ਸ਼ਿਵ ਸ਼ਰਮਾ
ਜਲੰਧਰ, 11 ਅਕਤੂਬਰ- ਪੁਲਿਸ ਵਲੋਂ ਸ਼ੱਕੀ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਦੇ ਮਾਮਲੇ ਤੋਂ ਬਾਅਦ ਜਿੱਥੇ ਸ਼ਹਿਰਵਾਸੀਆਂ ਵਿਚ ਡਰ ਪੈਦਾ ਹੋ ਗਿਆ ਹੈ ਤੇ ਦੂਜੇ ਪਾਸੇ ਹੁਣ ਸ਼ਹਿਰ ਵਿਚ ਅੰਨ੍ਹੇਵਾਹ ਖੁੱਲੇ੍ਹ ਪੀ. ਜੀਜ਼ 'ਤੇ ਵੀ ਮੁੜ ਚਰਚਾ ਸ਼ੁਰੂ ਹੋ ਰਹੀ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਰਹਿ ਰਹੇ ਲੋਕਾਂ ਦੀ ਪੰਜਾਬ ਪੁਲਿਸ ਕੋਲ ਜਾਣਕਾਰੀ ਹੈ? ਪੰਜਾਬ ਪੁਲਿਸ ਲੰਮੇ ਸਮੇਂ ਤੋਂ ਕਈ ਵਾਰ ਮਕਾਨ ਮਾਲਕਾਂ ਨੂੰ ਚਿਤਾਵਨੀ ਦੇ ਚੁੱਕੀ ਹੈ ਕਿ ਉਹ ਆਪਣੇ ਕਿਰਾਏਦਾਰਾਂ ਬਾਰੇ ਜਾਣਕਾਰੀ ਦੇਣ ਕਿ ਕੌਣ ਕਿਰਾਏਦਾਰ ਆ ਰਿਹਾ ਹੈ ਤੇ ਕੌਣ ਛੱਡ ਕੇ ਜਾ ਰਿਹਾ ਹੈ | ਇਸ ਬਾਰੇ ਕਈ ਵਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਹਦਾਇਤਾਂ ਸਿਰਫ਼ ਬਿਆਨਾਂ ਤੱਕ ਹੀ ਸੀਮਤ ਰਹੀਆਂ | ਥਾਣਿਆਂ ਵਲੋਂ ਇਸ ਤਰਾਂ ਦੀ ਜਾਣਕਾਰੀ ਅਕਸਰ ਮੰਗੀ ਜਾਂਦੀ ਹੈ, ਪਰ ਇਸ ਵੇਲੇ ਸਾਰੇ ਪੀ. ਜੀਜ਼ ਵਿਚ ਰਹਿੰਦੇ ਲੋਕਾਂ ਤੋਂ ਇਲਾਵਾ ਕਿਰਾਏਦਾਰ ਵਜੋਂ ਰਹਿੰਦੇ ਲੋਕਾਂ ਬਾਰੇ ਪੁਲਿਸ ਕੋਲ ਕੋਈ ਜਾਣਕਾਰੀ ਨਹੀਂ ਹੈ | ਇਨ੍ਹਾਂ ਕਿਰਾਏਦਾਰਾਂ ਵਿਚ ਕਈ ਵਾਰ ਸ਼ੱਕੀ ਲੋਕਾਂ ਦੇ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ | ਕੁਝ ਸਮਾਂ ਪਹਿਲਾਂ ਹੀ ਪੁਲਿਸ ਨੇ ਬਸਤੀਆਂ ਦੇ ਇਲਾਕੇ ਵਿਚ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਸੀ, ਜਿਸ ਦੇ ਨਾਲ ਹੀ ਇਕ ਸ਼ਿਵ ਸੈਨਾ ਦੇ ਆਗੂ ਦਾ ਘਰ ਸੀ | ਪੁਲਿਸ ਕੁਝ ਸ਼ੱਕੀ ਵਿਅਕਤੀਆਂ ਨੂੰ ਕਾਬੂ ਵੀ ਕਰ ਚੁੱਕਾ ਸੀ, ਪਰ ਇਸ ਤਰਾਂ ਦੀ ਜਾਣਕਾਰੀ ਵੀ ਪੁਲਿਸ ਨੂੰ ਉਸ ਵੇਲੇ ਮਿਲਦੀ ਹੈ, ਜਦ ਦੂਜੇ ਸੂਬਿਆਂ ਦੀ ਪੁਲਿਸ ਵਲੋਂ ਇਸ ਤਰਾਂ ਦੇ ਸ਼ੱਕੀ ਵਿਅਕਤੀ ਦੇ ਹੋਣ ਦਾ ਪਤਾ ਲਗਾਇਆ ਜਾਂਦਾ ਹੈ |
ਸ਼ਹਿਰ 'ਚ 15 ਸੌ ਤੋਂ 2 ਹਜ਼ਾਰ ਹਨ ਪੀ.ਜੀਜ਼
ਸ਼ਹਿਰ ਤੇ ਆਲੇ-ਦੁਆਲੇ ਪੀ. ਜੀਜ਼ ਦੀ ਗਿਣਤੀ ਹਜ਼ਾਰਾਂ ਵਿਚ ਪੁੱਜ ਗਈ ਹੈ ਤੇ ਪੁਲਿਸ ਨੂੰ ਇਨ੍ਹਾਂ ਥਾਵਾਂ 'ਤੇ ਰਹਿੰਦੇ ਲੋਕਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ | ਇਸ ਤਰਾਂ ਦੇ ਸ਼ੱਕੀ ਲੋਕਾਂ ਦਾ ਤਾਂ ਹੀ ਪਤਾ ਲੱਗਦਾ ਹੈ ਕਿ ਜੇਕਰ ਪੁਲਿਸ ਕੋਲ ਇਸ ਤਰਾਂ ਦਾ ਰਿਕਾਰਡ ਹੋਵੇਗਾ | ਪੁਲਿਸ ਕਈ ਵਾਰ ਮਕਾਨ ਮਾਲਕਾਂ ਨੂੰ ਇਸ ਬਾਰੇ ਹਦਾਇਤ ਕਰ ਚੁੱਕੀ ਹੈ ਕਿ ਰੱਖੇ ਗਏ ਕਿਰਾਏਦਾਰਾਂ ਬਾਰੇ ਜ਼ਰੂਰ ਜਾਣਕਾਰੀ ਦਿੱਤੀ ਜਾਵੇ, ਪਰ ਪੁਲਿਸ ਦੀ ਇਸ ਹਦਾਇਤ 'ਤੇ ਕੋਈ ਕੰਨ ਧਰਨ ਲਈ ਤਿਆਰ ਨਹੀਂ ਹਨ | ਸ਼ੱਕੀ ਵਿਅਕਤੀਆਂ ਦਾ ਪਤਾ ਕਰਨ ਲਈ ਸਾਰੇ ਕਿਰਾਏਦਾਰਾਂ ਦੀ ਜਾਣਕਾਰੀ ਪੁਲਿਸ ਕੋਲ ਜ਼ਰੂਰ ਹੋਣੀ ਚਾਹੀਦੀ ਹੈ, ਜਿਸ ਨਾਲ ਸ਼ੱਕੀ ਲੋਕਾਂ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ | ਕਈ ਵਾਰ ਇਸ ਤਰਾਂ ਦੇ ਮਾਮਲੇ ਸਾਹਮਣੇ ਆਏ ਹਨ ਕਿ ਇਸ ਤਰਾਂ ਦੇ ਸ਼ੱਕੀ ਵਿਅਕਤੀ ਜਿਸ ਜਗ੍ਹਾ 'ਤੇ ਰਹਿੰਦੇ ਹਨ, ਉੱਥੇ ਆਪਣਾ ਅਕਸ ਕਾਫ਼ੀ ਮਿਲਾਪੜਾ ਰੱਖ ਕੇ ਉਹ ਕਿਸੇ ਵੀ ਸ਼ੱਕ ਤੋਂ ਬਚੇ ਰਹਿੰਦੇ ਹਨ |
ਸਾਰੇ ਕਿਰਾਏਦਾਰਾਂ ਦਾ ਰਿਕਾਰਡ ਰੱਖਣਾ ਹੈ ਜ਼ਰੂਰੀ
ਪੁਲਿਸ ਜੇਕਰ ਹੁਣ ਵੀ ਕਿਰਾਏਦਾਰਾਂ ਦਾ ਰਿਕਾਰਡ ਲੈਣ 'ਚ ਗੰਭੀਰ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿਚ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਜੇਕਰ ਕਿਰਾਏਦਾਰਾਂ ਦਾ ਰਿਕਾਰਡ ਹੋਵੇਗਾ ਤਾਂ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਵਿਚ ਕਾਫ਼ੀ ਆਸਾਨੀ ਹੋਵੇਗੀ | ਕਹਿਣ ਨੂੰ ਤਾਂ ਪੁਲਿਸ ਦਾ ਆਪਣਾ ਸੂਹੀਆ ਵਿੰਗ ਹੈ, ਪਰ ਇਸ ਤਰਾਂ ਦੇ ਮਾਮਲਿਆਂ ਵਿਚ ਉਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਉੱਠਦੇ ਰਹੇ ਹਨ | ਰਿਕਾਰਡ ਲੈਣਾ ਕਿਸੇ ਦੇ ਿਖ਼ਲਾਫ਼ ਨਹੀਂ, ਪਰ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਲਈ ਇਹ ਰਿਕਾਰਡ ਕਾਫ਼ੀ ਜ਼ਰੂਰੀ ਹੈ |
ਨਿਗਮ ਨੂੰ ਵੀ ਲੱਗ ਰਿਹੈ ਚੂਨਾ
ਸ਼ਹਿਰ ਵਿਚ ਪੀ.ਜੀਜ਼ ਬਣਾ ਕੇ ਚਾਹੇ ਕਈ ਲੋਕ ਲੱਖਾਂ ਰੁਪਏ ਦੀ ਕਮਾਈ ਕਰਦੇ ਹਨ, ਪਰ ਲੱਖਾਂ ਦੀ ਹੁੰਦੀ ਕਮਾਈ 'ਚੋਂ ਨਿਗਮ ਨਾ-ਮਾਤਰ ਹੀ ਕਰ ਵਸੂਲਦਾ ਹੈ | ਸਰਕਾਰ ਦੀਆਂ ਨੀਤੀਆਂ ਕਰਕੇ ਪੀ.ਜੀਜ਼ ਕੋਲ ਵਪਾਰਕ ਰੇਟਾਂ ਮੁਤਾਬਕ ਕਰ ਵਸੂਲ ਨਹੀਂ ਕੀਤਾ ਜਾਂਦਾ ਹੈ | ਜਾਣਕਾਰੀ ਮੁਤਾਬਕ ਪੀ.ਜੀ. ਲਈ ਸਰਕਾਰ ਨੇ ਅਜੇ ਤੱਕ ਕੋਈ ਖ਼ਾਸ ਰੇਟ ਤੈਅ ਨਹੀਂ ਕੀਤਾ ਹੈ | ਨਗਰ ਨਿਗਮ ਨੇ ਕਈ ਵਾਰ ਪੰਜਾਬ ਸਰਕਾਰ ਨੂੰ ਇਸ ਬਾਰੇ ਚਿੱਠੀ ਵੀ ਲਿਖ ਕੇ ਭੇਜੀ ਹੈ ਕਿ ਉਹ ਪੀ.ਜੀਜ਼ ਲਈ ਅਲੱਗ ਤੌਰ 'ਤੇ ਦਰਾਂ ਲਾਗੂ ਕਰਵਾਉਣ, ਪਰ ਸਰਕਾਰ ਨੇ ਅਜੇ ਤੱਕ ਇਸ 'ਤੇ ਕੰਨ ਨਹੀਂ ਧਰੇ ਹਨ, ਜਿਸ ਕਰਕੇ ਨਿਗਮ ਦੀ ਕਮਾਈ ਵਿਚ ਕੋਈ ਵਾਧਾ ਨਹੀਂ ਹੋਇਆ ਹੈ | ਨਗਰ ਨਿਗਮ ਦੇ ਇਕ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਘਰਾਂ ਤੋਂ ਕਰ ਵਸੂਲ ਕੀਤਾ ਜਾਂਦਾ ਹੈ ਪੀ.ਜੀਜ਼ ਤੋਂ ਉਹ ਹੀ ਕਰ ਵਸੂਲ ਕੀਤਾ ਜਾਂਦਾ ਹੈ |
ਜਲੰਧਰ, 11 ਅਕਤੂਬਰ (ਸ਼ਿਵ)- ਕਈ ਦਿਨਾਂ ਤੋਂ ਲਟਕਦੀ ਆ ਰਹੀ ਨਿਗਮ ਹਾਊਸ ਦੀ ਬੈਠਕ ਹੁਣ ਮੰਗਲਵਾਰ ਨੂੰ ਕੀਤੀ ਜਾ ਰਹੀ ਹੈ, ਜਿਸ 'ਚ ਸਵੀਪਿੰਗ ਪ੍ਰੋਜੈਕਟ ਦੀ ਜਾਂਚ ਰਿਪੋਰਟ ਵਾਲਾ ਲਿਫ਼ਾਫ਼ਾ ਖੋਲਿ੍ਹਆ ਜਾਵੇਗਾ | ਮੇਅਰ ਜਗਦੀਸ਼ ਰਾਜਾ ਨੇ ਇਸ ਬਾਰੇ ਐਲਾਨ ਕਰਦਿਆਂ ਕਿਹਾ ...
ਜਲੰਧਰ, 11 ਅਕਤੂਬਰ (ਐੱਮ.ਐੱਸ. ਲੋਹੀਆ) - ਦੁਮੋਰੀਆ ਪੁੱਲ ਸਾਹਮਣੇ ਰੇਲਵੇ ਰੋਡ ਤੋਂ ਨਿਕਲਦੀ ਗਲੀ 'ਚ ਅੱਜ ਇਕ ਪਾਨਾਂ ਦੇ ਖੋਖੇ ਵਾਲੇ ਨੂੰ ਖਾਲੀ ਪਲਾਟ 'ਚ ਪਈ ਬੰਦੂਕ ਮਿਲੀ, ਜਿਸ ਦਾ ਪਤਾ ਲਗਦੇ ਹੀ ਇਲਾਕੇ 'ਚ ਦਹਿਸ਼ਤ ਫੈਲ ਗਈ | ਇਸ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ...
ਜਲੰਧਰ, 11 ਅਕਤੂਬਰ (ਮੇਜਰ ਸਿੰਘ, ਐੱਮ.ਐੱਸ. ਲੋਹੀਆ) - ਜਲੰਧਰ ਦੀ ਇਕ ਵਿੱਦਿਅਕ ਸੰਸਥਾ 'ਚੋਂ ਬੀਤੇ ਦਿਨ ਅਸਲ੍ਹੇ ਅਤੇ ਧਮਾਕਾਖੇਜ਼ ਸਮੱਗਰੀ ਨਾਲ ਗਿ੍ਫ਼ਤਾਰ ਕੀਤੇ 3 ਕਸ਼ਮੀਰੀ ਵਿਦਿਆਰਥੀਆਂ ਤੋਂ ਪੁੱਛਗਿੱਛ ਲਈ ਐੱਨ.ਆਈ.ਏ. ਦੀ ਟੀਮ ਡੀ.ਆਈ.ਜੀ. ਅਸ਼ੀਸ਼ ਕੁਮਾਰ ਦੀ ਅਗਵਾਈ ...
ਮਕਸੂਦਾਂ, 11 ਅਕਤੂਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੀ ਸੰਜੇ ਗਾਂਧੀ ਨਗਰ ਦੀ 4 ਨੰ. ਗਲੀ 'ਚ ਪ੍ਰਵਾਸੀ ਮਜ਼ਦੂਰਾਂ ਦੇ ਵਿਹੜੇ 'ਚ ਅੱਜ ਇਕ ਨਾਬਾਲਗ ਪ੍ਰਵਾਸੀ ਨੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਪਛਾਣ ਨੰਦ ਲਾਲ (17) ਪੁੱਤਰ ਸੁਮਰਾਏ ਵਾਸੀ ਯੂ.ਪੀ. ਹਾਲ ਵਾਸੀ ਸੰਜੇ ...
ਜਲੰਧਰ, 11 ਅਕਤੂਬਰ (ਸ਼ਿਵ)- ਸਫ਼ਾਈ ਸੇਵਕ ਅਤੇ ਸੀਵਰਮੈਨਾਂ ਨੂੰ ਪੱਕੇ ਰੱਖਣ ਦੇ ਮਾਮਲੇ ਵਿਚ ਯੂਨੀਅਨ ਆਗੂ ਚੰਦਨ ਗਰੇਵਾਲ ਤੇ ਮੇਅਰ ਜਗਦੀਸ਼ ਰਾਜਾ ਵਿਚ ਬੈਠਕ ਬੇਨਤੀਜਾ ਰਹੀ ਹੈ ਤੇ ਇਸ ਬਾਰੇ ਹੁਣ ਸ਼ੁੱਕਰਵਾਰ ਨੂੰ ਦੁਬਾਰਾ ਬੈਠਕ ਸੱਦੀ ਗਈ ਹੈ | ਯੂਨੀਅਨ ਆਗੂ ਸਫ਼ਾਈ ...
ਜਲੰਧਰ, 11 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸ਼ਾਮ ਲਾਲ ਦੀ ਅਦਾਲਤ ਨੇ ਬਿਜਲੀ ਚੋਰੀ ਦੇ ਇਕ ਕੇਸ 'ਚ ਖ਼ਪਤਕਾਰ ਉਮਾ ਮਹਿਰਾ ਪਤਨੀ ਤਿਲਕ ਰਾਜ ਮਹਿਰਾ ਵਾਸੀ ਪੱਕਾ ਬਾਗ, ਜਲੰਧਰ ਨੂੰ ਰਾਹਤ ਦਿੰਦੇ ਹੋਏ ਪੰਜਾਬ ਪਾਵਰਕਾਮ ਕਾਰਪੋਰੇਸ਼ਨ ਨੂੰ ...
ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਸਮਾਗਮ ਵਿਚ ਵੱਖ-ਵੱਖ ਵਰਗਾਂ ਦੇ ਲਗਭਗ 51 ਸਕੂਲਾਂ 'ਚੋਂ ਇਨੋਸੈਂਟ ਹਾਰਟਸ ਸਕੂਲ ਨੂੰ 'ਐਕਸੀਲੈਂਸ ਇਨ ਸਪੋਰਟਸ' ਅਤੇ 'ਈਕੋ ਫ੍ਰੈਂਡਲੀ ਸਕੂਲ' ਦੇ ਪੁਰਸਕਾਰ ਨਾਲ ...
ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)-ਮੇਅਰ ਵਰਲਡ ਸਕੂਲ ਵਲੋਂ ਜਮਾਤ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ 'ਗਣਿਤ ਪ੍ਰਸ਼ਨੋਤਰੀ ਅੰਤਰ-ਸਦਨ ਮੁਕਾਬਲੇ' ਵਾਈਸ ਚੇਅਰਪਰਸਨ ਨੀਰਜ਼ਾ ਮੇਅਰ ਤੇ ਪਿ੍ੰ: ਸੁਮਨ ਰਾਣਾ ਦੀ ਅਗਵਾਈ ਹੇਠ ਕਰਵਾਏ ਗਏ | ਪੂਰੇ ...
ਜਲੰਧਰ, 11 ਅਕਤੂਬਰ (ਜਤਿੰਦਰ ਸਾਬੀ)- ਪੰਜਾਬ ਰਾਜ ਸਕੂਲ ਟੇਬਲ ਟੈਨਿਸ ਚੈਂਪੀਅਨਸ਼ਿਪ ਜੋ ਪਟਿਆਲਾ ਦੇ ਫੀਲਖਾਨਾ ਸਕੂਲ 'ਚ ਕਰਵਾਈ ਜਾ ਰਹੀ ਹੈ | ਇਸ ਦੇ ਅੰਡਰ-14, 17 ਤੇ 19 ਸਾਲ ਵਰਗ 'ਚ ਜਲੰਧਰ ਦੀਆਂ ਟੇਬਲ ਟੈਨਿਸ ਟੀਮਾਂ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ | ਇਹ ਜਾਣਕਾਰੀ ...
ਜਲੰਧਰ ਛਾਉਣੀ, 11 ਅਕਤੂਬਰ (ਪਵਨ ਖਰਬੰਦਾ)-ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਪੂਰਨਪੁਰ ਵਿਖੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦ ਪਿੰਡ 'ਚ ਹੀ ਸਥਿਤ ਇਕ ਧਾਰਮਿਕ ਸਥਾਨ ਦੇ ਪ੍ਰਬੰਧਕਾਂ ਵਲੋਂ ਮਜ਼ਦੂਰ ਲਾ ਕੇ ਨਾਲ ਲੱਗਦੀ ਦੂਸਰੀ ਜਾਤੀ ਦੇ ਲੋਕਾਂ ਦੇ ਧਾਰਮਿਕ ਸਥਾਨ ...
ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਵਿਦਿਆਲਾ ਕਾਲਜ ਜਲੰਧਰ ਦੇ ਪਿ੍ੰਸੀਪਲ ਪ੍ਰੋ: ਅਤਿਮਾ ਸ਼ਰਮਾ ਦਿਵੇਦੀ ਵਲੋਂ ਇਓਵੋਸ ਲੌਰੈਨਡ ਯੂਨੀਵਰਸਿਟੀ ਬੁੱਢਾਪੇਸਟ (ਹੰਗਰੀ) ਵਲੋਂ ਸਮਕਾਲੀ ਮਹੱਤਵਪੂਰਨ ...
ਜਲੰਧਰ, 11 ਅਕਤੂਬਰ (ਜਤਿੰਦਰ ਸਾਬੀ)- ਵਰਲਡ ਕਬੱਡੀ ਲੀਗ ਜੋ ਜਲੰਧਰ ਵਿਖੇ 14 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ | ਇਸ ਦੇ ਪ੍ਰਬੰਧਾਂ ਦਾ ਜਾਇਜ਼ਾ ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ ਜਲੰਧਰ ਜਸਬੀਰ ਸਿੰਘ, ਐਸ.ਡੀ.ਐਮ. ਨਕੋਦਰ ਤੇ ਜਲੰਧਰ ਕਾਰਪੋਰੇਸ਼ਨ ਦਾ ਸੰਯੁਕਤ ...
ਜਲੰਧਰ, 11 ਅਕਤੂਬਰ (ਜਤਿੰਦਰ ਸਾਬੀ)- ਜ਼ਿਲ੍ਹਾ ਜਲੰਧਰ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਅਥਲੈਟਿਕਸ ਮੀਟ ਅੰਡਰ-14, 17 ਤੇ 19 (ਲੜਕੇ ਤੇ ਲੜਕੀਆਂ) ਵਿਚ ਸਪੋਰਟਸ ਸਕੂਲ ਜਲੰਧਰ ਦੇ ਅਥਲੈਟਿਕਸ ਟਰੈਕ 'ਚ ਸ਼ੁਰੂ ਹੋਈ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ...
ਜਲੰਧਰ, 11 ਅਕਤੂਬਰ (ਜਤਿੰਦਰ ਸਾਬੀ)- ਕੇ.ਐਮ.ਵੀ. ਜਲੰਧਰ ਦੀ ਵਾਲੀਬਾਲ ਟੀਮ ਨੇ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਸਦਕਾ ਯੂਨੀਵਰਸਿਟੀ ਇੰਟਰ ਕਾਲਜ ਚੈਂਪਿਅਨਸ਼ਿਪ ਜਿੱਤ ਕੇ ਵਿਦਿਆਲਾ ਦਾ ਮਾਣ ਵਧਾਇਆ ਤੇ ਇਸ ਜੇਤੂ ਟੀਮ ਦੀਆਂ 8 ਖਿਡਾਰਨਾਂ ਕਾਜਲ, ਜਸਪਿੰਦਰ, ਦੀਪਿਕਾ, ...
ਜਲੰਧਰ, 11 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਵਧੀਕ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਲੋਕ ਭਲਾਈ ਦੀਆਂ ਸਕੀਮਾਂ ਅਤੇ ਕਮਜ਼ੋਰ ਤਬਕੇ ਦੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਮੁਹਿੰਮ ਵਿੱਢਣ ...
ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਵਿਖੇ ਅਜੋਕੇ ਸਮੇਂ 'ਚ ਮੁੱਲ ਆਧਾਰਿਤ ਸਿੱਖਿਆ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵੇਦ ਪ੍ਰਕਾਸ਼ ਸ਼ੋਤਰੀਏ ਸਿੱਖਿਆ ਮਾਹਿਰ ਨਵੀਂ ਦਿੱਲੀ ਬਤੌਰ ਮੁੱਖ ਬੁਲਾਰੇ, ਧਰੁਵ ਮਿੱਤਲ ਖ਼ਜ਼ਾਨਚੀ ਕਾਲਜ ਪ੍ਰਬੰਧਕੀ ...
ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਮੈਰੀਟੋਰੀਅਸ ਸਕੂਲ ਦੇ ਹੋਣਹਾਰ ਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥਣ ਨੂੰ 'ਡਾ: ਅੰਬੇਦਕਰ ਨੈਸ਼ਨਲ ਮੈਰਿਟ ਐਵਾਰਡ ਸਕੀਮ' ਤਹਿਤ ਸਕਾਲਰਸ਼ਿਪ ਲਈ ਚੁਣੇ ਜਾਣ 'ਤੇ ...
ਚੁਗਿੱਟੀ/ਜੰਡੂਸਿੰਘਾ, 11 ਅਕਤੂਬਰ (ਨਰਿੰਦਰ ਲਾਗੂ)-ਸਬ-ਸੈਂਟਰ ਈਸ਼ਰਵਾਲ ਅਧੀਨ ਆਉਂਦੇ ਪਿੰਡ ਨੌਲੀ ਵਿਖੇ ਅੱਜ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਲੜਕੀਆਂ ਪ੍ਰਤੀ ਚੰਗੀ ਸੋਚ ਪੈਦਾ ਕੀਤੇ ਜਾਣ ਦੇ ਉਦੇਸ਼ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ...
ਜਲੰਧਰ, 11 ਅਕਤੂਬਰ (ਸ਼ਿਵ)- ਨਗਰ ਨਿਗਮ ਨੇ ਪਾਣੀ ਅਤੇ ਸੀਵਰੇਜ ਵਿਭਾਗ ਦੀ ਵਸੂਲੀ ਵਧਾਉਣ ਲਈ ਹੁਣ ਸਬਮਰਸੀਬਲ ਪੰਪ ਲਗਾਉਣ ਵਾਲਿਆਂ ਨੂੰ 2.16 ਕਰੋੜ ਦੇ ਬਿੱਲ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ | ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਦੀ ਹਦਾਇਤ ਤੋਂ ਬਾਅਦ ਵਿਭਾਗ ਵਸੂਲੀ ਕਰਨ ...
ਚੁਗਿੱਟੀ/ਜੰਡੂਸਿੰਘਾ, 11 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ (ਈਸਟ) ਦੀ ਗਲੀ ਨੰ: 2 'ਚ ਸਥਿਤ ਪ੍ਰਾਚੀਨ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਵਿਖੇ ਵੀਰਵਾਰ ਨੂੰ ਦੂਜੇ ਨਰਾਤੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਿਰਕਤ ਕਰ ਕੇ ਸੀਸ ਨਿਵਾਏ | ਇਸ ...
ਜਲੰਧਰ, 11 ਅਕਤੂਬਰ (ਸਟਾਫ ਰਿਪੋਰਟਰ)-ਖ਼ਾਲਸਾ ਨੌਜਵਾਨ ਸਭਾ ਰਾਮਾ ਮੰਡੀ ਵਲੋਂ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ 31 ਅਕਤੂਬਰ ...
ਜਲੰਧਰ, 11 ਅਕਤੂਬਰ (ਜਸਪਾਲ ਸਿੰਘ)-ਕੁਝ ਹਿੰਦੂ ਮੂਲਵਾਦੀ ਸੰਗਠਨਾਂ ਵਲੋਂ ਧਰਮ ਪਰਿਵਰਤਨ ਦੇ ਮੁੱਦੇ 'ਤੇ ਬਿਨਾਂ ਵਜ੍ਹਾ ਰੌਲਾ ਪਾਇਆ ਜਾ ਰਿਹਾ ਹੈ ਤੇ ਕੇਵਲ ਭਾਈਚਾਰੇ ਨੂੰ ਬਦਨਾਮ ਕਰਨ ਤੋਂ ਸਿਵਾਏ ਕੁੱਝ ਵੀ ਨਹੀਂ ਹੈ, ਜਦਕਿ ਧਰਮ ਪਰਿਵਰਤਨ ਲੋਕਾਂ ਦਾ ਸੰਵਿਧਾਨਕ ...
ਜਮਸ਼ੇਰ ਖਾਸ, 11 ਅਕਤੂਬਰ (ਜਸਬੀਰ ਸਿੰਘ ਸੰਧੂ)-ਜਮਸ਼ੇਰ ਅਤੇ ਆਸ-ਪਾਸ ਦੇ ਪਿਡਾਂ 'ਚ ਆਵਾਰਾ ਜਾਨਵਰਾਂ 'ਚੋਂ ਕਈਆਂ ਦੀ ਹਾਲਤ ਤਰਸਯੋਗ ਹੈ ਕਿਸੇ ਦੇ ਸਿੰਗ ਟੁੱਟੇ ਹਨ, ਕਿਸੇ ਦੇ ਮੂੰਹ 'ਚ ਖ਼ੂਨ ਆਉਦਾ ਹੈ, ਉਧਰ ਦੂਸਰੇ ਪਾਸੇ ਇਹ ਜਾਨਵਰ ਜਿੱਥੇ ਇਨ੍ਹਾਂ ਦਾ ਦਾਅ ਲੱਗੇ, ਤੁਰੇ ...
ਜਲੰਧਰ, 11 ਅਕਤੂਬਰ (ਐੱਮ.ਐੱਸ. ਲੋਹੀਆ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5ਵੀਂ ਪੈਦਲ ਯਾਤਰਾ 12 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਲਈ ਰਵਾਨਾ ਹੋਵੇਗੀ | ਇਸ ਸਬੰਧੀ ਸਤਨਾਮ ਸਿੰਘ ਮਸ਼ੀਨਾਂ ਵਾਲੇ ਨੇ ਦੱਸਿਆ ਕਿ ਇਹ ਯਾਤਰਾ ...
ਜਲੰਧਰ, 11 ਅਕਤੂਬਰ (ਐੱਮ.ਐੱਸ. ਲੋਹੀਆ) - ਧੋਖਾਧੜੀ ਦੇ ਦਰਜ ਇਕ ਮੁਕੱਦਮੇ ਤਹਿਤ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਇਕ ਮਹਿਲਾ ਟੀਚਰ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਮਨਜੀਤ ਕੌਰ ਪਤਨੀ ਮਨਵਿੰਦਰ ਸਿੰਘ ਵਾਸੀ ਰਾਜਾ ਗਾਰਡਨ, ਮਿੱਠੂਪੁਰ ਚੌਕ, ਜਲੰਧਰ ...
ਜਲੰਧਰ, 11 ਅਕਤੂਬਰ (ਐੱਮ.ਐੱਸ. ਲੋਹੀਆ)- ਟ੍ਰੈਫਿਕ ਪੁਲਿਸ ਨੇ ਅੱਜ ਫਿਰ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਕਾਰਵਾਈ ਕਰਦੇ ਹੋਏ 379 ਵਾਹਨਾਂ ਦੇ ਚਾਲਾਨ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਟ੍ਰੈਫ਼ਿਕ ਜੇ.ਬੀ. ਸ਼ਰਮਾ ਨੇ ਦੱਸਿਆ ਕਿ ਕੀਤੇ ਗਏ ਚਲਾਨਾ 'ਚ 1 ...
ਮਕਸੂਦਾਂ, 11 ਅਕਤੂਬਰ (ਲਖਵਿੰਦਰ ਪਾਠਕ)- ਬੀਤੇ ਦਿਨੀਂ ਫੋਕਲ ਪੁਆਇੰਟ ਚੌਾਕੀ ਇੰਚਾਰਜ ਸੰਜੀਵ ਕੁਮਾਰ ਵਲੋਂ ਬਸੰਤ ਕੁੰਜ ਕਾਲੋਨੀ ਸਲੇਮਪੁਰ ਮੁਸਲਮਾਨਾ ਤੋਂ ਬਰਾਮਦ ਕੀਤੀਆਂ 400 ਪੇਟੀਆਂ ਸ਼ਰਾਬ ਦੇ ਮਾਮਲੇ 'ਚ ਇਕ ਦੋਸ਼ੀ ਅਵਿਨਾਸ਼ ਉਰਫ਼ ਅਭੀ ਪੁੱਤਰ ਮਦਨ ਲਾਲ ਵਾਸੀ ...
ਜਲੰਧਰ, 11 ਅਕਤੂਬਰ (ਮੇਜਰ ਸਿੰਘ)-ਗਜ਼ਟਿਡ ਐਾਡ ਨਾਨ ਗਜ਼ਟਿਡ ਐਸ. ਸੀ./ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਜ਼ਿਲ੍ਹਾ ਇਕਾਈ ਜਲੰਧਰ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜੱਸੀ ਤੇ ਜਨਰਲ ਸਕੱਤਰ ਪਰਮਜੀਤ ਜੌੜਾ ਦੀ ਅਗਵਾਈ 'ਚ ਦੇਸ਼ ...
ਕਿਸ਼ਨਗੜ੍ਹ, 11 ਅਕਤੂਬਰ (ਹਰਬੰਸ ਸਿੰਘ ਹੋਠੀ)-ਅਲਾਵਲਪੁਰ ਦੇ ਮੁਹੱਲਾ ਘੁਮਿਆਰਾ ਵਿਖੇ ਉਸਾਰੀ ਅਧੀਨ ਐਨ.ਆਰ.ਆਈ. ਦੀ ਕੋਠੀ 'ਚ ਚਿਪਸ ਰਗੜ ਰਹੇ ਪ੍ਰਵਾਸੀ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬਲਦੇਵ ਸਿੰਘ ਪੁੱਤਰ ਜਵਾਲਾ ਰਾਮ ...
ਜਲੰਧਰ, 11 ਅਕਤੂਬਰ (ਮੇਜਰ ਸਿੰਘ)-ਗਜ਼ਟਿਡ ਐਾਡ ਨਾਨ ਗਜ਼ਟਿਡ ਐਸ. ਸੀ./ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਜ਼ਿਲ੍ਹਾ ਇਕਾਈ ਜਲੰਧਰ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜੱਸੀ ਤੇ ਜਨਰਲ ਸਕੱਤਰ ਪਰਮਜੀਤ ਜੌੜਾ ਦੀ ਅਗਵਾਈ 'ਚ ਦੇਸ਼ ...
ਚੁਗਿੱਟੀ/ਜੰਡੂਸਿੰਘਾ, 11 ਅਕਤੂਬਰ (ਨਰਿੰਦਰ ਲਾਗੂ)-ਜਲੰਧਰ-ਅੰਮਿ੍ਤਸਰ ਮਾਰਗ 'ਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਨੇੜੇ ਦੇਰ ਸ਼ਾਮ ਹੋਏ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ...
ਜਲੰਧਰ, 11 ਅਕਤੂਬਰ (ਸ਼ਿਵ)- ਇਨਕਮ ਟੈਕਸ ਬਾਰ ਜਲੰਧਰ ਦੇ ਪ੍ਰਧਾਨ ਰਾਜੇਸ਼ ਕੱਕੜ ਦੀ ਪ੍ਰਧਾਨਗੀ ਵਿਚ ਹੋਈ ਇਕ ਬੈਠਕ ਵਿਚ ਪਠਾਨਕੋਟ ਦੇ ਇਕ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਪਾਸ ਕੀਤਾ ਗਿਆ ਮਤਾ ਭੇਜ ਕੇ ਇਸ ਮਾਮਲੇ ਦੀ ਸਿਟਿੰਗ ਜਸਟਿਸ ...
ਜਲੰਧਰ, 11 ਅਕਤੂਬਰ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੀ ਜਿਣਸ ਦਾ ਇਕ-ਇਕ ਦਾਣਾ ਚੁੱਕਣ ਲਈ ...
ਜਲੰਧਰ, 11 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੇਵਾ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਰਾਓਵਾਲੀ ਨੂੰ 2 ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ...
ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)-ਪਿ੍ੰਸੀਪਲ ਡਾ. ਜਗਰੂਪ ਸਿੰਘ ਦੀ ਪ੍ਰਧਾਨਗੀ ਅਧੀਨ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਤੇ ਨਗਰ ਨਿਗਮ ਜਲੰਧਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਕੂੜਾ ਸੰਭਾਲਣ ਦੀ ਜਾਣਕਾਰੀ ਦੇਣ ਵਾਸਤੇ ਇੱਕ ਵਿਸ਼ੇਸ਼ ਕੈਂਪ ਦਾ ...
ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)-ਗਲੋਬਲ ਸੋਸਾਇਟੀ ਵਾਤਾਵਰਨ ਅਨੁਕੂਲ ਕਾਢ ਤੇ ਚੇਤਨਾ ਨੂੰ ਉਤਸ਼ਾਹਿਤ ਕਰਨ ਲਈ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਤੇ ਮਾਰੂਤੀ ਸੁਜ਼ੂਕੀ ਨੇ ਕੈਂਪਸ 'ਚ 5 ਦਿਨਾਂ ਨੈਸ਼ਨਲ ਗਰੀਨ ਮੋਬਿਲਟੀ ਮੁਕਾਬਲੇ ਐਫੀ ਸਾਈਕਲ- 2018 ਦਾ ...
ਜਲੰਧਰ, 11 ਅਕਤੂਬਰ (ਸ਼ਿਵ)- ਤਿੰਨ ਦਿਨ ਸ਼ਹਿਰ ਵਿਚ ਰਹਿ ਕੇ ਆਰ.ਐਸ.ਐਸ. ਦੇ ਕੌਮੀ ਮੁਖੀ ਸ੍ਰੀ ਮੋਹਨ ਭਾਗਵਤ ਨੇ ਨਾ ਸਿਰਫ਼ ਸੰਘ ਦੇ ਉੱਚ ਅਧਿਕਾਰੀਆਂ ਨੂੰ ਉੱਤਰੀ ਰਾਜਾਂ ਵਿਚ ਆਧਾਰ ਹੋਰ ਵਧਾਉਣ ਦਾ ਮੰਤਰ ਦਿੱਤਾ, ਸਗੋਂ ਸਿੱਖਿਆ ਤੋਂ ਲੈ ਕੇ ਪਹਿਲਾਂ ਦੀ ਤਰਾਂ ਚੱਲਦੇ ...
ਜਲੰਧਰ, 11 ਅਕਤੂਬਰ (ਜਸਪਾਲ ਸਿੰਘ)-ਪੀ.ਏ.ਪੀ. ਚੌਕ ਵਿਖੇ ਬਣ ਰਹੇ ਪੁਲ ਦੇ ਨਿਰਮਾਣ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੈਸ਼ਨਲ ਹਾਈਵੇ ਨੰਬਰ-1 'ਤੇ ਚੱਲ ਰਹੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੰਮਿ੍ਤਸਰ ਅਤੇ ਪਠਾਨਕੋਟ ...
ਜਲੰਧਰ, 11 ਅਕਤੂਬਰ (ਮੋਨਿਕਾ ਵਰਮਾ)-ਇਨਰਵੀਲ੍ਹ ਕਲੱਬ ਜਲੰਧਰ ਵੈਸਟ ਨੇ ਰੇਸ਼ਮ ਕੌਰ ਸਟੇਟ ਐਵਾਰਡੀ ਦੇ ਪ੍ਰੇਰਨਾਦਾਇਕ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ ਤੇ ਲੜਕੀਆਂ) ਗਾਂਧੀ ਕੈਂਪ ਜਲੰਧਰ ਦੇ ਦੋਵਾਂ ਸਕੂਲਾਂ ਨੂੰ ਗੋਦ ਲਿਆ ਹੈ, ਜਿਸ ਦੀ ਸ਼ੁਰੂਆਤ ...
ਜਲੰਧਰ, 11 ਅਕਤੂਬਰ (ਸ਼ਿਵ)- ਨਗਰ ਨਿਗਮ ਦੀ ਆਵਾਰਾ ਕੁੱਤੇ ਫੜਨ ਦੀ ਮੁਹਿੰਮ ਦਾ ਲੱਧੇਵਾਲੀ ਵਿਚ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਹੈ ਤੇ ਕੁਝ ਲੋਕਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਾਬੂ ਕੀਤੇ 14 ਆਵਾਰਾ ਕੁੱਤਿਆਂ ਨੂੰ ਜਬਰੀ ਛੁਡਾ ਦਿੱਤਾ | ਆਵਾਰਾ ...
ਚੁਗਿੱਟੀ/ਜੰਡੂਸਿੰਘਾ, 11 ਅਕਤੂਬਰ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਦੇ ਪਿੰਡ ਕੰਗਣੀਵਾਲ ਨੇੜੇ ਅੱਜ ਸੜਕ 'ਤੇ ਖੜ੍ਹੇ ਇਕ ਟਰੱਕ ਨਾਲ ਕਾਰ ਟਕਰਾਅ ਗਈ | ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਕਾਰ 'ਚ ਸਵਾਰ ਲੋਕ ਵਾਲ-ਵਾਲ ਬਚ ਗਏ | ਮਿਲੀ ਜਾਣਕਾਰੀ ਅਨੁਸਾਰ ਇਕ ਕਾਰ ...
ਜਲੰਧਰ, 11 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 20 ਨਵੰਬਰ ਸਜਾਏ ਜਾ ਰਹੇ ਨਗਰ ਕੀਰਤਨ ਸਬੰਧੀ ਸ਼ਹਿਰ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ...
ਜਲੰਧਰ, 11 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਬਾਲ ਭਲਾਈ ਕੌਸਲ ਜਲੰਧਰ ਵਲੋਂ ਰੈੱਡ ਕਰਾਸ ਭਵਨ ਵਿਖੇ ਜ਼ਿਲ੍ਹਾ ਪੱਧਰ 'ਤੇ ਪੇਟਿੰਗ ਮੁਕਾਬਲੇ ਕਰਵਾਏ ਗਏ | ਜਿਸ ਵਿਚ 20 ਸਕੂਲਾਂ ਦੇ ਲਗਭਗ 125 ਵਿਦਿਆਰਥੀਆਂ ਨੇ ਭਾਗ ਲਿਆ | ਪੇਟਿੰਗ ਮੁਕਾਬਲਿਆਂ ਨੂੰ ਚਾਰ ...
ਜਲੰਧਰ, 11 ਅਕਤੂਬਰ (ਐੱਮ.ਐੱਸ. ਲੋਹੀਆ)- ਡਾ. ਰਾਜੇਸ਼ ਕੁਮਾਰ ਬੱਗਾ ਨੇ ਅੱਜ ਬਤੌਰ ਸਿਵਲ ਸਰਜਨ ਜਲੰਧਰ ਅਤੇ ਡਾ. ਜਸਮੀਤ ਕੌਰ ਬਾਵਾ ਨੇ ਬਤੌਰ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ ਅਹੁਦਾ ਸੰਭਾਲ ਲਿਆ ਹੈ | ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰਾਜੇਸ਼ ਕੁਮਾਰ ਬੱਗਾ ...
ਜਲੰਧਰ, 11 ਅਕਤੂਬਰ (ਸ਼ਿਵ)- ਅਗਰਵਾਲ ਵੈਸ਼ ਸੰਗਠਨ ਵੱਲੋਂ ਮਹਾਰਾਜਾ ਅਗਰਸੈਨ ਜੈਅੰਤੀ ਸਮਾਗਮ ਨਿਊ ਲਕਸ਼ਮੀ ਪੂਰਾ ਟਾਂਡਾ ਰੋਡ ਵਿਚ ਮਹਾਰਾਜਾ ਅਗਰਸੈਨ ਪਾਰਕ ਵਿਚ ਮਨਾਇਆ ਗਿਆ ਜਿਸ ਵਿਚ ਮਹਾਰਾਜਾ ਅਗਰਸੈਨ ਦੇ ਬੁੱਤ 'ਤੇ ਹਾਰ ਪਾ ਕੇ ਉਨਾਂ ਨੂੰ ਯਾਦ ਕੀਤਾ ਗਿਆ | ਉਸ ...
ਜਲੰਧਰ, 11 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪ੍ਰਸਿੱਧ ਪੰਜਾਬੀ ਗਾਇਕ ਸਵਰਗੀ ਕੁਲਦੀਪ ਮਾਣਕ ਦੀ ਯਾਦ ਵਿਚ ਕੁਲਦੀਪ ਮਾਣਕ ਯਾਦਗਾਰੀ ਸੁਸਾਇਟੀ ਵਲੋਂ ਕਰਵਾਇਆ ਜਾਣ ਵਾਲਾ ਕੁਲਦੀਪ ਮਾਣਕ ਸਭਿਆਚਾਰਕ ਮੇਲਾ ਜਲੰਧਰ ਵਿਖੇ 30 ਨਵੰਬਰ ਨੂੰ ਕਰਵਾਇਆ ਜਾਵੇਗਾ | ਇਹ ਜਾਣਕਾਰੀ ...
ਜਲੰਧਰ, 11 ਅਕਤੂਬਰ (ਮੇਜਰ ਸਿੰਘ)-ਸੀਨੀਅਰ ਕਾਂਗਰਸ ਆਗੂ ਸ: ਤੇਜਿੰਦਰ ਸਿੰਘ ਬਿੱਟੂ ਕੋਲ ਅਫ਼ਸੋਸ ਪ੍ਰਗਟ ਕਰਨ ਲਈ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ | ਬੀਤੇ ਦਿਨ ਸ: ਬਿੱਟੂ ਦੀ ...
ਜਲੰਧਰ, 11 ਅਕਤੂਬਰ (ਮੇਜਰ ਸਿੰਘ)-60 ਸਾਲ ਦੀ ਉਮਰ ਪਾਰ ਕਰਜ਼ਿਆਂ ਹੀ ਲੋਕ ਆਮ ਕਰਕੇ ਵਿਹਲੇ ਮਹਿਸੂਸ ਕਰਨ ਲੱਗਦੇ ਹਨ, ਪਰ 37 ਸਾਲ ਪੱਤਰਕਾਰੀ ਦੇ ਖੇਤਰ 'ਚ ਕੰਮ ਕਰਕੇ ਆਪਣੀ ਜ਼ਿੰਦਗੀ ਦੀ ਤੀਜੀ ਪਾਰੀ ਸ਼ੁਰੂ ਕਰਦਿਆਂ ਸੇਵਾ-ਮੁਕਤ ਪੱਤਰਕਾਰ ਸ਼ਰਤ ਸ਼ਰਮਾ ਨੇ ਬਜ਼ੁਰਗੀ ਨੂੰ ...
ਜਲੰਧਰ, 11 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸਬ ਰਜਿਸਟਰਾਰ ਮਨਿੰਦਰ ਸਿੰਘ ਸਿੱਧੂ ਨੇ ਅੱਜ ਆਪਣੇ ਅਹੁਦਾ ਸੰਭਾਲ ਲਿਆ ਹੈ | ਸ੍ਰੀ ਸਿੱਧੂ ਗੁਰਦੇਵ ਸਿੰਘ ਧੰਮ ਦੀ ਜਗ੍ਹਾ ਅੰਮਿ੍ਤਸਰ ਤੋਂ ਬਦਲ ਕੇ ਇੱਥੇ ਆਏ ਹਨ | ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ...
ਜਲੰਧਰ, 11 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਦੀ ਸੁਚੱਜੀ ਨਿਗਰਾਨੀ ਹੇਠ ਧਾਰਮਿਕ ਸਿੱਖਿਆ ਨਾਲ ਸਬੰਧਿਤ ਇੰਟਰ ਸਦਨ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ...
ਜਲੰਧਰ, 11 ਅਕਤੂਬਰ (ਚੰਦੀਪ ਭੱਲਾ)- ਤਹਿਸੀਲ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ ਟਾਈਪ-1 ਲੋਕਾਂ ਦੀ ਪ੍ਰੇਸ਼ਾਨੀ ਦਾ ਕੇਂਦਰ ਬਣਦਾ ਜਾ ਰਿਹਾ ਹੈ | ਢਿੱਲੀ ਕਾਰਜਪ੍ਰਣਾਲੀ ਕਰਕੇ ਸੁਵਿਧਾ ਕੇਂਦਰ ਦੀ ਕੰਪਨੀ ਨੂੰ ਪ੍ਰਸ਼ਾਸਨ ਵਲੋਂ ਦੋ ਕਾਰਨ ਦੱਸੋ ਨੋਟਿਸ ਵੀ ਜਾਰੀ ਹੋ ...
ਜਲੰਧਰ, 11 ਅਕਤੂਬਰ (ਸ਼ਿਵ)- ਗੋਲਡਨ ਐਵਿਨਿਊ ਫੇਸ -1 ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਕ੍ਰਿਸ਼ਨ ਸਿੰਘ ਬਾਵਾ ਨੇ ਮੋਅਰ ਸ੍ਰੀ ਰਾਜਾ ਨੂੰ ਦਿੱਤੀ ਗਈ ਕਿ ਸ਼ਿਕਾਇਤ ਵਿਚ ਗੋਲਡਨ ਐਵਿਨਿਊ ਫੇਸ-1 ਵਿਚ ਇਕ ਜਗ੍ਹਾ 'ਤੇ ਦੋਵਾਂ ਪਾਸੇ 5-5 ਫੁੱਟ ਦੇ ਕਬਜ਼ਾ ਕਰਨ ਦੀ ਸ਼ਿਕਾਇਤ ...
ਜਲੰਧਰ, 11 ਅਕਤੂਬਰ (ਸ਼ਿਵ)- ਜੋਤੀ ਚੌਕ ਤੋਂ ਲੈ ਕੇ ਸਕਾਈ ਲਾਰਕ ਚੌਕ ਤੱਕ ਦੀ ਮੁੱਖ ਸੜਕ ਦੀ ਮੁਰੰਮਤ ਕਰਨ ਦਾ ਕੰਮ ਕੀਤਾ ਗਿਆ | ਬੀ. ਐਾਡ. ਆਰ. ਦੇ ਐਸ. ਈ. ਇੰਜੀ. ਅਸ਼ਵਨੀ ਚੌਧਰੀ ਦਾ ਕਹਿਣਾ ਸੀ ਕਿ ਵਿਭਾਗ ਵਲੋਂ ਲਗਾਤਾਰ ਸੜਕਾਂ ਦੀ ਮੁਰੰਮਤ ਕਰਨ ਦਾ ਕੰਮ ਜਾਰੀ ਹੈ ਤੇ ਜਲਦੀ ...
ਜਲੰਧਰ, 11 ਅਕਤੂਬਰ (ਸ਼ਿਵ)- ਇੰਪਰੂਵਮੈਂਟ ਟਰੱਸਟ ਨੇ ਰੇਲਵੇ ਸਟੇਸ਼ਨ 'ਤੇ ਦੂਜਾ ਗੇਟ ਬਣਾਉਣ ਲਈ 3 ਹਜ਼ਾਰ ਗਜ ਜ਼ਮੀਨ ਰੇਲਵੇ ਨੂੰ ਦੇਣ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜ ਦਿੱਤਾ ਹੈ ਤੇ ਸਰਕਾਰ ਦੀ ਮਨਜ਼ੂਰੀ ਮਿਲਦੇ ਸਾਰ ਹੀ ਦੂਜੇ ਗੇਟ ਦੀ ਉਸਾਰੀ ਦਾ ਕੰਮ ਸ਼ੁਰੂ ਹੋ ...
ਮਹਿਤਪੁਰ, 11 ਅਕਤੂਬਰ (ਰੰਧਾਵਾ)-ਦਸਮੇਸ਼ ਦੰਗਲ ਅਤੇ ਵੈੱਲਫੇਅਰ ਕਮੇਟੀ ਆਦਰਾਮਾਨ ਵਲੋਂ ਕਰਵਾਏ ਗਏ ਸਾਲਾਨਾ ਛਿੰਝ ਮੇਲੇ 'ਚ ਕਰਵਾਈਆਂ ਗਈਆਂ ਪਟਕੇ ਦੀਆਂ ਕੁਸ਼ਤੀਆਂ 'ਚ ਸਖ਼ਤ ਭੇੜ ਹੋਣ ਕਾਰਨ ਪਹਿਲੀ ਪਟਕੇ ਦੀ ਕੁਸ਼ਤੀ ਬਰਾਬਰ ਛੁਡਾਉਣੀ ਪਈ, ਜਿਹੜੀ ਸਾਬ੍ਹਾ ...
ਗੁਰਾਇਆ, 11 ਅਕਤੂਬਰ (ਬਲਵਿੰਦਰ ਸਿੰਘ)-ਪੰਜਾਬੀ ਗਾਇਕ ਜੁਗਰਾਜ ਸੰਧੂ ਦਾ ਸ੍ਰੀ ਹਨੂੰਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨੌਲੋਜੀ ਗੁਰਾਇਆ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਉਨ੍ਹਾਾ ਦੇ ਨਾਲ 'ਮੇਰੇ ਵਾਲਾ ਸਰਦਾਰ' ਗੀਤ ਦੇ ਨਿਰਮਾਤਾ ਕਮਲਜੀਤ ਸਿੰਘ , ...
ਆਦਮਪੁਰ, 11 ਅਕਤੂਬਰ (ਰਮਨ ਦਵੇਸਰ)-ਆਦਮਪੁਰ ਦੇ ਵਾਰਡ ਨੰਬਰ 8 ,9,10, ਦੇ ਲੋਕਾਾ ਲਈ ਐਫ.ਸੀ.ਆਈ . ਗੋਦਾਮ ਤੋਂ ਉੱਡ ਕੇ ਆ ਰਹੀ ਸੁੱਸਰੀ ਨੇ ਲੋਕਾਾ ਦਾ ਜੀਣਾ ਮੁਸ਼ਕਿਲ ਕੀਤਾ ਹੈ¢ ਆਦਮਪੁਰ ਦੇ ਐਫ.ਸੀ.ਆਈ. ਗੋਦਾਮ ਜੋ ਕਿ ਸ਼ਿਵਪੁਰੀ ਰੋਡ 'ਤੇ ਸਥਿਤ ਹੈ¢ ਹਰ ਸਾਲ ਇਸ ਗੋਦਾਮ 'ਚ ਪਈ ...
ਕਿਸ਼ਨਗੜ੍ਹ, 11 ਅਕਤੂਬਰ (ਹਰਬੰਸ ਸਿੰਘ ਹੋਠੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਲੰਧਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭੋਗਪੁਰ ਦੇ ਹੁਕਮਾਂ 'ਤੇ ਮਾ: ਬਲਵੀਰ ਚੰਦ ਨੇ ਤਰੱਕੀ ਪ੍ਰਾਪਤ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਕੰਧਾਲਾ ਗੁਰੂ ਦਾ ਬਤੌਰ ਹੈੱਡ ...
ਜਮਸ਼ੇਰ ਖਾਸ , 11 ਅਕਤੂਬਰ (ਰਾਜ ਕਪੂਰ)-ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਨਿਰਮਲ ਕੁਟੀਆ ਸੀਚੇਵਾਲ ਕਰਵਾਈਆਂ ਗਈਆਂ 40ਵੀਆਂ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਜਿਨ੍ਹਾਂ 'ਚ ਮੁੰਡੇ ਅਤੇ ਕੁੜੀਆਂ ਫੁਟਬਾਲ 'ਚੋਂ ਪਹਿਲੇ ਨੰਬਰ 'ਤੇ ਆਏ ...
ਲੋਹੀਆਂ ਖਾਸ, 11 ਅਕਤੂਬਰ (ਦਿਲਬਾਗ ਸਿੰਘ) ਬਾਬੇਕੇ ਸੀਨੀਅਰ ਸੈਕੰਡਰੀ ਸਕੂਲ ਵਾੜਾ ਜੋਧ ਸਿੰਘ (ਜਲੰਧਰ) ਦੇ ਖਿਡਾਰੀਆਂ ਨੇ ਦੂਜੀ ਪਟਾਕੋ ਓਪਨ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ...
ਸ਼ਾਹਕੋਟ, 11 ਅਕਤੂਬਰ (ਸਚਦੇਵਾ)- ਟਾਂਕ ਕਸ਼ੱਤਰੀਆਂ ਸਭਾ ਸ਼ਾਹਕੋਟ ਦੀ ਮੀਟਿੰਗ ਬਾਬਾ ਨਾਮਦੇਵ ਭਵਨ ਮੁਹੱਲਾ ਢੇਰੀਆਂ ਸ਼ਾਹਕੋਟ ਵਿਖੇ ਸੁਰਿੰਦਰ ਸਿੰਘ ਸਹਿਗਲ ਪ੍ਰਧਾਨ ਟਾਂਕ ਕਸ਼ੱਤਰੀਆਂ ਸਭਾ ਸ਼ਾਹਕੋਟ ਦੀ ਅਗਵਾਈ ਹੇਠ ਹੋਈ, ਜਿਸ 'ਚ ਸਭਾ ਦੇ ਕੌਮੀ ਪ੍ਰਧਾਨ ਸ. ...
ਫਿਲੌਰ, 11 ਅਕਤੂਬਰ (ਸੁਰਜੀਤ ਸਿੰਘ ਬਰਨਾਲਾ, ਬੀ. ਐਸ. ਕੈਨੇਡੀ)-ਡੀ. ਏ. ਵੀ. ਸੈਨੇਟਰੀ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਵਿਖੇ ਡੀ. ਏ. ਵੀ. ਨੈਸ਼ਨਲ ਸਪੋਰਟਸ ਕਲਸਟਰ ਲੈਵਲ 2018 ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹੈਾਡਬਾਲ, ਕਬੱਡੀ ਦੇ ਅੰਡਰ 19 ਸਾਲ ਉਮਰ ਦੇ ਵਿਦਿਆਰਥੀਆਂ ਦੇ ...
ਫਿਲੌਰ, 11 ਅਕਤੂਬਰ (ਇੰਦਰਜੀਤ ਚੰਦੜ੍ਹ) -ਸਥਾਨਕ ਸ਼ਹਿਰ ਸਮੇਤ ਨੂਰਮਹਿਲ ਰੋਡ, ਤਲਵਣ ਰੋਡ ਅਤੇ ਅਕਲਪੁਰ ਰੋਡ 'ਤੇ ਘੁੰਮਦੇ ਆਵਾਰਾ ਅਤੇ ਖੂੰਖਾਰ ਕੁੱਤਿਆਂ ਦੇ ਝੁੰਡਾਂ ਕਾਰਨ ਸਕੂਲਾਂ ਨੂੰ ਜਾਣ ਵਾਲੇ ਬੱਚੇ ਅਤੇ ਰਾਹਗੀਰ ਅਕਸਰ ਇਨ੍ਹਾਂ ਦੇ ਸ਼ਿਕਾਰ ਹੋ ਰਹੇ ਹਨ | ...
ਸ਼ਾਹਕੋਟ, 11 ਅਕਤੂਬਰ (ਸਚਦੇਵਾ)- ਗੌਰਵ ਕਰਾਟੇ ਕਲੱਬ ਸ਼ਾਹਕੋਟ ਵਿਖੇ ਮਾਰਸ਼ਲ ਆਰਟ ਗੇਮ 'ਚ ਹੋ ਰਹੀ ਕਬੂਤਰਬਾਜ਼ੀ ਨੂੰ ਲੈ ਕੇ ਮੀਟਿੰਗ ਹੋਈ, ਜਿਸ 'ਚ ਸ਼ਹਿਰ ਦੇ ਪਤਵੰਤੇ ਸੱਜਣ ਵੱਡੀ ਗਿਣਤੀ 'ਚ ਹਾਜ਼ਰ ਹੋਏ | ਮੀਟਿੰਗ ਉਪਰੰਤ ਸਵਾਤੇ ਕਿੱਕ ਬਾਕਸਿੰਗ ਦੇ ਜਨਰਲ ਸਕੱਤਰ ...
ਰੁੜਕਾ ਕਲਾਂ, 11 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)- ਰੁੜਕਾ ਕਲਾਂ ਦੇ ਪ੍ਰਾਚੀਨ ਧਾਰਮਿਕ ਅਸਥਾਨ ਬਾਬਾ ਬਾਧਾ ਦੇ ਸਥਾਨ 'ਤੇ ਸਲਾਨਾ ਜੋੜ ਮੇਲਾ ਪੱਤੀ ਹੇਤਾ ਕੀ ਰੁੜਕਾ ਕਲਾਂ ਵਿਖੇ ਮਨਾਇਆ ਗਿਆ, ਜਿਸ ਵਿਚ ਸਵੇਰੇ ਚਾਦਰ ਚੜ੍ਹਾਉਣ ਦੀ ਰਸਮ ਨਿਭਾਉਣ ਉਪਰੰਤ ਨਿਸ਼ਾਨ ...
ਰੁੜਕਾ ਕਲਾਂ, 11 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)- ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਕਰਵਾਏ ਖੇਡ ਮੁਕਾਬਲਿਆਂ ਵਿਚ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੀ ਅੰਡਰ-14 ਟੀਮ ਨੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ...
ਲੋਹੀਆਂ ਖਾਸ, 11 ਅਕਤੂਬਰ (ਦਿਲਬਾਗ ਸਿੰਘ)- ਸਥਾਨਕ ਸ਼ਹਿਰ ਵਿਚ ਬੀਤੀ ਰਾਤ ਦੋ ਵੱਖ-ਵੱਖ ਦੁਕਾਨਾਂ ਦੇ ਜਿੰਦਰੇ ਤੋੜ ਕੇ ਚੋਰੀ ਕੀਤੇ ਜਾਣ ਦੀ ਖ਼ਬਰ ਹੈ, ਜਿਸ ਕਾਰਨ ਨਕਦੀ ਤੇ ਹੋਰ ਸਮਾਨ ਸਮੇਤ ਕਰੀਬ 80 ਹਜ਼ਾਰ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ | ਇਸ ਸਬੰਧੀ ਸੁੱਖ ...
ਆਦਮਪੁਰ, 11 ਅਕਤੂਬਰ (ਰਮਨ ਦਵੇਸਰ)- ਨਗਰ ਕੌਾਸਲ ਆਦਮਪੁਰ ਵਿਖੇ ਵਾਰਡ ਨੰਬਰ-5 ਅਤੇ 7 ਵਿਚਕਾਰ ਪੈਂਦੀ ਨਵੀਂ ਆਬਾਦੀ ਜਿਸ ਵਿਚ ਨਾਲੀਆਂ ਦਾ ਪਾਣੀ ਗਲੀ 'ਚ ਕਈ ਦਿਨਾਂ ਤੋਂ ਖੜ੍ਹਾ ਰਹਿਣ ਕਾਰਨ ਮੁਹੱਲਾ ਨਿਵਾਸੀਆਂ 'ਚ ਭਾਰੀ ਰੋਸ ਹੈ, ਜਿਸ ਕਾਰਨ ਉਹ ਇਕੱਠੇ ਹੋ ਕੇ ਕਾਰਜਸਾਧਕ ...
ਰੁੜਕਾ ਕਲਾਂ, 11 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)- ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਕਰਵਾਏ ਖੇਡ ਮੁਕਾਬਲਿਆਂ ਵਿਚ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੀ ਅੰਡਰ-14 ਟੀਮ ਨੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ...
ਮਲਸੀਆਂ, 11 ਅਕਤੂਬਰ (ਸੁਖਦੀਪ ਸਿੰਘ)- ਪਿਛਲੇ 10 ਸਾਲਾਂ ਤੋਂ ਪੂਰੀ ਤਨਖ਼ਾਹ ਸਮੇਤ ਸੇਵਾਵਾਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਵਾਉਣ ਲਈ ਐੱਸ. ਐੱਸ. ਏ./ ਰਮਸਾ/ ਸੀ. ਐੱਸ. ਐੱਸ. ਉਰਦੂ ਅਤੇ ਪੇਂਡੂ ਸਹਿਯੋਗੀ ਅਧਿਆਪਕਾਂ ਵਲੋਂ ਸਾਂਝਾ ਅਧਿਆਪਕ ਮੋਰਚਾ ਅਧੀਨ ਮੁੱਖ ਮੰਤਰੀ ...
ਸ਼ਾਹਕੋਟ, 11 ਅਕਤੂਬਰ (ਬਾਂਸਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸੱਦੇ 'ਤੇ ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਢੰਡੋਵਾਲ (ਸ਼ਾਹਕੋਟ) ਵਿਖੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਕਟੌਤੀ ਅਤੇ ਅਧਿਆਪਕ ਆਗੂ ਨੂੰ ਮੁਅੱਤਲ ਕਰਨ ਦੇ ਵਿਰੋਧ ਵਿਚ ਯੂਨੀਅਨ ਸਰਕਲ ਸਕੱਤਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX