ਤਾਜਾ ਖ਼ਬਰਾਂ


ਦਿੱਲੀ 'ਚ ਅਯੁੱਧਿਆ ਰਾਮ ਮੰਦਰ ਟਰੱਸਟ ਦੀ ਪਹਿਲੀ ਬੈਠਕ ਅੱਜ
. . .  4 minutes ago
ਨਵੀਂ ਦਿੱਲੀ, 19 ਫਰਵਰੀ- ਅਯੁੱਧਿਆ ਰਾਮ ਮੰਦਰ ਟਰੱਸਟ ਦੀ ਪਹਿਲੀ ਬੈਠਕ ਅੱਜ ਦਿੱਲੀ 'ਚ ਹੋਵੇਗੀ। ਉੱਤਰ ਪ੍ਰਦੇਸ਼ ਵਧੀਕ ਮੁੱਖ ਸਕੱਤਰ ਅਤੇ ਪ੍ਰਧਾਨ ਗ੍ਰਹਿ ਸਕੱਤਰ...
ਸੁਲ੍ਹਾ ਲਈ ਅੱਜ ਸ਼ਾਹੀਨ ਬਾਗ ਜਾਣਗੇ ਤਿੰਨੋਂ ਵਾਰਤਾਕਾਰ
. . .  15 minutes ago
ਨਵੀਂ ਦਿੱਲੀ, 19 ਫਰਵਰੀ- ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ 'ਚ ਪਿਛਲੇ 2 ਮਹੀਨਿਆਂ ਤੋਂ ਸੜਕ 'ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਅੱਜ ਸੁਲ੍ਹਾ ਹੋ ਸਕਦੀ ਹੈ। ਸੁਪਰੀਮ ਕੋਰਟ...
ਚੰਦਰ ਬਾਬੂ ਨਾਇਡੂ ਦੀ ਸੁਰੱਖਿਆ 'ਚ ਹੋਵੇਗੀ ਤਬਦੀਲੀ
. . .  52 minutes ago
ਅਮਰਾਵਤੀ, 19 ਫਰਵਰੀ - ਸੁਰੱਖਿਆ ਸਮੀਖਿਆ ਸਮਿਤੀ ਦੇ ਫ਼ੈਸਲੇ ਅਨੁਸਾਰ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਸੁਰੱਖਿਆ 'ਚ ਤਬਦੀਲੀ ਹੋਵੇਗੀ। ਡੀ.ਜੀ.ਪੀ ਦਫ਼ਤਰ...
ਹਿਮਾਚਲ 'ਚ ਜੰਗਲਾਂ ਨੂੰ ਲੱਗੀ ਅੱਗ
. . .  about 1 hour ago
ਸ਼ਿਮਲਾ, 19 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਪੈਂਦੇ ਚੌੜਾ ਇਲਾਕੇ ਦੇ ਜੰਗਲਾਂ ਨੂੰ ਅੱਗ ਲੱਗਣ ਦੀ ਖ਼ਬਰ...
ਮੁੰਬਈ ਦੇ ਕਾਲਜਾਂ 'ਚ ਅੱਜ ਤੋਂ ਰਾਸ਼ਟਰੀ ਗੀਤ ਹੋਇਆ ਜ਼ਰੂਰੀ
. . .  about 1 hour ago
ਮੁੰਬਈ, 19 ਫਰਵਰੀ - ਮੁੰਬਈ ਦੇ ਕਾਲਜਾਂ 'ਚ ਅੱਜ ਤੋਂ ਰਾਸ਼ਟਰੀ ਗੀਤ ਜ਼ਰੂਰੀ ਹੋ ਗਿਆ ਹੈ, ਨਵਾਂ ਨਿਯਮ ਅੱਜ ਤੋਂ ਲਾਗੂ ਹੋ ਗਿਆ...
ਯੂਨੀਫ਼ਾਰਮ ਸਿਵਲ ਕਾਰਡ ਲਾਗੂ ਕਰਨ ਦੀ ਮੰਗ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਅੱਜ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਪੂਰੇ ਦੇਸ਼ ਭਰ ਵਿਚ ਯੂਨੀਫ਼ਾਰਮ ਸਿਵਲ ਕੋਡ ਲਾਗੂ ਕਰਨ 'ਤੇ ਦਿੱਲੀ ਹਾਈਕੋਰਟ ਵਿਚ ਅੱਜ ਸੁਣਵਾਈ ਹੋਵੇਗੀ। ਇਸ 'ਤੇ ਕੇਂਦਰ ਤੋਂ ਜਵਾਬ ਮੰਗਿਆ ਗਿਆ...
ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਭਾਰਤ ਨਾਲ ਬਹੁਤ ਵੱਡੇ ਵਪਾਰ ਸਮਝੌਤੇ ਦੇ ਸੰਕੇਤ
. . .  about 1 hour ago
ਵਾਸ਼ਿੰਗਟਨ, 19 ਫਰਵਰੀ - ਸੂਤਰਾਂ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਭਾਰਤ ਨਾਲ ਬਹੁਤ ਵੱਡੇ ਵਪਾਰ ਸਮਝੌਤੇ ਦੇ ਸੰਕੇਤ...
ਮੋਦੀ ਕੈਬਨਿਟ ਦੀ ਮੀਟਿੰਗ ਅੱਜ
. . .  about 2 hours ago
ਨਵੀਂ ਦਿੱਲੀ, 19 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੀ ਮੀਟਿੰਗ ਅੱਜ ਸਵੇਰੇ 10.30 ਵਜੇ...
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 2000 ਤੋਂ ਪਾਰ
. . .  about 2 hours ago
ਬੀਜਿੰਗ, 19 ਫਰਵਰੀ - ਚੀਨ 'ਚ ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆ ਦੀ ਗਿਣਤੀ 2000 ਤੋਂ ਪਾਰ ਹੋ ਗਈ ਹੈ, ਜਦਕਿ 68883 ਕੇਸਾਂ ਦੀ ਪੁਸ਼ਟੀ ਹੋ ਚੁੱਕੀ...
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 19 ਫਰਵਰੀ - ਜੰਮੂ ਕਸ਼ਮੀਰ ਦੇ ਤਰਾਲ 'ਚ ਫ਼ੌਜ, ਸੀ.ਆਰ.ਪੀ.ਐੱਫ ਅਤੇ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 3 ਅੱਤਵਾਦੀ ਢੇਰ ਕਰ ਦਿੱਤੇ, ਜਿਨ੍ਹਾਂ ਦੀ ਪਹਿਚਾਣ ਜੰਗੀਰ ਰਫੀਕ ਵਾਨੀ, ਰਾਜਾ ਉਮਰ ਮਕਬੂਲ ਭੱਟ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  1 day ago
ਅਟਾਰੀ ,18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ )-ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਅਫ਼ਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਵੱਲੋਂ ਸਰਹੱਦੀ ਖੇਤਰ ਘਰਿੰਡਾ ਵਿਖੇ ...
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 18 ਫਰਵਰੀ (ਅ.ਬ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਪਟਿਆਲਾ ਅਤੇ ਅੰਮ੍ਰਿਤਸਰ ...
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  1 day ago
ਬਿਲਾਸਪੁਰ, 18 ਫਰਵਰੀ- ਛੱਤੀਸਗੜ੍ਹ 'ਚ 10 ਫਰਵਰੀ ਨੂੰ ਬੀਜਾਪੁਰ ਜ਼ਿਲ੍ਹੇ ਦੇ ਈਰਾਪੱਲੀ 'ਚ ਨਕਸਲੀਆਂ ਨਾਲ ਹੋਈ...
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  1 day ago
ਨਵੀਂ ਦਿੱਲੀ, 18 ਫਰਵਰੀ- ਪਾਕਿਸਤਾਨ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ...
ਇਕ ਕਿੱਲੋ 40 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਕਾਬੂ
. . .  1 day ago
ਕਾਂਗੜ ਵੱਲੋਂ ਨੰਬਰਦਾਰਾਂ ਦਾ ਮਾਣ ਭੱਤਾ 2000 ਰੁਪਏ ਕਰਨ ਦਾ ਫ਼ੈਸਲਾ
. . .  1 day ago
ਸੁਖਬੀਰ ਬਾਦਲ ਨਾਲ ਮੇਰੇ ਵਿਚਾਰਧਾਰਕ ਮਤਭੇਦ ਅਜੇ ਵੀ ਪਹਿਲਾਂ ਵਾਂਗ ਬਰਕਰਾਰ-ਡਾ: ਅਜਨਾਲਾ
. . .  1 day ago
ਮਾਣਹਾਨੀ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
. . .  1 day ago
ਕਸ਼ਮੀਰੀ ਪੰਡਤਾਂ ਦੇ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਓ.ਐਸ.ਡੀ ਰਹੇ ਗੋਪਾਲ ਮਾਧਵ ਨੂੰ ਮਿਲੀ ਜ਼ਮਾਨਤ
. . .  1 day ago
ਡੇਰਾਬੱਸੀ : ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੋਪਾਲ ਰਾਏ ਕਰਨਗੇ ਬੈਠਕ
. . .  1 day ago
ਚੰਦਰਸ਼ੇਖਰ ਆਜ਼ਾਦ ਨੂੰ ਮੁੰਬਈ 'ਚ 21 ਫਰਵਰੀ ਨੂੰ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  1 day ago
ਠਾਣੇ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਐੱਸ. ਡੀ. ਐੱਮ. ਵਲੋਂ ਸਕੂਲ ਬੱਸਾਂ ਦੀ ਅਚਾਨਕ ਚੈਕਿੰਗ ਨੂੰ ਲੈ ਕੇ ਮਚਿਆ ਹੜਕੰਪ
. . .  1 day ago
ਐਂਟੋਨੀਓ ਗੁਟਰੇਜ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਗਤ 'ਚ ਬੈਠ ਕੇ ਛਕਿਆ ਲੰਗਰ
. . .  1 day ago
ਸੜਕ ਹਾਦਸੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
. . .  1 day ago
ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  1 day ago
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  1 day ago
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  1 day ago
ਅੰਮ੍ਰਿਤਸਰ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਖ਼ਤਮ
. . .  1 day ago
ਪਟਿਆਲਾ : ਦੁੱਧਨ ਸਾਧਾਂ ਵਿਖੇ ਸਿਹਤ ਮੰਤਰੀ ਵਲੋਂ ਹਸਪਤਾਲ ਦਾ ਦੌਰਾ, ਪਰੇਸ਼ਾਨ ਹੋਏ ਮਰੀਜ਼
. . .  1 day ago
3 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਸ਼ਰਜੀਲ ਇਮਾਮ
. . .  1 day ago
ਖੇਤਾਂ 'ਚ ਪਲਟੀ ਸਕੂਲ ਬੱਸ, ਅੱਧਾ ਦਰਜਨ ਬੱਚੇ ਜ਼ਖ਼ਮੀ
. . .  1 day ago
ਜਲੰਧਰ : ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਛਾਏ ਸਥਾਨਕ ਮੁੱਦੇ
. . .  1 day ago
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ ਦੀਆਂ ਦੁਕਾਨਾਂ ਹਟਾਉਣ ਨੂੰ ਲੈ ਕੇ ਕੱਢਿਆ ਗਿਆ ਮਾਰਚ
. . .  1 day ago
ਪ੍ਸ਼ਾਂਤ ਕਿਸ਼ੋਰ ਦਾ ਨਿਤਿਸ਼ 'ਤੇ ਹਮਲਾ- ਗੋਡਸੇ ਦੀ ਵਿਚਾਰਧਾਰਾ ਵਾਲਿਆਂ ਦੇ ਨਾਲ ਕਿਉਂ ਖੜ੍ਹੇ ਹੋ?
. . .  1 day ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਭੇਜੇ ਮਿੱਟੀ ਦੇ ਤੇਲ 'ਚ ਹੋਈ ਕਰੋੜਾਂ ਦੀ ਠੱਗੀ- ਬੈਂਸ
. . .  1 day ago
ਈ. ਡੀ. ਦੀ ਕਾਰਵਾਈ ਵਿਰੁੱਧ ਮਾਲਿਆ ਦੀ ਪਟੀਸ਼ਨ 'ਤੇ ਹੁਣ ਸੁਪਰੀਮ ਕੋਰਟ ਹੋਲੀ ਤੋਂ ਬਾਅਦ ਕਰੇਗਾ ਸੁਣਵਾਈ
. . .  about 1 hour ago
ਅੱਜ ਸੰਗਰੂਰ ਆਉਣਗੇ ਕੇਂਦਰੀ ਰਾਜ ਮੰਤਰੀ ਰਾਓਸਾਹੇਬ ਦਾਨਵੇ
. . .  about 1 hour ago
ਉੱਤਰ ਪ੍ਰਦੇਸ਼ ਸਰਕਾਰ ਅੱਜ ਪੇਸ਼ ਕਰੇਗੀ ਬਜਟ, ਕਾਂਗਰਸ ਵਲੋਂ ਵਿਧਾਨ ਸਭਾ ਕੰਪਲੈਕਸ 'ਚ ਪ੍ਰਦਰਸ਼ਨ
. . .  about 1 hour ago
ਫਗਵਾੜਾ 'ਚ ਦਿੱਤਾ ਜਾ ਰਿਹਾ ਹੈ ਧਰਨਾ, ਕੁਝ ਬਾਜ਼ਾਰ ਬੰਦ
. . .  about 1 hour ago
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਨੇ ਨਕਾਰਾ ਕੀਤਾ 5 ਕਿਲੋ ਆਈ. ਈ. ਡੀ.
. . .  2 minutes ago
ਬਿਜਲੀ ਖਪਤਕਾਰਾਂ ਲਈ ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਸ਼ਿਕਾਇਤਾਂ ਨਾ ਦੂਰ ਹੋਈਆਂ ਤਾਂ ਮਿਲੇਗਾ ਮੁਆਵਜ਼ਾ
. . .  25 minutes ago
ਫਲਾਈਓਵਰ ਤੋਂ ਡਿੱਗੀ ਕਾਰ, ਇੱਕ ਦੀ ਮੌਤ-5 ਜ਼ਖਮੀ
. . .  1 minute ago
ਵਿਆਹ ਸਮਾਰੋਹ 'ਚ ਜ਼ਹਿਰੀਲੇ ਖਾਣੇ ਤੋਂ ਬਾਅਦ 50 ਲੋਕ ਹੋਏ ਬਿਮਾਰ
. . .  about 1 hour ago
ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਕਾਰ ਹਾਦਸੇ 'ਚ 4 ਮੌਤਾਂ
. . .  about 1 hour ago
ਟੀ.ਐੱਮ.ਸੀ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦੇਹਾਂਤ
. . .  about 1 hour ago
ਸਚਿਨ ਤੇਂਦੁਲਕਰ ਨੇ ਜਿੱਤਿਆ ਲਾਰੇਸ ਸਪੋਰਟਿੰਗ ਮੋਮੈਂਟ ਦਾ ਪੁਰਸਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਅੱਸੂ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਮਾਮੂਲੀ ਝਗੜੇ ਤੋਂ ਬਾਅਦ ਰੰਜਸ਼ ਕਾਰਨ ਕੀਤਾ ਗਿਆ ਸੀ ਨੌਜਵਾਨ ਦਾ ਕਤਲ

ਚੰਡੀਗੜ੍ਹ, 15 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 15 ਦੇ ਪਾਰਕ ਨੇੜੇ ਧਨਾਸ ਦੇ ਰਹਿਣ ਵਾਲੇ 22 ਸਾਲਾਂ ਲੜਕੇ ਸੰਦੀਪ ਦੀ ਹੱਤਿਆ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਧਨਾਸ ਦੇ ਹੀ ਰਹਿਣ ਵਾਲੇ ਹਨ ਜਿਨ੍ਹਾਂ ਦੀ ਪਛਾਣ ਸੂਰਜ ਉਰਫ਼ ਅੱਧਾ, ਅਖੀਲੇਸ਼ ਉਰਫ਼ ਦੀਵਾ ਤੇ ਰਾਮ ਅਸ਼ੀਸ਼ ਉਰਫ਼ ਕਾਲੂ ਵਜੋਂ ਹੋਈ ਹੈ | ਤਿੰਨੋਂ ਮੁਲਜ਼ਮ ਵੇਟਰ ਦਾ ਕੰਮ ਕਰਦੇ ਹਨ ਅਤੇ ਮਾਮੂਲੀ ਝਗੜੇ ਦੇ ਬਾਅਦ ਉਨ੍ਹਾਂ ਨੇ ਆਪਣੀ ਰੰਜਸ਼ ਕੱਢਣ ਲਈ ਸੰਦੀਪ ਦੀ ਹੱਤਿਆ ਕੀਤੀ ਸੀ | ਐਸ.ਐਸ.ਪੀ. ਨਿਲਾਬਰੀ ਵਿਜੇ ਜਗਦਲੇ ਨੇ ਦੱਸਿਆ ਕਿ 4 ਅਕਤੂਬਰ ਨੂੰ ਸੰਦੀਪ ਦੇ ਛੋਟੇ ਭਰਾ ਮਨਦੀਪ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਘਰ ਨੇੜੇ ਮਠਿਆਈਆਂ ਵੰਡ ਰਿਹਾ ਸੀ | ਇਸ ਦੌਰਾਨ ਮਠਿਆਈ ਨਾ ਦੇਣ 'ਤੇ ਉਸ ਦਾ ਸੂਰਜ ਦੇ ਭਰਾ ਪ੍ਰਦੀਪ ਨਾਲ ਝਗੜਾ ਹੋ ਗਿਆ ਤੇ ਦੋਵੇਂ ਆਪਸ ਵਿਚ ਹੱਥੋਂ ਪਾਈ ਵੀ ਹੋਏ ਪਰ ਘਰ ਦੇ ਬਜ਼ੁਰਗਾਂ ਨੇ ਮਿਲ ਕੇ ਉਨ੍ਹਾਂ ਦੀ ਆਪਸ ਵਿਚ ਸੁਲ੍ਹਾ ਕਰਵਾ ਦਿੱਤੀ | 12-13 ਅਕਤੂਬਰ ਦੀ ਰਾਤ 12 ਵਜੇ ਦੇ ਕਰੀਬ ਸੰਦੀਪ ਕੁਝ ਖਾਣ ਲਈ ਧਨਾਸ ਤੋਂ ਸੈਕਟਰ 17 ਆਇਆ ਹੋਇਆ ਸੀ ਅਤੇ ਇਸ ਦੌਰਾਨ ਸੂਰਜ ਅਤੇ ਉਸ ਦੇ ਸਾਥੀ ਅਖੀਲੇਸ਼ ਅਤੇ ਰਾਮ ਅਸ਼ੀਸ਼ ਵੀ ਉੱਥੇ ਪਹੁੰਚ ਗਏ | ਸੈਕਟਰ 17 ਦੇ ਬੱਸ ਅੱਡੇ ਨੇੜੇ ਇਕ ਵਾਰ ਫਿਰ ਸੰਦੀਪ ਅਤੇ ਸੂਰਜ ਆਪਸ ਵਿਚ ਪੁਰਾਣੇ ਝਗੜੇ ਦੀ ਗੱਲ ਨੂੰ ਲੈ ਕੇ ਬਹਿਸ ਕਰਨ ਲੱਗ ਗਏ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਪਰ ਇਕ ਫੜ੍ਹੀ ਵਾਲੇ ਨੇ ਲੜਕਿਆਂ ਨੂੰ ਲੜਦੇ ਹੋਏ ਦੇਖ ਕੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ | ਚਾਰੇ ਲੜਕੇ ਪੁਲਿਸ ਦੇ ਆਉਣ 'ਤੇ ਮੌਕੇ ਤੋਂ ਧਨਾਸ ਜਾਣ ਲਈ ਆਪਣੇ ਮੋਟਰਸਾਈਕਲਾਂ 'ਤੇ ਨਿਕਲ ਗਏ ਪਰ ਸੈਕਟਰ 24/15 ਨੂੰ ਵੰਡਦੀ ਸੜਕ 'ਤੇ ਫਿਰ ਤਿੰਨੇ ਮੁਲਜ਼ਮਾਂ ਨੇ ਸੰਦੀਪ ਨੂੰ ਰੋਕ ਲਿਆ ਅਤੇ ਉਸ 'ਤੇ ਤੇਜ਼ ਧਾਰ ਹਥਿਆਰ ਨਾਲ ਵਾਰ ਕੀਤੇ | ਮੁਲਜ਼ਮਾਂ ਨੇ ਸੰਦੀਪ 'ਤੇ 30 ਤੋਂ 35 ਵਾਰ ਬਰਫ਼ ਤੋੜਨ ਵਾਲੇ ਸੂਏ ਵਰਗੇ ਹਥਿਆਰ ਨਾਲ ਵਾਰ ਕੀਤੇ ਅਤੇ ਉਸ ਨੂੰ ਸੈਕਟਰ 15 ਦੀ ਸੜਕ ਨੇੜੇ ਝਾੜੀਆਂ ਵਿਚ ਸੁੱਟ ਕੇ ਫ਼ਰਾਰ ਹੋ ਗਏ | ਐਸ.ਐਸ.ਪੀ. ਨੇ ਦੱਸਿਆ ਕਿ ਕੁਝ ਸਮੇਂ ਬਾਅਦ ਤਿੰਨੇ ਮੁਲਜ਼ਮ ਦੋਬਾਰਾ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇਹ ਜਾਂਚ ਕੀਤੀ ਕਿ ਸੰਦੀਪ ਦੀ ਮੌਤ ਹੋ ਚੁੱਕੀ ਹੈ ਕਿ ਨਹੀਂ ਅਤੇ ਦੋਬਾਰਾ ਉਸ 'ਤੇ ਵਾਰ ਕੀਤੇ | ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਫ਼ਰਾਰ ਹੋ ਗਏ | ਜਾਂਚ ਦੌਰਾਨ ਪੁਲਿਸ ਨੂੰ ਕੁਝ ਦਿਨ ਪਹਿਲਾਂ ਹੋਏ ਝਗੜੇ ਬਾਰੇ ਜਾਣਕਾਰੀ ਮਿਲੀ ਜਿਸ ਦੇ ਬਾਅਦ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਪੁੱਛਗਿੱਛ ਵਿਚ ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ | ਪੁਲਿਸ ਹੱਤਿਆ ਲਈ ਵਰਤਿਆ ਗਿਆ ਹਥਿਆਰ ਬਰਾਮਦ ਕਰਨ ਲਈ ਮੁਲਜ਼ਮਾਂ ਦੇ ਰਿਮਾਂਡ ਦੀ ਮੰਗ ਕਰੇਗੀ | ਮਿ੍ਤਕ ਸੰਦੀਪ ਡਲਿਵਰੀ ਬੁਆਏ ਦਾ ਕੰਮ ਕਰਦਾ ਸੀ | ਬੀਤੇ ਸ਼ਨੀਵਾਰ 8.52 'ਤੇ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਸੀ ਕਿ ਸੈਕਟਰ 24 ਵਿਚ ਪੈਂਦੇ ਹੋਟਲ ਪਾਰਕ ਵੀਊ ਦੇ ਸਾਹਮਣੇ ਸੈਕਟਰ 15 ਵਾਲੇ ਪਾਸੇ ਝਾੜੀਆਂ ਵਿਚ ਇਕ ਲੜਕਾ ਜ਼ਖ਼ਮੀ ਹਾਲਤ ਵਿਚ ਪਿਆ ਹੋਇਆ ਹੈ | ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਤੁਰੰਤ ਲੜਕੇ ਨੂੰ ਸੈਕਟਰ 16 ਦੇ ਹਸਪਤਾਲ ਪਹੁੰਚਾਇਆ ਸੀ ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਸੀ | ਮਿ੍ਤਕ ਸੰਦੀਪ ਦੇ ਚਿਹਰੇ, ਧੌਣ ਅਤੇ ਪਿੱਠ 'ਤੇ ਗਹਿਰੇ ਜ਼ਖ਼ਮਾਂ ਦੇ ਨਿਸ਼ਾਨ ਸਨ |

ਹਰਿਆਣਾ 'ਚ ਦੁਸਹਿਰੇ ਦੀ ਸਰਕਾਰੀ ਛੁੱਟੀ 19 ਨੂੰ ਹੋਏਗੀ

ਚੰਡੀਗੜ੍ਹ, 15 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਦੁਸਹਿਰੇ ਦੇ ਮੌਕੇ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਤੇ ਵਿੱਦਿਅਕ ਸੰਸਥਾਵਾਂ ਵਿਚ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਲਈ 18 ਅਕਤੂਬਰ ਦੀ ਥਾਂ 'ਤੇ 19 ਅਕਤੂਬਰ ਨੂੰ ਜਨਤਕ ...

ਪੂਰੀ ਖ਼ਬਰ »

ਬਾਲੀਵੁੱਡ ਅਭਿਨੇਤਰੀ ਮੌਸਮੀ ਉਦੇਸ਼ੀ ਨੇ ਦੱਸਿਆ 'ਮੀ-ਟੂ' ਨੂੰ ਨਿਰ੍ਹਾ 'ਡਰਾਮਾ'

ਚੰਡੀਗੜ੍ਹ, 15 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ 'ਚ ਮਹਿਲਾ ਅਦਾਕਾਰਾਂ ਦੇ ਸੋਸ਼ਣ ਦੇ ਮੁੱਦੇ ਨੂੰ ਲੈ ਕੇ 'ਮੀ.ਟੂ' ਮੁਹਿੰਮ ਜ਼ੋਰਾਂ 'ਤੇ ਹੈ | ਬਾਲੀਵੁੱਡ ਦੇ ਜ਼ਿਆਦਾਤਰ ਕਲਾਕਾਰਾਂ ਨੇ ਇਸ ਮੁਹਿੰਮ ਨੂੰ ਸਮਰਥਨ ਦਿੰਦਿਆਂ ਇਸ ਖੇਤਰ ...

ਪੂਰੀ ਖ਼ਬਰ »

ਹੈਡ ਕਾਂਸਟੇਬਲ 10,000 ਰੁਪਏ ਵੱਢੀ ਲੈਂਦਾ ਕਾਬੂ

ਚੰਡੀਗੜ੍ਹ, 15 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਗੁਰੂਗ੍ਰਾਮ ਵਿਚ ਤਾਇਨਾਤ ਹੈਡ ਕਾਂਸਟੇਬਲ ਰਾਜੇਸ਼ ਨੂੰ ਹੇਲੀਮੰਡੀ, ਜਾਟੌਲੀ, ਤਹਿਸੀਲ ਪਟੌਦੀ, ਜ਼ਿਲ੍ਹਾ ਗੁਰੂਗ੍ਰਾਮ ਵਾਸੀ ਗੌਰਵ ਤੋਂ ਸ਼ਿਕਾਇਤਕਰਤਾ ਦੇ ਰਿਸ਼ਤੇਦਾਰ ਨੂੰ ...

ਪੂਰੀ ਖ਼ਬਰ »

ਦੀਵਾਲੀ-ਦੁਸਹਿਰੇ ਤੇ ਗੁਰਪੁਰਬ 'ਤੇ ਪਟਾਕੇ ਚਲਾਉਣ ਦਾ ਸਮਾਂ ਤੈਅ

ਚੰਡੀਗੜ੍ਹ, 15 ਅਕਤੂਬਰ (ਆਰ.ਐਸ.ਲਿਬਰੇਟ)- ਜ਼ਿਲ੍ਹਾ ਮੈਜਿਸਟੇ੍ਰਟ ਚੰਡੀਗੜ੍ਹ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਦੀਵਾਲੀ-ਦੁਸਹਿਰੇ 'ਤੇ ਪਟਾਕੇ ਚਲਾਉਣ ਦਾ ਸਮਾਂ ਤੈਅ ਕਰ ਦਿੱਤਾ ਹੈ | ਬੁਲਾਰੇ ਅਨੁਸਾਰ ਯੂ.ਟੀ. ਚੰਡੀਗੜ੍ਹ ਦੇ ਖੇਤਰੀ ਸੀਮਾ ਦੀ ਹੱਦ ਅੰਦਰ ਹਰ ਤਰ੍ਹਾਂ ...

ਪੂਰੀ ਖ਼ਬਰ »

-ਲੋਕ ਸਭਾ 2019-

ਸਮੇਂ ਤੋਂ ਪਹਿਲਾਂ ਰਵਾਇਤ ਦੇ ਨਾਲ ਉੱਭਰਦੀਆਂ ਪਾਰਟੀਆਂ ਦੀਆਂ ਦਾਅਵੇਦਾਰੀਆਂ ਤੇ ਤਿਆਰੀਆਂ ਸ਼ੁਰੂ

ਚੰਡੀਗੜ੍ਹ, 15 ਅਕਤੂਬਰ (ਆਰ.ਐਸ.ਲਿਬਰੇਟ)- ਲੋਕ ਸਭਾ 2019 ਲਈ ਸਮੇਂ ਤੋਂ ਪਹਿਲਾਂ ਚੰਡੀਗੜ੍ਹ ਦੀ ਇੱਕ ਸੀਟ ਦੇ ਸਿਆਸੀ ਪਿੜ ਲਈ ਦਾਅਵੇਦਾਰੀਆਂ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਇਸ ਪਿੜ ਵਿਚ ਜਿੱਥੇ ਰਵਾਇਤੀ ਪਾਰਟੀਆਂ ਦੀ ਅੰਦਰੂਨੀ ਖਿੱਚੋਤਾਣ ਕਾਰਨ ਅਲੱਗ ਅਲੱਗ ਆਪਣੇ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਵਲੋਂ ਤੁਰੰਤ ਪ੍ਰਭਾਵ ਨਾਲ ਤਬਾਦਲੇ

ਚੰਡੀਗੜ੍ਹ, 15 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) -ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈ.ਏ.ਐਸ. ਅਧਿਕਾਰੀਆਂ ਤੇ ਇਕ ਐਚ.ਸੀ.ਐਸ.ਅਧਿਕਾਰੀ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਨਿਯੁਕਤੀ ਦੀ ਉਡੀਕ ਕਰ ਰਹੇ ਰਾਹੁਲ ਨਰਵਾਲ ਨੂੰ ਉਪ-ਮੰਡਲ ਅਧਿਕਾਰੀ ...

ਪੂਰੀ ਖ਼ਬਰ »

ਕੈਪਟਨ ਵਲੋਂ ਪੰਜਾਬ ਯੂਨੀਵਰਸਿਟੀ ਦੇ 135ਵੇਂ ਸਥਾਪਨਾ ਦਿਵਸ ਦੀ ਮੁਬਾਰਕਬਾਦ

ਚੰਡੀਗੜ੍ਹ, 15 ਅਕਤੂਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 135ਵੇਂ ਸਥਾਪਨਾ ਦਿਵਸ ਦੀ ਟਵਿੱਟਰ 'ਤੇ ਮੁਬਾਰਕਬਾਦ ਦਿੱਤੀ ਗਈ ਹੈ ਤੇ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ | ਉਨ੍ਹਾਂ ਟਵੀਟ ...

ਪੂਰੀ ਖ਼ਬਰ »

ਟ੍ਰੈਫਿਕ ਪੁਲਿਸ ਦੇ ਪ੍ਰੀਪੇਡ ਬੂਥਾਂ ਤੋਂ ਹਟਾਏ ਗਏ ਕਰਮਚਾਰੀਆਂ ਨੇ ਕੱਢਿਆ ਰੋਸ ਮਾਰਚ

ਚੰਡੀਗੜ੍ਹ, 15 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਪ੍ਰੀਪੇਡ ਬੂਥਾਂ 'ਤੇ ਅਸਥਾਈ ਤੌਰ ਉੱਤੇ ਕੰਮ ਕਰਨ ਵਾਲੇ 12 ਅਪਾਹਜ ਕਰਮਚਾਰੀ ਜਿਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਉਨ੍ਹਾਂ ਨੇ ਅੱਜ ਆਪਣੀ ਨੌਕਰੀ ਵਾਪਸ ਦਿੱਤੇ ਜਾਣ ...

ਪੂਰੀ ਖ਼ਬਰ »

ਸਿੱਖ ਬੀਬੀਆਂ ਨੂੰ ਹੈਲਮੇਟ ਤੋਂ ਛੋਟ ਦੇ ਮਾਮਲੇ ਨੂੰ ਕੇਂਦਰ ਤੋਂ ਹੁੰਗਾਰਾ ਮਿਲਣ ਤੋਂ ਬਾਅਦ ਅਕਾਲੀ ਦਲ ਸਰਗਰਮ, ਇਕਾਈਆਂ ਦਾ ਐਲਾਨ ਸ਼ੁਰੂ

ਚੰਡੀਗੜ੍ਹ,15 ਅਕਤੂਬਰ (ਆਰ.ਐਸ.ਲਿਬਰੇਟ)- ਸਿੱਖ ਬੀਬੀਆਂ ਨੂੰ ਹੈਲਮੇਟ ਸਬੰਧੀ ਛੋਟ ਲੈਣ ਦੇ ਮਾਮਲੇ ਵਿਚ ਕੇਂਦਰ ਵਲੋਂ ਮਿਲੇ ਹੁੰਗਾਰੇ ਬਾਅਦ ਅਕਾਲੀ ਦਲ ਇਕਾਈ ਚੰਡੀਗੜ੍ਹ ਸਰਗਰਮ ਨਜ਼ਰ ਆ ਰਹੀ ਹੈ, ਇਸੇ ਲੜੀ ਵਿਚ ਚੰਡੀਗੜ੍ਹ ਵਿਚ ਇਕਾਈਆਂ ਦੇ ਐਲਾਨ ਸ਼ੁਰੂ ਕਰ ਦਿੱਤੇ ...

ਪੂਰੀ ਖ਼ਬਰ »

ਹਨ੍ਹੇਰਾ ਹੁੰਦੇ ਸਾਰ ਹੀ ਪਿੰਡ ਬ੍ਰਹਮਪੁਰਾ ਵਿਖੇ ਨਾਜਾਇਜ਼ ਮਾਈਨਿੰਗ ਹੋ ਜਾਂਦੀ ਹੈ ਸ਼ੁਰੂ

ਡੇਰਾਬੱਸੀ, 15 ਅਕਤੂਬਰ (ਗੁਰਮੀਤ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਅੰਦਰ ਨਾਜਾਇਜ਼ ਮਾਈਨਿੰਗ ਨੂੰ ਠੱਲ੍ਹ ਪੈਣ ਦੇ ਕੀਤੇ ਜਾ ਰਹੇ ਦਾਅਵੇ ਡੇਰਾਬੱਸੀ ਖੇਤਰ ਵਿਚੋਂ ਲੰਘਦੇ ਘੱਗਰ ਦਰਿਆ 'ਚ ਰਾਤ ਹੁੰਦੇ ਸਾਰ ਹੀ ਹਵਾ ਹੋ ਜਾਂਦੇ ਹਨ | ਮਾਈਨਿੰਗ ...

ਪੂਰੀ ਖ਼ਬਰ »

ਕੈਪਟਨ ਸਰਕਾਰ ਰਾਜ ਦੇ ਕਿਸਾਨਾਂ ਨੂੰ ਆਰਥਿਕ ਸੰਕਟ 'ਚੋਂ ਕੱਢਣ ਲਈ ਵਚਨਬੱਧ : ਸਿੱਧੂ

ਕੁਰਾਲੀ, 15 ਅਕਤੂਬਰ (ਹਰਪ੍ਰੀਤ ਸਿੰਘ)- ਕਾਂਗਰਸ ਦੀ ਕੈਪਟਨ ਸਰਕਾਰ ਰਾਜ ਦੇ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ ਵਚਨਬੱਧ ਹੈ | ਇਸ ਮਨੋਰਥ ਲਈ ਸਰਕਾਰ ਵਲੋਂ ਲਾਹੇਵੰਦ ਖੇਤੀ ਦੇ ਨਾਲ-ਨਾਲ ਮੱਛੀ ਪਾਲਣ, ਸੂਰ ਪਾਲਣ, ਮੁਰਗੀ ਪਾਲਣ ਤੇ ਡੇਅਰੀ ਆਦਿ ਸਹਾਇਕ ਧੰਦਿਆਂ ...

ਪੂਰੀ ਖ਼ਬਰ »

ਦੜਾ-ਸੱਟਾ ਲਗਾਉਂਦੇ 4 ਵਿਅਕਤੀ 14 ਹਜ਼ਾਰ ਦੀ ਨਕਦੀ ਸਮੇਤ ਗਿ੍ਫ਼ਤਾਰ

ਡੇਰਾਬੱਸੀ, 15 ਅਕਤੂਬਰ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਪੁਲਿਸ ਦੀਆਂ ਦੋ ਟੀਮਾਂ ਵਲੋਂ ਡੇਰਾਬੱਸੀ ਦੇ ਰੇਲਵੇ ਫਾਟਕ ਅਤੇ ਸ੍ਰੀ ਰਾਮ ਲੀਲ੍ਹਾ ਮੈਦਾਨ ਨੇੜਲੇ ਇਕ ਘਰ 'ਚ ਛਾਪਾ ਮਾਰ ਕੇ 4 ਸੱਟੇਬਾਜ਼ਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 14 ਹਜ਼ਾਰ ਰੁਪਏ ਦੀ ਨਕਦੀ ਬਰਾਮਦ ...

ਪੂਰੀ ਖ਼ਬਰ »

ਸ਼ੈਲਰ ਮਾਲਕ ਦੀ ਜ਼ਮਾਨਤ ਹਾਈਕੋਰਟ ਤੋਂ ਖ਼ਾਰਜ

ਚੰਡੀਗੜ੍ਹ, 15 ਅਕਤੂਬਰ (ਸੁਰਜੀਤ ਸਿੰਘ ਸੱਤੀ)- ਖਮਾਣੋਂ ਵਿਖੇ ਉਸਾਰੀ ਅਧੀਨ ਸ਼ੈਲਰ ਦੀ ਕੰਧ ਡਿੱਗਣ ਕਾਰਨ ਛੇ ਮਜ਼ਦੂਰਾਂ ਦੀ ਮੌਤ ਤੇ ਕਈਆਂ ਦੇ ਜ਼ਖਮੀ ਹੋਣ ਕਰਕੇ ਦਰਜ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੈਲਰ ਮਾਲਕ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ...

ਪੂਰੀ ਖ਼ਬਰ »

ਛੇ ਸਾਲਾ ਬੱਚੀ ਨੂੰ ਗ਼ਲਤ ਤਰੀਕੇ ਨਾਲ ਛੂਹਣ 'ਤੇ ਏ.ਟੀ.ਐਮ. ਦਾ ਸੁਰੱਖਿਆ ਕਰਮੀ ਗਿ੍ਫ਼ਤਾਰ

ਚੰਡੀਗੜ੍ਹ•, 15 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਛੇ ਸਾਲ ਦੀ ਬੱਚੀ ਨੂੰ ਗ਼ਲਤ ਤਰੀਕੇ ਨਾਲ ਛੂਹਣ ਦੇ ਮਾਮਲੇ 'ਚ ਚੰਡੀਗੜ੍ਹ •ਪੁਲਿਸ ਨੇ ਇਕ ਏ.ਟੀ.ਐਮ. ਦੇ ਸੁਰੱਖਿਆ ਕਰਮੀ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਧਨਾਸ ਦੇ ਰਹਿਣ ਵਾਲੇ ਮਿਥਲੇਸ਼ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਅਨੁਸੂਚਿਤ ਜਾਤੀ ਤੇ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਫ਼ੀਸ ਨਹੀਂ ਦੇਣੀ ਪਏਗੀ

ਚੰਡੀਗੜ੍ਹ, 15 ਅਕਤੂਬਰ (ਐਨ.ਐਸ. ਪਰਵਾਨਾ) -ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਛੇਤੀ ਹੀ ਸੱਤਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਮਿਲੇਗਾ | ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ...

ਪੂਰੀ ਖ਼ਬਰ »

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ 5 ਅਧਿਆਪਕਾਂ ਅਤੇ 20 ਬਾਲ ਕਵੀਆਂ ਦਾ ਸਨਮਾਨ

ਚੰਡੀਗੜ੍ਹ•, 15 ਅਕਤੂਬਰ (ਮਨਜੋਤ ਸਿੰਘ ਜੋਤ)- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ •ਵਲੋਂ ਸਰਕਾਰੀ ਹਾਈ ਸਕੂਲ ਡੱਡੂਮਾਜਰਾ ਯੂ.ਟੀ. ਚੰਡੀਗੜ੍ਹ •ਦੇ ਸਹਿਯੋਗ ਨਾਲ ਬਾਲ ਕਵੀ ਸੰਮੇਲਨ ਅਤੇ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ | ਸਰਕਾਰੀ ਹਾਈ ਸਕੂਲ ਡੱਡੂ ਮਾਜਰਾ ...

ਪੂਰੀ ਖ਼ਬਰ »

ਹਵਾਈ ਅੱਡੇ ਨੇੜੇ ਭਬਾਤ ਖੇਤਰ 'ਚ ਬਣੀਆਂ ਸੈਂਕੜੇ ਉਸਾਰੀਆਂ ਦੇ ਭਵਿੱਖ ਦਾ ਫ਼ੈਸਲਾ ਅੱਜ

ਜ਼ੀਰਕਪੁਰ, 15 ਅਕਤੂਬਰ (ਅਵਤਾਰ ਸਿੰਘ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਦੀਵਾਰ ਦੇ 100 ਮੀਟਰ ਅੰਦਰ ਵਾਲੇ ਮਨਾਹੀ ਖੇਤਰ ਵਿਚ ਬਣੀਆਂ ਉਸਾਰੀਆਂ ਨੂੰ ਢਾਹੁਣ ਦੇ ਹੁਕਮਾਂ ਤੋਂ ਬਾਅਦ ਨਗਰ ਕੌਾਸਲ ਵਲੋਂ ਆਪਣੀ ਰਿਪੋਰਟ ...

ਪੂਰੀ ਖ਼ਬਰ »

ਪੁਲਿਸ ਨੇ ਗੈਂਗਸਟਰ ਸੰਪਤ ਨਹਿਰਾ ਸਬੰਧੀ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ

ਡੇਰਾਬੱਸੀ, 15 ਅਕਤੂਬਰ (ਸ਼ਾਮ ਸਿੰਘ ਸੰਧੂ)-ਸਥਾਨਕ ਪੁਲਿਸ ਵਲੋਂ ਲਾਰੇਂਸ ਬਿਸ਼ਨੋਈ ਗੈਂਗ ਦੇ ਨਾਮੀ ਗੈਂਗਸਟਰ ਸੰਪਤ ਨਹਿਰਾ ਿਖ਼ਲਾਫ਼ ਡੇਰਾਬੱਸੀ ਥਾਣੇ ਵਿਖੇ 7 ਸਤੰਬਰ 2017 ਨੂੰ ਦਰਜ ਹੋਏ ਮਾਮਲੇ ਦੀ ਤਫ਼ਤੀਸ਼ ਸਬੰਧੀ ਸੰਪਤ ਨਹਿਰਾ ਨੂੰ ਗੰਗਾਨਗਰ ਤੋੋਂ ਡੇਰਾਬੱਸੀ ...

ਪੂਰੀ ਖ਼ਬਰ »

ਮਿਨਾਕਸ਼ੀ ਸ਼ਰਮਾ ਹਰਿਆਣਾ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ

ਪੰਚਕੂਲਾ, 15 ਅਕਤੂਬਰ (ਕਪਿਲ)- ਹਰਿਆਣਾ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਸੁਮਿੱਤਰਾ ਚੌਹਾਨ ਵਲੋਂ ਅੱਜ ਪੰਚਕੂਲਾ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਮਿਨਾਕਸ਼ੀ ਸ਼ਰਮਾ ਨੂੰ ਹਰਿਆਣਾ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਸੂਬਾ ...

ਪੂਰੀ ਖ਼ਬਰ »

ਦਾਜ ਮੰਗਣ ਦੇ ਮਾਮਲੇ 'ਚ ਪਤੀ ਨੇ ਅਦਾਲਤ 'ਚ ਕੀਤਾ ਆਤਮ-ਸਮਰਪਣ

ਐੱਸ. ਏ. ਐੱਸ. ਨਗਰ, 15 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਵਿਖੇ ਨਵੰਬਰ 2017 'ਚ ਦਾਜ ਮੰਗਣ ਸਬੰਧੀ ਦਰਜ ਹੋਏ ਇਕ ਮਾਮਲੇ 'ਚ ਫ਼ਰਾਰ ਚੱਲ ਰਹੇ ਸ਼ਿਕਾਇਤਕਰਤਾ ਦੇ ਪਤੀ ਸੁਮਨਜੀਤ ਸਿੰਘ ਵਾਸੀ ਸੈਕਟਰ-70 ਮੁਹਾਲੀ ਨੇ ਅੱਜ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ, ਜਿਥੋਂ ਕਿ ਉਸ ...

ਪੂਰੀ ਖ਼ਬਰ »

ਪੰਜਾਬ ਸਰਕਾਰ ਰਾਜ 'ਚ ਔਰਤਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ : ਸਿੱਧੂ

ਐੱਸ. ਏ. ਐੱਸ. ਨਗਰ, 15 ਅਕਤੂਬਰ (ਕੇ. ਐੱਸ. ਰਾਣਾ)- ਪੰਜਾਬ ਸਰਕਾਰ ਰਾਜ ਵਿਚ ਔਰਤਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਔਰਤਾਂ ਦਾ ਸਸ਼ਕਤੀਕਰਨ ਕਰਨਾ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ...

ਪੂਰੀ ਖ਼ਬਰ »

ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਐੱਸ. ਏ. ਐੱਸ. ਨਗਰ, 15 ਅਕਤੂਬਰ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-1 ਅਧੀਨ ਪੈਂਦੇ ਪਿੰਡ ਮੁਹਾਲੀ 'ਚ ਰਹਿੰਦੇ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਅਜੇ ਕੁਮਾਰ (20) ਵਾਸੀ ਜ਼ਿਲ੍ਹਾ ਸੀਤਾਮੜੀ ...

ਪੂਰੀ ਖ਼ਬਰ »

ਸੀਮਿੰਟ ਸਟੋਰ 'ਚੋਂ ਸਾਮਾਨ ਚੋਰੀ

ਖਰੜ, 15 ਅਕਤੂਬਰ (ਮਾਨ)- ਲਾਂਡਰਾਂ ਰੋਡ 'ਤੇ ਸਥਿਤ ਪੰਜਾਬ ਸੀਮਿੰਟ ਸਟੋਰ 'ਚੋਂ ਬੀਤੀ ਰਾਤ ਚੋਰਾਂ ਵਲੋਂ ਕੰਪਿਊਟਰ ਤੇ ਪਿੰ੍ਰਟਰ ਚੋਰੀ ਕਰ ਲਿਆ ਗਿਆ | ਸਟੋਰ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰ ਸਟੋਰ ਦੇ ਪਿਛਲੇ ਪਾਸੇ ਲੱਗੀ ਲੋਹੇ ਦੀ ਐਾਗਲ ਰਾਹੀਂ ਅੰਦਰ ...

ਪੂਰੀ ਖ਼ਬਰ »

ਆਸ਼ਾ ਵਰਕਰ ਬਣ ਕੇ 15 ਦਿਨਾਂ ਦਾ ਬੱਚਾ ਲੈ ਕੇ ਔਰਤ ਫ਼ਰਾਰ

ਐੱਸ. ਏ. ਐੱਸ. ਨਗਰ, 15 ਅਕਤੂਬਰ (ਜਸਬੀਰ ਸਿੰਘ ਜੱਸੀ)-ਬਲੌਾਗੀ ਵਿਚਲੀ ਇਕ ਕਾਲੋਨੀ 'ਚ ਰਹਿਣ ਵਾਲੀ ਇਕ ਮਹਿਲਾ ਕੋਲੋਂ ਇਕ ਹੋਰ ਔਰਤ ਆਸ਼ਾ ਵਰਕਰ ਬਣ ਕੇ ਉਸ ਦਾ 15 ਦਿਨਾਂ ਦਾ ਬੱਚਾ ਲੈ ਕੇ ਫ਼ਰਾਰ ਹੋ ਗਈ | ਭਾਵੇਂ ਉਕਤ ਔਰਤ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ ਪਰ ਉਸ ਔਰਤ ਦਾ ਮੂੰਹ ...

ਪੂਰੀ ਖ਼ਬਰ »

ਮੋਟਰ ਮਾਰਕੀਟ ਸਾਹਮਣੇ ਜਾਮ ਦੀ ਸਮੱਸਿਆ ਦਾ ਕੀਤਾ ਜਾਵੇਗਾ ਹੱਲ : ਕੁਲਵੰਤ ਸਿੰਘ

ਐੱਸ. ਏ. ਐੱਸ. ਨਗਰ, 15 ਅਕਤੂਬਰ (ਕੇ. ਐੱਸ. ਰਾਣਾ)-ਇੱਥੋਂ ਦੀ ਫੇਜ਼ 7 ਵਿਚਲੀ ਮੋਟਰ ਮਾਰਕੀਟ ਦੇ ਸਾਹਮਣੇ ਵਾਲੀ ਥਾਂ 'ਤੇ ਰੋਜ਼ਾਨਾ ਲੱਗ ਰਹੇ ਜਾਮ ਦੇ ਹੱਲ ਲਈ ਸੜਕ ਦੇ ਕਿਨਾਰੇ ਲੱਗੀਆਂ ਟਾਈਲਾਂ ਨੂੰ ਟੇਪਰ ਕਰਕੇ ਥਾਂ ਬਣਾਈ ਜਾਵੇਗੀ | ਇਹ ਵਿਚਾਰ ਨਗਰ ਨਿਗਮ ਦੇ ਮੇਅਰ ...

ਪੂਰੀ ਖ਼ਬਰ »

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਲਗਾਏ ਕਿਸਾਨ ਮੇਲੇ 'ਚ ਜੇਬ ਕਤਰੇ ਵੀ ਰਹੇ ਸਰਗਰਮ

ਕੁਰਾਲੀ, 15 ਅਕਤੂਬਰ (ਹਰਪ੍ਰੀਤ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਲਗਾਏ ਕਿਸਾਨ ਮੇਲੇ ਦੌਰਾਨ ਜੇਬ ਕਤਰਿਆਂ ਦਾ ਗਰੋਹ ਵੀ ਸਰਗਰਮ ਰਿਹਾ, ਜਿਨ੍ਹਾਂ ਨੇ ਭੀੜ ਦਾ ਲਾਹਾ ਲੈਂਦਿਆਂ ਕਰੀਬ ਇਕ ਦਰਜ਼ਨ ਕਿਸਾਨਾਂ ਦੀਆਂ ਜੇਬਾਂ ਵਿਚੋਂ ਨਕਦੀ ਤੇ ਹੋਰ ਸਾਮਾਨ ਕੱਢ ਲਿਆ | ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਲਗਾ ਤੰਦਰੁਸਤ ਪੰਜਾਬ ਦੇ ਹੋਕੇ ਨੂੰ ਧੂੰਏਾ 'ਚ ਉਡਾਇਆ ਜਾ ਰਿਹੈ, ਪ੍ਰਸ਼ਾਸਨਿਕ ਅਧਿਕਾਰੀ ਬੇਖ਼ਬਰ

ਡੇਰਾਬੱਸੀ, 15 ਅਕਤੂਬਰ (ਗੁਰਮੀਤ ਸਿੰਘ)- ਸਰਕਾਰ ਵਲੋਂ ਦਿੱਤੀ ਚਿਤਾਵਨੀ ਦੇ ਬਾਵਜੂਦ ਡੇਰਾਬੱਸੀ ਖੇਤਰ ਦੇ ਕਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਵਾਤਾਵਰਨ ਪ੍ਰਦੂਸ਼ਿਤ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ | ਇਸ ਦੇ ਬਾਵਜੂਦ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ...

ਪੂਰੀ ਖ਼ਬਰ »

ਨਿਊ ਚੰਡੀਗੜ੍ਹ 'ਚ ਰੀਅਲ ਅਸਟੇਟ ਕੰਪਨੀ ਨੇ ਸੜਕ ਬਣਾਉਂਦੇ ਸਮੇਂ ਬਰਸਾਤੀ ਪਾਣੀ ਦਾ ਨਿਕਾਸ ਰੋਕਿਆ

ਮੁੱਲਾਂਪੁਰ ਗਰੀਬਦਾਸ, 15 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ 'ਚ ਇਕ ਰੀਅਲ ਅਸਟੇਟ ਕੰਪਨੀ ਵਲੋਂ ਆਪਣੇ ਰਿਹਾਇਸ਼ੀ ਪ੍ਰਾਜੈਕਟ ਲਈ ਸੜਕ ਬਣਾਉਣ ਸਮੇਂ ਬਰਸਾਤੀ ਪਾਣੀ ਦਾ ਨਿਕਾਸ ਰੋਕਣ ਕਾਰਨ ਪਿੰਡ ਪਲਹੇੜੀ ਤੇ ਭਗਤਮਾਜਰਾ ਦੇ ਕਿਸਾਨਾਂ ਦੀ ਫਸਲ ਤਬਾਹ ਹੋ ...

ਪੂਰੀ ਖ਼ਬਰ »

ਮਾਤਾ ਆਸ਼ਾ ਦੇਵੀ ਮੰਦਰ ਦਾ ਸਾਲਾਨਾ ਮੇਲਾ ਕੱਲ੍ਹ ਤੋਂ

ਮੁੱਲਾਂਪੁਰ ਗਰੀਬਦਾਸ, 15 ਅਕਤੂਬਰ (ਖੈਰਪੁਰ)- ਸ਼ਿਵਾਲਿਕ ਪਹਾੜੀਆਂ ਵਿਚ ਵਸਦੇ ਪਿੰਡ ਛੋਟੀ ਬੜੀ ਨੱਗਲ ਵਿਖੇ ਮਾਤਾ ਆਸ਼ਾ ਦੇਵੀ ਮੰਦਰ ਦਾ ਸਾਲਾਨਾ ਮੇਲਾ 16 ਤੇ 17 ਅਕਤੂਬਰ ਨੂੰ ਭਰੇਗਾ | ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ 16 ਤਾਰੀਕ ਨੂੰ ਜਾਗਰਣ ਮੌਕੇ ਗਾਇਕ ...

ਪੂਰੀ ਖ਼ਬਰ »

2 ਨੌਜਵਾਨ ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਕਾਬੂ, 3 ਦਿਨ ਦੇ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 15 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਦੀ ਪੁਲਿਸ ਨੇ 2 ਨੌਜਵਾਨਾਂ ਨੂੰ ਚੋਰੀ ਕੀਤੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਮੁਲਜ਼ਮਾਂ ਦੀ ਪਛਾਣ ਅਨਿਲ ਵਾਸੀ ਸਹਾਰਨਪੁਰ ਯੂ. ਪੀ. ਅਤੇ ਭੂਰਾ ...

ਪੂਰੀ ਖ਼ਬਰ »

ਮੋਟਰਸਾਈਕਲ ਨਾਲੇ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ

ਲਾਲੜੂ, 15 ਅਕਤੂਬਰ (ਰਾਜਬੀਰ ਸਿੰਘ)-ਪਿੰਡ ਬਿਜਨਪੁਰ ਤੋਂ ਪੁੰਨਸਰ ਜਾਂਦੇ ਸਮੇਂ ਮੋਟਰਸਾਈਕਲ ਤਿਲਕ ਕੇ ਨਾਲੇ ਵਿਚ ਡਿੱਗਣ ਕਾਰਨ ਇਕ 30 ਸਾਲਾ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਬਿੰਦਰ ਪੁੱਤਰ ਰੁਲਦਾ ਰਾਮ ਵਾਸੀ ਸਮਗੌਲੀ, ਜਿਨ੍ਹਾਂ ਦੇ ਘਰ ਵਿਆਹ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਪੁਲ ਤੋਂ ਹੇਠਾਂ ਡਿੱਗੀ, 1 ਦੀ ਮੌਤ, 3 ਜ਼ਖ਼ਮੀ

ਐੱਸ. ਏ. ਐੱਸ. ਨਗਰ, 15 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਅਧੀਨ ਪੈਂਦੀ ਟੀ. ਡੀ. ਆਈ. ਸਿਟੀ ਨਜ਼ਦੀਕ ਤੇਜ਼ ਰਫਤਾਰ ਨਾਲ ਆ ਰਹੀ ਏਸੈਂਟ ਕਾਰ (ਟੈਕਸੀ) ਗੰਦੇ ਨਾਲੇ ਵਾਲੇ ਪੁਲ ਤੋਂ ਹੇਠਾਂ ਡਿਗ ਗਈ | ਇਸ ਕਾਰ 'ਚ ਸਵਾਰ 1 ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 3 ਜ਼ਖ਼ਮੀ ਹੋ ...

ਪੂਰੀ ਖ਼ਬਰ »

ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਸਿਵਲ ਹਸਪਤਾਲ ਦਾ ਸਮਾਂ ਤਬਦੀਲ

ਖਰੜ, 15 ਅਕਤੂਬਰ (ਜੰਡਪੁਰੀ)-ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਸਿਵਲ ਹਸਪਤਾਲ ਖਰੜ ਵਿਖੇ ਮਰੀਜ਼ਾਂ ਦੀ ਜਾਂਚ ਦਾ ਸਮਾਂ ਅੱਜ ਤੋਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਹੋ ਗਿਆ ਹੈ | ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਓ. ...

ਪੂਰੀ ਖ਼ਬਰ »

ਅਦਾਲਤ ਦਾ ਕੰਮਕਾਜ਼ ਠੱਪ ਹੋਣ ਕਰਕੇ ਨਹੀਂ ਹੋ ਸਕੀ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ 'ਚ ਕੋਈ ਕਾਰਵਾਈ

ਪੰਚਕੂਲਾ, 15 ਅਕਤੂਬਰ (ਕਪਿਲ)-ਡੇਰਾ ਸਿਰਸਾ ਵਿਖੇ ਬਣੇ ਹਸਪਤਾਲ ਅੰਦਰ 400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ ਦੀ ਸੁਣਵਾਈ ਅੱਜ ਸੀ. ਬੀ. ਆਈ. ਦੇ ਜੱਜ ਕਪਿਲ ਰਾਠੀ ਦੀ ਅਦਾਲਤ ਵਿਚ ਹੋਈ | ਸੁਣਵਾਈ ਦੇ ਚਲਦਿਆਂ ਇਸ ਮਾਮਲੇ 'ਚ ਨਾਮਜ਼ਦ ਤਿੰਨ ਮੁਲਜ਼ਮਾਂ 'ਚੋਂ ਡੇਰਾ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ

ਐੱਸ. ਏ. ਐੱਸ. ਨਗਰ, 14 ਅਕਤੂਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਐਾਡ ਤਕਨਾਲੋਜੀ, ਯੂਨੀਵਰਸਿਟੀ ਸਕੂਲ ਆਫ਼ ਸਾਇੰਸਿਜ਼, ਯੂਨੀਵਰਸਿਟੀ ਸਕੂਲ ਆਫ਼ ਲਾਅ, ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਿਜ਼ ਵਲੋਂ ਨਵੇਂ ਆਏ ...

ਪੂਰੀ ਖ਼ਬਰ »

ਤਿਊੜ ਵਿਖੇ ਧਾਰਮਿਕ ਸੰਸਥਾ ਨੇ ਲੋੜਵੰਦ ਪਰਿਵਾਰ ਦੀ ਧੀ ਦਾ ਕਰਵਾਇਆ ਵਿਆਹ

ਖਿਜ਼ਰਾਬਾਦ, 15 ਅਕਤੂਬਰ (ਰੋਹਿਤ ਗੁਪਤਾ)-ਇਥੋਂ ਨੇੜਲੇ ਪਿੰਡ ਤਿਊੜ ਦੀ ਓਮ ਸ੍ਰੀ ਰਾਧੇ ਕ੍ਰਿਸ਼ਨਾ ਮੰਦਰ ਸੇਵਾ ਸਮਿਤੀ ਵਲੋਂ ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਅੱਜ ਪਿੰਡ ਦੇ ਇਕ ਲੋੜਵੰਦ ਪਰਿਵਾਰ ਦੀ ਬੇਟੀ ਦਾ ਵਿਆਹ ਪੂਰੇ ਰੀਤੀ-ਰਿਵਾਜਾਂ ...

ਪੂਰੀ ਖ਼ਬਰ »

ਇੰਡੋ ਗਲੋਬਲ ਕਾਲਜ ਵਲੋਂ ਕਾਲਜ ਕੈਂਪਸ ਵਿਖੇ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ

ਐੱਸ. ਏ. ਐੱਸ. ਨਗਰ, 15 ਅਕਤੂਬਰ (ਕੇ. ਐੱਸ. ਰਾਣਾ)- ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼ ਦੇ ਸਪੋਰਟਸ ਵਿਭਾਗ ਵਲੋਂ ਕੈਂਪਸ ਵਿਖੇ ਸਪੋਰਟਸ ਹਫ਼ਤਾ ਮਨਾਇਆ ਗਿਆ | ਇਸ ਮੌਕੇ ਕਾਲਜ ਵਿਖੇ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੌਰਾਨ ਇੰਡੋ ਗਲੋਬਲ ਕਾਲਜ ਦੇ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਕੈਬਨਿਟ ਮੰਤਰੀ ਚੰਨੀ ਦੀ ਕੋਠੀ ਦਾ ਘਿਰਾਓ

ਖਰੜ 15 ਅਕਤੂਬਰ (ਜੰਡਪੁਰੀ)-ਸਾਂਝਾ ਅਧਿਆਪਕ ਮੋਰਚਾ ਮੁਹਾਲੀ ਵਲੋਂ ਅੱਜ ਦੇਰ ਸ਼ਾਮ ਐੱਸ. ਐੱਸ. ਏ ਅਤੇ ਰਸਮਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂਅ 'ਤੇ ਉਨ•ਾਂ ਦੀਆਂ ਤਨਖ਼ਾਹਾਂ ਵਿਚ 65 ਫ਼ੀਸਦੀ ਕਟੌਤੀ ਕਰਨ ਦੇ ਰੋਸ ਵਜੋਂ ਖਰੜ ਸ਼ਹਿਰ ਅੰਦਰ ਮਸ਼ਾਲ ਮਾਰਚ ਕੱਢਿਆ ਗਿਆ ...

ਪੂਰੀ ਖ਼ਬਰ »

ਕੌਾਸਲ ਪ੍ਰਧਾਨ ਵਲੋਂ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ

ਖਰੜ, 15 ਅਕਤੂਬਰ (ਮਾਨ)-ਨਗਰ ਕੌਾਸਲ ਖਰੜ ਵਲੋਂ ਮਿਊਾਸੀਪਲ ਪਾਰਕ ਖਰੜ ਵਿਖੇ 24.59 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਅੱਜ ਕੌਾਸਲ ਪ੍ਰਧਾਨ ਬੀਬੀ ਅੰਜੂ ਚੰਦਰ ਵਲੋਂ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਇਸ ਟਿਊਬਵੈੱਲ ਦੇ ਚਾਲੂ ਹੋਣ ਨਾਲ ...

ਪੂਰੀ ਖ਼ਬਰ »

ਖਰੜ ਦੇ ਗਿੱਲੇ ਕੂੜੇ ਤੋਂ ਕੰਪੋਸਟ ਪਿੱਟਾਂ ਰਾਹੀਂ ਖਾਦ ਤਿਆਰ ਕਰੇਗੀ ਨਗਰ ਕੌਾਸਲ

ਖਰੜ, 15 ਅਕਤੂਬਰ (ਗੁਰਮੁੱਖ ਸਿੰਘ ਮਾਨ)- ਨਗਰ ਕੌਾਸਲ ਖਰੜ ਦੀ ਕੌਾਸਲ ਪ੍ਰਧਾਨ ਅੰਜੂ ਚੰਦਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੰਪੋਸਟ ਪਿੱਟਾਂ ਰਾਹੀਂ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਦੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਸਰਕਾਰੀ ...

ਪੂਰੀ ਖ਼ਬਰ »

ਭਾਈ ਘਨ੍ਹੱਈਆ ਦੇ 300 ਸਾਲਾ ਬਰਸੀ ਸਮਾਗਮ ਭਲਕੇ

ਐੱਸ. ਏ. ਐੱਸ. ਨਗਰ, 15 ਅਕਤੂਬਰ (ਰਾਣਾ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਭਲਕੇ 17 ਅਕਤੂਬਰ ਨੂੰ ਸੇਵਾ ਦੇ ਪੁੰਜ ਭਾਈ ਘਨ੍ਹੱਈਆ ਦੇ 300 ਸਾਲਾ ਬਰਸੀ ਸਮਾਗਮ ਸ਼ਰਧਾਪੂਰਵਕ ਮਨਾਏ ਜਾ ਰਹੇ ਹਨ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਬਰਸੀ ਸਮਾਗਮ ...

ਪੂਰੀ ਖ਼ਬਰ »

ਪਿੰਡ ਮਸੌਲ ਨੂੰ ਜਾਣ ਵਾਲੀ ਮੁੱਖ ਸੜਕ 'ਤੇ ਕੰਗ ਵਲੋਂ ਕਾਜਵੇ ਬਣਾਉਣ ਦਾ ਕੰਮ ਸ਼ੁਰੂ

ਮੁੱਲਾਂਪੁਰ ਗਰੀਬਦਾਸ, 15 ਅਕਤੂਬਰ (ਦਿਲਬਰ ਸਿੰਘ ਖੈਰਪੁਰ)- ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਚੰਡੀਗੜ੍ਹ ਦੇ ਬਿਲਕੁਲ ਨਾਲ ਲਗਦੇ ਘਾੜ ਇਲਾਕੇ ਦੇ ਸਰਹੱਦੀ ਪਿੰਡਾਂ ਨੂੰ ਅਣਗੌਲਿਆਂ ਰੱਖਣ ਕਰਕੇ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛੜੇ ਇਨ੍ਹਾਂ ਪਿੰਡਾਂ 'ਚ ਹੁਣ ...

ਪੂਰੀ ਖ਼ਬਰ »

ਡਾਕ ਹਫ਼ਤੇ ਅਧੀਨ ਜਾਗਰੂਕਤਾ ਪੈਦਾ ਕਰਨ ਲਈ ਵਪਾਰ ਵਿਕਾਸ ਦਿਵਸ ਮਨਾਇਆ

ਚੰਡੀਗੜ•੍ਹ, 15 ਅਕਤੂਬਰ (ਆਰ.ਐਸ.ਲਿਬਰੇਟ)- ਡਾਕ ਹਫ਼ਤੇ ਅਧੀਨ ਜਾਗਰੂਕਤਾ ਪੈਦਾ ਕਰਨ ਲਈ ਵਪਾਰ ਵਿਕਾਸ ਦਿਵਸ ਮਨਾਇਆ ਜਾ ਰਿਹਾ ਹੈ, ਸ੍ਰੀ ਅਨਿਲ ਕੁਮਾਰ ਚੀਫ਼ ਪੋਸਟਮਾਸਟਰ ਜਨਰਲ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ• ਨੇ ਜਾਣਕਾਰੀ ਦਿੱਤੀ ਕਿ ਭਾਰਤ ਵਿਚ ਡਾਕਖ਼ਾਨਾ ਸਮਾਜਿਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX