ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਮੈਚ : 31 ਓਵਰਾਂ ਤੋਂ ਬਾਅਦ ਭਾਰਤ 142/2
. . .  2 minutes ago
ਭਾਰਤ ਨੂੰ ਦੂਜਾ ਝਟਕਾ, ਕਪਤਾਨ ਵਿਰਾਟ ਕੋਹਲੀ 45 ਦੌੜਾਂ ਬਣਾ ਕੇ ਆਊਟ
. . .  12 minutes ago
ਪੱਛਮੀ ਬੰਗਾਲ : ਝਾਰਗ੍ਰਾਮ 'ਚ ਹੈਲੀਪੈਡ ਲਈ ਭਾਜਪਾ ਨੂੰ ਮਿਲੀ ਮਨਜ਼ੂਰੀ
. . .  16 minutes ago
ਕੋਲਕਾਤਾ, 23 ਜਨਵਰੀ - ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਹੈਲੀਪੈਡ ਲਈ ਪੁਲਿਸ ਵੱਲੋਂ ਮਨਜ਼ੂਰੀ ਮਿਲ ਗਈ...
ਭਾਰਤ-ਨਿਊਜ਼ੀਲੈਂਡ ਮੈਚ : 25 ਓਵਰਾਂ ਤੋਂ ਬਾਅਦ ਭਾਰਤ 117/1
. . .  27 minutes ago
ਪ੍ਰਿਅੰਕਾ ਗਾਂਧੀ ਵਾਡਰਾ ਯੂ.ਪੀ ਪੂਰਬੀ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ
. . .  28 minutes ago
ਨਵੀਂ ਦਿੱਲੀ, 23 ਜਨਵਰੀ - ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉੱਤਰ ਪ੍ਰਦੇਸ਼ ਪੂਰਬ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਜੋਤੀਰਾਦਿਤਿਆ ਸਿੰਧਿਆ...
ਅੰਮ੍ਰਿਤਸਰ 'ਚ ਬਣ ਰਹੇ ਨਾਜਾਇਜ਼ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ
. . .  32 minutes ago
ਅੰਮ੍ਰਿਤਸਰ, 23 ਜਨਵਰੀ (ਹਰਮਿੰਦਰ ਸਿੰਘ)- ਮਾਣਯੋਗ ਹਾਈਕੋਰਟ ਦੀਆਂ ਹਿਦਾਇਤਾਂ 'ਤੇ ਨਗਰ ਨਿਗਮ ਅੰਮ੍ਰਿਤਸਰ ਦੇ ਬਿਲਡਿੰਗ ਵਿਭਾਗ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਨਾਜਾਇਜ਼ ਤੌਰ 'ਤੇ ਬਣ ਰਹੇ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਅੱਜ ਦੂਜੇ ਵੀ...
ਭਾਰਤ-ਨਿਊਜ਼ੀਲੈਂਡ ਮੈਚ : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ
. . .  36 minutes ago
ਭਾਰਤ-ਨਿਊਜ਼ੀਲੈਂਡ ਮੈਚ : 21ਵੇਂ ਓਵਰ 'ਚ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  43 minutes ago
ਭਾਰਤ-ਨਿਊਜ਼ੀਲੈਂਡ ਮੈਚ : 20 ਓਵਰਾਂ ਤੋਂ ਬਾਅਦ ਭਾਰਤ 97/1
. . .  45 minutes ago
ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਨਾ 'ਤੇ ਕਿਸਾਨਾਂ ਨੇ ਰਾਏਕੋਟ-ਮਲੇਰਕੋਟਲਾ ਮੁੱਖ ਮਾਰਗ ਕੀਤਾ ਜਾਮ
. . .  31 minutes ago
ਸੰਦੌੜ, 23 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)- ਗੜੇਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਦਾ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਜਾਇਜ਼ਾ ਨਾ ਲੈਣ ਕਾਰਨ ਭੜਕੇ ਕਿਸਾਨਾਂ ਨੇ ਸੰਦੌੜ ਵਿਖੇ ਰਾਏਕੋਟ-ਮਾਲੇਰਕੋਟਲਾ ਮੁੱਖ ਸੜਕ 'ਤੇ ਧਰਨਾ ਲਗਾ ਕੇ...
ਲੁਧਿਆਣਾ : ਸਵਾਈਨ ਫਲੂ ਕਾਰਨ 22 ਦਿਨਾਂ 'ਚ 6 ਮੌਤਾਂ
. . .  40 minutes ago
ਲੁਧਿਆਣਾ, 23 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ 'ਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ ਤੇ ਜਨਵਰੀ ਮਹੀਨੇ 'ਚ ਹੁਣ ਤੱਕ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ...
ਭਾਰਤ-ਨਿਊਜ਼ੀਲੈਂਡ ਮੈਚ : 15 ਓਵਰਾਂ ਤੋਂ ਬਾਅਦ ਭਾਰਤ 76/1
. . .  about 1 hour ago
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਤਿਆਰੀ ਸ਼ੁਰੂ- ਚੋਣ ਕਮਿਸ਼ਨ
. . .  1 minute ago
ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)- ਮੁੱਖ ਚੋਣ ਕਮਿਸ਼ਨਰ ਪੰਜਾਬ ਐੱਸ. ਕਰੁਣਾ ਰਾਜੂ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ 31 ਜਨਵਰੀ...
ਭਾਰਤ-ਨਿਊਜ਼ੀਲੈਂਡ ਮੈਚ : 11.5 ਓਵਰਾਂ 'ਚ ਭਾਰਤ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਗੜੇਮਾਰੀ ਕਾਰਨ ਸੰਦੌੜ 'ਚ ਹੋਈ ਭਾਰੀ ਤਬਾਹੀ, ਹਰ ਪਾਸੇ ਲੱਗੇ ਬਰਫ਼ ਦੇ ਢੇਰ
. . .  about 1 hour ago
ਸੰਦੌੜ, 23 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)- ਬੀਤੀ ਰਾਤ ਜ਼ਿਲ੍ਹਾ ਸੰਗਰੂਰ 'ਚ ਪੈਂਦੇ ਕਸਬਾ ਸੰਦੌੜ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹੋਈ ਭਾਰੀ ਗੜੇਮਾਰੀ ਅਤੇ ਮੀਂਹ ਨੇ ਫ਼ਸਲਾਂ ਤਹਿਸ-ਨਹਿਸ ਕਰ ਦਿੱਤੀਆਂ। ਕਸਬਾ ਸੰਦੌੜ ਅਤੇ ਪਿੰਡ ਮਾਣਕੀ ਵਿਖੇ ਹਾਲਤ ਕਾਫ਼ੀ...
ਪੰਜਾਬ 'ਚ ਸਿੱਖਿਆ ਸੰਸਥਾਵਾਂ ਅੰਦਰ ਤੇਜ਼ੀ ਨਾਲ ਫੈਲ ਰਿਹੈ ਨਸ਼ਿਆਂ ਦਾ ਕਾਰੋਬਾਰ- ਹਾਈਕੋਰਟ
. . .  about 1 hour ago
ਭਾਰਤ-ਨਿਊਜ਼ੀਲੈਂਡ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ
. . .  about 2 hours ago
ਮੋਦੀ ਨੇ ਲਾਲ ਕਿਲ੍ਹੇ 'ਚ ਬਣੇ 'ਯਾਦ-ਏ-ਜਲਿਆਂ' ਮਿਊਜ਼ੀਅਮ ਦਾ ਕੀਤਾ ਦੌਰਾ
. . .  about 2 hours ago
ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਣੀ ਚੋਣਾਂ 'ਤੇ ਲੱਗੀ ਰੋਕ ਹਟਾਈ
. . .  about 2 hours ago
ਭਾਰਤ-ਨਿਊਜ਼ੀਲੈਂਡ ਮੈਚ : 9 ਓਵਰਾਂ ਤੋਂ ਬਾਅਦ ਭਾਰਤ 41/0
. . .  about 2 hours ago
ਲਾਲ ਕਿਲ੍ਹੇ 'ਚ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਕੀਤਾ ਉਦਘਾਟਨ
. . .  about 2 hours ago
ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਭਾਰਤ ਨਿਊਜ਼ੀਲੈਂਡ ਮੈਚ : 5 ਓਵਰਾਂ ਤੋਂ ਬਾਅਦ ਭਾਰਤ 13/0
. . .  about 3 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 3 hours ago
ਦਰਦਨਾਕ ਹਾਦਸੇ ਵਿਚ ਧਾਗਾ ਫ਼ੈਕਟਰੀ ਦੀ ਮਹਿਲਾ ਵਰਕਰ ਦੀ ਮੌਤ ਤੇ 20 ਹੋਰ ਜ਼ਖਮੀ
. . .  about 3 hours ago
ਭਾਰਤ ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦੀ ਟੀਮ 157 ਦੌੜਾਂ 'ਤੇ ਆਲ ਆਊਟ
. . .  about 3 hours ago
ਪੰਜਗਰਾਈਂ ਕਲਾਂ 'ਚ ਹੋਏ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
. . .  about 3 hours ago
ਭਾਰਤ ਨਿਊਜ਼ੀਲੈਂਡ ਪਹਿਲਾ ਇਕ ਦਿਨਾਂ ਮੈਚ : ਨਿਊਜ਼ੀਲੈਂਡ ਦੇ 6 ਖਿਡਾਰੀ ਆਊਟ
. . .  about 4 hours ago
ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਵਿਚ ਜ਼ਲੀਲ ਕਰ ਰਹੀ ਹੈ - ਚੀਮਾ
. . .  about 4 hours ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ 27 ਓਵਰਾਂ ਮਗਰੋਂ 122/5 'ਤੇ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  1 day ago
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  1 day ago
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  1 day ago
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  1 day ago
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  1 day ago
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  1 day ago
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  1 day ago
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  1 day ago
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  1 day ago
ਮੀਂਹ ਪੈਣ ਕਾਰਣ ਮੌਜੂਦਾ ਪੰਚ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਰਾਜਨਾਥ ਸਿੰਘ ਨੇ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕੀਤਾ ਉਦਘਾਟਨ
. . .  1 day ago
ਬਾਰਡਰ ਮੈਨੇਜਮੈਂਟ ਦੀ ਸਕੱਤਰ ਵੱਲੋਂ ਆਏ ਨੇਤਾਵਾਂ ਦਾ ਕੀਤਾ ਗਿਆ ਧੰਨਵਾਦ
. . .  1 day ago
ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ
. . .  1 day ago
ਖ਼ਤਰਨਾਕ ਅਤੇ ਚੁਨੌਤੀ ਪੂਰਵਕ ਹੁੰਦਾ ਹੈ ਬੀ.ਐਸ.ਐਫ. ਦੇ ਜਵਾਨਾਂ ਦਾ ਕੰਮ - ਰਾਜਨਾਥ ਸਿੰਘ
. . .  1 day ago
ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ
. . .  1 day ago
ਅਟਾਰੀ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਅੰਮ੍ਰਿਤਸਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਦਲ ਖ਼ਾਲਸਾ ਵਲੋਂ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਜ਼ਿਲ੍ਹਾ ਪੱਧਰੀ ਕਿਸਾਨ ਮੇਲੇ 'ਚ ਕਿਸਾਨ ਤੇ ਖੇਤੀ ਮਾਹਿਰ ਹੋਏ ਰੂ-ਬਰੂ

ਫ਼ਿਰੋਜ਼ਪੁਰ, 15 ਅਕਤੂਬਰ (ਤਪਿੰਦਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ ਚੱਲ ਰਹੇ ਕਿ੍ਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ | ਇਸ ਮੌਕੇ ਸਹਾਇਕ ਕਮਿਸ਼ਨਰ (ਜ.) ਰਣਜੀਤ ਸਿੰਘ ਅਤੇ ਐਸ.ਡੀ.ਐਮ. ਅਮਿਤ ਗੁਪਤਾ ਵੀ ਮੌਜੂਦ ਸਨ | ਇਸ ਕਿਸਾਨ ਮੇਲੇ ਦਾ ਉਦਘਾਟਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਚੱਕਰਵਿਊ ਵਿਚੋਂ ਨਿਕਲ ਕੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਅਨੇਕਾਂ ਦੁਰਘਟਨਾਵਾਂ ਵੀ ਵਾਪਰਦੀਆਂ ਹਨ | ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤੀਬਾੜੀ ਸਮਗਰੀ ਖ਼ਰੀਦ ਕਰਨ ਤੋਂ ਪਹਿਲਾਂ ਵਿਭਾਗ ਦੀ ਸਲਾਹ ਜ਼ਰੂਰ ਲੈਣ | ਕਿਸਾਨ ਮੇਲੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਈ ਮਾਹਿਰਾਂ ਦੀ ਟੀਮ ਨੇ ਵੱਖ-ਵੱਖ ਵਿਸ਼ਿਆਂ ਅਤੇ ਫ਼ਸਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਵਲੋਂ ਖੇਤੀ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ | ਉਨ੍ਹਾਂ ਕਿਹਾ ਕਿ ਕਿਸਾਨ ਕੀੜੇਮਾਰ ਜ਼ਹਿਰਾਂ ਦੀ ਵਰਤੋ ਵੀ ਖੇਤੀ ਮਾਹਿਰਾਂ ਦੀ ਸਲਾਹ ਮੁਤਾਬਿਕ ਕਰਨ ਅਤੇ ਮਹਿਕਮੇ ਵਲੋਂ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ | ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਇਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖ਼ਤਮ ਹੁੰਦੀ ਹੈ | ਇਸ ਕਿਸਾਨ ਮੇਲੇ ਦੌਰਾਨ ਖੇਤੀਬਾੜੀ ਵਿਭਾਗ ਵਲੋਂ ਸੰਦਾਂ ਦੀ ਪ੍ਰਦਰਸ਼ਨੀ ਲਗਾਈ ਗਈ | ਉਨ੍ਹਾਂ ਕਿਹਾ ਕਿ ਕਿਸਾਨ ਆਧੁਨਿਕ ਤਕਨਾਲੋਜੀ ਨਾਲ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਵਰਤੋਂ ਵਿਚ ਲਿਆ ਸਕਦੇ ਹਨ, ਉੱਥੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ | ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਬੀ.ਐੱਸ. ਖੋਸਾ, ਡਿਪਟੀ ਡਾਇਰੈਕਟਰ ਬਾਗ਼ਬਾਨੀ ਨਰਿੰਦਰ ਸਿੰਘ, ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਸਰਬਜੀਤ ਸਿੰਘ ਬੇਦੀ, ਡਾ: ਸਵਰਨਦੀਪ ਸ਼ਰਮਾ, ਵਿੱਕੀ ਸਿੰਘ, ਡਾ: ਮੁਨੀਸ਼ ਕੁਮਾਰ, ਡਾ: ਡਿੰਪੀ, ਡਾ: ਬਲਵਿੰਦਰ ਕੌਰ, ਡਾ: ਜਗਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਵੀ ਹਾਜ਼ਰ ਸਨ |

ਲੱਖਾਂ ਦੇ ਘਪਲੇ ਕਾਰਨ ਕੋਆਪੇ੍ਰਟਿਵ ਸੁਸਾਇਟੀ ਮਾਣਾ ਸਿੰਘ ਵਾਲਾ ਆਖ਼ਰੀ ਸਾਹਾਂ 'ਤੇ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- 5 ਪਿੰਡਾਂ ਦੇ ਸੈਂਕੜੇ ਕਿਸਾਨਾਂ ਦੀ ਮੈਂਬਰਸ਼ਿਪ ਵਾਲੀ ਕੋਆਪੇ੍ਰਟਿਵ ਸੁਸਾਇਟੀ ਮਾਣਾ ਸਿੰਘ ਵਾਲਾ ਅੰਦਰ ਹੋਏ ਲੱਖਾਂ ਦੇ ਘਪਲੇ ਤੇ ਬੇਫ਼ਜੂਲ ਸਿਆਸੀ ਦਖ਼ਲ ਅੰਦਾਜ਼ੀ ਕਾਰਨ ਸੁਸਾਇਟੀ ਜਿੱਥੇ ਆਖ਼ਰੀ ਸਾਹਾਂ 'ਤੇ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਬੱਚੀ ਦੀ ਮੌਤ

ਅਬੋਹਰ, 15 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਖੂਈਆਂ ਸਰਵਰ 'ਚ ਅੱਜ ਇਕ 6 ਸਾਲ ਦੀ ਬੱਚੀ ਦੀ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਖੂਈਆਂ ਸਰਵਰ ਨਿਵਾਸੀ ਨਰਿਤਿਆ (6 ਸਾਲਾ) ਪੁੱਤਰੀ ਰਾਮ ਕੁਮਾਰ ਘਰ ਦੇ ਬਾਹਰ ਖੇਡ ਰਹੀ ਸੀ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਹਵਾਲਾਤੀ ਪਾਸੋਂ ਨਸ਼ੀਲੀ ਵਸਤੂ ਬਰਾਮਦ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਹਵਾਲਾਤੀ ਪਾਸੋਂ ਨਸ਼ੀਲੀ ਵਸਤੂ ਮਿਲਣ ਦੀ ਸੂਚਨਾ ਹੈ | ਸੁਪਰਡੈਂਟ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਗੁਪਤ ਸੂਚਨਾ ਮਿਲਣ 'ਤੇ ਜੇਲ੍ਹ ...

ਪੂਰੀ ਖ਼ਬਰ »

ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵਲੋਂ ਵਿਆਹੁਤਾ ਨਾਲ ਕੁੱਟਮਾਰ

ਜਲਾਲਾਬਾਦ, 15 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪੈਂਦੇ ਪਿੰਡ ਫ਼ਲੀਆਂਵਾਲਾ ਵਿਖੇ ਸਹੁਰੇ ਪਰਿਵਾਰ ਵਲੋਂ ਵਿਆਹੁਤਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਕੁੱਟਮਾਰ ਦਾ ਸ਼ਿਕਾਰ ਹੋਈ ਪੀੜਤ ਲੜਕੀ ਨੂੰ ਇਲਾਜ ਲਈ ਸਥਾਨਕ ...

ਪੂਰੀ ਖ਼ਬਰ »

ਘਰ ਬਾਹਰੋਂ ਐਕਟਿਵਾ ਸਕੂਟਰ ਚੋਰੀ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਕੈਂਟ ਫ਼ਿਰੋਜ਼ਪੁਰ ਅਧੀਨ ਪੈਂਦੀ ਘੁਮਿਆਰ ਮੰਡੀ ਦੇ ਵਾਸੀ ਪੁਨੀਤ ਅਗਰਵਾਲ ਪੁੱਤਰ ਰਤਨ ਲਾਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਇਕ ਅਣਪਛਾਤਾ ਵਿਅਕਤੀ ਉਸ ਦੀ ਐਕਟਿਵਾ ਸਕੂਟਰ ਨੰਬਰ ...

ਪੂਰੀ ਖ਼ਬਰ »

ਸਰਕਾਰ ਨੇ ਅਧਿਆਪਕਾਂ ਨਾਲ ਧੱਕਾ ਕਰਕੇ ਕੀਤਾ ਸਭ ਤੋਂ ਵੱਡਾ ਪਾਪ- ਜਿਆਣੀ

ਫ਼ਾਜ਼ਿਲਕਾ, 15 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪਟਿਆਲਾ ਵਿਖੇ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੀ ਹੈ | ਸ੍ਰੀ ਜਿਆਣੀ ...

ਪੂਰੀ ਖ਼ਬਰ »

ਬਜ਼ੁਰਗ ਔਰਤ ਨਾਲ ਗੁਆਂਢੀ ਵਲੋਂ ਜਬਰ ਜਨਾਹ ਦੀ ਕੋਸ਼ਿਸ਼

ਅਬੋਹਰ, 15 ਅਕਤੂਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ 75 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ 1 ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪੀੜਤਾ ਨੇ ...

ਪੂਰੀ ਖ਼ਬਰ »

ਦਾਜ ਦੇ ਲਾਲਚੀ ਪਤੀ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਵੁਮੈਨ ਫ਼ਿਰੋਜ਼ਪੁਰ ਵਲੋਂ ਵਿਆਹੁਤਾ ਨੂੰ ਤੰਗ ਪੇ੍ਰਸ਼ਾਨ ਕਰਨ ਦੇ ਚੱਲਦਿਆਂ ਇਕ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਤੰਨੂ ਪੁੱਤਰੀ ਵਿਜੇ ਕੁਮਾਰ ਵਾਸੀ ਨਿਊ ਆਬਾਦੀ ਜ਼ੀਰਾ ਗੇਟ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਚੋਰੀ ਦੇ ਟਰੈਕਟਰ ਸਮੇਤ 2 ਕਾਬੂ

ਜਲਾਲਾਬਾਦ, 15 ਅਕਤੂਬਰ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਜਲਾਲਾਬਾਦ ਨੇ ਸਨਿਚਰਵਾਰ ਰਾਤ ਪਿੰਡ ਢੰਡੀ ਖ਼ੁਰਦ ਤੋਂ ਚੋਰੀ ਹੋਏ ਆਈਸ਼ਰ ਟਰੈਕਟਰ ਨੂੰ ਬਰਾਮਦ ਕਰ ਕੇ ਚੋਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਦਰ ਮੁਲਾਜ਼ਮ ਏ. ਐਸ. ਆਈ. ਸਤਨਾਮ ਸਿੰਘ ਨੇ ...

ਪੂਰੀ ਖ਼ਬਰ »

ਧੋਖੇ ਨਾਲ ਜ਼ਮੀਨ ਹੜੱਪਣ ਦੇ ਮਾਮਲੇ 'ਚ ਔਰਤ ਬਰੀ

ਫ਼ਿਰੋਜ਼ਪੁਰ, 15 ਅਕਤੂਬਰ (ਰਾਕੇਸ਼ ਚਾਵਲਾ)- ਧੋਖੇ ਨਾਲ ਜ਼ਮੀਨ ਹੜੱਪਣ ਦੇ ਮਾਮਲੇ 'ਚ ਇਕ ਔਰਤ ਨੂੰ ਫ਼ਿਰੋਜ਼ਪੁਰ ਦੀ ਅਦਾਲਤ ਨੇ ਨਿਰਦੋਸ਼ ਦੱਸਿਆ ਬਰੀ ਕੀਤਾ ਹੈ | ਜਾਣਕਾਰੀ ਅਨੁਸਾਰ ਮੱੁਦਈ ਲਾਭ ਸਿੰਘ ਤੇ ਜਗਦੇਵ ਸਿੰਘ ਪੁੱਤਰਾਨ ਹਰਦਿਆਲ ਸਿੰਘ ਵਾਸੀਅਨ ਪਿੰਡ ...

ਪੂਰੀ ਖ਼ਬਰ »

ਗੁਰੂਹਰਸਹਾਏ 'ਚ ਮਠਿਆਈਆਂ ਤੇ ਦੁੱਧ ਦੇ ਲਏ ਸੈਂਪਲ ਹੋਏ ਫ਼ੇਲ੍ਹ

ਗੁਰੂਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਵਲੋਂ ਗੁਰੂਹਰਸਹਾਏ ਸ਼ਹਿਰ ਤੇ ਆਸ-ਪਾਸ ਅੰਦਰ ਡੇਅਰੀਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਪਿਛਲੇ ਦਿਨੀਂ ਭਰੇ ਗਏ ਸਨ, ਜਿਨ੍ਹਾਂ 'ਚ ਮਿਲਾਵਟੀ ਤੱਤ ਨਾ ਖਾਣ ...

ਪੂਰੀ ਖ਼ਬਰ »

ਫ਼ਾਜ਼ਿਲਕਾ ਮੰਡੀ 'ਚ ਸ਼ੈਲਰ ਮਾਲਕਾਂ ਵਲੋਂ ਕੀਤੀ ਜਾ ਰਹੀ ਮਨਮਰਜ਼ੀ ਵਿਰੱੁਧ ਕਿਸਾਨਾਂ ਵਲੋਂ ਰੋਸ ਮਾਰਚ

ਫ਼ਾਜ਼ਿਲਕਾ, 15 ਅਕਤੂਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ 'ਚ ਪਿਛਲੇ 10-15 ਦਿਨਾਂ ਤੋਂ ਕਿਸਾਨਾਂ ਦੀ ਹੋ ਰਹੀ ਖੱਜਲ ਖ਼ੁਆਰੀ ਅਤੇ ਕਿਸਾਨਾਂ ਦੀ ਲੁੱਟ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਧਾਰਥ ਰਿਣਵਾ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਪੈਨਸ਼ਨਾਂ ਦੇ ਚੈੱਕ ਵੰਡੇ

ਗੋਲੂ ਕਾ ਮੋੜ, ਤਲਵੰਡੀ ਭਾਈ, 15 ਅਕਤੂਬਰ (ਸੁਰਿੰਦਰ ਸਿੰਘ ਲਾਡੀ, ਕੁਲਜਿੰਦਰ ਸਿੰਘ ਗਿੱਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਲਾਭਪਾਤਰੀਆਂ ਨੂੰ ਵੰਡੇ ਗਏ | ਸ਼ਹੀਦ ਊਧਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਗੋਲੂ ਕਾ ਮੋੜ ਵਿਖੇ ...

ਪੂਰੀ ਖ਼ਬਰ »

ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਜੇਤੂ ਅਮਨਦੀਪ ਦਾ ਗੱਟੀ ਰਾਜੋ ਕੇ ਸਕੂਲ 'ਚ ਸਨਮਾਨ

ਫ਼ਿਰੋਜ਼ਪੁਰ, 15 ਅਕਤੂਬਰ (ਤਪਿੰਦਰ ਸਿੰਘ)- ਮਿਹਨਤ, ਲਗਨ ਤੇ ਆਤਮ ਵਿਸ਼ਵਾਸ ਨਾਲ ਕੀਤੀ ਹਰ ਕੋਸ਼ਿਸ਼ ਨਾਲ ਸਫਲਤਾ ਕਦਮ ਚੁੰਮਦੀ ਹੈ, ਅਜਿਹਾ ਹੀ ਕ੍ਰਿਸ਼ਮਾ ਕਰ ਦਿਖਾਇਆ ਹਿੰਦ-ਪਾਕਿ ਸਰਹੱਦ 'ਤੇ ਬੇਹੱਦ ਪਿਛੜੇ ਇਲਾਕੇ ਦੇ ਪਿੰਡ ਭਾਨੇ ਵਾਲੇ ਦੇ ਨੌਜਵਾਨ ਅਮਨਦੀਪ ਸਿੰਘ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਜ਼ਿਲ੍ਹਾ ਪੱਧਰੀ ਸਮਾਗਮ

ਫ਼ਿਰੋਜ਼ਪੁਰ, 15 ਅਕਤੂਬਰ (ਤਪਿੰਦਰ ਸਿੰਘ)- ਰੋਟਰੀ ਕਲੱਬ-3090 ਦੇ ਗਵਰਨਰ ਵੀ. ਬੀ. ਦਿਕਸ਼ਿਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਵਲੋਂ ਡਿਸਟਿਕ ਗਵਰਨਰ ਵਿਜੇ ਅਰੋੜਾ, ਪ੍ਰਧਾਨ ਅਭਿਮਨਿਊ ਦਿਉੜਾ ਤੇ ਪਿ੍ੰਸੀਪਲ ਸਪਨਾ ਧਵਨ ਦੀ ਅਗਵਾਈ ...

ਪੂਰੀ ਖ਼ਬਰ »

ਸਾਦੇ ਹਾਸ਼ਮ ਦੀ ਫਿਰਨੀ 'ਤੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲਾ ਬਣਨਾ ਸ਼ੁਰੂ

ਕੁੱਲਗੜ੍ਹੀ, 15 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਨਜ਼ਦੀਕੀ ਪਿੰਡ ਸਾਦੇ ਹਾਸ਼ਮ ਵਿਖੇ ਹਲਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਤੇ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਉਪਰਾਲੇ ਸਦਕਾ ਚਲਾਏ ਵਿਕਾਸ ਕਾਰਜਾਂ ਤਹਿਤ ਪਿੰਡ ਦੀ ਫਿਰਨੀ 'ਤੇ ਜਗਦੀਸ਼ ...

ਪੂਰੀ ਖ਼ਬਰ »

ਐਮਬਰੋਜੀਅਲ ਸਕੂਲ ਦੇ ਦੋ ਵਿਦਿਆਰਥੀ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਚੁਣੇ

ਜ਼ੀਰਾ, 15 ਅਕਤੂਬਰ (ਜਗਤਾਰ ਸਿੰਘ ਮਨੇਸ)- ਐੱਸ.ਐੱਸ. ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਵਿਖੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਂ ਕਰਵਾਈਆਂ ਗਈਆਂ, ਜਿਸ 'ਚ ਵੱਖ-ਵੱਖ ਜ਼ਿਲ੍ਹਾ ਜ਼ਿਲਿ੍ਹਆਂ ਦੇ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ...

ਪੂਰੀ ਖ਼ਬਰ »

ਅਲਫੂ ਕੇ ਦੇ ਸਰਕਾਰੀ ਸਕੂਲ 'ਚੋਂ ਚੋਰਾਂ ਨੇ ਉਡਾਇਆ ਰਾਸ਼ਨ

ਮਮਦੋਟ, 15 ਅਕਤੂਬਰ (ਸੁਖਦੇਵ ਸਿੰਘ ਸੰਗਮ)- ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਗਰੋਹ ਇਹਨੀਂ ਦਿਨੀਂ ਸਰਗਰਮ ਨਜ਼ਰ ਆ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਨੂੰ ਕਾਬੂ ਕਰਨ ਵਿਚ ਨਾ-ਕਾਮਯਾਬ ਨਜ਼ਰ ਆ ਰਿਹਾ ਹੈ | ਦੱਸਣਯੋਗ ਹੈ ਕਿ ਬੀਤੀ ...

ਪੂਰੀ ਖ਼ਬਰ »

ਸਰਕਾਰ ਵਲੋਂ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਧੱਕਾ ਕਦੀ ਬਰਦਾਸ਼ਤ ਨਹੀਂ ਹੋਵੇਗਾ-ਹਰਪ੍ਰੀਤ ਸਿੰਘ ਮੋਹਰੇ ਵਾਲਾ

ਮਮਦੋਟ, 15 ਅਕਤੂਬਰ (ਸੁਖਦੇਵ ਸਿੰਘ ਸੰਗਮ)- ਸੂਬਾ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਪੂਰੀ ਲਗਨ ਤੇ ਮਿਹਨਤ ਕਰ ਰਹੇ ਐਸ.ਐਸ.ਏ. ਤੇ ਰਮਸਾ ਦੇ 8886 ਅਧਿਆਪਕਾਂ ਨੂੰ ਪੱਕਿਆਂ ਕਰਨ ਨੂੰ ਲੈ ਕੇ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਲਏ ਗਏ ਫ਼ੈਸਲੇ ਦੀ ਜਿੰਨੀ ਵੀ ...

ਪੂਰੀ ਖ਼ਬਰ »

ਬੇਰੁਜ਼ਗਾਰ ਸਿਹਤ ਵਰਕਰਾਂ ਵਲੋਂ 28 ਨੂੰ ਸਿਹਤ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ 'ਚ ਵਰਕਰਾਂ ਦੀ ਚਲ ਰਹੀ ਭਰਤੀ ਦੀਆਂ ਅਸਾਮੀਆਂ 'ਚ ਵਾਧਾ ਕਰਵਾਉਣ ਦੀ ਮੰਗ ਪੂਰੀ ਨਾ ਹੋਣ ਦੇ ਰੋਸ ਵਜੋਂ ਬੇਰੁਜ਼ਗਾਰ ਸਿਹਤ ਵਰਕਰ ਯੂਨੀਅਨ ਵਲੋਂ 28 ਅਕਤੂਬਰ ਨੂੰ ਪਟਿਆਲਾ ਵਿਖੇ ...

ਪੂਰੀ ਖ਼ਬਰ »

ਅਵਾਰਾ ਜਾਨਵਰਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਗੁਰੂਹਰਸਹਾਏ ਨਿਵਾਸੀ

ਗੁਰੂਹਰਸਹਾਏ, 15 ਅਕਤੂਬਰ (ਅਮਰਜੀਤ ਸਿੰਘ ਬਹਿਲ)- ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕਿ ਜਿੱਥੇ ਨੈਸ਼ਨਲ ਹਾਈ ਵੇਅ ਜੀ.ਟੀ. ਰੋਡ 'ਤੇ ਸਫ਼ਰ ਕਰਨ ਵਾਲਿਆਂ ਨੂੰ ਆਪਣੇ ਵਾਹਨ ਚਲਾਉਂਦੇ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਆਏ ਦਿਨ ਅਵਾਰਾ ...

ਪੂਰੀ ਖ਼ਬਰ »

ਚੈੱਕਾਂ ਬਾਬਤ ਲੋਕ ਅਦਾਲਤ ਅੱਜ - ਐਸ.ਕੇ. ਅਗਰਵਾਲ

ਫ਼ਿਰੋਜ਼ਪੁਰ, 15 ਅਕਤੂਬਰ (ਰਾਕੇਸ਼ ਚਾਵਲਾ)- ਚੈੱਕਾਂ ਬਾਬਤ ਦੋਹਾਂ ਧਿਰਾਂ ਦੇ ਰਾਜ਼ੀਨਾਮੇ ਨੂੰ ਲੈ ਕੇ ਜ਼ਿਲ੍ਹਾ ਕਚਹਿਰੀਆਂ 'ਚ ਵਿਸ਼ੇਸ਼ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸ੍ਰੀ ਐਸ.ਕੇ. ਅਗਰਵਾਲ ਨੇ ਦੱਸਿਆ ...

ਪੂਰੀ ਖ਼ਬਰ »

ਕੋਹੜ ਰੋਗ ਸਬੰਧੀ ਜਾਗਰੂਕਤਾ ਰੈਲੀ ਕੱਢੀ

ਗੁਰੂਹਰਸਹਾਏ, 15 ਅਕਤੂਬਰ (ਅਮਰਜੀਤ ਸਿੰਘ ਬਹਿਲ)- ਸਿਵਲ ਸਰਜਨ ਫ਼ਿਰੋਜ਼ਪੁਰ ਡਾ: ਸੁਰਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨੈਸ਼ਨਲ ਲੈਪੋਰਸੀ ਇਰੈਡੀਕੇਸ਼ਨ ਪ੍ਰੋਗਰਾਮ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ | ਡਾ: ਹੁਸਨਪਾਲ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ...

ਪੂਰੀ ਖ਼ਬਰ »

ਸਮੱਸਿਆਵਾਂ ਨੂੰ ਲੈ ਕੇ ਕੰਬਾਈਨ ਮਾਲਕਾਂ ਦੀ ਜ਼ੀਰਾ ਵਿਖੇ ਮੀਟਿੰਗ

ਜ਼ੀਰਾ, 15 ਅਕਤੂਬਰ (ਜਗਤਾਰ ਸਿੰਘ ਮਨੇਸ)- ਕੰਬਾਈਨ ਮਾਲਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕਰਨ ਲਈ ਤੇ ਇਨ੍ਹਾਂ ਦੇ ਹੱਲ ਵਾਸਤੇ ਅੱਜ ਇਲਾਕਾ ਜ਼ੀਰਾ ਦੇ ਕੰਬਾਈਨ ਮਾਲਕਾਂ ਦੀ ਇਕ ਵਿਸ਼ੇਸ਼ ਮੀਟਿੰਗ ਗਿੱਲ ਕੰਬਾਈਨ ਪਾਰਟਸ ...

ਪੂਰੀ ਖ਼ਬਰ »

ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਣ ਦੇ ਰੋਸ ਵਜੋਂ ਰਾਵਣ ਸੈਨਾ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਦੁਸਹਿਰੇ ਮੌਕੇ ਜਗ੍ਹਾ-ਜਗ੍ਹਾ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਸਾੜੇ ਜਾਂਦੇ ਪੁਤਲਿਆਂ ਨੂੰ ਗਲਤ ਕਰਾਰ ਦਿੰਦੇ ਹੋਏ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਰਾਵਣ ਸੈਨਾ ਪੰਜਾਬ ਤੇ ਅਕਾਲੀ ਦਲ ਅੰਮਿ੍ਤਸਰ ਦੇ ਝੰਡੇ ...

ਪੂਰੀ ਖ਼ਬਰ »

ਯੂਥ ਕਾਂਗਰਸ ਦੇ ਕੌਮੀ ਆਗੂਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਵਿੰਦਰ ਸਿੰਘ ਜੰਗ ਦਾ ਸਨਮਾਨ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਯੂਥ ਕਾਂਗਰਸ ਹਲਕਾ ਫ਼ਿਰੋਜ਼ਪੁਰ ਲੋਕ ਸਭਾ ਉਪ ਪ੍ਰਧਾਨ ਦਵਿੰਦਰ ਸਿੰਘ ਜੰਗ ਵਲੋਂ ਨਿਰਵਿਰੋਧ ਚੋਣ ਜਿੱਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਜਾਣ 'ਤੇ ਯੂਥ ਕਾਂਗਰਸ ਵਲੋਂ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਭਾਰਤ ਸਵੱਛ ਅਭਿਆਨ ਨੂੰ ਲੱਗਾ ਗ੍ਰਹਿਣ-ਦਾਣਾ ਮੰਡੀ ਮਖੂ 'ਚ ਬਣੇ ਪਖ਼ਾਨਿਆਂ 'ਚ ਸਫ਼ਾਈ ਦਾ ਬੁਰਾ ਹਾਲ

ਮਖੂ, 15 ਅਕਤੂਬਰ (ਵਰਿੰਦਰ ਮਨਚੰਦਾ)- ਦਾਣਾ ਮੰਡੀ ਮਖੂ 'ਚ ਜਦੋਂ ਵੀ ਕਣਕ ਜਾਂ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਝੱਟ ਮਾਰਕੀਟ ਕਮੇਟੀ ਦੇ ਅਧਿਕਾਰੀ ਬਿਆਨ ਦੇ ਦਿੰਦੇ ਹਨ ਕਿ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਤੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ, ਪਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪਿੰਡ ਪੀਰ ਇਸਮਾਇਲ ਖਾਂ ਦੀ ਇਕਾਈ ਦਾ ਐਲਾਨ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਵਾਉਣ ਅਤੇ ਹੱਕਾਂ ਅਧਿਕਾਰੀਆਂ ਦੀ ਪੂਰਤੀ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਦੇ ਮੰਤਵ ਤਹਿਤ ਜਥੇਬੰਦੀ ਦੇ ਵਿਸਥਾਰ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ...

ਪੂਰੀ ਖ਼ਬਰ »

ਕਿਸਾਨੀ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵਿਚਾਰਨ ਤੇ ਹੱਲ ਦੀ ਆਵਾਜ਼ ਬੁਲੰਦ ਕਰਨ ਵਾਸਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪ੍ਰਧਾਨ ਅਮਰੀਕ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ...

ਪੂਰੀ ਖ਼ਬਰ »

ਭੱਠਾ ਮਜ਼ਦੂਰ ਯੂਨੀਅਨ ਇੰਟਕ ਦੀ ਮੀਟਿੰਗ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਭੱਠਿਆਂ ਨੂੰ ਹਾਈ ਡਰਾਫ਼ਟ ਬਣਾਉਣ ਦੇ ਦਿੱਤੇ ਹੁਕਮਾਂ ਕਰ ਕੇ ਭੱਠੇ ਬੰਦ ਹੋਣ ਕਾਰਨ ਬੇਰੁਜ਼ਗਾਰੀ ਦੀ ਲੀਹੇ ਪਏ ਮਜ਼ਦੂਰਾਂ ਘਰੇ ਛਾਈ ਆਰਥਿਕ ਮੰਦੀ ਦੇ ਪਰਿਵਾਰਾਂ 'ਤੇ ਪੈ ਰਹੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 1 ਗਿ੍ਫ਼ਤਾਰ

ਜਲਾਲਾਬਾਦ, 15 ਅਕਤੂਬਰ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ 14 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਿਮ ਸਹਾਇਕ ਥਾਣੇਦਾਰ ਚੰਦਰ ਸ਼ੇਖਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਡੀ. ਸੀ. ਨੂੰ ਮੰਗ ਪੱਤਰ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਅੱਗ ਨਾ ਲਗਾਉਣ ਸਬੰਧੀ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਜਾਰੀ ਹੁਕਮਾਂ ਕਾਰਨ ਕਿਸਾਨਾਂ 'ਤੇ ਪੈ ਰਹੇ ਆਰਥਿਕ ਬੋਝ ਦਾ ਮਾਮਲਾ ਚੁੱਕਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ...

ਪੂਰੀ ਖ਼ਬਰ »

ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਖੋਸਾ ਦਲ ਸਿੰਘ ਤੋਂ ਤਲਵੰਡੀ ਭਾਈ ਸੰਪਰਕ ਸੜਕ ਦਾ ਨੀਂਹ ਪੱਥਰ ਰੱਖਿਆ

ਜ਼ੀਰਾ/ਮੱਲਾਂਵਾਲਾ, 15 ਅਕਤੂਬਰ (ਮਨਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਮਨੇਸ, ਗੁਰਦੇਵ ਸਿੰਘ)- ਪੇਂਡੂ ਖੇਤਰ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਦਿੱਤੇ ਜਾਣ ਲਈ ਸਰਕਾਰ ਵਲੋਂ ਜ਼ੀਰਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਖੋਸਾ ਦਲ ਸਿੰਘ ਵਾਲਾ ਤੋਂ ਤਲਵੰਡੀ ...

ਪੂਰੀ ਖ਼ਬਰ »

ਬੇਕਾਬੂ ਹੋਈ ਸਕਾਰਪੀਓ ਗੱਡੀ ਦਰੱਖ਼ਤਾਂ ਨਾਲ ਟਕਰਾਈ, ਚਾਲਕ ਵਾਲ-ਵਾਲ ਬਚਿਆ

ਤਲਵੰਡੀ ਭਾਈ, 15 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ-ਫ਼ਿਰੋਜ਼ਪੁਰ ਰੋਡ 'ਤੇ ਇਕ ਤੇਜ਼ ਰਫ਼ਤਾਰ ਸਕਾਰਪੀਓ ਦੇ ਬੇਕਾਬੂ ਹੋ ਕੇ ਦਰਖਤਾਂ ਨਾਲ ਟਕਰਾ ਜਾਣ ਦਾ ਸਮਾਚਾਰ ਹੈ, ਪ੍ਰੰਤੂ ਚੰਗੀ ਕਿਸਮਤ ਨਾਲ ਕਾਰ ਚਾਲਕ ਦਾ ਬਚਾਅ ਹੋ ਗਿਆ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਅੱਤਵਾਦ ਦੌਰਾਨ ਜਾਨ ਵਾਰਨ ਵਾਲੇ ਐਸ. ਪੀ. ਓ. ਸਤਪਾਲ ਸਿੰਘ ਦੇ ਪਰਿਵਾਰ ਦਾ ਸਨਮਾਨ

ਤਲਵੰਡੀ ਭਾਈ, 15 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਪੁਲਿਸ ਥਾਣਾ ਤਲਵੰਡੀ ਭਾਈ ਵਲੋਂ ਸਰਕਾਰੀ ਹਾਈ ਸਕੂਲ ਕੋਟ ਕਰੋੜ ਕਲਾਂ ਵਿਖੇ ਅੱਤਵਾਦ ਦੌਰਾਨ ਜਾਨ ਵਾਰਨ ਵਾਲੇ ਐਸ. ਪੀ. ਓ. ਸਤਪਾਲ ਸਿੰਘ ਦੀ ਯਾਦ 'ਚ ਸਮਾਗਮ ਕਰਵਾਇਆ ਗਿਆ, ਜਿਸ ਦੀ ਆਰੰਭਤਾ ਮੌਕੇ ਸਕੂਲ ਦੇ ਅਧਿਆਪਕ ...

ਪੂਰੀ ਖ਼ਬਰ »

ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਧਾਰਮਿਕ ਸਮਾਗਮ

ਫ਼ਿਰੋਜ਼ਪੁਰ, 15 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਕਰਵਾਏ ਗਏ ਧਾਰਮਿਕ ਸਮਾਗਮ 'ਚ ਭਜਨਾਂ ਦਾ ਗਾਇਣ ਕੀਤਾ ਗਿਆ | ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਸ਼ਸ਼ਿਸ਼ੇਖਰਾਨੰਦ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਫ਼ਿਰੋਜ਼ਪੁਰ, 15 ਅਕਤੂਬਰ (ਤਪਿੰਦਰ ਸਿੰਘ)- ਪੰਜਾਬ ਖੇਡ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪੱਧਰੀ ਅੰਡਰ-14 ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਏ | ਇਨ੍ਹਾਂ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ...

ਪੂਰੀ ਖ਼ਬਰ »

ਕਿੰਨੂ ਫ਼ਾਰਮਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਜਥੇਦਾਰ ਦਾਨੇਵਾਲੀਆ ਨੇ ਲਿਆ ਕਿੰਨੂ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ

ਅਬੋਹਰ, 15 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਕਿੰਨੂ ਮੰਡੀ 'ਚ ਕਿਸਾਨਾਂ ਦੀ ਭਾਅ ਵਿਚ ਹੁੰਦੀ ਲੁੱਟ ਦੇ ਮੱਦੇਨਜ਼ਰ ਅੱਜ ਕਿੰਨੂ ਫ਼ਾਰਮਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ ਵਲੋਂ ਮੰਡੀ ਵਿਚ ਆ ਕੇ ਕਿੰਨੂ ਦੀ ਖ਼ਰੀਦ ਦੇ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਵਿਖੇ ਕੁਇਜ਼ ਮੁਕਾਬਲੇ ਕਰਵਾਏ

ਲੱਖੋ ਕੇ ਬਹਿਰਾਮ, 15 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ 'ਪੜੋ੍ਹ ਪੰਜਾਬ, ਪੜ੍ਹਾਓ ਪੰਜਾਬ' ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਵਿਖੇ ਕੁਇਜ਼ ਮੁਕਾਬਲੇ ਕਰਵਾਏ ਗਏ | ਪਿੰ੍ਰਸੀਪਲ ਜਸਪਾਲ ਸਿੰਘ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਐਥਲੈਟਿਕ ਮੁਕਾਬਲਿਆਂ 'ਚ ਪੰਜਾਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਮੰਡੀ ਰੋੜਾਂਵਾਲੀ, 15 ਅਕਤੂਬਰ (ਮਨਜੀਤ ਸਿੰਘ ਬਰਾੜ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਅੰਡਰ 14 ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿਚ ਪੰਜਾਬ ਪਬਲਿਕ ਸਕੂਲ ਲੱਖੇਵਾਲਾ ਦੀ ਵਿਦਿਆਰਥਣ ਲਵਜੋਤ ਕੌਰ ਨੇ ਡਿਸਕਸ ਥਰੋਅ ਵਿਚੋਂ ਪਹਿਲਾ ਸਥਾਨ ਤੇ ...

ਪੂਰੀ ਖ਼ਬਰ »

ਕ੍ਰਿਸ਼ਨਾ ਐਲੋਵੀਰਾ ਤੇ ਲਾਲੀ ਵਲੋਂ ਰੋਜ਼ੀ ਜੋਸਨ ਦਾ ਸਨਮਾਨ

ਫ਼ਾਜ਼ਿਲਕਾ, 15 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਹੰਸ ਰਾਜ ਜੋਸਨ ਦੇ ਫ਼ਰਜ਼ੰਦ ਹਰਪ੍ਰੀਤ ਸਿੰਘ ਰੋਜ਼ੀ ਜੋਸਨ ਜਿਨ੍ਹਾਂ ਨੇ ਪਿਛਲੇ ਦਿਨੀਂ ਜਲਾਲਾਬਾਦ ਦੇ ਬਲਾਕ ਸੰਮਤੀ ਜ਼ੋਨ 25 ਤੋਂ ਕਾਂਗਰਸ ਦੀ ਟਿਕਟ 'ਤੇ ਸ਼ਾਨਦਾਰ ਜਿੱਤ ਪ੍ਰਾਪਤ ...

ਪੂਰੀ ਖ਼ਬਰ »

ਈ-ਨੈਮ ਰਾਹੀਂ ਨਰਮਾ ਵੇਚਣਾ ਬਣਾਇਆ ਜਾਵੇ ਯਕੀਨੀ-ਜੀ.ਪੀ.ਐ ਸ. ਰੰਧਾਵਾ

ਅਬੋਹਰ, ਫ਼ਾਜ਼ਿਲਕਾ 15 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ, ਅਮਰਜੀਤ ਸ਼ਰਮਾ)-ਪੰਜਾਬ ਮੰਡੀ ਬੋਰਡ ਦੇ ਜਨਰਲ ਮੈਨੇਜਰ ਸ੍ਰੀ ਜੀ. ਪੀ. ਐੱਸ. ਰੰਧਾਵਾ ਵਲੋਂ ਇੱਥੋਂ ਦੀ ਕਾਟਨ ਮੰਡੀ ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਇੱਥੇ ਚੱਲ ਰਹੀ ਨਰਮੇ ਦੀ ਖ਼ਰੀਦ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX