ਤਾਜਾ ਖ਼ਬਰਾਂ


ਨਵੀਂ ਦਿੱਲੀ : ਮੋਰੀ ਗੇਟ ਇਕ ਘਰ 'ਚ ਸਲੰਡਰ ਫਟਣ ਨਾਲ ਧਮਾਕਾ , ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ
. . .  1 day ago
ਸੰਤਰਾਗਾਛੀ ਜੰਕਸ਼ਨ 'ਤੇ ਹੋਏ ਹਾਦਸੇ ਦੇ ਪੀੜਤਾਂ ਦਾ ਹਾਲ ਜਾਣਨ ਲਈ ਪੁੱਜੀ ਮਮਤਾ ਬੈਨਰਜੀ
. . .  1 day ago
ਬੱਚਿਆਂ ਸਮੇਤ ਸਰਹਿੰਦ ਨਹਿਰ 'ਚ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਬਰਾਮਦ
. . .  1 day ago
ਫ਼ਤਿਹਗੜ੍ਹ ਸਾਹਿਬ, 23 ਅਕਤੂਬਰ (ਅਰੁਣ ਅਹੂਜਾ) - ਸਰਹਿੰਦ ਦੇ ਫਲੋਟਿੰਗ ਰੇਸਤਰਾਂ ਤੋਂ ਭਾਖੜਾ ਨਹਿਰ 'ਚ ਕਥਿਤ ਤੌਰ 'ਤੇ ਆਪਣੇ ਦੋ ਬੱਚਿਆਂ ਸਮੇਤ ਛਾਲ ਮਾਰਨ ਵਾਲੀ ਮਾਤਾ ਦੀ ਲਾਸ਼ ਗੋਤਾਖੋਰਾਂ ਨੇ ਬਰਾਮਦ ਕਰ ਲਈ ...
ਪੱਛਮੀ ਬੰਗਾਲ ਦੇ ਸੰਤਰਾਗਾਛੀ ਜੰਕਸ਼ਨ ਦੇ ਫੁੱਟ ਓਵਰ ਬ੍ਰਿਜ 'ਤੇ ਮੱਚੀ ਭਗਦੜ 'ਚ 14 ਜ਼ਖ਼ਮੀ
. . .  1 day ago
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਸਬ ਇੰਸਪੈਕਟਰ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 23 ਅਕਤੂਬਰ - ਐਂਟੀ ਕੁਰੱਪਸ਼ਨ ਬਿਉਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮੀਰ ਚੌਂਕ ਪੁਲਸ ਥਾਣੇ ਦੇ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇੱਕ...
ਸਿੰਗਾਪੁਰ ਦੇ ਲਾਪਤਾ ਪੈਰਾਗਲਾਈਡਰ ਦੀ ਮਿਲੀ ਲਾਸ਼
. . .  1 day ago
ਸ਼ਿਮਲਾ, 23 ਅਕਤੂਬਰ - ਬੈਜਨਾਥ ਦੇ ਐੱਸ.ਡੀ.ਐਮ ਵਿਕਾਸ ਸ਼ੁਕਲਾ ਨੇ ਦੱਸਿਆ ਕਿ ਸਿੰਗਾਪੁਰ ਦਾ ਪੈਰਾਗਲਾਈਡਰ, ਜੋ ਕਿ ਬੀਤੇ ਦਿਨ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਬਰਾਮਦ...
ਰਾਜੌਰੀ : ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਆਵਾਜਾਈ ਲਈ ਬੰਦ
. . .  1 day ago
ਸ੍ਰੀਨਗਰ, 23 ਅਕਤੂਬਰ - ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਰਾਜੌਰੀ ਦਾ ਮੁਗਲ ਰੋਡ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ...
ਦੁਬਈ 'ਚ ਅਕਾਲ ਚਲਾਣਾ ਕਰ ਗਏ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  1 day ago
ਰਾਜਾਸਾਂਸੀ, 23 ਅਕਤੂਬਰ (ਹੇਰ,ਖੀਵਾ ) - ਦੁਬਈ 'ਚ ਆਪਣੀ ਜਾਨ ਗਵਾ ਬੈਠੇ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਅੰਬ ਨੰਗਲ ਨਾਲ ਸਬੰਧਿਤ 46 ਸਾਲਾਂ ਨਿਰਮਲ ਸਿੰਘ ਪੁੱਤਰ ਸੋਹਨ ਸਿੰਘ...
ਅੰਮ੍ਰਿਤਸਰ 'ਚ 26 ਅਕਤੂਬਰ ਨੂੰ ਛੁੱਟੀ ਦਾ ਐਲਾਨ
. . .  1 day ago
ਅਜਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨ ਅਤੇ...
5 ਨਵੰਬਰ ਨੂੰ ਕੈਪਟਨ ਨਾਲ ਬੈਠਕ ਕਰਨਗੀਆਂ ਅਧਿਆਪਕ ਜਥੇਬੰਦੀਆਂ
. . .  1 day ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ...
ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਸੀ. ਬੀ. ਆਈ. ਦੇ ਡੀ. ਐੱਸ. ਪੀ. ਦੇਵੇਂਦਰ ਕੁਮਾਰ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਸੀ. ਬੀ. ਆਈ. ਦੇ ਡੀ. ਐੱਸ. ਪੀ. ਅਤੇ ਰਾਕੇਸ਼ ਅਸਥਾਨਾ ਦੇ ਸਹਿਯੋਗੀ ਦੇਵੇਂਦਰ ਕੁਮਾਰ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦਈਏ ਕਿ ਸੀ. ਬੀ. ਆਈ. ਨੇ ਦੇਵੇਂਦਰ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ...
ਬੋਰਡ ਦੀ ਨਵੀਂ ਸਿੱਖਿਆ ਸਕੀਮ ਅਨੁਸਾਰ 9-10ਵੀਂ ਦੇ ਵਿਦਿਆਰਥੀ ਪੜ੍ਹਨਗੇ 9 ਦੀ ਥਾਂ 8 ਵਿਸ਼ੇ
. . .  1 day ago
ਐੱਸ. ਏ. ਐੱਸ. ਨਗਰ, 23 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ 9 ਵੀਂ ਤੇ 10 ਵੀਂ ਸ਼੍ਰੇਣੀ ਦੇ ਵਿਦਿਆਰਥੀ ਵਿੱਦਿਅਕ ਸੈਸ਼ਨ 2018-19 ਤੋਂ 9 ਵੀਂ ਤੇ 10 ਵੀਂ ਸ਼੍ਰੇਣੀ ਲਈ ...
ਕੇਰਲ ਤੋਂ ਦਸੂਹਾ ਪਹੁੰਚੇ ਫਾਦਰ ਕੁਰੀਆਕੋਸ ਦੇ ਪਰਿਵਾਰਕ ਮੈਂਬਰ
. . .  1 day ago
ਦਸੂਹਾ, 23 ਅਕਤੂਬਰ (ਚੰਦਨ ਕੌਸ਼ਲ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ੀ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਕੁਰੀਆਕੋਸ ਕੱਟੂਥਾਰਾ ਦਾ ਛੋਟੇ ਭਰਾ ਜੋਸ ਕੁਰੀਆ ਸਮੇਤ ਹੋਰ ਪਰਿਵਾਰਕ ਮੈਂਬਰ ਕੇਰਲ ਤੋਂ ਅੱਜ ਸਵੇਰੇ ਦਸੂਹਾ ਪਹੁੰਚੇ। ਇਸ ਤੋਂ ਬਾਅਦ...
ਅੰਮ੍ਰਿਤਸਰ ਰੇਲ ਹਾਦਸੇ ਨੂੰ ਬਾਦਲ ਨੇ ਵੱਡੀ ਤ੍ਰਾਸਦੀ ਕਰਾਰ ਦਿੱਤਾ
. . .  1 day ago
ਚੰਡੀਗੜ੍ਹ, 23 ਅਕਤੂਬਰ - ਅੰਮ੍ਰਿਤਸਰ ਰੇਲ ਹਾਦਸੇ 'ਤੇ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਦੇ ਇਨਸਾਫ਼ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ...
ਰੇਲ ਗੱਡੀ ਹੇਠਾਂ ਆਉਣ ਕਾਰਨ ਕਿਸਾਨ ਦੀ ਮੌਤ
. . .  1 day ago
ਬੀਜਾ, 23 ਅਕਤੂਬਰ (ਰਣਧੀਰ ਸਿੰਘ ਧੀਰਾ)- ਰੇਲਵੇ ਪੁਲਿਸ ਚੌਕੀ ਚਾਵਾ ਅਧੀਨ ਆਉਂਦੇ ਰੇਲਵੇ ਫਾਟਕ ਰੁਪਾਲੋਂ ਨੇੜੇ ਅੱਜ ਰੇਲ ਗੱਡੀ ਹੇਠਾਂ ਆਉਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ (47) ਵਾਸੀ ਪਿੰਡ ਮੰਡਿਆਲਾ ਖੁਰਦ ਦੇ...
ਮਿਲਾਵਟ ਖੋਰ ਲੋਕਾਂ ਬਾਰੇ ਮੇਰੇ ਨਾਲ ਸੰਪਰਕ ਕੀਤਾ ਜਾਵੇ- ਪੰਨੂ
. . .  1 day ago
ਜਥੇਦਾਰ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਰਾਜਨਾਥ ਸਿੰਘ ਨੇ ਕੀਤੀ ਬੈਠਕ
. . .  1 day ago
ਰਾਕੇਸ਼ ਅਸਥਾਨਾ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  1 day ago
ਮਾਝੇ ਦੇ ਰੁੱਸੇ ਤਿੰਨ ਟਕਸਾਲੀ ਅਕਾਲੀ ਆਗੂ ਅੱਜ ਕਰ ਸਕਦੇ ਹਨ ਵੱਡਾ ਧਮਾਕਾ
. . .  1 day ago
ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਜਰਮਨ ਕੋਲੋਂ ਪੁਲਿਸ ਨੇ ਵੱਡੀ ਗਿਣਤੀ 'ਚ ਬਰਾਮਦ ਕੀਤਾ ਅਸਲਾ
. . .  1 day ago
ਸ਼੍ਰੋਮਣੀ ਕਮੇਟੀ ਨੇ ਵਾਪਸ ਬੁਲਾਏ ਸਿੱਖਿਆ ਬੋਰਡ ਦੀ ਸਿਲੇਬਸ ਕਮੇਟੀ 'ਚ ਸ਼ਾਮਲ ਦੋਵੇਂ ਮੈਂਬਰ
. . .  1 day ago
ਪਾਬੰਦੀਸ਼ੁਦਾ ਨਸ਼ਾ ਰੱਖਣ ਦੇ ਦੋਸ਼ 'ਚ ਅਦਾਕਾਰ ਏਜਾਜ ਖ਼ਾਨ ਗ੍ਰਿਫ਼ਤਾਰ
. . .  1 day ago
ਪਾਦਰੀ ਕੁਰੀਆਕੋਸ ਦੇ ਮੌਤ ਦੇ ਮਾਮਲੇ ਦੀ ਜਾਂਚ ਜਾਰੀ ਰਹੇਗੀ- ਡੀ. ਐੱਸ. ਪੀ.
. . .  1 day ago
ਚੋਰਾਂ ਦੀ ਦਹਿਸ਼ਤ, ਇੱਕੋ ਰਾਤ 'ਚ ਦਰਜਨ ਦੇ ਕਰੀਬ ਦੁਕਾਨਾਂ 'ਚ ਕੀਤੀ ਚੋਰੀ
. . .  1 day ago
'ਆਪ' ਦੇ ਖਹਿਰਾ ਅਤੇ ਚੀਮਾ ਧੜਿਆਂ ਦੀ ਅੱਜ ਹੋਵੇਗੀ ਅਹਿਮ ਬੈਠਕ
. . .  1 day ago
ਲੋਕਾਂ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲਾ ਫਰਜ਼ੀ ਐੱਸ. ਪੀ. ਅਤੇ ਉਸ ਦਾ ਪਿਤਾ ਗ੍ਰਿਫ਼ਤਾਰ
. . .  1 day ago
ਕੇਰਲ ਦੇ ਮੁੱਖ ਮੰਤਰੀ ਦਾ ਆਰ. ਐੱਸ. ਐੱਸ. 'ਤੇ ਦੋਸ਼- ਸਬਰੀਮਾਲਾ ਮੰਦਰ ਨੂੰ 'ਵਾਰ ਜ਼ੋਨ' ਬਣਾਉਣ ਦੀ ਕੀਤੀ ਕੋਸ਼ਿਸ਼
. . .  1 day ago
ਅਧਿਆਪਕ ਯੂਨੀਅਨ ਵਲੋਂ ਕੈਪਟਨ ਦੇ ਮੁੱਖ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਜਾਵੇਗੀ ਬੈਠਕ
. . .  1 day ago
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ
. . .  1 day ago
ਅਬੋਹਰ ਮੰਡੀ 'ਚ ਵਿਜੀਲੈਂਸ ਟੀਮ ਵਲੋਂ ਜਾਂਚ
. . .  1 day ago
ਅੰਮ੍ਰਿਤਸਰ 'ਚ ਗੈਂਗਸਟਰ ਸੰਨੀ ਕਤਲ, ਲੁੱਟ-ਖੋਹ ਦੀਆਂ ਕਈ ਵਾਰਦਾਤਾਂ 'ਚ ਸੀ ਸ਼ਾਮਲ
. . .  1 day ago
ਨਾਗਰਿਕਤਾ ਬਿੱਲ ਨੂੰ ਲੈ ਕੇ 46 ਸੰਗਠਨਾਂ ਨੇ ਕੀਤਾ ਅਸਾਮ ਬੰਦ ਦਾ ਐਲਾਨ
. . .  1 day ago
ਕੁਝ ਸ਼ਰਤਾਂ ਨਾਲ ਸੁਪਰੀਮ ਕੋਰਟ ਨੇ ਪਟਾਕਿਆਂ ਦੀ ਵਿੱਕਰੀ ਨੂੰ ਦਿੱਤੀ ਮਨਜ਼ੂਰੀ
. . .  1 day ago
'ਮਹਾਂਰਿਸ਼ੀ ਵਾਲਮੀਕਿ ਜਯੰਤੀ' ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣਗੇ ਐੱਚ. ਡੀ. ਦੇਵਗੌੜਾ
. . .  1 day ago
ਬਠਿੰਡਾ 'ਚ ਫ਼ੈਕਟਰੀ ਨੂੰ ਲੱਗੀ ਅੱਗ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ
. . .  1 day ago
ਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਡੀ.ਜੀ.ਐਮ.ਓ. ਪੱਧਰ ਦੀ ਹੋਵੇਗੀ ਗੱਲਬਾਤ
. . .  1 day ago
ਲਗਾਤਾਰ ਛੇਵੇਂ ਦਿਨ ਤੇਲ ਦੀਆਂ ਕੀਮਤਾਂ 'ਚ ਹੋਈ ਕਟੌਤੀ
. . .  1 day ago
ਸਕੂਲ ਬੱਸ ਨਾਲ ਹਾਦਸਾ, 2 ਬੱਚਿਆਂ ਦੀ ਮੌਤ, 20 ਜ਼ਖਮੀ
. . .  1 day ago
ਜੱਜ ਦੀ ਪਤਨੀ ਤੋਂ ਬਾਅਦ ਬੇਟੇ ਦੀ ਹੋਈ ਮੌਤ, 10 ਦਿਨ ਪਹਿਲਾ ਗਨਰ ਨੇ ਸ਼ਰੇਆਮ ਮਾਰੀ ਸੀ ਗੋਲੀ
. . .  1 day ago
ਅੱਜ ਦਾ ਵਿਚਾਰ
. . .  1 day ago
ਰਾਜਸਥਾਨ 'ਚ ਜ਼ੀਕਾ ਵਾਇਰਸ ਦੇ 120 ਮਾਮਲੇ ਪਾਜ਼ੀਟਿਵ
. . .  2 days ago
ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  2 days ago
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  2 days ago
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  2 days ago
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  2 days ago
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  2 days ago
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  2 days ago
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਜੈਸ਼-ਏ-ਮੁਹੰਮਦ ਨਾਲ ਸਬੰਧਿਤ 3 ਵਿਦਿਆਰਥੀ ਜਲੰਧਰ ਤੋਂ ਗਿ੍ਫ਼ਤਾਰ

  • • ਏ. ਕੇ.-47, ਪਿਸਤੌਲ, ਇਕ ਕਿੱਲੋ ਧਮਾਕਾਖੇਜ਼ ਸਮੱਗਰੀ ਬਰਾਮਦ
  • • ਇਕ ਨੌਜਵਾਨ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਦਾ ਚਚੇਰਾ ਭਰਾ
  • ਐੱਮ.ਐੱਸ. ਲੋਹੀਆ

ਜਲੰਧਰ, 10 ਅਕਤੂਬਰ-ਜਲੰਧਰ ਪੁਲਿਸ ਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ਨੇ ਸਾਂਝੀ ਕਾਰਵਾਈ ਕਰਦੇ ਹੋਏ ਜਲੰਧਰ ਦੇ 2 ਵਿੱਦਿਅਕ ਅਦਾਰਿਆਂ ਤੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕੋਲੋਂ ਇਕ ਕਿਲੋ ਧਮਾਕਾਖੇਜ਼ ਸਮੱਗਰੀ, ਇਕ ਏ.ਕੇ.-47 ਰਾਈਫ਼ਲ ਤੇ ਇਕ ਪਿਸਤੌਲ ਬਰਾਮਦ ਕੀਤਾ ਹੈ | ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਜ਼ਹਿਦ ਗੁਲਜ਼ਾਰ ਪੁੱਤਰ ਗੁਲਜ਼ਾਰ ਅਹਿਮਦ ਰਾਦਰ ਵਾਸੀ ਰਾਜਪੋਰਾ, ਅਵੰਤੀਪੋਰ, ਸ੍ਰੀਨਗਰ, ਮੁਹੰਮਦ ਇਦਰਿਸ ਸ਼ਾਹ ਉਰਫ਼ ਨਦੀਮ ਵਾਸੀ ਪੁਲਵਾਮਾ ਅਤੇ ਯੂਸਫ਼ ਰਫ਼ੀਕ ਭੱਟ ਵਾਸੀ ਨੂਰਪੂਰਾ, ਪੁਲਵਾਮਾ ਵਜੋਂ ਹੋਈ ਹੈ | ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਦਾ ਸਬੰਧ ਅੱਤਵਾਦੀ ਸੰਗਠਨ 'ਅਨਸਾਰ ਗਜ਼ਵਤ-ਉਲ-ਹਿੰਦ' ਤੇ 'ਜੈਸ਼-ਏ-ਮੁਹੰਮਦ' ਦੇ ਨਾਲ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਕੋਲ ਜਾਣਕਾਰੀ ਸੀ ਕਿ ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਪੜ੍ਹਾਈ ਕਰ ਰਹੇ ਕੁਝ ਵਿਦਿਆਰਥੀਆਂ ਦੀਆਂ ਸਰਗਰਮੀਆਂ  ਸ਼ੱਕੀ ਹਨ | ਇਸੇ ਦੌਰਾਨ ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲਿਸ ਤੋਂ ਵੀ ਜਾਣਕਾਰੀ ਮਿਲੀ ਕਿ ਉਨ੍ਹਾਂ ਵਲੋਂ ਇਕ ਨੌਜਵਾਨ ਨੂੰ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਜਲੰਧਰ ਦੇ ਸੀ.ਟੀ. ਇੰਸਟੀਚਿਊਟ, ਸ਼ਾਹਪੁਰ ਕੈਂਪਸ 'ਚ ਪੜ੍ਹਾਈ ਕਰਦੇ ਆਪਣੇ ਸਾਥੀਆਂ ਦੇ ਕੋਲ ਜਾ ਕੇ ਰਿਹਾ ਸੀ | ਸ. ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਦੀ ਇਕ ਟੀਮ ਨੇ ਜੰਮੂ-ਕਸ਼ਮੀਰ ਪੁਲਿਸ ਦੀ ਟੀਮ ਨਾਲ ਮਿਲ ਕੇ ਕਾਰਵਾਈ ਕੀਤੀ ਤੇ 3 ਨੌਜਵਾਨਾਂ ਨੂੰ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਨਾਲ ਗਿ੍ਫ਼ਤਾਰ ਕਰ ਲਿਆ ਹੈ | ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਇਹ ਵਿਦਿਆਰਥੀ ਕਰੀਬ ਤਿੰਨ ਸਾਲ ਤੋਂ ਜਲੰਧਰ 'ਚ ਰਹਿ ਰਹੇ ਹਨ, ਜੋ ਬੀ.ਟੈਕ ਦੀ ਪੜ੍ਹਾਈ ਕਰ ਰਹੇ ਹਨ | ਇਹ ਵੀ ਜਾਣਕਾਰੀ ਮਿਲੀ ਕਿ ਗਿ੍ਫ਼ਤਾਰ ਕੀਤਾ ਗਿਆ ਯੂਸਫ਼ ਰਫ਼ੀਕ ਭੱਟ ਅੱਤਵਾਦੀ ਜਾਕਿਰ ਮੂਸਾ ਦਾ ਚਚੇਰਾ ਭਰਾ ਹੈ | ਗਿ੍ਫ਼ਤਾਰ ਕੀਤੇ ਨੌਜਵਾਨਾਂ ਨੂੰ ਅੱਜ ਸ਼ਾਮ ਡਿਊਟੀ ਮੈਜਿਸਟ੍ਰੇਟ ਕੋਲ ਪੇਸ਼ ਕਰਕੇ 10 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਇਸ ਦੌਰਾਨ ਇਨ੍ਹਾਂ ਨੌਜਵਾਨਾ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਨੇ ਪਹਿਲਾਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਹੁਣ ਇਹ ਕਿਸ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ | ਇਨ੍ਹਾਂ ਨੌਜਵਾਨਾਂ ਨਾਲ ਸਬੰਧਿਤ ਹੋਰ ਵਿਅਕਤੀਆਂ ਬਾਰੇ ਵੀ ਪਤਾ ਲਗਾਇਆ ਜਾਵੇਗਾ |
ਮੁਹੰਮਦ ਇਦਰਿਸ ਸ਼ਾਹ ਮਿਲਣ ਆਇਆ ਸੀ
ਮੁਹੰਮਦ ਇਦਰਿਸ ਸ਼ਾਹ ਉਰਫ਼ ਨਦੀਮ ਮਿੱਠੂ ਬਸਤੀ 'ਚ ਚੱਲ ਰਹੇ ਸੇਂਟ ਸੋਲਜਰ ਕਾਲਜ 'ਚ ਬੀ.ਐੱਸ.ਸੀ. ਮੈਡੀਕਲ ਟੈਕਨਾਲੌਜੀ ਪੜ੍ਹਾਈ ਕਰ ਰਿਹਾ ਹੈ ਅਤੇ ਉਹ ਕਾਲਜ ਦੇ ਹੋਸਟਲ 'ਚ ਨਾ ਰਹਿ ਕੇ ਵੱਖਰੇ ਪੀ.ਜੀ. 'ਚ ਰਹਿੰਦਾ ਹੈ | ਬੀਤੀ ਰਾਤ ਉਹ ਆਪਣੇ ਦੋਸਤਾਂ ਕੋਲ ਸੀ.ਟੀ. ਕੈਂਪਸ 'ਚ ਗਿਆ ਸੀ, ਜੋ ਉੱਥੇ ਪੜ੍ਹਾਈ ਕਰ ਰਹੇ ਹਨ ਅਤੇ ਰਾਤ ਉਨ੍ਹਾਂ ਦੇ ਹੋਸਟਲ 'ਚ ਰਹਿ ਗਿਆ | ਜਦੋਂ ਪੁਲਿਸ ਕਾਰਵਾਈ ਹੋਈ ਤਾਂ ਇਹ ਹੋਸਟਲ ਦੇ ਇਕੋ ਹੀ ਕਮਰੇ 'ਚ ਸਨ | ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੇ ਕਮਰੇ 'ਚੋਂ ਹੀ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ | ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਸੇਂਟ ਸੋਲਜਰ ਕਾਲਜ ਦੇ 2 ਕਸ਼ਮੀਰੀ ਵਿਦਿਆਰਥੀਆਂ ਨੂੰ ਦਿੱਲੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ, ਜਿਨ੍ਹਾਂ 'ਤੇ ਦੋਸ਼ ਲਗਾਏ ਗਏ ਸਨ ਕਿ ਉਹ ਸਰਕਾਰੀ ਵੈੱਬਸਾਈਟਾਂ ਹੈਕ ਕਰ ਰਹੇ ਸਨ |
ਪੁਲਿਸ ਕਾਰਵਾਈ ਸਬੰਧੀ ਸੀ.ਟੀ. ਗਰੁੱਪ ਦੇ ਚੇਅਰਮੈਨ ਦਾ ਬਿਆਨ
ਸੀ.ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਪੁਲਿਸ ਪ੍ਰਸ਼ਾਸਨ ਵਲੋਂ ਸ਼ੱਕੀ ਵਿਦਿਆਰਥੀਆਂ ਨੂੰ ਲੈ ਕੇ ਸ਼ਾਹਪੁਰ ਕੈਂਪਸ ਵਿਖੇ ਸਹਿਯੋਗ ਦੇਣ ਲਈ ਕਿਹਾ ਗਿਆ | ਜਦੋਂ ਪ੍ਰਬੰਧਕ ਸ਼ਾਹਪੁਰ ਕੈਂਪਸ ਪੁੱਜੇ ਤਾਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਿਸੈਪਸ਼ਨ 'ਤੇ ਰੁਕਣ ਲਈ ਕਿਹਾ | ਪੁਲਿਸ ਅਧਿਕਾਰੀ ਕਮਰਾ ਨੰਬਰ 94 ਤੋਂ 2 ਬੀ.ਟੈਕ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਹਿਮਾਨ ਨੂੰ ਮੁੰਹ ਢੱਕ ਕੇ ਨਾਲ ਲੈ ਗਏ | ਜਦੋਂ ਉਨ੍ਹਾਂ ਵਲੋਂ ਪੁਲਿਸ ਅਧਿਕਾਰੀਆਂ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਤਫ਼ਤੀਸ਼ ਪੂਰੀ ਹੋਣ ਤੱਕ ਰੁਕਣ ਲਈ ਕਿਹਾ | ਚੇਅਰਮੈਨ ਚੰਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਮਰੇ 'ਚੋਂ ਪੁਲਿਸ ਨੇ ਕੀ ਬਰਾਮਦ ਕੀਤਾ ਹੈ | ਉਨ੍ਹਾਂ ਕਿਹਾ ਕਿ ਨਿੱਜਤਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਮਹਿਮਾਨਾਂ ਦੀ ਜਾਂਚ ਨਹੀਂ ਕੀਤੀ ਜਾਂਦੀ |
ਬਨੂੜ 'ਚੋਂ ਵੀ ਕੀਤਾ ਸੀ ਇਕ ਵਿਦਿਆਰਥੀ ਗਿ੍ਫ਼ਤਾਰ
ਪੰਜਾਬ ਪੁਲਿਸ ਨੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਬਨੂੜ ਵਿਖੇ ਚੱਲ ਰਹੇ ਆਰਿਆਨ ਗਰੁੱਪ ਆਫ਼ ਕਾਲਜ ਦੇ ਕੈਂਪਸ 'ਚੋਂ ਗਾਜ਼ੀ ਅਹਿਮਦ ਮਲਿਕ ਵਾਸੀ ਸ਼ੋਪੀਆਂ, ਜੰਮੂ-ਕਸ਼ਮੀਰ ਨੂੰ ਗਿ੍ਫ਼ਤਾਰ ਕੀਤਾ ਸੀ | ਗਾਜ਼ੀ ਦੀ ਗਿ੍ਫ਼ਤਾਰੀ ਤੋਂ ਬਾਅਦ ਖ਼ੁਲਾਸਾ ਹੋਇਆ ਸੀ ਕਿ ਉਹ ਜੰਮੂ-ਕਸ਼ਮੀਰ ਪੁਲਿਸ 'ਚ ਬਤੌਰ ਐੱਸ.ਪੀ.ਓ. ਤਾਇਨਾਤ ਅਦਿਲ ਬਸ਼ੀਰ ਸ਼ੇਖ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਜੋ ਸ੍ਰੀਨਗਰ 'ਚ ਵਿਧਾਇਕ ਦੇ ਘਰ 'ਚੋਂ 7 ਬੰਦੂਕਾਂ ਲੈ ਕੇ ਫ਼ਰਾਰ ਹੋ ਗਿਆ ਸੀ ਤੇ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਦੀਨ 'ਚ ਸ਼ਾਮਿਲ ਹੋ ਗਿਆ ਸੀ, ਜਿਸ ਨੂੰ ਬਾਅਦ 'ਚ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ |

ਅਲ-ਕਾਇਦਾ ਨਾਲ ਸਬੰਧਿਤ ਹੈ ਜ਼ਾਕਿਰ ਮੂਸਾ

ਜ਼ਾਕਿਰ ਮੂਸਾ ਉਰਫ਼ ਜ਼ਾਕਿਰ ਰਾਸ਼ਿਦ ਭੱਟ ਪੁੱਤਰ ਅਬਦੁਲ ਰਸ਼ੀਦ ਭੱਟ ਵਾਸੀ ਤਰਾਲ, ਜੰਮੂ-ਕਸ਼ਮੀਰ ਜੋ ਕਿ ਅੱਤਵਾਦੀ ਸੰਗਠਨ ਅਲਕਾਇਦਾ ਦਾ ਸਰਗਨਾ ਹੈ ਅਤੇ ਮਾਰੇ ਗਏ ਖ਼ਤਰਨਾਕ ਅੱਤਵਾਦੀ ਬੁਰਹਾਨ ਵਾਨੀ ਦਾ ਸਾਥੀ ਵੀ ਰਿਹਾ ਹੈ | ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਜ਼ਾਕਿਰ ਮੂਸਾ ਆਪਣੀਆਂ ਸਰਗਰਮੀਆਂ ਕਰਕੇ ਚਰਚਾ 'ਚ ਰਹਿੰਦਾ ਹੈ | ਜ਼ਾਕਿਰ ਮੂਸਾ ਬਾਰੇ ਸੁਰੱਖਿਆ ਏਜੰਸੀਆਂ ਕੋਲ ਜਾਣਕਾਰੀ ਹੈ ਕਿ ਉਹ ਨੌਜਵਾਨਾਂ ਨੂੰ ਅੱਤਵਾਦੀ ਕਾਰਵਾਈਆਂ ਕਰਨ ਲਈ ਪ੍ਰੇਰਦਾ ਹੈ ਅਤੇ ਨਵੇਂ ਨੌਜਵਾਨਾਂ ਦੀ ਭਰਤੀ ਕਰਦਾ ਹੈ | ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਜ਼ਾਕਿਰ ਮੂਸਾ ਹਿਜ਼ਬੁਲ ਮੁਜਾਹਦੀਨ ਦਾ ਕਮਾਂਡਰ ਬਣ ਗਿਆ ਸੀ | ਇਸ ਨੇ ਅਲਕਾਇਦਾ ਦਾ ਨਵਾਂ ਸੈੱਲ ਅਨਸਾਰ-ਗਜ਼ਵਤ-ਉੱਲ-ਹਿੰਦ ਬਣਾਇਆ ਹੈ, ਇਹ ਇਸ ਦਾ ਬਾਨੀ ਅਤੇ ਮੁਖੀ ਵੀ ਹੈ | ਜ਼ਾਕਿਰ ਮੂਸਾ 2013 'ਚ ਇੰਜੀਨੀਅਰਿੰਗ ਦੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋ ਗਿਆ ਸੀ |

ਬੰਗਲਾਦੇਸ਼ 'ਚ 2 ਸਾਬਕਾ ਮੰਤਰੀਆਂ ਸਮੇਤ 19 ਨੂੰ ਮੌਤ ਦੀ ਸਜ਼ਾ

• ਖ਼ਾਲਿਦਾ ਜ਼ਿਆ ਦੇ ਬੇਟੇ ਸਮੇਤ 19 ਨੂੰ ਉਮਰ ਕੈਦ
• ਮਾਮਲਾ 2004 'ਚ ਹੋਏ ਗ੍ਰਨੇਡ ਹਮਲੇ ਦਾ

ਢਾਕਾ (ਬੰਗਲਾਦੇਸ਼), 10 ਅਕਤੂਬਰ (ਪੀ.ਟੀ.ਆਈ.)-ਬੰਗਲਾਦੇਸ਼ ਦੀ ਇਕ ਵਿਸ਼ੇਸ਼ ਅਦਾਲਤ ਦੇ ਜੱਜ ਸ਼ਾਹਿਦ ਨੁਰੂਦੀਨ ਵਲੋਂ 2004 'ਚ ਗ੍ਰਨੇਡ ਨਾਲ ਹੋਏ ਹਮਲੇ ਦੇ ਮਾਮਲੇ 'ਚ ਅੱਜ ਸਾਬਕਾ ਜੂਨੀਅਰ ਗ੍ਰਹਿ ਮੰਤਰੀ ਲੁਤਫ਼ੂਜ਼ਾਮਨ ਬਾਬਰ, ਸਾਬਕਾ ਡਿਪਟੀ ਸਿੱਖਿਆ ਮੰਤਰੀ ਅਬਦੁਸ ਸਾਲਮ ਪਿੰਟੂ ਤੇ ਕਈ ਹੋਰ ਸਾਬਕਾ ਫ਼ੌਜ ਦੇ ਇੰਟੈਲੀਜੈਂਸ ਅਧਿਕਾਰੀਆਂ ਸਮੇਤ 19 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ | ਜੱਜ ਨੇ ਦੱਸਿਆ ਕਿ ਮੌਤ ਦੀ ਸਜ਼ਾ ਵਾਲੇ ਜਾਨ ਨਿਕਲਣ ਤੱਕ ਲਟਕਦੇ ਰਹਿਣਗੇ | ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦੇ ਬੇਟੇ ਤਾਰੀਕ ਰਹਿਮਾਨ ਸਮੇਤ 19 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਇਸ ਹਮਲੇ 'ਚ 24 ਲੋਕਾਂ ਦੀ ਮੌਤ ਹੋ ਗਈ ਸੀ ਤੇ ਉਸ ਸਮੇਂ ਦੀ ਵਿਰੋਧੀ ਧਿਰ ਦੀ ਨੇਤਾ ਸ਼ੇਖ਼ ਹਸੀਨਾ ਸਮੇਤ 500 ਲੋਕ ਜ਼ਖ਼ਮੀ ਹੋਏ ਸਨ | ਇਹ ਹਮਲਾ 21 ਅਗਸਤ, 2004 ਨੂੰ ਅਵਾਮੀ ਲੀਗ ਦੀ ਰੈਲੀ 'ਚ ਸ਼ੇਖ਼ ਹਸੀਨਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਹੁਣ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹੈ | ਇਸ ਹਮਲੇ 'ਚ ਉਸ ਦਾ ਬਚਾਅ ਤਾਂ ਹੋ ਗਿਆ ਸੀ, ਪਰ ਉਸ ਦੀ ਅੱਧੀ ਸੁਣਨ ਸ਼ਕਤੀ ਜਾਂਦੀ ਰਹੀ ਸੀ, ਜਦ ਕਿ ਉਸ ਦੀ ਪਾਰਟੀ ਦੀ ਮਹਿਲਾ ਫ਼ਰੰਟ ਦੀ ਮੁਖੀ ਤੇ ਸਾਬਕਾ ਰਾਸ਼ਟਰਪਤੀ ਜ਼ਿਲੂਰ ਰਹਿਮਾਨ ਦੀ ਪਤਨੀ ਇਵੀ ਰਹਿਮਾਨ ਦੀ ਮੌਤ ਹੋ ਗਈ ਸੀ | ਦੱਸਣਯੋਗ ਹੈ ਕਿ ਉਮਰ ਕੈਦ ਸਜ਼ਾਯਾਫ਼ਤਾ ਤੇ ਬੀ.ਐਨ.ਪੀ. ਦੇ ਸੀਨੀਅਰ ਉਪ ਪ੍ਰਧਾਨ ਰਹਿਮਾਨ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਹੈ ਤੇ ਉਹ ਇਸ ਸਮੇਂ ਲੰਡਨ ਦੇ ਇਗਜ਼ਾਈਲ ਵਿਖੇ ਰਹਿ ਰਿਹਾ ਹੈ | ਗ੍ਰਹਿ ਮੰਤਰੀ ਅਸਾਦੂਜ਼ਾਮਨ ਖ਼ਾਨ ਕਮਲ ਨੇ ਕਿਹਾ ਕਿ ਭਗੌੜੇ ਦੋਸ਼ੀਆਂ ਨੂੰ ਵਾਪਸ ਲਿਆਉਣ ਲਈ ਕਦਮ ਉਠਾਏ ਜਾ ਰਹੇ ਹਨ |

ਚੀਨ ਦਾ ਜ਼ਿਆਦਾ ਦਖ਼ਲ ਪਾਕਿਸਤਾਨ ਦੇ ਅਰਥਚਾਰੇ ਲਈ ਤਬਾਹਕੁੰਨ

ਇਸਲਾਮਾਬਾਦ, 10 ਅਕਤੂਬਰ (ਏਜੰਸੀ)-ਕੌਮਾਂਤਰੀ ਮੁਦਰਾ ਕੋਸ਼ (ਆਈ. ਐਮ. ਐਫ਼.) ਦੇ ਮੁਖੀ ਅਰਥ ਸ਼ਾਸਤਰੀ ਮੌਰਿਸ ਓਬਸਟਫ਼ੇਲਡ ਨੇ ਕਿਹਾ ਕਿ ਪਾਕਿਸਤਾਨ ਅਰਥਚਾਰੇ 'ਚ ਚੀਨ ਦਾ ਵਧ ਰਿਹਾ ਦਖ਼ਲ ਉਸ ਦੀ ਆਰਥਿਕਤਾ ਲਈ ਤਬਾਹਕੁੰਨ ਹੋ ਸਕਦਾ ਹੈ | ਆਈ. ਐਮ. ਐਫ਼. ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦ ਪਾਕਿਸਤਾਨ ਸਰਕਾਰ ਲਗਾਤਾਰ ਦੇਸ਼ ਦੀ ਮਾੜੀ ਆਰਥਿਕ ਸਥਿਤੀ ਤੋਂ ਉਭਰਨ ਲਈ ਆਈ. ਐਮ. ਐਫ਼. ਤੋਂ ਬੇਲਆਊਟ ਪੈਕਜ ਦੀ ਮੰਗ ਕਰ ਰਹੀ ਹੈ | ਮੌਰਿਸ ਨੇ ਬਾਲੀ 'ਚ ਇਕ ਪ੍ਰੈੱਸ ਕਾਨਫ਼ਰੰਸ 'ਚ ਪਾਕਿਸਤਾਨ ਵੱਲ ਵਧਦੇ ਖ਼ਤਰੇ ਦਾ ਇਸ਼ਾਰਾ ਕਰਦਿਆਂ ਉਕਤ ਚਿਤਾਵਨੀ ਜਾਰੀ ਕੀਤੀ | ਇਹ ਪ੍ਰੈੱਸ ਕਾਨਫ਼ਰੰਸ ਆਈ. ਐਮ. ਐਫ਼. ਅਤੇ ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ਦੇ ਬਾਅਦ ਬੁਲਾਈ ਗਈ ਸੀ | ਮੌਰਿਸ ਦਾ ਕਹਿਣਾ ਸੀ ਕਿ ਚੀਨ ਦਾ ਵਧਦਾ ਪ੍ਰਭਾਵ ਫ਼ਾਇਦੇ ਅਤੇ ਨੁਕਸਾਨ ਦੋਵਾਂ ਦੀ ਹੀ
ਵਜ੍ਹਾ ਬਣ ਸਕਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ 'ਤੇ ਜੋ ਵਿੱਤੀ ਸੰਕਟ ਆਇਆ ਹੈ ਉਸ ਦਾ ਵੱਡਾ ਕਾਰਨ ਵਿੱਤੀ ਅਤੇ ਮੌਦਰਿਕ ਘਾਟਾ ਹੈ | ਮੌਰਿਸ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਢਾਂਚਾਗਤ ਸੁਧਾਰ ਦੀ ਇੱਛਾ ਜ਼ਾਹਰ ਕੀਤੀ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਜ਼ਰੂਰਤ ਹੈ ਅਤੇ ਅਜਿਹੇ 'ਚ ਚੀਨ ਵਲੋਂ ਇਸ ਨੂੰ ਫ਼ਾਇਦਾ ਹੋ ਸਕਦਾ ਹੈ ਪਰ ਚੀਨ ਦੇ ਦਖ਼ਲ ਨਾਲ ਪਾਕਿਸਤਾਨ ਨੂੰ ਕਈ ਸੰਭਾਵਿਤ ਖ਼ਤਰੇ ਵੀ ਹਨ ਕਿਉਂਕਿ ਪਾਕਿਸਤਾਨ ਦਾ ਕਿੰਨਾ ਪੈਸਾ 'ਸਿਲਕ ਰੋਡ ਪ੍ਰਾਜੈਕਟ' ਲਈ ਚੀਨ ਤੋਂ ਲਏ ਕਰਜ਼ੇ ਦੀ ਅਦਾਇਗੀ 'ਚ ਜਾ ਸਕਦਾ ਹੈ | ਦੱਸਣਯੋਗ ਹੈ ਕਿ ਪਾਕਿਸਤਾਨ ਨੇ ਪਹਿਲਾਂ ਹੀ ਚੀਨ ਦੇ ਸਿਲਕ ਰੋਡ ਪ੍ਰਾਜੈਕਟ ਦੇ ਆਕਾਰ 'ਚ ਕਟੌਤੀ ਕਰ ਦਿੱਤੀ ਹੈ | ਇਸ ਤਹਿਤ ਪਾਕਿਸਤਾਨ 'ਚ ਕਰਾਚੀ ਤੋਂ ਲੈ ਕੇ ਪੇਸ਼ਾਵਰ ਤੱਕ ਇਕ ਮੁੱਖ ਰੇਲ ਲਾਈਨ ਦਾ ਮੁੜ ਨਿਰਮਾਣ ਹੋਣਾ ਸੀ | ਇਸ ਦੀ ਕੀਮਤ ਕਰੀਬ ਦੋ ਅਰਬ ਡਾਲਰ ਸੀ | ਕਿਹਾ ਗਿਆ ਹੈ ਕਿ ਸਰਕਾਰ ਨੇ ਦੇਸ਼ 'ਤੇ ਵਧਦੇ ਕਰਜ਼ੇ ਦੀ ਚਿੰਤਾ ਨੂੰ ਵੇਖਦਿਆਂ ਇਸ ਨੂੰ ਰੱਦ ਕਰ ਦਿੱਤਾ ਹੈ | ਸੂਤਰਾਂ ਅਨੁਸਾਰ ਇਸਲਾਮਾਬਾਦ ਹੁਣ ਚੀਨ ਦੇ ਬੈਲਟ ਐਾਡ ਰੋਡ ਇਨੀਸ਼ਿਏਟਵ ਪ੍ਰਾਜੈਕਟਸ (ਬੀ. ਆਰ. ਆਈ.) 'ਤੇ ਮੁੜ ਤੋਂ ਵਿਚਾਰ ਕਰ ਰਿਹਾ ਹੈ ਅਤੇ ਇਸ ਕਰਕੇ ਉਸ ਨੇ ਇਹ ਕਦਮ ਉਠਾਇਆ ਹੈ |

ਲੁਧਿਆਣਾ 'ਚ ਹੌਜ਼ਰੀ 'ਚ ਅੱਗ ਲੱਗਣ ਨਾਲ 4 ਮੌਤਾਂ

  • ਸ਼ਟਰ ਨੂੰ ਤਾਲਾ ਲੱਗਾ ਹੋਣ ਕਰਕੇ ਨਹੀਂ ਨਿਕਲ ਸਕੇ ਬਾਹਰ

ਲੁਧਿਆਣਾ, 10 ਅਕਤੂਬਰ (ਅਮਰੀਕ ਸਿੰਘ ਬੱਤਰਾ)-ਸਥਾਨਕ ਕਲਿਆਣ ਨਗਰ ਸਥਿਤ ਇਕ ਹੌਜ਼ਰੀ ਫੈਕਟਰੀ 'ਚ ਬੁੱਧਵਾਰ ਤੜਕੇ ਕਰੀਬ 4 ਵਜੇ ਅੱਗ ਲੱਗ ਜਾਣ ਕਾਰਨ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਇਮਾਰਤ, ਸਾਮਾਨ ਸੜਨ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ | ਕਾਲੜਾ ਹੌਜ਼ਰੀ 'ਚ ਅੱਗ ਲੱਗਣ ਦਾ ਪਤਾ ਚੱਲਣ 'ਤੇ ਦੂਸਰੀ ਮੰਜ਼ਿਲ 'ਤੇ ਕੰਮ ਕਰ ਰਹੇ ਵਰਕਰਾਂ ਨੇ ਜਾਨ ਬਚਾਉਣ ਲਈ ਦੁਹਾਈ ਪਾਉਣੀ ਸ਼ੁਰੂ ਕੀਤੀ ਤਾਂ ਆਸ-ਪਾਸ ਦੇ ਲੋਕ ਉਥੇ ਇਕੱਠੇ ਹੋ ਗਏ, ਪ੍ਰੰਤੂ ਫੈਕਟਰੀ ਦੇ ਸ਼ਟਰ ਨੂੰ ਤਾਲਾ ਲੱਗਾ ਹੋਣ ਕਾਰਨ ਮਦਦ ਨਹੀਂ ਕਰ ਸਕੇ, ਮਾਲਕ ਸੁਮਿਤ ਕਾਲੜਾ ਨੂੰ ਸੂਚਿਤ ਕੀਤੇ ਜਾਣ 'ਤੇ ਉਹ 4:20 ਵਜੇ ਮੌਕੇ 'ਤੇ ਪਹੰੁਚੇ ਤੇ
ਸ਼ਟਰ ਖੋਲਿ੍ਹਆ ਅਤੇ ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਸਮਾਨ ਬਾਹਰ ਕੱਢਣਾ ਸ਼ੁਰੂ ਕੀਤਾ, ਪ੍ਰੰਤੂ ਅੱਗ ਦੀਆਂ ਲਪਟਾਂ ਤੇਜ਼ ਹੋਣ ਕਾਰਨ ਅੰਦਰ ਨਹੀਂ ਜਾ ਸਕੇ | ਅੱਗ ਲੱਗਣ ਤੋਂ ਬਾਅਦ ਇਕ ਵਰਕਰ ਧਨੰਜਏ ਪਾਂਡੇ ਨੇ ਆਪਣੇ ਰਿਸ਼ਤੇਦਾਰ ਦਿਵਾਕਰ ਨੂੰ 4:49 'ਤੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ, ਪ੍ਰੰਤੂ 6 ਵਜੇ ਜਦ ਉਹ ਪੁੱਜਾ ਤਾਂ ਅੱਗ ਬੁਝ ਚੁੱਕੀ ਸੀ ਅਤੇ ਚਾਰ ਵਰਕਰਾਂ ਮੁਹੰਮਦ ਆਜ਼ਾਦ (18), ਸੱਤਿਆ ਪ੍ਰਕਾਸ਼ (37), ਮੁਹੰਮਦ ਰਾਬਾਨ (19) ਤੇ ਧਨੰਜਏ ਪਾਂਡੇ (40) ਦੀ ਮੌਤ ਹੋ ਚੁੱਕੀ ਸੀ | ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ 10 ਵਜੇ ਵੀ ਉਹ ਧਨੰਜਏ ਨੂੰ ਮਿਲਣ ਆਇਆ ਸੀ, ਪ੍ਰੰਤੂ ਸ਼ਟਰ ਬੰਦ ਹੋਣ ਕਾਰਨ ਮੁੜ ਗਿਆ | ਮਿ੍ਤਕ ਸੱਤਿਆ ਪ੍ਰਕਾਸ਼ ਦੇ ਮੌਕੇ 'ਤੇ ਪੁੱਜੇ ਰਿਸ਼ਤੇਦਾਰ ਮਨਜੀਤ ਨੇ ਦੱਸਿਆ ਕਿ ਮਿ੍ਤਕ ਨੇ ਸਵੇਰੇ 4:25 ਵਜੇ ਮੋਬਾਈਲ 'ਤੇ ਦੱਸਿਆ ਸੀ ਕਿ ਮੇਰੀ ਜਾਨ ਬਚਾ ਲਓ, ਪ੍ਰੰਤੂ ਇਹ ਨਹੀਂ ਦੱਸਿਆ ਕਿ ਅੱਗ ਲੱਗਣ ਕਾਰਨ ਮੁਸੀਬਤ 'ਚ ਹੈ, ਮੁੜ ਉਸਦੇ ਮੋਬਾਈਲ 'ਤੇ ਸੰਪਰਕ ਨਹੀਂ ਹੋ ਸਕਿਆ | ਇਲਾਕਾ ਨਿਵਾਸੀ ਹਰਸ਼ ਕੁਮਾਰ ਤੇ ਜਤਿੰਦਰ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦਾ ਪਤਾ ਚੱਲਣ 'ਤੇ ਵਰਕਰਾਂ ਨੇ ਜਾਨ ਬਚਾਉਣ ਲਈ ਗੁਹਾਰ ਲਗਾਈ ਤਾਂ ਆਸ-ਪਾਸ ਦੇ ਲੋਕ ਇਕੱਤਰ ਹੋ ਗਏ, ਪ੍ਰੰਤੂ ਸ਼ਟਰ ਨੂੰ ਅਤੇ ਤੀਸਰੀ ਮੰਜ਼ਿਲ 'ਤੇ ਪੌੜੀਆਂ (ਮਮਟੀ) ਨੂੰ ਤਾਲਾ ਲੱਗਾ ਹੋਣ ਕਾਰਨ ਕੋਈ ਮਦਦ ਨਹੀਂ ਕਰ ਸਕੇ | ਉਨ੍ਹਾਂ ਦੱਸਿਆ ਕਿ ਅੱਧੇ ਘੰਟੇ ਬਾਅਦ ਵਰਕਰਾਂ ਦੇ ਰੌਣ ਕੁਰਲਾਉਣ ਦੀਆਂ ਆਵਾਜ਼ਾਂ ਬੰਦ ਹੋ ਗਈਆਂ, ਫ਼ਾਇਰ ਬਿ੍ਗੇਡ ਤੇ ਪੁਲਿਸ ਅਧਿਕਾਰੀਆਂ ਨੇ ਇਹ ਸਮਝਿਆ ਕਿ ਆਸ-ਪਾਸ ਦੀਆਂ ਛੱਤਾਂ 'ਤੇ ਵਰਕਰ ਉਤਰ ਗਏ ਹਨ, ਪ੍ਰੰਤੂ ਜਦ ਅੱਗ ਬੁਝਣ 'ਤੇ ਫ਼ਾਇਰ ਬਿ੍ਗੇਡ ਸਟਾਫ਼ ਅੰਦਰ ਗਿਆ ਤਾਂ ਤੀਸਰੀ ਮੰਜ਼ਿਲ 'ਤੇ ਚਾਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਮੌਤ ਧੰੂਏ ਕਾਰਨ ਸਾਹ ਬੰਦ ਹੋ ਜਾਣ ਨਾਲ ਹੋਈ ਦੱਸੀ ਜਾ ਰਹੀ ਹੈ | 58 ਵਰਗ ਗਜ਼ ਦੇ ਭੀੜੇ ਇਲਾਕੇ 'ਚ ਬਣੀ ਇਮਾਰਤ 'ਚ ਹਵਾ, ਰੌਸ਼ਨੀ ਲਈ ਕੋਈ ਸਥਾਨ ਮੌਜੂਦ ਨਹੀਂ ਸੀ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਭੀੜੇ ਸਥਾਨਾਂ 'ਤੇ ਨਿਯਮ ਕਾਨੂੰਨ ਛਿੱਕੇ ਟੰਗਕੇ ਬਣੀਆਂ ਹੌਜਰੀਆਂ, ਰੈਡੀਮੇਡ ਫੈਕਟਰੀਆਂ 'ਚ ਗ਼ੈਰ-ਕਾਨੂੰਨੀ ਤੌਰ 'ਤੇ ਕੈਮੀਕਲ ਤੇ ਜਲਣਸ਼ੀਲ ਪਦਾਰਥ ਮੌਜੂਦ ਹਨ, ਦੁਰਘਟਨਾਗ੍ਰਸਤ ਫੈਕਟਰੀ ਦੇ ਨਜ਼ਦੀਕ ਗਲੀ 'ਚ ਦੋ ਬੁਆਇਲਰ ਮੌਜੂਦ ਹਨ, ਜੇਕਰ ਅੱਗ ਫੈਲ ਜਾਂਦੀ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਮੇਅਰ ਬਲਕਾਰ ਸਿੰਘ ਸੰਧੂ, ਵਿਧਾਇਕ ਸੁਰਿੰਦਰ ਡਾਬਰ, ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਐਸ.ਡੀ.ਐਮ. ਅਮਰਦੀਪ ਸਿੰਘ ਬੈਂਸ, ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਰਾਹਤ ਕਾਰਜਾਂ ਲਈ ਲੋੜੀਂਦੇ ਨਿਰਦੇਸ਼ ਦਿੱਤੇ | ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਇਮਾਰਤਾਂ ਦੀ ਉਸਾਰੀ ਤੇ ਅੱਗ ਬੁਝਾਊ ਯੰਤਰਾਂ ਦੇ ਰਿਕਾਰਡ ਦੀ ਜਾਂਚ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ |

ਫੈਕਟਰੀ ਮਾਲਕ ਗਿ੍ਫ਼ਤਾਰ

ਲੁਧਿਆਣਾ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਲਿਆਣ ਨਗਰ 'ਚ ਅੱਜ ਤੜਕੇ ਕਾਲੜਾ ਨਿਟਵਿਅਰ 'ਚ ਲੱਗੀ ਅੱਗ ਕਾਰਨ ਸਾਹ ਘੁੱਟਣ ਕਾਰਨ ਹੋਈ 4 ਵਰਕਰਾਂ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਫੈਕਟਰੀ ਮਾਲਕ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਧਨੰਜਏ ਪਾਂਡੇ ਦੇ ਸਾਲਾ ਦਿਵਾਕਰ ਪਾਂਡੇ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ
ਹੌਜਰੀ ਮਾਲਕ ਸੁਮਿਤ ਕਾਲੜਾ ਿਖ਼ਲਾਫ਼ ਧਾਰਾ 304 ਤਹਿਤ ਕੇਸ ਦਰਜ ਕੀਤਾ ਹੈ | ਜਾਂਚ ਅਧਿਕਾਰੀ ਏ.ਡੀ.ਸੀ.ਪੀ. ਸ. ਗੁਰਪ੍ਰੀਤ ਸਿੰਘ ਸਕੰਦ ਨੇ ਦੱਸਿਆ ਕਿ ਸੁਮਿਤ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਦਿਵਾਕਰ ਪਾਂਡੇ ਨੇ ਦੱਸਿਆ ਕਿ ਉਸਦਾ ਜੀਜਾ ਧਨੰਜਏ ਪਾਂਡੇ ਆਪਣੇ ਉਕਤ ਤਿੰਨ ਸਾਥੀਆਂ ਨਾਲ ਕਾਲੜਾ ਹੌਜਰੀ 'ਚ ਕੰਮ ਕਰ ਰਿਹਾ ਸੀ | ਤੜਕੇ ਅੱਗ ਲੱਗਣ ਨਾਲ ਇਨ੍ਹਾਂ ਦਾ ਸਾਹ ਘੁੱਟ ਹੋ ਗਿਆ ਤੇ ਚਾਰਾਂ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਇਹ ਮੌਤਾਂ ਮਾਲਕ ਦੀ ਅਣਗਹਿਲੀ ਕਾਰਨ ਹੋਈਆਂ ਹਨ | ਮਾਲਕ ਵਲੋਂ ਰਾਤ ਜਾ ਣ ਸਮੇਂ ਹੌਜਰੀ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਸਨ ਤੇ ਚਾਬੀਆਂ ਉਹ ਆਪਣੇ ਨਾਲ ਹੀ ਲੈ ਗਿਆ, ਜਿਸ ਵੇਲੇੇ ਅੱਗ ਲੱਗੀ ਇਨ੍ਹਾਂ ਚਾਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਸਾਹ ਘੁੱਟਣ ਕਾਰਨ ਇਹ ਦਮ ਤੋੜ ਗਏ | ਜਾਂਚ ਅਧਿਕਾਰੀ ਸ. ਸਕੰਦ ਨੇ ਦੱਸਿਆ ਕਿ ਪੁਲਿਸ ਵਲੋਂ ਇਨ੍ਹਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਹਾਰ ਤੇ ਉੱਤਰ ਪ੍ਰਦੇਸ਼ 'ਚ ਸੂਚਿਤ ਕਰ ਦਿੱਤਾ ਹੈ | ਉਨ੍ਹਾਂ ਦੇ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ |

ਫ਼ਰੱਕਾ ਐਕਸਪ੍ਰੈਸ ਦੇ 6 ਡੱਬੇ ਲੀਹੋਂ ਲੱਥੇ-5 ਮੌਤਾਂ

  • ਮਿ੍ਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ

ਰਾਏਬਰੇਲੀ (ਯੂ. ਪੀ.), 10 ਅਕਤੂਬਰ (ਪੀ. ਟੀ. ਆਈ.)-ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਨੇੜੇ ਅੱਜ ਸਵੇਰੇ ਨਿਊ ਫ਼ਰੱਕਾ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਲੱਥ ਜਾਣ ਨਾਲ 2 ਬੱਚਿਆਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚੋਂ 9 ਦੀ ਹਾਲਤ ਗੰਭੀਰ ਹੈ | ਹਾਦਸੇ ਤੋਂ ਬਾਅਦ ਰਾਸ਼ਟਰੀ ਆਫ਼ਤ ਪ੍ਰਬੰਧਨ ਬਲ (ਐਨ. ਡੀ. ਆਰ. ਐਫ.), ਸੂਬਾ ਅਤੇ ਰੇਲਵੇ ਅਧਿਕਾਰੀਆਂ ਵਲੋਂ ਘਟਨਾ ਸਥਾਨ 'ਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ | ਏ. ਡੀ. ਜੀ. (ਕਾਨੂੰਨ ਵਿਵਸਥਾ) ਅਨੰਦ ਕੁਮਾਰ ਨੇ ਦੱਸਿਆ ਕਿ ਇਹ ਰੇਲ ਗੱਡੀ ਪੱਛਮੀ ਬੰਗਾਲ ਦੇ ਮਾਲਦਾ ਤੋਂ ਨਵੀਂ ਦਿੱਲੀ ਜਾ ਰਹੀ ਸੀ ਜਦੋਂ ਰਾਏਬਰੇਲੀ ਦੇ ਹਰਚੰਦਪੁਰ ਰੇਲਵੇ ਸਟੇਸ਼ਨ ਨੇੜੇ ਇਹ ਹਾਦਸਾ ਸਵੇਰੇ ਕਰੀਬ 6.10 ਵਜੇ ਵਾਪਰਿਆ | ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਕਰੀਬ 30-35 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀਆਂ 'ਚ 10 ਔਰਤਾਂ ਅਤੇ 6 ਬੱਚੇ ਵੀ ਸ਼ਾਮਿਲ ਹਨ | ਹਾਲਾਂਕਿ ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ | ਸਰਕਾਰ ਦੇ ਬੁਲਾਰੇ ਸ੍ਰੀਕਾਂਤ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ
ਦਿੰਦਿਆਂ ਦੱਸਿਆ ਕਿ ਜ਼ਖ਼ਮੀਆਂ ਨੂੰ ਲਖਨਊ ਦੇ ਵੱਖ ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲਵੇ ਮੰਤਰੀ ਪਿਊਸ਼ ਗੋਇਲ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮੋਦੀ ਨੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ | ਰੇਲਵੇ ਮੰਤਰੀ ਪਿਊਸ਼ ਗੋਇਲ ਵਲੋਂ ਮਿ੍ਤਕਾਂ ਦੇ ਪਰਿਵਾਰ ਲਈ 5 ਲੱਖ ਅਤੇ ਜ਼ਖ਼ਮੀਆਂ ਲਈ 50,000 ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ | ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਾਨਾਥ ਵਲੋਂ ਵੀ ਮਿ੍ਤਕਾਂ ਦੇ ਪਰਿਵਾਰ ਲਈ 2 ਲੱਖ ਅਤੇ ਗੰਭੀਰ ਜ਼ਖ਼ਮੀਆਂ ਲਈ 50,000 ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ | ਯੋਗੀ ਵਲੋਂ ਸਬੰਧਿਤ ਅਧਿਕਾਰੀਆਂ ਨੂੰ ਰਾਹਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਜ਼ਿਕਰਯੋਗ ਹੈ ਕਿ 7 ਅਤੇ 1 ਸਾਲ ਦੇ ਬੱਚੇ ਸਮੇਤ ਇਸ ਹਾਦਸੇ 'ਚ ਮਾਰੇ ਗਏ 5 ਵਿਅਕਤੀ ਬਿਹਾਰ ਨਾਲ ਸਬੰਧਿਤ ਦੱਸੇ ਜਾ ਰਹੇ ਹਨ | ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵਲੋਂ ਹਾਦਸੇ 'ਚ ਮਾਰੇ ਗਏ ਬਿਹਾਰੀ ਵਿਅਕਤੀਆਂ ਲਈ 2 ਲੱਖ ਅਤੇ ਜ਼ਖ਼ਮੀਆਂ ਲਈ 50,000 ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ | ਰਾਏਬਰੇਲੀ ਦੀ ਸੰਸਦ ਮੈਂਬਰ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਅੱਜ ਇੱਥੋਂ ਦਾ ਦੌਰਾ ਵੀ ਕੀਤਾ ਜਾ ਸਕਦਾ ਹੈ | ਹਾਦਸੇ ਕਾਰਨ ਫਸੇ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਲੋਂ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਦਾ ਵੀ ਬੰਦੋਬਸਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਉੱਤਰੀ ਰੇਲਵੇ ਵਲੋਂ ਹੈਲਪ-ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ | ਵਾਰਨਸੀ ਲਈ 0542-2503814, ਲਖਨਊ ਲਈ 9794830975, ਪ੍ਰਤਾਪਗੜ੍ਹ ਲਈ 05342-220492 ਅਤੇ ਰਾਏਬਰੇਲੀ ਲਈ 0535-2213154 ਹੈਲਪ-ਲਾਈਨ ਨੰਬਰ ਹੈ |

ਖ਼ਾਲਸਾ ਰਾਜ ਸਮੇਂ ਦੀਆਂ ਵਸਤਾਂ ਦੀ ਨਿਲਾਮੀ 23 ਨੂੰ ਲੰਡਨ 'ਚ

ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦੀਆਂ ਤਾਰਾਂ ਦੀ ਕਢਾਈ ਵਾਲਾ ਤੀਰਾਂ ਦਾ ਭੱਥਾ, ਤਰਕਸ਼ ਅਤੇ ਮਹਾਰਾਣੀ ਜਿੰਦ ਕੌਰ ਦਾ ਹਾਰ ਵੀ ਹੋਵੇਗਾ ਸ਼ਾਮਿਲ ਲੰਡਨ, 10 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦੀਆਂ ਤਾਰਾਂ ਦੀ ਕਢਾਈ ਵਾਲਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਰਾਫ਼ੇਲ ਦੀ ਖ਼ਰੀਦ ਪ੍ਰਕਿਰਿਆ ਬਾਰੇ ਕੇਂਦਰ ਤੋਂ ਮੰਗੀ ਜਾਣਕਾਰੀ

ਨਵੀਂ ਦਿੱਲੀ, 10 ਅਕਤੂਬਰ (ਉਪਮਾ ਡਾਗਾ ਪਾਰਥ)-ਰਾਫ਼ੇਲ ਮੁੱਦੇ 'ਤੇ ਮਚੇ ਸਿਆਸੀ ਹੜਕੰਪ ਦਰਮਿਆਨ ਸੁਪਰੀਮ ਕੋਰਟ ਨੇ ਕੇਂਦਰ ਨੂੰ ਰਾਫ਼ੇਲ ਸੌਦੇ ਬਾਰੇ 29 ਅਕਤੂਬਰ ਤੱਕ ਇਕ ਸੀਲਬੰਦ ਲਿਫ਼ਾਫ਼ੇ 'ਚ ਪੂਰੀ ਜਾਣਕਾਰੀ ਦੇਣ ਨੂੰ ਕਿਹਾ ਹੈ | ਸਰਬਉੱਚ ਅਦਾਲਤ ਨੇ ਇਹ ਵੀ ਸਪੱਸ਼ਟ ...

ਪੂਰੀ ਖ਼ਬਰ »

ਵਾਹਗਾ ਤੋਂ ਭਾਰਤ ਆਉਣ ਵਾਲੀ ਮਾਲ ਗੱਡੀ 'ਚੋਂ 18 ਪੈਕਟ ਹੈਰੋਇਨ ਬਰਾਮਦ

ਅਟਾਰੀ, 10 ਅਕਤੂਬਰ (ਰੁਪਿੰਦਰਜੀਤ ਸਿੰਘ ਭਕਨਾ)-ਪਾਕਿਸਤਾਨ-ਭਾਰਤ ਅੰਤਰਰਾਸ਼ਟਰੀ ਰੇਲ ਲਾਇਨ 'ਤੇ ਸਥਿਤ ਪਾਕਿਸਤਾਨੀ ਰੇਲਵੇ ਸਟੇਸ਼ਨ ਵਾਹਗਾ ਵਿਚ ਪਾਕਿਸਤਾਨ ਕਸਟਮ ਵਲੋਂ ਅਚਾਨਕ ਤਲਾਸ਼ੀ ਅਪ੍ਰੇਸ਼ਨ ਕਰਦਿਆਂ ਭਾਰਤ ਆਉਣ ਵਾਲੀ ਮਾਲ ਗੱਡੀ 'ਚੋਂ ਲਗਭਗ 18 ਪੈਕਟ ...

ਪੂਰੀ ਖ਼ਬਰ »

ਰੇਲਵੇ ਕਰਮਚਾਰੀਆਂ ਨੂੰ ਮਿਲੇਗਾ 78 ਦਿਨਾਂ ਦਾ ਬੋਨਸ

ਬੰਦ ਹੋਣਗੀਆਂ ਘਾਟੇ 'ਚ ਚੱਲ ਰਹੀਆਂ ਤਿੰਨ ਸਰਕਾਰੀ ਕੰਪਨੀਆਂ ਨਵੀਂ ਦਿੱਲੀ, 10 ਅਕਤੂਬਰ (ਏਜੰਸੀ)-ਇਸ ਵਾਰ ਤਿਉਹਾਰਾਂ ਦੇ ਸੀਜ਼ਨ 'ਤੇ ਸਰਕਾਰ ਨੇ ਰੇਲਵੇ ਦੇ 11.91 ਲੱਖ ਗ਼ੈਰ-ਗਜ਼ਟਿਡ ਕਰਮਚਾਰੀਆਂ ਨੂੰ 78 ਦਿਨ ਦੇ ਵੇਤਨ ਦੇ ਬਰਾਬਰ ਉਤਪਾਦਕਤਾ ਆਧਾਰਿਤ ਬੋਨਸ ਦੇਣ ਦਾ ...

ਪੂਰੀ ਖ਼ਬਰ »

ਪਤੰਗ ਉਡਾਉਣ ਤੋਂ ਮਨ੍ਹਾਂ ਕਰਨ 'ਤੇ ਮਾਤਾ-ਪਿਤਾ ਤੇ ਭੈਣ ਦੀ ਹੱਤਿਆ

ਨਵੀਂ ਦਿੱਲੀ, 10 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦੱਖਣੀ-ਪੱਛਮੀ ਦਿੱਲੀ ਦੇ ਕਿਸ਼ਨਗੜ੍ਹ ਇਲਾਕੇ 'ਚ 19 ਸਾਲ ਦੇ ਇਕ ਲੜਕੇ ਨੇ ਪਤੰਗ ਉਡਾਉਣ ਤੋਂ ਮਨ੍ਹਾਂ ਕਰਨ 'ਤੇ ਆਪਣੇ ਪਰਿਵਾਰ ਦੇ 3 ਜੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਜਿਸ 'ਚ ਉਸ ਦੇ ਮਾਤਾ ਪਿਤਾ ਤੇ ਭੈਣ ...

ਪੂਰੀ ਖ਼ਬਰ »

ਨਿਗਮ ਚੋਣਾਂ ਦੇ ਦੂਜੇ ਪੜਾਅ ਦੌਰਾਨ ਜੰਮੂ 'ਚ 79 ਫ਼ੀਸਦੀ ਨਾਲ ਭਾਰੀ ਤੇ ਕਸ਼ਮੀਰ 'ਚ ਬਹੁਤ ਘੱਟ ਮਤਦਾਨ

ਕਸ਼ਮੀਰ 'ਚ 166 ਵਾਰਡਾਂ 'ਚੋਂ ਸਿਰਫ਼ 35 ਵਾਰਡਾਂ 'ਚ ਹੋਈ ਵੋਟਿੰਗ ਸ੍ਰੀਨਗਰ, 10 ਅਕਤੂਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੀਆਂ ਸ਼ਹਿਰੀ ਸਥਾਨਕ ਨਿਗਮ ਚੋਣਾਂ ਦੇ ਦੂਜੇ ਪੜਾਅ ਦੌਰਾਨ ਪਹਿਲੇ ਪੜਾਅ ਵਾਂਗ ਜੰਮੂ ਖੇਤਰ ਦੇ ਇਲਾਕਿਆਂ 'ਚ ਭਾਰੀ ਵੋਟਿੰਗ ਹੋਈ, ਪਰ ਕਸ਼ਮੀਰ ...

ਪੂਰੀ ਖ਼ਬਰ »

ਬੇਹੱਦ ਖ਼ਤਰਨਾਕ ਹੋਇਆ 'ਤਿਤਲੀ' ਤੂਫ਼ਾਨ ਅੱਜ ਓਡੀਸ਼ਾ ਤੱਟ ਨਾਲ ਟਕਰਾਏਗਾ

ਨਵੀਂ ਦਿੱਲੀ, 10 ਅਕਤੂਬਰ (ਏਜੰਸੀ)-ਬੰਗਾਲ ਦੀ ਖਾੜੀ 'ਤੇ ਬਣੇ ਦਬਾਅ ਦੇ ਕਾਰਨ ਆਏ ਚੱਕਰਵਰਤੀ ਤੂਫ਼ਾਨ 'ਤਿਤਲੀ' ਨੇ ਬੇਹੱਦ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ | ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਇਸ ਤੂਫ਼ਾਨ ਕਾਰਨ 145 ਤੋਂ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ...

ਪੂਰੀ ਖ਼ਬਰ »

ਦਿੱਲੀ ਦੇ ਮੰਤਰੀ ਗਹਿਲੋਤ ਨਾਲ ਜੁੜੇ 16 ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਦਾ ਛਾਪਾ

ਨੀਰਵ ਮੋਦੀ ਤੇ ਮਾਲਿਆ ਨਾਲ ਦੋਸਤੀ ਅਤੇ ਸਾਡੇ 'ਤੇ ਛਾਪਾ-ਕੇਜਰੀਵਾਲ ਨਵੀਂ ਦਿੱਲੀ, 10 ਅਕਤੂਬਰ (ਜਗਤਾਰ ਸਿੰਘ)- ਆਮਦਨ ਕਰ ਵਿਭਾਗ ਨੇ ਅੱਜ ਬੁੱਧਵਾਰ ਸਵੇਰੇ ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੇ ਕਈ ਠਿਕਾਣਿਆਂ 'ਤੇ ਛਾਪਾਮਾਰੀ ਕੀਤੀ | ...

ਪੂਰੀ ਖ਼ਬਰ »

ਭਾਰਤ ਨੂੰ 'ਕਾਟਸਾ' ਪਾਬੰਦੀਆਂ ਸਬੰਧੀ ਮੇਰੇ ਫ਼ੈਸਲੇ ਬਾਰੇ ਜਲਦ ਪਤਾ ਲੱਗ ਜਾਵੇਗਾ-ਟਰੰਪ

4 ਨਵੰਬਰ ਤੋਂ ਬਾਅਦ ਈਰਾਨ ਤੋਂ ਤੇਲ ਖ਼ਰੀਦਣ ਵਾਲਿਆਂ ਦਾ ਧਿਆਨ ਰੱਖਿਆ ਜਾਵੇਗਾ ਵਾਸ਼ਿੰਗਟਨ, 10 ਅਕਤੂਬਰ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਵਲੋਂ ਰੂਸ ਨਾਲ ਐਸ-400 ਰੱਖਿਆ ਪ੍ਰਣਾਲੀ ਸਬੰਧੀ ਸਮਝੌਤਾ ਕੀਤੇ ਜਾਣ ਦੇ ਬਾਅਦ 'ਕਾਟਸਾ' ...

ਪੂਰੀ ਖ਼ਬਰ »

ਲੈਫ: ਜਨਰਲ ਅਸੀਮ ਮੁਨੀਰ ਆਈ. ਐਸ. ਆਈ. ਦੇ ਨਵੇਂ ਮੁਖੀ ਨਿਯੁਕਤ

ਅੰਮਿ੍ਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਜ ਇੰਟਲੈਜੈਂਸ (ਆਈ. ਐਸ. ਆਈ.) ਦੇ ਮੁਖੀ ਲੈਫ: ਜਨਰਲ ਨਵੀਦ ਮੁਖ਼ਤਾਰ ਦੇ ਸੇਵਾ ਮੁਕਤ ਹੋਣ ਉਪਰੰਤ ਅੱਜ ਉਨ੍ਹਾਂ ਦੀ ਜਗ੍ਹਾ ਲੈਫ: ਜਨਰਲ ਅਸੀਮ ਮੁਨੀਰ ਨੂੰ ਪਾਕਿ ਖ਼ੁਫ਼ੀਆ ਏਜੰਸੀ ...

ਪੂਰੀ ਖ਼ਬਰ »

ਈ. ਡੀ. ਨੂੰ ਮਾਲਿਆ ਦੀਆਂ ਜਾਇਦਾਦਾਂ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਏ ਰੱਖਣ ਦਾ ਆਦੇਸ਼

ਨਵੀਂ ਦਿੱਲੀ, 10 ਅਕਤੂਬਰ (ਪੀ. ਟੀ. ਆਈ.)-ਹਵਾਲਾ ਿਖ਼ਲਾਫ਼ ਅਪੀਲਕਰਤਾ ਟਿ੍ਬਿਊਨਲ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਆਦੇਸ਼ ਦਿੱਤਾ ਹੈ ਕਿ ਉਹ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨਾਲ ਸਬੰਧਿਤ ਜਾਇਦਾਦਾਂ 'ਤੇ ਸਥਿਤੀ ਨੂੰ 26 ਨਵੰਬਰ ਤੱਕ ਜਿਉਂ ਦੀ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼, ਬੇਟੀ ਤੇ ਜਵਾਈ ਵਲੋਂ ਵਿਦੇਸ਼ ਯਾਤਰਾ 'ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ

ਇਸਲਾਮਾਬਾਦ, 10 ਅਕਤੂਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਅਤੇ ਜਵਾਈ ਦਾ ਨਾਂਅ ਦੇਸ਼ ਤੋਂ ਬਾਹਰ ਨਾ ਜਾ ਸਕਣ ਵਾਲਿਆਂ ਦੀ ਸੂਚੀ (ਨੋ ...

ਪੂਰੀ ਖ਼ਬਰ »

ਤੁਸ਼ਾਰ ਮਹਿਤਾ ਭਾਰਤ ਦੇ ਸਾਲਿਸਟਰ ਜਨਰਲ ਨਿਯੁਕਤ

ਨਵੀਂ ਦਿੱਲੀ, 10 ਅਕਤੂਬਰ (ਏਜੰਸੀ)-ਕੇਂਦਰ ਸਰਕਾਰ ਵਲੋਂ ਅੱਜ ਸੀਨੀਅਰ ਵਕੀਲ ਤੁਸ਼ਾਰ ਮਹਿਤਾ ਨੂੰ ਭਾਰਤ ਦਾ ਸਾਲਿਸਟਰ ਜਨਰਲ ਨਿਯੁਕਤ ਕੀਤਾ ਗਿਆ ਹੈ | ਇਹ ਅਹੁਦਾ ਪਿਛਲੇ ਸਾਲ ਅਕਤੂਬਰ 'ਚ ਰਣਜੀਤ ਕੁਮਾਰ ਦੇ ਅਸਤੀਫ਼ਾ ਦੇਣ ਤੋਂ ਬਾਅਦ ਦਾ ਖ਼ਾਲੀ ਪਿਆ ਸੀ | ਕਾਨੂੰਨ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਅਮਰਪਾਲੀ ਗਰੁੱਪ ਦੀਆਂ 9 ਸੰਪਤੀਆਂ ਸੀਲ ਕਰਨ ਦਾ ਆਦੇਸ਼

ਨਵੀਂ ਦਿੱਲੀ, 10 ਅਕਤੂਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਅਮਰਪਾਲੀ ਗਰੁੱਪ ਵਲੋਂ ਤਕਰੀਬਨ 40 ਹਜ਼ਾਰ ਨਿਵੇਸ਼ਕਾਂ ਅਤੇ ਖ਼ਰੀਦਦਾਰਾਂ ਦੀ ਫਸੀ ਰਕਮ ਦੇ ਮਾਮਲੇ 'ਚ ਵੱਡਾ ਫ਼ੈਸਲਾ ਦਿੰਦਿਆਂ ਗਰੁੱਪ ਦੀਆਂ 9 ਸੰਪਤੀਆਂ ਨੂੰ ਸੀਲ ਕਰਨ ਦਾ ਨਿਰਦੇਸ਼ ਦਿੱਤਾ ਹੈ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX