੀ ਸਥਿਤ ਭਾਖੜਾ ਨਹਿਰ ਦੇ ਹੈੱਡ ਦਾ ਦੌਰਾ ਕਰਨ ਉਪਰੰਤ ਭਾਖੜਾ ਨਹਿਰ ਦੇ ਕੰਢੇ 'ਤੇ ਸਥਿਤ ਸਹਾਰਾ ਟਰੱਸਟ ਵਿਖੇ ਪੁਲਿਸ ਚੌਕੀ ਦੇ ਦਫਤਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ, ਜਿਨ੍ਹਾਂ ਵਿਚ ਐਸ.ਡੀ.ਐਮ ਸੂਬਾ ਸਿੰਘ, ਡੀ.ਐਸ.ਪੀ ਮੂਨਕ ਅਜੈਪਾਲ ਸਿੰਘ, ਥਾਣਾ ਇੰਚਾਰਜ ਲਖਵਿੰਦਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਸ਼ਾਮਿਲ ਸਨ, ਨਾਲ ਮੀਟਿੰਗ ਕਰਕੇ ਭਾਖੜਾ ਨਹਿਰ ਵਿਚੋਂ ਗੁਜਰਨ ਵਾਲੀਆਂ ਲਾਸ਼ਾਂ, ਨਹਿਰ ਕਿਨਾਰੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ, ਲਾਸ਼ਾਂ ਦੀ ਸਾਂਭ ਸੰਭਾਲ, ਗੋਤਾਖੋਰਾ ਵਲੋਂ ਲਾਸ਼ਾਂ ਦੇ ਵਾਰਿਸਾਂ ਕੋਲੋਂ ਲਏ ਜਾਂਦੇ ਪੈਸਿਆਂ ਸਮੇਤ ਕਈ ਹੋਰ ਮੁੱਦਿਆਂ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਭਾਖੜਾ ਨਹਿਰ ਵਿਚੋਂ ਇਥੋਂ ਲੰਗਦੀਆਂ ਲਾਸ਼ਾਂ ਦੀ ਸਾਂਭ ਸੰਭਾਲ, ਸੀ.ਸੀ.ਟੀ.ਵੀ ਕੈਮਰਿਆਂ ਅਤੇ ਗੋਤਾਖੋਰਾਂ ਵਲੋਂ ਲਾਸ਼ਾਂ ਦੇ ਵਾਰਿਸਾਂ ਕੋਲੋਂ ਲਏ ਜਾਂਦੇ ਪੈਸਿਆਂ ਦੇ ਸਬੰਧ ਵਿਚ ਬੜੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ | ਇਸ ਮੌਕੇ ਡੀ.ਸੀ ਸੰਗਰੂਰ ਨੇ ਗੋਤਾਖੋਰ ਨੂੰ ਬੁਲਾ ਕੇ ਉਨ੍ਹਾਂ ਵਲੋਂ ਲਾਸ਼ਾਂ ਕੱਢੇ ਜਾਣ ਬਦਲੇ ਲਏ ਜਾਂਦੇ ਪੈਸਿਆਂ ਸਬੰਧੀ ਪੁੱਛਿਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਭਾਖੜਾ ਨਹਿਰ ਵਿਚ ਜੋ ਲਾਸ਼ਾਂ ਵਹਿ ਕੇ ਆਉਂਦੀਆਂ ਹਨ ਉਸ ਸਬੰਧ ਵਿਚ ਹਾਈਕੋਰਟ ਵਿਖੇ ਇਕ ਕੇਸ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕੋਰਟ ਦੇ 2-3 ਪੱਖ ਸਨ ਕਿ ਇਕ ਤਾਂ ਇਕ ਤਾਂ ਇਥੇ ਸੀ.ਸੀ.ਟੀ.ਵੀ ਚਾਲੂ ਕਰਵਾਏ ਜਾਣ ਜਿਹੜੇ ਕਿ ਅੱਜ ਚਾਲੂ ਕਰਵਾ ਦਿੱਤੇ ਗਏ ਹਨ | ਇਸ ਤੋਂ ਇਲਾਵਾ ਲਾਸ਼ਾਂ ਦੀ ਦੁਰਗਤੀ ਅਤੇ ਲਾਸ਼ਾਂ ਦੀ ਸਾਂਭ ਸੰਭਾਲ ਲਈ ਮੋਰਚਰੀ ਅਤੇ ਇਥੇ ਐਾਬੂਲੈਂਸ ਹੈ ਕਿ ਨਹੀਂ | ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਗੱਲ੍ਹਾਂ ਵਿਚਾਰ ਕਰ ਲਈਆਂ ਗਈਆਂ ਹਨ ਅਤੇ ਇਹ ਸਾਰਾ ਮਾਮਲਾ ਪਿ੍ੰਸੀਪਲ ਸੈਕਟਰੀ ਹੈਲਥ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਾਈ ਕੋਰਟ ਵਿਖੇ ਪੇਸ਼ ਕੀਤਾ ਜਾਵੇਗਾ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਥੇ ਭਾਖੜਾ ਨਹਿਰ ਵਿਚ ਗੁਜਰਨ ਵਾਲੀਆਂ ਲਾਸ਼ਾਂ ਦਾ ਮਾਮਲਾ ਬਹੁਤ ਪੁਰਾਣਾ ਹੈ ਅਤੇ ਕੀ ਪ੍ਰਸ਼ਾਸਨ ਨੇ ਕੋਰਟ ਦੇ ਆਦੇਸ਼ਾਂ ਤੋਂ ਬਗੈਰ ਵੀ ਇਸ ਵੱਲ ਕਦੀ ਧਿਆਨ ਦਿਤਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਜੋ ਪੈਸਾ ਆਉਣਾ ਹੈ ਉਹ ਸਰਕਾਰ ਕੋਲੋਂ ਹੀ ਆਉਣਾ ਹੈ ਅਤੇ ਅਸੀਂ ਕੋਰਟ ਨੂੰ ਇਹੀ ਅਪੀਲ ਕਰਾਂਗੇ ਕਿ ਲਾਸ਼ਾਂ ਦੀ ਸਾਂਭ ਸੰਭਾਲ ਅਤੇ ਹੋਰ ਕੰਮਾਂ ਲਈ ਸਾਰੀ ਪੇਮੈਂਟ ਸਰਕਾਰ ਨੇ ਕਰਨੀ ਹੈ ਉਹ ਚਾਹੇ ਕਿਸੇ ਵੀ ਅਕਾਉਂਟ ਰਾਹੀ ਕਰੇ | ਗੋਤਾਖੋਰਾ ਵਲੋਂ ਲਾਸ਼ ਕੱਢਣ ਲਈ ਨਜ਼ਾਇਜ ਪੈਸੇ ਲਏ ਜਾਣ ਦੀਆਂ ਮਿਲੀਆਂ ਸ਼ਿਕਾਇਤਾਂ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਮਾਨਯੋਗ ਹਾਈ ਕੋਰਟ ਨੂੰ ਇਹੀ ਦੱਸਣਾ ਹੈ ਕਿ ਜਦੋਂ ਭਾਖੜਾ ਨਹਿਰ ਵਿਚੋਂ ਲਾਸ਼ ਕੱਢਣੀ ਹੈ ਤਾਂ ਉਸ ਵੇਲੇ ਰੇਟ ਦੇਖਣੇ ਪੈਣਗੇ | ਉਨ੍ਹਾਂ ਦੱਸਿਆ ਕਿ ਇਥੇ ਮਹੀਨੇ ਵਿਚ ਤਕਰੀਬਨ 10 ਕੁ ਲਾਸ਼ਾਂ ਗੁਜਰਦੀਆਂ ਹਨ ਅਤੇ ਇਥੇ ਘੱਟੋ-ਘੱਟ 2 ਗੋਤਾਖੋਰਾਂ ਦੀ ਜਰੂਰਤ ਹੈ | ਉਨ੍ਹਾਂ ਦੱਸਿਆ ਕਿ ਇਕ ਗੋਤਾਖੋਰ ਨੂੰ 10-12 ਹਜਾਰ ਰੁਪਏ ਤਾਂ ਹਰ ਮਹੀਨੇ ਦੇ ਹਿਸਾਬ ਨਾਲ ਬਣਨੇ ਹੀ ਚਾਹੀਦੇ ਹਨ ਅਤੇ ਇਸੇ ਹਿਸਾਬ ਨਾਲ ਹੀ ਲਾਸ਼ਾਂ ਕੱਢਣ ਦੇ ਰੇਟ ਤਹਿ ਹੋਣੇ ਚਾਹੀਦੇ ਹਨ ਅਤੇ ਇਹ ਦੇਖਣਾ ਪਵੇਗਾ ਕਿ ਇਹ ਪੈਸੇ ਸਰਕਾਰ ਨੇ ਅਦਾ ਕਰਨੇ ਹਨ ਜਾਂ ਫਿਰ ਲਾਸ਼ਾਂ ਦੇ ਵਾਰਿਸਾਂ ਕੋਲੋ ਲੈਣੇ ਹਨ | ਫਿਰ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਮਨੁੱਖੀ ਲਾਸ਼ਾਂ ਨੂੰ ਭਾਖੜਾ ਨਹਿਰ 'ਚੋਂ ਕੱਢੇ ਜਾਣ ਦੇ ਲਈ ਘੱਟ ਤੋਂ ਘੱਟ ਰੇਟ ਤਹਿ ਹੋਣ ਇਸ ਦੇ ਲਈ ਭਾਵੇਂ ਮਾਨਯੋਗ ਹਾਈਕੋਰਟ ਕੋਈ ਆਦੇਸ਼ ਦੇਵੇ ਭਾਵੇਂ ਨਾ ਅਸੀਂ ਇਨਸਾਨੀਅਤ ਦੇ ਨਾਂਅ 'ਤੇ ਇਹ ਕੰਮ ਪਹਿਲ ਦੇ ਆਧਾਰ 'ਤੇ ਕਰਵਾਵਾਂਗੇ | ਇਸ ਮੌਕੇ ਗਿਰਧਾਰੀ ਲਾਲ ਗਰਗ ਪ੍ਰਧਾਨ ਨਗਰ ਪੰਚਾਇਤ ਖਨੌਰੀ, ਕਰਮ ਸਿੰਘ ਗੁਰਨੇ, ਗੁਰਮੀਤ ਸਿੰਘ ਗੋਗਾ, ਕਰਮਵੀਰ ਸਿੰਘ ਕੱਚੀ ਖਨੌਰੀ, ਬੀਰਬਲ ਸ਼ਰਮਾ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ |
ਲੋਇਰ ਐਾਡ ਹਿਊਮਨ ਰਾਈਟਸ ਇੰਟਰਨੈਸ਼ਨਲ ਚੰਡੀਗੜ੍ਹ ਨੇ ਹਾਈਕੋਰਟ ਵਿਖੇ ਉਠਾਇਆ ਇਹ ਮਾਮਲਾ-ਐਡਵੋਕੇਟ ਨਵਕਿਰਨ ਸਿੰਘ
ਇਸ ਸਬੰਧ ਵਿਚ ਲੋਇਰ ਐਾਡ ਹਿਊਮਨ ਰਾਈਟਸ ਇੰਟਰਨੈਸ਼ਨਲ ਚੰਡੀਗੜ੍ਹ ਦੇ ਜਰਨਕ ਸੈਕਟਰੀ ਨਵਕਿਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਨੌਰੀ ਸਥਿਤ ਭਾਖੜਾ ਨਹਿਰ ਵਿਖੇ ਰੁੜ ਕੇ ਆਉਂਦੀਆਂ ਮਨੁੱਖੀ ਲਾਸ਼ਾਂ ਦੀ ਦੁਰਗਤੀ ਸਮੇਤ ਹੋਰ ਸਾਰੇ ਮਾਮਲੇ ਉਨ੍ਹਾਂ ਦੀ ਸੰਸਥਾ ਵਲੋਂ ਮਾਨਯੋਗ ਹਾਈ ਕੋਰਟ ਵਿਖੇ ਇਕ ਰਿੱਟ ਦਾਖਿਲ ਕਰਕੇ ਉਠਾਏ ਸਨ | ਉਨ੍ਹਾਂ ਦੱਸਿਆ ਕਿ ਇਥੇ ਮਨੁੱਖੀ ਲਾਸ਼ਾਂ ਦੀ ਰੱਜ ਕੇ ਦੁਰਗਤੀ ਕੀਤੀ ਜਾਂਦੀ ਹੈ | ਮਨੁੱਖੀ ਲਾਸ਼ਾਂ ਨੂੰ ਪੈਸਿਆਂ ਖਾਤਰ ਭਾਖੜਾ ਨਹਿਰ ਦੇ ਅੰਦਰ ਹੀ ਕੰਢਿਆਂ 'ਤੇ ਰੱਸੀਆਂ ਨਾਲ ਬੰਨ ਦਿਤਾ ਜਾਂਦਾ ਹੈ ਅਤੇ ਜਦੋਂ ਉਨ੍ਹਾਂ ਦੇ ਵਾਰਿਸ ਆ ਜਾਂਦੇ ਹਨ ਤਾਂ ਉਨ੍ਹਾਂ ਕੋਲੋਂ ਬਹੁਤ ਜਿਆਦਾ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਇਥੇ ਸਥਿਤ ਪੁਲਿਸ ਚੌਕੀ ਵੀ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ | ਸੀ.ਸੀ.ਟੀ.ਵੀ ਕੈਮਰੇ ਉਪਰਲੀ ਪ੍ਰਾਈਵੇਟ ਬਿਲਡਿੰਗ ਵਿਚ ਲੱਗੇ ਹੋਏ ਸਨ, ਜਿਹੜੇ ਕਿ ਸਰਕਾਰੀ ਕੰਟਰੋਲ ਵਿਚ ਲੱਗਣੇ ਚਾਹੀਦੇ ਹਨ |

ਕੈਮਿਸਟ ਐਸੋਸੀਏਸ਼ਨ ਦੀਆਂ 19 ਯੂਨਿਟਾਂ ਵਲੋਂ ਹੜਤਾਲ ਦਾ ਫ਼ੈਸਲਾ

ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ) - ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਰਾਜੀਵ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿਚਲੀਆਂ ਐਸੋਸੀਏਸ਼ਨ ਦੀਆਂ 19 ਯੂਨਿਟਾਂ ਨੇ 28 ਸਤੰਬਰ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵੱਲੋਂ ਘੱਗਰ ਦਰਿਆ ਤੇ ਭਾਖੜਾ ਨਹਿਰ ਨੇੜਲੀਆਂ ਸੰਵੇਦਨਸ਼ੀਲ ਥਾਵਾਂ ਦਾ ਦੌਰਾ

ਖਨੌਰੀ, 25 ਸਤੰਬਰ (ਰਾਜੇਸ਼ ਕੁਮਾਰ, ਬਲਵਿੰਦ ਸਿੰਘ ਥਿੰਦ) - ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਖਨੌਰੀ ਵਿਖੇ ਲੰਘਦੇ ਘੱਗਰ ਹੈਡ ਅਤੇ ਭਾਖੜਾ ਨਹਿਰ 'ਤੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਦੌਰਾ ਕੀਤਾ ਗਿਆ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਵਲੋਂ ਟੋਲ ਟੈਕਸ ਮੁਆਫ਼ੀ ਦੀ ਮੰਗ

ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ) - ਇੰਡੀਅਨ ਐਕਸ ਸਰਵਿਸ਼ਿਜ ਲੀਗ ਪੰਜਾਬ ਅਤੇ ਚੰਡੀਗੜ੍ਹ ਦੀ ਜ਼ਿਲ੍ਹਾ ਇਕਾਈ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੀ ਕਈ ਮੰਗਾਂ ਦਾ ਖਰੜਾ ਭੇਜਿਆ ਹੈ | ਜਿਨ੍ਹਾਂ ਵਿਚੋਂ ਸਾਬਕਾ ਸਨਿਕਾਂ ਨੂੰ ਟੋਲ ਟੈਕਸ ਤੋਂ ਮੁਆਫੀ, ...

ਪੂਰੀ ਖ਼ਬਰ »

ਦੋ ਸਾਲਾਂ ਤੋਂ ਇਕੱਠੇ ਹੋ ਰਹੇ ਕੂੜੇ ਨੇ ਧਾਰਿਆ ਡੰਪ ਦਾ ਰੂਪ

ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ) - ਸੰਗਰੂਰ ਦੀ ਮੁੱਖ ਸਬਜ਼ੀ ਮੰਡੀ ਜਿੱਥੋਂ ਸ਼ਹਿਰ ਸੰਗਰੂਰ ਅਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਰੋਜ਼ਾਨਾ ਸੈਂਕੜੇ ਕੁਇੰਟਲ ਫਲ ਅਤੇ ਸਬਜ਼ੀਆਂ ਸਪਲਾਈ ਹੁੰਦੀਆਂ ਹਨ ਨੇੜੇ ਇਕੱਠੇ ਹੋ ਰਹੇ ਕੂੜੇ ਨੇ ਡੰਪ ਦਾ ਰੂਪ ਧਾਰਨ ਕਰ ਲਿਆ | ...

ਪੂਰੀ ਖ਼ਬਰ »

ਸੁਰੱਖਿਆ ਗਾਰਡ ਦੀ ਆਪਣੀ ਹੀ ਬੰਦੂਕ 'ਚੋਂ ਚੱਲੀ ਗੋਲੀ ਨਾਲ ਮੌਤ

ਮਲੇਰਕੋਟਲਾ, 25 ਸਤੰਬਰ (ਕੁਠਾਲਾ)-ਸਥਾਨਕ ਦਿੱਲੀ ਗੇਟ ਨੇੜੇ ਭਾਰਤੀਯ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦੇ ਦਫ਼ਤਰ ਵਿੱਚ ਰਾਤ ਨੂੰ ਸਕਿਉਰਿਟੀ ਗਾਰਡ ਵਜੋਂ ਡਿਊਟੀ ਕਰ ਰਹੇ ਸਾਬਕਾ ਫ਼ੌਜੀ ਦੀਦਾਰ ਸਿੰਘ (40) ਸਰੌਦ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ | ਮਿ੍ਤਕ ਦੀਦਾਰ ਸਿੰਘ ਦੇ ...

ਪੂਰੀ ਖ਼ਬਰ »

ਭਾਰੀ ਮੀ ਾਹ ਨਾਲ ਝੋਨੇ ਦੀ ਫ਼ਸਲ ਦਾ ਨੁਕਸਾਨੀ

ਧੂਰੀ, 25 ਸਤੰਬਰ (ਸੁਖਵੰਤ ਸਿੰਘ ਭੁੱਲਰ) - ਪਿਛਲੇ ਦਿਨੀਂ ਲਗਾਤਾਰ ਪਏ ਮੀਂਹ ਕਾਰਨ ਝੋਨੇ ਦੇ ਪੱਕਣ ਦੇ ਕਰੀਬ ਫ਼ਸਲ ਸਮੇਤ ਗੰਨਾ, ਹਰਾ-ਚਾਰਾ ਆਦਿ ਦਾ ਕਾਫ਼ੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਕਿਸਾਨ ਕਰਮਜੀਤ ਸਿੰਘ ਭੱਟੀ, ਗੁਰਮੀਤ ਸਿੰਘ, ਹਰਨੇਕ ਸਿੰਘ ...

ਪੂਰੀ ਖ਼ਬਰ »

ਚੱਲਦੀ ਬੱਸ ਤੋਂ ਛਾਲ ਮਾਰ ਦੇਣ ਕਾਰਨ ਵਿਅਕਤੀ ਦੀ ਮੌਤ

ਭਵਾਨੀਗੜ੍ਹ, 25 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਵਿਖੇ ਪਟਿਆਲਾ ਤੋਂ ਸੰਗਰੂਰ ਜਾ ਰਹੀ ਇੱਕ ਚੱਲਦੀ ਹੋਈ ਪੀ ਆਰ ਟੀ ਸੀ ਦੀ ਬੱਸ ਵਿਚੋਂ ਇੱਕ ਵਿਅਕਤੀ ਵੱਲੋਂ ਅਚਾਨਕ ਹੀ ਉੱਤਰਨ ਲਈ ਛਾਲ ਮਾਰ ਦੇਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਸਹੁਰੇ ਪਰਿਵਾਰ ਦੀ ਕੁੱਟਮਾਰ ਦਾ ਸ਼ਿਕਾਰ ਔਰਤ ਹਸਪਤਾਲ ਦਾਖ਼ਲ

ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਿਲ੍ਹੇ ਦੇ ਪਿੰਡ ਫਤਹਿਗੜ੍ਹ ਗੰਢੂਆਂ ਦੀ ਇਕ ਲੜਕੀ ਜੋ ਪਾਤੜਾਂ ਵਿਖੇ ਵਿਆਹੁਤਾ ਹੈ ਨੇ ਸਹੁਰੇ ਪਰਿਵਾਰ ਉੱਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਮਨਦੀਪ ਕੌਰ ਦਾ ਨਾਂਅ ਦੀ ਔਰਤ ਦੇ ਭਰਾਵਾਂ ਕੁਲਵੀਰ ...

ਪੂਰੀ ਖ਼ਬਰ »

ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ

ਲੌਾਗੋਵਾਲ, 25 ਸਤੰਬਰ (ਵਿਨੋਦ) - ਲੌਾਗੋਵਾਲ ਤੋਂ ਲਾਪਤਾ ਹੋਏ ਨੌਜਵਾਨ ਰਾਜੀਵ ਕੁਮਾਰ ਸੋਨੀ ਦੀ ਮਿ੍ਤਕ ਦੇਹ ਕੋਟਲਾ ਬਰਾਂਚ ਨਹਿਰ 'ਚੋਂ ਬਰਾਮਦ ਹੋਣ ਪਿੱਛੋਂ ਲੌਾਗੋਵਾਲ ਪੁਲਿਸ ਨੇ ਇੱਕ ਵਿਅਕਤੀ ਿਖ਼ਲਾਫ਼ ਆਤਮ ਹੱਤਿਆ ਲਈ ਮਜਬੂਰ ਕੀਤੇ ਜਾਣ ਦੇ ਦੋਸ਼ਾਂ ਤਹਿਤ ਕੇਸ ...

ਪੂਰੀ ਖ਼ਬਰ »

ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ

ਸੰਗਰੂਰ, 25 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਜਦੀਪ ਸਿੰਘ ਬਰਾੜ ਨੇ ਧਾਰਾ 144 ਅਧੀਨ ਜ਼ਿਲ੍ਹਾ ਸੰਗਰੂਰ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ ਲਗਾ ਦਿੱਤੀ ਹੈ | ਉਨ੍ਹਾਂ ਜ਼ਿਲ੍ਹਾ ...

ਪੂਰੀ ਖ਼ਬਰ »

ਮਿੱਤਰ ਸੈਨ ਮੀਤ ਨਾਲ ਰੂ-ਬਰੂ 30 ਨੰੂ

ਸੰਗਰੂਰ, 25 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 30 ਸਤੰਬਰ ਨੰੂ ਸਵੇਰੇ 10 ਵਜੇ ਸਥਾਨਕ ਮਾਨ ਹੋਮਿਓਪੈਥਿਕ ਹਸਪਤਾਲ ਵਿਖੇ ਪੰਜਾਬੀ ਸਾਹਿਤਕਾਰ ਮਿੱਤਰ ਸੈਨ ਮੀਤ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਜਾ ਰਿਹਾ ਹੈ | ਸਭਾ ਦੇ ਪ੍ਰੈੱਸ ਸਕੱਤਰ ...

ਪੂਰੀ ਖ਼ਬਰ »

ਮਲੇਰਕੋਟਲਾ ਦੇ ਇਤਿਹਾਸਿਕ ਥਾਵਾਂ ਦਾ ਦੌਰਾ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਹੋਈ-ਮੈਡਮ ਜਯੋਤੀ ਸਿੰਘ ਦੇਯੋ

ਮਾਲੇਰਕੋਟਲਾ, 25 ਸਤੰਬਰ (ਪਾਰਸ ਜੈਨ) - ਭੁਵਨੇਸ਼ਨਵਰ ਉੜੀਸਾ ਦੇ ਮੰਜੂਸ਼ਾ ਰਾਜ ਘਰਾਨੇ ਨਾਲ ਸਬੰਧਿਤ, ਰੋਟਰੀ ਕਲੱਬ ਭੁਵਨੇਸ਼ਵਰ ਦੇ ਸਾਬਕਾ ਪ੍ਰਧਾਨ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮਹਿਮਾਨ ਮੈਡਮ ਜਯੋਤੀ ਸਿੰਘ ਦੇਯੋ ਅਤੇ ਉਨ੍ਹਾਂ ਦੇ ਪਤੀ ...

ਪੂਰੀ ਖ਼ਬਰ »

ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸਾਂ ਲਾਗੂ ਕਰਨ ਤੋਂ ਹੱਥ ਖਿੱਚਣ ਲੱਗੀ-ਰਾਜੋਮਾਜਰਾ

ਮੂਲੋਵਾਲ, 25 ਸਤੰਬਰ (ਰਤਨ ਭੰਡਾਰੀ) - ਕਿਸਾਨ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਨੇ ਕੇਂਦਰ ਸਰਕਾਰ ਦੀ ਪੁਰਜੋਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸਾਂ ਲਾਗੂ ਕਰਨ ਤੋਂ ਭੱਜ ਰਹੀ ਹੈ | ...

ਪੂਰੀ ਖ਼ਬਰ »

ਅਸ਼ਵਨੀ ਧੀਰ ਬਣੇ ਨਗਰ ਕੌਾਸਲ ਦੇ ਕਾਰਜਕਾਰੀ ਪ੍ਰਧਾਨ

ਧੂਰੀ, 25 ਸਤੰਬਰ (ਸੰਜੇ ਲਹਿਰੀ) - ਸਥਾਨਕ ਨਗਰ ਕੌਾਸਲ ਦੇ ਦਫ਼ਤਰ ਵਿਖੇ ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਵਿਚ ਹੋਈ ਇੱਕ ਮੀਟਿੰਗ ਵਿਚ ਕੌਾਸਲਰ ਅਸ਼ਵਨੀ ਧੀਰ ਨੂੰ ਨਗਰ ਕੌਾਸਲ ਧੂਰੀ ਦਾ ਕਾਰਜਕਾਰੀ ਪ੍ਰਧਾਨ ਦਾ ਚਾਰਜ ਦਿੱਤਾ ਗਿਆ | ਜ਼ਿਕਰਯੋਗ ਹੈ ...

ਪੂਰੀ ਖ਼ਬਰ »

ਬਾਰਿਸ਼ ਕਾਰਨ ਮਕਾਨ ਡਿੱਗਿਆ

ਨਦਾਮਪੁਰ/ਚੰਨੋਂ, 25 ਸਤੰਬਰ (ਹਰਜੀਤ ਸਿੰਘ ਨਿਰਮਾਣ) - ਬੀਤੇ ਤਿੰਨ ਦਿਨ ਲਗਾਤਾਰ ਹੋਈ ਬਾਰਸ਼ ਨਾਲ ਜਿੱਥੇ ਖੇਤਾਂ ਵਿਚ ਝੋਨੇ ਦੀਆਂ ਫ਼ਸਲਾਂ ਢਹਿ ਢੇਰੀ ਹੋ ਗਈਆਂ ਉੱਥੇ ਬਹੁਤੇ ਲੋਕਾਂ ਦੇ ਮਕਾਨ ਵੀ ਡਿੱਗ ਗਏ | ਮੀਂਹ ਕਾਰਨ ਬਲਾਕ ਦੇ ਪਿੰਡ ਭੜੋ ਵਿਖੇ ਲੰਘੀ ਰਾਤ ਇੱਕ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦਾ ਡਿੱਗਿਆ ਆਸ਼ਿਆਨਾ

ਅਮਰਗੜ੍ਹ, 25 (ਬਲਵਿੰਦਰ ਸਿੰਘ ਭੁੱਲਰ) - ਗਿਆਨੀ ਜੈਲ ਸਿੰਘ ਕਲੋਨੀ ਵਿਖੇ ਇੱਕ ਗ਼ਰੀਬ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿਗ ਗਿਆ ਜਦੋਂ ਲਗਾਤਾਰ ਹੋ ਰਹੀ ਬਾਰਸ਼ ਦੌਰਾਨ ਉਨ੍ਹਾਂ ਦਾ ਆਸ਼ਿਆਨਾ ਢਹਿ ਢੇਰੀ ਹੋ ਗਿਆ | ਗ਼ਰੀਬ ਮਜ਼ਦੂਰ ਸਤਪਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਲਕਾ ਅਮਰਗੜ੍ਹ ਵਿਚ ਕਾਂਗਰਸ, ਅਕਾਲੀ ਦਲ ਅਤੇ ਲੋਇਪਾ ਨੇ ਵਿਖਾਈ ਆਪਣੀ ਤਾਕਤ

ਅਮਰਗੜ੍ਹ, 25 ਸਤੰਬਰ (ਬਲਵਿੰਦਰ ਸਿੰਘ ਭੁੱਲਰ) - ਵਿਧਾਨ ਸਭਾ ਹਲਕਾ ਅਮਰਗੜ੍ਹ ਵਿਚ ਪੰਜਾਬ ਦੀਆਂ ਦੋ ਪੰਚਾਇਤੀ ਸੰਸਥਾਵਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਲਈ ਪਈਆਂ ਵੋਟਾਂ ਉਪਰੰਤ ਪੰਜਾਬ ਵਿਚ ਰਾਜ ਕਰਦੀ ਪਾਰਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ...

ਪੂਰੀ ਖ਼ਬਰ »

ਡਾ: ਵਰਿੰਦਰ ਸਿੰਘ ਨੂੰ ਸਦਮਾ, ਮਾਤਾ ਨਹੀਂ ਰਹੇ

ਸੰਗਰੂਰ, 25 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਸਿਵਲ ਹਸਪਤਾਲ ਵਿਚ ਦੰਦ ਰੋਗ ਮਾਹਿਰ ਡਾ: ਵਰਿੰਦਰ ਸਿੰਘ ਦੇ ਮਾਤਾ ਸ੍ਰੀਮਤੀ ਤੇਜ ਕੌਰ ਦਾ ਅੱਜ ਇੱਥੇ ਦਿਹਾਂਤ ਹੋ ਗਿਆ | ਉਹ ਲਗਪਗ 72 ਵਰਿ੍ਹਆਂ ਦੇ ਸਨ | ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਡਾ: ਕਿਰਪਾਲ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਨੇ ਕੀਤੀ ਮੀਟਿੰਗ

ਸੰਗਰੂਰ, 25 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਬਲਾਕ ਪ੍ਰਧਾਨ ਪ੍ਰੀਤਮ ਸਿੰਘ ਬਡਰੁੱਖਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕਿਸਾਨੀ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਕਿਸਾਨ ...

ਪੂਰੀ ਖ਼ਬਰ »

ਗੁਰਮਤਿ ਸਮਾਗਮਾਂ ਦੌਰਾਨ ਸਿੱਖ ਵਿਦਵਾਨ ਅਤੇ ਪ੍ਰਚਾਰਕ ਪਹੰੁਚੇ

ਘਰਾਚੋਂ, 25 ਸਤੰਬਰ (ਘੁਮਾਣ)-ਗੁਰਦੁਆਰਾ ਸਿਧਾਨਾ ਸਾਹਿਬ ਖੁਰਾਣਾ ਵਿਖੇ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਦੀ ਨਿਗਰਾਨੀ ਹੇਠ ਇਲਾਕੇ ਦੀਆਂ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ...

ਪੂਰੀ ਖ਼ਬਰ »

ਸ਼ਮਸ਼ੇਰ ਸਿੰਘ ਬਿਲੰਗ ਸੁਪਰਡੈਂਟ ਨਹੀਂ ਰਹੇ

ਧੂਰੀ, 25 ਸਤੰਬਰ (ਨਰਿੰਦਰ ਸੇਠ) - ਸ: ਬਰਿੰਦਰਜੀਤ ਸਿੰਘ ਬਿਲੰਗ (ਬੰਟੀ) ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਸ: ਸ਼ਮਸ਼ੇਰ ਸਿੰਘ ਬਿਲੰਗ ਸੁਪਰਡੈਂਟ ਸਹਿਕਾਰੀ ਸਭਾਵਾਂ ਬਰਨਾਲਾ ਸੰਖੇਪ ਬਿਮਾਰੀ ਕਾਰਨ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ...

ਪੂਰੀ ਖ਼ਬਰ »

ਅਸੂਲ ਮੰਚ ਵਲੋਂ ਜਗਰਾਉਂ ਪਹੁੰਚਣ ਦਾ ਸੱਦਾ

ਅਮਰਗੜ੍ਹ, 25 ਸਤੰਬਰ (ਸੁਖਜਿੰਦਰ ਸਿੰਘ ਝੱਲ) - ਅਸੂਲ ਮੰਚ ਪੰਜਾਬ ਵਲੋਂ ਪਿੰਡ ਮੁੱਲਾਬੱਧਾ ਵਿਖੇ ਮੀਟਿੰਗ ਕਰ 30 ਸਤੰਬਰ ਨੂੰ ਦਾਣਾ ਮੰਡੀ ਜਗਰਾਉਂ ਵਿਖੇ ਪਹੁੰਚਣ ਲਈ ਆਮ ਲੋਕਾਂ ਨੂੰ ਲਾਮਬੰਧ ਕੀਤਾ ਗਿਆ | ਗੁਰਚਰਨ ਸਿੰਘ ਮੁੱਲਾਬੱਧਾ ਦੀ ਨਿਗਰਾਨੀ ਹੇਠ ਕਰਵਾਈ ਗਈ ਇਸ ...

ਪੂਰੀ ਖ਼ਬਰ »

ਚੋਣਾਂ ਵਿਚ ਕਾਂਗਰਸ ਦੀ ਨਹੀਂ ਗੁੰਡਾਗਰਦੀ ਦੀ ਹੋਈ ਜਿੱਤ-ਢੀਂਡਸਾ

ਸੰਗਰੂਰ, 25 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਵਲੋਂ ਜਿੱਤ ਦੀ ਜਤਾਈ ਜਾ ਰਹੀ ...

ਪੂਰੀ ਖ਼ਬਰ »

ਕੈਨੇਡਾ ਦੀ ਤੁਲਨਾ ਵਿਚ ਆਸਟੇ੍ਰਲੀਆ, ਨਿਊਜ਼ੀਲੈਂਡ ਬਣਿਆ ਨੌਜਵਾਨਾਂ ਦੀ ਪਹਿਲੀ ਪਸੰਦ-ਸੁਖਵਿੰਦਰ ਸਿੰਘ

ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ: ਸੁਖਵਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਵਲੋਂ ਸਟੂਡੈਂਟ ਵੀਜਿਆਂ ਵਿਚ ਦਿਖਾਈ ਜਾ ਰਹੀ ਦੇਰੀ ਕਾਰਨ ਨੌਜਵਾਨਾਂ ਵਿਚ ਆਸਟੇ੍ਰਲੀਆ, ਨਿਊਜੀਲੈਂਡ ਵੱਲ ਜਾਣ ਦਾ ਰੁਝਾਨ ਮੁੜ ਵਧਿਆ ਹੈ | ...

ਪੂਰੀ ਖ਼ਬਰ »

ਸੋਨੇ ਦਾ ਤਗਮਾ ਜੇਤੂ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ

ਜਖੇਪਲ, 25 ਸਤੰਬਰ (ਮੇਜਰ ਸਿੰਘ ਸਿੱਧੂ)-ਪਿਛਲੇ ਦਿਨੀ ਇੰਟਰਨੈਸ਼ਨਲ ਸਪੋਰਟਸ ਡਿਵੈਲਪਮੈਂਟ ਦੇ ਵੱਲੋਂ ਕਲੰਬ ੋ(ਸ੍ਰੀ ਲੰਕਾ) ਸਾਉਥ ਏਸ਼ੀਅਨ ਚੈਪੀਅਨਸਿੱਪ ਕਰਵਾਇਆ ਗਿਆ ਜਿਸ ਵਿੱਚ 20 ਦੇਸਾਂ ਦੇ ਖਿਡਾਰੀਆਂ ਨੇ ਭਾਗ ਲਿਆ | ਸਪੋਰਟਸ ਡਿਵੈਲਪਮੈਂਟ ਇੰਡੀਆ ਦੀ ਕਿੱਕ ...

ਪੂਰੀ ਖ਼ਬਰ »

ਮੇਲਾ ਛਪਾਰ ਕਾਨਫ਼ਰੰਸਾਂ 'ਚ ਸਿਆਸੀ ਦੂਸ਼ਣਬਾਜ਼ੀ ਨਾਲ ਮਾਹੌਲ ਗਰਮਾਇਆ

ਅਹਿਮਦਗੜ੍ਹ/ਡੇਹਲੋਂ/ਕੁੱਪ ਕਲਾਂ 25 ਸਤੰਬਰ (ਰਵਿੰਦਰ ਪੁਰੀ, ਅੰਮਿ੍ਤਪਾਲ ਸਿੰਘ ਕੈਲੇ, ਰਵਿੰਦਰ ਸਿੰਘ ਬਿੰਦਰਾ) - ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਸਿਆਸੀ ਕਾਨਫ਼ਰੰਸਾਂ ਦਾ ਅਖਾੜਾ ਭਾਰੀ ਮੀਂਹ ਦੇ ਬਾਵਜੂਦ ਖ਼ੂਬ ਭਖਿਆ | ਭਾਰੀ ਬਰਸਾਤ ਕਾਰਨ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਪੱਕੇ ਪੈਰੀਂ ਜੇਲ੍ਹ ਭੇਜਾਂਗੇ- ਬਿੱਟੂ

ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬਰਗਾੜੀ ਘਟਨਾ ਦੇ ਦੋਸ਼ੀਆਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਪੈਰੀਂ ਜੇਲ੍ਹ ਵਿਚ ਭੇਜਿਆ ਜਾਵੇਗਾ | ਉਨ੍ਹਾਂ ਲੋਕਾਂ ਨੂੰ ਭਰੋਸਾ ...

ਪੂਰੀ ਖ਼ਬਰ »

ਬੀਬੀ ਭੱਠਲ ਨੇ ਕੀਤੀ ਸੰਮਤੀ ਮੈਂਬਰਾਂ ਨਾਲ ਮੀਟਿੰਗ

ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ) - ਬਲਾਕ ਪੰਚਾਇਤ ਸੰਮਤੀ ਲਹਿਰਾਗਾਗਾ ਦੇ ਜ਼ੋਨ ਗੁਰਨੇ ਖ਼ੁਰਦ ਤੋਂ ਜੇਤੂ ਬਲਾਕ ਕਾਂਗਰਸ ਦੇ ਦਿਹਾਤੀ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਚੋਣ ਜਿੱਤਣ ਮਗਰੋਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ...

ਪੂਰੀ ਖ਼ਬਰ »

ਪੰਜਾਬ 'ਚ ਸਰਕਾਰ ਦਾ ਨਹੀਂ ਅਫ਼ਸਰਸ਼ਾਹੀ ਦਾ ਰਾਜ- ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੇਲਾ ਛਪਾਰ ਵਿਸ਼ਾਲ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ, ਸਿਰਫ਼ ਅਫ਼ਸਰਸ਼ਾਹੀ ਦਾ ਹੀ ਰਾਜ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਬੱਚਿਆਂ ਨੂੰ ਮਿਡ-ਡੇਅ-ਮੀਲ ਦਾ ਖਾਣਾ ਖਾਣ ਲਈ ਬੈਂਚ ਦਿੱਤੇ

ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਧਾਲੀਵਾਲ, ਭੁੱਲਰ)-ਲਾਈਨਜ਼ ਕਲੱਬ ਸੁਨਾਮ ਰਾਇਲਜ ਦੇ ਮੈਂਬਰ ਡਾ.ਵਿਜੇ ਗਰਗ ਅਤੇ ਡਾ.ਮਹੇਸ਼ ਗਰਗ ਵੱਲੋਂ ਆਪਣੇ ਪਿਤਾ ਸਵ: ਸ਼੍ਰੀ ਰਾਮ ਲਾਲ ਗਰਗ ਦੀ ਯਾਦ ਵਿਚ ਪ੍ਰਧਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਬਾਰ ਕੌ ਾਸਲ ਚੋਣ ਲਈ ਗੁਰਤੇਜ ਗਰੇਵਾਲ ਨੇ ਨਾਮਜ਼ਦਗੀ ਫਾਰਮ ਭਰੇ

ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ)-ਬਾਰ ਕੌਾਸਲ ਦੀਆਂ 1 ਅਤੇ 2 ਨਵੰਬਰ ਨੰੂ ਹੋ ਰਹੀਆਂ ਚੋਣਾਂ ਲਈ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲ ਗੁਰਤੇਜ ਸਿੰਘ ਗਰੇਵਾਲ ਨੇ ਅੱਜ ਆਪਣੇ ਨਾਮਜ਼ਦਗੀ ਫਾਰਮ ਜਮਾਂ ਕਰਵਾ ਦਿੱਤੇ ਹਨ | ਪਿਛਲੇ ਲੰਮੇ ਸਮੇਂ ਤੋਂ ਵਕਾਲਤ ਦੇ ਪੇਸ਼ੇ ਨਾਲ ...

ਪੂਰੀ ਖ਼ਬਰ »

ਘੱਗਰ ਦਰਿਆ ਦੇ ਸੰਭਾਵੀ ਹੜ੍ਹ ਦਾ ਡਰ ਅਜੇ ਵੀ ਬਰਕਰਾਰ

ਮੂਣਕ, 25 ਸਤੰਬਰ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ) - ਬੀਤੀ ਰਾਤ ਤੋ ਚੰਡੀਗੜ੍ਹ, ਪਟਿਆਲਾ, ਅੰਬਾਲਾ (ਹਰਿਆਣਾ) ਆਦਿ ਹਲ਼ਕਿਆ 'ਚ ਬਰਸਾਤ ਨਾ ਪੈਣ ਕਾਰਨ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਨੂੰ ਲੈ ਕੇ ਹਲਕੇ ਦੇ ਕਿਸਾਨਾਂ ਅਤੇ ਪ੍ਰਸ਼ਾਸਨ ਨੇ ਕੁਝ ਰਾਹਤ ਮਹਿਸੂਸ ਕੀਤੀ ...

ਪੂਰੀ ਖ਼ਬਰ »

ਡਾ. ਜਗਦੇਵ ਸਿੰਘ ਸੋਹੀ ਨੇ ਅਹੁਦਾ ਸੰਭਾਲਿਆ

ਸੰਗਰੂਰ, 25 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਪਸ਼ੂ ਵਿਗਿਆਨੀ ਅਤੇ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਸੰਗਰੂਰ ਡਾ. ਜਗਦੇਵ ਸਿੰਘ ਸੋਹੀ ਨੇ ਅੱਜ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਵਜੋਂ ਅਪਣਾ ਅਹੁਦਾ ਸੰਭਾਲ ਲਿਆ ਹੈ | ਡਾਇਰੈਕਟਰ ਪਸ਼ੂ ਪਾਲਣ ...

ਪੂਰੀ ਖ਼ਬਰ »

ਨਾਰੀਕੇ ਸੀਨੀਅਰ ਸਕੂਲ 'ਚ ਨੁੱਕੜ ਨਾਟਕ ਦੀ ਸਫ਼ਲ ਪੇਸ਼ਕਾਰੀ

ਮਲੇਰਕੋਟਲਾ, 25 ਸਤੰਬਰ (ਹਨੀਫ਼ ਥਿੰਦ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਨਾਰੀਕੇ ਵਿਖੇ ਸਕੂਲ ਦੇ ਐਨ.ਸੀ.ਸੀ. ਕੈਡਟਾਂ ਨੇ ਨੁੱਕੜ ਨਾਟਕ ਦਾ ਮੰਚਨ ਕੀਤਾ | ਇਸ ਨਾਟਕ ਵਿਚ ਕੈਡਟਾਂ ਨੇ ਸਾਡੇ ਸਮਾਜ ਅੰਦਰ ਅਤੇ ਹਰ ਥਾਂ 'ਤੇ ਜਿੱਥੇ ਵੀ ਅਸੀਂ ਆਪਣੇ ਰੋਜ਼ਾਨਾ ਜੀਵਨ ...

ਪੂਰੀ ਖ਼ਬਰ »

ਸਰਕਾਰ ਦੇ ਪ੍ਰਬੰਧਾਂ ਤੋਂ ਨਾਖੁਸ਼ ਕਿਸਾਨ ਝੋਨੇ ਦੀ ਪਰਾਲੀ ਸਾੜਨ ਲਈ ਬਜਿਦ

ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਧਾਲੀਵਾਲ, ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ | ਇਸ ਸਮੇਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ...

ਪੂਰੀ ਖ਼ਬਰ »

ਦਸਤਾਰ ਅਤੇ ਗੁਰਬਾਣੀ ਸੰਥਿਆ ਕੈਂਪ ਲਗਾਇਆ

ਲਹਿਰਾਗਾਗਾ/ਚੋਟੀਆਂ, 25 ਸਤੰਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਦਿਵਸ ਨੂੰ ਸਮਰਪਿਤ ਪਿੰਡ ਚੂੜਲ ਕਲਾਂ ਦੇ ਸ੍ਰੀ ...

ਪੂਰੀ ਖ਼ਬਰ »

ਵਕੀਲ ਭਾਈਚਾਰੇ ਨੇ ਡੇਂਗੂ ਵਿਰੋਧੀ ਮੁਫ਼ਤ ਕੈਂਪ ਲਗਾਇਆ

ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਧਾਲੀਵਾਲ, ਭੁੱਲਰ) - ਬਾਰ ਐਸੋਸੀਏਸ਼ਨ ਸੁਨਾਮ ਵਲੋਂ ਗੋਇਲ ਹੋਮੀਓ ਕਲਿਨਕ ਸੁਨਾਮ ਦੇ ਸਹਿਯੋਗ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਕਰਨਵੀਰ ਵਸ਼ਿਸ਼ਟ ਦੀ ਅਗਵਾਈ ਵਿਚ ਸਥਾਨਕ ਕੋਰਟ ਕੰਪਲੈਕਸ ਵਿਖੇ ਡੇਂਗੂ ਦੀ ਰੋਕਥਾਮ ਅਤੇ ਇਸ ...

ਪੂਰੀ ਖ਼ਬਰ »

ਕੈਂਪ ਦੌਰਾਨ 400 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ

ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਯੁਵਕ ਸੇਵਾਵਾਂ ਕਲੱਬ ਪਿੰਡ ਜਲੂਰ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਜਿਸ ਦਾ ...

ਪੂਰੀ ਖ਼ਬਰ »

ਲੌਾਗੋਵਾਲ ਅਤੇ ਡੀ.ਸੀ. ਨੇ ਜਵੰਧਾ ਪਰਿਵਾਰ ਨਾਲ ਦੁੱਖ ਪ੍ਰਗਟਾਇਆ

ਸੰਗਰੂਰ, 25 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਣਸ਼ਿਆਮ ਥੋਰੀ ਨੇ ਅੱਜ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸੰਗਰੂਰ ਦੇ ...

ਪੂਰੀ ਖ਼ਬਰ »

ਜੇਤੂ ਕਾਂਗਰਸੀ ਉਮੀਦਵਾਰ ਬੀਬੀ ਭੱਠਲ ਤੋਂ ਆਸ਼ੀਰਵਾਦ ਲੈਣ ਪਹੁੰਚੇ

ਮੂਨਕ, 25 ਸਤੰਬਰ (ਗਮਦੂਰ ਧਾਲੀਵਾਲ) - ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚੋਂ ਹਲਕਾ ਲਹਿਰਾ ਦੇ ਕਾਂਗਰਸ ਦੇ ਉਮੀਦਵਾਰ ਹੁੰਝਾਫੇਰ ਜਿੱਤ ਪ੍ਰਾਪਤ ਕਰਨ ਤੋਂ ਉਪਰੰਤ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ, ਵਾਇਸ ਚੇਅਰਪਰਸ਼ਨ ਪੰਜਾਬ ਰਾਜ ...

ਪੂਰੀ ਖ਼ਬਰ »

ਸਕੂਲ ਅਪਗ੍ਰੇਡ ਕਰਨ ਦੀ ਮੰਗ ਜ਼ੋਰ ਫੜਨ ਲੱਗੀ

ਮੂਲੋਵਾਲ, 25 ਸਤੰਬਰ (ਰਤਨ ਭੰਡਾਰੀ) - ਸਰਕਾਰੀ ਸਕੂਲ ਦੀ ਨੁਹਾਰ ਬਦਲਣ ਕਰ ਕੇ ਕਿਸੇ ਮਾਡਲ ਸਕੂਲ ਦਾ ਭੁਲੇਖਾ ਪਾਉਂਦੇ ਸਰਕਾਰੀ ਹਾਈ ਸਕੂਲ ਈਨਾ ਬਾਜਵਾ ਨੰੂ ਹੁਣ ਅੱਪਗ੍ਰੇਡ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ | ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਨੇ ਵੀ ਖੇਡ ਮੇਲੇ 'ਤੇ ...

ਪੂਰੀ ਖ਼ਬਰ »

ਸ਼ਹਿਰ ਦੇ ਗੰਦੇ ਨਿਕਾਸੀ ਪਾਣੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਹੋਈਆਂ ਬਰਬਾਦ

ਭਵਾਨੀਗੜ੍ਹ, 25 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਅਤੇ ਸਥਾਨਕ ਸ਼ਹਿਰ ਦਾ ਗੰਦਾ ਨਿਕਾਸੀ ਪਾਣੀ ਇਲਾਕੇ ਦੇ ਕਿਸਾਨਾਂ ਦੀ ਝੋਨੇ ਦੀ ਫਸਲ ਵਿੱਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ...

ਪੂਰੀ ਖ਼ਬਰ »

ਲਗਾਤਾਰ ਬਰਸਾਤ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ

ਲੌਾਗੋਵਾਲ, 25 ਸਤੰਬਰ (ਵਿਨੋਦ) - ਦੋ ਦਿਨਾਂ ਲਗਾਤਾਰ ਬਰਸਾਤ ਤੋਂ ਬਾਅਦ ਭਾਵੇਂ ਅੱਜ ਪਿਛਲੇ ਪਹਿਰ ਸੂਰਜ ਚੜ੍ਹ ਆਇਆ ਹੈ ਪ੍ਰੰਤੂ ਇਸ ਦੌਰਾਨ ਹੋਈ ਬਰਸਾਤ ਨੇ ਇਸ ਖ਼ੇਤਰ ਦੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ | ਇਸ ਬਰਸਾਤ ਦੀ ਬਹੁਤੀ ਮਾਰ ਅਗੇਤੀਆਂ ਬੀਜੀਆਂ ਜਾਣ ...

ਪੂਰੀ ਖ਼ਬਰ »

ਕੈਮਿਸਟ 28 ਨੂੰ ਦੁਕਾਨਾਂ ਬੰਦ ਕਰ ਕੇ ਕਰਨਗੇ ਰੋਸ ਪ੍ਰਦਰਸ਼ਨ

ਲਹਿਰਾਗਾਗਾ, 25 ਸਤੰਬਰ (ਸੂਰਜ ਭਾਨ ਗੋਇਲ)-ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਇੱਕ ਮੀਟਿੰਗ ਲਹਿਰਾਗਾਗਾ ਵਾਟਿਕਾ ਰਿਜੋਰਟ ਵਿਖੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪ੍ਰਧਾਨ,ਸੈਕਟਰੀ ਰਾਜੀਵ ਜੈਨ, ਲਹਿਰਾ ...

ਪੂਰੀ ਖ਼ਬਰ »

ਵਿਦਿਆਰਥੀਆਂ ਵੱਲੋਂ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

ਲਹਿਰਾਗਾਗਾ, 25 ਸਤੰਬਰ (ਸੂਰਜ ਭਾਨ ਗੋਇਲ)-ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਕੈਂਬਰਜ਼ ਗਲੋਬਲ ਸਕੂਲ ਬੰਗਾਂ ਵਿੱਚ ਹੋਈਆਂ | ਇਨ੍ਹਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਾਲਬੰਜਾਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਮਨਾਇਆ ਵਿਸ਼ਵ ਫਾਰਮਾਸਿਸਟ ਦਿਵਸ

ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ) - ਅੱਜ ਵਿਸ਼ਵ ਫਾਰਮਾਸਿਸਟ ਦਿਵਸ ਮੌਕੇ ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਸੰਗਰੂਰ ਵਲੋਂ ਸਿਵਲ ਹਸਪਤਾਲ ਸੰਗਰੂਰ ਵਿਖੇ ਕਰਵਾਏ ਗਏ ਇਕ ਸੰਖੇਪ ਸਮਾਗਮ ਦੌਰਾਨ ਸਿਹਤ ਵਿਭਾਗ ਵਿਚ ਫਾਰਮਾਸਿਸਟ ਦੀ ਮਹੱਤਤਾ ...

ਪੂਰੀ ਖ਼ਬਰ »

ਅਗਾਂਹਵਧੂ ਕਿਸਾਨ ਬੀਬੀ ਰਜਿੰਦਰ ਕੌਰ ਨੇ ਹੱਥੀਂ ਤਿਆਰ ਕੀਤੀਆਂ ਵਸਤਾਂ ਨਾਲ ਆਪਣੀ ਆਰਥਿਕਤਾ ਨੰੂ ਕੀਤਾ ਮਜ਼ਬੂਤ

ਸੰਗਰੂਰ, 25 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਪੇਂਡੂ ਖੇਤਰ ਨਾਲ ਜੁੜੇ ਲੋਕਾਂ ਨੰੂ ਵੱਖ-ਵੱਖ ਕਿੱਤਾਮੁੱਖੀ ਕਾਰਜ਼ਾਂ ਦੀ ਸਿਖਲਾਈ ਦੇ ਕੇ ਸਵੈਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ (ਖੇੜੀ) ਕਾਫੀ ਲਾਹੇਵੰਦ ਸਾਬਿਤ ਹੋ ਰਿਹਾ ਹੈ | ਪਿੰਡ ਚੱਠਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX