ਬਹਾਦਰਗੜ੍ਹ, 11 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਬਹਾਦਰਗੜ੍ਹ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ 'ਚ ਕੱਲ੍ਹ ਰਾਤ ਹੋਈ ਬੇਮੌਸਮੀ ਬਾਰਸ਼ ਨੇ ਸੌਣੀ ਦੀਆਂ ਫੁਸਲਾਂ ਨੂੰ ਭਾਰੀ ਨੁਕਸਾਨ ਪੁਚਾਇਆ ਹੈ | ਬਹਾਦਰਗੜ੍ਹ ਨੇੜਲੇ ਇਲਾਕਿਆਂ 'ਚ ਬੀਤੀ ਰਾਤ ਭਾਰੀ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ ਭਾਰੀ ਗੜੇਮਾਰੀ ਹੋਣ ਦੀ ਵੀ ਖ਼ਬਰ ਹੈ | ਇਸ ਨਾਲ ਝੋਨੇ ਦੀ ਪੱਕੀ ਅਤੇ ਵਾਢੀ ਲਈ ਤਿਆਰ ਹਜ਼ਾਰਾ ਏਕੜ ਫ਼ਸਲ ਕਾਫ਼ੀ ਨੁਕਸਾਨ ਦੀ ਮਾਰ ਹੇਠ ਆਈ ਹੈ | ਕਈ ਥਾਵਾਂ ਤੇ ਗੜਿਆਂ ਦੀ ਮਾਰ ਕਰਕੇ 60 ਤੋਂ 70 ਫੀਸਦੀ ਦੇ ਕਰੀਬ ਫਸਲ ਤਬਾਹ ਹੋ ਗਈ ਹੈ | ਜੋ ਫਸਲਾਂ ਹਾਲੇ ਵਾਢੀ ਲਈ ਤਿਆਰ ਨਹੀਂ ਸਨਸ਼ ਉਹ ਵੀ ਹਨੇਰੀ, ਮੀਂਹ ਅਤੇ ਗੜਿਆਂ ਕਾਰਨ ਡਿਗ ਗਈਆਂ ਹਨ ਜਿਸ ਕਰਕੇ ਇਨ੍ਹਾਂ ਦੇ ਝਾੜ ਵਿਚ ਕਮੀ ਆਉਣ ਦੀ ਸੰਭਾਵਨਾ ਹੈ | ਬੀਤੀ ਰਾਤ ਹੋਈ ਬਾਰਿਸ਼ ਇੰਨੀ ਜ਼ਿਆਦਾ ਤੇਜ਼ ਸੀ ਕਿ ਫਸਲਾ ਵਿਚ ਬਹੁਤ ਜ਼ਿਆਦਾ ਪਾਣੀ ਖੜ ਗਿਆ ਹੈ ਜਿਸ ਦੇ ਆਉਣ ਵਾਲੇ ਦਿਨਾ ਵਿਚ ਸੁੱਕਣ ਦੀ ਸੰਭਾਵਨਾ ਬਹੀ ਹੈ ਜਿਸ ਦੇ ਸਿੱਟੇ ਵਜੋਂ ਫਸਲਾਂ ਦੀ ਕੰਬਾਈਨਾਂ ਨਾਲ ਵਢਾਈ ਸੰਭਵ ਨਹੀਂ ਹੋ ਸਕੇਗੀ | ਕਈ ਕਿਸਾਨਾਂ ਵਲੋਂ ਮਜ਼ਦੂਰਾਂ ਦੀ ਮਦਦ ਨਾਲ ਖੜੇ ਪਾਣੀ ਵਿਚ ਪੱਕੀ ਫ਼ਸਲ ਨੂੰ ਵੰਡ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪਿੰਡ ਗੋਸਪੁਰ ਦੇ ਕਿਸਾਨ ਜਰਨੈਲ ਸਿੰਘ ਦੱਸਿਆ ਕਿ ਉਸ ਦੀ ਝੋਨੇ ਦੀ ਫਸਲ ਬਿਲਕੁਲ ਪੱਕ ਚੁੱਕੀ ਸੀ ਅਤੇ ਗੜੇਮਾਰੀ ਕਰਕੇ ਉਸ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ | ਇਸੇ ਪਿੰਡ ਦੇ ਹੀ ਕਿਸਾਨ ਸੁਰਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਉਨ੍ਹਾਂ ਦੀ ਪੱਕੀ ਹੋਈ ਫ਼ਸਲ 'ਚ ਗੋਡੇ-ਗੋਡੇ ਪਾਣੀ ਖੜ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਖੜੇ ਪਾਣੀ ਵਿਚੋਂ ਪੱਕੀ ਫ਼ਸਲ ਵੱਢਣੀ ਪੈ ਰਹੀ ਹੈ | ਉਪਰੋਕਤ ਕਿਸਾਨਾਂ ਨੇ ਫਸਲਾਂ ਦੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ | ਬਹਾਦਰਗੜ੍ਹ ਨੇੜਲੇ ਪਿੰਡ ਧਰੇੜੀ ਜੱਟਾ, ਦੋਣ ਕਲਾਂ, ਰਾਏਪੁਰ ਮੰਡਲਾ, ਭੱਠਲਾ, ਖੇੜੀ ਪੰਡਤਾ, ਮਿੱਠੂ ਮਾਜਰਾ, ਬੁਡਣਪੁਰ, ਕੌਲੀ, ਭਟੇੜੀ, ਸ਼ੰਕਰਪੁਰ, ਚਮਾਰਹੇੜੀ, ਮੁਹੱਬਤਪੁਰ, ਆਕੜ, ਆਕੜੀ ਆਦਿ ਪਿੰਡਾ ਇਸ ਗੜੇਮਾਰੀ ਦੀ ਮਾਰ ਵਿਚ ਆਏ ਹਨ | ਇਸ ਮੌਕੇ ਸਰਵਨ ਸਿੰਘ ਧਰੇੜੀ ਜੱਟਾਂ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਕਿਹਾ ਕਿ ਇਸ ਬੇਮੋਸਮੀ ਬੀਤੀ ਰਾਤ ਹੋਈ ਬੇਮੋਸਮੀ ਬਾਰਿਸ਼ ਕਿਸਾਨਾਂ ਲਈ ਵੱਡੀ ਕਰੋਪੀ ਸਿੱਧ ਹੋਈ ਹੈ ਅਤੇ ਇਸ ਮੁਸ਼ਕਿਲ ਸਮੇ ਵਿਚ ਸਰਕਾਰ ਨੂੰ ਕਿਸਾਨਾ ਦੀ ਬਾਹ ਫੜਨੀ ਚਾਹੀਦੀ ਹੈ ਅਤੇ ਫਸਲਾ ਦਾ ਢੁਕਵਾ ਮੁਆਵਜਾ ਦੇਣਾ ਚਾਹੀਦਾ ਹੈ | ਇਸ ਮੌਕੇ ਕਿਰਪਾਲ ਸਿੰਘ ਧਰੇੜੀ ਜੱਟਾ, ਇੰਦਰਬੀਰ ਸਿੰਘ, ਗੁਰਦਲਬੀਰ ਸਿੰਘ, ਮਿਹਰਵਾਨ ਸਿੰਘ, ਪਵਨਦੀਪ ਸਿੰਘ, ਨਰਿੰਦਰ ਸਿੰਘ ਆਦਿ ਕਿਸਾਨ ਮੌਜੂਦ ਸਨ |
ਪਟਿਆਲਾ, 11 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਪੰਜਾਬ ਪੁਲਿਸ ਦੇ ਸੰਸਥਾਗਤ ਕ੍ਰਾਈਮ ਕੰਟਰੋਲ ਯੂਨਿਟ ਨੇ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਪਟਿਆਲਾ ਜ਼ਿਲੇ੍ਹ ਦੇ ਦਰਬਾਰਾ ਸਿੰਘ ਸਿਉਣਾ ਦੇ ਸਨਸਨੀਖ਼ੇਜ਼ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ, ਜਿਸ ਦੀ 12 ਸਤੰਬਰ 2008 ...
ਪਟਿਆਲਾ, 11 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਥਾਣਾ ਤਿ੍ਪੜੀ ਅਧੀਨ ਆਉਂਦੇ ਪਿੰਡ ਲੰਗ ਵਿਖੇ ਕੱਲ੍ਹ ਇਕ ਪਤੀ ਵਲੋਂ ਆਪਣੀ ਪਤਨੀ ਦਾ ਕੁਹਾੜੀ ਨਾਲ ਕਤਲ ਕਰਨ ਤੇ ਪੁਲਿਸ ਵਲੋਂ ਮਿ੍ਤਕ ਲੜਕੀ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ ¢ ਪੁਲਿਸ ਵਲੋਂ ਮਿਲੀ ...
ਪਟਿਆਲਾ, 11 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਬੀਤੀ 9 ਅਕਤੂਬਰ ਦੀ ਰਾਤ ਨੂੰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਦਫ਼ਤਰ ਅੱਗੇ ਧਰਨਾ ਦੇ ਰਹੇ ਵਿਦਿਆਰਥੀਆਂ ਦੀ ਜਥੇਬੰਦੀ ਅਤੇ ਹੋਰਨਾਂ ਜਥੇਬੰਦੀਆਂ ਦੇ ਵਿਦਿਆਰਥੀਆਂ ਵਿਚਕਾਰ ਹੋਈ ਖ਼ੂਨੀ ਝੜਪ ਦੇ ਸੰਬੰਧ ਵਿਚ ...
ਰਾਜਪੁਰਾ, 11 ਅਕਤੂਬਰ (ਰਣਜੀਤ ਸਿੰਘ)-ਹਲਕਾ ਰਾਜਪੁਰਾ 'ਚ ਹੋਈ ਬੇਸ਼ੁਮਾਰ ਗੜੇਮਾਰੀ, ਝੱਖੜ ਅਤੇ ਮੋਹਲੇਧਾਰ ਬਾਰਸ਼ ਨੇ ਵੱਡੇ ਪੱਧਰ 'ਤੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ | ਝੋਨੇ ਦੀ ਹਾਈ ਬਿ੍ਡ ਫ਼ਸਲ ਦਾ ਤਾਂ ਇਸ ਬਾਰਸ਼ ਨੇ ਫ਼ਨਾਹ ਉਡਾ ਕੇ ਰੱਖ ਦਿੱਤਾ ਅਤੇ ਇਸ ਦੇ ਨਾਲ ...
ਪਟਿਆਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਲੋਂ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸੰਭਾਲ ਲਈ ਨਵੀਂ ਸਕੀਮ ਅਤੇ ਪਰਾਲੀ ਨੂੰ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਤੇ ਇਨ੍ਹਾਂ ਦੀ ਰੋਕਥਾਮ ਲਈ ਵੱਖ-ਵੱਖ ਰਾਜਾਂ 'ਚ ...
ਮੋਟਰਸਾਈਕਲ ਚੋਰੀ ਪਟਿਆਲਾ, 11 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਥਾਣਾ ਸਿਵਲ ਲਾਈਨ ਵਿਖੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਦਰਜ ਹੋਇਆ ਹੈ ¢ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮਕਾਨ ਨੰ. 10 ਗਲੀ ਨੰ. 30 ਅਨੰਦ ਨਗਰ-ਬੀ ...
ਜੀ. ਪੀ. ਸਿੰਘ
ਰਾਜਪੁਰਾ, 11 ਅਕਤੂਬਰ-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪੁਰਾਣਾ ਰਾਜਪੁਰਾ ਦੇ ਨੇੜਲੇ ਮੁਹੱਲੇ 'ਚ ਖ਼ਾਲੀ ਪਲਾਟ 'ਚ ਛੱਪੜ ਵਾਂਗ ਖੜੇ੍ਹ ਪਾਣੀ 'ਤੇ ਮੱਛਰਾਂ ਦੀ ਭਰਮਾਰ ਨਾਲ ਕਿਸੇ ਵੀ ਸਮੇਂ ਭਿਆਨਕ ਬਿਮਾਰੀ ਦਸਤਕ ਦੇ ਸਕਦੀ ਹੈ ਪਰ ਪ੍ਰਸ਼ਾਸਨ ...
ਦੇਵੀਗੜ੍ਹ, 11 ਅਕਤੂਬਰ (ਮੁਖਤਿਆਰ ਸਿੰਘ ਨੌਗਾਵਾਂ)-ਅੱਧੀ ਸਦੀ ਤੋਂ ਬਾਅਦ ਸਬ ਤਹਿਸੀਲ ਤੋਂ ਬਣੀ ਸਬ ਡਵੀਜ਼ਨ ਦੂਧਨਸਾਧਾਂ ਦੇ ਲੋਕਾਂ ਨੇ ਬਹੁਤ ਖ਼ੁਸ਼ੀ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਨੂੰ ਕੰਮਾਂ ਲਈ ਪਟਿਆਲੇ ਨਹੀਂ ਜਾਣਾ ਪਵੇਗਾ ਪਰ ਲੋਕਾਂ ਦੀ ਖ਼ੁਸ਼ੀ ਉਦੋਂ ...
ਨਾਭਾ, 11 ਅਕਤੂਬਰ (ਕਰਮਜੀਤ ਸਿੰਘ)-ਯੂਥ ਕਾਂਗਰਸੀ ਆਗੂ ਬਿਕਰਮਜੀਤ ਸਿੰਘ ਵਿੱਕੀ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨਾਂ ਦੇ ਪਿਤਾ ਹੈੱਡਮਾਸਟਰ ਹਰਕਿ੍ਪਾਲ ਸਿੰਘ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ | ਉਹ ਆਪਣੇ ਪਿੱਛੇ ਇਕ ਬੇਟਾ ਅਤੇ ਦੋ ਧੀਆਂ ਛੱਡ ...
ਰਾਜਪੁਰਾ, 11 ਅਕਤੂਬਰ (ਜੀ.ਪੀ. ਸਿੰਘ)-ਅੱਜ ਨੇੜਲੇ ਪਿੰਡ ਤੂਫ਼ਾਨ ਕਾਰਨ ਖ਼ਰਾਬ ਹੋਈ ਫ਼ਸਲ ਦਾ ਜਾਇਜ਼ਾ ਲੈਣ ਪਹੁੰਚੇ ਹਲਕਾ ਘਨੌਰ ਦੀ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਸਕੱਤਰ ਜਨਰਲ ਅਤੇ ਮੁੱਖ ...
ਨਾਭਾ, 11 ਅਕਤੂਬਰ (ਕਰਮਜੀਤ ਸਿੰਘ)-ਟੈਕਨੀਕਲ ਸਰਵਿਸ ਯੂਨੀਅਨ ਡਵੀਜ਼ਨ ਕਮੇਟੀ ਨਾਭਾ ਦੇ ਸੱਦੇ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਗਰਿੱਡ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਕੀਤੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਥੀ ਪ੍ਰੀਤਮ ਸਿੰਘ, ਸਾਥੀ ...
ਪਟਿਆਲਾ, 11 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸੀਨੀਅਰ ਜਨਰਲ ਅਤੇ ਲੈਪਰੋਸਹੋਮਿਕ ਸਰਜਨ, ਅਮਰ ਹਸਪਤਾਲ ਅਤੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਸਰਜਰੀ ਵਿਭਾਗ, ਸਰਕਾਰੀ ਐਲੀਮੈਂਟਰੀ ਕਾਲਜ ਅਤੇ ਰਾਜਿੰਦਰਾ ਹਸਪਤਾਲ ਡਾ. ਡੀ.ਪੀ. ਸਿੰਘ ਨੂੰ ਵਾਰਾਨਸੀ ਵਿਖੇ ਸੁਸਾਇਟੀ ਆਫ਼ ...
ਰਾਜਪੁਰਾ, 11 ਅਕਤੂਬਰ (ਰਣਜੀਤ ਸਿੰਘ)-ਦੇਸ਼ ਨੂੰ ਬਹੁਤ ਜਲਦ ਟੀ.ਬੀ. ਮੁਕਤ ਬਣਾਇਆ ਜਾਵੇਗਾ ਤਾਂ ਕਿ ਇਸ ਬਿਮਾਰੀ ਦਾ ਪੂਰਨ ਤੌਰ 'ਤੇ ਖ਼ਾਤਮਾ ਕੀਤਾ ਜਾ ਸਕੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਸ੍ਰੀ ਸ਼ਿਵ ਕੁਮਾਰ ਨੇ ਸਿਵਲ ਹਸਪਤਾਲ 'ਚ ਟੀ.ਬੀ. ਦੇ ਮਰੀਜ਼ਾਂ ...
ਪਟਿਆਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਅਪੀਲ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਪੋ੍ਰ. ਮਹਿੰਦਰਪਾਲ ਸਿੰਘ ਨੇ ਸਾਥੀਆਂ ਸਮੇਤ ਸਮੂਹ ਇਨਸਾਫ਼ ਪਸੰਦ ਪੰਜਾਬੀਆਂ ਖ਼ਾਸ ਕਰ ਸਿੱਖ ਸੰਤ ਮਹਾਪੁਰਖਾਂ ਨੂੰ ਉਚੇਚੀ ਅਪੀਲ ਕੀਤੀ ਕੇ ...
ਪਟਿਆਲਾ, 11 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸੀਨੀਅਰ ਜਨਰਲ ਅਤੇ ਲੈਪਰੋਸਹੋਮਿਕ ਸਰਜਨ, ਅਮਰ ਹਸਪਤਾਲ ਅਤੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਸਰਜਰੀ ਵਿਭਾਗ, ਸਰਕਾਰੀ ਐਲੀਮੈਂਟਰੀ ਕਾਲਜ ਅਤੇ ਰਾਜਿੰਦਰਾ ਹਸਪਤਾਲ ਡਾ. ਡੀ.ਪੀ. ਸਿੰਘ ਨੂੰ ਵਾਰਾਨਸੀ ਵਿਖੇ ਸੁਸਾਇਟੀ ਆਫ਼ ...
ਪਟਿਆਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਰਕਾਰ ਸਮਾਜ ਦੇ ਚਾਨਣ ਮੁਨਾਰੇ ਵਜੋਂ ਸੇਵਾਵਾਂ ਦੇਣ ਵਾਲੇ ਅਧਿਆਪਕ ਵਰਗ 'ਤੇ ਮਾਨਸਿਕ ਤਸ਼ੱਦਦ ਢਾਹੁਣਾ ਬੰਦ ਕਰੇ ਅਤੇ ਉਨ੍ਹਾਂ ਦੀਆਂ ਵਾਜਬ ਮੰਗਾਂ ਤੁਰੰਤ ਪ੍ਰਵਾਨ ਕਰੇ | ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ...
ਸਮਾਣਾ, 11 ਅਕਤੂਬਰ (ਪ੍ਰੀਤਮ ਸਿੰਘ ਨਾਗੀ, ਸਾਹਿਬ ਸਿੰਘ)-ਅਨਾਜ ਮੰਡੀ ਸਮਾਣਾ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ, ਪਰ ਦਾਅਵੇ ਦੇ ਬਾਵਜੂਦ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਵਤਾਰ ...
ਪਟਿਆਲਾ, 11 ਅਕਤੂਬਰ (ਜ.ਸ. ਢਿੱਲੋਂ)-ਪਟਿਆਲਾ ਸ਼ਹਿਰ ਅੰਦਰ ਨਵਾਂ ਬਸ ਅੱਡਾ ਉਸਾਰਨ ਲਈ ਨਗਰ ਸੁਧਾਰ ਟਰਸਟ ਤੇ ਪੀ.ਆਰ.ਟੀ.ਸੀ. ਨੇ ਆਪੋ ਆਪਣੀ ਜਮੀਨ ਬਦਲ ਲਈ ਹੈ ਤੇ ਪੀ.ਆਰ.ਟੀ.ਸੀ. ਨੇ ਨਗਰ ਸੁਧਾਰ ਟਰਸਟ ਦੀ ਤਬਾਦਲੇ ਵਾਲੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ | ਇਸ ਗੱਲ ਦੀ ਪੁਸ਼ਟੀ ...
ਪਟਿਆਲਾ, 11 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵਲੋਂ ਖਾਦ ਪਦਾਰਥਾਂ ਵਿਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਮਿਠਾਈ ਦੀਆਂ ਦੁਕਾਨਾਂ 'ਤੇ ਛਾਪਾਮਾਰੀ ਕਰਕੇ ਖਾਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ...
ਸਮਾਣਾ, 11 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਨੌਜਵਾਨ ਆਗੂ ਹਰਦਿਲ ਅਜੀਜ ਸਵ: ਅਜੀਤ ਜੈਨ ਗੋਰਾ ਦੀ ਯਾਦ 'ਚ ਉਨ੍ਹਾਂ ਦੀ ਸਾਲਾਨਾ ਚੌਥੀ ਬਰਸੀ ਮੌਕੇ ਜੈਨ ਧਰਮਸ਼ਾਲਾ ਦੁਸਹਿਰਾ ਗਰਾਊਾਡ ਵਿਖੇ ਡੇਂਗੂ ਦੀ ਰੋਕਥਾਮ ਲਈ ਹੋਮਿਓਪੈਥਿਕ ਦਵਾਈਆਂ ਦਾ ਮੁਫ਼ਤ ਕੈਂਪ ਲਗਾਇਆ ਗਿਆ | ...
ਦੇਵੀਗੜ੍ਹ, 11 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਐਸ.ਡੀ.ਐਮ ਪਟਿਆਲਾ ਅਜੈ ਅਰੋੜਾ ਨੇ ਅਨਾਜ ਮੰਡੀ ਦੁਧਨਸਾਧਾਂ ਦਾ ਦੌਰਾ ਕੀਤਾ | ਐਸ.ਡੀ.ਐਮ ਨੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਣ ਤੋਂ ਬਾਅਦ ਆੜ੍ਹਤੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ | ਆੜ੍ਹਤੀ ਐਸੋਸੀਏਸ਼ਨ ...
ਪਟਿਆਲਾ/ਰਾਜਪੁਰਾ, 11 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ, ਜੀ. ਪੀ. ਸਿੰਘ)-ਅੱਜ ਸਵੇਰ ਵੇਲੇ ਪਟਿਆਲਾ ਜ਼ਿਲੇ੍ਹ ਦੇ ਬਲਾਕ ਸਨੌਰ ਦੇ ਕਈ ਦਰਜਨ ਪਿੰਡਾਂ ਵਿਚ ਹੋਈ ਬੇਮੌਸਮੀ ਬਰਸਾਤ ਤੇ ਇਸ ਤੋਂ ਪਹਿਲਾਂ ਹੋਈ ਸੁੱਕੀ ਗੜੇਮਾਰੀ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ ...
ਪਟਿਆਲਾ, 11 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਥਾਣਾ ਬਖਸ਼ੀਵਾਲ ਦੇ ਮੁਖੀ ਡੀ.ਐਸ.ਪੀ. ਮੋਹਿਤ ਅਗਰਵਾਲ ਦੀ ਅਗਵਾਈ ਹੇਠ ਭੈੜੇ ਅਨਸਰਾਂ ਨੂੰ ਕਾਬੂ ਕਰਨ ਦੀ ਵਿੱਢੀ ਮੁਹਿੰਮ ਤਹਿਤ ਦੋ ਔਰਤਾਂ ...
ਪਟਿਆਲਾ, 11 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ) -ਹਲਕਾ ਫ਼ਤਿਹਪੁਰ ਦੇ ਪਟਵਾਰੀ ਅਮਰਿੰਦਰ ਸਿੰਘ ਨਾਲ ਬੀਤੇ ਦਿਨੀਂ ਪਿੰਡ ਫ਼ਤਿਹਪੁਰ ਤੇ ਹੋਰ ਪਿੰਡ ਦੇ ਲੋਕਾਂ ਵਲੋਂ ਕੀਤੀ ਗਈ ਕਥਿਤ ਬਦਸਲੂਕੀ ਨੂੰ ਬਰਦਾਸ਼ਤ ਨਾ ਕਰਦਿਆਂ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ...
ਗੂਹਲਾ ਚੀਕਾ, 11 ਅਕਤੂਬਰ (ਓ.ਪੀ. ਸੈਣੀ)-ਭਾਜਪਾ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਸਬੰਧ 'ਚ ਕੱਢੀ ਜਾ ਰਹੀ ਪੈਦਲ ਯਾਤਰਾ ਦੇ ਚੌਥੇ ਗੇੜ੍ਹ 'ਚ ਅੱਜ ਪਿੰਡ ਅਗੌਾਧ ਤੋਂ ਪੈਦਲ ਯਾਦਰਾ ਸ਼ੁਰੂ ਕੀਤੀ ਗਈ | ਇਸ ਦੌਰਾਨ ਵਿਧਾਇਕ ਕੁਲਵੰਤ ਬਾਜੀਗਰ ਸਭ ...
ਪਟਿਆਲਾ, 11 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪਿਛਲੇ ਦਿਨੀਂ ਮਿਲਾਵਟਖੋਰੀ ਦੀ ਵੱਡੀ ਖੇਪ ਫੜਨ ਨਾਲ ਜਿੱਥੇ ਸਿਹਤ ਵਿਭਾਗ ਨੇ ਸ਼ਾਬਾਸ਼ੀ ਖੱਟੀ, ਜਿਸ ਨਾਲ ਹੀ ਲੋਕਾਂ ਵਲੋਂ ਵੀ ਮਿਲਾਵਟਖੋਰੀ ਿਖ਼ਲਾਫ਼ ਕਮਰਕੱਸੇ ਕਰ ਲਏ ਹਨ, ਪਰ ਅੱਜ ਵੀ ਸ਼ਹਿਰ ਦੀਆਂ ਬਹੁਤੀਆਂ ...
ਪਟਿਆਲਾ, 11 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ 'ਚ 101 ਖ਼ਰੀਦ ਕੇਂਦਰਾਂ ਵਿਚੋਂ ਹੁਣ ਤੱਕ 78 ਵਿਚ ਝੋਨੇ ਦੀ ਆਮਦ ਸ਼ੁਰੂ ਹੋਈ ਹੈ ਤੇ 77 ਖ਼ਰੀਦ ਕੇਂਦਰਾਂ ਵਿਖੇ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਅੱਜ ਤੱਕ ...
ਪਟਿਆਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਇਆ ਜਾਂਦਾ ਖੇਤਰੀ ਯੁਵਕ ਮੇਲਾ ਇਸ ਵਾਰ ਤਿੰਨ ਦੀ ਥਾਂ ਚਾਰ ਦਿਨ ਦਾ ਹੋਵੇਗਾ¢ ਇਸ ਵਾਰ ਯੁਵਕ ਮੇਲੇ 'ਚ ਰਵਾਇਤੀ ਖੇਡਾਂ ਦੇ ਰੰਗ ਵੀ ਸ਼ਾਮਿਲ ਕੀਤੇ ਜਾ ਰਹੇ ਹਨ¢ 15 ਤੋਂ 18 ਨਵੰਬਰ ...
ਪਟਿਆਲਾ, 11 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੁੜੀਆਂ ਦੇ ਹੋਸਟਲ 24 ਘੰਟੇ ਖੁੱਲੇ੍ਹ ਰੱਖਣ ਦੀ ਮੰਗ ਅਤੇ ਹੋਰ ਮੰਗ ਲਈ ਸੰਘਰਸ਼ ਕਰ ਰਹੇ 'ਸਾਂਝੇ ਵਿਦਿਆਰਥੀ ਮੋਰਚੇ' ਵਲੋਂ ਦਿੱਤਾ ਜਾ ਰਿਹਾ ਧਰਨਾ ਅੱਜ 24ਵੇਂ ਦਿਨ ਵੀ ਜਾਰੀ ਰਿਹਾ ...
ਘਨੌਰ, 11 ਅਕਤੂਬਰ (ਬਲਜਿੰਦਰ ਸਿੰਘ ਗਿੱਲ)-ਅੱਜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਡੀ.ਸੀ ਕੁਮਾਰ ਅਮਿਤ, ਐਸ.ਡੀ.ਐਮ ਰਾਜਪੁਰਾ ਸ਼ਿਵ ਕੁਮਾਰ ਅਤੇ ਤਹਿਸੀਲਦਾਰ ਰਾਜਪੁਰਾ ਸਿਮਰਨਜੀਤ ਸਿੰਘ ਨੂੰ ਨਾਲ ਲੈ ਕੇ ਗੜੇਮਾਰੀ ਤੋਂ ਪ੍ਰਭਾਵਿਤ ਇਲਾਕੇ ਦਾ ਦੌਰਾ ...
ਰਾਜਪੁਰਾ, 11 ਅਕਤੂਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ 3 ਵਿਅਕਤੀ ਨੂੰ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡਦੇ ਸਮੇਂ 5 ਹਜ਼ਾਰ ਦੀ ਰਾਸ਼ੀ ਸਣੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਹੌਲਦਾਰ ਸਵਰਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ...
ਬਨੂੜ, 11 ਅਕਤੂਬਰ (ਭੁਪਿੰਦਰ ਸਿੰਘ)-ਬਨੂੜ ਪੁਲਿਸ ਨੇ ਪੁਲਿਸ ਬੈਰੀਅਰ ਚੌਾਕ 'ਤੇ ਲਗਾਏ ਨਾਕੇ ਦੌਰਾਨ ਮੋਟਰ ਸਾਈਕਲ ਚੋਰ ਗਿਰੋਹ ਨੂੰ ਫੜਨ 'ਚ ਸਫਲਤਾ ਹਾਸਿਲ ਕੀਤੀ ਹੈ | ਪੁਲਿਸ ਨੇ ਫੜੇ ਗਏ ਨੌਜਵਾਨਾਂ ਕੋਲੋਂ 6 ਮੋਟਰ ਸਾਈਕਲ ਅਤੇ 3 ਪੀਟਰ ਰੇਹੜੀਆਂ ਬਰਾਮਦ ਕੀਤੀਆਂ ਹਨ | ...
ਪਟਿਆਲਾ, 11 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਨਾਜਾਇਜ ਤੌਰ 'ਤੇ ਲੜਕੀ ਨੂੰ ਆਪਣੀ ਹਿਰਾਸਤ 'ਚ ਰੱਖਣ 'ਤੇ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ¢ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪਤਨੀ ਸੋਹਣ ਸਿੰਘ ਵਾਸੀ ...
ਰਾਜਪੁਰਾ, 11 ਅਕਤੂਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਚੋਰੀ ਦੀ ਮੋਟਰਸਾਈਕਲ ਸਣੇ ਇਕ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਸਮੇਤ ...
ਪਟਿਆਲਾ, 11 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਾਟ ਕਾਲਜ਼ਾਂ ਦੇ ਠੇਕਾ ਅਧਿਆਪਕਾਂ ਨੇ ਆਪਣਾ ਦਿਨ-ਰਾਤ ਦਾ ਧਰਨਾ ਜਾਰੀ ਰੱਖਦੇ ਹੋਏ ਯੂਨੀਵਰਸਿਟੀ 'ਚ ਰੈਲੀ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ | ਜ਼ਿਕਰਯੋਗ ਹੈ ਕਿ ਇਨ੍ਹਾਂ ...
ਪਟਿਆਲਾ, 11 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਜਥੇਬੰਦੀ ਸੈਪ ਵਲੋਂ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਬੰਧੀ ਜਥੇਬੰਦੀ ਦੇ ਸਰਪ੍ਰਸਤ ਮੰਨੂੰ ਭਲਵਾਨ ਅਤੇ ਪ੍ਰਧਾਨ ...
ਘਨੌਰ, 11 ਅਕਤੂਬਰ (ਜਾਦਵਿੰਦਰ ਸਿੰਘ ਜੋਗੀਪੁਰ)-ਬੀਤੀ ਰਾਤ ਪਟਿਆਲਾ ਦੇ ਪੂਰਬੀ ਹਿੱਸੇ ਅਤੇ ਰਾਜਪੁਰਾ ਦੇ ਨੇੜਲੇ ਪਿੰਡਾਂ 'ਚ ਭਾਰੀ ਗੜੇਮਾਰੀ ਨਾਲ ਕਿਸਾਨਾਂ ਦੀ ਝੋਨੇ ਦੀ ਖੜੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ | ਜ਼ਿਲੇ੍ਹ ਦੇ ਪਿੰਡ ਅਸਰਪੁਰ (ਸਨੌਰ) ਤੋਂ ...
ਪਟਿਆਲਾ, 11 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਜਥੇਬੰਦੀ ਸੈਪ ਵਲੋਂ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਬੰਧੀ ਜਥੇਬੰਦੀ ਦੇ ਸਰਪ੍ਰਸਤ ਮੰਨੂੰ ਭਲਵਾਨ ਅਤੇ ਪ੍ਰਧਾਨ ...
ਬਨੂੜ, 11 ਅਕਤੂਬਰ (ਭੁਪਿੰਦਰ ਸਿੰਘ)-ਬਨੂੜ ਪੁਲਿਸ ਨੇ ਪੁਲਿਸ ਬੈਰੀਅਰ ਚੌਾਕ 'ਤੇ ਲਗਾਏ ਨਾਕੇ ਦੌਰਾਨ ਮੋਟਰ ਸਾਈਕਲ ਚੋਰ ਗਿਰੋਹ ਨੂੰ ਫੜਨ 'ਚ ਸਫਲਤਾ ਹਾਸਿਲ ਕੀਤੀ ਹੈ | ਪੁਲਿਸ ਨੇ ਫੜੇ ਗਏ ਨੌਜਵਾਨਾਂ ਕੋਲੋਂ 6 ਮੋਟਰ ਸਾਈਕਲ ਅਤੇ 3 ਪੀਟਰ ਰੇਹੜੀਆਂ ਬਰਾਮਦ ਕੀਤੀਆਂ ਹਨ | ...
ਪਟਿਆਲਾ, 11 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਥਾਣਾ ਪਸਿਆਣਾ ਦੀ ਪੁਲਿਸ ਨੇ ਰਸਤੇ ਵਿਚ ਘੇਰ ਕੇ ਕੁੱਟਮਾਰ ਕਰਨ ਅਤੇ ਗੱਡੀ ਦੀ ਭੰਨ-ਤੌੜ ਕਰਨ ਤੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ¢ ਪੁਲਿਸ ਜਾਣਕਾਰੀ ਅਨੁਸਾਰ ਪਿੰਡ ਦੇਵੀਨਗਰ ਦੇ ਰਹਿਣ ...
ਘਨੌਰ, 11 ਅਕਤੂਬਰ (ਜਾਦਵਿੰਦਰ ਸਿੰਘ ਜੋਗੀਪੁਰ)-ਬੀਤੀ ਰਾਤ ਪਟਿਆਲਾ ਦੇ ਪੂਰਬੀ ਹਿੱਸੇ ਅਤੇ ਰਾਜਪੁਰਾ ਦੇ ਨੇੜਲੇ ਪਿੰਡਾਂ 'ਚ ਭਾਰੀ ਗੜੇਮਾਰੀ ਨਾਲ ਕਿਸਾਨਾਂ ਦੀ ਝੋਨੇ ਦੀ ਖੜੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ | ਜ਼ਿਲੇ੍ਹ ਦੇ ਪਿੰਡ ਅਸਰਪੁਰ (ਸਨੌਰ) ਤੋਂ ...
ਭਾਦਸੋਂ, 11 ਅਕਤੂਬਰ (ਪਰਦੀਪ ਦੰਦਰਾਲਾ)-ਸਰਕਾਰੀ ਸਕੂਲ ਭਾਦਸੋਂ ਵਿਖੇ ਹੋਏ ਜ਼ੋਨਲ ਅਥਲੈਟਿਕਸ ਟੂਰਨਾਮੈਂਟ 2018 'ਚ ਪ੍ਰਸਿੱਧ ਸਿੱਖਿਆ ਸੰਸਥਾ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ ਭਾਦਸੋਂ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ...
ਪਟਿਆਲਾ, 12 ਅਕਤੂਬਰ (ਜਸਪਾਲ ਸਿੰਘ ਢਿੱਲੋਂ)- ਵਪਾਰ ਬਚਾਉ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੂੰ ਅੱਜ ਇੱਥੇ ਫ਼ਰਨੀਚਰ ਉਤਪਾਦ ਤੇ ਕਰ ਤੇ ਆਬਕਾਰੀ ਵਿਭਾਗ ਵਲੋਂ ਕੀਮਤ ਸਲਿਪ ਲਾਉਣ ਦੇ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਨਾਲ ਬੈਠਕ ਕਰਨ ਗਿਆ ਨੂੰ ਨਾਅਰੇਬਾਜ਼ੀ ਕੀਤੀ | ਇਸ ...
ਪਟਿਆਲਾ, 11 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਵਜ਼ਾਰਤ ਵਲੋਂ 3 ਅਕਤੂਬਰ ਨੂੰ 8886 ਐਸ.ਐਸ.ਏ/ ਰਮਸਾ, ਮਾਡਲ ਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਤਨਖ਼ਾਹਾਂ 'ਚ ਕਟੌਤੀ ਕਰਕੇ ਰੈਗੂਲਰ ਕਰਨ ਦੇ ਫ਼ੈਸਲੇ ਵਿਰੁੱਧ ਅਧਿਆਪਕਾਂ ਦਾ ਸੰਘਰਸ਼ ਦਿਨੋਂ ਦਿਨ ਵਿਸ਼ਾਲ ਹੋ ...
ਪਟਿਆਲਾ, 11 ਅਕਤੂਬਰ (ਚਹਿਲ)-ਪੰਜਾਬ ਸਕੂਲ ਖੇਡਾਂ ਦੇ ਤੀਰ-ਅੰਦਾਜ਼ੀ ਮੁਕਾਬਲੇ ਬੀਤੇ ਕੱਲ੍ਹ ਇੱਥੇ ਬੁੱਢਾ ਦਲ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਗਏ | ਜਿਨ੍ਹਾਂ 'ਚੋਂ ਪਟਿਆਲਾ ਜ਼ਿਲੇ੍ਹ ਦੇ ਤੀਰ-ਅੰਦਾਜ਼ਾਂ ਦੀ ਚੜ੍ਹਤ ਰਹੀ | ਕੋਚ ਸੁਰਿੰਦਰ ਸਿੰਘ ਰੰਧਾਵਾ ਦੇ ਪੰਜਾਬੀ ...
ਪਟਿਆਲਾ, 11 ਅਕਤੂਬਰ (ਚਹਿਲ)-ਪੰਜਾਬ ਸਕੂਲ ਖੇਡਾਂ ਦੇ ਅੰਡਰ-17 (ਲੜਕੇ ਤੇ ਲੜਕੀਆਂ) ਸਾਫਟਬਾਲ ਮੁਕਾਬਲੇ ਅੱਜ ਸ਼ਾਹੀ ਸ਼ਹਿਰ ਦੇ ਵੱਖ-ਵੱਖ ਖੇਡ ਮੈਦਾਨਾਂ 'ਚ ਜ਼ਿਲ੍ਹਾ ਸਿੱਖਿਆ ਅਫਸਰ (ਸ) ਕੁਲਭੂਸ਼ਨ ਸਿੰਘ ਬਾਜਵਾ, ਪਿ੍ੰ. ਤੋਤਾ ਸਿੰਘ ਚਹਿਲ ਤੇ ਏ.ਈ.ਓ. ਜਗਤਾਰ ਸਿੰਘ ...
ਸਮਾਣਾ, 11 ਅਕਤੂਬਰ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਸਮਾਣਾ ਸ਼ਹਿਰ 'ਚ ਆਵਾਰਾ ਪਸ਼ੂਆਂ ਦੀ ਸਮੱਸਿਆ ਲੰਮੇ ਸਮੇਂ ਤੋਂ ਪਹਿਲਾਂ ਹੀ ਗੰਭੀਰ ਬਣੀ ਹੋਈ ਹੈ ਪ੍ਰੰਤੂ ਬਿਮਾਰ ਆਵਾਰਾ ਪਸ਼ੂਆਂ ਨੇ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਕਰ ਦਿੱਤਾ ਹੈ | ...
ਪਟਿਆਲਾ, 11 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਅਧਿਆਪਕ ਦੇਸ਼ ਦੇ ਭਵਿੱਖ ਦੇ ਉਸਰੱਈਏ ਹਨ ਦੂਜੇ ਪਾਸੇ ਜਿਸ ਤਰੀਕੇ ਨਾਲ ਸਰਕਾਰਾਂ ਅਧਿਆਪਕ ਵਰਗ ਨਾਲ ਪੇਸ਼ ਆ ਰਹੀਆਂ ਹਨ ਬਹੁਤ ਹੀ ਨਿੰਦਣਯੋਗ ਕਦਮ ਹਨ | ਇਹ ਪ੍ਰਗਟਾਵਾਾ ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫ਼ਰੰਟ ...
ਪਟਿਆਲਾ, 12 ਅਕਤੂਬਰ (ਜਸਪਾਲ ਸਿੰਘ ਢਿੱਲੋਂ)- ਵਪਾਰ ਬਚਾਉ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੂੰ ਅੱਜ ਇੱਥੇ ਫ਼ਰਨੀਚਰ ਉਤਪਾਦ ਤੇ ਕਰ ਤੇ ਆਬਕਾਰੀ ਵਿਭਾਗ ਵਲੋਂ ਕੀਮਤ ਸਲਿਪ ਲਾਉਣ ਦੇ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਨਾਲ ਬੈਠਕ ਕਰਨ ਗਿਆ ਨੂੰ ਨਾਅਰੇਬਾਜ਼ੀ ਕੀਤੀ | ਇਸ ...
ਰਾਜਪੁਰਾ, 11 ਅਕਤੂਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਸੀ.ਆਈ.ਏ. ਸਟਾਫ਼ ਸਰਕਲ ਰਾਜਪੁਰਾ ਦੀ ਪੁਲਿਸ ਨੇ ਗਸ਼ਤ ਦੌਰਾਨ ਕੌਮੀ ਸ਼ਾਹ ਮਾਰਗ ਨੰਬਰ ਤੇ ਇਕ ਮੋਟਰਸਾਈਕਲ ਸਵਾਰ ਨੂੰ 12 ਗਰਾਮ ਹੈਰੋਇਨ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ...
ਖਮਾਣੋਂ, 11 ਅਕਤੂਬਰ (ਜੋਗਿੰਦਰ ਪਾਲ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇਕਾਈ ਬਲਾਕ ਖਮਾਣੋਂ ਦੇ ਬਲਾਕ ਪ੍ਰਧਾਨ ਰਾਜਿੰਦਰ ਸਿੰਘ ਰਾਜਨ ਦੀ ਅਗਵਾਈ ਵਿਚ ਅੱਜ ਦੇਰ ਸ਼ਾਮ ਖਮਾਣੋਂ ਸ਼ਹਿਰ ਵਿਚ ਬਲਾਕ ਦੇ ਅਧਿਆਪਕਾਂ ਵਲੋਂ ਐਸ.ਐਸ.ਏ./ਰਮਸਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX