ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  1 day ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  1 day ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  1 day ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  1 day ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  1 day ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  1 day ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  1 day ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 day ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  1 day ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  1 day ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  1 day ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 day ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  1 day ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  1 day ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  1 day ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  1 day ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  1 day ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  1 day ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  1 day ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  1 day ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  1 day ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  1 day ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  1 day ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  1 day ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਅੱਸੂ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਕੰਢੀ ਸੰਘਰਸ਼ ਕਮੇਟੀ ਨੇ ਚਾਂਦਪੁਰ ਰੁੜਕੀ ਫ਼ੈਕਟਰੀ ਅੱਗੇ ਨਾਜਾਇਜ਼ ਮਾਈਨਿੰਗ ਅਤੇ ਪ੍ਰਦੂਸ਼ਣ ਸਬੰਧੀ ਕਰੈਸ਼ਰ ਮਾਲਕਾਂ ਤੇ ਪ੍ਰਸ਼ਾਸਨ ਵਿਰੁੱਧ ਦਿੱਤਾ ਧਰਨਾ

ਪੋਜੇਵਾਲ ਸਰਾਂ, 15 ਅਕਤੂਬਰ (ਰਮਨ ਭਾਟੀਆ)- ਇਲਾਕੇ ਅੰਦਰ ਨਾਜਾਇਜ਼ ਮਾਈਨਿੰਗ ਅਤੇ ਪੇਂਡੂ ਇਲਾਕੇ ਅੰਦਰ ਚੱਲ ਰਹੇ ਕਰੈਸ਼ਰ ਕਾਰਨ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਬੰਦ ਕਰਵਾਉਣ ਲਈ ਅੱਜ ਚਾਂਦਪੁਰ ਰੁੜਕੀ ਵਿਖੇ ਫ਼ੈਕਟਰੀ ਗੇਟ ਦੇ ਸਾਹਮਣੇ ਧਰਨਾ ਦਿੱਤਾ ਗਿਆ ਉੱਥੇ ਅੱਜ ਹੀ ਉਕਤ ਸਥਾਨ 'ਤੇ ਕੰਢੀ ਸੰਘਰਸ਼ ਕਮੇਟੀ ਦੇ ਧਰਨੇ ਤਾੋ ਥੋੜ੍ਹੀ ਦੂਰ ਚਾਂਦਪੁਰ ਰੁੜਕੀ ਪਾਸੇ ਟਰੈਕਟਰ ਅਤੇ ਟਿੱਪਰ ਮਾਲਕਾਂ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੰਢੀ ਸੰਘਰਸ਼ ਕਮੇਟੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਫ਼ੈਕਟਰੀ ਅੱਗੇ ਕੰਢੀ ਸੰਘਰਸ਼ ਕਮੇਟੀ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਮਰੇਡ ਮਹਾ ਸਿੰਘ ਰੌੜੀ, ਰਾਣਾ ਕਰਨ ਸਿੰਘ ਨੇ ਕਿਹਾ ਕਿ ਨਵਾਂਗਰਾਂ-ਭੋਲੇਵਾਲ ਵਿਚਕਾਰ ਚੱਲ ਰਹੇ ਕਰੈਸ਼ਰ ਦੀ ਆਵਾਜ਼ ਤੇ ਪ੍ਰਦੂਸ਼ਣ ਕਾਰਣ ਨਜ਼ਦੀਕੀ ਪਿੰਡਾਂ ਦੇ ਲੋਕਾਂ ਦਾ ਰਹਿਣਾ ਔਖਾ ਹੋ ਗਿਆ ਹੈ ਤੇ ਇਸ ਦੀ ਆਵਾਜ਼ ਨਾਲ ਲੋਕਾਂ ਦੀ ਨੀਂਦ ਦੇ ਨਾਲ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਉਕਤ ਕਰੈਸ਼ਰ ਦੇ ਲਾਗੇ ਆਦਰਸ਼ ਸਕੂਲ, ਹਸਪਤਾਲ ਤੇ ਸਰਕਾਰੀ ਸਕੂਲ ਹੋਣ ਸਬੰਧੀ ਪ੍ਰਦੂਸ਼ਣ ਕਾਰਨ ਵਿਦਿਆਰਥੀ ਤੇ ਅਧਿਆਪਕ ਆਦਿ ਬਹੁਤ ਪਰੇਸ਼ਾਨ ਹਨ ਤੇ ਉਕਤ ਕਰੈਸ਼ਰ ਕਾਰਨ ਪਿੰਡ ਟੋਰੋਵਾਲ, ਭੋਲੇਵਾਲ, ਚਾਂਦਪੁਰ ਰੁੜਕੀ ਵਿਖੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਧਰਤੀ ਨੂੰ 20 ਫੁੱਟ ਤੱਕ ਪੁੱਟਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਓਵਰਲੋਡ ਟਿੱਪਰਾਂ-ਟਰਾਲੀਆਂ ਕਾਰਨ ਪਿੰਡਾਂ ਦੀਆ ਲਿੰਕ ਸੜਕਾਂ, ਫਿਰਨੀਆਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ | ਉਨ੍ਹਾਂ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਕੰਢੀ ਸੰਘਰਸ਼ ਕਮੇਟੀ ਦੀ ਰਹਿਨੁਮਾਈ ਹੇਠ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਗਏ ਅਤੇ ਧਰਨੇ ਪ੍ਰਦਰਸ਼ਨ ਕੀਤੇ ਗਏ ਪ੍ਰੰਤੂ ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਇਹ ਕੰਮ ਦਿਨ ਰਾਤ ਬੇਖ਼ੌਫ਼ ਚੱਲ ਰਿਹਾ ਹੈ | ਇਸ ਮੌਕੇ ਉਨ੍ਹਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜਦੋਂ ਤੱਕ ਇਹ ਨਾਜਾਇਜ਼ ਮਾਈਨਿੰਗ ਬੰਦ ਨਹੀਂ ਹੁੰਦੀ ਉਦੋਂ ਤੱਕ ਉਨ੍ਹਾਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਪੰਜਾਬ ਸਰਕਾਰ ਤੋ ਇਸ ਮਾਈਨਿੰਗ ਨੂੰ ਬੰਦ ਕਰਵਾਉਣ ਦੀ ਮੰਗ ਵੀ ਕੀਤੀ | ਇਸ ਮੌਕੇ ਕਾਮਰੇਡ ਪਰਮਜੀਤ ਰੌੜੀ, ਚੂਹੜ ਸਿੰਘ, ਨਰੇਸ਼ ਭਾਟੀਆ ਟੀਹਰਾ, ਚੂਹੜ ਸਿੰਘ, ਕਾਮਰੇਡ ਬਲਵੀਰ ਸਿੰਘ ਕੌਲਗੜ੍ਹ, ਗ਼ਰੀਬ ਦਾਸ, ਨਿਰਮਲ ਸਿੰਘ, ਬਲਵਿੰਦਰ ਸਿੰਘ, ਰਾਮ ਧੰਨ, ਬਲਵੀਰ ਰੁੜਕੀ, ਜਤਿੰਦਰ ਜਿੰਦੂ ਰੁੜਕੀ, ਵਿਨੋਦ ਭੋਲੇਵਾਲ, ਹੁਸਨ ਚੰਦ, ਬੀਰਬਲ ਰੌੜੀ, ਸੋਮ ਨਾਥ, ਬੀਰੂ ਰਾਮ ਸਮੇਤ ਹੋਰ ਪਤਵੰਤੇ ਹਾਜ਼ਰ ਸਨ | ਇਸ ਮੌਕੇ ਡਿਊਟੀ ਮੈਜਿਸਟ੍ਰੇਟ ਦੇ ਤੌਰ 'ਤੇ ਤਹਿਸੀਲਦਾਰ ਬਲਾਚੌਰ ਅਮਰਜੀਤ ਸਿੰਘ ਮੌਜੂਦ ਰਹੇ | ਇਸੇ ਪ੍ਰਕਾਰ ਟਰੈਕਟਰ-ਟਿੱਪਰ ਮਾਲਕਾਂ ਵੱਲੋਂ ਕੰਢੀ ਸੰਘਰਸ਼ ਕਮੇਟੀ ਤੇ ਇਸ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤੰਗ ਪਰੇਸ਼ਾਨ ਕਰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਡਾ ਰੁਜ਼ਗਾਰ ਖੋਹ ਲਿਆ ਹੈ ਅਤੇ ਉਨ੍ਹਾਂ ਨੂੰ ਘਰ ਚਲਾਉਣਾ ਅਤੇ ਪਰਿਵਾਰ ਦਾ ਪਾਲਨ-ਪੋਸ਼ਣ ਕਰਨਾ ਔਖਾ ਹੋ ਗਿਆ ਹੈ | ਉਨ੍ਹਾਂ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਉਨ੍ਹਾਂ ਦੇ ਰੁਜ਼ਗਾਰ ਨੂੰ ਬੰਦ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਉਹ ਸਾਰੇ ਕੰਢੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਆਪਣੇ ਵਾਹਨਾਂ ਦੀਆਂ ਚਾਬੀਆਂ ਪ੍ਰਦਾਨ ਕਰਦੇ ਹਨ ਕਿਉਂਕਿ ਉਨ੍ਹਾਂ ਪਾਸੋਂ ਵਾਹਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਨਹੀਂ ਹੋ ਰਹੀਆਂ | ਇਸ ਮੌਕੇ ਜਦੋਂ ਕਰੈਸ਼ਰ ਮਾਲਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ ਕਰੈਸ਼ਰ ਦੀਆਂ ਸਾਰੀਆਂ ਮਨਜ਼ੂਰੀਆਂ ਹਨ | ਇਸ ਮੌਕੇ ਜਗਤਾਰ ਸਿੰਘ ਰੌੜੀ, ਸੁਖਵਿੰਦਰ ਸਿੰਘ ਸਰਬਜੀਤ ਸੋਨੰੂ ਖੇਪੜ ਚੰਦਿਆਣੀ, ਆਤਮਾ ਰਾਮ ਟੋਰੋਵਾਲ, ਬਲਵਿੰਦਰ ਸਿੰਘ ਰੁੜਕੀ, ਜਸਵੀਰ ਸਿੰਘ ਖ਼ਾਲਸਾ, ਸੁਰਜੀਤ ਰੁੜਕੀ, ਗੁਰਦੀਪ ਸਿੰਘ, ਹਰਜਿੰਦਰ ਸਿੰਘ ਕੁੱਕੜ ਮਜਾਰਾ, ਮੱਖਣ ਸਿੰਘ ਮੌਜੀਪੁਰ, ਸਰਬਪ੍ਰੀਤ ਸਿੰਘ ਦਿਆਲਾ ਆਦਿ ਹਾਜ਼ਰ ਸਨ |

ਦਾਤਰ ਦੀ ਨੋਕ 'ਤੇ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਮੋਬਾਈਲ ਖੋਹ ਕੇ ਫਰਾਰ

ਸਮੁੰਦੜਾ 15 ਅਕਤੂਬਰ (ਤੀਰਥ ਸਿੰਘ ਰੱਕੜ)- ਪਿੰਡ ਚੱਕ ਗੁਰੂ ਤੋਂ ਨਵਾਂਸ਼ਹਿਰ ਜਾ ਰਹੇ ਇਕ ਸਾਈਕਲ ਸਵਾਰ ਵਿਅਕਤੀ ਤੋਂ ਦੋ ਮੋਟਰ ਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਮੋਬਾਇਲ ਖੋਹ ਲਏ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਹੁਕਮ ਚੰਦ ਵਾਸੀ ਚੱਕ ਗੁਰੂ ...

ਪੂਰੀ ਖ਼ਬਰ »

ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿਚ ਇਫਟੂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਨਵਾਂਸ਼ਹਿਰ, 15 ਅਕਤੂਬਰ (ਹਰਵਿੰਦਰ ਸਿੰਘ)- ਅੱਜ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ) ਵੱਲੋਂ ਐੱਸ.ਐੱਸ.ਏ. ਅਤੇ ਰਮਸਾ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿਚ ਅੰਬੇਡਕਰ ਚੌਾਕ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ | ਇਸ ਮੌਕੇ ਸੰਬੋਧਨ ਕਰਦੇ ਹੋਏ ਇਫਟੂ ਦੇ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ 39230 ਮੀਟਿ੍ਨ ਟਨ ਝੋਨੇ ਦੀ ਆਮਦ ਹੋਈ

ਨਵਾਂਸ਼ਹਿਰ, 15 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਅੱਜ ਸ਼ਾਮ ਤੱਕ 42206 ਮੀਟਿ੍ਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ 'ਚੋਂ 39230 ਮੀਟਿ੍ਕ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਫੂਡ ਸੇਫਟੀ ਟੀਮ ਵੱਲੋਂ ਮਠਿਆਈ ਦੀਆਂ ਦੁਕਾਨਾਂ 'ਤੇ ਛਾਪੇਮਾਰੀ

ਪੋਜੇਵਾਲ/ਸੜੋਆ, 15 ਅਕਤੂਬਰ (ਨਵਾਂਗਰਾੲੀਂ, ਰਮਨ ਭਾਟੀਆ, ਨਾਨੋਵਾਲੀਆ)-ਫੂਡ ਸੇਫਟੀ ਟੀਮ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਲਾਵਟੀ ਵਸਤਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਅੱਜ ਸੜੋਆ, ਪੋਜੇਵਾਲ ਤੇ ਨਵਾਂ ਗਰਾਂ 'ਚ ਮਠਿਆਈ ਦੀਆਂ ...

ਪੂਰੀ ਖ਼ਬਰ »

ਮੋਟਰ ਸਾਈਕਲ ਦੀ ਲਪੇਟ 'ਚ ਆ ਜਾਣ ਕਾਰਨ ਛੇ ਸਾਲਾ ਬੱਚੇ ਦੀ ਮੌਤ

ਕਾਠਗੜ੍ਹ, 15 ਅਕਤੂਬਰ (ਬਲਦੇਵ ਸਿੰਘ ਪਨੇਸਰ)- ਬੀਤੇ ਦਿਨ ਪਿੰਡ ਜਗਤੇਵਾਲ ਦੇ ਵਸਨੀਕ ਜਸਪਾਲ ਸਿੰਘ ਦੇ ਛੇ ਕੁ ਸਾਲ ਬੇਟੇ ਸਾਹਿਬਪ੍ਰੀਤ ਸਿੰਘ ਦੀ ਮੋਟਰ ਸਾਈਕਲ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਹਿਬਪ੍ਰੀਤ ਸਿੰਘ ...

ਪੂਰੀ ਖ਼ਬਰ »

ਰਾਇਲ ਕਲੱਬ ਵਲੋਂ ਡਾਂਡੀਆ ਉਤਸਵ 'ਤੇ ਸਮਾਗਮ ਕਰਵਾਇਆ

ਬੰਗਾ, 15 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਰਾਇਲ ਈਵੈਂਟ ਕਲੱਬ ਵਲੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਕਾਹਮਾ ਦੇ ਸਹਿਯੋਗ ਨਾਲ ਡਾਂਡੀਆ ਉਤਸਵ 'ਤੇ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਦੀਪਕਾ ਸਿੰਘ ਡੀ. ਐਸ. ਪੀ ਨੇ ਕੀਤੀ | ਸਮਾਗਮ ਦੌਰਾਨ ਸਮ੍ਹਾਂ ...

ਪੂਰੀ ਖ਼ਬਰ »

ਮੰਗਾਂ ਮਨਵਾਉਣ ਤੱਕ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰਹੇਗਾ-ਜੰਗਲਾਤ ਵਰਕਰ

ਭੱਦੀ, 15 ਅਕਤੂਬਰ (ਨਰੇਸ਼ ਧੌਲ)- ਵਣ ਰੇਂਜ ਬਲਾਚੌਰ ਦੇ ਜੰਗਲਾਤ ਵਰਕਰਾਂ ਨੇ ਅੱਜ ਨਾਭਾ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਲਈ ਰਵਾਨਗੀ ਮੌਕੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ ਉਦੋਂ ਤੱਕ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ | ...

ਪੂਰੀ ਖ਼ਬਰ »

ਦਿਲਬਰਜੀਤ ਦੇ ਗੀਤ 'ਦਿਲ ਵੀ ਦੀਵਾਨਾ' ਦਾ ਪੋਸਟਰ ਜਾਰੀ

ਨਵਾਂਸ਼ਹਿਰ, 15 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) ਦੋਆਬੇ ਦੇ ਪ੍ਰਸਿੱਧ ਗਾਇਕ ਅਤੇ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਦੇ ਜਰਨਲ ਸਕੱਤਰ ਵਲੋਂ ਗਾਏ ਨਵੇਂ ਗੀਤ 'ਦਿਲ ਵੀ ਦੀਵਾਨਾ' ਦਾ ਪੋਸਟਰ ਪ੍ਰਧਾਨ ਹਰਦੇਵ ਸਿੰਘ ਚਾਹਲ, ਅਤੇ ਚੇਅਰਮੈਨ ਲਖਵਿੰਦਰ ਸਿੰਘ ਸੂਰਾਪੁਰੀਆ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਸਬੰਧੀ ਸਕੂਲੀ ਬੱਚਿਆਂ ਵੱਲੋਂ ਰੈਲੀ

ਬਲਾਚੌਰ, 15 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਰਾਲੀ ਤੇ ਫ਼ਸਲੀ ਰਹਿੰਦ ਖੂੰਹਦ ਨਾ ਸਾੜਨ ਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਰਕਾਰੀ ਸਕੂਲ ਰੱਕੜਾਂ ਬੇਟ ਦੇ ਵਿਦਿਆਰਥੀਆਂ ਵੱਲੋਂ ਨੋਡਲ ਅਫ਼ਸਰ ਬਲਿਹਾਰ ...

ਪੂਰੀ ਖ਼ਬਰ »

ਬਰਗਾੜੀ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਿੰਘਾਂ ਦਾ ਜਥਾ ਰਵਾਨਾ

ਮਜਾਰੀ/ਸਾਹਿਬਾ 15 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਬਰਗਾੜੀ ਵਿਖੇ ਸ਼ਾਂਤ ਮਈ ਧਰਨੇ 'ਤੇ ਬੈਠੀਆਂ ਇੰਨਸਾਫ ਮੰਗ ਰਹੀਆਂ ਸਿੱਖ ਸੰਗਤਾਂ ਉੱਤੇ ਉਸ ਵੇਲੇ ਦੀ ਪੰਥਕ ਕਹਾਉਣ ਵਾਲੀ ਸਰਕਾਰ ਵਲੋਂ ਪੁਲਿਸ ਦੁਆਰਾ ਗੋਲੀਆਂ ...

ਪੂਰੀ ਖ਼ਬਰ »

ਵੀ. ਵਾਈ ਕਲੱਬ ਦੀ ਮੀਟਿੰਗ 'ਚ ਲਏ ਅਹਿਮ ਫ਼ੈਸਲੇ

ਬੰਗਾ, 15 ਅਕਤੂਬਰ (ਕਰਮ ਲਧਾਣਾ) - ਉੱਘੀ ਖੇਡ ਸੰਸਥਾ ਵਿਲੇਜ਼ ਯੂਥ ਕਲੱਬ ਲਧਾਣਾ ਝਿੱਕਾ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਚੇਅਰਮੈਨ ਨਰਿੰਦਰ ਸਿੰਘ ਨਿੰਦੀ ਸਾਬਕਾ ਸਰਪੰਚ, ਪ੍ਰਧਾਨ ਬਿਹਾਰੀ ਲਾਲ ਥਿੰਦ ਸਾਬਕਾ ਸਰਪੰਚ, ਮਨਜੀਤ ਸਿੰਘ ਖਾਲਸਾ ਉਪ ਪ੍ਰਧਾਨ, ਵਾਇਸ ਸਕੱਤਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਹਾਕੀ ਟੂਰਨਾਮੈਂਟ ਵਿਚ ਉੜਾਪੜ ਸਕੂਲ ਦੀ ਰਹੀ ਝੰਡੀ

ਉੜਾਪੜ/ਲਸਾੜਾ, 15 ਅਕਤੂਬਰ (ਲਖਵੀਰ ਸਿੰਘ ਖੁਰਦ) - ਡਾ: ਹਰਚਰਨ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਉੜਾਪੜ ਵਿਖੇ ਹੋ ਰਿਹਾ ਜ਼ਿਲ੍ਹਾ ਪੱਧਰੀ ਹਾਕੀ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਟੂਰਨਾਂਮੈਂਟ ਵਿਚ ਜ਼ਿਲ੍ਹੇ ਦੇ 10 ਜੋਨਾਂ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਡੇਂਗੂ ਦਾ ਲਾਰਵਾ ਕੀਤਾ ਨਸ਼ਟ

ਨਵਾਂਸ਼ਹਿਰ, 15 ਅਕਤੂਬਰ (ਹਰਵਿੰਦਰ ਸਿੰਘ)- ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਲਗਾਤਾਰ ਕੀਤੀ ਜਾ ਰਹੀ ਚੈਕਿੰਗ ਦੌਰਾਨ ਇਕ ਘਰ ਵਿਚ ਪੰਜ ਭਾਂਡਿਆਂ 'ਚੋਂ ਡੇਂਗੂ ਦਾ ਲਾਰਵਾ ਮਿਲਿਆ | ਟੀਮ ਵੱਲੋਂ ਡਾ: ਜਗਦੀਪ ਸਿੰਘ ਦੀ ਅਗਵਾਈ ਹੇਠ ਗੀਤਾ ਭਵਨ ਰੋਡ ਵਿਖੇ ਇਕੋ ਘਰ ਵਿਚ ...

ਪੂਰੀ ਖ਼ਬਰ »

ਪੰਜਾਬ ਦੇ ਅਮਨ ਦੀ ਬਹਾਲੀ 'ਚ ਪੋਜੇਵਾਲ ਇਲਾਕੇ ਦੇ ਚਾਰ ਪੁਲਿਸ ਕਰਮੀਆਂ ਨੇ ਦਿੱਤੀ ਸੀ ਸ਼ਹਾਦਤ

ਪੋਜੇਵਾਲ/ਸੜੋਆ, 15 ਅਤਕੂਬਰ (ਨਵਾਂਗਰਾਈੰ, ਰਮਨ ਭਾਟੀਆ, ਨਾਨੋਵਾਲੀਆ)-ਪੰਜਾਬ ਦੇ ਕਾਲੇ ਦਿਨਾਂ ਦੌਰਾਨ ਅੰਦਰੂਨੀ ਏਕਤਾ ਤੇ ਅਖੰਡਤਾ ਲਈ ਪੋਜੇਵਾਲ ਇਲਾਕੇ ਦੇ ਸ਼ਹਾਦਤਾਂ ਦੇਣ ਵਾਲੇ ਪੁਲਿਸ ਕਰਮੀਆਂ ਨੂੰ ਅੱਜ ਵੀ ਉਨ੍ਹਾਂ ਦੇ ਅਮਨ ਦੀ ਬਹਾਲੀ 'ਚ ਪਾਏ ਮਾਣਮੱਤੇ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੂੰ ਨਾ ਸਾੜਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਘੁੰਮਣਾਂ, 15 ਅਕਤੂਬਰ (ਮਹਿੰਦਰ ਪਾਲ ਸਿੰਘ) - ਪਿੰਡ ਘੁੰਮਣਾਂ ਦੀ ਸਹਿਕਾਰੀ ਸਭਾ ਵਲੋਂ ਮੁਲਾਜਮ ਸੁਨੀਤਾ ਰਾਣੀ ਦੀ ਅਗਵਾਈ 'ਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਸਬੰਧੀ ਜਾਗਰੂਕਤਾ ਕੈਂਪ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨਵਾਂਸ਼ਹਿਰ ਵਲੋਂ ...

ਪੂਰੀ ਖ਼ਬਰ »

ਬੱਸ ਅੱਡੇ ਦੀ ਸੜਕ 'ਚੋਂ ਨਿਕਲੇ ਸਰੀਏ ਕਾਰਨ ਕਦੇ ਵੀ ਵਾਪਰ ਸਕਦਾ ਹੈ ਹਾਦਸਾ

ਨਵਾਂਸ਼ਹਿਰ, 15 ਅਕਤੂਬਰ (ਹਰਵਿੰਦਰ ਸਿੰਘ)- ਬੱਸ ਅੱਡਾ ਨਵਾਂਸ਼ਹਿਰ ਵਿਚ ਸੜਕ ਦੇ ਟੁੱਟਣ ਕਾਰਨ ਬਾਹਰ ਆਏ ਸਰੀਏ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ | ਇਹ ਦੋਸ਼ ਲਗਾਉਂਦਿਆਂ ਗੁਰਮੇਲ ਚੰਦ ਸਾਬਕਾ ਜਨਰਲ ਸਕੱਤਰ ਏਟਕ, ਜਸਵੰਤ ਸਿੰਘ ਅਤੇ ਸੋਢੀ ਸਿੰਘ ਕਰਮਚਾਰੀ ਦਲ ਨੇ ...

ਪੂਰੀ ਖ਼ਬਰ »

ਅੱਖਾਂ ਅਤੇ ਆਮ ਬਿਮਾਰੀਆਂ ਦਾ ਜਾਂਚ ਕੈਂਪ ਲਗਾਇਆ

ਸਮੁੰਦੜਾ, 15 ਅਕਤੂਬਰ (ਤੀਰਥ ਸਿੰਘ ਰੱਕੜ)- ਗੁਰਦੁਆਰਾ ਸਿੰਘ ਸਭਾ ਪਿੰਡ ਰਾਮਗੜ੍ਹ ਝੁੰਗੀਆਂ ਵਿਖੇ ਅੱਖਾਂ 'ਤੇ ਆਮ ਬਿਮਾਰੀਆਂ ਦੀ ਜਾਂਚ ਸਬੰਧੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ ਜਿਸ ਵਿਚ ਨਵਦੀਪਕ ਆਈ ਕੇਅਰ ਸੈਂਟਰ ਗੜ੍ਹਸ਼ੰਕਰ ਚੋਂ ਡਾ: ਦੀਪਕ ਅਤੇ ...

ਪੂਰੀ ਖ਼ਬਰ »

ਕਿਸਾਨ ਆਗੂ ਹਰਬੰਸ ਸਿੰਘ ਮੰਢਾਲੀ ਦੀ ਬਰਸੀ 'ਤੇ ਸਮਾਗਮ ਕਰਵਾਇਆ

ਬੰਗਾ, 15 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਮੰਡਾਲੀ ਵਿਖੇ ਉੱਘੇ ਕਿਸਾਨ ਆਗੂ ਹਰਬੰਸ ਸਿੰਘ ਮੰਢਾਲੀ ਦੀ ਬਰਸੀ 'ਤੇ ਸਮਾਗਮ ਕਰਵਾਇਆ ਗਿਆ | ਯਾਦਗਾਰ 'ਤੇ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਨੇ ਝੰਡਾ ਝੁਲਾਇਆ | ਉਨ੍ਹਾਂ ਕਿਹਾ ਕਿ ਮੰਢਾਲੀ ਪਿੰਡ ਨੇ ...

ਪੂਰੀ ਖ਼ਬਰ »

ਬਾਬਾ ਬਲਰਾਜ ਕਾਲਜ ਵਿਖੇ ਜ਼ੋਨਲ ਯੂਥ ਅਤੇ ਹੈਰੀਟੇਜ ਫ਼ੈਸਟੀਵਲ ਜਾਰੀ

ਬਲਾਚੌਰ, 15 ਅਕਤੂਬਰ (ਦੀਦਾਰ ਸਿੰਘ )- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੌਾਸਟੀਚਊਟ ਕਾਲਜ ਬਲਾਚੌਰ ਵਿਖੇ ਪਿ੍ੰ: ਡਾ: ਸੁਨੀਲ ਕੁਮਾਰ ਖੋਸਲਾ ਕਨਵੀਨਰ ਦੇ ਦਿਸ਼ਾ-ਨਿਰਦੇਸ਼ਾਂ ਤੇ ਆਰਗੇਨਾਈਜ਼ਰ ਸਕੱਤਰ ਡਾ. ਪੂਨਮ ...

ਪੂਰੀ ਖ਼ਬਰ »

ਤਲਵੰਡੀ ਜੱਟਾਂ ਦੇ ਕੁਸ਼ਤੀ ਮੁਕਾਬਲੇ 'ਚ ਮੰਨੂ ਤੇ ਸਿਮਰਨ ਬਰਾਬਰ ਰਹੇ

ਬਹਿਰਾਮ, 15 ਅਕਤੂਬਰ (ਨਛੱਤਰ ਸਿੰਘ) - ਖੇਡਾਂ ਜਿਥੇ ਸਾਨੂੰ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਉਥੇ ਲੰਮੀ ਉਮਰ ਭੋਗਣ ਲਈ ਵੀ ਸਹਾਈ ਹੁੰਦੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਲਖਵਿੰਦਰ ਸਿੰਘ ਲੱਖਾ ਨੇ ਤਲਵੰਡੀ ਛਿੰਝ ਮੇਲੇ ਵਿਚ ਪਹੁੰਚੇ ਖੇਡ ...

ਪੂਰੀ ਖ਼ਬਰ »

ਸ਼ਹੀਦ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਦੀ ਬਰਸੀ ਮਨਾਉਣ ਸਬੰਧੀ ਮੀਟਿੰਗ

ਬੰਗਾ, 15 ਅਕਤੂਬਰ (ਕਰਮ ਲਧਾਣਾ) - ਲੈਫਟੀਨੈਂਟ ਜਨਰਲ ਵਿਕਰਮ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਬਲਾਕ ਸੰਮਤੀ ਬੰਗਾ ਵਿਖੇ ਜਨਰਲ ਸਕੱਤਰ ਕਸ਼ਮੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ 22 ਨਵੰਬਰ 2018 ਨੂੰ ਸ਼ਹੀਦ ...

ਪੂਰੀ ਖ਼ਬਰ »

ਸ਼ਾਮ ਲਾਲ ਸ਼ੰਮੀ ਨੂੰ ਸਦਮਾ-ਭਰਾ ਦਾ ਦਿਹਾਂਤ

ਕਾਠਗੜ੍ਹ, 15 ਅਕਤੂਬਰ (ਪਨੇਸਰ)- ਸਹਿਕਾਰੀ ਸਭਾ ਟੁੰਡੇਵਾਲ ਦੇ ਪ੍ਰਧਾਨ ਚੌਧਰੀ ਸ਼ਾਮ ਲਾਲ ਸ਼ੰਮੀ ਬਾਗੋਵਾਲ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਵੱਡੇ ਭਰਾ ਸੁਦੇਸ਼ ਚੰਦਰ ਖੇਪੜ (55) ਦਿਲ ਦੀ ਧੜਕਣ ਰੁਕਣ ਕਾਰਨ ਅਚਾਨਕ ਅਕਾਲ ਚਲਾਣਾ ਕਰ ਗਏ, ...

ਪੂਰੀ ਖ਼ਬਰ »

ਮਜਾਰੀ ਕਾਲਜ 'ਚ ਧਾਰਮਿਕ ਸਮਾਗਮ ਕਰਵਾਇਆ

ਮਜਾਰੀ/ਸਾਹਿਬਾ, 15 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)- ਸ੍ਰੀ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ ਲੜਕੀਆਂ ਮਜਾਰੀ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਗੁਰਵੀਰ ਸਿੰਘ ਵੱਲੋਂ ਕਥਾ ਦੁਆਰਾ ਸੰਗਤਾਂ ਨਾਲ ਗੁਰਬਾਣੀ ਦੀ ਸਾਂਝ ਪਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਬੇਟੀ ਬਚਾਓ-ਬੇਟੀ ਪੜ੍ਹਾਓ ਵਿਸ਼ੇ 'ਤੇ ਜਾਣਕਾਰੀ ਦਿੱਤੀ

ਸੜੋਆ, 15 ਅਕਤੂਬਰ (ਨਾਨੋਵਾਲੀਆ)- ਸਮਾਜ ਭਲਾਈ ਵਿਭਾਗ ਵੱਲੋਂ ਪੂਰਨ ਪੰਕਜ ਸ਼ਰਮਾ ਸੀ.ਡੀ.ਪੀ.ਓ. ਸੜੋਆ ਦੀ ਅਗਵਾਈ ਹੇਠ ਪਿੰਡ ਦਿਆਲ ਵਿਖੇ ਬੇਟੀ ਬਚਾਓ-ਬੇਟੀ ਪੜ੍ਹਾਓ ਵਿਸ਼ੇ 'ਤੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਗੁਰਮੀਤ ਕੌਰ ਅਤੇ ਕਸ਼ਮੀਰ ਕੌਰ ਦੋਵੇਂ ...

ਪੂਰੀ ਖ਼ਬਰ »

ਗਲੋਬਲ ਹੈਂਡ ਵਾਸ਼ਿੰਗ ਦਿਵਸ ਮਨਾਇਆ

ਨਵਾਂਸ਼ਹਿਰ, 15 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੀ ਪਿ੍ੰਸੀਪਲ ਰਾਜਿੰਦਰ ਕੌਰ ਦੀ ਅਗਵਾਈ ਹੇਠ ਗਲੋਬਲ ਹੈਂਡ ਵਾਸ਼ਿੰਗ ਦਿਵਸ ਮੌਕੇ ਪਿੰਡ ਬਰਨਾਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਨਵਾਂਸ਼ਹਿਰ, 15 ਅਕਤੂਬਰ (ਹਰਵਿੰਦਰ ਸਿੰਘ)-ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਵਲੋਂ ਸਥਾਨਕ ਜੈਨ ਉਪਾਸਰਾ ਵਿਖੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਅਤੇ ਪ੍ਰਧਾਨ ਮੁਨੀਸ਼ ਜੈਨ ਨੇ ਦੱਸਿਆ ਕਿ ਅੱਜ ਦੇ ਰਾਸ਼ਨ ਵੰਡ ...

ਪੂਰੀ ਖ਼ਬਰ »

ਬਾਬਾ ਗੁਰਦਿੱਤਾ ਜੀ ਦੇ ਜਨਮ ਦਿਨ ਸਬੰਧੀ ਸਮਾਗਮ 22 ਤੋਂ- ਤਿਆਰੀਆਂ ਮੁਕੰਮਲ

ਪੋਜੇਵਾਲ ਸਰਾਂ, 15 ਅਕਤੂਬਰ (ਨਵਾਂਗਰਾਈਾ)- ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸਬੰਧੀ ਸਮਾਗਮਾਂ ਦੀ ਸ਼ੁਰੂਆਤ 22 ਅਕਤੂਬਰ ਤੋਂ ਹੋਵੇਗੀ | ਇਸ ਸਬੰਧੀ ਗੁਰਦੁਆਰਾ ਕਮੇਟੀ ਦੀ ਮੀਟਿੰਗ ਪ੍ਰਧਾਨ ਸਰਦਾਰ ਹਰਮੰਦਰ ...

ਪੂਰੀ ਖ਼ਬਰ »

ਸੈਣੀ ਮਹਾਂ ਸਭਾ ਵੱਲੋਂ ਕਾਰਜਕਾਰਨੀ ਦਾ ਐਲਾਨ

ਨਵਾਂਸ਼ਹਿਰ, 15 ਅਕਤੂਬਰ (ਮਹੇ)- ਪੰਜਾਬ ਦੀ ਨਵ-ਨਿਯੁਕਤ ਸੰਸਥਾ ਸੈਣੀ ਮਹਾਂਸਭਾ ਪੰਜਾਬ ਦੀ ਸਮੁੱਚੀ ਇਕਾਈ ਦੀ ਸਰਵਸੰਮਤੀ ਨਾਲ ਘੋਸ਼ਣਾ ਕੀਤੀ ਗਈ ਜਿਸ ਵਿਚ ਹਰਜੀਤ ਸਿੰਘ ਲੌਾਗੀਆ ਨੂੰ ਪੰਜਾਬ ਦਾ ਪ੍ਰਧਾਨ, ਤਰਲੋਚਨ ਸਿੰਘ ਸੈਣੀ ਫ਼ਤਿਹਗੜ੍ਹ ਸਾਹਿਬ ਨੂੰ ਚੇਅਰਮੈਨ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਮੁਹਿੰਮ

ਭਰਤਗੜ੍ਹ, 15 ਅਕਤੂਬਰ (ਬਾਵਾ)-ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦੇ ਮੰਤਵ ਨਾਲ ਯੂਥ ਸਪੋਰਟਸ ਕਲੱਬ ਰਜਿ: ਗਰਦਲੇ ਦੇ ਸਮੂਹ ਨੁਮਾਇੰਦਿਆਂ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਮੁਹਿੰਮ ਦੌਰਾਨ ਪਰਾਲੀ ਸਾੜਨ ਨਾਲ ਮਨੁੱਖੀ, ਪਸ਼ੂ, ...

ਪੂਰੀ ਖ਼ਬਰ »

ਦੋਆਬਾ ਆਰੀਆ ਸਕੂਲ ਨੇ ਜਿੱਤੀ ਜ਼ਿਲ੍ਹਾ ਚੈਂਪੀਅਨਸ਼ਿਪ

ਨਵਾਂਸ਼ਹਿਰ, 15 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸਿੱਖਿਆ ਦਫਤਰ ਵਲੋਂ ਅੰਤਰ ਜੋਨਲ ਜ਼ਿਲ੍ਹਾ ਚੈਂਪੀਅਨਸ਼ਿਪ ਕਰਵਾਈ ਗਈ | ਪਿ੍ੰਸੀਪਲ ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 19 ਸਾਲ ਲੜਕਿਆਂ ਦੀ ਬਾਸਕਟਬਾਲ ਦਾ ਫਾਈਨਲ ਮੁਕਾਬਲਾ ਦੋਆਬਾ ਆਰੀਆ ਸੀਨੀਅਰ ...

ਪੂਰੀ ਖ਼ਬਰ »

ਝੋਨੇ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਛੱਪੜ 'ਚ ਪਲਟਿਆ

ਕਟਾਰੀਆਂ, 15 ਅਕਤੂਬਰ (ਨਵਜੋਤ ਸਿੰਘ ਜੱਖੂ) - ਕਟਾਰੀਆਂ- ਬੰਗਾ ਸੜਕ 'ਤੇ ਪਿੰਡ ਲਾਦੀਆਂ ਦੇ ਛੱਪੜ 'ਚ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਪਲਟ ਗਿਆ | ਟਰੱਕ ਡਰਾਈਵਰ ਕਮਲਜੀਤ ਪੁੱਤਰ ਮਹਿੰਦਰਪਾਲ ਵਾਸੀ ਬਾਹੜੋਵਾਲ ਨੇ ਦੱਸਿਆ ਕਿ ਜਦ ਉਹ ਸਵੇਰੇ ਬੰਗਾ ਮੰਡੀ ਵਿੱਚੋਂ ...

ਪੂਰੀ ਖ਼ਬਰ »

ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਸੁਨਹਿਰੀ ਮੌਕਾ

ਜਲੰਧਰ, 15 ਅਕਤੂਬਰ (ਅ. ਬ.)-ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਲੈਂਡਮਾਰਕ ਇੰਮੀਗ੍ਰੇਸ਼ਨ ਦੁਆਰਾ ਐਪਲੀਕੇਸ਼ਨ ਡੇ ਦਾ ਆਯੋਜਨ ਪੰਜਾਬ ਦੇ ਜ਼ਿਲ੍ਹਾ ਮੋਗਾ ਵਿਚ ਕੀਤਾ ਜਾ ਰਿਹਾ ਹੈ | ਅੱਜ 16 ਅਕਤੂਬਰ ਨੂੰ ਲੈਂਡਮਾਰਕ ਇੰਮੀਗ੍ਰੇਸ਼ਨ ਦੇ ਲੁਧਿਆਣਾ ਆਫਿਸ, 17 ਅਕਤੂਬਰ ...

ਪੂਰੀ ਖ਼ਬਰ »

ਯੂ.ਕੇ. ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ

ਨਵਾਂਸ਼ਹਿਰ, 15 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਯੂ.ਕੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੰਗੜੋਆ ਦੇ ਵਿਦਿਆਰਥੀਆ ਅਤੇ ਸਕੂਲ ਸਟਾਫ਼ ਨੂੰ ਪਿ੍ੰਸੀਪਲ ਕੁਲਦੀਪ ਕੌਰ ਅਤੇ ਚੇਅਰਮੈਨ ਉਜਾਗਰ ਸਿੰਘ ਦੀ ਅਗਵਾਈ ਵਿਚ ਇਤਿਹਾਸਕ ਸਥਾਨ ਸ੍ਰੀ ਆਨੰਦਪੁਰ ਸਾਹਿਬ ਦੇ ...

ਪੂਰੀ ਖ਼ਬਰ »

ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ ਪੈਨਸ਼ਨਰਾਂ 'ਚ ਰੋਸ-ਮਾ: ਦੀਵਾਨ ਸਿੰਘ

ਬਲਾਚੌਰ, 15 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਰਕਾਰ ਦੀ ਮੈਂ ਨਾ ਮਾਨੂੰ ਵਾਲੀ ਨੀਤੀ ਨੂੰ ਲੈ ਕੇ ਪੈਨਸ਼ਨਰ ਅਤੇ ਮੁਲਾਜ਼ਮ ਵਰਗ ਵਿਚ ਰੋਸ ਦੀ ਲਹਿਰ ਦਿਨ-ਬ-ਦਿਨ ਵਧਦੀ ਜਾ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ...

ਪੂਰੀ ਖ਼ਬਰ »

ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਸੰਧਵਾਂ, 15 ਅਕਤੂਬਰ (ਪ੍ਰੇਮੀ ਸੰਧਵਾਂ) - ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਪਿੰਡ ਫਰਾਲਾ ਵਿਖੇ ਗੁਰੂ ਘਰ ਦੇ ਮੁੱਖ ਸੇਵਾਦਾਰ ਪ੍ਰੋ: ਪ੍ਰਗਣ ਸਿੰਘ ਅਟਵਾਲ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਪੱਲੀ ਝਿੱਕੀ 'ਚ ਬਾਂਦਰਾਂ ਨੇ ਮਚਾਈ ਦਹਿਸ਼ਤ

ਪੱਲੀ ਝਿੱਕੀ, 15 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਜੰਗਲਾਂ ਵਿਚੋਂ ਆਏ ਖੂੰਖਾਰ ਬਾਂਦਰਾਂ ਵਲੋਂ ਪੱਲੀ ਝਿੱਕੀ ਦੇ ਝਿੜੀ ਅਸਥਾਨ 'ਚ ਆਪਣੀ ਦਹਿਸ਼ਤ ਫੈਲਾਈ ਹੋਈ ਹੈ | ਇਸ ਅਸਥਾਨ ਦੇ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ 5-6 ਮਹੀਨਿਆਂ ਤੋਂ ...

ਪੂਰੀ ਖ਼ਬਰ »

ਪੁਸਤਕ ਪ੍ਰਤੀਯੋਗਤਾ ਦਾ ਇਨਾਮ ਵੰਡ ਸਮਾਗਮ

ਬੰਗਾ, 15 ਅਕਤੂਬਰ (ਕਰਮ ਲਧਾਣਾ) - ਪ੍ਰਬੁੱਧ ਭਾਰਤ ਫਾਉਂਡੇਸ਼ਨ ਵਲੋਂ ਡਾ: ਭੀਮ ਰਾਓ ਅੰਬੇਡਕਰ ਦੇ ਜੀਵਨ 'ਤੇ ਅਧਾਰਿਤ 11ਵੀਂ ਪੁਸਤਕ ਪ੍ਰਤੀਯੋਗਤਾ ਜੋ ਕਿ ਅਗਸਤ 18 'ਚ ਕਰਵਾਈ ਗਈ ਸੀ, ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇਣ ਲਈ ਸੈਂਟਰ ਹੀਉਂ ਵਿਖੇ ਸਮਾਗਮ ਕਰਾਇਆ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਵਧੀ-ਪੱਲੀ ਝਿੱਕੀ

ਬਹਿਰਾਮ, 15 ਅਕਤੂਬਰ (ਚੱਕਰਾਮੰੂ) - ਕੇਂਦਰ ਦੀ ਭਾਜਪਾ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ ਅਤੇ ਇਸ ਦੀਆਂ ਗਲਤ ਨੀਤੀਆਂ ਕਾਰਨ ਹੀ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਸਾੜਨ 'ਤੇ ਕਾਰਵਾਈ ਸ਼ੁਰੂ-2500 ਰੁਪਏ ਦਾ ਕੀਤਾ ਚਲਾਨ

ਨਵਾਂਸ਼ਹਿਰ, 15 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਕੌਮੀ ਗ੍ਰੀਨ ਟਿ੍ਬਿਊਨਲ ਵੱਲੋਂ ਪਰਾਲੀ ਨੂੰ ਅੱਗ ਨਾ ਲਾਏ ਜਾਣ ਦੀਆਂ ਦਿੱਤੀਆਂ ਹਦਾਇਤਾਂ ਨੂੰ ਜ਼ਿਲ੍ਹੇ 'ਚ ਸਖਤੀ ਨਾਲ ਲਾਗੂ ਕਰਦਿਆਂ ਅੱਜ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ...

ਪੂਰੀ ਖ਼ਬਰ »

ਵੈੱਲਫੇਅਰ ਸੁਸਾਇਟੀ ਵਲੋਂ 20 ਹੋਰ ਐਲ.ਈ.ਡੀ.ਲਾਈਟਾਂ ਲਗਾਈਆਂ

ਸੜੋਆ, 15 ਅਕਤੂਬਰ (ਨਾਨੋਵਾਲੀਆ)- ਸਹੂੰਗੜਾ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਸਹੂੰਗੜਾ ਵਿਖੇ ਉਜਾਲਾ ਪ੍ਰੋਜੈਕਟ ਤਹਿਤ 20ਵੇਂ ਸਮਾਗਮ ਦੇ ਦੂਸਰੇ ਫੇਸ ਤਹਿਤ ਸਮਾਗਮ ਕਰਵਾਇਆ ਗਿਆ ਜਿਸ ਦਾ ਆਰੰਭ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ...

ਪੂਰੀ ਖ਼ਬਰ »

ਪੰਜਾਬੀਆਂ ਦੇ ਬਹੁਤੇ ਕੰਮਾਂ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਕਬਜ਼ਾ

ਸੰਧਵਾਂ, 15 ਅਕਤੂਬਰ (ਪ੍ਰੇਮੀ ਸੰਧਵਾਂ) -ਪਿਛਲੇ ਸਮਿਆਂ ਵਿੱਚ ਪਿੰਡਾਂ 'ਚ ਆਟਾ ਪੀਹਣ ਵਾਲੀਆਂ ਚੱਕੀਆਂ ਤੇ ਆਮ ਰੂੰ ਪਿੰਜਣੀਆਂ ਹੁੰਦੀਆਂ ਸਨ ਤੇ ਪਿੰਡਾਂ ਦੀਆਂ ਔਰਤਾਂ ਸਰਦੀ ਦੇ ਮੌਸਮ ਮੌਕੇ ਰਜਾਈਆਂ, ਤਲਾਈਆਂ ਤੇ ਸਿਰ੍ਹਾਣਿਆਂ ਵਗੈਰਾ ਦੀ ਭਰਾਈ ਅਕਸਰ ਹੀ ਪਿੰਡਾਂ 'ਚ ...

ਪੂਰੀ ਖ਼ਬਰ »

ਦੇਨੋਵਾਲ ਛਿੰਝ ਮੇਲੇ 'ਚ ਪਿ੍ੰਸ ਕੁਹਾਲੀ ਅਤੇ ਤੀਰਥ ਫਗਵਾੜਾ ਦੀ ਝੰਡੀ

ਪੱਲੀ ਝਿੱਕੀ, 15 ਅਕਤੂਬਰ (ਕੁਲਦੀਪ ਸਿੰਘ ਪਾਬਲਾ) - ਰੋਜਾ ਪੰਜ ਪੀਰ ਦੇ ਅਸਥਾਨ ਦੇਨੋਵਾਲ ਕਲਾਂ ਦੇ ਗੱਦੀ ਨਸ਼ੀਨ ਬਾਬਾ ਰਘੂਭਿੰਦਰ ਸਿੰਘ ਬਿੱਟੂ, ਸਮੂਹ ਨਗਰ ਵਾਸੀ, ਗ੍ਰਾਮ ਪੰਚਾਇਤ, ਨੌਜਵਾਨ ਸਭਾ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਛਿੰਝ ਮੇਲਾ ਅਤੇ ਕਬੱਡੀ ਕੱਪ ...

ਪੂਰੀ ਖ਼ਬਰ »

ਹੋਟੀਲਿਅਰ ਰੀਕਾਂਤਰੇ-2018 ਪ੍ਰੋਗਰਾਮ ਕਰਵਾਇਆ, ਅਭਿਨੈ ਤੇ ਮਨੀਸ਼ਾ ਬਣੇ ਮਿਸਟਰ ਅਤੇ ਮਿਸ ਫਰੈਸ਼ਰ

ਨਵਾਾਸ਼ਹਿਰ, 15 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਕੇ.ਸੀ. ਕਾਲਜ ਆਫ਼ ਹੋਟਲ ਮੈਨੇਜਮੈਂਟ 'ਚ ਹੋਟੀਲਿਅਰ ਰੀਕਾਂਤਰੇ 2018 ਪ੍ਰੋਗਰਾਮ ਕਰਵਾਇਆ ਗਿਆ | ਇਸ ਫ੍ਰੈਸ਼ਰ ਅਤੇ ਫੇਅਰਵੇਲ ਪਾਰਟੀ 'ਚ ਕਾਲਜ ਦੇ ਸਾਰੇ ਵਿਭਾਗਾਂ ਬੀ. ਐਚ. ਐਮ., ਬੀ. ਐੱਸ. ਸੀ. ਐੱਚ. ਐਮ. ਐੱਸ ਸੀ. ਟੀ, ਬੀ.ਐਚ. ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ

ਨਵਾਂਸ਼ਹਿਰ, 15 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)- ਡੀ.ਏ.ਵੀ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਸੋਨਾਲੀ ਸ਼ਰਮਾ ਦੀ ਅਗਵਾਈ ਵਿਚ ਖੇਡਾਂ ਵਿਚ ਮੱਲ੍ਹਾਂ ਮਾਰ ਕੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ...

ਪੂਰੀ ਖ਼ਬਰ »

ਬੀ.ਐੱਸ.ਸੀ. ਨਰਸਿੰਗ ਸਾਲ ਦੂਜੇ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ, 15 ਅਕਤੂਬਰ (ਮਹੇ)- ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੇ ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ ਸਾਲ ਦੂਜੇ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ | ਪਿ੍ੰ: ਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਇੰਸਟੀਚਿਊਟ ਅਤੇ ਅਧਿਆਪਕਾਂ 'ਤੇ ਬਹੁਤ ਹੀ ਮਾਣ ਮਹਿਸੂਸ ...

ਪੂਰੀ ਖ਼ਬਰ »

ਬੰਗਾ ਸ਼ਹਿਰ 'ਚ ਅਲੀਸ਼ਾਨ ਇਮਾਰਤਾਂ ਅਤੇ ਦੁਕਾਨਾਂ ਦਾ ਭਵਿੱਖ ਖ਼ਤਰੇ 'ਚ

ਬੰਗਾ, 15 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਨੈਸ਼ਨਲ ਹਾਈਵੇ ਅਥਾਰਟੀ ਵਲੋਂ ਫਗਵਾੜਾ ਤੋਂ ਰੋਪੜ ਤੱਕ ਸੜਕ ਨੂੰ ਚਾਰ ਮਾਰਗੀ ਬਣਾਉਣ ਦਾ ਕੰਮ ਜੋਰਾਂ 'ਤੇ ਚੱਲ ਰਿਹਾ ਹੈ, ਤਹਿਤ ਬੰਗਾ ਸ਼ਹਿਰ 'ਚ ਐਲੀਵੇਟਿਡ ਰੋਡ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਸ਼ਹਿਰ ਦੀਆਂ ਸੈਂਕੜੇ ...

ਪੂਰੀ ਖ਼ਬਰ »

ਨਵਰਾਤਰਿਆਂ ਸਬੰਧੀ ਸਾਲਾਨਾ ਭੰਡਾਰਾ ਕਰਵਾਇਆ

ਰੈਲਮਾਜਰਾ, 15 ਅਕਤੂਬਰ (ਰੋਮੀ)-ਪਿੰਡ ਮਾਜਰਾ ਜੱਟਾਂ ਵਿਖੇ ਸਥਿਤ ਪੰਡਿਤਾਂ ਦੀ ਮਾਰਕੀਟ ਵਿਖੇ ਸਮੂਹ ਦੁਕਾਨਦਾਰਾਂ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਡਿਤ ਕਿਸ਼ਨ ਦੇਵ ਦੀ ਅਗਵਾਈ ਹੇਠ ਸਾਲਾਨਾ ਭੰਡਾਰਾ ਕਰਵਾਇਆ ਗਿਆ | ਸਵੇਰੇ ਹਵਨ ਯੱਗ ਉਪਰੰਤ ਕੰਜਕ ਪੂਜਣ ਤੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX