ਤਾਜਾ ਖ਼ਬਰਾਂ


ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰ ਸਰਕਾਰ ਨੇ ਸੂਬਾ ਸਰਕਾਰ/ਸਰਕਾਰੀ ਸਹਾਇਤਾ ਪ੍ਰਾਪਤ ਡਿਗਰੀ ਪੱਧਰ ਦੇ ਤਕਨੀਕੀ ਅਦਾਰਿਆਂ ਦੇ ਅਧਿਆਪਕਾਂ ਅਤੇ ਹੋਰ ਅਕਾਦਮਿਕ ਸਟਾਫ਼...
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਵਿਦਿਅਕ...
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  1 day ago
ਨੈਰੋਬੀ, 15 ਜਨਵਰੀ - ਕੀਨੀਆ ਦੇ ਨੈਰੋਬੀ 'ਚ ਧਮਾਕਾ ਅਤੇ ਭਾਰੀ ਗੋਲੀਬਾਰੀ ਹੋਣ ਦੀ ਖ਼ਬਰ...
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  1 day ago
ਜੈਤੋ, 15 ਜਨਵਰੀ (ਗੁਰਚਰਨ ਸਿੰਘ ਗਾਬੜੀਆ) - ਅੱਜ ਦੁਪਹਿਰ ਦੋ ਵਿਅਕਤੀਆਂ ਨੇ ਸਟੇਟ ਬੈਂਕ ਦੇ ਏ.ਟੀ.ਐਮ 'ਚੋਂ ਪੈਸੇ ਕਢਵਾਏ ਤਾਂ ਇੱਕ ਵਿਅਕਤੀ ਦੇ 2 ਹਜ਼ਾਰ ਦੇ 3 ਨੋਟਾਂ...
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  1 day ago
ਪੰਚਕੂਲਾ, 15 ਜਨਵਰੀ - ਪੱਤਰਕਾਰ ਛਤਰਪਤੀ ਹੱਤਿਆਕਾਂਡ ਮਾਮਲੇ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀ ਨੂੰ ਸਜ਼ਾ ਸੁਣਾਏ ਜਾਣ ਦੇ ਮਾਮਲੇ 'ਚ ਹਰਿਆਣਾ ਸਰਕਾਰ ਵੱਲੋਂ...
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਰਾਂਚੀ, 15 ਜਨਵਰੀ - ਝਾਰਖੰਡ ਸਰਕਾਰ ਨੇ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਸਰਕਾਰੀ ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿਚ 10 ਫ਼ੀਸਦੀ ਰਾਖਵੇਂਕਰਨ...
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਅਹਿਮਦਾਬਾਦ, 15 ਜਨਵਰੀ - ਗੁਜਰਾਤ ਦੇ ਨੰਦੁਰਬਰ ਜ਼ਿਲੇ 'ਚ ਇੱਕ ਕਿਸ਼ਤੀ ਦੇ ਨਰਮਦਾ ਨਦੀ 'ਚ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ...
ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 15 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ...
ਪੰਜਾਬ ਵਿਚ ਕਈ ਥਾਵਾਂ 'ਤੇ ਮਨਾਇਆ ਗਿਆ ਮਾਇਆਵਤੀ ਦਾ ਜਨਮ ਦਿਨ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਬਸਪਾ ਸੁਪਰੀਮੋ ਮਾਇਆਵਤੀ ਦਾ 63ਵਾਂ ਜਨਮ ਦਿਨ ਅੱਜ ਪੰਜਾਬ ਵਿਚ ਥਾਂ ਥਾਂ 'ਤੇ ਜਨ ਕਲਿਆਣ ਦਿਵਸ ਵਜੋ ਮਨਾਇਆ ਗਿਆ। ਇਸ ਸਬੰਧੀ...
ਅਧਿਆਪਕਾਂ ਆਗੂਆਂ ਦੀ ਮੁਅੱਤਲੀ ਦੀਆਂ ਫੂਕੀਆਂ ਕਾਪੀਆਂ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਸਿੱਖਿਆ ਵਿਭਾਗ ਵੱਲੋਂ ਸਾਂਝਾ ਅਧਿਆਪਕ ਮੋਰਚਾ ਦੇ 5 ਆਗੂਆਂ ਨੂੰ ਮੁਅੱਤਲ ਕੀਤੇ ਜਾਣ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ ਕਾਫੀ ਭੜਕ ਗਿਆ...
ਕਰਨਾਟਕ 'ਚ ਸੰਕਟ 'ਚ ਘਿਰੀ ਕੁਮਾਰਸਵਾਮੀ ਦੀ ਸਰਕਾਰ, ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ
. . .  1 day ago
ਨਵੀਂ ਦਿੱਲੀ, 15 ਜਨਵਰੀ- ਕਰਨਾਟਕ 'ਚ ਐੱਚ. ਡੀ. ਕੁਮਾਰਸਵਾਮੀ ਸਰਕਾਰ 'ਤੇ ਸੰਕਟ ਛਾ ਗਿਆ ਗਿਆ। ਦੋ ਆਜ਼ਾਦ ਵਿਧਾਇਕਾਂ ਨੇ ਸਰਕਾਰ 'ਚੋਂ ਸਮਰਥਨ ਵਾਪਸ ਲੈ ਲਿਆ ਹੈ। ਦੋਹਾਂ ਵਿਧਾਇਕਾਂ ਨੇ ਸਮਰਥਨ ਵਾਪਸੀ ਦੀ ਚਿੱਠੀ ਰਾਜਪਾਲ ਨੂੰ ਸੌਂਪ ਦਿੱਤੀ ਹੈ। ਇਸ...
ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਲੜੀ 1-1 'ਤੇ ਬਰਾਬਰ
. . .  1 day ago
ਐਡੀਲੇਡ, 15 ਜਨਵਰੀ - ਭਾਰਤ ਨੇ ਐਡੀਲੇਡ ਵਿਖੇ ਦੂਸਰੇ ਇੱਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਆਸਟ੍ਰੇਲੀਆ...
ਧੋਨੀ ਦਾ ਅਲੋਚਕਾਂ ਨੂੰ ਜਵਾਬ, 55 ਦੌੜਾਂ ਬਣਾ ਕੇ ਰਹੇ ਨਾਬਾਦ
. . .  1 day ago
ਭਾਰਤ-ਆਸਟ੍ਰੇਲੀਆ ਦੂਸਰਾ ਇੱਕਦਿਨਾਂ ਮੈਚ : ਭਾਰਤ ਦੀ 6 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਆਖਿਰੀ ਓਵਰ 'ਚ ਭਾਰਤ ਨੂੰ ਜਿੱਤਣ ਲਈ 7 ਦੌੜਾਂ ਦੀ ਲੋੜ
. . .  1 day ago
ਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ 'ਚ ਕੱਢਿਆ ਵਿਸ਼ਾਲ ਮੁਹੱਲਾ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 12 ਗੇਂਦਾਂ 'ਚ 16 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 18 ਗੇਂਦਾਂ 'ਚ 25 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 24 ਗੇਂਦਾਂ 'ਚ 34 ਦੌੜਾਂ ਦੀ ਲੋੜ
. . .  1 day ago
ਜੰਮੂ-ਕਸ਼ਮੀਰ : ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਸਹਾਇਕ ਕਮਾਂਡੈਂਟ ਸ਼ਹੀਦ
. . .  1 day ago
ਭਾਰਤ-ਆਸਟ੍ਰੇਲੀਆ ਮੈਚ : 45 ਓਵਰਾਂ ਮਗਰੋਂ ਭਾਰਤ 255/4
. . .  1 day ago
ਭਾਰਤ-ਆਸਟ੍ਰੇਲੀਆ ਮੈਚ : 45 ਓਵਰਾਂ ਮਗਰੋਂ ਭਾਰਤ 255/4
. . .  1 day ago
ਕਪਤਾਨ ਵਿਰਾਟ ਕੋਹਲੀ 104 ਦੌੜਾਂ ਬਣਾ ਕੇ ਆਊਟ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਸਜਾਇਆ ਗਿਆ ਮਾਘੀ ਜੋੜ ਮੇਲੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
. . .  1 day ago
ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾਂ ਮੁਕੰਮਲ ਕੀਤਾ
. . .  1 day ago
ਕਪਤਾਨ ਵਿਰਾਟ ਕੋਹਲੀ 99 ਦੌੜਾਂ 'ਤੇ ਖੇਡ ਰਹੇ ਹਨ
. . .  1 day ago
ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ ਗੁਰਚਰਨ ਸਿੰਘ ਕਰਵਾਲੀਆਂ ਨਹੀਂ ਰਹੇ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਭਾਰਤ 40ਓਵਰਾਂ ਮਗਰੋਂ 224/3 'ਤੇ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੋਹਲੀ 94 ਦੌੜਾਂ 'ਤੇ ਖੇਡ ਰਹੇ ਹਨ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਭਾਰਤ 38 ਓਵਰਾਂ ਮਗਰੋਂ 215/3, 66 ਗੇਂਦਾਂ ਵਿਚ 84 ਦੌੜਾਂ ਦੀ ਲੋੜ
. . .  1 day ago
ਭੇਦਭਰੇ ਹਾਲਾਤ 'ਚ ਨੌਜਵਾਨ ਦੀ ਮੌਤ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਭਾਰਤ 37 ਓਵਰਾਂ ਮਗਰੋਂ 203/3, 78 ਗੇਂਦਾਂ ਵਿਚ 96 ਦੌੜਾਂ ਦੀ ਲੋੜ
. . .  1 day ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੂੰ ਜਿੱਤ ਲਈ 87 ਗੇਂਦਾਂ 'ਚ 110 ਦੌੜਾਂ ਦੀ ਲੋੜ
. . .  1 day ago
ਹੱਤਿਆ ਦੇ ਮਾਮਲੇ 'ਚ ਭਗੌੜਾ ਨੀਰਜ ਕੁਮਾਰ ਮੋਗਾ ਪੁਲਿਸ ਨੇ ਕੀਤਾ ਕਾਬੂ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਲੱਗਾ ਤੀਜਾ ਝਟਕਾ, ਰਾਇਡੂ 24 ਦੌੜਾਂ ਬਣਾ ਕੇ ਆਊਟ
. . .  1 day ago
ਸਿੱਖਿਆ ਵਿਭਾਗ ਨੇ ਸਾਂਝਾ ਅਧਿਆਪਕ ਮੋਰਚਾ ਦੇ ਪੰਜ ਅਧਿਆਪਕਾਂ ਨੂੰ ਕੀਤਾ ਮੁਅੱਤਲ
. . .  1 day ago
ਭਾਰਤ ਆਸਟ੍ਰੇਲੀਆ ਐਡੀਲੇਡ ਮੈਚ : ਭਾਰਤ 29 ਓਵਰਾਂ 149/2 'ਤੇ
. . .  1 day ago
ਭਾਰਤ-ਆਸਟ੍ਰੇਲੀਆ ਮੈਚ : 25 ਓਵਰਾਂ ਤੋਂ ਬਾਅਦ ਭਾਰਤ 132/2
. . .  1 day ago
ਸੈਨਾ ਦਿਵਸ ਮੌਕੇ ਫੌਜ ਮੁਖੀ ਦੀ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ- ਘੁਸਪੈਠ ਦਾ ਦੇਵਾਂਗੇ ਮੂੰਹ-ਤੋੜ ਜਵਾਬ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ, ਰੋਹਿਤ ਸ਼ਰਮਾ 43 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਮੈਚ : 17.3 ਓਵਰਾਂ 'ਚ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  1 day ago
ਭਾਰਤ-ਆਸਟ੍ਰੇਲੀਆ ਮੈਚ : 15.2 ਓਵਰਾਂ 'ਚ ਭਾਰਤ 82/1
. . .  1 day ago
ਅਕਾਲੀ ਦਲ 'ਚ ਸ਼ਾਮਲ ਹੋਏ ਕਾਂਗਰਸੀ ਆਗੂ ਜੋਗਿੰਦਰ ਪੰਜਗਰਾਈਂ
. . .  1 day ago
ਪੰਜਾਬ 'ਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਸਿਰਫ਼ ਐੱਸ. ਟੀ. ਐੱਫ. ਦੀ ਨਹੀਂ- ਡੀ. ਜੀ. ਪੀ. ਮੁਸਤਫ਼ਾ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਧਵਨ 32 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਮੈਚ : 5 ਓਵਰਾਂ ਤੋਂ ਬਾਅਦ ਭਾਰਤ 27/0
. . .  1 day ago
ਜੰਮੂ-ਕਸ਼ਮੀਰ : ਕਠੂਆ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਜ਼ਖ਼ਮੀ
. . .  1 day ago
ਪੜ੍ਹੇ-ਲਿਖੇ ਅਤੇ ਸੰਜੀਦਾ ਲੋਕ ਪੰਜਾਬ ਦੀ ਸਿਆਸਤ 'ਚ ਆਉਣ- ਖਹਿਰਾ
. . .  1 day ago
ਆਰੇ ਦੀ ਛੱਤ ਤੋਂ ਡਿੱਗਣ ਕਾਰਨ ਮਿਸਤਰੀ ਦੀ ਮੌਤ
. . .  1 day ago
ਪਾਕਿਸਤਾਨ ਨੇ ਜੰਮੂ-ਕਸ਼ਮੀਰ 'ਚ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 10 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਜਲੰਧਰ

ਮਹਿਲਾ ਕਾਰ ਚਾਲਕ ਨੇ ਪੈਦਲ ਜਾ ਰਹੀ ਔਰਤ ਨੂੰ ਦਰੜਿਆ, ਮੌਤ

ਐੱਮ.ਐੱਸ. ਲੋਹੀਆ
ਜਲੰਧਰ, 25 ਸਤੰਬਰ - ਦਿਨ ਦੇ ਕਰੀਬ 11:20 ਵਜੇ ਪਲਾਜ਼ਾ ਚੌਕ ਨੇੜੇ ਖੜ੍ਹੀ ਇਕ ਕਾਰ ਜਿਸ ਦੀ ਚਾਲਕ ਸੀਟ 'ਤੇ ਕਰੀਬ 60 ਸਾਲਾ ਔਰਤ ਬੈਠੀ ਸੀ, ਅਚਾਨਕ ਜੋਤੀ ਚੌਕ ਵੱਲ ਦੌੜੀ ਤੇ ਸੜਕ ਕਿਨਾਰੇ ਖੜ੍ਹੇ ਦੋ ਐਕਟਿਵਾ 'ਚ ਟਕਰਾਈ ਤਾਂ ਉਕਤ ਔਰਤ ਨੇ ਕਾਰ ਨੂੰ ਸੜਕ ਦੇ ਅੰਦਰ ਵੱਲ ਮੋੜ ਦਿੱਤਾ | ਇਸ ਤੋਂ ਪਹਿਲਾਂ ਚਾਲਕ ਔਰਤ ਸੰਭਲ ਸਕਦੀ, ਕਾਰ ਪੈਦਲ ਜਾ ਰਹੀ ਇਕ ਔਰਤ 'ਤੇ ਜਾ ਚੜ੍ਹੀ ਜਿਸ ਦੀ ਮੌਤ ਹੋ ਗਈ ਅਤੇ ਅੱਗੇ ਖੜ੍ਹੀ ਇਕ ਕਾਰ ਨਾਲ ਟਕਰਾਅ ਕੇ ਸੱਜੇ ਪਾਸੇ ਨੂੰ ਹੁੰਦੀ ਹੋਈ ਬੈਂਕ ਆਫ਼ ਬੜੌਦਾ ਦੇ ਬਾਹਰ ਖੜ੍ਹੀ ਕੈਸ਼ ਵੈਨ 'ਚ ਟਕਰਾਅ ਕੇ ਰੁਕ ਗਈ | ਇਸ ਤੋਂ ਪਹਿਲਾਂ ਕਾਰ ਬੁਲਟ ਮੋਟਰਸਾਈਕਲ 'ਚ ਟਕਰਾਈ ਅਤੇ ਉਸ 'ਤੇ ਸਵਾਰ 2 ਵਿਅਕਤੀਆਂ ਨੂੰ ਸੱਟਾਂ ਲੱਗੀਆਂ, ਇਕ ਐਕਟਿਵਾ 'ਚ ਟਕਰਾਈ ਅਤੇ ਉਸ 'ਤੇ ਸਵਾਰ ਪਿਓ-ਧੀ ਜ਼ਖ਼ਮੀ ਹੋ ਗਏ | ਬੈਂਕ ਆਫ਼ ਬੜੌਦਾ ਦੇ ਬਾਹਰ ਖੜ੍ਹੇ ਇਕ ਵਿਅਕਤੀ ਅਤੇ ਕੈਸ਼ ਵੈਨ ਦੇ ਨਾਲ ਆਏ ਇਕ ਵਿਅਕਤੀ ਨੂੰ ਵੀ ਜ਼ਖ਼ਮੀ ਕਰ ਦਿੱਤਾ | ਮਿ੍ਤਕ ਔਰਤ ਦੀ ਪਹਿਚਾਣ ਇਸ਼ਰਤੀ ਬੇਗਮ (45) ਪਤਨੀ ਮੁਹੰਮਦ ਖ਼ਾਲਿਦ ਵਾਸੀ ਬਸਤੀ ਦਾਨਿਸ਼ਮੰਦਾਂ ਵਜੋਂ ਹੋਈ ਹੈ | ਮੌਕੇ 'ਤੇ ਪੁਲਿਸ ਅਧਿਕਾਰੀਆਂ ਅਤੇ ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੁਲਟ ਮੋਟਰਸਾਈਕਲ 'ਤੇ ਆਪਣੇ ਕੰਮ ਜਾ ਰਹੇ ਸੀ.ਆਈ.ਏ. ਸਟਾਫ਼ ਦਿਹਾਤੀ ਦੇ ਏ.ਐੱਸ.ਆਈ. ਪੰਕਜ ਦੇ ਹੱਥ 'ਤੇ ਅਤੇ ਹਰਜੀਤ ਸਿੰਘ ਦੇ ਸਿਰ 'ਤੇ ਸੱਟਾਂ ਲੱਗ ਗਈਆਂ | ਮੋਹਿਤ ਪੁੱਤਰ ਕੁਲਵਿੰਦਰ ਕੁਮਾਰ ਵਾਸੀ ਇਸਲਾਮ ਗੰਜ ਹੈਲਮਟ ਸਪਲਾਈ ਕਰਨ ਦਾ ਕੰਮ ਕਰਦਾ ਹੈ, ਜੋ ਬੈਂਕ ਆਫ਼ ਬੜੌਦਾ ਦੇ ਬਾਹਰ ਹੈਲਮਟ ਦੇਣ ਆਇਆ ਸੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ | ਅਮਨ ਜੈਨ ਵਾਸੀ ਗੁੱਜਾ ਪੀਰ ਰੋਡ ਆਪਣੀ ਧੀ ਚੇਤਨਾ ਜੈਨ ਐਕਟਿਵਾ 'ਤੇ ਦਵਾਈ ਲੈਣ ਜਾ ਰਹੇ ਸਨ ਤੇ ਉਸ ਦੀ ਬਾਂਹ 'ਤੇ ਅਤੇ ਧੀ ਦੇ ਪੈਰ 'ਤੇ ਗੰਭੀਰ ਸੱਟਾਂ ਲੱਗ ਗਈਆਂ | ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ ਗਿਆ, ਜਦਕਿ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਕਾਰ ਚਾਲਕ ਔਰਤ ਨੂੰ ਕਾਬੂ ਕਰ ਲਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਸੁਖਦੇਵ ਸਿੰਘ ਅਤੇ ਏ.ਐੱਸ.ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਬਿਮਲ (60) ਪੁੱਤਰੀ ਇੰਦਰ ਗੋਲਕ ਨਾਥ ਵਾਸੀ ਮਿਸ਼ਨ ਕੰਪਾਊਾਡ ਜਲੰਧਰ ਨੂੰ ਗਿ੍ਫ਼ਤਾਰ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਹਾਸਦੇ ਕਾਰਨ ਸਿਵਲ ਹਸਪਤਾਲ 'ਚ ਜਾਣ ਵਾਲੀਆਂ ਕਈ ਐਾਬੂਲੈਂਸਾਂ ਵੀ ਫਸੀਆਂ ਹੋਈਆਂ ਦੇਖਣ ਨੂੰ ਮਿਲੀਆਂ | ਹਾਦਸੇ ਵਾਲੀ ਕਾਰ ਅਤੇ ਨੁਕਸਾਨੇ ਗਏ ਵਾਹਨਾਂ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ |
ਦਵਾਈ ਲੈਣ ਗਈ ਸੀ ਇਸ਼ਰਤੀ ਬੇਗਮ
ਬਸਤੀ ਦਾਨਿਸ਼ਮੰਦਾਂ ਦੀ ਰਹਿਣ ਵਾਲੀ ਇਸ਼ਰਤੀ ਬੇਗਮ ਦੇ 2 ਲੜਕੇ ਅਤੇ 3 ਧੀਆਂ ਹਨ | ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ਼ਰਤੀ ਬੇਗਮ ਨੂੰ ਚਮੜੀ 'ਤੇ ਦਾਣੇ ਨਿਕਲਣ ਦੀ ਸ਼ਿਕਾਇਤ ਸੀ, ਜਿਸ ਕਰਕੇ ਉਹ ਅੱਜ ਆਪਣੇ ਘਰ ਤੋਂ ਜਾਂਚ ਕਰਵਾਉਣ ਲਈ ਸਿਵਲ ਹਸਪਤਾਲ ਆਈ ਸੀ | ਉਨ੍ਹਾਂ ਨੂੰ ਹਾਦਸੇ ਦਾ ਪਤਾ ਸੋਸ਼ਲ ਮੀਡੀਆ ਦੇ ਜ਼ਰੀਏ ਲੱਗਾ, ਜਿਸ ਤੋਂ ਬਾਅਦ ਉਹ ਤਰੁੰਤ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮੌਕੇ 'ਤੇ ਪਹੁੰਚੇ | ਮੌਕੇ 'ਤੇ ਪਹੁੰਚੇ ਇਸ਼ਰਤੀ ਬੇਗਮ ਦੇ ਪਤੀ ਮੁਹੰਮਦ ਖ਼ਾਲਿਦ ਅਤੇ ਉਸ ਦੇ ਬੱਚਿਆਂ ਨੂੰ ਜਦ ਪਤਾ ਲੱਗਾ ਕਿ ਉਸ ਦੀ ਹਾਦਸੇ ਦੌਰਾਨ ਮੌਕੇ 'ਤੇ ਹੀ ਮੌਤ ਹੋ ਗਈ ਤਾਂ ਉਹ ਸਾਰੇ ਗਹਿਰੇ ਸਦਮੇ 'ਚ ਚਲੇ ਗਏ |

42.32 ਲੱਖ ਖ਼ਰਚ ਕੇ ਸਫ਼ਾਈ ਰੱਖਣ ਲਈ ਜਾਗਰੂਕ ਕਰੇਗਾ ਨਿਗਮ

ਸ਼ਿਵ ਸ਼ਰਮਾ ਜਲੰਧਰ, 25 ਸਤੰਬਰ - ਸ਼ਹਿਰ ਵਿਚ ਚਾਹੇ ਕੂੜੇ ਦੀ ਸਮੱਸਿਆ ਖ਼ਤਮ ਨਹੀਂ ਕੀਤੀ ਜਾ ਸਕੀ, ਪਰ ਕੇਂਦਰ ਵਲੋਂ ਸਵੱਛ ਭਾਰਤ ਮੁਹਿੰਮ ਬਾਰੇ ਜਾਗਰੂਕਤਾ ਲਈ ਮਿਲੇ ਫ਼ੰਡ ਦੇ ਖ਼ਰਚੇ 'ਚੋਂ 'ਗ਼ਰੀਬ' ਨਿਗਮ 42.32 ਲੱਖ ਰੁਪਏ ਖ਼ਰਚਾ ਕਰਨ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ...

ਪੂਰੀ ਖ਼ਬਰ »

ਪਾਣੀ ਭਰਨ ਤੋਂ ਨਾਰਾਜ਼ ਲੋਕਾਂ ਵਲੋਂ ਰੈੱਡ ਪੈਟਲ ਸਾਹਮਣੇ ਪ੍ਰਦਰਸ਼ਨ

ਜਲੰਧਰ, 25 ਸਤੰਬਰ (ਸ਼ਿਵ)- ਗੋਪਾਲ ਨਗਰ ਦੇ ਘਰਾਂ ਵਿਚ ਪਾਣੀ ਭਰਨ ਤੋਂ ਨਾਰਾਜ਼ ਲੋਕਾਂ ਨੇ ਵਰਕਸ਼ਾਪ ਚੌਕ ਲਾਗੇ ਰੈੱਡ ਪੈਟਲ ਹੋਟਲ ਸਾਹਮਣੇ ਧਰਨਾ ਮਾਰ ਕੇ ਨਾਅਰੇਬਾਜ਼ੀ ਕੀਤੀ | ਤਿੰਨ ਘੰਟੇ ਤੱਕ ਲੱਗੇ ਰਹੇ ਧਰਨੇ ਵਿਚ ਲੋਕਾਂ ਨੇ ਕਿਹਾ ਕਿ ਹੋਟਲ ਵੱਲੋਂ ਨਾਜਾਇਜ਼ ਤੌਰ ...

ਪੂਰੀ ਖ਼ਬਰ »

ਟੈਸਟ ਡ੍ਰਾਈਵ ਦੌਰਾਨ ਕਾਰ ਖੰਭੇ ਨਾਲ ਟਕਰਾਈ-4 ਜ਼ਖ਼ਮੀ

ਜਲੰਧਰ ਛਾਉਣੀ, 25 ਸਤੰਬਰ (ਪਵਨ ਖਰਬੰਦਾ)-ਪਰਾਗਪੁਰ ਚੌਾਕੀ ਅਧੀਨ ਆਉਂਦੇ ਮੈਕਡਾਵਲਜ਼ ਤੋਂ ਜਮਸ਼ੇਰ ਵੱਲ ਨੂੰ ਜਾਂਦੀ ਸੜਕ 'ਤੇ ਅੱਜ ਇਕ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੇ ਖੰਭੇ ਨਾਲ ਟਕਰਾਅ ਗਈ, ਜਿਸ ਕਾਰਨ ਕਾਰ 'ਚ ਬੈਠੇ ਕਰੀਬ 4 ਵਿਅਕਤੀ ਜ਼ਖ਼ਮੀ ਹੋ ਗਏ, ...

ਪੂਰੀ ਖ਼ਬਰ »

ਲੱਲੀ ਦਾ ਪੁੱਤਰ ਨਾਜਾਇਜ਼ ਪਿਸਤੌਲ ਤੇ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ)- ਆਪਣੇ ਸਮੇਂ 'ਚ ਇਲਾਕੇ ਅੰਦਰ ਬਦਮਾਸ਼ੀ ਕਰਨ ਵਾਲੇ ਰਘਬੀਰ ਸਿੰਘ ਲੱਲੀ ਦੇ ਪੁੱਤਰ ਅੰਕੁਸ਼ ਵਾਸੀ ਤੇਜ ਮੋਹਨ ਨਗਰ, ਜਲੰਧਰ ਨੂੰ ਲਾਂਸਰ ਕਾਰ 'ਚ ਸਾਥੀ ਨਾਲ ਜਾਂਦੇ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਕੋਲੋਂ ਇਕ ਨਜਾਇਜ਼ ਦੇਸੀ ...

ਪੂਰੀ ਖ਼ਬਰ »

ਪੈਦਲ ਜਾ ਰਹੇ ਨੌਜਵਾਨ ਤੋਂ ਮੋਬਾਈਲ ਲੁੱਟਿਆ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ)- ਪਲਾਜ਼ਾ ਚੌਕ ਨੇੜੇ ਰਾਤ ਸਮੇਂ ਪੈਦਲ ਜਾ ਰਹੇ ਇਕ ਨੌਜਵਾਨ ਤੋਂ 3 ਮੋਟਰਸਾਈਕਲ ਸਵਾਰਾਂ ਨੇ ਮੋਬਾਈਲ ਫ਼ੋਨ ਲੁੱਟ ਲਿਆ ਅਤੇ ਫ਼ਰਾਰ ਹੋ ਗਏ | ਲੁੱਟ ਦੇ ਸ਼ਿਕਾਰ ਹਰਮਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਖ਼ੱਦੂਮਪੁਰਾ ਨੇ ...

ਪੂਰੀ ਖ਼ਬਰ »

ਜਲੰਧਰ 'ਚ ਗੁਰਚਰਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਜੋਂ ਨਿਯੁਕਤ

ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਸੂਬੇ ਅੰਦਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ | ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਸੂਚੀ ਅਨੁਸਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਚਰਨ ਸਿੰਘ ਨੂੰ ਕਪੂਰਥਲਾ ਤੋਂ ਤਬਦੀਲ ...

ਪੂਰੀ ਖ਼ਬਰ »

ਮੇਅਰ ਦੀ ਹਦਾਇਤ 'ਤੇ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ

ਜਲੰਧਰ, 25 ਸਤੰਬਰ (ਸ਼ਿਵ)- ਤਿੰਨ ਦਿਨ ਵਿਚ ਲਗਾਤਾਰ ਪਈ ਮੀਂਹ ਨਾਲ ਸੜਕਾਂ ਦੀ ਖ਼ਰਾਬ ਹੋਈ ਹਾਲਤ ਨੂੰ ਦੇਖਦਿਆਂ ਮੇਅਰ ਜਗਦੀਸ਼ ਰਾਜਾ ਦੇ ਦਿੱਤੇ ਆਦੇਸ਼ ਤੋਂ ਬਾਅਦ ਬੀ. ਐਾਡ. ਆਰ. ਵਿਭਾਗ ਨੇ ਸੜਕਾਂ ਦੀ ਮੁਰੰਮਤ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ | ਵਿਭਾਗ ਨੇ ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਵਲੋਂ ਅਲਾਟੀ ਨੂੰ 10.77 ਲੱਖ ਦੀ ਅਦਾਇਗੀ

ਜਲੰਧਰ, 25 ਸਤੰਬਰ (ਸ਼ਿਵ)- ਖਪਤਕਾਰ ਫੋਰਮ ਦੇ ਆਦੇਸ਼ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਨੇ ਬੀਬੀ ਭਾਨੀ ਕੰਪਲੈਕਸ ਦੀ ਇਕ ਅਲਾਟੀ ਅੰਜਨਾ ਵਰਮਾ ਨੂੰ 10.77 ਲੱਖ ਦੀ ਅਦਾਇਗੀ ਦਾ ਚੈੱਕ ਸੌਾਪ ਦਿੱਤਾ ਹੈ | ਸ੍ਰੀਮਤੀ ਵਰਮਾ ਨੇ ਦੋ ਸਾਲ ਪਹਿਲਾਂ ਟਰੱਸਟ 'ਤੇ ਕੰਪਲੈਕਸ ਵਿਚ ਫਲੈਟ ...

ਪੂਰੀ ਖ਼ਬਰ »

ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ 'ਚ ਹਿੰਦੀ ਦਿਵਸ ਮਨਾਇਆ

ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਹਿੰਦੀ ਦਿਵਸ ਮਨਾਇਆ ਗਿਆ, ਜਿਸ ਮੌਕੇ ਮੁੱਖ ਮਹਿਮਾਨ ਵਜੋਂ ਪਿ੍ੰਸੀਪਲ ਡਾ. ਸੁਚਾਰਿਤਾ ਸ਼ਰਮਾ ਨੇ ਸ਼ਿਰਕਤ ਕੀਤੀ | ਵਿਭਾਗ ਮੁਖੀ ਡਾ. ਅੰਜਨਾ ਨੇ ਪਿ੍ੰਸੀਪਲ ਡਾ. ਸੁਚਾਰਿਤਾ ...

ਪੂਰੀ ਖ਼ਬਰ »

ਸਾਰੇ ਪੁਲਾਂ ਹੇਠੋਂ ਜਲ-ਕੁੰਭੀ ਬੂਟੀ ਹਟਾਉਣ ਦੀ ਮੰਗ

ਜਮਸ਼ੇਰ ਖਾਸ, 25 ਸਤੰਬਰ (ਜਸਬੀਰ ਸਿੰਘ ਸੰਧੂ)-ਬਲਾਕ ਸੰਮਤੀ ਗਿਆਨ ਚੰਦ ਜਮਸ਼ੇਰ ਵੀ.ਓਮ ਸਾਥੀਆਂ ਦੀ ਜਲੰਧਰ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਉਹ ਗੰਦਾ ਨਾਲਾ ਜੋ ਦੀਵਾਲੀ, ਕੰਗਣੀਵਾਲ, ਚਾਚੋਵਾਲ, ਚੋਲਾਂਗ ਆਦਿ ਦੇ ਨਾਲ-ਨਾਲ ਵਹਿੰਦਾ ਹੈ 'ਚ ਮੀਂਹ ਕਾਰਨ ਪਾਣੀ ...

ਪੂਰੀ ਖ਼ਬਰ »

ਗਊ ਸੈੱਸ ਆਨਲਾਈਨ ਜਮ੍ਹਾਂ ਕਰਵਾਉਣ ਦੀ ਕੀਤੀ ਮੰਗ

ਜਲੰਧਰ, 25 ਸਤੰਬਰ (ਸ਼ਿਵ)- ਕਈ ਆਟੋ ਡੀਲਰਾਂ ਨੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਹੈ ਕਿ ਗਊ ਸੈੱਸ ਨਿਗਮ ਵਿਚ ਜਮਾਂ ਹੋਣ ਦੀ ਜਗਾ ਆਨਲਾਈਨ ਜਮਾਂ ਕਰਵਾਉਣ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਪ੍ਰੇਸ਼ਾਨੀ ਖ਼ਤਮ ਹੋ ਸਕੇ | ਕਈ ਮੁਲਾਜ਼ਮ ਅੱਜ ਗਊ ਸੈੱਸ ਜਮਾਂ ...

ਪੂਰੀ ਖ਼ਬਰ »

ਸੇਂਟ ਸੋਲਜਰ ਦੀ ਪਿ੍ੰਅਕਾ ਬਣੀ ਮਿਸ ਫਰੈਸ਼ਰ

ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਹੋਸਟਲ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ 'ਹੋਸਟਲ ਨਾਈਟ' ਦਾ ਪ੍ਰਬੰਧ ਗਿਆ ਜਿਸ ਵਿਚ ਪਿ੍ੰਸੀਪਲ ਵੀਨਾ ਦਾਦਾ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ, ਜਿਨ੍ਹਾਂ ਦਾ ਸਵਾਗਤ ...

ਪੂਰੀ ਖ਼ਬਰ »

ਕੈਂਬਰਿਜ ਸਕੂਲ ਨੇ ਸ਼ਤਰੰਜ ਮੁਕਾਬਲੇ 'ਚ ਓਵਰਆਲ ਚੈਂਪੀਅਨਸ਼ਿਪ ਜਿੱਤੀ

ਜਲੰਧਰ, 25 ਸਤੰਬਰ (ਜਤਿੰਦਰ ਸਾਬੀ)- ਸੰਸਕ੍ਰਿਤੀ ਕੇ.ਐਮ.ਵੀ. ਸਕੂਲ ਵਿਖੇ ਕਰਵਾਈ ਜਾ ਰਹੀ ਸ਼ਤਰੰਜ ਪ੍ਰਤੀਯੋਗਤਾ 'ਚੋਂ ਕੈਂਬਰਿਜ਼ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੰਡਰ-14 ਸਾਲ ਵਰਗ ਦੇ 'ਚੋਂ ਕੈਂਬਰਿਜ਼ ਕੋ.ਐਡ. ਨੇ ਪਹਿਲਾ, ਐਮ.ਜੀ.ਐਨ. ਨੇ ਦੂਜਾ ਤੇ ਇਨੋਸੈਂਟ ...

ਪੂਰੀ ਖ਼ਬਰ »

ਕੇ.ਐਮ.ਵੀ. ਦੀ ਅਮਨਦੀਪ ਦਾ 'ਵਰਸਿਟੀ 'ਚੋਂ ਪਹਿਲਾ ਸਥਾਨ

ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤੀ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿ੍ਹਆਂ ਮਹਾਂਵਿਦਿਆਲਾ ਕਾਲਜ ਜਲੰਧਰ ਦੀ ਬੀ.ਐਸ.ਸੀ. (ਇਕਨਾਮਿਕਸ ਆਨਰਜ਼) ਸਮੈਸਟਰ 6ਵਾਂ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵਾਅਦਾ ਿਖ਼ਲਾਫ਼ੀ ਲਈ ਦਿੱਤਾ ਨੋਟਿਸ

ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)-ਗੌਰਮਿੰਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੀ ਇਕਾਈ ਦੇ ਪ੍ਰਧਾਨ ਕਰਨੈਲ ਫਿਲੌਰ ਤੇ ਜਨਰਲ ਸਕੱਤਰ ਮਾਸਟਰ ਗਣੇਸ਼ ਭਗਤ ਦੀ ਅਗਵਾਈ ਹੇਠ ਹੈੱਡ ਟੀਚਰਾਂ ਦੀਆਂ ਰਹਿੰਦੀਆਂ ਪੋਸਟਾਂ ਨਾਂ ਭਰਨ ਦੀ ਸੂਰਤ 'ਚ ਜ਼ਿਲ੍ਹਾ ...

ਪੂਰੀ ਖ਼ਬਰ »

ਇਨੋਕਿਡਸ ਦੇ ਬੱਚਿਆਂ ਨੂੰ ਲਾਇਬ੍ਰੇਰੀ ਸਬੰਧੀ ਦਿੱਤੀ ਜਾਣਕਾਰੀ

ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੁਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ) ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਲਾਇਬ੍ਰੇਰੀ ਲਿਜਾਇਆ ਗਿਆ | ਇਸ ਗਤੀਵਿਧੀ ਦਾ ਮੰਤਵ ਉਨ੍ਹਾਂ ਨੂੰ ਲਾਇਬ੍ਰੇਰੀ ਲੈ ...

ਪੂਰੀ ਖ਼ਬਰ »

ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਸ਼ੁਰੂ

ਜਲੰਧਰ, 25 ਸਤੰਬਰ (ਹਰਵਿੰਦਰ ਸਿੰਘ ਫੁੱਲ)-ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਹਰਿਵੱਲਭ ਸ਼ਾਸ਼ਤਰੀ ਸੰਗੀਤ ਸੰਮੇਲਨ ਇਸ ਵਾਰ ਵੀ 28 ਤੋਂ 30 ਦਸੰਬਰ ਤੱਕ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਦੇ ਪ੍ਰਸਿੱਧ ਸ਼ਾਸ਼ਤਰੀ ਗਾਇਕ-ਵਾਦਕ ਕਲਾਕਾਰ ...

ਪੂਰੀ ਖ਼ਬਰ »

-ਇੰਟਰ ਫਰੰਟੀਅਰ ਬੀ.ਐਸ.ਐਫ. ਵਾਲੀਬਾਲ ਚੈਂਪੀਅਨਸ਼ਿਪ- ਰਾਜਸਥਾਨ, ਤਿ੍ੁਪਰਾ ਤੇ ਗੁਜ਼ਰਾਤ ਫੰਰਟੀਅਰ ਵਲੋਂ ਜਿੱਤਾਂ ਦਰਜ

ਜਲੰਧਰ, 25 ਸਤੰਬਰ (ਜਤਿੰਦਰ ਸਾਬੀ) ਇੰਟਰ ਫਰੰਟੀਅਰ ਬੀ.ਐਸ.ਐਫ ਵਾਲੀਬਾਲ ਚੈਂਪੀਅਨਸ਼ਿਪ ਜੋ ਪੰਜਾਬ ਫਰੰਟੀਅਰ ਬੀ.ਐਸ.ਐਫ. ਕੈਂਪਸ ਜਲੰਧਰ ਕੈਂਟ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਵਿਚ ਅੱਜ ਖੇਡੇ ਗਏ ਮੈਚਾਂ ਵਿਚੋਂ ਰਾਜਸਥਾਨ ਨੇ ਮਿਜੋਰਾਮ ਨੂੰ 3-1 ਨਾਲ ...

ਪੂਰੀ ਖ਼ਬਰ »

ਪ੍ਰੋ: ਪਲਵਿੰਦਰ ਸਿੰਘ ਵਲੋਂ ਕੈਨੇਡਾ ਦੀ ਯੂਨੀਵਰਸਿਟੀ 'ਚ ਖੋਜ ਪੱਤਰ ਪੇਸ਼

ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਮੈਥੇਮੈਟਿਕਸ ਵਿਭਾਗ ਦੇ ਪ੍ਰੋ: ਪਲਵਿੰਦਰ ਸਿੰਘ ਨੇ ਜਿੱਥੇ ਆਪਣੀ ਅਕਾਦਮੀ ਪ੍ਰਾਪਤੀ ਨੂੰ ਉੱਚਾ ਚੁੱਕਿਆ, ਉੱਥੇ ਕਾਲਜ ਦਾ ਨਾਂਅ ਵੀ ਰੌਸ਼ਨ ਕੀਤਾ | ਇਹ ਵਿਚਾਰ ਪ੍ਰੋ: ਪਲਵਿੰਦਰ ਸਿੰਘ ਦਾ ...

ਪੂਰੀ ਖ਼ਬਰ »

ਸਤਲੁਜ 'ਚ ਪਾਣੀ ਦਾ ਪੱਧਰ ਵਧਣ ਕਾਰਨ ਬਾਊਪੁਰ ਨੇੜੇ ਧੁੱਸੀ ਬੰਨ੍ਹ ਨੂੰ ਲੱਗੀ ਢਾਹ

ਸ਼ਾਹਕੋਟ, 25 ਸਤੰਬਰ (ਬਾਂਸਲ, ਸਚਦੇਵਾ)-ਪਿਛਲੇ ਦੋ ਦਿਨਾਂ ਦੌਰਾਨ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਾਰਿਸ਼ ਅਤੇ ਡੈਮਾਂ ਤੋਂ ਛੱਡੇ ਗਏ ਪਾਣੀ ਕਾਰਨ ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਵਧਣ ਨਾਲ ਸ਼ਾਹਕੋਟ ਨੇੜਲੇ ਪਿੰਡ ਬਾਊਪੁਰ ਲਾਗੇ ਦਰਿਆ ਦੇ ਧੁੱਸੀ ...

ਪੂਰੀ ਖ਼ਬਰ »

ਰੰਜਿਸ਼ ਤਹਿਤ ਅੱਪਰਾ 'ਚ ਨੌਜਵਾਨ ਦਾ ਕਤਲ

ਅੱਪਰਾ/ਫਿਲੌਰ, 25 ਸਤੰਬਰ (ਮਨਜਿੰਦਰ ਅਰੋੜਾ, ਸੁਰਜੀਤ ਸਿੰਘ ਬਰਨਾਲਾ)- ਅੱਪਰਾ ਵਿਖੇ ਰਾਮ ਸਰੂਪ (45) ਬਸਪਾ ਆਗੂ ਦੀ ਕੁਝ ਨੌਜਵਾਨਾਂ ਵਲੋਂ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਾਮ ਸਰੂਪ ਦੀ ਲਾਸ਼ ਅੱਪਰਾ ਦੇ ਛੱਪੜ 'ਚੋਂ ਮਿਲੀ ਹੈ | ਉਸ ਦੇ ਪਰਿਵਾਰ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ ਦੀ ਹੋਈ ਪਹਿਚਾਣ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ)- ਸ਼ਾਸਤਰੀ ਮਾਰਕੀਟ 'ਚੋਂ 23 ਸਤੰਬਰ ਨੂੰ ਮਿਲੀ ਇਕ ਵਿਅਕਤੀ ਦੀ ਲਾਸ਼ ਅਤੇ ਬੀਤੇ ਦਿਨ ਛੋਟੀ ਬਾਰਾਂਦਰੀ ਦੇ ਪਾਰਕ 'ਚੋਂ ਮਿਲੀ ਇਕ ਨੌਜਵਾਨ ਦੀ ਲਾਸ਼ ਦੀ ਪਹਿਚਾਣ ਹੋ ਗਈ ਹੈ | ਸ਼ਾਸਤਰੀ ਮਾਰਕੀਟ 'ਚੋਂ ਮਿਲੀ ਲਾਸ਼ ਦੇ ਵਾਰਸਾਂ ਨੇ ਉਸ ...

ਪੂਰੀ ਖ਼ਬਰ »

ਸ਼ੋੋ੍ਰਮਣੀ ਕਮੇਟੀ ਨੇ ਭਾਈ ਲਾਲੋ ਜੀ ਨੂੰ ਜਨਮ ਦਿਹਾੜੇ ਮੌਕੇ ਵਿਸਾਰਿਆ

ਅੰਮਿ੍ਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਇਕ ਪਾਸੇ ਜਿੱਥੇ ਸ਼ੋ੍ਰਮਣੀ ਕਮੇਟੀ, ਸਮੁੱਚੇ ਸਿੱਖ ਪੰਥ, ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਗੁਰੂ ...

ਪੂਰੀ ਖ਼ਬਰ »

ਡਾ: ਅਰਵਿੰਦਰ ਸਿੰਘ ਛੀਨਾ ਜਲੰਧਰ 'ਚ ਮੁੱਖ ਖੇਤੀ ਅਫ਼ਸਰ ਵਜੋਂ ਨਿਯੁਕਤ

ਜਲੰਧਰ, 25 ਸਤੰਬਰ (ਮੇਜਰ ਸਿੰਘ)- ਡਾ: ਅਰਵਿੰਦਰ ਸਿੰਘ ਛੀਨਾ ਨੇ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਦਾ ਅਹੁਦਾ ਸੰਭਾਲ ਲਿਆ ਹੈ | ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦੇਣ ਤੇ ...

ਪੂਰੀ ਖ਼ਬਰ »

ਸੁਵਿਧਾ ਕੇਂਦਰ ਦੀ ਸੀਲਿੰਗ ਦਾ ਹਿੱਸਾ ਡਿੱਗਿਆ

ਜਲੰਧਰ, 25 ਸਤੰਬਰ (ਚੰਦੀਪ ਭੱਲਾ)-ਬੀਤੇ ਦਿਨੀ ਭਾਰੀ ਬਾਰਿਸ਼ ਕਰਕੇ ਸਬ-ਰਜਿਸਟਰਾਰ ਅਤੇ ਪਟਵਾਰੀਆਂ ਦੇ ਦਫ਼ਤਰਾਂ ਦੀਆਂ ਛੱਤਾਂ ਤੋਂ ਪਾਣੀ ਚੋਣ ਲੱਗ ਪਿਆ ਸੀ, ਜਿਸ ਤੋਂ ਬਾਅਦ ਅੱਜ ਤਹਿਸੀਲ ਕੰਪਲੈਕਸ ਵਿਖੇ ਸਥਿਤ ਸੁਵਿਧਾ ਕੇਂਦਰ ਦੀ ਸੀਲਿੰਗ ਦਾ ਕੁਝ ਹਿੱਸਾ ਡਿੱਗ ...

ਪੂਰੀ ਖ਼ਬਰ »

ਸੀਵਰੇਜ ਦੇ ਪਾਣੀ ਨੂੰ ਲੈ ਕੇ ਲੋਕਾਂ ਵਲੋਂ ਪ੍ਰਦਰਸ਼ਨ

ਮਕਸੂਦਾਂ, 25 ਸਤੰਬਰ (ਲਖਵਿੰਦਰ ਪਾਠਕ)- ਵਾਰਡ ਨੰ. 62 ਦੇ ਅਧੀਨ ਆਉਂਦੇ ਟੋਬਰੀ ਮੁਹੱਲਾ ਵਾਸੀਆਂ ਨੇ ਮੁਹੱਲੇ 'ਚ ਜਮ੍ਹਾਂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋਏ ਕੌਾਸਲਰ ਤੇ ਨਗਰ ਨਿਗਮ ਿਖ਼ਲਾਫ਼ ਪ੍ਰਦਰਸ਼ਨ ਕੀਤਾ | ਮੁਹੱਲਾ ਵਾਸੀ ਡਿਪਟੀ ਸਿੰਘ, ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਬਰੀ

ਜਲੰਧਰ, 25 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਪ੍ਰੀਤੀ ਸਾਹਣੀ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ ਸਿੱਧ ਨਾ ਹੋਣ 'ਤੇ ਜਸਬੀਰ ਸਿੰਘ ਉਰਫ਼ ਰਾਜੂ ਵਾਸੀ ਹਰਦਿਆਲ ਨਗਰ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ ...

ਪੂਰੀ ਖ਼ਬਰ »

ਪਟਾਕਾ ਕਾਰੋਬਾਰੀਆਂ ਵਲੋਂ ਲਾਇਸੈਂਸ ਦੇਣ ਦੀ ਮੰਗ

ਜਲੰਧਰ, 25 ਸਤੰਬਰ (ਸ਼ਿਵ)- ਥੋਕ ਪਟਾਕੇ ਵੇਚਣ ਦੇ ਕਾਰੋਬਾਰੀਆਂ ਨੇ ਪ੍ਰਧਾਨ ਰਾਕੇਸ਼ ਬਾਹਰੀ ਦੀ ਅਗਵਾਈ ਵਿਚ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਮਿਲ ਕੇ ਬਰਲਟਨ ਪਾਰਕ ਵਿਚ ਦੁਕਾਨਾਂ ਬਣਾਉਣ ਅਤੇ ਲਾਇਸੈਂਸ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਦੀਵਾਲੀ ਨੂੰ 40 ...

ਪੂਰੀ ਖ਼ਬਰ »

ਮਕਾਨ ਦੀ ਛੱਤ ਡਿਗਣ ਕਾਰਨ ਬਜ਼ੁਰਗ ਔਰਤ ਜ਼ਖ਼ਮੀ

ਮਕਸੂਦਾਂ, 25 ਸਤੰਬਰ (ਲਖਵਿੰਦਰ ਪਾਠਕ)-ਬੀਤੀ ਸ਼ਾਮ ਰਾਮ ਨਗਰ 'ਚ ਲਗਾਤਾਰ ਹੋਈ ਤਿੰਨ ਦਿਨ ਦੀ ਬਰਸਾਤ ਦੇ ਕਾਰਨ ਇਕ ਬਜ਼ੁਰਗ ਔਰਤ ਦੇ ਮਕਾਨ ਦੀ ਬਾਲਿਆਂ ਵਾਲੀ ਛੱਤ ਡਿਗ ਗਈ, ਜਿਸ ਕਾਰਨ ਮਲਬੇ ਦੀ ਲਪੇਟ 'ਚ ਆ ਕੇ ਬਜ਼ੁਰਗ ਔਰਤ ਵੀ ਜ਼ਖ਼ਮੀ ਹੋ ਗਈ | ਪੀੜਤ 75 ਸਾਲਾ ਬੰਸੋ ਨੇ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਟਕਸਾਲੀ ਅਕਾਲੀ ਆਗੂ ਅਵਤਾਰ ਸਿੰਘ ਅਤੇ ਸੁਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਅਕਾਲੀ-ਭਾਜਪਾ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਬੇਕਾਬੂ ਹੋਇਆ ਕੰਟੇਨਰ ਡਿਵਾਈਡਰ 'ਤੇ ਚੜਿ੍ਹਆ

ਚੁਗਿੱਟੀ/ਜੰਡੂਸਿੰਘਾ, 25 ਸਤੰਬਰ (ਨਰਿਦਰ ਲਾਗੂ)-ਜਲੰਧਰ- ਅੰਮਿ੍ਤਸਰ ਮਾਰਗ 'ਤੇ ਲੰਮਾ ਪਿੰਡ ਦੇ ਲਾਗੇ ਬੇਕਾਬੂ ਹੋਇਆ ਕੰਟੇਨਰ ਡਿਵਾਈਡਰ 'ਤੇ ਚੜ੍ਹ ਗਿਆ ਤੇ ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ | ਦੱਸਿਆ ਜਾ ਰਿਹਾ ਹੈ ਕਿ ਪੀ.ਏ.ਪੀ. ਚੌਕ ਵਾਲੇ ਪਾਸਿਓਾ ਕੰਟੇਨਰ ਆ ...

ਪੂਰੀ ਖ਼ਬਰ »

-ਮਾਮਲਾ ਨਸ਼ੇ ਦੀ ਵਾਧੂ ਮਾਤਰਾ ਲੈਣ ਨਾਲ ਮਰੇ ਪ੍ਰੀਤ ਦਾ- ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲਾ ਦੀਪਾ 105 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ)- ਲਤੀਫ਼ਪੁਰਾ ਮੁਹੱਲੇ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਉਰਫ਼ ਪ੍ਰੀਤ ਪੁੱਤਰ ਭੁਪਿੰਦਰ ਸਿੰਘ ਦੀ ਨਸ਼ੇ ਦੀ ਵਾਧੂ ਮਾਤਰਾ ਲੈਣ ਨਾਲ ਹੋਈ ਮੌਤ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਜਾਂਚ ਕਰਦੇ ਹੋਏ ਨਸ਼ੀਲੇ ਪਦਾਰਥ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਮਾਹਲ ਨੇ 201 ਪੁਲਿਸ ਮੁਲਾਜ਼ਮਾਂ ਨੂੰ ਦਿੱਤਾ ਲੋਕਲ ਰੈਂਕ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ) - ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਹੁਕਮ ਅਨੁਸਾਰ ਜ਼ਿਲ੍ਹਾ ਜਲੰਧਰ ਦਿਹਾਤੀ 'ਚ ਜਿੰਨ੍ਹਾਂ ਕਰਮਚਾਰੀਆਂ ਦੀ ਨੌਕਰੀ 8, 16, 24, 30 ਸਾਲ ਪੂਰੀ ਹੋ ਗਈ ਹੈ | ਉਨ੍ਹਾਂ ਨੂੰ ਅੱਜ ...

ਪੂਰੀ ਖ਼ਬਰ »

ਭਾਜਪਾ ਨੇ ਦੀਨ-ਦਿਆਲ ਉਪਾਧਿਆਇ ਨੂੰ ਕੀਤਾ ਯਾਦ

ਜਲੰਧਰ, 25 ਸਤੰਬਰ (ਸ਼ਿਵ)-ਭਾਜਪਾ ਪ੍ਰਧਾਨ ਰਮਨ ਪੱਬੀ ਦੀ ਪ੍ਰਧਾਨਗੀ 'ਚ ਪੰਡਤ ਦੀਨ-ਦਿਆਲ ਉਪਾਧਿਆਇ ਜੰਜ ਘਰ ਵਿਚ ਪੰਡਤ ਦੀਨ-ਦਿਆਲ ਉਪਾਧਿਆਇ ਦੀ ਜੈਅੰਤੀ ਮਨਾਈ ਗਈ, ਜਿਸ ਵਿਚ ਰਾਕੇਸ਼ ਰਾਠੌਰ, ਕਿਸ਼ਨ ਲਾਲ ਢਲ, ਮਨੋਰੰਜਨ ਕਾਲੀਆ ਨੇ ਉਨ੍ਹਾਂ ਦੇ ਬੁੱਤ 'ਤੇ ਫ਼ੁਲ ਹਾਰ ਪਾ ...

ਪੂਰੀ ਖ਼ਬਰ »

ਮੌਸਮ 'ਚ ਸੁਧਾਰ ਦੇ ਬਾਵਜੂਦ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ

ਜਲੰਧਰ, 25 ਸਤੰਬਰ (ਹਰਵਿੰਦਰ ਸਿੰਘ ਫੁੱਲ, ਚੰਦੀਪ ਭੱਲਾ)- ਤਿੰਨ ਦਿਨ ਲਗਾਤਾਰ ਮੀਂਹ ਪੈਣ ਤੋਂ ਬਾਅਦ ਭਾਵੇਂ ਅੱਜ ਮੌਸਮ 'ਚ ਕਾਫ਼ੀ ਸੁਧਾਰ ਹੋਇਆ ਹੈ, ਪਰ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਤਲੁਜ ਦਰਿਆ ਵਿਚ ਵਧ ...

ਪੂਰੀ ਖ਼ਬਰ »

ਵਿੱਕੀ ਕਾਲੀਆਂ ਨੇ ਹਟਵਾਏ ਖੰਭੇ

ਜਲੰਧਰ, 25 ਸਤੰਬਰ (ਸ਼ਿਵ)- ਚੰਦਨ ਨਗਰ ਅੰਡਰ ਬਿ੍ਜ ਤੋਂ ਸ਼ਿਵ ਨਗਰ ਵੱਲ ਜਾਂਦਿਆਂ ਕੌਾਸਲਰ ਵਿੱਕੀ ਕਾਲੀਆ ਵਲੋਂ ਆਪ ਹੀ ਲਗਵਾਏ ਗਏ ਕੁਝ ਖੰਭੇ ਹਟਵਾ ਦਿੱਤੇ ਗਏ ਹਨ | ਇਲਾਕਾ ਵਾਸੀਆਂ ਨੇ ਕੌਾਸਲਰ ਵਲੋਂ ਆਪਣੇ ਤੌਰ 'ਤੇ ਖੰਭੇ ਲਗਵਾਉਣ ਦਾ ਵਿਰੋਧ ਕੀਤਾ ਸੀ ਕਿ ਇਨ੍ਹਾਂ ਦੇ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਐੱਚ.ਆਈ.ਵੀ. ਪੋਜੀਟਿਵ ਦੇ 82 ਕੇਸਾਂ ਨੂੰ ਸਮਾਰਟ ਰਾਸ਼ਨ ਕਾਰਡ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ) - ਏਡਜ਼ ਨੂੰ ਜਾਗਰੂਕਤਾ ਨਾਲ ਹੀ ਇਸ ਨੂੰ ਸਮਾਜ 'ਚੋਂ ਖ਼ਤਮ ਕੀਤਾ ਜਾ ਸਕਦਾ ਹੈ | ਇਹ ਜਾਣਕਾਰੀ ਸਿਵਲ ਸਰਜਨ ਜਲੰਧਰ ਡਾ. ਜਸਪ੍ਰੀਤ ਕੌਰ ਸੇਖੋਂ ਨੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਵਲੋਂ 'ਅਭੀਵਿਅਕਤੀ ...

ਪੂਰੀ ਖ਼ਬਰ »

ਭਾਰੀ ਮੀਂਹ ਕਰਕੇ ਆਦਮਪੁਰ ਬਿਜਲੀ ਦਫ਼ਤਰ ਪਾਣੀ 'ਚ ਡੁੱਬਿਆ

ਆਦਮਪੁਰ, 25 ਸਤੰਬਰ (ਰਮਨ ਦਵੇਸਰ)- ਭਾਰੀ ਮੀਂਹ ਕਰਕੇ ਆਦਮਪੁਰ ਬਿਜਲੀ ਦਫਤਰ ਵਿਚ ਪਾਣੀ ਭਰ ਗਿਆ, ਜਿਸ ਕਰਕੇ ਬਿਜਲੀ ਮੁਲਾਜ਼ਮਾ ਨੰੂ ਅੰਦਰ ਜਾਣ ਲਈ ਬੂਟ ਉਤਾਰਨੇ ਪਏ ਤੇ ੳੱੁਥੇ ਹੀ ਬਿੱਲ ਦੇਣ ਵਾਲਿਆਂ ਲਈ ਅੰਦਰ ਜਾਣਾ ਮੁਸ਼ਕਿਲ ਹੋ ਗਿਆ | ਜ਼ਿਕਰਯੋਗ ਹੈ ਕਿ ਬਿਜਲੀ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਵਲੋਂ ਐਸ. ਡੀ. ਐਮ. ਦਫ਼ਤਰ ਅੱਗੇ ਧਰਨਾ

ਫਿਲੌਰ, 25 ਸਤੰਬਰ (ਸੁਰਜੀਤ ਸਿੰਘ ਬਰਨਾਲਾ, ਬੀ. ਐਸ. ਕੈਨੇਡੀ)-ਫਿਲੌਰ ਦੇ ਮੁਹੱਲਾ ਸੰਤੋਖ਼ਪੁਰਾ ਵਿਖੇ ਜਿਥੇ ਜ਼ਿਆਦਾ ਆਬਾਦੀ ਗਰੀਬਾਂ, ਦਿਹਾੜੀਦਾਰਾਂ ਅਤੇ ਦਲਿਤ ਵਰਗ ਦੇ ਲੋਕਾਂ ਦੀ ਹੈ, ਉਥੇ ਬੀਤੇ ਤਿੰਨ ਦਿਨਾਂ ਤੋਂ ਬਿਜਲੀ ਬੰਦ ਹੈ | ਮੁਹੱਲਾ ਵਾਸੀਆਂ ਵਲੋਂ ...

ਪੂਰੀ ਖ਼ਬਰ »

ਛੱਤ ਡਿਗਣ ਕਾਰਨ ਦੋ ਲੜਕੀਆਂ ਜ਼ਖ਼ਮੀ

ਆਦਮਪੁਰ, 25 ਸਤੰਬਰ (ਰਮਨ ਦਵੇਸਰ/ਹਰਪ੍ਰੀਤ ਸਿੰਘ)- ਆਦਮਪੁਰ 'ਚ ਬੀਤੀ ਰਾਤ ਭਾਰੀ ਮੀਂਹ ਕਾਰਨ ਮਹੁੱਲਾ ਬੇਗਮਪੁਰਾ ਵਾਰਡ ਨੰਬਰ-1 ਵਿਚ ਰਹਿੰਦੇ ਰਜਿੰਦਰ ਕੁਮਾਰ ਜੋ ਦਿਹਾੜੀਦਾਰ ਹੈ, ਦੇ ਘਰ ਦੀ ਛੱਤ ਡਿਗ ਗਈ, ਜਿਸ ਕਾਰਨ ਉਸ ਦੀਆਂ ਦੋ ਲੜਕੀਆਂ ਜ਼ਖ਼ਮੀ ਹੋ ਗਈਆਂ | ਜਾਣਕਾਰੀ ...

ਪੂਰੀ ਖ਼ਬਰ »

ਨਕੋਦਰ ਦੇ ਆਵਾ ਮੁਹੱਲਾ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ

ਨਕੋਦਰ, 25 ਸਤੰਬਰ (ਭੁਪਿੰਦਰ ਅਜੀਤ ਸਿੰਘ)-ਸਥਾਨਕ ਮੁਹੱਲਾ ਆਵਾ ਨਿਵਾਸੀ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਰਲਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹਨ | ਪਹਿਲਾਂ ਤਾਂ ਸੀਵਰੇਜ ਨਾ ਪਿਆ ਹੋਣ ਕਾਰਨ ਮੁਹੱਲਾ ਵਾਸੀਆਂ ਨੇ ਆਪਣੇ ਖ਼ਰਚੇ 'ਤੇ ...

ਪੂਰੀ ਖ਼ਬਰ »

ਨਗਰ ਕੌ ਾਸਲ ਕਰਤਾਰਪੁਰ ਦੇ ਕਰਮਿੰਦਰਪਾਲ ਸਿੰਘ ਨਵੇਂ ਕਾਰਜ ਸਾਧਕ ਅਫ਼ਸਰ ਨਿਯੁਕਤ

ਕਰਤਾਕਪੁਰ, 25 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਨਗਰ ਕੌਾਸਲ ਕਰਤਾਰਪੁਰ ਦੇ ਕਾਰਜ ਸਾਧਕ ਅਫ਼ਸਰ ਐਸ.ਕੇ. ਅਗਰਵਾਲ ਦੀ ਬਦਲੀ ਹੋਣ ਤੋਂ ਬਾਅਦ ਨਵੇਂ ਕਾਰਜ ਸਾਧਕ ਅਫ਼ਸਰ ਕਰਮਿੰਦਰਪਾਲ ਸਿੰਘ ਨੇ ਅਹੁੱਦਾ ਸੰਭਾਲ ਲਿਆ ਹੈ | ਉਹ ਉੜਮੁੜ ਟਾਂਡਾ ਤੋਂ ਬਦਲ ਕੇ ਇੱੱਥੇ ਆਏ ਹਨ | ...

ਪੂਰੀ ਖ਼ਬਰ »

ਸੈਂਕੜੇ ਨੌਜਵਾਨ ਕਰਨਗੇ ਖਟਕੜ ਕਲਾਂ ਵੱਲ ਮਾਰਚ

ਫਿਲੌਰ, 25 ਸਤੰਬਰ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਸ਼ਹੀਦ ਭਗਤ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਝੰਡੇ ਹੇਠ ਸੈਂਕੜੇ ਨੌਜਵਾਨ ਵਿਦਿਆਰਥੀ ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਵਸ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵੱਲ ਨੂੰ ...

ਪੂਰੀ ਖ਼ਬਰ »

ਨਕੋਦਰ ਤੋਂ ਸਮਰਾ ਵਲੋਂ ਮੁੜ ਦਾਅਵਾ ਕਰਨ 'ਤੇ ਕਾਂਗਰਸ 'ਚ ਗੁੱਟਬਾਜ਼ੀ ਜੱਗ ਜ਼ਾਹਰ

ਬਿਲਗਾ, 25 ਸਤੰਬਰ (ਰਾਜਿੰਦਰ ਸਿੰਘ ਬਿਲਗਾ)-ਵਿਧਾਨ ਸਭਾ ਹਲਕਾ ਨਕੋਦਰ 'ਚ ਜਿੱਥੇ ਇਕ ਪਾਸੇ ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਭਾਰੀ ਜਿੱਤ ਦੀ ਖ਼ੁਸ਼ੀ ਮਨਾ ਰਹੀ ਹੈ, ਉੱਥੇ ਕੱਲ੍ਹ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਇਸ ...

ਪੂਰੀ ਖ਼ਬਰ »

ਜੀ. ਓ. ਜੀ. ਨੇ ਪਿੰਡਾਂ ਦੀਆਂ ਜਨਤਕ ਥਾਵਾਂ 'ਤੇ ਬੂਟੇ ਲਗਾਏ

ਸ਼ਾਹਕੋਟ, 25 ਸਤੰਬਰ (ਸਚਦੇਵਾ)- ਵਾਤਾਵਰਨ ਨੂੰ ਸ਼ੁੱਧ ਤੇ ਹਰਿਆ-ਭਰਿਆ ਰੱਖਣ ਦੇ ਮੰਤਵ ਨਾਲ ਤਹਿਸੀਲ ਸ਼ਾਹਕੋਟ ਦੇ ਜੀ.ਓ.ਜੀ. (ਖ਼ੁਸ਼ਹਾਲੀ ਦੇ ਰਾਖੇ) ਵਲੋਂ ਤਹਿਸੀਲ ਸੁਪਰਵਾਈਜ਼ਰ ਸੂਬੇਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਪਿੰਡ ਕੰਨੀਆਂ ਖੁਰਦ, ਕੰਨੀਆਂ ਕਲਾਂ, ...

ਪੂਰੀ ਖ਼ਬਰ »

ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਸਵੱਛਤਾ ਪੰਦ੍ਹਰਵਾੜਾ ਤਹਿਤ ਸਕੂਲ ਦੀ ਸਫ਼ਾਈ ਕੀਤੀ

ਕਰਤਾਰਪੁਰ, 25 ਸਤੰਬਰ (ਜਸਵੰਤ ਵਰਮਾ, ਧੀਰਪੁਰ) ਆਈ.ਟੀ.ਬੀ.ਪੀ. 30ਵੀਂ ਬਟਾਲੀਅਨ ਵਲੋਂ ਸਵੱਛਤਾ ਪੰਦ੍ਹਰਵਾੜਾ ਤਹਿਤ ਅੱਜ ਕਮਾਂਡੈਂਟ ਅਚੱਲ ਸ਼ਰਮਾ ਦੀ ਅਗਵਾਈ 'ਚ ਸਰਕਾਰੀ ਹਾਈ ਸਕੂਲ ਪਿੰਡ ਸਰਾਏ ਖਾਸ ਵਿਖੇ ਸਫ਼ਾਈ ਕੀਤੀ ਗਈ ਅਤੇ ਵਿਦਿਆਰਥੀਆਂ ਦੇ ਸਫ਼ਾਈ ਸਬੰਧੀ ...

ਪੂਰੀ ਖ਼ਬਰ »

ਧਰਨੇ ਉਪਰੰਤ ਮੁਹੱਲਾ ਸੰਤੋਖਪੁਰਾ ਦੀ ਬਿਜਲੀ ਸਪਲਾਈ ਬਹਾਲ

ਫਿਲੌਰ, 25 ਸਤੰਬਰ (ਬੀ.ਐਸ.ਕੈਨੇਡੀ)-ਮੁਹੱਲਾ ਸੰਤੋਖਪੁਰਾ ਵਿਚ 23 ਸਤੰਬਰ ਰਾਤ ਤੋਂ ਬਿਜਲੀ ਸਪਲਾਈ ਬੰਦ ਸੀ, ਜਿਸ 'ਤੇ ਬਹੁਤ ਵਾਰ ਸ਼ਿਕਾਇਤ ਕਰਨ 'ਤੇ ਵੀ ਸੁਣਵਾਈ ਨਹੀਂ ਹੋਈ ਤਾਂ ਅੱਕੇ ਹੋਏ ਮੁਹੱਲਾ ਨਿਵਾਸੀਆਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਐਸ.ਡੀ.ਐਮ. ਦਫ਼ਤਰ ...

ਪੂਰੀ ਖ਼ਬਰ »

ਮਹਿਲਾ ਸ਼ਕਤੀ ਸੰਸਥਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਖੋਲ੍ਹੀ ਜਾਵੇਗੀ ਮੁਫ਼ਤ ਡਿਸਪੈਂਸਰੀ

ਸ਼ਾਹਕੋਟ, 25 ਸਤੰਬਰ (ਸਚਦੇਵਾ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ 'ਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਸ਼ਹੀਦ ਭਗਤ ਸਿੰਘ ਮੁਫ਼ਤ ਡਿਸਪੈਂਸਰੀ ਖੋਲ੍ਹੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਰੋਟਰੀ ਕਲੱਬ ਨਕੋਦਰ ਦਾ ਇੰਸਟਾਲੇਸ਼ਨ ਸਮਾਗਮ

ਨਕੋਦਰ, 25 ਸਤੰਬਰ (ਭੁਪਿਦਰ ਅਜੀਤ ਸਿੰਘ)-ਰੋਟਰੀ ਕਲੱਬ ਨਕੋਦਰ ਦਾ ਇੰਸਟਾਲੇਸ਼ਨ ਸਮਾਗਮ ਸਥਾਨਕ ਮਹਾਰਾਜਾ ਪੈਲਸ ਵਿਖੇ ਹੋਇਆ | ਚੌਧਰੀ ਸੰਤੋਖ ਸਿੰਘ ਐਮ.ਪੀ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਗੁ: ਅਮਰਜੀਤ ਸਿੰਘ ਸਮਰਾ ਚੇਅਰਮੈਨ ਮਾਰਕਫੈੱਡ ਪੰਜਾਬ ਹਰਦੇਵ ਸਿੰਘ ...

ਪੂਰੀ ਖ਼ਬਰ »

ਰੇਲ ਗੱਡੀ ਅੱਗੇ ਛਾਲ ਮਾਰ ਕੇ ਨੌਜਵਾਨ ਵਲੋਂ ਖ਼ੁਦਕੁਸ਼ੀ

ਮਲਸੀਆਂ, 25 ਸਤੰਬਰ (ਸੁਖਦੀਪ ਸਿੰਘ)- ਅੱਜ ਸ਼ਾਮ ਮਲਸੀਆਂ ਰੇਲਵੇ ਸਟੇਸ਼ਨ ਨਜ਼ਦੀਕ ਇਕ ਨੌਜਵਾਨ ਵਲੋਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਸ਼ਾਮ ਕਰੀਬ 5:15 ਵਜੇ ਡੀ.ਐਮ.ਯੂ. ਗੱਡੀ ਨੰਬਰ 74969 ਲੁਧਿਆਣਾ ਤੋਂ ਲੋਹੀਆਂ ਵੱਲ ਜਾ ਰਹੀ ਸੀ, ਜੋ ...

ਪੂਰੀ ਖ਼ਬਰ »

ਭੋਗਪੁਰ ਦੇ ਮਹਿੰਗਰੋਵਾਲ ਤੇ ਪਚਰੰਗਾ ਚੋਅ 'ਚ ਪਾਣੀ ਆਇਆ

ਭੋਗਪੁਰ, 25 ਸਤੰਬਰ (ਕਮਲਜੀਤ ਸਿੰਘ ਡੱਲੀ)- ਭਾਰੀ ਮੀਂਹ ਦੇ ਚੱਲਦਿਆਂ ਭੋਗਪੁਰ ਨਜ਼ਦੀਕ ਸੋਹਲਪੁਰ, ਮੋਗਾ, ਗੀਗਨਵਾਲ ਦੇ ਪਿੰਡਾਂ ਵਿਚ ਵਗਦੇ ਮਹਿੰਗਰੋਵਾਲ ਚੋਅ ਵਿਚ ਅੱਜ ਦੁਪਹਿਰ ਪਾਣੀ ਵਗਣਾ ਸ਼ੁਰੂ ਹੋ ਗਿਆ, ਜਿਸ ਦੇ ਚੱਲਦਿਆਂ ਪ੍ਰਸ਼ਾਸ਼ਨਿਕ ਅਧਿਕਾਰੀ ਨਾਇਬ ...

ਪੂਰੀ ਖ਼ਬਰ »

ਨਗਰ ਕੌਾਸਲ ਕਰਤਾਰਪੁਰ ਨੇ ਪਾਣੀ ਦੀ ਸਪਲਾਈ ਦਾ ਸਮਾਂ ਘਟਾਇਆ

ਕਰਤਾਰਪੁਰ, 25 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਨਗਰ ਕੌਾਸਲ ਕਰਤਾਰਪੁਰ ਨੇ 26 ਸਤੰਬਰ ਤੋਂ ਪਾਣੀ ਸਪਲਾਈ ਦੇ ਸਮੇਂ ਨੂੰ ਘਟਾ ਦਿੱਤਾ ਹੈ | ਇਸ ਸਬੰਧ ਵਿਚ ਕਾਰਜ ਸਾਧਕ ਅਫ਼ਸਰ ਕਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੇ 3 ਦਿਨ ਲਗਾਤਾਰ ਹੋਈ ਵਰਖਾ ਕਾਰਨ ਡਰੇਨ ਦਾ ਬੰਨ੍ਹ ...

ਪੂਰੀ ਖ਼ਬਰ »

ਜਥੇ: ਭੌਰ ਨੇ ਗ਼ਲਤ ਸ਼ਬਦਾਵਲੀ ਬੋਲਣ 'ਤੇ ਸਮੂਹ ਕੌਮ ਤੋਂ ਮੁਆਫ਼ੀ ਮੰਗੀ

ਕਠਾਰ, 25 ਸਤੰਬਰ (ਰਾਜੋਵਾਲੀਆ)- ਜਥੇ: ਸੁਖਦੇਵ ਸਿੰਘ ਭੌਰ ਸਾਬਕਾ ਸਕੱਤਰ (ਐਸ.ਜੀ.ਪੀ.ਸੀ.) ਵਲੋਂ ਬਰਗਾੜੀ ਇਨਸਾਫ਼ ਮੋਰਚੇ 'ਚ ਸਟੇਜ 'ਤੇ ਬੋਲਦਿਆਂ ਡੇਰਾ ਬੱਲਾਂ ਅਤੇ ਰਵਿਦਾਸੀਆ ਕੌਮ ਦੇ ਸ਼ਹੀਦ ਸੰਤ ਰਾਮਾ ਨੰਦ ਦੇ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਬੋਲਣ ਅਤੇ ਦਲਿਤ ...

ਪੂਰੀ ਖ਼ਬਰ »

ਚਿੱਟੀ ਵੇੲੀਂ ਤੇ ਦਰਿਆ 'ਚ ਆਏ ਪਾਣੀ ਨੇ ਕਿਸਾਨਾਂ ਦੇ ਸਾਹ ਸੂਤੇ

ਲੋਹੀਆਂ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਇਲਾਕੇ 'ਚੋਂ ਲੰਘਦੀ ਚਿੱਟੀ ਵੇੲੀਂ ਅਤੇ ਸਤਲੁਜ ਦਰਿਆ 'ਚ ਆਏ ਪਾਣੀ ਨੇ ਇਲਾਕੇ ਦੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ | ਤੇਜ਼ ਹਵਾ ਤੇ ਲਗਾਤਾਰ ਮੀਂਹ ਨੇ ਕਿਸਾਨਾਂ ਦੀ ਪੱਕੀ ਝੋਨੇ ਦੀ ਫ਼ਸਲ ਨੂੰ ਧਰਤੀ ...

ਪੂਰੀ ਖ਼ਬਰ »

ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਾਲੇ ਕਲੰਡਰ ਕੂੜੇਦਾਨ 'ਚੋਂ ਮਿਲਣ 'ਤੇ ਹੰਗਾਮਾ

ਮਹਿਤਪੁਰ, 25 ਸਤੰਬਰ (ਰੰਧਾਵਾ)-ਮਹਿਤਪੁਰ ਦੀ ਨਗਰ ਪੰਚਾਇਤ ਦੇ ਦਫ਼ਤਰ 'ਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਕੁਝ ਲੋਕਾਂ ਨੇ ਨਗਰ ਪੰਚਾਇਤ ਮਹਿਤਪੁਰ ਦੇ ਦਫ਼ਤਰ ਦੇ ਗੇਟ ਦੇ ਅੰਦਰ ਰੱਖੇ ਕੂੜੇਦਾਨ 'ਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਾਲੇ ਸੁੱਟੇ ਕੈਲੰਡਰ ...

ਪੂਰੀ ਖ਼ਬਰ »

ਬਾਬਾ ਭਾਗੋ ਦਾ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ

ਕਿਸ਼ਨਗੜ੍ਹ, 25 ਸਤੰਬਰ (ਹਸਬੰਸ ਸਿੰਘ ਹੋਠੀ)-ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਦੁਆਬੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁ: ਬਾਬਾ ਭਾਗੋ ਜੀ ਪਿੰਡ ਬੱਲ ਵਿਖੇ ਬਾਬਾ ਭਾਗੋ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕ ਟਰੱਸਟ ਸਮੂਹ ਨਗਰ ਨਿਵਾਸੀ ਤੇ ਇਲਾਕੇ ਦੀਆਂ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਸਬੰਧੀ ਮੀਟਿੰਗ

ਕਰਤਾਰਪੁਰ, 25 ਸਤੰਬਰ (ਭਜਨ ਸਿੰਘ ਧੀਰਪੁਰ, ਵਰਮਾ)-ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਪੁਰਬ ਜਗਤ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਕਰਤਾਰਪੁਰ ਵਲੋਂ ਸਭ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ 4 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਲੁਟੇਰਿਆਂ ਨੇ ਬੈਂਕ ਅੱਗੇ ਨੌਜਵਾਨ ਤੋਂ 24,200 ਰੁਪਏ ਲੁੱਟੇ

ਸ਼ਾਹਕੋਟ, 25 ਸਤੰਬਰ (ਸਚਦੇਵਾ)- ਸ਼ਾਹਕੋਟ ਦੇ ਪੁਲਿਸ ਸਟੇਸ਼ਨ ਨਜ਼ਦੀਕ ਕੈਨਰਾ ਬੈਂਕ ਤੋਂ ਪੈਸੇ ਕਢਵਾ ਕੇ ਆਏ ਇਕ ਲੜਕੇ ਤੋਂ ਲੁਟੇਰਿਆਂ ਵਲੋਂ 24,200 ਰੁਪਏ ਲੁੱਟਣ ਦੀ ਖ਼ਬਰ ਹੈ | ਕਿ੍ਸ਼ਨ ਪੁੱਤਰ ਕਮਲੇਸ਼ ਕੁਮਾਰ ਵਾਸੀ ਬਾਂਸਾਂ ਵਾਲੀ ਗਲੀ ਸ਼ਾਹਕੋਟ ਨੇ ਦੱਸਿਆ ਕਿ ਮੈਂ ...

ਪੂਰੀ ਖ਼ਬਰ »

ਜਥੇ: ਭੌਰ ਨੇ ਗ਼ਲਤ ਸ਼ਬਦਾਵਲੀ ਬੋਲਣ 'ਤੇ ਸਮੂਹ ਕੌਮ ਤੋਂ ਮੁਆਫ਼ੀ ਮੰਗੀ

ਕਠਾਰ, 25 ਸਤੰਬਰ (ਰਾਜੋਵਾਲੀਆ)- ਜਥੇ: ਸੁਖਦੇਵ ਸਿੰਘ ਭੌਰ ਸਾਬਕਾ ਸਕੱਤਰ (ਐਸ.ਜੀ.ਪੀ.ਸੀ.) ਵਲੋਂ ਬਰਗਾੜੀ ਇਨਸਾਫ਼ ਮੋਰਚੇ 'ਚ ਸਟੇਜ 'ਤੇ ਬੋਲਦਿਆਂ ਡੇਰਾ ਬੱਲਾਂ ਅਤੇ ਰਵਿਦਾਸੀਆ ਕੌਮ ਦੇ ਸ਼ਹੀਦ ਸੰਤ ਰਾਮਾ ਨੰਦ ਦੇ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਬੋਲਣ ਅਤੇ ਦਲਿਤ ...

ਪੂਰੀ ਖ਼ਬਰ »

ਸ੍ਰੀ ਹਨੂੰੁਮਤ ਆਈ.ਐਮ.ਟੀ. 'ਚ ਪੇਸ਼ਕਾਰੀ ਹੁਨਰ ਵਿਸ਼ੇ 'ਤੇ ਸੈਮੀਨਾਰ

ਗੁਰਾਇਆ, 25 ਸਤੰਬਰ (ਬਲਵਿੰਦਰ ਸਿੰਘ)-ਸ੍ਰੀ ਹਨੂੰਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ ਦੇ ਮੈਨੇਜਮੈਂਟ ਵਿਭਾਗ ਵਲ਼ੋਂ ਪਾਵਰ ਪੁਆਇੰਟ ਪੇਸ਼ਕਾਰੀ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵੱਖ-ਵੱਖ ਤਰ੍ਹਾਾ ਦੀਆ ਸ਼ਾਨਦਾਰ, ਉਪਯੋਗੀ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX