ਤਾਜਾ ਖ਼ਬਰਾਂ


ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  about 1 hour ago
ਨਵੀਂ ਦਿੱਲੀ, 20 ਮਈ- ਦਿੱਲੀ ਦੇ ਸੰਗਮ ਬਿਹਾਰ 'ਚ ਇਕ 29 ਸਾਲ ਦੇ ਵਿਅਕਤੀ ਦਾ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰ ਕੇ ਕਤਲ ਕੀਤਾ ਜਾਣ ਦੀ ਮਾਮਲਾ ਸਾਹਮਣੇ ਆਇਆ...
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  about 1 hour ago
ਅੰਮ੍ਰਿਤਸਰ, 20 ਮਈ (ਅਮਨ ਮੈਨੀ) - ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 123 'ਤੇ 22 ਮਈ ਨੂੰ ਮੁੜ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਦੱਸ ਦੇਈਏ ਕਿ ਵੋਟਿੰਗ ਦਾ ਸਮਾਂ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ। ਇਸ ਸੰਬੰਧੀ....
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਹੰਡਿਆਇਆ, 20 ਮਈ (ਗੁਰਜੀਤ ਸਿੰਘ ਖੁੱਡੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਆਏ ਪਿੰਡ ਮਾਂਗੇਵਾਲ ਦੇ ਵਾਸੀ ਸੁਖਦੇਵ ਸਿੰਘ ਪੁੱਤਰ ਦਰਸ਼ਨ ਦੀ ਨਸ਼ੇ ਦੀ ਓਵਰ ਡੋਜ਼ ਲੈਣ ਦੇ ਕਾਰਨ....
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  about 2 hours ago
ਨਵੀਂ ਦਿੱਲੀ, 20 ਮਈ- ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਇੰਨੀ ਦਿਨੀਂ ਆਪਣੀ ਫ਼ਿਲਮ 'ਪੀ.ਐਮ ਨਰਿੰਦਰ ਮੋਦੀ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ, ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਵਿਵੇਕ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟ ....
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  about 2 hours ago
ਕਾਬੁਲ, 20 ਮਈ- ਅਫ਼ਗ਼ਾਨਿਸਤਾਨ ਦੇ ਪੱਛਮੀ ਪ੍ਰਾਂਤ ਫਰਾਹ 'ਚ ਨਾਟੋ ਦੀ ਅਗਵਾਈ ਹੇਠ ਗੱਠਜੋੜ ਫੌਜ ਦੇ ਹਵਾਈ ਹਮਲਿਆਂ 'ਚ 11 ਅੱਤਵਾਦੀ ਮਾਰੇ ਗਏ ਹਨ। ਸੂਬਾਈ ਪੁਲਿਸ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੱਠਜੋੜ....
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  about 3 hours ago
ਕੋਲਕਾਤਾ, 20 ਮਈ- ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਲਈ ਅੱਜ...
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  about 3 hours ago
ਬਠਿੰਡਾ, 20 ਮਈ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੀ ਅਗਰਵਾਲ ਕਲੋਨੀ 'ਚ ਅੱਜ ਘਰੇਲੂ ਲੜਾਈ ਦੌਰਾਨ ਇੱਕ ਪਤੀ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਦੰਦੀਆਂ ਵੱਢ ਕੇ ਆਪਣੀ ਪਤਨੀ ਦਾ ਨੱਕ ਹੀ ਕੱਟ ਦਿੱਤਾ। ਇੰਨਾ ਹੀ ਨਹੀਂ, ਪਤੀ ਨੇ ਆਪਣੀ ਪਤਨੀ ਦੀ ਬਾਹ...
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  about 4 hours ago
ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਸ਼ਾਮੀਂ ਅਬੋਹਰ-ਮਲੋਟ ਰੋਡ 'ਤੇ ਬੱਲੂਆਣਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਮਾਂ-ਪੁੱਤਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ...
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  about 4 hours ago
ਬੱਚੀਵਿੰਡ, 20 ਮਈ (ਬਲਦੇਵ ਸਿੰਘ ਕੰਬੋ)- ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਨੂੰ ਚੋਣ ਰੱਦ ਕਰ ਦਿੱਤਾ ਹੈ। ਇੱਥੇ ਹੁਣ 21 ਮਈ ਨੂੰ ਮੁੜ ਵੋਟਾਂ ਪੈਣਗੀਆਂ। ਚੋਣਾਂ ਵਾਲੇ ਦਿਨ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਾਇਆ ਸੀ ਕਿ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 4 hours ago
ਇਸਲਾਮਾਬਾਦ, 20 ਮਈ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ 'ਚ ਅੱਜ ਸਿਹਤ ਦੇ ਆਧਾਰ 'ਤੇ ਜ਼ਮਾਨਤ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ...
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  about 5 hours ago
ਸ੍ਰੀਨਗਰ, 20 ਮਈ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਐਤਵਾਰ ਰਾਤੀਂ ਸ਼ੱਕੀ ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਗਏ ਪੀ. ਡੀ. ਪੀ. ਵਰਕਰ ਦੀ ਅੱਜ ਹਸਪਤਾਲ 'ਚ ਮੌਤ ਹੋ ਗਈ। ਦੱਸਣਯੋਗ ਹੈ ਕਿ ਅੱਤਵਾਦੀਆਂ ਨੇ ਬੀਤੀ ਰਾਤ ਪੀ. ਡੀ. ਪੀ. ਦੇ 65...
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  about 5 hours ago
ਇਸਲਾਮਾਬਾਦ, 20 ਮਈ- ਪਾਕਿਸਤਾਨੀ ਕ੍ਰਿਕਟ ਟੀਮ ਦੇ ਬੱਲੇਬਾਜ਼ ਆਸਿਫ਼ ਅਲੀ ਦੀ ਦੋ ਸਾਲਾ ਧੀ ਨੂਰ ਫਾਤਿਮਾ ਦੀ ਕੈਂਸਰ ਕਾਰਨ ਮੌਤ ਹੋ ਗਈ। ਪਾਕਿਸਤਾਨ ਸੁਪਰ ਲੀਗ ਕਲੱਬ ਇਸਲਾਮਾਬਾਦ ਯੂਨਾਈਟਿਡ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਨੂਰ ਦਾ...
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  about 5 hours ago
ਲੁਧਿਆਣਾ, 20 ਮਈ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਭਾਰਤ ਨਗਰ ਚੌਕ 'ਤੇ ਅੱਜ ਇੱਕ ਚੱਲਦੇ ਆਟੋ 'ਚ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਆਟੋ ਗੈਸ ਵਾਲਾ ਸੀ, ਜਿਸ...
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 6 hours ago
ਨਵੀਂ ਦਿੱਲੀ, 20 ਮਈ- ਜਲ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਅੱਜ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ...
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  about 6 hours ago
ਮੁੰਬਈ, 20 ਮਈ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਕੋਪੋਰੀ ਪਿੰਡ ਦੇ ਜੰਗਲੀ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਦੌਰਾਨ ਨਕਸਲੀ ਇੱਥੋਂ ਭੱਜਣ...
ਤਲਵੰਡੀ ਸਾਬੋ ਗੋਲੀਬਾਰੀ ਮਾਮਲਾ : ਸਾਬਕਾ ਅਕਾਲੀ ਵਿਧਾਇਕ ਸਮੇਤ ਸਾਥੀਆਂ 'ਤੇ ਮਾਮਲਾ ਦਰਜ
. . .  about 6 hours ago
ਕੌਮਾਂਤਰੀ ਸਰਹੱਦ ਤੋਂ ਲੱਖਾਂ ਦੀ ਨਕਦੀ ਸਣੇ ਪੰਜ ਸ਼ੱਕੀ ਗ੍ਰਿਫ਼ਤਾਰ
. . .  about 6 hours ago
ਬਿਸ਼ਕੇਕ ਵਿਖੇ ਹੋਣ ਵਾਲੀ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਸੁਸ਼ਮਾ ਸਵਰਾਜ
. . .  about 7 hours ago
ਕਾਲਾ ਹਿਰਨ ਸ਼ਿਕਾਰ ਮਾਮਲਾ : ਸੈਫ਼, ਤੱਬੂ, ਸੋਨਾਲੀ, ਨੀਲਮ ਦੀਆਂ ਵਧੀਆਂ ਮੁਸ਼ਕਲਾਂ, ਫਿਰ ਜਾਰੀ ਹੋਏ ਨੋਟਿਸ
. . .  about 7 hours ago
ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ- 2016 'ਚ ਹੋਈ ਪਹਿਲੀ ਸਰਜੀਕਲ ਸਟ੍ਰਾਈਕ
. . .  about 8 hours ago
ਪਤਨੀ ਦੀ ਹੱਤਿਆ ਤੋਂ ਬਾਅਦ ਪਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  about 8 hours ago
ਲੋਕ ਸਭਾ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਕੁੱਲੂ ਰਵਾਨਾ ਹੋਏ ਸੰਨੀ ਦਿਓਲ
. . .  about 8 hours ago
ਮਾਇਆਵਤੀ ਨੂੰ ਮਿਲਣ ਪਹੁੰਚੇ ਅਖਿਲੇਸ਼ ਯਾਦਵ
. . .  about 8 hours ago
ਕੱਲ੍ਹ ਹੋ ਸਕਦੀ ਹੈ ਕੇਂਦਰੀ ਕੈਬਨਿਟ ਦੀ ਬੈਠਕ
. . .  about 9 hours ago
ਓਮਪ੍ਰਕਾਸ਼ ਰਾਜਭਰ ਉੱਤਰ ਪ੍ਰਦੇਸ਼ ਕੈਬਨਿਟ ਤੋਂ ਬਰਖ਼ਾਸਤ, ਯੋਗੀ ਨੇ ਰਾਜਪਾਲ ਕੋਲ ਕੀਤੀ ਸੀ ਸਿਫ਼ਾਰਸ਼
. . .  about 9 hours ago
ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  about 9 hours ago
ਸਿੰਗਾਪੁਰ ਜਾ ਰਹੇ ਜਹਾਜ਼ ਦੀ ਚੇਨਈ ਦੇ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  about 10 hours ago
ਬ੍ਰਾਜ਼ੀਲ ਦੇ ਬਾਰ 'ਚ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਮੌਤ
. . .  about 10 hours ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਯਾਤਰੀਆਂ ਦੀ ਮੌਤ, 20 ਜ਼ਖ਼ਮੀ
. . .  about 10 hours ago
ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰ ਵਿਚ ਤੇਜ਼ੀ
. . .  about 11 hours ago
ਲੋੜ ਪਈ ਤਾਂ ਕਾਂਗਰਸ ਨੂੰ ਦੇ ਸਕਦੈ ਹਾਂ ਸਮਰਥਨ
. . .  about 12 hours ago
ਕਾਂਗਰਸੀ ਵਰਕਰਾਂ ਤੇ ਜਾਨਲੇਵਾ ਹਮਲਾ 4 ਜ਼ਖ਼ਮੀ
. . .  about 12 hours ago
ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ
. . .  about 12 hours ago
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ
. . .  1 day ago
ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  about 1 hour ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  about 1 hour ago
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  about 1 hour ago
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  about 1 hour ago
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  about 1 hour ago
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  about 1 hour ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  about 1 hour ago
ਬੱਚੀਵਿੰਡ ਅਤੇ ਇਸ ਦੇ ਆਸ ਪਾਸ ਵਾਲੇ ਪਿੰਡਾਂ ਵਿੱਚ ਲਗਭਗ 65 % ਵੋਟਾਂ ਹੋਈਆਂ ਪੋਲ
. . .  about 1 hour ago
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70.68 ਪ੍ਰਤੀਸ਼ਤ ਵੋਟਿੰਗ ਹੋਈ
. . .  about 1 hour ago
ਬੱਚੀਵਿੰਡ - ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਦੋਹਾਂ ਰਵਾਇਤੀ ਪਾਰਟੀਆਂ ਤੋਂ ਬਿਨਾ ਕਿਸੇ ਹੋਰ ਪਾਰਟੀ ਦਾ ਨਹੀਂ ਲੱਗਾ ਪੋਲਿੰਗ ਬੂਥ
. . .  about 1 hour ago
ਬਲਾਕ ਖਮਾਣੋਂ ਵਿਚ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਚੋਣਾਂ ਦਾ ਕੰਮ
. . .  about 1 hour ago
ਬਾਘਾ ਪੁਰਾਣਾ 'ਚ 61. 49 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਦਹਿਸ਼ਤ ਭਰੇ ਮਾਹੌਲ ਵਿਚ ਸੰਪੰਨ ਹੋਈਆਂ ਖਡੂਰ ਸਾਹਿਬ ਤੇ ਆਸ ਪਾਸ ਪਿੰਡਾਂ ਦੀਆਂ ਵੋਟਾਂ
. . .  9 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਅੱਸੂ ਸੰਮਤ 550

ਪਹਿਲਾ ਸਫ਼ਾ

ਮੁਸ਼ੱਰਫ਼ ਆਪਣੇ ਬਚਾਅ ਲਈ ਖ਼ੁਦ ਅਦਾਲਤ 'ਚ ਪੇਸ਼ ਹੋਣਾ ਚਾਹੁੰਦੇ ਹਨ-ਵਕੀਲ

ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਖ਼ਿਲਾਫ਼ ਅਦਾਲਤ 'ਚ ਚੱਲ ਰਹੇ ਦੇਸ਼-ਧ੍ਰੋਹ ਦੇ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁਸ਼ੱਰਫ਼ ਖ਼ੁਦ ਨੂੰ ਬੇਗੁਨਾਹ ਸਾਬਤ ਕਰਨ ਲਈ ਨਿੱਜੀ ਤੌਰ 'ਤੇ ਅਦਾਲਤ 'ਚ ਹਾਜ਼ਰ ਹੋਣਾ ਚਾਹੁੰਦੇ ਹਨ। ਸੁਣਵਾਈ ਦੌਰਾਨ ਵਕੀਲ ਸਲਮਾਨ ਸਫ਼ਦਰ ਨੇ ਲਾਹੌਰ ਹਾਈਕੋਰਟ ਦੇ ਮੁੱਖ ਜੱਜ ਯਾਵਰ ਅਲੀ ਨੂੰ ਦੱਸਿਆ ਕਿ ਉਨ੍ਹਾਂ ਦਾ ਮੁਵੱਕਲ ਵੀਡੀਓ ਰਾਹੀਂ ਨਹੀਂ ਸਗੋਂ ਆਪਣੇ ਆਪ ਨੂੰ ਬਚਾਉਣ ਲਈ ਖ਼ੁਦ ਅਦਾਲਤ 'ਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣਾ ਚਾਹੁੰਦਾ ਹੈ। ਜੱਜ ਯਾਵਰ ਨੇ ਕਿਹਾ ਕਿ ਮੁਸ਼ੱਰਫ਼ ਨੇ ਦੁਬਈ ਦੇ ਅਮਰੀਕਨ ਹਸਪਤਾਲ ਤੋਂ ਜੋ ਮੈਡੀਕਲ ਸਰਟੀਫ਼ਿਕੇਟ ਅਦਾਲਤ 'ਚ ਪੇਸ਼ ਕੀਤਾ ਸੀ, ਉਸ ਨਾਲ ਅਗਸਤ ਮਹੀਨੇ ਦੀ ਪੁਰਾਣੀ ਰਿਪੋਰਟ ਜਾਰੀ ਕੀਤੀ ਗਈ ਸੀ।

ਜੰਮੂ-ਕਸ਼ਮੀਰ ਨਿਗਮ ਚੋਣਾਂ ਦੇ ਆਖ਼ਰੀ ਪੜਾਅ ਲਈ ਵੋਟਾਂ ਅੱਜ

ਸ੍ਰੀਨਗਰ, 15 ਅਕਤੂਬਰ (ਏਜੰਸੀ)- ਜੰਮੂ-ਕਸ਼ਮੀਰ 'ਚ ਸਥਾਨਕ ਨਿਗਮ ਚੋਣਾਂ ਦੇ ਚੌਥੇ ਤੇ ਆਖਰੀ ਪੜਾਅ ਲਈ ਸਵੇਰੇ 36 ਵਾਰਡਾਂ 'ਚ ਵੋਟਾਂ ਪੈਣਗੀਆਂ, ਨਿਗਮ ਚੋਣਾਂ ਦੇ ਆਖਰੀ ਪੜਾਅ 'ਚ 36 ਵਾਰਡਾਂ ਦੇ 150 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਇਕ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਨਿਗਮ ਚੋਣਾਂ ਦੇ ਆਖਰੀ ਤੇ ਚੌਥੇ ਪੜਾਅ ਦੌਰਾਨ ਸ੍ਰੀਨਗਰ ਤੇ ਗਾਂਦਰਬਲ ਜ਼ਿਲ੍ਹਿਆਂ ਸਮੇਤ 6 ਜ਼ਿਲ੍ਹਿਆਂ ਦੀਆਂ 8 ਮਿਊਂਸਪਲ ਕਮੇਟੀਆਂ ਦੇ 132 ਵਾਰਡਾਂ 'ਚ ਵੋਟਾਂ ਪੈਣੀਆਂ ਸਨ ਪਰ ਬਹੁਤ ਸਾਰੇ ਉਮੀਦਵਾਰਾਂ ਦੇ ਬਿਨਾਂ ਵਿਰੋਧ ਚੁਣੇ ਜਾਣ ਅਤੇ ਕਈ ਵਾਰਡਾਂ 'ਚ ਇਕ ਵੀ ਨਾਮਜ਼ਦਗੀ ਦਾਖ਼ਲ ਨਾ ਹੋਣ 'ਤੇ ਕੇਵਲ 36 ਵਾਰਡਾਂ 'ਚ ਹੀ ਭਲਕੇ ਵੋਟਾਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਸ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਭਲਕੇ ਗਾਂਦਰਬਲ ਮਿਊਂਸਪਲ ਕਮੇਟੀ ਦੇ 17 'ਚੋਂ 12 ਅਤੇ ਸ੍ਰੀਨਗਰ ਮਿਊਂਸਪਲ ਕਾਰਪੋਰੇਸ਼ਨ ਦੇ 25 'ਚੋਂ 24 ਵਾਰਡਾਂ 'ਚ ਵੋਟਾਂ ਪੈਣਗੀਆਂ, ਗਾਂਦਰਬਲ 'ਚ 38 ਅਤੇ ਸ੍ਰੀਨਗਰ 'ਚ 112 ਉਮੀਦਵਾਰ ਚੋਣ ਮੈਦਾਨ 'ਚ ਹਨ।

ਅਫ਼ਗਾਨਿਸਤਾਨ 'ਚ ਹਵਾਈ ਹਮਲੇ ਦੌਰਾਨ 13 ਅੱਤਵਾਦੀ ਹਲਾਕ

ਕਾਬੁਲ, 15 ਅਕਤੂੂਬਰ (ਏਜੰਸੀ)-ਅੱਜ ਅਫ਼ਗਾਨਿਸਤਾਨ ਦੇ ਗਾਜ਼ਨੀ ਇਲਾਕੇ ਵਿਚ ਹੋਏ ਹਵਾਈ ਹਮਲੇ ਵਿਚ 13 ਅੱਤਵਾਦੀ ਮਾਰੇ ਗਏ। ਅਫ਼ਗਾਨ ਸੈਨਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫ਼ੌਜ ਵਲੋਂ ਅੱਤਵਾਦੀਆਂ ਖ਼ਿਲਾਫ਼ ਕੀਤੀ ਕਾਰਵਾਈ ਦੌਰਾਨ ਅੰਦਾਰ ਜ਼ਿਲ੍ਹੇ ਵਿਚ 13 ਅੱਤਵਾਦੀ ਮਾਰੇ ਗਏ। ਫ਼ੌਜ ਵਲੋਂ ਇਕ ਛੋਟੇ ਟਰੱਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ 'ਚ ਅੱਤਵਾਦੀ ਸਵਾਰ ਸਨ। ਇਸ ਦੌਰਾਨ ਅਫ਼ਗਾਨ ਫ਼ੌਜ ਨੇ ਇਹ ਨਹੀਂ ਦੱਸਿਆ ਕਿ ਇਹ ਅੱਤਵਾਦੀ ਕਿਹੜੇ ਗਰੁੱਪ ਨਾਲ ਸਬੰਧਿਤ ਸਨ।

ਏਅਰ ਇੰਡੀਆ ਦੇ ਜਹਾਜ਼ ਤੋਂ ਹੇਠਾਂ ਡਿੱਗਣ ਨਾਲ ਏਅਰ ਹੋਸਟਸ ਗੰਭੀਰ ਜ਼ਖ਼ਮੀ

ਮੁੰਬਈ, 15 ਅਕਤੂਬਰ (ਏਜੰਸੀ)-ਮੁੰਬਈ ਤੋਂ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਏਅਰ ਇੰਡੀਆ ਜਹਾਜ਼ ਦੀ ਇਕ 53 ਸਾਲਾ ਏਅਰ ਹੋਸਟਸ ਜਹਾਜ਼ ਤੋਂ ਹੇਠਾਂ ਡਿਗ ਗਈ। ਏਅਰ ਲਾਈਨ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ ਏਅਰ ਹੋਸਟਸ ਹਰਸ਼ਾ ਲੋਬੋ ਨੂੰ ਕਈ ਥਾਵਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਸ਼ਹਿਰ ਦੇ ਨਾਨਾਵਤੀ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਏਅਰਲਾਈਨ ਨੇ ਦੱਸਿਆ ਕਿ ਏਅਰ ਇੰਡੀਆ ਦੀ ਉਡਾਨ ਨੰਬਰ ਏ. ਆਈ.-864 ਮੁੰਬਈ ਤੋਂ ਦਿੱਲੀ ਲਈ ਉਡਾਣ ਭਰਨ ਵਾਲੀ ਸੀ, ਉਸ ਸਮੇਂ ਇਹ ਹਾਦਸਾ ਹੋਇਆ। ਇਹ ਘਟਨਾ ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਹੋਈ ਜਦੋਂ ਹਰਸ਼ਾ ਲੋਬੋ ਜਹਾਜ਼ ਦਾ ਦਰਵਾਜ਼ਾ ਬੰਦ ਕਰਨ ਸਮੇਂ ਜਹਾਜ਼ ਤੋਂ ਕਈ ਫੁੱਟ ਹੇਠਾਂ ਡਿਗ ਗਈ। ਏਅਰ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਕਿ ਸਾਡੇ ਅਮਲੇ ਦੀ ਇਕ ਮੈਂਬਰ ਹਰਸ਼ਾ ਲੋਬੋ ਬੋਇੰਗ-777 ਦਾ ਦਰਵਾਜ਼ਾ ਬੰਦ ਕਰਨ ਦੌਰਾਨ ਜਹਾਜ਼ ਤੋਂ ਹੇਠਾਂ ਡਿਗ ਗਈ। ਹਸਪਤਾਲ ਸੂਤਰਾਂ ਨੇ ਦੱਸਿਆ ਕਿ ਹਰਸ਼ਾ ਲੋਬੋ ਦੀ ਸੱਜੀ ਲੱਤ, ਦੋਨੋਂ ਅੱਡੀਆਂ, ਛਾਤੀ ਤੇ ਢਿੱਡ ਸਮੇਤ ਕਈ ਥਾਵਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

ਅਲੋਕ ਨਾਥ ਵਲੋਂ ਵਿਨਤਾ ਨੰਦਾ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ

ਮੁੰਬਈ, 15 ਅਕਤੂਬਰ (ਪੀ. ਟੀ. ਆਈ.)-ਬਾਲੀਵੁੱਡ ਅਦਾਕਾਰ ਅਲੋਕ ਨਾਥ ਵਲੋਂ ਅੱਜ ਇਕ ਅਦਾਲਤ 'ਚ ਉਨ੍ਹਾਂ ਖ਼ਿਲਾਫ਼ ਜਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਲੇਖਿਕਾ ਤੇ ਨਿਰਦੇਸ਼ਕ ਵਿਨਤਾ ਨੰਦਾ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਬਦਨਾਮ ਕਰਨ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਇਕ ਰੁਪਏ ਦੀ ਮੰਗ ਕੀਤੀ। ਅਲੋਕ ਨਾਥ ਦੀ ਪਤਨੀ ਆਸ਼ੂ ਵਲੋਂ ਵੀ ਨੰਦਾ ਖ਼ਿਲਾਫ਼ ਕੀਤੀ ਸ਼ਿਕਾਇਤ ਦੇ ਸਬੰਧ 'ਚ ਮੈਜਿਸਟ੍ਰੇਟ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਗਏ ਅਤੇ ਨੰਦਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਨੰਦਾ ਦੀ ਵਕੀਲ ਧਰੂਤੀ ਕਪਾਡੀਆ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਕਾਨੂੰਨੀ ਲੜਾਈ ਲੜਨਗੇ। ਅਲੋਕ ਨਾਥ ਦੀ ਇਹ ਵੀ ਮੰਗ ਹੈ ਕਿ ਨੰਦਾ ਇਸ ਮਾਮਲੇ 'ਤੇ ਉਨ੍ਹਾਂ ਕੋਲੋਂ ਮੁਆਫ਼ੀ ਮੰਗੇ। ਜ਼ਿਕਰਯੋਗ ਹੈ ਕਿ ਅਲੋਕ ਨਾਥ ਅਤੇ ਉਨ੍ਹਾਂ ਦੀ ਪਤਨੀ ਵਲੋਂ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਸਾਹਮਣੇ ਅਰਜ਼ੀ ਦਾਖ਼ਲ ਕਰ ਕੇ ਮੰਗ ਕੀਤੀ ਸੀ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ।

ਸਾਲ 2018 ਦੌਰਾਨ ਭਾਰਤ 'ਚ ਹੋਰ ਵਧੀ ਭੁੱਖਮਰੀ-ਰਿਪੋਰਟ

ਨਵੀਂ ਦਿੱਲੀ, 15 ਅਕਤੂਬਰ (ਪੀ. ਟੀ. ਆਈ.)-ਭੁੱਖਮਰੀ 'ਤੇ ਹਾਲ ਹੀ ਵਿਚ ਕੀਤੇ ਗਏ ਇਕ ਸਰਵੇਖਣ ਦੀ ਰਿਪੋਰਟ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਇਕ ਨਵੀਂ ਚਣੌਤੀ ਆ ਗਈ ਹੈ, ਜੋ ਉਨ੍ਹਾਂ ਦੇ ਸਾਰੇ ਦਾਅਵਿਆਂ ਨੂੰ ਰੱਦ ਕਰਦੀ ਨਜ਼ਰ ਆ ਰਹੀ ਹੈ। ਅੰਤਰਰਾਸ਼ਟਰੀ ਭੋਜਨ ਨੀਤੀ ਅਧਿਐਨ ਸੰਸਥਾ (ਆਈ. ਐਫ. ਪੀ. ਆਰ. ਆਈ.) ਅਤੇ 'ਵੈਲਥੰਗਰਲਾਈਫ਼' ਵਲੋਂ ਭੁੱਖਮਰੀ 'ਤੇ ਜਾਰੀ ਕੀਤੀ ਗਈ ਰਿਪੋਰਟ 'ਗਲੋਬਲ ਹੰਗਰ ਇੰਡੈਕਸ' (ਜੀ. ਐਚ. ਆਈ.) ਅਨੁਸਾਰ ਵਿਸ਼ਵ ਦੇ 119 ਦੇਸ਼ਾਂ 'ਚ ਭਾਰਤ ਦਾ ਸਥਾਨ 103 'ਤੇ ਹੈ। ਪਿਛਲੇ ਸਾਲਾਂ ਦੌਰਾਨ ਭਾਰਤ ਇਸ ਸੂਚੀ 'ਚ ਲਗਾਤਰ ਪਿਛਾਂਹ ਵੱਲ ਨੂੰ ਖਿਸਕ ਰਿਹਾ ਹੈ। 2014 'ਚ ਇਸ ਸੂਚੀ 'ਚ ਭਾਰਤ 55ਵੇਂ ਸਥਾਨ 'ਤੇ ਸੀ, 2015 'ਚ 80ਵੇਂ, 2016 'ਚ 97ਵੇਂ, 2017 'ਚ 100ਵੇਂ ਸਥਾਨ 'ਤੇ ਸੀ ਜੋ ਹੁਣ ਫਿਰ ਖਿਸਕ ਕੇ 103 'ਤੇ ਆ ਗਿਆ ਹੈ। 2018 ਦੀ ਰਿਪੋਰਟ ਮੁਤਾਬਿਕ ਭਾਰਤ ਦੇ ਗੁਆਂਢੀ ਦੇਸ਼ ਸ੍ਰੀਲੰਕਾ, ਨਿਪਾਲ ਅਤੇ ਬੰਗਲਾਦੇਸ਼ ਵੀ ਭਾਰਤ ਤੋਂ ਅੱਗੇ ਹਨ ਜੋ ਕ੍ਰਮਵਾਰ 67ਵੇਂ, 72ਵੇਂ ਅਤੇ 86ਵੇਂ ਸਥਾਨ 'ਤੇ ਹਨ। ਹਾਲਾਂਕਿ ਇਸ ਭਾਰਤ ਲਈ ਇਕ ਗੱਲ ਰਾਹਤ ਵਾਲੀ ਹੈ ਕਿ ਭਾਰਤ ਇਸ ਮਾਮਲੇ 'ਚ ਪਾਕਿਸਤਾਨ ਨਾਲੋਂ ਬਹਿਤਰ ਹੈ। ਇਸ ਰਿਪੋਰਟ ਦਾ ਹਵਾਲਾ ਦਿੰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਬਹੁਤ ਸਾਰੇ ਭਾਸ਼ਣ ਦਿੰਦੇ ਹਨ ਪਰ ਲੋਕਾਂ ਦੇ ਪੇਟ ਨੂੰ ਭੁੱਲ ਗਏ ਹਨ। ਉਹ ਬਹੁਤ ਯੋਗਾ ਕਰਦੇ ਹਨ ਤੇ ਆਪਣੀ ਜ਼ਿੰਦਗੀ ਦੇ ਮਜ਼ੇ ਲੈਂਦੇ ਹਨ ਪਰ ਲੋਕਾਂ ਨੂੰ ਭੋਜਨ ਦੇਣਾ ਨਹੀਂ ਦੇ ਰਹੇ। ਇਸ ਤੋਂ ਇਲਾਵਾ ਕਾਂਗਰਸ ਦੇ ਵੱਡੇ ਨੇਤਾ ਅਸ਼ੋਕ ਗਹਿਲੋਤ ਨੇ ਵੀ ਟਵੀਟ ਰਾਹੀਂ ਰਿਪੋਰਟ ਨੂੰ ਬਹੁਤ ਗੰਭੀਰ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੀ ਰਿਪੋਰਟ ਭਾਰਤ ਲਈ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਅਤੇ ਉਨ੍ਹਾਂ ਦੀ ਟੀਮ ਨੇ ਕਦੇ ਵੀ ਭੁੱਖਮਰੀ 'ਤੇ ਗੱਲ ਨਹੀਂ ਕੀਤੀ। ਐਨ. ਡੀ. ਏ. ਸਰਕਾਰ ਨੂੰ ਆਪਣਾ ਰਵੱਈਆ ਬਦਲ ਕੇ ਇਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਈ ਪਹਿਲ ਕਦਮੀ ਹੋਣੀ ਚਾਹੀਦੀ ਹੈ ਕਿ ਉਹ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ।

ਰਾਸ਼ਟਰਪਤੀ, ਉਪ-ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਲੋਂ ਡਾ: ਕਲਾਮ ਨੂੰ 87ਵੇਂ ਜਨਮ ਦਿਨ 'ਤੇ ਸ਼ਰਧਾਂਜਲੀਆਂ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਰਹੂਮ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਉਨ੍ਹਾਂ ਦੇ 87ਵੇਂ ਜਨਮ ਦਿਨ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਰਾਸ਼ਟਰਪਤੀ ਕੋਵਿੰਦ ਨੇ 2002-2007 ਤੱਕ ਭਾਰਤ ਦੇ 11ਵੇਂ ਰਾਸ਼ਟਰਪਤੀ ਰਹੇ ਡਾ: ਕਲਾਮ ਨੂੰ ਰਾਸ਼ਟਰਪਤੀ ਭਵਨ ਵਿਖੇ ਆਪਣੇ ਅਧਿਕਾਰੀਆਂ ਤੇ ਸਟਾਫ ਸਮੇਤ ਸ਼ਰਧਾਂਜਲੀ ਭੇਟ ਕੀਤੀ। ਡਾ: ਕਲਾਮ ਦਾ ਜਨਮ ਤਾਮਿਲਨਾਡੂ ਦੇ ਰਾਮੇਸ਼ਵਰਮ ਵਿਖੇ 15 ਅਕਤੂਬਰ 1931 ਨੂੰ ਹੋਇਆ ਸੀ। ਇਸ ਮੌਕੇ ਆਪਣੇ ਸੁਨੇਹੇ 'ਚ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਡਾ: ਏ.ਪੀ.ਜੇ. ਅਬਦੁਲ ਕਲਾਮ ਦਾ ਸਾਦਗੀ ਭਰਿਆ ਜੀਵਨ, ਦੇਸ਼ ਭਗਤੀ ਤੇ ਪੇਸ਼ੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ: ਕਲਾਮ ਦੀ ਜਨਮ ਵਰ੍ਹੇ-ਗੰਢ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਉਹ ਇਕ ਆਸਾਧਰਨ ਅਧਿਆਪਕ, ਅਦਭੁਤ ਪ੍ਰੇਰਕ, ਸਿਰਮੌਰ ਵਿਗਿਆਨੀ ਅਤੇ ਮਹਾਨ ਰਾਸ਼ਟਰਪਤੀ ਸਨ।

ਸਬਰੀਮਾਲਾ ਮਾਮਲੇ 'ਚ ਜੰਤਰ ਮੰਤਰ ਵਿਖੇ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ, 15 ਅਕਤੂਬਰ (ਜਗਤਾਰ ਸਿੰਘ)- ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖ਼ਲੇ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਦਿੱਲੀ ਦੇ ਜੰਤਰ ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਨੇ ਕੀਤਾ। ਕੇਰਲ ਭਵਨ ਤੋਂ ਜੰਤਰ ...

ਪੂਰੀ ਖ਼ਬਰ »

ਆਈ. ਐਫ. ਟੀ. ਡੀ. ਏ. ਨੇ ਸਾਜਿਦ ਖ਼ਾਨ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ, 15 ਅਕਤੂਬਰ (ਏਜੰਸੀਆਂ)-ਸਰੀਰਕ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਫ਼ਿਲਮਕਾਰ ਸਾਜਿਦ ਖ਼ਾਨ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। 'ਇੰਡੀਅਨ ਫ਼ਿਲਮ ਐਂਡ ਟੈਲੀਵਿਜਨ ਡਾਇਰੈਕਟਰਜ਼ ਐਸੋਸੀਏਸ਼ਨ' (ਆਈ. ਐਫ. ਟੀ. ਡੀ. ਏ.) ਨੇ ਅੱਜ ਸਾਜਿਦ ਖ਼ਾਨ ਨੂੰ ਨੋਟਿਸ ...

ਪੂਰੀ ਖ਼ਬਰ »

ਉੱਤਰਕਾਸ਼ੀ 'ਚ ਗੱਡੀ ਖੱਡ 'ਚ ਡਿੱਗਣ ਨਾਲ 5 ਮੌਤਾਂ

ਉੱਤਰਕਾਸ਼ੀ, 15 ਅਕਤੂਬਰ (ਜੈਪ੍ਰਕਾਸ਼ ਬਹੁਗੁਣਾ)-ਚਿੰਨਿਆਲੀਸੌੜ ਬਲਾਕ ਦੇ ਧਰਾਤੂ ਜੋਗਤ ਮੋਟਰ ਮਾਰਗ 'ਤੇ ਅੱਜ ਸਵੇਰੇ ਇਕ ਗੱਡੀ ਦੇ ਖੱਡ 'ਚ ਡਿਗਣ ਨਾਲ ਉਸ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ 6 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ...

ਪੂਰੀ ਖ਼ਬਰ »

ਪਾਕਿ ਉਪ-ਚੋਣਾਂ 'ਚ ਪੀ.ਟੀ.ਆਈ. ਰਹੀ ਜੇਤੂ

ਨਵਾਜ਼ ਸ਼ਰੀਫ਼ ਦੀ ਪਾਰਟੀ ਨੇ ਵੀ ਮਨਵਾਇਆ ਲੋਹਾ

ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਬੀਤੇ ਦਿਨ ਹੋਈਆਂ ਉਪ-ਚੋਣਾਂ 'ਚ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਨੂੰ ਕੁਝ ਸੀਟਾਂ 'ਚ ਹਾਰ ਦਿੰਦਿਆਂ ਆਪਣੀ ਤਾਕਤ ਦਾ ਲੋਹਾ ...

ਪੂਰੀ ਖ਼ਬਰ »

ਚੁਬੱਚੇ 'ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ

ਦੇਵੀਗੜ੍ਹ, 15 ਅਕਤੂਬਰ (ਮੁਖ਼ਤਿਆਰ ਸਿੰਘ ਨੋਗਾਵਾਂ)-ਅੱਜ ਦੇਵੀਗੜ੍ਹ ਇਲਾਕੇ 'ਚ ਉਦੋਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਪ੍ਰੇਮਪੁਰਾ ਵਿਖੇ ਦੋ ਮਾਸੂਮ ਬੱਚੇ ਦੋ ਸਾਲ ਦੀ ਬੱਚੀ ਅਤੇ ਤਿੰਨ ਸਾਲ ਦੇ ਲੜਕੇ ਜੋ ਕਿ ਭੈਣ-ਭਰਾ ਸਨ, ਦੀ ਪਾਣੀ ਦੇ ਚੁਬੱਚੇ 'ਚ ਡੁੱਬ ਕੇ ਮੌਤ ਹੋ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਪਛੜਨ ਕਾਰਨ ਲਾਵਾਰਸ ਹੋਏ ਪਿੰਡ

ਜਨਤਕ ਨੁਮਾਇੰਦਿਆਂ ਦੀ ਅਣਹੋਂਦ ਕਾਰਨ ਅਸਥਿਰਤਾ ਵਾਲਾ ਮਾਹੌਲ

ਗੜ੍ਹਸ਼ੰਕਰ, 15 ਅਕਤੂਬਰ (ਧਾਲੀਵਾਲ)-ਸੂਬਾ ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਤਾਂ ਭਾਵੇਂ ਸਮੇਂ ਸਿਰ ਕਰਵਾ ਲਿਆ ਗਿਆ ਹੈ, ਪਰ ਪੰਚਾਇਤੀ ਚੋਣਾਂ ਬਾਰੇ ਹਾਲੇ ਸਪੱਸ਼ਟ ਨਹੀਂ ਹੋ ਰਿਹਾ ਕਿ ਇਹ ਕਦੋਂ ਤੇ ਕਿਸ ਮਹੀਨੇ ਹੋਣਗੀਆਂ। ਪੇਂਡੂ ਵਿਕਾਸ ...

ਪੂਰੀ ਖ਼ਬਰ »

ਅੱਤਵਾਦੀ ਸੁਰੱਖਿਆ ਗਾਰਡਾਂ ਦੀਆਂ 2 ਰਾਈਫ਼ਲਾਂ ਲੈ ਕੇ ਫ਼ਰਾਰ

ਸ੍ਰੀਨਗਰ, 15 ਅਕਤੂਬਰ (ਮਨਜੀਤ ਸਿੰਘ)-ਕੇਂਦਰੀ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਅੱਤਵਾਦੀ ਇਕ ਸੇਵਾਮੁਕਤ ਐਸ.ਪੀ. ਦੇ ਘਰ 'ਚ ਸੁਰੱਖਿਆ ਡਿਊਟੀ 'ਤੇ ਤਾਇਨਾਤ ਗਾਰਡਾਂ ਕੋਲੋਂ 2 ਕਾਰਬਾਈਨ ਰਾਈਫ਼ਲਾਂ ਲੈ ਕੇ ਫਰਾਰ ਹੋ ਗਏ, ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਲੁੱਟ ਦੀ ...

ਪੂਰੀ ਖ਼ਬਰ »

ਦਿੱਲੀ 'ਚ ਨਾਬਾਲਗਾ ਨਾਲ ਸਮੂਹਿਕ ਜਬਰ ਜਨਾਹ, 4 ਗ੍ਰਿਫ਼ਤਾਰ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਇਕ ਸਰਕਾਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਚਾਰ ਵਿਅਕਤੀਆਂ ਵਲੋਂ ਕਥਿਤ ਤੌਰ 'ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ 'ਚੋਂ ਉਸ ਦੇ ਮਕਾਨ ਮਾਲਕ ਦਾ ਲੜਕਾ ਵੀ ਸ਼ਾਮਿਲ ਹੈ, ਜਿਸ ਨੇ ਉਸ (ਲੜਕੀ) ਨੂੰ ਪੀਜ਼ਾ ...

ਪੂਰੀ ਖ਼ਬਰ »

ਪੁਲਵਾਮਾ 'ਚ ਅੱਤਵਾਦੀ ਹਮਲਾ, 2 ਜਵਾਨ ਜ਼ਖ਼ਮੀ

ਸ੍ਰੀਨਗਰ, 15 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਰਾਤ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਦੇ ਇਕ ਕੈਂਪ 'ਤੇ ਕੀਤੇ ਹਮਲੇ 'ਚ ਸੀ. ਆਰ. ਪੀ. ਐਫ. ਦੇ 2 ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਦੇਰ ਸ਼ਾਮ ਪੁਲਵਾਮਾ ...

ਪੂਰੀ ਖ਼ਬਰ »

ਅਰੁਣਾਚਲ ਪ੍ਰਦੇਸ਼ 'ਚ ਫਿਰ ਦਾਖ਼ਲ ਹੋਏ ਚੀਨੀ ਸੈਨਿਕ

ਇਟਾਨਗਰ/ਨਵੀਂ ਦਿੱਲੀ, 15 ਅਕਤੂਬਰ (ਪੀ. ਟੀ. ਆਈ.)-ਜੁਲਾਈ ਵਿਚ ਚੀਨੀ ਫ਼ੌਜ ਨੇ ਅਰੁਣਾਚਲ ਪ੍ਰਦੇਸ਼ ਦੀ ਦਿਬਾਂਗ ਵਾਦੀ ਵਿਚ ਅਸਲ ਕੰਟਰੋਲ ਰੇਖਾ ਤੋਂ ਪਾਰ ਭਾਰਤ ਵਾਲੇ ਪਾਸੇ ਘੁਸਪੈਠ ਕੀਤੀ ਸੀ ਪਰ ਭਾਰਤੀ ਸੁਰੱਖਿਆ ਬਲਾਂ ਦੇ ਇਤਰਾਜ਼ ਕਰਨ 'ਤੇ ਉਹ ਵਾਪਸ ਪਰਤ ਗਏ। ਸਰਕਾਰੀ ...

ਪੂਰੀ ਖ਼ਬਰ »

ਹੁਣ ਦਿੱਲੀ 'ਚ ਨਹੀਂ ਚੱਲਣਗੇ ਜਨਰੇਟਰ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)- ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦਿਨੋ-ਦਿਨ ਪ੍ਰਦੂਸ਼ਣ ਦੀ ਗੰਭੀਰ ਹੁੰਦੀ ਜਾ ਰਹੀ ਸਮੱਸਿਆ 'ਤੇ ਕਾਬੂ ਪਾਉਣ ਲਈ ਅੱਜ ਤੋਂ ਦਿੱਲੀ ਐਨ.ਸੀ.ਆਰ. 'ਚ ਦਰਜਾਬੰਦੀ ਹੁੰਗਾਰਾ ਕਾਰਵਾਈ ਯੋਜਨਾ (ਗ੍ਰੇਡਿੰਡ ਰਿਸਪੌਂਸ ਐਕਸ਼ਨ ...

ਪੂਰੀ ਖ਼ਬਰ »

ਪੈਟਰੋਲ ਪੰਪ ਦੇ ਮੈਨੇਜਰ ਨੂੰ ਗੋਲੀ ਮਾਰ ਕੇ 9.90 ਲੱਖ ਰੁਪਏ ਲੁੱਟੇ

ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮਲੋਟ ਰੋਡ 'ਤੇ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਦਿਨ-ਦਿਹਾੜੇ ਕਾਰ ਸਵਾਰ ਲੁਟੇਰਿਆਂ ਨੇ ਰਿਲਾਇੰਸ ਪੈਟਰੋਲ ਪੰਪ ਦੇ ਮੈਨੇਜਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਮਗਰੋਂ 9.90 ਲੱਖ ਰੁਪਏ ...

ਪੂਰੀ ਖ਼ਬਰ »

ਬੇਅਦਬੀ ਮਾਮਲੇ ਵਿਚ ਸੀ.ਬੀ.ਆਈ. ਤੋਂ ਕੇਸ ਵਾਪਸ ਲੈਣ ਦੀ ਮੰਗ 'ਤੇ ਕੇਂਦਰ ਤੋਂ ਜਵਾਬ ਨਹੀਂ ਮਿਲਿਆ-ਕੈਪਟਨ

ਵਿਸ਼ੇਸ਼ ਟੀਮ ਜਾਂਚ ਛੇਤੀ ਪੂਰੀ ਕਰਨ ਦੀ ਲੋੜ ਨੂੰ ਸਮਝਦੀ ਹੈ ਲੇਕਿਨ ਸਰਕਾਰ ਇਸ ਲਈ ਦਖ਼ਲ ਨਹੀਂ ਦੇ ਸਕਦੀ

ਚੰਡੀਗੜ੍ਹ, 15 ਅਕਤੂਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਲੋਂ ਬੇਅਦਬੀਆਂ ਦੇ ਮਾਮਲੇ ਵਿਚ ਦਰਜ ਕੇਸ ਅੱਗੋਂ ਜਾਂਚ 'ਤੇ ਲੋੜੀਂਦੀ ਕਾਰਵਾਈ ਲਈ ਸੀ.ਬੀ.ਆਈ. ...

ਪੂਰੀ ਖ਼ਬਰ »

ਐਸ.ਟੀ.ਐਫ. ਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਸੂਬਾ ਪੱਧਰੀ ਮੁਹਿੰਮ ਦਾ ਆਗ਼ਾਜ਼

ਬਨੂੜ, 15 ਅਕਤੂਬਰ (ਭੁਪਿੰਦਰ ਸਿੰਘ)- ਪੰਜਾਬ ਸਰਕਾਰ ਦੀ ਸੂਬੇ 'ਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ. ਤੇ ਪੰਜਾਬ ਪੁਲਿਸ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਇਕ ਸਾਂਝੀ ਰਣਨੀਤੀ ਤਿਆਰ ਕੀਤੀ ਗਈ ਹੈ, ਜਿਸ ਤਹਿਤ ਐਸ.ਟੀ.ਐਫ. ਤੇ ...

ਪੂਰੀ ਖ਼ਬਰ »

ਫਰੈਂਕੋ ਮੁਲੱਕਲ ਨੂੰ ਜ਼ਮਾਨਤ ਮਿਲੀ

ਕੋਚੀ, 15 ਅਕਤੂਬਰ (ਏਜੰਸੀ)-ਨਨ ਨਾਲ ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਜ਼ਮਾਨਤ ਮਿਲ ਗਈ। ਕੇਰਲ ਹਾਈ ਕੋਰਟ ਨੇ ਸੋਮਵਾਰ ਨੂੰ ਰੋਮਨ ਕੈਥੋਲਿਕ ਪਾਦਰੀ ਮੁਲੱਕਲ ਨੂੰ ਸ਼ਰਤਾਂ ਤਹਿਤ ਜ਼ਮਾਨਤ ਦਿੱਤੀ। ਜਸਟਿਸ ਰਾਜਾ ਵਿਜੈਰਾਘਵਨ ਨੇ ...

ਪੂਰੀ ਖ਼ਬਰ »

ਅਕਬਰ ਵਲੋਂ ਪੱਤਰਕਾਰ ਰਮਾਨੀ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ

ਨਵੀਂ ਦਿੱਲੀ, 15 ਅਕਤੂਬਰ (ਜਗਤਾਰ ਸਿੰਘ)-ਕੇਂਦਰੀ ਮੰਤਰੀ ਐਮ. ਜੇ. ਅਕਬਰ ਨੇ 'ਮੀ-ਟੂ' ਮੁਹਿੰਮ ਤਹਿਤ ਆਪਣੇ 'ਤੇ ਲੱਗੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਬਾਰੇ ਆਪਣੀ ਸਫਾਈ ਦੇਣ ਲਈ ਕਾਨੂੰਨੀ ਰਸਤਾ ਅਪਨਾਇਆ ਹੈ। ਅਕਬਰ ਨੇ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਆਪਣੇ ਵਕੀਲਾਂ ...

ਪੂਰੀ ਖ਼ਬਰ »

ਗੁਰੂ ਨਗਰੀ ਨੂੰ ਵਿਸ਼ਵ ਪੱਧਰੀ ਧਾਰਮਿਕ ਸੈਰ-ਸਪਾਟੇ ਵਜੋਂ ਵਿਕਸਿਤ ਕੀਤਾ ਜਾਵੇਗਾ-ਕੈਪਟਨ

5 ਪੁਲਾਂ ਅਤੇ 25 ਏਕੜ 'ਚ ਬਣਨ ਵਾਲੇ ਅਤਿ-ਆਧੁਨਿਕ ਸਟੇਡੀਅਮ ਸਮੇਤ 6 ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ

ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ, ਰੇਸ਼ਮ ਸਿੰਘ)-ਪੰਜਾਬ ਸਰਕਾਰ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਧਾਰਮਿਕ ਸੈਰ-ਸਪਾਟੇ ਨੂੰ ਵਿਕਸਿਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਅੱਜ ਇੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਗਰੀ ਦੇ ਵਾਸੀਆਂ ...

ਪੂਰੀ ਖ਼ਬਰ »

ਤੇਲ ਮਹਿੰਗਾ ਹੋਣ ਨਾਲ ਮਹਿੰਗਾਈ ਸਿਖ਼ਰ 'ਤੇ ਖਾਣ-ਪੀਣ ਦੀਆਂ ਚੀਜ਼ਾਂ ਹੋਈਆਂ ਮਹਿੰਗੀਆਂ

10 ਦਿਨ ਬਾਅਦ ਪੈਟਰੋਲ, ਡੀਜ਼ਲ ਮੁੜ ਉਸੇ ਪੱਧਰ 'ਤੇ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਅਤੇ ਖਾਣ-ਪੀਣ (ਖਾਧ ਪਦਾਰਥ) ਵਾਲੀਆਂ ਚੀਜ਼ਾਂ ਦੇ ਮਹਿੰਗਾ ਹੋਣ ਨਾਲ ਥੋਕ ਮੁੱਲ ਸੂਚਕਾਂਕ (ਡਬਲਯੂ. ਪੀ. ਆਈ.) ਆਧਾਰਿਤ ਮੁਦਰਾਸਫ਼ੀਤੀ ਸਤੰਬਰ ਮਹੀਨੇ 'ਚ ਵਧ ਕੇ ਦੋ ਮਹੀਨੇ ਦੇ ਸਭ ਤੋਂ ਉੱਚੇ ਪੱਧਰ 5.13 ...

ਪੂਰੀ ਖ਼ਬਰ »

ਕੱਚੇ ਤੇਲ ਦੀਆਂ ਜ਼ਿਆਦਾ ਕੀਮਤਾਂ ਨਾਲ ਵਿਸ਼ਵ ਵਿਕਾਸ ਨੂੰ ਲੱਗ ਰਹੀ ਹੈ ਢਾਹ-ਮੋਦੀ

ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਵਰਗੇ ਤੇਲ ਉਤਪਾਦਕ ਦੇਸ਼ਾਂ ਨੂੰ ਦਿੱਤੀ ਚਿਤਾਵਨੀ

ਨਵੀਂ ਦਿੱਲੀ, 15 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਊਦੀ ਅਰਬ ਵਰਗੇ ਤੇਲ ਉਤਪਾਦਕਾਂ ਨੂੰ ਚਿਤਾਵਨੀ ਦਿੱਤੀ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵਿਸ਼ਵ ਦੇ ਆਰਥਿਕ ਵਿਕਾਸ ਨੂੰ ਸੱਟ ਵੱਜ ਰਹੀ ਹੈ ਅਤੇ ਉਨ੍ਹਾਂ ਨੂੰ ਤੇਲ ਕੀਮਤਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX