ਤਾਜਾ ਖ਼ਬਰਾਂ


ਜਲੰਧਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਣੇ ਨੌਜਵਾਨ ਨੂੰ ਕੀਤਾ ਕਾਬੂ
. . .  2 minutes ago
ਜਲੰਧਰ, 23 ਜਨਵਰੀ- ਜਲੰਧਰ ਦੇਹਾਤ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਣੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਨੌਜਵਾਨ ਕੋਲੋਂ 315 ਬੋਰ ਦੇ ਦੋ ਪਿਸਤੌਲ, 12 ਬੋਰ ਦੀ ਬੰਦੂਕ ਅਤੇ ਅੱਠ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ ਨੌਜਵਾਨ ਕੋਲੋਂ ਖ਼ੁਦ...
ਭਾਰਤ-ਨਿਊਜ਼ੀਲੈਂਡ ਮੈਚ : 31 ਓਵਰਾਂ ਤੋਂ ਬਾਅਦ ਭਾਰਤ 142/2
. . .  9 minutes ago
ਭਾਰਤ ਨੂੰ ਦੂਜਾ ਝਟਕਾ, ਕਪਤਾਨ ਵਿਰਾਟ ਕੋਹਲੀ 45 ਦੌੜਾਂ ਬਣਾ ਕੇ ਆਊਟ
. . .  19 minutes ago
ਪੱਛਮੀ ਬੰਗਾਲ : ਝਾਰਗ੍ਰਾਮ 'ਚ ਹੈਲੀਪੈਡ ਲਈ ਭਾਜਪਾ ਨੂੰ ਮਿਲੀ ਮਨਜ਼ੂਰੀ
. . .  23 minutes ago
ਕੋਲਕਾਤਾ, 23 ਜਨਵਰੀ - ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਹੈਲੀਪੈਡ ਲਈ ਪੁਲਿਸ ਵੱਲੋਂ ਮਨਜ਼ੂਰੀ ਮਿਲ ਗਈ...
ਭਾਰਤ-ਨਿਊਜ਼ੀਲੈਂਡ ਮੈਚ : 25 ਓਵਰਾਂ ਤੋਂ ਬਾਅਦ ਭਾਰਤ 117/1
. . .  34 minutes ago
ਪ੍ਰਿਅੰਕਾ ਗਾਂਧੀ ਵਾਡਰਾ ਯੂ.ਪੀ ਪੂਰਬੀ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ
. . .  35 minutes ago
ਨਵੀਂ ਦਿੱਲੀ, 23 ਜਨਵਰੀ - ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉੱਤਰ ਪ੍ਰਦੇਸ਼ ਪੂਰਬ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਜੋਤੀਰਾਦਿਤਿਆ ਸਿੰਧਿਆ...
ਅੰਮ੍ਰਿਤਸਰ 'ਚ ਬਣ ਰਹੇ ਨਾਜਾਇਜ਼ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ
. . .  39 minutes ago
ਅੰਮ੍ਰਿਤਸਰ, 23 ਜਨਵਰੀ (ਹਰਮਿੰਦਰ ਸਿੰਘ)- ਮਾਣਯੋਗ ਹਾਈਕੋਰਟ ਦੀਆਂ ਹਿਦਾਇਤਾਂ 'ਤੇ ਨਗਰ ਨਿਗਮ ਅੰਮ੍ਰਿਤਸਰ ਦੇ ਬਿਲਡਿੰਗ ਵਿਭਾਗ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਨਾਜਾਇਜ਼ ਤੌਰ 'ਤੇ ਬਣ ਰਹੇ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਅੱਜ ਦੂਜੇ ਵੀ...
ਭਾਰਤ-ਨਿਊਜ਼ੀਲੈਂਡ ਮੈਚ : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ
. . .  43 minutes ago
ਭਾਰਤ-ਨਿਊਜ਼ੀਲੈਂਡ ਮੈਚ : 21ਵੇਂ ਓਵਰ 'ਚ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  50 minutes ago
ਭਾਰਤ-ਨਿਊਜ਼ੀਲੈਂਡ ਮੈਚ : 20 ਓਵਰਾਂ ਤੋਂ ਬਾਅਦ ਭਾਰਤ 97/1
. . .  52 minutes ago
ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਨਾ 'ਤੇ ਕਿਸਾਨਾਂ ਨੇ ਰਾਏਕੋਟ-ਮਲੇਰਕੋਟਲਾ ਮੁੱਖ ਮਾਰਗ ਕੀਤਾ ਜਾਮ
. . .  38 minutes ago
ਸੰਦੌੜ, 23 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)- ਗੜੇਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਦਾ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਜਾਇਜ਼ਾ ਨਾ ਲੈਣ ਕਾਰਨ ਭੜਕੇ ਕਿਸਾਨਾਂ ਨੇ ਸੰਦੌੜ ਵਿਖੇ ਰਾਏਕੋਟ-ਮਾਲੇਰਕੋਟਲਾ ਮੁੱਖ ਸੜਕ 'ਤੇ ਧਰਨਾ ਲਗਾ ਕੇ...
ਲੁਧਿਆਣਾ : ਸਵਾਈਨ ਫਲੂ ਕਾਰਨ 22 ਦਿਨਾਂ 'ਚ 6 ਮੌਤਾਂ
. . .  47 minutes ago
ਲੁਧਿਆਣਾ, 23 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ 'ਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ ਤੇ ਜਨਵਰੀ ਮਹੀਨੇ 'ਚ ਹੁਣ ਤੱਕ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ...
ਭਾਰਤ-ਨਿਊਜ਼ੀਲੈਂਡ ਮੈਚ : 15 ਓਵਰਾਂ ਤੋਂ ਬਾਅਦ ਭਾਰਤ 76/1
. . .  about 1 hour ago
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਤਿਆਰੀ ਸ਼ੁਰੂ- ਚੋਣ ਕਮਿਸ਼ਨ
. . .  about 1 hour ago
ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)- ਮੁੱਖ ਚੋਣ ਕਮਿਸ਼ਨਰ ਪੰਜਾਬ ਐੱਸ. ਕਰੁਣਾ ਰਾਜੂ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ 31 ਜਨਵਰੀ...
ਭਾਰਤ-ਨਿਊਜ਼ੀਲੈਂਡ ਮੈਚ : 11.5 ਓਵਰਾਂ 'ਚ ਭਾਰਤ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਗੜੇਮਾਰੀ ਕਾਰਨ ਸੰਦੌੜ 'ਚ ਹੋਈ ਭਾਰੀ ਤਬਾਹੀ, ਹਰ ਪਾਸੇ ਲੱਗੇ ਬਰਫ਼ ਦੇ ਢੇਰ
. . .  about 1 hour ago
ਪੰਜਾਬ 'ਚ ਸਿੱਖਿਆ ਸੰਸਥਾਵਾਂ ਅੰਦਰ ਤੇਜ਼ੀ ਨਾਲ ਫੈਲ ਰਿਹੈ ਨਸ਼ਿਆਂ ਦਾ ਕਾਰੋਬਾਰ- ਹਾਈਕੋਰਟ
. . .  about 1 hour ago
ਭਾਰਤ-ਨਿਊਜ਼ੀਲੈਂਡ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ
. . .  about 2 hours ago
ਮੋਦੀ ਨੇ ਲਾਲ ਕਿਲ੍ਹੇ 'ਚ ਬਣੇ 'ਯਾਦ-ਏ-ਜਲਿਆਂ' ਮਿਊਜ਼ੀਅਮ ਦਾ ਕੀਤਾ ਦੌਰਾ
. . .  about 2 hours ago
ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਣੀ ਚੋਣਾਂ 'ਤੇ ਲੱਗੀ ਰੋਕ ਹਟਾਈ
. . .  about 2 hours ago
ਭਾਰਤ-ਨਿਊਜ਼ੀਲੈਂਡ ਮੈਚ : 9 ਓਵਰਾਂ ਤੋਂ ਬਾਅਦ ਭਾਰਤ 41/0
. . .  about 2 hours ago
ਲਾਲ ਕਿਲ੍ਹੇ 'ਚ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਕੀਤਾ ਉਦਘਾਟਨ
. . .  about 2 hours ago
ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਭਾਰਤ ਨਿਊਜ਼ੀਲੈਂਡ ਮੈਚ : 5 ਓਵਰਾਂ ਤੋਂ ਬਾਅਦ ਭਾਰਤ 13/0
. . .  about 3 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 3 hours ago
ਦਰਦਨਾਕ ਹਾਦਸੇ ਵਿਚ ਧਾਗਾ ਫ਼ੈਕਟਰੀ ਦੀ ਮਹਿਲਾ ਵਰਕਰ ਦੀ ਮੌਤ ਤੇ 20 ਹੋਰ ਜ਼ਖਮੀ
. . .  about 3 hours ago
ਭਾਰਤ ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦੀ ਟੀਮ 157 ਦੌੜਾਂ 'ਤੇ ਆਲ ਆਊਟ
. . .  about 3 hours ago
ਪੰਜਗਰਾਈਂ ਕਲਾਂ 'ਚ ਹੋਏ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
. . .  about 3 hours ago
ਭਾਰਤ ਨਿਊਜ਼ੀਲੈਂਡ ਪਹਿਲਾ ਇਕ ਦਿਨਾਂ ਮੈਚ : ਨਿਊਜ਼ੀਲੈਂਡ ਦੇ 6 ਖਿਡਾਰੀ ਆਊਟ
. . .  about 4 hours ago
ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਵਿਚ ਜ਼ਲੀਲ ਕਰ ਰਹੀ ਹੈ - ਚੀਮਾ
. . .  about 4 hours ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ 27 ਓਵਰਾਂ ਮਗਰੋਂ 122/5 'ਤੇ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  1 day ago
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  1 day ago
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  1 day ago
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  1 day ago
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  1 day ago
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  1 day ago
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  1 day ago
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  1 day ago
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  1 day ago
ਮੀਂਹ ਪੈਣ ਕਾਰਣ ਮੌਜੂਦਾ ਪੰਚ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਰਾਜਨਾਥ ਸਿੰਘ ਨੇ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕੀਤਾ ਉਦਘਾਟਨ
. . .  1 day ago
ਬਾਰਡਰ ਮੈਨੇਜਮੈਂਟ ਦੀ ਸਕੱਤਰ ਵੱਲੋਂ ਆਏ ਨੇਤਾਵਾਂ ਦਾ ਕੀਤਾ ਗਿਆ ਧੰਨਵਾਦ
. . .  1 day ago
ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ
. . .  1 day ago
ਖ਼ਤਰਨਾਕ ਅਤੇ ਚੁਨੌਤੀ ਪੂਰਵਕ ਹੁੰਦਾ ਹੈ ਬੀ.ਐਸ.ਐਫ. ਦੇ ਜਵਾਨਾਂ ਦਾ ਕੰਮ - ਰਾਜਨਾਥ ਸਿੰਘ
. . .  1 day ago
ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ
. . .  1 day ago
ਅਟਾਰੀ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਅੰਮ੍ਰਿਤਸਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਪੰਜਾਬ / ਜਨਰਲ

ਨਿੱਕੇ ਘੁੰਮਣ 'ਚ ਬਰਸੀ ਮੌਕੇ ਸੁਖਬੀਰ ਅਤੇ ਮਜੀਠੀਆ ਦਾ ਸੰਗਤ ਵਲੋਂ ਵਿਰੋਧ

ਨਿੱਕੇ ਘੁੰਮਣ, 15 ਅਕਤੂਬਰ (ਸਤਬੀਰ ਸਿੰਘ ਘੁੰਮਣ)-ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਬਰਸੀ ਮੌਕੇ ਗੁਰਦੁਆਰਾ ਅੰਗੀਠਾ ਸਾਹਿਬ ਨਿੱਕੇ ਘੁੰਮਣ 'ਚ ਬਾਬਾ ਬੁੱਧ ਸਿੰਘ ਦੀ ਅਗਵਾਈ 'ਚ ਚੱਲ ਰਹੇ ਗੁਰਮਤਿ ਸਮਾਗਮ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦਾ ਸੰਗਤ ਵਲੋਂ ਭਾਰੀ ਵਿਰੋਧ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜਦ ਬਾਬਾ ਬੁੱਧ ਸਿੰਘ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੇ ਸਟੇਜ ਉੱਪਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਨੂੰ ਸੰਗਤ ਸਾਹਮਣੇ ਰੱਖਿਆ ਤੇ ਉਕਤ ਦੋਹਾਂ ਆਗੂਆਂ ਨੂੰ ਸਟੇਜ 'ਤੇ ਆਉਣ ਦੀ ਅਜੇ ਅਪੀਲ ਹੀ ਕੀਤੀ ਸੀ ਕਿ ਸੰਗਤ 'ਚੋਂ ਕੁਝ ਵਿਅਕਤੀਆਂ ਨੇ ਇਸ ਦਾ ਵਿਰੋਧ ਕਰਦਿਆਂ ਬਾਦਲ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ | ਇਹ ਦੇਖਦਿਆਂ ਹੀ ਹੋਰ ਵੀ ਸੰਗਤਾਂ ਨੇ ਵੱਡੀ ਗਿਣਤੀ 'ਚ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਦੇ ਵਿਰੋਧ 'ਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ | ਪੰਡਾਲ 'ਚ ਇਕਦਮ ਮਚੀ ਹਲਚਲ ਤੋਂ ਪ੍ਰਬੰਧਕਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਸਟੇਜ ਦੇ ਉਪਰੋਂ ਹੀ ਬਾਬਾ ਬੁੱਧ ਸਿੰਘ ਨੇ ਅਕਾਲੀ ਦਲ ਦੇ ਹੱਕ 'ਚ ਬੋਲਣਾ ਜਾਰੀ ਰੱਖਿਆ ਪਰ ਸੰਗਤ ਨੇ ਵਿਰੋਧ ਕਰਦਿਆਂ ਪੰਡਾਲ 'ਚੋਂ ਹੀ ਜਾਣਾ ਸ਼ੁਰੂ ਕਰ ਦਿੱਤਾ | ਇਸ ਵਾਪਰੇ ਘਟਨਾਕ੍ਰਮ ਤੋਂ ਸਮਾਗਮ ਪ੍ਰਬੰਧਕਾਂ 'ਚ ਭਾਰੀ ਪ੍ਰੇਸ਼ਾਨੀ ਪਾਈ ਗਈ ਅਤੇ ਉਨ੍ਹਾਂ ਨੇ ਕਾਫ਼ੀ ਅਪੀਲ ਕਰਕੇ ਸੰਗਤਾਂ ਨੂੰ ਦੁਬਾਰਾ ਬਿਠਾਉਣ ਦਾ ਯਤਨ ਵੀ ਕੀਤਾ ਪਰ ਸੰਗਤਾਂ ਨੇ ਉਕਤ ਦੋਹਾਂ ਆਗੂਆਂ ਵਿਰੁੱਧ 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਓ ਵਾਪਸ ਜਾਓ-ਵਾਪਸ ਜਾਓ' ਦੇ ਨਾਅਰੇ ਜਾਰੀ ਰੱਖੇ | ਮੌਕੇ 'ਤੇ ਮੌਜੂਦ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਰੋਹ 'ਚ ਆਈ ਬਹੁ-ਗਿਣਤੀ ਸੰਗਤ ਪੰਡਾਲ ਛੱਡ ਕੇ ਚਲੀ ਗਈ | ਇੱਥੇ ਇਹ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਅਕਾਲੀ ਦਲ ਨੂੰ ਇਸ ਤਰ੍ਹਾਂ ਵਿਰੋਧ ਦਾ ਸਾਹਮਣਾ ਪਹਿਲੀ ਵਾਰ ਕਰਨਾ ਪਿਆ ਹੈ, ਜਿਸ ਨਾਲ ਸਿਆਸੀ ਗਲਿਆਰੇ 'ਚ ਚਰਚਾ ਭਖੀ ਹੋਈ ਹੈ | ਹੈਰਾਨੀਜਨਕ ਗੱਲ ਇਹ ਹੈ ਕਿ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਆਉਣ 'ਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਰਵੀਕਰਨ ਸਿੰਘ ਕਾਹਲੋਂ, ਵਿਰਸਾ ਸਿੰਘ ਵਲਟੋਹਾ, ਕੈਪਟਨ ਬਲਬੀਰ ਸਿੰਘ ਬਾਠ, ਸੁਖਬੀਰ ਸਿੰਘ ਵਾਹਲਾ, ਭਗਵੰਤ ਸਿੰਘ ਸਿਆਲਕਾ ਸਮੇਤ ਹੋਰ ਅਕਾਲੀ ਆਗੂ ਪਹੁੰਚੇ ਸਨ, ਉਕਤ ਸਾਰਿਆਂ ਨੂੰ ਸੰਗਤਾਂ ਦੇ ਵਿਰੋਧ ਕਾਰਨ ਪੰਡਾਲ ਖਾਲੀ ਹੋਣ 'ਤੇ ਬਿਨਾਂ ਸੰਬੋਧਨ ਹੀ ਵਾਪਸ ਜਾਣਾ ਪਿਆ |

ਬਾਹਰਲੇ ਰਾਜਾਂ ਦੇ ਪੀੜਤਾਂ ਵਲੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਿਖ਼ਲਾਫ਼ ਵਿਧਾਨ ਸਭਾ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਬਠਿੰਡਾ ਛਾਉਣੀ, 15 ਅਕਤੂਬਰ (ਪਰਵਿੰਦਰ ਸਿੰਘ ਜੌੜਾ)-ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁੱਚੋ (ਰਾਖਵਾਂ) ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਿਖ਼ਲਾਫ਼ ਉੱਤਰਾਖੰਡ ਪੁਲਿਸ ਵਲੋਂ ਧੋਖਾਧੜੀ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਹ ...

ਪੂਰੀ ਖ਼ਬਰ »

ਰਾਮ ਰਹੀਮ ਵਲੋਂ ਨਿਪੁੰਸਕ ਮਾਮਲਾ ਰੱਦ ਕਰਨ ਦੀ ਮੰਗ

ਚੰਡੀਗੜ੍ਹ, 15 ਅਕਤੂਬਰ (ਸੁਰਜੀਤ ਸਿੰਘ ਸੱਤੀ)-ਡੇਰਾ ਸਿਰਸਾ ਦੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ 'ਚ ਰਾਮ ਰਹੀਮ ਨੇ ਅਰਜ਼ੀ ਦਾਖਲ ਕਰਕੇ ਇਸ ਮਾਮਲੇ ਦੀ ਐਫ.ਆਈ.ਆਰ. ਰੱਦ ਕਰਨ ਦੀ ਮੰਗ ਕੀਤੀ ਹੈ | ਹਾਈਕੋਰਟ ਨੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ...

ਪੂਰੀ ਖ਼ਬਰ »

ਖੰਡ ਮਿੱਲ ਰੰਧਾਵਾ 'ਚ ਚੱਲ ਰਹੀ ਸ਼ਰਾਬ ਫ਼ੈਕਟਰੀ 'ਚ ਧਮਾਕਾ, 1 ਮੌਤ-2 ਜ਼ਖ਼ਮੀ

ਦਸੂਹਾ, 15 ਅਕਤੂਬਰ (ਭੁੱਲਰ, ਕੌਸ਼ਲ)-ਅੱਜ ਬਾਅਦ ਦੁਪਹਿਰ ਖੰਡ ਮਿੱਲ ਰੰਧਾਵਾ 'ਚ ਚੱਲ ਰਹੀ ਸ਼ਰਾਬ ਫ਼ੈਕਟਰੀ ਰੰਧਾਵਾ 'ਚ ਜ਼ੋਰਦਾਰ ਧਮਾਕਾ ਹੋਇਆ ਤੇ ਕੈਮੀਕਲਾਂ ਨਾਲ ਬਾਇਲਰ ਫਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 2 ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸਾਰੀਆਂ ਲਿੰਕ ਸੜਕਾਂ ਦੀ 2000 ਕਰੋੜ ਦੀ ਲਾਗਤ ਨਾਲ ਜੰਗੀ ਪੱਧਰ 'ਤੇ ਮੁਰੰਮਤ ਕੀਤੀ ਜਾਵੇਗੀ-ਸਿੰਗਲਾ

ਮੋਗਾ, 15 ਅਕਤੂਬਰ (ਗੁਰਤੇਜ ਸਿੰਘ)-ਕੈਪਟਨ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਤੇ ਆਉਣ ਵਾਲੀ ਮਾਰਚ 2019 ਤੱਕ ਸੂਬੇ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਜੰਗੀ ਪੱਧਰ 'ਤੇ ਮੁਰੰਮਤ ਕੀਤੀ ਜਾਵੇਗੀ ਤੇ ਇਸ ਉੱਪਰ 2000 ਕਰੋੜ ਰੁਪਏ ਖ਼ਰਚ ਆਉਣਗੇ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਅੰਤਰਰਾਜੀ ਈ-ਵੇਅ ਬਿ ੱਲ ਕੱਢਣ ਦੀ ਦਰ 1 ਲੱਖ ਤੋਂ ਘਟਾ ਕੇ ਮੁੜ 50 ਹਜ਼ਾਰ ਕਰਨ ਦਾ ਨੋਟੀਫਿਕੇਸ਼ਨ ਜਾਰੀ

ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਸਟੇਟ ਕਰ ਕਮਿਸ਼ਨਰ ਨੇ 13 ਸਤੰਬਰ 2018 ਨੂੰ ਈ-ਵੇਅ ਬਿੱਲ ਦੀ ਦਰ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰਨ ਦੇ ਫ਼ੈਸਲੇ ਤੋਂ ਪਿੱਛੇ ਹਟਦਿਆਂ ਕਈ ਉਤਪਾਦਾਂ ਦੀ ਦਰ ਮੁੜ 1 ਲੱਖ ਰੁਪਏ ਤੋਂ ਘਟਾ ਕੇ 50 ਹਜ਼ਾਰ ਰੁਪਏ ਕਰ ...

ਪੂਰੀ ਖ਼ਬਰ »

ਸਰਕਾਰ ਨੇ ਮੈਗਾ ਰੁਜ਼ਗਾਰ ਮੇਲੇ ਲਗਾਉਣ ਲਈ ਸਨਅਤਕਾਰਾਂ ਨੂੰ ਕਾਮਿਆਂ ਦੀ ਮੰਗ ਦੇਣ ਲਈ ਆਖਿਆ

ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵਲੋਂ ਘਰ-ਘਰ ਰੁਜ਼ਗਾਰ ਯੋਜਨਾ ਨੂੰ ਸਫ਼ਲ ਬਣਾਉਣ ਲਈ ਸੂਬੇ ਭਰ 'ਚ ਮੈਗਾ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਲਈ ਵਿਭਾਗ ਵਲੋਂ ਪੰਜਾਬ ਭਰ ਦੇ ਸਨਅਤਕਾਰਾਂ ਨੂੰ ਇਕ ਫ਼ਾਰਮ ਭੇਜ ਕੇ ...

ਪੂਰੀ ਖ਼ਬਰ »

ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਗੱਲ ਕਰਦੀ ਹੈ 'ਆਟੇ ਦੀ ਚਿੜੀ'

• 'ਅਜੀਤ' ਭਵਨ ਪੁੱਜੇ ਅੰਮਿ੍ਤ ਮਾਨ ਤੇ ਨੀਰੂ ਬਾਜਵਾ

• 18 ਅਕਤੂਬਰ ਨੂੰ ਹੋਵੇਗੀ ਰਿਲੀਜ਼

ਜਲੰਧਰ, 15 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਫ਼ਿਲਮੀ ਖੇਤਰ 'ਚ ਚੰਗਾ ਨਾਮਣਾ ਖੱਟਣ ਵਾਲੀ ਤੇ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਅਤੇ ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਅੰਮਿ੍ਤ ਮਾਨ 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਆਪਣੀ ਪੰਜਾਬੀ ਫ਼ਿਲਮ 'ਆਟੇ ਦੀ ਚਿੜੀ' ਦੇ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ 'ਚ ਘੜੀ ਗਈ ਬਾਦਲ ਦੇ ਕਤਲ ਦੀ ਸਾਜ਼ਿਸ਼

ਚੰਡੀਗੜ੍ਹ, 15 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਉੱਤਰ ਪ੍ਰਦੇਸ਼ ਪੁਲਿਸ ਤੋਂ ਮਿਲੀ ਅਹਿਮ ਜਾਣਕਾਰੀ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਵਲੋਂ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਨੂੰ ਅੱਜ ਉੱਤਰ ਪ੍ਰਦੇਸ਼ ਰਵਾਨਾ ਕਰ ਦਿੱਤਾ ਗਿਆ ਹੈ | ਉੱਚ ਪੱਧਰੀ ਸੂਤਰਾਂ ਅਨੁਸਾਰ ...

ਪੂਰੀ ਖ਼ਬਰ »

ਪੰਜਾਬ 'ਚ ਕਸ਼ਮੀਰੀ ਵਿਦਿਆਰਥੀਆਂ ਦੀ ਪੁਲਿਸ ਵੈਰੀਫਿਕੇਸ਼ਨ ਸ਼ੁਰੂ

ਮੇਜਰ ਸਿੰਘ ਜਲੰਧਰ, 15 ਅਕਤੂਬਰ-ਗੜਬੜਗ੍ਰਸਤ ਜੰਮੂ-ਕਸ਼ਮੀਰ ਤੋਂ ਵੱਡੀ ਗਿਣਤੀ ਵਿਚ ਲੋਕ ਸਾਜ਼ਗਾਰ ਤੇ ਵਿੱਦਿਅਕ ਮਾਹੌਲ ਦੇਣ ਲਈ ਪੜ੍ਹਾਈ ਵਾਸਤੇ ਆਪਣੇ ਬੱਚੇ ਪੰਜਾਬ ਵਿਚ ਭੇਜ ਰਹੇ ਹਨ ਤੇ ਇਸ ਵੇਲੇ ਰਾਜ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ 10 ਹਜ਼ਾਰ ਦੇ ਕਰੀਬ ...

ਪੂਰੀ ਖ਼ਬਰ »

ਬਰਗਾੜੀ ਮੋਰਚਾ ਜੈਤੋ ਮੋਰਚੇ ਵਾਂਗ ਸਫ਼ਲ ਹੋਵੇਗਾ-ਜਗਮੀਤ ਸਿੰਘ ਬਰਾੜ

ਫ਼ਰੀਦਕੋਟ, 15 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਬਰਗਾੜੀ ਮੋਰਚੇ 'ਚ ਸ਼ਹੀਦੀ ਸਮਾਗਮ ਦੌਰਾਨ ਆਪਣੇ ਭਾਵੁਕ ਭਾਸ਼ਣ ਰਾਹੀਂ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕੋਈ ਖ਼ਤਰਾ ਨਹੀਂ, ਜਿਸ ...

ਪੂਰੀ ਖ਼ਬਰ »

ਇਕੋਤਰੀ ਸਮਾਗਮ ਮੌਕੇ ਸੰਗਤਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਪਹੁੰਚੀਆਂ

ਟਾਂਡਾ ਉੜਮੁੜ, 15 ਅਕਤੂਬਰ (ਦੀਪਕ ਬਹਿਲ)-ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਚਲਦਿਆਂ ਜਿੱਥੇ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ 101 ਸ੍ਰੀ ਅਖੰਡ ਪਾਠ ਸਾਹਿਬ ਦੀ ਇਸ ਲੜੀ ਦਾ ਲਾਹਾ ਖੱਟਣ ਲਈ ਵਿਦੇਸ਼ਾਂ ਤੋਂ ਸੰਗਤ ਵੱਡੀ ...

ਪੂਰੀ ਖ਼ਬਰ »

ਫੂਲਕਾ ਦੇ ਅਸਤੀਫ਼ੇ ਬਾਰੇ ਫ਼ੈਸਲਾ ਕਰਨ ਨੂੰ ਸਮਾਂ ਲੱਗ ਸਕਦੈ-ਰਾਣਾ ਕੇ.ਪੀ. ਸਿੰਘ

ਚੰਡੀਗੜ੍ਹ, 15 ਅਕਤੂਬਰ (ਐਨ. ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸੰਕੇਤ ਦਿੱਤਾ ਹੈ ਕਿ ਹਲਕਾ ਦਾਖਾ ਤੋਂ 'ਆਪ' ਦੇ ਵਿਧਾਇਕ ਐਚ. ਐਸ. ਫੂਲਕਾ ਦੇ ਅਸਤੀਫੇ ਬਾਰੇ ਫੈਸਲਾ ਕਰਨ ਨੂੰ ਕੁਝ ਦਿਨ ਲੱਗ ਸਕਦੇ ਹਨ | ਮੇਰੇ 'ਤੇ ਤੁਰੰਤ ਫੈਸਲਾ ਕਰਨ ਦਾ ...

ਪੂਰੀ ਖ਼ਬਰ »

ਰਾਜਪਾਲ ਨੂੰ ਅੱਜ ਮਿਲੇਗਾ ਅਕਾਲੀ ਦਲ ਦਾ ਵਫ਼ਦ

ਚੰਡੀਗੜ੍ਹ, 15 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦਾ ਇਕ ਉੱਚ ਪੱਧਰੀ ਵਫ਼ਦ 16 ਅਕਤੂਬਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲੇਗਾ¢ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧੀ ...

ਪੂਰੀ ਖ਼ਬਰ »

ਸਿੱਖਾਂ ਵਲੋਂ ਯੂ. ਕੇ. ਸਰਕਾਰ ਦੇ ਨਵੇਂ ਬਿੱਲ 'ਚ ਕਿ੍ਪਾਨ ਨੂੰ ਲੈ ਕੇ ਅਸਪੱਸ਼ਟਤਾ 'ਤੇ ਚੁੱਕੇ ਸਵਾਲ

ਲੰਡਨ, 15 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੱਧ ਰਹੀਆਂ ਹਿੰਸਕ ਘਟਨਾਵਾਂ ਨੂੰ ਦੇਖਦਿਆਂ ਯੂ. ਕੇ. ਸਰਕਾਰ ਵਲੋਂ ਹਥਿਆਰਾਂ 'ਤੇ ਪਾਬੰਦੀ ਲਗਾਉਣ ਲਈ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ | ਪਾਬੰਦੀਸ਼ੁਦਾ ਹਥਿਆਰ ਰੱਖਣ ਸਬੰਧੀ ਨਵੇਂ ਬਿੱਲ 'ਤੇ ਹੋਣ ਵਾਲੀ ਬਹਿਸ ...

ਪੂਰੀ ਖ਼ਬਰ »

ਕਰੋੜਾਂ ਖ਼ਰਚ ਕਰਕੇ ਪੰਜਾਬ ਖੇਤੀਬਾੜੀ 'ਵਰਸਿਟੀ 'ਚ ਢਾਂਚਿਆਂ 'ਤੇ ਖੜ੍ਹੀ ਫੂਡ ਸਾਇੰਸ ਦੀ ਮਸ਼ੀਨਰੀ

ਲੁਧਿਆਣਾ, 15 ਅਕਤੂਬਰ (ਬੀ.ਐਸ. ਬਰਾੜ)-ਪੰਜਾਬ ਦੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਤੋਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਸਾਲ 2008 'ਚ ਕਰੋੜਾਂ ਰੁਪਏ ਖ਼ਰਚ ਕਰਕੇ ਪਾਇਲਟ ਪਲਾਟ ਡਿਪਾਰਟਮੈਂਟ ਆਫ਼ ਫੂਡ ਸਾਇੰਸ ਐਾਡ ਟੈਕਨਾਲੋਜੀ ਦਾ ...

ਪੂਰੀ ਖ਼ਬਰ »

ਪੈਟਰੋਲ ਵੇਚਣ ਲਈ ਪੰਜਾਬ ਦੇ ਪੈਟਰੋਲ ਪੰਪ ਮਾਲਕ ਸਕੀਮਾਂ ਦਾ ਸਹਾਰਾ ਲੈਣ ਲੱਗੇ

ਜਲੰਧਰ, 15 ਅਕਤੂਬਰ (ਸ਼ਿਵ ਸ਼ਰਮਾ)-ਪੰਜਾਬ 'ਚ ਪੈਟਰੋਲ, ਡੀਜ਼ਲ ਦੇ ਮਹਿੰਗਾ ਹੋਣ ਕਰਕੇ ਪੈਟਰੋਲ ਪੰਪਾਂ ਦੀ ਵਿੱਕਰੀ ਕਾਫ਼ੀ ਘੱਟ ਗਈ ਹੈ ਜਿਸ ਕਰਕੇ ਕਈ ਪੈਟਰੋਲ ਪੰਪਾਂ ਨੇ ਪੈਟਰੋਲ, ਡੀਜ਼ਲ ਵੇਚਣ ਲਈ ਇਨਾਮੀ ਸਕੀਮਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ | ਪਿਛਲੇ ...

ਪੂਰੀ ਖ਼ਬਰ »

ਗਾਇਕ ਅਤਾਉ ੱਲਾ ਖ਼ਾਨ ਹਸਪਤਾਲ 'ਚ ਦਾਖਲ

ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਮਸ਼ਹੂਰ ਪਾਕਿਸਤਾਨੀ ਗਾਇਕ ਅਤਾਉੱਲਾ ਖ਼ਾਨ ਇਸਾਖੇਹਲਵੀ ਦੇ ਅੱਜ ਪਿੱਤ ਦੀ ਥੈਲੀ 'ਚ ਅਚਾਨਕ ਦਰਦ ਉੱਠਣ 'ਤੇ ਉਨ੍ਹਾਂ ਨੂੰ ਲਾਹੌਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ | ਡਾਕਟਰਾਂ ਅਨੁਸਾਰ ਖ਼ਾਨ ਦੀ ਪਿੱਤੇ ਦੀ ਸਰਜਰੀ ...

ਪੂਰੀ ਖ਼ਬਰ »

ਸੀ.ਆਈ.ਆਈ. ਵਲੋਂ ਉੱਤਰ ਭਾਰਤ 'ਚ ਹਵਾ ਪ੍ਰਦੂਸ਼ਣ ਰੋਕਣ ਲਈ ਮੁਹਿੰਮ ਵਿੱਢਣ ਦਾ ਫ਼ੈਸਲਾ

ਲੁਧਿਆਣਾ, 15 ਅਕਤੂਬਰ (ਪੁਨੀਤ ਬਾਵਾ)-ਉੱਤਰ ਭਾਰਤ ਖ਼ਾਸਕਰ ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਕਰਕੇ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸੰਭਾਲਣ ਦੇ ਮਕਸਦ ਨਾਲ ਕਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ.) ਵਲੋਂ ਨੀਤੀ ਆਯੋਗ ਭਾਰਤ ਸਰਕਾਰ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਚੰਦੂਮਾਜਰਾ ਗ੍ਰਹਿ ਮੰਤਰਾਲੇ ਦੀ ਸੰਸਦੀ ਸਟੈਂਡਿੰਗ ਕਮੇਟੀ ਦੇ ਮੁੜ ਮੈਂਬਰ ਨਿਯੁਕਤ

ਐੱਸ.ਏ.ਐੱਸ. ਨਗਰ, 15 ਅਕਤੂਬਰ (ਕੇ.ਐੱਸ. ਰਾਣਾ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੂਜੀ ਵਾਰ ਸੰਸਦੀ ਸਟੈਂਡਿੰਗ ਕਮੇਟੀ ਦਾ ਲੋਕ ਸਭਾ ਸਪੀਕਰ ਵਲੋਂ ਮੈਂਬਰ ਚੁਣਿਆ ਗਿਆ ਹੈ ਜੋ ਕਿ ਪੰਜਾਬ ਤੇ ਅਕਾਲੀ ਦਲ ਲਈ ਬਹੁਤ ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਅੱਜ ਹੋਣ ਵਾਲੀ ਬੈਠਕ ਕੱਲ੍ਹ ਹੋਵੇਗੀ

ਚੰਡੀਗੜ੍ਹ, 15 ਅਕਤੂਬਰ (ਬਿਊਰੋ ਚੀਫ਼)-ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਹੋਣ ਵਾਲੀ ਬੈਠਕ ਨੂੰ ਇਕ ਦਿਨ ਅੱਗੇ ਪਾ ਦਿੱਤਾ ਗਿਆ ਹੈ, ਕਿਉਂਕਿ ਵੱਖ- ਵੱਖ ਵਿਭਾਗਾਂ ਵਲੋਂ ਇਸ 'ਚ ਪੇਸ਼ ਕੀਤੇ ਜਾਣ ਵਾਲੇ ਏਜੰਡੇ ਤਿਆਰ ਨਹੀਂ ਕੀਤੇ ਜਾ ਸਕੇ | ਇਸ ਮੀਟਿੰਗ ਵਿਚ ਰੇਤ ਤੇ ਬਜਰੀ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਨੂੰ ਫੈਕਲਟੀ ਡਿਵੈੱਲਪਮੈਂਟ ਸੈਂਟਰ ਸਥਾਪਿਤ ਕਰਨ ਦੀ ਪ੍ਰਵਾਨਗੀ ਮਿਲੀ

ਪਟਿਆਲਾ, 15 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖਿਆ ਤੇ ਸਮੁਦਾਇ ਸੇਵਾ ਵਿਭਾਗ ਨੂੰ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਭਾਗ ਨਵੀਂ ਦਿੱਲੀ ਵਲੋਂ ਫੈਕਲਟੀ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਦੀ ਪ੍ਰਵਾਨਗੀ ਮਿਲੀ ਹੈ | ਇਸ ...

ਪੂਰੀ ਖ਼ਬਰ »

ਇਕ ਸਾਲ ਬੀਤਣ ਦੇ ਬਾਵਜੂਦ ਸਟੇਟ ਐਵਾਰਡ ਨਾਲ ਸਨਮਾਨਿਤ 40 ਅਧਿਆਪਕਾਂ ਨੂੰ ਨਹੀਂ ਮਿਲੀ ਇਨਾਮੀ ਰਾਸ਼ੀ

ਸੰਗਰੂਰ, 15 ਅਕਤੂਬਰ (ਧੀਰਜ ਪਸ਼ੌਰੀਆ)-ਬੀਤੇ ਵਰ੍ਹੇ ਅਧਿਆਪਕ ਦਿਵਸ ਮੌਕੇ ਹੋਏ ਰਾਜ ਪੱਧਰੀ ਸਮਾਰੋਹ ਦੌਰਾਨ ਸਿੱਖਿਆ ਮੰਤਰੀ (ਤਤਕਾਲੀਨ) ਅਰੁਣਾ ਚੌਧਰੀ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ 40 ਅਧਿਆਪਕਾਂ ਨੂੰ ਇਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਇਨਾਮੀ ...

ਪੂਰੀ ਖ਼ਬਰ »

ਗੋ-ਗਲੋਬਲ ਨੇ ਲਗਵਾਇਆ ਆਸਟੇ੍ਰਲੀਆ ਦਾ ਵੀਜ਼ਾ

ਮੋਗਾ, 15 ਅਕਤੂਬਰ (ਗੁਰਤੇਜ ਸਿੰਘ)-ਗੋ-ਗਲੋਬਲ ਮੋਗਾ ਨੇ ਜਸ਼ਨਦੀਪ ਸਿੰਘ ਸ਼ਰਮਾ ਜ਼ਿਲ੍ਹਾ ਮੋਗਾ ਦੇ ਆਸਟੇ੍ਰਲੀਆ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ | ਗੋ-ਗਲੋਬਲ ਕੰਸਲਟੈਂਟਸ ਜੋ ਕਿ ਨਜ਼ਦੀਕ ਸਬ-ਜੇਲ੍ਹ ਵਾਲੀ ਗਲੀ 'ਚ ਸਥਿਤ ਹੈ | ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ...

ਪੂਰੀ ਖ਼ਬਰ »

ਜੇ. ਐਮ. ਓਵਰਸੀਜ਼ ਨੇ ਦੋ ਸਾਲ ਦੇ ਗੈਪ 'ਤੇ ਲਵਾਇਆ ਕੈਨੇਡਾ ਦਾ ਵੀਜ਼ਾ

ਮੋਗਾ, 15 ਅਕਤੂਬਰ (ਗੁਰਤੇਜ ਸਿੰਘ)-ਜੇ.ਐਮ. ਓਵਰਸੀਜ਼ ਵਲੋਂ ਕੈਨੇਡਾ ਦੇ ਵੀਜ਼ਿਆਂ ਦੀ ਲੜੀ ਨੂੰ ਵਧਾਉਂਦਿਆਂ ਪੜ੍ਹਾਈ 'ਚ ਦੋ ਸਾਲ ਦੇ ਗੈਪ 'ਤੇ ਵੀਜ਼ਾ ਲਗਵਾਇਆ ਗਿਆ | ਸੰਸਥਾ ਦੇ ਪ੍ਰਬੰਧਕ ਗਗਨ ਬਾਂਸਲ ਨੇ ਹਾਲ ਹੀ 'ਚ ਆਏ ਕੈਨੇਡਾ ਦੇ ਵੀਜ਼ਾ ਬਾਰੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਆਲਮੀ ਤਪਸ਼ ਦੇ ਭਾਰਤ 'ਤੇ ਡੰੂਘੇ ਪ੍ਰਭਾਵ ਪੈਣਗੇ-ਆਈ.ਪੀ.ਸੀ.ਸੀ.

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਸੰਯੁਕਤ ਰਾਸ਼ਟਰ ਦੀ 'ਇੰਟਰਗਵਰਮੈਂਟ ਪੈਨਲ ਆਨ ਕਲਾਈਮੇਟ ਚੇਂਜ਼' (ਆਈ.ਪੀ.ਸੀ.ਸੀ.) ਵਲੋਂ ਹਫ਼ਤਾ ਪਹਿਲਾਂ ਜਾਰੀ ਕੀਤੀ ਤਾਜ਼ਾ ਰਿਪੋਰਟ 'ਚ ਚਿਤਾਵਨੀ ਦਿੱਤੀ ਹੈ ਕਿ ਗਲੋਬਲ ਵਾਰਮਿੰਗ (ਆਲਮੀ ਤਪਸ਼) ਤੇਜ਼ੀ ਨਾ ਵਧ ਰਹੀ ਹੈ ਤੇ ਜੇਕਰ ਇਸ ...

ਪੂਰੀ ਖ਼ਬਰ »

ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ 22 ਨੂੰ ਐਲ.ਪੀ.ਯੂ. ਦੀ 9ਵੀਂ ਕਨਵੋਕੇਸ਼ਨ ਨੂੰ ਕਰਨਗੇ ਸੰਬੋਧਨ

ਜਲੰਧਰ, 15 ਅਕਤੂਬਰ (ਰਣਜੀਤ ਸਿੰਘ ਸੋਢੀ)-ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਲਵਲੀ ਪੋ੍ਰਫ਼ੈਸ਼ਨਲ ਯੂਨੀਵਰਸਿਟੀ 'ਚ 22 ਅਕਤੂਬਰ 2018 ਨੂੰ ਕਰਵਾਈ ਜਾ ਰਹੀ 9ਵੀਂ ਸਾਲਾਨਾ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਹੋਣਗੇ | ਸ੍ਰੀ ਨਾਇਡੂ ਕਨਵੋਕੇਸ਼ਨ ਨੂੰ ਸੰਬੋਧਿਤ ਕਰਨ ਦੇ ...

ਪੂਰੀ ਖ਼ਬਰ »

ਰਵੀਨਾ ਟੰਡਨ ਿਖ਼ਲਾਫ਼ ਅਦਾਲਤ 'ਚ ਕੇਸ ਦਾਇਰ

ਮੁਜ਼ੱਫ਼ਰਪੁਰ (ਬਿਹਾਰ), 15 ਅਕਤੂਬਰ (ਪੀ. ਟੀ. ਆਈ.)-ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵਲੋਂ ਪਿਛਲੇ ਹਫ਼ਤੇ ਆਪਣੇ ਇਥੋਂ ਦੇ ਦੌਰੇ ਦੌਰਾਨ ਕਥਿਤ ਤੌਰ 'ਤੇ ਆਵਾਜਾਈ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ 'ਚ ਇਕ ਵਕੀਲ ਵਲੋਂ ਅਦਾਲਤ ਦਾ ਰੁਖ਼ ਕੀਤਾ ਗਿਆ ਹੈ | ਉਕਤ ਵਕੀਲ ਵਲੋਂ ...

ਪੂਰੀ ਖ਼ਬਰ »

ਪਾਕਿ-ਅਫ਼ਗਾਨ ਸਰਹੱਦ 'ਤੇ ਦੋਵਾਂ ਫ਼ੌਜਾਂ ਦਰਮਿਆਨ ਗੋਲੀਬਾਰੀ, ਵਧਿਆ ਤਣਾਅ

ਇਸਲਾਮਾਬਾਦ, 15 ਅਕਤੂਬਰ (ਏਜੰਸੀ)-ਪਾਕਿ-ਅਫ਼ਗਾਨ ਸਰਹੱਦ 'ਤੇ ਇਕ ਵਾਰ ਫਿਰ ਦੋਵਾਂ ਫ਼ੌਜਾਂ ਦਰਮਿਆਨ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਕਈ ਘੰਟਿਆਂ ਤੱਕ ਦੋਵਾਂ ਪਾਸਿਆਂ ਤੋਂ ਗੋਲੀ ਚੱਲਦੀ ਰਹੀ | ਪਾਕਿ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ...

ਪੂਰੀ ਖ਼ਬਰ »

ਕੋਲਾ ਘੁਟਾਲਾ-ਨਵੀਨ ਜਿੰਦਲ ਤੇ 14 ਹੋਰਾਂ ਨੂੰ ਜ਼ਮਾਨਤ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਝਾਰਖੰਡ ਕੋਲਾ ਬਲਾਕ ਦੀ ਵੰਡ 'ਚ ਹੋਈਆਂ ਬੇਨਿਯਮੀਆਂ ਨਾਲ ਸਬੰਧਿਤ ਹਵਾਲਾ ਰਾਸ਼ੀ ਦੇ ਮਾਮਲੇ 'ਚ ਉਦਯੋਗਪਤੀ ਤੇ ਕਾਂਗਰਸੀ ਨੇਤਾ ਨਵੀਨ ਜਿੰਦਲ ਤੇ 14 ਹੋਰਾਂ ਨੂੰ ਜ਼ਮਾਨਤ ਦੇ ਦਿੱਤੀ ਹੈ | ਵਿਸ਼ੇਸ਼ ਜੱਜ ਭਰਤ ...

ਪੂਰੀ ਖ਼ਬਰ »

ਅਕਬਰ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ-ਪ੍ਰੈਸ ਇਕਾਈਆਂ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਬਹੁਤ ਸਾਰੀਆਂ ਮੀਡੀਆ ਇਕਾਈਆਂ ਨੇ ਵਿਦੇਸ਼ ਰਾਜ ਮੰਤਰੀ ਐਮ.ਜੇ. ਅਕਬਰ 'ਤੇ ਲੱਗੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਤਹਿਤ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX