ਤਾਜਾ ਖ਼ਬਰਾਂ


ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  12 minutes ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  27 minutes ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  26 minutes ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  about 1 hour ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  about 1 hour ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  about 1 hour ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ)- ਸੀ.ਬੀ.ਆਈ. ਕੋਰਟ 'ਚ ਸੁਣਵਾਈ ਦੇ ਦੌਰਾਨ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਸੁਰੱਖਿਆ 'ਚ ਹੋਏ .....
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਉੱਤਰੀ ਕਮਾਂਡ ਪ੍ਰਮੁੱਖ ਲੈਫ਼ਟੀਨੈਂਟ ਜਨਰਲ ਰਣਵੀਰ ਸਿੰਘ ਨੇ ਕਿਹਾ ਕਿ 2018 ਸੁਰੱਖਿਆ ਬਲਾਂ ਲਈ ਸ਼ਾਨਦਾਰ ਰਿਹਾ ਹੈ। 2018 'ਚ ਸੁਰੱਖਿਆ ਬਲਾਂ ਨੇ...
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  about 1 hour ago
ਪੰਚਕੂਲਾ, 17 ਜਨਵਰੀ (ਕੇ.ਐੱਸ. ਰਾਣਾ)- ਸੀ.ਬੀ.ਆਈ. ਕੋਰਟ 'ਚ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਹੱਤਿਆ ਕਾਂਡ ਮਾਮਲੇ 'ਚ ਦੋਹਾਂ ਧਿਰਾਂ ਦੀ ਬਹਿਸ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜਿੱਥੇ ਰਾਮ ਰਹੀਮ ਦੇ ਵਕੀਲ ਵੱਲੋਂ ਅਦਾਲਤ ਸਾਹਮਣੇ ਘੱਟ ਸਜ਼ਾ.....
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  about 1 hour ago
ਬਠਿੰਡਾ, 17 ਜਨਵਰੀ (ਕਰਮਜੀਤ ਸਿੰਘ) - ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਵਿਖੇ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ...
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਪਟਿਆਲਾ ਹਾਊਸ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ...
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ ਕੱਲ੍ਹ
. . .  about 2 hours ago
ਨਵੀਂ ਦਿੱਲੀ, 17 ਜਨਵਰੀ - ਸੁਪਰੀਮ ਕੋਰਟ ਦੇ ਜੱਜ ਵਜੋ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ 18 ਜਨਵਰੀ ਨੂੰ ਸਵੇਰੇ 10.30 ਵਜੇ ਚੀਫ਼...
ਪ੍ਰਧਾਨ ਮੰਤਰੀ ਨੇ ਕੀਤਾ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ
. . .  about 2 hours ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ 'ਚ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ ਕੀਤਾ। ਉਹ ਦੋ ਦਿਨਾਂ...
ਲੋਕਪਾਲ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ 7 ਮਾਰਚ ਨੂੰ
. . .  about 2 hours ago
ਨਵੀਂ ਦਿੱਲੀ, 17 ਜਨਵਰੀ - ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ ਸੁਪਰੀਮ ਕੋਰਟ 7 ਮਾਰਚ ਨੂੰ ਸੁਣਵਾਈ...
ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  about 2 hours ago
ਸ੍ਰੀਨਗਰ, 17 ਜਨਵਰੀ - ਸ੍ਰੀਨਗਰ 'ਚ ਜ਼ੀਰੋ ਪੁਲ 'ਤੇ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ 'ਤੇ ਕੀਤੇ ਗਏ ਗਰਨੇਡ ਹਮਲੇ 'ਚ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ...
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਰੱਖ ਰਹੇ ਹਨ ਆਪਣਾ ਪੱਖ
. . .  about 2 hours ago
ਪੰਚਕੂਲਾ, 17 ਜਨਵਰੀ (ਕੇ.ਐੱਸ. ਰਾਣਾ)- ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਹੱਤਿਆ ਕਾਂਡ ਮਾਮਲੇ 'ਚ ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਆਪਣਾ ਪੱਖ ਰੱਖ ਰਹੇ ਹਨ.....
ਰਾਮ ਰਹੀਮ ਦੇ ਵਕੀਲ ਵੱਲੋਂ ਜੱਜ ਸਾਹਮਣੇ ਰਹਿਮ ਦੀ ਅਪੀਲ
. . .  about 2 hours ago
ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ 14 ਥਾਵਾਂ 'ਤੇ ਨਾਕਾਬੰਦੀ
. . .  about 2 hours ago
ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੀ ਸੁਣਵਾਈ ਸ਼ੁਰੂ
. . .  about 3 hours ago
ਸੰਗਰੂਰ 'ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨ
. . .  about 3 hours ago
ਅਮਿਤ ਸ਼ਾਹ ਦੀ ਸਿਹਤ 'ਚ ਹੋ ਰਿਹੈ ਸੁਧਾਰ - ਭਾਜਪਾ
. . .  about 3 hours ago
ਪ੍ਰਸਿੱਧ ਗਜ਼ਲ ਗੋ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦਾ ਦੇਹਾਂਤ
. . .  about 3 hours ago
ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਨੌਜਵਾਨ ਲੜਕੀਆਂ ਸਮੇਤ 3 ਦੀ ਮੌਤ
. . .  about 3 hours ago
ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
. . .  about 4 hours ago
ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਕਰਨ ਵਾਲੀਆ 2 ਮਹਿਲਾਵਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ
. . .  about 4 hours ago
ਖਹਿਰਾ ਨੇ ਆਪ ਦੀ ਰੈਲੀ ਨੂੰ ਲੈ ਕੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ
. . .  about 4 hours ago
ਸੌਦਾ ਸਾਧ ਦੀ ਸਜ਼ਾ ਦੀ ਸੁਣਵਾਈ ਨੂੰ ਦੇਖਦਿਆਂ ਪੰਜਾਬ ਪੁਲਸ ਵੱਲੋਂ ਥਾਂ ਥਾਂ ਨਾਕੇਬੰਦੀ
. . .  about 4 hours ago
ਟੀ.ਐਮ.ਸੀ. ਦੀ ਵਿਰੋਧੀ ਰੈਲੀ 'ਚ ਸ਼ਾਮਲ ਹੋਣਗੇ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰਾ
. . .  about 4 hours ago
ਸੁਪਰੀਮ ਕੋਰਟ ਵੱਲੋਂ ਸ਼ਰਤਾਂ ਤਹਿਤ ਮੁੰਬਈ 'ਚ ਡਾਂਸ ਬਾਰ ਨੂੰ ਮਨਜ਼ੂਰੀ
. . .  about 4 hours ago
ਰਵੀ ਸ਼ੰਕਰ ਪ੍ਰਸਾਦ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  about 4 hours ago
ਤੇਲੰਗਾਨਾ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
. . .  about 4 hours ago
ਸੁਖਪਾਲ ਖਹਿਰਾ ਜਲੰਧਰ ਵਿਖੇ ਕਰ ਰਹੇ ਪ੍ਰੈੱਸ ਵਾਰਤਾ
. . .  1 minute ago
ਸਰਪੰਚ ਵੱਲੋਂ ਦਿੱਤੀ ਪਾਰਟੀ ਦੌਰਾਨ ਦੇਸੀ ਸ਼ਰਾਬ ਪੀ ਕੇ ਦੋ ਵਿਅਕਤੀਆਂ ਦੀ ਮੌਤ
. . .  about 5 hours ago
ਦਿੱਲੀ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰਨੀ ਚੋਣਾਂ ਨੂੰ ਅਦਾਲਤ 'ਚ ਚੁਨੌਤੀ
. . .  about 5 hours ago
ਸ੍ਰੀ ਹੇਮਕੁੰਟ ਸਾਹਿਬ 'ਚ ਹੋਈ ਤਾਜ਼ਾ ਬਰਫ਼ਬਾਰੀ, ਦੇਖੋ ਤਸਵੀਰਾਂ
. . .  about 5 hours ago
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  about 6 hours ago
ਜੇਜੋਂ ਸ੍ਰੀ ਅੰਮ੍ਰਿਤਸਰ ਰੇਲ ਗੱਡੀ ਦਾ ਚੰਦੂਮਾਜਰਾ ਵੱਲੋਂ ਉਦਘਾਟਨ
. . .  about 6 hours ago
ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  about 6 hours ago
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  about 6 hours ago
ਐਨ.ਆਈ.ਏ ਦੀ ਵਿਸ਼ੇਸ਼ ਟੀਮ ਵੱਲੋਂ ਲੁਧਿਆਣਾ 'ਚ ਛਾਪੇਮਾਰੀ
. . .  about 6 hours ago
ਪੱਤਰਕਾਰ ਹੱਤਿਆ ਮਾਮਲਾ : ਮੁਲਜ਼ਮਾਂ ਨੂੂੰ ਸਜ਼ਾ ਸੁਣਾਉਣ ਲਈ ਸੀ.ਬੀ.ਆਈ. ਕੋਰਟ 'ਚ ਪਹੁੰਚੇ ਜੱਜ ਜਗਦੀਪ ਸਿੰਘ
. . .  about 6 hours ago
ਪਾਕਿਸਤਾਨ ਵੱਲੋਂ ਪੁੰਛ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  about 7 hours ago
ਸੰਘਣੀ ਧੁੰਦ ਕਾਰਨ ਮੁੜ ਜਨਜੀਵਨ ਹੋਇਆ ਪ੍ਰਭਾਵਿਤ, ਮਾਪਿਆਂ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
. . .  about 7 hours ago
ਅੰਡੇਮਾਨ ਨਿਕੋਬਾਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 7 hours ago
ਐਨ.ਆਈ.ਏ. ਵਲੋਂ ਪੰਜਾਬ ਤੇ ਯੂਪੀ 'ਚ ਛਾਪੇਮਾਰੀ
. . .  about 8 hours ago
ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  about 8 hours ago
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  about 8 hours ago
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਗੁਹਾਨਾ ਦੀ ਇਨੈਲੋ ਰੈਲੀ 'ਚ ਚਾਚਾ-ਭਤੀਜੇ ਦੇ ਸਮਰਥਕਾਂ 'ਚ ਨਾਅਰੇਬਾਜ਼ੀ ਦੀ ਗੂੰਜ ਦਾ ਚੌਟਾਲਾ ਵਲੋਂ ਗੰਭੀਰ ਨੋਟਿਸ

ਚੰਡੀਗੜ੍ਹ, 11 ਅਕਤੂਬਰ (ਐਨ.ਐਸ. ਪਰਵਾਨਾ)- ਹਰਿਆਣਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਓਮ. ਪ੍ਰਕਾਸ਼ ਚੌਟਾਲਾ ਨੇ ਤਿੰਨ ਦਿਨ ਪਹਿਲਾਂ ਗੁਹਾਨਾ ਵਿਚ ਹੋਈ ਦੇਵੀ ਲਾਲ ਜੈਅੰਤੀ ਦੇ ਮੌਕੇ 'ਤੇ ਰੈਲੀ 'ਚ ਚਾਚੇ ਭਤੀਜੇ ਦੇ ਸਮਰਥਕਾਂ ਵਿਚਾਲੇ ਹੋਈ ਜੁਆਬੀ ਨਾਅਰੇਬਾਜ਼ੀ ਦਾ ਗੰਭੀਰ ਨੋਟਿਸ ਲੈਂਦੇ ਹੋਏ ਅੱਜ ਪਾਰਟੀ ਵਿਚ ਕਾਫ਼ੀ ਫੇਰ ਬਦਲ ਕਰ ਦਿੱਤਾ | ਸ੍ਰੀ ਚੌਟਾਲਾ ਅੱਜ ਕੱਲ੍ਹ 2 ਹਫ਼ਤਿਆਂ ਤੇ ਤਿਹਾੜ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਏ ਹੋਏ ਹਨ ਤੇ ਚੰਡੀਗੜ੍ਹ ਵਿਚ ਡੇਰੇ ਲਾਈ ਬੈਠੇ ਹਨ | ਸ੍ਰੀ ਚੌਟਾਲਾ ਨੇ ਅੱਜ ਇੱਥੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਮੈਂ ਪਾਰਟੀ ਵਿਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਮੁਆਫ਼ ਨਹੀਂ ਕਰਾਂਗਾ | ਭਾਵੇਂ ਉਹ ਕਿੰਨਾ ਵੱਡਾ ਆਗੂ ਹੀ ਕਿਉਂ ਨਾ ਹੋਵੇ | ਵਰਨਣਯੋਗ ਗੱਲ ਇਹ ਹੈ ਕਿ ਗੁਹਾਨਾ ਰੈਲੀ ਵਿਚ ਸ੍ਰੀ ਚੌਟਾਲਾ ਦੇ ਪੁੱਤਰ ਅਭੈ ਸਿੰਘ ਚੌਟਾਲਾ ਜੋ ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ ਤੇ ਸ੍ਰੀ ਯਸ਼ਵੰਤ ਚੌਟਾਲਾ ਐਮ.ਪੀ. ਜੋ ਸ੍ਰੀ ਚੌਟਾਲਾ ਦੇ ਪੋਤਰੇ ਹਨ, ਦੇ ਸਮਰਥਕਾਂ ਵਿਚਾਲੇ ਆਪੋ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਦਿਖਾਉਣ ਲਈ ਜੰਮ ਕੇ ਨਾਅਰੇਬਾਜ਼ੀ ਹੋ ਗਈ ਸੀ | ਇਸ ਤੋਂ ਪਿੱਛੋਂ ਹੀ ਸ੍ਰੀ ਚੌਟਾਲਾ ਨੇ ਅੱਜ ਅਚਾਨਕ ਪਾਰਟੀ ਵਿਚ ਫੇਰਬਦਲ ਕਰ ਦਿੱਤਾ ਤੇ ਪਾਰਟੀ ਵਿਚ ਕੁਝ ਤਬਦੀਲੀਆਂ ਕਰ ਦਿੱਤੀਆਂ, ਹਿਸਾਰ ਤੇ ਦਾਦਰੀ ਜ਼ਿਲਿ੍ਹਆਂ ਦੇ ਪ੍ਰਧਾਨ ਵੀ ਬਦਲ ਦਿੱਤੇ ਗਏ | ਨਿਸ਼ਾਨ ਸਿੰਘ ਨੂੰ ਪਾਰਟੀ ਦੇ ਕਿਸਾਨ ਸੈੱਲ ਦੀ ਪ੍ਰਧਾਨਗੀ ਤੋਂ ਫਾਰਗ ਕਰ ਦਿੱਤਾ ਗਿਆ | ਪਾਰਟੀ ਦੇ ਕਈ ਹੋਰ ਸੈੱਲਾਂ ਦੇ ਪ੍ਰਧਾਨ ਵੀ ਹਟਾ ਦਿੱਤੇ ਗਏ ਹਨ | ਇੱਥੇ ਹੀ ਬੱਸ ਨਹੀਂ ਸ੍ਰੀ ਚੌਟਾਲਾ ਨੇ ਪਾਰਟੀ ਦੇ ਯੂਥ ਤੇ ਸਟੂਡੈਂਟਸ ਵਿੰਗਾਂ (ਇਨਸੋ) ਨੂੰ ਵੀ ਭੰਗ ਕਰ ਦਿੱਤਾ ਹੈ | ਦਲੀਲ ਦਿੱਤੀ ਗਈ ਹੈ ਕਿ ਇਹ ਦੋਵੇਂ ਵਿੰਗ ਗੁਹਾਨਾ ਰੈਲੀ ਦੀ ਸਫਲਤਾ ਲਈ ਆਪੋ ਆਪਣੀ ਡਿਊਟੀ ਨਿਭਾਉਣ ਵਿਚ ਸਫ਼ਲ ਨਹੀਂ ਹੋ ਸਕੇ | ਅਨੰਤ ਰਾਮ ਤੰਵਰ, ਸਾਧੂ ਰਾਮ ਚੌਧਰੀ, ਨਰਾਇਨ ਪ੍ਰਸ਼ਾਦ ਅਗਰਵਾਲ, ਕੁਮਾਰੀ ਫੂਲਵਤੀ, ਅਸ਼ਵਨੀ ਦੱਤਾ ਰਾਮ ਭਗਤ ਗੁਪਤਾ ਨੂੰ ਪਾਰਟੀ ਦੇ ਉਪ ਪ੍ਰਧਾਨ ਬਣਾਇਆ ਗਿਆ ਹੈ ਜਦੋਂਕਿ ਆਰ.ਐਸ. ਚੌਧਰੀ ਨੂੰ ਪਾਰਟੀ ਦਾ ਸੈਕਟਰੀ ਜਨਰਲ, ਜਦੋਂਕਿ ਰਮੇਸ਼ ਗਰਗ, ਬਰਿਜ ਸ਼ਰਮਾ, ਕੈਪਟਨ ਇੰਦਰ ਸਿੰਘ ਜਨਰਲ ਸੈਕਟਰੀ ਹੋਣਗੇ | ਯੁੱਧਵੀਰ ਆਰੀਆ, ਛੱਤਰ ਸਿੰਘ, ਬਲਵੰਤ ਸਿੰਘ, ਸੁਰੇਸ਼ ਮਿੱਤਲ ਤੇ ਅਸ਼ੋਕ ਸ਼ੇਰਵਾਲ ਨੂੰ ਸੈਕਟਰੀ ਲਾਇਆ ਗਿਆ ਹੈ | ਡਾ: ਕੇ.ਸੀ. ਬਾਂਗਰ ਕੌਮੀ ਬੁਲਾਰੇ ਹੋਣਗੇ | ਦੀਪ ਚੰਦ ਮੋਇਲ ਖਜ਼ਾਨਚੀ ਹੋਣਗੇ | ਅਭੈ ਸਿੰਘ ਚੌਟਾਲਾ ਤੇ ਅਸ਼ੋਕ ਅਰੋੜਾ ਦੋਵੇਂ ਕੌਮੀ ਸਾਡੀ ਦੇ ਮੈਂਬਰ ਹੋਣਗੇ | ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਸ੍ਰੀ ਚੌਟਾਲਾ ਆਮ ਹੋਣਗੇ ਜਦੋਂਕਿ ਅਸ਼ੋਕ ਅਰੋੜਾ ਬੀ.ਡੀ. ਧਾਲੀਆ ਅੰਜੂ ਸਿੰਘ ਤੇ ਕਮਲ ਨਾਗਪਾਲ ਬੋਰਡ ਦੇ ਮੈਂਬਰ ਹੋਣਗੇ | ਸ੍ਰੀ ਚੌਟਾਲਾ ਵਲੋਂ ਕੀਤੇ ਅੱਜ ਦੇ ਐਲਾਨ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਜੇਲ੍ਹ ਦੇ ਕੈਦੀ ਹੋਣ ਦੇ ਬਾਵਜੂਦ ਰਾਜਨੀਤੀ ਵਿਚ ਅਮਲੀ ਤੌਰ 'ਤੇ ਹਿੱਸਾ ਲੈ ਰਹੇ ਹਨ | ਉਹ ਕੱਲ੍ਹ ਤੋਂ ਰਾਜ ਭਰ ਦੇ ਚੁਪ ਚੁਪੀਤੇ ਦੌਰੇ 'ਤੇ ਜਾ ਰਹੇ ਹਨ, ਜਿੱਥੇ ਉਹ ਵਰਕਰਾਂ ਦੇ ਦੁਖ ਸੁਖ ਵਿਚ ਸ਼ਰੀਕ ਹੋਣਗੇ |

ਹਰਿਆਣਾ 'ਚ ਸਥਾਪਿਤ ਹੋਣਗੀਆਂ ਚਾਰ ਵੱਡੀਆਂ ਮੰਡੀਆਂ

ਚੰਡੀਗੜ੍ਹ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਹਰਿਆਣਾ ਸਰਕਾਰ ਚਾਰ ਵੱਡੀਆਂ ਮੰਡੀਆਂ ਸਥਾਪਿਤ ਕਰਨ ਜਾ ਰਹੀ ਹੈ ਜਿਸ ਵਿਚ ਗਨੌਰ ਦੀ 600 ਏਕੜ ਦੀ ਮੰਡੀ ਪਾਈਪ ਲਾਇਨ ਵਿਚ ਹੈ | ਇਸ ਤੋਂ ...

ਪੂਰੀ ਖ਼ਬਰ »

ਤਰੱਕੀ ਦੀ ਪ੍ਰਕਿ੍ਆ ਤੇਜ਼ ਕੀਤੀ ਜਾਵੇਗੀ - ਬਿਲਾਸ ਸ਼ਰਮਾ

ਚੰਡੀਗੜ੍ਹ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਹਰਿਆਣਾ ਦੇ ਸਕੂਲ ਸਿੱਖਿਆ ਵਿਭਾਗ ਵਿਚ ਸਾਰੇ ਅਹੁਦਿਆਂ 'ਤੇ ਤਰੱਕੀ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ | ਸ੍ਰੀ ਸ਼ਰਮਾ ਨੇ ਅੱਜ ਇਹ ਜਾਣਕਾਰੀ ਉਨ੍ਹਾਂ ...

ਪੂਰੀ ਖ਼ਬਰ »

ਜ਼ਿੰਦਗੀ 'ਚ ਸਭ ਤੋਂ ਵੱਡੀ ਗੱਲ ਵਿਸ਼ਵਾਸ ਹੈ, ਜਿੱਥੇ ਵਿਸ਼ਵਾਸ ਹੈ ਉੱਥੇ ਆਸ ਹੈ - ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ 17 ਦੇ ਪਲਾਜ਼ਾ ਵਿਖੇ 'ਡਾਇਲੌਗ ਹਾਈਵੇਅ ਟ੍ਰਸਟ' ਵਲੋਂ ਅੱਜ ਸ਼ਾਮੀ ਨੇਤਰਹੀਣਾਂ ਦੀ ਪ੍ਰੇਸ਼ਾਨੀ ਨੂੰ ਮਹਿਸੂਸ ਕਰਾਉਣ ਹਿੱਤ 'ਬਲਾਈਾਡ ਵਾਕ' ਕਰਵਾਈ ਗਈ ਜਿਸ ਵਿਚ ਬਲਾਈਾਡ ਸਕੂਲ ਸੈਕਟਰ 26 ...

ਪੂਰੀ ਖ਼ਬਰ »

ਚੀਫ਼ ਜਸਟਿਸ ਵਲੋਂ ਪੰਜਾਬ ਤੇ ਹਰਿਆਣਾ ਦੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜਾਂ ਨਾਲ ਵਿਚਾਰ ਚਰਚਾ

ਚੰਡੀਗੜ੍ਹ•, 11 ਅਕਤੂਬਰ (ਅਜੀਤ ਬਿਊਰੋ)- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਤੇ ਏਰੀਅਰਜ਼ ਕਮੇਟੀ ਦੇ ਚੇਅਰਮੈਨ ਜਸਟਿਸ ਰਾਜੇਸ਼ ਬਿੰਦਲ ਨੇ ਬੁੱਧਵਾਰ ਨੂੰ ਪੰਜਾਬ, ਹਰਿਆਣਾ ਤੇ ਯੂ. ਟੀ. ਚੰਡੀਗੜ੍ਹ •ਦੇ ਜ਼ਿਲ੍ਹ•ਾ ਤੇ ਸੈਸ਼ਨਜ਼ ...

ਪੂਰੀ ਖ਼ਬਰ »

ਪਰਾਲੀ ਸਾੜਨ 'ਚ ਆਈ ਕਮੀ ਹਰਿਆਣਾ ਸਰਕਾਰ ਦਾ ਦਾਅਵਾ

ਚੰਡੀਗੜ੍ਹ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਵਲੋਂ ਸੂਬੇ ਵਿਚ ਫ਼ਸਲ ਨਾੜਾਂ ਨੂੰ ਜਲਾਉਣ ਤੋਂ ਰੋਕਣ ਲਈ ਕੀਤੇ ਗਏ ਸਖ਼ਤ ਯਤਨਾਂ ਨਾਲ ਝੋਨੇ ਦੇ ਚਾਲੂ ਮੌਸਮ ਵਿਚ ਪਰਾਲੀ ਜਲਾਉਣ ਜਾਣ ਦੇ ਮਾਮਲਿਆਂ ਵਿਚ ਜ਼ਿਕਰਯੋਗ ਕਮੀ ਆਈ ਹੈ | ਰਾਜ ਵਿਚ 10 ਅਕਤੂਬਰ ...

ਪੂਰੀ ਖ਼ਬਰ »

ਬਾਜਵਾ ਨੇ ਮਗਨਰੇਗਾ ਦੇ ਆਨ ਲਾਈਨ ਐਸਟੀਮੇਟ ਤਿਆਰ ਕਰਨ ਲਈ ਸਾਫ਼ਟਵੇਅਰ ਦਾ ਕੀਤਾ ਉਦਘਾਟਨ

ਚੰਡੀਗੜ੍ਹ, 11 ਅਕਤੂਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਮਗਨਰੇਗਾ ਦੇ ਕੰਮ ਕਾਜ ਵਿਚ ਹੋਰ ਪਾਰਦਰਸ਼ਤਾ ਲਿਆਉਣ ਅਤੇ ਐਸਟੀਮੇਟ ਬਣਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਆਨਲਾਈਨ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ | ਵਿਭਾਗ ...

ਪੂਰੀ ਖ਼ਬਰ »

ਸਰਕਾਰੀ ਡਾਕਟਰਾਂ ਦੇ ਵਿਦੇਸ਼ੀ ਦੌਰਿਆਂ ਦੀ ਜਾਂਚ ਕਰਵਾਈ ਜਾਵੇਗੀ - ਵਿੱਜ

ਚੰਡੀਗੜ੍ਹ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਫਾਰਮਾ ਕੰਪਨੀਆਂ ਤੇ ਡਾਕਟਰਾਂ ਦੇ ਗੱਠਜੋੜ ਨੂੰ ਤੋੜਨ ਲਈ ਪਿਛਲੇ 4 ਸਾਲਾਂ ਦੌਰਾਨ ਵਿਦੇਸ਼ੀ ਦੌਰੇ ਕਰਨ ਵਾਲੇ ਡਾਕਟਰਾਂ ਦੀ ਜਾਂਚ ਕਰਵਾਈ ਜਾਵੇਗੀ | ਸ੍ਰੀ ...

ਪੂਰੀ ਖ਼ਬਰ »

ਦੀਵਾਲੀ 'ਤੇ ਸਾਰੇ ਚੌਰਸਤਿਆਂ ਦੇ ਨਾਲ ਅਹਿਮ ਇਮਾਰਤਾਂ ਜਗਮਗਾਉਣ ਦੇ ਆਸਾਰ

ਚੰਡੀਗੜ੍ਹ, 11 ਅਕਤੂਬਰ (ਆਰ.ਐਸ.ਲਿਬਰੇਟ)-ਇਸ ਦੀਵਾਲੀ 'ਤੇ ਚੰਡੀਗੜ੍ਹ ਦੇ ਸਾਰੇ ਚੌਰਸਤਿਆਂ ਦੇ ਨਾਲ ਅਹਿਮ ਇਮਾਰਤਾਂ ਜਗਮਗਾ ਸਕਦੀਆਂ ਹਨ | ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਸ੍ਰੀ ਵੀ. ਪੀ. ਸਿੰਘ ਬਦਨੌਰ ਵਲੋਂ ਦੀਵਾਲੀ 'ਤੇ ਚੰਡੀਗੜ੍ਹ ਦੀਆਂ ਅਹਿਮ ...

ਪੂਰੀ ਖ਼ਬਰ »

ਰਾਜ ਪੰਧਰੀ ਸੰਮੇਲਨ 14 ਨੂੰ

ਚੰਡੀਗੜ੍ਹ 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਵਲੋਂ 14 ਅਕਤੂਬਰ ਨੂੰ ਹਿਸਾਰ ਵਿਚ ਨੰਬਰਦਾਰਾਂ ਦਾ ਇਕ ਰਾਜ ਪੰਧਰੀ ਸੰਮੇਲਨ ਕਰਵਾਇਆ ਜਾਵੇਗਾ | ਭੌ ਅਭਿਲੇਖ ਵਿਭਾਗ ਦੇ ਬੁਲਾਰੇ ਨੇ ਅੰਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੰਖ ਮੰਤਰੀ ਮਨੋਹਰ ਲਾਲ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ੇ ਹਟਾਊ ਦਸਤੇ ਵਲੋਂ 155 ਚਲਾਨ

ਚੰਡੀਗੜ੍ਹ, 11 ਅਕਤੂਬਰ (ਆਰ.ਐਸ.ਲਿਬਰੇਟ)-ਅੱਜ ਨਗਰ ਨਿਗਮ ਦੇ ਨਜਾਇਜ਼ ਕਬਜ਼ੇ ਹਟਾਊ ਦਸਤੇ ਵਲੋਂ ਕਾਰਵਾਈ ਕਰਦੇ 155 ਚਲਾਨ ਕੀਤੇ | ਬੁਲਾਰੇ ਅਨੁਸਾਰ ਅੱਜ ਵਿਸ਼ੇਸ਼ ਮੁਹਿੰਮ ਦੌਰਾਨ ਸਨਅਤੀ ਖੇਤਰ ਫ਼ੇਜ਼ 1 ਤੇ 2 ਵਿਚੋਂ ਅਣ-ਅਧਿਕਾਰਤ ਥਾਵਾਂ 'ਤੇ ਬੈਠਣ ਵਾਲਿਆਂ ਦੇ 155 ਚਲਾਨ ...

ਪੂਰੀ ਖ਼ਬਰ »

ਤੇਜ਼ ਹਨੇਰੀ ਤੂਫ਼ਾਨ ਨਾਲ ਹੋਈ ਬਾਰਿਸ਼ ਨੇ ਰਾਮਲੀਲ੍ਹਾ ਪੰਡਾਲਾਂ ਨੂੰ ਕੀਤਾ ਤਹਿਸ-ਨਹਿਸ

ਚੰਡੀਗੜ੍ਹ, 11 ਅਕਤੂਬਰ (ਰਣਜੀਤ ਸਿੰਘ)- ਬੁੱਧਵਾਰ ਦੀ ਦੇਰ ਰਾਤ ਤੇਜ਼ ਹਵਾਵਾਂ ਅਤੇ ਬੱਦਲ ਗਰਜਣ ਦੇ ਨਾਲ ਨਾਲ ਵੀਰਵਾਰ ਦੀ ਸਵੇਰ ਤਕ ਹੋਈ ਤੇਜ਼ ਬਾਰਿਸ਼ ਕਾਰਨ ਚੰਡੀਗੜ੍ਹ ਦੇ ਤਾਪਮਾਨ ਵਿਚ ਦਰਜ ਗਿਰਾਵਟ ਨਾਲ ਇਕ ਵਾਰ ਫੇਰ ਸ਼ਹਿਰ ਵਿਚ ਸਵੇਰ ਤੇ ਦੇਰ ਸ਼ਾਮ ਦੀ ਠੰਡ ਵੱਧ ...

ਪੂਰੀ ਖ਼ਬਰ »

ਪੈਨਸ਼ਨਰ ਤੇ ਪਰਿਵਾਰਿਕ ਪੈਨਸ਼ਨਰ ਮਹਿੰਗਾਈ ਰਾਹਤ 'ਚ 2 ਫ਼ੀਸਦੀ ਦਾ ਵਾਧਾ

ਚੰਡੀਗੜ੍ਹ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਪਹਿਲੀ ਜੁਲਾਈ 2018 ਤੋਂ ਆਪਣੇ ਪੈਨਸ਼ਨਰਾਂ 'ਤੇ ਪਰਿਵਾਰਿਕ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਵਿਚ 2 ਫ਼ੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ | ਕੇਂਦਰ ਸਰਕਾਰ ਦੀ ਤਰਜ਼ 'ਤੇ ਇਹ ਵਾਧਾ ਕੀਤੇ ਜਾਣ ਨਾਲ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ ਖੇਡ ਕੋਟੇ ਦੇ ਅਧਿਕਾਰੀ ਤਰੱਕੀਆਂ ਨਾ ਮਿਲਣ ਕਾਰਨ 'ਔਖੇ'

ਚੰਡੀਗੜ੍ਹ, 11 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਇਕ ਪਾਸੇ ਪੰਜਾਬ ਸਰਕਾਰ ਸੂਬੇ 'ਚ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਕਰੋੜਾਂ ਰੁਪਏ ਦੇਣ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਪੰਜਾਬ ਪੁਲਿਸ ਫੋਰਸ ਵਿਚ ਖੇਡ ਕੋਟੇ ਰਾਹੀਂ ਨਿਯੁਕਤ ਹੋਏ ਅਫ਼ਸਰ ਤਰੱਕੀਆਂ ਨਾ ਮਿਲਣ ...

ਪੂਰੀ ਖ਼ਬਰ »

ਪਾਰਕਿੰਗਾਂ 'ਚ ਰੇਹੜੀ-ਫੜ੍ਹੀਆਂ ਦੀ ਭਰਮਾਰ ਦੇ ਵਿਰੋਧ 'ਚ ਸੈਕਟਰ 19 ਦੇ ਦੁਕਾਨਦਾਰਾਂ ਵਲੋਂ ਪ੍ਰਦਰਸ਼ਨ

ਚੰਡੀਗੜ੍ਹ, 11 ਅਕਤੂਬਰ (ਆਰ.ਐਸ.ਲਿਬਰੇਟ)-ਅੱਜ ਮਾਰਕੀਟ ਦੀਆਂ ਪਾਰਕਿੰਗਾਂ 'ਚ ਰੇਹੜੀ-ਫੜ੍ਹੀਆਂ ਦੀ ਭਰਮਾਰ ਦੇ ਵਿਰੋਧ 'ਚ ਸੈਕਟਰ 19 ਦੇ ਦੁਕਾਨਦਾਰਾਂ ਵਲੋਂ ਪ੍ਰਦਰਸ਼ਨ ਕਰਦੇ ਨਾਲ ਲਗਦੀ ਸੜਕ ਜਾਮ ਕੀਤੀ ਗਈ | ਦੁਕਾਨਦਾਰਾਂ ਨੇ ਦੋਸ਼ ਲਗਾਏ ਹਨ ਕਿ ਨਗਰ ਨਿਗਮ ਦੇ ਇਸ਼ਾਰੇ ...

ਪੂਰੀ ਖ਼ਬਰ »

ਡਾ. ਐਸ.ਐਸ. ਭੱਟੀ ਦੀ ਕਿਤਾਬ 'ਰੌਕ ਗਾਰਡਨ ਇੰਨ ਚੰਡੀਗੜ੍ਹ' ਰਾਜਪਾਲ ਵਲੋਂ ਲੋਕ ਅਰਪਣ

ਚੰਡੀਗੜ੍ਹ•, 11 ਅਕਤੂਬਰ (ਅਜਾਇਬ ਸਿੰਘ ਔਜਲਾ)- ਡਾ: ਐਸ.ਐਸ. ਭੱਟੀ, ਸਾਬਕਾ ਪਿ੍ੰਸੀਪਲ ਚੰਡੀਗੜ੍ਹ •ਕਾਲਜ ਆਫ਼ ਆਰਕੀਟੈਕਚਰ ਦੁਆਰਾ ਲਿਖੀ ਪੁਸਤਕ 'ਰਾਕ ਗਾਰਡਨ ਇਨ ਚੰਡੀਗੜ੍ਹ•' ਨੂੰ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ •ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ...

ਪੂਰੀ ਖ਼ਬਰ »

ਸਿੱਖ ਬੀਬੀਆਂ ਦੇ ਹੈਲਮਟ ਨਾ ਪਾਉਣ ਸਬੰਧੀ ਕੇਂਦਰ ਦੇ ਹੁੰਗਾਰੇ 'ਤੇ ਅਕਾਲੀ ਦਲ ਤੇ ਸੰਗਤਾਂ 'ਚ ਖ਼ੁਸ਼ੀ ਦੀ ਲਹਿਰ

ਚੰਡੀਗੜ੍ਹ, 11 ਅਕਤੂਬਰ (ਆਰ.ਐਸ.ਲਿਬਰੇਟ)- ਚੰਡੀਗੜ੍ਹ ਵਿਚ ਸਿੱਖ ਬੀਬੀਆਂ ਦੇ ਹੈਲਮਟ ਨਾ ਪਾਉਣ ਸਬੰਧੀ ਮੰਗ 'ਤੇ ਕੇਂਦਰ ਸਰਕਾਰ ਦੇ ਹੁੰਗਾਰੇ 'ਤੇ ਅਕਾਲੀ ਦਲ ਤੇ ਸੰਗਤਾਂ 'ਚ ਖ਼ੁਸ਼ੀ ਦੀ ਲਹਿਰ ਛਾ ਗਈ ਹੈ, ਇਸੇ ਲੜੀ ਵਿਚ ਅਕਾਲੀ ਦਲ ਇਕਾਈ ਚੰਡੀਗੜ੍ਹ ਪ੍ਰਧਾਨ ਸ. ਹਰਦੀਪ ...

ਪੂਰੀ ਖ਼ਬਰ »

ਸੀ. ਆਈ. ਏ. ਸਟਾਫ਼ ਵਲੋਂ ਹੈਰੋਇਨ ਸਮੇਤ ਇਕ ਮੁਲਜ਼ਮ ਗਿ੍ਫ਼ਤਾਰ

ਖਰੜ, 11 ਅਕਤੂਬਰ (ਗੁਰਮੁੱਖ ਸਿੰਘ ਮਾਨ)-ਸੀ. ਆਈ. ਏ. ਸਟਾਫ਼ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਜੀਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਸਹੌੜਾਂ ...

ਪੂਰੀ ਖ਼ਬਰ »

ਕਲਮਕਾਰ ਨੇ ਆਪਣੇ ਜਨਮ ਦਿਨ 'ਤੇ ਬੱਚਿਆਂ ਨੂੰ ਕਲਮਾਂ ਦਾ ਤੋਹਫਾ ਦਿੱਤਾ

ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)-ਆਪਣੀ ਜ਼ਿੰਦਗੀ ਦੇ 57 ਵਰ੍ਹੇ, ਰੰਗਕਰਮੀ ਦੇ ਤੌਰ 'ਤੇ 37 ਵਰ੍ਹੇ ਅਤੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਦੇ ਤੌਰ 'ਤੇ 27 ਵਰ੍ਹੇ ਪੂਰੇ ਕਰਨ ਮੌਕੇ ਕਲਮਕਾਰ ਸੰਜੀਵਨ ਸਿੰਘ (ਡੇਢ ਦਰਜਨ ਦੇ ਕਰੀਬ ਨਾਟਕ ਲਿਖ ਕੇ ਆਪਣੀ ਨਿਰਦੇਸ਼ਨਾ ...

ਪੂਰੀ ਖ਼ਬਰ »

ਨਾਮ ਸਿਮਰਨ ਕਮਾਈ ਸਮਾਗਮ ਕਰਵਾਇਆ

ਐੱਸ. ਏ. ਐੱਸ ਨਗਰ, 11 ਅਕਤੂਬਰ (ਝਾਂਮਪੁਰ)-ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼-3ਬੀ1 ਮੁਹਾਲੀ ਵਿਖੇ ਨਾਮ ਸਿਮਰਨ ਕਮਾਈ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਗੁਰੂ ਘਰ ਦੇ ਕੀਰਤਨੀਏ ਭਾਈ ਦਵਿੰਦਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਨੇ ਕਥਾ ਕੀਰਤਨ ਦੀਆਂ ਵਿਚਾਰਾਂ ਦੁਆਰਾ ...

ਪੂਰੀ ਖ਼ਬਰ »

ਟ੍ਰੈਵਲ ਏਜੰਟਾਂ ਤੇ ਇੰਮੀਗ੍ਰੇਸ਼ਨ ਕੰਸਲਟੈਂਟ ਦੀਆਂ ਸਮੱਸਿਆਵਾਂ ਸਬੰਧੀ ਨੁਮਾਇੰਦਿਆਂ ਦੀ ਹੋਈ ਮੀਟਿੰਗ

ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਟ੍ਰੈਵਲ ਏਜੰਟਸ ਵੈੱਲਫੇਅਰ ਐਸੋਸੀਏਸ਼ਨ ਭਾਰਤ ਦੀ ਇਕ ਮੀਟਿੰਗ ਮੁਹਾਲੀ ਵਿਖੇ ਪ੍ਰਧਾਨ ਕੇ. ਐੱਸ. ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਸੂਬਿਆਂ ਤੋਂ ਆਏ ਡੈਲੀਗੇਟਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

ਐੱਸ. ਏ. ਐੱਸ. ਨਗਰ, 11 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)-ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ...

ਪੂਰੀ ਖ਼ਬਰ »

ਸੂਚਨਾ ਦੇ ਅਧਿਕਾਰ ਕਾਨੂੰਨ ਨਾਲ ਸਰਕਾਰੀ ਦਫ਼ਤਰਾਂ ਦੇ ਕੰਮਕਾਜ 'ਚ ਪਾਰਦਰਸ਼ਤਾ ਵਧੀ

ਜ਼ੀਰਕਪੁਰ, 11 ਅਕਤੂਬਰ (ਹੈਪੀ ਪੰਡਵਾਲਾ)- ਸੂਚਨਾ ਦਾ ਅਧਿਕਾਰ ਕਾਨੂੰਨ 2005 ਦੇ ਲਾਗੂ ਹੋਣ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਸਰਕਾਰੀ ਦਫ਼ਤਰਾਂ ਵਿਚ ਹੋਣ ਵਾਲੇ ਕੰਮਾਂ-ਕਾਰਾਂ 'ਚ ਵੱਡਾ ਸੁਧਾਰ ਵੇਖਣ ਨੂੰ ਮਿਲਿਆ ਹੈ | ਬੇਸ਼ੱਕ ਘੁਟਾਲੇਬਾਜ਼ੀ ਪੂਰਨ ਤੌਰ 'ਤੇ ਬੰਦ ਨਹੀਂ ...

ਪੂਰੀ ਖ਼ਬਰ »

ਸੈਕਟਰ 82 ਮੁਹਾਲੀ 'ਚ 'ਆਰਟ ਅਟਾਰੀ' ਆਰਟ ਗੈਲਰੀ ਤੇ 'ਮਿ੍ਦੰਗਮ' ਪ੍ਰਦਰਸ਼ਨੀ ਸ਼ੁਰੂ

ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ) -ਇੱਥੋਂ ਦੇ ਸੈਕਟਰ 82 ਵਿਖੇ 'ਆਰਟ ਅਟਾਰੀ' ਟ੍ਰਾਈਸਿਟੀ ਦੀ ਪਹਿਲੀ ਪ੍ਰੋਫੈਸ਼ਨਲੀ ਆਰਟ ਗੈਲਰੀ ਦੇ ਨਾਲ ਹੀ 15 ਮੰਨੀਆਂ ਪ੍ਰਮੰਨੀਆਂ ਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਭਾਰਤੀ ਚਿੱਤਰਕਾਰਾਂ ਤੇ ਮੂਰਤੀਕਾਰਾਂ ਦੀ ਇਕ ...

ਪੂਰੀ ਖ਼ਬਰ »

ਸੀਵਰੇਜ ਦਾ ਖੱਡਾ ਪੁੱਟਿਆ ਬਣ ਰਿਹੈ ਹਾਦਸੇ ਦਾ ਕਾਰਨ

ਐੱਸ.ਏ.ਐੱਸ. ਨਗਰ, 11 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਐੱਸ.ਏ.ਐੱਸ. ਨਗਰ ਤੋਂ ਰਾਜਧਾਨੀ ਚੰਡੀਗੜ੍ਹ ਨੂੰ ਜਾਣ ਵਾਲੇ ਮਦਨਪੁਰਾ ਤੋਂ ਚੰਡੀਗੜ੍ਹ ਵਾਲੇ ਰਸਤੇ ਵਿਚਕਾਰ ਪਿਛਲੇ ਕਾਫੀ ਚਿਰ ਤੋਂ ਸੀਵਰੇਜ਼ ਦਾ ਖੱਡਾ ਪੁੱਟਿਆ ਪਿਆ ਹੈ ਪਰ ਅਜੇ ਤੱਕ ਇਸ ਨੂੰ ਠੀਕ ਨਹੀਂ ...

ਪੂਰੀ ਖ਼ਬਰ »

ਭਾਖੜਾ ਨਹਿਰ ਦੇ ਬੰਦ ਤੇ ਖਸਤਾ ਹਾਲ ਪੁਲ਼ਾਂ ਨੂੰ ਵਿਭਾਗ ਨੇ ਕਾਗਜ਼ਾਂ 'ਚ ਕੀਤਾ ਚਾਲੂ

ਜ਼ੀਕਰਪੁਰ, 11 ਅਕਤੂਬਰ (ਹੈਪੀ ਪੰਡਵਾਲਾ)- ਪੰਜਾਬ ਦੀ ਮੁੱਖ ਭਾਖੜਾ ਨਹਿਰ 'ਤੇ ਬਣੇ ਹੋਏ ਪੁਲਾਂ ਦੀ ਖਸਤਾ ਹਾਲਤ ਤੇ ਗਿਣਤੀ ਬਾਰੇ ਭਾਖੜਾ ਮੇਨ ਲਾਈਨ ਕੋਲ ਕੋਈ ਪੁਖਤਾ ਰਿਕਾਰਡ ਨਹੀਂ ਹੈ ਕਿਉਂਕਿ ਕਾਗਜ਼ੀ ਕਾਰਵਾਈ ਅਤੇ ਪੁਲ਼ਾਂ ਦੀ ਅਸਲ ਹਾਲਤ ਵਿਚ ਵੱਡਾ ਫਰਕ ਨਜ਼ਰ ਆ ...

ਪੂਰੀ ਖ਼ਬਰ »

ਮੁੜ ਤੋਂ ਹੋਈ ਬੇਮੌਸਮੀ ਬਰਸਾਤ ਨੇ ਝੋਨੇ ਦੀ ਫ਼ਸਲ ਨੂੰ ਮੁੜ ਝੰਬਿਆ

ਲਾਲੜੂ,11 ਅਕਤੂਬਰ (ਰਾਜਬੀਰ ਸਿੰਘ)- ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਵਿਚ ਹੋਈ ਤੇਜ਼ ਬਰਸਾਤ ਅਤੇ ਚੱਲੇ ਝੱਖੜ ਕਾਰਨ ਹੋਏ ਝੋਨੇ ਦੇ ਨੁਕਸਾਨ ਤੋਂ ਹਾਲੇ ਕਿਸਾਨ ਸੰਭਲੇ ਵੀ ਨਹੀਂ ਸਨ ਕਿ ਅੱਜ ਸਵੇਰੇ ਪਏ ਮੀਂਹ ਅਤੇ ਹੋਈ ਹਲਕੀ ਗੜ੍ਹੇਮਾਰੀ ਨੇ ਬਾਸਮਤੀ ਸਮੇਤ ਪੱਕੀ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ 72 ਸਾਲਾ ਔਰਤ ਦੀ ਮੌਤ

ਲਾਲੜੂ, 11 ਅਕਤੂਬਰ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਪਿੰਡ ਕੁਰਲੀ ਨੇੜੇ ਇਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਇਕ 72 ਸਾਲਾ ਔਰਤ ਦੀ ਮੌਤ ਹੋ ਗਈ ਹੈ | ਜਾਂਚ ਅਧਿਕਾਰੀ ਹੌਲਦਾਰ ਗੁਰਨਾਮ ਸਿੰਘ ਅਨੁਸਾਰ ਕਮਲਾ ਦੇਵੀ ਪਤਨੀ ਨਰੰਜਣ ਦਾਸ ਵਾਸੀ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਨੌਜਵਾਨਾਂ ਨੇ ਫਾਹਾ ਲਗਾ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

ਐੱਸ. ਏ. ਐੱਸ. ਨਗਰ, 11 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਅਧੀਨ ਪੈਂਦੇ ਪਿੰਡ ਬੜਮਾਜਰਾ ਅਤੇ ਬਲੌਾਗੀ ਕਾਲੋਨੀ ਵਿਖੇ ਰਹਿਣ ਵਾਲੇ ਦੋ ਵੱਖ-ਵੱਖ ਨੌਜਵਾਨਾਂ ਨੇ ਫਾਹਾ ਲਗਾ ਕੇ ਜੀਵਨ ਲੀਲ•ਾ ਸਮਾਪਤ ਕਰ ਲਈ | ਪਹਿਲੇ ਮਾਮਲੇ 'ਚ ਗੁਰੂ ਨਾਨਕ ਕਾਲੋਨੀ ਪਿੰਡ ...

ਪੂਰੀ ਖ਼ਬਰ »

'ਪਵਿੱਤਰਾ ਜਵੈਲਰ' ਵਲੋਂ 'ਡਾਇਮੰਡ ਧਮਾਕਾ' ਤਹਿਤ ਯੋਜਨਾ ਦੀ ਸ਼ੁਰੂਆਤ

ਐੱਸ.ਏ.ਐੱਸ ਨਗਰ, 11 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)-ਕਈਾ ਸਾਲਾਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਪੂਰੇ ਟਰਾਈਸਿਟੀ ਵਿਚ ਜਵੈਲਰ (ਸੋਨਾ,ਚਾਂਦੀ,ਹੀਰੇ ਦੇ) ਕਾਰੋਬਾਰ ਵਿਚ ਪਾਰਦਰਸ਼ਤਾ ਨਾਲ ਕੰਮ ਕਰ ਰਹੇ 'ਪਵਿੱਤਰਾ ਜਵੈਲਰ' ਐੱਸ. ਸੀ. ਓ. 113 ਫੇਜ਼ 3 ਬੀ ...

ਪੂਰੀ ਖ਼ਬਰ »

ਪਰਾਲੀ ਤੇ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਬਲਾਕ ਪੱਧਰ 'ਤੇ ਮੋਨੀਟਰਿੰਗ ਟੀਮਾਂ ਦਾ ਗਠਨ

ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)-ਜ਼ਿਲ੍ਹੇ ਵਿਚ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਬਲਾਕ ਪੱਧਰ 'ਤੇ ਮੋਨੀਟਰਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਨ੍ਹਾਂ ਟੀਮਾਂ ਦੇ ਓਵਰਆਲ ਇੰਚਾਰਜ ਸਬੰਧਿਤ ਐਸ. ਡੀ. ਐਮ. ਹੋਣਗੇ | ...

ਪੂਰੀ ਖ਼ਬਰ »

ਜ਼ੀਰਕਪੁਰ ਅੰਦਰ ਪਿਛਲੇ ਸਾਲ ਦੇ ਮੁਕਾਬਲੇ ਡੇਂਗੂ ਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵਧੀ

ਜ਼ੀਰਕਪੁਰ, 11 ਅਕਤੂਬਰ (ਹੈਪੀ ਪੰਡਵਾਲਾ)-ਸ਼ਹਿਰ ਅੰਦਰ ਪਿਛਲੇ ਸਾਲ ਨਾਲੋਂ ਇਸ ਵਾਰ ਡੇਂਗੂ ਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ | ਇਸ ਵਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 85 ਦੇ ਕਰੀਬ ਹੋ ਗਈ ਹੈ ਜਦਕਿ 30 ਸਤੰਬਰ ਤੱਕ ਮਲੇਰੀਆ ਦੇ ਮਰੀਜ਼ਾਂ ਦੀ ...

ਪੂਰੀ ਖ਼ਬਰ »

ਕੌਾਸਲ-ਪ੍ਰਸ਼ਾਸਨ ਵਲੋਂ ਪੁਲਿਸ ਦੇ ਸਹਿਯੋਗ ਨਾਲ ਹਸਪਤਾਲ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ

ਖਰੜ, 11 ਅਕਤੂਬਰ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਅੰਦਰ ਫਲਾਈ ਓਵਰ ਦੀ ਉਸਾਰੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਵਲੋਂ ਆਵਾਜਾਈ ਨੂੰ ਬਦਲਵੇਂ ਰੂਟਾਂ 'ਤੇ ਚਲਾਉਣ ਸਬੰਧੀ ਜਾਰੀ ਹੁਕਮਾਂ ਤਹਿਤ ਨਗਰ ਕੌਾਸਲ ਖਰੜ, ਪ੍ਰਸ਼ਾਸਨ ਤੇ ਪੁਲਿਸ ...

ਪੂਰੀ ਖ਼ਬਰ »

ਪੰਜਾਬ ਦੀ ਰਾਜਧਾਨੀ ਨੂੰ ਆਉਣ ਵਾਲੇ ਮੁੱਖ ਰਸਤੇ ਸਰਹੰਦ-ਮੁਹਾਲੀ ਦੀ ਹੋਈ ਖਸਤਾ ਹਾਲਤ

ਐੱਸ.ਏ.ਐੱਸ. ਨਗਰ, 11 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਸੋਹਾਣਾ-ਲਾਂਡਰਾਂ-ਚੁੰਨ੍ਹੀ ਸੜਕ ਦੀ ਇੰਨੀ ਦਿਨੀਂ ਖਸਤਾ ਹੁੰਦੀ ਜਾ ਰਹੀ ਅਤੇ ਦੋ ਦੋ ਫੁੱਟ ਡੂੰਘੇ ਟੋਏ ਨੈਸ਼ਨਲ ਹਾਈਵੇਅ 'ਤੇ ਪੈ ਚੁੱਕੇ ਹਨ ਅਤੇ ਇਨ੍ਹਾਂ ਨੂੰ ਭਰਨ ਲਈ ਵਿਭਾਗ ਨੇ ਅਜੇ ਤੱਕ ਕੋਈ ਕਾਰਵਾਈ ...

ਪੂਰੀ ਖ਼ਬਰ »

ਗਿਰੀਸ਼ ਵਰਮਾ ਨਗਰ ਕੌਾਸਲ ਦੇ ਮੁੱਖ ਕਾਰਜਸਾਧਕ ਅਫ਼ਸਰ ਨਿਯੁਕਤ

ਜ਼ੀਰਕਪੁਰ, 11 ਅਕਤੂਬਰ (ਅਵਤਾਰ ਸਿੰਘ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਗਿਰੀਸ਼ ਵਰਮਾ ਨੂੰ ਜ਼ੀਰਕਪੁਰ ਨਗਰ ਕੌਾਸਲ ਵਿਖੇ ਮੁੱਖ ਕਾਰਜਸਾਧਕ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਉਹ ਜ਼ੀਰਕਪੁਰ ਵਿਖੇ ਹੀ ਨਾਜਾਇਜ਼ ਉਸਾਰੀਆਂ ਦਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ...

ਪੂਰੀ ਖ਼ਬਰ »

ਸੀਜ਼ਨ ਦੌਰਾਨ 1 ਲੱਖ 77 ਹਜ਼ਾਰ 275 ਮੀਟਿ੍ਕ ਟਨ ਝੋਨਾ ਪੁੱਜਣ ਦੀ ਆਸ : ਸਪਰਾ ਜ਼ਿਲ੍ਹੇ 'ਚ ਹੁਣ ਤੱਕ 25 ਹਜ਼ਾਰ 531 ਮੀਟਿ੍ਕ ਟਨ ਝੋਨੇ ਦੀ ਕੀਤੀ ਖਰੀਦ

ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਮੰਡੀਆਂ ਵਿਚ ਇਸ ਸੀਜ਼ਨ ਦੌਰਾਨ 1 ਲੱਖ 77 ਹਜ਼ਾਰ 275 ਮੀਟਿ੍ਕ ਟਨ ਝੋਨਾ ਪੁੱਜਣ ਦੀ ਆਸ ਹੈ ਤੇ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਲਈ ਪੁਖਤਾ ਪ੍ਰਬੰਧ ਕੀਤੇ ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਆਰਕੀਟੈਕਟ ਵਿਭਾਗ ਨੇ ਮਨਾਇਆ ਲੀ-ਕਾਰਬੂਜ਼ੇ ਫੈਸਟ

ਐੱਸ. ਏ. ਐੱਸ. ਨਗਰ, 11 ਅਕਤੂਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਸ਼ਹਿਰ ਦਾ ਖਾਕਾ ਤਿਆਰ ਕਰਨ ਵਾਲੇ ਵਿਸ਼ਵ ਪ੍ਰਸਿੱਧ ਫਰਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੂੰ ਸਮਰਪਿਤ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਆਰਕੀਟੈਕਟ ਵਿਭਾਗ ਵਲੋਂ ਦੋ ਰੋਜ਼ਾ 'ਲੀ-ਕਾਰਬੂਜ਼ੇ' ...

ਪੂਰੀ ਖ਼ਬਰ »

ਭਬਾਤ ਖੇਤਰ 'ਚ ਲੋਕਾਂ ਦੇ ਘਰਾਂ ਦੀ ਰਾਖੀ ਲਈ ਕਾਨੂੰਨੀ ਲੜਾਈ ਲੜਾਂਗੇ- ਦੀਪਇੰਦਰ ਸਿੰਘ ਢਿੱਲੋਂ

ਜ਼ੀਰਕਪੁਰ, 11 ਅਕਤੂਬਰ (ਹੈਪੀ ਪੰਡਵਾਲਾ)-ਹਵਾਈ ਅੱਡੇ ਨੇੜੇ ਤੋੜੀਆਂ ਜਾ ਰਹੀਆਂ ਉਸਾਰੀਆਂ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਲੋਕਾਂ ਨਾਲ ਖੜ੍ਹੀ ਹੈ ਅਤੇ ਲੋਕਾਂ ਦੇ ਹੱਕਾਂ ਲਈ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ | ਇਹ ਵਿਚਾਰ ਬੀਤੇ ਦਿਨੀਂ ਹਵਾਈ ਅੱਡੇ ਦੇ 100 ਮੀਟਰ ਦੇ ...

ਪੂਰੀ ਖ਼ਬਰ »

ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਪਰਿਵਾਰਾਂ 'ਚ ਹੋਏ ਝਗੜੇ ਵਿਚ ਚਾਰ ਜ਼ਖ਼ਮੀ, ਇਕ ਦੀ ਹਾਲਤ ਗੰਭੀਰ

ਲਾਲੜੂ, 11 ਅਕਤੂਬਰ (ਰਾਜਬੀਰ ਸਿੰਘ)-ਨੇੜਲੇ ਪਿੰਡ ਝਾਰਮੜੀ ਵਿਖੇ ਅੱਜ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਗੁਆਂਢੀ ਪਰਿਵਾਰਾਂ ਵਿਚ ਹੋਏ ਝਗੜੇ ਵਿਚ ਦੋਵੇਂ ਧਿਰਾਂ ਦੀਆਂ ਦੋ ਔਰਤਾਂ ਤੇ ਪਿਓ, ਪੁੱਤਰ ਸਮੇਤ ਕੁੱਲ ਚਾਰ ਵਿਅਕਤੀ ਬੁਰੀ ਤਰ•ਾਂ ਜ਼ਖ਼ਮੀ ਹੋ ਗਏ, ਜਿਨ•ਾਂ ਨੂੰ ...

ਪੂਰੀ ਖ਼ਬਰ »

ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਅਦਾਲਤ ਨੇ ਭੇਜਿਆ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ

ਪੰਚਕੂਲਾ, 11 ਅਕਤੂਬਰ (ਕਪਿਲ)-ਪਿੰਜੌਰ ਦੇ ਪਿੰਡ ਕੀਰਤਪੁਰ ਵਿਖੇ ਕੁਝ ਦਿਨ ਪਹਿਲਾਂ ਸਾਬਕਾ ਸਰਪੰਚ ਜਸਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਹਥਿਆਰਾਂ ਦੀ ਨੋਕ 'ਤੇ ਬੰਧਕ ਬਣਾ ਕੇ ਲੁੱਟਣ ਦੇ ਮਾਮਲੇ 'ਚ ਨਾਮਜ਼ਦ 5 ਮੁਲਜ਼ਮਾਂ ਨੂੰ ਪੰਚਕੂਲਾ ਕ੍ਰਾਈਮ ਬ੍ਰਾਂਚ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ 'ਚ ਸੈਂਕੜੇ ਅਧਿਆਪਕਾਂ ਨੇ ਕੱਢਿਆ ਕੈਂਡਲ ਮਾਰਚ

ਐੱਸ. ਏ. ਐੱਸ. ਨਗਰ, 11 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਵਲੋਂ ਰੈਗੂਲਰ ਕਰਨ ਦੇ ਨਾਂਅ 'ਤੇ ਜਾਰੀ ਕੀਤੇ ਗਏ ਤਨਖ਼ਾਹ ਕਟੌਤੀ ਦੇ ਨੋਟੀਫ਼ਿਕੇਸ਼ਨ ਦੇ ਵਿਰੋਧ ਵਿਚ ਪਟਿਆਲਾ ਵਿਖੇ ਅਧਿਆਪਕਾਂ ਵਲੋਂ ਲਗਾਏ ਗਏ ਪੱਕੇ ਮੋਰਚੇ ਅਤੇ ਸੰਘਰਸ਼ੀ ਅਧਿਆਪਕਾਂ ...

ਪੂਰੀ ਖ਼ਬਰ »

ਤਿ੍ਪਤ ਰਜਿੰਦਰ ਸਿੰਘ ਬਾਜਵਾ ਨਾਲ ਹੋਈ ਪੁੱਡਾ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ

ਐੱਸ.ਏ.ਐੱਸ. ਨਗਰ, 9 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਪੁੱਡਾ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨਾਲ ਪੁੱਡਾ ਭਵਨ ਵਿਚ ਹੋਈ | ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ...

ਪੂਰੀ ਖ਼ਬਰ »

ਕਾਰ ਪਾਰਕਿੰਗ ਨੂੰ ਲੈ ਕੇ ਹੋਈ ਕੁੱਟਮਾਰ ਦੌਰਾਨ 3 ਜ਼ਖ਼ਮੀ

ਡੇਰਾਬੱਸੀ, 11 ਅਕਤੂਬਰ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਨੇੜਲੇ ਪਿੰਡ ਤਿ੍ਵੇਦੀ ਕੈਂਪ ਵਿਖੇ ਦੁਕਾਨ ਅੱਗੇ ਕਾਰ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ 3 ਵਿਅਕਤੀ ਜ਼ਖ਼ਮੀ ਹੋ ਗਏ | ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ...

ਪੂਰੀ ਖ਼ਬਰ »

ਸਮਝੌਤਾ ਬਲਾਸਟ ਮਾਮਲੇ 'ਚ ਅੱਜ ਵੀ ਅਦਾਲਤ 'ਚ ਪੇਸ਼ ਨਹੀਂ ਹੋਏ ਪਾਕਿਸਤਾਨੀ ਗਵਾਹ ਹੁਣ ਮੁਲਜ਼ਮਾਂ ਦਾ ਪੱਖ ਰੱਖਣ ਤੋਂ ਬਾਅਦ ਸ਼ੁਰੂ ਹੋਵੇਗੀ ਆਖ਼ਰੀ ਬਹਿਸ

ਪੰਚਕੂਲਾ, 11 ਅਕਤੂਬਰ (ਕਪਿਲ)-ਪਾਣੀਪਤ ਦੇ ਚਰਚਿੱਤ ਸਮਝੌਤਾ ਬਲਾਸਟ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਐੱਨ.ਆਈ. ਏ. ਅਦਾਲਤ ਵਿਚ ਹੋਈ, ਜਿਸ ਦੇ ਚਲਦਿਆਂ ਮਾਮਲੇ ਦਾ ਮੁੱਖ ਮੁਲਜ਼ਮ ਆਸੀਮਾਨੰਦ ਅਦਾਲਤ 'ਚ ਪੇਸ਼ ਹੋਇਆ | ਅੱਜ ਦੀ ਸੁਣਵਾਈ ਦੌਰਾਨ ਵੀ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ ਬਣੀ ਬੈਰਮਾਜਰਾ ਸਕੂਲ ਦੀਆਂ 3 ਅਧਿਆਪਕਾਵਾਂ ਦੀ ਬਦਲੀ ਦਾ ਕਾਰਨ ਫਿਰੋਜ਼ਪੁਰ ਜ਼ਿਲ੍ਹੇ• 'ਚ ਪਾਕਿਸਤਾਨ ਦੇ ਬਾਰਡਰ ਨੇੜਲੇ ਪਿੰਡਾਂ 'ਚ ਕੀਤੀ ਬਦਲੀ

ਡੇਰਾਬੱਸੀ, 11 ਅਕਤੂਬਰ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਬਲਾਕ-2 ਦੇ ਅਧੀਨ ਸਰਵ ਸਿੱਖਿਆ ਅਭਿਆਨ ਦੇ ਤਹਿਤ ਸਰਕਾਰੀ ਮਿਡਲ ਸਕੂਲ, ਬੈਰਮਾਜਰਾ ਦੀਆਂ 3 ਅਧਿਆਪਕਾਵਾਂ ਦੀ ਸਿੱਖਿਆ ਵਿਭਾਗ ਵਲੋਂ 10 ਅਕਤੂਬਰ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਕਰੀਬ 300 ਕਿਲੋਮੀਟਰ ਦੂਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX