ਤਾਜਾ ਖ਼ਬਰਾਂ


ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  19 minutes ago
ਰਾਏਪੁਰ, 17 ਨਵੰਬਰ - ਰਾਜਸਥਾਨ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਦੌਰਾਨ ਹੀ ਕਾਂਗਰਸ ਪਾਰਟੀ ਦੀ ਮਹਿਲਾ ਉਪ ਪ੍ਰਧਾਨ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ 6 ਸਾਲ ਲਈ ਕੱਢ ਦਿੱਤਾ ....
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  36 minutes ago
ਰਾਏਪੁਰ, 17 ਨਵੰਬਰ- ਕਾਂਗਰਸ ਵੱਲੋਂ ਰਾਜਸਥਾਨ ਵਿਧਾਨਸਭਾ ਚੋਣਾਂ ਦੇ ਲਈ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ....
ਮਾਂ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
. . .  46 minutes ago
ਨਵੀਂ ਦਿੱਲੀ, 17 ਨਵੰਬਰ- ਦਿੱਲੀ ਦੇ ਮਾਲਵੀਆ ਨਗਰ 'ਚ ਅੱਜ ਸਵੇਰੇ 25 ਸਾਲਾਂ ਇਕ ਮਹਿਲਾ ਵੱਲੋਂ ਆਪਣੀ 3 ਸਾਲ ਦੀ ਧੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ । ਜਾਣਕਾਰੀ ਲਈ ਦੱਸ ਦੇਈਏ ਕਿ ਧੀ ਦੀ ਜ਼ਖ਼ਮਾਂ ਦੀ ਤਾਪ ਨਾ ਝੱਲਦਿਆਂ ....
ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ
. . .  about 1 hour ago
ਰਾਏਪੁਰ, 17 ਨਵੰਬਰ - ਭਾਜਪਾ ਵੱਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸੂਚੀ 'ਚ ਅੱਠ ਉਮੀਦਵਾਰਾਂ ਦੇ ਨਾਂਅ ਸ਼ਾਮਲ....
1984 ਸਿੱਖ ਕਤਲੇਆਮ : ਵੱਧ ਸਕਦੀਆਂ ਹਨ ਸੱਜਣ ਕੁਮਾਰ ਦੀਆਂ ਮੁਸ਼ਕਲਾਂ - ਕੇ.ਟੀ. ਐਸ ਤੁਲਸੀ
. . .  about 1 hour ago
ਨਵੀਂ ਦਿੱਲੀ, 17 ਨਵੰਬਰ -1984 ਦੇ ਸਿੱਖ ਕਤਲੇਆਮ ਦੇ ਮਾਮਲੇ 'ਚ ਦੋਸ਼ੀ ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ । ਇਸ ਮਾਮਲੇ 'ਚ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਅਤੇ ਮੈਂਬਰ ਰਾਜ ....
ਦਿੱਲੀ 'ਚ ਇਕ ਰੇਸਤਰਾਂ 'ਚ ਲੱਗੀ ਭਿਆਨਕ ਅੱਗ
. . .  about 1 hour ago
ਨਵੀਂ ਦਿੱਲੀ, 17 ਨਵੰਬਰ -ਦਿੱਲੀ 'ਚ ਬਾਬਾ ਖੜਗ ਮਾਰਗ 'ਤੇ ਸਥਿਤ ਇਕ ਰੇਸਤਰਾਂ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ
ਜੇਕਰ ਬਾਦਲ ਨੇ ਪੁਲਿਸ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਤਾਂ ਨਹੀਂ ਚੱਲਣੀ ਸੀ ਦੁਬਾਰਾ ਗੋਲੀ - ਜਾਖੜ
. . .  about 1 hour ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਕੋਟਕਪੂਰਾ ਬਾਰੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਗੋਲੀ ਚਲਾਉਣ ਦੇ ਹੁਕਮ ਨਹੀ ਦਿੱਤੇ ਸੀ ਪਰ ਬਹਿਬਲ ਕਲਾ ਵਿਖੇ ਕੋਟਕਪੂਰਾ ਤੋਂ ਬਾਅਦ ਗੋਲੀ....
ਸੀ.ਬੀ.ਆਈ. ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕਣ ਵਾਲਿਆਂ 'ਤੇ ਜੇਤਲੀ ਨੇ ਸਾਧਿਆ ਨਿਸ਼ਾਨਾ
. . .  about 2 hours ago
ਨਵੀਂ ਦਿੱਲੀ, 17 ਨਵੰਬਰ- ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਿਰਫ਼ ਉਹੀ ਲੋਕ ਸੀ.ਬੀ.ਆਈ .ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕ ਸਕਦੇ ਹਨ ਜਿਨ੍ਹਾਂ ਤੋਂ ਲੁਕਾਉਣ ਲਈ ਬਹੁਤ ਕੁੱਝ...
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  about 2 hours ago
ਲੁਧਿਆਣਾ, 17 ਨਵੰਬਰ (ਰੁਪੇਸ਼) -ਲੁਧਿਆਣਾ ਪੁਲਿਸ ਦੀ ਐਸ.ਟੀ.ਐਫ. ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਨੂੰ ਇਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ ਲਗਭਗ 5 ਕਰੋੜ ਰੁਪਏ ....
ਮਾਲਦੀਵ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 17 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਾਲਦੀਵ ਦੇ ਦੌਰੇ ਲਈ ਰਵਾਨਾ ਹੋਏ ਹਨ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣਗੇ...
ਕਿਸਾਨਾਂ ਵਲੋਂ ਹੁਸ਼ਿਆਰਪੁਰ ਤੇ ਦਸੂਆ ਮਾਰਗ ਬਲਾਕ
. . .  about 3 hours ago
ਦਸੂਆ, 17 ਨਵੰਬਰ - ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਵਲੋਂ ਹੁਸ਼ਿਆਰਪੁਰ ਤੇ ਦਸੂਆ 'ਚ ਕੌਮੀ ਹਾਈਵੇ ਜਾਮ ਕਰ ਦਿੱਤਾ ਹੈ ਤੇ ਦੋਵਾਂ ਪਾਸਿਆਂ ਤੋਂ ਟ੍ਰੈਫਿਕ ਰੋਕਿਆ ਗਿਆ ਹੈ। ਕੁਝ ਦੇਰ ਮਗਰੋਂ ਕਿਸਾਨ ਰੇਲ ਟਰੈਕ ਰੋਕਣ ਜਾ ਰਹੇ...
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੋਇਆ ਦਿਹਾਂਤ
. . .  about 3 hours ago
ਚੰਡੀਗੜ੍ਹ, 17 ਨਵੰਬਰ - ਲੌਂਗੋਵਾਲਾ ਦੀ ਇਤਿਹਾਸਕ ਜੰਗ ਦੇ ਨਾਇਕ ਮਹਾਂਵੀਰ ਚੱਕਰ ਜੇਤੂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਅੱਜ ਮੁਹਾਲੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 78 ਸਾਲ ਦੇ ਸਨ ਤੇ ਕੈਂਸਰ ਤੋਂ ਪੀੜਤ...
ਇਕ ਪਰਿਵਾਰ ਦੇ 4 ਜੀਆਂ ਦਾ ਕਤਲ
. . .  about 4 hours ago
ਪੰਚਕੂਲਾ, 17 ਨਵੰਬਰ - ਹਰਿਆਣਾ ਦੇ ਪੰਚਕੂਲਾ ਸਥਿਤ ਖਾਟੌਲੀ ਪਿੰਡ ਵਿਚ ਲੰਘੀ ਰਾਤ ਇਕ ਪਰਿਵਾਰ ਦੇ ਚਾਰ ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਫੋਰੈਂਸਿਕ ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲੇ ਜਾਂਚ ਜਾਰੀ...
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 4 hours ago
ਚੋਹਲਾ ਸਾਹਿਬ, 17 ਨਵੰਬਰ (ਬਲਵਿੰਦਰ ਸਿੰਘ ਚੋਹਲਾ) - ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ (27) ਦੀ ਬੀਤੀ ਰਾਤ ਅੰਮ੍ਰਿਤਸਰ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰ ਮੁਤਾਬਿਕ ਬੀਤੀ ਸ਼ਾਮ ਸੁਖਮਨ ਆਪਣੇ ਕਿਸੇ ਕੰਮ ਲਈ ਘਰੋਂ ਅੰਮ੍ਰਿਤਸਰ...
ਕੈਪਟਨ ਦੇ ਸਿਆਸੀ ਸਲਾਹਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
. . .  about 4 hours ago
ਚੰਡੀਗੜ੍ਹ, 17 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕਰਨ ਪਾਲ ਸਿੰਘ ਸੇਖੋਂ ਦੀ ਬੀਤੀ ਲੰਘੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਪਰਿਵਾਰ ਦੇ ਨਾਲ ਮਿਸਰ ਵਿਚ ਛੁੱਟੀਆਂ ਬਿਤਾਉਣ ਲਈ ਗਏ ਹੋਏ ਸਨ। ਉਹ...
ਕਰਨਾਟਕਾ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ
. . .  about 5 hours ago
ਨੋਇਡਾ 'ਚ ਸਕੂਲੀ ਬੱਸ ਨਾਲ ਹਾਦਸਾ, 12 ਵਿਦਿਆਰਥੀ ਜ਼ਖਮੀ
. . .  about 5 hours ago
ਕਰਾਚੀ 'ਚ ਜ਼ੋਰਦਾਰ ਬੰਬ ਧਮਾਕਾ
. . .  about 5 hours ago
ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  about 6 hours ago
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  1 day ago
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  1 day ago
ਟਰੈਕਟਰ ਟਰਾਲੀ ਦੇ ਪਲਟਣ ਕਾਰਨ 20 ਲੋਕ ਜ਼ਖਮੀ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਤਾ ਰਣਵੀਰ-ਦੀਪਿਕਾ ਦੇ ਅਨੰਦ ਕਾਰਜ ਮੌਕੇ ਲਾਵਾਂ ਦਾ ਕੀਰਤਨ
. . .  1 day ago
ਯੋਗੀ ਨੇ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਕੀਤਾ ਉਦਘਾਟਨ
. . .  1 day ago
ਰਾਜਸਥਾਨ ਸਮੇਤ 20 ਰਾਜ ਭਾਜਪਾ ਦੇ ਨਾਲ ਹਨ - ਰਾਜ ਵਰਧਨ ਸਿੰਘ
. . .  1 day ago
ਕੈਪਟਨ ਵੱਲੋਂ ਮੇਰੀ ਪਤਨੀ ਨੂੰ ਵੀ ਕਰਵਾਇਆ ਗਿਆ ਸੀ ਤੰਗ ਪਰੇਸ਼ਾਨ -ਬਾਦਲ
. . .  1 day ago
ਤ੍ਰਿਪਤੀ ਦੇਸਾਈ ਨੂੰ ਵਾਪਸ ਚਲੇ ਜਾਣਾ ਚਾਹੀਦੈ - ਰਾਹੁਲ ਈਸ਼ਵਰ
. . .  1 day ago
ਪੁਲਿਸ ਨੇ ਮੌਕੇ 'ਤੇ ਦਬੋਚਿਆ ਅਦਾਲਤ 'ਚੋਂ ਭੱਜਣ ਦੀ ਕੋਸ਼ਿਸ਼ ਰਿਹਾ ਮੁਲਜ਼ਮ
. . .  1 day ago
ਐੱਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਅੱਧਾ ਘੰਟਾ ਪੁੱਛਗਿੱਛ
. . .  about 1 hour ago
ਅਧਿਕਾਰੀਆਂ ਨੇ ਯਾਤਰੀ ਤੋਂ ਬਰਾਮਦ ਕੀਤਾ ਸੋਨੇ ਦਾ ਪਾਊਡਰ
. . .  about 1 hour ago
ਕਰਨਾਟਕ : ਆਵਾਰਾ ਕੁੱਤਿਆ ਨੂੰ ਮਾਰਨ 'ਤੇ ਸੁਪਰੀਮ ਕੋਰਟ ਵੱਲੋਂ ਸਕਲੇਸ਼ਪੁਰ ਨਿਗਮ ਨੂੰ ਨੋਟਿਸ
. . .  about 1 hour ago
ਕੱਲ੍ਹ ਹੋਵੇਗਾ ਭਾਰਤ ਦੀ ਪਹਿਲੀ ਇੰਜਨ ਰਹਿਤ ਟਰੇਨ ਦਾ ਟਰਾਇਲ ਰਨ
. . .  about 1 hour ago
ਹਿਮਾਚਲ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਚੰਦਰ ਮੋਹਨ ਸ਼ਰਮਾ ਵੱਲੋਂ ਖ਼ੁਦਕੁਸ਼ੀ
. . .  48 minutes ago
ਭਾਜਪਾ ਨਾਮ ਅਤੇ ਨੋਟ ਬਦਲ ਸਕਦੀ ਹੈ ਗੇਮ ਨਹੀਂ - ਮਮਤਾ ਬੈਨਰਜੀ
. . .  48 minutes ago
ਰਾਜਸਥਾਨ ਚੋਣਾਂ : ਟਿਕਟ ਵੰਡ ਤੋਂ ਨਾਰਾਜ਼ ਜੈਪੁਰ ਦੀ ਸਾਬਕਾ ਮੇਅਰ ਜੋਤੀ ਨੇ ਛੱਡੀ ਕਾਂਗਰਸ
. . .  about 1 hour ago
ਚੱਕਰਵਰਤੀ ਤੂਫ਼ਾਨ : ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ 10 ਲੱਖ ਦਾ ਮੁਆਵਜ਼ਾ -ਪਲਾਨੀਸਵਾਮੀ
. . .  about 1 hour ago
ਕਿਸੇ ਦੇ ਕੁੱਝ ਕਹਿਣ ਨਾਲ ਨਿਤੀਸ਼ ਕੁਮਾਰ ਜਾਂ ਜੇ.ਡੀ.ਯੂ ਨੂੰ ਕੋਈ ਫ਼ਰਕ ਨਹੀ - ਜੇ.ਡੀ.ਯੂ
. . .  about 1 hour ago
1984 ਸਿੱਖ ਕਤਲੇਆਮ : ਅਦਾਲਤ 'ਚ ਗਵਾਹ ਨੇ ਕੀਤੀ ਸੱਜਣ ਕੁਮਾਰ ਦੀ ਪਹਿਚਾਣ
. . .  about 1 hour ago
ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ ਰਾਜ ਦਰਬਾਰੀ- ਮੋਦੀ
. . .  about 1 hour ago
ਔਰਤ ਦਾ ਬੇਰਹਿਮੀ ਨਾਲ ਕਤਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਜ਼ਿਲ੍ਹਾ ਮੰਡੀ ਅਫ਼ਸਰ ਵਲੋਂ ਵਜੀਦਪੁਰ ਮੰਡੀ ਦਾ ਦੌਰਾ

ਔੜ, 14 ਅਕਤੂਬਰ (ਗੁਰਨਾਮ ਸਿੰਘ ਗਿਰਨ)-ਪਿੰਡ ਵਜੀਦਪੁਰ ਵਿਖੇ ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਕੁਮਾਰ ਕੈਂਥ ਵਲੋਂ ਮੰਡੀ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਵਲੋਂ ਕਿਸਾਨਾਂ ਦੀਆ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਸਰਕਾਰੀ ਖ਼ਰੀਦ ਏਜੰਸੀ ਵਲੋਂ ਮੌਕੇ 'ਤੇ ਪਾਈਆਂ ਗਈਆਂ ਕੁਝ ਕਮੀਆਂ ਨੰੂ ਤੁਰੰਤ ਦੂਰ ਕਰਨ ਲਈ ਖ਼ਰੀਦ ਕਰਮਚਾਰੀਆਂ ਨੂੰ ਆਦੇਸ਼ ਦਿੱਤੇ | ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕੇ ਹਰ ਕਿਸਾਨ ਵੀਰ ਆਪਣਾ ਝੋਨਾ ਸੁਕਾ ਕੇ ਹੀ ਮੰਡੀ ਵਿਚ ਵੇਚਣ ਲਈ ਲੈ ਕੇ ਆਵੇ, ਤਾਂ ਜੋ ਉਸ ਨੂੰ ਵਿਅਰਥ ਹੀ ਮੰਡੀ ਵਿਚ ਬੈਠਣਾ ਨਾ ਪਵੇ | ਉਨ੍ਹਾਂ ਕਿਹਾ ਕੇ ਕਿਸਾਨ ਵੀਰ ਰਾਤ ਵੇਲੇ ਕੰਬਾਈਨਾਂ ਰਾਹੀ ਝੋਨਾ ਨਾ ਕਟਵਾਉਣ, ਕਿਉਂਕਿ ਝੋਨੇ ਵਿਚ ਵੱਧ ਨਮੀ ਕਾਰਨ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਝੋਨਾ ਖ਼ਰੀਦਣ ਵਿਚ ਵੱਧ ਮੁਸ਼ਕਿਲ ਆਉਂਦੀ ਹੈ | ਸਰਕਾਰ ਵਲੋਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕੇ ਅੱਜ ਤੱਕ ਖ਼ਰੀਦ ਏਜੰਸੀ ਪਨਗ੍ਰੇਨ ਵਲੋਂ ਵਜੀਦਪੁਰ ਮੰਡੀ ਵਿਚ 611 ਕੁਇੰਟਲ 25 ਕਿੱਲੋ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਇਸ ਮੌਕੇ ਮੰਡੀ ਸੁਪਰਵਾਈਜ਼ਰ ਪਵਿੰਦਰ ਸਿੰਘ, ਇੰਸਪੈਕਟਰ ਵਰਿੰਦਰ ਕੁਮਾਰ, ਹਰਜਿੰਦਰ ਸਿੰਘ ਐਾਡ ਸੰਨਜ਼, ਕਸ਼ਮੀਰਾ ਸਿੰਘ ਐਾਡ ਬ੍ਰਦਰਜ਼, ਰਾਮ ਸਿੰਘ ਐਾਡ ਸੰਨਜ਼, ਨੱਥਾ ਸਿੰਘ, ਸ਼ਾਦੀ ਲਾਲ, ਕੁਲਦੀਪ ਸਿੰਘ, ਹਰਦੀਪ ਸਿੰਘ, ਮਲਕੀਤ ਸਿੰਘ, ਗੁਰਦਿੱਤ ਸਿੰਘ, ਮਦਨ ਲਾਲ, ਮੁਖਤਿਆਰ ਸਿੰਘ, ਬਹਾਦਰ ਸਿੰਘ, ਸਤਨਾਮ ਸਿੰਘ ਸਮੇਤ ਮੰਡੀ ਦੇ ਆੜ੍ਹਤੀਆਂ ਤੇ ਅਨੇਕਾਂ ਕਿਸਾਨ ਤੇ ਮਜ਼ਦੂਰ ਵੀ ਹਾਜ਼ਰ ਸਨ |

ਲੋਕ ਇਨਸਾਫ਼ ਪਾਰਟੀ ਲੋਕ ਸਭਾ ਦੀਆਂ 13 ਸੀਟਾਂ 'ਤੇ ਹੀ ਚੋਣ ਲੜੇਗੀ- ਬੈਂਸ

ਨਵਾਂਸ਼ਹਿਰ, 14 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਰਪ੍ਰਭਮਹਿਲ ਸਿੰਘ ਦੇ ਗ੍ਰਹਿ ਬਰਨਾਲਾ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਆਗਾਮੀ ਲੋਕ ਸਭਾ ...

ਪੂਰੀ ਖ਼ਬਰ »

32243 ਮੀਟਿ੍ਕ ਟਨ ਝੋਨੇ ਦੀ ਖਰੀਦ ਹੋਈ

ਨਵਾਂਸ਼ਹਿਰ, 14 ਅਕਤੂਬਰ (ਹਰਵਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ ਅਤੇ ਐਤਵਾਰ ਸ਼ਾਮ ਤੱਕ 32243 ਮੀਟਿ੍ਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ | ਐਤਵਾਰ ਨੂੰ ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ 4345 ਮੀਟਿ੍ਕ ...

ਪੂਰੀ ਖ਼ਬਰ »

ਪਿੰਡ ਵਾਸੀ ਸੜਕ ਦੇ ਟੋਏ ਦੀ ਮੁਰੰਮਤ ਕਰਨ ਲੱਗੇ

ਸੰਧਵਾਂ, 14 ਅਕਤੂਬਰ (ਪ੍ਰੇਮੀ ਸੰਧਵਾਂ) - ਸੂੰਢ ਬੱਸ ਅੱਡੇ ਤੋਂ ਬੀਸਲਾ ਤੱਕ ਸੜਕ 'ਤੇ ਸਬੰਧਿਤ ਮਹਿਕਮੇ ਵਲੋਂ ਪ੍ਰੀਮਿਕਸ ਪਾਉਣ ਦੇ ਬਾਅਦ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸੂੰਢ ਦੇ ਅੱਗੇ ਸੜਕ 'ਤੇ ਪ੍ਰੀਮਿਕਸ ਪੱਟ ਹੋਣ ਨਾਲ ਇਕ ਖ਼ਤਰਨਾਕ ਟੋਆ ਬਣ ਗਿਆ ਸੀ | ਜਿਸ ਦੀ ...

ਪੂਰੀ ਖ਼ਬਰ »

ਔਰਤਾਂ ਲਾਭਪਾਤਰੀ ਸਕੀਮਾਂ ਦਾ ਲਾਭ ਉਠਾਉਣ-ਬਲਵੀਰ ਕੌਰ

ਬਲਾਚੌਰ, 14 ਅਕਤੂਬਰ (ਦੀਦਾਰ ਸਿੰਘ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਵੱਲੋਂ ਸੀ.ਡੀ.ਪੀ.ਓ. ਬਲਾਚੌਰ ਨਰੇਸ਼ ਕੌਰ ਦੀ ਅਗਵਾਈ ਹੇਠ ਪਿੰਡ ਜਾਡਲੀ ਵਿਖੇ ਮਮਤਾ ਦਿਵਸ ਮਨਾਇਆ ਗਿਆ | ਬਲਵੀਰ ਕੌਰ ਸੁਪਰਵਾਈਜ਼ਰ ਸਰਕਲ ਗੜ੍ਹੀ ਕਾਨੰੂਗੋਆਂ ਨੇ ਵਿਭਾਗ ਵੱਲੋਂ ...

ਪੂਰੀ ਖ਼ਬਰ »

ਬੱਸ ਅੱਡੇ ਦੇ ਕਮਰੇ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ

ਸਮੁੰਦੜਾ, 14 ਅਕਤੂਬਰ (ਤੀਰਥ ਸਿੰਘ ਰੱਕੜ)-ਪਿੰਡ ਧਮਾਈ ਨੇੜੇ ਹੁਸ਼ਿਆਰਪਰੁ-ਚੰਡੀਗੜ੍ਹ ਮੁੱਖ ਮਾਰਗ 'ਤੇ ਸਵਾਰੀਆਂ ਨਾਲ ਭਰੀ ਹੋਈ ਇਕ ਬੱਸ ਅੱਗੇ ਅਚਾਨਕ ਟਰੈਕਟਰ ਟਰਾਲੀ ਆ ਗਈ | ਜਿਸ ਕਾਰਨ ਬੇਕਾਬੂ ਹੋਈ ਬੱਸ ਸੜਕ ਕਿਨਾਰੇ ਬਣੇ ਬੱਸ ਅੱਡੇ ਦੇ ਕਮਰੇ ਨਾਲ ਟਕਰਾ ਗਈ, ਬੱਸ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਰਾਜ ਸਮੇਂ ਫੈਲਾਏ ਨਸ਼ਿਆਂ ਦੇ ਕੋਹੜ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ-ਚੌ. ਦਰਸ਼ਨ ਲਾਲ ਮੰਗੂਪੁਰ

ਬਲਾਚੌਰ, 14 ਅਕਤੂਬਰ (ਗੁਰਦੇਵ ਸਿੰਘ ਗਹੂੰਣ)-ਸਿਵਲ ਹਸਪਤਾਲ ਬਲਾਚੌਰ ਵਿਖੇ 30 ਲੱਖ ਰੁਪਏ ਖ਼ਰਚ ਕਰਕੇ ਹਾਟ ਲਾਈਨ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਲਈ ਸਰਕਾਰੀ ਪ੍ਰਵਾਨਗੀ ਪ੍ਰਾਪਤ ਕਰ ਲਈ ਗਈ ਹੈ, ਜਿਸ ਨਾਲ ਹਸਪਤਾਲ 'ਚ 24 ਘੰਟੇ ਦੀ ਨਿਰਵਿਘਨ ਬਿਜਲੀ ਸਪਲਾਈ ਦਾ ਪ੍ਰਬੰਧ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰ ਮੰਚ ਵਲੋਂ ਖ਼ੂਨਦਾਨ ਕੈਂਪ ਲਗਾਇਆ

ਨਵਾਂਸ਼ਹਿਰ, 14 ਅਕਤੂਬਰ (ਹਰਵਿੰਦਰ ਸਿੰਘ)-ਮਨੁੱਖੀ ਅਧਿਕਾਰ ਮੰਚ ਵਲੋਂ ਅੱਜ ਬਲੱਡ ਬੈਂਕ ਨਵਾਂਸ਼ਹਿਰ ਵਿਖੇ ਸਵੈ ਇੱਛਕ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਨੇ ਕੀਤਾ ਅਤੇ ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਨੂੰ ...

ਪੂਰੀ ਖ਼ਬਰ »

ਹੈੱਡ ਕਾਂਸਟੇਬਲ ਗੁਰਚਰਨ ਸਿੰਘ ਏ.ਐੱਸ.ਆਈ ਵਜੋਂ ਪਦਉੱਨਤ

ਬਲਾਚੌਰ, 14 ਅਕਤੂਬਰ (ਗਹੂੰਣ)-ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ ਦੀ ਸੁਰੱਖਿਆ ਲਈ ਤਾਇਨਾਤ ਹੈੱਡ ਕਾਂਸਟੇਬਲ ਗੁਰਚਰਨ ਸਿੰਘ ਦੇ ਏ.ਐੱਸ.ਆਈ ਵਜੋਂ ਪਦ-ਉੱਨਤੀ ਹੋਣ 'ਤੇ ਚੌਧਰੀ ਮੰਗੂਪੁਰ ਨੇ ਗੁਰਚਰਨ ਸਿੰਘ ਦੇ ਸਟਾਰ ਲਗਾ ਕੇ ਪਿਪਿੰਗ ਸੈਰਮਨੀ ਕੀਤੀ ਅਤੇ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ-36 ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ

ਪੋਜੇਵਾਲ ਸਰਾਂ/ਚੰਦਿਆਣੀ, 14 ਅਕਤੂਬਰ (ਰਮਨ ਭਾਟੀਆ)-ਸ੍ਰੀ ਰਾਮ ਮੰਦਰ ਭੂਰੀਵਾਲੇ ਆਸ਼ਰਮ ਮੁੱਖੂਪੁਰ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵੱਲੋਂ ਸਵਾਮੀ ਪ੍ਰਕਾਸ਼ਾ ਨੰਦ ਤੇ ਸਵਾਮੀ ਅੰਮਿ੍ਤਾ ਨੰਦ ਜਲੂਰ ਧਾਮ ਵਾਲਿਆਂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਮੁਫ਼ਤ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੇ ਲਗਾਇਆ ਸਾਇੰਸ ਸਿਟੀ ਦਾ ਟੂਰ

ਬੰਗਾ, 14 ਅਕਤੂਬਰ (ਕਰਮ ਲਧਾਣਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਵਿਗਿਆਨ ਦੇ ਵਿਸ਼ੇ ਵਿਚ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਸਿੱਖਿਆ ਵਿਭਾਗ ਵਲੋਂ ਆਰੰਭੇ ਪ੍ਰੋਗਰਾਮ ਤਹਿਤ ਪੁਸ਼ਪਾ ਗੁਜਰਾਲ ...

ਪੂਰੀ ਖ਼ਬਰ »

'ਫ਼ਸਲੀ ਵਿਭਿੰਨਤਾ' ਵਿਸ਼ੇ 'ਤੇ ਹੋਈ ਕਿਸਾਨ ਗੋਸ਼ਟੀ

ਬੰਗਾ, 14 ਅਕਤੂਬਰ (ਕਰਮ ਲਧਾਣਾ) - ਇਸ ਬਲਾਕ ਦੇ ਪਿੰਡ ਪਠਲਾਵਾ 'ਚ ਖੇਤੀਬਾੜੀ ਵਿਭਾਗ ਦੇ ਕਿਸਾਨ ਭਲਾਈ ਵਿਭਾਗ ਵਲੋਂ ਫ਼ਸਲੀ ਵਿਭਿੰਨਤਾ ਦਾ ਮਹੱਤਵ ਵਿਸ਼ੇ 'ਤੇ ਕਿਸਾਨ ਵਿਚਾਰ ਗੋਸ਼ਟੀ ਕਰਵਾਈ ਗਈ | ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ: ...

ਪੂਰੀ ਖ਼ਬਰ »

ਕਿਸਾਨ ਵੀਰ ਝੋਨਾ ਸੁਕਾ ਕੇ ਹੀ ਮੰਡੀ 'ਚ ਲਿਆਉਣ-ਮਕਸੂਦਪੁਰ

ਸੰਧਵਾਂ, 14 ਅਕਤੂਬਰ (ਪ੍ਰੇਮੀ ਸੰਧਵਾਂ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਵੀਰ ਗਿੱਲਾ ਝੋਨਾ ਲਿਆਉਣ ਦੀ ਬਜਾਏ ਆਪਣੀ ਜਿਣਸ ਦਾ ਪੂਰਾ ਮੁੱਲ ਵੱਟਣ ਲਈ ਮੰਡੀ ਵਿਚ ਝੋਨਾ ਪੂਰੀ ਤਰ੍ਹਾਂ ਸੁਕਾ ਕੇ ਹੀ ਲਿਆਉਣ ਤਾਂ ਜੋ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ...

ਪੂਰੀ ਖ਼ਬਰ »

ਨੌਜਵਾਨ ਦੀ ਅਚਾਨਕ ਮੌਤ ਨਾਲ ਸੋਗ ਦੀ ਲਹਿਰ

ਉੜਾਪੜ/ਲਸਾੜਾ, 14 ਅਕਤੂਬਰ (ਲਖਵੀਰ ਸਿੰਘ ਖੁਰਦ) - ਬੀਤੀ ਰਾਤ ਪਿੰਡ ਉੜਾਪੜ ਵਿਖੇ ਇਕ ਨੌਜਵਾਨ ਹਰਜੋਤ ਸਿੰਘ (18 ਸਾਲ) ਪੁੱਤਰ ਅਮਰਜੀਤ ਸਿੰਘ ਦੀ ਅਚਾਨਕ ਮੌਤ ਹੋ ਜਾਣ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਫੈਲ ਗਈ | ਜਾਣਕਾਰੀ ਦਿੰਦਿਆਂ ਮਿ੍ਤਕ ਦੇ ...

ਪੂਰੀ ਖ਼ਬਰ »

ਸਮਾਜ ਸੇਵੀ ਤਰਲੋਚਨ ਸਿੰਘ ਵਾਰੀਆ ਨੂੰ ਕੀਤਾ ਸਨਮਾਨਿਤ

ਬੰਗਾ, 14 ਅਕਤੂਬਰ (ਲਧਾਣਾ) - ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ 'ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ' ਰਾਹੀਂ ਸਮਾਜ ਦੀ ਬਹੁਪੱਖੀ ਸੇਵਾ ਕਰਨ ਵਾਲੀ ਹਸਤੀ ਤਰਲੋਚਨ ਸਿੰਘ ਵਾਰੀਆ ਸੀਨੀਅਰ ਉਪ ਚੇਅਰਮੈਨ ਸਵੈ ਸੇਵੀ ਸੰਸਥਾ ਦਾ ਉਨ੍ਹਾਂ ਵਲੋਂ ਨਿਭਾਈਆਂ ਅਣਥੱਕ ...

ਪੂਰੀ ਖ਼ਬਰ »

ਇਫਟੂ ਅੱਜ ਫੂਕੇਗੀ ਪੰਜਾਬ ਸਰਕਾਰ ਦਾ ਪੁਤਲਾ

ਨਵਾਂਸ਼ਹਿਰ, 14 ਅਕਤੂਬਰ (ਮਹੇ)-ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਵੱਲੋਂ ਐੱਸ.ਐੱਸ.ਏ./ਰਮਸਾ ਅਧਿਆਪਕਾਂ ਦੀ ਹਿਮਾਇਤ ਵਿਚ 15 ਅਕਤੂਬਰ ਨੰੂ ਸਵੇਰੇ 8 ਵਜੇ ਨਵਾਂਸ਼ਹਿਰ ਦੇ ਅੰਬੇਡਕਰ ਚੌਾਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ | ਇਹ ਜਾਣਕਾਰੀ ...

ਪੂਰੀ ਖ਼ਬਰ »

ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਸਭ ਤੋਂ ਉੱਤਮ-ਬਾਬਾ ਗੁਰਦਿਆਲ ਸਿੰਘ

ਬਹਿਰਾਮ, 14 ਅਕਤੂਬਰ (ਨਛੱਤਰ ਸਿੰਘ ਬਹਿਰਾਮ) - ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ ਇਸ ਲਈ ਐਹੋ ਜਿਹੇ ਧਾਰਮਿਕ ਕਾਰਜ ਸਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ | ਇਹ ਸ਼ਬਦ ਬਾਬਾ ਗੁਰਦਿਆਲ ਸਿੰਘ ਅਟਵਾਲ ਮੁੱਖ ਸੇਵਾਦਾਰ ਦਰਬਾਰ ਕੁੱਲਾ ...

ਪੂਰੀ ਖ਼ਬਰ »

ਕਬੱਡੀ ਦਾ ਮਹਾਂਕੁੰਭ 21 ਨੂੰ - ਪੋਸਟਰ ਜਾਰੀ

ਬੰਗਾ, 14 ਅਕਤੂਬਰ (ਨੂਰਪੁਰ) - ਬਾਬਾ ਜਵਾਹਰ ਸਿੰਘ ਝੰਡਾ ਜੀ ਦੇ ਅਸਥਾਨ 'ਤੇ ਖਟਕੜ ਕਲਾਂ ਵਿਖੇ ਕਬੱਡੀ ਦਾ ਮਹਾਂਕੁੰਭ 21 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਬਾਬਾ ਹਰਮਿੰਦਰ ਸਿੰਘ ਨੇ ਇਥੇ ਪੋਸਟਰ ਜਾਰੀ ਕਰਨ ਸਮੇਂ ਦਿੱਤੀ | ਉਨ੍ਹਾਂ ਦੱਸਿਆ ਕਿ ਚੋਟੀ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਰਹਿੰਦ ਖੂਹੰਦ ਨੂੰ ਨਾ ਸਾੜਨ ਸਬੰਧੀ ਜਾਗਰੂਕਤਾ ਵੈਨ ਚਲਾਈ

ਔੜ, 14 ਅਕਤੂਬਰ (ਗੁਰਨਾਮ ਸਿੰਘ ਗਿਰਨ)- ਡਾ: ਗੁਰਬਖ਼ਸ਼ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫ਼ਸਲੀ ਰਹਿੰਦ-ਖੰੂਹਦ ਨੂੰ ਨਾ ਸਾੜਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਬਲਾਕ ਔੜ ਦੇ ਪਿੰਡ ਗੜੁਪੜ, ਮਹਿਲ ਖ਼ੁਰਦ, ਬਲੋਣੀ, ਔੜ, ਗੜ੍ਹਪਧਾਣਾ, ...

ਪੂਰੀ ਖ਼ਬਰ »

ਨਾਭ ਕੰਵਲ ਰਾਜਾ ਸਾਹਿਬ ਬਿਰਧ ਆਸ਼ਰਮ ਫੱਤੂਆਣਾ ਦਾ ਮੇਲਾ ਕੱਲ੍ਹ ਤੋਂ-ਪੋਸਟਰ ਜਾਰੀ

ਬੰਗਾ, 14 ਅਕਤੂਬਰ (ਜਸਬੀਰ ਸਿੰਘ) - ਨਾਭ ਕੰਵਲ ਰਾਜਾ ਸਾਹਿਬ ਬਿਰਧ ਆਸ਼ਰਮ ਫੱਤੂਆਣਾ ਭਰੋਮਜਾਰਾ ਵਿਖੇ ਸਲਾਨਾ ਜੋੜ ਮੇਲਾ 16 ਅਕਤੂਬਰ ਤੋਂ 18 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਗਿ: ਬਲਵੰਤ ਸਿੰਘ ਭਰੋਮਜਾਰਾ ਨੇ ਪੋਸਟਰ ਜਾਰੀ ਕਰਨ ਉਪਰੰਤ ਦੱਸਿਆ ਕਿ 16 ...

ਪੂਰੀ ਖ਼ਬਰ »

ਸਹਿਕਾਰੀ ਬੈਂਕ ਮੁਲਾਜ਼ਮ ਜਥੇਬੰਦੀ ਦੀ ਚੋਣ ਹੋਈ

ਨਵਾਂਸ਼ਹਿਰ, 14 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)- ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਮੁਲਾਜ਼ਮ ਜਥੇਬੰਦੀ ਦੀ ਚੋਣ ਮੌਕੇ ਸਮੁੱਚੇ ਬੈਂਕ ਕਰਮਚਾਰੀਆਂ ਦਾ ਆਮ ਇਜਲਾਸ ਬੁਲਾਇਆ ਗਿਆ ਜਿਸ ਵਿਚ ਮੁਲਾਜ਼ਮਾਂ ਵੱਲੋਂ ਚੋਣ ਕਮੇਟੀ ਬਣਾਈ ਗਈ | ਕਮੇਟੀ ਵਿਚ ਨਰੇਸ਼ ...

ਪੂਰੀ ਖ਼ਬਰ »

ਨਕਲੀ ਵਸਤਾਂ ਦੀ ਵਿਕਰੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ-ਮਾਨ

ਬੰਗਾ, 14 ਅਕਤੂਬਰ (ਲਧਾਣਾ) - ਇਸ ਇਲਾਕੇ ਦੇ ਸ਼ਹਿਰੀ ਖੇਤਰਾਂ 'ਚ ਨਕਲੀ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਾਲੀਆਂ ਖਾਧ ਵਸਤੂਆਂ ਜਿਵੇਂ ਦੁੱਧ, ਮਠਿਆਈਆਂ ਅਤੇ ਅਜਿਹੀਆਂ ਹੋਰ ਵਸਤੂਆਂ ਦੀ ਵਿਕਰੀ ਕਰਕੇ ਇਲਾਕੇ ਦੇ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ | ਇਹ ਸਰੇਆਮ ਲੋਕਾਂ ਦੀ ...

ਪੂਰੀ ਖ਼ਬਰ »

ਬਾਪੂ ਇੰਦਰ ਸਿੰਘ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ

ਔੜ/ਝਿੰਗੜਾਂ, 14 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਇੰਦਰਪੁਰੀ ਸਾਹਿਬ ਹੇੜੀਆਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਪੂ ਇੰਦਰ ਸਿੰਘ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ...

ਪੂਰੀ ਖ਼ਬਰ »

ਦੁਸਹਿਰਾ ਸਮਾਗਮ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਮੀਟਿੰਗ

ਸੰਧਵਾਂ, 14 ਅਕਤੂਬਰ (ਪ੍ਰੇਮੀ) - ਪਿੰਡ ਫਰਾਲਾ ਵਿਖੇ ਦੁਸਹਿਰੇ ਦਾ ਤਿਓਹਾਰ ਸਰਬ-ਧਰਮ ਮਹਾਂ ਸਭਾ ਵਲੋਂ 18 ਅਕਤੂਬਰ ਨੂੰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਕੱਤਰ ਇਕਬਾਲ ਮੁਹੰਮਦ ਤੇ ਰਾਮ ਮੂਰਤੀ ਸ੍ਰੀਧਰ ਫਰਾਲਾ ਦੀ ...

ਪੂਰੀ ਖ਼ਬਰ »

ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਪੰਜ ਦਿਨਾ ਜੋੜ ਮੇਲਾ ਸਮਾਪਤ

ਔੜ/ਝਿੰਗੜਾਂ, 14 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਰਾਏਪੁਰ ਡੱਬਾ ਵਿਖੇ ਬਾਪੂ ਇੰਦਰ ਸਿੰਘ ਦੇ ਤਪੋ ਅਸਥਾਨ ਗੁਰਦੁਆਰਾ ਬਾਉੜੀ ਸਾਹਿਬ ਵਿਖੇ ਰਾਏਪੁਰ ਡੱਬਾ ਅਤੇ ਲਾਲੋ ਮਜਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਯਾਦ ਨੂੰ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਨਕਦੀ ਭੇਟ ਕੀਤੀ

ਬੰਗਾ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਸੁੰਨੜ ਖੁਰਦ ਦੇ ਜੱਦੀ ਅਤੇ ਹੁਣ ਯੂ. ਕੇ. ਨਿਵਾਸੀ ਮਨਜੀਤ ਸਿੰਘ ਬਾਸੀ ਅਤੇ ਸਮੂਹ ਬਾਸੀ ਪਰਿਵਾਰ ਵਲੋਂ ਆਪਣੇ ਲਾਡਲੇ ਇਕਲੌਤੇ ਸਪੁੱਤਰ ਸਵ: ਕਾਕਾ ਗੁਰਦੀਪ ਸਿੰਘ ਬਾਸੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਗੁਰੂ ਨਾਨਕ ...

ਪੂਰੀ ਖ਼ਬਰ »

ਤਿੰਨ ਦਿਨਾ ਕ੍ਰਿਕੇਟ ਟੂਰਨਾਮੈਂਟ ਸ਼ੁਰੂ

ਪੋਜੇਵਾਲ ਸਰਾਂ/ਚੰਦਿਆਣੀ, 14 ਅਕਤੂਬਰ (ਰਮਨ ਭਾਟੀਆ)-ਪਿੰਡ ਚੰਦਿਆਣੀ ਖ਼ੁਰਦ ਦੇ ਨੌਜਵਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਚੰਦਿਆਣੀ ਖ਼ੁਰਦ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਦਿਨਾਂ ਕ੍ਰਿਕੇਟ ਟੂਰਨਾਮੈਂਟ ਦਾ ਉਦਘਾਟਨ ਬੀਬੀ ...

ਪੂਰੀ ਖ਼ਬਰ »

ਮਰੀਜ਼ਾਂ ਦੀ ਸਹੂਲਤ ਲਈ ਗਿਫ਼ਟ ਆਫ਼ ਲਾਈਫ਼ ਐਪ ਜਾਰੀ

ਨੂਰਪੁਰ ਬੇਦੀ, 14 ਅਕਤੂਬਰ (ਵਿੰਦਰਪਾਲ)-ਸਮਾਜ ਸੇਵਾ ਲਈ ਹਮੇਸ਼ਾ ਹੀ ਕਾਰਜਸ਼ੀਲ ਤੇ ਇਲਾਕੇ ਦੀ ਸਿਰਮੌਰ ਸੰਸਥਾ ਸ੍ਰੀ ਗੁਰੂ ਰਾਮਦਾਸ ਸਮਾਜ ਸੇਵਾ ਵੈੱਲਫੇਅਰ ਸੁਸਾਇਟੀ ਨੂਰਪੁਰ ਬੇਦੀ ਵੱਲੋਂ ਪਿਛਲੇ ਸਮੇਂ ਤੋਂ ਜਿੱਥੇ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਦੌਰਾਨ ਅੰਡਰ-14 ਲੜਕੀਆਂ ਦੇ ਮੁਕਾਬਲੇ ਕਰਵਾਏ

ਨਵਾਂਸ਼ਹਿਰ, 14 ਅਕਤੂਬਰ (ਮਹੇ)- ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੰਡਰ-14 (ਲੜਕੇ ਅਤੇ ਲੜਕੀਆਂ) ਦੇ ਦੂਜੇ ਦਿਨ ਅੱਜ ਆਈ ਟੀ ਆਈ ਸਟੇਡੀਅਮ ਨਵਾਂਸ਼ਹਿਰ ਵਿਖੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ | ਜ਼ਿਲ੍ਹਾ ਖੇਡ ਅਫ਼ਸਰ ਹਰਬੰਸ ...

ਪੂਰੀ ਖ਼ਬਰ »

ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਯੂਥ ਕਲੱਬਾਂ ਤੇ ਜੀ.ਓ.ਜੀਜ਼ ਵਲੋਂ ਪਿੰਡਾਂ 'ਚ ਜਾਗਰੂਕਤਾ ਮੁਹਿੰਮ

ਨਵਾਂਸ਼ਹਿਰ, 14 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਲਈ ਚਲਾਈ ਜਾਗਰੂਕਤਾ ਮੁਹਿੰਮ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਲੋਕ ਲਹਿਰ ਬਣਦੀ ਜਾ ਰਹੀ ਹੈ | ਜਿੱਥੇ ਪਿੰਡਾਂ 'ਚ ਯੂਥ ਕਲੱਬਾਂ ਪਰਾਲੀ ਨਾ ਸਾੜਨ ਵਿਰੁੱਧ ਚੇਤਨਾ ਮਾਰਚ ਕਰ ...

ਪੂਰੀ ਖ਼ਬਰ »

ਪੀ. ਡਬਲਯੂ. ਡੀ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ

ਬੰਗਾ, 14 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪੀ. ਡਬਲਯੂ. ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਬ੍ਰਾਂਚ ਨਵਾਂਸ਼ਹਿਰ ਦੀ ਜਰੂਰੀ ਮੀਟਿੰਗ ਜਲ ਘਰ ਪੂੰਨੀਆ ਵਿਖੇ ਬ੍ਰਾਂਚ ਦੇ ਸੀਨੀਅਰ ਮੀਤ ਪ੍ਰਧਾਨ ਹਰਦੇਵ ਚੰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ...

ਪੂਰੀ ਖ਼ਬਰ »

ਸਕੂਲ ਵਿਦਿਆਰਥਣਾਂ ਨੇ ਬੂਟੇ ਲਗਾਏ

ਸੰਧਵਾਂ, 14 ਅਕਤੂਬਰ (ਪ੍ਰੇਮੀ) - ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦੀਆਂ ਵਿਦਿਆਰਥਣਾਂ ਨੇ ਸਕੂਲ ਦੇ ਬਾਹਰ ਸੜਕ ਦੇ ਨਾਲ-ਨਾਲ ਲੈਕ: ਗੁਰਦੀਪ ਸਿੰਘ ਦੇ ਸਹਿਯੋਗ ਨਾਲ ਫੁੱਲਦਾਰ, ਛਾਂਦਾਰ ਅਤੇ ਸਜਾਵਟੀ ਬੂਟੇ ਲਗਾਏ ਤਾਂ ਜੋ ਗੰਧਲੇ ...

ਪੂਰੀ ਖ਼ਬਰ »

ਬਾਬਾ ਜੋਗੀ ਨਿਮਾਣਾ ਨਮਿਤ ਸ਼ਰਧਾਂਜਲੀ ਸਮਾਗਮ

ਬਹਿਰਾਮ, 14 ਅਕਤੂਬਰ (ਪ. ਪ) - ਸਿੱਧ ਬਾਬਾ ਬਾਲਕ ਨਾਥ ਮੰਦਰ ਗੋਬਿੰਦਪੁਰਾ ਦੇ ਗੱਦੀ ਨਸ਼ੀਨ ਬਾਬਾ ਜੋਗ ਨਾਥ ਜੋਗੀ ਨਿਮਾਣਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ ਉਪਰੰਤ ਉਨ੍ਹਾਂ ਦੇ ਸਪੁੱਤਰ ਜੈ ਦੀਪ ਨਿਮਾਣਾ ਨੂੰ ਸੰਗਤਾਂ ਮਹਾਂਪੁਰਸ਼ਾ ਵਲੋਂ ਗੱਦੀ ਨਸ਼ੀਨ ਥਾਪਿਆ ਗਿਆ | ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਕੀਤਾ ਜਾਗਰੂਕ

ਸਾਹਲੋਂ, 14 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਕਰਿਆਮ ਵਿਖੇ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ (ਰਜਿ) 295 ਬਲਾਕ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਹੋਈ, ਉਪਰੰਤ ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ ਗਿਆ | ...

ਪੂਰੀ ਖ਼ਬਰ »

ਪੋਸ਼ਣ ਦਿਵਸ ਮਨਾਇਆ

ਨਵਾਂਸ਼ਹਿਰ, 14 ਅਕਤੂਬਰ (ਗੁਰਬਖਸ ਸਿੰਘ ਮਹੇ)-ਪਿੰਡ ਕਿਸ਼ਨਪੁਰਾ ਦੇ ਆਂਗਣਵਾੜੀ ਸੈਂਟਰ ਵਿਖੇ ਸੁਪਰਵਾਈਜ਼ਰ ਜੋਗਿੰਦਰ ਕੌਰ ਦੀ ਅਗਵਾਈ ਹੇਠ ਪੋਸ਼ਣ ਦਿਵਸ ਮਨਾਇਆ ਗਿਆ | ਇਸ ਮੌਕੇ ਪਹਿਲੇ ਬੱਚੇ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਗੋਦ ਭਰਾਈ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਗਣਿਤ ਪ੍ਰਤੀਯੋਗਤਾ ਕਰਵਾਈ

ਬੰਗਾ, 14 ਅਕਤੂਬਰ (ਨੂਰਪੁਰ) - ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਹਿਸਾਬ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਚਾਰ ਹਾਊਸ ਲਾਜਪਤ, ਟੈਗੋਰ, ਭਗਤ, ਗੋਬਿੰਦ ਦੇ ਪੰਜ-ਪੰਜ ਵਿਦਿਆਰਥੀਆਂ ਨੇ ਭਾਗ ਲਿਆ | ਇਹ ...

ਪੂਰੀ ਖ਼ਬਰ »

ਦਾਣਾ ਮੰਡੀ 'ਚ ਸੀਜ਼ਨ ਦੌਰਾਨ ਸੁੱਖ ਸ਼ਾਂਤੀ ਲਈ ਧਾਰਮਿਕ ਸਮਾਗਮ ਕਰਵਾਇਆ

ਮੁਕੰਦਪੁਰ, 14 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਹਰ ਸੀਜਨ ਦੀ ਤਰਾਂ ਆੜ੍ਹਤੀ ਵਰਗ ਵਲੋਂ ਦਾਣਾ ਮੰਡੀ ਮੁਕੰਦਪੁਰ ਵਿਖੇ ਸੀਜਨ ਵਿਚ ਸੁੱਖ ਸ਼ਾਂਤੀ ਦੀ ਭਾਵਨਾ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਗ੍ਰੰਥੀ ਸਿੰਘ ਵਲੋਂ ਸਰਬੱਤ ਦੇ ਭਲੇ ਅਤੇ ਸੀਜਨ ...

ਪੂਰੀ ਖ਼ਬਰ »

ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਾਠਗੜ੍ਹ ਮੰਡੀ 'ਚ ਬੋਰੀਆਂ ਦੇ ਲੱਗੇ ਅੰਬਾਰ ਮੰਡੀ ਦਾ ਫੜ੍ਹ ਪੱਕਾ ਨਾਂ ਹੋਣ ਕਾਰਨ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ

ਕਾਠਗੜ੍ਹ, 14 ਅਕਤੂਬਰ ( ਬਲਦੇਵ ਸਿੰਘ ਪਨੇਸਰ)-ਕਾਠਗੜ੍ਹ ਮੰਡੀ ਵਿਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹੋ ਰਹੇ ਹਨ | ਇਸ ਮੰਡੀ ਵਿਚ ਬੀਤੀ 7 ਅਕਤੂਬਰ ਤੋਂ ਮਾਰਕਫੈੱਡ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਸੀ ਤੇ ਅੱਜ ਤੱਕ ਮੰਡੀ ਵਿਚ ...

ਪੂਰੀ ਖ਼ਬਰ »

ਮੱਲ੍ਹਾ ਬੇਦੀਆਂ ਵਿਖੇ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਮਹਿਫ਼ਲ-ਏ-ਕੱਵਾਲ 28 ਨੂੰ -ਪੋਸਟਰ ਕੀਤਾ ਜਾਰੀ

ਔੜ/ਝਿੰਗੜਾਂ, 14 ਅਕਤੂਬਰ (ਕੁਲਦੀਪ ਸਿੰਘ)-ਪਿੰਡ ਮੱਲ੍ਹਾ ਬੇਦੀਆਂ ਵਿਖੇ ਰਾਜਾ ਸਾਹਿਬ ਦੇ ਸੇਵਕਾਂ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਮਹਿਫ਼ਲ-ਏ-ਕੱਵਾਲ ਨਿੰਮ ਵਾਲਾ ਚੌਕ ਵਿਖੇ 28 ਅਕਤੂਬਰ ਨੂੰ ...

ਪੂਰੀ ਖ਼ਬਰ »

ਝੋਨੇ ਦੇ ਵੱਢ ਨੂੰ ਅੱਗ ਲਗਾਉਣਾ ਸਿਹਤ ਤੇ ਮਿੱਟੀ ਦੇ ਖੁਰਾਕੀ ਤੱਤਾਂ ਲਈ ਹਾਨੀਕਾਰਕ -ਡਾ: ਰਾਮ ਪਾਲ

ਔੜ/ਝਿੰਗੜਾਂ, 14 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਖੇਤੀਬਾੜੀ ਵਿਭਾਗ ਵਲੋਂ ਸਹਿਕਾਰੀ ਸਭਾ ਝਿੰਗੜਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਬਲਾਕ ਔੜ ਦੇ ਖੇਤੀਬਾੜੀ ਅਫ਼ਸਰ ਡਾ: ਰਾਮ ਪਾਲ ਦੀ ਅਗਵਾਈ ਹੇਠ ਲਗਾਇਆ ਗਿਆ | ਉਨ੍ਹਾਂ ਕਿਸਾਨ ਭਰਾਵਾਂ ਨੂੰ ਝੋਨੇ ਦੀ ਰਹਿੰਦ ...

ਪੂਰੀ ਖ਼ਬਰ »

ਦੋ ਸਾਲ ਪਹਿਲਾਂ ਲਗਾਏ ਬਿਜਲੀ ਦੇ ਕੁਨੈਕਸ਼ਨ ਨੂੰ ਕਿਹਾ ਗੈਰ ਕਾਨੂੰਨੀ

ਨਵਾਂਸ਼ਹਿਰ, 14 ਅਕਤੂਬਰ (ਹਰਵਿੰਦਰ ਸਿੰਘ)-ਸਥਾਨਕ ਰਵਿਦਾਸ ਨਗਰ ਮੁਹੱਲੇ ਦੇ ਡਾ: ਬੀ ਆਰ ਅੰਬੇਡਕਰ ਹੈਲਥ ਕਲੱਬ (ਰਜਿ) ਦੇ ਪ੍ਰਧਾਨ ਰਾਮ ਲੁਭਾਇਆ ਲੱਧੜ ਨੇ ਮੈਂਬਰਾਂ ਸਮੇਤ ਮੁਹੱਲੇ ਵਿਚ ਚੱਲ ਰਹੇ ਜਿੰਮ ਘਰ ਦੇ ਮੀਟਰ ਨੂੰ ਬਿਜਲੀ ਵਿਭਾਗ ਵਲੋਂ ਰਾਜਨੀਤਕ ਦਬਾਅ ਦੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਮੰਚ ਦੀ ਮੀਟਿੰਗ ਹੋਈ

ਬਲਾਚੌਰ, 14 ਅਕਤੂਬਰ (ਬਲਾਚੌਰੀਆ)-ਪੰਜਾਬੀ ਸਾਹਿਤ ਮੰਚ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਨਾਮਵਰ ਕਹਾਣੀਕਾਰ ਤੇ ਮੰਚ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਏ ਮੈਲਬਰਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮੰਚ ਨਾਲ ਜੁੜੇ ਸਾਹਿਤਕਾਰ, ਲੇਖਕਾਂ ਤੇ ਕਵੀਆਂ ਨੇ ਚੰਡੀਗੜ੍ਹ ...

ਪੂਰੀ ਖ਼ਬਰ »

ਗੁਰਮਤਿ ਮੁਕਾਬਲੇ 'ਚ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ

ਸਮੁੰਦੜਾ, 14 ਅਕਤੂਬਰ (ਤੀਰਥ ਸਿੰਘ ਰੱਕੜ)- ਪਿੰਡ ਚੱਕ ਫੱੁਲੂ ਦੀ ਗੁਰਦੁਆਰਾ ਕਮੇਟੀ ਵੱਲੋਂ ਗੁਰਮਤਿ ਪ੍ਰੀਖਿਆ 'ਚ ਅੱਵਲ ਆਏ ਓਰੀਐਾਟ ਪਬਲਿਕ ਸਕੂਲ ਸਮੁੰਦੜਾ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੀਦਾਰ ਸਿੰਘ ਮੱੁਖ ਸੇਵਾਦਾਰ ਅਤੇ ਪ੍ਰਚਾਰਕ ਭਾਈ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਨਵਾਂਸ਼ਹਿਰ, 14 ਅਕਤੂਬਰ (ਪਿੰਟੂ)-ਅੱਜ ਵਿਸ਼ਵਾਸ ਸੇਵਾ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ 15 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਡਾ: ਹਰਮੇਸ਼ ਪੂਰੀ ਅਤੇ ਅੰਮਿ੍ਤ ਲਾਲ ਜੁਲਕਾ ਨੇ ਸੁਸਾਇਟੀ ਵਲੋਂ ਕੀਤੇ ਕੰਮ ਦੀ ਪ੍ਰਸ਼ੰਸਾ ...

ਪੂਰੀ ਖ਼ਬਰ »

ਮਿਡ-ਡੇ-ਮੀਲ ਕੁੱਕ ਯੂਨੀਅਨ ਦੀ ਮੀਟਿੰਗ

ਨਵਾਂਸ਼ਹਿਰ, 14 ਅਕਤੂਬਰ (ਹਰਵਿੰਦਰ ਸਿੰਘ)-ਅੱਜ ਮਿਡ ਡੇ ਮੀਲ ਕੁੱਕ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਬਾਰਾਂਦਰੀ ਬਾਗ਼ ਨਵਾਂਸ਼ਹਿਰ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰੀ ਨੇ ਕਿਹਾ ਕਿ ਹਰ ਸੈਂਟਰ ਵਿਚ 2 ਵਰਕਰਾਂ ਤੋਂ 100 ...

ਪੂਰੀ ਖ਼ਬਰ »

ਕੇ. ਸੀ. ਪੋਲੀਟੈਕਨਿਕ ਦੇ ਵਿਦਿਆਰਥੀਆਂ ਵਲੋਂ ਮੁਹਾਲੀ ਵਿਜ਼ਟ

ਨਵਾਾਸ਼ਹਿਰ, 14 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਕੇ.ਸੀ ਪੋਲੀਟੈਕਨਿਕ ਕਾਲਜ ਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਅਤੇ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਕਰੀਬ 50 ਵਿਦਿਆਰਥੀਆਂ ਨੇ ਮੁਹਾਲੀ ਦੀ ਮਾਲਕੇ ਰੇਡੀਏਟਰ ਅਤੇ ਏ.ਟੂ.ਆਈ ਟੀ ਕੰਪਨੀ ਦਾ ਵਿਜ਼ਟ ਕੀਤਾ¢ ...

ਪੂਰੀ ਖ਼ਬਰ »

ਡਾ: ਰਾਹੁਲ ਸ਼ਰਮਾ ਦਾ ਸਨਮਾਨ ਕੀਤਾ

ਰੂਪਨਗਰ, 14 ਅਕਤੂਬਰ (ਸ. ਰ.)-ਜੈ ਜਗਦੰਬੇ ਡਰਾਮਾਟਿ੍ਕ ਕਲੱਬ ਗਿਆਨੀ ਜ਼ੈਲ ਸਿੰਘ ਨਗਰ ਰੋਪੜ ਵਲੋਂ ਜ਼ਿਲ੍ਹੇ ਵਿਚ ਬਵਾਸੀਰ, ਭਗੰਦਰ ਦੇ ਅਣਗਿਣਤ ਸਫਲ ਆਪੇ੍ਰਸ਼ਨਾਂ ਲਈ ਅਰਜੁਨ ਆਯੁਰਵੈਦਿਕ ਹਸਪਤਾਲ ਡਾ: ਰਾਹੁਲ ਸ਼ਰਮਾ ਨੂੰ ਕਲੱਬ ਦੇ ਮੈਂਬਰਾਂ ਵਲੋਂ ਮੋਮੈਂਟੋ ਦੇ ਕੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX