ਤਾਜਾ ਖ਼ਬਰਾਂ


ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  1 day ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  1 day ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  1 day ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  1 day ago
ਕਾਬੁਲ, 15 ਅਕਤੂਬਰ - ਅਫ਼ਗ਼ਾਨਿਸਤਾਨ ਦੇ ਦੱਖਣ-ਪੂਰਬੀ ਗਜਨੀ ਸੂਬੇ 'ਚ ਸੋਮਵਾਰ ਨੂੰ ਗੱਠਜੋੜ ਸੈਨਾ ਦੇ ਹਵਾਈ ਹਮਲਿਆਂ 'ਚ ਘੱਟ ਤੋਂ ਘੱਟ 13 ਅੱਤਵਾਦੀ ਮਾਰੇ ਗਏ । ਇਹ ਜਾਣਕਾਰੀ ਅਫ਼ਗਾਨੀ ਰੱਖਿਆ ਮੰਤਰਾਲੇ ਦੇ ਸੂਤਰਾਂ ਵੱਲੋਂ ਦਿੱਤੀ ਗਈ....
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  1 day ago
ਰਾਏਕੋਟ, 15 ਅਕਤੂਬਰ (ਨਾਮਪ੍ਰੀਤ ਸਿੰਘ ਗੋਗੀ, ਸੁਸ਼ੀਲ) - ਪੁਲਿਸ ਜ਼ਿਲ੍ਹਾ ਲੁਧਿਆਣਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰਾਏਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਨਾ ਸਦਰ ਰਾਏਕੋਟ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 10 ਕਿੱਲੋ ....
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਮਾਸਕੋ, 15 ਅਕਤੂਬਰ - ਰੂਸ ਦੇ ਪੂਰਬੀ ਤਟ 'ਤੇ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ....
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਬੈਂਗਲੁਰੂ, 15 ਅਕਤੂਬਰ - ਕੋਲਕਾਤਾ ਦੇ ਟਾਂਗਰਾ ਇਲਾਕੇ 'ਚ ਕੈਮੀਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ । ਮੌਕੇ 'ਤੋ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਤਿੰਨ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਜਾਨੀ ....
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  1 day ago
ਦੇਹਰਾਦੂਨ, 15 ਅਕਤੂਬਰ - ਉਤਰਾਖੰਡ 'ਚ ਨਗਰ ਨਿਗਮ ਦੀਆਂ ਚੋਣਾਂ ਦੀ ਤਾਰੀਕ ਦਾ ਐਲਾਨ ਹੋ ਚੁੱਕਾ ਹੈ। 18 ਨਵੰਬਰ ਨੂੰ ਇਨ੍ਹਾਂ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 20 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਜਾਣਕਾਰੀ ਲਈ ਦੱਸ ਦੇਈਏ ਕਿ 92 'ਚੋਂ 84 ਨਗਰ ...
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਰਾਏਕੋਟ, 15 ਅਕਤੂਬਰ (ਨਾਮ ਪ੍ਰੀਤ ਸਿੰਘ ਗੋਗੀ, ਸੁਸ਼ੀਲ) - ਹਲਕਾ ਰਾਏਕੋਟ ਦੀਆਂ ਦੋ ਮਹੱਤਵਪੂਰਨ ਸੜਕਾਂ ਰਾਏਕੋਟ ਤੋਂ ਜਗਰਾਉਂ ਅਤੇ ਹਲਵਾਰਾ ਤੋਂ ਪੱਖੋਵਾਲ ਤੱਕ ਦਾ ਨਿਰਮਾਣ ਕਾਰਜ ਅੱਜ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੈ ਇੰਦਰਾ ਸਿੰਗਲਾ....
ਭਾਜਪਾ ਦਾ ਅਸਲ ਨਾਅਰਾ 'ਬੇਟੀ ਪੜ੍ਹਾਓ ਤੇ ਬੇਟੀ ਨੂੰ ਭਾਜਪਾ ਦੇ ਐੱਮ. ਐੱਲ. ਏ. ਤੋਂ ਬਚਾਓ' ਹੋਣਾ ਚਾਹੀਦੈ- ਰਾਹੁਲ
. . .  1 day ago
ਭੋਪਾਲ, 15 ਅਕਤੂਬਰ- ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਤੇ ਨਿਕਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਮੋਦੀ ਦੇ ਦਿਲ 'ਚ ਦੱਬੇ-ਕੁਚਲੇ ਲੋਕਾਂ ਲਈ ਥਾਂ ਨਹੀਂ ਹੈ। ਉਹ...
ਦਿੱਲੀ ਹਾਈਕੋਰਟ ਨੇ ਦਿੱਤੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ
. . .  1 day ago
ਨਵੀਂ ਦਿੱਲੀ, 15 ਅਕਤੂਬਰ - ਦਿੱਲੀ ਹਾਈਕੋਰਟ ਨੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਹਾਈਕੋਰਟ ਨੇ ਤਿਹਾੜ ਜੇਲ੍ਹ ਦੇ ਡੀ.ਜੀ. ਅਤੇ ਪੀ.ਡਬਲਯੂ.ਡੀ. ਦੇ ਸਕੱਤਰ ਨੂੰ ਕੈਮਰਿਆਂ ਨੂੰ ਲਗਾਉਣ ਸੰਬੰਧੀ ਇਕ ਬੈਠਕ ਕਰਨ....
ਜੰਮੂ-ਕਸ਼ਮੀਰ 'ਚ ਪੁਲਿਸ ਕਰਮਚਾਰੀਆਂ ਤੋਂ ਬੰਦੂਕਾਂ ਖੋਹ ਕੇ ਫ਼ਰਾਰ ਹੋਏ ਅੱਤਵਾਦੀ
. . .  1 day ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸ਼ੱਕੀ ਅੱਤਵਾਦੀ ਇੱਕ ਸੇਵਾ ਮੁਕਤ ਪੁਲਿਸ ਕਰਮਚਾਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਰਮਚਾਰੀਆਂ ਤੋਂ ਦੋ ਬੰਦੂਕਾਂ ਖੋਹ ਕੇ ਫ਼ਰਾਰ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ....
ਪਰਾਲੀ ਮਾਮਲੇ 'ਤੇ ਬੋਲੇ ਕੈਪਟਨ- ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਦਾ ਕੇਂਦਰ ਸਰਕਾਰ ਨਹੀਂ ਦੇ ਰਹੀ ਕੋਈ ਜਵਾਬ
. . .  1 day ago
ਚੰਡੀਗੜ੍ਹ, 15 ਅਕਤੂਬਰ- ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਲਈ ਉਹ ਕਾਨੂੰਨੀ ਤੌਰ 'ਤੇ ਬੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਸੜਨ ਕਾਰਨ ਪੈਦਾ ਹੋਣ ਵਾਲੀ...
ਸ਼ਰਾਬ ਦੀ ਫੈਕਟਰੀ 'ਚ ਧਮਾਕੇ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਦਸੂਹਾ, 15 ਅਕਤੂਬਰ (ਚੰਦਨ ਕੌਸ਼ਲ)- ਏ. ਬੀ. ਸ਼ੂਗਰ ਮਿੱਲ ਦਸੂਹਾ ਵਿਖੇ ਅੱਜ ਸ਼ਰਾਬ ਦੀ ਇੱਕ ਫੈਕਟਰੀ ਦੇ ਬਾਇਲਰ 'ਚ ਅਚਾਨਕ ਧਮਾਕਾ ਹੋ ਗਿਆ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਧਮਾਕਾ ਕਿਸ ਤਰ੍ਹਾਂ ਦਾ ਹੋਇਆ...
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਦੀ ਮੌਤ
. . .  1 day ago
ਲਖਨਊ, 15 ਅਕਤੂਬਰ- ਉੱਤਰ ਪ੍ਰਦੇਸ਼ 'ਚ ਆਗਰਾ-ਲਖਨਊ ਐਕਸਪ੍ਰੈੱਸਵੇਅ 'ਤੇ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ....
ਕੈਪਟਨ ਨੇ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਕੀਤਾ ਇਨਕਾਰ
. . .  1 day ago
ਲੁਟੇਰਿਆਂ ਨੇ ਦਿਨ-ਦਿਹਾੜੇ ਮੈਨੇਜਰ ਨੂੰ ਗੋਲੀ ਮਾਰ ਕੇ ਲੁੱਟੇ ਲੱਖਾਂ ਰੁਪਏ
. . .  1 day ago
ਕਸ਼ਮੀਰੀ ਵਿਦਿਆਰਥੀਆਂ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਛੱਡਣਾ ਮੰਦਭਾਗਾ - ਓਵੈਸੀ
. . .  1 day ago
ਆਉਂਦੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ ਦੇ ਮਸਲੇ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ- ਕੈਪਟਨ
. . .  1 day ago
ਐੱਮ. ਜੇ. ਅਕਬਰ ਨੇ ਪ੍ਰਿਯਾ ਰਮਾਣੀ 'ਤੇ ਕੀਤਾ ਮਾਣਹਾਨੀ ਦਾ ਕੇਸ
. . .  1 day ago
ਪੰਜਾਬ ਦੇ ਸਟੇਟ ਐਵਾਰਡ ਪ੍ਰਾਪਤ 40 ਅਧਿਆਪਕਾਂ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ ਇਨਾਮੀ ਰਾਸ਼ੀ
. . .  1 day ago
ਸਕੂਲੀ ਬੱਸ ਪਲਟਣ ਕਾਰਨ ਇੱਕ ਦੀ ਮੌਤ
. . .  1 day ago
ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦੀ ਬਰਖ਼ਾਸਤਗੀ ਮਾਮਲੇ 'ਚ ਹਾਈਕੋਰਟ ਵੱਲੋਂ ਰੋਕ
. . .  1 day ago
2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਹੋਵੇਗੀ ਮੁਲਾਕਾਤ
. . .  1 day ago
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  1 day ago
ਉੜੀਸਾ 'ਚ ਨਿਰਮਾਣ ਅਧੀਨ ਪੁਲ ਦੇ ਢਹਿ ਢੇਰੀ ਹੋਣ ਕਾਰਨ 14 ਮਜ਼ਦੂਰ ਜ਼ਖਮੀ
. . .  1 day ago
ਐੱਨ. ਆਈ. ਏ. ਵਲੋਂ ਖ਼ੁਲਾਸਾ, ਹਾਫ਼ਿਜ਼ ਸਈਦ ਦੇ ਪੈਸੇ ਨਾਲ ਹਰਿਆਣਾ 'ਚ ਬਣੀ ਮਸਜਿਦ
. . .  1 day ago
ਸਤੰਬਰ 'ਚ 5.13 ਫ਼ੀਸਦੀ 'ਤੇ ਪਹੁੰਚੀ ਮੁਦਰਾਸਫੀਤੀ ਦਰ
. . .  1 day ago
ਉਤਰਾਖੰਡ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
. . .  1 day ago
ਕੈਪਟਨ ਵੱਲੋਂ ਗੁਰੂ ਨਗਰੀ 'ਚ 5 ਪੁਲਾਂ ਤੇ ਖੇਡ ਅਕੈਡਮੀ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ
. . .  1 day ago
ਪਟਿਆਲਾ : ਭੁੱਖ ਹੜਤਾਲ 'ਤੇ ਬੈਠੀ ਅਧਿਆਪਕਾਂ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖਲ
. . .  1 day ago
ਭਾਰਤੀ ਖੇਤਰ 'ਚ ਦਾਖ਼ਲ ਹੋਏ ਫੌਜੀ ਚੀਨੀ
. . .  1 day ago
ਪਟਿਆਲਾ ਵਿਖੇ ਅਧਿਆਪਕਾਂ ਵੱਲੋਂ ਲਾਏ ਪੱਕੇ ਮੋਰਚੇ ਨੂੰ ਸਮਰਥਨ ਦੇਣ ਪਹੁੰਚੇ ਸੁਰਜੀਤ ਸਿੰਘ ਰੱਖੜਾ
. . .  1 day ago
ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਭਾਰਤੀ ਕਿਸਾਨ ਯੂਨੀਅਨ ਵਲੋਂ 21 ਅਕਤੂਬਰ ਨੂੰ ਅਧਿਆਪਕਾਂ ਦੀ ਹੋਣ ਵਾਲੀ ਰੈਲੀ 'ਚ ਪੂਰਨ ਸਾਥ ਦੇਣ ਦਾ ਐਲਾਨ
. . .  1 day ago
ਫਲਾਈਓਵਰਾਂ ਅਤੇ ਸਪੋਰਟਸ ਅਕੈਡਮੀ ਦਾ ਉਦਘਾਟਨ ਕਰਨ ਲਈ ਅੰਮ੍ਰਿਤਸਰ ਪਹੁੰਚੇ ਕੈਪਟਨ
. . .  1 day ago
ਕੱਲ੍ਹ ਤੋਂ ਸਵੇਰੇ 9 ਵਜੇ ਖੁੱਲ੍ਹਣਗੇ ਪੰਜਾਬ ਦੇ ਸਿਹਤ ਕੇਂਦਰ
. . .  1 day ago
ਕੈਨੇਡਾ 'ਚ ਵਾਪਰੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
. . .  1 day ago
ਝਾਰਖੰਡ ਕੋਲਾ ਘਪਲਾ ਮਾਮਲਾ : ਨਵੀਨ ਜਿੰਦਲ ਸਮੇਤ 14 ਲੋਕਾਂ ਨੂੰ ਮਿਲੀ ਜ਼ਮਾਨਤ
. . .  1 day ago
ਨਨ ਜਬਰ ਜਨਾਹ ਮਾਮਲਾ : ਫਰੈਂਕੋ ਮੁਲੱਕਲ ਨੂੰ ਮਿਲੀ ਜ਼ਮਾਨਤ
. . .  1 day ago
ਏਅਰ ਇੰਡੀਆ ਦੀ ਉਡਾਣ 'ਚ ਵਾਪਰਿਆ ਹਾਦਸਾ, ਦਰਵਾਜ਼ਾ ਬੰਦ ਕਰਦੇ ਸਮੇਂ ਜਹਾਜ਼ 'ਚੋਂ ਡਿੱਗੀ ਏਅਰ ਹੋਸਟਸ
. . .  1 day ago
ਡਾਲਰ ਦੇ ਮੁਕਾਬਲੇ ਰੁਪਏ 'ਚ ਕਮਜ਼ੋਰੀ ਜਾਰੀ, 73.80 ਦੇ ਪੱਧਰ 'ਤੇ ਖੁੱਲ੍ਹਿਆ
. . .  1 day ago
ਗੁਜਰਾਤ ਦੇ ਮੁੱਖ ਮੰਤਰੀ ਰੁਪਾਣੀ ਨੇ ਯੋਗੀ ਨਾਲ ਕੀਤੀ ਮੁਲਾਕਾਤ
. . .  1 day ago
ਅਮਿਤਾਭ ਚੌਧਰੀ ਕਰਨਗੇ ਆਈ.ਸੀ.ਸੀ ਮੀਟਿੰਗ 'ਚ ਭਾਰਤ ਦੀ ਅਗਵਾਈ
. . .  1 day ago
ਪੱਤਰਕਾਰ 'ਤੇ ਹਮਲਾ ਕਰਨ ਵਾਲੇ 4 ਦੋਸ਼ੀ ਗ੍ਰਿਫ਼ਤਾਰ
. . .  1 day ago
ਸੋਨੇ ਦੇ 2 ਕਿੱਲੋ ਗਹਿਣਿਆਂ ਸਮੇਤ ਤਸਕਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਗਲੋਬਲ ਤੇਲ ਤੇ ਗੈਸ ਕੰਪਨੀ ਦੇ ਸੀ.ਈ.ਓਜ਼ ਨਾਲ ਕਰਨਗੇ ਮੀਟਿੰਗ
. . .  1 day ago
ਰਾਹੁਲ ਗਾਂਧੀ ਅੱਜ ਤੋਂ ਦੋ ਦਿਨ ਮੱਧ ਪ੍ਰਦੇਸ਼ ਦੌਰੇ 'ਤੇ
. . .  1 day ago
ਦਮਦਮ ਧਮਾਕਾ ਮਾਮਲੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ ਤਿੰਨ
. . .  1 day ago
ਪੰਜਾਬ 'ਚ ਅਧਿਆਪਕ ਅੱਜ ਡਿਊਟੀ ਦੌਰਾਨ ਲਗਾਉਣਗੇ ਕਾਲੇ ਬਿੱਲੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਫਾਜ਼ਿਲਕਾ / ਅਬੋਹਰ

ਘੋੜ ਸਵਾਰੀ ਕਰ ਕੇ ਸਾਲਾਸਰ ਧਾਮ ਜਾ ਰਹੇ ਡਾ: ਸੁਸ਼ੀਲ ਦਾ ਅਬੋਹਰ ਵਿਖੇ ਹੋਇਆ ਨਿੱਘਾ ਸਵਾਗਤ

ਅਬੋਹਰ, 11 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਲੱਖੇਵਾਲੀ ਢਾਬ ਨਿਵਾਸੀ ਤੇ ਘੋੜਿਆਂ ਦੇ ਸ਼ੌਕੀਨ ਡਾ: ਸੁਸ਼ੀਲ ਭੋਬੀਆ ਵਲੋਂ 350 ਕਿੱਲੋਮੀਟਰ ਲੰਬੀ ਸਾਲਾਸਰ ਧਾਮ ਤੱਕ ਯਾਤਰਾ ਦੀ ਸ਼ੁਰੂਆਤ ਅੱਜ ਪਿੰਡ ਤੋਂ ਕਰ ਦਿੱਤੀ ਗਈ ਹੈ | ਲੋਕਾਂ ਨੂੰ ਦੇਸੀ ਘੋੜਿਆਂ ਪ੍ਰਤੀ ਅਤੇ ਘੋੜੇ ਪਾਲਨ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਇਸ ਯਾਤਰਾ ਤਹਿਤ ਡਾ: ਸੁਸ਼ੀਲ ਦਾ ਅਬੋਹਰ ਪੁੱਜਣ 'ਤੇ ਸੰਦੀਪ ਜਾਖੜ, ਡਾ: ਗੌਤਮ ਅਤੇ ਸੰਜੀਵ ਚਾਹਰ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਉਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਡਾ: ਸੁਸ਼ੀਲ ਨੇ ਦੱਸਿਆ ਕਿ ਘੋੜ ਸਵਾਰੀ ਵਧੀਆ ਕਸਰਤ ਵੀ ਹੈ | ਇਸ ਨਾਲ ਦਿਲ ਦੇ ਰੋਗਾਂ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਸੰਜੀਵ ਚਾਹਰ ਨੇ ਦੱਸਿਆ ਕਿ ਦੇਸੀ ਨਸਲ ਦੇ ਘੋੜੇ ਅਲੋਪ ਹੋ ਗਏ ਸਨ ਪਰ ਹੁਣ ਫਿਰ ਸਰਕਾਰਾਂ ਦੇ ਉੱਦਮ ਨਾਲ ਇਹ ਦੇਸੀ ਨਸਲ ਪ੍ਰਫੁੱਲਿਤ ਹੋ ਰਹੀ ਹੈ | ਦੇਸੀ ਨਸਲਾਂ 'ਚ ਮਾਰਵਾੜੀ ਮਸ਼ਹੂਰ ਨਸਲ ਹੈ | ਉਨ੍ਹਾਂ ਕਿਹਾ ਕਿ ਘੋੜੇ ਪਾਲਨ ਦਾ ਕਿੱਤਾ ਵੀ ਪਸ਼ੂ ਪਾਲਨ ਵਾਂਗ ਹੀ ਹੈ | ਦੇਸੀ ਨਸਲ ਦੇ ਘੋੜੇ ਦੀ ਸਾਂਭ ਸੰਭਾਲ 'ਤੇ ਖ਼ਰਚ ਵੀ ਵਿਦੇਸ਼ੀ ਨਸਲਾਂ ਮੁਕਾਬਲੇ ਘੱਟ ਆਉਂਦਾ ਹੈ | ਇਸ ਮੌਕੇ ਰਵੀ ਗੋਦਾਰਾ, ਸੰਜੇ ਸਿਆਗ, ਸੁਖਮੰਦਰ ਸਿੰਘ ਪੱਟੀ ਸਦੀਕ, ਵਰਿੰਦਰ ਸੋਨੀ, ਰਿੰਪੀ ਅਜੀਮਗੜ੍ਹ ਤੇ ਹੋਰ ਹਾਜ਼ਰ ਸਨ |

ਅਰੋੜਾ ਵਿਕਾਸ ਮੰਚ ਨੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ

ਅਬੋਹਰ, 11 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਅਰੋੜਾ ਵਿਕਾਸ ਮੰਚ ਵਲੋਂ ਨਵਯੁਗ ਸੀਨੀਅਰ ਸੈਕੰਡਰੀ ਸਕੂਲ 'ਚ ਅੱਜ 5 ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਗਏ | ਇਸ ਮੌਕੇ ਰਵੀ ਸੇਠੀ, ਸ਼ਾਮ ਲਾਲ ਅਰੋੜਾ, ਗਗਨ ਚੁੱਘ ਤੇ ਹੋਰਾਂ ਨੇ ਵਿਆਹੁਤਾ ਜੋੜਿਆਂ ਨੂੰ ਆਸ਼ੀਰਵਾਦ ...

ਪੂਰੀ ਖ਼ਬਰ »

ਬਾਰੀਕ ਤੇ ਮੋਟੇ ਚਾਵਲਾਂ 'ਚ ਹੋਰ ਮੰਦਾ ਨਹੀਂ, ਉਤਪਾਦਨ ਘਟਣ ਦੇ ਆਸਾਰ

ਮੰਡੀ ਲਾਧੂਕਾ, 11 ਅਕਤੂਬਰ (ਰਾਕੇਸ਼ ਛਾਬੜਾ)-ਬਰੀਕ ਤੇ ਮੋਟੇ ਝੋਨੇ ਦੀ ਬਿਜਾਈ ਘੱਟ ਹੋਣ ਦੇ ਨਾਲ ਨਾਲ ਪਿਛਲੇ ਇੱਕ ਮਹੀਨੇ ਦੌਰਾਨ ਯੂ.ਪੀ ਤੇ ਬਿਹਾਰ 'ਚ ਮੀਂਹ ਘੱਟ ਪੈਣ ਕਾਰਨ ਝੋਨੇ ਦੀ ਮੁੰਜਰ ਗਲੇ 'ਚ ਫਸ ਗਈ ਹੈ | ਜਿਸ ਦੇ ਚੱਲਦੇ ਹੁਣ ਤੋਂ ਹੀ ਝੋਨੇ ਦਾ ਉਤਪਾਦਨ ਘਟਣ ਦਾ ...

ਪੂਰੀ ਖ਼ਬਰ »

ਸਿਧਾਰਥ ਰਿਣਵਾ ਤੇ ਹਰਦੀਪ ਢਾਕਾ ਨੇ ਸੁਨੀਲ ਜਾਖੜ ਨਾਲ ਕੀਤੀ ਮੁਲਾਕਾਤ

ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬੇਂਗਾਵਾਲੀ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਸਿਧਾਰਥ ਰਿਣਵਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਨਾਲ ...

ਪੂਰੀ ਖ਼ਬਰ »

ਪੀ. ਐਸ. ਪੀ. ਸੀ. ਐਲ. ਦੀ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਨਿਤਰੀ ਐਸ.ਐਸ ਰਮਸਾ ਅਧਿਆਪਕਾਂ ਦੇ ਹੱਕ 'ਚ

ਜਲਾਲਾਬਾਦ, 11 ਅਕਤੂਬਰ (ਜਤਿੰਦਰ ਪਾਲ ਸਿੰਘ)-ਪੀ.ਐਸ.ਪੀ.ਸੀ.ਐਲ ਤੋਂ ਸੇਵਾ ਮੁਕਤ ਮੁਲਾਜ਼ਮਾਂ ਦੀ ਸੰਸਥਾ ਪੈਨਸ਼ਨਰਜ਼ ਐਸੋਸੀਏਸ਼ਨ ਦੀ ਡਵੀਜ਼ਨ ਜਲਾਲਾਬਾਦ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਫ਼ਰਮਾਨ ਵਿਰੁੱਧ ਅਧਿਆਪਕਾਂ ਦੇ ਹੱਕ 'ਚ ਉਤਰਨ ਦਾ ਐਲਾਨ ਕੀਤਾ ਹੈ | ਅੱਜ ...

ਪੂਰੀ ਖ਼ਬਰ »

ਪੀ.ਐਸ.ਯੂ. ਨੇ ਪਟਿਆਲਾ ਯੂਨੀਵਰਸਿਟੀ 'ਚ ਧਰਨਾ ਦੇ ਰਹੀਆਂ ਜਥੇਬੰਦੀਆਂ 'ਤੇ ਕੀਤੇ ਤਸ਼ੱਦਦ ਵਿਰੁੱਧ ਦਿੱਤਾ ਧਰਨਾ

ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਂਝਾ ਵਿਦਿਆਰਥੀ ਮੋਰਚੇ ਦੇ ਧਰਨੇ 'ਤੇ ਹਮਲਾ ਕਰਨ ਦੇ ਰੋਸ ਵਜੋਂ ਪੰਜਾਬ ਸਟੂਡੈਂਟ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਇਕਾਈ ਵਲੋਂ ਸਰਕਾਰੀ ਐਮ.ਆਰ. ਕਾਲਜ ਦੇ ਬਾਹਰ ਰੋਸ ...

ਪੂਰੀ ਖ਼ਬਰ »

ਭਾਕਿਯੂ ਏਕਤਾ ਸਿੱਧੂਪੁਰ ਦੀ ਮੀਟਿੰਗ 'ਚੋਂ ਪਿੰਡ ਪੱਧਰ 'ਤੇ ਇਕਾਈਆਂ ਸਥਾਪਿਤ

ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੂਰ ਦੇ ਜ਼ਿਲ੍ਹਾ ਪ੍ਰਧਾਨ ਉਦੇ ਸਿੰਘ ਘੁੜਿਆਨਾ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਆਜ਼ਮ ਵਾਲਾ, ਰਾਮਕੋਟ, ਕਬੂਲ ਸ਼ਾਹ ਖੁੱਬਣ ਅਤੇ ਬੁਰਜ ਮੁਹਾਰ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ...

ਪੂਰੀ ਖ਼ਬਰ »

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

ਮੰਡੀ ਲਾਧੂਕਾ, 11 ਅਕਤੂਬਰ (ਰਾਕੇਸ਼ ਛਾਬੜਾ)-ਮੰਡੀ ਦੀ ਜ਼ਿਆਦਾ ਵਸੋਂ ਵਾਲੀ ਆਬਾਦੀ ਵਾਲੇ ਖੇਤਰ 'ਚੋਂ ਸ਼ਾਮ ਨੂੰ ਬਿਨਾਂ ਨੰਬਰ ਮੋਟਰ ਸਾਈਕਲ ਚੋਰੀ ਕਰ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਮੰਡੀ ਦੇ ਗੁਰਮੀਤ ਸਿੰਘ ਪੁੱਤਰ ਹਰਨਾਮ ਸਿੰਘ ਨੇ ਦੱਸਿਆ ਹੈ ਕਿ 9 ਅਕਤੂਬਰ ...

ਪੂਰੀ ਖ਼ਬਰ »

ਅਖਿਲ ਭਾਰਤੀ ਜੀਵ ਸੁਰੱਖਿਆ ਬਿਸ਼ਨੋਈ ਸਭਾ ਦੀ ਕਾਰਜਕਾਰਨੀ ਦਾ ਐਲਾਨ

ਅਬੋਹਰ, 11 ਅਕਤੂਬਰ (ਕੁਲਦੀਪ ਸਿੰਘ ਸੰਧੂ)-ਅਖਿਲ ਭਾਰਤੀ ਜੀਵ ਰੱਖਿਆ ਬਿਸ਼ਨੋਈ ਸਭਾ ਦੇ ਅਹੁਦੇਦਾਰਾਂ ਦੀ ਮੀਟਿੰਗ ਸਥਾਨਕ ਬਿਸ਼ਨੋਈ ਮੰਦਰ 'ਚ ਸਭਾ ਦੇ ਰਾਸ਼ਟਰੀ ਪ੍ਰਧਾਨ ਅਸ਼ੋਕ ਬਿਸ਼ਨੋਈ ਦੀ ਅਗਵਾਈ ਹੇਠ ਹੋਈ ਜਿਸ 'ਚ ਸਰਬਸੰਮਤੀ ਨਾਲ ਸਤਪਾਲ ਬਿਸ਼ਨੋਈ ਸਰਪੰਚ ਪਿੰਡ ...

ਪੂਰੀ ਖ਼ਬਰ »

ਜੈ ਮਾਂ ਵੈਸ਼ਨਵੀ ਮੰਦਰ 'ਚ ਸਮਾਗਮ

ਫ਼ਾਜ਼ਿਲਕਾ, 11 ਅਕਤੂਬਰ (ਅਮਰਜੀਤ ਸ਼ਰਮਾ)-ਨਰਾਤਿਆਂ ਮੌਕੇ ਕੈਂਟ ਰੋਡ ਸਥਿਤ ਇੱਛਾ ਪੂਰਤੀ ਜੈ ਮਾਂ ਵੈਸ਼ਨਵੀ ਮੰਦਰ ਵਿਖੇ ਨਰਾਤਿਆਂ ਦੀ ਸ਼ੁਰੂਆਤ ਕੀਤੀ ਗਈ | ਜਿੱਥੇ ਪੂਜਨੀਕ ਸੋਨੂੰ ਦੇਵਾ ਦੀ ਦੇਖਰੇਖ ਹੇਠ ਮਹਾਂਮਾਈ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਵੱਡੀ ...

ਪੂਰੀ ਖ਼ਬਰ »

ਯੋਗਾ ਆਚਾਰੀਆ ਜੈ ਦੇਵ ਯੋਗੀ ਏ. ਆਈ. ਵਾਈ. ਐੱਸ. ਏ. ਦੇ ਸੰਯੁਕਤ ਸਕੱਤਰ ਬਣੇ

ਅਬੋਹਰ, 11 ਅਕਤੂਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਅੰਮਿ੍ਤ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਪਿਛਲੇ ਕਾਫ਼ੀ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਯੋਗਾ ਆਚਾਰੀਆ ਜੈ ਦੇਵ ਯੋਗੀ ਨੂੰ ਆਲ ਇੰਡੀਆ ਯੋਗਾ ਸਪੋਰਟਸ ਐਸੋਸੀਏਸ਼ਨ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ...

ਪੂਰੀ ਖ਼ਬਰ »

ਪਿੰਡ ਖੁੜੰਜ 'ਚ ਕਣਕ ਦੀ ਸਿੱਧੀ ਬਿਜਾਈ ਲਈ ਸੀ. ਐਮ. ਐਸ. ਐਸ ਮਸ਼ੀਨ ਦਾ ਟਰਾਇਲ ਲਿਆ

ਮੰਡੀ ਰੋੜਾਂਵਾਲੀ, 11 ਅਕਤੂਬਰ (ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਲੱਗਦੇ ਪਿੰਡ ਖੁੜੰਜ ਵਿਖੇ ਬਹੁਮੰਤਵੀ ਸਹਿਕਾਰੀ ਸਭਾ ਖੁੜੰਜ ਦੇ ਸਹਿਯੋਗ ਨਾਲ ਪਰਾਲੀ ਨੂੰ ਬਿਨਾਂ ਸਾੜਿਆਂ ਸਿੱਧੀ ਬਿਜਾਈ ਕਰਨ ਲਈ ਸੰਤੋਖ ਐਗਰੀਕਲਚਰ ਵਰਕਸ ਜੈਤੋ ਵਲੋਂ ਤਿਆਰ ਕੀਤੀ ਸੀ. ਐਮ. ਐਸ. ਐਸ ...

ਪੂਰੀ ਖ਼ਬਰ »

192 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ, ਇਕ ਫ਼ਰਾਰ

ਅਬੋਹਰ, 11 ਅਕਤੂਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-2 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ ਜਦੋਂ ਕਿ ਉਸ ਦਾ ਸਾਥੀ ਫ਼ਰਾਰ ਹੋ ਗਿਆ | ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਰੋਹਤਾਸ਼ ਕੁਮਾਰ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਕਿਸਾਨ ਮੰਡੀਆਂ 'ਚ ਸੁੱਕਾ ਝੋਨਾ ਲਿਆਉਣਾ ਯਕੀਨੀ ਬਣਾਉਣ -ਡੀ.ਸੀ.

ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਦੀਆਂ ਸਮੂਹ ਮੰਡੀਆਂ 'ਚ ਖ਼ਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੀਤੀ ਸਾਮ ਤੱਕ ਜ਼ਿਲੇ੍ਹ ਦੀਆਂ ਮੰਡੀਆਂ 'ਚ 11382 ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ

ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ | ਇਸ ਮੀਟਿੰਗ 'ਚ ਅਬੋਹਰ ਦੇ ਵਿਧਾਇਕ ਅਰੁਣ ਕੁਮਾਰ ਨਾਰੰਗ ...

ਪੂਰੀ ਖ਼ਬਰ »

ਲੋਕਤੰਤਰ ਸੈਨਾਨੀ ਸੰਘ ਨੇ ਜੈ ਪ੍ਰਕਾਸ਼ ਨਰਾਇਣ ਦਾ 116ਵਾਂ ਜਨਮ ਦਿਨ ਮਨਾਇਆ

ਅਬੋਹਰ, 11 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਲੋਕਤੰਤਰ ਸੈਨਾਨੀ ਸੰਘ ਵਲੋਂ ਅੱਜ ਜੈ ਪ੍ਰਕਾਸ਼ ਨਰਾਇਣ ਦਾ 116ਵਾਂ ਜਨਮ ਦਿਨ ਮੋਟੈਂਸਰੀ ਕਾਨਵੈਂਟ ਸਕੂਲ 'ਚ ਮਨਾਇਆ ਗਿਆ | ਇਸ ਮੌਕੇ ਓਮ ਪ੍ਰਕਾਸ਼ ਸ਼ਰਮਾ ਸੂਬਾ ਪ੍ਰਧਾਨ ਤੇ ਅਸ਼ੋਕ ਵਾਟਸ ਮੁੱਖ ਮਹਿਮਾਨ ਵਜੋਂ ਪੁੱਜੇ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਨੂੰ ਕਾਨੂੰਨ ਅਨੁਸਾਰ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ-ਢੰਡੀਆਂ, ਕਾਠਗੜ੍ਹ

ਜਲਾਲਾਬਾਦ, 11 ਅਕਤੂਬਰ (ਜਤਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਦੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਤਹਿਤ ਨਰੇਗਾ ਕਾਮਿਆਾ ਨੂੰ ਸਾਲ 'ਚ 100 ਦਿਨ ਕੰਮ ਦੇਣ ਬਾਰੇ ਗੱਲ ਕੀਤੀ ਗਈ ਹੈ ਪਰ ਹਕੀਕਤ 'ਚ 100 ਦਿਨ ਪੂਰੇ ਕੰਮ ਨਹੀਂ ਦਿੱਤਾ ਜਾਂਦਾ | ਇਹ ਪ੍ਰਗਟਾਵਾ ਕਾਮਰੇਡ ਸੁਰਿੰਦਰ ...

ਪੂਰੀ ਖ਼ਬਰ »

ਅਧਿਆਪਕਾਂ ਦੇ ਹੱਕ 'ਚ ਬਿਜਲੀ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ

ਅਬੋਹਰ, 11 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਅਧਿਆਪਕਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਤਹਿਤ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਹਮਾਇਤ ਵਜੋਂ ਗੇਟ ਰੈਲੀ ਕੀਤੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਪੂਰੀ ਤਨਖ਼ਾਹ 'ਤੇ ਪੱਕਾ ਕੀਤਾ ਜਾਵੇ ਤੇ ...

ਪੂਰੀ ਖ਼ਬਰ »

ਸੈਕੰਡਰੀ ਸਕੂਲ ਫਾਜ਼ਿਲਕਾ ਦੀਆਂ ਵਿਦਿਆਰਥਣਾਂ ਲਈ ਸਾਲ 2018 ਤੋਂ ਨਕਦ ਮੈਰਿਟ ਐਵਾਰਡ ਦੇਣ ਦਾ ਫ਼ੈਸਲਾ

ਫ਼ਾਜ਼ਿਲਕਾ, 11 ਅਕਤੂਬਰ (ਅਮਰਜੀਤ ਸ਼ਰਮਾ)-ਅਮਰੀਕਾ 'ਚ ਰਹਿ ਰਹੇ ਫਾਜ਼ਿਲਕਾ ਦੇ ਡਾ. ਨਰਿੰਦਰ ਮੋਹਨ ਕੁੱਕੜ ਵੱਲੋਂ ਆਪਣੀਆਂ ਭੈਣਾਂ ਲਾਜਵੰਤੀ (ਕੁੱਕੜ) ਅਹੂਜਾ ਤੇ ਗਿਆਨ (ਕੁੱਕੜ) ਸੇਤੀਆ ਦੇ ਨਾਂਅ 'ਤੇ ਹਰ ਸਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ...

ਪੂਰੀ ਖ਼ਬਰ »

ਫ਼ਾਜ਼ਿਲਕਾ 'ਚ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਏ ਸੂਬਾ ਪੱਧਰੀ ਬੈਡਮਿੰਟਨ ਮੁਕਾਬਲੇ

ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)-ਸਥਾਨਕ ਰੀਕ੍ਰੇਏਸ਼ਨ ਕਲੱਬ ਵਿਖੇ ਸਮਾਪਤ ਹੋਈਆਂ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਅਮਿੱਟ ਯਾਦਾਂ ਛੱਡਦੇ ਸਮਾਪਤ ਹੋ ਗਏ | ਜਿੱਥੇ ਵੱਖ ਵੱਖ ਸ਼ਹਿਰਾਂ ਤੋਂ ਆਏ ਸੈਂਕੜਿਆਂ ਦੀ ਗਿਣਤੀ 'ਚ ...

ਪੂਰੀ ਖ਼ਬਰ »

ਗੱਠਾਂ ਬਣਾ ਕੇ ਪਰਾਲੀ ਨੂੰ ਸਾੜੇ ਬਗੈਰ ਕਿਸਾਨ ਕਣਕ ਦੀ ਬਿਜਾਈ ਕਰ ਸਕਦੇ ਹਨ-ਲਖਵਿੰਦਰ

ਮੰਡੀ ਲਾਧੂਕਾ, 11 ਅਕਤੂਬਰ (ਰਾਕੇਸ਼ ਛਾਬੜਾ)-ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕਿਸਾਨ ਕਣਕ ਦੀ ਬਿਜਾਈ ਕਰ ਸਕਦੇ ਹਨ ਇਹ ਵਿਚਾਰ ਪਿੰਡ ਕਿੜਿਆਵਾਲਾ ਦੇ ਕਿਸਾਨ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਇਸ ਪਿੰਡ 'ਚ ਉਹ 20 ਕਿਲਿਆਂ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ ਵਾਦ-ਵਿਵਾਦ ਮੁਕਾਬਲਾ ਕਰਵਾਇਆ

ਅਬੋਹਰ, 11 ਅਕਤੂਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਡੀ.ਏ.ਵੀ. ਕਾਲਜ ਦੇ ਕਾਮਰਸ ਵਿਭਾਗ ਵਲੋਂ ਜੀ.ਐ ੱਸ.ਟੀ. ਦੇ ਵਿਸ਼ੇ ਨੂੰ ਕੇਂਦਰ ਬਿੰਦੂ ਬਣਾ ਕੇ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ | ਜਿਸ 'ਚ 21 ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀ ਗੁਰਲੀਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX