ਤਾਜਾ ਖ਼ਬਰਾਂ


ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਾਉਡੀ ਮੋਦੀ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਭਾਰਤੀ ਭਾਈਚਾਰੇ ਦੇ ਲੋਕ ਅਮਰੀਕਾ ਨੂੰ ਮਜ਼ਬੂਤ ਕਰ...
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇੱਥੇ ਆ ਕੇ ਉਹ ਚੰਗਾ ਮਹਿਸੂਸ ਕਰ ਰਹੇ ਹਨ, ਜਿਸ ਲਈ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ...
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  1 day ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ...
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  1 day ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  1 day ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਿਊਸਟਨ 'ਚ ਚੱਲ ਰਹੇ 'ਹਾਉਡੀ ਮੋਦੀ' ਪ੍ਰੋਗਰਾਮ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹੁੰਚ ਗਏ ਹਨ। ਇੱਥੇ ਪਹੁੰਚਣ 'ਤੇ ਵਿਦੇਸ਼ ਮੰਤਰੀ...
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ, ਲੜੀ 1-1 ਨਾਲ ਬਰਾਬਰ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੂੰ ਮਿਲੀ ਪਹਿਲੀ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 10 ਓਵਰਾਂ ਤੋਂ ਬਾਅਦ ਦੱਖਣੀ ਅਫ਼ਰੀਕਾ 76/0
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 8ਵੇਂ ਓਵਰ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 135 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ 8ਵਾਂ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 7ਵੀਂ ਸਫਲਤਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 : ਦੱਖਣੀ ਅਫ਼ਰੀਕਾ ਨੂੰ ਮਿਲੀ 6ਵੀਂ ਸਫਲਤਾ
. . .  1 day ago
ਮੋਟਰਸਾਈਕਲਾਂ ਦੀ ਦੁਕਾਨ 'ਚ ਅਚਨਚੇਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਗੁਆਂਢਣ ਵੱਲੋਂ ਅਗਵਾ ਕੀਤੇ ਮਾਸੂਮ ਭੈਣ-ਭਰਾ ਥਾਣਾ ਛਾਉਣੀ ਦੀ ਪੁਲਿਸ ਵੱਲੋਂ ਬਰਾਮਦ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਦਾ ਦੂਸਰਾ ਖਿਡਾਰੀ (ਸ਼ਿਖਰ ਧਵਨ) 36 ਦੌੜਾਂ ਬਣਾ ਕੇ ਆਊਟ
. . .  1 day ago
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਿਊਸਟਨ ਦੇ ਲਈ ਹੋਏ ਰਵਾਨਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : 9 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਹੋਏ ਆਊਟ
. . .  1 day ago
ਬਾਬਾ ਫਰੀਦ ਮੇਲੇ ਦੀਆਂ 5ਵੇਂ ਦਿਨ ਦੀਆਂ ਝਲਕੀਆਂ
. . .  1 day ago
ਗੁਰੂ ਚਰਨਾ ਵਿਚ ਜਾ ਬਿਰਾਜੇ ਬਾਬਾ ਨਿਰਮਲ ਸਿੰਘ ਚੱਕ ਸਿੰਘਾ
. . .  1 day ago
ਬਠਿੰਡਾ ਜੇਲ੍ਹ 'ਚ ਕੈਦੀ ਗੈਂਗਸਟਰ ਵੱਲੋਂ ਸਹਾਇਕ ਸੁਪਰਡੈਂਟ ਨੂੰ ਪਰਿਵਾਰ ਖ਼ਤਮ ਕਰਨ ਦੀਆਂ ਧਮਕੀਆਂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਗਹਿਲੇਵਾਲਾ ਰਜਵਾਹੇ ਵਿਚੋਂ ਮਿਲੀ ਕੱਟੀ ਵਢੀ ਲਾਸ਼
. . .  1 day ago
ਹਾਊਡੀ ਮੋਦੀ 'ਚ ਟਰੰਪ 30 ਮਿੰਟ ਤੱਕ ਦੇਣਗੇ ਭਾਸ਼ਣ
. . .  1 day ago
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪ ਪਾਰਟੀ ਨੇ 22 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ ਤੇ ਲਾਠੀਚਾਰਜ ਦੀ ਬੇਰੁਜ਼ਗਾਰ ਅਧਿਆਪਕਾਂ ਵਲੋਂ ਨਿਖੇਧੀ
. . .  1 day ago
ਪੌੜੀ ਤੋੜਦੇ ਸਮੇਂ ਮਲਬੇ ਹੇਠ ਆਉਣ ਕਾਰਨ ਰਾਜ ਮਿਸਤਰੀ ਦੀ ਮੌਤ
. . .  1 day ago
ਪੀ.ਓ.ਕੇ ਜਵਾਹਰ ਲਾਲ ਨਹਿਰੂ ਦੀ ਦੇਣ - ਅਮਿਤ ਸ਼ਾਹ
. . .  1 day ago
ਦਿੜ੍ਹਬਾ ਪੁਲਿਸ ਨੇ 13800 ਨਸ਼ੀਲੀਆਂ ਗੋਲੀਆਂ ਅਤੇ 30 ਸ਼ੀਸ਼ੀਆਂ ਨਸ਼ੀਲੀਆਂ ਦਵਾਈਆਂ ਸਮੇਤ ਦੋ ਕੀਤਾ ਕਾਬੂ
. . .  1 day ago
ਬੇਬੇ ਨਾਨਕੀ ਇਤਿਹਾਸਕ ਨਗਰ ਕੀਰਤਨ ਦਾ ਨਾਭਾ ਵਿਖੇ ਕੀਤਾ ਗਿਆ ਭਰਵਾਂ ਸਵਾਗਤ
. . .  1 day ago
ਪੁਲਿਸ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੀ ਝੜਪ 'ਚ ਐੱਸ. ਐੱਚ. ਓ. ਸਮੇਤ ਛੇ ਮੁਲਾਜ਼ਮ ਜ਼ਖ਼ਮੀ
. . .  1 day ago
ਬੈਠਕ ਦੇ ਭਰੋਸੇ ਤੋਂ ਬਾਅਦ ਪੱਕਾ ਮੋਰਚਾ ਸੰਘਰਸ਼ ਕਮੇਟੀ ਵਲੋਂ ਮੋਤੀ ਮਹਿਲ ਵੱਲ ਦਾ ਰੋਸ ਮਾਰਚ ਮੁਲਤਵੀ
. . .  1 day ago
ਬਟਾਲਾ : ਹੰਸਲੀ ਨਾਲੇ 'ਚੋਂ ਮਿਲੀ ਕੱਟੀ-ਵੱਢੀ ਲਾਸ਼
. . .  1 day ago
ਸੰਗਰੂਰ : ਹਸਪਤਾਲ 'ਚ ਦਾਖ਼ਲ ਕਰਾਏ ਗਏ ਪੁਲਿਸ ਵਲੋਂ ਕੀਤੇ ਲਾਠੀਚਾਰਜ ਕਾਰਨ ਜ਼ਖ਼ਮੀ ਹੋਏ ਅਧਿਆਪਕ
. . .  1 day ago
ਨਸ਼ੀਲੇ ਪਦਾਰਥਾਂ ਦਾ ਵੱਡਾ ਜ਼ਖ਼ੀਰਾ ਬਰਾਮਦ, ਦੋ ਨੌਜਵਾਨ ਗ੍ਰਿਫ਼ਤਾਰ
. . .  1 day ago
ਪਾਕਿਸਤਾਨ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 22 ਲੋਕਾਂ ਦੀ ਮੌਤ
. . .  1 day ago
ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਅੱਗੇ ਅਧਿਆਪਕਾਂ ਅਤੇ ਪੁਲਿਸ ਵਿਚਾਲੇ ਝੜਪ
. . .  1 day ago
ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਅੱਜ ਮੀਂਹ ਦੀ ਸੰਭਾਵਨਾ
. . .  1 day ago
ਹਜ਼ਾਰਾਂ ਅਧਿਆਪਕਾਂ ਦਾ ਕਾਫ਼ਲਾ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧਿਆ
. . .  1 day ago
ਬਾਬਾ ਬਕਾਲਾ ਸਾਹਿਬ : ਅਣਪਛਾਤੀ ਲੜਕੀ ਦੀ ਮਿਲੀ ਲਾਸ਼
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਸੱਟ ਲੱਗਣ ਕਾਰਨ ਫਾਈਨਲ ਮੁਕਾਬਲਾ ਨਹੀਂ ਖੇਡਣਗੇ ਪੂਨੀਆ, ਗੋਲਡ ਦਾ ਸੁਪਨਾ ਟੁੱਟਿਆ
. . .  1 day ago
ਦਿੱਲੀ : ਅਕਸ਼ਰਧਾਮ ਮੰਦਰ ਦੇ ਬਾਹਰ ਹਮਲਾਵਰਾਂ ਵਲੋਂ ਪੁਲਿਸ ਟੀਮ 'ਤੇ ਗੋਲੀਬਾਰੀ
. . .  1 day ago
ਵਾਹਨ ਦੇ ਨਦੀ 'ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੇ 'ਸਪੈਸ਼ਲ' ਪਲੇਨ 'ਚ ਸਵਾਰ ਹੋ ਕੇ ਅਮਰੀਕਾ ਪਹੁੰਚੇ ਇਮਰਾਨ ਖ਼ਾਨ
. . .  1 day ago
ਹਾਂਗਕਾਂਗ ਜਾ ਰਹੇ ਯਾਤਰੀ ਦੇ ਬੈਗ 'ਚੋਂ ਬਰਾਮਦ ਹੋਏ 99,550 ਡਾਲਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਅੱਸੂ ਸੰਮਤ 550

ਲੁਧਿਆਣਾ

ਵਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੁਲਿਸ ਨੇ ਕੀਤਾ ਸ਼ਹਿਰ 'ਚ ਰੈੱਡ ਅਲਰਟ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਦਿਨ-ਬ-ਦਿਨ ਵੱਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਾਮ ਰੈਡ ਅਲਰਟ ਜਾਰੀ ਕਰਕੇ ਸ਼ਹਿਰ 'ਚ ਜਬਰਦਸਤ ਨਾਕਾਬੰਦੀ ਕਰ ਲਈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਅੱਜ ਦੇਰ ਸ਼ਾਮ 6 ਵਜੇ ਦੇ ਕਰੀਬ ਸ਼ਹਿਰ 'ਚ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ | ਪੁਲਿਸ ਵਲੋਂ ਸ਼ਹਿਰ 'ਚ 2 ਦਰਜਨ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ | ਸ਼ਹਿਰ ਦੇ ਬਾਈਪਾਸ 'ਤੇ ਪੁਲਿਸ ਵਲੋਂ ਚੌਕਸੀ ਵਧਾਈ ਗਈ ਹੈ ਤੇ ਸ਼ਹਿਰ 'ਚ ਦਾਖਲ ਹੋਣ ਵਾਲੇ ਹਰੇਕ ਵਾਹਨ ਦੀ ਤਲਾਸ਼ੀ ਲਈ ਜਾਂਦੀ ਰਹੀ ਹੈ | ਪੁਰਾਣੇ ਸ਼ਹਿਰ ਦੇ ਕੁਝ ਇਲਾਕਿਆਂ ਸੁਭਾਨੀ ਬਿਲਡਿੰਗ, ਥਾਣਾ ਡਵੀਜਨ ਨੰਬਰ 3, ਸੀ. ਐਮ. ਸੀ. ਚੌਕ, ਬਰਾਊਨ ਰੋਡ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਤਾਂ ਪੁਲਿਸ ਵਲੋਂ ਛਾਉਣੀ 'ਚ ਤਬਦੀਲ ਕੀਤਾ ਗਿਆ ਸੀ, ਇਕੱਲੇ ਇਥੇ ਹੀ ਪੁਲਿਸ ਵਲੋਂ 200 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ | ਥਾਣਾ ਡਵੀਜਨ ਨੰਬਰ 3 ਦੇ ਨੇੜੇ ਸਥਿਤ ਗਲੀਆਂ 'ਚ ਪੁਲਿਸ ਵਲੋਂ ਜਬਰਦਸਤ ਛਾਪੇਮਾਰੀ ਕੀਤੀ ਗਈ | ਪੁਲਿਸ ਨੂੰ ਸ਼ੱਕ ਸੀ ਕਿ ਪੁਲਿਸ ਮੁਲਾਜ਼ਮ ਬਣ ਕੇ ਵਪਾਰੀਆਂ ਨੂੰ ਲੁੱਟਣ ਵਾਲੇ ਲੁਟੇਰੇ ਇਨ੍ਹਾਂ ਇਲਾਕਿਆਂ 'ਚ ਲੁਕੇ ਹੋਏ ਹਨ | ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਡੀ. ਸੀ. ਪੀ. ਅਸ਼ਵਨੀ ਕਪੂਰ ਤੇ ਹੋਰ ਉੱਚ ਅਧਿਕਾਰੀ ਇਨ੍ਹਾਂ ਇਲਾਕਿਆਂ 'ਚ ਛਾਪੇਮਾਰੀ ਕਰਦੇ ਨਜ਼ਰ ਆਏ | ਪੁਲਿਸ ਵਲੋਂ ਇਨ੍ਹਾਂ ਇਲਾਕਿਆਂ 'ਚ ਸਥਿਤ ਹੋਟਲਾਂ ਵਿਚ ਵੀ ਛਾਪੇਮਾਰੀ ਕੀਤੀ | ਸੂਤਰਾਂ ਅਨੁਸਾਰ ਪੁਲਿਸ ਵਲੋਂ ਇਨ੍ਹਾਂ ਇਲਾਕਿਆਂ 'ਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ ਪਰ ਪੁਲਿਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ | ਪੁਲਿਸ ਕਮਿਸ਼ਨਰ ਵਲੋਂ ਦਰੇਸੀ ਗਰਾਊਾਡ 'ਚ ਪੁਲਿਸ ਵਲੋਂ ਬਣਾਏ ਗਏ ਸੀ. ਸੀ. ਟੀ. ਵੀ. ਕਮੈਰਿਆਂ ਦੇ ਕੰਟਰੋਲਰੂਮ ਵੀ ਚੈੱਕ ਕੀਤਾ ਗਿਆ | ਪੁਲਿਸ ਕਮਿਸ਼ਨਰ ਡਾ: ਗਿੱਲ ਵਲੋਂ ਇਸ ਮੌਕੇ ਅਧਿਕਾਰੀਆਂ ਨੂੰ ਜ਼ਰੂਰੀ ਹੁਕਮ ਜਾਰੀ ਕੀਤੇ | ਡਾ: ਗਿੱਲ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ 'ਚ ਚੌਕਸੀ ਵਧਾਈ ਗਈ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਨਾਕਾਬੰਦੀ ਆਉਂਦੇ ਦਿਨਾਂ ਵਿਚ ਵੀ ਜਾਰੀ ਰਹੇਗੀ |

ਯੂਥ ਕਾਂਗਰਸੀਆਂ ਨੇ ਕੇਂਦਰ ਦੀਆਂ ਨੀਤੀਆਂ ਵਿਰੁੱਧ ਕੱਢਿਆ ਰੋਸ ਮਾਰਚ

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਦੇਸ਼ 'ਚ ਵੱਧਦੀ ਮਹਿੰਗਾਈ, ਬੇਲਗਾਮ ਹੁੰਦੇ ਰਸੋਈ ਗੈਸ ਤੇ ਪੈਟਰੋਲੀਅਮ ਪਦਾਰਥਾਂ ਦੇ ਰੇਟਾਂ ਦੇ ਵਿਰੋਧ 'ਚ ਯੋਗੇਸ਼ ਹਾਂਡਾ ਦੀ ਅਗਵਾਈ ਹੇਠ ਸੜਕਾਂ 'ਤੇ ਉਤਰੇ ਵਿਧਾਨ ਸਭਾ ਸੈਂਟਰਲ ਦੇ ਯੂਥ ਕਾਂਗਰਸੀਆਂ ਨੇ ਮੋਦੀ ਸਰਕਾਰ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ੀ ਨੂੰ 10 ਸਾਲ ਕੈਦ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਜਬਰ ਜਨਾਹ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੂੰ 10 ਸਾਲ ਕੈਦ ਦੀ ਸਜਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਮਲੌਦ ਦਾ ਰਹਿਣ ਵਾਲੇ ਦਲਜੀਤ ਕੁਮਾਰ ਿਖ਼ਲਾਫ਼ 14 ਅਗਸਤ 2015 ਨੂੰ ...

ਪੂਰੀ ਖ਼ਬਰ »

ਬਸੰਤ ਐਵੇਨਿਊ ਵਿਖੇ ਫਾਰਮ ਹਾਊਸ ਦਾ ਮਾਲਕ ਟਰਾਂਸਫਾਰਮ ਤੋਂ ਸਿੱਧੀ ਤਾਰ ਪਾ ਕੇ ਬਿਜਲੀ ਚੋਰੀ ਕਰਦਾ ਫੜਿਆ

ਲੁਧਿਆਣਾ, 15 ਅਕਤੂਬਰ (ਪਰਮੇਸ਼ਰ ਸਿੰਘ)-ਬਿਜਲੀ ਨਿਗਮ ਦੇ ਇਨਫੋਰਸਮੈਂਟ ਵਿੰਗ ਨੇ ਸਮੇਂ ਸਿਰ ਬਿੱਲ ਨਾ ਭਰਨ ਤੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਵਿਰੁੱਧ ਕਾਰਵਾਈ ਕਰਦਿਆਂ ਦਰਜ਼ਨਾਂ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟਣ ਦੇ ਨਾਲ-ਨਾਲ 12 ਲੱਖ ਰੁਪਏ ਦੇ ਕਰੀਬ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਦੋ ਭਗੌੜੇ ਕਾਬੂ

ਲੁਧਿਆਣਾ, 15 ਅਕਤੂਬਰ (ਆਹੂਜਾ)-ਪੀ. ਓ. ਸਟਾਫ਼ ਵਲੋਂ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਭਗੌੜਿਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਇੰਚਾਰਜ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ 'ਚ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਔਰਤ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 15 ਅਕਤੂਬਰ (ਆਹੂਜਾ)-ਥਾਣਾ ਸਲੇਮਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊਾ ਅਸ਼ੋਕ ਨਗਰ 'ਚ ਇਕ ਔਰਤ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖ਼ਤ ਸੰਦੀਪ ਕੌਰ (28) ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 2 ਗਿ੍ਫ਼ਤਾਰ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 180 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਦਿੰਦਿਆਂ ਸ਼ੇਰਪੁਰ ਚੌਕੀ ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਰੋਹ ਦਾ ਸਰਗਨਾ 6 ਮੋਬਾਈਲਾਂ ਸਮੇਤ ਕਾਬੂ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ ਸਰਗਨਾ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 6 ਮੋਬਾਈਲ ਬਰਾਮਦ ਕੀਤੇ ਹਨ | ਇਸ ਸਬੰਧੀ ਥਾਣਾ ਡਵੀਜਨ ਨੰਬਰ 4 ਦੇ ਐਸ. ਐਚ. ਓ. ਸ੍ਰੀ ਸੁਰਿੰਦਰ ਕੁਮਾਰ ਚੋਪੜਾ ਨੇ ...

ਪੂਰੀ ਖ਼ਬਰ »

ਲੱੁਟ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਾ ਗਰੋਹ ਦੇ 3 ਮੈਂਬਰ ਗਿ੍ਫ਼ਤਾਰ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਲੁੱਟ ਖੋਹ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇਕ ਖ਼ਤਰਨਾਕ ਲੁਟੇਰਾ ਗਰੋਹ ਦੇ 3 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦਾ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਬਣ ਕੇ ਲੁਟੇਰਿਆਂ ਨੇ ਮੁੜ ਕੀਤੀ ਵਪਾਰੀ ਨੂੰ ਲੁੱਟਣ ਦੀ ਕੋਸ਼ਿਸ਼

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੌੜੀ ਸੜਕ 'ਤੇ ਪੁਲਿਸ ਮੁਲਾਜ਼ਮ ਬਣੇ ਕੇ ਬਾਹਰੋਂ ਸ਼ਹਿਰ ਤੋਂ ਆਏ ਵਪਾਰੀ ਨੂੰ ਲੁੱਟਣ ਦੀ ਕੋਸ਼ਿਸ਼ ਦੁਕਾਨਦਾਰਾਂ ਨੇ ਅਸਫ਼ਲ ਬਣਾ ਦਿੱਤੀ | ਪੁਲਿਸ ਵਲੋਂ ਭਾਵੇਂ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਨਹੀਂ ...

ਪੂਰੀ ਖ਼ਬਰ »

ਬੀਮਾ ਕੰਪਨੀ ਨੂੰ ਵਿਧਵਾ ਤੇ ਉਸ ਦੇ ਲੜਕੇ ਨੂੰ 25 ਲੱਖ ਦਾ ਮੁਆਵਜ਼ਾ ਦੇਣ ਦੇ ਅਦਾਲਤ ਨੇ ਦਿੱਤੇ ਹੁਕਮ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਈ ਅਦਾਲਤ ਨੇ ਬੀਮਾ ਕੰਪਨੀ ਨੂੰ ਵਿਅਕਤੀ ਦੀ ਸੜਕ ਹਾਦਸੇ 'ਚ ਹੋਈ ਮੌਤ ਦੇ ਮਾਮਲੇ ਵਿਚ ਉਸ ਦੀ ਪਤਨੀ ਤੇ ਲੜਕੇ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ | ਜਾਣਕਾਰੀ ਅਨੁਸਾਰ ਚੰਡੀਗੜ੍ਹ ਸੜਕ 'ਤੇ ਰਹਿਣ ...

ਪੂਰੀ ਖ਼ਬਰ »

ਮੁਹੱਲਾ ਪ੍ਰਧਾਨ ਵਲੋਂ ਬਲੈਕਮੇਲ ਕੀਤੇ ਜਾਣ ਤੋਂ ਦੁਖੀ ਫੈਕਟਰੀ ਵਰਕਰ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਨੋਹਰ ਨਗਰ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਬੀਤੀ ਦੇਰ ਰਾਤ ਮੁਹੱਲਾ ਪ੍ਰਧਾਨ ਤੋਂ ਦੁਖੀ ਇਕ ਵਿਅਕਤੀ ਵਲੋਂ ਰੇਲ ਗੱਡੀ ਅੱਗ ਛਲਾਂਗ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਜੇਲ੍ਹ 'ਚ ਹੋਈ ਲੜਾਈ ਵਿਚ ਇਕ ਬੰਦੀ ਜ਼ਖ਼ਮੀ

ਲੁਧਿਆਣਾ, 15 ਅਕਤੂਬਰ (ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਹੋਈ ਬੰਦੀਆਂ ਵਿਚਾਲੇ ਲੜਾਈ 'ਚ ਇਕ ਬੰਦੀ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਬੰਦੀ ਦੀ ਸ਼ਨਾਖ਼ਤ ਅਮਨਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਘਟਨਾ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਦੋ ਲੜਕੀਆਂ ਸਮੇਤ 3 ਵਿਅਕਤੀ ਲਾਪਤਾ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਦੋ ਲੜਕੀਆਂ ਸਮੇਤ 3 ਵਿਅਕਤੀਆਂ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਰਾਂਚੀ ਕਾਲੋਨੀ ਵਾਸੀ 15 ਸਾਲ ਦੀ ਲੜਕੀ ਕਸ਼ਿਸ਼ ਸ਼ੱਕੀ ਹਾਲਤ 'ਚ ...

ਪੂਰੀ ਖ਼ਬਰ »

ਗਠੀਆ ਰੋਗ ਤੋਂ ਬਚਾਓ ਲਈ ਜਾਗਰੂਕਤਾ ਸੈਮੀਨਾਰ ਤੇ ਸਕ੍ਰੀਨਿੰਗ ਡਾਕਟਰੀ ਕੈਂਪ ਲਗਾਇਆ

ਲੁਧਿਆਣਾ, 15 ਅਕਤੂਬਰ (ਸਲੇਮਪੁਰੀ)-ਸਤਿਗੁਰੁ ਪ੍ਰਤਾਪ ਸਿੰਘ ਹਸਪਤਾਲ ਵਲੋਂ ਵਿਸ਼ਵ ਗਠੀਆ ਦਿਵਸ ਦੇ ਸੰਦਰਭ 'ਚ ਜਾਗਰੂਕਤਾ ਸੈਮੀਨਾਰ ਤੇ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਆਰਥੋਸਾਇੰਸੇਜ ਵਿਭਾਗ ਦੇ ਮੁਖੀ ਤੇ ਹੱਡੀ ਰੋਗਾਂ ਦੇ ਮਾਹਿਰ ਡਾ: ਐਸ. ਐਚ. ਗਿੱਲ, ...

ਪੂਰੀ ਖ਼ਬਰ »

ਜੂਆ ਖੇਡਦੇ 6 ਵਿਅਕਤੀਆਂ ਪਾਸੋਂ 1 ਲੱਖ 10 ਹਜ਼ਾਰ ਬਰਾਮਦ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ 'ਤੇ ਜੂਆ ਖੇਡਦੇ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 1 ਲੱਖ 10 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ | ਪੁਲਿਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ਦਰਸ਼ਨ ਸਿੰਘ ਪੁੱਤਰ ...

ਪੂਰੀ ਖ਼ਬਰ »

ਜੀਕਾ ਬੁਖ਼ਾਰ ਦਾ ਕਾਰਨ ਐਡੀਜ਼ ਮੱਛਰ ਹੈ

ਲੁਧਿਆਣਾ, 15 ਅਕਤੂਬਰ (ਸਲੇਮਪੁਰੀ)-ਉੱਤਰੀ ਭਾਰਤ 'ਚ ਅਜੇ ਨਾਮੁਰਾਦ ਬੁਖਾਰ ਡੇਂਗੂ ਦਾ ਕਹਿਰ ਬੁਰੀ ਤਰ੍ਹਾਂ ਬਰਕਰਾਰ ਹੈ, ਜਦ ਕਿ ਇਸ ਦੇ ਨਾਲ-ਨਾਲ ਦੇਸ਼ ਦੇ ਕੁਝ ਹਿੱਸਿਆਂ 'ਚ ਡੇਂਗੂ ਬੁਖਾਰ ਦੇ ਲੱਛਣਾਂ ਵਰਗਾ ਜੀਕਾ ਬੁਖਾਰ ਵੀ ਫੈਲਦਾ ਜਾ ਰਿਹਾ ਹੈ | ਡਾਕਟਰੀ ਸੂਤਰਾਂ ...

ਪੂਰੀ ਖ਼ਬਰ »

ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਅਹੁਦਾ ਸੰਭਾਲਿਆ

ਲੁਧਿਆਣਾ, 15 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਸੀ ਦੇ ਨਵ-ਨਿਯੁਕਤ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ | ਮਿਊਾਸਪਲ ਇੰਪਲਾਈਜ਼ ਐਸੋਸੀਏਸ਼ਨ ਦੇ ਚੇਅਰਮੈਨ ਅਸ਼ਵਨੀ ਸਹੋਤਾ, ਮੀਤ ਪ੍ਰਧਾਨ ਸੁਪਰਡੈਂਟ ...

ਪੂਰੀ ਖ਼ਬਰ »

ਸੂਬੇ ਦੇ ਕਿਸਾਨਾਂ ਨਾਲ ਕਾਂਗਰਸ ਸਰਕਾਰ ਉਤਰੀ ਧੱਕੇਸ਼ਾਹੀ 'ਤੇ-ਗਰੇਵਾਲ

ਭਾਮੀਆਂ ਕਲਾਂ, 15 ਅਕਤੂਬਰ (ਰਜਿੰਦਰ ਸਿੰਘ ਮਹਿਮੀ)-ਇਕ ਸਾਲ 'ਚ ਸਿਰਫ ਦੋ ਵਾਰ ਮਜ਼ਬੂਰੀ ਵੱਸ ਆਪਣੇ ਖੇਤਾਂ 'ਚ ਝੋਨੇ ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਕੁਝ ਕੁ ਕਿਸਾਨਾਂ ਵਲੋਂ ਸਾੜਨ ਕਰਕੇ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਸਾਰੇ ਕਿਸਾਨਾਂ ਨੂੰ ਮੁਕੱਦਮੇ ਦਰਜ ਕਰਨ ਲਈ ...

ਪੂਰੀ ਖ਼ਬਰ »

-ਮਾਮਲਾ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ- ਮੁੱਖ ਮੰਤਰੀ ਨੇ ਹਰ ਸੰਭਵ ਉਪਰਾਲੇ ਕਰਨ ਦੀ ਦਿੱਤੀ ਹਦਾਇਤ

ਲੁਧਿਆਣਾ, 15 ਅਕਤੂਬਰ (ਅਮਰੀਕ ਸਿੰਘ ਬੱਤਰਾ)-ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਾਤਾਵਰਨ ਮਾਹਿਰ, ਸਮਾਜ ਸੇਵੀ ਸੰਸਥਾਵਾਂ ਵਲੋਂ ਅਵਾਜ਼ ਬੁਲੰਦ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਦੇ ਹੱਲ ਲਈ ਸੰਜੀਦਾ ਹੋ ਗਈ ...

ਪੂਰੀ ਖ਼ਬਰ »

ਬਿਜਲੀ ਨਾਲ ਸਬੰਧਿਤ ਮਸਲਿਆਂ ਬਾਰੇ ਲੁਧਿਆਣਾ 'ਚ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਸ਼ੁਰੂ

ਲੁਧਿਆਣਾ, 15 ਅਕਤੂਬਰ (ਪਰਮੇਸ਼ਰ ਸਿੰਘ)-ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਬਿਜਲੀ ਨਿਗਮ ਨੇ ਖਪਤਕਾਰਾਂ ਦੇ ਮਾਮਲਿਆਂ ਦੀ ਸੁਣਵਾਈ ਲਈ ਲੁਧਿਆਣਾ 'ਚ ਵਿਸ਼ੇਸ਼ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਮਿੰਨੀ ਸਕੱਤਰੇਤ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਅਧਿਕਾਰੀਆਂ ਨੇ ਲੋਕਾਂ ਲਈ ਖੜ੍ਹੀ ਕੀਤੀ ਮੁਸੀਬਤ

ਲੁਧਿਆਣਾ, 15 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਨੇ ਵਿਕਸਤ ਕੀਤੀ ਸਕੀਮ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਅਧਿਕਾਰੀਆਂ ਵਲੋਂ ਲਏ ਗੈਰਵਾਜਿਬ ਫੈਸਲੇ ਤੋਂ ਪ੍ਰੇਸ਼ਾਨ ਹਨ ਤੇ ਆਪਣੀ ਢਿੱਲੀ ਕਾਰਗੁਜ਼ਾਰੀ ਤੇ ਪਾਰਕ ਬਣਾਉਣ ਲਈ ਹਜ਼ਾਰਾਂ ਲੋਕਾਂ ਨੂੰ ...

ਪੂਰੀ ਖ਼ਬਰ »

ਪਾਣੀ, ਸੀਵਰੇਜ ਦੀ ਬਕਾਇਆ ਦਰਾਂ ਤੋਂ ਅਰਬਾਂ ਦੀ ਵਸੂਲੀ ਲਈ ਭੇਜੇ ਜਾਣਗੇ ਨੋਟਿਸ

ਲੁਧਿਆਣਾ, 15 ਅਕਤੂਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਾਸੀਆਂ ਵੱਲ ਪਾਣੀ, ਸੀਵਰੇਜ ਬਿੱਲਾਂ ਦੀ ਕਰੀਬ 300 ਕਰੋੜ ਬਕਾਇਆ ਰਕਮ ਰਿਕਾਰਡ 'ਚ ਦਰਜ ਹੈ ਪਰ ਅਸਲ 'ਚ ਰਿਕਵਰੀ ਕਾਫੀ ਘੱਟ ਹੈ, ਜਿਸ ਕਾਰਨ ਅਧਿਕਾਰੀਆਂ ਵਲੋਂ ਪਿਛਲੇ ਚਾਰ ਮਹੀਨਿਆਂ ਦੌਰਾਨ ਕਾਫੀ ਯਤਨ ਕਰਨ ਦੇ ...

ਪੂਰੀ ਖ਼ਬਰ »

ਮਹਾਂਨਗਰ ਦੇ ਨਾਮੀਂ ਰੈਸਟੋਰੈਂਟ 'ਤੇ ਛਾਪੇ ਦੀ ਸਾਰਾ ਦਿਨ ਸ਼ਹਿਰ 'ਚ ਰਹੀ ਚਰਚਾ

ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਮਹਾਂਨਗਰ ਲੁਧਿਆਣਾ ਦੇ ਨਾਮੀਂ ਰੈਸਟੋਰੈਂਟ ਚੇਨ ਦੀਆਂ ਵੱਖ-ਵੱਖ ਸ਼ਾਖਾਵਾਂ 'ਤੇ ਕਿਸੇ ਕੇਂਦਰ ਜਾਂ ਪੰਜਾਬ ਸਰਕਾਰ ਦੇ ਵਿਭਾਗ ਵਲੋਂ ਛਾਪਾ ਮਾਰਨ ਦੀ ਚਰਚਾ ਸਾਰਾ ਦਿਨ ਸ਼ਹਿਰ ਵਿਚ ਰਹੀ, ਪਰ ਕਿਸੇ ਵੀ ਵਿਭਾਗ ਨੇ ਛਾਪਾ ਮਾਰਨ ਦੀ ...

ਪੂਰੀ ਖ਼ਬਰ »

ਜੂਆ ਖੇਡਦੇ 6 ਵਿਅਕਤੀਆਂ ਪਾਸੋਂ 1 ਲੱਖ 10 ਹਜ਼ਾਰ ਬਰਾਮਦ

ਲੁਧਿਆਣਾ, 15 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ 'ਤੇ ਜੂਆ ਖੇਡਦੇ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 1 ਲੱਖ 10 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ | ਪੁਲਿਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ਦਰਸ਼ਨ ਸਿੰਘ ਪੁੱਤਰ ...

ਪੂਰੀ ਖ਼ਬਰ »

ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਭਾਈ ਉਂਕਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ, ਭਾਈ ਮੰਝ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਫੁੱਲਾਂਵਾਲ ਵਿਖੇ ਹੱਥਾਂ ਦੀ ਸਫ਼ਾਈ ਬਾਰੇੇ ਬੱਚਿਆਂ ਨੂੰ ਕੀਤਾ ਜਾਗਰੂਕ

ਫੁੱਲਾਂਵਾਲ, 15 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਲਾਇਨਜ਼ ਕਲੱਬ ਲੁਧਿਆਣਾ ਵਲੋਂ ਸਰਕਾਰੀ ਹਾਈ ਸਕੂਲ ਵਿਖੇ ਬੱਚਿਆਂ ਨੂੰ ਗਲੋਬਲ ਹੈਂਡ ਵਾਸ਼ ਡੇ ਦੇ ਮੌਕੇ ਕਲੱਬ ਦੇ ਪ੍ਰਧਾਨ ਵਰੁਣ ਚੰਡੌਕ, ਡਾ: ਰਾਜੇਸ਼ ਥਾਪਰ, ਉਪਿੰਦਰ ਸਚਦੇਵਾ, ਐਸ. ਪੀ. ਸ਼ਰਮਾ, ਐਸ. ਕੇ. ਸੂਦ, ...

ਪੂਰੀ ਖ਼ਬਰ »

ਸਨਅਤਕਾਰਾਂ ਤੇ ਆਮਦਨ ਕਰ ਦਰਮਿਆਨ ਕਲੇਸ਼ ਮੁੱਕਿਆ, ਸਨਅਤਕਾਰਾਂ ਨੇ ਲੁਧਿਆਣਾ ਬੰਦ ਦਾ ਸੱਦਾ ਵਾਪਸ ਲਿਆ

ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਤੇ ਸਨਅਤਕਾਰਾਂ ਦਰਮਿਆਨ ਜੋ ਪਿਛਲੇ ਕੁਝ ਦਿਨਾਂ ਤੋਂ ਕਲੇਸ਼ ਚੱਲ ਰਿਹਾ ਸੀ, ਉਹ ਦੋਵੇਂ ਧਿਰਾਂ ਦੇ ਦਰਮਿਆਨ ਮੀਟਿੰਗ ਹੋਣ ਤੋਂ ਬਾਅਦ ਖ਼ਤਮ ਗਿਆ ਹੈ ਅਤੇ ਸਨਅਤਕਾਰਾਂ ਨੇ ਜੋ 16 ਅਕਤੂਬਰ ਨੂੰ ਲੁਧਿਆਣਾ ਦੀਆਂ ...

ਪੂਰੀ ਖ਼ਬਰ »

22 ਅੰਗਹੀਣਾਂ ਨੂੰ ਮੁਫ਼ਤ ਬਣਾਉਟੀ ਅੰਗਦਾਨ ਪ੍ਰਦਾਨ

ਲੁਧਿਆਣਾ, 15 ਅਕਤੂਬਰ (ਸਲੇਮਪੁਰੀ)-ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਤੇ ਸ੍ਰੀ ਏਕਦੰਤ ਗਣੇਸ਼ ਮਹੋਤਸਵ ਸੁਸਾਇਟੀ ਕਿਚਲੂ ਨਗਰ ਦੇ ਸਹਿਯੋਗ ਨਾਲ ਮਹਾਂਰਿਸ਼ੀ ਵਾਲਮੀਕਿ ਨਗਰ ਸਥਿਤ ਦਿਵਿਆਂਗ ਸਹਾਇਤਾ ਕੇਂਦਰ, ਵਿਖੇ ਲੋੜਵੰਦ ਅੰਗਹੀਣਾਂ ਬਣਾਉਟੀ ਅੰਗ ...

ਪੂਰੀ ਖ਼ਬਰ »

ਇੰਡੀਅਨ ਪਬਲਿਕ ਸਕੂਲ ਨੇ ਖੇਡਾਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਡਾਬਾ/ਲੁਹਾਰਾ, 15 ਅਕਤੂਬਰ (ਕੁਲਵੰਤ ਸਿੰਘ ਸੱਪਲ)-ਗੁਰੂ ਨਾਨਕ ਸਟੇਡੀਅਮ ਵਿਚ ਚਲ ਰਹੀਆਂ ਜ਼ੋਨਲ ਖੇਡਾਂ 'ਚ ਇੰਡੀਅਨ ਪਬਲਿਕ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੇ ਆਦਿਤਿਆ ਅੰਡਰ 17 ਤਾਇਕਵਾਂਡੋ ਜ਼ਿਲ੍ਹਾ ਪੱਧਰੀ 'ਤੇ ਸੋਨ ...

ਪੂਰੀ ਖ਼ਬਰ »

-ਮਾਮਲਾ ਅਣਅਧਿਕਾਰਤ ਉਸਾਰੀਆਂ ਰੈਗੂਲਰ ਕਰਨ ਦਾ- ਵਨ ਟਾਈਮ ਸੈਟਲਮੈਂਟ ਨੀਤੀ ਦਾ ਪ੍ਰਸਤਾਵ ਮੰਤਰੀ ਮੰਡਲ ਦੀ ਮੀਟਿੰਗ ਦੇ ਏਜੰਡੇ 'ਚ ਹੋਵੇਗਾ ਸ਼ਾਮਿਲ

ਲੁਧਿਆਣਾ, 15 ਅਕਤੂਬਰ (ਅਮਰੀਕ ਸਿੰਘ ਬੱਤਰਾ)-ਲੋਕ ਸਭਾ ਦੀਆਂ 2014 ਨੂੰ ਹੋਈਆਂ ਚੋਣਾਂ ਤੋਂ ਪਹਿਲਾਂ ਸ਼ਹਿਰਾਂ 'ਚ ਬਣੀਆਂ ਇਮਾਰਤਾਂ 'ਚ ਹੋਈਆਂ ਕਥਿਤ ਬੇਨਿਯਮੀਆਂ ਰੈਗੂਲਰ ਕਰਨ ਲਈ ਉਡੀਕੀ ਜਾ ਰਹੀ ਪ੍ਰਸਤਾਵਿਤ ਵਨ ਟਾਈਮ ਸੈਟਲਮੈਂਟ ਸਕੀਮ (ਯਕਮੁਸ਼ਤ ਰਕਮ ਜਮ੍ਹਾਂ ...

ਪੂਰੀ ਖ਼ਬਰ »

ਹਰੇਕ ਵਿਅਕਤੀ ਨੂੰ ਸਮਾਜ ਉਸਾਰੀ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ-ਨਾਮਧਾਰੀ ਸਤਿਗੁਰੂ ਦਲੀਪ ਸਿੰਘ

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਨਾਮਧਾਰੀ ਸੰਗਤ ਵਲੋਂ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਾਚੀਨ ਪਾਂਡਵ ਤਾਲਾਬ ਮੰਦਰ ਵਿਖੇ ਆਯੋਜਿਤ 40 ਦਿਨਾਂ ਦਾ ਸਾਲਾਨਾ ਅੱਸੂ ਦਾ ਮੇਲਾ ਵਿਸ਼ਵ ਸ਼ਾਂਤੀ ਆਪਸੀ ਸਦਭਾਵਨਾ, ਭਾਈਚਾਰਕ ਸਾਂਝ ...

ਪੂਰੀ ਖ਼ਬਰ »

ਜ਼ਿਲ੍ਹਾ ਭਰ ਤੋਂ ਆਏ ਲੋਕਾਂ ਦੇ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਹਲਫ਼ੀਆ ਬਿਆਨ ਹੋਏ ਤਸਦੀਕ

ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਮਿੰਨੀ ਸਕੱਤਰੇਤ ਲੁਧਿਆਣਾ ਵਿਚਲੇ ਹਲਫ਼ੀਆ ਬਿਆਨ ਤਸਦੀਕ ਕੇਂਦਰ 'ਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਤੇ ਕਈ ਵਿਅਕਤੀ ਅੱਜ ਹਲਫ਼ੀਆ ਬਿਆਨ ਤਸਦੀਕ ਕਰਵਾਉਣ ਲਈ ਤੜਕੇ ਹੀ ਕਤਾਰਾਂ ਵਿਚ ਲੱਗ ਗਏ | ਜਾਣਕਾਰੀ ਅਨੁਸਾਰ ਹਲਫ਼ੀਆ ...

ਪੂਰੀ ਖ਼ਬਰ »

ਬਰਾਈਟਵੇਅ ਵੀਜਾ ਕੰਸਲਟੈਂਸੀ ਵਲੋਂ ਸਪਾਉਸ ਦੇ ਤੌਰ 'ਤੇ ਕੈਨੇਡਾ ਜਾਣ ਵਾਲਿਆਂ ਲਈ ਸੈਮੀਨਾਰ ਅੱਜ

ਲੁਧਿਆਣਾ, 15 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਬ੍ਰਾਈਟਵੇਅ ਵੀਜ਼ਾ ਕੰਸਲਟੈਂਸੀ ਵਲੋਂ ਕੈਨੇਡਾ 'ਚ ਸਪਾਉਸ ਦੇ ਤੌਰ 'ਤੇ ਜਾਣ ਵਾਲਿਆਂ ਤੇ ਸਟੱਡੀ ਵੀਜ਼ੇ ਸੰਬਧੀ ਵਿਸ਼ੇਸ਼ ਸੈਮੀਨਾਰ ਕਰਵਾਏ ਜਾ ਰਹੇ ਹਨ | ਬ੍ਰਾਈਟਵੇਅ ਵੀਜ਼ਾ ਕੰਸਲਟੈਂਸੀ ਦੇ ਨਿਰਦੇਸ਼ਕ ਵਿਕਾਸ ...

ਪੂਰੀ ਖ਼ਬਰ »

ਦਿਸ਼ਾ ਸੂਚਕ ਬੋਰਡਾਂ ਤੋਂ ਇਸ਼ਤਿਹਾਰੀ ਬੋਰਡ ਲਾਹੁਣ ਦੀ ਹਦਾਇਤ

ਲੁਧਿਆਣਾ, 15 ਅਕਤੂਬਰ (ਬੱਤਰਾ)-ਨਗਰ ਨਿਗਮ ਐਨਫੋਰਸਮੈਂਟ ਵਿਭਾਗ ਦੇ ਮੁਖੀ ਤੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਨੇ ਇਸ਼ਤਿਹਾਰਬਾਜ਼ੀ ਤੇ ਤਹਿਬਾਜ਼ਾਰੀ ਸ਼ਾਖਾ ਸਟਾਫ਼ ਨੂੰ ਹਦਾਇਤ ਦਿੱਤੀ ਹੈ ਕਿ ਸੋਮਵਾਰ ਰਾਤ ਨੂੰ ਸ਼ਹਿਰ ਦੇ ਸਾਰੇ ਦਿਸ਼ਾਸੂਚਕ ਬੋਰਡ 'ਤੇ ਲੱਗੇ ...

ਪੂਰੀ ਖ਼ਬਰ »

ਨਾਪਤੋਲ ਵਿਭਾਗ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖੇ-ਸਲੂਜਾ

ਲੁਧਿਆਣਾ, 15 ਅਕਤੂਬਰ (ਜੋਗਿੰਦਰ ਸਿੰਘ ਅਰੋੜਾ)-ਨਾਪਤੋਲ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖੇ ਤਾਂ ਜੋ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਗਿੱਲ ਰੋਡ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਦੇ ਪ੍ਰਧਾਨ ...

ਪੂਰੀ ਖ਼ਬਰ »

550 ਸਾਲਾ ਪ੍ਰ੍ਰਕਾਸ਼ ਪੁਰਬ ਸਬੰਧੀ ਮੀਟਿੰਗ ਅੱਜ -ਬਾਬਾ ਬੇਦੀ

ਲੁਧਿਆਣਾ, 15 ਅਕਤੂਬਰ (ਅ. ਬ.)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਇਕ ਮੀਟਿੰਗ 16 ਅਕਤੂਬਰ ਨੂੰ ਹੋ ਰਹੀ ਹੈ | ਜਿਸ 'ਚ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਸ਼ਾਮਿਲ ਹੋਣਗੇ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਸਮਾਜ ਦੇ ਸਰਪ੍ਰਸਤ ...

ਪੂਰੀ ਖ਼ਬਰ »

ਪੰਜਾਬ ਰਾਜ ਦੀ ਸਥਾਪਨਾ ਦਿਵਸ ਮੌਕੇ ਸਮੂਹ ਜ਼ਿਲਿ੍ਹਆਂ ਦੇ ਡੀ. ਸੀ. ਨੂੰ ਮੰਗ-ਪੱਤਰ ਸੌਾਪੇ ਜਾਣਗੇ-ਮਿੱਤਰ ਸੈਨ ਮੀਤ

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਪੰਜਾਬੀ ਭਾਸ਼ਾ ਨੂੰ ਪੂਰਨ ਰੂਪ 'ਚ ਰਾਜ ਦੇ ਪ੍ਰਸ਼ਾਸਨਿਕ ਦਫ਼ਤਰਾਂ ਤੇ ਸਕੂਲਾਂ 'ਚ ਪਹਿਲ ਦੇ ਆਧਾਰ 'ਤੇ ਲਾਗੂ ਕਰਵਾਉਣ ਲਈ ਪੰਜਾਬ ਰਾਜ ਦੀ ਸਥਾਪਨਾ ਦਿਵਸ ਮੌਕੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵਲੋਂ ਰਾਜ ਦੇ ਸਮੂਹ ...

ਪੂਰੀ ਖ਼ਬਰ »

ਗੁ: ਸ਼ਹੀਦਾਂ ਫੇਰੂਮਾਨ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਸਿੱਖ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ (ਢੋਲੇਵਾਲ) ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਭਾਈ ਕਰਨੈਲ ਸਿੰਘ ਹਜੂਰੀ ਰਾਗੀ ਸ੍ਰੀ ...

ਪੂਰੀ ਖ਼ਬਰ »

ਬੇਸਹਾਰਾ ਔਰਤਾਂ ਲਈ ਰਾਸ਼ਨ ਵੰਡ ਸਮਾਰੋਹ ਕਰਵਾਇਆ

ਫੁੱਲਾਂਵਾਲ, 15 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਭਗਤ ਸਿੰਘ ਨਗਰ ਵੈਲਫੇਅਰ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ ਵਲੋਂ ਬੇਸਹਾਰਾ ਲੋੜਵੰਦ ਔਰਤਾਂ ਲਈ ਪਹਿਲੇ ਰਾਸ਼ਨ ਵੰਡ ਸਮਰੋਹ ਦਾ ਆਯੋਜਨ ਬੀਬੀ ਭੁਪਿੰਦਰ ਕੌਰ ਕਾਹਲੋਂ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਸਰਕਾਰ ਦੁਸਹਿਰੇ ਤੇ ਦੀਵਾਲੀ 'ਤੇ ਚੱਲਣ ਵਾਲੇ ਪਟਾਕਿਆਂ 'ਤੇ ਵੀ ਪਾਬੰਦੀ ਲਾਵੇ-ਕਾਦੀਆ

ਲੁਧਿਆਣਾ, 15 ਅਕਤੂਬਰ (ਬੀ. ਐਸ. ਬਰਾੜ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਪਰਾਲੀ ਨੂੰ ਅੱਗ ਲਾਉਣ ਸਬੰਧੀ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੀ ਜਾ ਧੱਕੇਸ਼ਾਹੀ ਦੇ ਿਖ਼ਲਾਫ਼ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ | ਇਸ ਮੌਕੇ ਜਥੇਬੰਦੀ ਦੇ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਤੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ

ਆਲਮਗੀਰ, 15 ਅਕਤੂਬਰ (ਜਰਨੈਲ ਸਿੰਘ ਪੱਟੀ)-ਸੂਬਾ ਸਰਕਾਰ ਵਲੋੋਂ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਵਿਸ਼ੇ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਗੀਰ ਵਿਖੇ ਬੀ. ਡੀ. ਪੀ. ਓ. ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਸੁਧਾਰ ਕਾਲਜ ਨੇ ਵੀਹਵੀਂ ਵਾਰ ਜਿੱਤੀ ਯੂਨੀਵਰਸਿਟੀ ਚੈਂਪੀਅਨਸ਼ਿਪ

ਲੁਧਿਆਣਾ, 15 ਅਕਤੂਬਰ (ਬੀ. ਐਸ. ਬਰਾੜ)-ਪੰਜਾਬ ਯੂਨੀਵਰਸਿਟੀ ਵਲੋਂ ਕਰਵਾਈ ਖੇਡਾਂ 'ਚ ਫੁੱਟਬਾਲ ਲੜਕੀਆਂ ਚੈਂਪੀਅਨਸ਼ਿਪ 'ਚ ਲਗਾਤਾਰ 20ਵੀਂ ਵਾਰ ਜਿੱਤ ਹਾਸਲ ਕਰਕੇ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸਧਾਰ ਦਾ ਨਾਂਅ ਰੌਸ਼ਨ ਕੀਤਾ | ਯੂਨੀਵਰਸਿਟੀ ਨਾਲ ਸਬੰਧਤ ...

ਪੂਰੀ ਖ਼ਬਰ »

ਸਫੂਰਤੀ ਸਕੀਮ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਅਸਲ ਵੈਲਫੇਅਰ ਸੁਸਾਇਟੀ ਤੇ ਬੈਸਟਵੇਅ ਵੈਲਫੇਅਰ ਸੁਸਾਇਟੀ ਵਲੋਂ ਲੋਕਾਂ ਨੂੰ ਸਫੂਰਤੀ ਸਕੀਮ ਬਾਰੇ ਜਾਣਕਾਰੀ ਦੇਣ ਲਈ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀਮਤੀ ਨਸੀਬ ਕੌਰ ਢਿੱਲੋਂ, ਨਰਿੰਦਰ ਕੌਰ ਲਾਂਬਾ, ਜਸਪਾਲ ਕੌਰ ਤੇ ...

ਪੂਰੀ ਖ਼ਬਰ »

ਵਾਲਮੀਕਿ ਰਿਸ਼ੀ ਨਗਰ ਦੇ ਪਲਾਟਾਂ 'ਤੇ ਹੋਏ ਨਾਜਾਇਜ਼ ਕਬਜ਼ੇ

ਲੁਧਿਆਣਾ, 15 ਅਕਤੂਬਰ (ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਵਿਕਸਤ ਕੀਤੀ ਸਕੀਮ ਵਾਲਮੀਕਿ ਰਿਸ਼ੀ ਨਗਰ ਦੇ ਐਕਸ. ਵਾਈ. ਜੈਡ ਬਲਾਕ 'ਚ ਸੋਮਵਾਰ ਨੂੰ ਹਟਾਉਣ ਗਏ ਟਰੱਸਟ ਅਧਿਕਾਰੀਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਮੁੜ ਅਧਿਕਾਰੀਆਂ ਦੇ ਸਖ਼ਤ ਰਵੱਈਏ ...

ਪੂਰੀ ਖ਼ਬਰ »

ਭਾਜਪਾ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਸੰਘਰਸ਼ ਵਿੱਢਣ ਦਾ ਐਲਾਨ

ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਲੁਧਿਆਣਾ ਸ਼ਹਿਰੀ ਦੀ ਇਕ ਹੰਗਾਮੀ ਮੀਟਿੰਗ ਸ਼ਹਿਰੀ ਪ੍ਰਧਾਨ ਜਤਿੰਦਰ ਮਿੱਤਲ ਦੀ ਅਗਵਾਈ ਵਿਚ ਪਾਰਟੀ ਦਫ਼ਤਰ ਘੰਟਾ ਘਰ ਵਿਖੇ ਹੋਈ, ਜਿਸ 'ਚ ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਕੈਪਟਨ ਸਰਕਾਰ ਨੇ ...

ਪੂਰੀ ਖ਼ਬਰ »

ਐਲ. ਆਈ. ਜੀ. ਫਲੈਟਸ ਨਜ਼ਦੀਕ ਮੌਜੂਦ ਜ਼ਮੀਨ ਨਿੱਜੀ ਹੋਣ ਦਾ ਕੀਤਾ ਦਾਅਵਾ

ਲੁਧਿਆਣਾ, 15 ਅਕਤੂਬਰ (ਅਮਰੀਕ ਸਿੰਘ ਬੱਤਰਾ)-ਗਲਾਡਾ ਵਲੋਂ ਵਿਕਸਤ ਕੀਤੀ ਸਕੀਮ ਐਲ. ਆਈ. ਜੀ. ਫਲੈਟਸ ਦੇ ਨਜ਼ਦੀਕ ਮੌਜੂਦ ਕਰੀਬ ਇਕ ਹਜ਼ਾਰ ਜ਼ਮੀਨ ਸਬੰਧੀ ਪੈਦਾ ਹੋਏ ਵਿਵਾਦ ਦਾ ਫੈਸਲਾ ਮੰਗਲਵਾਰ ਨੂੰ ਮਾਲ ਵਿਭਾਗ ਦੇ ਰਿਕਾਰਡ ਦੀ ਜਾਂਚ ਤੋਂ ਬਾਅਦ ਲਿਆ ਜਾਵੇਗਾ | ...

ਪੂਰੀ ਖ਼ਬਰ »

ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੇ ਸਮਾਗਮ 'ਚ ਸ਼ਾਨਦਾਰ ਪੇਸ਼ਕਾਰੀਆਂ

ਲੁਧਿਆਣਾ, 15 ਅਕਤੂਬਰ (ਪਰਮੇਸ਼ਰ ਸਿੰਘ)-ਤੇਜਾ ਸਿੰਘ ਸੁਤੰਤਰ ਮੈਮੋ. ਸੀਨੀ. ਸੈਕੰ. ਸਕੂਲ 'ਚ ਸਾਲਾਨਾ ਸਮਾਗਮ ਦੌਰਾਨ ਡਾਇਰੈਕਟਰ ਗੁਰਬਚਨ ਸਿੰਘ ਗਰੇਵਾਲ ਨੇ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੁਆਰਾ ਸਿਰਜੀ ਇਸ ...

ਪੂਰੀ ਖ਼ਬਰ »

ਬਿਜਲੀ ਖਪਤ ਬਾਰੇ ਮੀਟਰਾਂ ਦੀ ਪੜ੍ਹਤ ਲੈਣ ਦੇ ਨੁਕਸਦਾਰ ਢੰਗ ਬਾਰੇ ਉਠਾਏ ਸਵਾਲ

ਲੁਧਿਆਣਾ, 15 ਅਕਤੂਬਰ (ਪਰਮੇਸ਼ਰ ਸਿੰਘ)- ਖਪਤਕਾਰਾਂ ਦੇ ਹੱਕਾਂ ਦੀ ਸੁਰੱਖਿਆ ਲਈ ਸਰਗਰਮ ਜਥੇਬੰਦੀ ਅਖਿਲ ਭਾਰਤੀ ਗਾਹਕ ਪੰਚਾਇਤ ਵੱਲੋਂ ਬਿਜਲੀ ਨਿਗਮ 'ਤੇ ਗਾਹਕਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਤੇ ਸ਼ੋਸ਼ਣ ਦੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਗਿਆ ਹੈ ਕਿ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਭਾਵਾਧਸ ਦੀ ਮੀਟਿੰਗ

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ 'ਚ ਸਥਾਨਕ ਸਰਕਟ ਹਾਊਸ ਵਿਖੇ ਹੋਈ, ਜਿਸ 'ਚ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਅਤੇ ਰਾਸ਼ਟਰੀ ਯੂਥ ਵਿੰਗ ...

ਪੂਰੀ ਖ਼ਬਰ »

ਬਰਗਾੜੀ ਕਾਂਡ ਦੇ ਰੋਸ ਵਜੋਂ ਲੋਕ ਇਨਸਾਫ਼ ਪਾਰਟੀ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ

ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਥੇ ਸਰਕਟ ਹਾਊਸ ਵਿਖੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

-ਮਾਮਲਾ ਸੀਲ ਕੀਤੀਆਂ ਦੁਕਾਨਾਂ ਦੇ ਤਾਲੇ ਤੋੜਨ ਦਾ- ਤਾਲੇ ਤੋੜਨ ਵਾਲਿਆਂ ਵਿਰੁੱਧ ਐਫ਼. ਆਈ. ਆਰ. ਦਰਜ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਪੱਤਰ

ਲੁਧਿਆਣਾ, 15 ਅਕਤੂਬਰ (ਅਮਰੀਕ ਸਿੰਘ ਬੱਤਰਾ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ ਤਹਿਤ ਨਗਰ ਨਿਗਮ ਜ਼ੋਨ-ਏ ਇਮਾਰਤੀ ਸ਼ਾਖਾ ਵਲੋਂ ਇਕ ਧਾਰਮਿਕ ਸਥਾਨ ਦੇ ਨਜ਼ਦੀਕ ਬਣੀਆਂ ਅਣ-ਅਧਿਕਾਰਤ ਦੁਕਾਨਾਂ ਜੋ ਸੀਲ ਕੀਤੀਆਂ ਸਨ ਦੇ ਅਣਪਛਾਤੇ ਲੋਕਾਂ ਵਲੋਂ ਤਾਲੇ ਤੋੜ ...

ਪੂਰੀ ਖ਼ਬਰ »

ਗੁਰਦੁਆਰਾ ਦੂਖ ਨਿਵਾਰਨ ਵਿਖੇ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਬਲਬੀਰ ਸਿੰਘ ਚੰਡੀਗੜ੍ਹ, ਹਜੂਰੀ ਰਾਗੀ ਸ੍ਰੀ ਦਰਬਾਰ ...

ਪੂਰੀ ਖ਼ਬਰ »

ਓਮੈਕਸ ਰੋਇਲ ਰੈਜ਼ੀਡੈਂਸੀ ਨੇ ਕਰਵਾਇਆ ਡਾਂਡੀਆ ਧਮਾਲ ਨਾਈਟ

ਲੁਧਿਆਣਾ, 15 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਤਿਉਹਾਰਾਂ ਦੇ ਸੀਜਨ 'ਚ ਖੂਸ਼ੀ ਦੇ ਪਲਾਂ ਨੂੰ ਯਾਦਗਾਰੀ ਬਣਾਉਣ ਲਈ ਨਵਰਾਤਰਿਆਂ ਦੌਰਾਨ ਓਮੈਕਸ ਰੋਇਲ ਰੈਜੀਡੈਂਸੀ ਵਲੋਂ ਡਾਂਡੀਆ ਧਮਾਲ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਗੁਜਰਾਤ ਦੇ ਪ੍ਰਸਿੱਧ ਡਾਂਡੀਆ ਟਰੂਪ ਵਲੋਂ ...

ਪੂਰੀ ਖ਼ਬਰ »

ਸਨਅਤੀ ਸ਼ਹਿਰ ਲੁਧਿਆਣਾ 'ਚ ਵੱਡੀ ਸਮੱਸਿਆ ਬਣ ਗਈ ਹੈ 'ਟ੍ਰੈਫ਼ਿਕ ਜਾਮ'

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਦੇਸ਼ ਭਰ 'ਚ ਵੱਡੇ ਸ਼ਹਿਰਾਂ ਤੋਂ ਹੁਣ ਲੁਧਿਆਣਾ ਸ਼ਹਿਰ 'ਚ ਵੀ ਟ੍ਰੈਫਿਕ ਜਾਮ ਇਕ ਵੱਡੀ ਸਮੱਸਿਆ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ | ਟ੍ਰੈਫਿਕ ਜਾਮ ਕਾਰਨ ਇਕ ਤਾਂ ਫਸੇ ਲੋਕਾਂ ਦਾ ਕੀਮਤੀ ਸਮਾਂ ਖਰਾਬ ਹੁੰਦਾ ਹੈ ਨਾਲ ਹੀ ...

ਪੂਰੀ ਖ਼ਬਰ »

ਗੇਅਰ ਬੌਕਸ ਲੱਗੇ ਹੈਂਡ ਪੰਪਾਂ 'ਤੇ ਨਿਗਮ ਵਲੋਂ ਭੇਜੇ ਜਾ ਰਹੇ ਬਿੱਲਾਂ ਨੂੰ ਲੈ ਕੇ ਲੋਕ ਭਾਰੀ ਪ੍ਰੇਸ਼ਾਨ

ਢੰਡਾਰੀ ਕਲਾਂ, 15 ਅਕਤੂਬਰ (ਪਰਮਜੀਤ ਸਿੰਘ ਮਠਾੜੂ)-ਉਦਯੋਗਿਕ ਇਲਾਕਾ 'ਸੀ' ਇੰਡਸਟ੍ਰੀਅਲ ਐਸੋਸੀਏਸ਼ਨ ਦੀ ਇਕ ਅਹਿਮ ਬੈਠਕ ਪ੍ਰਧਾਨ ਮਨਜੀਤ ਸਿੰਘ ਲੋਟੇ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਬੋਲਦੇ ਪ੍ਰਧਾਨ ਲੋਟੇ ਨੇ ਕਿਹਾ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਉਪਲੱਬਧ ...

ਪੂਰੀ ਖ਼ਬਰ »

ਪ੍ਰੋ: ਮੋਹਨ ਸਿੰਘ ਮੇਲਾ 20-21 ਅਕਤੂਬਰ ਨੰੂ ਨਾਰਗੰਵਾਲ ਵਿਖੇ

ਅਹਿਮਦਗੜ੍ਹ, 15 ਅਕਤੂਬਰ (ਪੁਰੀ)-ਜਗਦੇਵ ਸਿੰਘ ਜੱਸੋਵਾਲ ਯਾਦਗਾਰੀ 40ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਇਸ ਵਾਰ 20-21 ਅਕਤੂਬਰ ਨੂੰ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਹੋਵੇਗਾ | ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਤੇ ਜਗਦੇਵ ਸਿੰਘ ਜੱਸੋਵਾਲ ...

ਪੂਰੀ ਖ਼ਬਰ »

ਡੀ. ਏ. ਵੀ. ਪੱਖੋਵਾਲ ਰੋਡ ਦੀਆਂ ਲੜਕੀਆਂ ਨੇ ਸੀ. ਬੀ. ਐਸ. ਈ. ਕੌਮੀ ਮੁਕਾਬਲੇ 'ਚ ਬਣਾਈ ਆਪਣੀ ਥਾਂ

ਲੁਧਿਆਣਾ, 15 ਅਕਤੂਬਰ (ਪਰਮੇਸ਼ਰ ਸਿੰਘ)-ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਦੀ ਅੰਡਰ-19 ਲੜਕੀਆਂ ਦੀ ਟੀਮ ਮੇਜਰ ਅਜਾਇਬ ਸਿੰਘ ਸਕੂਲ, ਫ਼ਰੀਦਕੋਟ ਵਿਖੇ ਹੋਏ ਸੀ. ਬੀ. ਐਸ. ਈ. ਅੰਡਰ-19 ਬਾਸਕਿਟਬਾਲ ਕਲਸਟਰ ਪੱਧਰ ਦੇ ਟੂਰਨਾਮੈਂਟ 'ਚ ਸੋਨ ਤਗਮਾ ਹਾਸਲ ਕਰਕੇ ਸੀ. ਬੀ. ਐਸ. ਈ. ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਵਲੋਂ ਵਿਗਿਆਨ ਚੇਤਨਾ ਸਮਾਗਮ

ਲੁਧਿਆਣਾ, 15 ਅਕਤੂਬਰ (ਕਵਿਤਾ ਖੁੱਲਰ)-ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਲੁਧਿਆਣਾ ਵਲੋਂ ਵਿਗਿਆਨ ਚੇਤਨਾ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਲੁਧਿਆਣਾ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀਮਤੀ ਜਗਪ੍ਰੀਤ ਕੌਰ ਇੰਚਾਰਜ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX