ਤਾਜਾ ਖ਼ਬਰਾਂ


ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  2 minutes ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ...
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ
. . .  18 minutes ago
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ...
ਬਾਬੇ ਨਾਨਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ- ਕੋਵਿੰਦ
. . .  14 minutes ago
ਸੁਲਤਾਨਪੁਰ ਲੋਧੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮਗਰੋਂ ਪੰਜਾਬ...
ਮਹਾਰਾਸ਼ਟਰ 'ਚ ਰਾਜਪਾਲ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
. . .  47 minutes ago
ਮੁੰਬਈ, 12 ਨਵੰਬਰ- ਮਹਾਰਾਸ਼ਟਰ ਦੇ ਰਾਜਪਾਲ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਜਾਣ ਦੀ ਤਿਆਰੀ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿਸੋਦੀਆ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  56 minutes ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ....
ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੱਦੀ ਕੈਬਨਿਟ ਦੀ ਬੈਠਕ
. . .  1 minute ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ...
ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਯੋਗ ਗੁਰੂ ਬਾਬਾ ਰਾਮਦੇਵ ਅਤੇ ਸ਼੍ਰੋਮਣੀ ਅਕਾਲੀ ਦਲ ਦੇ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੋਨੀਆ ਗਾਂਧੀ ਨੇ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਆਪਸੀ ...
ਸੋਨੀਆ ਗਾਂਧੀ ਨੇ ਅੱਜ ਸ਼ਰਦ ਪਵਾਰ ਨਾਲ ਕੀਤੀ ਗੱਲਬਾਤ- ਖੜਗੇ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ...
ਅਜਨਾਲਾ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 550 ਸਾਲਾ ਪ੍ਰਕਾਸ਼ ਪੁਰਬ
. . .  about 2 hours ago
ਅਜਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅੱਜ ਅਜਨਾਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ...
ਸਪੋਰਟਸ ਦੀ ਦੁਕਾਨ 'ਚੋਂ ਚੋਰਾਂ ਨੇ ਸ਼ਟਰ ਤੋੜ ਕੇ ਨਗਦੀ ਕੀਤੀ ਚੋਰੀ
. . .  about 2 hours ago
ਰਾਜਪੁਰਾ, 12 ਨਵੰਬਰ (ਰਣਜੀਤ ਸਿੰਘ)- ਇੱਥੋਂ ਦੀ ਕਸਤੂਰਬਾ ਰੋਡ 'ਤੇ ਸਥਿਤ ਸਪੋਰਟਸ ਦੀ ਇੱਕ ਦੁਕਾਨ 'ਚੋਂ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਨਗਦੀ ਅਤੇ ਹੋਰ ਸਮਾਨ ਚੋਰੀ ਕਰ...
ਕੁਝ ਸਮੇਂ 'ਚ ਸ਼ੁਰੂ ਹੋਵੇਗਾ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ
. . .  about 2 hours ago
ਨਨਕਾਣਾ ਸਾਹਿਬ (ਪਾਕਿਸਤਾਨ), 12 ਨਵੰਬਰ (ਸਾਹਿਬ ਸਿੰਘ)- ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਜਾਇਆ ਜਾ ਰਿਹਾ...
ਮੁੰਬਈ 'ਚ ਅੱਜ ਖੜਗੇ ਅਤੇ ਅਹਿਮਦ ਪਟੇਲ ਐੱਨ. ਸੀ. ਪੀ. ਨੇਤਾਵਾਂ ਨਾਲ ਕਰਨਗੇ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਅਹਿਮਦ ਪਟੇਲ ਮੁੰਬਈ 'ਚ ਅੱਜ...
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ
. . .  about 2 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ...........
550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ
. . .  about 3 hours ago
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ। ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 2 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਟੇਕਿਆ ਮੱਥਾ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  about 3 hours ago
ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਹੋਈ ਮੌਤ
. . .  about 3 hours ago
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 3 hours ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 4 ਲੱਖ ਦੇ ਕਰੀਬ ਸੰਗਤ
. . .  about 3 hours ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਰਾਜੋਆਣਾ ਨੂੰ ਵੱਡੀ ਰਾਹਤ, ਸਰਕਾਰ ਨੇ ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ
. . .  about 4 hours ago
ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
. . .  about 4 hours ago
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 5 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸ੍ਰੀ ਬੇਰ ਸਾਹਿਬ ਹੋਣਗੇ ਨਤਮਸਤਕ
. . .  about 6 hours ago
ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ
. . .  about 6 hours ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਅਦਾਰਾ ਅਜੀਤ ਵੱਲੋਂ ਸਮੂਹ ਪਾਠਕਾਂ ਤੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ
. . .  about 6 hours ago
ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  1 day ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  1 day ago
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  1 day ago
ਮੁੰਬਈ : ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ ਅਜੀਤ ਪਵਾਰ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਸੁਲਤਾਨਪੁਰ ਲੋਧੀ ਹੋਣਗੇ ਨਤਮਸਤਕ
. . .  1 day ago
ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨਾਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ
. . .  1 day ago
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵੱਖ-ਵੱਖ ਫੁੱਲਾਂ ਨਾਲ ਕੀਤੀ ਗਈ ਸਜਾਵਟ
. . .  1 day ago
ਅਸੀ ਸਰਕਾਰ ਬਣਾਉਣ ਲਈ ਤਿਆਰ - ਆਦਿਤਆ ਠਾਕਰੇ
. . .  1 day ago
ਸੜਕ ਹਾਦਸੇ 'ਚ ਫ਼ੌਜ ਦੇ ਜਵਾਨ ਦੀ ਮੌਤ
. . .  1 day ago
ਭੇਦਭਰੀ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ 6 ਦੁਧਾਰੂ ਮੱਝਾਂ ਦੀ ਮੌਤ
. . .  1 day ago
ਦੋ ਕਿੱਲੋ ਸੋਨਾ, 45 ਕਿੱਲੋ ਚਾਂਦੀ ਅਤੇ ਲੱਖਾਂ ਦੀ ਨਗਦੀ ਚੋਰੀ
. . .  1 day ago
ਖੁਈਆ ਸਰਵਰ ਗੋਲੀ ਕਾਂਡ : ਪੁਲਿਸ ਨੇ ਜਾਰੀ ਕੀਤਾ ਨੋਟਿਸ
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਬੇਕਾਬੂ ਕਾਰ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਇਆ ਵਿਸ਼ਾਲ ਨਗਰ ਕੀਰਤਨ
. . .  1 day ago
ਸੋਨੀਆ ਗਾਂਧੀ ਨੇ ਊਧਵ ਠਾਕਰੇ ਨਾਲ ਫੋਨ 'ਤੇ ਕੀਤੀ ਗੱਲਬਾਤ
. . .  1 day ago
ਲਤਾ ਮੰਗੇਸ਼ਕਰ ਹਸਪਤਾਲ 'ਚ ਦਾਖਲ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਨਾਇਡੂ ਨੇ ਆਪਣੀ ਰਿਹਾਇਸ਼ 'ਤੇ ਸੱਦੇ ਸਾਰੀਆਂ ਪਾਰਟੀਆਂ ਦੇ ਮੈਂਬਰ
. . .  1 day ago
ਮਮਤਾ ਬੈਨਰਜੀ ਨੇ 'ਬੁਲਬੁਲ' ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਖੱਟਰ
. . .  about 1 hour ago
ਸੰਜੇ ਰਾਓਤ ਹਸਪਤਾਲ 'ਚ ਦਾਖ਼ਲ
. . .  about 1 hour ago
ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  6 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਅੱਸੂ ਸੰਮਤ 550

ਹੁਸ਼ਿਆਰਪੁਰ / ਮੁਕੇਰੀਆਂ

ਜ਼ਿਲ੍ਹੇ 'ਚ ਬਹੁ-ਗਿਣਤੀ ਫ਼ੇਲ੍ਹ ਦੁੱਧ ਤੇ ਦੁੱਧ ਪਦਾਰਥਾਂ ਦੇ ਸੈਂਪਲਾਂ ਨੇ ਵਜਾਈ ਖ਼ਤਰੇ ਦੀ ਘੰਟੀ

-ਬਲਜਿੰਦਰਪਾਲ ਸਿੰਘ-
ਹੁਸ਼ਿਆਰਪੁਰ, 14 ਅਕਤੂਬਰ- ਜ਼ਿਲ੍ਹਾ ਹੁਸ਼ਿਆਰਪੁਰ 'ਚ ਵਿਕ ਰਹੇ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਲੋਕਾਂ ਦੀ ਸਿਹਤ ਲਈ ਲਾਭਕਾਰੀ ਹੋਣ ਦੀ ਥਾਂ ਖ਼ਤਰਨਾਕ ਸਾਬਿਤ ਹੋ ਸਕਦੇ ਹਨ | ਪਿਛਲੇ ਸਮੇਂ ਦੌਰਾਨ ਸਿਹਤ ਵਿਭਾਗ ਵਲੋਂ ਭਰੇ ਗਏ ਦੁੱਧ ਪਦਾਰਥਾਂ ਦੇ ਸੈਂਪਲਾਂ 'ਚੋਂ ਵੱਡੀ ਗਿਣਤੀ 'ਚ ਸੈਂਪਲ ਹੋਣ ਦੀ ਖ਼ਬਰ ਹੈ | ਖ਼ਤਰਨਾਕ ਗੱਲ ਇਹ ਹੈ ਕਿ ਫ਼ੇਲ੍ਹ ਹੋਏ ਸੈਂਪਲ ਨਾ ਸਿਰਫ਼ ਸਬ-ਸਟੈਂਡਡ (ਘਟੀਆ ਦਰਜੇ ਦੇ), ਸਗੋਂ ਅਣ-ਸੇਫ਼ (ਸਿਹਤ ਲਈ ਖ਼ਤਰਨਾਕ) ਵੀ ਪਾਏ ਗਏ ਹਨ | ਤਿਉਹਾਰੀ ਮੌਸਮ ਦੌਰਾਨ ਅਜਿਹੇ ਸੈਂਪਲਾਂ ਦਾ ਫ਼ੇਲ੍ਹ ਹੋਣਾ ਲੋਕਾਂ ਦੀ ਸਿਹਤ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ | ਹਾਲਤ ਇਹ ਹੈ ਕਿ ਸਤੰਬਰ ਮਹੀਨੇ ਭਰੇ ਗਏ ਦੁੱਧ ਦੇ 15 ਤੇ ਦੁੱਧ ਪਦਾਰਥਾਂ ਦੇ 11 ਸੈਂਪਲਾਂ, ਜਿਨ੍ਹਾਂ 'ਚੋਂ 10 ਦੀ ਰਿਪੋਰਟ ਆਈ, ਜਿਸ 'ਚੋਂ 8 ਸੈਂਪਲ ਫ਼ੇਲ੍ਹ ਪਾਏ ਗਏ, ਜਦਕਿ 16 ਦੀ ਰਿਪੋਰਟ ਆਉਣੀ ਬਾਕੀ ਹੈ | ਇਨ੍ਹਾਂ ਹਲਾਤਾਂ 'ਚ ਜਿਥੇ ਸਿਹਤ ਮਹਿਕਮੇ ਵਲੋਂ ਕਾਰਵਾਈ ਹੋਰ ਤੇਜ਼ ਕੀਤੇ ਜਾਣ ਦੀ ਜ਼ਰੂਰਤ ਹੈ, ਉਥੇ ਉਪਭੋਗਤਾਵਾਂ ਨੂੰ ਵੀ ਜਾਗਰੂਕ ਹੋ ਕੇ ਪੋ੍ਰਸੈੱਸ ਕੀਤਾ ਹੋਇਆ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਆਦਿ ਨੂੰ ਹੀ ਵਰਤੋਂ 'ਚ ਲਿਆਉਣਾ ਚਾਹੀਦਾ ਹੈ | ਪਿਛਲੇ ਦਿਨੀਂ ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸ਼ੁਰੂ ਕੀਤੀ ਮੁਹਿੰਮ ਤਹਿਤ ਜਿਸ ਤਰ੍ਹਾਂ ਸਥਾਨਕ ਖ਼ਾਨਪੁਰੀ ਗੇਟ 'ਚ ਸਥਿਤ 'ਕ੍ਰਿਸ਼ਨਾ ਟਰੇਡਰਜ਼' ਉਤੇ ਛਾਪਾ ਮਾਰ ਕੇ ਉਥੋਂ 270 ਕਿੱਲੋ ਨਕਲੀ ਦੇਸੀ ਘਿਓ ਬਰਾਮਦ ਕੀਤਾ ਗਿਆ ਸੀ, ਉਸ ਨਾਲ ਸ਼ਹਿਰ 'ਚ ਹੜਕੰਪ ਮਚ ਗਿਆ ਸੀ | ਇਥੇ ਜ਼ਿਕਰਯੋਗ ਹੈ ਕਿ ਉਕਤ ਫੜ੍ਹੇ ਗਏ ਘਿਓ ਦੇ ਡੱਬਿਆਂ 'ਤੇ ਗੋਪੀ ਨਾਂਅ ਦੇ ਬ੍ਰਾਂਡ ਦੇ ਨਾਲ-ਨਾਲ ਭਗਵਾਨ ਸ੍ਰੀ ਕ੍ਰਿਸ਼ਨ ਦੀ ਫ਼ੋਟੋ ਦਾ ਲੇਬਲ ਵੀ ਲਗਾਇਆ ਹੋਇਆ ਸੀ | ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਨਕਲੀ ਦੇਸੀ ਘਿਓ ਬਨਸਪਤੀ ਘਿਓ 'ਚ ਕਈ ਤਰ੍ਹਾਂ ਦੇ ਕੈਮੀਕਲ ਮਿਲਾ ਕੇ ਤਿਆਰ ਕੀਤਾ ਜਾਂਦਾ ਸੀ | ਸਿਹਤ ਵਿਭਾਗ ਅਨੁਸਾਰ 80 ਰੁਪਏ ਕਿੱਲੋ ਵਿਕਣ ਵਾਲੇ ਬਨਸਪਤੀ ਘਿਓ ਨੂੰ ਨਕਲੀ ਦੇਸੀ ਘਿਓ ਬਣਾ ਕੇ 350 ਰੁਪਏ ਤੋਂ 400 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ |

ਮਿਲਾਵਟਖੋਰਾਂ ਖ਼ਿਲਾਫ਼ ਵਿਭਾਗ ਵਲੋਂ ਮੁਹਿੰਮ ਜਾਰੀ- ਡਾ: ਸੇਵਾ ਸਿੰਘ

ਇਸ ਸਬੰਧੀ ਜਦੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ: ਸੇਵਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਹੋਰ ਵੀ ਹੈਰਾਨੀਜਨਕ ਤੱਥ ਜ਼ਾਹਿਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਫ਼ੇਲ੍ਹ ਹੋ ਰਹੇ ਹਨ, ਉਹ ਲੋਕਾਂ ਲਈ ਵੱਡੀ ਖ਼ਤਰੇ ਦੀ ਘੰਟੀ ...

ਪੂਰੀ ਖ਼ਬਰ »

ਲੋਕ ਜਾਗਰੂਕ ਹੋ ਕੇ ਦੁੱਧ ਤੇ ਦੁੱਧ ਪਦਾਰਥਾਂ ਨੂੰ ਖਰੀਦਣ-ਡਾ: ਰੇਨੂੰ ਸੂਦ

ਸਿਵਲ ਸਰਜਨ ਡਾ: ਰੇਨੂੰ ਸੂਦ ਨੇ ਕਿਹਾ ਤਿਉਹਾਰਾਂ ਦੇ ਮੌਸਮ ਦੇ ਚੱਲਦਿਆਂ ਲੋਕਾਂ ਨੂੰ ਜਾਗਰੂਕ ਹੋ ਕੇ ਹੀ ਦੁੱਧ ਤੇ ਉਸ ਤੋਂ ਬਣੇ ਪਦਾਰਥਾਂ ਨੂੰ ਖ਼ਰੀਦਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਮਿਲਾਵਟਖੋਰਾਂ ਿਖ਼ਲਾਫ਼ ਲਗਾਤਾਰ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਜ਼ਖ਼ਮੀ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)- ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਅਜੇ ਕੁਮਾਰ ਵਾਸੀ ਪੁਰਹੀਰਾਂ ਜੋ ਕਿ ਇਕ ਨਿੱਜੀ ਫੈਕਟਰੀ 'ਚ ਕੰਮ ਕਰਦਾ ਹੈ, ਬਾਅਦ ਦੁਪਹਿਰ ਆਪਣੇ ਮੋਟਰਸਾਈਕਲ ਨੰ: ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ ਦੀ ਮੈਡੀਕਲ ਜਾਂਚ ਯਕੀਨੀ ਬਣਾਈ ਜਾਵੇ- ਡੀ. ਸੀ.

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸਮੇਂ-ਸਮੇਂ 'ਤੇ ਮੈਡੀਕਲ ਜਾਂਚ ਯਕੀਨੀ ਬਣਾਈ ਜਾਵੇ, ਉਪਰੰਤ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਸਾਹਮਣੇ ਆਉਣ 'ਤੇ ਇਲਾਜ ਦੇ ਵੀ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)- ਖੇਤਾਂ 'ਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਸਿਵਲ ਹਸਪਤਾਲ ਪਹੰੁਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਹਸਪਤਾਲ 'ਚ ਹਾਜ਼ਰ ਬਸਪਾ ...

ਪੂਰੀ ਖ਼ਬਰ »

ਟਾਂਡਾ ਖੇਤਰ 'ਚ ਵਾਪਰ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ 'ਚ ਸਹਿਮ

ਟਾਂਡਾ ਉੜਮੁੜ, 14 ਅਕਤੂਬਰ (ਦੀਪਕ ਬਹਿਲ)- ਟਾਂਡਾ 'ਚ ਆਏ ਦਿਨ ਲੁੱਟ-ਖੋਹ, ਗੋਲੀਆਂ ਚਲਾਉਣ ਤੇ ਬੈਂਕਾਂ ਵਿਚ ਚੋਰੀ ਦੀਆਂ ਹੁੰਦੀਆਂ ਵਾਰਦਾਤਾਂ ਨੇ ਇਲਾਕੇ ਵਿਚ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ | ਪਿਛਲੇ 50 ਦਿਨਾਂ ਵਿਚ 40 ਲੁੱਟ-ਖੋਹ ਦੀਆਂ ...

ਪੂਰੀ ਖ਼ਬਰ »

ਡੇਅਰੀ ਯੂਨੀਅਨ ਦੇ ਪ੍ਰਧਾਨ 'ਤੇ ਗੋਲੀ ਚਲਾਉਣ ਦੇ ਮਾਮਲੇ ਦਾ ਮੁੱਖ ਦੋਸ਼ੀ ਗਿ੍ਫ਼ਤਾਰ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)- ਚਾਰਾ ਮੰਡੀ 'ਚ ਹੋਈ ਤਕਰਾਰ ਤੋਂ ਬਾਅਦ ਡੇਅਰੀ ਯੂਨੀਅਨ ਦੇ ਪ੍ਰਧਾਨ ਦੇ ਘਰ 'ਚ ਜ਼ਬਰਦਸਤੀ ਵੜ ਕੇ ਹੱ ਤਿਆ ਦੀ ਨੀਅਤ ਨਾਲ ਗੋਲੀ ਚਲਾਉਣ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਮਾਮਲਾ ਦਰਜ

ਹਰਿਆਣਾ, 14 ਅਕਤੂਬਰ (ਹਰਮੇਲ ਸਿੰਘ ਖੱਖ)- ਹਰਿਆਣਾ ਪੁਲਿਸ ਵਲੋਂ ਇਕ ਵਿਅਕਤੀ ਿਖ਼ਲਾਫ਼ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇੰਸਪੈਕਟਰ ਹਰਵਿੰਦਰ ਪਾਲ ਸਿੰਘ ਮਾਈਨਿੰਗ ਅਫ਼ਸਰ ਹੁਸ਼ਿਆਰਪੁਰ ਸਮੇਤ ...

ਪੂਰੀ ਖ਼ਬਰ »

ਸਵਾਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ

ਸਮੁੰਦੜਾ, 14 ਅਕਤੂਬਰ (ਤੀਰਥ ਸਿੰਘ ਰੱਕੜ)- ਪਿੰਡ ਧਮਾਈ ਨਜ਼ਦੀਕ ਸਵਾਰੀਆਂ ਨਾਲ ਭਰੀ ਇਕ ਬੱਸ ਦੇ ਮੂਹਰੇ ਅਚਾਨਕ ਟਰੈਕਟਰ-ਟਰਾਲੀ ਆ ਜਾਣ ਕਾਰਨ ਬੱਸ ਬੇਕਾਬੂ ਹੋ ਕੇ ਬੱਸ ਅੱਡੇ ਨਾਲ ਜਾ ਟਕਰਾਈ, ਜਿਸ ਨਾਲ ਸਵਾਰੀਆਂ ਦੇ ਬੈਠਣ ਲਈ ਬਣਾਇਆ ਕਮਰਾ ਬੁਰੀ ਤਰ੍ਹਾਂ ਨੁਕਸਾਨਿਆ ...

ਪੂਰੀ ਖ਼ਬਰ »

ਮਾਲਵਾ ਚੈਲੇਂਜ ਰੇਸ ਜਿੱਤ ਕੇ ਬਲਰਾਜ ਚੌਹਾਨ ਚੌਥੀ ਵਾਰ ਬਣੇ ਸੁਪਰ ਰੈਂਡਨਰਜ਼

ਹੁਸ਼ਿਆਰਪੁਰ, 14 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਲੁਧਿਆਣਾ ਰੈਂਡਨਰਜ਼ ਵਲੋਂ ਕਰਵਾਈ ਮਾਲਵਾ ਚੈਲੇਂਜ 400 ਕਿਲੋਮੀਟਰ ਸਾਈਕਲ ਰੇਸ 'ਚ ਹੁਸ਼ਿਆਰਪੁਰ ਦੇ ਉਘੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਭਾਗ ਲੈ ਕੇ ਦਿੱਤੇ ਸਮੇਂ ਤੋਂ ਪਹਿਲਾਂ ਰੇਸ ਮੁਕੰਮਲ ਕਰਕੇ ਚੌਥੀ ਵਾਰ ...

ਪੂਰੀ ਖ਼ਬਰ »

ਸੈਚਾਂ 'ਚ ਗੁਰੂ ਰਵਿਦਾਸ ਨੂੰ ਸਮਰਪਿਤ ਕੀਰਤਨ ਦਰਬਾਰ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)- ਸ਼ੋ੍ਰਮਣੀ ਸ੍ਰੀ ਗੁਰੁੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਤੇ ਸ੍ਰੀ ਗੁਰੂੁ ਰਵਿਦਾਸ ਵੈਲਫੈਅਰ ਸੁਸਾਇਟੀ ਸੈਚਾਂ ਵਲੋਂ ਸ੍ਰੀ ਗੁਰੁੂ ਰਵਿਦਾਸ ਨੂੰ ਸਮਰਪਿਤ 17ਵਾਂ ਕੀਰਤਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

ਮੁਲਾਜ਼ਮ ਫ਼ਰੰਟ ਕਰੇਗਾ ਸੂਬਾ ਪੱਧਰੀ ਰੈਲੀ

ਮੁਕੇਰੀਆਂ, 14 ਅਕਤੂਬਰ (ਰਾਮਗੜ੍ਹੀਆ)- ਪੰਜਾਬ ਮੁਲਾਜ਼ਮ ਫ਼ਰੰਟ ਦੇ ਝੰਡੇ ਹੇਠ ਕੰਮ ਕਰ ਰਹੀਆਂ ਪੰਜਾਬ ਦੀਆਂ ਪ੍ਰਮੁੱਖ ਜਥੇਬੰਦੀਆਂ ਅਧਿਆਪਕ ਦਲ ਪੰਜਾਬ, ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ, ਕਰਮਚਾਰੀ ਦਲ ਪੰਜਾਬ, ਆਲ ਇੰਡੀਆ ਮਜ਼ਦੂਰ ਦਲ, ਪੀ.ਆਰ.ਟੀ.ਸੀ. ...

ਪੂਰੀ ਖ਼ਬਰ »

ਪੰਜਾਬ ਦੀਆਂ ਖੰਡ ਮਿੱਲਾਂ ਵੱਲ 600 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ

ਮੁਕੇਰੀਆਂ, 14 ਅਕਤੂਬਰ (ਰਾਮਗੜ੍ਹੀਆ)- ਭਾਵੇਂ ਗੰਨੇ ਦੀ ਪਿੜਾਈ ਦਾ ਸੀਜ਼ਨ 2018-2019 ਸਿਰ 'ਤੇ ਆ ਗਿਆ ਹੈ ਤੇ ਕਿਸਾਨ ਜਥੇਬੰਦੀਆਂ ਅਕਤੂਬਰ ਮਹੀਨੇ ਪੰਜਾਬ ਦੀਆਂ ਸਾਰੀਆਂ ਖੰਡ ਮਿਲਾਂ ਚਾਲੂ ਕਰਨ ਦੀ ਮੰਗ ਕਰ ਰਹੀਆਂ ਹਨ ਪ੍ਰੰਤੂ ਦੂਸਰੇ ਪਾਸੇ ਪੰਜਾਬ ਦੇ ਕਿਸਾਨਾਂ ਵਲੋਂ ...

ਪੂਰੀ ਖ਼ਬਰ »

ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਲੋਕ ਸਹਿਯੋਗ ਦੇਣ- ਜ਼ਿਲ੍ਹਾ ਪੁਲਿਸ ਮੁਖੀ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ ਨੇ ਗ੍ਰੀਨ ਵੈਲੀ ਪਾਰਕ ਨੂੰ ਲੋਕ ਅਰਪਣ ਕਰਨ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਲੋਕ ਸਫ਼ਾਈ ਮੁਹਿੰਮ 'ਚ ਮਦਦ ਕਰਨਗੇ ਤਾਂ ਹੁਸ਼ਿਆਰਪੁਰ ਨੂੰ ਸੂਬੇ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਗੁੱਜਰ ਪਰਿਵਾਰ ਦੇ ਦੋ ਪਸ਼ੂਆਂ ਦੀ ਮੌਤ

ਮਿਆਣੀ, 14 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)- ਬੇਟ ਇਲਾਕੇ ਦੇ ਪਿੰਡ ਟਾਹਲੀ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਗੁੱਜਰ ਪਰਿਵਾਰ ਦੇ ਦੋ ਪਸ਼ੂਆਂ ਦੀ ਮੌਤ ਹੋ ਗਈ | ਇਸ ਹਾਦਸੇ ਵਿਚ ਗੁੱਜਰ ਪਰਿਵਾਰ ਦੀ ਇਕ ਮੱਝ ਅਤੇ ਇਕ ਝੋਟਾ ...

ਪੂਰੀ ਖ਼ਬਰ »

ਲੁੱਟ-ਖੋਹ ਦੇ ਮਾਮਲੇ 'ਚ 3 ਿਖ਼ਲਾਫ਼ ਮਾਮਲਾ ਦਰਜ

ਹਰਿਆਣਾ, 14 ਅਕਤੂਬਰ (ਹਰਮੇਲ ਸਿੰਘ ਖੱਖ)- ਹਰਿਆਣਾ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਲੁੱਟ-ਖੋਹ ਦੇ ਮਾਮਲੇ 'ਚ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬਿਪਨ ਪੁੱਤਰ ਜਸਪਾਲ ਸਿੰਘ ਵਾਸੀ ਡਡਿਆਣਾ ਕਲਾਂ ਥਾਣਾ ਹਰਿਆਣਾ 13 ਅਕਤੂਬਰ ਨੂੰ ਕਰੀਬ 2 ਵਜੇ ਆਪਣੇ ...

ਪੂਰੀ ਖ਼ਬਰ »

ਹਾਜੀਪੁਰ 'ਚ ਨਕਲੀ ਮਠਿਆਈਆਂ ਤੇ ਪਨੀਰ ਦੀ ਵਿਕਰੀ ਜ਼ੋਰਾਂ 'ਤੇੇ

ਹਾਜੀਪੁਰ, 14 ਅਕਤੂਬਰ (ਰਣਜੀਤ ਸਿੰਘ)- ਹਾਜੀਪੁਰ ਤੇ ਇਸ ਦੇ ਨਾਲ ਲੱਗਦੇ ਇਲਾਕੇ 'ਚ ਦੁਕਾਨਦਾਰਾਂ ਵਲੋਂ ਨਕਲੀ ਮਿਠਾਈਆਂ ਤੇ ਨਕਲੀ ਪਨੀਰ ਨੂੰ ਭੰਡਾਰ ਕਰਨਾ ਸ਼ੁਰੂ ਕਰ ਦਿੱਤਾ ਹੈ | ਟੰਨਾਂ ਦੇ ਹਿਸਾਬ ਨਾਲ ਨਕਲੀ ਖਾਣ ਦਾ ਸਾਮਾਨ ਬਾਹਰਲੇ ਜ਼ਿਲਿ੍ਹਆਂ ਤੋਂ ਹਾਜੀਪੁਰ ਤੇ ...

ਪੂਰੀ ਖ਼ਬਰ »

ਗੁਰਦੁਆਰਾ ਰਾਮਪੁਰ ਖੇੜਾ 'ਚ ਗੁਰਬਾਣੀ ਕੰਠ ਮੁਕਾਬਲੇ

ਗੜ੍ਹਦੀਵਾਲਾ, 14 ਅਕਤੂਬਰ (ਚੱਗਰ, ਗੋਂਦਪੁਰ)- ਗੁਰਦੁਆਰਾ ਰਾਮਪੁਰ ਖੇੜਾ ਵਿਖੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਅਭਿਆਸ ਕਮਾਈ ਸਮਾਗਮ ਦੌਰਾਨ ਹਰ ਸਾਲ ਦੀ ਤਰ੍ਹਾਂ ਛੋਟੇ ਬੱਚਿਆਂ ਨੂੰ ਸਿੱਖ ਵਿਰਸੇ ਤੇ ਗੁਰਬਾਣੀ ਨਾਲ ਜੋੜਨ ਲਈ ਕਰਵਾਏ ...

ਪੂਰੀ ਖ਼ਬਰ »

ਭਗਵਾਨ ਸ੍ਰੀ ਰਾਮ ਦੇ ਵਿਆਹ ਸਬੰਧੀ ਸ਼ੋਭਾ ਯਾਤਰਾ ਸਜਾਈ

ਦਸੂਹਾ, 14 ਅਕਤੂਬਰ (ਭੁੱਲਰ)- ਸ੍ਰੀ ਰਾਮ ਲੀਲ੍ਹਾ ਕਮੇਟੀ ਦਸੂਹਾ ਵਲੋਂ ਭਗਵਾਨ ਸ੍ਰੀ ਰਾਮ ਦੇ ਵਿਆਹ ਸਬੰਧੀ ਸ਼ੋਭਾ ਯਾਤਰਾ ਸਜਾਈ ਗਈ ਜੋ ਸ੍ਰੀ ਮਹਾਵੀਰ ਮੰਦਿਰ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਇਮਲੀ ਚੋਕ, ਬੈਕ ਰੋਡ, ਮਿਆਣੀ ਰੋਡ, ਵਿਜੈ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਹਰਿਆਣਾ, 14 ਅਕਤੂਬਰ (ਹਰਮੇਲ ਸਿੰਘ ਖੱਖ)- ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਕਸਬਾ ਹਰਿਆਣਾ ਵਿਖੇ ਹੋਈ | ਇਸ ਮੌਕੇ ਹਰਦੇਵ ਸਿੰਘ ਧੂਤ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਰਾਜੋਵਾਲ) ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਗਿਲਜੀਆਂ ਨੇ ਦਾਣਾ ਮੰਡੀ ਗੜ੍ਹਦੀਵਾਲਾ 'ਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ

ਗੜ੍ਹਦੀਵਾਲਾ, 14 ਅਕਤੂਬਰ (ਚੱਗਰ, ਗੋਂਦਪੁਰ)- ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਵਲੋਂ ਦਾਣਾ ਮੰਡੀ ਗੜ੍ਹਦੀਵਾਲਾ ਵਿਖੇ ਝੋਨੇ ਦੀ ਖਰੀਦ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਮੰਡੀ ਵਿਚ ਫਸਲ ਲੈ ਕੇ ਆਉਣ ...

ਪੂਰੀ ਖ਼ਬਰ »

ਸੜਕ 'ਤੇ ਮਰੇ ਪਏ ਪਸ਼ੂਆਂ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ

ਤਲਵਾੜਾ, 14 ਅਕਤੂਬਰ (ਸੁਰੇਸ਼ ਕੁਮਾਰ)- ਤਲਵਾੜਾ-ਮੁਕੇਰੀਆਂ ਸੜਕ 'ਤੇ ਆਏ ਦਿਨ ਵਾਹਨਾਂ ਦੀ ਫੇਟ ਵੱਜਣ ਨਾਲ ਪਸ਼ੂਆਂ ਦੀ ਮੌਤ ਹੋ ਰਹੀ ਹੈ ¢ ਅਜਿਹੇ ਮਰੇ ਜਾਨਵਰਾਂ ਨੂੰ ਹਟਾਉਣਾ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਤਲਵਾੜਾ ਕਮੇਟੀ ਦੇ ਅਧਿਕਾਰੀ ਇਸ ਤੋਂ ਅਣਜਾਣ ਬਣੇ ...

ਪੂਰੀ ਖ਼ਬਰ »

ਪਰਮਜੀਤ ਸਿੰਘ ਪੰਜੋਰ ਵਲੋਂ ਸੁਖਦੇਵ ਸਿੰਘ ਦੀ ਨਿਯੁਕਤੀ ਦਾ ਸਵਾਗਤ

ਦਸੂਹਾ, 14 ਅਕਤੂਬਰ (ਕੌਸ਼ਲ)- ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ ਪਰਮਜੀਤ ਸਿੰਘ ਪੰਜੋਰ ਵਲੋਂ ਨਵ-ਨਿਯੁਕਤ ਬਲਾਕ ਪ੍ਰਧਾਨ ਐਸ. ਸੀ. ਵਿੰਗ ਸੁਖਦੇਵ ਸਿੰਘ ਲੰਗਰਪੁਰ ਦੀ ਨਿਯੁਕਤੀ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ, ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ ਐਡਵੋਕੇਟ ...

ਪੂਰੀ ਖ਼ਬਰ »

ਗਲੇ-ਸੜੇ ਫਲਾਂ ਤੇ ਸਬਜ਼ੀਆਂ ਦੇ ਢੇਰ ਦੇ ਰਹੇ ਬਿਮਾਰੀਆਂ ਨੂੰ ਸੱਦਾ

ਗੜਸ਼ੰਕਰ, 14 ਅਕਤੂਬਰ (ਸੁਮੇਸ਼ ਬਾਲੀ)- ਸ੍ਰੀ ਕ੍ਰਿਸ਼ਨ ਗਊਸ਼ਾਲਾ ਤੇ ਫੂਡ ਸਪਲਾਈ ਦਫਤਰ ਨੇੜੇ ਸੜਕ ਦੇ ਕੰਢੇ 'ਤੇ ਲੱਗੇ ਗਲੇ-ਸੜੇ ਫਲਾਂ ਤੇ ਸਬਜ਼ੀਆਂ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਸਬਜ਼ੀ ਮੰਡੀ ਵਿਚ ਵਪਾਰੀਆਂ ਵਲੋਂ ਲਿਆਂਦੀ ਜਾਂਦੀ ਸਬਜ਼ੀ ਤੇ ਫਲਾਂ ...

ਪੂਰੀ ਖ਼ਬਰ »

ਸੇਵਾ ਕੇਂਦਰ ਬੰਦ ਹੋਣ ਕਾਰਨ ਕੰਢੀ ਦੇ ਲੋਕ ਹੋ ਰਹੇ ਹਨ ਭਾਰੀ ਖੱਜਲ-ਖ਼ੁਆਰ

ਤਲਵਾੜਾ, 14 ਅਕਤੂਬਰ (ਸੁਰੇਸ਼ ਕੁਮਾਰ)- ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਲੋਂ ਲੋਕਾਂ ਦੀ ਸਹੂਲਤਾਂ ਲਈ ਖੋਲ੍ਹੇ ਸੇਵਾ ਕੇਂਦਰਾਂ ਵਿਚੋਂ ਜ਼ਿਆਦਾਤਰ ਸੇਵਾ ਕੇਂਦਰ ਕਾਂਗਰਸ ਸਰਕਾਰ ਨੇ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਬੰਦ ਕਰਕੇ ਲੋਕਾਂ ਦੀ ਖੱਜਲ ਖ਼ੁਆਰੀ ਦਾ ਰਾਹ ...

ਪੂਰੀ ਖ਼ਬਰ »

ਪੰਦਰਵਾੜੇ ਦੌਰਾਨ 825 ਤੋਂ ਵੱਧ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ

ਦਸੂਹਾ, 14 ਅਕਤੂਬਰ (ਭੁੱਲਰ)- ਸਿਵਲ ਹਸਪਤਾਲ ਦਸੂਹਾ ਵਿਖੇ ਦੰਦਾਂ ਦੇ ਪੰਦਰਵਾੜੇ ਦੌਰਾਨ 825 ਤੋਂ ਵੱਧ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ | ਸਿਵਲ ਹਸਪਤਾਲ ਦਸੂਹਾ ਦੇ ਕਾਰਜਕਾਰੀ ਐਸ. ਐਮ. ਓ. ਡੈਂਟਲ ਸਰਜਨ ਡਾ: ਗੁਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਰੂਰਤਮੰਦ ...

ਪੂਰੀ ਖ਼ਬਰ »

ਰਾਮੂਥਿਆੜਾ ਵਿਖੇ ਗੁਰਮਤਿ ਸਮਾਗਮ 25 ਤੋਂ

ਨਸਰਲਾ, 14 ਅਕਤੂਬਰ (ਸਤਵੰਤ ਸਿੰਘ ਥਿਆੜਾ)- ਸੰਤ ਸਤਪਾਲ ਸਿੰਘ ਸਾਹਰੀ ਵਾਲਿਆਂ ਦੀ ਰਹਿਨੁਮਾਈ, ਜਥੇਦਾਰ ਬਾਬਾ ਜੋਗਾ ਸਿੰਘ ਰਾਮੂਥਿਆੜੇ ਵਾਲਿਆਂ ਦੇ ਯਤਨਾਂ ਸਦਕਾ ਸੰਤ ਈਸ਼ਰ ਸਿੰਘ ਰਾੜ੍ਹਾ ਸਾਹਿਬ ਵਾਲਿਆਂ ਦੀ ਸਾਲਾਨਾ ਯਾਦ ਨੂੰ ਤਾਜ਼ਾ ਕਰਦਿਆਂ ਸਮੂਹ ਨਗਰ ਵਾਸੀ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਨੂੰ ਇਲਾਜ ਲਈ ਆਰਥਿਕ ਮਦਦ

ਘੋਗਰਾ, 14 ਅਕਤੂਬਰ (ਆਰ. ਐਸ. ਸਲਾਰੀਆ)- ਪਿੰਡ ਘੋਗਰਾ ਦੇ ਵਸਨੀਕ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਲੋੜਵੰਦ ਪਰਿਵਾਰ ਦੀ ਲੜਕੀ ਜੋ ਕਿ ਪਿਛਲੇ 10-15 ਦਿਨਾਂ ਤੋਂ ਕਾਫ਼ੀ ਬਿਮਾਰ ਸੀ, ਪਰਿਵਾਰ ਗ਼ਰੀਬ ਹੋਣ ਕਰਕੇ ਲੜਕੀ ਇਲਾਜ ਕਰਵਾਉਣ ਤੋਂ ਅਸਮਰਥ ਸੀ ਜਿਸ ਲਈ ...

ਪੂਰੀ ਖ਼ਬਰ »

ਸੰਸਾਰਪੁਰ-ਮੱਕੋਵਾਲ ਵਿਖੇ ਸਫ਼ਾਈ ਪੰਦਰ੍ਹਵਾੜਾ ਮਨਾਇਆ

ਪੱਸੀ ਕੰਢੀ, 14 ਅਕਤੂਬਰ (ਜਗਤਾਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ-ਮੱਕੋਵਾਲ ਵਿਖੇ ਮਹਿੰਦਰਾ ਐਾਡ ਮਹਿੰਦਰਾ ਫਾਈਨਾਂਸ ਕੰਪਨੀ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਫ਼ਾਈ ਪੰਦ੍ਹਰਵਾੜਾ ਮਨਾਇਆ ਗਿਆ, ਜਿਸ ਵਿਚ ਮਹਿੰਦਰਾ ਐਾਡ ਮਹਿੰਦਰਾ ਫਾਈਨਾਂਸ ...

ਪੂਰੀ ਖ਼ਬਰ »

ਐਕਸ-ਸਰਵਿਸਮੈਨ ਸੋਸ਼ਲ ਵੈਲਫੇਅਰ ਟਰਸੱਟ ਦੀ ਮੀਟਿੰਗ

ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਤਹਿਸੀਲ ਕੰਪਲੈਕਸ ਵਿਕੇ ਐਕਸ-ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਦੀ ਮੀਟਿੰਗ ਪ੍ਰਧਾਨ ਚੂਹੜ ਸਿੰਘ ਧਮਾਈ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸੰਸਥਾ ਵਲੋਂ ਵੱਖ-ਵੱਖ ਮਤੇ ਪਾਸ ਕਰਦੇ ਹੋਏ ਪਿੰਡ ਕੁੱਕੜ ਮਜਾਰਾ ਵਿਖੇ ਨਹਿਰੀ ...

ਪੂਰੀ ਖ਼ਬਰ »

ਕੁਲਾਰ ਵਲੋਂ ਟਾਂਡਾ 'ਚ ਰਾਮ-ਲੀਲ੍ਹਾ ਦਾ ਉਦਘਾਟਨ

ਟਾਂਡਾ ਉੜਮੁੜ, 14 ਅਕਤੂਬਰ (ਦੀਪਕ ਬਹਿਲ)- ਸ੍ਰੀ ਅਰਜਨ ਕਲੱਬ ਟਾਂਡਾ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦਾ ਉਦਘਾਟਨ ਕਮਲਜੀਤ ਸਿੰਘ ਕੁਲਾਰ ਨੇ ਕੀਤਾ, ਜਦਕਿ ਮੁੱਖ ਮਹਿਮਾਨ ਵਜੋਂ ਕੰਵਲਜੀਤ ਸਿੰਘ ਤੁਲੀ ਤੇ ਸੋਨੂੰ ਖੰਨਾ ਹਾਜ਼ਰ ਹੋਏ | ਇਸ ਮੌਕੇ ਕੁਲਾਰ ਨੇ ਕਿਹਾ ਕਿ ...

ਪੂਰੀ ਖ਼ਬਰ »

ਕੱਲ੍ਹ ਤੋਂ ਪਲਾਸਟਿਕ ਲਿਫਾਫਿਆਂ ਦੀ ਵਰਤੋ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਜਾਣਗੇ-ਕਮਿਸ਼ਨਰ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ: ਬੀ.ਆਰ ਅੰਬੇਦਕਰ ਮੀਟਿੰਗ ਹਾਲ ਵਿਖੇ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਮੀਟਿੰਗ ਕੀਤੀ ਗਈ | ਇਸ ਮੌਕੇ ਸਹਾਇਕ ਕਮਿਸ਼ਨਰ ...

ਪੂਰੀ ਖ਼ਬਰ »

ਗ੍ਰੀਨ ਵਿਊ ਪਾਰਕ ਦੀ ਖਸਤਾ ਹਾਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਰਾਜੇਸ਼ ਸ਼ਰਮਾ ਨੇ ਸਥਾਨਕ ਗ੍ਰੀਨ ਵਿਊ ਪਾਰਕ ਦੀ ਖਸਤਾ ਹਾਲਤ ਤੇ ਉਸ 'ਚ ਫੈਲੀ ਗੰਦਗੀ ਨੂੰ ਲੈ ਕੇ ਨਗਰ ਨਿਗਮ ਹੁਸ਼ਿਆਰਪੁਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਧੀਮਾਨ ...

ਪੂਰੀ ਖ਼ਬਰ »

ਐਮਾਂ ਮਾਂਗਟ ਵਿਖੇ ਜਾਗਰਣ ਕਰਵਾਇਆ

ਐਮਾਂ ਮਾਂਗਟ, 14 ਅਕਤੂਬਰ (ਗੁਰਾਇਆ)- ਸ੍ਰੀ ਭਗਵਤੀ ਜਾਗਰਣ ਕਮੇਟੀ ਕਸਬਾ ਐਮਾਂ ਮਾਂਗਟ ਵਲੋਂ ਮਾਨਵਤਾ ਦੀ ਭਲਾਈ ਲਈ ਸਾਲਾਨਾ 6ਵਾਂ ਜਾਗਰਣ ਕਰਵਾਇਆ ਗਿਆ | ਜਾਗਰਣ ਤੋਂ ਪਹਿਲਾਂ ਮਾਂ ਚਿੰਤਪੁਰਨੀ ਦੇ ਦਰਬਾਰ ਤੋਂ ਲਿਆਂਦੀ ਗਈ ਜੋਤ ਦੇ ਵੱਖ-ਵੱਖ ਪਿੰਡਾਂ ਵਿਚ ਸ਼ੋਭਾ ...

ਪੂਰੀ ਖ਼ਬਰ »

ਖੁਰਾਲਗੜ੍ਹ ਤੋਂ ਖੇੜਾ ਕਲਮੋਟ ਸੜਕ ਦੀ ਮੁਰੰਮਤ ਕਰਨ ਦੀ ਮੰਗ

ਬੀਣੇਵਾਲ, 14 ਅਕਤੂਬਰ (ਬੈਜ ਚੌਧਰੀ)- ਬੇਸ਼ੱਕ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਸ੍ਰੀ ਖੁਰਾਲਗੜ ਸਾਹਿਬ ਨੂੰ ਹਰ ਪਾਸੇ ਤੋਂ 18 ਫੁੱਟ ਚੌੜੀਆਂ ਸੜਕਾਂ ਨਾਲ ਜੋੜਨ ਦੀ ਗੱਲ ਕਹੀ ਜਾ ਰਹੀ ਹੈ ਪਰ ਸ੍ਰੀ ਖੁਰਾਲਗੜ੍ਹ ਸਾਹਿਬ ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਖੇ ਜਾਗਰੂਕਤਾ ਸਮਾਗਮ

ਮੁਕੇਰੀਆਂ, 14 ਅਕਤੂਬਰ (ਸਰਵਜੀਤ ਸਿੰਘ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਕੁਦਰਤੀ ਆਫ਼ਤਾਂ ਤੋਂ ਬਚਾਅ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਨੇ ਕੁਦਰਤੀ ਆਫ਼ਤਾਂ ਤੋਂ ਬਚਾਅ ਸਬੰਧੀ ਭਾਸ਼ਣ ਤੇ ਨਾਟਕ ਪੇਸ਼ ਕੀਤੇ ਤੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 14 ਅਕਤੂਬਰ (ਸਰਵਜੀਤ ਸਿੰਘ)- ਨੰਬਰਦਾਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਯੂਨੀਅਨ ਦੇ ਜਰਨਲ ਸਕੱਤਰ ਸੁਰਜੀਤ ਸਿੰਘ ਲੋਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨੰਬਰਦਾਰ ਕੁਸ਼ਲ ਸਿੰਘ ਨਿੱਕੂਚੱਕ, ਪ੍ਰਦੀਪ ਕੁਮਾਰ ਜਮਾਲਪੁਰ, ਬਲਵੀਰ ਸਿੰਘ ਮੁਕੇਰੀਆਂ, ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਔਰਤ ਕੈਦੀਆਂ ਤੇ ਹਵਾਲਾਤੀਆਂ ਨੂੰ ਵੰਡੇ ਸੈਨੇਟਰੀ ਨੈਪਕਿਨ ਪੈਡ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਅਤੇ ਆਈ.ਪੀ.ਐਸ. ਡੀ.ਜੀ.ਪੀ. (ਜੇਲ੍ਹਾਂ) ਇਕਬਾਲਪ੍ਰੀਤ ਸਿੰਘ ਸਹੋਤਾ ਦੇ ਸਹਿਯੋਗ ਨਾਲ ਸ੍ਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX