ਤਾਜਾ ਖ਼ਬਰਾਂ


ਸੰਤ ਬਾਬਾ ਪਾਲਾ ਸਿੰਘ ਮਹੇਰਨਾਂ ਕਲਾਂ ਵਾਲਿਆਂ ਨੂੰ ਭਾਵ ਭਿੰਨੀਆ ਸ਼ਰਧਾਂਜਲੀਆਂ
. . .  1 day ago
ਲੋਹਟਬੱਦੀ, 23 ਜਨਵਰੀ (ਕੁਲਵਿੰਦਰ ਸਿੰਘ ਡਾਂਗੋ)- ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦੁਆਰਾ ਸੰਤਪੁਰਾ ਸਾਹਿਬ ਪਿੰਡ ਮਹੇਰਨਾਂ ਕਲਾਂ ਦੇ ਸੰਚਾਲਕ ਸੰਤ ਬਾਬਾ ਪਾਲਾ ਸਿੰਘ ...
ਬੇਕਾਬੂ ਟੈਂਪੂ ਪਲਟਣ ਨਾਲ ਇਕ ਔਰਤ ਦੀ ਮੌਤ, 4 ਜ਼ਖ਼ਮੀ
. . .  1 day ago
ਤਰਨ ਤਾਰਨ/ਝਬਾਲ, 23 ਜਨਵਰੀ (ਹਰਿੰਦਰ ਸਿੰਘ, ਸੁਖਦੇਵ ਸਿੰਘ) -ਘੜਿਆਲਾਂ ਵਿਖੇ ਇਕ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਜਾ ਰਿਹਾ ਟੈਂਪੂ ਪਿੰਡ ਛਿਛਰੇਵਾਲ ਦੇ ਨਜ਼ਦੀਕ ਬੇਕਾਬੂ ਹੋ ਕੇ ...
ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਲੁਧਿਆਣਾ ,23 ਜਨਵਰੀ {ਪਰਮਿੰਦਰ ਸਿੰਘ ਅਹੂਜਾ}- ਸਥਾਨਕ ਜਵਾਹਰ ਨਗਰ ਵਿਚ ਅੱਜ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ...
ਚੇਨਈ ਏਅਰਪੋਰਟ ਤੋਂ 2.75 ਕਿੱਲੋ ਸੋਨਾ ਜ਼ਬਤ
. . .  1 day ago
ਸੋਨੀਆ ਤੇ ਪ੍ਰਿਅੰਕਾ ਵੱਲੋਂ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
. . .  1 day ago
ਅਮੇਠੀ, 23 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਰਾਤ ਭਰੇਥਾ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਕਲਪਨਾਥ ਕਸ਼ਯਪ ਅਤੇ ਮੋਨੂੰ ਯਾਦਵ ਦੇ ਪਰਿਵਾਰਕ ਮੈਂਬਰਾਂ ...
ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈਕੋਰਟ ਵੱਲੋਂ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਘ ਦੁਆਰਾ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ...
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  1 day ago
ਭੋਪਾਲ, 23 ਜਨਵਰੀ - ਮੱਧ ਪ੍ਰਦੇਸ਼ ਦੇ ਭਿੰਡ ਵਿਖੇ ਨੈਸ਼ਨਲ ਹਾਈਵੇ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ...
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  1 day ago
ਜੈਪੁਰ, 23 ਜਨਵਰੀ - ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਬੋਲਦਿਆਂ ਕਿਹਾ ਕਿ ਚਾਰ ਪੀੜੀਆਂ ਤੋਂ ਜੋ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ...
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  1 day ago
ਬੰਗਾ, 23 ਜਨਵਰੀ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖਟਕੜ ਕਲਾਂ ਵਿਖੇ ਪੰਜਾਬ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦਾ ਯੂਥ...
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਕੂਲ ਜਾ ਰਹੀ 10 ਸਾਲਾ ਬੱਚੀ ਨੂੰ ਰਸਤੇ 'ਚ ਰੋਕ ਕੇ ਉਸ ਦੇ ਨਸ਼ੀਲੇ ਪ੍ਰਭਾਵ ਵਾਲਾ ਟੀਕਾ ਲਗਾਉਣ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ...
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਜੰਮੂ, 23 ਜਨਵਰੀ - ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ ਅੱਜ ਐਨ.ਆਈ.ਏ. ਕੋਰਟ ਜੰਮੂ ਵਿਚ ਪੇਸ਼ ਕੀਤਾ ਗਿਆ। ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਤਿੰਨ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਉਥੇ ਹੀ, ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ...
ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਕੀਤੀ ਅਹਿਮ ਮੀਟਿੰਗ
. . .  1 day ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ...
ਕਪਿਲ ਸ਼ਰਮਾ ਦੁਬਈ 'ਚ ਖ਼ੁਸ਼ੀ ਭਰੇ ਅੰਦਾਜ਼ 'ਚ ਆਏ ਨਜ਼ਰ
. . .  1 day ago
ਜਲੰਧਰ, 23 ਜਨਵਰੀ - ਕਾਮੇਡੀ ਕਿੰਗ ਕਪਿਲ ਸ਼ਰਮਾ, ਭਾਰਤੀ ਸਿੰਘ ਆਪਣੇ ਸਾਥੀਆਂ ਸਮੇਤ ਇਕ ਸ਼ੋਅ ਲਈ ਦੁਬਈ ਪੁੱਜੇ। ਇਸ ਮੌਕੇ ਪੂਰੀ ਟੀਮ ਖ਼ੁਸ਼ੀ ਭਰੇ ਅੰਦਾਜ਼ ਵਿਚ ਨਜ਼ਰ...
ਯੂਨੀਵਰਸਿਟੀ ਦੀਆਂ ਕੰਟੀਨਾਂ 'ਚ ਵੱਧ ਕੀਮਤਾਂ 'ਤੇ ਵਿਦਿਆਰਥੀਆਂ ਵਲੋਂ ਸੰਘਰਸ਼ ਜਾਰੀ
. . .  1 day ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਪੰਜਾਬੀ ਯੂਨੀਵਰਸਿਟੀ ਦੇ ਵਿਚ ਕੱਲ੍ਹ ਤੋਂ ਚਲ ਰਿਹਾ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ ਵਿਦਿਆਰਥੀ ਇਸ ਮੰਗ 'ਤੇ ਅੜੇ ਹੋਏ ਹਨ ਕਿ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ 'ਤੇ ਰੇਟ/ਲਿਸਟ ਲਗਾਈ ਜਾਵੇ। ਵੱਧ ਰੇਟ ਲੈਣੇ ਬੰਦ...
ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
. . .  1 day ago
ਅੰਮ੍ਰਿਤਸਰ 23 ਜਨਵਰੀ (ਅ.ਬ) - ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ। ਭਾਈ ਢੱਡਰੀਆਂ...
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਪਹੁੰਚੇ ਸੁਖਬੀਰ ਬਾਦਲ
. . .  1 day ago
ਐਸ.ਵਾਈ.ਐਲ. 'ਤੇ ਸਰਬ ਦਲ ਬੈਠਕ ਇਤਿਹਾਸਕ - ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਮੌਕੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨਹੀਂ ਉਡਾਏ ਜਾ ਸਕਣਗੇ ਡਰੋਨ
. . .  1 day ago
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਡੀ.ਐਸ.ਪੀ ਅਤੁਲ ਸੋਨੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ
. . .  1 day ago
ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  1 day ago
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  1 day ago
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  1 day ago
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  1 day ago
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  1 day ago
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  1 day ago
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  1 day ago
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  1 day ago
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  1 day ago
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  1 day ago
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  1 day ago
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  1 day ago
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  1 day ago
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  1 day ago
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  1 day ago
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  1 day ago
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  1 day ago
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  1 day ago
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  1 day ago
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  1 day ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  1 day ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  1 day ago
ਅੱਜ ਦਾ ਵਿਚਾਰ
. . .  1 day ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  2 days ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  2 days ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  2 days ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  2 days ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  2 days ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  2 days ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਅੱਸੂ ਸੰਮਤ 550

ਸੰਪਾਦਕੀ

ਵਿਸ਼ਵ ਭੋਜਨ ਦਿਵਸ 'ਤੇ ਵਿਸ਼ੇਸ਼

ਅਨਾਜ ਉਤਪਾਦਨ ਵਿਚ ਸਵੈਨਿਰਭਰਤਾ ਦੇ ਬਾਵਜੂਦ ਭੁੱਖਮਰੀ ਦਾ ਸ਼ਿਕਾਰ ਹਨ ਲੋਕ

ਖੇਤੀ ਵਿਗਿਆਨ ਵਿਚ ਹੋਈ ਤਰੱਕੀ ਅਤੇ ਅਨਾਜ ਦੀ ਉਪਜ ਵਿਚ ਹੋਏ ਵਾਧੇ ਦੇ ਬਾਵਜੂਦ ਸੰਸਾਰ ਦੀ ਅੱਧੀ ਆਬਾਦੀ ਨੂੰ ਢਿੱਡ ਭਰ ਕੇ ਖਾਣਾ ਨਸੀਬ ਨਹੀਂ ਹੋ ਰਿਹਾ। ਸਾਡੇ ਆਪਣੇ ਦੇਸ਼ ਵਿਚ ਵੀ ਅਨਾਜ ਦੀ ਬਹੁਤਾਤ ਦੇ ਹੁੰਦਿਆਂ ਹੋਇਆਂ ਵੀ ਦੇਸ਼ ਦੀ ਅੱਧੀ ਵਸੋਂ ਕੁਪੋਸ਼ਣ ਦੀ ਸ਼ਿਕਾਰ ਹੈ। ਹੁਣੇ ਹੋਏ ਇਕ ਸਰਵੇਖਣ ਅਨੁਸਾਰ ਪੰਜਾਬ ਵਰਗੇ ਖੁਸ਼ਹਾਲ ਸੂਬੇ ਵਿਚ ਵੀ ਗਰਭਵਤੀ ਔਰਤਾਂ ਦੀ ਬਹੁਗਿਣਤੀ ਕੁਪੋਸ਼ਣ ਦੀ ਸ਼ਿਕਾਰ ਹੈ। ਇਹੋ ਸਥਿਤੀ ਸਾਰੇ ਦੇਸ਼ ਦੀ ਹੈ। ਇਸੇ ਕਰਕੇ ਦੇਸ਼ ਦੇ ਘੱਟੋ-ਘੱਟ ਅੱਧੇ ਬੱਚੇ ਜਨਮ ਸਮੇਂ ਕਮਜ਼ੋਰ ਜਨਮ ਲੈਂਦੇ ਹਨ। ਸੰਸਾਰ ਦੀ ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਸੰਯੁਕਤ ਰਾਸ਼ਟਰ ਵਲੋਂ 16 ਅਕਤੂਬਰ, 1945 ਨੂੰ ਆਪਣੀ ਇਕ ਸ਼ਾਖਾ ਭੋਜਨ ਅਤੇ ਖੇਤੀ ਸੰਸਥਾ ਦਾ ਗਠਨ ਕੀਤਾ ਗਿਆ। ਇਸ ਸੰਸਥਾ ਦਾ ਮੰਤਵ ਸੰਸਾਰ ਵਿਚੋਂ ਭੁੱਖਮਰੀ ਨੂੰ ਦੂਰ ਕਰਨਾ ਹੈ। ਭੁੱਖਮਰੀ ਵਿਰੁੱਧ ਮੁਹਿੰਮ ਹੋਰ ਮਜ਼ਬੂਤ ਕਰਨ ਲਈ ਸੰਯੁਕਤ ਰਾਸ਼ਟਰ ਨੇ ਆਪਣੇ 1/79 ਮਤੇ ਰਾਹੀਂ 1979 ਵਿਚ ਇਹ ਫ਼ੈਸਲਾ ਕੀਤਾ ਕਿ 16 ਅਕਤੂਬਰ ਦਾ ਦਿਨ ਵਿਸ਼ਵ ਭੋਜਨ ਦਿਵਸ ਦੇ ਰੂਪ ਵਿਚ ਮਨਾਇਆ ਜਾਵੇ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਅਜਿਹੇ ਯਤਨ ਕੀਤੇ ਜਾਣ, ਤਾਂ ਜੋ 2030 ਤੱਕ ਸਾਰੇ ਸੰਸਾਰ ਨੂੰ ਭੁੱਖਮਰੀ ਤੋਂ ਮੁਕਤ ਕੀਤਾ ਜਾ ਸਕੇ।
ਪਿਛਲੇ ਕੁਝ ਸਾਲਾਂ ਦੌਰਾਨ ਆਲਮੀ ਤਪਸ਼ ਵਿਚ ਹੋ ਰਹੇ ਵਾਧੇ ਕਾਰਨ ਖੇਤੀ ਉਤੇ ਪੈਣ ਵਾਲੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਵੀ ਯਤਨ ਕੀਤੇ ਜਾਣੇ ਜ਼ਰੂਰੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਵਿਚ ਖੇਤੀ ਉਪਜ ਵਿਚ ਵਾਧੇ, ਪੇਂਡੂ ਵਿਕਾਸ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਇਹ ਵੀ ਸੱਚ ਹੈ ਕਿ ਗਰੀਬ ਵਸੋਂ ਦੀ ਖਰੀਦ ਸ਼ਕਤੀ ਮਹਿੰਗਾਈ ਵਿਚ ਹੋ ਰਹੇ ਵਾਧੇ ਕਾਰਨ ਘਟ ਰਹੀ ਹੈ। ਇਸੇ ਕਰਕੇ ਲੱਖਾਂ ਟਨ ਸੁੱਕੇ ਦੁੱਧ ਦੇ ਭੰਡਾਰ ਭਰੇ ਪਏ ਹਨ ਅਤੇ ਸਬਜ਼ੀਆਂ ਦੀ ਕੀਮਤ ਵਿਚ ਕਈ ਵਰ੍ਹਿਆਂ ਤੋਂ ਖੜੋਤ ਹੈ। ਇਸ ਸਮੇਂ ਦੇਸ਼ ਵਿਚ ਕੋਈ 25 ਕਰੋੜ ਟਨ ਅਨਾਜ, 28 ਕਰੋੜ ਲਿਟਰ ਦੁੱਧ ਅਤੇ 245 ਮੀਟਰਿਕ ਟਨ ਫਲ ਤੇ ਸਬਜ਼ੀਆਂ ਪੈਦਾ ਹੁੰਦੀਆਂ ਹਨ। ਇਸ ਸਮੇਂ ਦੇਸ਼ ਦੀ ਆਬਾਦੀ 123 ਕਰੋੜ ਹੈ ਜਿਹੜੀ ਸੰਸਾਰ ਦੀ ਕੁੱਲ ਆਬਾਦੀ ਦਾ ਕੋਈ 18 ਪ੍ਰਤੀਸ਼ਤ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2025 ਤਕ ਇਹ ਆਬਾਦੀ ਕੋਈ 140 ਕਰੋੜ ਹੋ ਜਾਵੇਗੀ। ਜਿਹੜੀ ਚੀਨ ਦੀ ਆਬਾਦੀ ਤੋਂ ਵਧ ਜਾਵੇਗੀ। ਇੰਜ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਵਿਚ ਵਿਕਾਸ ਹੋਇਆ ਹੈ। ਵਧੀਆ ਸੜਕੀ ਮਾਰਗ ਬਣ ਰਹੇ ਹਨ, ਹਵਾਈ ਅੱਡਿਆਂ ਦੀ ਗਿਣਤੀ ਵਧ ਰਹੀ ਹੈ। ਚੰਨ ਤਾਰਿਆਂ ਨਾਲ ਗੱਲਾਂ ਕਰਨ ਲਈ ਵਿਗਿਆਨਕ ਖੋਜ ਹੋ ਰਹੀ ਹੈ, ਤੇ ਦੇਸ਼ ਕੋਲ ਸ਼ਕਤੀਸ਼ਾਲੀ ਫ਼ੌਜ ਹੈ ਪਰ ਇਹ ਵੀ ਸੱਚ ਹੈ ਕਿ ਕਿਸੇ ਦੇਸ਼ ਅਤੇ ਕੌਮ ਦਾ ਵਿਕਾਸ ਮਨੁੱਖੀ ਵਸੀਲਿਆਂ ਉੱਤੇ ਨਿਰਭਰ ਕਰਦਾ ਹੈ। ਸਾਡੇ ਕੋਲ ਮਨੁੱਖੀ ਵਸੀਲੇ ਬਹੁਤਾਤ ਵਿਚ ਹਨ ਪਰ ਉਹ ਵਿਕਸਤ ਨਹੀਂ ਹਨ। ਸੰਸਾਰ ਵਿਚ ਮਨੁੱਖੀ ਵਿਕਾਸ ਵਲੋਂ ਸਾਡੇ ਦੇਸ਼ ਦਾ ਸੌ ਦੇਸ਼ਾਂ ਤੋਂ ਵੀ ਪਿੱਛੇ ਨੰਬਰ ਆਉਂਦਾ ਹੈ। ਮਨੁੱਖੀ ਵਿਕਾਸ ਲਈ ਜ਼ਰੂਰੀ ਹੈ ਲੋਕਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਕੀਤੀ ਜਾਵੇ। ਰੋਟੀ, ਕੱਪੜਾ, ਮਕਾਨ, ਵਿੱਦਿਆ ਤੇ ਸਿਹਤ ਸਹੂਲਤਾਂ ਮੁਢਲੀਆਂ ਲੋੜਾਂ ਹਨ। ਇਹ ਮੰਨਣਾ ਪਵੇਗਾ ਕਿ ਇਸ ਸਮੇਂ ਦੇਸ਼ ਦੀ ਲਗਪਗ ਅੱਧੀ ਵਸੋਂ ਇਨ੍ਹਾਂ ਤੋਂ ਸੱਖਣੀ ਹੈ। ਜੇਕਰ ਦੇਸ਼ ਵਿਚੋਂ ਭੁੱਖਮਰੀ ਅਤੇ ਕੁਪੋਸ਼ਣ ਦੂਰ ਹੋ ਜਾਵੇਗਾ ਤਾਂ ਮਾਹਿਰਾਂ ਦਾ ਆਖਣਾ ਹੈ ਕਿ ਵਿਕਾਸ ਦਰ ਵਿਚ 16.5 ਫ਼ੀਸਦੀ ਵਾਧਾ ਹੋ ਜਾਵੇਗਾ। ਬੱਚਿਆਂ ਵਿਚੋਂ ਕੁਪੋਸ਼ਣ ਨੂੰ ਦੂਰ ਕੀਤਿਆਂ ਕੇਵਲ ਬਹੁਤ ਸਾਰੇ ਬੱਚਿਆਂ ਦੀ ਮੌਤ ਹੀ ਨਹੀਂ ਰੋਕੀ ਜਾ ਸਕੇਗੀ ਸਗੋਂ ਉਹ ਆਪਣੇ ਜੀਵਨ ਵਿਚ 46 ਫ਼ੀਸਦੀ ਵਧ ਕਮਾਈ ਕਰ ਸਕਣਗੇ। ਕੇਵਲ ਲੋਹੇ ਦੀ ਕਮੀ ਨੂੰ ਹੀ ਦੂਰ ਕਰਨ ਨਾਲ ਕੰਮਕਾਜੀ ਸ਼ਕਤੀ ਵਿਚ 20 ਫ਼ੀਸਦੀ ਵਾਧਾ ਹੋ ਜਾਂਦਾ ਹੈ।
ਜੇਕਰ ਸਾਡਾ ਦੇਸ਼ ਸੰਸਾਰ ਦੀ ਮਹਾਂਸ਼ਕਤੀ ਬਣਨਾ ਚਾਹੁੰਦਾ ਹੈ ਤਾਂ ਮਨੁੱਖੀ ਵਿਕਾਸ ਉਸ ਦੀ ਮੁੱਢਲੀ ਲੋੜ ਹੈ। ਸਾਡੇ ਕੋਲ ਮਨੁੱਖੀ ਸ਼ਕਤੀ ਦੀ ਬਹੁਤਾਤ ਹੈ। ਇਸ ਕਰਕੇ ਸਾਨੂੰ ਸਵੈ ਚਾਲਕ ਵੱਡੀਆਂ ਮਸ਼ੀਨਾਂ ਨਹੀਂ ਚਾਹੀਦੀਆਂ ਸਗੋਂ ਸਿੱਖਿਅਕ ਕਾਮੇ ਚਾਹੀਦੇ ਹਨ। ਜਦੋਂ ਲੋਕਾਂ ਨੂੰ ਪੂਰਾ ਰੁਜ਼ਗਾਰ ਮਿਲੇਗਾ ਤਾਂ ਉਨ੍ਹਾਂ ਦੀ ਖਰੀਦ ਸ਼ਕਤੀ ਵਿਚ ਵਾਧਾ ਹੋਵੇਗਾ ਤੇ ਉਹ ਸੰਪੂਰਨ ਭੋਜਨ ਪ੍ਰਾਪਤ ਕਰ ਸਕਣਗੇ। ਸੰਪੂਰਨ ਭੋਜਨ ਕੇਵਲ ਅਨਾਜ ਨਹੀਂ ਹੁੰਦਾ ਸਗੋਂ ਇਸ ਵਿਚ ਫਲ, ਸਬਜ਼ੀਆਂ, ਦਾਲਾਂ, ਦੁੱਧ ਵੀ ਸ਼ਾਮਿਲ ਹੋਣਾ ਜ਼ਰੂਰੀ ਹੈ। ਇਸ ਸਮੇਂ ਦੇਸ਼ ਦੂਹਰੀ ਮੁਸ਼ਕਿਲ ਵਿਚ ਘਿਰਿਆ ਹੋਇਆ ਹੈ। ਇਕ ਪਾਸੇ ਵਸੋਂ ਕੁਪੋਸ਼ਣ ਦਾ ਸ਼ਿਕਾਰ ਹੈ ਦੂਜੇ ਪਾਸੇ ਕਿਸਾਨ ਦੀ ਉਪਜ ਦਾ ਕੋਈ ਖਰੀਦਦਾਰ ਨਹੀਂ ਹੈ। ਦੇਸ਼ ਦੀ ਅੱਧੀ ਵਸੋਂ ਖੇਤੀ ਉਤੇ ਨਿਰਭਰ ਕਰਦੀ ਹੈ। ਉਹ ਗ਼ਰੀਬ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਉਪਜ ਦਾ ਪੂਰਾ ਮੁੱਲ ਨਹੀਂ ਮਿਲਦਾ। ਵਧਦੀ ਆਬਾਦੀ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਖੇਤੀ ਉਪਜ, ਦੁੱਧ ਤੇ ਸਬਜ਼ੀਆਂ ਦੀ ਉਪਜ ਵਿਚ ਵਾਧਾ ਕਰਨ ਦੀ ਲੋੜ ਹੈ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਸਾਡੇ ਕਿਸਾਨ ਵਿਗਿਆਨਕ ਢੰਗਾਂ ਨੂੰ ਅਪਣਾ ਕੇ ਖੇਤੀ ਕਰਨਗੇ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਕਿਸਾਨ ਦੀ ਉਪਜ ਦਾ ਪੂਰਾ ਮੁੱਲ ਪਵੇ।
ਪੰਜਾਬ ਦੀ ਸਾਰੀ ਧਰਤੀ ਸੇਂਜੂ ਹੈ ਅਤੇ ਇਥੇ ਸਾਰੇ ਛੇ ਦੇ ਛੇ ਮੌਸਮ ਆਉਂਦੇ ਹਨ। ਇਸ ਕਰਕੇ ਇਹ ਖਿੱਤਾ ਸਬਜ਼ੀਆਂ ਦੀ ਕਾਸ਼ਤ ਅਤੇ ਦੁਧਾਰੂ ਪਸ਼ੂਆਂ ਦੇ ਪਾਲਣ ਲਈ ਬਹੁਤ ਅਨੁਕੂਲ ਹੈ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਕਿਸਾਨ ਕਣਕ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਰਹੇ। ਇਸ ਦਾ ਇਹ ਮਤਲਬ ਨਹੀਂ ਕਿ ਉਹ ਇਸ ਨੂੰ ਛੱਡਣਾ ਨਹੀਂ ਚਾਹੁੰਦੇ ਪਰ ਉਹ ਮਜਬੂਰ ਹਨ ਕਿਉਂਕਿ ਜਦੋਂ ਉਹ ਹੋਰ ਕੁਝ ਪੈਦਾ ਕਰਦੇ ਹਨ ਤਾਂ ਮੰਡੀ ਦੀ ਮਾਰ ਪੈ ਜਾਂਦੀ ਹੈ। ਕਣਕ ਝੋਨੇ ਲਈ ਅਜਿਹਾ ਨਹੀਂ ਹੈ ਕਿਉਂਕਿ ਸਰਕਾਰ ਇਨ੍ਹਾਂ ਦੀ ਖਰੀਦ ਲਈ ਘੱਟੋ-ਘੱਟ ਮੁੱਲ ਨਿਸਚਿਤ ਕਰਦੀ ਹੈ ਅਤੇ ਲਗਪਗ ਸਾਰਾ ਅਨਾਜ ਇਸੇ ਕੀਮਤ ਉਤੇ ਖਰੀਦ ਲੈਂਦੀ ਹੈ। ਇੰਜ ਕਿਸਾਨ ਦੀ ਲੁੱਟ ਘੱਟ ਹੁੰਦੀ। ਪੰਜਾਬ ਦੀ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਇਸੇ ਕਾਰਨ ਖੇਤਾਂ ਵਿਚ ਕੰਮ ਬਹੁਤ ਘਟ ਗਿਆ ਹੈ। ਮਸ਼ੀਨਾਂ ਨਾਲ ਫਸਲ ਦੀ ਬਿਜਾਈ ਪਿੱਛੋਂ ਉਸ ਦੀ ਕਟਾਈ ਵੀ ਮਸ਼ੀਨਾਂ ਹੀ ਕਰਦੀਆਂ ਹਨ। ਖੇਤ ਮਜ਼ਦੂਰਾਂ ਲਈ ਵੀ ਕੰਮ ਘਟ ਗਿਆ ਹੈ ਇੰਜ ਉਨ੍ਹਾਂ ਦੀ ਗ਼ਰੀਬੀ ਵਿਚ ਵਾਧਾ ਹੋ ਰਿਹਾ ਹੈ। ਮਸ਼ੀਨੀ ਖੇਤੀ ਨੇ ਜਿਥੇ ਕਿਸਾਨਾਂ ਨੂੰ ਵਿਹਲਾ ਕਰ ਦਿੱਤਾ ਹੈ ਉਥੇ ਉਨ੍ਹਾਂ ਦੀ ਕਾਸ਼ਤ ਲਾਗਤ ਵਿਚ ਵਾਧਾ ਹੋਇਆ ਹੈ।
ਕਿਸਾਨਾਂ ਦੀ ਆਮਦਨ ਵਿਚ ਵਾਧੇ ਲਈ, ਉਨ੍ਹਾਂ ਦੀ ਵਿਹਲ ਦੂਰ ਕਰਨ ਲਈ ਅਤੇ ਲੋਕਾਂ ਨੂੰ ਸੰਤੁਲਿਤ ਭੋਜਨ ਦੇਣ ਲਈ ਖੇਤੀ ਵਿਚ ਮੋੜ ਦੀ ਲੋੜ ਹੈ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜੇਕਰ ਉਹ ਰੋਕੜੀ ਫ਼ਸਲਾਂ, ਸਬਜ਼ੀਆਂ ਅਤੇ ਪਸ਼ੂ ਪਾਲਣ ਵੱਲ ਧਿਆਨ ਦੇਣਗੇ। ਉਹ ਇਸ ਪਾਸੇ ਉਦੋਂ ਹੀ ਮੁੜਨਗੇ ਜਦੋਂ ਉਨ੍ਹਾਂ ਦੀ ਉਪਜ ਦੀ ਵਿਕਰੀ ਦਾ ਸੁਚੱਜਾ ਪ੍ਰਬੰਧ ਹੋਵੇਗਾ। ਸਰਕਾਰ ਨੂੰ ਇਨ੍ਹਾਂ ਦੇ ਵੀ ਘੱਟੋ-ਘੱਟ ਮੁੱਲ ਨਿਰਧਾਰਿਤ ਕਰਨੇ ਚਾਹੀਦੇ ਹਨ ਅਤੇ ਇਹ ਪ੍ਰਪੱਕ ਕੀਤਾ ਜਾਵੇ ਕਿ ਕਿਸਾਨ ਨੂੰ ਮਿੱਥੇ ਮੁੱਲ ਤੋਂ ਹੇਠਾਂ ਆਪਣੀ ਉਪਜ ਨੂੰ ਵੇਚਣ ਲਈ ਮਜਬੂਰ ਨਾ ਹੋਣਾ ਪਵੇ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਖੇਤੀ ਉਪਜ ਦੀ ਠੀਕ ਸਾਂਭ ਸੰਭਾਲ ਕੀਤੀ ਜਾਵੇ। ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਦੇ ਕਈ ਮਹਿਕਮੇ ਇਸ ਕੰਮ ਲਈ ਬਣਾਏ ਗਏ ਹਨ ਪਰ ਇਹ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਹਰੇ ਇਨਕਲਾਬ ਦੇ ਪੰਜਾਹ ਵਰ੍ਹੇ ਪੂਰੇ ਹੋ ਗਏ ਹਨ ਤੇ ਪੰਜਾਬ ਵਰਗੇ ਰਾਜ ਵਿਚ ਸਰਕਾਰ ਵਲੋਂ ਇਕ ਵੀ ਆਧੁਨਿਕ ਅਨਾਜ ਭੰਡਾਰ ਸਾਈਲੋ ਨਹੀਂ ਬਣਾਇਆ ਗਿਆ। ਨੀਲੇ ਅੰਬਰ ਹੇਠ ਪਏ ਅਨਾਜ ਨੂੰ ਬਾਰਸ਼ ਗਾਲ ਦਿੰਦੀ ਹੈ ਤੇ ਗੋਦਾਮਾਂ ਵਿਚ ਪਏ ਅਨਾਜ ਨੂੰ ਚੂਹੇ ਤੇ ਹੋਰ ਕੀੜੇ ਖਰਾਬ ਕਰ ਦਿੰਦੇ ਹਨ। ਇਸੇ ਤਰ੍ਹਾਂ ਫਲ ਅਤੇ ਸਬਜ਼ੀਆਂ ਦੇ ਭੰਡਾਰ ਲਈ ਠੰਢੇ ਘਰ ਨਹੀਂ ਹਨ ਤੇ ਨਾ ਹੀ ਠੰਢੇ ਵਾਹਨ ਹਨ ਜਿਨ੍ਹਾਂ ਰਾਹੀਂ ਉਪਜ ਨੂੰ ਦੂਰ ਦੁਰਾਡੇ ਲੈ ਕੇ ਜਾਇਆ ਜਾ ਸਕੇ। ਦੇਸ਼ ਵਿਚ ਅਨਾਜ ਹੀ ਨਹੀਂ ਸਗੋਂ ਫਲ ਅਤੇ ਸਬਜ਼ੀਆਂ ਵੀ ਵੱਡੀ ਮਾਤਰਾ ਵਿਚ ਖਰਾਬ ਹੁੰਦੀਆਂ ਹਨ। ਇਨ੍ਹਾਂ ਦੇ ਪਦਾਰਥੀਕਰਨ ਲਈ ਵੀ ਬਹੁਤੇ ਕਾਰਖਾਨੇ ਨਹੀਂ ਹਨ। ਜੇਕਰ ਪਿੰਡਾਂ ਦੇ ਲਾਗੇ ਅਜਿਹੇ ਕਾਰਖਾਨੇ ਲਗਾਏ ਜਾਣ ਤਾਂ ਕਿਸਾਨ ਨੂੰ ਕੇਵਲ ਉਨ੍ਹਾਂ ਦੀ ਉਪਜ ਦਾ ਵਾਜਬ ਮੁੱਲ ਹੀ ਨਹੀਂ ਮਿਲੇਗਾ ਸਗੋਂ ਕਾਰਖਾਨਿਆਂ ਵਿਚ ਵੀ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ ਗ਼ਰੀਬ ਵਸੋਂ ਲਈ ਵਧੀਆ ਵਿੱਦਿਆ ਅਤੇ ਸਿਹਤ ਸਹੂਲਤਾਂ ਦੀ ਵੀ ਲੋੜ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੀਆਂ ਪ੍ਰਾਪਤੀਆਂ ਉਤੇ ਮਾਣ ਕਰਨਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਵਸੋਂ ਦੀ ਬਹੁਗਿਣਤੀ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ, ਉਨ੍ਹਾਂ ਦੀ ਆਮਦਨ ਵਿਚ ਵਾਧੇ ਲਈ ਯਤਨ ਕੀਤੇ ਜਾਣ ਤਾਂ ਜੋ ਉਹ ਵੀ ਸੰਪੂਰਨ ਖੁਰਾਕ ਖਾ ਕੇ ਦੇਸ਼ ਦੇ ਵਿਕਾਸ ਵਿਚ ਆਪਣਾ ਵਧੀਆ ਯੋਗਦਾਨ ਪਾ ਸਕਣ।

 

ਮਾਂ ਬੋਲੀ ਦੀ ਕਿਹੜੀ ਸੇਵਾ ਕਰ ਰਹੇ ਹਨ ਇਹ ਕਲਾਕਾਰ?

ਸਵਾਲ ਜ਼ਿੰਮੇਵਾਰ ਬੰਦੇ ਨੂੰ ਹੁੰਦੇ ਹਨ, ਅਕਲੋਂ ਹੌਲੇ ਜਾਂ ਤਰਕ ਤੋਂ ਸੱਖਣੇ ਨੂੰ ਨਹੀਂ। ਪਰ ਜੇ ਜ਼ਿੰਮੇਵਾਰ ਬੰਦਾ ਉਜੱਡਤਾ ਵਾਲੀਆਂ ਗੱਲਾਂ ਕਰੇ, ਫਿਰ ਹੋਰ ਸਵਾਲ ਪੈਦਾ ਹੁੰਦਾ ਕਿ ਅਸਲ ਸਵਾਲ ਕੀਹਨੂੰ ਕੀਤਾ ਜਾਵੇ? ਗਾਇਕੀ ਤੇ ਗੀਤਕਾਰੀ ਨਾਲ ਜੁੜੇ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਕੀ 'ਮੀ ਟੂ' ਮੁਹਿੰਮ ਨਾਲ ਕੰਮ ਵਾਲੀਆਂ ਥਾਵਾਂ 'ਤੇ ਔਰਤ ਦੀ ਸੁਰੱਖਿਆ ਹੋ ਸਕੇਗੀ?

ਭਾਰਤ ਵਿਚ ਚੱਲ ਰਹੀ 'ਮੀ ਟੂ' ਮੁਹਿੰਮ ਨੇ ਇਸ ਸਮੇਂ ਸਾਡੇ ਸਮਾਜ ਦੀਆਂ ਮਰਦ ਪ੍ਰਧਾਨ ਪਰੰਪਰਾਵਾਂ ਨੂੰ ਹਿਲਾਇਆ ਹੋਇਆ ਹੈ। ਕੋਈ ਦਸ ਸਾਲ ਪਹਿਲਾਂ ਇਕ ਔਰਤ ਤਰਾਨਾ ਬਰਕ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਮਕਸਦ ਹੇਠਲੇ ਤਬਕੇ ਦੀਆਂ ਔਰਤਾਂ ਨੂੰ ਸਰੀਰਕ ...

ਪੂਰੀ ਖ਼ਬਰ »

ਪਰਾਲੀ ਦੇ ਨਿਪਟਾਰੇ ਲਈ ਹੋਣ ਸਮੂਹਿਕ ਯਤਨ

ਝੋਨੇ ਦੀ ਮੰਡੀਆਂ ਵਿਚ ਆਮਦ ਦੇ ਨਾਲ ਹੀ ਪਰਾਲੀ ਨੂੰ ਖੇਤਾਂ ਵਿਚ ਸਾਂਭਣ ਜਾਂ ਸਾੜਨ ਦੀ ਚਰਚਾ ਵੀ ਜ਼ੋਰਾਂ 'ਤੇ ਛਿੜ ਜਾਂਦੀ ਹੈ। ਪਿਛਲੇ ਦਿਨੀਂ ਬਰਨਾਲੇ ਵਿਚ ਇਕ ਮਹਾਂ ਕਿਸਾਨ ਰੈਲੀ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਪਰਾਲੀ ਨੂੰ ਸਾਂਭਣ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX