ਝੂਠ ਦੇ ਪੈਰ ਨਹੀਂ ਹੁੰਦੇ ਪਰ ਜ਼ਹਿਰ ਹੁੰਦਾ ਹੈ-ਵਿਦੇਸ਼ ਰਾਜ ਮੰਤਰੀ
ਨਵੀਂ ਦਿੱਲੀ, 14 ਅਕਤੂਬਰ-ਜਿਨਸੀ ਸ਼ੋਸ਼ਣ ਦੇ ਵਿਵਾਦਿਤ ਇਲਜ਼ਾਮਾਂ 'ਚ ਘਿਰੇ ਵਿਦੇਸ਼ ਰਾਜ ਮੰਤਰੀ ਐਮ. ਜੇ. ਅਕਬਰ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਸਿਆਸੀ ਰੰਗਤ ਦਿੰਦਿਆਂ ਮਾਮਲਾ ਸਾਹਮਣੇ ਆਉਣ ਦੇ ਸਮੇਂ 'ਤੇ ਸਵਾਲ ਉਠਾਏ ਹਨ | ਤਕਰੀਬਨ 1 ਦਰਜਨ ਔਰਤਾਂ ਵਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨਾਲ ਘਿਰੇ ਸਾਬਕਾ ਸੰਪਾਦਕ ਅਤੇ ਮੌਜੂਦਾ ਵਿਦੇਸ਼ ਰਾਜ ਮੰਤਰੀ ਨੇ ਸਾਰੇ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਹ ਇਲਜ਼ਾਮ ਲਾਉਣ ਵਾਲਿਆਂ ਦੇ ਿਖ਼ਲਾਫ਼ ਕਾਨੂੰਨੀ ਕਾਰਵਾਈ ਕਰਨਗੇ | ਵਿਦੇਸ਼ ਰਾਜ ਮੰਤਰੀ ਐਮ. ਜੇ. ਅਕਬਰ 'ਤੇ ਇਨ੍ਹਾਂ ਇਲਜ਼ਾਮਾਂ ਦਾ ਸਿਲਸਿਲਾ 8 ਅਕਤੂਬਰ ਨੂੰ ਉਸ ਵੇਲੇ ਸ਼ੁਰੂ ਹੋਇਆ, ਜਦੋਂ ਇਕ ਔਰਤ ਪੱਤਰਕਾਰ ਨੇ ਤਕਰੀਬਨ 20 ਸਾਲ ਪਹਿਲਾਂ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ | ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ 'ਮੀ-ਟੂ' ਨਾਂਅ ਦੀ ਇਸ ਮੁਹਿੰਮ 'ਚ ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਹੋਰ ਨਾਂਅ ਜੁੜਦੇ ਗਏ | ਅਕਬਰ ਉਸ ਵੇਲੇ ਨਾਇਜ਼ੀਰੀਆ ਦੇ ਦੌਰੇ 'ਤੇ ਸੀ | ਅੱਜ ਸਵੇਰੇ ਤੜਕੇ ਨਾਇਜ਼ੀਰੀਆ ਤੋਂ ਵਾਪਸ ਆਏ ਅਕਬਰ ਦੀ ਰਿਹਾਇਸ਼ ਦੇ ਬਾਹਰ ਹੀ ਪੱਤਰਕਾਰਾਂ ਦੀ ਇਕ ਵੱਡੀ ਭੀੜ ਉਨ੍ਹਾਂ ਦਾ ਇੰਤਜ਼ਾਰ ਕਰਦੀ ਨਜ਼ਰ ਆਈ, ਜੋ ਪਿਛਲੇ ਇਕ ਹਫ਼ਤੇ ਤੋਂ ਸਾਹਮਣੇ ਆ ਰਹੇ ਇਲਜ਼ਾਮਾਂ 'ਤੇ ਵਿਦੇਸ਼ ਰਾਜ ਮੰਤਰੀ ਦੇ ਜਵਾਬ ਦੀ ਉਡੀਕ ਕਰ ਰਹੇ ਸੀ | ਹਾਲਾਂਕਿ ਉਸ ਵੇਲੇ ਜਵਾਬ ਨਾ ਦਿੰਦਿਆਂ ਅਕਬਰ ਨੇ 'ਬਾਅਦ 'ਚ ਤਵਸੀਲੀ ਬਿਆਨ' ਦੇਣ ਦਾ ਕਿਹਾ ਸੀ |
ਆਮ ਚੋਣਾਂ ਤੋਂ ਪਹਿਲਾਂ ਕਿਉਂ ਉੱਠਿਆ ਤੂਫਾਨ-ਅਕਬਰ
ਪੱਤਰਕਾਰ ਤੇ ਸੰਪਾਦਕ ਤੋਂ ਸਿਆਸਤਦਾਨ ਬਣੇ ਅਕਬਰ ਨੇ ਆਮ ਚੋਣਾਂ ਤੋਂ ਪਹਿਲਾਂ ਉੱਠੇ ਇਸ ਤੂਫਾਨ ਦੇ ਸਮੇਂ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਇਸ ਦੇ ਪਿੱਛੇ ਕੋਈ ਏਜੰਡਾ ਹੈ? ਇਸ ਦਾ ਅੰਦਾਜ਼ਾ ਤੁਸੀ (ਪੱਤਰਕਾਰ) ਲਾ ਸਕਦੇ ਹੋ | ਬਿਆਨ 'ਚ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਖ਼ਾਰਜ ਕਰਦਿਆਂ ਅਕਬਰ ਨੇ ਕਿਹਾ ਕਿ ਇਹ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ | ਉਨ੍ਹਾਂ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ, ਪਰ ਉਨ੍ਹਾਂ 'ਚ ਜ਼ਹਿਰ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅਧਿਕਾਰਿਕ ਦੌਰੇ 'ਤੇ ਵਿਦੇਸ਼ 'ਚ ਹੋਣ ਕਾਰਨ ਉਹ ਇਲਜ਼ਾਮਾਂ ਦਾ ਜਵਾਬ ਪਹਿਲਾਂ ਨਹੀਂ ਦੇ ਪਾਏ | 'ਮੀ-ਟੂ' ਮੁਹਿੰਮ ਬਾਰੇ ਅਸਿੱਧੇ ਤੌਰ 'ਤੇ ਬੋਲਦਿਆਂ ਅਕਬਰ ਨੇ ਕਿਹਾ ਕਿ ਕੁਝ ਤਬਕਿਆਂ 'ਚ ਬਿਨਾਂ ਕਿਸੇ ਸਬੂਤ ਦੇ ਇਲਜ਼ਾਮ ਲਾਉਣ ਦੀ ਬਿਮਾਰੀ ਹੋ ਗਈ ਹੈ | ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਰਾਹੀਂ ਉਹ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦੇਣਗੇ | ਅਕਬਰ ਨੇ ਇਲਜ਼ਾਮ ਲਾਉਣ ਵਾਲੀਆਂ ਔਰਤਾਂ ਦਾ ਨਾਂਅ ਲੈ ਕੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ 'ਚੋਂ ਕੁਝ ਨੇ ਇਹ ਵੀ ਕਿਹਾ ਕਿ ਮੈਂ (ਅਕਬਰ) ਕੁਝ ਨਹੀਂ ਕੀਤਾ | ਉਨ੍ਹਾਂ ਇਸੇ ਬਿਆਨ ਦੇ ਹਵਾਲੇ ਨਾਲ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਕੁਝ ਕੀਤਾ ਹੀ ਨਹੀਂ ਤਾਂ ਅੱਗੇ ਦੀ ਕਹਾਣੀ ਕਿਵੇਂ ਬਣੀ | ਇਕ ਹੋਰ ਇਲਜ਼ਾਮ 'ਚ ਪੂਲ ਪਾਰਟੀ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਵਿਦੇਸ਼ ਰਾਜ ਮੰਤਰੀ ਨੇ ਤੈਰਾਕੀ ਨਾ ਆਉਣ ਦੀ ਦਲੀਲ ਵੀ ਪੇਸ਼ ਕੀਤੀ | ਇਸ ਤੋਂ ਇਲਾਵਾ ਇਕ ਔਰਤ ਪੱਤਰਕਾਰ ਵਲੋਂ ਲਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ 'ਤੇ ਵੀ ਟਿੱਪਣੀ ਕਰਦਿਆਂ ਅਕਬਰ ਨੇ ਛੋਟੇ ਦਫ਼ਤਰ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਰੇ ਮੁਲਾਜ਼ਮ ਉਥੇ ਸਿਰਫ਼ ਕੁਝ ਹੀ ਦੂਰੀ 'ਤੇ ਹੁੰਦੇ ਸਨ, ਫਿਰ ਅਜਿਹਾ ਕਿਵੇਂ ਮੁਮਕਿਨ ਹੈ? ਇਲਜ਼ਾਮਾਂ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਇਸ ਮੁੱਦੇ 'ਤੇ ਅਕਬਰ ਦੇ ਅਸਤੀਫ਼ੇ ਦੀ ਮੰਗ ਦਾ ਦਬਾਅ ਕਾਫ਼ੀ ਵਧ ਗਿਆ ਹੈ, ਪਰ ਭਾਜਪਾ ਹਲਕਿਆਂ ਮੁਤਾਬਿਕ ਪ੍ਰਧਾਨ ਮੰਤਰੀ ਕੁਝ ਵੀ ਕਾਰਵਾਈ ਕਰਨ ਤੋਂ ਪਹਿਲਾਂ ਅਕਬਰ ਦਾ ਪੱਖ਼ ਸੁਣ ਕੇ ਹੀ ਕੋਈ ਕਾਰਵਾਈ ਕਰਨਗੇ | ਭਾਜਪਾ ਨੇ ਇਸ ਮਾਮਲੇ 'ਚ ਚੁੱਪੀ ਧਾਰੀ ਹੋਈ ਹੈ | ਇਥੋਂ ਤੱਕ ਕਿ ਅਕਬਰ ਦੇ ਸੀਨੀਅਰ ਮੰਤਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਇਸ 'ਤੇ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ |
ਬਰਗਾੜੀ (ਫ਼ਰੀਦਕੋਟ), 14 ਅਕਤੂਬਰ-ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿਖੇ ਚੱਲ ਰਹੇ ਇਨਸਾਫ਼ ਮੋਰਚਾ ਸਥਾਨ 'ਤੇ ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ 'ਤੇ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਕ੍ਰਿਸ਼ਨਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹਜ਼ਾਰਾਂ ਸੰਗਤਾਂ ਤੋਂ ਇਲਾਵਾ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ੁਰੂ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੋਈ ਖਤਰਾ ਨਹੀਂ ਹੈ ਅਤੇ ਇਹ ਮੋਰਚਾ ਜੈਤੋ ਦੇ ਮੋਰਚੇ ਵਾਂਗ ਮਹਾਨ ਹੈ | ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸੰਗਤਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ | ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਬੇਅਦਬੀ ਅਤੇ ਸ਼ਹੀਦ ਸਿੰਘਾਂ ਦੇ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਨਾ ਚਾਹੀਦਾ ਹੈ ਅਤੇ ਬਾਦਲ ਸਰਕਾਰ ਅਤੇ ਹੁਣ ਦੀ ਕੈਪਟਨ ਸਰਕਾਰ ਨੇ ਆਪਣੇ ਫਰਜ਼ ਪੂਰੇ ਨਹੀਂ ਕੀਤੇ | ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਭਾਰਤ ਵਿਚ ਸਿੱਖਾਂ ਨੂੰ ਇਨਸਾਫ ਦੇਣ ਲਈ ਦੇਸ਼ ਦਾ ਕਾਨੂੰਨ ਅੰਨ੍ਹਾ ਅਤੇ ਬੋਲਾ ਹੈ | ਸਰਕਾਰਾਂ ਇਨਸਾਫ਼ ਦੇਣ ਦੀ ਥਾਂ ਰੈਲੀਆਂ ਅਤੇ ਜਾਂਚ ਕਮੇਟੀਆਂ ਬਣਾ ਰਹੀਆਂ ਹਨ | ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਤੇ ਬਾਦਲਾਂ ਨੇ ਲੋਕਾਂ ਦਾ ਧਿਆਨ ਇਨਸਾਫ਼ ਤੋਂ ਭਟਕਾਉਣ ਲਈ ਰੈਲੀਆਂ ਦੇ ਡਰਾਮੇ ਕੀਤੇ | ਬਾਦਲਾਂ ਦੀ ਤੱਕੜੀ ਸਿਰਫ ਮੇਰਾ ਮੇਰਾ ਤੋਲਦੀ ਹੈ ਅਤੇ ਪਾਰਲੀਮੈਂਟ ਵਿਚ ਇਨਸਾਫ ਮਿਲਣ ਤੱਕ ਹਰ ਰੋਜ ਆਵਾਜ਼ ਉਠਾਉਂਦਾ ਰਹਾਂਗਾ | ਭਾਈ ਮਨਜੀਤ ਸਿੰਘ ਭਰਾਤਾ ਸ਼ਹੀਦ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਸਤਿਕਾਰ ਲਈ ਅਸੀਂ ਸਾਰੇ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਥੇ ਆਏ ਹਾਂ | ਉਨ੍ਹਾਂ ਤਿੰਨਾਂ ਜਥੇਦਾਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਇਤਫਾਕ ਰੱਖਣ ਅਤੇ ਗਰਮ ਨਾਅਰੇ ਵਾਲਿਆਂ ਤੋਂ ਸੁਚੇਤ ਰਹਿਣ | ਇਨ੍ਹਾਂ ਜਥੇਦਾਰ ਸਾਹਿਬਾਨਾਂ ਦਾ ਹਰ ਹੁਕਮ ਸਿਰ ਮੱਥੇ ਮੰਨਾਂਗੇ | ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 7 ਅਤੇ 14 ਅਕਤੂਬਰ ਦੇ ਇਕੱਠ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਇਹ ਲੋਕ ਇਨਸਾਫ਼ ਮਿਲਣ ਤੱਕ ਉੱਠਣ ਵਾਲੇ ਨਹੀਂ | ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਕੌਮ ਨੂੰ ਆਪਣੇ ਹੱਕਾਂ ਲਈ ਮੋਰਚੇ ਲਾਉਣੇ ਪੈ ਰਹੇ ਹਨ | ਉਨ੍ਹਾਂ ਸੁਝਾਅ ਦਿੱਤਾ ਕਿ ਇਨਸਾਫ਼ ਨਾ ਮਿਲਣ ਦੀ ਹਾਲਤ ਵਿਚ ਸਾਨੂੰ ਇਸ ਮੋਰਚੇ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਧਰਮ ਯੁੱਧ ਮੋਰਚੇ ਵਿਚ ਤਬਦੀਲ ਕਰ ਦੇਣਾ ਚਾਹੀਦਾ ਹੈ | ਹਿੰਦੂ ਆਗੂ ਅਸ਼ੋਕ ਚੁੱਘ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਯਾਦਾ ਅਤੇ ਇਨਸਾਫ ਲਈ ਬਰਗਾੜੀ ਆਉਣ | ਪੰਜਾਬ ਵਿਚ ਭਾਈਚਾਰਕ ਸਾਂਝ ਨੂੰ ਕੋਈ ਖਤਰਾ ਨਹੀਂ ਹੈ | ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਕੈਪਟਨ ਨੂੰ ਬਚਾਇਆ ਸੀ ਅਤੇ ਇਸੇ ਤਰ੍ਹਾਂ ਕੈਪਟਨ ਸਰਕਾਰ ਹੁਣ ਬਾਦਲਾਂ ਨੂੰ ਬਚਾ ਰਹੀ ਹੈ | ਸਾਨੂੰ ਸਰਕਾਰਾਂ ਨੂੰ ਇਨਸਾਫ ਦੇਣ ਲਈ ਮਜਬੂਰ ਕਰਨ ਲਈ ਪ੍ਰੋਗਰਾਮ ਦੇਣਾ ਚਾਹੀਦਾ ਹੈ | ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਤੋਂ ਕਿਸੇ ਵੀ ਭਾਈਚਾਰੇ ਨੂੰ ਖ਼ਤਰਾ ਨਹੀਂ ਹੈ | ਕੁਝ ਪ੍ਰੈਸ ਵਾਲੇ ਸਾਨੂੰ ਅੱਤਵਾਦੀ ਕਹਿ ਰਹੇ ਹਨ ਪ੍ਰੰਤੂ ਇਹ ਮੋਰਚਾ 4 ਮਹੀਨੇ ਤੋਂ ਸ਼ਾਂਤਮਈ ਚੱਲ ਰਿਹਾ ਹੈ | ਜਵਾਹਰ ਲਾਲ ਨਹਿਰੂ ਅਤੇ ਪਟੇਲ ਨੇ ਸਾਡੇ ਨਾਲ ਇਨਸਾਫ਼ ਨਹੀਂ ਕੀਤਾ | ਸਿਮਰਨਜੀਤ ਮਾਨ ਦੇ ਬੋਲਣ ਸਮੇਂ ਖਾਲਿਸਤਾਨ ਦੇ ਨਾਅਰੇ ਲੱਗਦੇ ਰਹੇ | ਭਾਈ ਮੋਹਕਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮੂਹ ਭਾਈਚਾਰੇ ਇਕੱਠੇ ਹਨ ਅਤੇ ਬਾਦਲਾਂ ਨੂੰ ਇਕ ਦਿਨ ਇਨ੍ਹਾਂ ਜਥੇਦਾਰਾਂ ਅੱਗੇ ਮਿੰਨਤਾਂ ਕਰਨੀਆਂ ਪੈਣਗੀਆਂ | ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸੂਬੇ ਵਿਚ ਅੰਮਿ੍ਤਧਾਰੀ ਖਾਲਸੇ ਦਾ ਰਾਜ ਹੋਣਾ ਚਾਹੀਦਾ ਹੈ ਅਤੇ ਸਾਨੂੰ ਸਭ ਨੂੰ ਅੰਮਿ੍ਤਧਾਰੀ ਹੋ ਕੇ ਪਤਿਤਪੁਣੇ ਤੋਂ ਰਹਿਤ ਹੋਣਾ ਚਾਹੀਦਾ ਹੈ | ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਲੋੜ ਪੈਣ 'ਤੇ ਸਰਬੱਤ ਖਾਲਸਾ ਵੀ ਸੱਦਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ 7 ਅਕਤੂਬਰ ਅਤੇ ਅੱਜ ਦੇ ਇਕੱਠ ਨੇ ਇਨਸਾਫ ਮੋਰਚੇ ਦੀਆਂ ਮੰਗਾਂ 'ਤੇ ਮੋਹਰ ਲਗਾ ਦਿੱਤੀ ਹੈ ਅਤੇ ਸਰਕਾਰਾਂ ਨੂੰ ਹਰ ਹਾਲਤ ਵਿਚ ਇਨਸਾਫ਼ ਦੇਣਾ ਹੀ ਪਵੇਗਾ | ਜਥੇਦਾਰ ਧਿਆਨ ਸਿੰਘ ਮੰਡ ਨੇ ਸਮੂਹ ਸੰਗਤਾਂ, ਸੰਤ ਮਹਾਂਪੁਰਸ਼ਾਂ, ਸਿਆਸੀ ਨੇਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਇਕੱਠੇ ਹੋਏ ਖਾਲਸਾ ਪੰਥ ਦੀ ਆਵਾਜ਼ ਸੁਣਨੀ ਚਾਹੀਦੀ ਹੈ | ਪੰਥ ਵਿਚ ਹੋਸ਼ ਬਹੁਤ ਹੈ ਅਤੇ ਖ਼ਾਲਸਾ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ | ਪੰਜਾਬ ਦੀ ਭਾਈਚਾਰਕ ਸਾਂਝ ਸਾਡੀ ਪਹਿਲੀ ਜ਼ਿੰਮੇਵਾਰੀ ਹੈ | ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਦਾ ਇਸ ਦੁਨੀਆ 'ਤੇ ਕੁਝ ਨਹੀਂ ਰਹੇਗਾ | ਇਹ ਮੋਰਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣ ਲਈ ਧਰਮ ਦਾ ਮੋਰਚਾ ਹੈ ਅਤੇ ਇਸ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਹੈ | ਦੇਸ਼ ਦੀ ਆਜ਼ਾਦੀ ਲਈ 85 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੀ ਕੌਮ ਕਦੇ ਦੇਸ਼ ਲਈ ਖ਼ਤਰਾ ਨਹੀਂ ਹੋ ਸਕਦੀ | ਦਿੱਲੀ ਸਰਕਾਰ ਅਤੇ ਕੈਪਟਨ ਸਰਕਾਰ ਨੂੰ ਇਕ ਦਿਨ ਬਰਗਾੜੀ ਆ ਕੇ ਹੀ ਇਨਸਾਫ਼ ਦੇਣਾ ਪਵੇਗਾ | ਇਸ ਮੋਰਚੇ ਤੋਂ ਬਾਦਲਾਂ ਅਤੇ ਕੈਪਟਨ ਸਰਕਾਰ ਨੂੰ ਖਤਰਾ ਹੈ ਨਾ ਕਿ ਕਿਸੇ ਭਾਈਚਾਰੇ ਨੂੰ | ਪੰਜਾਬ ਦੇ ਲੋਕ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਦਾ ਵੀ ਬਿਸਤਰਾ ਗੋਲ ਕਰ ਦੇਣਗੇ ਅਤੇ ਖਾਲਸਾ ਪੰਥ ਦੀ ਜਿੱਤ ਹੋਵੇਗੀ | ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਹੋਣ 'ਤੇ ਉਹ ਸਭ ਕੁਝ ਹਵਾਰਾ ਸਾਹਿਬ ਨੂੰ ਸੌਾਪ ਦੇਣਗੇ | ਇਸ ਤੋਂ ਇਲਾਵਾ ਪਰਮਜੀਤ ਸਿੰਘ ਰਹੋਲੀ, ਬੂਟਾ ਸਿੰਘ ਰਣਸੀਂਹਕੇ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵਿੰਦਰ ਸਾਹੋਕੇ, ਗੁਰਪ੍ਰੀਤ ਸਿੰਘ ਰੰਧਾਵਾ, ਬਾਬਾ ਸਰੂਪ ਸਿੰਘ ਚੰਡੀਗੜ੍ਹ, ਹਰਪਾਲ ਸਿੰਘ ਚੀਮਾ ਦਲ ਖਾਲਸਾ, ਜਸਪਾਲ ਸਿੰਘ ਹੇਰਾਂ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਸਤਨਾਮ ਸਿੰਘ ਮਨਾਵਾਂ, ਗੁਰਸੇਵਕ ਸਿੰਘ ਜਵਾਹਰਕੇ, ਵੱਸਣ ਸਿੰਘ ਜ਼ੱਫਰਵਾਲ, ਸਰਬਜੀਤ ਸਿੰਘ ਸੋਹਲ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਰਬਜੀਤ ਕੌਰ ਮਾਣੂੰਕੇ, ਬੀਬੀ ਬਲਜਿੰਦਰ ਕੌਰ, ਸੁਖਦੇਵ ਸਿੰਘ ਭੌਰ, ਕੁਲਦੀਪ ਸਿੰਘ ਪੱਡਾ, ਮੱਖਣ ਸਿੰਘ ਨੰਗਲ, ਲੱਖਾ ਸਿਧਾਣਾ, ਅਬਦੁਲ ਮੀਆਂ ਬਿਹਾਰ, ਜਗਤਾਰ ਸਿੰਘ ਲੰਡੇ, ਮੁਹੰਮਦ ਫਾਰੂਕ ਮਲੇਰਕੋਟਲਾ, ਬਾਬਾ ਬਜਰੰਗੀ ਦਾਸ, ਵਿਧਾਇਕ ਬਲਦੇਵ ਸਿੰਘ ਜੈਤੋ, ਕਿਸਾਨ ਆਗੂ ਸਤਨਾਮ ਸਿੰਘ, ਵਿਧਾਇਕ ਮੀਤ ਹੇਅਰ ਬਰਨਾਲਾ, ਕੰਵਰਪਾਲ ਸਿੰਘ ਬਿੱਟੂ, ਬਾਬਾ ਹਰਚਰਨ ਦਾਸ ਮਲੋਟ, ਗੁਰਮੀਤ ਸਿੰਘ ਖੁੱਡੀਆਂ, ਪੰਥਕ ਤਾਲਮੇਲ ਕਮੇਟੀ ਦੇ ਹਰਵਿੰਦਰ ਸਿੰਘ ਖ਼ਾਲਸਾ, ਸਰਬਜੀਤ ਸੋਹਲ, ਗੁਰਸੇਵਕ ਸਿੰਘ ਹਰਪਾਲਪੁਰ, ਜਸਵੀਰ ਸਿੰਘ ਘੁੰਮਣ, ਕੁਲਦੀਪ ਵਿਰਕ ਆਦਿ ਹਾਜ਼ਰ ਸਨ | ਸ਼ਹੀਦਾਂ ਦੀ ਯਾਦ ਵਿਚ ਦਸਤਾਰ ਸਿਖਲਾਈ ਕੈਂਪ ਅਤੇ ਅੰਮਿ੍ਤ ਸੰਚਾਰ ਕੀਤਾ ਗਿਆ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ |
ਪਰਵਿੰਦਰ ਸਿੰਘ ਜੌੜਾ
ਬਠਿੰਡਾ ਛਾਉਣੀ, 14 ਅਕਤੂਬਰ-ਪੰਜਾਬ ਦੀ ਕਾਂਗਰਸ ਸਰਕਾਰ ਲਈ ਇਹ ਮੁਸ਼ਕਿਲਾਂ ਖੜ੍ਹੀਆਂ ਕਰਨ ਵਾਲੀ ਖ਼ਬਰ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁੱਚੋ (ਰਾਖਵਾਂ) ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਿਖ਼ਲਾਫ਼ ਉੱਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਵਿਖੇ ਹਿੰਦ ਡੰਡ ਵਿਧਾਨ ਦੀ ਗੈਰ-ਜ਼ਮਾਨਤੀ ਧਾਰਾ 420 ਤਹਿਤ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਵਿਧਾਇਕ 'ਤੇ ਦੋਸ਼ ਹੈ ਕਿ ਉਨ੍ਹਾਂ ਦੋ ਫਾਈਨਾਂਸ ਕੰਪਨੀਆਂ ਬਣਾ ਕੇ ਤੇ ਵੱਧ ਵਿਆਜ ਦਾ ਲਾਲਚ ਦੇ ਕੇ ਹਜ਼ਾਰਾਂ ਲੋਕਾਂ ਤੋਂ ਕਰੋੜਾਂ ਰੁਪਏ ਵਸੂਲ ਕੀਤੇ ਤੇ ਫਿਰ ਵਾਪਸ ਕਰਨ ਦਾ ਸਮਾਂ ਆਉਣ 'ਤੇ ਇਹ ਰੁਪਏ ਵਾਪਸ ਨਹੀਂ ਕੀਤੇ | ਮੁਕੱਦਮੇ ਵਿਚ ਕੰਪਨੀ ਦੇ 7 ਹੋਰ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਇਕ ਕਾਮਰੇਡ ਆਗੂ ਵੀ ਹੈ | ਸ਼ਿਕਾਇਤਕਰਤਾ ਔਰਤ ਨੇ 'ਅਜੀਤ' ਦੇ ਇਸ ਪ੍ਰਤੀਨਿਧੀ ਨਾਲ ਫ਼ੋਨ 'ਤੇ ਗੱਲ ਕਰਦਿਆਂ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਕੈਂਸਰ ਦਾ ਮਰੀਜ਼ ਹੈ ਤੇ ਉਸ ਦੀਆਂ ਚਾਰ ਧੀਆਂ ਅਣਵਿਆਹੀਆਂ ਹਨ | ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਹ ਆਰਥਿਕ ਤੇ ਪਰਿਵਾਰਕ ਤੌਰ 'ਤੇ ਬੇਹੱਦ ਨਾਜ਼ੁਕ ਸਥਿਤੀ ਵਿਚ ਹੈ ਤੇ ਉਕਤ ਕੰਪਨੀ ਨੂੰ ਆਪਣਾ ਸਭ ਕੁਝ ਲੁਟਾ ਚੁੱਕੀ ਹੈ, ਇਸ ਦੇ ਬਾਵਜੂਦ ਉਕਤ ਕੰਪਨੀ ਦੇ ਅਧਿਕਾਰੀਆਂ ਵੱਲੋਂ ਉਸ ਨੂੰ 'ਧਮਕੀਆਂ' ਵੀ ਦਿੱਤੀਆਂ ਜਾ ਰਹੀਆਂ ਹਨ | ਓਧਰ ਵਿਧਾਇਕ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ | 'ਅਜੀਤ' ਕੋਲ ਪ੍ਰਾਪਤ ਐਫ.ਆਈ.ਆਰ. ਦੀ ਨਕਲ ਦੀ ਇਬਾਰਤ ਅਨੁਸਾਰ ਵਾਰਡ ਨੰਬਰ 8 ਆਜ਼ਾਦ ਨਗਰ ਰੁਦਰਪੁਰ, ਜ਼ਿਲ੍ਹਾ ਊਧਮ ਸਿੰਘ ਨਗਰ, ਉੱਤਰਾਖੰਡ ਵਾਸੀ ਅਰਮਾਨਾ ਬੇਗ਼ਮ ਪਤਨੀ ਇਰਫਾਨ ਅਲੀ ਨੇ 14 ਅਗਸਤ 2018 ਨੂੰ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਜੀ.ਸੀ.ਏ. ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਤੇ ਐਫ.ਏ.ਯੂ.ਐਨ.ਏ. (ਫਾਊਨਾ) ਦੇ ਤਤਕਾਲੀਨ ਨਿਰਦੇਸ਼ਕ ਤੇ ਹੋਰਨਾਂ ਸੰਚਾਲਕਾਂ, ਜਿਨ੍ਹਾਂ ਵਿਚ ਬੀਬੀ ਫਿਰਦੋਸ਼ ਜਹਾਂ (ਕੰਪਨੀ ਕੋਡ 2009063231), ਉਸ ਦਾ ਪਤੀ ਹਬੀਬ ਅਹਿਮਦ ਵਾਸੀ ਊਧਮ ਸਿੰਘ ਨਗਰ ਉੱਤਰਾਖੰਡ, ਅਮਰਜੀਤ ਸਿੰਘ ਚੀਮਾ ਵਾਸੀ ਬਠਿੰਡਾ, ਗੁਰਦੀਪ ਸਿੰਘ ਵਾਸੀ ਬਠਿੰਡਾ, ਪ੍ਰੀਤਮ ਸਿੰਘ ਵਾਸੀ ਕੋਟਭਾਈ ਜ਼ਿਲ੍ਹਾ ਬਠਿੰਡਾ ਆਦਿ ਨੇ ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਕੰਪਨੀ ਭਾਰਤ ਸਰਕਾਰ ਦੁਆਰਾ ਰਜਿਸਟਰਡ ਹੈ ਤੇ ਆਰ.ਬੀ.ਆਈ. ਦੇ ਮਾਪਦੰਡਾਂ 'ਤੇ ਖਰੀ ਉਤਰਦੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਿਚ ਪੈਸਾ ਨਿਵੇਸ਼ ਕਰਨ 'ਤੇ ਕੰਪਨੀ ਹੋਰਨਾਂ ਕੰਪਨੀਆਂ ਨਾਲੋਂ ਵੱਧ ਵਿਆਜ ਦਿੰਦੀ ਹੈ ਤੇ ਪੈਸੇ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ | ਅਰਮਾਨਾ ਬੇਗ਼ਮ ਨੇ ਦੱਸਿਆ ਕਿ ਉਸ ਨੇ 2010 ਵਿਚ ਨਾ ਸਿਰਫ਼ ਖ਼ੁਦ 20 ਲੱਖ ਰੁਪਏ ਇਸ ਕੰਪਨੀ ਵਿਚ ਨਿਵੇਸ਼ ਕੀਤੇ, ਸਗੋਂ 320 ਮੈਂਬਰ ਹੋਰ ਵੀ ਇਸ ਕੰਪਨੀ ਨੂੰ ਬਣਾ ਕੇ ਦਿੱਤੇ ਸਨ, ਜਿਨ੍ਹਾਂ ਦੇ ਲੱਖਾਂ ਰੁਪਏ ਇਸ ਕੰਪਨੀ ਵਿਚ ਫਸੇ ਹੋਏ ਹਨ | ਉਸ ਨੇ ਦੱਸਿਆ ਕਿ ਇਹ ਨਿਵੇਸ਼ 6 ਸਾਲ ਲਈ ਸੀ ਤੇ 2016 ਵਿਚ ਕੰਪਨੀ ਨੇ ਨਿਵੇਸ਼ ਕੀਤੀ ਗਈ ਰਕਮ ਤੋਂ ਦੁੱਗਣੀ ਤੋਂ ਕੁੱਝ ਵੱਧ ਵਾਪਸ ਕਰਨੀ ਸੀ | ਉਸ ਨੇ ਦੋਸ਼ ਲਾਇਆ ਕਿ ਕੰਪਨੀ ਦੇ ਅਧਿਕਾਰੀਆਂ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਤੇ ਉਹ ਮਿੰਨਤਾਂ ਕਰ-ਕਰ ਕੇ ਹੰਭ ਗਏ ਹਨ | ਉਨ੍ਹਾਂ ਕਿਹਾ ਕਿ ਕੰਪਨੀ ਦੇ ਅਧਿਕਾਰੀ ਉਨ੍ਹਾਂ ਨੂੰ ਪਹਿਲਾਂ ਤਾਂ ਲਾਰੇ ਲਾ ਕੇ ਗੁਮਰਾਹ ਕਰਦੇ ਰਹੇ, ਪ੍ਰੰਤੂ ਹੱਦ ਤਾਂ ਉਦੋਂ ਹੋ ਗਈ ਜਦੋਂ ਕੰਪਨੀ ਦੇ ਕੁਝ ਅਧਿਕਾਰੀਆਂ ਨੇ ਪੈਸਾ ਮੋੜਨ ਤੋਂ ਸਾਫ਼ ਨਾਂਹ ਕਰ ਦਿੱਤੀ | ਉੱਤਰਖੰਡ ਪੁਲਿਸ ਨੇ 50 ਦਿਨ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ 3 ਅਕਤੂਬਰ 2018 ਨੂੰ ਫਿਰਦੋਸ ਜਹਾਂ ਪਤਨੀ ਹਬੀਬ ਅਹਿਮਦ, ਹਬੀਬ ਅਹਿਮਦ ਪੁੱਤਰ ਨਾਮਾਲੂਮ ਵਾਸੀ ਉੱਤਰਾਖੰਡ ਸਮੇਤ ਅਮਰਜੀਤ ਸਿੰਘ ਚੀਮਾ (ਕਾਮਰੇਡ) ਵਾਸੀ ਬਠਿੰਡਾ, ਗੁਰਦੀਪ ਸਿੰਘ ਵਾਸੀ ਬਠਿੰਡਾ, ਪ੍ਰੀਤਮ ਸਿੰਘ (ਵਿਧਾਇਕ) ਵਾਸੀ ਕੋਟਭਾਈ ਬਠਿੰਡਾ, ਯਸ਼ਪਾਲ, ਅਨਿਲ ਤੇ ਰਤਨ ਸਾਰੇ ਵਾਸੀਆਨ ਬਠਿੰਡਾ ਿਖ਼ਲਾਫ਼ ਹਿੰਦ ਡੰਡ ਵਿਧਾਨ ਦੀ ਧਾਰਾ 420 ਤਹਿਤ ਮੁਕੱਦਮਾ ਨੰਬਰ 527 ਥਾਣਾ ਰੁਦਰਪੁਰ ਜ਼ਿਲ੍ਹਾ ਊਦਮ ਸਿੰਘ ਨਗਰ ਉਤਰਾਖੰਡ ਵਿਖੇ ਦਰਜ ਕਰ ਲਿਆ ਹੈ | ਜ਼ਿਕਰ ਕਰਨਾ ਬਣਦਾ ਹੈ ਕਿ ਮੁਕੱਦਮਾ ਦਰਜ ਹੋਏ ਨੂੰ ਭਾਵੇਂ 11 ਦਿਨ ਬੀਤ ਗਏ ਹਨ, ਪ੍ਰੰਤੂ ਵਿਧਾਇਕ ਸਮੇਤ ਕੰਪਨੀ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀਆਂ ਕਈ ਸੂਬਿਆਂ ਵਿਚ ਨਿਵੇਸ਼ ਕੰਪਨੀਆਂ ਹਨ ਅਤੇ ਉਨ੍ਹਾਂ ਵਿਚ ਵੱਧ ਵਿਆਜ ਦੇ ਲਾਲਚ ਵੱਸ ਹਜ਼ਾਰਾਂ ਲੋਕਾਂ ਨੇ ਕਰੋੜਾਂ ਰੁਪਏ ਨਿਵੇਸ਼ ਕੀਤੇ ਹੋਏ ਹਨ | ਇਸ ਤੋਂ ਪਹਿਲਾਂ ਪਿਛਲੇ ਸਾਲ 2017 ਦੀ ਜੁਲਾਈ ਮਹੀਨੇ ਮੱਧ ਪ੍ਰਦੇਸ ਦੀ ਪੰਨਾ ਅਦਾਲਤ ਵੱਲੋਂ ਵੀ ਪੈਸੇ ਨਿਵੇਸ਼ ਦੇ ਅਜਿਹੇ ਹੀ ਮਾਮਲੇ ਵਿਚ ਚੈੱਕ ਬਾਉਂਸ ਹੋਣ ਉਪਰੰਤ ਅਦਾਲਤ ਵਿਚ ਪੇਸ਼ ਨਾ ਹੋਣ ਦੇ ਦੋਸ਼ ਵਿਚ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਮੇਤ ਪੰਜ ਜਣਿਆਂ ਦੇ ਵਾਰੰਟ ਜਾਰੀ ਕੀਤੇ ਗਏ ਸਨ | ਹੋਰਨਾਂ ਸੂਬਿਆਂ ਵਿਚ ਵੀ ਵਿਧਾਇਕ ਿਖ਼ਲਾਫ਼ ਰੋਸ ਪ੍ਰਦਰਸ਼ਨ ਅਤੇ ਪੁਤਲੇ ਫ਼ੂਕ ਮੁਜ਼ਾਹਰੇ ਹੋ ਚੁੱਕੇ ਹਨ, ਜਿਨ੍ਹਾਂ ਸਬੰਧੀ ਦਸਤਾਵੇਜ਼ ਮੌਜੂਦ ਹਨ |
ਮੇਰਾ ਕੰਪਨੀ ਨਾਲ ਕੋਈ ਸਬੰਧ ਨਹੀਂ, ਦੋਸ਼ ਮੈਨੂੰ ਬਦਨਾਮ ਕਰਨ ਲਈ-ਵਿਧਾਇਕ ਕੋਟਭਾਈ
ਮਾਮਲੇ ਸਬੰਧੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਕੰਪਨੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਤੇ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਅਜਿਹੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਜਦੋਂ ਉਨ੍ਹਾਂ ਨੂੰ ਦਰਜ ਮੁਕੱਦਮੇ ਦੀ ਤਫ਼ਸੀਲ ਦੱਸੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੁੱਝ ਨਹੀਂ ਪਤਾ, ਉਹ ਪੜਤਾਲ ਕਰਨਗੇ ਕਿ ਉਨ੍ਹਾਂ ਨੂੰ ਝੂਠਾ ਬਦਨਾਮ ਕਰਨ ਲਈ ਕਿਹੜੀ 'ਤਾਕਤ' ਸਾਜ਼ਿਸ਼ਾਂ ਰਚ ਰਹੀ ਹੈ ਤੇ ਜੋ ਵੀ ਕਾਨੂੰਨੀ ਚਾਰਾਜੋਈ ਸੰਭਵ ਹੋਈ, ਉਹ ਜ਼ਰੂਰ ਕਰਨਗੇ |
ਅੰਮਿ੍ਤਸਰ, 14 ਅਕਤੂਬਰ (ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਦੀ ਅੱਜ ਹੋਈ ਚੋਣ ਵਿਚ ਸ਼ੋੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਦਿੱਲੀ ਦੇ ਨਾਮਵਰ ਸਿੱਖ ਆਗੂ ਸ: ਅਵਤਾਰ ਸਿੰਘ ਹਿਤ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦੀ ਸੂਚਨਾ ਮਿਲੀ ਹੈ | ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਨੇ ਪਟਨਾ ਸਾਹਿਬ ਤੋਂ ਇਸ 'ਅਜੀਤ' ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ ਮੌਕੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਪ੍ਰਧਾਨ ਦੇ ਅਹੁਦੇ ਲਈ ਅਵਤਾਰ ਸਿੰਘ ਹਿਤ ਦਾ ਨਾਂ ਪੇਸ਼ ਕੀਤਾ, ਜਿਸ ਦੀ ਤਾਈਦ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਨੇ ਕੀਤੀ ਤੇ ਜੈਕਾਰਿਆਂ ਦੀ ਗੂੁੰਜ 'ਚ ਸ: ਹਿਤ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਰਬਸੰਮਤੀ ਨਾਲ ਹੀ ਡਾ: ਗੁਰਮੀਤ ਸਿੰਘ ਕਾਨਪੁਰ ਨੂੰ ਮੈਨੇਜਮੈਂਟ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ, ਇੰਦਰਜੀਤ ਸਿੰਘ ਟਾਟਾ ਨਗਰ ਨੂੰ ਮੀਤ ਪ੍ਰਧਾਨ, ਮਹਿੰਦਰ ਸਿੰਘ ਢਿੱਲੋਂ ਨੂੰ ਜਨਰਲ ਸਕੱਤਰ ਤੇ ਸ: ਛਾਬੜਾ ਨੂੰ ਸਕੱਤਰ ਚੁਣ ਲਿਆ ਗਿਆ | ਇਸ ਮੌਕੇ ਨਵੀਂ ਬਣੀ ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਰੱਖਦਿਆਂ ਹੋਇਆਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਵਿਚ ਹੀ ਧਾਰਮਿਕ ਤੇ ਪੰਥਕ ਸੇਵਾਵਾਂ ਨਿਭਾਏਗਾ | ਇਸ ਮੌਕੇ ਸ: ਰੁਮਾਲਿਆਂ ਵਾਲਾ ਵਲੋਂ ਪੇਸ਼ ਕੀਤੇ ਗਏ ਮਤਿਆਂ ਨੂੰ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਇਨ੍ਹਾਂ ਮਤਿਆਂ 'ਚੋਂ ਪਹਿਲੇ ਮਤੇ ਵਿਚ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅੰਮਿ੍ਤਸਰ ਤੋਂ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੀ ਬੱਸ, ਜੋ ਕਿ ਖਾਲੀ ਜਾ ਰਹੀ ਹੈ, ਸਬੰਧੀ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਅੰਮਿ੍ਤਸਰ ਵਿਖੇ ਵੀਜ਼ਾ ਕੇਂਦਰ ਖੋਲਿ੍ਹਆ ਜਾਵੇ ਤਾਂ ਕਿ ਸਿੱਖ ਸੰਗਤਾਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਆਸਾਨੀ ਨਾਲ ਕਰ ਸਕਣ | ਹੋਰਨਾਂ ਮਤਿਆਂ ਵਿਚ ਅੰਮਿ੍ਤਸਰ ਤੋਂ ਪਟਨਾ ਸਾਹਿਬ ਲਈ ਰੋਜ਼ਾਨਾ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਤੇ ਸ੍ਰੀ ਅਕਾਲ ਤਖ਼ਤ ਐਕਸਪ੍ਰੈਸ ਰੇਲ ਗੱਡੀ ਨੂੰ ਰੋਜ਼ਾਨਾ ਚਲਾਏ ਜਾਣ ਦੀ ਮੰਗ ਕੀਤੀ ਗਈ | ਇਸ ਮੌਕੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਨਵੇਂ ਬਣੇ ਪ੍ਰਧਾਨ ਅਵਤਾਰ ਸਿੰਘ ਹਿੱਤ ਤੇ ਹੋਰਨਾਂ ਮੈਂਬਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਦੱਸਣਯੋਗ ਹੈ ਕਿ ਅੱਜ ਹੋਈ ਚੋਣ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਮਨਜਿੰਦਰ ਸਿੰਘ ਸਿਰਸਾ ਅਬਜ਼ਰਵਰ ਵਜੋਂ ਹਾਜ਼ਰ ਸਨ |
ਅਕਾਲੀ ਦਲ ਵਲੋਂ ਦਿੱਲੀ ਦੇ ਸਿੱਖਾਂ ਨੂੰ ਭਰੋਸੇ 'ਚ ਲੈਣ ਦੀ ਕੋਸ਼ਿਸ਼
ਅੱਜ ਦਿੱਲੀ ਦੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਣਾ ਕੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਦਿੱਲੀ ਗੁ: ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਪਾਰਟੀ ਪ੍ਰਤੀ ਨਾਰਾਜ਼ਗੀ ਦੇ ਚਲਦਿਆਂ ਦਿੱਲੀ ਦੇ ਸਿੱਖ ਆਗੂਆਂ ਨੂੰ ਭਰੋਸੇ 'ਚ ਲੈਣ ਦੀ ਇਕ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ | ਸ: ਹਿੱਤ ਨੇ ਵੀ ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਲਈ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ |
ਸਮਾਧ ਭਾਈ, 14 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਰੋਜ਼ਗਾਰ ਦੀ ਖ਼ਾਤਰ ਮਨੀਲਾ ਗਏ ਪਿੰਡ ਮਾਣੂੰਕੇ ਦੇ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਕੁਲਦੀਪ ਸਿੰਘ (33) ਪੁੱਤਰ ਅਮਰਜੀਤ ਸਿੰਘ ਵਾਸੀ ਮਾਣੂੰਕੇ
ਲਗਪਗ 3 ਸਾਲ ਪਹਿਲਾਂ ਰੁਜ਼ਗਾਰ ਦੀ ਖ਼ਾਤਰ ਮਨੀਲਾ ਗਿਆ ਸੀ ਪਰ ਬੀਤੇ ਦਿਨੀਂ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਮਨੀਲਾ 'ਚ ਲੁੱਟ-ਖੋਹ ਉਪਰੰਤ ਕੁਲਦੀਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਮਿ੍ਤਕ ਦੇ ਵੱਡੇ ਭਰਾ ਦੀ ਵੀ ਮੌਤ ਹੋ ਗਈ ਸੀ ਅਤੇ ਉਸ ਦੀ ਪਤਨੀ ਦਾ ਇਸ (ਕੁਲਦੀਪ ਸਿੰਘ) ਨਾਲ ਵਿਆਹ ਕਰ ਦਿੱਤਾ ਗਿਆ ਸੀ, ਹੁਣ ਮਿ੍ਤਕ ਆਪਣੇ ਪਿੱਛੇ ਇਕ ਲੜਕੀ ਅਤੇ ਕੁੱਝ ਮਹੀਨਿਆਂ ਦਾ ਲੜਕਾ ਛੱਡ ਗਿਆ ਹੈ | ਇਸ ਮੌਤ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ |
ਭਦੌੜ, 14 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ 'ਚ ਅੱਜ ਪੱਤੀ ਬੀਰ ਸਿੰਘ ਕੋਠੀ ਬੀੜ ਰੋਡ 'ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ | ਪਿਛਲੇ 3 ਸਾਲਾਂ ਤੋਂ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ | ਜਿਸ ਸਬੰਧੀ ਵਿਰੋਧੀ ਧਿਰ 'ਤੇ ਪਹਿਲਾਂ ਹੀ ਥਾਣਾ ਭਦੌੜ ਵਿਖੇ ਪਰਚਾ ਦਰਜ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਪੁੱਤਰ ਗੁਰਜੀਤ ਸਿੰਘ ਆਪਣੇ ਖੇਤ 'ਚ ਕੰਬਾਇਨ ਨਾਲ ਝੋਨਾ ਵਢਾ ਰਿਹਾ ਸੀ ਕਿ ਇਸ ਦੌਰਾਨ ਖੇਤ ਆ ਕੇ ਕੁਝ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਜਗਦੀਪ ਸਿੰਘ ਤੇ ਕੰਬਾਇਨ ਚਾਲਕ ਹੈਪੀ ਸਿੰਘ ਪੁੱਤਰ ਸਿੰਦਰ ਸਿੰਘ ਦੀ ਮੌਤ ਹੋ ਗਈ | ਇਸ ਤੋਂ ਇਲਾਵਾ ਕੰਬਾਇਨ ਦਾ ਮਾਲਕ ਗੁਰਸੇਵਕ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ |
ਕਾਬੁਲ, 14 ਅਕਤੂਬਰ (ਪੀ. ਟੀ. ਆਈ.)-ਅਫਗਾਨ ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨ ਲੜਾਕਿਆਂ ਨੇ ਪੱਛਮੀ ਫਰਾਹ ਸੂਬੇ ਵਿਚ ਇਕ ਫ਼ੌਜੀ ਕੈਂਪ 'ਤੇ ਹਮਲਾ ਕਰਕੇ 17 ਅਫਗਾਨ ਸੈਨਿਕਾਂ ਨੂੰ ਮਾਰ ਦਿੱਤਾ ਅਤੇ 11 ਹੋਰਨਾਂ ਨੂੰ ਅਗਵਾ ਕਰ ਲਿਆ | ਫਰਾਹ ਸੂਬੇ 'ਚ ਪੁਸ਼ਕ ਰੋਡ ਦੇ ਜ਼ਿਲ੍ਹਾ ਮੁਖੀ ਘਾਸੂਦੀਨ ਨੂਰਜ਼ੇਈ ਨੇ ਕਿਹਾ ਕਿ ਹਮਲੇ ਵਿਚ ਚਾਰ ਹੋਰ ਸੈਨਿਕ ਜ਼ਖ਼ਮੀ ਵੀ ਹੋ ਗਏ | ਇਹ ਹਮਲਾ ਸਨਿਚਰਵਾਰ ਦੇਰ ਰਾਤ ਸ਼ੁਰੂ ਹੋਇਆ ਅਤੇ ਐਤਵਾਰ ਸਵੇਰ ਤਕ ਜਾਰੀ ਰਿਹਾ | ਉਨ੍ਹਾਂ ਦੱਸਿਆ ਕਿ ਤਾਲਿਬਾਨ ਨੇ ਕੈਂਪ ਨੇੜੇ ਦੋ ਚੈਕ ਪੋਸਟਾਂ 'ਤੇ ਵੀ ਹਮਲਾ ਕਰਕੇ ਹਥਿਆਰ ਅਤੇ ਅਸਲਾ ਖੋਹ ਲਿਆ | ਫਰਾਹ ਵਿਚ ਸੂਬਾ ਕੌਾਸਲ ਦੇ ਮੈਂਬਰ ਅਬਦੁਲ ਸਮਾਦ ਸਲੇਹੀ ਨੇ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੈਂਪ ਦੀ ਰਾਖੀ ਕਰ ਰਹੇ ਸੈਨਿਕਾਂ ਨੂੰ ਕੋਈ ਹਵਾਈ ਜਾਂ ਜ਼ਮੀਨੀ ਸਹਾਇਤਾ ਨਹੀਂ ਮਿਲੀ | ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਤਾਲਿਬਾਨ ਬਾਗੀ ਲਗਪਗ ਹਰ ਰੋਜ਼ ਸੁਰੱਖਿਆ ਬਲਾਂ 'ਤੇ ਹਮਲੇ ਕਰ ਹਨ ਅਤੇ ਉਨ੍ਹਾਂ ਨੇ ਦੇਸ਼ ਭਰ ਵਿਚ ਕਈ ਜ਼ਿਲਿ੍ਹਆਂ 'ਤੇ ਕਬਜ਼ਾ ਕਰ ਲਿਆ ਹੈ |
ਨਵੀਂ ਦਿੱਲੀ/ਗੁਹਾਟੀ, 14 ਅਕਤੂਬਰ (ਏਜੰਸੀਆਂ ਰਾਹੀਂ)-ਇਕ ਇਤਿਹਾਸਕ ਫ਼ੈਸਲੇ 'ਚ ਸੈਨਿਕ ਅਦਾਲਤ ਕੋਰਟ ਮਾਰਸ਼ਲ ਨੇ 1994 ਵਿਚ ਆਸਾਮ 'ਚ ਆਲ ਆਸਾਮ ਸਟੂਡੈਂਟਸ ਯੂਨੀਅਨ ਦੇ ਪੰਜ ਨੌਜਵਾਨ ਕਾਰਕੁਨਾਂ ਨੂੰ ਝੂਠੇ ਮੁਕਾਬਲੇ 'ਚ ਮਾਰਨ ਬਦਲੇ ਇਕ ਸਾਬਕਾ ਮੇਜਰ ਜਨਰਲ, ਦੋ ਕਰਨਲਾਂ ...
ਜਲੰਧਰ, 14 ਅਕਤੂਬਰ (ਮੇਜਰ ਸਿੰਘ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਤੋਂ ਵਿਧਾਇਕ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫ਼ਾ ਪ੍ਰਵਾਨ ਕਰਨ 'ਚ ਰਾਜਸੀ ਕਾਰਨਾਂ ਕਰਕੇ ਦੋਰੀ ਹੋ ਸਕਦੀ ਹੈ | ਸ: ਫੂਲਕਾ ਨੇ ਬੀਤੇ ਦਿਨ ਦੀ ਈ.ਮੇਲ ਰਾਹੀਂ ਵਿਧਾਨ ਸਭਾ ...
ਨਵੀਂ ਦਿੱਲੀ, 14 ਅਕਤੂਬਰ (ਉਪਮਾ ਡਾਗਾ ਪਾਰਥ)-ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੂੰ ਤਕਰੀਬਨ ਇਕ ਮਹੀਨੇ ਤੱਕ ਦਿੱਲੀ ਦੇ ਏਮਜ਼ 'ਚ ਇਲਾਜ ਤੋਂ ਬਾਅਦ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਉਨ੍ਹਾਂ ਨੂੰ ਏਅਰ ਐਾਬੂਲੈਂਸ
ਰਾਹੀ ਗੋਆ ਲਿਜਾਇਆ ਗਿਆ | ...
ਹੋਣਹਾਰ ਧੀਆਂ
ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਰੁਝਾਨ ਨੇ ਹੋਣਹਾਰ ਧੀਆਂ ਦੀ ਕਦਰ ਪਾਈ ਹੈ | ਪੜ੍ਹਾਈ ਵਿਚ ਹੁਸ਼ਿਆਰ ਚੰਗੇ ਬੈਂਡ ਪ੍ਰਾਪਤ ਕਰਨ ਵਾਲੀਆਂ ਗ਼ਰੀਬ ਘਰਾਂ ਦੀਆਂ ਹੋਣਹਾਰ ਧੀਆਂ ਆਪਣੀ ਯੋਗਤਾ ਦੇ ਸਿਰ 'ਤੇ ਨਾ ਸਿਰਫ਼ ਦੁਨੀਆ ਦੇ ਚੰਗੇ ਮੁਲਕਾਂ ਵਿਚ ਜਾ ਕੇ ...
ਡਾਕਟਰਾਂ ਨੇ ਬੇਟੇ ਨੂੰ 'ਬ੍ਰੇਨ ਡੈੱਡ' ਐਲਾਨਿਆ
ਗੁੜਗਾਓਾ, 14 ਅਕਤੂਬਰ (ਪੀ. ਟੀ. ਆਈ.)-ਗੁੜਗਾਓਾ 'ਚ ਆਪਣੇ ਹੀ ਸੁਰੱਖਿਆ ਕਰਮੀ ਵਲੋਂ ਮਾਰੀਆਂ ਗੋਲੀਆਂ 'ਚ ਜ਼ਖ਼ਮੀ ਹੋਈ ਜੱਜ ਦੀ ਪਤਨੀ ਦੀ ਅੱਜ ਹਸਪਤਾਲ 'ਚ ਮੌਤ ਹੋ ਗਈ ਜਦਕਿ ਉਸ ਦੇ 18 ਸਾਲਾ ਲੜਕੇ ਨੂੰ ਡਾਕਟਰਾਂ ਨੇ ...
ਰਾਏਪੁਰ, 14 ਅਕਤੂਬਰ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਰਾਜਾਨੰਦਗਾਓਾ ਜ਼ਿਲ੍ਹੇ 'ਚ ਅੱਜ ਇਕ ਟਰੱਕ ਅਤੇ ਗੱਡੀ ਦੀ ਟੱਕਰ 'ਚ 10 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 4 ਹੋਰ ਜ਼ਖ਼ਮੀ ਹੋ ਗਏ ਹਨ | ਪੁਲਿਸ ਨੇ ਦੱਸਿਆ ਕਿ ਰਾਜਾਨੰਦਗਾਓਾ-ਦਰਗ ਮਾਰਗ 'ਤੇ ਹਾਦਸਾ ਅੱਜ ਸਵੇਰੇ ਸੋਮਨੀ ...
ਨਵੀਂ ਦਿੱਲੀ, 14 ਅਕਤੂਬਰ (ਪੀ. ਟੀ. ਆਈ.)-ਓਡੀਸ਼ਾ ਪੁਲਿਸ ਦੇ ਵਿਸ਼ੇਸ਼ ਆਪਰੇਸ਼ਨ ਗਰੁੱਪ ਦੇ ਸਹਾਇਕ ਕਮਾਂਡੈਂਟ ਪ੍ਰਮੋਦ ਕੁਮਾਰ ਸਤਪਤੀ ਨੂੰ ਨਕਸਲੀਆਂ ਨਾਲ ਲੜਦੇ ਸਮੇਂ ਜਾਨ ਕੁਰਬਾਨ ਕਰਨ ਬਦਲੇ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ | ਗ੍ਰਹਿ ...
ਸ੍ਰੀਨਗਰ, 14 ਅਕਤੂਬਰ (ਏਜੰਸੀ)-ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਮੁਫਤ ਦੁਰਘਟਨਾ ਬੀਮਾ ਨੂੰ 5 ਲੱਖ ਰੁਪਏ ਤੱਕ ਵਧਾ ਦਿੱਤਾ ਹੈ | ਇਹ ਫੈਸਲਾ ਰਾਜ ਭਵਨ 'ਚ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਦੀ ...
ਮੁੰਬਈ, 14 ਅਕਤੂਬਰ (ਏਜੰਸੀ)-ਫ਼ਿਲਮ ਨਿਰਮਾਤਾ ਸੁਭਾਸ਼ ਘਈ 'ਤੇ ਅਣਪਛਾਤੀ ਔਰਤ ਤੋਂ ਬਾਅਦ ਹੁਣ ਇਕ ਅਦਾਕਾਰ ਤੇ ਮਾਡਲ ਨੇ ਉਨ੍ਹਾਂ ਿਖ਼ਲਾਫ਼ ਛੇੜਛਾੜ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਰਸੋਵਾ ਥਾਣੇ 'ਚ ਬੀਤੀ ਰਾਤ ਇਹ ...
ਜੰਮੂ, 14 ਅਕਤੂਬਰ (ਏਜੰਸੀ)-ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਸਥਿਤ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨੀ ਸੈਨਾ ਨੇ ਐਤਵਾਰ ਨੂੰ ਗੋਲੀਬਾਰੀ ਕੀਤੀ | ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਜਵਾਨਾਂ ਨੇ ਵੀ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ ਅਤੇ ...
ਇਸਤਾਂਬੁਲ, 14 ਅਕਤੂਬਰ (ਏਜੰਸੀ)-ਪੱਛਮੀ ਤੁਰਕੀ 'ਚ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਿਹਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਬੱਚਿਆਂ ਸਣੇ 22 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 13 ਹੋਰ ਜ਼ਖ਼ਮੀ ਹੋ ਗਏ | ਮੀਡੀਆ ਰਿਪੋਰਟਾਂ ਅਨੁਸਾਰ ਉਕਤ ਵਾਹਨ ਇਜ਼ਮੀਰ ਖ਼ੇਤਰ 'ਚ ਇਕ ...
ਨਵੀਂ ਦਿੱਲੀ, 14 ਅਕਤੂਬਰ (ਏਜੰਸੀ)- ਕਾਂਗਰਸ ਨੇ ਕਿਹਾ ਹੈ ਕਿ ਵਿਦੇਸ਼ ਰਾਜ ਮੰਤਰੀ ਐਮ.ਜੇ. ਅਕਬਰ 'ਤੇ ਲੱਗੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ 'ਚ ਦੇਸ਼ ਦੇ ਲੋਕ ਉਨ੍ਹਾਂ ਦੀ ਰਾਇ ...
ਢਾਕਾ, 14 ਅਕਤੂਬਰ (ਏਜੰਸੀ)-ਬੰਗਲਾਦੇਸ਼ ਹਾਈਕੋਰਟ ਵਲੋਂ ਅੱਜ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ੀਆ ਦੀ ਸਮੀਖਿਆ ਪਟੀਸ਼ਨ ਨੂੰ ਰੱਦ ਕਰਦਿਆਂ ਹੇਠਲੀ ਅਦਾਲਤ ਨੂੰ ਉਨ੍ਹਾਂ ਿਖ਼ਲਾਫ਼ ਚਲ ਰਹੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਸੁਣਵਾਈ ਜਾਰੀ ਰੱਖਣ ਦੀ ਇਜਾਜ਼ਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX