ਚੰਡੀਗੜ੍ਹ, 10 ਅਕਤੂਬਰ (ਬਿਊਰੋ ਚੀਫ਼)-ਕੈਨੇਡਾ ਦੀ ਕੌਮੀ ਪਾਰਲੀਮੈਂਟ 'ਚ ਵਿਰੋਧੀ ਧਿਰ ਦੇ ਆਗੂ ਮਿਸਟਰ ਐਾਡਰਿਊ ਸ਼ੀਰ ਜਿਨ੍ਹਾਂ ਵਲੋਂ ਅੱਜ ਇੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਤੋਂ ਬਾਅਦ ਸਨਅਤਕਾਰਾਂ ਤੇ ਨਿਵੇਸ਼ਕਾਰਾਂ ਨਾਲ ਸੀਨੀਅਰ ਕਾਂਗਰਸੀ ਆਗੂ ਸ. ਕੇਵਲ ਸਿੰਘ ਢਿੱਲੋਂ ਦੇ ਨਿਵਾਸ ਅਸਥਾਨ 'ਤੇ ਰਾਤ ਦੇ ਖਾਣੇ 'ਤੇ ਵਿਚਾਰ ਵਟਾਂਦਰੇ ਕੀਤੇ ਨੇ ਆਉਂਦੇ ਦਿਨਾਂ ਦੌਰਾਨ ਭਾਰਤ ਤੇ ਕੈਨੇਡਾ ਦਰਮਿਆਨ ਵਪਾਰਕ ਸਬੰਧ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਕੀਤਾ | ਉਨ੍ਹਾਂ ਕਿਹਾ ਕਿ ਕੈਨੇਡਾ ਦੀ ਵਸੋਂ ਵਿਚ 3 ਫ਼ੀਸਦੀ ਤੋਂ ਵੱਧ ਭਾਰਤੀ ਹਨ ਅਤੇ ਕੈਨੇਡਾ ਵਿਚ ਦੂਜੇ ਦੇਸ਼ਾਂ ਵਿਚੋਂ ਆਉਣ ਵਾਲਿਆਂ 'ਚ ਭਾਰਤੀਆਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਵਿਚੋਂ ਪੰਜਾਬੀਆਂ ਮਹੱਤਵਪੂਰਨ ਰੋਲ ਹੈ | ਉਨ੍ਹਾਂ ਦੱਸਿਆ ਕਿ ਹਿੰਦੁਸਤਾਨ ਤੇ ਕੈਨੇਡਾ ਦਰਮਿਆਨ ਖੁੱਲ੍ਹੇ ਵਪਾਰ ਦਾ ਸਮਝੌਤਾ ਕਰਨ ਲਈ ਕਾਫ਼ੀ ਸਮੇਂ ਤੋਂ ਗੱਲਬਾਤ ਤੇ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਫਰਵਰੀ 2018 ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਮੌਕੇ ਕਮੇਟੀ ਇਸ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਣ 'ਚ ਕਾਮਯਾਬ ਨਾ ਹੋ ਸਕੀ | ਇਸ ਮੌਕੇ ਦੱਸਿਆ ਗਿਆ ਕਿ ਭਾਰਤ ਅਤੇ ਕੈਨੇਡਾ ਦੀ ਕੁੱਲ ਦਰਾਮਦ 'ਚ ਦੋਨਾਂ ਦੇਸ਼ਾਂ ਦਾ ਹਿੱਸਾ ਕੋਈ 1 ਫ਼ੀਸਦੀ ਹੈ, ਜਿਸ ਨੂੰ ਵਧਾਏ ਜਾਣ ਦੀ ਵੱਡੀ ਗੁਜ਼ਾਇਸ ਹੈ | ਸ. ਕੇਵਲ ਸਿੰਘ ਢਿੱਲੋਂ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਕੈਨੇਡਾ ਨਾਲ 110 ਸਾਲ ਪੁਰਾਣਾ ਸਬੰਧ ਹੈ ਅਤੇ ਉਨ੍ਹਾਂ ਦੇ ਪੂਰਵਜ ਸ. ਸੋਹਣ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਕੈਨੇਡਾ ਜਾਣ ਵਾਲਿਆਂ ਵਿਚ ਸਨ ਅਤੇ ਉਨ੍ਹਾਂ ਦਾ 1908 ਦੌਰਾਨ ਕੈਨੇਡਾ ਵਿਖੇ ਹੀ ਕਾਮਾਗਾਟਾਮਾਰੂ ਦੀ ਘਟਨਾ ਤੋਂ ਪਹਿਲਾਂ ਦੇਹਾਂਤ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਢਿੱਲੋਂ ਪਰਿਵਾਰ ਵਲੋਂ ਬੌਬ ਢਿੱਲੋਂ, ਮੀਨਾ ਢਿੱਲੋਂ ਗਰੇਵਾਲ ਦੋਨੋਂ ਐਮ.ਪੀ. ਹਨ ਜਦੋਂਕਿ ਪਰਿਵਾਰ ਦਾ ਕੈਨੇਡੀਅਨ ਸਿਆਸਤ ਤੋਂ ਇਲਾਵਾ ਕੈਨੇਡਾ ਵਿਖੇ ਵਪਾਰ ਅਤੇ ਸਨਅਤੀ ਵਿਚ ਵੱਡਾ ਰੋਲ ਰਿਹਾ ਹੈ | ਉਨ੍ਹਾਂ ਕਿਹਾ ਕਿ ਅਗਰ ਦੋਨਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਉਤਸ਼ਾਹਤ ਕੀਤਾ ਜਾਵੇ ਤਾਂ ਇਸ ਦਾ ਦੋਨਾਂ ਦੇਸਾਂ ਨੂੰ ਵੱਡਾ ਫ਼ਾਇਦਾ ਹੋ ਸਕਦਾ ਹੈ ਅਤੇ ਪੰਜਾਬ ਵਿਚ ਵੀ ਵੱਡੇ ਪੱਧਰ 'ਤੇ ਪੂੰਜੀ ਨਿਵੇਸ਼ ਹੋਣ ਦੀਆਂ ਸੰਭਾਵਨਾਵਾਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੂੰਜੀ ਨਿਵੇਸ਼ ਲਿਆਉਣ ਅਤੇ ਪੰਜਾਬ ਨੂੰ ਵਿਕਸਤ ਕਰਨ ਲਈ ਮੈਂ ਹਰ ਤਰ੍ਹਾਂ ਦੀਆਂ ਸੇਵਾਵਾਂ ਦੇਣ ਲਈ ਤਿਆਰ ਹਾਂ | ਕੈਨੇਡੀਅਨ ਵਿਰੋਧੀ ਧਿਰ ਦੇ ਆਗੂ ਨਾਲ 2 ਪੰਜਾਬੀ ਮੈਂਬਰ ਪਾਰਲੀਮੈਂਟ ਟਿਮ ਉੱਪਲ ਅਤੇ ਬੌਬ ਸਰੋਆ ਵੀ ਸ਼ਾਮਿਲ ਸਨ, ਜਦੋਂਕਿ ਇਨ੍ਹਾਂ ਦੇ ਸਿਆਸੀ ਸਹਾਇਕ ਬਿਕਰਮ ਖੁਰਾਨਾ, ਅਰਪਨ ਖੰਨਾ, ਸ਼ਿਵਰਾਜ ਅਤੇ ਐਸ. ਮੌਜੂਮਦਾਰ ਵੀ ਉਨ੍ਹਾਂ ਦੇ ਵਫ਼ਦ ਵਿਚ ਸ਼ਾਮਿਲ ਸਨ | ਮਿਸਟਰ ਐਾਡਰਿਊ ਪੁੰਜੀ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਦੇਸ਼ ਦੇ ਕੁਝ ਹੋਰ ਹਿੱਸਿਆਂ ਜਿਨ੍ਹਾਂ ਵਿਚ ਮੁੰਬਈ, ਹੈਦਰਾਬਾਦ, ਬੰਗਲੌਰ, ਮਦਰਾਸ ਅਤੇ ਦਿੱਲੀ ਆਦਿ ਸ਼ਾਮਿਲ ਹਨ ਦਾ ਵੀ ਦੌਰਾ ਕਰ ਰਹੇ ਹਨ | ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਜਾ ਕੇ ਭੇਟ ਕੀਤੀ | ਐਾਡਰਿਊ ਨੇ ਅੱਤਵਾਦ ਦਾ ਕੀਤਾ ਵਿਰੋਧ
ਐਾਡਰਿਊ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਅਖੰਡ ਭਾਰਤ ਦੇ ਹੱਕ 'ਚ ਅਤੇ ਕਿਸੇ ਤਰ੍ਹਾਂ ਦੀ ਹਿੰਸਾਂ ਜਾਂ ਅੱਤਵਾਦ ਦੇ ਵਿਰੁੱਧ ਹਨ | ਉਨ੍ਹਾਂ ਕਿਹਾ ਕਿ ਉਹ ਕਿਸੇ ਅਜਿਹੇ ਨਿੱਜੀ ਵਿਅਕਤੀ ਜਾਂ ਸੰਸਥਾ ਨੂੰ ਸਮਰਥਨ ਨਹੀਂ ਦਿੰਦੇ ਜਿਸ ਦਾ ਹਿੰਸਾ ਜਾਂ ਅੱਤਵਾਦ ਨਾਲ ਸਬੰਧ ਹੋਵੇ | ਵਰਨਣਯੋਗ ਗੱਲ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਐਾਡਰਿਊ ਨੂੰ ਖਾਸ ਮਹੱਤਤਾ ਦਿੱਤੀ ਗਈ ਅਤੇ ਅੰਮਿ੍ਤਸਰ ਜਾਣ ਤੇ ਚੰਡੀਗੜ੍ਹ ਆਉਣ ਲਈ ਸਰਕਾਰੀ ਹੈਲੀਕਾਪਟਰ ਵੀ ਦਿੱਤਾ ਗਿਆ, ਜਦੋਂਕਿ ਫਰਵਰੀ 'ਚ ਪੰਜਾਬ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਪ੍ਰਤੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਬੇਹੱਦ ਖੁਸ਼ਕੀ ਵਾਲਾ ਰਵੱਈਆ ਅਪਣਾਇਆ ਗਿਆ ਸੀ |
ਚੰਡੀਗੜ੍ਹ, 10 ਅਕਤੂਬਰ (ਰਾਮ ਸਿੰਘ ਬਰਾੜ)-ਕਾਂਗਰਸੀ ਵਿਧਾਇਕ ਤੇ ਹਰਿਆਣਾ ਦੇ ਸਾਬਕਾ ਖੇਤੀ ਮੰਤਰੀ ਕਰਣ ਸਿੰਘ ਦਲਾਲ ਨੇ ਹਰਿਆਣਾ ਦੇ ਰਾਜਪਾਲ ਸੱਤਿਆ ਦੇਵ ਨਰਾਇਣ ਆਰਿਆ ਨੂੰ ਇਕ ਚਿੱਠੀ ਲਿਖਕੇ 2 ਮੰਤਰੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਕਰਣ ਦਲਾਲ ਨੇ ਚਿੱਠੀ ...
ਚੰਡੀਗੜ੍ਹ, 10 ਅਕਤੂਬਰ (ਰਣਜੀਤ ਸਿੰਘ)- ਜ਼ਿਲ੍ਹਾ ਅਦਾਲਤ ਨੇ 146 ਨਸ਼ੀਲੇ ਟੀਕਿਆਂ ਸਹਿਤ ਗਿ੍ਫ਼ਤਾਰ ਹੋਏ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ | ਇਸ ਦੇ ਨਾਲ ਹੀ ਅਦਾਲਤ ਨੇ ਸੈਕਟਰ 25 ਨਿਵਾਸੀ ਜੋਗਿੰਦਰ ਸਿੰਘ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ | ਸੈਕਟਰ 39 ...
ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ 'ਚ ਅਨੁਸੂਚਿਤ ਜਾਤੀ ਦੇ ਬੱਚਿਆਂ ਦੇ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ ਤਹਿਤ ਕਰੋੜਾਂ ਰੁਪਏ ਭੇਜੇ ਗਏ ਹਨ, ਜਿਸ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਕਾਲਜਾਂ/ਯੂਨੀਵਰਸਿਟੀਜ਼ 'ਚ ਵੰਡ ...
ਚੰਡੀਗੜ੍ਹ, 10 ਅਕਤੂਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਜਥੇਬੰਦੀ ਆਈਸਾ ਵਲੋਂ ਬੀਤੇ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੜਤਾਲ ਦੌਰਾਨ ਬੈਠੇ ਵਿਦਿਆਰਥੀਆਂ 'ਤੇ ਹੋਏ ਹਮਲੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਵਿਦਿਆਰਥੀਆਂ ...
ਚੰਡੀਗੜ੍ਹ, 10 ਅਕਤੂਬਰ (ਆਰ.ਐਸ.ਲਿਬਰੇਟ)- ਅੱਜ ਦਿੱਲੀ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ 'ਪੋਸ਼ਣ ਮਾਹ' ਮੁਹਿੰਮ ਦੇ ਅਸਲ ਅਮਲ 'ਤੇ ਚੰਡੀਗੜ੍ਹ ਨੂੰ 8 ਸਨਮਾਨ ਮਿਲੇ ਹਨ | ਪੂਰੇ ਦੇਸ਼ 'ਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਮਨਾਏ ਗਏ 'ਪੋਸ਼ਣ ਮਾਹ' ਅਧੀਨ ਚੰਡੀਗੜ੍ਹ ਨੂੰ ਮਹਿਲਾ ...
ਚੰਡੀਗੜ੍ਹ, 10 ਅਕਤੂਬਰ (ਮਨਜੋਤ ਸਿੰਘ ਜੋਤ)- ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਮ.ਐਚ.ਆਰ.ਡੀ) ਵਲੋਂ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਫ਼ਾਰ ਅਕੈਡਮਿਕ ਲੀਡਰਸ਼ਿਪ ਐਾਡ ਐਜੂਕੇਸ਼ਨਲ ਮੈਨੇਜਮੈਂਟ (ਸੀ.ਏ.ਐਲ.ਈ.ਐਮ) ਸਥਾਪਿਤ ਕਰਨ ਲਈ 2.40 ਕਰੋੜ ਗਰਾਂਟ ਦਿੱਤੀ ਗਈ ਹੈ | ਇਸ ...
ਚੰਡੀਗੜ੍ਹ, 10 ਅਕਤੂਬਰ (ਅਜਾਇਬ ਸਿੰਘ ਔਜਲਾ) - ਆਲ ਇੰਡੀਆ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਅੱਜ ਚੰਡੀਗੜ੍ਹ ਪੈ੍ਰੱਸ ਕਲੱਬ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ 2014 ਤੋਂ ਅੱਜ ...
ਚੰਡੀਗੜ੍ਹ, 10 ਅਕਤੂਬਰ (ਅਜਾਇਬ ਸਿੰਘ ਔਜਲਾ) -ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਅੱਜ ਲੇਖਕ ਗੁਰਪ੍ਰੀਤ ਗਰੇਵਾਲ ਦੀ ਹਾਸ ਵਿਅੰਗ ਤੇ ਲੇਖਾਂ ਵਾਲੀ ਕਿਤਾਬ 'ਇਸ਼ਕ ਵਿਸ਼ਕ ਨੂਡਲਜ਼' ਨੂੰ ਲੋਕ ਅਰਪਣ ਕੀਤਾ ਗਿਆ | ਪੰਜਾਬ ਕਲਾ ਪ੍ਰੀਸ਼ਦ ਦੀ ...
ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਣਕ ਦੀ ਬਿਜਾਈ ਤੋਂ ਪਹਿਲਾਂ ਡੀ.ਏ.ਪੀ. ਖਾਦ ਦੀ ਕੀਮਤ 'ਚ ਭਾਰੀ ਵਾਧਾ ਕੀਤੇ ਜਾਣ ਦੇ ਫ਼ੈਸਲੇ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਸੂਬਾ ਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਤੋਂ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਮਨਵਾਉਣ ਲਈ ਅੱਜ ਮੁਹਾਲੀ ਵਿਖੇ ਪੈਨਸ਼ਨਰਾਂ ਦੀਆਂ ਵੱਖੋ-ਵੱਖਰੀਆਂ ਜਥੇਬੰਦੀਆਂ ਵਲੋਂ ਆਪਣੀਆਂ ਵੱਖ-ਵੱਖ ਰੈਲੀਆਂ ਕੀਤੀਆਂ ਗਈਆਂ | ਇਸ ਦੌਰਾਨ ...
ਚੰਡੀਗੜ੍ਹ, 10 ਅਕਤੂਬਰ (ਅਜਾਇਬ ਸਿੰਘ ਔਜਲਾ)- ਇੱਥੇ ਕਰਵਾਏ ਜਾ ਰਹੇ 47ਵੇਂ ਐਸ.ਐਨ ਵੋਹਰਾ, ਆਲ ਇੰਡੀਆ ਗੁਰਮੀਤ ਯਾਦਗਾਰੀ ਹਾਕੀ ਟੂਰਨਾਮੈਂਟ ਦੇ ਅੱਜ ਖੇਡੇ ਗਏ ਪਹਿਲੇ ਮੈਚ ਵਿਚ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਨੇ ਐਸ.ਜੀ.ਜੀ.ਐਸ ਕਲੱਬ ਨੂੰ ਇਕ ਤਰਫਾ ਮੈਚ 8-3 ਗੋਲਾਂ ਦੇ ...
ਚੰਡੀਗੜ੍ਹ, 10 ਅਕਤੂਬਰ (ਐਨ.ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਰੀਆਂ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ, ਪੁਲਿਸ ਸੁਪਰਡੈਂਟਾਂ ਤੇ ਕਾਲਜਾਂ ਦੇ ਪਿ੍ੰਸੀਪਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 17 ਅਕਤੂਬਰ ਨੂੰ ਰਾਜ ਦੇ ਕਾਲਜਾਂ ਤੇ ...
ਚੰਡੀਗੜ੍ਹ, 10 ਅਕਤੂਬਰ (ਰਣਜੀਤ ਸਿੰਘ)- ਜ਼ਿਲ੍ਹਾ ਅਦਾਲਤ 'ਚ ਹੁਣ ਸੈਕਟਰ 25 ਸਥਿਤ ਕਲੋਨੀ 'ਚ ਛੇ ਮਹੀਨੇ ਪਹਿਲਾਂ ਹੋਏ ਇਕ ਕਤਲ ਦੇ ਮਾਮਲੇ 'ਚ 3 ਲੋਕਾਂ ਿਖ਼ਲਾਫ਼ ਸੁਣਵਾਈ ਸ਼ੁਰੂ ਹੋਵੇਗੀ | ਅਦਾਲਤ ਵਲੋਂ ਦੋ ਦੋਸ਼ੀਆਂ ਤਰਸੇਮ ਤੇ ਸੋਮੀ ਿਖ਼ਲਾਫ਼ ਦੋਸ਼ ਤਹਿ ਕਰ ਦਿੱਤੇ ਗਏ ...
ਚੰਡੀਗੜ੍ਹ, 10 ਅਕਤੂਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ ਵਿਧਾਨ ਸਭਾ 'ਚ ਲੰਘੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਅਭੈ ਚੌਟਾਲਾ ਤੇ ਕਾਂਗਰਸੀ ਵਿਧਾਇਕ ਕਰਣ ਸਿੰਘ ਦਲਾਲ ਵਿਚਾਲੇ ਹੋਏ ਵਿਵਾਦ ਕਾਰਨ ਦਲਾਲ ਵਲੋਂ ਸੁਰੱਖਿਆ ਦੀ ਮੰਗ ਨੂੰ ਲੈ ਕੇ ਦਾਖ਼ਲ ਅਰਜ਼ੀ ਦਾ ...
ਚੰਡੀਗੜ੍ਹ, 10 ਅਕਤੂਬਰ (ਸੁਰਜੀਤ ਸਿੰਘ ਸੱਤੀ)- ਮੁੱਖ ਸਕੱਤਰ ਹਰਿਆਣਾ ਵਲੋਂ ਐਸ.ਸੀ. ਮੁਲਾਜ਼ਮਾਂ ਦੀ ਤਰੱਕੀ ਦਾ ਬੈਕਲਾਗ ਪੂਰਾ ਕਰਨ ਹਿੱਤ ਸਾਰੇ ਵਿਭਾਗਾਂ ਨੂੰ ਡਾਟਾ ਤਿਆਰ ਕਰ ਕੇ ਤਰੱਕੀ ਦੇਣ ਦਾ ਹੁਕਮ ਦੇ ਦਿੱਤਾ ਗਿਆ | ਇਹ ਜਵਾਬ ਐਸ.ਸੀ. ਮੁਲਾਜ਼ਮਾਂ ਨੂੰ ਉਨ੍ਹਾਂ ...
ਚੰਡੀਗੜ੍ਹ, 10 ਅਕਤੂਬਰ (ਰਣਜੀਤ ਸਿੰਘ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਆਕਾਂਕਸ਼ ਸੇਨ ਦੀ ਹੱਤਿਆ ਮਾਮਲੇ 'ਚ ਪੁਲਿਸ ਵਲੋਂ ਬਣਾਇਆ ਗਿਆ ਚਸ਼ਮਦੀਦ ਗਵਾਹ ਗਗਨਦੀਪ ਸਿੰਘ ਸ਼ੇਰਗਿੱਲ ਉਰਫ਼ ਸ਼ੇਰਾ ਨੇ ਬੁੱਧਵਾਰ ਨੂੰ ...
ਚੰਡੀਗੜ੍ਹ, 10 ਅਕਤੂਬਰ (ਆਰ.ਐਸ.ਲਿਬਰੇਟ)-ਕਾਂਗਰਸ ਪਾਰਟੀ ਦੀ ਜ਼ਮੀਨੀ ਪੱਧਰ 'ਤੇ ਲੋਕਾਂ 'ਚ ਪਕੜ ਬਣਾਉਣ ਦੇ ਟੀਚੇ ਨਾਲ ਹਾਈ ਕਮਾਂਡ ਦੇ ਨਿਰਦੇਸ਼ 'ਤੇ ਜਨਸੰਪਰਕ ਮੁਹਿੰਮ ਪਿੰਡ ਅਟਾਵਾ ਦੇ ਸੈਕਟਰ 42 ਤੋਂ ਸ਼ੁਰੂ ਕੀਤੀ ਗਈ | ਇਸ ਮੌਕੇ ਛਾਬੜਾ ਨੇ ਕਿਹਾ ਕਿ ਇਹ ਮੁਹਿੰਮ ...
ਚੰਡੀਗੜ੍ਹ, 10 ਅਕਤੂਬਰ (ਆਰ.ਐਸ.ਲਿਬਰੇਟ)- ਸਾਬਕਾ ਕੌਾਸਲਰ ਮੁਕੇਸ਼ ਬੱਸੀ ਨੂੰ ਕਾਂਗਰਸ ਇਕਾਈ ਚੰਡੀਗੜ੍ਹ ਦਾ ਮੀਡੀਆ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਆਸ਼ਾ ਕੁਮਾਰੀ ਇੰਚਾਰਜ ਚੰਡੀਗੜ੍ਹ ਵਲੋਂ ਕੀਤੀ ਗਈ ਹੈ | ਇਸ ਨਿਯੁਕਤੀ 'ਤੇ ਸ੍ਰੀ ਬੱਸੀ ਨੇ ...
ਚੰਡੀਗੜ੍ਹ, 10 ਅਕਤੂਬਰ (ਮਨਜੋਤ ਸਿੰਘ ਜੋਤ)- ਅਮਰੀਕੀ ਦੂਤਘਰ ਦੇ ਸਾਇੰਸ ਅਫ਼ਸਰ-ਵਾਤਾਵਰਨ, ਵਿਗਿਆਨ ਤੇ ਟੈਕਨਾਲੋਜੀ ਮਾਮਲਿਆਂ ਦੇ ਅਧਿਕਾਰੀਆਂ ਸ੍ਰੀ ਕ੍ਰਿਸਟੋਫਰ ਕੋਮਿਨਸ ਤੇ ਪਿ੍ਆ ਘੋਸ਼ ਵਲੋਂ ਪੰਜਾਬ ਯੂਨੀਵਰਸਿਟੀ ਅਤੇ ਪੀ. ਜੀ. ਆਈ. ਦਾ ਦੌਰਾ ਕੀਤਾ ਗਿਆ | ਇਸ ...
ਡੇਰਾਬੱਸੀ, 10 ਅਕਤੂਬਰ (ਗੁਰਮੀਤ ਸਿੰਘ)-ਲੋਕਾਂ ਦਾ ਇਲਾਜ ਕਰਨ ਵਾਲਾ ਡੇਰਾਬੱਸੀ ਦਾ ਸਰਕਾਰੀ ਹਸਪਤਾਲ ਖ਼ੁਦ ਹੀ ਬਿਮਾਰ ਚੱਲ ਰਿਹਾ ਹੈ | ਇਕ ਪਾਸੇ ਹਸਪਤਾਲ ਅੰਦਰ ਸਟਾਫ਼ ਲਈ ਬਣੇ ਪਖ਼ਾਨੇ ਦਾ ਦਰਵਾਜਾ ਟੁੱਟ ਕੇ ਡਿੱਗਣ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ, ਜਦਕਿ ਦੂਜੇ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਕੇ. ਐੱਸ. ਰਾਣਾ)-ਸੀ.ਜੀ.ਸੀ. ਕਾਲਜ ਝੰਜੇੜੀ ਵਿਖੇ ਕੈਬਨਿਟ ਮੰਤਰੀ ਸਿੱਧੂ ਵਲੋਂ ਤਕਨਾਲੋਜੀ ਤੇ ਸਭਿਆਚਾਰ ਦੇ ਖ਼ੂਬਸੂਰਤ ਸੁਮੇਲ ਰਾਜ ਪੱਧਰੀ ਟੈੱਕ ਫੈਸਟ ਦਾ ਉਦਘਾਟਨ ਵੀ ਕੀਤਾ ਗਿਆ | ਇਸ ਫੈਸਟ 'ਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਕੇ. ਐੱਸ. ਰਾਣਾ)-ਸੀਨੀਅਰ ਇਸਤਰੀ ਅਕਾਲੀ ਆਗੂ ਤੇ ਸਾਬਕਾ ਸਰਪੰਚ ਬੀਬੀ ਭਿੰਦਰਜੀਤ ਕੌਰ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ | ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਬੀਬੀ ਭਿੰਦਰਜੀਤ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਕੇ. ਐੱਸ. ਰਾਣਾ)-ਕੌਮੀ ਮਾਰਗ-21 ਸਥਿਤ ਗੋਪਾਲ ਸਵੀਟਸ ਚੌਕ ਤੋਂ ਖਾਨਪੁਰ ਚੌਕ ਤੱਕ ਤੇ ਲਾਂਡਰਾਂ ਖਰੜ ਰੋਡ ਸਥਿਤ ਸਵਰਾਜ ਫੈਕਟਰੀ ਤੋਂ ਖਾਨਪੁਰ ਚੌਕ ਤੱਕ ਭਾਰੀ ਵਾਹਨਾਂ ਜਿਵੇਂ ਕਿ ਕੈਂਟਰ, ਟਰੱਕ, ਟਰਾਲੇ ਅਤੇ ਟਰੈਕਟਰ-ਟਰਾਲੀ ਆਦਿ (ਸਿਵਾਏ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਕੇ. ਐੱਸ. ਰਾਣਾ)-'ਗੁਰਬਾਣੀ ਇਸੁ ਜਗ ਮਹਿ ਚਾਨਣੁ' ਪ੍ਰਚਾਰ ਤੇ ਪਸਾਰ ਸੰਸਥਾ ਮੁਹਾਲੀ ਵਲੋਂ 'ਗੁਰਬਾਣੀ ਚਾਨਣੁ' ਦੇ ਸੰਪਾਦਕ ਸਵ: ਸਰਦਾਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ 13 ਅਕਤੂਬਰ ਨੂੰ ਸਥਾਨਕ ਫੇਜ਼-3ਏ ਵਿਖੇ ਸਵੇਰੇ 9 ਵਜੇ ਤੋਂ ਲੈ ਕੇ 12 ...
ਪੰਚਕੂਲਾ, 10 ਅਕਤੂਬਰ (ਕਪਿਲ)-ਚਰਚਿਤ ਗੀਤਾਂਜਲੀ ਕਤਲ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ 'ਚ ਹੋਈ | ਸੁਣਵਾਈ ਦੇ ਚਲਦਿਆਂ ਮਾਮਲੇ 'ਚ ਨਾਮਜ਼ਦ ਸਾਰੇ ਮੁਲਜ਼ਮ ਅਦਾਲਤ ਵਿਚ ਪੇਸ਼ ਹੋਏ | ਅੱਜ ਅਦਾਲਤ 'ਚ ਦੋ ਗਵਾਹਾਂ ਦੇ ਬਿਆਨ ...
ਚੰਡੀਗੜ੍ਹ, 10 ਅਕਤੂਬਰ (ਅ.ਬ.)-ਆਯੁਰਵੈਦ ਦੀ ਖੋਜ, ਸ਼ੂਗਰ ਜੜ੍ਹ ਤੋਂ ਕੰਟਰੋਲ, ਵੈਦਬਾਣ ਸ਼ੂਗ੍ਰੀਨ ਅੰਮਿ੍ਤ ਔਸ਼ਧੀ ਜੋ ਕਿ ਸ਼ੂਗਰ ਨੂੰ ਤੁਰੰਤ ਕੰਟਰੋਲ ਕਰਨ ਲਈ ਅਸਰਦਾਰ ਹੈ | ਇਹ ਔਸ਼ਧੀ ਜੀਵਨ ਸੰਚਾਰ ਵੈੱਲਫੇਅਰ ਐਾਡ ਚੈਰੀਟੇਬਲ ਸੁਸਾਇਟੀ, ਚੰਡੀਗੜ੍ਹ ਦੇ ਸੋਜਨਯ ...
ਲਾਲੜੂ, 10 ਅਕਤੂਬਰ (ਰਾਜਬੀਰ ਸਿੰਘ)-ਸਥਾਨਕ ਪੁਲਿਸ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ 'ਚ ਇਕ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਇਕਬਾਲ ਸਿੰਘ ਪੁੱਤਰ ਹਰਕੀਰਤ ਸਿੰਘ ਪਿੰਡ ਬੱਲੋਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਕੱਚੇ ਮੁਲਾਜ਼ਮਾਂ ਨੇ ਖ਼ਜ਼ਾਨਾ ਮੰਤਰੀ ਦਾ ਖ਼ਜ਼ਾਨਾ ਭਰਨ ਲਈ ਆਪਣੇ ਘਰ ਦੇ ਬਰਤਨ ਤੇ ਘਰਾਂ 'ਚ ਬਚਿਆ ਰਾਸ਼ਨ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੇ ਘਰ ਵਿਖੇ ਦੇ ਕੇ ਆਉਣਗੇ ਤਾਂ ਜੋ ਉਨ੍ਹਾਂ ਦਾ ਖ਼ਜ਼ਾਨਾ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਜਸਬੀਰ ਸਿੰਘ ਜੱਸੀ)-ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਤੇ ਠੇਕੇਦਾਰ ਿਖ਼ਲਾਫ਼ ਭਿ੍ਸ਼ਟਾਚਾਰ ਅਤੇ ਧੋਖਾਧੜੀ ਦੀਆਂ ਧਾਰਾਵਾਂ ਦੇ ਤਹਿਤ ਦਰਜ ਕੇਸ 'ਚ ਵਿਜ਼ੀਲੈਂਸ ਵਲੋਂ ਇਸ ਕੇਸ 'ਚ ਨਾਮਜ਼ਦ ਸੇਵਾਮੁਕਤ ਨਿਗਰਾਨ ਇੰਜੀਨੀਅਰ ਦਵਿੰਦਰ ...
ਖਰੜ, 10 ਅਕਤੂਬਰ (ਜੰਡਪੁਰੀ)-ਅੱਜ ਪਾਵਰਕਾਮ ਕਾਰਪੋਰੇਸ਼ਨ ਦੀ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੇਵਾਮੁਕਤ ਪੈਨਸ਼ਨਰਾਂ ਵਲੋਂ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਐਕਸੀਅਨ ਦਫ਼ਤਰ ਖਰੜ ਵਿਖੇ ਮੀਟਿੰਗ ਕਰਕੇ ਸਰਕਾਰ ਨੂੰ ਕੋਸਿਆ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਸਾਢੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਦਮਨ ਕੰਸਲਟੈਂਸੀ ਫੇਜ਼-1 ਮੁਹਾਲੀ ਨਾਂਅ ਦੀ ਇੰਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਿਖ਼ਲਾਫ਼ ਧੋਖਾਧੜੀ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਜਸਬੀਰ ਸਿੰਘ ਜੱਸੀ)-ਸੀ. ਆਈ. ਏ. ਸਟਾਫ ਨੇ 3 ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ 30 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਮੁਲਜ਼ਮਾਂ ਦੀ ਪਛਾਣ ਫੈਜ਼ਲ ਮਹਿਮੂਦ ਖ਼ਾਨ, ਅਦਨਾਨ ਫਾਰੁਖ ਡਾਰ ਅਤੇ ਮੀਰ ਉਨੈਵ ...
ਡੇਰਾਬੱਸੀ, 10 ਅਕਤੂਬਰ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਸ਼ਕਤੀ ਨਗਰ ਨੇੜੇ ਸਥਿਤ ਇਕ ਇਲੈਕਟ੍ਰੀਸ਼ਨ ਦੀ ਦੁਕਾਨ ਨੂੰ ਪਾੜ ਲਗਾ ਕੇ ਚੋਰ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ | ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ...
ਪੰਚਕੂਲਾ, 10 ਅਕਤੂਬਰ (ਕਪਿਲ)-ਪੰਚਕੂਲਾ ਦੇ ਸੈਕਟਰ-2 ਸਥਿਤ ਹਰਿਆਣਾ ਮੈਡੀਕਲ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਦੀ ਸ਼ਿਕਾਇਤ ਉੱਤੇ ਸੈਕਟਰ-5 ਸਥਿਤ ਥਾਣੇ ਵਿਖੇ ਪੁਲਿਸ ਨੇ ਫ਼ਰੀਦਾਬਾਦ ਦੀ ਨੈਸਟੋਰ ਫਾਰਮਾਸਿਊਟੀਕਲ ਫਰਮ ਦੇ ਿਖ਼ਲਾਫ਼ ਧਾਰਾ 420 ਦੇ ਤਹਿਤ ਮਾਮਲਾ ...
ਐੱਸ. ਏ. ਐੱਸ. ਨਗਰ, 10 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ਹਿਰ 'ਚ ਰੇਹੜੀਆਂ-ਫੜ੍ਹੀਆਂ ਵਾਲਿਆਂ ਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੇਅਰ ਵਲੋਂ ਨਗਰ ਨਿਗਮ ਦੀ ਟੀਮ ਨੂੰ ਸਖ਼ਤੀ ਨਾਲ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਜਿਸ ...
ਕੁਰਾਲੀ, 10 ਅਕਤੂਬਰ (ਹਰਪ੍ਰੀਤ ਸਿੰਘ)-ਸਾਂਝਾ ਅਧਿਆਪਕ ਮੋਰਚਾ ਵਲੋਂ ਪਟਿਆਲਾ ਵਿਖੇ ਕੈਪਟਨ ਸਰਕਾਰ ਵਿਰੁੱਧ ਪੱਕਾ ਮੋਰਚਾ ਲਗਾ ਕੇ ਸ਼ੁਰੂ ਕੀਤੇ ਗਏ ਮਰਨ ਵਰਤ ਦਾ ਸੇਕ ਹੁਣ ਕਾਂਗਰਸ ਪਾਰਟੀ ਨਾਲ ਸਬੰਧਿਤ ਪਰਿਵਾਰਾਂ ਨੂੰ ਲੱਗਣਾ ਸ਼ੁਰੂ ਹੋ ਗਿਆ ਹੈ, ਜਿਸ ਦੇ ਚਲਦਿਆਂ ...
ਖਰੜ, 10 ਅਕਤੂਬਰ (ਗੁਰਮੁੱਖ ਸਿੰਘ ਮਾਨ)-ਖਰੜ ਦੀ ਅਦਾਲਤ ਵਲੋਂ ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਉਣ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਨੂੰ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX