ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  1 day ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  1 day ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  1 day ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  1 day ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  1 day ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  1 day ago
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  1 day ago
ਪੁਲਿਸ ਨੇ ਬਿਜਲੀ ਟਰਾਂਸਫ਼ਾਰਮਰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
. . .  1 day ago
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ 'ਚ ਰੁਲ ਰਿਹੈ ਅੰਨਦਾਤਾ
. . .  1 day ago
ਆਵਾਰਾ ਕੁੱਤਿਆਂ ਵਲੋਂ ਕੀਤੇ ਹਮਲੇ 'ਚ ਅੱਠ ਸਾਲਾ ਬੱਚਾ ਜ਼ਖ਼ਮੀ
. . .  1 day ago
ਅੱਠ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ 'ਚ ਲੱਗਾ ਕਰਫ਼ਿਊ, ਸੋਸ਼ਲ ਮੀਡੀਆ 'ਤੇ ਵੀ ਲੱਗੀ ਪਾਬੰਦੀ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਬੱਚੇ
. . .  1 day ago
ਸ੍ਰੀਲੰਕਾ 'ਚ ਹੋਇਆ ਅੱਠਵਾਂ ਧਮਾਕਾ
. . .  1 day ago
ਜੇਕਰ ਪਾਕਿਸਤਾਨ ਸਾਡਾ ਪਾਇਲਟ ਵਾਪਸ ਨਾ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ- ਮੋਦੀ
. . .  1 day ago
ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਧੜੇ ਵਿਚਕਾਰ ਖ਼ੂਨੀ ਝੜਪ
. . .  1 day ago
ਸ੍ਰੀਲੰਕਾ 'ਚ ਹੋਇਆ ਇੱਕ ਹੋਰ ਧਮਾਕਾ
. . .  1 day ago
ਬਾਬਰੀ ਢਾਂਚਾ ਸੁੱਟਣ ਦੇ ਬਿਆਨ 'ਤੇ ਸਾਧਵੀ ਪ੍ਰਗਿਆ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
. . .  1 day ago
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ 156 ਲੋਕਾਂ ਦੀ ਗਈ ਜਾਨ, ਮ੍ਰਿਤਕਾਂ 'ਚ 35 ਵਿਦੇਸ਼ੀ ਵੀ ਸ਼ਾਮਲ
. . .  1 day ago
ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ 'ਆਪ' ਨੇ ਕੀਤਾ ਉਮੀਦਵਾਰਾਂ ਦਾ ਐਲਾਨ
. . .  1 day ago
ਸ੍ਰੀਲੰਕਾ 'ਚ ਹੋਏ ਧਮਾਕਿਆਂ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ
. . .  1 day ago
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿਖੇਧੀ
. . .  1 day ago
ਘਰ 'ਚ ਗੋਲੀ ਲੱਗਣ ਕਾਰਨ ਸਹਾਇਕ ਥਾਣੇਦਾਰ ਦੀ ਮੌਤ
. . .  1 day ago
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  1 day ago
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  1 day ago
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  1 day ago
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  1 day ago
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  1 day ago
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  1 day ago
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  1 day ago
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  1 day ago
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  1 day ago
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  1 day ago
ਅਸਲੀ ਪੱਪੂ ਕੌਣ ਸਾਬਤ ਹੋ ਰਿਹਾ ਹੈ - ਸ਼ਤਰੂਘਣ ਸਿਨਹਾ ਦਾ ਮੋਦੀ 'ਤੇ ਹਮਲਾ
. . .  1 day ago
ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  1 day ago
ਅੱਜ ਦਾ ਵਿਚਾਰ
. . .  1 day ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  2 days ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  2 days ago
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  2 days ago
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਅੰਮ੍ਰਿਤਸਰ

ਗੜੇਮਾਰੀ ਅਤੇ ਬੇਮੌਸਮੀ ਬਾਰਿਸ਼ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ

ਅੰਮਿ੍ਤਸਰ, 11 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)¸ਬੀਤੀ ਰਾਤ ਜ਼ਿਲੇ੍ਹ ਦੇ ਵੱਖ-ਵੱਖ ਇਲਾਕਿਆਂ 'ਚ ਹੋਈ ਭਾਰੀ ਗੜੇਮਾਰੀ ਅਤੇ ਬਾਰਿਸ਼ ਕਾਰਨ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ, ਉਥੇ ਹੀ ਜ਼ਿਲੇ੍ਹ ਦੀ ਪ੍ਰਮੁੱਖ ਦਾਣਾ-ਮੰਡੀ ਭਗਤਾਂ ਵਾਲਾ ਵਿਖੇ ਖੁੱਲੇ੍ਹ ਅਸਮਾਨ ਹੇਠ ਪਈ ਲੱਖਾਂ ਕੁਇੰਟਲ ਬਾਸਮਤੀ ਤੇ ਝੋਨਾ ਪ੍ਰਸ਼ਾਸਨਿਕ ਲਾਪ੍ਰਵਾਹੀ ਕਾਰਨ ਗਿੱਲਾ ਹੋ ਗਿਆ ਜਿਸ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਬਾਰਿਸ਼ ਤੇ ਗੜੇਮਾਰੀ ਕਾਰਨ ਸਭ ਤੋਂ ਵੱਧ ਬਲਾਕ ਅਜਨਾਲਾ ਪ੍ਰਭਾਵਿਤ ਹੋਇਆ ਜਿੱਥੇ ਵਿਭਾਗੀ ਜਾਣਕਾਰੀ ਅਨੁਸਾਰ 80 ਫ਼ੀਸਦੀ ਤੋਂ ਵਧੇਰੇ ਜਦਕਿ ਇਸ ਤੋਂ ਇਲਾਵਾ ਚੋਗਾਵਾਂ, ਜੰਡਿਆਲਾ, ਵੇਰਕਾ ਆਦਿ ਬਲਾਕਾਂ 'ਚ 40-50 ਫ਼ੀਸਦੀ ਝੋਨੇ, ਬਾਸਮਤੀ ਅਤੇ ਸਬਜ਼ੀਆਂ ਖ਼ਰਾਬ ਹੋ ਗਈਆਂ ਹਨ | ਇਸ ਸਬੰਧੀ ਕਿਸਾਨ ਕੁਲਜੀਤ ਸਿੰਘ ਵਾਸੀ ਪਿੰਡ ਮਾਲਾਂਵਾਲੀ ਨੇ ਦੱਸਿਆ ਕਿ ਝੱਖੜ, ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਉਨ੍ਹਾਂ ਦੇ ਇਲਾਕੇ 'ਚ 1121 ਦਾ 80 ਫ਼ੀਸਦੀ ਅਤੇ ਪਰਮਲ ਦਾ 40 ਫ਼ੀਸਦੀ ਨੁਕਸਾਨ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਖ਼ਰਾਬੇ ਦੀ ਪੂਰਤੀ ਲਈ ਤੁਰੰਤ ਗਿਰਦਾਵਰੀ ਕਰਵਾਈ ਜਾਵੇ | ਉਥੇ ਹੀ ਦੂਜੇ ਪਾਸੇ ਮੰਡੀ 'ਚ ਸ਼ੈੱਡਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਖੁੱਲੇ੍ਹ ਅਸਮਾਨ ਹੇਠ ਰੱਖ ਕੇ ਵੇਚਣੀ ਪੈਂਦੀ ਹੈ ਤੇ ਜੋ ਸ਼ੈੱਡ ਮੰਡੀ 'ਚ ਬਣੇ ਹਨ ਉਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ | ਬੀਤੀ ਰਾਤ ਹੋਈ ਬਾਰਿਸ਼ ਕਾਰਨ ਕਿਸਾਨਾਂ ਦੀ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਮੀਂਹ ਦੇ ਪਾਣੀ ਨਾਲ ਖ਼ਰਾਬ ਹੋ ਗਈ | ਜਦਕਿ ਕਿਸਾਨਾਂ ਦੇ ਬੈਠਣ ਲਈ ਇਸ ਮੰਡੀ 'ਚ ਕੋਈ ਖ਼ਾਸ ਪ੍ਰਬੰਧ ਨਹੀਂ ਕੀਤਾ ਗਿਆ ਹੈ | ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਮੰਡੀ 'ਚ ਢੁਕਵੇਂ ਪ੍ਰਬੰਧਾਂ ਲਈ ਕਈ ਵਾਰ ਪ੍ਰਸ਼ਾਸਨ ਤੇ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਪਰ ਪਿਛਲੇ ਕਈ ਸਾਲਾਂ ਤੋਂ ਕੋਈ ਵਿਕਾਸ ਕਾਰਜ ਨਹੀਂ ਹੋਇਆ | ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਦਲਬੀਰ ਸਿੰਘ ਛੀਨਾ ਨੇ ਕਿਹਾ ਕਿ ਖ਼ਰਾਬ ਹੋਈਆ ਫ਼ਸਲਾਂ ਸਬੰਧੀ ਰਿਪੋਰਟ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਸੌਾਪ ਦਿੱਤੀ ਹੈ | ਉਨ੍ਹਾਂ ਕਿਹਾ ਕਿ ਬਾਰਿਸ਼ ਦੇ ਅਸਰ ਨਾਲ ਜਿੱਥੇ ਝਾੜ ਘਟੇਗਾ ਉਥੇ ਹੀ ਦਾਣੇ ਵੀ ਕਾਲੇ ਪੈ ਗਏ ਹਨ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਪੱਖੋਂ ਕਾਫ਼ੀ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ 1121 ਪਰਮਲ ਤੋਂ ਇਲਾਵਾ ਮਟਰ ਸਮੇਤ ਹੋਰਨਾਂ ਸਬਜ਼ੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਸਬੰਧੀ ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ | ਉਨ੍ਹਾਂ ਦੱਸਿਆ ਕਿ ਲਗਭਗ 1985 ਤੋਂ ਬਾਅਦ ਦਾਣਾ-ਮੰਡੀ ਭਗਤਾਂ ਵਾਲਾ ਵਿਖੇ ਮੁਰੰਮਤ ਦਾ ਕੋਈ ਕੰਮ ਨਹੀਂ ਹੋਇਆ ਪਰ ਬੀਤੇ ਦਿਨਾਂ ਦੌਰਾਨ ਮੰਡੀ ਦੀ ਖਸਤਾ ਹਾਲਤ ਸਬੰਧੀ ਉਨ੍ਹਾਂ ਰਿਪੋਰਟ ਸਰਕਾਰ ਨੂੰ ਭੇਜੀ ਸੀ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਨੇ ਜ਼ਿਲੇ੍ਹ ਦੀਆਂ ਸਮੂਹ ਮੰਡੀਆਂ ਦੀ ਮੁਰੰਮਤ ਲਈ ਮਨਜ਼ੂਰੀ ਦਿੱਤੀ ਹੈ ਤੇ ਸੀਜ਼ਨ ਦੇ ਤੁਰੰਤ ਬਾਅਦ ਕੰਮ ਸ਼ੁਰੂ ਕਰਵਾਇਆ ਜਾਵੇਗਾ |
ਗੜ੍ਹੇ ਪੈਣ ਨਾਲ ਤਬਾਹ ਹੋਈ ਫ਼ਸਲ ਦਾ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਸਰਹੱਦੀ ਪਿੰਡਾਂ ਦਾ ਜਾਇਜ਼ਾ ਲਿਆ
ਰਮਦਾਸ, 11 ਅਕਤੂਬਰ (ਜਸਵੰਤ ਸਿੰਘ ਵਾਹਲਾ)-ਸਰਹੱਦੀ ਖੇਤਰ ਦੇ ਦਰਜ਼ਨਾਂ ਪਿੰਡਾਂ ਬਗਵਾਨਪੁਰਾ, ਮਲਕਪੁਰ, ਨੰਗਲ ਸੋਹਲ, ਰੂੜੇਵਾਲ, ਅਵਾਣ, ਧੰਗਈ, ਪੰਡੋਰੀ, ਚੰਡੀਗੜ੍ਹ ਅਬਾਦੀ, ਮੰਦਰਾਵਾਲਾ, ਧੰਗਈ, ਸ਼ਹਿਦਾਜ਼ਾ, ਪੱਛੀਆਂ, ਜੱਟਾ ਅੰਦਰ ਕਰੀਬ ਤੜਕੇ ਢਾਈ ਵਜ੍ਹੇ ਹੋਈ ਭਾਰੀ ਗੜੇਮਾਰੀ ਤੇ ਬਾਰਸ਼ ਕਾਰਨ ਸੈਂਕੜੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਝੋਨਾਂ, ਗੋਭੀ, ਸਬਜ਼ੀਆਂ, ਪਸ਼ੂਆਂ ਦਾ ਚਾਰਾ ਆਦਿ ਬੁਰੀ ਤਰ੍ਹਾਂ ਤਬਾਹ ਕਰ ਦਿੱਤੀਆਂ ਹਨ ਤੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ, ਕਿਉਂਕਿ ਝੋਨੇ ਦੀ ਫ਼ਸਲ ਕਟਾਈ ਲਈ ਬਿਲਕੁੱਲ ਤਿਆਰ ਬਰ ਤਿਆਰ ਸੀ | ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਵੱਖ-ਵੱਖ ਪਿੰਡਾਂ 'ਚ ਜਾ ਕੇ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਖ਼ਰਾਬ ਹੋਈਆਂ ਫ਼ਸਲਾਂ ਦੀਆਂ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿਸਾਨਾਂ ਨੂੰ ਮੁਆਵਜ਼ਾ ਦੁਆਇਆ ਜਾਵੇਗਾ | ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਕਰਨਪਾਲ ਸਿੰਘ ਰਿਆੜ ਤੇ ਹੋਰ ਸਰਕਾਰੀ ਅਧਿਕਾਰੀ ਮੌਜੂਦ ਸਨ | ਇਸ ਮੌਕੇ ਕਿਸਾਨ ਸਵਿੰਦਰ ਸਿੰਘ, ਸ਼ਮਸੇਰ ਸਿੰਘ, ਰਿੰਪੀ ਵਾਹਲਾ, ਗੁਰਪਾਲ ਸਿੰਘ ਪੱਛੀਆ, ਪਿ੍ਥੀਪਾਲ ਸਿੰਘ, ਨੰਬਰਦਾਰ ਨਰਿੰਦਰ ਸਿੰਘ, ਦਵਿੰਦਰਪਾਲ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਸੂਬਾ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ, ਜਤਿੰਦਰਪਾਲ ਸਿੰਘ ਬੰਟੀ, ਰਣਧੀਰ ਸਿੰਘ ਪੰਡੋਰੀ, ਹਰਭਜਨ ਸਿੰਘ, ਦਵਿੰਦਰਪਾਲ ਸਿੰਘ ਆਦਿ ਮੌਜੂਦ ਸਨ |
ਅਜਨਾਲਾ ਦੇ 15 ਪਿੰਡਾਂ 'ਚ ਕਿਸਾਨਾਂ ਦੀਆਂ ਫ਼ਸਲਾਂ ਦਾ 90 ਫੀਸਦੀ ਹੋਇਆ ਨੁਕਸਾਨ : ਖੇਤੀਬਾੜੀ ਅਫ਼ਸਰ ਅਜਨਾਲਾ
ਅਜਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਰਾਤ ਅਚਾਨਕ ਹੋਈ ਬੇਮੌਸਮੀ ਬਰਸਾਤ ਤੇ ਭਾਰੀ ਗੜੇਮਾਰੀ ਕਾਰਨ ਬਲਾਕ ਅਜਨਾਲਾ ਅਧੀਂਨ ਆਉਂਦੇ ਸਰਕਲ ਰਮਦਾਸ ਦੇ 15 ਪਿੰਡਾਂ ਦੇ ਕਿਸਾਨਾਂ ਦੀਆਂ ਭਾਰੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਜਿਸ ਸਬੰਧੀ ਖੇਤੀਬਾੜੀ ਵਿਭਾਗ ਵਲੋਂ ਰਿਪੋਰਟਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਅੱਜ ਬਲਾਕ ਖੇਤੀਬਾੜੀ ਅਫ਼ਸਰ ਅਜਨਾਲਾ ਡਾ: ਚਰਨਜੀਵ ਲਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਲ ਰਮਦਾਸ ਆਉਂਦੇ 15 ਪਿੰਡਾਂ ਦੇ ਕਈ ਕਿਸਾਨਾਂ ਦੀ ਬਾਸਮਤੀ 1121, ਪਰਮਲ, ਪਸ਼ੂਆਂ ਦਾ ਚਾਰਾ ਅਤੇ ਗੋਭੀ ਦਾ 90 ਪ੍ਰਤੀਸ਼ਤ ਨੁਕਸਾਨ ਹੋ ਗਿਆ ਹੈ ਅਤੇ 3 ਪਿੰਡਾਂ 'ਚ 25 ਫੀਸਦੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਡਾ: ਚਰਨਜੀਵ ਲਾਲ ਨੇ ਦੱਸਿਆ ਕਿ ਜਿੰਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉਸ ਸਬੰਧੀ ਖੇਤੀਬਾੜੀ ਵਿਭਾਗ ਵਲੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਅਗਲੇਰੀ ਕਾਰਵਾਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜੀ ਜਾਵੇਗੀ।
ਫਲਦਾਰ ਬੂਟਿਆਂ ਦਾ ਵੀ ਹੋਇਆ ਨੁਕਸਾਨ
ਬੀਤੀ ਰਾਤ ਹੋਈ ਭਾਰੀ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਥੇ ਹੀ ਲੋਕਾਂ ਵਲੋਂ ਆਪਣੀਆਂ ਘਰੇਲੂ ਬਗੀਚੀਆਂ 'ਚ ਲਗਾਏ ਫਲਦਾਰ ਬੂਟਿਆਂ ਦਾ ਫਲ ਝੜਨ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਸਬੰਧੀ ਮਾਰਕਿਟ ਕਮੇਟੀ ਅਜਨਾਲਾ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੂਬੀ ਗੁੱਝਾਪੀਰ ਨੇ ਝੋਨੇ ਦੀ ਫ਼ਸਲ ਤੇ ਘਰ ਦੀ ਬਗੀਚੀ ਵਿਚ ਲੱਗੇ ਫ਼ਲਦਾਰ ਬੂਟੇ ਕਿੰਨੂਆਂ ਦੇ ਹੋਏ ਕਾਫੀ ਨੁਕਸਾਨ ਬਾਰੇ ਦੱਸਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਤਹਿਸੀਲ ਅਜਨਾਲਾ ਅੰਦਰ ਜਿੰਨ੍ਹਾਂ ਵੀ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਉਸਦੀ ਤੁਰੰਤ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਝੋਨੇ ਤੇ ਸਬਜ਼ੀਆਂ ਦਾ ਭਾਰੀ ਨੁਕਸਾਨ
ਨਵਾਂ ਪਿੰਡ, (ਜਸਪਾਲ ਸਿੰਘ)-ਪਿਛਲੀ ਰਾਤ ਪਏ ਮੀਂਹ ਤੇ ਗੜ੍ਹਿਆਂ ਨਾਲ ਝੋਨੇ ਦੀ ਪੱਕੀ ਹੋਈ ਖੇਤ 'ਚ ਖਲੋਤੀ ਕਿਸਾਨਾਂ ਦੀ ਫ਼ਸਲ ਤੇ ਬੀਜੀਆਂ ਹੋਈਆਂ ਸਬਜ਼ੀਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਦੇ ਸਬੰਧ 'ਚ ਸਥਾਨਕ ਅਤੇ ਆਸ-ਪਾਸ ਦੇ ਕਿਸਾਨਾਂ ਮਨਜੀਤ ਸਿੰਘ ਰਾਏਪੁਰ, ਮਹਿਲ ਸਿੰਘ ਛਾਪਾ, ਰਾਜਬੀਰ ਸਿੰਘ ਫਤਿਹਪੁਰ, ਕਾਮਰੇਡ ਲਖਬੀਰ ਸਿੰਘ, ਅਨਮੋਲ ਸਿੰਘ ਛਾਪਾ, ਜਥੇਦਾਰ ਜਸਬੀਰ ਸਿੰਘ ਨਿਜਾਮਪੁਰ, ਜਗਜੀਤ ਸਿੰਘ ਸ਼ਹੀਦੀ ਪਰਿਵਾਰ, ਭੁਪਿੰਦਰ ਸਿੰਘ ਤੀਰਥਪੁਰ, ਜਸਵੰਤ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ ਸੇਠ, ਜਸਵੰਤ ਸਿੰਘ, ਸੁਖਦੇਵ ਸਿੰਘ ਨਵਾਂ ਪਿੰਡ, ਤਰਸੇਮ ਸਿੰਘ ਨੰਗਲ, ਮੰਗਦੇਵ ਸਿੰਘ ਛੀਨਾ ਆਦਿ ਵਲੋਂ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਹਿੰਗੇ ਭਾਅ ਦੇ ਡੀਜ਼ਲ ਤੇ ਖਾਦਾਂ ਪਾ ਕੇ ਪਾਲੀ ਗਈ ਝੋਨੇ ਦੀ ਫ਼ਸਲ ਨੂੰ ਪਿਛਲੇ ਮਹੀਨੇ ਪਏ ਭਾਰੀ ਮੀਂਹ ਨਾਲ ਜਿਥੇ ਭਾਰੀ ਨੁਕਸਾਨ ਪੁੱਜਾ ਸੀ, ਓਥੇ ਹੀ ਉਨ੍ਹਾਂ ਵਲੋਂ ਝੋਨੇ ਦੀ ਵਾਢੀ ਤੋਂ ਬਾਅਦ 'ਚ ਬੀਜੀਆਂ ਜਾਣ ਵਲੀਆਂ ਸਬਜ਼ੀਆਂ ਪਹਿਲਾਂ ਹੀ ਕਾਫੀ ਪਿਛੇਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮੀਂਹ ਤੋਂ ਬਾਅਦ ਲੱਗੇ ਦਿਨਾਂ ਨਾਲ ਉਨ੍ਹਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ, ਪਰ ਰਾਤੀਂ ਪਏ ਮੀਂਹ ਤੇ ਗੜਿਆਂ ਨਾਲ ਝੋਨੇ ਦੀ ਖਲੋਤੀ ਫ਼ਸਲ ਦੇ ਨਾਲ-ਨਾਲ ਉਨ੍ਹਾਂ ਵਲੋਂ ਬੀਜੇ ਗਏ ਮਟਰ, ਆਲੂ ਆਦਿ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।
ਸਰਹੱਦੀ ਖੇਤਰ 'ਚ ਭਾਰੀ ਗੜ੍ਹੇਮਾਰੀ ਕਾਰਨ ਹਜ਼ਾਰਾਂ ਏਕੜ ਫ਼ਸਲ ਬਰਬਾਦ
ਗੱਗੋਮਾਹਲ, (ਬਲਵਿੰਦਰ ਸਿੰਘ ਸੰਧੂ)-ਅੱਜ ਕਰੀਬ ਤੜਕੇ ਢਾਈ ਵਜੇ ਸਰਹੱਦੀ ਖੇਤਰ ਦੇ ਦਰਜ਼ਨਾਂ ਪਿੰਡਾਂ ਅੰਦਰ ਹੋਈ ਭਾਰੀ ਗੜੇਮਾਰੀ ਤੇ ਬਾਰਸ਼ ਕਾਰਨ ਸੈਂਕੜੇ ਕਿਸਾਨ ਪਲਕ ਝਪਕਦਿਆਂ ਹੀ ਸ਼ਾਹੂਕਾਰ ਤੋਂ ਕੰਗਾਲ ਬਣ ਗਏ। ਪੱਤਰਕਾਰਾਂ ਦੀ ਇਸ ਟੀਮ ਨੇ ਧੰਗਈ, ਰੂੜੇਵਾਲ, ਕਤਲੇ, ਅਵਾਣ, ਅਵਾਣ ਝੂੱਗੀਆਂ, ਪੰਡੋਰੀ, ਮੰਦਰਾਵਾਲਾ, ਚੰਡੀਗੜ੍ਹ ਅਬਾਦੀ, ਸਹਿਦਾਜ਼ਾ, ਪੱਛੀਆ, ਜੱਟਾਂ ਆਦਿ ਦਰਜ਼ਨਾਂ ਪਿੰਡਾਂ ਦੇ ਕਿਸਾਨਾਂ ਖੇਤਾਂ 'ਚ ਖੜ੍ਹੇ ਜਿੱਥੇ ਆਪਣੀ ਕਿਸਮਤ ਨੂੰ ਕੋਸਦੇ ਨਜ਼ਰ ਆਏ ਉੱਥੇ ਕੁਦਰਤ ਦੀ ਇਸ ਮਾਰ ਝੰਬੇ ਮਾਯੂਸ ਨਜ਼ਰਾਂ ਨਾਲ ਆਪਣੇ ਘਰ ਗਰਿਸਥੀ ਤੇ ਹੋਰ ਖ਼ਰਚੇ ਦਾ ਲੇਖਾ ਕਰਕੇ ਦਿਲਾਂ ਵਿੱਚ ਦਰਦ ਭਰੇ ਸਵਾਲੀਆਂ ਨਜ਼ਰਾਂ ਨਾਲ ਪੁੱਛਦੇ ਨਜ਼ਰੀ ਪਏ ਕਿ ਹੁਣ ਸਾਡਾ ਕੀ ਬਣੂ? ਖੇਤਾਂ ਵਿਚ ਖੜੀ ਝੋਨੇ ਦੀ ਫ਼ਸਲ ਨਾਲ ਕਾਸ਼ਤ ਕੀਤੀ ਮਟਰਾਂ ਦੀ ਫ਼ਸਲ ਗੋਭੀ, ਹਰਾ ਚਾਰਾ, ਕਮਾਦ, ਆਲੂ ਆਦਿ ਹਰੇਕ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ, ਸਰਪੰਚ ਸਤਪਾਲ ਸਿੰਘ, ਸਾਬਕਾ ਸਰਪੰਚ ਪੂਰਨ ਸਿੰਘ, ਮੁੱਖਤਾਰ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਸਿੰਘ, ਜਸਪਾਲ ਸਿੰਘ, ਜਸਬੀਰ ਸਿੰਘ, ਤਜਿੰਦਰ ਸਿੰਘ, ਗੁਲਜਾਰ ਸਿੰਘ, ਲਖਬੀਰ ਸਿੰਘ, ਸਾਬਕਾ ਸਰਪੰਚ ਵੀਰ ਸਿੰਘ ਕਤਲੇ, ਸਰਪੰਚ ਦਲਜੀਤ ਸਿੰਘ ਕਤਲੇ, ਉਪਕਾਰ ਸਿੰਘ, ਚਰਨਜੀਤ ਸਿੰਘ ਰੂੜੇਵਾਲ, ਸਹਿਬ ਸਿੰਘ, ਬਲਵਿੰਦਰ ਸਿੰਘ, ਸਰਪੰਚ ਕਾਬਲ ਸਿੰਘ ਪੱਛੀਆ, ਸਰਪੰਚ ਬਲਵਿੰਦਰ ਸਿੰਘ ਜੱਟਾ ਆਦਿ ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਘੱਟੋਂ-ਘੱਟ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਹੀ ਕੁਦਰਤੀ ਆਫ਼ਤ ਤੋਂ ਪੀੜਤ ਕਿਸਾਨ ਆਉਣ ਵਾਲੀ ਫ਼ਸਲ ਦੀ ਕਾਸ਼ਤ ਕਰ ਸਕਣਗੇ।

ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼

ਬਹੋੜੂ, 12 ਅਕਤੂਬਰ (ਬਲਕਾਰ ਸਿੰਘ ਬਹੋੜੂ)-ਇਕ ਨੌਜਵਾਨ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਕਾਇਮ ਕਰਕੇ ਬਾਅਦ ਵਿਚ ਵਿਆਹ ਤੋਂ ਮੁਕਰਨ ਦੇ ਦੋਸ਼ ਲਗਾਏ ਹਨ | ਅੱਜ ਇਥੇ ਪੱਤਰਕਾਰਾਂ ਨੂੰ ਐਸ.ਐਸ.ਪੀ. (ਦਿਹਾਤੀ) ਨੂੰ ਦਿੱਤੀ ਦਰਖਾਸਤ ਦੀ ਕਾਪੀ ਵਿਖਾਉਂਦੀਆਂ ...

ਪੂਰੀ ਖ਼ਬਰ »

ਬਜ਼ੁਰਗ ਕੌਾਸਲਰ ਭਾਟੀਆ 'ਤੇ ਹੋਏ ਹਮਲੇ ਦੇ ਮਾਮਲੇ 'ਚ ਮੁਖ ਦੋਸ਼ੀ ਗਿ੍ਫਤਾਰ

ਅੰਮਿ੍ਤਸਰ, 11 ਅਕਤੂਬਰ (ਰੇਸ਼ਮ ਸਿੰਘ)-ਵਾਰਡ ਨੰਬਰ 30 ਤੋਂ ਕੌਾਸਲਰ ਤੇ ਬਜ਼ੁਰਗ ਆਗੂ ਜੀਤ ਸਿੰਘ ਭਾਟੀਆ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਮੁੱਖ ਕਥਿਤ ਦੋਸ਼ੀ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮਿਲੇ ਵੇਰਵਿਆਂ ਅਨੁਸਾਰ ਫ਼ੜਿਆ ਗਿਆ ਨੌਜਵਾਨ ਵਾਇਰਲ ਹੋਈ ...

ਪੂਰੀ ਖ਼ਬਰ »

ਪਿੰਡ ਬੇਦੀ ਛੰਨਾ ਤੋਂ 180 ਲੀਟਰ ਲਾਹਣ ਬਰਾਮਦ, ਕਥਿਤ ਦੋਸ਼ੀ ਫਰਾਰ

ਗੱਗੋਮਾਹਲ, 11 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਪੁਲਿਸ ਚੌਕੀ ਗੱਗੋਮਾਹਲ ਦੇ ਇੰਚਾ: ਏ.ਐਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਖਾਸ ਪਾਸੋਂ ਇਤਲਾਹ ਮਿਲੀ ਸੀ ਕਿ ਪਿੰਡ ਬੇਦੀ ਛੰਨਾਂ ਵਿਚ ਲੱਭਾ ਨਾ ਦਾ ਵਿਅਕਤੀ ਘਰ ਵਿਚ ਨਾਜਾਇਜ਼ ਸ਼ਰਾਬ ਕੱਢਣ ਤੇ ...

ਪੂਰੀ ਖ਼ਬਰ »

ਅਵਾਰਾ ਪਸ਼ੂ 'ਚ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਵੇਰਕਾ, 11 ਅਕਤੂਬਰ (ਪਰਮਜੀਤ ਸਿੰਘ ਬੱਗਾ)¸ਵੇਰਕਾ ਬਾਈਪਾਸ ਵੱਲ੍ਹਾ ਰੋਡ 'ਤੇ ਅੱਜ ਸਵੇਰੇ ਅਵਾਰਾ ਪਸ਼ੂ 'ਚ ਵੱਜਣ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਵਿਅਕਤੀ ਦੀ ਪਹਿਚਾਣ ਦਲਬੀਰ ਸਿੰਘ (45) ਪੁੱਤਰ ਗੁਰਭਜਨ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਨਿਗਮ ਨੇ ਨਾਜਾਇਜ਼ ਕਬਜ਼ਿਆਂ 'ਤੇ ਕੀਤੀ ਕਾਰਵਾਈ

ਅੰਮਿ੍ਤਸਰ, 11 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕਾਰਵਾਈ ਕਰਕੇ ਨਾਜਾਇਜ਼ ਕਬਜ਼ਿਆਂ ਨੂੰ ਛਡਾਇਆ ਤੇ ਸਰਕਾਰੀ ਜਗ੍ਹਾ 'ਤੇ ਆਪਣਾ ਸਮਾਨ ਰੱਖ ਕੇ ਇਸ ਨੂੰ ਨਿੱਜੀ ਵਰਤੋਂ 'ਚ ਲਿਆਉਣ ਵਾਲੇ ਲੋਕਾਂ ਦਾ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਡੀ.ਸੀ. ਦਫ਼ਤਰ ਮੂਹਰੇ ਫੂਕਿਆ ਕੇਂਦਰ ਦਾ ਪੁਤਲਾ

ਅੰਮਿ੍ਤਸਰ, 11 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਬਾਹਰ ਕੇਂਦਰ ਸਰਕਾਰ ਿਖ਼ਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਉਪਰੰਤ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ...

ਪੂਰੀ ਖ਼ਬਰ »

ਦਿਮਾਗ 'ਚ ਬਣੇ ਟਿਊਮਰ ਦਾ ਸਫ਼ਲ ਅਪ੍ਰੇਸ਼ਨ ਕਰਕੇ ਮਹਿਲਾ ਨੂੰ ਰੋਗ ਮੁਕਤ ਕੀਤਾ

ਵੇਰਕਾ, 11 ਅਕਤੂਬਰ (ਪਰਮਜੀਤ ਸਿੰਘ ਬੱਗਾ)-ਅਕਾਸ਼ਦੀਪ ਮਲਟੀਸਪੈਸ਼ਲਿਟੀ ਤੇ ਨਿਊਰੋ ਟਰੋਮਾ ਹਸਪਤਾਲ ਮਜੀਠਾ ਰੋਡ ਦੇ ਮਾਹਿਰ ਡਾਕਟਰਾਂ ਨੇ ਇਕ ਮਹਿਲਾ ਦੇ ਦਿਮਾਗ 'ਚ ਬਣੇ ਟਿਊਮਰ ਦਾ ਸਫ਼ਲ ਅਪ੍ਰੇਸ਼ਨ ਕਰਕੇ ਉਸਦਾ ਜੀਵਨ ਸੁਰੱਖਿਅਤ ਕਰਨ ਦਾ ਦਾਅਵਾ ਕੀਤਾ ਹੈ | ਹਸਪਤਾਲ ...

ਪੂਰੀ ਖ਼ਬਰ »

ਭਗਤ ਗੁਰਕਿ੍ਪਾਲ ਸਿੰਘ ਗੁਰੂਵਾਲੀ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਕੀਰਤਨ ਸਮਾਗਮ

ਚੱਬਾ, 11 ਅਕਤੂਬਰ (ਜੱਸਾ ਅਨਜਾਣ)-ਨਾਮ ਦੇ ਰਸੀਏ ਸੰਤ ਬਾਬਾ ਭਗਤ ਗੁਰਕਿ੍ਪਾਲ ਸਿੰਘ ਗੁਰੂਵਾਲੀ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਕੀਰਤਨ ਸਮਾਗਮ ਬਾਬਾ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪਿੰਡ ਗੁਰੂਵਾਲੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਭਾਈ ਸਾਦਾ ਦੀ ਯਾਦ 'ਚ ਧਾਰਮਿਕ ਸਮਾਗਮ ਤੇ ਕੁਸ਼ਤੀ ਮੁਕਾਬਲੇ

ਰਾਜਾਸਾਂਸੀ, 11 ਅਕਤੂਬਰ (ਹਰਦੀਪ ਸਿੰਘ ਖੀਵਾ)-ਪਿੰਡ ਬੱਲ ਸਚੰਦਰ ਵਿਖੇ ਭਾਈ ਸਾਦਾ ਦੀ ਯਾਦ ਨੂੰ ਸਮਰਪਿਤ ਸਮੂਹ ਪਿੰਡ ਵਾਸੀਆਂ ਵਲੋਂ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਪਿੰਡ ਸਚੰਦਰ ਵਿਖੇ ਸਥਿਤ ਗੁ: ਭਾਈ ਸਾਦਾ ਜੀ ਵਿਖੇ ਰਖਾਏ ਗਏ ...

ਪੂਰੀ ਖ਼ਬਰ »

ਅਟਾਰੀ ਮੰਡੀ 'ਚ ਤਰਸੇਮ ਸਿੰਘ ਡੀ.ਸੀ. ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਅਟਾਰੀ, 11 ਅਕਤੂਬਰ (ਰੁਪਿੰਦਰਜੀਤ ਸਿੰਘ ਭਕਨਾ)-ਐਮ.ਐਲ.ਏ. ਅਟਾਰੀ ਤਰਸੇਮ ਸਿੰਘ ਡੀ.ਸੀ. ਵਲੋਂ ਦਾਣਾ ਮੰਡੀ ਅਟਾਰੀ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਕਰਾਉਂਦਿਆਂ ਕਿਸਾਨ ਨੂੰ ਮੰਡੀ ਵਿਚ ਕੋਈ ਵੀ ਮੁਸ਼ਕਿਲ ਦਰਪੇਸ਼ ਨਾ ਆਉਣ ਦੇਣ ਦੀ ਗੱਲ ਕਹੀ | ਇਸ ਮੌਕੇ ਉਨ੍ਹਾਂ ਨੇ ...

ਪੂਰੀ ਖ਼ਬਰ »

ਦੋਸ਼ੀਆਂ 'ਤੇ ਕਾਰਵਾਈ ਕਰੇ ਪੁਲਿਸ ਨਹੀਂ ਤਾਂ ਆਮ ਆਦਮੀ ਪਾਰਟੀ ਫੜੇਗੀ ਸੰਘਰਸ਼ ਦਾ ਰਾਹ-ਧਾਲੀਵਾਲ

ਅੰਮਿ੍ਤਸਰ, 11 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਕੱਲ੍ਹ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਟੌਲ ਵਿਖੇ ਹੋਏ ਆਮ ਆਦਮੀ ਪਾਰਟੀ ਦੇ ਦੋ ਵਰਕਰਾਂ ਤੇ ਜਾਨਲੇਵਾ ਹਮਲੇ ਵਿਚ ਗੰਭੀਰ ਜ਼ਖ਼ਮੀ ਵਰਕਰਾਂ ਦਾ ਹਾਲ ਚਾਲ ਜਾਣਨ ਲਈ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ...

ਪੂਰੀ ਖ਼ਬਰ »

ਬਿਕਰਾਊਰ ਵਿਖੇ ਪਹਿਲੀ ਪਾਤਿਸ਼ਾਹੀ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 24 ਨੂੰ - ਬੀਬੀ ਅਮਰੀਕ ਕੌਰ

ਅਜਨਾਲਾ, 11 ਅਕਤੂਬਰ (ਐਸ. ਪ੍ਰਸ਼ੋਤਮ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਕਰਾਊਰ, ਅਜਨਾਲਾ ਵਿਖੇ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 24 ਅਕਤੂਬਰ ਨੂੰ ਸਜਾਏ ਜਾਣ ਵਾਲੇ ਗੁਰਮਤਿ ਸਮਾਗਮ, ਲੋੜਵੰਦ ...

ਪੂਰੀ ਖ਼ਬਰ »

ਗੁਰਮੇਜ ਸਿੰਘ ਛੀਨਾ ਨਮਿਤ ਅੰਤਿਮ ਅਰਦਾਸ 'ਚ ਕਈ ਸ਼ਖਸੀਅਤਾਂ ਵਲੋਂ ਸ਼ਰਧਾਂਜਲੀ

ਅੰਮਿ੍ਤਸਰ, 11 ਅਕਤੂਬਰ (ਹਰਮਿੰਦਰ ਸਿੰਘ)-ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਦੀ ਅੰਮਿ੍ਤਸਰ ਸੈਂਟਰਲ ਕੋ-ਅਪਰੇਟਿਵ ਬੈਂਕ ਹਾਲ ਬਾਜਾਰ ਦੇ ਸਾਬਕਾ ਮੈਨੇਜਰ ਸ: ਗੁਰਮੇਜ ਸਿੰਘ ਛੀਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਤਰਨ ...

ਪੂਰੀ ਖ਼ਬਰ »

ਕਣਕ ਦੇ ਬੀਜ਼ 'ਤੇ ਸਬਸਿਡੀ ਹਾਸਿਲ ਕਰਨ ਲਈ 25 ਅਕਤੂਬਰ ਤੱਕ ਅਰਜੀਆਂ ਮੰਗੀਆਂ

ਅਜਨਾਲਾ, 11 ਅਕਤੂਬਰ (ਐਸ. ਪ੍ਰਸ਼ੋਤਮ)-ਪੰਜਾਬ ਸਰਕਾਰ ਨੇ ਹਾੜੀ ਦੀ ਮੁੱਖ ਫ਼ਸਲ ਕਣਕ ਦੇ ਬੀਜ਼ ਤੇ ਸਬਸਿਡੀ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦਾ ਫ਼ੈਸਲਾ ਲਿਆ ਹੈ ਤੇ ਕਿਸਾਨ ਹੁਣ ਪੰਜਾਬ ਸਰਕਾਰ ਵਲੋਂ ਬੀਜ਼ ਪ੍ਰਮਾਣਿਤ ਸਰਕਾਰੀ ਤੇ ਅਰਧ ਸਰਕਾਰੀ ...

ਪੂਰੀ ਖ਼ਬਰ »

ਰਈਆ ਵਿਖੇ ਮਿਡ-ਡੇ-ਮੀਲ ਵਰਕਰ ਯੂਨੀਅਨ ਵਰਕਰਾਂ ਵਲੋਂ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ

ਪੰਜਾਬ ਸਰਕਾਰ ਿਖ਼ਲਾਫ਼ ਕੀਤੀ ਜੰਮ ਕੇ ਨਾਅਰੇਬਾਜੀ ਰਈਆ, 11 ਸਤੰਬਰ (ਸ਼ਰਨਬੀਰ ਸਿੰਘ ਕੰਗ)-ਆਪਣੀਆਂ ਹੱਕੀ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖੀ ਤੋਂ ਪ੍ਰੇਸ਼ਾਨ ਮਿਡ-ਡੇ-ਮੀਲ ਵਰਕਰ ਦੀ ਅਹਿਮ ਮੀਟਿੰਗ ਸੂਬਾਈ ਜਰਨਲ ਸਕੱਤਰ ਮਮਤਾ ਸ਼ਰਮਾ (ਮੱਦ) ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਵਰਦਾਨ ਸਾਬਤ ਹੋ ਰਹੀ ਹੈ ਆਯੁਰਵੈਦਿਕ ਦਵਾਈ-ਸਿੱਧੂ

ਜਲੰਧਰ, 11 ਅਕਤੂਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਭਾਈ ਘਨੱ੍ਹਈਆ ਜੀ ਸੁਸਾਇਟੀ ਵਲੋਂ ਨਗਰ ਕੀਰਤਨ ਮੌਕੇ ਸਵਾਗਤੀ ਗੇਟ, ਛਬੀਲ, ਲੱਡੂਆਂ ਦਾ ਲੰਗਰ ਅਤੇ ਫ਼ਸਟ ਏਡ ਪੋਸਟ ਲਗਾਉਣ ਦਾ ਫੈਸਲਾ

ਅੰਮਿ੍ਤਸਰ, 11 ਅਕਤੂਬਰ (ਜੱਸ)-ਭਾਈ ਘਨ੍ਹੱਈਆ ਜੀ ਮਿਸ਼ਨ ਸੁਸਾਇਟੀ ਜੋ ਕਿ ਪਿਛਲੇ 22 ਸਾਲਾ ਤੋਂ ਗਰੀਬਾਂ, ਲਵਾਰਿਸਾਂ, ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਤੱਤਪਰ ਹੈ, ਇਕੱਤਰਤਾ ਪਿ੍ੰਸੀਪਲ ਬਲਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਇਕੱਤਰਤਾ 'ਚ ਫੈਸਲਾ ਕੀਤਾ ਗਿਆ ਕਿ ...

ਪੂਰੀ ਖ਼ਬਰ »

ਮੰਗਾਂ ਲਾਗੂ ਨਾ ਕਰਨ 'ਤੇ ਪੈਨਸ਼ਨਰਾਂ 'ਚ ਭਾਰੀ ਰੋਸ

ਚੋਗਾਵਾਂ, 11 ਅਕਤੂਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਸਟੇਟ ਪੈਨਸਨਰਜ਼ ਐਾਡ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਚੋਗਾਵਾਂ ਦੇ ਪ੍ਰਧਾਨ ਮਖਤੂਲ ਸਿੰਘ ਦੀ ਅਗਵਾਈ ਹੇਠ ਸਬ ਤਹਿਸੀਲ ਲੋਪੋਕੇ/ਚੋਗਾਵਾਂ ਦੇ ਸਮੁੱਚੇ ਪੈਨਸ਼ਨਰਜ਼ ਦੀ ਇਕ ਰੋਸ ਭਰੀ ਮੀਟਿੰਗ ਹੋਈ | ...

ਪੂਰੀ ਖ਼ਬਰ »

ਕੋਹਰੀ ਤੇ ਔਜਲਾ ਪਰਿਵਾਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਰਾਜਾਸਾਂਸੀ, 11 ਅਕਤੂਬਰ (ਹੇਰ)-ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਜੀਜਾ ਅਤੇ ਸੀਨੀਅਰ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਸੋਨੂੰ ਕੋਹਰੀ ਦੀ ਹੋਈ ਬੇਵਕਤੀ ਮੌਤ 'ਤੇ ਕੋਹਰੀ ਤੇ ਔਜਲਾ ਪਰਿਵਾਰ ਨਾਲ ਵੱਖ ਵੱਖ ਪਾਰਟੀਆਂ ਦੇ ਸੀਨੀਅਰ ...

ਪੂਰੀ ਖ਼ਬਰ »

ਕੈਰੀਅਰ 'ਚ ਇੰਟਰਨਸ਼ਿਪ ਦੀ ਮਹੱਤਤਾ ਵਿਸ਼ੇ 'ਤੇ ਕਰਵਾਇਆ ਸੈਮੀਨਾਰ

ਅੰਮਿ੍ਤਸਰ, 10 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਥਾਨਕ ਡੀ.ਏ.ਵੀ. ਕਾਲਜ ਦੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀ ਸ੍ਰੀ ਆਸ਼ੀਸ਼ ਕੋਛੜ ਨੇ 'ਕੈਰੀਅਰ 'ਚ ਇੰਟਰਨਸ਼ਿਪ ਦੀ ਮਹੱਤਤਾ ਤੇ ਸਾਨੂੰ ਇਹ ਕਿਵੇਂ ਹਾਸਿਲ ਹੋਵੇ' ਵਿਸ਼ੇ 'ਤੇ ਕਰਵਾਏ ਸੈਮੀਨਾਰ ਦੌਰਾਨ ਸਾਥੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀ ਚੋਣਾਂ 'ਚ ਹਰਪ੍ਰੀਤ ਸਿੰਘ 7 ਵੋਟਾਂ ਨਾਲ ਜੇਤੂ

ਅੰਮਿ੍ਤਸਰ, 10 ਅਕਤੂਬਰ (ਰੇਸ਼ਮ ਸਿੰਘ)¸ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਹਰਪ੍ਰੀਤ ਸਿੰਘ ਪੰਜਾਬੀ ਵਿਭਾਗ 6 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਹਨ ਜਿਨ੍ਹਾਂ ਆਪਣੇ ਵਿਰੋਧੀ ਜਸਕਰਨ ਸਿੰਘ ਯੂਨੀਵਰਸਿਟੀ ਬਿਜਨਸ ਸਕੂਲ ਵਿਭਾਗ ਨੂੰ ੂ ...

ਪੂਰੀ ਖ਼ਬਰ »

ਲਾਲੀ ਮਜੀਠੀਆ ਨੇ ਦਾਣਾ ਮੰਡੀ ਮਜੀਠਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਮਜੀਠਾ, 11 ਅਕਤੂਬਰ (ਸਹਿਮੀ)-ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਅਤੇ ਹਲਕਾ ਮਜੀਠਾ ਦੇ ਇੰਚਾਰਜ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਤੇ ਸਕੱਤਰ ਮਾਰਕੀਟ ਕਮੇਟੀ ਮਜੀਠਾ ਅਜੈਪਾਲ ਸਿੰਘ ਰੰਧਾਵਾ ਦੀ ਅਗਵਾਈ 'ਚ ਦਾਣਾ ਮੰਡੀ ਮਜੀਠਾ ...

ਪੂਰੀ ਖ਼ਬਰ »

ਇਮਾਰਤਾਂ ਨਹੀਂ ਵਿਰਾਸਤ ਤੇ ਸੱਭਿਆਚਾਰ ਨੂੰ ਸਾਂਭਣ ਦਾ ਉਪਰਾਲਾ ਹੈ 'ਹਿਰਦੇ' : ਸੁਮਿਤ ਗਾਖੜ

ਅੰਮਿ੍ਤਸਰ, 11 ਅਕਤੂਬਰ (ਹਰਮਿੰਦਰ ਸਿੰਘ)¸ਮਕਾਨ ਤੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਵਿਰਾਸਤੀ ਤੇ ਇਤਿਹਾਸਕ ਸ਼ਹਿਰਾਂ ਦੀ ਸਾਂਭ-ਸੰਭਾਲ ਲਈ ਸ਼ੁਰੂ ਕੀਤੀ ਗਈ 'ਵਿਰਾਸਤੀ ਸ਼ਹਿਰ ਵਿਕਾਸ ਤੇ ਵਿਸਥਾਰ ਯੋਜਨਾ' (ਹਿਰਦੇ) ਨੂੰ ਸ਼ਹਿਰ ਦੀ ਨਵੀਂ ਪੀੜ੍ਹੀ ਨਾਲ ਸਾਂਝੀ ਕਰਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਬਾਦਲ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਕੀਤੀਆਂ ਬੰਦ : ਤਲਬੀਰ ਗਿੱਲ

ਜੇਠੂਵਾਲ, 11 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜੋ ਕਿ ਸੱਤਾ ਸੰਭਾਲਣ ਤੋਂ ਪਹਿਲਾ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਿਆ ਕੀ ਕਰਨਾ ਸੀ ਇਸ ਸਰਕਾਰ ਨੇ ਤਾਂ ਅਕਾਲੀ ਭਾਜਪਾ ...

ਪੂਰੀ ਖ਼ਬਰ »

ਸ਼ਹਿਰ ਦੇ 50 ਸੀ.ਸੀ.ਟੀ.ਵੀ. ਕੈਮਰੇ ਹੋਏ ਖ਼ਰਾਬ

ਲੁਟੇਰਿਆਂ ਨੂੰ ਲੱਗੀਆਂ ਮੌਜਾਂ ਅੰਮਿ੍ਤਸਰ, 11 ਅਕਤੂਬਰ (ਰੇਸ਼ਮ ਸਿੰਘ)-ਸ਼ਹਿਰ ਦੇ ਪਾਸ ਖੇਤਰਾਂ 'ਚ ਸੁਰੱਖਿਆ ਦੇ ਮਕਸਦ ਨਾਲ ਚੌਕਾਂ 'ਤੇ ਸੜਕਾਂ 'ਤੇ ਲਗਾਏ 50 ਸੀ.ਸੀ.ਟੀ.ਵੀ. ਕੈਮਰੇ ਖ਼ਰਾਬ ਹੋ ਚੁੱਕੇ ਹਨ ਜਿਸ ਕਾਰਨ ਲੁਟੇਰਿਆਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ ਤੇ ਉਹ ...

ਪੂਰੀ ਖ਼ਬਰ »

ਭਗਵਾਨ ਵਾਲਮੀਕ ਦੀ ਮੂਰਤੀ ਦੀ ਸਾਂਭ ਸੰਭਾਲ ਸਬੰਧੀ ਮੀਟਿੰਗ

ਰਾਮ ਤੀਰਥ, 11 ਅਕਤੂਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕ ਤੀਰਥ ਵਿਖੇ ਮੁੱਖ ਮੰਦਰ ਵਿਚ ਸੁਸ਼ੋਭਿਤ ਭਗਵਾਨ ਵਾਲਮੀਕ ਜੀ ਦੀ ਮੂਰਤੀ ਜੋ ਕਰੀਬ 2 ਸਾਲਾਂ ਵਿਚ ਹੀ ਆਪਣੀ ਚਮਕ ਗੁਆ ਚੁੱਕੀ ਸੀ, ਦੀ ਸਾਂਭ ਸੰਭਾਲ ਅਤੇ ਸਫ਼ਾਈ ਵਾਸਤੇ ਅੱਜ ਵਾਲਮੀਕ ਤੀਰਥ ਕਮੇਟੀ ਦੇ ...

ਪੂਰੀ ਖ਼ਬਰ »

ਜੀ.ਐਨ.ਡੀ.ਯੂ. 'ਚ ਔਰਤਾਂ-ਮਰਦਾਂ ਦੀ ਅੰਤਰ ਕਾਲਜ ਹਾਕੀ ਪ੍ਰਤੀਯੋਗਿਤਾ ਸ਼ੁਰੂ

ਅੰਮਿ੍ਤਸਰ, 11 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਿਸਿਟੀ 'ਚ ਅੱਜ ਔਰਤਾਂ-ਮਰਦਾਂ ਦੀ ਅੰਤਰ ਕਾਲਜ ਹਾਕੀ ਪ੍ਰਤੀਯੋਗਿਤਾ ਸ਼ੁਰੂ ਹੋ ਗਈ | ਪ੍ਰਤੀਯੋਗਿਤਾ ਦੇ ਪਹਿਲੇ ਦਿਨ ਔਰਤਾਂ-ਮਰਦਾਂ ਦੇ ਕੁੱਲ ਚਾਰ ਲੀਗ ਮੁਕਾਬਲੇ ਖੇਡੇ ਗਏ | ਔਰਤਾਂ ਦੇ ਵਰਗ ...

ਪੂਰੀ ਖ਼ਬਰ »

ਬੀਬੀ ਕਸ਼ਮੀਰ ਕੌਰ ਚੀਮਾ ਨੂੰ ਸ਼ਰਧਾਂਜਲੀ ਭੇਟ ਕਰਨ ਵਿਧਾਇਕ ਭਲਾਈਪੁਰ ਸਮੇਤ ਪੁੱਜੀਆਂ ਅਹਿਮ ਸ਼ਖ਼ਸੀਅਤਾਂ

ਰਈਆ, 11 ਅਕਤੂਬਰ (ਸੁੱਚਾ ਸਿੰਘ ਘੁੰਮਣ)-ਅੱਜ ਹਰਭਜਨ ਸਿੰਘ ਚੀਮਾ ਦੀ ਧਰਮ ਪਤਨੀ, ਮਨਜਿੰਦਰ ਸਿੰਘ ਦੀ ਮਾਤਾ ਤੇ ਕਸ਼ਮੀਰ ਸਿੰਘ ਛੀਨਾ ਅਤੇ ਅਮਰਜੀਤ ਸਿੰਘ ਛੀਨਾ ਦੇ ਭੈਣਜੀ ਬੀਬੀ ਕਸ਼ਮੀਰ ਕੌਰ ਚੀਮਾ ਨਮਿੱਤ ਸ੍ਰੀ ਅਖੰਡ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਕਸ਼ਮੀਰ ਨਿਵਾਸ ...

ਪੂਰੀ ਖ਼ਬਰ »

ਠੇਕੇ 'ਤੇ ਜ਼ਮੀਨ ਵਾਹ ਰਹੇ ਕਿਸਾਨ ਨੂੰ ਫ਼ਸਲ ਵੱਢਣ ਤੋਂ ਰੋਕਣ ਦੇ ਦੋਸ਼

ਅੰਮਿ੍ਤਸਰ, 11 ਅਕਤੂਬਰ (ਰੇਸ਼ਮ ਸਿੰਘ)-ਠੇਕੇ ਦੀ ਜ਼ਮੀਨ ਲੈ ਕੇ ਕਾਸ਼ਤ ਕਰ ਰਹੇ ਇਕ ਕਾਸ਼ਤਕਾਰ ਨੇ ਦੋਸ਼ ਲਾਇਆ ਕਿ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇਕ ਵਿਅਕਤੀ ਵਲੋਂ ਨਾਂ ਕੇਵਲ ਉਸਨੂੰ ਫ਼ਸਲ ਦੀ ਕਟਾਈ ਤੋਂ ਹੀ ਰੋਕਿਆ ਜਾ ਰਿਹਾ ਹੈ, ਸਗੋਂ ਉਸਨੂੰ ਜਾਤੀ ਸੂਚਕ ...

ਪੂਰੀ ਖ਼ਬਰ »

ਜੀ.ਐਨ.ਡੀ.ਯੂ. ਦੇ ਅਗਲੇ ਸਾਲ ਪੂਰੇ ਹੋਣ ਵਾਲੇ 50ਵੇਂ ਸਥਾਪਨਾ ਦਿਵਸ ਸਬੰਧੀ ਗੋਲਡਨ ਜੁਬਲੀ ਸਮਾਗਮਾਂ ਦੀ ਲੜੀ ਅੱਜ ਤੋਂ

ਅੰਮਿ੍ਤਸਰ, 11 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਅਗਲੇ ਸਾਲ 24 ਨਵੰਬਰ ਨੂੰ ਅੰਮਿ੍ਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨਾਏ ਜਾਣ ਵਾਲੇ 50ਵੇਂ ਸਥਾਪਨਾ ਦਿਵਸ ਮੌਕੇ ਸ਼ੁਰੂ ਹੋਣ ਵਾਲੇ ਗੋਲਡਨ ਜੁਬਲੀ ਸਮਾਗਮਾਂ ਦੀ ਲੜੀ ਤਹਿਤ ਸ਼ੁੱਕਰਵਾਰ ਪਹਿਲਾ ਸਮਾਗਮ ...

ਪੂਰੀ ਖ਼ਬਰ »

ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਾਥੀ ਗਰੁੱਪ ਦਾ ਗਠਨ

ਖਿਲਚੀਆਂ, 11 ਅਕਤੂਬਰ (ਅਮਰਜੀਤ ਸਿੰਘ ਬੁੱਟਰ)-ਸਰਕਾਰੀ ਸੀਨੀ: ਸਕੂਲ ਖਿਲਚੀਆਂ ਵਿਖੇ ਸਰਕਾਰੀ ਸਕੂਲਾਂ ਵਿਚ ਸਾਥੀ ਗਰੁੱਪ 'ਤੇ ਸੈਮੀਨਾਰ ਕਰਵਾਇਆ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ ਦੀਆਂ ਹਦਾਇਤਾਂ 'ਤੇ ਸਾਥੀ ਗਰੁੱਪ ਬਣਾਏ ਗਏ ਹਨ | ਇਸ ਜ਼ਿਲ੍ਹਾ ਕੋਆਡੀਨੇਟਰ ਜਸਬੀਰ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਰੈਵੀਨਿਊ ਪਟਵਾਰ ਯੂਨੀਅਨ ਦੀ ਬੈਠਕ

ਅੰਮਿ੍ਤਸਰ, 11 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਪਿਛਲੇ ਲੰਬੇ ਸਮੇਂ ਤੋਂ ਲਟਕੀਆਂ ਪਈਆਂ ਮੰਗਾਂ ਨੂੰ ਲੈ ਕੇ ਰੈਵੀਨਿਊ ਪਟਵਾਰ ਯੂਨੀਅਨ ਦੀ ਇੱਕ ਬੈਠਕ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਬੀਤੀ ਰਾਤ ਹੋਈ ਬਰਸਾਤ ਨੇ ਦਾਣਾ ਮੰਡੀ ਮਜੀਠਾ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ

ਮਜੀਠਾ, 11 ਅਕਤੂਬਰ (ਮਨਿੰਦਰ ਸੰਘ ਸੋਖੀ)-ਬੀਤੀ ਦੇਰ ਰਾਤ ਹੋਈ ਬਰਸਾਤ ਕਾਰਨ ਦਾਣਾ ਮੰਡੀ ਮਜੀਠਾ ਵਿਖੇ ਮਾਰਕੀਟ ਕਮੇਟੀ ਮਜੀਠਾ ਅਤੇ ਪ੍ਰਸਾਸ਼ਨ ਵਲੋਂ ਕੀਤੇ ਸਾਰੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਦਾਣਾ ਮੰਡੀ ਮਜੀਠਾ ਵਿਖੇ ਜਾਣ 'ਤੇ ਪਾਇਆ ਗਿਆ ਮੰਡੀ ...

ਪੂਰੀ ਖ਼ਬਰ »

ਅਸਟੇਟ ਅਧਿਕਾਰੀ ਦੇ ਡਰਾਈਵਰ ਦੀ ਹਥਿਆਰਬੰਦਾਂ ਵਲੋਂ ਕੁੱਟਮਾਰ

ਅੰਮਿ੍ਤਸਰ, 11 ਅਕਤੂਬਰ (ਰੇਸ਼ਮ ਸਿੰਘ)-ਅੱਜ ਸ਼ਾਮ ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ ਦੇ ਡਰਾਈਵਰ ਸੁਖਦੇਵ ਸਿੰਘ ਤੇ ਮੋਟਰਸਾਇਕਲ ਸਵਾਰ ਨੌਜਵਾਨਾਂ ਵਲੋਂ ਹਮਲਾ ਕਰਕੇ ਕੁੱਟਮਾਰ ਕੀਤੀ ਗਈ ਤੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ | ਮਿਲੇ ਵੇਰਵਿਆਂ ਅਨੁਸਾਰ ...

ਪੂਰੀ ਖ਼ਬਰ »

ਸ਼ਹਿਰੀ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਸ: ਕੰਵਰਪ੍ਰਤਾਪ ਦੀ ਅਗਵਾਈ 'ਚ ਹੋਈ ਪ੍ਰਭਾਵਸ਼ਾਲੀ ਮੀਟਿੰਗ

ਅਜਨਾਲਾ, 9 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਕਾਂਗਰਸ ਸ਼ਹਿਰੀ ਪ੍ਰਧਾਨ ਤੇ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਸ੍ਰੀ ਪ੍ਰਵੀਨ ਕੁਕਰੇਜਾ ਦੀ ਪ੍ਰਧਾਨਗੀ ਹੇਠ ਸ਼ਹਿਰੀ ਕਾਂਗਰਸ ਵਰਕਰਾਂ ਤੇ ਆਗੂਆਂ ਦੀ ਕਰਵਾਈ ਗਈ ਪ੍ਰਭਾਵਸ਼ਾਲੀ ਮੀਟਿੰਗ 'ਚ ਹਲਕਾ ਵਿਧਾਇਕ ...

ਪੂਰੀ ਖ਼ਬਰ »

ਵੋਟਰਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਤੇ ਕਸਬਿਆਂ 'ਚ ਹੋਇਆ ਸਵੀਪ ਰੱਥ ਰਵਾਨਾ

ਅਜਨਾਲਾ, 8 ਅਕਤੂਬਰ (ਐਸ. ਪ੍ਰਸ਼ੋਤਮ)-ਅਗਾਮੀ ਲੋਕ ਸਭਾ ਚੋਣਾਂ 2019 ਲਈ ਵਿਧਾਨ ਸਭਾ ਹਲਕਾ ਅਜਨਾਲਾ 'ਚ ਵੋਟਰਾਂ ਨੂੰ ਵੋਟ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਤੋਂ ਇਲਾਵਾ 1 ਜਨਵਰੀ 2019 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜੁਆਨਾਂ ਨੂੰ ਆਪਣੀਆਂ ਵੋਟਾਂ ਬਣਾਉਣ ਲਈ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਧਿਆਨਪੁਰ ਇਕਾਈ ਦੀ ਚੋਣ ਹੋਈ

ਬਾਬਾ ਬਕਾਲਾ ਸਾਹਿਬ, 10 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਦਿਹਾਤੀ ਮਜ਼ਦੂਰ ਸਭਾ, ਧਿਆਨਪੁਰ ਇਕਾਈ ਦੀ ਚੋਣ ਮੀਟਿੰਗ ਜ਼ਿਲ੍ਹਾ ਸਕੱਤਰ ਕਾਮਰੇਡ ਅਮਰੀਕ ਸਿੰਘ ਦਾਊਦ ਦੀ ਪ੍ਰਧਾਨਗੀ ਹੇਠ ਹੋਈ, ਇਜਲਾਸ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾਮਰੇਡ ...

ਪੂਰੀ ਖ਼ਬਰ »

ਪਨਗ੍ਰੇਨ ਨੇ 1770 ਰੁਪਏ ਕੁਇੰਟਲ ਝੋਨਾ ਖਰੀਦਿਆ

ਰਈਆ, 9 ਅਕਤੂਬਰ (ਸੁੱਚਾ ਸਿੰਘ ਘੁੰਮਣ)-ਪੰਜਾਬ ਸਰਕਾਰ ਦੀ ਖਰੀਦ ਏਜੰਸੀ ਪਨਗ੍ਰੇਨ ਅੱਜ ਰਈਆ ਮੰਡੀ 'ਚ ਪਹਿਲੇ ਦਿਨ ਉੱਤਰੀ ਅਤੇ 17 ਫੀੋਸਦੀ ਨਮੀ ਵਾਲਾ ਝੋਨਾ 1770 ਰੁਪਏ ਨੂੰ ਖਰੀਦਿਆ ਅਤੇ ਕਿਸਾਨਾਂ ਨੂੰ ਪੁਰਜ਼ੋਰ ਤਰੀਕੇ ਨਾਲ ਮੰਡੀ 'ਚ ਝੋਨਾ ਸੁਕਾ ਕੇ ਲਿਆਉਣ ਦੀ ਅਪੀਲ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਮੌਕੇ ਸ਼ਰਾਬ ਦੇ ਠੇਕੇ, ਪਾਨ, ਬੀੜੀ, ਤੰਬਾਕੂ ਦੀਆਂ ਦੁਕਾਨਾਂ ਪੱਕੇ ਤੌਰ 'ਤੇ ਕੀਤੀਆਂ ਜਾਣ ਬੰਦ-ਭੋਮਾ, ਅਠਵਾਲ

ਮਜੀਠਾ, 10 ਅਕਤੂਬਰ (ਮਨਿੰਦਰ ਸਿੰਘ ਸੋਖੀ)-ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਵਿੱਤਰ ਜਨਮ ਦਿਹਾੜੇ 26 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਵਿਦੇਸ਼ ਤੋਂ ਲੱਖਾਂ ਸ੍ਰੀ ਗੁਰੂ ...

ਪੂਰੀ ਖ਼ਬਰ »

ਪੁੱਡਾ ਵਿਭਾਗ ਦੀ ਨਲਾਇਕੀ ਕਾਰਨ ਮੈਰਿਜ ਪੈਲੇਸਾਂ ਦਾ ਕਾਰੋਬਾਰ ਤਬਾਹ ਹੋਣ ਕੰਢੇ

ਛੇਹਰਟਾ, 10 ਅਕਤੂਬਰ (ਵਡਾਲੀ)-ਮੈਰਿਜ ਪੈਲਸ ਐਸੋਸੀਏਸ਼ਨ ਇੰਡੀਆ ਗੇਟ ਛੇਹਰਟਾ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਮਖਤੂਲ ਸਿੰਘ ਦੀ ਅਗਵਾਈ ਹੇਠ ਛੇਹਰਟਾ ਵਿਖੇ ਹੋਈ | ਜਿਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਖਤੂਲ ਸਿੰਘ ਨੇ ਕਿਹਾ ਕਿ ਸਾਡੇ ਮੈਰਿਜ ਪੈਲੇਸ ਸੰਨ 2001 ਵਿਚ ...

ਪੂਰੀ ਖ਼ਬਰ »

ਅਜਨਾਲਾ 'ਚ ਰਾਮਲੀਲਾ ਦੀ ਹੋਈ ਸ਼ੁਰੂਆਤ

ਅਜਨਾਲਾ, 10 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਸ਼ਿਵ ਮੰਦਰ ਦੀ ਖੁੱਲ੍ਹੀ ਗਰਾਉਂਡ 'ਚ ਨਿਊ ਸ਼ਿਵ ਸ਼ੰਕਰ ਡਰਾਮਾਟਿਕ ਕਲੱਬ ਵਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ 'ਤੇ ਆਧਾਰਿਤ ਖੇਡੀ ਜਾਣ ਵਾਲੀ ਰਾਮਲੀਲਾ ਦੀ ਸ਼ੁਰੂਆਤ ਅੱਜ ਨਗਰ ਪੰਚਾਇਤ ਅਜਨਾਲਾ ਦੇ ...

ਪੂਰੀ ਖ਼ਬਰ »

ਖ਼ਾਲਸਾ ਹਾਕੀ ਅਕੈਡਮੀ ਦੀ ਟੀਮ ਮਿਜੋਰਮ ਨੂੰ ਹਰਾ ਕੇ ਹਾਕੀ ਨਹਿਰੂ ਕੱਪ ਦੇ ਫਾਈਨਲ 'ਚ ਪੁੱਜੀ

ਅੰਮਿ੍ਤਸਰ, 11 ਅਕਤੂਬਰ (ਜੱਸ)¸ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਦੇ ਪ੍ਰਬੰਧਾਂ 'ਹੇਠ ਹਾਕੀ ਦੇ ਖੇਤਰ 'ਚ ਨਾਮਣਾ ਖੱਟ ਰਹੀ ਖ਼ਾਲਸਾ ਹਾਕੀ ਅਕੈਡਮੀ ਨੇ ਅੱਜ ਦਿੱਲੀ ਵਿਖੇ ਖੇਡੇ ਗਏ ਹਾਕੀ ਨਹਿਰੂ ਕੱਪ ਦੇ ਸੈਮੀਫ਼ਾਈਨਲ ਮੈਚ 'ਚ ਮਿਜੋਰਮ ਨੂੰ 2-0 ਨਾਲ ਹਰਾਉਂਦਿਆ ਫਾਈਨਲ ...

ਪੂਰੀ ਖ਼ਬਰ »

ਡੇਢ ਦਰਜਨ ਵਿਅਕਤੀਆਂ ਖਿਲਾਫ ਪਰਚਾ ਦਰਜ

ਅੰਮਿ੍ਤਸਰ, 11 ਅਕਤੂਬਰ (ਰੇਸ਼ਮ ਸਿੰਘ)-ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਜੀਜਾ ਹਰਪ੍ਰੀਤ ਸਿੰਘ ਵਲੋਂ ਖੁਦ ਨੂੰ ਸਰਕਾਰੀ ਗੰਨਮੈਨ ਦੀ ਕਾਰਬਾਈਨ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਡੇਢ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ ਆਤਮ ...

ਪੂਰੀ ਖ਼ਬਰ »

ਤਹਿਸੀਲਦਾਰ ਮਜੀਠਾ ਵਲੋਂ ਕੱਥੂਨੰਗਲ ਦਾਣਾ ਮੰਡੀਆਂ ਦੀ ਜਾਂਚ

ਕੱਥੂਨੰਗਲ, 11 ਅਕਤੂਬਰ (ਡਾ: ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਵਿਚ ਜਿੱਥੇ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਪਰ ਉੱਥੇ ਹੀ ਕੈਪਟਨ ਸਰਕਾਰ ਤੇ ਪ੍ਰਸ਼ਾਸਨ ਵਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ ਐਸ. ਡੀ. ਐਮ. ਬਾਬਾ ਬਕਾਲਾ ਸਾਹਿਬ ਦਫ਼ਤਰ ਦਾ ਘਿਰਾਓ, ਦਿੱਤਾ ਮੰਗ ਪੱਤਰ

ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਕਿਸਾਨ ਸੰਘਰਸ਼ ਕਮੇਟੀ ਜ਼ੋਨ ਬਾਬਾ ਬਕਾਲਾ ਸਾਹਿਬ ਅਤੇ ਜ਼ੋਨ ਮਹਿਤਾ ਦੇ ਕਰਮਵਾਰ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਅਤੇ ਹਰਜਿੰਦਰ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਮੰਡੀਆਂ 'ਚ ਕਿਸਾਨਾਂ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX