ਮਾਨਸਾ, 11 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜ਼ਿਲ੍ਹਾ ਮਾਨਸਾ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ¢ ਜ਼ਿਲ੍ਹਾ ਆਗੂ ਸਤਨਾਮ ਸਿੰਘ ਖਿਆਲਾ, ਗੁਰਵਿੰਦਰ ਸਿੰਘ, ਬ੍ਰਾਂਚ ਆਗੂ ਨਿਤੇਸ਼ ਗੁਪਤਾ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਅਧਿਆਪਕਾਂ ਦੀ ਪੰਜਾਬ ਸਰਕਾਰ ਵਲੋਂ ਤਨਖਾਹ ਵਿਚ 65 ਤੋਂ 75 ਫੀਸਦੀ ਕੱਟ ਲਗਾ ਕੇ ਆਰਥਿਕ ਅਤੇ ਮਾਨਸਿਕ ਤੰਗੀ ਵੱਲ ਧੱਕਣ, ਪਾਵਰਕਾਮ ਠੇਕਾ ਮੁਲਾਜ਼ਮ ਸੀ.ਐਚ.ਪੀ. ਦੇ ਵਰਕਰਾਂ ਦੀਆਂ 50 ਪ੍ਰਤੀਸ਼ਤ ਛਾਂਟੀਆਂ ਕਰਨ, ਪਨਬਸ ਰੋਡਵੇਜ਼ ਕਾਮਿਆਂ ਦੀਆਂ ਛਾਂਟੀਆਂ ਅਤੇ ਪੇਂਡੂ ਜਲ ਘਰਾਂ ਦੇ ਪੰਚਾਇਤੀਕਰਨ ਦੇ ਵਿਰੋਧ ਵਿਚ ਰੋਸ ਪ੍ਰਦਰਸਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਇਸ ਦਾ ਸਖਤ ਨੋਟਿਸ ਲੈਂਦਿਆਂ ਦੱਸਿਆ ਕਿ ਇੰਨਲਿਸਟਮੈਂਟ, ਕੰਪਨੀਆਂ, ਠੇਕੇਦਾਰਾਂ ਰਾਹੀਂ, ਸੁਸਾਇਟੀ ਅਧੀਨ ਸਮੂਹ ਪੰਜਾਬ ਦੇ ਵਿਭਾਗਾਂ ਅੰਦਰ ਕੰਮ ਕਰਦੇ ਕੰਟਰੈਕਟਰ ਕਾਮਿਆਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗ ਵਿਚ ਲਿਆ ਕੇ 2016 ਵਿਚ ਬਣੇ ਇੰਪਲਾਈਰ ਵੈੱਲਫੇਅਰ ਐਕਟ ਲਾਗੂ ਕਰਵਾਉਣ, ਰਹਿੰਦੀਆਂ ਸ਼੍ਰੇਣੀਆਂ ਨੂੰ ਵੀ ਇਸ ਐਕਟ ਵਿਚ ਸ਼ਾਮਿਲ ਕਰਵਾਉਣ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਮੌਜੂਦਾ ਤਨਖਾਹਾਂ ਅਨੁਸਾਰ ਪੱਕੇ ਕਰਵਾਉਣ ਲਈ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ ¢ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰ ਕੇ ਪੂਰਾ ਕਰਨ ਦੀ ਬਜਾਏ ਹੁਣ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਰਾਹ ਪੈ ਗਏ ਹੈ | 2000 ਪਾਵਰਕਾਮ ਮੁਲਾਜਮਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਹਨ ਅਤੇ ਪਨਬਸ ਰੋਡਵੇਜ ਦੇ ਵੀ ਕਈ ਵਰਕਰ ਨੌਕਰੀ ਤੋਂ ਕੱਢ ਦਿੱਤੇ ਗਏ ਹਨ ¢ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ¢ ਇਸ ਮੌਕੇ ਕੁਲਦੀਪ ਸਿੰਘ ਸਹਾਰਨਾ, ਚਮਕੌਰ ਸਿੰਘ ਜੁਗਨੂੰ, ਸਰਿੰਦਰ ਸਿੰਘ, ਮਨਦੀਪ ਸਿੰਘ, ਜਸਪਾਲ ਸਿੰਘ, ਮਨਦੀਪ ਸਿੰਘ ਮਾਖਾ, ਅਜੈਬ ਸਿੰਘ ਤਾਮਕੋਟ, ਲਵਪ੍ਰੀਤ ਸਿੰਘ, ਨਿਰਮਲ ਸਿੰਘ ਖਿਆਲਾ, ਲਛਮਣ ਸਿੰਘ ਭੁੱਲਰ ਆਦਿ ਹਾਜ਼ਰ ਸਨ ¢
ਮਾਨਸਾ, 11 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਝੋਨੇ 'ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਨਾ ਦਿੱਤਾ ਤਾਂ ਕਿਸਾਨਾਂ ਵਲੋਂ ਪਰਾਲੀ ਨੂੰ ਚਿਤਾਵਨੀ ਦੇ ਕੇ ਅੱਗ ਲਗਾਈ ਜਾਵੇਗੀ | ਇੱਥੇ ...
ਮਾਨਸਾ 11 ਅਕਤੂਬਰ (ਧਾਲੀਵਾਲ)-ਨੈਸ਼ਨਲ ਬੁੱਕ ਟਰੱਸਟ ਵਲੋਂ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਸਹਿਯੋਗ ਨਾਲ 13 ਤੋਂ 18 ਅਕਤੂਬਰ ਤੱਕ ਸਥਾਨਕ ਮਾਤਾ ਸੁੰਦਰੀ ਕਾਲਜ ਵਿਖੇ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ | ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਐਸ.ਡੀ.ਐਮ. ਮਾਨਸਾ ਅਭਿਜੀਤ ...
ਮਾਨਸਾ, 11 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸਿਹਤ ਵਿਭਾਗ ਦੁਆਰਾ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਟੀ.ਬੀ. ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦੀ ਪਹਿਚਾਣ ਕਰਨ ਲਈ ਸਰਵੇਅ ਸ਼ੁਰੂ ਕੀਤਾ ਗਿਆ ਹੈ | ਇਹ ਪ੍ਰਗਟਾਵਾ ਡਾ: ਲਾਲ ਚੰਦ ਠੁਕਰਾਲ ...
ਭੀਖੀ, 11 ਅਕਤੂਬਰ (ਗੁਰਿੰਦਰ ਸਿੰਘ ਔਲਖ)-ਨਗਰ ਪੰਚਾਇਤ ਦਫ਼ਤਰ ਭੀਖੀ ਵਿਖੇ 'ਸਵੱਛ ਭਾਰਤ ਮੁਹਿੰਮ' ਦੇ ਪੰਜਾਬ ਦੇ ਡਾਇਰੈਕਟਰ ਡਾ: ਪੂਰਨ ਸਿੰਘ ਨੇ ਕੌਾਸਲਰਾਂ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਲੋਕਾਂ ਦਾ ਇਸ ...
ਮਾਨਸਾ, 11 ਅਕਤੂਬਰ (ਸਲੋਚਨਾ ਤਾਂਗੜੀ)-ਸੰਜੀਵਨੀ ਵੈੱਲਫੇਅਰ ਸੁਸਾਇਟੀ ਵਲੋਂ ਮੱਲੀ ਵੈੱਲਫੇਅਰ ਟਰੱਸਟ ਵਲੋਂ ਸਰਕਾਰੀ ਸੈਕੰਡਰੀ ਸਕੂਲ ਮਲਕੋਂ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸਕੂਲ ਮੁਖੀ ਜਸਮੇਲ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਈ | ...
ਬੋਹਾ, 11 ਅਕਤੂਬਰ (ਸਲੋਚਨਾ ਤਾਂਗੜੀ)-ਪੰਜਾਬ ਸਕੂਲ ਸਿੱਖਿਆ ਵਿ ਭਾਗ ਵਲੋਂ ਕਰਵਾਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਜ਼ਿਲ੍ਹਾ ਪੱਧਰ 'ਤੇ ਵਿਸ਼ੇਸ਼ ਪ੍ਰਾਪਤੀਆਂ ਕਰ ਕੇ ਪਰਤੇ ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ ਦੇ ਬੱਚਿਆਂ ਦਾ ਬਲਾਕ ਪ੍ਰਾਇਮਰੀ ਸਿੱਖਿਆ ...
ਬੁਢਲਾਡਾ, 11 ਅਕਤੂਬਰ (ਸਵਰਨ ਸਿੰਘ ਰਾਹੀ)-ਖ਼ਰੀਦ ਕੇਂਦਰ ਅਚਾਨਕ ਵਿਖੇ ਪਿਛਲੇ ਪੰਜ ਦਿਨਾਂ ਤੋਂ ਝੋਨੇ ਦੀ ਲਗਾਤਾਰ ਜਾਰੀ ਆਮਦ ਦੇ ਬਾਵਜੂਦ ਅੱਜ ਤੱਕ ਖ਼ਰੀਦ ਸ਼ੁਰੂ ਨਹੀਂ ਕੀਤੀ ਗਈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਚੋਂ ਗੁਜਰਨਾਂ ਪੈ ਰਿਹਾ ਹੈ | ਕਿਸਾਨ ...
ਝੁਨੀਰ, 11 ਅਕਤੂਬਰ (ਸੰਧੂ)-ਨੇੜਲੇ ਪਿੰਡ ਕੋਟਧਰਮੂ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਸਰਦ ਰੁੱਤ ਦੀਆਂ ਝੁਨੀਰ ਜੋਨ ਦੀਆਂ ਖੇਡਾਂ ਵਿਚ ਕੀਤਾ ਚੰਗਾ ਪ੍ਰਦਰਸ਼ਨ | ਪਿ੍ੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਰਿਲੇਅ ਦੌੜ ਅੰਡਰ 14, 19 ਵਿਚ ...
ਬੁਢਲਾਡਾ, 11 ਅਕਤੂਬਰ (ਰਾਹੀ)-ਸਿਹਤ ਵਿਭਾਗ ਵਲੋਂ ਸਬ ਸੈਂਟਰ ਪਿੰਡ ਬੋੜਾਵਾਲ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ | ਭੋਲਾ ਸਿੰਘ ਵਿਰਕ ਹੈਲਥ ਇੰਸਪੈਕਟਰ ਨੇ ਕਿਹਾ ਕਿ ਬੇਟੀਆਂ ਸਾਡੇ ਸਮਾਜ ਦਾ ਮੁਖ ਧੁਰਾ ਹਨ, ਜਿਸ ਦੇ ਦੁਆਲੇ ਹੀ ਪਰਿਵਾਰ ਦਾ ਸਮੁੱਚਾ ਦਾਰੋਮਦਾਰ ...
ਮਾਨਸਾ, 11 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਤੇਲ ਦੀਆਂ ਕੀਮਤਾਂ 'ਚ ਅਥਾਹ ਵਾਧਾ ਅਤੇ ਝੋਨੇ ਦੀ ਪਰਾਲੀ ਨਾ ਸਾੜਨ ਦੇ ਮੁੱਦੇ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਇੱਥੇ ਰੋਸ ਧਰਨਾ ਦਿੱਤਾ ਗਿਆ | ਸੰਬੋਧਨ ਕਰਦਿਆਂ ...
ਬੁਢਲਾਡਾ, 11 ਅਕਤੂਬਰ (ਸਵਰਨ ਸਿੰਘ ਰਾਹੀ)-ਦਿ ਰੌਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਵਿਖੇ ਜਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਰ ਦਿਨਾਂ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਅੱਜ ਦੂਜੇ ਦਿਨ ਦੇ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਐਸ. ਪੀ. ਮਲੇਰਕੋਟਲਾ ਪੁੱਜੇ ...
ਸਰਦੂਲਗੜ੍ਹ, 11 ਅਕਤੂਬਰ (ਜ਼ੈਲਦਾਰ)-ਸਥਾਨਕ ਥਾਣੇ ਦੀ ਪੁਲਿਸ ਨੇ 5 ਕਿੱਲੋ ਭੁੱਕੀ ਸਮੇਤ ਇਕ ਜਣੇ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਪਿੰਡ ਝੰਡਾ ਕਲਾਂ ਤੋਂ ਬਰੂਵਾਲੀ ਨੰੂ ਜਾਂਦੇ ਵਕਤ ਸ਼ੱਕ ਦੇ ...
ਮਹਿਰਾਜ, 11 ਅਕਤੂਬਰ (ਸੁਖਪਾਲ ਮਹਿਰਾਜ)-ਮਨੁੱਖੀ ਅਧਿਕਾਰ ਸੰਗਠਨ ਐਕਸ਼ਨ ਕਮੇਟੀ ਵਲੋਂ ਪਿਛਲੇ ਦਿਨਾਂ ਵਿਚ ਹੋਈ ਭਾਰੀ ਬਾਰਿਸ਼ ਕਾਰਨ ਇਕ ਦਰਜਨ ਤੋਂ ਵੱਧ ਮਕਾਨਾਂ 'ਚ ਤਰੇੜਾਂ ਆ ਗਈਆਂ ਸਨ ਦਾ ਜਾਇਜ਼ਾ ਲੈਣ ਲਈ ਪਹੁੰਚੇ | ਪੀੜ੍ਹਤ ਪਰਿਵਾਰਾਂ ਨਾਲ ਗੱਲਬਾਤ ਕਰਨ ਉਪਰੰਤ ...
ਚਾਉਕੇ, 11 ਅਕਤੂਬਰ (ਮਨਜੀਤ ਸਿੰਘ ਘੜੈਲੀ)-ਅੱਜ ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਕਮੇਟੀ ਰਾਮਪੁਰਾ ਔਰਤ ਵਿੰਗ ਵਲੋਂ 13 ਅਕਤੂਬਰ ਨੂੰ ਪਰਾਲੀ ਦੇ ਮੁੱਦੇ ਤੇ ਬਰਨਾਲਾ ਵਿਖੇ ਕਰਵਾਈ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਬਲਾਕ ਰਾਮਪੁਰਾ ਦੇ ਪਿੰਡਾਂ 'ਚ ਔਰਤ ਵਿੰਗ ਦੀ ...
ਮਾਨਸਾ, 11 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਝਪਟ ਮਾਰ ਕੇ ਮੋਬਾਈਲ ਤੇ ਪਰਸ ਖੋਹਣ ਵਾਲੇ 2 ਵਿਅਕਤੀਆਂ ਨੂੰ ਨਕਦੀ ਸਮੇਤ ਕਾਬੂ ਕਰ ਕੇ ਕਾਰਵਾਈ ਕੀਤੀ ਹੈ | ਸਿਮਰਜੀਤ ਸਿੰਘ ਲੰਗ ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ ਨੇ ਦੱਸਿਆ ਕਿ ...
ਬਰੇਟਾ, 11 ਅਕਤੂਬਰ (ਜੀਵਨ ਸ਼ਰਮਾ)-ਜ਼ਮੀਨੀ ਵਿਵਾਦ ਵਿਚ ਗੋਲੀ ਦਾ ਸ਼ਿਕਾਰ ਹੋਏ ਕਿਸਾਨ ਆਗੂ ਪਿ੍ਥੀਪਾਲ ਸਿੰਘ ਚੱਕ ਅਲੀਸ਼ੇਰ ਦੀ 8ਵੀਂ ਬਰਸੀ ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਵਲੋਂ ਜੋਸ਼ ਖਰੋਸ਼ ਨਾਲ ਪਿੰਡ ਚੱਕ ਅਲੀਸ਼ੇਰ ਵਿਖੇ ਮਨਾਈ ਗਈ | ਸ਼ਰਧਾਂਜਲੀਂ ਸਮਾਗਮ ...
ਮਾਨਸਾ, 11 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀ.ਸੀ.ਆਈ.) ਵਲੋਂ ਨਰਮੇ ਦੀ ਸਿੱਧੀ ਖ਼ਰੀਦ ਕਰਨ ਦੇ ਵਿਰੋਧ 'ਚ ਆੜ੍ਹਤੀਆ ਐਸੋਸੀਏਸ਼ਨ ਮਾਨਸਾ ਵਲੋਂ 12 ਅਕਤੂਬਰ ਨੂੰ ਪੂਰਨ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ | ਐਸੋਸੀਏਸ਼ਨ ਦੇ ਪ੍ਰਧਾਨ ...
ਬੁਢਲਾਡਾ, 11 ਅਕਤੂਬਰ (ਰਾਹੀ)-ਸਪੈਸ਼ਲ ਨਸ਼ਾ ਮੁਕਤੀ ਟਾਸਕ ਵਹੀਕਲ ਟੀਮ ਵਲੋਂ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਵਿਦਿਆਰਥੀਆਂ ਨਾਲ ਕੀਤੀ | ਸਬ ਡਵੀਜ਼ਨ ਟੀਮ ਦੇ ਇੰਚਾਰਜ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਮਾਰ ...
ਜੋਗਾ, 11 ਅਕਤੂਬਰ (ਮਨਜੀਤ ਸਿੰਘ ਘੜੈਲੀ)-ਜੋਨ ਜੋਗਾ ਦੀ ਅਥਲੈਟਿਕ ਮੀਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਭਾ-ਬੁਰਜ ਢਿੱਲਵਾਾ ਵਿਖੇ ਜ਼ੋਨਲ ਸਕੱਤਰ ਪਿ੍ੰਸੀਪਲ ਗੁਰਲਾਭ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋ ਗਈ ਹੈ | ਉਦਘਾਟਨ ਪਿ੍ੰਸੀਪਲ ਗੁਰਸੇਵ ਸਿੰਘ ਸਰਕਾਰੀ ...
ਮਾਨਸਾ, 11 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-3 ਵਰ੍ਹੇ ਪਹਿਲਾਂ 2015 'ਚ ਬਹਿਬਲ ਗੋਲੀ ਕਾਂਡ 'ਚ ਪੁਲਿਸ ਦਾ ਸ਼ਿਕਾਰ ਹੋਏ ਭਾਈ ਗੁਰਜੀਤ ਸਿੰਘ ਬਿੱਟੂ ਸਰਾਂਵਾਂ ਤੇ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ 14 ਅਕਤੂਬਰ ਨੂੰ ਬਰਗਾੜੀ ਵਿਖੇ ਮਨਾਏ ਜਾ ਰਹੇ ਸ਼ਹੀਦੀ ਸਮਾਗਮ ...
ਮਾਨਸਾ, 11 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਜੇਲ੍ਹ ਮਾਨਸਾ 'ਚ ਕੈਦੀਆਂ ਤੇ ਬੰਦੀਆਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹਾਂ | ਇਹ ਪ੍ਰਗਟਾਵਾ ਜੇਲ੍ਹ ਸੁਪਰਡੈਂਟ ਜਸਵੰਤ ਸਿੰਘ ਥਿੰਦ ਨੇ ਕੈਦੀਆਂ ਦੀ ਮੁਲਾਕਾਤ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸ਼ੈੱਡ ...
ਸਰਦੂਲਗੜ੍ਹ, 11 ਅਕਤੂਬਰ (ਜ਼ੈਲਦਾਰ)-ਪਿੰਡ ਮਾਨਖੇੜਾ ਵਿਖੇ ਸਰਦੂਲਗੜ੍ਹ ਪੁਲਿਸ ਦੀ ਸਪੈਸ਼ਲ ਟਾਸਕ ਵਹੀਕਲ ਟੀਮ ਵਲੋਂ ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ ਗਿਆ | ਹੌਲਦਾਰ ਇਕਬਾਲ ਸਿੰਘ ਨਸ਼ੇ ਦਾ ਸੇਵਨ ਕਰਨ ਨਾਲ ਮਨੱੁਖ ਦੇ ਸਰੀਰਕ 'ਤੇ ਪੈਣ ਵਾਲੇ ਮਾੜੇ ...
ਮਾਨਸਾ, 11 ਅਕਤੂਬਰ (ਸ.ਰਿ.)-ਅਪਨੀਤ ਰਿਆਤ ਜ਼ਿਲ੍ਹਾ ਮੈਜਿਸਟਰੇਟ ਮਾਨਸਾ ਨੇ ਜ਼ਿਲ੍ਹੇ ਦੇ ਸਾਈਬਰ ਕੈਫੇ, ਐ ਸ. ਟੀ. ਡੀ. ਅਤੇ ਪੀ. ਸੀ. ਓ. ਮਾਲਕਾਂ ਲਈ ਹੁਕਮ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਅਣਜਾਣ ਵਿਅਕਤੀ ਨੂੰ ਬਿਨਾਂ ਪਹਿਚਾਣ ਪੱਤਰ ਦੇ ਸਾਈਬਰ ਕੈਫੇ, ਐ ਸ. ਟੀ. ਡੀ. ਤੇ ...
ਭੀਖੀ, 11 ਅਕਤੂਬਰ (ਗੁਰਿੰਦਰ ਸਿੰਘ ਔਲਖ)-ਨਰਮੇ ਦਾ ਉਚਿੱਤ ਭਾਅ ਨਾ ਮਿਲਣ ਕਰ ਕੇ ਕਿਸਾਨ ਡਾਢੇ ਨਿਰਾਸ਼ ਹਨ | ਸਥਾਨਕ ਅਨਾਜ ਮੰਡੀ 'ਚ ਆਪਣਾ ਨਰਮਾ ਸੁੱਟੀ ਬੈਠੇ ਕਿਸਾਨ ਗਮਦੂਰ ਸਿੰਘ ਖੀਵਾ ਕਲਾਂ, ਪਿ੍ਤਪਾਲ ਸਿੰਘ ਗੁੜਥੜੀ, ਸੁਖਦੇਵ ਸਿੰਘ ਸਮਾਉਂ, ਅਵਤਾਰ ਸਿੰਘ ਆਦਿ ਨੇ ...
ਸਰਦੂਲਗੜ੍ਹ, 11 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਥਾਨਕ ਸ਼ਹਿਰ ਵਿਖੇ ਕਾਰ ਦੀ ਲਪੇਟ 'ਚ ਆਉਣ ਨਾਲ 4 ਸਾਲਾਂ ਬੱਚੇ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਹੈ | ਜਾਣਕਾਰੀ ਮੁਤਾਬਕ ਚਮਕੌਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰ: 4 ਸਰਦੂਲਗੜ੍ਹ ਤੋਂ ਖੈਰਾ ਰੋਡ 'ਤੇ ...
ਬਰੇਟਾ, 11 ਅਕਤੂਬਰ (ਜੀਵਨ ਸ਼ਰਮਾ)-ਝੋਨੇ ਦੀ ਖ਼ਰੀਦ ਨੂੰ ਲੈ ਕੇ ਸਥਾਨਕ ਖ਼ਰੀਦ ਕੇਂਦਰ ਦੇ ਗੇਟ 'ਤੇ ਕਿਸਾਨ ਅਤੇ ਮਜ਼ਦੂਰਾਂ ਵਲੋਂ ਰੋਸ ਰੈਲੀ ਕਰ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ | (ਉਗਰਾਹਾਂ) ਦੇ ਬਲਾਕ ...
ਬੁਢਲਾਡਾ, 11 ਅਕਤੂਬਰ (ਰਾਹੀ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 3 ਦੀ ਵਸਨੀਕ ਊਸ਼ਾ ਰਾਣੀ ਪਤਨੀ ਹਰਬਿਲਾਸ ਗਰਗ (ਕਾਲਾ) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਊਸ਼ਾ ਰਾਣੀ ਰੋਜ਼ਾਨਾ ਦੀ ਤਰ੍ਹਾਂ ਘਰੇਲੂ ...
ਮਾਨਸਾ, 11 ਅਕਤੂਬਰ (ਸ.ਰਿ.)-ਪੰਜਾਬ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਤਹਿਤ ਸੀ.ਐਚ.ਸੀ. ਝੁਨੀਰ ਵਿਖੇ ਓਟ ਕਲੀਨਿਕ ਕੇਂਦਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ ਹਫ਼ਤੇ ਸੀ.ਐਚ.ਸੀ. ਭੀਖੀ ਵਿਖੇ ਵੀ ਸ਼ੁਰੂ ਕਰ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਸਿਵਲ ਸਰਜਨ ਡਾ: ਲਾਲ ਚੰਦ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX