ਤਾਜਾ ਖ਼ਬਰਾਂ


ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 3 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 3 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 3 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 3 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  about 3 hours ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  about 3 hours ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਨਸ਼ਿਆਂ ਦੇ ਕਾਰਨ ਦੋ ਮਾਸੂਮ ਬੱਚੀਆਂ ਦੇ ਪਿਤਾ ਦੀ ਮੌਤ
. . .  about 4 hours ago
ਬੰਗਾ, 19 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਪਿੰਡ ਸੁਜੋ ਦੇ ਨੌਜਵਾਨ ਬਲਵੀਰ (30 )ਪੁੱਤਰ ਜ਼ੈਲ ਸਿੰਘ ਦੀ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ ਪਿੰਡ ਭੌਰਾ ਲਾਗੇ ਮੌਤ ਹੋ ਗਈ। ਉਸ ਪਾਸ ਟੀਕੇ ਅਤੇ ਗੋਲੀਆ ਵੀ ਮਿਲੀਆਂ । ਨੌਜਵਾਨ ਨਸ਼ੇ ਛੱਡਣ ਲਈ...
ਆਪ ਵਿਧਾਇਕਾ ਦੀ ਵਿਆਹ ਰਿਸੈਪਸ਼ਨ 'ਚ ਸ਼ਾਮਲ ਹੋਏ ਸੁਖਬੀਰ ਬਾਦਲ ਤੇ ਕੇਜਰੀਵਾਲ
. . .  about 4 hours ago
ਜਲੰਧਰ, 19 ਫਰਵਰੀ - ਆਪ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ...
ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
. . .  about 5 hours ago
ਫਰੀਦਕੋਟ, 19 ਫਰਵਰੀ - ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਸਿੱਟ ਵਲੋਂ ਪੁੱਛਗਿਛ ਲਈ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਡਿਊਟੀ ਮੈਜਿਸਟਰੇਟ ਵਲੋਂ ਉਨ੍ਹਾਂ ਨੂੰ ਚਾਰ ਦਿਨ ਦੇ ਪੁਲਿਸ...
ਇਮਰਾਨ ਦੀ ਸਫ਼ਾਈ 'ਤੇ ਕੈਪਟਨ ਦਾ ਬਿਆਨ- ਮਸੂਦ ਅਜ਼ਹਰ ਨੂੰ ਜੇਕਰ ਨਹੀਂ ਫੜ ਸਕਦੇ ਤਾਂ ਭਾਰਤ ਨੂੰ ਦੱਸੋ
. . .  about 5 hours ago
ਚੰਡੀਗੜ੍ਹ, 19 ਫਰਵਰੀ- ਪੁਲਵਾਮਾ ਹਮਲੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਦਿੱਤੀ ਸਫ਼ਾਈ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਬਹਾਵਲਪੁਰ 'ਚ ਬੈਠਾ ਹੈ। ਉਹ...
ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲੇ ਇਮਰਾਨ- ਜੇਕਰ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਜਵਾਬ ਦੇਵੇਗਾ
. . .  1 minute ago
ਇਸਲਾਮਾਬਾਦ, 19 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਜਿੱਥੇ ਭਾਰਤ 'ਚ ਜ਼ਬਰਦਸਤ ਰੋਹ ਹੈ, ਉੱਥੇ ਹੀ ਇਸ ਮਾਮਲੇ 'ਤੇ ਹੁਣ ਪਾਕਿਸਤਾਨ ਨੇ ਆਪਣੀ ਸਫ਼ਾਈ ਦਿੱਤੀ ਹੈ। ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬਿਆਨ ਜਾਰੀ ਕਰਕੇ ਇਸ...
ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ
. . .  about 6 hours ago
ਲੋਕ ਗਾਇਕ ਮਨਿੰਦਰ ਮੰਗਾ ਦਾ ਦੇਹਾਂਤ
. . .  about 6 hours ago
ਮੁਹਾਲੀ ਦੇ ਗੁਰਦੁਆਰਾ ਸਾਹਿਬ ਤੋਂ 150 ਦੇ ਕਰੀਬ ਵਿਦਿਆਰਥੀਆਂ ਨੂੰ ਜੰਮੂ-ਕਸ਼ਮੀਰ ਲਈ ਕੀਤਾ ਰਵਾਨਾ
. . .  about 7 hours ago
ਪੁਲਵਾਮਾ ਹਮਲੇ ਤੋਂ ਬਾਅਦ ਫੌਜ ਦਾ ਸਖ਼ਤ ਬਿਆਨ- ਕਸ਼ਮੀਰ 'ਚ ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਜਿਊਂਦਾ ਨਹੀਂ ਬਚੇਗਾ
. . .  about 7 hours ago
ਪਟਿਆਲਾ 'ਚ ਕੈਪਟਨ ਨੇ ਨਹਿਰੀ ਪਾਣੀ 'ਤੇ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  about 7 hours ago
ਦਹਿਸ਼ਤਗਰਦੀ ਨਾਲ ਪਾਕਿਸਤਾਨ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ- ਇਮਰਾਨ ਖ਼ਾਨ
. . .  about 7 hours ago
ਪਾਕਿਸਤਾਨ ਨੂੰ ਪੁਲਵਾਮਾ ਹਮਲੇ ਨਾਲ ਕੀ ਫ਼ਾਇਦਾ ਹੋਵੇਗਾ?- ਇਮਰਾਨ ਖ਼ਾਨ
. . .  about 7 hours ago
ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਨੇ ਬਿਨਾਂ ਸਬੂਤ ਤੋਂ ਪਾਕਿਸਤਾਨ 'ਤੇ ਇਲਜ਼ਾਮ ਲਗਾਏ-ਇਮਰਾਨ ਖ਼ਾਨ
. . .  about 7 hours ago
ਪੁਲਵਾਮਾ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਥੋੜ੍ਹੀ ਦੇਰ ਬਾਅਦ ਜਾਰੀ ਕੀਤਾ ਜਾਵੇਗਾ ਬਿਆਨ
. . .  about 7 hours ago
ਹੁਣ ਸਰਕਾਰੀ ਸਕੂਲਾਂ 'ਚ ਅਧਿਆਪਕ ਰਜਿਸਟਰਾਂ 'ਤੇ ਨਹੀਂ ਲਾਉਣਗੇ ਹਾਜ਼ਰੀ
. . .  about 8 hours ago
ਨਾਭਾ ਪਹੁੰਚੀ 'ਸ਼ਬਦ ਗੁਰੂ ਯਾਤਰਾ'
. . .  about 8 hours ago
ਬੈਂਗਲੁਰੂ ਏਅਰ ਸ਼ੋਅ ਦੌਰਾਨ ਵੱਡਾ ਹਾਦਸਾ, ਦੋ ਜਹਾਜ਼ ਆਪਸ 'ਚ ਟਕਰਾਏ
. . .  about 8 hours ago
ਜਥੇ. ਅਵਤਾਰ ਸਿੰਘ ਹਿਤ ਨੇ ਤਨਖ਼ਾਹ ਦੀ ਸੇਵਾ ਪੂਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ਾਈ ਭੁੱਲ
. . .  about 9 hours ago
ਪਟਿਆਲਾ 'ਚ ਕੈਪਟਨ ਨੇ ਕੀਤੀ ਕਾਮਨ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ
. . .  about 9 hours ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (2)
. . .  about 9 hours ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (1)
. . .  about 9 hours ago
ਹੁਣ ਸਿਰਫ਼ 112 ਡਾਇਲ ਕਰਨ 'ਤੇ ਮਿਲੇਗੀ ਹਰ ਸੰਕਟ 'ਚ ਮਦਦ
. . .  about 9 hours ago
ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ 'ਚ ਟੇਕਿਆ ਮੱਥਾ
. . .  about 8 hours ago
ਜੈਸ਼-ਏ-ਮੁਹੰਮਦ ਪਾਕਿਸਤਾਨੀ ਫੌਜ ਦਾ ਬੱਚਾ ਹੈ- ਭਾਰਤੀ ਫੌਜ
. . .  about 10 hours ago
ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨੀ ਫੌਜ ਕੰਟਰੋਲ ਕਰ ਰਹੀ ਹੈ- ਲੈਫ਼ਟੀਨੈਂਟ. ਕੇ. ਜੇ. ਐੱਸ. ਢਿੱਲੋਂ
. . .  about 10 hours ago
ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਮਾਰਿਆ ਜਾਵੇਗਾ- ਫੌਜ
. . .  about 10 hours ago
ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਟਾਪ ਕਮਾਂਡਰ ਢੇਰ- ਫੌਜ
. . .  about 10 hours ago
ਪਾਕਿਸਤਾਨ ਅਤੇ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਹੋਇਆ ਪੁਲਵਾਮਾ ਹਮਲਾ- ਫੌਜ
. . .  about 10 hours ago
ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਦੇ ਪਹਿਲੇ ਡੀਜ਼ਲ ਤੋਂ ਬਿਜਲੀ ਪਰਿਵਰਤਕ ਇੰਜਨ ਨੂੰ ਦਿਖਾਈ ਹਰੀ ਝੰਡੀ
. . .  about 10 hours ago
ਪੁਲਵਾਮਾ ਹਮਲੇ ਨੂੰ ਲੈ ਕੇ ਸ੍ਰੀਨਗਰ 'ਚ ਫੌਜ, ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਪ੍ਰੈੱਸ ਕਾਨਫਰੰਸ ਸ਼ੁਰੂ
. . .  about 10 hours ago
ਕਾਰ ਅਤੇ ਐਂਬੂਲੈਂਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਸੱਤ ਲੋਕਾਂ ਦੀ ਮੌਤ
. . .  about 10 hours ago
ਬਿਹਾਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਚਾਰ ਲੋਕਾਂ ਦੀ ਮੌਤ
. . .  about 11 hours ago
ਅੱਜ ਅੰਮ੍ਰਿਤਸਰ ਆਉਣਗੇ ਅਰਵਿੰਦ ਕੇਜਰੀਵਾਲ
. . .  about 11 hours ago
ਵਿਆਹ ਸਮਾਰੋਹ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਟਰੱਕ ਨੇ ਕੁਚਲਿਆ, 13 ਦੀ ਮੌਤ ਅਤੇ ਕਈ ਜ਼ਖ਼ਮੀ
. . .  about 12 hours ago
ਜਦੋਂ ਸੜਕ 'ਤੇ ਜਾ ਰਹੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ
. . .  about 12 hours ago
ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ 'ਚ ਲੱਗੀ ਭਿਆਨਕ ਅੱਗ
. . .  about 12 hours ago
ਅਧਿਆਪਕ ਸੰਘਰਸ਼ ਕਮੇਟੀ ਵਲੋਂ ਅੱਜ ਤੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਚੇਤਾਵਨੀ ਪੱਤਰ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਪੰਜਾਬ ਪੁਲਿਸ 'ਚ ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ
. . .  1 day ago
ਬਹਿਬਲ ਕਾਂਡ: ਮੈਡੀਕਲ ਤੋਂ ਬਾਅਦ ਉਮਰਾਨੰਗਲ ਨੂੰ ਥਾਣਾ ਸਦਰ, ਫਰੀਦਕੋਟ ਰਖਿਆ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਸੰਪਾਦਕੀ

ਗੰਭੀਰ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ ਪਾਕਿਸਤਾਨ

ਪਾਕਿਸਤਾਨ ਵਿਚ 'ਤਬਦੀਲੀ' ਸਰਕਾਰ ਰੋਜ਼ ਕੋਈ ਨਾ ਕੋਈ ਹੈਰਾਨੀ ਪੈਦਾ ਕਰ ਰਹੀ ਹੈ। ਕਮਾਲ ਇਹ ਹੈ ਕਿ 'ਕੈਪਟਨ' ਹਰ ਖੇਤਰ ਲਈ ਵੱਖ-ਵੱਖ ਹੈਰਾਨੀ ਭਰੇ ਫ਼ੈਸਲੇ ਕਰ ਰਹੇ ਹਨ। ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਲੋਕਾਂ ਦੀ। ਲੋਕ ਪਿਛਲੇ 45 ਦਿਨਾਂ ਤੋਂ ਜਿਹੜੀ ਹੈਰਾਨੀ ਭੁਗਤ ਰਹੇ ਹਨ ਉਨ੍ਹਾਂ ਵਿਚ ਪਾਣੀ, ਬਿਜਲੀ, ਗੈਸ, ਆਟਾ ਸਭ ਕੁਝ ਮਹਿੰਗਾ ਹੋ ਚੁੱਕਾ ਹੈ। ਮਹਿੰਗਾਈ ਦਾ ਇਹ ਤੂਫ਼ਾਨ ਲੋਕਾਂ ਨੂੰ ਆਪਣੇ ਨਾਲ ਇਕ ਅਨਜਾਣ ਤੇ ਲਾਪਤਾ ਮੁਕਾਮ ਵੱਲ ਲਿਜਾ ਰਿਹਾ ਹੈ, ਜਿਸ ਦਾ ਰਸਤਾ ਸ਼ਾਇਦ ਉਸ ਨੂੰ ਖ਼ੁਦ ਵੀ ਪਤਾ ਨਹੀਂ ਹੈ ਅਤੇ ਵਾਪਸੀ ਵੀ ਅਸੰਭਵ ਹੈ। ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਬਾਰੇ ਕੁਝ ਪਤਾ ਨਹੀਂ ਕਿ ਸਰਕਾਰ ਉਸ ਨਾਲ ਕੀ ਸਲੂਕ ਕਰੇਗੀ, ਉਹ ਅਮੀਰ ਵੀ ਰਹਿ ਸਕੇਗਾ ਜਾਂ ਨਹੀਂ। ਤਾਕਤ ਦਾ 'ਟੋਕਾ' ਜ਼ੋਰਾਂ ਨਾਲ ਚੱਲ ਰਿਹਾ ਹੈ ਤੇ ਭਲਾ-ਬੁਰਾ ਦੇਖੇ ਬਗੈਰ ਸਭ ਕੁਝ ਵੱਢੀ ਜਾ ਰਿਹਾ ਹੈ। ਟੈਕਸ ਨੇ ਇਕ ਜਾਲ ਦੀ ਤਰ੍ਹਾਂ ਸਭ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਜਾਲ ਤੋਂ ਬਾਹਰ ਦੁਨੀਆ ਕੁਝ ਹੋਰ ਅਤੇ ਅੰਦਰ ਦੀ ਦੁਨੀਆ ਕੁਝ ਹੋਰ ਲੱਗ ਰਹੀ ਹੈ। ਟੈਕਸ ਸੂਚੀ ਵਿਚ ਜਿਨ੍ਹਾਂ ਦੇ ਨਾਂਅ ਨਹੀਂ ਹੋਣਗੇ, ਉਹ ਨਾ ਤਾਂ ਮੋਟਰਸਾਈਕਲ ਖਰੀਦ ਸਕਦੇ ਹਨ ਅਤੇ ਨਾ ਹੀ ਕੋਈ ਜਾਇਦਾਦ। ਅਜਿਹੇ ਵਿਅਕਤੀਆਂ ਨੂੰ ਸਿਰਫ ਇਕ ਹੀ ਸਹੂਲਤ ਹਾਸਲ ਹੈ ਕਿ ਉਹ ਸਿਰਫ ਦਾਲ, ਸਬਜ਼ੀ, ਆਟਾ, ਚੌਲ ਖਰੀਦ ਸਕਦੇ ਹਨ, ਬਾਕੀ ਹਰੇਕ ਕੰਮ ਲਈ ਉਨ੍ਹਾਂ ਨੂੰ ਸਰਕਾਰ ਨੂੰ ਦੱਸਣਾ ਪਏਗਾ ਕਿ ਉਨ੍ਹਾਂ ਪੈਸਾ ਕਿੱਥੋਂ ਤੇ ਕਿਉਂ ਆਇਆ? ਲੋਕਾਂ ਨੂੰ ਸਸਤੀ ਸਿੱਖਿਆ, ਵਧੀਆ ਸਿਹਤ ਸਹੂਲਤਾਂ, ਸਸਤੀ ਬਿਜਲੀ, ਪਾਣੀ, ਗੈਸ ਅਤੇ ਰੁਜ਼ਗਾਰ ਦੇ ਮੌਕੇ ਕਦੋਂ ਮਿਲਣਗੇ, ਇਸ ਬਾਰੇ ਤਬਦੀਲੀ ਸਰਕਾਰ ਦੇ ਕਿਸੇ ਵੀ ਮੰਤਰੀ ਨੂੰ ਕੁਝ ਪਤਾ ਨਹੀਂ ਹੈ।
ਅਰਥ-ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਵਰਲਡ ਇਕਨਾਮਿਕ ਫੋਰਮ ਦੀ ਮਹੀਨਾਵਾਰ ਰਿਪੋਰਟ ਅਨੁਸਾਰ ਪੂਰੀ ਦੁਨੀਆ ਵਿਚ ਗ਼ਰੀਬੀ ਵਿਚ ਕਮੀ ਆਈ ਹੈ। ਪਹਿਲੀ ਵਾਰ ਦੁਨੀਆ ਦੀ 50 ਫ਼ੀਸਦੀ ਆਬਾਦੀ ਦਾ ਸ਼ੁਮਾਰ ਅਮੀਰ ਜਾਂ ਮੱਧ ਵਰਗ ਵਿਚ ਹੋਣ ਲੱਗਾ ਹੈ, ਜੋ ਕਿ ਪਿਛਲੇ ਹਜ਼ਾਰਾਂ ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ। ਅਜਿਹਾ ਲਗਦਾ ਹੈ ਕਿ ਇਕਨਾਮਿਕ ਫੋਰਮ ਨੇ ਸ਼ਾਇਦ ਪਾਕਿਸਤਾਨ ਵਿਚ ਰਹਿਣ ਵਾਲੇ ਤਾਕਤਵਰ ਵਿਅਕਤੀਆਂ ਨੂੰ ਸ਼ਾਮਿਲ ਨਹੀਂ ਕੀਤਾ, ਕਿਉਂਕਿ ਇਥੇ ਸਿਆਸੀ ਅਤੇ ਆਰਥਿਕ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਪਾਕਿਸਤਾਨ ਡੈਮੋਗ੍ਰੈਫਿਕ ਅਤੇ ਸਿਹਤ ਸਰਵੇਖਣ ਦੀ ਰਿਪੋਰਟ ਦੇ ਮੁਤਾਬਿਕ ਪਾਕਿਸਤਾਨ ਦੀ ਆਬਾਦੀ 2046 ਵਿਚ ਦੁੱਗਣੀ ਹੋ ਜਾਵੇਗੀ ਭਾਵ ਆਬਾਦੀ ਵਧੇਗੀ ਤਾਂ ਮੁਸ਼ਕਿਲਾਂ ਵੀ ਵਧਣਗੀਆਂ। ਪਾਕਿਸਤਾਨ ਨੂੰ 12 ਕਰੋੜ ਨੌਕਰੀਆਂ, ਕਰੀਬ 2 ਕਰੋੜ ਮਕਾਨ ਅਤੇ 85,000 ਪ੍ਰਾਇਮਰੀ ਸਕੂਲ ਬਣਾਉਣੇ ਪੈਣਗੇ। ਪਾਕਿਸਤਾਨ ਇਸ ਵੇਲੇ ਪਾਣੀ ਦੀ ਕਮੀ ਦਾ ਸ਼ਿਕਾਰ ਤਿੰਨ ਦੇਸ਼ਾਂ ਵਿਚੋਂ ਇਕ ਹੈ। ਦੱਖਣੀ ਏਸ਼ੀਆ ਵਿਚ ਸਭ ਤੋਂ ਜ਼ਿਆਦਾ ਬੱਚਿਆਂ ਦੀ ਜਨਮ ਦਰ ਪਾਕਿਸਤਾਨ ਵਿਚ ਹੈ ਅਤੇ 5 ਸਾਲ ਤੋਂ ਘੱਟ ਉਮਰ ਦੇ 68 ਫ਼ੀਸਦੀ ਬੱਚੇ ਭੋਜਨ ਦੀ ਕਮੀ ਦਾ ਸ਼ਿਕਾਰ ਹਨ। ਇਸ ਤੋਂ ਇਲਾਵਾ ਸਭ ਤੋਂ ਭਿਆਨਕ ਗੱਲ ਇਹ ਹੈ ਕਿ ਪੂਰੀ ਦੁਨੀਆ ਵਿਚ ਬੱਚੇ ਨੂੰ ਜਨਮ ਦੇਣ ਸਮੇਂ ਮਾਵਾਂ ਅਤੇ ਬੱਚਿਆਂ ਦੀਆਂ ਹੁੰਦੀਆਂ ਮੌਤਾਂ ਦੀ ਦਰ ਪਾਕਿਸਤਾਨ ਵਿਚ ਸਭ ਤੋਂ ਵਧ ਰਹੀ ਹੈ। ਇਹ ਅੰਕੜੇ ਸਾਫ਼ ਦੱਸ ਰਹੇ ਹਨ ਕਿ ਸਿਹਤ ਅਤੇ ਭੋਜਨ ਦੀ ਸਮੱਸਿਆ ਪਾਕਿਸਤਾਨ ਵਿਚ ਵੱਡੀ ਹੁੰਦੀ ਜਾ ਰਹੀ ਹੈ ਤੇ ਕੋਈ ਵੀ ਸਰਕਾਰ ਇਨ੍ਹਾਂ ਮੁੱਦਿਆਂ ਨੂੰ ਅਣਗੌਲਿਆ ਨਹੀਂ ਕਰ ਸਕਦੀ ਅਤੇ ਜੇ ਉਹ ਅਜਿਹਾ ਕਰੇਗੀ ਤਾਂ ਇਸ ਤੋਂ ਵੱਡਾ ਜੁਰਮ ਹੋਰ ਕੋਈ ਨਹੀਂ ਹੋਵੇਗਾ। ਅਰਥਚਾਰੇ ਦੀ ਗੱਲ ਕਰੀਏ ਤਾਂ ਹਾਲਤ ਬੁਰੀ ਖ਼ਬਰ ਤੋਂ ਬਾਹਰ ਨਿਕਲਦੀ ਨਹੀਂ ਨਜ਼ਰ ਆ ਰਹੀ। ਕਾਰੋਬਾਰੀ ਲੋਕ ਮੰਗ ਕਰ ਰਹੇ ਹਨ ਕਿ ਸਰਕਾਰ ਆਪਣੀ ਨੀਤੀ ਸਾਫ਼ ਕਰੇ। ਕਿਉਂਕਿ ਹਾਲਾਤ ਦੇ ਹਰ ਗੁਜ਼ਰਦੇ ਪਲ ਨਾਲ ਮੁਸ਼ਕਿਲਾਂ ਹੋਰ ਵਧ ਰਹੀਆਂ ਹਨ। ਦੂਜੇ ਪਾਸੇ ਕੌਮਾਂਤਰੀ ਮੁਦਰਾ ਫੰਡ (ਆਈ.ਐਮ.ਐਫ.) ਹੋਰ ਕਰਜ਼ਾ ਦੇਣ ਲਈ ਪਾਕਿਸਤਾਨ 'ਤੇ ਸਖ਼ਤ ਸ਼ਰਤਾਂ ਲਾਗੂ ਕਰ ਰਿਹਾ ਹੈ, ਜਿਸ ਕਾਰਨ ਇਮਰਾਨ ਖਾਨ ਦੀ ਸਰਕਾਰ ਵਾਸਤੇ ਕਰਜ਼ ਲੈਣ ਦਾ ਹੀ ਇਮਤਿਹਾਨ ਬਣਿਆ ਹੋਇਆ ਹੈ। ਵਿੱਤ ਮੰਤਰੀ ਅਸਦ ਉਮੇਰ ਸਰਕਾਰ ਵਿਚ ਆਉਣ ਤੋਂ ਪਹਿਲਾਂ ਆਈ.ਐਮ.ਐਫ. ਤੋਂ ਕਰਜ਼ ਲੈਣ ਦੇ ਹੱਕ ਵਿਚ ਨਹੀਂ ਸਨ ਪਰ ਹੁਣ ਉਹ ਵੀ ਕਰਜ਼ ਲੈਣ ਨੂੰ ਮਜਬੂਰੀ ਕਰਾਰ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਕਰਜ਼ ਲਏ ਬਿਨਾਂ ਸਾਡਾ ਗੁਜ਼ਾਰਾਂ ਸੰਭਵ ਨਹੀਂ ਹੈ। ਅਸੀਂ ਜਲਦੀ ਹੀ ਆਈ.ਐਮ.ਐਫ. ਨਾਲ ਗੱਲਬਾਤ ਸ਼ੁਰੂ ਕਰਾਂਗੇ। ਪਰ ਆਈ.ਐਮ.ਐਫ. ਛੋਟੇ ਬਜਟ ਅਤੇ ਟੈਕਸਾਂ ਦੀ ਭਰਮਾਰ ਕਰਨ ਦੇ ਬਾਵਜੂਦ ਇਮਰਾਨ ਸਰਕਾਰ ਤੋਂ ਖੁਸ਼ ਨਹੀਂ ਹੈ ਅਤੇ ਬਿਜਲੀ, ਗੈਸ ਦੀਆਂ ਕੀਮਤਾਂ ਵਿਚ ਵਾਧੇ ਨੂੰ ਨਾਕਾਫੀ ਕਹਿ ਰਹੀ ਹੈ। ਪਾਕਿਸਤਾਨ ਵਿਚ ਆਰਥਿਕ ਮਾਹਿਰ ਸਰਕਾਰ ਨੂੰ ਸਲਾਹ ਦੇ ਰਹੇ ਹਨ ਕਿ ਆਈ.ਐਮ.ਐਫ. ਦੇ ਜਾਲ ਵਿਚ ਫਸਣ ਨਾਲੋਂ ਆਰਥਿਕ ਸੰਕਟ ਹੱਲ ਕਰਨ ਲਈ ਚੀਨ, ਸਾਊਦੀ ਅਰਬ ਅਤੇ ਯੂ.ਏ.ਈ. ਅਤੇ ਪ੍ਰਵਾਸੀ ਪਾਕਿਸਤਾਨੀਆਂ ਤੋਂ ਮਦਦ ਲਵੇ ਅਤੇ ਨਾਲ-ਨਾਲ ਮਨੀ-ਲਾਂਡਰਿੰਗ ਰੋਕੇ ਤੇ ਭ੍ਰਿਸ਼ਟਾਚਾਰ ਵਿਚ ਫਸੇ ਪੈਸੇ ਦੀ ਵੀ ਵਸੂਲੀ ਕਰੇ।
ਰਾਜਨੀਤਕ ਸਥਿਤੀ ਦੀ ਗੱਲ ਕਰੀਏ ਤਾਂ ਮੁਸਲਿਮ ਲੀਗ (ਨਵਾਜ਼) ਦਾ ਤਾਂ ਇਮਤਿਹਾਨ ਮੁੱਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਉਸ ਦੇ ਮੁੱਖ ਆਗੂਆਂ 'ਤੇ ਕੇਸ ਬਣਨ ਦਾ ਸਿਲਸਿਲਾ ਜਾਰੀ ਹੈ ਤੇ ਗ੍ਰਿਫ਼ਤਾਰੀਆਂ ਵੀ ਜਾਰੀ ਹਨ। ਨਵਾਜ਼ ਸ਼ਰੀਫ਼, ਮਰੀਅਮ ਨਵਾਜ਼ ਤੇ ਕੈਪਟਨ (ਰਿਟਾ:) ਸਫ਼ਦਰ ਨੂੰ ਤਾਂ ਜ਼ਮਾਨਤਾਂ ਮਿਲੀਆਂ ਹਨ ਪਰ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਨੇ ਕੌਮੀ ਅਸੈਂਬਲੀ ਦੇ ਵਿਰੋਧੀ ਧਿਰ ਦੇ ਨੇਤਾ ਤੇ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗ੍ਰਿਫ਼ਤਾਰੀ ਤੋਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਸਖ਼ਤ ਨਾਰਾਜ਼ ਹੈ, ਨਵਾਜ਼ ਸ਼ਰੀਫ਼ ਦੀ ਆਪਣੇ ਛੋਟੇ ਭਰਾ ਨਾਲ ਮੁਲਾਕਾਤ ਦੀ ਮੰਗ ਵੀ ਰੱਦ ਕਰ ਦਿੱਤੀ ਗਈ ਹੈ। ਨਵਾਜ਼ ਸ਼ਰੀਫ਼ ਨੇ ਸਰਕਾਰ ਨੂੰ ਖ਼ਬਰਦਾਰ ਕੀਤਾ ਕਿ 'ਜਿਸ ਤਰ੍ਹਾਂ ਕਰੋਗੇ, ਉਸੇ ਤਰ੍ਹਾਂ ਭਰੋਗੇ, ਸਰਕਾਰ ਜੋ ਅੱਜ ਕਰ ਰਹੀ ਹੈ, ਕੱਲ੍ਹ ਨੂੰ ਆਪਣੀ ਇਸ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹਿਣਾ ਪਵੇਗਾ।' ਸ਼ਾਹਬਾਜ਼ ਸ਼ਰੀਫ਼ ਦੇ ਲੜਕੇ ਹਮਜਾ ਸ਼ਾਹਬਾਜ਼ ਜੋ ਇਸ ਵੇਲੇ ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਹਨ, ਨੇ ਕਿਹਾ ਹੈ ਕਿ 'ਸ਼ਾਹਬਾਜ਼ ਸ਼ਰੀਫ਼ ਦੀ ਗ੍ਰਿਫ਼ਤਾਰੀ ਜਮਹੂਰੀਅਤ ਦੀ ਛਾਤੀ 'ਤੇ ਜ਼ਖ਼ਮ ਹੈ।' ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਨੇ ਕਿਹਾ ਹੈ ਕਿ 'ਸ਼ਾਹਬਾਜ਼ ਦੀ ਗ੍ਰਿਫ਼ਤਾਰੀ ਨਾਲ ਉਪ ਚੋਣਾਂ ਵਿਚ ਰੈਗਿੰਗ ਨੂੰ ਉਤਸ਼ਾਹ ਮਿਲੇਗਾ, ਸਿਰਫ ਪਾਕਿਸਤਾਨ ਮੁਸਲਿਮ ਲੀਗ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।' ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰੋਧੀ ਧਿਰ ਦੀ ਨਾਰਾਜ਼ਗੀ ਦਾ ਜਵਾਬ ਆਪ ਮੀਡੀਆ ਦੇ ਸਾਹਮਣੇ ਆ ਕੇ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਕਾਨਫ਼ਰੰਸ ਲਾਹੌਰ ਵਿਚ ਕੀਤੀ ਤੇ ਸਾਰੀ ਸਥਿਤੀ 'ਤੇ ਖੁੱਲ੍ਹ ਕੇ ਵਿਚਾਰ ਰੱਖੇ ਤੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ 'ਮੈਂ ਜਨਤਾ ਨਾਲ ਵਾਅਦਾ ਕੀਤਾ ਹੈ ਕਿ ਮੈਂ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਨਹੀਂ ਛੱਡਾਂਗਾ, ਕਿਸੇ ਨੇ ਵਿਰੋਧ ਕਰਨਾ ਹੈ ਤਾਂ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪਾਕਿਸਤਾਨ ਮੁਸਲਿਮ ਲੀਗ ਰਲ ਕੇ ਉਪ ਚੋਣਾਂ ਲੜ ਰਹੀਆਂ ਹਨ। ਦੋਵਾਂ ਪਾਰਟੀਆਂ ਨੇ ਯੂਨੀਅਨ ਬਣਾ ਲਈ ਹੈ ਪਰ ਮੈਂ ਪਿੱਛੇ ਨਹੀਂ ਹਟਣਾ। 28,000 ਅਰਬ ਰੁਪਏ ਦੇ ਕਰਜ਼ ਦਾ ਮਤਲਬ ਹੈ ਕਿ ਹਾਲਾਤ ਬਹੁਤ ਖ਼ਰਾਬ ਹਨ। ਅਸੀਂ ਕਈ ਬਦਲਾਂ 'ਤੇ ਵਿਚਾਰ ਕਰ ਰਹੇ ਹਾਂ। ਬਿਜਲੀ ਦਾ ਖਸਾਰਾ 1200 ਅਰਬ ਦਾ ਹੈ, ਗੈਸ ਖੇਤਰ ਵਿਚ 157 ਅਰਬ ਦਾ ਖਸਾਰਾ ਹੈ, ਬਿਜਲੀ ਖੇਤਰ ਵਿਚ ਕਰਜ਼ਾ ਕਦੇ ਏਨਾ ਵੱਡਾ ਨਹੀਂ ਸੀ ਹੁੰਦਾ। ਬਿਜਲੀ ਮਹਿੰਗੀ ਨਹੀਂ ਕਰਾਂਗੇ ਤਾਂ ਕਰਜ਼ਾ ਹੋਰ ਵਧੇਗਾ ਤੇ ਬਿਜਲੀ ਖੇਤਰ ਵਾਸਤੇ ਬੈਂਕ ਕਰਜ਼ ਦੇਣ ਨੂੰ ਤਿਆਰ ਨਹੀਂ ਹਨ। ਪਾਕਿਸਤਾਨ ਦੇ ਇਤਿਹਾਸ ਵਿਚ ਕਰਜ਼ੇ ਦੀ ਏਡੀ ਵੱਡੀ ਛਲਾਂਗ ਨਜ਼ਰ ਨਹੀਂ ਆਉਂਦੀ। ਪਾਕਿਸਤਾਨ ਸਟੀਲ 'ਤੇ 187 ਅਰਬ ਰੁਪਏ ਕਰਜ਼ ਹੈ, ਪੀ.ਆਈ.ਏ. 'ਤੇ 358 ਅਰਬ ਦਾ ਕਰਜ਼ ਹੈ। 2013 ਤੋਂ 2018 ਤੱਕ ਪਾਕਿਸਤਾਨ ਦਾ ਕਰਜ਼ 28,000 ਅਰਬ ਤੱਕ ਪਹੁੰਚ ਗਿਆ। ਸਿਰਫ 70,000 ਲੋਕ ਟੈਕਸ ਦਿੰਦੇ ਹਨ। ਮੈਂ 22 ਸਾਲਾਂ ਤੋਂ ਕਹਿ ਰਿਹਾ ਹਾਂ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਮਸਲਾ ਭ੍ਰਿਸ਼ਟਾਚਾਰ ਹੈ। ਹਾਲੇ ਸਾਡੀ ਨੀਤੀ ਨਹੀਂ ਬਣੀ, 100 ਦਿਨ ਤੋਂ ਬਾਅਦ ਬਣਾਵਾਂਗੇ..... ਦੇਸ਼ ਦਾ ਬੱਚਾ-ਬੱਚਾ ਮਜਬੂਰ ਹੈ, ਸਿਰਫ ਭ੍ਰਿਸ਼ਟਾਚਾਰ 'ਤੇ ਕਾਬੂ ਪਾ ਲਿਆ ਜਾਵੇ ਤਾਂ ਦੇਸ਼ ਦੇ ਹਾਲਾਤ ਬਿਹਤਰ ਹੋ ਸਕਦੇ ਹਨ। ਅਸੀਂ ਪਾਕਿਸਤਾਨ ਤੋਂ ਬਾਹਰ ਪਾਕਿਸਤਾਨੀਆਂ ਦੀਆਂ 10,000 ਨਜਾਇਜ਼ ਜਾਇਦਾਦਾਂ ਫੜੀਆਂ ਹਨ। ਸਿਰਫ ਦੁਬਈ ਵਿਚ ਪਿਛਲੇ 4 ਸਾਲਾਂ ਵਿਚ 9 ਅਰਬ ਡਾਲਰ ਦੀ ਜਾਇਦਾਦ ਬਣਾਈ ਗਈ ਹੈ। ਮੇਰੀ ਸਰਕਾਰ ਬਾਹਰ ਗਏ ਸਾਰੇ ਪੈਸੇ ਵਾਪਸ ਲਿਆਏਗੀ। 100 ਦਿਨ ਪੂਰੇ ਹੋਣਗੇ ਤਾਂ ਸਾਰਿਆਂ ਨੂੰ ਤਬਦੀਲੀ ਨਜ਼ਰ ਆਏਗੀ। ਸ਼ਰੀਫ਼ ਪਰਿਵਾਰ 'ਤੇ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਫ਼ੈਸਲਾ ਅਦਾਲਤ ਨੇ ਕਰਨਾ ਹੈ। ਇਮਰਾਨ ਖਾਨ ਤੇ ਉਨ੍ਹਾਂ ਦੀ ਸਰਕਾਰ ਕੀ ਕਰ ਰਹੀ ਹੈ, ਇਸ ਦਾ ਫ਼ੈਸਲਾ ਜਨਤਾ ਨੇ ਕਰਨਾ ਹੈ। ਅਸੀਂ ਹੁਣ ਤੱਕ ਦੀ ਤਸਵੀਰ ਸੰਖੇਪ ਰੂਪ ਵਿਚ ਆਪਣੇ ਪਾਠਕਾਂ ਸਾਹਮਣੇ ਰੱਖ ਦਿੱਤੀ ਹੈ ਕਿ ਪਾਕਿਸਤਾਨ ਵਿਚ 'ਇਹ ਕੀ ਹੋ ਰਿਹਾ ਹੈ...' ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ, ਬਿਹਤਰੀ ਵਾਸਤੇ ਹੀ ਹੋ ਰਿਹਾ ਹੈ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਪਾਕਿਸਤਾਨ ਦੇ ਬਿਹਤਰ ਭਵਿੱਖ ਲਈ ਸਾਫ਼ ਤੇ ਪਾਰਦਰਸ਼ੀ ਹੋਣਾ ਹੀ ਪਏਗਾ।


E.mail: tayyeba.bukhari@dunya.com.pk

 

ਰਾਫੇਲ ਸੌਦੇ ਬਾਰੇ ਕਿਉਂ ਪੈ ਰਿਹਾ ਹੈ ਰੌਲਾ?

ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿਚ ਰਾਫੇਲ ਸੌਦੇ ਬਾਰੇ ਕਾਫੀ ਰੌਲਾ ਪਿਆ ਹੋਇਆ ਹੈ। ਇਹ ਸੌਦਾ ਇਕ ਸਮਝੌਤੇ ਦੇ ਤਹਿਤ ਭਾਰਤ ਵਲੋਂ ਫ਼ਰਾਂਸ ਤੋਂ ਖਰੀਦੇ ਜਾ ਰਹੇ ਰਾਫੇਲ ਨਾਂਅ ਦੇ 36 ਲੜਾਕੂ ਜਹਾਜ਼ਾਂ ਨਾਲ ਸਬੰਧਿਤ ਹੈ। ਕਾਂਗਰਸ ਪਾਰਟੀ ਵਲੋਂ ਭਾਰਤ ਤੇ ਫ਼ਰਾਂਸ ਵਿਚਕਾਰ ਹੋਏ ...

ਪੂਰੀ ਖ਼ਬਰ »

ਆਸਾਨ ਨਹੀਂ ਹੈ ਤੀਜੇ ਬਦਲ ਦਾ ਰਸਤਾ

7 ਅਕਤੂਬਰ ਨੂੰ ਹੋਈਆਂ ਤਿੰਨ ਰੈਲੀਆਂ ਵਿਚੋਂ ਇਕ ਗੱਲ ਤਾਂ ਫਿਰ ਸਾਫ਼ ਹੋ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਲੋਕ ਅਜੇ ਜਿਊਂਦੇ ਹਨ ਤੇ ਉਨ੍ਹਾਂ ਦੀ ਅਣਖ ਤੇ ਸਵੈਮਾਣ ਅਜੇ ਵੀ ਕਾਇਮ ਹੈ। ਅਸਲ ਵਿਚ ਬਰਗਾੜੀ ਵਿਚ ਹੋਇਆ ਵਿਸ਼ਾਲ ਇਕੱਠ ਲੋਕਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ...

ਪੂਰੀ ਖ਼ਬਰ »

ਰਾਫੇਲ ਵਿਵਾਦ ਦਾ ਨਿਪਟਾਰਾ ਹੋਣਾ ਜ਼ਰੂਰੀ

ਲੋਕ ਸਭਾ ਦੀਆਂ ਨੇੜੇ ਆਉਂਦੀਆਂ ਚੋਣਾਂ ਨੂੰ ਵੇਖਦਿਆਂ ਸਰਕਾਰ ਅਤੇ ਵਿਰੋਧੀ ਪਾਰਟੀਆਂ ਇਕ-ਦੂਜੇ 'ਤੇ ਦੋਸ਼ਾਂ ਦੀ ਝੜੀ ਲਗਾਈ ਜਾ ਰਹੀਆਂ ਹਨ। ਭਾਰਤ ਸਰਕਾਰ ਦੇ ਫਰਾਂਸ ਨਾਲ ਹੋਏ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ, ਖ਼ਾਸ ਤੌਰ 'ਤੇ ਕਾਂਗਰਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX