ਤਾਜਾ ਖ਼ਬਰਾਂ


ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  1 day ago
ਗੱਗੋਮਾਹਲ/ਰਮਦਾਸ, 21 ਮਈ (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਸਰਹੱਦੀ ਪਿੰਡ ਦਰੀਆ ਮੂਸਾ ਨਜ਼ਦੀਕ ਦਰਿਆ ਰਾਵੀ 'ਚ ਨਹਾਉਣ ਸਮੇਂ ਇਕ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਕੁਲਦੀਪ...
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  1 day ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  1 day ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 21,(ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਦੁਬਈ ਤੋਂ ਪੁੱਜੇ ਦੋ ਯਾਤਰੀ (ਸਕੇ ਭਰਾਵਾਂ) ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ 349 ਗ੍ਰਾਮ ਸੋਨਾ ਬਰਾਮਦ ...
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  1 day ago
ਲੁਧਿਆਣਾ, 21 ਮਈ ( ਪੁਨੀਤ ਬਾਵਾ)-ਬਾਲੀਵੁੱਡ ਸਟਾਰ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਛੜਾ ਦਾ ਅੱਜ ਟਰੇਲਰ ਰਿਲੀਜ਼ ਕੀਤਾ ਗਿਆ ...
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  1 day ago
ਨਵੀਂ ਦਿੱਲੀ, 21 ਮਈ- ਦਿੱਲੀ 'ਚ ਭਾਜਪਾ ਦੇ ਦਫ਼ਤਰ 'ਚ ਕੇਂਦਰੀ ਕੈਬਨਿਟ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ...
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  1 day ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਨੇ ਡੀ. ਐੱਸ. ਪੀ. ਦਫ਼ਤਰ ਬਾਘਾਪੁਰਾਣਾ ਦੇ ਘਿਰਾਓ ਕਰੀਬ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਦੀ ਅਗਵਾਈ ਮੰਗਾ ਸਿੰਘ ਵੈਰਕੋ ਅਤੇ...
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  1 day ago
ਪਟਿਆਲਾ, 21 ਮਈ (ਅਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਿਜਲੀ ਵਿਭਾਗ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਭਰਨ ਲਈ ਆਖਦਾ ਹੈ, ਜਿਸ ਦਾ ਅਸੀਂ ਕਿਸਾਨ ਵਿਰੋਧ...
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  1 day ago
ਨਵੀਂ ਦਿੱਲੀ, 21 ਮਈ- ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਮੇਨਕਾ ਗਾਂਧੀ ਅਤੇ ਜਨਰਲ ਵੀ. ਕੇ. ਸਿੰਘ ਅੱਜ ਸ਼ਾਮੀਂ 5 ਵਜੇ ਹੋਣ ਵਾਲੀ ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ 'ਚ...
ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਨਾਲ ਮੈਂ ਚਿੰਤਾ 'ਚ ਹਾਂ- ਪ੍ਰਣਬ ਮੁਖਰਜੀ
. . .  1 day ago
ਨਵੀਂ ਦਿੱਲੀ, 21 ਮਈ- ਦੇਸ਼ ਭਰ 'ਚ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ 'ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਤੋਂ ਉਹ ਚਿੰਤਤ ਹਨ...
ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ
. . .  1 day ago
ਨਵੀਂ ਦਿੱਲੀ, 21 ਮਈ- ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ ਬੈਠਕ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹੁਣ ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ...
ਸ਼ੋਪੀਆਂ ਦੇ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਸ੍ਰੀਨਗਰ, 21 ਮਈ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਯਾਰਵਾਨ ਇਲਾਕੇ ਦੇ ਜੰਗਲ 'ਚ...
ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  1 day ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਿਓਂ ਅੱਜ ਲੁਟੇਰਿਆਂ ਵਲੋਂ ਇੱਕ ਇਨੋਵਾ ਗੱਡੀ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਘਾਪੁਰਾਣਾ ਨਿਵਾਸੀ ਹਿਮਾਂਸ਼ੂ ਮਿੱਤਲ ਆਪਣੇ ਇੱਕ ਹੋਰ ਸਾਥੀ ਨਾਲ...
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਈ. ਵੀ. ਐੱਮ.- ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਮਈ- ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਕੁਝ ਥਾਵਾਂ 'ਤੇ ਈ. ਵੀ. ਐੱਮ. ਦੀ ਹੇਰਾ-ਫੇਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਗਲਤ ਦੱਸਦਿਆਂ ਕਿਹਾ ਹੈ ਕਿ ਈ. ਵੀ. ਐੱਮ. ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ...
ਪੱਲੇਦਾਰਾਂ ਦੇ ਦੋ ਧੜਿਆਂ 'ਚ ਹੋਈ ਲੜਾਈ, ਕਈ ਜ਼ਖ਼ਮੀ
. . .  1 day ago
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)- ਅੱਜ ਇੱਥੇ ਪੱਲੇਦਾਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਲੋਡ ਭਰਨ ਨੂੰ ਲੈ ਕੇ ਦੋ ਧੜਿਆਂ ਦੇ ਪੱਲੇਦਾਰ ਆਪਸ 'ਚ ਉਲਝ ਗਏ...
ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ
. . .  1 day ago
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਸੜ ਕੇ ਹੋਈਆਂ ਸੁਆਹ, ਦੋ ਮਾਸੂਮ ਬੱਚੀਆਂ ਦੀ ਮੌਤ
. . .  1 day ago
ਜੇਕਰ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਸੀ ਤਾਂ ਉਹ ਹਾਈਕਮਾਂਡ ਨਾਲ ਗੱਲਬਾਤ ਕਰ ਸਕਦੇ ਸਨ- ਪ੍ਰਨੀਤ ਕੌਰ
. . .  1 day ago
ਸੰਜੇ ਸਿੰਘ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਕਿਹਾ- ਦੇਸ਼ ਭਰ 'ਚੋਂ ਹੋਵੇਗਾ ਭਾਜਪਾ ਦਾ ਸਫ਼ਾਇਆ
. . .  1 day ago
ਅਫ਼ਗ਼ਾਨਿਸਤਾਨ 'ਚ 9 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਐਗਜ਼ਿਟ ਪੋਲ ਵਿਰੋਧੀ ਧਿਰ ਦਾ ਹੌਂਸਲਾ ਤੋੜਨ ਦਾ ਹਥਿਆਰ- ਪ੍ਰਿਅੰਕਾ ਗਾਂਧੀ
. . .  1 day ago
ਸਾਰੀਆਂ ਵੀ. ਵੀ. ਪੈਟ ਪਰਚੀਆਂ ਦੀ ਜਾਂਚ ਸੰਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ
. . .  1 day ago
ਪੱਛਮੀ ਬੰਗਾਲ 'ਚ ਭਾਜਪਾ ਦੇ ਪੰਜ ਵਰਕਰ ਜ਼ਖ਼ਮੀ, ਟੀ. ਐੱਮ. ਸੀ. 'ਤੇ ਹਮਲੇ ਦਾ ਦੋਸ਼
. . .  1 day ago
ਮੈਕਸੀਕੋ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ
. . .  1 day ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  1 day ago
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  1 day ago
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  1 day ago
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  1 day ago
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  1 day ago
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  1 day ago
ਮੁਇਨੁਲ ਹੱਕ ਭਾਰਤ 'ਚ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  1 day ago
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  1 day ago
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  1 day ago
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  2 days ago
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  2 days ago
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  2 days ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  2 days ago
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  2 days ago
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  2 days ago
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  2 days ago
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  2 days ago
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  2 days ago
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  2 days ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  2 days ago
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਅੱਸੂ ਸੰਮਤ 550

ਅੰਮ੍ਰਿਤਸਰ

ਵੱਖ-ਵੱਖ ਥਾਵਾਂ ਤੋਂ ਹਥਿਆਰਾਂ ਸਮੇਤ ਤਿੰਨ ਗਿ੍ਫ਼ਤਾਰ

ਅੰਮਿ੍ਤਸਰ, 14 ਅਕਤੂਬਰ (ਗਗਨਦੀਪ ਸ਼ਰਮਾ)-ਜ਼ਿਲ੍ਹਾ ਪੁਲਿਸ ਵਲੋਂ ਦੋ ਵੱਖ-ਵੱਖ ਥਾਵਾਂ ਤੋਂ ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦੀ ਸਫ਼ਲਤਾ ਹਾਸਿਲ ਕੀਤੀ ਗਈ, ਜੋ ਕਿ ਸ਼ਹਿਰ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ 'ਚ ਸਨ | ਡੀ.ਸੀ.ਪੀ. (ਜਾਂਚ) ਜਗਮੋਹਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵਾ ਦੇ ਨਿਰਦੇਸ਼ਾਂ 'ਤੇ ਤਿਉਹਾਰਾਂ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ | ਏ.ਸੀ.ਪੀ. (ਜਾਂਚ) ਪਲਵਿੰਦਰ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਸਟਾਫ਼ ਅੰਮਿ੍ਤਸਰ ਦੇ ਸਬ ਇੰਸ: ਦਿਲਬਾਗ ਸਿੰਘ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਏ.ਐਸ.ਆਈ. ਜੋਗਿੰਦਰ ਸਿੰਘ ਸਮਾਜ ਵਿਰੋਧੀ ਅਨਸਰਾਂ ਦੀ ਭਾਲ 'ਚ ਮਾਤਾ ਭੱਦਰਕਾਲੀ ਮੰਦਰ ਨੇੜੇ ਮੌਜੂਦ ਸਨ ਤਾਂ ਮੰਦਰ ਦੀ ਗਰਾਊਾਡ 'ਚ ਬੈਠੇ ਦੋ ਵਿਕਅਤੀ ਪੁਲਿਸ ਪਾਰਟੀ ਨੂੰ ਦੇਖ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲਗੇ | ਜਦੋਂ ਦੋਵ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਇਕ ਰਾਈਫ਼ਲ 12 ਬੋਰ ਡਬਲ ਬੈਰਲ ਸਮੇਤ 10 ਜ਼ਿੰਦਾ ਕਾਰਤੂਸ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਸ਼ਨਾਖਤ ਕਰਨ ਸਿੰਘ ਉਰਫ਼ ਬੰਟੀ ਵਾਸੀ ਗਲੀ ਸੱਤੋਵਾਲੀ ਥਾਣਾ ਕੋਟ ਹਕੀਮਾਂ ਅਤੇ ਸੈਮਸਨ ਮਸੀਹ ਵਾਸੀ ਗਲੀ ਪੁਲਿਸ ਚੌਕੀ ਵਾਲੀ, ਨਵੀਂ ਆਬਾਦੀ ਫੈਜਪੁਰਾ (ਦੋਵੇਂ ਜ਼ਿਲ੍ਹਾ ਅੰਮਿ੍ਤਸਰ) ਦੇ ਤੌਰ 'ਤੇ ਹੋਈ ਹੈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਆਪਣੇ ਇਕ ਹੋਰ ਸਾਥੀ ਗਗਨਦੀਪ ਸਿੰਘ ਵਾਸੀ ਲੁਧਿਆਣਾ ਨਾਲ ਮਿਲ ਕੇ ਫੋਰ ਐਸ ਚੌਕ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਤੋਂ ਦੋ ਹਥਿਆਰ ਚੋਰੀ ਕੀਤੇ ਸਨ | ਡੀ.ਸੀ.ਪੀ. ਨੇ ਦੱਸਿਆ ਕਿ ਇਸ ਸਬੰਧੀ ਇਕ ਹਥਿਆਰ ਪਹਿਲਾਂ ਹੀ ਬਰਾਮਦ ਕੀਤਾ ਜਾ ਚੁਕਾ ਹੈ ਅਤੇ ਇਕ ਅੱਜ ਇਨ੍ਹਾਂ ਦੋਵ੍ਹਾਂ ਕੋਲੋਂ ਕਰ ਲਿਆ ਗਿਆ ਹੈ | ਇਸੇ ਤਰ੍ਹਾਂ ਇਕ ਹੋਰ ਮਾਮਲੇ ਸਬੰਧੀ ਉਨ੍ਹਾਂ ਦੱਸਿਆ ਕਿ 22 ਨੰਬਰ ਫਾਟਕ ਨੇੜੇ ਏ.ਐਸ.ਆਈ. ਪਰਮਿੰਦਰ ਸਿੰਘ ਨੇ ਗਸ਼ਤ ਦੌਰਾਨ ਜਦੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ | ਕਥਿਤ ਦੋਸ਼ੀ ਦੀ ਸ਼ਨਾਖਤ ਹਰੀ ਚੰਦ ਵਾਸੀ ਇੰਦਰਪੁਰੀ ਨੇੜੇ 22 ਨੰਬਰ ਫਾਟਕ ਇਸਲਾਮਾਬਾਦ ਹਾਲ ਵਾਸੀ ਅੰਦਰੂਨ ਲੋਹਗੜ੍ਹ ਦੇ ਤੌਰ 'ਤੇ ਹੋਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਤਿੰਨਾਂ ਦਾ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇ੍ਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ | ਇਸ ਮੌਕੇ ਏ.ਸੀ.ਪੀ. ਪਲਵਿੰਦਰ ਸਿੰਘ ਅਤੇ ਸਬ ਇੰਸ: ਦਿਲਬਾਗ ਸਿੰਘ ਵੀ ਮੌਜੂਦ ਸਨ |

ਘਰ 'ਚੋਂ ਨਕਦੀ ਤੇ ਗਹਿਣੇ ਚੋਰੀ

ਅੰਮਿ੍ਤਸਰ, 14 ਅਕਤੂਬਰ (ਗਗਨਦੀਪ ਸ਼ਰਮਾ)-ਘਰ 'ਚੋਂ ਨਗਦੀ ਤੇ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਰਣਜੀਤ ਐਵੀਨਿਊ ਪੁਲਿਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤ ਉਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾ ਕੇ ਸੋ ਗਿਆ | ਸਵੇਰੇ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਅੱਜ ਗੁਰੂ ਨਗਰੀ 'ਚ 5 ਪੁਲਾਂ ਦੇ ਨਿਰਮਾਣ ਕਾਰਜਾਂ ਤੇ ਖੇਡ ਅਕੈਡਮੀ ਦਾ ਰੱਖਣਗੇ ਨੀਂਹ ਪੱਥਰ

ਅੰਮਿ੍ਤਸਰ, 14 ਅਕਤੂਬਰ (ਜਸਵੰਤ ਸਿੰਘ ਜੱਸ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਗੁਰੂ ਨਗਰੀ ਦੇ ਵਾਸੀਆਂ ਅਤੇ ਇਥੇ ਰੋਜ਼ਾਨਾ ਪੁੱਜਦੇ ਲੱਖਾਂ ਸੈਲਾਨੀਆਂ ਨੂੰ ਅਵਾਜਾਈ ਮੁਸ਼ਕਿਲਾਂ ਤੋਂ ਨਿਜ਼ਾਤ ਦਿਵਾਉਣ ਲਈ ਭਲਕੇ 15 ਅਕਤੂਬਰ ਨੂੰ 4 ਨਵੇਂ ਰੇਲਵੇ ...

ਪੂਰੀ ਖ਼ਬਰ »

ਸਮਾਗਮ 'ਚ ਲੱਖਾਂ ਦੀ ਨਕਦੀ ਵਾਲਾ ਬੈਗ ਚੋਰੀ

ਅੰਮਿ੍ਤਸਰ, 14 ਅਕਤੂਬਰ (ਗਗਨਦੀਪ ਸ਼ਰਮਾ)-ਮਜੀਠਾ ਬਾਈਪਾਸ ਸਥਿਤ ਇਕ ਪੈਲੇਸ 'ਚ ਚਲ ਰਹੇ ਸ਼ਗਨ ਸਮਾਗਮ 'ਚ ਲੱਖਾਂ ਦੀ ਨਗਦੀ ਵਾਲਾ ਬੈਗ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਥਾਣਾ ਸਦਰ 'ਚ ਮਾਮਲਾ ਦਰਜ ਕੀਤਾ ਗਿਆ ਹੈ | ਇੰਦਰਾ ਕਾਲੋਨੀ ਦੇ ਰਹਿਣ ਵਾਲੇ ਅਸ਼ੋਕ ਸ਼ਰਮਾ ਨੇ ...

ਪੂਰੀ ਖ਼ਬਰ »

ਪੰਜਾਬ ਦੇ ਨਿੱਜੀ ਸਕੂਲਾਂ ਨੂੰ ਕਿਸੇ ਹਾਲਤ 'ਚ ਬੰਦ ਨਹੀਂ ਕੀਤਾ ਜਾਵੇਗਾ-ਸੋਨੀ

ਵੇਰਕਾ, 14 ਅਕਤੂਬਰ (ਪਰਮਜੀਤ ਸਿੰਘ ਬੱਗਾ)-ਐਸੋਸੀਏਸ਼ਨ ਸਕੂਲ ਆਰਗੇਨਾਈਜੇਸ਼ਨ (ਰਜਿ:) ਅੰਿ੍ਮਤਸਰ ਤੇ ਐਸੋਸੀਏਟਿਡ ਸਕੂਲਜ਼ ਜੁਆਇੰਟ ਐਕਸ਼ਨ ਫਰੰਟ (ਰਜਿ:) ਪੰਜਾਬ ਵਲੋਂ ਅੱਜ ਵੇਰਕਾ ਮਜੀਠਾ ਬਾਈਪਾਸ ਦਰਮਿਆਨ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਜਾਬ ਭਰ ਚੱਲ ...

ਪੂਰੀ ਖ਼ਬਰ »

ਏਸ਼ੀਅਨ ਖੇਡਾਂ ਦੇ ਸੋਨ ਤਗਮਾ ਜੇਤੂ ਅਰਪਿੰਦਰ ਸਿੰਘ ਬੌਬੀ ਛੀਨਾ ਦਾ ਪਿੰਡ ਪੁੱਜਣ 'ਤੇ ਸ਼ਾਹੀ ਸਵਾਗਤ

ਹਰਸਾ ਛੀਨਾ, 14 ਅਕਤੂਬਰ (ਕੜਿਆਲ)-ਪਿਛਲੇ ਮਹੀਨੇ ਜਕਾਰਤਾ ਵਿਖੇ ਸਮਾਪਤ ਹੋਈਆਂ ਏਸ਼ੀਅਨ ਖੇਡਾਂ ਦੇ ਤੀਹਰੀ ਛਾਲ ਮੁਕਾਬਲੇ 'ਚ 48 ਸਾਲ ਬਾਅਦ ਭਾਰਤ ਦੀ ਝੋਲੀ ਸੋਨ ਤਮਗਾ ਤੇ ਅੰਤਰਰਾਸ਼ਟਰੀ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨ ਕੱਪ ਵਿਚੋਂ ਕਾਂਸੀ ਦਾ ਤਮਗਾ ਜੇਤੂ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ

ਚੋਗਾਵਾਂ, 14 ਅਕਤੂਬਰ (ਗੁਰਬਿੰਦਰ ਸਿੰਘ ਬਾਗੀ)-ਧੰਨ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਸਬਾ ਚੋਗਾਵਾਂ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਹਜਾਰਾਂ ਨਾਨਕ ਨਾਮ ਲੇਵਾ ਸੰਗਤਾਂ ਨੇ ਭਾਗ ਲੈ ਕੇ ਆਪਣਾ ਜੀਵਨ ਸਫਲ ਕੀਤਾ | ਚੌਕ ...

ਪੂਰੀ ਖ਼ਬਰ »

ਘਰ ਦੇ ਵਰਾਂਡੇ ਦੀ ਛੱਤ ਡਿਗੀ ਜਾਨੀ ਨੁਕਸਾਨ ਤੋਂ ਬਚਾਅ

ਅਜਨਾਲਾ, 14 ਅਕਤੂਬਰ (ਐਸ.ਪ੍ਰਸ਼ੋਤਮ)¸ਅੱਜ ਸਥਾਨਕ ਸ਼ਹਿਰ 'ਚ ਮੁਹੱਲਾ ਆਦਰਸ਼ ਨਗਰ-3 'ਚ ਸਰਕਾਰੀ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਵਾਲੀ ਗਲੀ 'ਚ ਇਕ ਗ਼ਰੀਬ ਵਿਅਕਤੀ ਹਰਜੀਤ ਸਿੰਘ ਉਰਫ਼ ਬਿੱਲਾ ਦੇ ਘਰ ਦੀ ਦੁਪਹਿਰ ਪੌਣੇ 2 ਵਜੇ ਦੇ ਕਰੀਬ ਛੱਤ ਡਿੱਗਣ ਕਾਰਨ ਪਰਿਵਾਰ ਦੇ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ

ਰਾਜਾਸਾਂਸੀ, 14 ਅਕਤੂਬਰ (ਹਰਦੀਪ ਸਿੰਘ ਖੀਵਾ)-ਕਸਬਾ ਰਾਜਾਸਾਂਸੀ ਦੀ ਆਬਾਦੀ ਗਾਂਧੀ ਨਗਰ ਵਿਖੇ ਮਸੀਹ ਏਕਤਾ ਲੋਕ ਭਲਾਈ ਟਰੱਸਟ (ਰਜਿ: ਆਲ ਇੰਡੀਆ) ਵਲੋਂ ਸਲਾਨਾ ਬੰਦਗੀ ਸਮਾਗਮ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ, ਲੜਕਿਆਂ ਦੇ ਵਿਆਹ ਕਰਵਾਏ ਗਏ | ਇਸ ਦੌਰਾਨ ...

ਪੂਰੀ ਖ਼ਬਰ »

ਸਰਕਾਰੀ ਵਿਭਾਗਾਂ ਲਈ ਮਾਰਚ ਤੋਂ ਜੀ.ਈ.ਐਮ. ਪੋਰਟਲ 'ਤੇ ਖ਼ਰੀਦ ਕਰਨਾ ਜ਼ਰੂਰੀ-ਤਿਆਗੀ

ਅੰਮਿ੍ਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀ, ਉਦਯੋਗ ਅਤੇ ਵਪਾਰ ਵਿਭਾਗ, ਪੰਜਾਬ ਵਲੋਂ ਟੈਕਸਟਾਈਲ ਮੈਨੂਫੈਕਚਰਿੰਗ ਐਸੋਸੀਏਸ਼ਨ (ਟੀ.ਐੱਮ.ਏ.) ਦੇ ਸਹਿਯੋਗ ਨਾਲ ਅੱਜ ਬੱਚਤ ਭਵਨ ਵਿਖੇ ਇਕ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ...

ਪੂਰੀ ਖ਼ਬਰ »

ਰੋਬੋਟ ਤਕਨੀਕ ਗੋਡਿਆਂ ਦੇ ਜੋੜ ਬਦਲਣ ਲਈ ਇਕ ਕ੍ਰਾਂਤੀਕਾਰੀ ਤਕਨੀਕ : ਡਾ: ਅਵਤਾਰ ਸਿੰਘ

ਅੰਮਿ੍ਤਸਰ, 14 ਅਕਤੂਬਰ (ਜਸਵੰਤ ਸਿੰਘ ਜੱਸ)-ਉੱਤਰੀ ਭਾਰਤ 'ਚ ਹੱਡੀਆਂ ਤੇ ਜੋੜ੍ਹਾਂ ਦੇ ਇਲਾਜ ਲਈ ਪ੍ਰਸਿੱਧ ਸਥਾਨਕ ਅਮਨਦੀਪ ਹਸਪਤਾਲ ਗਰੁੱਪ ਵਲੋਂ ਅੰਮਿ੍ਤਸਰ ਦੀਆਂ ਰੋਟਰੀ ਕਲੱਬਾਂ ਨਾਲ ਮਿਲ ਕੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਮੌਕੇ ਅਮਨਦੀਪ ਗਰੁੱਪ ਦੇ ...

ਪੂਰੀ ਖ਼ਬਰ »

ਹਲਕਾ ਜੰਡਿਆਲਾ ਗੁਰੂ ਦੀਆਂ ਸੜਕਾਂ ਪਹਿਲ ਦੇ ਆਧਾਰ 'ਤੇ ਬਣਾਈਆਂ ਜਾਣਗੀਆਂ-ਡੈਨੀ ਬੰਡਾਲਾ

ਚੌਕ ਮਹਿਤਾ, 14 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਮਨਦੀਪ ਸਿੰਘ ਸੋਨਾ ਖੱਬੇਰਾਜਪੂਤਾਂ ਦੀ ਅਗਵਾਈ 'ਚ ਜਿੰਮੀ ਰੰਧਾਵਾ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ...

ਪੂਰੀ ਖ਼ਬਰ »

ਖਹਿਰਾ ਪਾਰਟੀਆਂ ਦੀ ਪਾੜ੍ਹੋ ਤੇ ਰਾਜ ਕਰੋ ਨੀਤੀ ਦਾ ਸ਼ਿਕਾਰ ਨਾ ਹੋ ਕੇ ਕੇਜਰੀਵਾਲ ਦੀ ਅਗਵਾਈ 'ਚ ਪਾਰਟੀ ਮਜ਼ਬੂਤੀ ਲਈ ਅੱਗੇ ਆਉਣ-ਸ: ਚੀਮਾ

ਅਜਨਾਲਾ, 14 ਅਕਤੂਬਰ (ਐੱਸ. ਪ੍ਰਸ਼ੋਤਮ)-ਅੱਜ ਅਜਨਾਲਾ ਵਿਖੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਪੰਜਾਬ 'ਚ ਇਕ ਵੱਖਰੇ ਧੜ੍ਹੇ ਵਜੋਂ ਵਿਚਰ ਰਹੇ ਪਾਰਟੀ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੂੰ ਨਸੀਹਤ ਦਿੱਤੀ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਡੀਪੂਆਂ 'ਤੇ ਪੁੱਜੀ ਕਣਕ ਦੀ ਹਾਲਤ ਅਤਿ ਮਾੜੀ

ਬਾਬਾ ਬਕਾਲਾ ਸਾਹਿਬ, 14 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਗ਼ਰੀਬ ਲੋਕਾਂ ਲਈ ਭੇਜੀ ਗਈ ਸਸਤੀ ਕਣਕ ਅਤਿ ਮਾੜੀ ਤੇ ਘਟੀਆ ਹੋਣ ਕਾਰਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਲੋਕਾਂ ਨੇ ਇਸ ਕਣਕ ਸੰਬੰਧੀ ਫੂਡ ...

ਪੂਰੀ ਖ਼ਬਰ »

ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਬਣ ਰਹੇ 2 ਪਲੇਟਫ਼ਾਰਮ 1 ਮਹੀਨੇ 'ਚ ਹੋ ਜਾਣਗੇ ਤਿਆਰ

ਅੰਮਿ੍ਤਸਰ, 14 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਪਿਛਲੇ ਕਈ ਸਾਲਾਂ ਤੋਂ ਪਲੇਟਫ਼ਾਰਮਾਂ ਦੀ ਗਿਣਤੀ ਘੱਟ ਤੇ ਇੱਥੇ ਆਉਣ-ਜਾਣ ਵਾਲੀਆਂ ਰੇਲਗੱਡੀਆਂ ਦੀ ਗਿਣਤੀ ਵੱਧ ਹੋਣ ਕਾਰਨ ਸਭ ਤੋਂ ਵੱਡੀ ਸਮੱਸਿਆ ਆ ਰਹੀ ਸੀ ਕਿ ਰੇਲਵੇ ਸਟੇਸ਼ਨ 'ਤੇ ...

ਪੂਰੀ ਖ਼ਬਰ »

ਜਿਪਸਮ ਦੀ ਖ਼ਰੀਦ ਲਈ ਕਿਸਾਨ ਹੁਣ 18 ਅਕਤੂਬਰ ਫਾਰਮ ਜਮ੍ਹਾਂ ਕਰਵਾ ਸਕਣਗੇ-ਡਾ: ਲਾਲ

ਅਜਨਾਲਾ, 14 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕਿਸਾਨਾਂ ਨੂੰ ਜਿਪਸਮ ਦੀ ਖ਼ਰੀਦ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ 50 ਫੀਸਦੀ ਸਬਸਿਡੀ 'ਤੇ ਦਿੱਤੀ ਜਾਣ ਵਾਲੀ ਜਿਪਸਮ ਲਈ ਹੁਣ ਕਿਸਾਨ 18 ਅਕਤੂਬਰ ਤੱਕ ਫਾਰਮ ਜਮ੍ਹਾਂ ਕਰਵਾ ਸਕਣਗੇ | ਇਹ ਜਾਣਕਾਰੀ ਬਲਾਕ ਖੇਤੀਬਾੜੀ ...

ਪੂਰੀ ਖ਼ਬਰ »

ਸ਼ਵੇਤ ਮਲਿਕ ਨੇ ਗ੍ਰੀਨ ਐਵੀਨਿਊ ਵਿਖੇ 'ਓਪਨ ਜਿੰਮ' ਦਾ ਕੀਤਾ ਉਦਘਾਟਨ

ਅੰਮਿ੍ਤਸਰ, 14 ਅਕਤੂਬਰ (ਹਰਮਿੰਦਰ ਸਿੰਘ)¸ਕਿਸੇ ਵੀ ਕੌਮ ਦੇ ਵਿਕਾਸ ਦੀ ਮਿਣਤੀ ਦਾ ਉਤਮ ਪੈਮਾਨਾ ਉੱਥੋਂ ਦਾ ਸਿਹਤਮੰਦ ਸਮਾਜ ਹੁੰਦਾ ਹੈ | ਦੇਸ਼ ਦੇ ਨਾਗਰਿਕਾਂ ਦੀ ਸਿਹਤ ਦਾ ਸਿੱਧਾ ਪ੍ਰਭਾਵ ਉਨ੍ਹਾਂ ਦੀ ਕੰਮ ਕਰਨ ਦੀ ਸ਼ਕਤੀ ਪੈਂਦਾ ਹੈ ਅਤੇ ਨਾਗਰਿਕ ਕਾਰਜ ਸ਼ਕਤੀ ਦਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਗਦੇਵ ਕਲਾਂ, 12 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਬਾਬਾ ਜੀਵਨ ਸਿੰਘ ਸਭਾ ਜਗਦੇਵ ਕਲਾਂ ਵਲੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਅਤੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮੂਹ ਨਗਰ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀਆਂ ਚੋਣ ਵਾਅਦਾ ਿਖ਼ਲਾਫ਼ੀਆਂ ਵਿਰੁੱਧ ਭਾਜਪਾ ਯੂਵਾ ਮੋਰਚਾ ਦਿਹਾਤੀ ਨੇ ਕੀਤਾ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ

ਅਜਨਾਲਾ, 14 ਅਕਤੂਬਰ (ਐਸ.ਪ੍ਰਸ਼ੋਤਮ)-ਅੱਜ ਅਜਨਾਲਾ ਵਿਖੇ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸ: ਬੱਬੂ ਜਸਰਾਊਰ ਦੀ ਪ੍ਰਧਾਨਗੀ 'ਚ ਅਤੇ ਭਾਜਪਾ ਯੂਵਾ ਮੋਰਚਾ ਸਪੋਰਟਸ ਵਿੰਗ ਸੂਬਾ ਪ੍ਰਧਾਨ ਸ੍ਰੀ ਗੌਰਵ ਰਾਜਪੂਤ ਦੀ ਅਗਵਾਈ 'ਚ ਜ਼ਿਲ੍ਹੇ ਭਰ ਦੇ ਯੁਵਾ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ 22 ਮਹੀਨਿਆਂ ਦਾ ਬਕਾਇਆ ਜਾਰੀ ਨਾ ਹੋਣ 'ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

ਅੰਮਿ੍ਤਸਰ, 14 ਅਕਤੂਬਰ (ਜੱਸ)-ਪੰਜਾਬ ਸਟੇਟ ਪੈਨਸ਼ਨਰਜ਼ ਐਾਡ ਸੀਨੀਅਰ ਸਿਟੀਜ਼ਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਬੈਠਕ ਸਥਾਨਕ ਕੰਪਨੀ ਬਾਗ ਵਿਖੇ ਜ਼ਿਲ੍ਹਾ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੋਈ, ਜਿਸ ਵਿਚ ਸਰਕਾਰ ਦੀਆਂ ਪੈਨਸ਼ਨ ਵਿਰੋਧੀ ਨੀਤੀਆਂ ...

ਪੂਰੀ ਖ਼ਬਰ »

ਹਰੜ ਖ਼ੁਰਦ ਨਿਵਾਸੀ ਲਖਬੀਰ ਸਿੰਘ ਨੇ ਆਪਣੇ ਪੁੱਤਰ ਦੀ ਰਿਹਾਈ ਤੇ ਨਿਆਂ ਲਈ ਆਈ. ਜੀ. ਪੁਲਿਸ ਕੋਲ ਲਗਾਈ ਗੁਹਾਰ

ਅਜਨਾਲਾ, 14 ਅਕਤੂਬਰ (ਐਸ.ਪ੍ਰਸ਼ੋਤਮ)-ਸਥਾਨਕ ਸ਼ਹਿਰ ਨੇੜਲੇ ਪਿੰਡ ਹਰੜ ਖ਼ੁਰਦ ਦੇ ਨਿਵਾਸੀ ਲਖਬੀਰ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਆਪਣੀ ਪਤਨੀ ਬੀਰ ਕੌਰ ਸਮੇਤ ਆਈ.ਜੀ. ਬਾਰਡਰ ਰੇਂਜ ਪੁਲਿਸ ਕੋਲ ਨਿਆਂ ਦੀ ਗੁਹਾਰ ਲਗਾ ਕੇ ਮੰਗ ਕੀਤੀ ਹੈ ਕਿ ਇਕ ਚੋਰੀ ਦੇ ਮੁਕੱਦਮੇ 'ਚ ...

ਪੂਰੀ ਖ਼ਬਰ »

ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤ ਕੇ ਆਇਆ ਖਿਡਾਰੀ ਅਰਪਿੰਦਰ ਸਿੰਘ ਬੌਬੀ ਛੀਨਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮਿ੍ਤਸਰ, 14 ਅਕਤੂਬਰ (ਜੱਸ)-ਜਕਾਰਤਾ (ਇੰਡੋਨੇਸ਼ੀਆ) ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਤੀਹਰੀ ਛਾਲ ਦੇ ਮੁਕਾਬਲੇ ਵਿਚੋਂ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲਾ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਉੱਚਾ ਕਿਲ੍ਹਾ ਦਾ ਨਿਵਾਸੀ ਖਿਡਾਰੀ ਅਰਪਿੰਦਰ ਸਿੰਘ ...

ਪੂਰੀ ਖ਼ਬਰ »

ਅੰਮਿ੍ਤਸਰ 'ਚ 3 ਰੋਜ਼ਾ ਵਿਸ਼ਵ ਫੂਡ ਫ਼ੈਸਟੀਵਲ ਤੇ ਵਿਰਾਸਤੀ ਰਸੋਈ ਸੰਮੇਲਨ ਸਮਾਪਤ

ਅੰਮਿ੍ਤਸਰ, 14 ਅਕਤੂਬਰ (ਹਰਮਿੰਦਰ ਸਿੰਘ)-ਵਿਸ਼ਵ ਪ੍ਰਸਿੱਧ ਖ਼ਾਨਸਾਮਿਆਂ ਦੀ ਅਗਵਾਈ ਹੇਠ ਅੰਮਿ੍ਤਸਰ ਦੇ ਕਿਲ੍ਹਾ ਗੋਬਿੰਦਗੜ੍ਹ 'ਚ 3 ਦਿਨ ਪਹਿਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ ਵਿਸ਼ਵ ਫੂਡ ਫ਼ੈਸਟੀਵਲ ਤੇ ਵਿਰਾਸਤੀ ਰਸੋਈ ਸੰਮੇਲਨ ਅੱਜ ਮੁੜ ਮਿਲਣ ਦੇ ਵਾਅਦੇ ...

ਪੂਰੀ ਖ਼ਬਰ »

ਕੌ ਾਸਲਰ ਵਿਕਾਸ ਸੋਨੀ ਨੇ ਸੁਣੀਆਂ ਵਾਰਡ ਨੰਬਰ 70 ਦੇ ਲੋਕਾਂ ਦੀਆਂ ਮੁਸ਼ਕਿਲਾਂ

ਅੰਮਿ੍ਤਸਰ, 14 ਅਕਤੂਬਰ (ਸ਼ੈਲੀ)-ਵਾਰਡ ਨੰਬਰ 70 ਦੇ ਕੌਾਸਲਰ ਤੇ ਸੀਨੀਅਰ ਕਾਂਗਰਸੀ ਆਗੂ ਵਿਕਾਸ ਸੋਨੀ ਨੇ ਪੀਪਿਆਂ ਵਾਲੀ ਗਲੀ ਅਤੇ ਪਿੰਡ ਭਰਾੜੀਵਾਲ ਦਾ ਦੌਰਾ ਕੀਤਾ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਮਿਲੇ | ਇਸ ਦੌਰਾਨ ਉਨ੍ਹਾਂ ਨੇ ਇਲਾਕੇ 'ਚ ਲੋਕਾਂ ਨੂੰ ਪੀਣ ਵਾਲੇ ...

ਪੂਰੀ ਖ਼ਬਰ »

ਪੰਜਾਬ ਨਾਟਸ਼ਾਲਾ ਵਿਖੇ ਚੱਲ ਰਿਹਾ 5 ਰੋਜ਼ਾ ਨਾਟਕ ਮੇਲਾ ਹੋਇਆ ਸਮਾਪਤ

ਅੰਮਿ੍ਤਸਰ, 14 ਅਕਤੂਬਰ (ਹਰਮਿੰਦਰ ਸਿੰਘ)-ਰੰਗਕਰਮੀ ਮੰਚ ਵਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਨਾਟਸ਼ਾਲਾ ਵਿਖੇ ਚੱਲ ਰਿਹਾ 5 ਰੋਜਾ 9ਵਾਂ ਸੁਖਦੇਵਪ੍ਰੀਤ ਯਾਦਗਾਰੀ ਨਾਟਕ ਮੇਲਾ ਅੱਜ ਸਮਾਪਤ ਹੋ ਗਿਆ | ਨਾਟਕ ਮੇਲੇ ਦੇ 5 ਦਿਨ ਵੱਖ-ਵੱਖ ਨਾਟਕ ਪੇਸ਼ ਕੀਤੇ ਗਏ | ਇਸ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਨੂੰ ਸਿੱਖਿਆ ਪੱਖੋਂ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲਿਆਂਦਾ ਜਾਵੇਗਾ : ਓਮ ਪ੍ਰਕਾਸ਼ ਸੋਨੀ

ਅੰਮਿ੍ਤਸਰ, 14 ਅਕਤੂਬਰ (ਜੱਸ)-ਪੰਜਾਬ ਸਰਕਾਰ ਸਿੱਖਿਆ ਦੇ ਪ੍ਰਤੀ ਬਹੁਤ ਗੰਭੀਰ ਹੈ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਹ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਭਾਰਤ ਵਿਕਾਸ ਪ੍ਰੀਸ਼ਦ ...

ਪੂਰੀ ਖ਼ਬਰ »

ਜ਼ਿਲ੍ਹਾ ਤਾਈਕਵਾਂਡੋ ਐਸੋਸੀਏਸ਼ਨ ਵਲੋਂ ਅੰਤਰ ਸਕੂਲ ਮੁਕਾਬਲੇ

ਅੰਮਿ੍ਤਸਰ, 14 ਅਕਤੂਬਰ (ਸ਼ੈਲੀ)-ਜ਼ਿਲ੍ਹਾ ਤਾਈਕਵਾਂਡੋ ਐਸੋਸੀਏਸ਼ਨ ਵੱਲੋਂ ਗੋਲਬਾਗ ਦੇ ਬੈਡਮਿੰਟਨ ਹਾਲ 'ਚ 11ਵੀਂ ਅੰਤਰ ਸਕੂਲ ਤਾਈਕਵਾਂਡੋ ਪ੍ਰਤੀਯੋਗਤਾ ਕਰਵਾਈ ਗਈ ਜਿਸ 'ਚ ਜ਼ਿਲੇ੍ਹ ਦੇ ਕਰੀਬ 10 ਸਕੂਲਾਂ ਦੇ ਕਰੀਬ 350 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ...

ਪੂਰੀ ਖ਼ਬਰ »

ਅਟਾਰੀ ਵਾਸੀਆਂ ਵਲੋਂ ਇਕ ਪਰਿਵਾਰ 'ਤੇ ਸ਼ਮਸ਼ਾਨ ਘਾਟ ਤੇ ਗੁਰਦੁਆਰੇ ਨੂੰ ਜਾਂਦੇ ਰਾਹ ਨੂੰ ਬੰਦ ਕਰਨ ਦਾ ਦੋਸ਼

ਅਟਾਰੀ, 14 ਅਕਤੂਬਰ (ਰੁਪਿੰਦਰਜੀਤ ਸਿੰਘ ਭਕਨਾ)-ਅਟਾਰੀ ਵਾਸੀਆਂ ਤੇ ਅਕਾਲੀ ਆਗੂਆਂ ਨੇ ਸਥਾਨਕ ਕਾਂਗਰਸ ਆਗੂਆਂ ਦੀ ਸ਼ਹਿ ਤੇ ਇੱਕ ਪਰਿਵਾਰ ਵਲੋਂ ਸ਼ਮਸ਼ਾਨ ਘਾਟ, ਗੁਰਦਵਾਰਾ ਬਾਬਾ ਜੀਵਨ ਸਿੰਘ ਨੂੰ ਜਾਂਦੇ ਦਹਾਕਿਆਂ ਪੁਰਾਣੇ ਰਾਹ ਰੋਕਣ ਤੇ ਰਾਮਗੜੀਆਂ ਭਾਈਚਾਰੇ ...

ਪੂਰੀ ਖ਼ਬਰ »

ਗੁਰਦਿਆਂ ਦੀ ਬਿਮਾਰੀ ਨਾਲ ਬੱਚੇ ਦੀ ਮੌਤ

ਓਠੀਆਂ, 14 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਤੱਲਾ ਦੇ ਕਾਂਗਰਸੀ ਵਰਕਰ ਹਰਜਿੰਦਰ ਸਿੰਘ ਦੇ ਪੋਤਰੇ ਕਾਕਾ ਤੇਜਪਾਲ ਸਿੰਘ ਦੀ ਬੀਤੀ ਦਿਨ ਨਾਮੁਰਾਦ ਗੁਰਦਿਆਂ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ | ਪਰਿਵਾਰ ਵਾਲਿਆਂ ਨਾਲ ਅਫਸੋਸ ਕਰਨ ਲਈ ਅੱਜ ਮਾਲ ...

ਪੂਰੀ ਖ਼ਬਰ »

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੰਤ ਹਰੀਦੇਵ ਸਿੰਘ ਦੇ ਗ੍ਰਹਿ ਪਹੁੰਚੇ

ਓਠੀਆਂ, 14 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਮੁਹਾਰ ਦੇ ਸੰਤ ਹਰੀਦੇਵ ਸਿੰਘ, ਜੋ ਕੇ ਇਤਿਹਾਸਕ ਗੁਰਦੁਆਰਾ ਨਿਰਮਲੇ ਸੰਤ ਬਾਬਾ ਵਧਾਵਾ ਸਿੰਘ ਤੇ ਸੰਤ ਬਾਬਾ ਕਰਤਾਰ ਸਿੰਘ ਈਸਾਪੁਰ ਵਾਲੇ ਦੇ ਮੁੱਖ ਚਰਨ ਸੇਵਕ ਹਨ, ਜੋ ਕੇ ਪਿਛਲੇ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਉਦਯੋਗਿਕ ਸਿਖਲਾਈ ਸੰਸਥਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਬਾਬਾ ਬਕਾਲਾ ਸਾਹਿਬ, 14 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਥਾਨਕ ਉਦਯੋਗਿਕ ਸਿਖਲਾਈ ਸੰਸਥਾ, ਬਾਬਾ ਬਕਾਲਾ ਸਾਹਿਬ ਵਿਖੇ ਸਮੂਹ ਸਟਾਫ ਤੇ ਵਿਦਿਆਰਥੀ ਵਲੋਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਗੁਰਦਿਆਂ ਦੀ ਬਿਮਾਰੀ ਨਾਲ ਬੱਚੇ ਦੀ ਮੌਤ

ਓਠੀਆਂ, 14 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਤੱਲਾ ਦੇ ਕਾਂਗਰਸੀ ਵਰਕਰ ਹਰਜਿੰਦਰ ਸਿੰਘ ਦੇ ਪੋਤਰੇ ਕਾਕਾ ਤੇਜਪਾਲ ਸਿੰਘ ਦੀ ਬੀਤੀ ਦਿਨ ਨਾਮੁਰਾਦ ਗੁਰਦਿਆਂ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ | ਪਰਿਵਾਰ ਵਾਲਿਆਂ ਨਾਲ ਅਫਸੋਸ ਕਰਨ ਲਈ ਅੱਜ ਮਾਲ ...

ਪੂਰੀ ਖ਼ਬਰ »

ਸਵ: ਸਵਿੰਦਰ ਕੌਰ ਨੰਗਲੀ ਨੂੰ ਸ਼ਰਧਾਂਜਲੀਆਂ ਭੇਟ

ਰਾਜਾਸਾਂਸੀ, 14 ਅਕਤੂਬਰ (ਹਰਦੀਪ ਸਿੰਘ ਖੀਵਾ)-ਪਿੰਡ ਨੰਗਲੀ ਦੇ ਨਾਮਵਰ ਪਹਿਲਵਾਨ ਸਵ: ਨਾਜਰ ਸਿੰਘ ਪਹਿਲਵਾਨ ਦੇ ਸਤਿਕਾਰਯੋਗ ਮਾਤਾ ਤੇ ਨ”ਜਵਾਨ ਨਾਮਵਰ ਪਹਿਲਵਾਨ ਨਿਰਮਲ ਸਿੰਘ ਨੰਗਲੀ ਤੇ ਬਲਰਾਜ ਸਿੰਘ ਸਰਪੰਚ ਨੰਗਲੀ ਦੇ ਦਾਦੀ ਸਵਿੰਦਰ ਕੌਰ ਨੰਗਲੀ ਦਾ ਅਚਾਨਕ ...

ਪੂਰੀ ਖ਼ਬਰ »

ਆਤਮ ਪਰਗਾਸ ਸੋਸ਼ਲ ਵੈਲਫੇਅਰ ਕੌ ਾਸਲ ਵਲੋਂ ਪਿੰਗਲਵਾੜਾ ਕੈਂਪਸ 'ਚ 9ਵੀਂ ਅੰਤਰਰਾਸ਼ਟਰੀ ਵਿੱਦਿਅਕ ਕਾਨਫ਼ਰੰਸ

ਮਾਨਾਂਵਾਲਾ, 14 ਅਕਤੂਬਰ (ਗੁਰਦੀਪ ਸਿੰਘ ਨਾਗੀ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਈਟੀ ਅਿੰਮ੍ਰਤਸਰ ਦੇ ਮਾਨਾਂਵਾਲਾ ਕੈਂਪਸ ਵਿਖੇ ਆਤਮ ਪਰਗਾਸ ਸ਼ੋਸ਼ਲ ਵੈਲਫੇਅਰ ਕੌਾਸਲ, ਲੁਧਿਆਣਾ ਵਲੋਂ ਪਿੰਗਲਵਾੜਾ ਦੇ ਮੁੱਖੀ ਡਾ: ...

ਪੂਰੀ ਖ਼ਬਰ »

ਸੋਨ ਤਗਮਾ ਜੇਤੂ ਖਿਡਾਰੀ ਅਰਪਿੰਦਰ ਸਿੰਘ ਬੌਬੀ ਛੀਨਾ ਦਾ ਭਰਵਾਂ ਸਵਾਗਤ

ਰਾਜਾਸਾਂਸੀ, 14 ਅਕਤੂਬਰ (ਹਰਦੀਪ ਸਿੰਘ ਖੀਵਾ)-ਬੀਤੇ ਦਿਨੀ ਜਕਾਰਤਾ ਵਿਖੇ ਹੋਈਆਂ 18ਵੀਂ ਏਸ਼ੀਅਨ ਖੇਡਾਂ ਤੋਂ ਟਿ੍ੱਪਲ ਜੰਪ (ਤੀਹਰੀ ਛਾਲ 55 ਫੁੱਟ ਤੋਂ ਵਧ) ਖੇਡਾਂ 'ਚ ਦੇਸ਼ ਲਈ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਅਰਪਿੰਦਰ ਸਿੰਘ ਬੌਬੀ ਛੀਨਾ ਦਾ ਆਪਣੇ ਜੱਦੀ ਪਿੰਡ ...

ਪੂਰੀ ਖ਼ਬਰ »

ਤਜਿੰਦਰ ਕੌਰ ਖੁਰਾਣਾ ਨਮਿਤ ਅੰਤਿਮ ਅਰਦਾਸ ਅੱਜ

ਅੰਮਿ੍ਤਸਰ, 14 ਅਕਤੂਬਰ (ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਤੇ ਗੁਰੂ ਨਗਰੀ ਦੇ ਉੱਘੇ ਕਾਰੋਬਾਰੀ ਸ: ਨਰਿੰਦਰ ਸਿੰਘ ਖੁਰਾਣਾ ਦੀ ਧਰਮ ਪਤਨੀ ਸਰਦਾਰਨੀ ਤਜਿੰਦਰ ਕੌਰ ਖੁਰਾਣਾ (55 ਸਾਲ), ਜੋ ਬੀਤੇ ਦਿਨੀਂ ਕੈਂਸਰ ...

ਪੂਰੀ ਖ਼ਬਰ »

ਸਵ: ਸਵਿੰਦਰ ਕੌਰ ਨੰਗਲੀ ਨੂੰ ਸ਼ਰਧਾਂਜਲੀਆਂ ਭੇਟ

ਰਾਜਾਸਾਂਸੀ, 14 ਅਕਤੂਬਰ (ਹਰਦੀਪ ਸਿੰਘ ਖੀਵਾ)-ਪਿੰਡ ਨੰਗਲੀ ਦੇ ਨਾਮਵਰ ਪਹਿਲਵਾਨ ਸਵ: ਨਾਜਰ ਸਿੰਘ ਪਹਿਲਵਾਨ ਦੇ ਸਤਿਕਾਰਯੋਗ ਮਾਤਾ ਤੇ ਨ”ਜਵਾਨ ਨਾਮਵਰ ਪਹਿਲਵਾਨ ਨਿਰਮਲ ਸਿੰਘ ਨੰਗਲੀ ਤੇ ਬਲਰਾਜ ਸਿੰਘ ਸਰਪੰਚ ਨੰਗਲੀ ਦੇ ਦਾਦੀ ਸਵਿੰਦਰ ਕੌਰ ਨੰਗਲੀ ਦਾ ਅਚਾਨਕ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ, ਮਾਮਲਾ ਦਰਜ

ਅਜਨਾਲਾ, 14 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਥਾਣਾ ਅਜਨਾਲਾ ਪੁਲਿਸ ਵਲੋਂ ਅੱਜ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਫੜਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐਸ.ਐਚ.ਓ. ਇੰਸਪੈਕਟਰ ਪਰਮਵੀਰ ...

ਪੂਰੀ ਖ਼ਬਰ »

ਹਲਕਾ ਜੰਡਿਆਲਾ ਦੇ ਵਿਧਾਇਕ ਡੈਨੀ ਬੰਡਾਲਾ ਨੇ ਅੰਗਰੇਜ਼ਾਂ ਵੇਲੇ ਦੇ ਬਣੇ ਪੁਲਾਂ ਦੀ ਲਈ ਸਾਰ

ਮਾਨਾਂਵਾਲਾ, 14 ਅਕਤੂਬਰ (ਗੁਰਦੀਪ ਸਿੰਘ ਨਾਗੀ)-ਹਲਕਾ ਜੰਡਿਆਲਾ ਗੁਰੂ ਅਧੀਨ ਵੱਖ-ਵੱਖ ਪਿੰਡਾਂ ਵਿਚੋਂ ਲੰਘਦੇ ਨਿਕਾਸੀ ਨਾਲੇ (ਡਰੇਨਾਂ), ਜਿਨ੍ਹਾਂ ਦੇ ਪੁੱਲ ਬਹੁਤ ਪੁਰਾਣੇ, ਛੋਟੇ ਤੇ ਖਸਤਾ ਹਾਲਤ ਵਿਚ ਹੋਣ ਕਰਕੇ ਲੋਕਾਂ ਨੂੰ ਭਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ...

ਪੂਰੀ ਖ਼ਬਰ »

ਸ਼ਹੀਦ ਬਾਬਾ ਬਲਾਕਾ ਸਿੰਘ ਦਾ ਸ਼ਹੀਦੀ ਮੇਲਾ ਮਨਾਇਆ

ਬਹੋੜੂ, 14 ਅਕੂਬਤਰ (ਬਲਕਾਰ ਸਿੰਘ ਬਹੋੜੂ)-ਇਥੋਂ ਥੋੜ੍ਹੀ ਦੂਰ ਪਿੰਡ ਸਾਂਘਣਾ ਵਿਖੇ ਰਾਮਗੜ੍ਹੀਆ ਮਿਸਲ ਦੇ ਪਹਿਲੇ ਜਥੇਦਾਰ ਬਾਬਾ ਬਲਾਕਾ ਸਿੰਘ ਦਾ ਸ਼ਹੀਦੀ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ...

ਪੂਰੀ ਖ਼ਬਰ »

ਮਿੱਡ-ਡੇ ਮੀਲ ਵਰਕਰਾਂ ਵਲੋਂ ਕੀਤੀ ਗਈ ਹੰਗਾਮੀ ਮੀਟਿੰਗ

ਚੌਕ ਮਹਿਤਾ, 14 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਮਿੱਡ-ਡੇ ਮੀਲ ਯੂਨੀਅਨ ਦੇ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਸੂਬਾਈ ਪ੍ਰਧਾਨ ਮੈਡਮ ਮਮਤਾ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਅਪਣੇ ਸੰਬੋਧਨ ਵਿਚ ਮੈਡਮ ਮਮਤਾ ਸ਼ਰਮਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਸਕੂਲੀ ਬੱਚਿਆਂ ਦੇ 'ਪੋਸਟਰ ਮੇਕਿੰਗ' ਮੁਕਾਬਲੇ

ਅੰਮਿ੍ਤਸਰ, 14 ਅਕਤੂਬਰ (ਹਰਮਿੰਦਰ ਸਿੰਘ)-ਹੈਰੀਟੇਜ ਸਿਟੀ ਡਿਵੈਲਪਮੈਂਟ ਐਾਡ ਅਗੂਮੇਂਟੇਸ਼ਨ (ਹਿਰਦੇ) ਯੋਜਨਾ ਤਹਿਤ 12 ਅਕੂਤਬਰ ਤੱਕ ਚੱਲਣ ਵਾਲੇ 'ਪੋਸਟਰ ਮੇਕਿੰਗ­' ਮੁਕਾਬਲੇ ਦਾ ਪਹਿਲਾ ਮੁਕਾਬਲਾ ਅੱਜ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਹੋਇਆ | ਜਿਸ 'ਚ ਮੇਅਰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਰਪਾਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ

ਚੱਬਾ, 14 ਅਕਤੂਬਰ (ਜੱਸਾ ਅਨਜਾਣ)-ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਰਪਾਲ ਦੇ ਹੋਣਹਾਰ ਵਿਦਿਆਰਥੀਆਂ ਨੇ 2018 'ਚ ਹੋਈਆਂ ਸੀ.ਬੀ.ਐੱਸ.ਈ. ਕਲੱਸਟਰ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ 11 ਤਗਮੇ ਜਿੱਤੇ | ਜਿਨ੍ਹਾਂ ਵਿਚ ਪਰਮਲਦੀਪ ਕੌਰ ਨੇ ਹਾਈ ਜੰਪ, ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਦੇਸੀ ਜੁਗਾੜ ਨਾਲ ਖੇਤਾਂ 'ਚ ਵਾਹ ਰਹੇ ਹਨ ਕਿਸਾਨ

ਅਜਨਾਲਾ, 14 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਝੋਨੇ ਦੀ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਕਿਸਾਨਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਅੱਗ ਲਗਾਈ ਜਾ ਰਹੀ ਹੈ, ਜਿਸ ਨਾਲ ਨਾਂ ਸਿਰਫ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਸਗੋਂ ਕਿਸਾਨਾਂ ਦੇ ਮਿੱਤਰ ਕੀੜੇ੍ਹ ਵੀ ਇਸ ਅੱਗ ...

ਪੂਰੀ ਖ਼ਬਰ »

ਜੀ.ਐਸ.ਟੀ. ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਤੋਂ ਕੀਤੀ ਇਨਸਾਫ਼ ਦੀ ਅਪੀਲ

ਅੰਮਿ੍ਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਕਰ ਤੇ ਆਬਕਾਰੀ ਕਮਿਸ਼ਨਰ (ਜੀ. ਐਸ. ਟੀ.) ਵਲੋਂ ਬਿਨ੍ਹਾਂ ਚੀਫ਼ ਟੈਕਸੇਸ਼ਨ ਕਮਿਸ਼ਨਰ ਦੀ ਮਨਜ਼ੂਰੀ ਦੇ ਸਾਲ 2011-12 ਦੇ ਕੇਸ ਕੀਤੇ ਜਾਣ ਦੇ ਆਦੇਸ਼ਾਂ ਤੋਂ ਬਾਅਦ ਕਾਰੋਬਾਰੀਆਂ 'ਚ ਅਫ਼ਰਾ-ਤਫ਼ਰੀ ਵਾਲਾ ਮਾਹੌਲ ਬਣਿਆ ਹੋਇਆ ਹੈ | ਇਕ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ

ਬੰਡਾਲਾ, 14 ਅਕਤੂਬਰ (ਅਮਰਪਾਲ ਸਿੰਘ ਬੱਬੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਗੁਰਦੁਆਰਾ ਲੰਗਰ ਸਾਹਿਬ ਬਾਬਾ ਲਛਮਣ ਸਿੰਘ ਅੱਡਾ ਬੰਡਾਲਾ ਵਿਖੇ ਜਥੇਬੰਦੀ ਦੇ ਜਨਰਲ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਦੀ ਪ੍ਰਧਾਨਗੀ ਹੇਠ ਹੋਈ ¢ ਪੰਜਾਬ ਭਰ ਤੋਂ ਪ੍ਰਾਪਤ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ

ਬੰਡਾਲਾ, 14 ਅਕਤੂਬਰ (ਅਮਰਪਾਲ ਸਿੰਘ ਬੱਬੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਗੁਰਦੁਆਰਾ ਲੰਗਰ ਸਾਹਿਬ ਬਾਬਾ ਲਛਮਣ ਸਿੰਘ ਅੱਡਾ ਬੰਡਾਲਾ ਵਿਖੇ ਜਥੇਬੰਦੀ ਦੇ ਜਨਰਲ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਦੀ ਪ੍ਰਧਾਨਗੀ ਹੇਠ ਹੋਈ ¢ ਪੰਜਾਬ ਭਰ ਤੋਂ ਪ੍ਰਾਪਤ ...

ਪੂਰੀ ਖ਼ਬਰ »

ਅਧਿਆਪਕਾਂ ਦੇ ਫੈਸਲੇ ਬਾਰੇ ਮੁੜ ਵਿਚਾਰ ਕਰੇ ਸਰਕਾਰ-ਅਧਿਆਪਕ ਦਲ

ਬਾਬਾ ਬਕਾਲਾ ਸਾਹਿਬ, 14 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)¸ਅਧਿਆਪਕ ਦਲ ਦੀ ਜ਼ਰੂਰੀ ਮੀਟਿੰਗ ਜਥੇਬੰਦਕ ਸਕੱਤਰ ਹਰਿੰਦਰਜੀਤ ਸਿੰਘ ਜਸਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੇ ਐਸ. ਐਸ. ਏ. ਅਤੇ ਰਮਸਾ ਸਕੀਮ ਅਧੀਨ ...

ਪੂਰੀ ਖ਼ਬਰ »

ਸਿਵਲ ਸਪਲਾਈਜ਼ ਵਿਭਾਗ ਦੇ ਇੰਸਪੈਕਟਰ ਵਲੋਂ ਨੀਲੇ ਰਾਸ਼ਨ ਕਾਰਡ ਧਾਰਕਾਂ ਨੂੰ ਨਹੀਂ ਦਿੱਤੀ ਜਾਂਦੀ ਪੂਰੀ ਕਣਕ

ਮਜੀਠਾ, 12 ਅਕਤੂਬਰ (ਮਨਿੰਦਰ ਸਿੰਘ ਸੋਖੀ)-ਬਲਾਕ ਮਜੀਠਾ ਦੇ ਕਈ ਪਿੰਡਾਂ ਦੇ ਲੋਕ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੇ ਦੋਸ਼ ਲਗਾ ਰਹੇ ਹਨ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਰਿ ਰਹੇ ਗ਼ਰੀਬਾਂ ਨੂੰ 2 ਰੁਪਏ ਕਿਲੋ ਵਾਲੀ ਕਣਕ ਪੂਰੀ ਨਹੀਂ ਮਿਲ ਰਹੀ ...

ਪੂਰੀ ਖ਼ਬਰ »

ਜੀ.ਐਸ.ਟੀ. ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਤੋਂ ਕੀਤੀ ਇਨਸਾਫ਼ ਦੀ ਅਪੀਲ

ਅੰਮਿ੍ਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਕਰ ਤੇ ਆਬਕਾਰੀ ਕਮਿਸ਼ਨਰ (ਜੀ. ਐਸ. ਟੀ.) ਵਲੋਂ ਬਿਨ੍ਹਾਂ ਚੀਫ਼ ਟੈਕਸੇਸ਼ਨ ਕਮਿਸ਼ਨਰ ਦੀ ਮਨਜ਼ੂਰੀ ਦੇ ਸਾਲ 2011-12 ਦੇ ਕੇਸ ਕੀਤੇ ਜਾਣ ਦੇ ਆਦੇਸ਼ਾਂ ਤੋਂ ਬਾਅਦ ਕਾਰੋਬਾਰੀਆਂ 'ਚ ਅਫ਼ਰਾ-ਤਫ਼ਰੀ ਵਾਲਾ ਮਾਹੌਲ ਬਣਿਆ ਹੋਇਆ ਹੈ | ਇਕ ...

ਪੂਰੀ ਖ਼ਬਰ »

ਪਿੰਡ ਜੇਠੂਵਾਲ 'ਚ ਮਨਰੇਗਾ ਦੇ ਕੰਮਾਂ ਦਾ ਕੀਤਾ ਆਡਿਟ

ਜੇਠੂਵਾਲ, 14 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਸੋਸ਼ਲ ਆਡਿਟ ਯੂਨਿਟ ਮੋਹਾਲੀ ਵਲੋਂ ਆਡਿਟ ਯੂਨਿਟ ਦੇ ਡਾਇਰੈਕਟਰ ਨਰਿੰਦਰ ਠਾਕੁਰ ਦੀ ਅਗਵਾਈ ਹੇਠ ਬਲਾਕ ਵੇਰਕਾ ਦੇ ਪਿੰਡਾਂ 'ਚ ਕੀਤੇ ਜਾ ਰਹੇ ਆਡਿਟ ਤਹਿਤ ਪਿੰਡ ਜੇਠੂਵਾਲ ਵਿਖੇ ਮਨਰੇਗਾ ਦੇ ਕੰਮਾਂ ਦਾ ਆਡਿਟ ਕੀਤਾ ...

ਪੂਰੀ ਖ਼ਬਰ »

ਸਤਿਅਮ ਕਾਲਜ ਦੇ ਵਿਦਿਆਰਥੀ ਲਈ ਜਾਣ ਪਹਿਚਾਣ ਪ੍ਰੋਗਰਾਮ ਕਰਵਾਇਆ

ਰਾਮ ਤੀਰਥ, 14 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸਤਿਅਮ ਇੰਸਟੀਚਿਊਟ ਰਾਮ ਤੀਰਥ ਵਿਖੇ ਸੈਸ਼ਨ 2018-19 ਦੌਰਾਨ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਜਾਣ-ਪਹਿਚਾਣ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਨਵੇਂ ਮਾਹੌਲ ਨਾਲ ਜੋੜਣ ਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਗੁਰਮਿਤ ਸਮਾਗਮ

ਛੇਹਰਟਾ, 14 ਅਕਤੂਬਰ (ਵਡਾਲੀ)-ਧੰਨ-ਧੰਨ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 26 ਅਕਤੂਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਮੈਨੇਜਰ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਵਿਸ਼ੇਸ਼ ਗੁਰਮਤਿ ...

ਪੂਰੀ ਖ਼ਬਰ »

ਅੱਡਾ ਡੱਡੂਆਣਾ ਤੋਂ ਟੁੱਟੀ ਹੋਈ ਅੰਮਿ੍ਤਸਰ-ਮਹਿਤਾ ਮੁੱਖ ਸੜਕ ਰਾਹਗੀਰਾਂ ਲਈ ਬਣੀ ਵੱਡੀ ਸਮੱਸਿਆ

ਨਵਾਂ ਪਿੰਡ, 14 ਅਕਤੂਬਰ (ਜਸਪਾਲ ਸਿੰਘ)-ਕੇਂਦਰ ਅਤੇ ਸੂਬਾ ਸਰਕਾਰ ਵਲੋਂ ਵਿਕਾਸ ਦੇ ਨਾਂਅ 'ਤੇ ਵਜਾਏ ਜਾ ਰਹੇ ਦਮਗਜ਼ਿਆਂ ਦੀ ਪੋਲ ਖੋਲ ਰਹੀ ਅੰਮਿ੍ਤਸਰ-ਮਹਿਤਾ ਮੁੱਖ ਸੜਕ ਜਿਸਦੇ ਲੰਮੇਂ ਸਮੇਂ ਤੋਂ ਅੱਡਾ ਡੱਡੂਆਨਾ ਵਿਖੇ ਟੁੱਟਣ ਕਾਰਨ ਏਥੇ ਕਰੀਬ ਸੌ ਮੀਟਰ ਤੱਕ ਪਏ ਪਏ ...

ਪੂਰੀ ਖ਼ਬਰ »

ਆਈ. ਟੀ. ਆਈ ਲੋਪੋਕੇ 'ਚ ਚੇਅਰਮੈਨ ਦੀ ਚੋਣ ਹੋਈ

ਲੋਪੋਕੇ, 14 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੋਪੋਕੇ ਵਿਖੇ (ਆਈ.ਐਮ.ਸੀ.) ਇੰਨਸੀਚਿਊਟ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੀ ਚੋਣ ਹੋਈ | ਜਿਸ 'ਚ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਭਤੀਜੇ ਦਿਲਰਾਜ ਸਰਕਾਰੀਆ ...

ਪੂਰੀ ਖ਼ਬਰ »

ਜਜ਼ਬਾਤਾਂ ਨਾਲ ਜੁੜਿਆ ਹੈ ਫੂਲਕਾ ਦਾ ਅਸਤੀਫ਼ਾ : ਚੀਮਾ

ਅੰਮਿ੍ਤਸਰ, 14 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)¸ਸ:ਐਚ.ਐਸ. ਫੂਲਕਾ ਵਲੋਂ ਵਿਧਾਇਕ ਪਦ ਤੋਂ ਅਸਤੀਫ਼ਾ ਦੇਣ ਦੇ ਫ਼ੈਸਲਾ ਉਨ੍ਹਾਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਹੈ ਕਿਉਂਕਿ ਉਹ ਜਿੱਥੇ 1984 ਦੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਯਤਨਸ਼ੀਲ ਹਨ ਉਥੇ ਹੀ ਬਰਗਾੜੀ 'ਚ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਲੋਂ ਬੱਚਿਆਂ ਦੀ ਜੇਬ 'ਤੇ ਡਾਕਾ

ਚਵਿੰਡਾ ਦੇਵੀ, 14 ਅਕਤੂਬਰ (ਸਤਪਾਲ ਸਿੰਘ ਢੱਡੇ)-ਦਿਹਾਤੀ ਇਲਾਕਿਆਂ 'ਚ ਵਿਦਿਆ ਦੇ ਮਿਆਰ ਨੰੂ ਉਚਾ ਚੁੱਕਣ ਅਤੇ ਸਸਤੀ ਵਿਦਿਆ ਮੁਹੱਈਆ ਕਰਵਾਉਣ ਦੇ ਉਪਰਾਲਾ ਕਰਦੇ ਹੋਏ ਗ੍ਰਾਮ ਪੰਚਾਇਤ ਚਵਿੰਡਾ ਦੇਵੀ ਵਲੋਂ ਕਰੋੜਾਂ ਦੀ ਰੁਪਏ ਦੀ ਜ਼ਮੀਨ ਦਾਨ ਵਜੋਂ ਦਿੱਤੀ ਗਈ ਤਾਂ ਜੋ ...

ਪੂਰੀ ਖ਼ਬਰ »

ਨੈਸ਼ਨਲ ਖੇਡ ਜਿੱਤ ਕੇ ਆਉਣ 'ਤੇ ਕੈਪਟਨ ਸਨਦੀਪ ਕੁਮਾਰ ਵਲੋਂ ਸਨਮਾਨ

ਸੁਧਾਰ, 14 ਅਕਤੂਬਰ (ਜਸਵਿੰਦਰ ਸਿੰਘ ਸੰਧੂ)-ਈ.ਆਈ.ਐਸ.ਈ. ਸਕੂਲ ਸੁਧਾਰ ਦੇ ਦੂਸਰੀ ਕਲਾਸ ਵਿਚ ਪੜ੍ਹਦਾ ਬੱਚਾ ਜੋਬਨਪ੍ਰੀਤ ਸਿੰਘ ਨੇ ਕਿੰਕ ਬੋਗਸਨ ਵਿਚ ਨੈਸ਼ਨਲ ਖੇਡ ਕੇ ਉਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਨੈਸ਼ਨਲ ਦਾ ਸਰਟੀਫਿਕੇਟ ਜਿੱਤ ਕੇ ਆਉਣ 'ਤੇ ਸਕੂਲ ...

ਪੂਰੀ ਖ਼ਬਰ »

25ਵਾਂ ਨਹਿਰੂ ਗਰਲਜ਼ ਹਾਕੀ ਕੱਪ ਜਿੱਤ ਕੇ ਪਰਤੀ ਹਾਕੀ ਟੀਮ ਦਾ ਖ਼ਾਲਸਾ ਕਾਲਜ ਮੈਨੈਜਮੈਂਟ ਵਲੋਂ ਸ਼ਾਨਦਾਰ ਸਵਾਗਤ

ਅੰਮਿ੍ਤਸਰ, 14 ਅਕਤੂਬਰ (ਜੱਸ)-ਦਿੱਲੀ ਵਿਖੇ ਬੀਤੇ ਦਿਨ 25ਵਾਂ ਨਹਿਰੂ ਗਰਲਜ਼ ਹਾਕੀ ਟੂਰਨਾਮੈਂਟ ਕੱਪ ਜਿੱਤਣ ਤੋਂ ਬਾਅਦ ਖ਼ਾਲਸਾ ਹਾਕੀ ਅਕੈਡਮੀ ਦੀ ਮਹਿਲਾ ਟੀਮ ਦੇ ਅੰਮਿ੍ਤਸਰ ਪਰਤਣ 'ਤੇ ਅੱਜ ਖਾਲਸਾ ਕਾਲਜ ਗਵਰਨਿੰਗ ਕੌਾਸਲ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕੰਪਿਊਟਰ ਵਿਭਾਗ ਵਲੋਂ ਸੈਮੀਨਾਰ

ਚਵਿੰਡਾ ਦੇਵੀ, 14 ਅਕਤੂਬਰ (ਸਤਪਾਲ ਸਿੰਘ ਢੱਡੇ)-ਕਾਲਜ 'ਚ ਸੈਮੀਨਾਰਾਂ ਦੀ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਕੰਪਿਊਟਰ ਵਿਭਾਗ ਵੱਲੋਂ 'ਪ੍ਰੋਗਰਾਮਿੰਗ ਟੈਕਨੀਕਸ ਅਤੇ ਡਾਟਾਬੇਸ ਮੈਨੇਜਮੈਂਟ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਔਰਤਾਂ 'ਚ ਖ਼ਾਲਸਾ ਕਾਲਜ ਅੰਮਿ੍ਤਸਰ ਤੇ ਮਰਦਾਂ 'ਚ ਡੀ. ਏ. ਵੀ. ਜਲੰਧਰ ਨੇ ਜਿੱਤੀ ਟਰਾਫ਼ੀ

ਅੰਮਿ੍ਤਸਰ, 14 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵਲੋਂ ਕਰਵਾਈ ਗਈ ਔਰਤਾਂ ਅਤੇ ਮਰਦਾਂ ਦੀ ਅੰਤਰ ਕਾਲਜ ਹਾਕੀ ਪ੍ਰਤੀਯੋਗਤਾ ਅੱਜ ਸਮਾਪਤ ਹੋ ਗਈ | ਮਰਦਾਂ ਦੇ ਵਰਗ 'ਚ ਡੀ.ਏ.ਵੀ. ਕਾਲਜ ਜਲੰਧਰ ਅਤੇ ਔਰਤਾਂ ਦੇ ਵਰਗ 'ਚ ...

ਪੂਰੀ ਖ਼ਬਰ »

ਸਕੂਲੀ ਬੱਚੇ ਪੜ੍ਹਾਈ ਤੇ ਪਰਿਵਾਰ ਦੀ ਮਾਣ ਮਰਿਆਦਾ ਦਾ ਪੂਰਾ ਖਿਆਲ ਰੱਖਣ-ਏ. ਡੀ. ਸਿੰਘ

ਸੁਲਤਾਨਵਿੰਡ, 14 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਹਰਮਨ ਪਬਲਿਕ ਸਕੂਲ ਪਿੰਡ ਸੁਲਤਾਨਵਿੰਡ ਵਿਖੇ ਸਾਂਝ ਕਮਿਊਨਿਟੀ ਕੇਂਦਰ ਹਲਕਾ ਦੱਖਣੀ ਵਲੋਂ ਜਾਗਰੂਕਤਾ ਮੀਟਿੰਗ ਕੀਤੀ ਗਈ | ਸਾਂਝ ਕੇਂਦਰ ਦੇ ਏ.ਐਸ.ਆਈ ਜਗਦੀਪ ਸਿੰਘ ਵਲੋਂ ਕਰਵਾਈ ਗਈ ਇਸ ਮੀਟਿੰਗ ਵਿਚ ...

ਪੂਰੀ ਖ਼ਬਰ »

ਛੀਨਾ ਕਰਮ ਸਿੰਘ 'ਚ ਰਾਮਲੀਲ੍ਹਾ ਦਾ ਉਦਘਾਟਨ ਕੀਤਾ

ਓਠੀਆਂ, 14 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਤੇ ਜਸਤਰਵਾਲ 'ਚ 100 ਸਾਲ ਦੇ ਪੁਰਾਤਨ ਸਮੇਂ ਤੋਂ ਚੱਲ ਰਹੀ ਰਾਮਲੀਲਾ, ਜੋ ਕਿ ਦੋਹਾਂ ਪਿੰਡ ਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਛੀਨਾ ਕਰਮ ਸਿੰਘ ਦੀ ...

ਪੂਰੀ ਖ਼ਬਰ »

ਅਖੰਡ ਕੀਰਤਨੀ ਜਥਾ ਵਲੋਂ ਬੇਅਦਬੀ ਕਾਂਡ ਦੀ ਯਾਦ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਅਰਦਾਸ ਹਿਤ ਗੁਰਮਤਿ ਸਮਾਗਮ

ਅੰਮਿ੍ਤਸਰ, 14 ਅਕਤੂਬਰ (ਜੱਸ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ 3 ਵਰ੍ਹੇ ਹੋਣ 'ਤੇ ਸਰਬੱਤ ਖ਼ਾਲਸਾ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਯੁਕਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਆਦੇਸ਼ ਅਤੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਦਿੱਤੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਸੈਮੀਨਾਰ

ਅੰਮਿ੍ਤਸਰ, 14 ਅਕਤੂਬਰ (ਜੱਸ)¸ਸਥਾਨਕ ਖ਼ਾਲਸਾ ਕਾਲਜ ਵਿਖੇ ਯੂ.ਜੀ.ਸੀ. ਦੇ ਸਹਿਯੋਗ ਨਾਲ 'ਨਸ਼ੇ ਦੀ ਲਾਹਨਤ : ਸਮਾਜਿਕ ਖਤਰਾ' ਵਿਸ਼ੇ 'ਤੇ ਇਕ ਦਿਨਾਂ ਕੌਮੀ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਨਸ਼ਿਆਂ ਨੂੰ ਬੰਦੇ, ਪਰਿਵਾਰ ਤੇ ਸਮਾਜ ਲਈ ਬਹੁਤ ਵੱਡਾ ਖਤਰਾ ਦੱਸਿਆ ਗਿਆ | ਇਸ ...

ਪੂਰੀ ਖ਼ਬਰ »

ਬੇਅਦਬੀ ਮਾਮਲੇ 'ਚ ਕਾਰਵਾਈ ਨਾ ਹੋਣ 'ਤੇ ਸ: ਫੂਲਕਾ ਦਾ ਅਸਤੀਫ਼ਾ ਕੈਪਟਨ ਸਰਕਾਰ ਦੇ ਮੰੂਹ 'ਤੇ ਵੱਡਾ ਥੱਪੜ : ਚੀਮਾ

ਜੰਡਿਆਲਾ ਗੁਰੂ, 14 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸ: ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਦੋਸ਼ੀਆਂ ਵਿਰੁੱਧ ਕੋਈ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਵਲੋਂ ਅਧਿਆਪਕਾਂ ਦੇ ਘੋਲ ਦੀ ਹਮਾਇਤ

ਅੰਮਿ੍ਤਸਰ, 14 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਵਲੋਂ ਟਕਰਾਊ ਨੀਤੀ ਤਹਿਤ ਅਧਿਆਪਕ ਆਗੂਆਂ ਦੀ ਕੀਤੀ ਗਈ ਮੁਅੱਤਲੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX