ਤਾਜਾ ਖ਼ਬਰਾਂ


ਬੀਬੀ ਲਖਵਿੰਦਰ ਕੌਰ ਗਰਚਾ ਮੁੜ ਕਾਂਗਰਸ ਵਿਚ ਸ਼ਾਮਲ
. . .  17 minutes ago
ਮੋਹਾਲੀ, 22 ਮਈ (ਅਵਤਾਰ ਨਗਲੀਆ) - ਕਾਂਗਰਸ ਵਿਚੋਂ ਕੱਢੇ ਬੀਬੀ ਲਖਵਿੰਦਰ ਕੌਰ ਗਰਚਾ ਇਕ ਵਾਰ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਸਮੇਤ ਵੱਖ ਵੱਖ ਆਗੂ ਮੌਜੂਦ...
ਧਮਾਕਾ ਹੋਣ ਕਾਰਨ ਇਕ ਜਵਾਨ ਸ਼ਹੀਦ ਤੇ 7 ਹੋਰ ਜ਼ਖਮੀ
. . .  26 minutes ago
ਸ੍ਰੀਨਗਰ, 22 ਮਈ - ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਸਥਿਤ ਕੰਟਰੋਲ ਲਾਇਨ ਨਾਲ ਲਗਦੇ ਮੇਂਢਰ ਇਲਾਕੇ ਵਿਚ ਆਈ.ਈ.ਡੀ ਧਮਾਕਾ ਹੋਣ ਕਾਰਨ ਇਕ ਜਵਾਨ ਸ਼ਹੀਦ ਹੋ ਗਿਆ ਹੈ ਤੇ ਜਦਕਿ ਸੱਤ ਹੋਰ ਜ਼ਖਮੀ ਹੋਏ...
ਧਰਨੇ ਵਿਚ ਸ਼ਾਮਲ ਹੋਏ ਸੁਖਪਾਲ ਖਹਿਰਾ, ਬੀਬੀ ਖਾਲੜਾ ਸਮੇਤ ਵੱਖ ਵੱਖ ਆਗੂ
. . .  41 minutes ago
ਫ਼ਰੀਦਕੋਟ, 22 ਮਈ - ਪੁਲਿਸ ਹਿਰਾਸਤ ਵਿਚ ਮਰਨ ਵਾਲੇ ਲੜਕੇ ਦੀ ਮੌਤ ਤੋਂ ਬਾਅਦ ਪਰਿਵਾਰ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਐਸ.ਐਸ.ਪੀ. ਦਫ਼ਤਰ ਬਾਹਰ ਧਰਨਾ ਲਗਾਇਆ ਗਿਆ ਹੈ। ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ...
ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਰੱਖਿਆ ਠੱਪ
. . .  51 minutes ago
ਸੰਗਰੂਰ, 22 ਮਈ (ਧੀਰਜ ਪਸ਼ੌਰੀਆ) - ਲੁਧਿਆਣਾ ਜ਼ਿਲ੍ਹੇ ਦੀ ਸਬ ਡਵੀਜ਼ਨ ਖੰਨਾ ਬਾਰ ਦੇ ਸਾਬਕਾ ਪ੍ਰਧਾਨ 'ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਅੱਜ ਕੰਮਕਾਜ ਠੱਪ ਰੱਖਿਆ। ਜ਼ਿਲ੍ਹਾ ਬਾਰ ਦੇ ਵਕੀਲਾਂ...
ਕਾਂਗਰਸੀ ਆਗੂ ਨੇ ਸੁਪਰੀਮ ਕੋਰਟ 'ਤੇ ਦਿੱਤਾ ਵਿਵਾਦਗ੍ਰਸਤ ਬਿਆਨ
. . .  about 1 hour ago
ਨਵੀਂ ਦਿੱਲੀ, 22 ਮਈ - ਲੋਕ ਸਭਾ ਚੋਣਾਂ 2019 ਦੇ ਨਤੀਜੇ ਆਉਣ 'ਚ ਕੁਝ ਘੰਟੇ ਬਾਕੀ ਹਨ। ਵਿਰੋਧੀ ਧਿਰ ਈ.ਵੀ.ਐਮ. ਤੇ ਵੀ.ਵੀ.ਪੈਟ ਦੀ ਸੁਰੱਖਿਆ 'ਤੇ ਸਵਾਲ ਚੁੱਕ ਰਿਹਾ ਹੈ। ਹਾਲ ਹੀ ਵਿਚ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਉਦਿਤ ਰਾਜ ਨੇ ਈ.ਵੀ.ਐਮ. ਵਿਵਾਦ 'ਤੇ...
ਭਿਆਨਕ ਸੜਕ ਹਾਦਸੇ 'ਚ 5 ਜੀਆਂ ਦੀ ਮੌਤ
. . .  about 1 hour ago
ਭੁਵਨੇਸ਼ਵਰ, 22 ਮਈ - ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ 'ਚ ਕੌਮੀ ਮਾਰਗ 26 'ਤੇ ਵਾਪਰੇ ਭਿਆਨਕ ਹਾਦਸੇ ਵਿਚ ਇਕ ਪਰਿਵਾਰ ਦੇ 5 ਜੀਆ ਦੀ ਮੌਤ ਹੋ ਗਈ। ਜਦਕਿ 2 ਗੰਭੀਰ ਜ਼ਖਮੀ ਹੋਏ ਹਨ। ਇਹ ਹਾਦਸਾ ਅੱਜ ਸਵੇਰੇ ਕਾਰ ਤੇ ਟਰੱਕ ਵਿਚਾਲੇ...
ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2019 ਵਿਚ ਹਿੱਸਾ ਲੈਣ ਲਈ ਹੋਈ ਰਵਾਨਾ
. . .  about 1 hour ago
ਮੁੰਬਈ, 22 ਮਈ - 15 ਮੈਂਬਰੀ ਭਾਰਤੀ ਕ੍ਰਿਕਟ ਟੀਮ ਅੱਜ ਮੁੰਬਈ ਏਅਰਪੋਰਟ ਤੋਂ ਇੰਗਲੈਂਡ ਲਈ ਰਵਾਨਾ ਹੋ ਗਈ। ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋ ਰਹੇ ਆਈ.ਸੀ.ਸੀ. ਵਿਸ਼ਵ ਕੱਪ ਵਿਚ ਹਿੱਸਾ...
ਟਿਕ ਟਾਕ 'ਤੇ 5 ਲੱਖ ਪ੍ਰਸੰਸਕਾਂ ਵਾਲੇ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ
. . .  about 2 hours ago
ਨਵੀਂ ਦਿੱਲੀ, 22 ਮਈ - ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਵਾਰਕਾ ਮੋੜ ਮੈਟਰੋ ਸਟੇਸ਼ਨ ਦੇ ਨੇੜੇ ਦੋ ਦਿਨ ਪਹਿਲਾ ਗੈਂਗਵਾਰ ਤੇ ਪੁਲਿਸ ਗੋਲੀਬਾਰੀ 'ਚ ਦੋ ਬਦਮਾਸ਼ਾਂ ਦੀ ਮੌਤ ਹੋ ਗਈ ਸੀ। ਉੱਥੇ ਹੀ, ਨਜਫਗੜ ਇਲਾਕੇ...
ਮੇਰਠ ਵਿਚ ਐਸ.ਪੀ. ਬਸਪਾ ਵਰਕਰ ਸਟਰਾਂਗ ਰੂਮ ਦੀ ਦੂਰਬੀਨਾਂ ਤੇ ਕੈਮਰਿਆਂ ਨਾਲ ਕਰ ਰਹੇ ਹਨ ਨਿਗਰਾਨੀ
. . .  about 2 hours ago
ਮੇਰਠ, 22 ਮਈ - ਵੋਟਿੰਗ ਤੋਂ ਬਾਅਦ ਈ.ਵੀ.ਐਮ. ਨੂੰ ਮਤ ਗਿਣਤੀ ਸਥਾਨਾਂ ਤੱਕ ਪਹੁੰਚਾਉਣ'ਚ ਗੜਬੜੀ ਤੇ ਉਨ੍ਹਾਂ ਦੀ ਦੁਰਵਰਤੋਂ ਨੂੰ ਲੈ ਕੇ ਵੱਖ ਵੱਖ ਇਲਾਕਿਆਂ ਤੋਂ ਮਿਲੀ ਸ਼ਿਕਾਇਤਾਂ ਵਿਚਕਾਰ ਉਤਰ ਪ੍ਰਦੇਸ਼ ਦੇ ਮੇਰਠ 'ਚ ਸਪਾ-ਬਸਪਾ ਵਰਕਰਾਂ ਨੇ ਸਟਰਾਂਗ ਰੂਮ ਦੇ ਬਾਹਰ...
ਬੱਚੀ ਵਿੰਡ ਦੇ ਪਿੰਡ ਸ਼ਹੂਰਾ ਵਿਖੇ ਹੁਣ ਤੱਕ 25 ਫੀਸਦੀ ਪੋਲਿੰਗ ਹੋ ਚੁੱਕੀ ਹੈ
. . .  about 2 hours ago
ਐਨ.ਸੀ.ਪੀ ਆਗੂ ਜੈਦੱਤ ਕਾਸ਼ੀਨਗਰ ਅੱਜ ਹੋਣਗੇ ਸ਼ਿਵਸੈਨਾ 'ਚ ਸ਼ਾਮਲ
. . .  about 3 hours ago
ਮੁੰਬਈ, 22 ਮਈ - ਐਨ.ਸੀ.ਪੀ ਆਗੂ ਅਤੇ ਸਾਬਕਾ ਮੰਤਰੀ ਜੈਦੱਤ ਕਾਸ਼ੀਨਗਰ ਅੱਜ ਸ਼ਿਵ ਸੈਨਾ 'ਚ ਸ਼ਾਮਲ...
ਸੀ.ਆਰ.ਪੀ.ਐਫ ਬੰਕਰ 'ਤੇ ਗਰਨੇਡ ਹਮਲਾ
. . .  about 3 hours ago
ਸ੍ਰੀਨਗਰ, 22 ਮਈ - ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਸੀ.ਆਰ.ਪੀ.ਐਫ ਬੰਕਰ 'ਤੇ ਗਰਨੇਡ ਹਮਲਾ ਕੀਤਾ ਗਿਆ। ਇਸ ਹਮਲੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ...
ਸਰੀਆ : ਬਾਗ਼ੀਆਂ ਦੇ ਜਵਾਬੀ ਹਮਲੇ 'ਚ ਦਰਜਨਾਂ ਮੌਤਾਂ
. . .  about 4 hours ago
ਨਵੀਂ ਦਿੱਲੀ, 22 ਮਈ - ਸੀਰੀਆ 'ਚ ਬਾਗ਼ੀਆਂ ਵੱਲੋਂ ਕੀਤੇ ਗਏ ਜਵਾਬੀ ਹਮਲੇ 'ਚ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਖ਼ਬਰ...
ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ
. . .  about 4 hours ago
ਸ੍ਰੀਨਗਰ, 22 ਮਈ - ਜੰਮੂ ਕਸ਼ਮੀਰ ਦੇ ਕੁਲਗਾਮ 'ਚ ਪੈਂਦੇ ਗੋਪਾਲਪੁਰਾ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਨਵੀਂ ਦਿੱਲੀ, 22 ਮਈ - ਨਿਕੋਬਾਰ ਟਾਪੂ 'ਚ ਬੀਤੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਇਸਰੋ ਵੱਲੋਂ ਭਾਰਤੀ ਪ੍ਰਿਥਵੀ ਨਿਗਰਾਨੀ ਉਪਗ੍ਰਹਿ ਸਫਲਤਾਪੂਰਵਕ ਲਾਂਚ
. . .  about 4 hours ago
ਪਿੰਡ ਸ਼ਹੂਰਾਂ 'ਚ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  about 5 hours ago
ਮੁੰਬਈ : ਪੱਛਮੀ ਰੇਲਵੇ ਲਾਈਨ 'ਤੇ ਸਿਗਨਲ ਫ਼ੇਲ੍ਹ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  1 day ago
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  1 day ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  1 day ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  1 day ago
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  1 day ago
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  1 day ago
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  1 day ago
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  1 day ago
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  1 day ago
ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਨਾਲ ਮੈਂ ਚਿੰਤਾ 'ਚ ਹਾਂ- ਪ੍ਰਣਬ ਮੁਖਰਜੀ
. . .  1 day ago
ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ
. . .  1 day ago
ਸ਼ੋਪੀਆਂ ਦੇ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  1 day ago
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਈ. ਵੀ. ਐੱਮ.- ਚੋਣ ਕਮਿਸ਼ਨ
. . .  1 day ago
ਪੱਲੇਦਾਰਾਂ ਦੇ ਦੋ ਧੜਿਆਂ 'ਚ ਹੋਈ ਲੜਾਈ, ਕਈ ਜ਼ਖ਼ਮੀ
. . .  1 day ago
ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ
. . .  about 1 hour ago
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਸੜ ਕੇ ਹੋਈਆਂ ਸੁਆਹ, ਦੋ ਮਾਸੂਮ ਬੱਚੀਆਂ ਦੀ ਮੌਤ
. . .  about 1 hour ago
ਜੇਕਰ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਸੀ ਤਾਂ ਉਹ ਹਾਈਕਮਾਂਡ ਨਾਲ ਗੱਲਬਾਤ ਕਰ ਸਕਦੇ ਸਨ- ਪ੍ਰਨੀਤ ਕੌਰ
. . .  about 1 hour ago
ਸੰਜੇ ਸਿੰਘ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਕਿਹਾ- ਦੇਸ਼ ਭਰ 'ਚੋਂ ਹੋਵੇਗਾ ਭਾਜਪਾ ਦਾ ਸਫ਼ਾਇਆ
. . .  about 1 hour ago
ਅਫ਼ਗ਼ਾਨਿਸਤਾਨ 'ਚ 9 ਤਾਲਿਬਾਨੀ ਅੱਤਵਾਦੀ ਢੇਰ
. . .  20 minutes ago
ਐਗਜ਼ਿਟ ਪੋਲ ਵਿਰੋਧੀ ਧਿਰ ਦਾ ਹੌਂਸਲਾ ਤੋੜਨ ਦਾ ਹਥਿਆਰ- ਪ੍ਰਿਅੰਕਾ ਗਾਂਧੀ
. . .  36 minutes ago
ਸਾਰੀਆਂ ਵੀ. ਵੀ. ਪੈਟ ਪਰਚੀਆਂ ਦੀ ਜਾਂਚ ਸੰਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ
. . .  about 1 hour ago
ਪੱਛਮੀ ਬੰਗਾਲ 'ਚ ਭਾਜਪਾ ਦੇ ਪੰਜ ਵਰਕਰ ਜ਼ਖ਼ਮੀ, ਟੀ. ਐੱਮ. ਸੀ. 'ਤੇ ਹਮਲੇ ਦਾ ਦੋਸ਼
. . .  about 1 hour ago
ਮੈਕਸੀਕੋ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ
. . .  about 1 hour ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 minute ago
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  1 day ago
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  1 day ago
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  1 day ago
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  1 day ago
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਅੱਸੂ ਸੰਮਤ 550

ਖੇਡ ਸੰਸਾਰ

ਵਿਰਾਟ ਕੋਹਲੀ ਤੇ ਮੀਰਾਬਾਈ ਚਾਨੂੰ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ

*ਜਲੰਧਰ ਦੇ ਹਾਕੀ ਖਿਡਾਰੀ ਮਨਪ੍ਰੀਤ ਸਿੰਘ, ਨੀਰਜ ਚੋਪੜਾ ਤੇ ਹਿਮਾ ਦਾਸ ਸਮੇਤ 20 ਨੂੰ ਅਰਜਨ ਪੁਰਸਕਾਰ * ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਾਕਾ ਟਰਾਫ਼ੀ ਨਾਲ ਕੀਤਾ ਸਨਮਾਨਿਤ

ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਇਕ ਸਮਾਰੋਹ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਭਾਰਤੋਲਣ 'ਚ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂੰ ਨੂੰ ਦੇਸ਼ ਦੇ ਸਰਬਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਜਲੰਧਰ ਦੇ ਹਾਕੀ ਖਿਡਾਰੀ ਮਨਪ੍ਰੀਤ ਸਿੰਘ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ 'ਚ ਇਸ ਸਾਲ ਸੋਨ ਤਗਮਾ ਜਿੱਤਣ ਵਾਲੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇ ਅਥਲੈਟਿਕ 'ਚ ਜੂਨੀਅਰ ਵਿਸ਼ਵ ਚੈਂਪੀਅਨ ਹਿਮਾ ਦਾਸ ਸਮੇਤ 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਪ੍ਰਦਾਨ ਕੀਤੇ | ਖੇਡਾਂ 'ਚ ਉਪਲਬਧੀਆਂ ਲਈ ਅੰਮਿ੍ਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਦੱਸਣਯੋਗ ਹੈ ਕਿ ਹਰ ਸਾਲ ਇਹ ਪੁਰਸਕਾਰ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ 'ਤੇ ਦਿੱਤੇ ਜਾਂਦੇ ਸਨ ਪਰ ਇਸ ਵਾਰ ਏਸ਼ਿਆਈ ਖੇਡਾਂ ਹੋਣ ਕਰਕੇ ਇਨ੍ਹਾਂ ਪੁਰਸਕਾਰਾਂ ਦੀ ਵੰਡ ਦਾ ਪ੍ਰੋਗਰਾਮ 25 ਸਤੰਬਰ ਤੱਕ ਟਾਲ ਦਿੱਤਾ ਸੀ | ਇਸ ਸਮਾਰੋਹ ਦੌਰਾਨ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ, ਉਸ ਦੀ ਮਾਂ ਸਰੋਜ ਕੋਹਲੀ ਤੇ ਵੱਡਾ ਭਰਾ ਵਿਕਾਸ ਵੀ ਹਾਜ਼ਰ ਸੀ | ਖੇਲ ਰਤਨ ਪੁਰਸਕਾਰ ਹਾਸਲ ਕਰਨ ਵਾਲੇ ਕੋਹਲੀ ਤੀਸਰੇ ਕ੍ਰਿਕਟਰ ਹਨ | ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ (1997-1998) ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (2007) ਇਹ ਪੁਰਸਕਾਰ ਜਿੱਤ ਚੁੱਕੇ ਹਨ | ਦੱਸਣਯੋਗ ਹੈ ਕਿ ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ ਕੋਹਲੀ ਨੂੰ 2013 'ਚ ਅਰਜਨ ਪੁਰਸਕਾਰ ਅਤੇ ਪਿਛਲੇ ਸਾਲ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ |
ਮੀਰਾਬਾਈ ਚਾਨੂੰ, ਜਿਸ ਨੂੰ ਇਸੇ ਸਾਲ ਪਦਮਸ੍ਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ, ਨੂੰ ਪਿਛਲੇ ਸਾਲ ਵਿਸ਼ਵ ਭਾਰਤੋਲਣ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਣ ਲਈ ਖੇਲ ਰਤਨ ਪੁਰਸਕਾਰ ਦਿੱਤਾ ਗਿਆ ਹੈ | ਉਸ ਨੇ ਰਾਸ਼ਟਰਮੰਡਲ ਖੇਡਾਂ 'ਚ ਵੀ ਸੋਨ ਤਗਮਾ ਜਿੱਤਿਆ ਸੀ ਪਰ ਸੱਟ ਦੇ ਚਲਦਿਆਂ ਉਹ ਏਸ਼ਿਆਈ ਖੇਡਾਂ 'ਚ ਨਹੀਂ ਖੇਡ ਸਕੀ ਸੀ | ਦੱਸਣਯੋਗ ਹੈ ਕਿ ਖੇਲ ਰਤਨ ਪੁਰਸਕਾਰ ਜਿੱਤਣ ਵਾਲੇ 7.5 ਲੱਖ ਦੀ ਇਨਾਮੀ ਰਾਸ਼ੀ ਅਤੇ ਅਰਜਨ ਪੁਰਸਕਾਰ ਜਿੱਤਣ ਵਾਲੇ ਨੂੰ 5 ਲੱਖ ਦੀ ਇਨਾਮੀ ਰਾਸ਼ੀ ਅਤੇ ਸਨਮਾਨ ਪੱਤਰ ਦਿੱਤਾ ਜਾਂਦਾ ਹੈ | ਰਾਸ਼ਟਰਪਤੀ ਨੇ ਕੋਚਾਂ ਨੂੰ ਦ੍ਰੋਣਾਚਾਰੀਆ ਤੇ ਧਿਆਨ ਚੰਦ ਪੁਰਸਕਾਰ, ਤੇਨਜ਼ਿੰਗ ਨੋਰਗੇ ਨੈਸ਼ਨਲ ਅਡਵੈਂਚਰ ਪੁਰਸਕਾਰ ਅਤੇ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਵੀ ਦਿੱਤੇ | ਇਸ ਸਾਲ 8 ਕੋਚਾਂ ਨੂੰ ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਕ੍ਰਿਕਟ ਕੋਚ ਤਾਰਕ ਸਿਨਹਾ ਅਤੇ 39 ਸਾਲਾ ਮੁੱਕੇਬਾਜ਼ੀ ਕੋਚ ਸੀ. ਏ. ਕੁਟੱਪਾ ਦਾ ਨਾਂਅ ਵੀ ਸ਼ਾਮਿਲ ਹੈ | ਖੇਡ ਖ਼ੇਤਰ 'ਚ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਧਿਆਨ ਚੰਦ ਪੁਰਸਕਾਰ ਚਾਰ ਸਾਬਕਾ ਅਥਲੀਟਾਂ ਨੂੰ ਦਿੱਤਾ ਗਿਆ | ਰਾਸ਼ਟਰੀ ਇਸਪਾਤ ਨਿਗਮ ਲਿਮ., ਜੇ. ਐਸ. ਡਬਲਯੂ ਸਪੋਰਟਸ ਅਤੇ ਸਪੋਰਟਸ ਫ਼ਾਰ ਡਿਵੈਲਪਮੈਂਟ-ਇਸ਼ਾ ਆਊਟਰੀਚ ਨੂੰ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਪ੍ਰਦਾਨ ਕੀਤਾ ਗਿਆ |
ਅਰਜਨ ਪੁਰਸਕਾਰ
ਨੀਰਜ ਚੋਪੜਾ, ਜਿਨਸਨ ਜੋਹਨਸਨ, ਹਿਮਾ ਦਾਸ (ਅਥਲੈਟਿਕਸ), ਐਨ. ਸਿੱਕੀ ਰੇਡੀ (ਬੈਡਮਿੰਟਨ), ਸਤੀਸ਼ ਕੁਮਾਰ (ਮੁੱਕੇਬਾਜ਼ੀ), ਸਮਿ੍ਤੀ ਮੰਧਨਾ (ਕ੍ਰਿਕਟ), ਸ਼ੁਭਾਂਕਰ ਸ਼ਰਮਾ (ਗੋਲਫ), ਮਨਪ੍ਰੀਤ ਸਿੰਘ, ਸਵਿਤਾ (ਹਾਕੀ), ਰਵੀ ਰਾਠੌਰ (ਪੋਲੋ), ਰਾਹੀ ਸਰਨੋਬਤ, ਅੰਕੁਰ ਮਿੱਤਲ, ਸ਼੍ਰੇਅਸੀ ਸਿੰਘ (ਨਿਸ਼ਾਨੇਬਾਜ਼ੀ), ਮਨਿਕਾ ਬਤਰਾ, ਜੀ. ਸਾਥੀਆਨ (ਟੇਬਲ ਟੈਨਿਸ), ਰੋਹਨ ਬੋਪੰਨਾ (ਟੈਨਿਸ), ਸੁਮਿਤ (ਕੁਸ਼ਤੀ), ਪੂਜਾ ਕਾਦੀਆ (ਵੁਸ਼ੂ), ਅੰਕੁਰ ਧਾਮਾ (ਪੈਰਾ-ਅਥਲੈਟਿਕਸ), ਮਨੋਜ ਸਰਕਾਰ (ਪੈਰਾ-ਬੈਡਮਿੰਟਨ)
ਦ੍ਰੋਣਾਚਾਰੀਆ ਪੁਰਸਕਾਰ
ਸੀ. ਏ. ਕੁਟੱਪਾ (ਮੁੱਕੇਬਾਜ਼ੀ), ਵਿਜੇ ਸ਼ਰਮਾ (ਭਾਰਤੋਲਣ), ਏ. ਸ੍ਰੀਨਿਵਾਸ ਰਾਓ (ਟੇਬਲ ਟੈਨਿਸ), ਸੁਖਦੇਵ ਸਿੰਘ ਪਨੂੰ (ਅਥਲੈਟਿਕਸ), ਕਲੇਂਰਸ ਲੋਬੋ (ਹਾਕੀ, ਲਾਈਫ਼ਟਾਈਮ), ਤਾਰਕ ਸਿਨਹਾ (ਕ੍ਰਿਕਟ, ਲਾਈਫ਼ਟਾਈਮ), ਜੀਵਨ ਕੁਮਾਰ ਸ਼ਰਮਾ (ਜੁਡੂ, ਲਾਈਫ਼ਟਾਈਮ), ਵੀ. ਆਰ. ਬੀਦੂ (ਅਥਲੈਟਿਕਸ, ਲਾਈਫ਼ਟਾਈਮ) |
ਧਿਆਨ ਚੰਦ ਪੁਰਸਕਾਰ
ਸਤਿਆਦੇਵ ਪ੍ਰਸਾਦ (ਤੀਰਅੰਦਾਜ਼ੀ), ਭਰਤ ਕੁਮਾਰ ਛੇਤਰੀ (ਹਾਕੀ), ਬੌਬੀ ਅਲੋਏਸਿਜ਼ (ਅਥਲੈਟਿਕਸ), ਸੀ. ਦਾਦੂ ਦੱਤਾਤਰੇ (ਕੁਸ਼ਤੀ) |

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਰਿਕਾਰਡ 23ਵੀਂ ਵਾਰ 'ਮਾਕਾ' ਟਰਾਫ਼ੀ

ਅੰਮਿ੍ਤਸਰ (ਹਰਜਿੰਦਰ ਸਿੰਘ ਸ਼ੈਲੀ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਰਾਸ਼ਟਰਪਤੀ ਭਵਨ 'ਚ ਕਰਵਾਏ ਕੌਮੀ ਖੇਡ ਇਨਾਮ ਵੰਡ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਤੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ: ਸੁਖਦੇਵ ਸਿੰਘ ਨੂੰ ਯੂਨੀਵਰਸਿਟੀ ਪੱਧਰ 'ਤੇ ਦੇਸ਼ ਦੀ ਸਰਬਉੱਚ ਖੇਡ ਟਰਾਫ਼ੀ 'ਮੌਲਾਨਾ ਅਬੁਲ ਕਲਾਮ ਆਜ਼ਾਦ' (ਮਾਕਾ) ਟਰਾਫ਼ੀ ਪ੍ਰਦਾਨ ਕੀਤੀ | ਜੀ. ਐਨ. ਡੀ. ਯੂ. 23ਵੀਂ ਵਾਰ 'ਮਾਕਾ' ਟਰਾਫ਼ੀ ਹਾਸਲ ਕਰਨ ਵਾਲੀ ਦੇਸ਼ ਦੀ ਇਕ ਮਾਤਰ ਯੂਨੀਵਰਸਿਟੀ ਬਣ ਗਈ ਹੈ | ਇਸ ਤੋਂ ਪਹਿਲਾਂ ਜੀ. ਐਨ. ਡੀ. ਯੂ. ਨੇ ਆਖਰੀ ਵਾਰ 2011-12 'ਚ 'ਮਾਕਾ' ਟਰਾਫ਼ੀ 'ਤੇ ਕਬਜ਼ਾ ਜਮਾਇਆ ਸੀ ਅਤੇ ਇਸਦੇ ਬਾਅਦ ਲਗਾਤਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ 'ਤੇ ਕਬਜ਼ਾ ਜਮਾ ਰਹੀ ਸੀ | ਇਸ ਮੌਕੇ ਰਾਸ਼ਟਰਪਤੀ ਨੇ ਜੀ. ਐਨ. ਡੀ. ਯੂ. ਨੂੰ ਖੇਡਾਂ ਦੇ ਵਿਕਾਸ ਲਈ 10 ਲੱਖ ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ | ਰਾਸ਼ਟਰਪਤੀ ਭਵਨ 'ਚ 'ਵਰਸਿਟੀ ਦੇ ਸਹਾਇਕ ਖੇਡ ਡਾਇਰੈਕਟਰ ਡਾ: ਕੰਵਰ ਮਨਦੀਪ ਸਿੰਘ ਢਿੱਲੋਂ ਵੀ ਵਿਸ਼ੇਸ਼ ਰੂਪ 'ਚ ਮੌਜੂਦ ਸਨ | 'ਵਰਸਿਟੀ ਨੇ ਇਸ ਵੱਕਾਰੀ ਟਰਾਫ਼ੀ 'ਤੇ ਰਿਕਾਰਡ 107745 ਅੰਕਾਂ ਨਾਲ ਕਬਜ਼ਾ ਜਮਾਇਆ ਸੀ ਜਦੋਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੂਸਰੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੀਸਰੇ ਸਥਾਨ 'ਤੇ ਰਹੇ ਸਨ | ਮਾਕਾ ਟਰਾਫ਼ੀ ਜਿੱਤਣ 'ਤੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਅਮਨਦੀਪ ਸਿੰਘ, ਡਾ. ਬਲਜਿੰਦਰ ਸਿੰਘ ਬੱਲ, ਦੀਦਾਰ ਸਿੰਘ, ਸਾਈ ਹਾਕੀ ਕੋਚ ਬਲਜੀਤ ਕੌਰ, ਡਾ. ਗੁਰਮੇਜ ਸਿੰਘ ਧਾਲੀਵਾਲ ਨੇ ਵਧਾਈ ਦਿੱਤੀ ਹੈ |

ਕ੍ਰਿਕਟ 'ਤੇ ਫ਼ਿਕਸਿੰਗ ਦਾ ਸਾਇਆ

ਦੁਬਈ, 25 ਸਤੰਬਰ (ਏਜੰਸੀ)-ਯੂ. ਏ. ਈ. 'ਚ ਜਾਰੀ ਏਸ਼ੀਆ ਕੱਪ ਦੇ ਵਿਚਕਾਰ ਸਪਾਟ ਫ਼ਿਕਸਿੰਗ ਦਾ ਜਿੰਨ ਫਿਰ ਬਾਹਰ ਆ ਗਿਆ | ਟੂਰਨਾਮੈਂਟ ਦੇ ਦੌਰਾਨ ਅਫ਼ਗਾਨਿਸਤਾਨ ਦੇ ਸਟਾਰ ਕ੍ਰਿਕਟਰ ਮੁਹੰਮਦ ਸ਼ਹਿਜਾਦ ਨਾਲ ਫ਼ਿਕਸਿੰਗ ਲਈ ਸੰਪਰਕ ਕੀਤਾ ਗਿਆ ਸੀ | ਸ਼ਹਿਜਾਦ ਨੇ ਇਸ ਦੀ ...

ਪੂਰੀ ਖ਼ਬਰ »

ਮਾਕਾ ਟਰਾਫ਼ੀ ਨਾਲ ਯੂਨੀਵਰਸਿਟੀ ਦੀਆਂ ਖੇਡਾਂ ਨੂੰ ਹੋਰ ਉਤਸ਼ਾਹ ਮਿਲੇਗਾ-ਨਿੱਝਰ

ਜਲੰਧਰ, 25 ਸਤੰਬਰ (ਜਤਿੰਦਰ ਸਾਬੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਮਾਕਾ ਟਰਾਫ਼ੀ ਮੁੜ ਜਿੱਤਣ 'ਤੇ ਇਸ ਨਾਲ ਯੂਨੀਵਰਸਿਟੀ ਦੇ ਅਧੀਨ ਆਉਦੇ ਕਾਲਜਾਂ ਤੇ ਪ੍ਰਵਾਸੀ ਭਾਰਤੀਆਂ 'ਚ ਖੁਸ਼ੀ ਦੀ ਲਹਿਰ ਹੈ | ਇਹ ਵਿਚਾਰ ਪਰਜਿੰਦਰ ਸਿੰਘ ਨਿੱਝਰ ਨੇ ਸਾਂਝੇ ...

ਪੂਰੀ ਖ਼ਬਰ »

ਏਸ਼ਿਆਈ ਖੇਡਾਂ 'ਚੋਂ ਸੋਨ ਤਗਮਾ ਜਿੱਤਣ ਵਾਲੇ ਸਵਰਨ ਸਿੰਘ ਤੇ ਸੁਖਮੀਤ ਸਿੰਘ ਦਾ ਸਨਮਾਨ

ਮਾਨਸਾ, 25 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਬਾਬਾ ਹੰਸਾ ਸਿੰਘ ਯਾਦਗਾਰੀ ਟਰੱਸਟ ਵਲੋਂ ਸਥਾਨਕ ਐਸ. ਡੀ. ਕੰਨਿਆ ਕਾਲਜ ਵਿਖੇ ਪਲੇਠਾ ਸਮਾਗਮ ਕਰਵਾ ਕੇ ਏਸ਼ਿਆਈ ਖੇਡਾਂ 'ਚੋਂ ਦੇਸ਼ ਦੀ ਝੋਲੀ ਤਗਮੇ ਪਾਉਣ ਵਾਲੇ ਮਾਨਸਾ ਜ਼ਿਲ੍ਹੇ ਨਾਲ ...

ਪੂਰੀ ਖ਼ਬਰ »

ਫੀਫਾ ਦੇ ਸਰਬੋਤਮ ਖਿਡਾਰੀ ਬਣੇ ਲੁਕਾ ਮੋਡਰਿਕ

ਲੰਡਨ, 25 ਸਤੰਬਰ (ਏਜੰਸੀ)-ਕੋ੍ਰਏਸ਼ੀਆ ਦੀ ਫੁੱਟਬਾਲ ਟੀਮ ਨੂੰ ਪਹਿਲੀ ਵਾਰ ਫਾਈਨਲ ਤੱਕ ਪਹੁੰਚਾਉਣ ਵਾਲੇ ਲੁਕਾ ਮੋਡਰਿਕ ਨੇ ਪੁਰਤਗਾਲ ਦੇ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਅਤੇ ਅਰਜਨਟੀਨਾ ਦੇ ਲਿਓਨੇਲ ਮੈਸੀ ਦੀ ਦਹਾਕੇ ਦੀ ਕਾਇਮ ਸਰਦਾਰੀ ਨੂੰ ਖ਼ਤਮ ਕਰਦਿਆਂ ...

ਪੂਰੀ ਖ਼ਬਰ »

ਧੋਨੀ 200 ਇਕ ਦਿਨਾ ਮੈਚਾਂ 'ਚ ਕਪਤਾਨੀ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ

ਦੁਬਈ, 25 ਸਤੰਬਰ (ਏਜੰਸੀ)-ਮਹਿੰਦਰ ਸਿੰਘ ਧੋਨੀ ਨੇ ਮੰਗਲਵਾਰ ਨੂੰ ਅਫ਼ਗਾਨਿਸਤਾਨ ਨਾਲ ਖੇਡੇ ਗਏ ਮੈਚ 'ਚ 200ਵੀਂ ਵਾਰ ਇਕ ਦਿਨਾ ਮੈਚਾਂ 'ਚ ਕਪਤਾਨੀ ਕੀਤੀ | ਇਸ ਤਰਾਂ ਉਹ 200 ਇਕ ਦਿਨਾ ਮੈਚਾਂ 'ਚ ਕਪਤਾਨੀ ਕਰਨ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ | ਕਪਤਾਨੀ ਛੱਡਣ ਤੋਂ ...

ਪੂਰੀ ਖ਼ਬਰ »

ਬੇਹੱਦ ਰੋਮਾਂਚਕ ਮੁਕਾਬਲੇ 'ਚ ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਮੈਚ ਟਾਈ

ਅਫ਼ਗਾਨ ਟੀਮ ਨੇ ਰੋਕੀ ਭਾਰਤ ਦੀ ਜੇਤੂ ਮੁਹਿੰਮ

ਦੁਬਈ, 25 ਸਤੰਬਰ (ਪੀ. ਟੀ. ਆਈ.)-ਏਸ਼ੀਆ ਕੱਪ ਤਹਿਤ ਸੁਪਰ-4 ਦੇ ਖੇਡੇ ਗਏ ਇਕ ਬੇਹੱਦ ਰੋਮਾਂਚਕ ਮੁਕਾਬਲੇ 'ਚ ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਮੈਚ ਟਾਈ ਰਿਹਾ, ਇਸ ਤਰ੍ਹਾਂ ਹੁਣ ਤੱਕ ਟੂਰਨਾਮੈਂਟ 'ਚ ਕੋਈ ਵੀ ਮੈਚ ਨਾ ਹਾਰਨ ਵਾਲੀ ਭਾਰਤੀ ਟੀਮ ਦਾ ਜੇਤੂ ਸਫ਼ਰ ਅਫ਼ਗਾਨ ਟੀਮ ...

ਪੂਰੀ ਖ਼ਬਰ »

ਪੰਜਾਬ ਦੇ ਖਿਡਾਰੀਆਂ ਲਈ ਨਕਦ ਰਾਸ਼ੀ ਪੁਰਸਕਾਰ 'ਚ ਵਾਧਾ ਛੇਤੀ-ਸੋਢੀ

ਚੰਡੀਗੜ੍ਹ, 25 ਸਤੰਬਰ (ਪੀ. ਟੀ. ਆਈ.)-ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਲੰਪਿਕ, ਰਾਸ਼ਟਰਮੰਡਲ ਖੇਡਾਂ ਤੇ ਹੋਰਨਾਂ ਖੇਡ ਟੂਰਨਾਮੈਂਟ 'ਚ ਸਰਬਉੱਚ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਨਗਦ ਰਾਸ਼ੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX