ਕਪੂਰਥਲਾ, 11 ਅਕਤੂਬਰ (ਅਮਰਜੀਤ ਕੋਮਲ)- ਪੈਨ ਇੰਡੀਆ ਤਹਿਤ ਮਾਡਰਨ ਜੇਲ੍ਹ ਕਪੂਰਥਲਾ ਵਿਚ ਸਜਾ ਭੁਗਤ ਰਹੇ ਕੈਦੀਆਂ ਨੂੰ ਲੋੜੀਂਦੀਆਂ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਹ ਸ਼ਬਦ ਮਾਨਯੋਗ ਕਿਸ਼ੋਰ ਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ ਨੇ ਅੱਜ ਮਾਡਰਨ ਜੇਲ੍ਹ ਕਪੂਰਥਲਾ ਦੇ ਦੌਰੇ ਦੌਰਾਨ ਕਹੀ | ਉਨ੍ਹਾਂ ਜੇਲ੍ਹ ਪ੍ਰਸ਼ਾਸਨ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੂੰ ਆਦੇਸ਼ ਦਿੱਤਾ ਕਿ ਉਹ ਹਰੇਕ ਲੋੜਵੰਦ ਹਵਾਲਾਤੀ ਤੇ ਕੈਦੀ ਨੂੰ ਮੁਫ਼ਤ ਵਕੀਲ ਦੀਆਂ ਸੇਵਾਵਾਂ ਦੇਣੀਆਂ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਸਜ਼ਾ ਭੁਗਤ ਰਹੇ ਕੈਦੀ ਮੁਫ਼ਤ ਕਾਨੂੰਨੀ ਸੇਵਾਵਾਂ ਲੈ ਕੇ ਉੱਪਰਲੀਆਂ ਅਦਾਲਤਾਂ ਵਿਚ ਅਪੀਲ ਦਾਇਰ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਦਾਲਤਾਂ ਵਿਚ ਚੱਲ ਰਹੇ ਸਟੱਡੀ ਦੇ ਕੇਸਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਇਆ ਜਾਵੇ | ਉਨ੍ਹਾਂ ਐੱਨ.ਡੀ.ਪੀ.ਸੀ. ਐਕਟ ਦੇ ਕੇਸਾਂ ਵਿਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਨਸ਼ਿਆਂ ਦੀ ਵਰਤੋਂ ਕਾਰਨ ਉਨ੍ਹਾਂ ਦੀ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ | ਪੈਨ ਇੰਡੀਆ ਮੁਹਿੰਮ ਨੂੰ ਪ੍ਰਭਾਵੀ ਢੰਗ ਨਾਲ ਚਲਾਉਂਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਹੋਰ ਜੱਜ ਸਾਹਿਬਾਨ ਨੇ ਸਜ਼ਾ ਭੁਗਤ ਰਹੇ ਕੈਦੀਆਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਵਕੀਲਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਕੈਦੀਆਂ ਨੂੰ ਅਪੀਲ ਦਾਇਰ ਕਰਨ ਲਈ ਮੁਫ਼ਤ ਵਕੀਲ ਮੁਹੱਈਆ ਕਰਵਾਉਣ ਤੇ ਉਨ੍ਹਾਂ ਦੀਆਂ ਚੱਲ ਰਹੀਆਂ ਅਪੀਲਾਂ ਦੀ ਸਟੇਟਸ ਰਿਪੋਰਟ ਤੇ ਅਗਲੀ ਤਰੀਕ ਪੇਸ਼ੀ ਤੇ ਹੋਰ ਲੋੜੀਂਦੇ ਦਸਤਾਵੇਜ਼ ਮੁਫ਼ਤ ਮੁਹੱਈਆ ਕਰਵਾਉਣ ਦਾ ਹੁਕਮ ਵੀ ਦਿੱਤਾ | ਇੱਥੇ ਵਰਨਣਯੋਗ ਹੈ ਕਿ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਜੇਲ੍ਹ ਦੀ ਡਿਉੜੀ ਵਿਚ ਹੀ ਪੇਸ਼ੀ 'ਤੇ ਜਾਣ ਵਾਲੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਬਾਅਦ ਵਿਚ ਉਨ੍ਹਾਂ ਔਰਤਾਂ ਦੀ ਬੈਰਕ ਦਾ ਦੌਰਾ ਵੀ ਕੀਤਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜੇਲ੍ਹ ਪ੍ਰਸ਼ਾਸਨ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ | ਜੇਲ੍ਹ ਦੇ ਦੌਰੇ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਹਵਾਲਾਤੀਆਂ ਨੂੰ ਦੇਖਣ ਉਪਰੰਤ ਉਨ੍ਹਾਂ ਪਿ੍ੰਸੀਪਲ ਮੈਜਿਸਟਰੇਟ ਜੁਵਨਾਇਲ ਜਸਟਿਸ ਬੋਰਡ ਨੂੰ ਹੁਕਮ ਦਿੱਤਾ ਕਿ ਉਹ ਨਾਬਾਲਿਗ ਹਵਾਲਾਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ | ਉਪਰੰਤ ਉਨ੍ਹਾਂ ਕੈਦੀਆਂ ਤੇ ਹਵਾਲਾਤੀਆਂ ਨੂੰ ਦਿੱਤੇ ਜਾਂਦੇ ਖਾਣੇ ਦੀ ਜਾਂਚ ਕੀਤੀ ਤੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਖਾਣਾ ਪਕਾਉਣ ਵਾਲੀ ਥਾਂ 'ਤੇ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਕੈਦੀਆਂ ਤੇ ਹਵਾਲਾਤੀਆਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ | ਉਨ੍ਹਾਂ ਜੇਲ੍ਹ ਦੇ ਅੰਦਰੂਨੀ ਹਿੱਸੇ ਦੀ ਸਫ਼ਾਈ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ | ਉਨ੍ਹਾਂ ਜੇਲ੍ਹ ਸੁਪਰਡੈਂਟ ਨੂੰ ਕਿਹਾ ਕਿ ਉਹ ਮੱਖੀ ਤੇ ਮੱਛਰ ਤੋਂ ਬਚਾ ਲਈ ਫੋਗਿੰਗ ਕਰਵਾਉਣ, ਹਵਾਲਾਤੀਆਂ ਤੇ ਕੈਦੀਆਂ ਦੀ ਉਨ੍ਹਾਂ ਦੀ ਪਰਿਵਾਰਕ ਮੈਂਬਰਾਂ ਨਾਲ ਨਿਯਮਾਂ ਅਨੁਸਾਰ ਮੁਲਾਕਾਤ ਕਰਵਾਉਣ ਤੇ ਹਵਾਲਾਤੀਆਂ ਨੂੰ ਸਮੇਂ ਸਿਰ ਅਦਾਲਤ ਵਿਚ ਪੇਸ਼ ਕਰਵਾਉਣ ਲਈ ਕਿਹਾ ਤਾਂ ਜੋ ਅਦਾਲਤ ਦੀ ਕਾਰਵਾਈ ਵਿਚ ਦੇਰੀ ਨਾ ਹੋਵੇ | ਜੇਲ੍ਹ ਦੇ ਦੌਰੇ ਸਮੇਂ ਜ਼ਿਲ੍ਹਾ ਤੇ ਸੈਸ਼ਨ ਜੱਜ ਨਾਲ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸੱਜਣ ਸ਼ਰਮਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਜਲੰਧਰ ਜਾਪਿੰਦਰ ਸਿੰਘ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਸੰਜੀਵ ਕੁੰਦੀ, ਹਰਪ੍ਰੀਤ ਕੌਰ ਪਿ੍ੰਸੀਪਲ ਮੈਜਿਸਟਰੇਟ ਜੁਵਨਾਇਲ ਜਸਟਿਸ ਬੋਰਡ, ਜੇਲ੍ਹ ਦੇ ਸੁਪਰਡੈਂਟ ਸੁਰਿੰਦਰਪਾਲ ਖੰਨਾ, ਡਿਪਟੀ ਸੁਪਰਡੈਂਟ ਨਵਇੰਦਰ ਸਿੰਘ, ਸੁਸ਼ੀਲ ਕੁਮਾਰ ਤੇ ਸਤਨਾਮ ਸਿੰਘ ਵਰੰਟ ਅਫ਼ਸਰ, ਪਲਵਿੰਦਰ ਸਿੰਘ, ਸੁਪਰਡੈਂਟ ਸੈਸ਼ਨ ਕੋਰਟ, ਵਿਕਾਸ ਉੱਪਲ, ਮਨਦੀਪ ਸਿੰਘ , ਮਨਜੀਤ ਕੌਰ, ਹਰਮਨਦੀਪ ਸਿੰਘ ਬਾਵਾ, ਪਰਮਜੀਤ ਕੌਰ, ਮਾਧਵ ਧੀਰ ਤੋਂ ਇਲਾਵਾ ਜ਼ਿਲ੍ਹਾ ਅਥਾਰਿਟੀ ਦਾ ਸਟਾਫ਼, ਪੈਰਾ ਲੀਗਲ ਵਲੰਟੀਅਰ ਤੇ ਜੇਲ੍ਹ ਕਰਮਚਾਰੀ ਹਾਜ਼ਰ ਸਨ |
ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਥਾਣਾ ਸਿਟੀ ਪੁਲਿਸ ਨੇ ਸ਼ਰਾਬ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ...
ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਚਾਰ ਦਿਨਾਂ ਜ਼ੋਨਲ ਯੁਵਕ ਮੇਲਾ 15 ਤੋਂ 18 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਫਗਵਾੜਾ, 11 ਅਕਤੂਬਰ (ਵਾਲੀਆ)- ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 12 ਅਕਤੂਬਰ ਨੂੰ ਗੁਰਦੁਆਰਾ ਕਮੇਟੀ ਅਤੇ ਸੰਗਤਾਂ ਦੇ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਵੱਖ-ਵੱਖ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਦਕਿ ਇਕ ਦੀ ਮੌਤ ਹੋ ਗਈ | ਪਹਿਲੇ ਮਾਮਲੇ ਤਹਿਤ ਪਿੰਡ ਖੁਖਰੈਣ ਤੋਂ ਭੰਡਾਲ ਬੇਟ ਸੜਕ 'ਤੇ ਦਾਣਾ ਮੰਡੀ ਸੜਕ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ, ਜਿਸ ਕਾਰਨ ਇਕ ਨੌਜਵਾਨ ...
ਕਪੂਰਥਲਾ, 11 ਅਕਤੂਬਰ (ਵਿ.ਪ੍ਰ.)- ਸੈਨਿਕ ਸਕੂਲ ਕਪੂਰਥਲਾ ਵਿਚ ਕਰਵਾਈ ਜਾ ਰਹੀ 57ਵੀਂ ਸਾਲਾਨਾ ਐਥਲੈਟਿਕ ਮੀਟ ਦਾ ਇਨਾਮ ਵੰਡ ਸਮਾਗਮ 14 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਕਰਨਲ ਵਿਕਾਸ ਮੋਹਨ ਨੇ ਦੱਸਿਆ ਕਿ ...
ਕਪੂਰਥਲਾ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦਾ ਲਾਭ ਲੈਣ ਲਈ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਿਦਿਆਰਥੀ ਜੋ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ ਪੜ੍ਹ ਰਹੇ ਹਨ ਨੂੰ ਆਮਦਨ ਦਾ ਸਰਟੀਫਿਕੇਟ ਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ...
ਢਿਲਵਾਂ, 11 ਅਕਤੂਬਰ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)- ਬੀਤੇ ਦਿਨੀਂ ਇਕ ਅਣਪਛਾਤੇ ਬਿਮਾਰ ਬਜ਼ੁਰਗ ਵਿਅਕਤੀ ਨੂੰ ਉਸ ਦਾ ਇਲਾਜ ਕਰਵਾਉਣ ਸਬੰਧੀ ਇਕ ਵਿਅਕਤੀ ਵਲੋਂ ਢਿਲਵਾਂ ਦੇ ਮੁੱਢਲਾ ਸਿਹਤ ਕੇਂਦਰ ਵਿਚ ਉਸ ਨੂੰ ਦਾਖ਼ਲ ਕਰਵਾਇਆ ਸੀ | ਮੁੱਢਲਾ ਸਿਹਤ ਕੇਂਦਰ ...
ਨਡਾਲਾ, 11 ਅਕਤੂਬਰ (ਮਾਨ)- ਕਾਂਗਰਸ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਇੱਥੇ ਜ਼ਿਲ੍ਹਾ ਜਨਰਲ ਸਕੱਤਰ ਬਲਰਾਮ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੀ ...
ਡਡਵਿੰਡੀ, 11 ਅਕਤੂਬਰ (ਬਲਬੀਰ ਸੰਧਾ)- ਸਰਕਾਰੀ ਐਲੀਮੈਂਟਰੀ ਸਕੂਲ ਅਹਿਮਦਪੁਰ ਬਲਾਕ ਸੁਲਤਾਨਪੁਰ ਲੋਧੀ ਨੂੰ ਰੰਗ ਰੋਗਨ ਕਰਨ ਲਈ ਸਹਾਇਤਾ ਰਾਸ਼ੀ ਦਾਨ ਕਰਨ ਵਾਲੇ ਸਕੂਲ ਦੇ ਚੇਅਰਮੈਨ ਤੇ ਸੇਵਾ ਮੁਕਤ ਅਧਿਆਪਕ ਕੇਵਲ ਸਿੰਘ ਦਾ ਸਨਮਾਨ ਕਰਨ ਲਈ ਸਕੂਲ ਵਿਚ ਇਕ ਸਮਾਗਮ ...
ਨਡਾਲਾ, 11 ਅਕਤੂਬਰ (ਮਾਨ)- ਇੰਡੀਅਨ ਐਕਸ ਸਰਵਿਸ ਲੀਗ ਬਲਾਕ ਨਡਾਲਾ ਦੀ ਮੀਟਿੰਗ ਇੱਥੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪ੍ਰਧਾਨ ਕੈਪਟਨ ਰਤਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਪ੍ਰਧਾਨ ਕੈਪਟਨ ਰਤਨ ਸਿੰਘ ਨੇ ਕਿਹਾ ਕਿ ਫ਼ੌਜੀ ਦੇਸ਼ ਦੀ ਰੱਖਿਆ ਲਈ ...
ਬੇਗੋਵਾਲ, 11 ਅਕਤੂਬਰ (ਸੁਖਜਿੰਦਰ ਸਿੰਘ)- ਬੀਤੇ ਦਿਨ ਲਾਇਨਜ਼ ਕਲੱਬ 321-ਡੀ. ਦੇ ਡਿਸਟਿ੍ਕਟ ਦਾ 40ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿਸ 'ਚ ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਨੂੰ ਕਲੱਬ ਦੇ ਸਮਾਜ ਸੈਵੀ ਕੰਮ ਕਰਕੇ ਸਰਵਉੱਤਮ ਪੁਰਸਕਾਰ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ...
ਨਡਾਲਾ, 11 ਅਕਤੂਬਰ (ਮਾਨ)- ਨਡਾਲਾ ਵਾਸੀ ਤੇ ਫੁਲਵਾੜੀ ਸੇਵਾਦਾਰ ਭਾਈ ਬਲਜੀਤ ਸਿੰਘ ਭੱਟੀ ਕਾਫ਼ੀ ਸਮੇਂ ਤੋਂ ਨਿਸ਼ਕਾਮ ਹੋ ਕੇ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਫੁੱਲ ਬੂਟਿਆਂ ਦੀ ਸੇਵਾ ਕਰਦੇ ਹਨ | ਇਸ ਸਬੰਧੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਗੁਰਦੁਆਰਾ ...
ਕਪੂਰਥਲਾ, 11 ਅਕਤੂਬਰ (ਵਿ. ਪ੍ਰ.)- ਹਿੰਦੂ ਕੰਨਿਆ ਕਾਲਜ ਦੇ ਇਤਿਹਾਸ ਵਿਭਾਗ ਵਲੋਂ 'ਅਜੋਕੇ ਸਮੇਂ ਵਿਚ ਇਤਿਹਾਸ ਦਾ ਸਰੂਪ ਤੇ ਖੇਤਰ ਵਿਚ ਸੰਭਾਵਨਾਵਾਂ' ਵਿਸ਼ੇ ਉਪਰ ਇਕ ਗੈਸਟ ਲੈਕਚਰ ਕਰਵਾਇਆ ਗਿਆ | ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਚੇਅਰਪਰਸਨ ...
ਨਡਾਲਾ, 11 ਅਕਤੂਬਰ (ਮਾਨ)- ਸਰਗੋਧੀਆ ਪਰਿਵਾਰ ਦੇ ਮੈਂਬਰ ਰਜਿੰਦਰ ਸਿੰਘ ਪਾਲਾ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਦੇ ਹੁਕਮਾਂ 'ਤੇ ਨਡਾਲਾ ਦਾ ਸਰਬਗਾਹ ਨੰਬਰਦਾਰ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਨਿਯੁਕਤੀ ਨਾਲਾ ਦੇ ਨੰਬਰਦਾਰ ਕੌਾਸਲਰ ਦਲੀਪ ਸਿੰਘ ...
ਕਾਲਾ ਸੰਘਿਆਂ, 11 ਅਕਤੂਬਰ (ਸੰਘਾ)- ਸਥਾਨਕ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਦੇ ਐੱਨ. ਐੱਸ. ਐੱਸ. ਵਿਭਾਗ ਵਲੋਂ 'ਸਵੱਛਤਾ ਹੀ ਸੇਵਾ ਹੈ' ਮੁਹਿੰਮ ਦੇ ਤਹਿਤ ਰੈਲੀ ਕੱਢੀ ਗਈ ਤੇ ਨੁੱਕੜ ਨਾਟਕ ਖੇਡਿਆ ਗਿਆ | ਪਿ੍ੰਸੀਪਲ ਡਾ. ਸੁਰਜੀਤ ਕੌਰ ਦੀ ਅਗਵਾਈ ਅਤੇ ...
ਨਡਾਲਾ, 11 ਅਕਤੂਬਰ (ਮਨਜਿੰਦਰ ਸਿੰਘ ਮਾਨ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮੀਰੀ ਪੀਰੀ ਸੇਵਕ ਸਭਾ ਨਡਾਲਾ ਵਲੋਂ ਚੌਥਾ ਮਹਾਨ ਗੁਰਮੀਤ ਸਮਾਗਮ ਗੁਰਦੁਆਰਾ ਮਾਨਾ ਦਾ ਨਡਾਲਾ ਵਿਖੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ...
ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਭਾਈ ਘਨੱਈਆ ਜੀ ਦੇ 300 ਸਾਲਾ ਜੋਤੀ ਜੋਤ ਸ਼ਤਾਬਦੀ ਸਬੰਧੀ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਫਗਵਾੜਾ ਸ਼ਹਿਰ ਦੇ ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ...
ਕਪੂਰਥਲਾ, 11 ਅਕਤੂਬਰ (ਵਿ. ਪ.)- ਭਾਰਤੀ ਡਾਕ ਘਰ ਵਲੋਂ ਮਨਾਏ ਜਾ ਰਹੇ ਕੌਮੀ ਡਾਕ ਹਫ਼ਤੇ ਤਹਿਤ ਕਪੂਰਥਲਾ ਡਵੀਜ਼ਨਲ ਦਫ਼ਤਰ ਵਿਚ ਗਾਹਕ ਮਿਲਣੀ ਕਰਵਾਈ ਗਈ, ਜਿਸ ਵਿਚ ਕਪੂਰਥਲਾ ਡਵੀਜ਼ਨ ਦੇ ਡਾਕ ਘਰਾਂ ਦੇ ਸੁਪਰਡੈਂਟ ਦਿਲਬਾਗ ਸਿੰਘ ਨੇ ਸੂਰੀ ਨੇ ਗਾਹਕਾਂ ਨੂੰ ਡਾਕ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਬਜ਼ੁਰਗ ਸਾਡੀਆਂ ਜੜ੍ਹਾਂ ਹਨ ਤੇ ਉਨ੍ਹਾਂ ਦੇ ਸਨਮਾਨ ਨਾਲ ਹੀ ਸਾਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਸਮਾਜਿਕ ...
ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਭਾਈ ਘਨੱਈਆ ਜੀ ਦੇ 300 ਸਾਲਾ ਸ਼ਤਾਬਦੀ ਪੁਰਬ ਸਬੰਧੀ ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਵਲੋਂ ਗੁਰਦੁਆਰਾ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਭਾਈ ਘਨੱਈਆ ਜੀ ਦੇ ...
ਕਪੂਰਥਲਾ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਵਿਚ ਸਹਿਜ ਪਾਠ ਸੰਸਥਾ ਦੇ ਮੈਂਬਰ ਦਿਲਬਾਗ ਸਿੰਘ ਤੇ ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ 7ਵੀਂ ਤੋਂ ਲੈ ਕੇ 10ਵੀਂ ...
ਸੁਲਤਾਨਪੁਰ ਲੋਧੀ, 11 ਅਕਤੂਬਰ (ਨਰੇਸ਼ ਹੈਪੀ, ਥਿੰਦ)- ਸਥਾਨਕ ਮੁਹੱਲਾ ਜੈਨੀਆ ਵਿਖੇ ਸਥਿਤ ਬਾਬਾ ਭੌਨੀਆ ਜੀ ਦੇ ਪਾਵਨ ਸਥਾਨ 'ਤੇ ਬਾਬਾ ਭੌਨੀਆ ਜੀ ਸਮਾਰਕ ਸਮਿਤੀ ਵਲੋਂ ਪ੍ਰਧਾਨ ਪ੍ਰਥਮੇਸ਼ ਜੈਨ ਦੀ ਅਗਵਾਈ ਹੇਠ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨਵੇਂ ਭਵਨ ...
ਸੁਲਤਾਨਪੁਰ ਲੋਧੀ, 11 ਅਕਤੂਬਰ (ਨਰੇਸ਼ ਹੈਪੀ, ਥਿੰਦ)- ਫੂਡ ਐਾਡ ਸਪਲਾਈ ਵਿਭਾਗ ਸੁਲਤਾਨਪੁਰ ਲੋਧੀ ਵਿਚ ਆਏ ਸਹਾਇਕ ਫੂਡ ਸਪਲਾਈ ਅਫ਼ਸਰ ਹਰਮਿੰਦਰ ਸਿੰਘ ਅਤੇ ਇੰਸਪੈਕਟਰ ਵਿਕਾਸ ਸੇਠੀ ਦੇ ਸਨਮਾਨ 'ਚ ਡੀਪੂ ਹੋਲਡਰ ਯੂਨੀਅਨ ਵਲੋਂ ਕਟੜਾ ਬਾਜ਼ਾਰ ਸੁਲਤਾਨਪੁਰ ਲੋਧੀ ਦੇ ...
ਸੁਲਤਾਨਪੁਰ ਲੋਧੀ, 11 ਅਕਤੂਬਰ (ਨਰੇਸ਼ ਹੈਪੀ, ਥਿੰਦ)- ਰਾਜਪੂਤ ਯੂਥ ਕਲੱਬ ਸੁਲਤਾਨਪੁਰ ਲੋਧੀ ਵਲੋਂ 17ਵਾਂ ਸਾਲਾਨਾ ਜਗਰਾਤਾ ਬੀਤੀ ਰਾਤ ਮੁਹੱਲਾ ਪੇ੍ਰਮਪੁਰਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪ੍ਰਬੰਧਕ ਕਮੇਟੀ ਵਲੋਂ ਜੋਤ ਦੀ ਪੂਜਾ ਕਰਵਾਈ ਗਈ ਅਤੇ ਭਜਨ ...
ਕਪੂਰਥਲਾ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਦੇਸ਼ ਦੀ ਆਜ਼ਾਦੀ ਦੇ 71 ਸਾਲਾਂ ਬਾਅਦ ਬਣੀਆਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੇਵੀ ਦਾਸ ਨਾਹਰ ...
ਤਲਵੰਡੀ ਚੌਧਰੀਆਂ, 11 ਅਕਤੂਬਰ (ਪਰਸਨ ਲਾਲ ਭੋਲਾ)- ਸ਼ਹੀਦ ਬਾਬਾ ਜੀਵਨ ਸਿੰਘ ਮਹੱਲਾ ਤਲਵੰਡੀ ਚੌਧਰੀਆਂ 'ਚ ਛੱਪੜ ਦਾ ਗੰਦਾ ਪਾਣੀ ਬਸਤੀ ਦੇ ਆਲੇ ਦੁਆਲੇ ਫਿਰਦਾ ਨਜ਼ਰ ਆਉਂਦਾ ਹੈ | ਮੇਨ ਸੜਕਾਂ ਤੇ ਗਲੀਆਂ ਗੰਦੇ ਪਾਣੀ ਨਾਲ ਭਰ ਜਾਂਦੀਆਂ ਹਨ | ਉਕਤ ਸ਼ਬਦ ਅਜੀਤ ਰਾਮ ਮੇਟ, ...
ਕਪੂਰਥਲਾ, 11 ਅਕਤੂਬਰ (ਵਿ.ਪ੍ਰ.)- ਗਜ਼ਟਿਡ ਤੇ ਨਾਨ ਗਜ਼ਟਿਡ ਐੱਸ.ਸੀ. ਬੀ. ਸੀ. ਇੰਪਲਾਈਜ਼ ਫੈਡਰੇਸ਼ਨ ਦੀ ਕਪੂਰਥਲਾ ਇਕਾਈ ਦੇ ਪ੍ਰਧਾਨ ਸਤਵੰਤ ਟੂਰਾ ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਮਸੀਹ, ਮਨਜੀਤ ਗਾਟ, ਬਨਵਾਰੀ ਲਾਲ ਨਾਡੀਆ ਤੇ ਸੰਤੋਖ ਸਿੰਘ ਨੇ ਇਕ ਬਿਆਨ ਵਿਚ ...
ਸੁਲਤਾਨਪੁਰ ਲੋਧੀ, 11 ਅਕਤੂਬਰ (ਹੈਪੀ, ਥਿੰਦ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਖ਼ਤ ਹਦਾਇਤਾਂ 'ਤੇ ਮੰਡੀਆਂ ਵਿਚ ਕਿਸਾਨਾਂ ਤੇ ਝੋਨੇ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ ਤੇ ਸਮੇਂ ਸਿਰ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਤੇ ਭੁਗਤਾਨ ਹੋਵੇਗਾ, ...
ਸੁਲਤਾਨਪੁਰ ਲੋਧੀ, 11 ਅਕਤੂਬਰ (ਥਿੰਦ, ਸੋਨੀਆ, ਹੈਪੀ)- ਸ੍ਰੀ ਰਾਮ ਲੀਲ੍ਹਾ ਕਮੇਟੀ ਸੁਲਤਾਨਪੁਰ ਲੋਧੀ ਵਲੋਂ ਐਸ.ਡੀ. ਡਰਾਮਾ ਕਲੱਬ ਦੇ ਸਹਿਯੋਗ ਨਾਲ ਬੁੱਧਵਾਰ ਰਾਤ ਨੂੰ ਚੌਾਕ ਚੇਲਿਆ ਵਿਚ ਰਾਮ ਲੀਲ੍ਹਾ ਦਾ ਪਹਿਲਾ ਰਾਤਰੀ ਮੰਚਨ ਸ਼ੁਰੂ ਕਰ ਦਿੱਤਾ | ਚੌਾਕ ਚੇਲਿਆਂ ...
ਸੁਲਤਾਨਪੁਰ ਲੋਧੀ, 11 ਅਕਤੂਬਰ (ਹੈਪੀ, ਥਿੰਦ)- ਸਿੱਖ ਧਰਮ ਦੇ ਗੁਰੂਆਂ ਬਾਰੇ ਤੇ ਲਿਖਤਾਂ ਬਾਰੇ 2-3 ਸਾਲ ਤੋਂ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਤਸਵੀਰਾਂ ਜਾਂ ਲਿਖਤਾਂ ਪੋਸਟ ਕਰਕੇ ਸਿੱਖ ਧਰਮ ਦੇ ਸ਼ਰਧਾਵਾਨ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੱਡੀ ਸੱਟ ਮਾਰੀ ਜਾ ਰਹੀ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਜ਼ੋਨ ਪੱਧਰ ਦੇ ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ ਵਿਚ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਦੇ ਲੜਕਿਆਂ ਨੇ ਹਿੱਸਾ ਲਿਆ ਤੇ ਸ਼ਾਨਦਾਰ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਨੇ ਆਪਣੀ ਮਾਤਾ ਸਵ: ਸਵਰਨ ਕੌਰ ਦੀ ਪਹਿਲੀ ਬਰਸੀ ਮੌਕੇ ਦੇਵੀ ਤਲਾਬ ਮੰਦਰ ਨੇੜੇ ਲੋੜਵੰਦਾਂ ਲਈ 10 ਰੁਪਏ ਵਿਚ ਭੋਜਨ ਮੁਹੱਈਆ ਕਰਵਾਉਣ ਲਈ ਖੋਲੀ ਗਈ ਆਪਣੀ ਰਸੋਈ ਦਾ ਦੌਰਾ ਕੀਤਾ | ਇਸ ...
ਭੁਲੱਥ, 11 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ)- ਬੀਤੇ ਦਿਨੀਂ ਦੁਬਈ ਵਿਖੇ 22 ਮੁਲਕਾਂ ਦੇ ਖਿਡਾਰੀਆਂ ਦੇ ਪਾਵਰ ਲਿਫ਼ਟਿੰਗ ਮੁਕਾਬਲਿਆਂ ਵਿਚ ਭੁਲੱਥ ਦੇ ਅਜੇ ਗੋਗਨਾ ਵਲੋਂ ਕਾਂਸੀ ਦਾ ਤਮਗਾ ਜਿੱਤ ਕੇ ਨਾਂਅ ਰੋਸ਼ਨ ਕਰਨ 'ਤੇ ਵੱਖ-ਵੱਖ ਸੰਸਥਾਵਾਂ ਵਲੋਂ ਉਸ ਦਾ ਸਨਮਾਨ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਪਾਸੀ ਨੇ ਜ਼ਿਲ੍ਹੇ ਦੀ ਟੀਮ ਵਿਚ ਵਾਧਾ ਕਰਦੇ ਹੋਏ ਰਜੇਸ਼ ਸ਼ਰਮਾ ਨੂੰ ਜ਼ਿਲ੍ਹਾ ਉਪ ਪ੍ਰਧਾਨ, ਜਤਿਨ ਵੋਹਰਾ ਨੂੰ ਜ਼ਿਲ੍ਹਾ ਸਕੱਤਰ ਤੇ ਸੁਨੀਲ ਮਦਾਨ ਨੂੰ ਸੰਯੁਕਤ ਸਕੱਤਰ, ਗੁਰਸ਼ਰਨ ਸਿੰਘ ...
ਕਪੂਰਥਲਾ, 11 ਅਕਤੂਬਰ (ਵਿ.ਪ੍ਰ.)- ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਕਪੂਰਥਲਾ ਤੇ ਢਿਲਵਾਂ ਦੇ ਨੰਬਰਦਾਰਾਂ ਦੀ ਇਕ ਮੀਟਿੰਗ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਜਰਨੈਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਨੰਬਰਦਾਰਾਂ ਦੀਆਂ ਪਿਛਲੇ ਲੰਮੇ ਅਰਸੇ ਤੋਂ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਜ਼ਿਲ੍ਹਾ ਕਪੂਰਥਲਾ ਯੂਨੀਫਾਈਟ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਸੂਬਾ ਪੱਧਰੀ ਸੈਮੀਨਾਰ ਕੇ.ਆਰ.ਜੇ. ਡੀ.ਏ.ਵੀ. ਪਬਲਿਕ ਸਕੂਲ ਵਿਖੇ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਅਹੁਦੇਦਾਰਾਂ ਨੇ ਭਾਗ ਲਿਆ | ...
ਕਪੂਰਥਲਾ, 11 ਅਕਤੂਬਰ (ਵਿ.ਪ੍ਰ.)- ਸ੍ਰੀ ਬਾਬਾ ਭੈਰੋ ਮੰਦਰ ਕਮੇਟੀ ਵਲੋਂ ਮੰਦਰ ਦੇ ਮੁੱਖ ਸੇਵਾਦਾਰ ਧਰਮਿੰਦਰ ਕਾਕਾ ਦੀ ਦੇਖ ਰੇਖ ਹੇਠ ਸ੍ਰੀ ਬਾਬਾ ਭੈਰੋ ਮੂਰਤੀ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਸਬੰਧੀ ਪੂਜਾ ਅਰਚਨਾ ਸਮਾਜ ਸੇਵਕ ਨਰੇਸ਼ ਗੁਪਤਾ ਤੇ ਉਨ੍ਹਾਂ ਦੀ ...
ਕਪੂਰਥਲਾ, 11 ਅਕਤੂਬਰ (ਵਿ.ਪ੍ਰ.)-ਲਿਟਲ ਏਾਜਲ ਕੋ-ਐਜੂਕੇਸ਼ਨ ਸਕੂਲ ਕਪੂਰਥਲਾ ਵਿਚ ਗਾਂਧੀ ਜੈਅੰਤੀ ਸਬੰਧੀ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਚੇਅਰਪਰਸਨ ਕਿਰਨ ਖਿੰਡਾ ਨੇ ਬੱਚਿਆਂ ਨੂੰ ਮਹਾਤਮਾ ਗਾਂਧੀ ਦੇ ਜੀਵਨ ਤੇ ਉਨ੍ਹਾਂ ਦੀਆਂ ...
ਕਾਲਾ ਸੰਘਿਆਂ, 11 ਅਕਤੂਬਰ (ਸੰਘਾ)- ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਆਦਿ ਗੁਰੂ ਮਹਾਨ ਸਿੰਗਲ ਟਰੈਕ ਰਿਲੀਜ਼ ਕੀਤਾ ਗਿਆ | ਜਿਸ ਨੂੰ ਆਵਾਜ਼ ਦਿੱਤੀ ਹੈ ਵੀਰ ਸਰਤਾਜ ਬਿੱਟਾ ਹੇਰਾਂ ਵਾਲਿਆਂ ਨੇ ਜਦਕਿ ਲਿਖਿਆ ਸੁਪ੍ਰੀਤ ਖੋਸਲਾ ਸੰਧੂ ਚੱਠਾ ਨੇ ਹੈ | ਇਸ ਦਾ ...
ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦੇ ਨਜ਼ਦੀਕੀ ਪਿੰਡ ਠੱਕਰਕੀ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀਆਂ 42ਵੀਆਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਵੀ ਖਿਡਾਰੀਆਂ ਨੇ ਉਤਸ਼ਾਹ ਨਾਲ ਆਪਣੇ ਜੌਹਰ ...
ਢਿਲਵਾਂ, 11 ਅਕਤੂਬਰ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਕਰੀਬ ਦੋ ਹਫ਼ਤੇ ਪਹਿਲਾਂ ਆਈ ਤੇਜ਼ ਬਾਰਿਸ਼ ਕਾਰਨ ਨਗਰ ਪੰਚਾਇਤ ਦਫ਼ਤਰ ਢਿਲਵਾਂ ਦੇ ਬਾਹਰ ਅਤੇ ਮੁੱਢਲਾ ਸਿਹਤ ਕੇਂਦਰ ਦੇ ਬਾਹਰਵਾਰ ਅੱਡਾ ਮਿਆਣੀ ਬਾਕਰਪੁਰ ਨੂੰ ਜਾਣ ਵਾਲੀ ਸੜਕ ਮੀਂਹ ਨਾਲ ਬੈਠਣ ਕਾਰਨ ਇਸ ...
ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਐੱਨ. ਡੀ. ਪੀ. ਐੱਸ. ਕੇਸ 'ਚ ਗਿ੍ਫ਼ਤਾਰ ਵਿਅਕਤੀ ਦੇ ਰਿਸ਼ਤੇਦਾਰ ਤੋਂ ਝਾਂਸਾ ਦੇ ਕੇ ਕੇਸ ਰੱਦ ਕਰਵਾਉਣ ਦੀ ਗੱਲ ਕਹਿਕੇ 4 ਲੱਖ ਤੋਂ ਜ਼ਿਆਦਾ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਟਰੈਫ਼ਿਕ ਪੁਲਿਸ ਦੇ ਇੰਚਾਰਜ ਸਬ ਇੰਸਪੈਕਟਰ ਗਿਆਨ ਸਿੰਘ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ 'ਤੇ ਆਟੋ ਚਾਲਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਮੇਂ ਸਿਰ ...
ਸੁਲਤਾਨਪੁਰ ਲੋਧੀ, 11 ਅਕਤੂਬਰ (ਥਿੰਦ, ਸੋਨੀਆ, ਹੈਪੀ)- ਹਾੜੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਸਬੰਧੀ ਸੁਚੇਤ ਕਰਨ ਲਈ ਆਤਮਾ ਸਕੀਮ ਤਹਿਤ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ...
ਬੇਗੋਵਾਲ, 11 ਅਕਤੂਬਰ (ਸੁਖਜਿੰਦਰ ਸਿੰਘ)- ਲਾਇਨਜ਼ ਕਲੱਬ ਬੇਗੋਵਾਲ ਰੋਇਲ ਬੰਦਗੀ ਜੋ ਨਸ਼ੇ ਦੀ ਦਲ-ਦਲ 'ਚ ਫਸ ਚੁੱਕੇ ਨੌਜਵਾਨਾਂ ਦਾ ਨਸ਼ਾ ਛਡਾਉਣ ਲਈ ਉਨ੍ਹਾਂ ਨੂੰ ਨਸ਼ਾ ਕੇਂਦਰਾਂ 'ਚ ਆਪਣੇ ਕੋਲੋਂ ਪੈਸੇ ਖ਼ਰਚ ਕਰਕੇ ਨਸ਼ਾ ਛਡਾਉਣ ਲਈ ਵੱਡਾ ਉਪਰਾਲਾ ਕਰ ਰਹੀ ਹੈ | ਉਸੇ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਖੇਡ ਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਗਏ ਦੋ ਦਿਨਾਂ ਖੇਡ ਮੁਕਾਬਲੇ ਸਮਾਪਤ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਤਿੰਦਰਪਾਲ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਐੱਨ.ਆਰ.ਆਈ. ਥਾਣਾ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਦਾਜ ਦੀ ਮੰਗ ਕਰਨ ਤੇ ਦੂਸਰਾ ਵਿਆਹ ਕਰਵਾਉਣ ਦੇ ਕਥਿਤ ਦੋਸ਼ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਕਮਲਜੀਤ ਕੌਰ ਵਾਸੀ ਜਲੰਧਰ ਨੇ ਦੱਸਿਆ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਥਾਣਾ ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐੱਸ.ਆਈ. ਪੂਰਨ ਚੰਦ ਨੇ ਪਿੰਡ ਲੱਖਣ ਡੇਰੇ ਨੇੜੇ ਕਥਿਤ ਦੋਸ਼ੀ ਜੋਗਿੰਦਰ ਸਿੰਘ ਵਾਸੀ ਪਿੰਡ ਬੂਟਾਂ ਨੂੰ ਕਾਬੂ ਕਰਕੇ ਜਦੋਂ ...
ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਨਗਰ ਨਿਗਮ ਵਿਚ ਕੰਮ ਕਰਦੇ ਸਫ਼ਾਈ ਸੇਵਕ ਦਾ ਮੋਟਰਸਾਈਕਲ ਚੋਰੀ ਹੋ ਗਿਆ | ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਤੇ ਰਾਕੇਸ਼ ਕੁਮਾਰ ਉਰਫ਼ ਬੌਬੀ ਪੁੱਤਰ ਕਿਸ਼ਨ ਲਾਲ ਵਾਸੀ ਪਲਾਹੀ ਗੇਟ ਫਗਵਾੜਾ ਨੇ ਦੱਸਿਆ ਕਿ ਉਸ ਨੇ ...
ਕਪੂਰਥਲਾ, 11 ਅਕਤੂਬਰ (ਸਡਾਨਾ)- 'ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਥਾਨਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਸੀਨੀਅਰ ਸਿਟੀਜ਼ਨ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਬਜ਼ੁਰਗਾਂ ਦੀ ਸਾਂਭ-ਸੰਭਾਲ' ਵਿਸ਼ੇ 'ਤੇ ...
ਕਪੂਰਥਲਾ, 11 ਅਕਤੂਬਰ (ਸਡਾਨਾ)- ਪਰਾਲੀ ਨੂੰ ਅੱਗ ਲਗਾਉਣ ਦੇ ਖ਼ਤਰਨਾਕ ਰੁਝਾਨ ਨੂੰ ਰੋਕਣ ਲਈ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਸਾਰੇ ਪਿੰਡਾਂ ਵਿਚ ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ | ਇਹ ਪ੍ਰਗਟਾਵਾ ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ ...
ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਵਿਖੇ ਡੇਂਗੂ ਦੇ ਚੱਲ ਰਹੇ ਭਾਰੀ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਵੀ ਹੁਣ ਹਰਕਤ ਵਿਚ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਫਗਵਾੜਾ ਵਿਚ ਪ੍ਰਸ਼ਾਸਨ ਵਲੋਂ ਪਹਿਲਾ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਨਾ ਕਰਕੇ ...
ਕਾਲਾ ਸੰਘਿਆਂ, 11 ਅਕਤੂਬਰ (ਸੰਘਾ)- ਸਥਾਨਕ ਗੁਰਦੁਆਰਾ ਭਗਵਾਨ ਵਾਲਮੀਕਿ ਆਲਮਗੀਰ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ 23 ਅਕਤੂਬਰ ਨੂੰ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਮਾਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX