ਤਾਜਾ ਖ਼ਬਰਾਂ


ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਾਉਡੀ ਮੋਦੀ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਭਾਰਤੀ ਭਾਈਚਾਰੇ ਦੇ ਲੋਕ ਅਮਰੀਕਾ ਨੂੰ ਮਜ਼ਬੂਤ ਕਰ...
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇੱਥੇ ਆ ਕੇ ਉਹ ਚੰਗਾ ਮਹਿਸੂਸ ਕਰ ਰਹੇ ਹਨ, ਜਿਸ ਲਈ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ...
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  1 day ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ...
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  1 day ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  1 day ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਿਊਸਟਨ 'ਚ ਚੱਲ ਰਹੇ 'ਹਾਉਡੀ ਮੋਦੀ' ਪ੍ਰੋਗਰਾਮ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹੁੰਚ ਗਏ ਹਨ। ਇੱਥੇ ਪਹੁੰਚਣ 'ਤੇ ਵਿਦੇਸ਼ ਮੰਤਰੀ...
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ, ਲੜੀ 1-1 ਨਾਲ ਬਰਾਬਰ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੂੰ ਮਿਲੀ ਪਹਿਲੀ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 76/0
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 8ਵੇਂ ਓਵਰ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 135 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ 8ਵਾਂ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 7ਵੀਂ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 6ਵੀਂ ਸਫਲਤਾ
. . .  1 day ago
ਮੋਟਰਸਾਈਕਲਾਂ ਦੀ ਦੁਕਾਨ 'ਚ ਅਚਨਚੇਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਗੁਆਂਢਣ ਵੱਲੋਂ ਅਗਵਾ ਕੀਤੇ ਮਾਸੂਮ ਭੈਣ-ਭਰਾ ਥਾਣਾ ਛਾਉਣੀ ਦੀ ਪੁਲਿਸ ਵੱਲੋਂ ਬਰਾਮਦ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਦੂਸਰਾ ਖਿਡਾਰੀ (ਸ਼ਿਖਰ ਧਵਨ) 36 ਦੌੜਾਂ ਬਣਾ ਕੇ ਆਊਟ
. . .  1 day ago
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਿਊਸਟਨ ਦੇ ਲਈ ਹੋਏ ਰਵਾਨਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 9 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
. . .  1 day ago
ਬਾਬਾ ਫਰੀਦ ਮੇਲੇ ਦੀਆਂ 5ਵੇਂ ਦਿਨ ਦੀਆਂ ਝਲਕੀਆਂ
. . .  1 day ago
ਗੁਰੂ ਚਰਨਾ ਵਿਚ ਜਾ ਬਿਰਾਜੇ ਬਾਬਾ ਨਿਰਮਲ ਸਿੰਘ ਚੱਕ ਸਿੰਘਾ
. . .  1 day ago
ਬਠਿੰਡਾ ਜੇਲ੍ਹ 'ਚ ਕੈਦੀ ਗੈਂਗਸਟਰ ਵੱਲੋਂ ਸਹਾਇਕ ਸੁਪਰਡੈਂਟ ਨੂੰ ਪਰਿਵਾਰ ਖ਼ਤਮ ਕਰਨ ਦੀਆਂ ਧਮਕੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਗਹਿਲੇਵਾਲਾ ਰਜਵਾਹੇ ਵਿਚੋਂ ਮਿਲੀ ਕੱਟੀ ਵਢੀ ਲਾਸ਼
. . .  1 day ago
ਹਾਊਡੀ ਮੋਦੀ 'ਚ ਟਰੰਪ 30 ਮਿੰਟ ਤੱਕ ਦੇਣਗੇ ਭਾਸ਼ਣ
. . .  1 day ago
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪ ਪਾਰਟੀ ਨੇ 22 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ ਤੇ ਲਾਠੀਚਾਰਜ ਦੀ ਬੇਰੁਜ਼ਗਾਰ ਅਧਿਆਪਕਾਂ ਵਲੋਂ ਨਿਖੇਧੀ
. . .  1 day ago
ਪੌੜੀ ਤੋੜਦੇ ਸਮੇਂ ਮਲਬੇ ਹੇਠ ਆਉਣ ਕਾਰਨ ਰਾਜ ਮਿਸਤਰੀ ਦੀ ਮੌਤ
. . .  1 day ago
ਪੀ.ਓ.ਕੇ ਜਵਾਹਰ ਲਾਲ ਨਹਿਰੂ ਦੀ ਦੇਣ - ਅਮਿਤ ਸ਼ਾਹ
. . .  1 day ago
ਦਿੜ੍ਹਬਾ ਪੁਲਿਸ ਨੇ 13800 ਨਸ਼ੀਲੀਆਂ ਗੋਲੀਆਂ ਅਤੇ 30 ਸ਼ੀਸ਼ੀਆਂ ਨਸ਼ੀਲੀਆਂ ਦਵਾਈਆਂ ਸਮੇਤ ਦੋ ਕੀਤਾ ਕਾਬੂ
. . .  1 day ago
ਬੇਬੇ ਨਾਨਕੀ ਇਤਿਹਾਸਕ ਨਗਰ ਕੀਰਤਨ ਦਾ ਨਾਭਾ ਵਿਖੇ ਕੀਤਾ ਗਿਆ ਭਰਵਾਂ ਸਵਾਗਤ
. . .  1 day ago
ਪੁਲਿਸ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੀ ਝੜਪ 'ਚ ਐੱਸ. ਐੱਚ. ਓ. ਸਮੇਤ ਛੇ ਮੁਲਾਜ਼ਮ ਜ਼ਖ਼ਮੀ
. . .  1 day ago
ਬੈਠਕ ਦੇ ਭਰੋਸੇ ਤੋਂ ਬਾਅਦ ਪੱਕਾ ਮੋਰਚਾ ਸੰਘਰਸ਼ ਕਮੇਟੀ ਵਲੋਂ ਮੋਤੀ ਮਹਿਲ ਵੱਲ ਦਾ ਰੋਸ ਮਾਰਚ ਮੁਲਤਵੀ
. . .  1 day ago
ਬਟਾਲਾ : ਹੰਸਲੀ ਨਾਲੇ 'ਚੋਂ ਮਿਲੀ ਕੱਟੀ-ਵੱਢੀ ਲਾਸ਼
. . .  1 day ago
ਸੰਗਰੂਰ : ਹਸਪਤਾਲ 'ਚ ਦਾਖ਼ਲ ਕਰਾਏ ਗਏ ਪੁਲਿਸ ਵਲੋਂ ਕੀਤੇ ਲਾਠੀਚਾਰਜ ਕਾਰਨ ਜ਼ਖ਼ਮੀ ਹੋਏ ਅਧਿਆਪਕ
. . .  1 day ago
ਨਸ਼ੀਲੇ ਪਦਾਰਥਾਂ ਦਾ ਵੱਡਾ ਜ਼ਖ਼ੀਰਾ ਬਰਾਮਦ, ਦੋ ਨੌਜਵਾਨ ਗ੍ਰਿਫ਼ਤਾਰ
. . .  1 day ago
ਪਾਕਿਸਤਾਨ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 22 ਲੋਕਾਂ ਦੀ ਮੌਤ
. . .  1 day ago
ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਅੱਗੇ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਝੜਪ
. . .  1 day ago
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਅੱਜ ਮੀਂਹ ਦੀ ਸੰਭਾਵਨਾ
. . .  1 day ago
ਹਜ਼ਾਰਾਂ ਅਧਿਆਪਕਾਂ ਦਾ ਕਾਫ਼ਲਾ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧਿਆ
. . .  1 day ago
ਬਾਬਾ ਬਕਾਲਾ ਸਾਹਿਬ : ਅਣਪਛਾਤੀ ਲੜਕੀ ਦੀ ਮਿਲੀ ਲਾਸ਼
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਸੱਟ ਲੱਗਣ ਕਾਰਨ ਫਾਈਨਲ ਮੁਕਾਬਲਾ ਨਹੀਂ ਖੇਡਣਗੇ ਪੂਨੀਆ, ਗੋਲਡ ਦਾ ਸੁਪਨਾ ਟੁੱਟਿਆ
. . .  1 day ago
ਦਿੱਲੀ : ਅਕਸ਼ਰਧਾਮ ਮੰਦਰ ਦੇ ਬਾਹਰ ਹਮਲਾਵਰਾਂ ਵਲੋਂ ਪੁਲਿਸ ਟੀਮ 'ਤੇ ਗੋਲੀਬਾਰੀ
. . .  1 day ago
ਵਾਹਨ ਦੇ ਨਦੀ 'ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੇ 'ਸਪੈਸ਼ਲ' ਪਲੇਨ 'ਚ ਸਵਾਰ ਹੋ ਕੇ ਅਮਰੀਕਾ ਪਹੁੰਚੇ ਇਮਰਾਨ ਖ਼ਾਨ
. . .  1 day ago
ਹਾਂਗਕਾਂਗ ਜਾ ਰਹੇ ਯਾਤਰੀ ਦੇ ਬੈਗ 'ਚੋਂ ਬਰਾਮਦ ਹੋਏ 99,550 ਡਾਲਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਅੱਸੂ ਸੰਮਤ 550

ਖੇਡ ਸੰਸਾਰ

ਭਾਰਤ ਨੇ ਟੈਸਟ ਲੜੀ 2-0 ਨਾਲ ਜਿੱਤੀ

ਦੂਸਰੇ ਟੈਸਟ ਮੈਚ 'ਚ ਵੈਸਟ ਇੰਡੀਜ਼ ਨੂੰ 10 ਵਿਕਟਾਂ ਨਾਲ ਹਰਾਇਆ

ਹੈਦਰਾਬਾਦ, 14 ਅਕਤੂਬਰ (ਏਜੰਸੀ)- ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ ਦੂਸਰੇ ਟੈਸਟ 'ਚ ਤੀਸਰੇ ਹੀ ਦਿਨ 10 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ | ਇਸ ਦੇ ਨਾਲ ਹੀ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਨੇ ਮਹਿਮਾਨ ਵੈਸਟ ਇੰਡੀਜ਼ ਨੂੰ 2 ਮੈਚਾਂ ਦੀ ਲੜੀ 'ਚ 2-0 ਨਾਲ ਹਰਾਇਆ | ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ ਦਾ ਫੈਸਲਾ ਕੀਤਾ ਪਰ ਉਸ ਦੀ ਪਾਰੀ 311 ਦੌੜਾਂ 'ਤੇ ਸਿਮਟ ਗਈ | ਭਾਰਤ ਨੇ ਪਹਿਲੀ ਪਾਰੀ 'ਚ 367 ਦੌੜਾਂ ਬਣਾਈਆਂ | ਇਸ ਤੋਂ ਬਾਅਦ ਤੀਸਰੇ ਹੀ ਦਿਨ ਵੈਸਟ ਇੰਡੀਜ਼ ਦੀ ਦੂਸਰੀ ਪਾਰੀ 127 ਦੌੜਾਂ 'ਤੇ ਢੇਰ ਕਰ ਭਾਰਤ ਨੂੰ ਜਿੱਤ ਲਈ 72 ਦੌੜਾਂ ਦਾ ਟੀਚਾ ਮਿਲਿਆ | ਫਿਰ ਭਾਰਤੀ ਟੀਮ ਨੇ 16.1 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ 75 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ | ਭਾਰਤ ਦੇ ਦੋਵੇਂ ਓਪਨਰ ਪਿ੍ਥਵੀ ਸ਼ਾਹ (33) ਅਤੇ ਲੋਕੇਸ਼ ਰਾਹੁਲ ਨੇ 33 ਦੌੜਾਂ ਦਾ ਯਾਗਦਾਨ ਪਾਇਆ | ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 56 ਦੌੜਾਂ ਦੀ ਬੜਤ ਹਾਸਲ ਹੋਈ ਸੀ | ਯੁਵਾ ਓਪਨਰ ਪਿ੍ਥਵੀ ਸ਼ਾਹ ਨੇ ਦੇਵੇਂਦਰ ਬਿਸ਼ੂ ਦੀ ਗੇਂਦ 'ਤੇ ਜੇਤੂ ਚੌਕਾ ਲਗਾਇਆ | ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ | ਉਨ੍ਹਾਂ ਦੇ ਦੋਵੇਂ ਓਪਨਰ 6 ਦੌੜਾਂ ਜੁੜਨ ਤੱਕ ਪਵੇਲੀਅਨ ਪਰਤ ਚੁੱਕੇ ਸਨ | ਪਹਿਲੇ ਹੀ ਓਵਰ 'ਚ ਉਮੇਸ਼ ਯਾਦਵ ਨੇ ਕ੍ਰੈਗ ਬ੍ਰੈਥਵੇਟ ਨੂੰ ਬਿਨਾ ਖਾਤਾ ਖੋਲਿਆਂ ਆਊਟ ਕੀਤਾ | ਇਸ ਤੋਂ ਬਾਅਦ ਅਸ਼ਵਿਨ ਨੇ ਪਾਰੀ ਦੇ ਚੌਥੇ ਓਵਰ 'ਚ ਓਪਨਰ ਕਾਯਰਨ ਨੂੰ ਵੀ ਖਾਤਾ ਨਾ ਖੋਲ੍ਹਣ ਦਿੱਤਾ | ਵੈਸਟ ਇੰਡੀਜ਼ ਲਈ ਸ਼ਾਈ ਹੋਪ (28) ਅਤੇ ਸ਼ਿਮਰੋਨ ਹੇਟਮੇਯਰ (17) ਨੇ ਕ੍ਰੀਜ 'ਤੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ, ਪਰ 45 ਦੌੜਾਂ 'ਤੇ ਕੁਲਦੀਪ ਯਾਦਵ ਨੇ ਹੇਟਮੇਯਰ ਨੂੰ ਆਊਟ ਕਰ ਦਿੱਤਾ | ਪਹਿਲੀ ਪਾਰੀ ਦੇ ਹੀਰੋ ਰਹੇ ਰੋਸਟਨ ਚੇਜ਼ (6) ਨੂੰ ਉਮੇਸ਼ ਯਾਦਵ ਨੇ ਇਸ ਵਾਰ ਕ੍ਰੀਜ਼ 'ਤੇ ਨਾ ਟਿਕਣ ਦਿੱਤਾ | ਅਗਲੇ ਹੀ ਓਵਰ 'ਚ ਉਮੇਸ਼ ਨੇ ਸ਼ੇਨ ਡੋਵਵਿਚ (0) ਨੂੰ ਆਊਟ ਕਰ ਉਨ੍ਹਾਂ ਦੇ 6ਵੇਂ ਬੱਲੇਬਾਜ਼ ਨੂੰ ਵਾਪਸ ਭੇਜ ਦਿੱਤਾ | ਜੋਸਨ ਹੋਲਡਰ (19) ਨੇ ਕੁਝ ਸ਼ਾਟ ਜ਼ਰੂਰ ਖੇਡੇ ਪਰ ਜਡੇਜਾ ਦਾ ਸ਼ਿਕਾਰ ਹੋ ਗਏ | ਇਸ ਤੋਂ ਬਾਅਦ ਸੁਨੀਲ ਏਮਿਬ੍ਰਸ (38) ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਨਾ ਟਿਕ ਸਕਿਆ |
ਵਿਸ਼ਵ ਰਿਕਾਰਡ ਲਗਾਤਾਰ 10ਵੀਂ ਲ਼ੜੀ ਜਿੱਤੀ
ਇਹ ਭਾਰਤ ਦੀ ਘਰੇਲੂ ਮੈਦਾਨ 'ਚ ਲਗਾਤਾਰ 10ਵੀਂ ਟੈਸਟ ਲੜੀ ਦੀ ਜਿੱਤ ਹੈ | ਇਸ ਦੇ ਨਾਲ ਹੀ ਆਪਣੇ ਘਰ 'ਚ ਲਗਾਤਾਰ ਸਭ ਤੋਂ ਜ਼ਿਆਦਾ ਟੈਸਟ ਲੜੀ ਜਿੱਤਣ ਦਾ ਰਿਕਾਰਡ ਸੰਯੁਕਤ ਰੂਪ 'ਚ ਭਾਰਤੀ ਟੀਮ ਦੇ ਨਾਂਅ ਆ ਗਿਆ ਹੈ | ਉਸ ਨੇ ਆਸਟ੍ਰੇਲੀਆ ਦੇ 10 ਲੜੀ ਜਿੱਤ ਦੇ ਰਿਕਾਰਡ ਦੀ ਬਰਾਬਰੀ ਕੀਤੀ | ਦੂਸਰੇ ਪਾਸੇ ਇਹ 8ਵਾਂ ਮੌਕਾ ਹੈ , ਜਦ ਭਾਰਤੀ ਟੀਮ ਨੇ ਟੈਸਟ ਕ੍ਰਿਕਟ 'ਚ 10 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਪਹਿਲੀ ਵਾਰ ਵੈਸਟ ਇੰਡੀਜ਼ ਨੂੰ ਇੰਨੇ ਵੱਡੇ ਫਰਕ ਨਾਲ ਹਰਾਇਆ |
ਪਹਿਲੀ ਵਾਰ 'ਮੈਨ ਆਫ਼ ਦ ਮੈਚ' ਬਣੇ ਉਮੇਸ਼ ਯਾਦਵ-
ਭਾਰਤ ਗੇਂਦਬਾਜ਼ ਉਮੇਸ਼ ਯਾਦਵ ਇੰਟਰਨੈਸ਼ਨਲ ਖੇਡ ਜੀਵਨ 'ਚ ਪਹਿਲੀ ਵਾਰ 'ਮੈਨ ਆਫ਼ ਦ ਮੈਚ' ਬਣੇ | ਉਨ੍ਹਾਂ ਆਪਣੇ ਖੇਡ ਜੀਵਨ ਦੇ 40ਵੇਂ ਟੈਸਟ ਮੈਚ 'ਚ ਕੁੱਲ 10 ਵਿਕਟਾਂ ਲਈਆਂ | ਹੁਣ ਉਨ੍ਹਾਂ ਦੇ ਟੈਸਟ ਖੇਡ ਜੀਵਨ 'ਚ ਕੁੱਲ 117 ਵਿਕਟਾਂ ਜੁੜ ਚੁੱਕੀਆਂ ਹਨ | ਕਪਤਾਨ ਵਿਰਾਟ ਕੈਹਲੀ ਨੇ ਵੀ ਉਨ੍ਹਾਂ ਦੀ ਤਾਰੀਫ਼ ਕੀਤੀ |
ਡੈਬਯੂ 'ਚ ਹੀ 'ਮੈਨ ਆਫ਼ ਦ ਸੀਰੀਜ਼' ਬਣੇ ਪਿ੍ਥਵੀ ਸ਼ਾਹ
ਯੁਵਾ ਓਪਨਰ ਪਿ੍ਥਵੀ ਸ਼ਾਹ ਨੇ ਟੈਸਟ ਖੇਡ ਜੀਵਨ ਦਾ ਡੈਬਯੂ ਮੈਚ ਵੈਸਟ ਇੰਡੀਜ਼ ਦੇ ਖਿਲਾਫ਼ ਰਾਜਕੋਟ 'ਚ ਖੇਡਿਆ ਸੀ | ਜਦ ਉਨ੍ਹਾਂ ਨੇ ਸੈਂਕੜੇ ਦੀ ਪਾਰੀ ਖੇਡੀ | ਉਨ੍ਹਾਂ ਨੇ ਹੈਦਰਾਬਾਦ 'ਚ ਵੀ 70 ਅਤੇ ਨਾਬਾਦ 33 ਦੌੜਾਂ ਦੀਆਂ ਪਾਰੀਆਂ ਖੇਡੀਆਂ | ਉਨ੍ਹਾਂ ਨੂੰ 'ਮੈਨ ਆਫ਼ ਸੀਰੀਜ਼' ਚੁਣਿਆ ਗਿਆ | ਪਹਿਲੀ ਹੀ ਟੈਸਟ ਲੜੀ 'ਚ ਉਨ੍ਹਾਂ ਇਹ ਉਪਲੱਬਧੀ ਹਾਸਲ ਕੀਤੀ |

ਯੂਥ ਉਲੰਪਿਕ : ਪਹਿਲਵਾਨ ਸਿਮਰਨ ਨੇ ਜਿੱਤਿਆ ਚਾਂਦੀ ਤਗਮਾ

ਬਿਊਨਸ ਆਯਰਸ, 14 ਅਕਤੂਬਰ (ਏਜੰਸੀ)- ਭਾਰਤੀ ਪਹਿਲਵਾਨ ਸਿਮਰਨ ਨੇ ਯੁਵਾ ਉਲੰਪਿਕ ਦੇ ਕੁਸ਼ਤੀ ਮੁਕਾਬਲੇ 'ਚ ਮਹਿਲਾਵਾਂ ਦੇ ਫ੍ਰੀ ਸਟਾਈਲ 43 ਕਿੱਲੋਗ੍ਰਾਮ 'ਚ ਚਾਂਦੀ ਹਾਸਲ ਕੀਤਾ | ਸਿਮਰਨ ਫਾਈਨਲ 'ਚ ਅਮਰੀਕਾ ਦੀ ਏਮਿਲੀ ਸ਼ਿਲਮਨ ਤੋਂ 6-11 ਨਾਲ ਹਾਰ ਗਈ | ਵਰਲਡ ਕੈਡੇਟ ...

ਪੂਰੀ ਖ਼ਬਰ »

ਖੁਸ਼ਪ੍ਰੀਤ ਕੌਰ ਦੀ ਕਿੱਕ-ਬਾਕਸਿੰਗ 'ਚ ਨੈਸ਼ਨਲ ਖੇਡਾਂ ਲਈ ਚੋਣ

ਚੀਮਾ ਮੰਡੀ, 14 ਅਕਤੂਬਰ (ਜਗਰਾਜ ਮਾਨ)- ਪੰਜਾਬ ਪੱਧਰੀ ਖੇਡਾਂ (ਕਿੱਕ ਬਾਕਸਿੰਗ) ਜੋ ਕਿ ਸ.ਸ.ਸ. ਸਕੂਲ ਹੁਸ਼ਿਆਰਪੁਰ ਵਿਖੇ ਹੋਈਆਂ ਜਿਸ 'ਚ ਪੈਰਾਮਾਊਾਟ ਪਬਲਿਕ ਸਕੂਲ ਚੀਮਾ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਅੰਡਰ-14 ਸਾਲ 37 ਭਾਰ ਵਰਗ 'ਚ ਭਾਗ ਲਿਆ ਜਿਸ ਦੌਰਾਨ ...

ਪੂਰੀ ਖ਼ਬਰ »

ਜਦ ਜਵੇਰੇਵ ਨੇ ਟੈਨਿਸ ਰੈਕੇਟ ਤੋੜ ਕੇ ਪ੍ਰਸੰਸਕ ਨੂੰ ਦਿੱਤਾ

ਸ਼ੰਘਾਈ, 14 ਅਕਤੂਬਰ (ਏਜੰਸੀ)- ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ 'ਚ ਸਰਬੀਆ ਦੇ ਸਟਾਰ ਖਿਡਾਰੀ ਨੋਵਾਕ ਜੋਕੋਵਿਚ ਤੋਂ ਮਿਲੀ ਹਾਰ ਤੋਂ ਨਿਰਾਸ਼ ਜਰਮਨੀ ਦੇ ਅਲੈਗਜੈਂਡਰ ਜਵੇਰੇਵ ਨੇ ਆਪਣਾ ਟੈਨਿਸ ਰੈਕੇਟ ਤੋੜ ਕੇ ਪ੍ਰਸ਼ੰਸਕਾਂ ਨੂੰ ਤੋਹਫ਼ੇ 'ਚ ...

ਪੂਰੀ ਖ਼ਬਰ »

ਅਮਰਜੋਤ ਸਿੰਘ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਤਕਨੀਕੀ ਚੇਅਰਮੈਨ ਨਿਯੁਕਤ

ਪਟਿਆਲਾ, 14 ਅਕਤੂਬਰ (ਚਹਿਲ)-ਵਿਸ਼ਵ ਪੱਧਰ ਦੇ ਬਾਸਕਟਬਾਲ ਟੂਰਨਾਮੈਂਟਾਂ 'ਚ ਬਤੌਰ ਰੈਫ਼ਰੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਅਮਰਜੋਤ ਸਿੰਘ ਮਾਵੀ ਨੂੰ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵਲੋਂ ਤਕਨੀਕੀ ਚੇਅਰਮੈਨ ਨਿਯੁਕਤ ਕੀਤਾ ਹੈ | ਜ਼ਿਕਰਯੋਗ ਹੈ ਕਿ ਅਮਰਜੋਤ ...

ਪੂਰੀ ਖ਼ਬਰ »

ਨੋਵਾਕ ਚੌਥੀ ਵਾਰ ਬਣੇ ਸ਼ੰਘਾਈ ਮਾਸਟਰਸ ਚੈਂਪੀਅਨ

ਸ਼ੰਘਾਈ, 14 ਅਕਤੂਬਰ (ਏਜੰਸੀ)- ਸਰਬੀਆ ਦੇ ਨੋਵਾਰ ਜੋਕੋਵਿਚ ਨੇ ਐਤਵਾਰ ਨੂੰ ਫਾਈਨਲ 'ਚ ਬੋਰਨਾ ਕੋਰਿਚ ਨੂੰ ਹਰਾ ਕੇ ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ | ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਘੰਟਾ ਅਤੇ 37 ਮਿੰਟ 'ਚ 6-3, 6-4 ...

ਪੂਰੀ ਖ਼ਬਰ »

ਸ਼ਿਵਾ ਕੁਮਾਰ ਦੀ ਜੂਨੀਅਰ ਰਾਸ਼ਟਰਮੰਡਲ ਜੂਡੋ ਚੈਂਪੀਅਨਸ਼ਿਪ ਲਈ ਭਾਰਤੀ ਜੂਡੋ ਟੀਮ 'ਚ ਚੋਣ

ਜਲੰਧਰ, 14 ਅਕਤੂਬਰ (ਜਤਿੰਦਰ ਸਾਬੀ) -ਪੰਜਾਬ ਦੇ ਸ਼ਿਵਾ ਕੁਮਾਰ ਦੀ 5 ਤੋਂ 11 ਨਵੰਬਰ ਤੱਕ ਜੈਪੁਰ (ਰਾਜਸਥਾਨ) ਵਿਖੇ ਹੋਣ ਜਾ ਰਹੀ ਜੂਨੀਅਰ ਰਾਸ਼ਟਰਮੰਡਲ ਜੂਡੋ ਚੈਂਪੀਅਨਸ਼ਿਪ 'ਚ ਭਾਰਤੀ ਜੂਡੋ ਟੀਮ 'ਚ ਚੋਣ ਹੋਈ ਹੈ ਤੇ ਇਸ ਵੇਲੇ ਸੈਂਟਰ ਆਫ਼ ਐਕਸੀਲੈਂਸ ਸੈਂਟਰ ਐਨ.ਆਈ.ਐਸ. ...

ਪੂਰੀ ਖ਼ਬਰ »

ਗਲੋਬਲ ਕਬੱਡੀ ਲੀਗ 2018 ਦਾ ਜਲੰਧਰ ਵਿਖੇ ਸ਼ਾਨਦਾਰ ਆਗਾਜ਼

ਪੰਜਾਬ ਦੀ ਮਾਂ-ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਦੀ ਲੋੜ-ਰਾਣਾ ਸੋਢੀ

ਜਲੰਧਰ, 14 ਅਕਤੂਬਰ( ਜਤਿੰਦਰ ਸਾਬੀ) ਪੰਜਾਬ ਸਰਕਾਰ ਦੇ 'ਮਿਸ਼ਨ ਤੰਦਰੁਸਤ ਪੰਜਾਬ' ਦੇ ਤਹਿਤ ਟੁੱਟ ਬ੍ਰਦਰਜ ਵਲੋਂ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ-2018 ਦਾ ਸ਼ਾਨਦਾਰ ਆਗਾਜ਼ ਅੱਜ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ...

ਪੂਰੀ ਖ਼ਬਰ »

ਭਾਰਤੀ ਪ੍ਰਤਿਭਾ ਨੂੰ ਨਿਖਾਰਨਾ ਚਾਹੁੰਦੇ ਹਨ- ਬਾਡੀ ਬਿਲਡਰ ਕਾਈ ਗ੍ਰੀਨ

ਮੁੰਬਈ, 14 ਅਕਤੂਬਰ (ਏਜੰਸੀ)- ਅਮਰੀਕੀ ਬਾਡੀ ਬਿਲਡਰ ਅਤੇ ਅਭਿਨੇਤਾ ਕਾਈ ਗ੍ਰੀਨ ਨੇ ਕਿਹਾ ਕਿ ਉਹ ਭਾਰਤ ਦੀ ਪ੍ਰਤਿਭਾ ਨੂੰ ਨਿਖਾਰਨਾ ਚਾਹੁੰਦੇ ਹਨ | ਮੁੰਬਈ ਦੇ ਬੰਬੇ ਪ੍ਰਦਰਸ਼ਨੀ ਕੇਂਦਰ 'ਚ ਕਰਵਾਏ ਫਿਟਨੈੈੱਸ ਮੇਲੇ 'ਚ ਪੁਹੰਚੇ ਗ੍ਰੀਨ ਨੇ ਕਿਹਾ ਕਿ ਮੈਂ ਹਿੰਦੋਸਤਾਨ ...

ਪੂਰੀ ਖ਼ਬਰ »

ਕਲਾਸਿਕ ਗੋਲਫ਼ : ਸ਼ੁਭੰਕਰ ਸੰਯੁਕਤ 10ਵੇਂ ਸਥਾਨ 'ਤੇ ਰਹੇ

ਕੁਆਲਾਲੰਪੁਰ, 14 ਅਕਤੂਬਰ (ਏਜੰਸੀ)- ਭਾਰਤੀ ਗੋਲਫ਼ਰ ਸ਼ੁਭੰਕਰ ਸ਼ਰਮਾ ਅੰਤਿਮ ਦੌਰ 'ਚ ਆਪਣਾ ਵਧੀਆ ਪ੍ਰਦਰਸ਼ਨ ਨਹੀਂ ਦਿਖਾ ਸਕੇ ਅਤੇ ਐਤਵਾਰ ਨੂੰ .ਆਈ.ਐਮ.ਬੀ. ਕਲਾਸਿਕ ਟੂਰਨਾਮੈਂਟ 'ਚ ਸਾਂਝੇ ਰੂਪ 'ਚ 10ਵੇਂ ਸਥਾਨ 'ਤੇ ਰਹੇ | ਤੀਸਰੇ ਦੌਰ ਤੱਕ ਸੰਯੁਕਤ ਰੂਪ 'ਚ ਸਿਖਰਲੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX