ਤਾਜਾ ਖ਼ਬਰਾਂ


ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਗੁਰੂ ਹਰ ਸਹਾਏ ,21 ਅਕਤੂਬਰ {ਕਪਿਲ ਕੰਧਾਰੀ }- ਬੀਐਸਐਫ ਦੇ ਦੋ ਬਟਾਲੀਅਨ ਨੇ ਕਾਮਸਕੇ ਚੌਕੀ ਦੇ ਅਧੀਨ ਭਾਰਤੀ ਹੱਦ ਵਿਚ ਘੁੰਮਦੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ । ਇਨ੍ਹਾਂ ਕੋਲੋਂ 2 ਮੋਬਾਈਲ...
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਵਿਧਾਨ ਸਭਾ ਚੋਣ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਿਰੇ ਚੜ੍ਹਨ ਦਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ...
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਫਗਵਾੜਾ , 21 ਅਕਤੂਬਰ { ਕਿੰਨੜਾ }- ਫਗਵਾੜਾ 'ਚ 104 ਸਾਲਾ ਮਾਤਾ ਚਾਂਦ ਰਾਣੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ।ਵੋਟ ਪਾਉਣ ਮੌਕੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਨਾਲ ...
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 21 ਅਕਤੂਬਰ- ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੇ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕਰਨ ਦਾ ਫ਼ੈਸਲੇ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ 23 ...
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਬੱਚੀਵਿੰਡ, 21 ਅਕਤੂਬਰ (ਬਲਦੇਵ ਸਿੰਘ ਕੰਬੋ/ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਕੱਕੜ ਵਿਖੇ ...
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਟੂਡੈਂਟ ਡਿਵੈਲਪਮੈਂਟ ਐਸੋਸੀਏਸ਼ਨ, ਵਿਦਿਆਰਥੀਆਂ (ਯੂਨੀਵਰਸਿਟੀ ਕਾਲਜ ਜੈਤੋ) ਅਤੇ ਨੌਜਵਾਨ ਭਾਰਤ ਸਭਾ....
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਜਲਾਲਾਬਾਦ 21,ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਵਿਖੇ ਹੋ ਰਹੀ ਵਿਧਾਨ ਸਭਾ ਚੌਣਾਂ ਦੌਰਾਨ ਸ਼ਾਮ ਨੂੰ ਹੋਏ ਇੱਕ ਅਕਾਲੀ-ਕਾਂਗਰਸੀ ਝਗੜੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ...
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਪਠਾਨਕੋਟ 21 ਅਕਤੂਬਰ (ਸੰਧੂ) - ਵਿੱਤ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿੰਨ ਫ਼ੀਸਦੀ ਡੀ.ਏ ਦੇਣ ਸਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ...
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਬੀ.ਓ.ਪੀ ਮੋਹਰ ਸੋਨਾ ਦੇ ਨੇੜਿਉਂ ਬੀ.ਐੱਸ.ਐਫ ਦੀ 96 ਬਟਾਲੀਅਨ ਦੇ ਜਵਾਨਾਂ ਨੇ ਦੋ ਪਲਾਸਟਿਕ ਦੀ ਬੋਤਲਾਂ 'ਚ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਬੀ.ਐੱਸ.ਐਫ. ਦੇ ...
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  1 day ago
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)- ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ ਦੌਰਾਨ ਇੱਕ ਅਕਾਲੀ ਵਰਕਰ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ...
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 21 ਅਕਤੂਬਰ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ)- ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਜੋਏ ਘਰਟੇ, ਹਾਈ ਕਮਿਸ਼ਨ ਮਾਈਕਲ ਨੋਰਟੋ ਅੱਜ ਇਤਿਹਾਸਿਕ ਗੁਰਦੁਆਰਾ ...
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  1 day ago
ਕੌਹਰੀਆਂ, 21 ਅਕਤੂਬਰ(ਮਾਲਵਿੰਦਰ ਸਿੰਘ ਸਿੱਧੂ)- ਮਾਲਵਾ ਪੱਟੀ 'ਚ ਝੋਨੇ ਅਤੇ ਬਾਸਮਤੀ ਦੀ ਕਟਾਈ ਜੋਰਾ 'ਤੇ ਹੈ। ਕਿਸਾਨਾਂ ਨੇ ਖਾਲੀ ਹੋਏ ਖੇਤਾਂ 'ਚ ਕਣਕ ਅਗੇਤੀਆਂ ...
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  1 day ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  1 day ago
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  1 day ago
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  1 day ago
ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਭਾਰਤ ਕਰੇਗਾ ਸਮਝੌਤੇ 'ਤੇ ਹਸਤਾਖ਼ਰ
. . .  1 day ago
ਦਾਖਾ ਵਿਖੇ ਸ਼ਾਮੀਂ 5.10 ਵਜੇ ਤੱਕ 64.67 ਫ਼ੀਸਦੀ ਵੋਟਿੰਗ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਗੁਰਦੁਆਰਾ ਵਿਖੇ ਪਹੁੰਚ 'ਚੇ ਹੋਇਆ ਭਰਵਾਂ ਸਵਾਗਤ
. . .  1 day ago
ਜਲਾਲਾਬਾਦ ਵਿਖੇ ਕਾਂਗਰਸੀ ਸਮਰਥਕਾਂ ਵਲੋਂ ਅਕਾਲੀ ਦਲ ਦੇ ਬੂਥ 'ਤੇ ਹਮਲਾ ਅਤੇ ਭੰਨ-ਤੋੜ
. . .  1 day ago
ਪ੍ਰਕਾਸ਼ ਪੁਰਬ ਨੂੰ ਇੱਕੋ ਸਟੇਜ 'ਤੇ ਮਨਾਉਣ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦਾ ਅਕਾਲੀ ਦਲ ਵਲੋਂ ਸਵਾਗਤ
. . .  1 day ago
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦਾ ਖਰਚਾ ਨਹੀਂ ਚੁੱਕ ਸਕਦੀ ਪੰਜਾਬ ਸਰਕਾਰ : ਰੰਧਾਵਾ
. . .  1 day ago
106 ਸਾਲਾ ਹਰਸ਼ ਸਿੰਘ ਨੇ ਪਾਈ ਵੋਟ
. . .  1 day ago
ਜਲਾਲਾਬਾਦ ਦੇ ਪਿੰਡ ਚੱਕ ਪੁੰਨਾ ਵਾਲੀ ਦੇ ਬੂਥ ਨੰਬਰ 151 'ਤੇ ਮਸ਼ੀਨ ਖ਼ਰਾਬ ਹੋਣ ਕਰ ਕੇ ਵੋਟਿੰਗ ਦਾ ਕੰਮ ਰੁਕਿਆ
. . .  1 day ago
ਪੱਲੀ ਝਿੱਕੀ ਲਾਗੇ ਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਦੀ ਮੌਤ
. . .  1 day ago
ਦੁਪਹਿਰ 3 ਵਜੇ ਤੱਕ ਫਗਵਾੜਾ 'ਚ 39.97 ਫ਼ੀਸਦੀ ਵੋਟਿੰਗ
. . .  1 day ago
ਚਾਰ ਅਣਪਛਾਤੇ ਨੌਜਵਾਨਾਂ ਨੇ ਹਵਾਈ ਫਾਇਰ ਕਰ ਕੇ ਨੌਜਵਾਨਾਂ ਕੋਲੋਂ ਖੋਹੀ ਗੱਡੀ
. . .  1 day ago
ਸ੍ਰੀ ਬੇਰ ਸਾਹਿਬ ਪਹੁੰਚਣਗੇ ਘਾਨਾ ਦੇ ਰੇਲ ਮੰਤਰੀ ਅਤੇ 10 ਦੇਸ਼ਾਂ ਦੇ ਰਾਜਦੂਤ
. . .  1 day ago
ਹਲਕਾ ਜਲਾਲਾਬਾਦ 'ਚ 3 ਵਜੇ ਤੱਕ 57 ਫ਼ੀਸਦੀ ਹੋਈ ਵੋਟਿੰਗ
. . .  1 day ago
ਦੁਪਹਿਰ 3 ਵਜੇ ਤੱਕ ਦਾਖਾ 'ਚ 50.80 ਫ਼ੀਸਦੀ ਵੋਟਿੰਗ
. . .  1 day ago
ਸ੍ਰੀ ਅਕਾਲ ਤਖ਼ਤ ਜਥੇਦਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਇੱਕ ਸਟੇਜ 'ਤੇ ਮਨਾਉਣ ਦਾ ਆਦੇਸ਼ ਜਾਰੀ
. . .  1 day ago
ਅਕਾਲੀ ਉਮੀਦਵਾਰ ਨੇ ਬੂਥ 'ਤੇ ਪੈਸੇ ਵੰਡਦਾ ਵਿਅਕਤੀ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ
. . .  1 day ago
ਦੁਪਹਿਰ 2 ਵਜੇ ਤੱਕ ਫਗਵਾੜਾ 'ਚ 34 ਫ਼ੀਸਦੀ ਵੋਟਿੰਗ
. . .  1 day ago
ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾ 'ਚ ਦੁਪਹਿਰ 2.30 ਵਜੇ ਤੱਕ 48 ਫ਼ੀਸਦੀ ਵੋਟਿੰਗ
. . .  1 day ago
ਦੁਪਹਿਰ 2.15 ਵਜੇ ਤੱਕ ਹਲਕਾ ਦਾਖਾ 'ਚ 45 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ 'ਚ ਕਾਂਗਰਸ ਵੱਲੋਂ ਲਗਾਏ ਗਏ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਹਨ ਪੈਸੇ
. . .  1 day ago
ਪੰਥਕ ਮਸਲਿਆਂ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਸ਼ੁਰੂ
. . .  1 day ago
ਦੁਪਹਿਰ 1 ਵਜੇ ਤੱਕ ਮੁਕੇਰੀਆਂ 'ਚ 36.94 ਫ਼ੀਸਦੀ ਵੋਟਿੰਗ
. . .  1 day ago
ਬਦਲਿਆ ਗਿਆ ਫਗਵਾੜਾ ਦੇ ਬੂਥ ਨੰਬਰ 184 ਦਾ ਪੋਲਿੰਗ ਸਟਾਫ਼
. . .  1 day ago
ਸਕਾਟਲੈਂਡ ਤੋਂ ਆ ਕੇ ਪ੍ਰਿਆ ਕੌਰ ਕਰ ਰਹੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ
. . .  1 day ago
ਪੀ.ਡੀ.ਏ ਉਮੀਦਵਾਰ ਤੇ ਕਾਂਗਰਸੀ ਕੌਂਸਲਰ ਵਿਚਕਾਰ ਝੜਪ
. . .  1 day ago
ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਨੇ ਪਾਈ ਵੋਟ
. . .  1 day ago
ਦੁਪਹਿਰ 1 ਵਜੇ ਤੱਕ ਫਗਵਾੜਾ 'ਚ 32 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ 'ਚ ਦੁਪਹਿਰ 1 ਵਜੇ ਤੱਕ 44.03 ਫ਼ੀਸਦੀ ਵੋਟਿੰਗ
. . .  1 day ago
ਦੁਪਹਿਰ 1 ਵਜੇ ਤੱਕ ਦਾਖਾ 'ਚ 39.19 ਫ਼ੀਸਦੀ ਵੋਟਿੰਗ
. . .  1 day ago
18 ਨਵੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550

ਪੰਜਾਬ / ਜਨਰਲ

ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮਿ੍ਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)-ਸਿੱਖ ਭਾਈਚਾਰੇ ਦਾ ਕੈਨੇਡਾ ਦੀ ਆਰਥਿਕਤਾ, ਵਿਕਾਸ ਤੇ ਕਦਰਾਂ ਕੀਮਤਾਂ ਲਈ ਵੱਡਾ ਯੋਗਦਾਨ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਸਰਕਾਰ 'ਚ ਵਿਰੋਧੀ ਧਿਰ ਦੇ ਨੇਤਾ ਤੇ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਮਿਸਟਰ ਐਾਡਰੀਊ ਸ਼ੀਰ ਨੇ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਮਿਸਟਰ ਐਾਡਰੀਊ ਸ਼ੀਰ ਆਪਣੀ ਪਤਨੀ ਜਿਲ ਸ਼ੀਰ, ਕੁਝ ਸਾਥੀ ਸੰਸਦ ਮੈਂਬਰਾਂ ਤੇ ਕੈਨੇਡਾ ਦੇ ਵਫ਼ਦ ਨਾਲ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਸਨ | ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਦਭੁਤ ਅਸਥਾਨ ਹੈ ਅਤੇ ਉਹ ਇੱਥੇ ਦਰਸ਼ਨ ਕਰਕੇ ਬੜੀ ਖ਼ੁਸ਼ੀ ਤੇ ਮਾਣ ਮਹਿਸੂਸ ਕਰਦੇ ਹਨ | ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਬਹੁਤ ਮਿਲਵਰਤਨ ਵਾਲੀ ਕੌਮ ਹੈ | ਉਨ੍ਹਾਂ ਕਿਹਾ ਕਿ ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਨੇ ਲੋਕਾਂ 'ਤੇ ਬਹੁਤ ਟੈਕਸ ਲਗਾਏ ਹੋਏ ਹਨ, ਜਿਸ ਨਾਲ ਛੋਟੇ ਵਪਾਰੀਆਂ ਨੂੰ ਕਾਫ਼ੀ ਧੱਕਾ ਲੱਗਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਇਸ ਪੱਖੋਂ ਰਾਹਤ ਦੇਣ ਲਈ ਵਿਸ਼ੇਸ਼ ਧਿਆਨ ਦਿਆਂਗੇ | ਕੈਨੇਡਾ ਸਿੱਖ ਭਾਈਚਾਰੇ ਸਮੇਤ ਭਾਰਤ ਤੇ ਦੁਨੀਆ ਦੇ ਹੋਰ ਦੇਸ਼ਾਂ ਤੋਂ ਉੱਥੇ ਪੁੱਜਣ ਵਾਲੇ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਜੀਅ ਆਇਆਂ ਆਖਦਾ ਹੈ | ਇਸ ਤੋਂ ਪਹਿਲਾਂ ਮਿਸਟਰ ਐਾਡਰੀਊ ਸ਼ੀਰ ਆਪਣੀ ਪਤਨੀ ਜਿੱਲ ਸ਼ੀਰ, ਕੈਨੇਡਾ ਦੇ ਸੰਸਦ ਮੈਂਬਰ ਸ੍ਰੀ ਬੌਬ ਸਰੋਆ ਤੋਂ ਇਲਾਵਾ ਰਮੋਨਾ ਸਿੰਘ, ਬੌਬ ਦੋਸਾਂਝ ਤੇ ਬਿਕਰਮਜੀਤ ਸਿੰਘ ਚੱਕ ਅੱਲਾ ਬਖ਼ਸ਼ ਆਦਿ ਸਮੇਤ ਸ਼ਰਧਾ ਸਾਹਿਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਆਪਣੀ ਪਤਨੀ ਸਮੇਤ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਕੁਝ ਸਮਾਂ ਪ੍ਰਸ਼ਾਦੇ ਵੇਲਣ ਦੀ ਸੇਵਾ ਵੀ ਕੀਤੀ |
ਉਨ੍ਹਾਂ ਮੀਡੀਆ ਕਰਮੀਆਂ ਨੂੰ ਪੰਜਾਬੀ 'ਚ ਸਤਿ ਸ੍ਰੀ ਅਕਾਲ ਬੁਲਾਈ ਤੇ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਸ਼ਾਨਦਾਰ ਸਵਾਗਤ ਤੇ ਸਨਮਾਨ ਲਈ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦਾ ਧੰਨਵਾਦ ਕੀਤਾ | ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਐਾਡਰੀਊ ਸ਼ੀਰ ਤੇ ਉਨ੍ਹਾਂ ਦੀ ਪਤਨੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਧਾਰਮਿਕ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸਕੱਤਰ ਦਿਲਜੀਤ ਸਿੰਘ ਬੇਦੀ, ਅੰਤਿ੍ੰਗ ਕਮੇਟੀ ਮੈਂਬਰ ਰਵਿੰਦਰ ਸਿੰਘ ਚੱਕ, ਸੁਖਵਰਸ਼ ਸਿੰਘ ਪੰਨੂੰ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਪਰਮਜੀਤ ਸਿੰਘ ਸਰੋਆ, ਰਾਜਿੰਦਰ ਸਿੰਘ ਅਟਾਰੀ, ਸਹਾ: ਸੂਚਨਾ ਅਧਿਕਾਰੀ ਅੰਮਿ੍ਤਪਾਲ ਸਿੰਘ ਤੇ ਹਰਿੰਦਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

ਕੁਹਾੜੀ ਮਾਰ ਕੇ ਪਤਨੀ ਦਾ ਕਤਲ

ਪਟਿਆਲਾ, 10 ਅਕਤੂਬਰ (ਆਤਿਸ਼ ਗੁਪਤਾ)-ਪਟਿਆਲਾ ਦੇ ਨਜ਼ਦੀਕੀ ਪਿੰਡ ਲੰਗ ਵਿਖੇ ਉਸ ਸਮੇਂ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਿਆਂ ਇਕ ਪਤੀ ਵਲੋਂ ਹੀ ਆਪਣੀ ਪਤਨੀ ਦਾ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ | ਮਿ੍ਤਕਾ ਦੀ ਪਛਾਣ ...

ਪੂਰੀ ਖ਼ਬਰ »

ਅਰਦਾਸ ਤੋਂ ਬਾਅਦ ਗੁ: ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ

ਦੇਹਰਾਦੂਨ, 10 ਅਕਤੂਬਰ (ਕਮਲ ਸ਼ਰਮਾ) - ਸਿੱਖਾਂ ਦੇ ਵਿਸ਼ਵ ਪ੍ਰਸਿੱਧ ਗੁਰਦੁਆਰੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਅਰਦਾਸ ਕਰਨ ਤੋਂ ਬਾਅਦ ਬੰਦ ਕਰ ਦਿੱਤੇ ਗਏ ਹਨ | ਪੰਜ ਪਿਆਰਿਆਂ ਦੀ ਅਗਵਾਈ 'ਚ ਢੋਲ-ਨਗਾਰਿਆਂ ਤੇ ਜੈਕਾਰਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ...

ਪੂਰੀ ਖ਼ਬਰ »

ਅੰਮਿ੍ਤਸਰ 'ਚ 5 ਪੁਲਾਂ ਨੂੰ ਮਿਲੀ ਹਰੀ ਝੰਡੀ-ਸਿੱਧੂ

ਅੰਮਿ੍ਤਸਰ, 10 ਅਕਤੂਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਆਵਾਜਾਈ ਮੁਸ਼ਕਿਲਾਂ ਤੇ ਲੋਕਾਂ ਦੀ ਸਹੂਲਤ ਲਈ ਲੰਮੇ ਸਮੇਂ ਤੋਂ 4 ਨਵੇਂ ਰੇਲਵੇ ਫ਼ਲਾਈਓਵਰ ਸਣੇ 5 ਪੁਲਾਂ ਨੂੰ ਰੇਲਵੇ ਮੰਤਰਾਲੇ ਵਲੋਂ ਹਰੀ ਝੰਡੀ ਮਿਲ ਗਈ ਹੈ, ਜਿਸ ਉਪਰੰਤ ਇਨ੍ਹਾਂ ਪੁਲਾਂ ਦਾ ਉਦਘਾਟਨ ਮੁੱਖ ...

ਪੂਰੀ ਖ਼ਬਰ »

10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 'ਚ ਮਾਰਕਿੰਗ ਲਈ ਪ੍ਰਤੀ ਪੈਕਟ 200 ਉੱਤਰ ਪੱਤਰੀਆਂ ਤੇ ਮਾਰਕਿੰਗ ਕੇਂਦਰਾਂ ਦੀ ਗਿਣਤੀ 150 ਕਰਨ ਦਾ ਫ਼ੈਸਲਾ

ਐੱਸ.ਏ.ਐੱਸ. ਨਗਰ, 10 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਆਫ਼ ਡਾਇਰੈਕਟਰ ਵਲੋਂ ਬੀਤੇ ਦਿਨੀਂ ਹੋਈ ਮੀਟਿੰਗ ਦੌਰਾਨ 10ਵੀਂ ਤੇ 12ਵੀਂ ਸ਼ੇ੍ਰਣੀ ਦੇ ਵਿੱਦਿਅਕ ਸਾਲ 2018-19 ਤੋਂ ਮਾਰਕਿੰਗ ਲਈ ਉੱਤਰ ਪੱਤਰੀਆਂ ਦੇ ਪੈਕਿਟ 75 ਦੀ ਥਾਂ 200 ਉੱਤਰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਇਲਾਜ ਲਈ ਲਿਆਂਦਾ ਕੈਦੀ ਫ਼ਰਾਰ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਇਲਾਜ ਲਈ ਲਿਆਂਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਜਦਕਿ ਦੂਸਰੇ ਪਾਸੇ ਮਾਮਲਾ ਦਰਜ ਹੋਣ ਤੋਂ ਬਾਅਦ ਸਬੰਧਿਤ ਪੁਲਿਸ ਮੁਲਾਜ਼ਮ ...

ਪੂਰੀ ਖ਼ਬਰ »

ਮਾਝੇ ਦੇ ਸੀਨੀਅਰ ਅਕਾਲੀ ਆਗੂ ਸੁਖਬੀਰ ਨੂੰ ਆਖ਼ਰੀ ਫ਼ਤਹਿ ਬੁਲਾਉਣ ਦੀ ਤਿਆਰੀ 'ਚ

ਮੇਜਰ ਸਿੰਘ ਜਲੰਧਰ, 10 ਅਕਤੂਬਰ -ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵਿਰੁੱਧ ਨਾਰਾਜ਼ਗੀ ਜ਼ਾਹਰ ਕਰਨ ਵਾਲੇ ਮਾਝੇ ਨਾਲ ਸਬੰਧਿਤ ਤਿੰਨ ਸੀਨੀਅਰ ਆਗੂ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਆਖ਼ਰੀ ਫਤਹਿ ਬੁਲਾਉਣ ਦੀ ਤਿਆਰੀ ਵਿਚ ਹਨ ਤੇ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਨੇ ਪੰਥਕ ਜਥੇਬੰਦੀਆਂ ਨਾਲ ਕੀਤਾ ਵਿਚਾਰ-ਵਟਾਂਦਰਾ

ਅੰਮਿ੍ਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅੱਜ ਇੱਥੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਸਮੁੱਚੇ ਪੰਥ ਵਲੋਂ ਰਲ-ਮਿਲ ਕੇ ਮਨਾਇਆ ...

ਪੂਰੀ ਖ਼ਬਰ »

ਡੀ.ਐਸ.ਪੀ. ਢਿੱਲੋਂ ਨੇ ਸੀ.ਬੀ.ਆਈ. ਜਾਂਚ ਦੀ ਮੰਗ ਕਰਦੀ ਪਟੀਸ਼ਨ ਵਾਪਸ ਲਈ

ਚੰਡੀਗੜ੍ਹ, 10 ਅਕਤੂਬਰ (ਸੁਰਜੀਤ ਸਿੰਘ ਸੱਤੀ)-ਇਕ ਨਸ਼ੇ ਦੀ ਆਦੀ ਕੁੜੀ ਨਾਲ ਜਬਰ ਜਨਾਹ ਕਰਨ ਤੇ ਨਸ਼ਾ ਵੇਚਣ ਦੇ ਮਾਮਲੇ 'ਚ ਫਸੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਵਲੋਂ ਉਸ ਵਿਰੁੱਧ ਦਰਜ ਐਫ.ਆਈ.ਆਰ. ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਲਈ ...

ਪੂਰੀ ਖ਼ਬਰ »

ਦੱਖਣ ਚੀਨ ਸਾਗਰ ਨੂੰ ਲੈ ਕੇ ਓਬਾਮਾ ਪ੍ਰਸ਼ਾਸਨ 'ਨਿਪੁੰਸਕ' ਬਣਿਆ ਰਿਹਾ-ਟਰੰਪ

ਵਾਸ਼ਿੰਗਟਨ, 10 ਅਕਤੂਬਰ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਖਿਚਾਈ ਕਰਦੇ ਹੋਏ ਕਿਹਾ ਕਿ ਦੱਖਣ ਚੀਨ ਸਾਗਰ ਨੂੰ ਲੈ ਕੇ ਉਨ੍ਹਾਂ ਦਾ ਰਵੱਈਆ ਨਿਪੁੰਸਕਾਂ ਵਰਗਾ ਰਿਹਾ ਹੈ | ਉਨ੍ਹਾਂ ਕਿਹਾ ਕਿ ਓਬਾਮਾ ਪ੍ਰਸ਼ਾਸਨ ਦੀ ...

ਪੂਰੀ ਖ਼ਬਰ »

ਏਜੰਟਾਂ ਦੇ ਚੰੁਗਲ 'ਚੋਂ ਜਾਨ ਬਚਾ ਕੇ ਮਲੇਸ਼ੀਆ ਤੋਂ ਭਾਰਤ ਪੁੱਜੇ ਦੋ ਨੌਜਵਾਨ

ਘੁਮਾਣ, 10 ਅਕਤੂਬਰ (ਬੰਮਰਾਹ)-ਕੁਝ ਦਿਨ ਪਹਿਲਾਂ ਘੁਮਾਣ ਦੇ ਇਕ ਏਜੰਟ ਵਲੋਂ ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ 40 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਏਜੰਟ ਨੂੰ ਕਾਬੂ ਕਰਕੇ ਘੁਮਾਣ ...

ਪੂਰੀ ਖ਼ਬਰ »

ਰਾਜਧਾਨੀ ਚੰਡੀਗੜ੍ਹ 'ਚ ਮਾਂ-ਬੋਲੀ ਨੂੰ ਇਕ ਹੋਰ 'ਧੱਕਾ'

ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ)-ਰਾਜਧਾਨੀ ਚੰਡੀਗੜ੍ਹ 'ਚ ਮਾਂ-ਬੋਲੀ ਪੰਜਾਬੀ ਨੂੰ ਨੁੱਕਰੇ ਲਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦੇ ਰਿਹਾ | ਪੰਜਾਬੀ ਬੋਲਦੇ ਪੰਜਾਬ ਦੇ ਕਰੀਬ ਦੋ ਦਰਜਨ ਪਿੰਡਾਂ ਨੂੰ ਉਜਾੜ ਕੇ ਵਸਾਏ ਇਸ ਸ਼ਹਿਰ 'ਚ ...

ਪੂਰੀ ਖ਼ਬਰ »

ਸਿ ੱਕਮ ਦੀ ਵਿਦਿਆਰਥਣ ਵਲੋਂ ਹੋਸਟਲ 'ਚ ਖੁਦਕੁਸ਼ੀ

ਲੌਾਗੋਵਾਲ, 10 ਅਕਤੂਬਰ (ਵਿਨੋਦ, ਸ.ਸ. ਖੰਨਾ)-ਸੰਤ ਲੌਾਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨੋਲੋਜੀ ਸਲਾਈਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਦੀ ਇਕ ਵਿਦਿਆਰਥਣ ਨੇ ਹੋਸਟਲ 'ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ | ਥਾਣਾ ਲੌਾਗੋਵਾਲ ਦੇ ਐਸ. ਐਚ. ਓ. ...

ਪੂਰੀ ਖ਼ਬਰ »

ਢੀਂਡਸਾ ਪਰਿਵਾਰ ਲੋਕ ਸਭਾ ਚੋਣ ਲੜਨ ਦਾ ਇੱਛੁਕ ਨਹੀਂ-ਪਰਮਿੰਦਰ ਸਿੰਘ ਢੀਂਡਸਾ

ਲਹਿਰਾਗਾਗਾ, 10 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਢੀਂਡਸਾ ਪਰਿਵਾਰ ਆਉਣ ਵਾਲੀ ਲੋਕ ਸਭਾ ਚੋਣ ਲੜਨ ਦਾ ਇੱਛੁਕ ਨਹੀਂ | ਪਾਰਟੀ ਜਿਸ ਕਿਸੇ ਨੂੰ ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦਾ ਸਾਬਕਾ ਐਸ.ਐਚ.ਓ ਗਿ੍ਫ਼ਤਾਰ

ਜਗਰਾਉਂ/ਰਾਏਕੋਟ, 10 ਅਕਤੂਬਰ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ, ਸੁਸ਼ੀਲ)-ਪਿਛਲੇ ਕਈ ਮਹੀਨੇ ਪਹਿਲਾਂ 30 ਲੱਖ ਰੁਪਏ ਜ਼ਬਰੀ ਵਸੂਲ ਕੇ ਰਾਜ਼ੀਨਾਮਾ ਕਰਵਾਉਣ ਦੇ ਮਾਮਲੇ 'ਚ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸਦਰ ਰਾਏਕੋਟ ਦੇ ਰਹਿ ਚੱੁਕੇ ਐਸ.ਐਚ.ਓ. ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਮਿਲੇਗਾ ਸਨਮਾਨ-ਤਰਲੋਚਨ ਸਿੰਘ

ਅੰਮਿ੍ਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਿਯੁਕਤ ਕੀਤੇ ਜਲਿ੍ਹਆਂ ਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਨਵੇਂ ਟਰੱਸਟੀ ਤਰਲੋਚਨ ਸਿੰਘ ਨੇ ਕਿਹਾ ਹੈ ਕਿ ਜਲਿ੍ਹਆਂ ਵਾਲਾ ਬਾਗ਼ 'ਚ ਅੰਗਰੇਜ਼ੀ ਪੁਲਿਸ ਦੀਆਂ ਗੋਲੀਆਂ ਦਾ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ 23 ਤੋਂ

ਬਟਾਲਾ, 10 ਅਕਤੂਬਰ (ਕਾਹਲੋਂ)-ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਵਿਖੇ ਸੰਤ ਬਾਬਾ ਹਜ਼ਾਰਾ ਸਿੰਘ ਦੀ ਯਾਦ 'ਚ 30ਵਾਂ ਗੁਰਮਤਿ ਸਮਾਗਮ ਮੁੱਖ ਪ੍ਰਬੰਧਕ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ 'ਚ ਸੰਗਤ ਦੇ ਸਹਿਯੋਗ ਨਾਲ 23, 24, 25 ਅਕਤੂਬਰ ਨੂੰ ਕਰਵਾਇਆ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵਲੋਂ ਦਸਵੀਂ ਤੇ ਬਾਰ੍ਹਵੀਂ 'ਚੋਂ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ

ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ)-ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਮਾਰਚ 2018 ਵਿਚ ਹੋਈ ਪ੍ਰੀਖਿਆ ਵਿਚੋਂ ਰਾਜ ਭਰ ਵਿਚੋਂ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ | ਇੱਥੇ ਹੋਏ ਇਕ ...

ਪੂਰੀ ਖ਼ਬਰ »

ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਪਿਛਲੇ ਸਾਲ ਨਾਲੋਂ 71 ਫ਼ੀਸਦੀ ਘੱਟ

ਖੰਨਾ, 10 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਅਜੇ ਤੱਕ 71 ਫ਼ੀਸਦੀ ਘੱਟ ਹੋਈ ਹੈ | ਪਿਛਲੇ ਸਾਲ ਪੰਜਾਬ ਦੀਆਂ ਮੰਡੀਆਂ ਵਿਚ 10 ਅਕਤੂਬਰ ਤੱਕ 23.82 ਲੱਖ ਟਨ ਝੋਨਾ ਜਿਸ ਵਿਚ ਬਾਸਮਤੀ ਝੋਨਾ ਵੀ ਸ਼ਾਮਿਲ ਸੀ, ...

ਪੂਰੀ ਖ਼ਬਰ »

ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ-ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ

ਪਟਿਆਲਾ, 10 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਰਾੜਾ ਸਾਹਿਬ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਨੇ ਸੰਗਤ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ | ਇੱਥੇ ਗੁਰਦੁਆਰਾ ...

ਪੂਰੀ ਖ਼ਬਰ »

ਅੱਜ ਕੇਜਰੀਵਾਲ ਤੇ ਖਹਿਰਾ ਵਿਚਾਲੇ ਮੁਲਾਕਾਤ ਸੰਭਵ

ਚੰਡੀਗੜ੍ਹ, 10 ਅਕਤੂਬਰ (ਐਨ.ਐਸ. ਪਰਵਾਨਾ)-ਆਮ ਆਦਮੀ ਪਾਰਟੀ ਨਾਲ ਸਬੰਧਿਤ ਪੰਜਾਬ ਵਿਧਾਇਕ ਦਲ ਦੇ ਚੀਫ਼ ਵਿਪ੍ਹ ਕੁਲਤਾਰ ਸਿੰਘ ਸੰਧਵਾਂ ਦੇ ਅਨੁਸਾਰ 11 ਅਕਤੂਬਰ ਨੂੰ ਇਕ ਸਮਾਗਮ ਮੌਕੇ ਬਠਿੰਡਾ ਵਿਚ ਬਾਗ਼ੀ 'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਪਾਰਟੀ ਦੇ ਕੌਮੀ ...

ਪੂਰੀ ਖ਼ਬਰ »

ਕੌਮੀ ਪੋਸ਼ਣ ਮਾਹ ਪੁਰਸਕਾਰ ਸਮਾਰੋਹ ਦੌਰਾਨ ਪੰਜਾਬ ਨੇ ਜਿੱਤੇ ਚਾਰ ਪੁਰਸਕਾਰ

ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਭਲਾਈ ਵਿਭਾਗ ਵਲੋਂ ਸੂਬੇ ਵਿਚ ਸਿਹਤਮੰਦ ਸਮਾਜ ਸਿਰਜਣ ਤੇ ਪੌਸ਼ਟਿਕ ਖ਼ੁਰਾਕ ਨੂੰ ਅਹਿਮੀਅਤ ਦਿੰਦੇ 'ਪੋਸ਼ਣ ਅਭਿਆਨ' ਨੂੰ ਸਫਲਤਾ ਪੂਰਵਕ ਲਾਗੂ ਕਰਨ ਤੇ ਸਤੰਬਰ ...

ਪੂਰੀ ਖ਼ਬਰ »

ਅਬੋਹਰ 'ਚ ਅੱਜ ਤੋਂ ਕਿੰਨੂ ਮੰਡੀ ਹੋਈ ਸ਼ੁਰੂ

ਅਬੋਹਰ, 10 ਅਕਤੂਬਰ (ਸੁਖਜੀਤ ਸਿੰਘ ਬਰਾੜ)-ਅੱਜ ਤੋਂ ਸਥਾਨਕ ਅਨਾਜ ਮੰਡੀ 'ਚ ਕਿੰਨੂ ਮੰਡੀ ਸ਼ੁਰੂ ਹੋ ਗਈ ਹੈ | ਇਸ ਦੌਰਾਨ ਕਿੰਨੂ ਵਿੱਕਰੀ ਦੀ ਸ਼ੁਰੂਆਤ ਕਾਂਗਰਸ ਹਲਕਾ ਇੰਚਾਰਜ ਸੰਦੀਪ ਕੁਮਾਰ ਜਾਖੜ ਵਲੋਂ ਕਿੰਨੂ ਦੀ ਬੋਲੀ ਕਰਵਾ ਕੇ ਕੀਤੀ ਗਈ | ਅੱਜ ਬਾਗ਼ਵਾਨਾਂ ਵਲੋਂ ...

ਪੂਰੀ ਖ਼ਬਰ »

43 ਹਜ਼ਾਰ ਮਿਡ ਡੇ ਮੀਲ ਵਰਕਰਾਂ ਤੇ ਕੁੱਕਾਂ ਦੀ ਹਾਲਤ ਤਰਸਯੋਗ

ਫ਼ਾਜ਼ਿਲਕਾ, 10 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਦੇ 20 ਹਜ਼ਾਰ ਤੋਂ ਵੀ ਵੱਧ ਸਰਕਾਰੀ ਸਕੂਲਾਂ 'ਚ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਹਰ ਰੋਜ਼ ਪੱਕਿਆ-ਪਕਾਇਆ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ | ਦਸ ਲੱਖ ਤੋਂ ਵੀ ਵੱਧ ਸਕੂਲੀ ...

ਪੂਰੀ ਖ਼ਬਰ »

ਮੇਰਾ ਰਾਜਨੀਤੀ 'ਚ ਆਉਣਾ ਤੀਸਰੇ ਵਿਸ਼ਵ ਯੁੱਧ ਦਾ ਕਾਰਨ ਹੋਵੇਗਾ- ਇੰਦਰਾ ਨੂਈ

ਨਿਊਯਾਰਕ, 10 ਅਕਤੂਬਰ (ਏਜੰਸੀ)-ਪੈਪਸੀਕੋ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਇੰਦਰਾ ਨੂਈ ਨੇ ਕਿਹਾ ਕਿ ਜੇਕਰ ਉਹ ਰਾਜਨੀਤੀ 'ਚ ਉਤਰਦੀ ਹੈ ਤਾਂ ਇਹ ਤੀਸਰੇ ਵਿਸ਼ਵ ਯੁੱਧ ਦਾ ਕਾਰਨ ਹੋਵੇਗਾ, ਕਿਉਂਕਿ ਉਹ ਬੇਬਾਕੀ ਨਾਲ ਆਪਣੀ ਗੱਲ ਰੱਖਦੀ ਹੈ। ਗੈਰ-ਲਾਭਕਾਰੀ ...

ਪੂਰੀ ਖ਼ਬਰ »

ਭਵਿੱਖ 'ਚ ਗ਼ੈਰ-ਕਾਨੂੰਨੀ ਕਾਲੋਨੀ ਵਿਕਸਿਤ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ-ਤਿ੍ਪਤ ਬਾਜਵਾ

ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ)-ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀ ਕਿਸੇ ਵੀ ਅਣ-ਅਧਿਕਾਰਤ ਕਾਲੋਨੀ ਦੇ ਵਿਸਥਾਰ ਨੂੰ ਰੋਕਣ ਲਈ ਆਪਣੇ ਅਧਿਕਾਰ ਖੇਤਰਾਂ 'ਚ ਨਿਯਮਤ ਤੌਰ 'ਤੇ ਨਜ਼ਰ ਰੱਖਣਗੇ | ਇਸ ਦਾ ਪ੍ਰਗਟਾਵਾ ਮਕਾਨ ਉਸਾਰੀ ਅਤੇ ਸ਼ਹਿਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਂਝੇ ਯਤਨਾਂ ਦਾ ਸੱਦਾ

ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਹਨਤ ਵਿਰੁੱਧ ਸਾਂਝੀ ਲੜਾਈ ਲੜਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੇ ਨਸ਼ਿਆਂ ਤੇ ਅਪਰਾਧ ਬਾਰੇ ਦਫ਼ਤਰ (ਯੂ. ਐਨ. ਓ. ...

ਪੂਰੀ ਖ਼ਬਰ »

ਕਰ ਨਾ ਦੇਣ ਵਾਲੇ 4 ਪ੍ਰਵਾਸੀ ਭਾਰਤੀਆਂ ਿਖ਼ਲਾਫ਼ ਲੁੱਕ ਆਊਟ ਨੋਟਿਸ ਜਾਰੀ

ਲੁਧਿਆਣਾ, 10 ਅਕਤੂਬਰ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਵਲੋਂ ਆਮਦਨ ਕਰ ਨਾ ਦੇਣ ਵਾਲੇ ਅਤੇ ਵਿਦੇਸ਼ਾਂ ਵਿਚ ਰਹਿੰਦੇ 4 ਪ੍ਰਵਾਸੀ ਭਾਰਤੀਆਂ ਖਿਲਾਫ਼ ਲੁੱਟ ਆਊਟ ਨੋਟਿਸ ਜਾਰੀ ਕੀਤਾ ਹੈ, ਜਦਕਿ ਪਿਛਲੇ ਵਰ੍ਹੇ ਵੀ 4 ਪ੍ਰਵਾਸੀ ਭਾਰਤੀਆਂ ਖਿਲਾਫ਼ ਲੁੱਟ ਆਊਟ ਨੋਟਿਸ ਜਾਰੀ ...

ਪੂਰੀ ਖ਼ਬਰ »

ਸੁਰੇਸ਼ ਕੁਮਾਰ ਦੀ ਨਿਯੁਕਤੀ ਮਾਮਲੇ 'ਚ ਸਰਕਾਰ ਦੀ ਬਹਿਸ ਮੁਕੰਮਲ

ਚੰਡੀਗੜ੍ਹ, 10 ਅਕਤੂਬਰ (ਸੁਰਜੀਤ ਸਿੰਘ ਸੱਤੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪਿ੍ੰਸੀਪਲ ਸੈਕਟਰੀ (ਸੀ.ਪੀ.ਐਸ.) ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰਨ ਦੇ ਜਸਟਿਸ ਰਾਜਨ ਗੁਪਤਾ ਦੀ ਇਕਹਿਰੀ ਬੈਂਚ ਦੇ ਫ਼ੈਸਲੇ ਵਿਰੁੱਧ ਅਪੀਲ 'ਤੇ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਦਿਲਪ੍ਰੀਤ ਸਿੰਘ ਬਾਬਾ ਿਖ਼ਲਾਫ਼ ਅਦਾਲਤ 'ਚ ਚਲਾਨ ਪੇਸ਼

ਐੱਸ.ਏ.ਐੱਸ. ਨਗਰ, 10 ਅਕਤੂਬਰ (ਜਸਬੀਰ ਸਿੰਘ ਜੱਸੀ)-ਪੰਜਾਬੀ ਗਾਇਕ ਤੇ ਫ਼ਿਲਮੀ ਕਲਾਕਾਰ ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕੀ ਦੇਣ ਦੇ ਮਾਮਲੇ 'ਚ ਥਾਣਾ ਫੇਜ਼-8 ਦੀ ਪੁਲਿਸ ਨੇ ਦਿਲਪ੍ਰੀਤ ਸਿੰਘ ਬਾਬੀ ਿਖ਼ਲਾਫ਼ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਹੈ | ਉਧਰ ਇਸ ਮਾਮਲੇ ...

ਪੂਰੀ ਖ਼ਬਰ »

ਕਾਂਗਰਸ ਵਲੋਂ ਜਿਨਸੀ ਸ਼ੋਸ਼ਣ ਦੇ ਵਿਵਾਦਾਂ 'ਚ ਘਿਰੇ ਵਿਦੇਸ਼ ਰਾਜ ਮੰਤਰੀ ਐਮ. ਜੇ. ਅਕਬਰ ਦੇ ਅਸਤੀਫ਼ੇ ਦੀ ਮੰਗ

ਨਵੀਂ ਦਿੱਲੀ, 10 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸ ਵਲੋਂ ਜਿਨਸੀ ਸ਼ੋਸ਼ਣ ਦੇ ਵਿਵਾਦਾਂ 'ਚ ਘਿਰੇ ਵਿਦੇਸ਼ ਰਾਜ ਮੰਤਰੀ ਐਮ. ਜੇ. ਅਕਬਰ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ | ਕਾਂਗਰਸੀ ਨੇਤਾਵਾਂ ਨੇ ਇਸ ਮੁੱਦੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਚੁੱਪੀ 'ਤੇ ਵੀ ...

ਪੂਰੀ ਖ਼ਬਰ »

ਬੈਂਕਾਂ 'ਤੇ ਚੜ੍ਹੇ ਕਰਜ਼ੇ ਲਈ ਯੂ. ਪੀ. ਏ. ਸਰਕਾਰ ਜ਼ਿੰਮੇਵਾਰ-ਸੀਤਾਰਮਨ

ਚੇਨਈ, 10 ਅਕਤੂਬਰ (ਪੀ. ਟੀ. ਆਈ.)-ਪਬਲਿਕ ਅਤੇ ਪ੍ਰਾਈਵੇਟ ਬੈਂਕਾਂ ਦੇ ਕਾਰਪੋਰੇਟ ਕਰਜ਼ਿਆਂ 'ਚ ਡੁੱਬੇ ਹੋਣ ਲਈ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇ ਕਾਰਜਾਕਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਸੀਤਾਰਮਨ ਨੇ ਵਿਜੇ ...

ਪੂਰੀ ਖ਼ਬਰ »

ਸੰਸਦ ਮੈਂਬਰ ਔਜਲਾ ਦੇ ਜੀਜਾ ਹਰਪ੍ਰੀਤ ਸਿੰਘ ਸੋਨੂੰ ਕੋਹਰੀ ਨੇ ਖੁਦ ਨੂੰ ਮਾਰੀ ਗੋਲੀ

ਰਾਜਾਸਾਂਸੀ, 10 ਅਕਤੂਬਰ (ਹੇਰ)-ਅੱਜ ਪਿੰਡ ਬੂਆ ਨੰਗਲੀ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਜੀਜਾ ਤੇ ਆੜ੍ਹਤੀ ਹਰਪ੍ਰੀਤ ਸਿੰਘ ਸੋਨੂੰ ਕੋਹਰੀ (40) ਜੋ ਪਿਛਲੇ ਸਮੇਂ ਤੋਂ ਵਪਾਰਕ ਕਰਜ਼ੇ ਦੇ ਬੋਝ ਹੇਠਾਂ ਦੱਬੇ ਪਏ ਸਨ, ਨੇ ਇਕ ਖੁਦਕੁਸ਼ੀ ਨੋਟ ਲਿਖ ਕੇ ਆਪਣੇ ਆਪ ਨੂੰ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਨੇਸ ਵਾਡੀਆ ਿਖ਼ਲਾਫ਼ ਪ੍ਰੀਤੀ ਜ਼ਿੰਟਾ ਨਾਲ ਛੇੜਛਾੜ ਦਾ ਮਾਮਲਾ ਖਾਰਜ

ਮੁੰਬਈ, 10 ਅਕਤੂਬਰ (ਏਜੰਸੀ)-ਬੰਬੇ ਹਾਈਕੋਰਟ ਨੇ ਅੱਜ ਬਾਲੀਵੁਡ ਅਦਾਕਾਰਾ ਪ੍ਰੀਤੀ ਜ਼ਿੰਟਾ ਵਲੋਂ ਉਦਯੋਗਪਤੀ ਨੇਸ ਵਾਡੀਆ ਿਖ਼ਲਾਫ਼ 2014 'ਚ ਪੁਲਿਸ ਕੋਲ ਦਰਜ ਕਰਵਾਏ ਛੇੜਛਾੜ ਦੇ ਮਾਮਲੇ ਨੂੰ ਖਾਰਜ ਕਰ ਦਿੱਤਾ ਹੈ | ਪ੍ਰੀਤੀ ਜ਼ਿੰਟਾ ਤੇ ਨੇਸ ਵਾਡੀਆ ਦੋਵੇਂ ਆਪੋ-ਆਪਣੇ ...

ਪੂਰੀ ਖ਼ਬਰ »

'ਮੀ ਟੂ' ਐਮ. ਜੇ. ਅਕਬਰ ਤੇ ਅਲੋਕ ਨਾਥ ਦੇ ਨਾਲ ਨਵੇਂ ਨਾਂਅ ਵੀ ਨਿਸ਼ਾਨੇ 'ਤੇ ਆਏ

ਨਵੀਂ ਦਿੱਲੀ/ਮੁੰਬਈ, 10 ਅਕਤੂਬਰ (ਏਜੰਸੀ)-ਭਾਰਤ ਦੇ ਵਿਦੇਸ਼ੀ ਰਾਜ ਮੰਤਰੀ ਐਮ.ਜੇ. ਅਕਬਰ 'ਤੇ ਔਰਤਾਂ ਨੇ ਸੰਪਾਦਕ ਰਹਿਣ ਦੌਰਾਨ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ | ਫੋਰਸ ਨਿਊਜ਼ ਮੈਗਜ਼ੀਨ ਦੀ ਐਕਗਜ਼ੀਕੀਊਟਿਵ ਐਡੀਟਰ ਗਜਾਲਾ ਵਹਾਬ ਨੇ 1994 ਵਿਚ 'ਏਸ਼ਿਅਨ ਏਜ' ਅਖ਼ਬਾਰ ...

ਪੂਰੀ ਖ਼ਬਰ »

ਸੰਧਿਆ ਮਰੀਦੂਲ ਨੇ ਵੀ ਲਗਾਏ ਅਲੋਕ ਨਾਥ 'ਤੇ ਦੋਸ਼

ਲੱਗਦਾ ਹੈ ਕਿ ਟੀ.ਵੀ. ਅਤੇ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਅਲੋਕ ਨਾਥ ਦੀਆਂ ਮੁਸ਼ਕਿਲਾਂ ਜਲਦੀ ਘੱਟ ਹੋਣ ਵਾਲੀਆਂ ਨਹੀਂ ਹਨ¢ ਇਕ ਦਿਨ ਪਹਿਲਾਂ ਹੀ ਲੇਖਕਾ ਅਤੇ ਨਿਰਮਾਤਾ ਵਨਿਤਾ ਨੰਦਾ ਨੇ ਅਲੋਕ ਨਾਥ 'ਤੇ ਜਬਰ-ਜਨਾਹ ਦਾ ਦੋਸ਼ ਲਗਾਇਆ ਸੀ | ਇਸ ਤੋਂ ਬਾਅਦ 'ਹਮ ਸਾਥ-ਸਾਥ ...

ਪੂਰੀ ਖ਼ਬਰ »

ਸੋਨਾ ਮਹਾਪਾਤਰਾ ਵਲੋਂ ਕੈਲਾਸ਼ ਖੇਰ 'ਤੇ ਦੋਸ਼

ਬਾਲੀਵੁੱਡ ਵਿਚ ਤਨੂਸ਼੍ਰੀ ਦੱਤਾ ਦੇ 'ਮੀ ਟੂ' ਤੋਂ ਬਾਅਦ ਹੁਣ ਹਰ ਖੇਤਰ ਵਿਚ ਔਰਤਾਂ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦੇ ਮਾਮਲੇ ਸਾਹਮਣੇ ਲਿਆ ਰਹੀਆਂ ਹਨ¢ ਬਾਲੀਵੁੱਡ ਦਾ ਮਸ਼ਹੂਰ ਗਾਇਕ ਕੈਲਾਸ਼ ਖੇਰ 'ਤੇ ਪਹਿਲਾਂ ਪੱਤਰਕਾਰ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ...

ਪੂਰੀ ਖ਼ਬਰ »

ਤਨੂਸ਼੍ਰੀ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ

ਮੁੰਬਈ, 10 ਅਕਤੂਬਰ (ਪੀ. ਟੀ. ਆਈ.)-ਨਾਨਾ ਪਾਟੇਕਰ ਿਖ਼ਲਾਫ਼ ਜਿਨਸੀ ਸੋਸ਼ਣ ਦੇ ਦੋਸ਼ ਲਗਾਉਣ ਵਾਲੀ ਅਦਾਕਾਰਾ ਤਨੂਸ੍ਰੀ ਦੱਤਾ ਵਲੋਂ ਅੱਜ ਮੁੰਬਈ ਦੀ ਉਪ-ਨਗਰੀ ਓਸ਼ੀਵਾੜਾ 'ਚ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ ਗਏ ਹਨ | ਦੱਤਾ ਦਾ ਦੋਸ਼ ਹੈ ਕਿ 2008 'ਚ ਬਾਲੀਵੱਡ ਦੀ ਫ਼ਿਲਮ ...

ਪੂਰੀ ਖ਼ਬਰ »

ਮੌਨਸੂਨ ਦੌਰਾਨ ਪੰਜਾਬ ਤੇ ਚੰਡੀਗੜ੍ਹ 'ਚ ਬਾਰਿਸ਼ ਚੰਗੀ ਰਹੀ

ਚੰਡੀਗੜ੍ਹ, 10 ਅਕਤੂਬਰ (ਏਜੰਸੀ)-ਪੰਜਾਬ ਤੇ ਹਰਿਆਣਾ ਜੋ ਕਿ ਭਾਰਤ ਦੇ ਅਨਾਜ਼ ਭੰਡਾਰ ਵਜੋਂ ਜਾਣੇ ਜਾਂਦੇ ਹਨ, ਇਸ ਸਾਲ ਦੌਰਾਨ ਮੌਨਸੂਨ ਮੌਸਮ 'ਚ ਸਧਾਰਨ ਬਾਰਿਸ਼ ਦੇ ਨੇੜੇ ਰਹੇ | ਮੌਸਮ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਜੋ ਕਿ 1 ਅਕਤੂਬਰ ਨੂੰ ...

ਪੂਰੀ ਖ਼ਬਰ »

ਸੁਮੇਧ ਸੈਣੀ ਪੁੱਜੇ ਹਾਈਕੋਰਟ

ਚੰਡੀਗੜ੍ਹ, 10 ਅਕਤੂਬਰ (ਸੁਰਜੀਤ ਸਿੰਘ ਸੱਤੀ)-ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਕਰ ਕੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਅਧਾਰ 'ਤੇ ਉਨ੍ਹਾਂ ਵਿਰੁੱਧ ਵਿੱਢੀ ਜਾਣ ਵਾਲੀ ਕਿਸੇ ਸੰਭਾਵੀ ਕਾਰਵਾਈ ਦਾ ਖ਼ਦਸ਼ਾ ...

ਪੂਰੀ ਖ਼ਬਰ »

ਸਰਕਾਰੀ ਬਾਬੂਆਂ ਿਖ਼ਲਾਫ਼ ਅਣਪਛਾਤੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਨਾ ਕੀਤੀ ਜਾਵੇ-ਕੇਂਦਰ

ਨਵੀਂ ਦਿੱਲੀ, 10 ਅਕਤੂਬਰ (ਪੀ.ਟੀ.ਆਈ.)-ਕਰਮਚਾਰੀ ਮੰਤਰਾਲੇ ਨੇ ਕੇਂਦਰੀ ਸਰਕਾਰ ਦੇ ਸਾਰੇ ਮਹਿਕਮਿਆਂ ਨੂੰ ਜਾਰੀ ਕੀਤੇ ਨਿਰਦੇਸ਼ 'ਚ ਕਿਹਾ ਹੈ ਕਿ ਸਰਕਾਰੀ ਬਾਬੂਆਂ ਵਲੋਂ ਕੀਤੇ ਭਿ੍ਸ਼ਟਾਚਾਰ ਲਈ ਅਗਿਆਤ ਸ਼ਿਕਾਇਤ 'ਤੇ ਕਾਰਵਾਈ ਕਰਨ ਦੀ ਕੋਈ ਲੋੜ ਨਹੀਂ ਹੈ | ਇਸ 'ਚ ਕਿਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX