ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਜਿਉਂ ਹੀ ਨਗਰ ਨਿਗਮ ਮੋਗਾ ਹੋਂਦ 'ਚ ਆਇਆ ਹੈ ਰਾਜਨੀਤੀ ਦੀ ਭੇਟ ਚੜ੍ਹੇ ਸ਼ਹਿਰ ਮੋਗਾ ਦੇ ਵਿਕਾਸ ਨੂੰ ਅਜਿਹੀਆਂ ਬਰੇਕਾਂ ਲੱਗੀਆਂ ਕਿ ਵਿਕਾਸ ਦੀ ਗੱਡੀ ਅਜੇ ਤੱਕ ਵੀ ਚੱਲ ਨਹੀਂ ਸਕੀ | ਸਾਲ 2012 ਵਿਚ ਨਗਰ ਨਿਗਮ ਹੋਂਦ ਵਿਚ ਤਾਂ ਆ ਗਿਆ ਸੀ ਪਰੰਤੂ ਉਸ ਸਮੇਂ ਦੇ ਸਿਆਸੀ ਲੋਕਾਂ ਨੇ ਨਗਰ ਨਿਗਮ ਬਣਨ ਵਿਚ ਵੀ ਬਰੇਕਾਂ ਲਗਵਾਈਆਂ ਪਰੰਤੂ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ ਰੱਦ ਹੋਣ 'ਤੇ ਆਖ਼ਰ ਨਗਰ ਨਿਗਮ ਮੋਗਾ ਦੀਆਂ ਸਾਲ 2015 ਵਿਚ ਚੋਣਾਂ ਹੋ ਗਈਆਂ ਅਤੇ ਸ਼ਹਿਰ ਹੁਣ ਨਗਰ ਕੌਾਸਲ ਤੋਂ ਨਗਰ ਨਿਗਮ ਮੋਗਾ ਅਖਵਾਉਣ ਲੱਗ ਪਿਆ | ਨਗਰ ਨਿਗਮ ਬਣਦਿਆਂ ਹੀ ਜਿੱਥੇ ਲੋਕਾਂ ਨੇ ਲੱਡੂ ਵੰਡ ਕੇ ਖ਼ੁਸ਼ੀਆਂ ਮਨਾਈਆਂ ਸਨ ਕਿ ਹੁਣ ਨਗਰ ਨਿਗਮ ਦਾ ਬਜਟ ਵੀ ਸ਼ਹਿਰ ਦੇ ਵਿਕਾਸ ਲਈ ਦੁੱਗਣਾ ਹੋਵੇਗਾ ਤੇ ਨਿਯਮ ਅਤੇ ਵਿਧਾਨ ਮੁਤਾਬਿਕ ਸ਼ਹਿਰ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹੇਗਾ ਪਰ ਵਿਕਾਸ ਦੀਆਂ ਬੁਲੰਦੀਆਂ ਛੂਹਣ ਦੀ ਬਜਾਏ ਨਗਰ ਨਿਗਮ ਰਾਜਨੀਤੀ 'ਚ ਉਲਝ ਕੇ ਰਹਿ ਗਿਆ ਤੇ ਲੋਕਾਂ ਦੇ ਸਜਾਏ ਸੁਪਨੇ ਵੀ ਧਰੇ-ਧਰਾਏ ਰਹਿ ਗਏ | ਜੇਕਰ ਸ਼ਹਿਰ ਦੇ ਪੰਜਾਹ ਵਾਰਡਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਹ ਵਾਰਡ ਹੀ ਸਹੂਲਤਾਂ ਤੋਂ ਸੱਖਣੇ ਚੱਲੇ ਆ ਰਹੇ ਹਨ | ਟੁੱਟ ਚੁੱਕੀਆਂ ਸੜਕਾਂ, ਸੀਰਵੇਜ ਦਾ ਬੰਦ ਹੋਣਾ, ਸਟਰੀਟ ਲਾਈਟਾਂ ਦਾ ਨਾ ਚੱਲਣਾ, ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ-ਕਰਕਟ ਦੇ ਢੇਰ ਅਕਸਰ ਨਗਰ ਨਿਗਮ ਨੂੰ ਕੋਸਦੇ ਤੇ ਮੂੰਹ ਚਿੜਾਉਂਦੇ ਦੇਖੇ ਜਾ ਸਕਦੇ ਹਨ | ਨਗਰ ਨਿਗਮ ਬਣਨ ਤੋਂ ਬਾਅਦ ਸ਼ਹਿਰ ਦੀ ਹਾਲਤ ਐਨੀ ਕੁ ਬਦ ਤੋਂ ਬਦਤਰ ਬਣਈ ਪਈ ਹੈ ਕਿ ਲੋਕ ਹੁਣ ਇਹ ਆਖਣ ਲਈ ਮਜਬੂਰ ਹੋ ਗਏ ਹਨ ਕਿ ਇਸ ਤੋਂ ਚੰਗਾ ਸੀ ਕਿ ਨਗਰ ਨਿਗਮ ਮੋਗਾ ਦੀ ਜਗ੍ਹਾ ਮੋਗਾ ਸ਼ਹਿਰ ਨਗਰ ਕੌਾਸਲ ਹੀ ਹੁੰਦਾ ਕਿਉਂ ਕਿ ਉਸ ਸਮੇਂ ਵਿਕਾਸ ਦੇ ਕੰਮ ਤਾਂ ਹੋ ਹੀ ਰਹੇ ਸਨ | ਨਗਰ ਨਿਗਮ ਬਣਦਿਆਂ ਹੀ ਮੋਗਾ ਦੀ ਹੱਦ ਨਾਲ ਲੱਗਦੇ ਪਿੰਡ ਕੋਠੇ ਪੱਤੀ ਮੁਹੱਬਤ, ਦੁੱਨੇਕੇ, ਸੰਤ-ਨਗਰ ਅਤੇ ਲੰਢੇ ਕੇ ਵੀ ਨਗਰ ਨਿਗਮ ਅਧੀਨ ਆ ਗਏ ਸਨ ਅਤੇ ਇਨ੍ਹਾਂ ਪਿੰਡਾਂ ਦੇ ਵਾਸੀਆਂ ਦੀ ਖ਼ੁਸ਼ੀ ਵੀ ਝੱਲੀ ਨਹੀਂ ਸੀ ਜਾਂਦੀ ਕਿਉਂ ਕਿ ਉਨ੍ਹਾਂ ਨੂੰ ਆਸ ਸੀ ਕਿ ਉਨ੍ਹਾਂ ਦੇ ਪਿੰਡ ਨਗਰ ਨਿਗਮ ਅਧੀਨ ਆ ਗਏ ਹਨ ਅਤੇ ਹੁਣ ਪਿੰਡ-ਪਿੰਡ ਨਹੀਂ ਰਹਿਣਗੇ ਸਗੋਂ ਪਿੰਡਾਂ ਵਿਚ ਹੀ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਹੋਣਗੀਆਂ ਪਰੰਤੂ ਸ਼ਹਿਰ ਵਰਗੀਆਂ ਸਹੂਲਤਾਂ ਨੂੰ ਤਰਸਦੇ ਇਹ ਚਾਰ ਪਿੰਡਾਂ ਦੇ ਲੋਕ ਪੰਚਾਇਤੀ ਸਹੂਲਤਾਂ ਤੋਂ ਵੀ ਮੁਹਤਾਜ ਹੋ ਹੀ ਗਏ ਹਨ ਉਹ ਨਗਰ ਨਿਗਮ ਮੋਗਾ ਦੀਆਂ ਬੁਨਿਆਦੀ ਸਹੂਲਤਾਂ ਤੋਂ ਹੀ ਸੱਖਣੇ ਚੱਲੇ ਆ ਰਹੇ ਹਨ ਤੇ ਹਾਲਾਤ ਇਹ ਬਣੇ ਹੋਏ ਹਨ ਕਿ ਇਹ ਚਾਰੇ ਪਿੰਡ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਜੇਕਰ ਮੋਗਾ ਸ਼ਹਿਰ ਦੀ ਸੂਰਤ-ਏ-ਹਾਲ ਦੇਖਣੀ ਹੋਵੇ ਤਾਂ ਸਥਾਨਕ ਸ਼ਹਿਰ ਦੇ ਸੰਤ ਨਗਰ ਮੋਗਾ, ਅਜੀਤ ਨਗਰ ਮੋਗਾ, ਦੁੱਨੇਕੇ, ਕੋਠੇ ਪੱਤੀ ਮੁਹੱਬਤ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਉੱਥੇ ਹਾਲਤ ਕੀ ਹੈ.? | ਨਗਰ ਨਿਗਮ ਬਣਨ ਤੋਂ ਲੈ ਕੇ ਹੁਣ ਤੱਕ ਸਿਆਸੀ ਆਗੂਆਂ ਵਲੋਂ ਲਾਹਾ ਖੱਟਣ ਦੀ ਆੜ ਵਿਚ ਮੋਗਾ ਸ਼ਹਿਰ ਦਾ ਵਿਕਾਸ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ ਅਤੇ ਸਿਆਸੀ ਲੀਡਰਾਂ ਤੇ ਨਗਰ ਨਿਗਮ ਮੋਗਾ ਦੇ ਮੇਅਰ ਅਤੇ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਵਿਕਾਸ ਦੇ ਨਾਂਅ 'ਤੇ ਬੇਲੋੜੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜਿਸ 'ਤੇ ਸ਼ਹਿਰ ਨਿਵਾਸੀਆਂ ਵਿਚ ਨਿਰਾਸ਼ਾ ਦਾ ਆਲਮ ਬਰਕਰਾਰ ਹੈ |
ਨਿਹਾਲ ਸਿੰਘ ਵਾਲਾ, 16 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)-ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਮਰਨ ਵਰਤ 'ਤੇ ਪੱਕੇ ਮੋਰਚੇ ਉੱਪਰ ਪਟਿਆਲਾ ਵਿਖੇ ਬੈਠੇ ਸੂਬੇ ਦੇ ਅਧਿਆਪਕ ਆਗੂਆਂ ਦੇ ਹੱਕ 'ਚ ਸਾਂਝਾ ਅਧਿਆਪਕ ਮੋਰਚਾ ਨਿਹਾਲ ਸਿੰਘ ਵਾਲਾ ਦੇ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਪੰਜਾਬ ਰੋਡਵੇਜ਼ ਕਰਮਚਾਰੀ ਦਲ ਦੀ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਅੱਜ ਬੱਸ ਅੱਡਾ ਮੋਗਾ ਵਿਖੇ ਸਰਕਾਰ ਦੇ ਿਖ਼ਲਾਫ਼ 12 ਤੋਂ 2 ਵਜੇ ਤੱਕ ਦੋ ਘੰਟੇ ਲਈ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ | ਰੈਲੀ ਨੂੰ ...
ਬਾਘਾ ਪੁਰਾਣਾ, 16 ਅਕਤੂਬਰ (ਬਲਰਾਜ ਸਿੰਗਲਾ)-ਸਰਕਾਰ ਵਲੋਂ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਅਤੇ ਮੰਡੀ ਵਿਚ ਆ ਰਹੇ ਝੋਨੇ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਮੰਡੀ ਅਫ਼ਸਰ ਜਸਵੀਰ ਸਿੰਘ ਤੇ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਜਗਰੂਪ ਸਿੰਘ ਨੇ ਅੱਜ ਅਚਨਚੇਤੀ ਬਾਘਾ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਮੋਬਾਈਲ ਟਾਵਰਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ 2-2 ਸਾਲ ਕੈਦ ਅਤੇ 2-2 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਹੁਕਮ ਜਾਰੀ ਕੀਤੇ ਹਨ | ਜੁਰਮਾਨਾ ਨਾ ...
ਬੱਧਨੀ ਕਲਾਂ, 16 ਅਕਤੂਬਰ (ਨਿਰਮਲਜੀਤ ਸਿੰਘ ਧਾਲੀਵਾਲ)-ਅੱਜ ਵੱਡਾ ਗੁਰਦੁਆਰਾ ਸਾਹਿਬ ਬੱਧਨੀ ਕਲਾਂ ਵਿਖੇ ਪਰਾਲੀ ਸਾੜਨ ਦੇ ਮੁੱਦੇ 'ਤੇ ਕਿਸਾਨਾਂ ਦਾ ਇਕ ਭਰਵਾਂ ਇਕੱਠ ਹੋਇਆ | ਜਿਸ 'ਚ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਐਲਾਨ ਨੂੰ ਵਿਚਾਰਦਿਆਂ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ, ਜਸਪਾਲ ਸਿੰਘ ਬੱਬੀ)-ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ ਖ਼ਰੀਦ ਨਿਰਵਿਘਨ ਜਾਰੀ ਹੈ ਅਤੇ ਬੀਤੀ ਸ਼ਾਮ ਤੱਕ 19,605 ਮੀਟਿ੍ਕ ਟਨ ਝੋਨਾ ਮੰਡੀਆਂ 'ਚ ਪੁੱਜਾ ਹੈ | ਜਿਸ 'ਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 15,824 ਮੀਟਿ੍ਕ ਟਨ ਝੋਨੇ ਦੀ ...
ਬਾਘਾ ਪੁਰਾਣਾ, 16 ਅਕਤੂਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੇ ਬਾਜ਼ਾਰਾਂ ਦੀਆਂ ਸੜਕਾਂ ਦੁਆਲਿਓਾ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਅੱਜ ਸਥਾਨਕ ਨਗਰ ਕੌਾਸਲ ਵਲੋਂ ਪੁਲਿਸ ਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਹੇਠ ਆਰੰਭ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਦੇ 7ਵੀਂ ਜਮਾਤ ਦੇ ਵਿਦਿਆਰਥੀ ਅਮਰਵੀਰ ਸਿੰਘ ਨੇ ਇੰਟਰ ਸਕੂਲ ਕੈਰਮ ਮੁਕਾਬਲੇ ਵਿਚ ਪਹਿਲਾ ਸਥਾਨ ਜਦਕਿ ਇਸ ਸਕੂਲ ਦੀ 6ਵੀਂ ਕਲਾਸ ਦੀ ਵਿਦਿਆਰਥਣ ਰੀਤੀ ਨੇ ਦੂਜਾ ਸਥਾਨ ਹਾਸਲ ਕੀਤਾ | ਇੰਟਰ ਸਕੂਲ ...
ਬਾਘਾ ਪੁਰਾਣਾ, 16 ਅਕਤੂਬਰ (ਬਲਰਾਜ ਸਿੰਗਲਾ)-ਮੈਕਰੋ ਗਲੋਬਲ ਮੋਗਾ ਦੀ ਬਰਾਂਚ ਬਾਘਾ ਪੁਰਾਣਾ ਪਿਛਲੇ ਲੰਬੇ ਸਮੇਂ ਤੋਂ ਆਈਲਟਸ 'ਚ ਵਿਦਿਆਰਥੀਆਂ ਨੰੂ ਵੱਧ ਬੈਂਡ ਪ੍ਰਾਪਤ ਕਰਵਾਉਣ 'ਚ ਮਦਦਗਾਰ ਸਾਬਤ ਹੋ ਰਹੀ ਹੈ | ਪਿਛਲੇ ਦਿਨੀਂ ਆਏ ਸ਼ਾਨਦਾਰ ਨਤੀਜਿਆਂ ਵਿਚ ...
ਸਮਾਲਸਰ, 16 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਜਗਦੀਸ਼ ਸਿੰਘ ਰਾਹੀ ਦੀ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਦੀ ਕੌਮੀ ਸੇਵਾ ਯੋਜਨਾ ਇਕਾਈ ਵਲੋਂ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਇਮੀਗ੍ਰੇਸ਼ਨ ਸੰਸਥਾ ਚੈਲੇਂਜਰ ਇਮੀਗ੍ਰੇਸ਼ਨ ਜੋ ਕਿ ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਵਲੋਂ ਰਾਮ ਸਿੰਘ ਭਾਰਦਵਾਜ ਨਿਵਾਸੀ ਕੋਕਰੀ ਕਲਾਂ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ | ਸੰਸਥਾ ਦੇ ...
ਨਿਹਾਲ ਸਿੰਘ ਵਾਲਾ, 16 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਉੱਘੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਤੇ ਮਾਲਵਾ ਬ੍ਰਦਰਜ਼ ਯੂ.ਐਸ.ਏ. ਦੇ ਪ੍ਰਧਾਨ ਕਰਮਜੀਤ ਸਿੰਘ ਸੈਦੋਕੇ ਵਲੋਂ ਵੱਖ-ਵੱਖ ਧਾਰਮਿਕ ਸਥਾਨਾਂ ਲਈ ਸ਼ੁਰੂ ਕੀਤੀ ਗਈ ਹਰ ਐਤਵਾਰ ਮੁਫ਼ਤ ਯਾਤਰਾ ਦੀ ਹਲਕੇ 'ਚੋਂ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਏਾਜਲਸ ਇੰਟਰਨੈਸ਼ਨਲ ਮੋਗਾ ਵਲੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਪੜ੍ਹਨ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹ ਰਹੇ ਹਨ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ...
ਫ਼ਤਿਹਗੜ ਪੰਜਤੂਰ, 16 ਅਕਤੂਬਰ (ਜਸਵਿੰਦਰ ਸਿੰਘ)-ਝੋਨੇ ਦੇ ਸ਼ੁਰੂ ਹੋਏ ਸੀਜ਼ਨ ਨੂੰ ਕਰੀਬ ਇਕ ਹਫ਼ਤਾ ਹੋ ਚੱਲਿਆ ਹੈ ਅਤੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਵਲੋਂ ਵੱਖ-ਵੱਖ ਮੰਡੀਆਂ 'ਚ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ ਹੈ | ਜਿਸ ਦੇ ਸਬੰਧ ਵਿਚ ਅੱਜ ਹਲਕਾ ...
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮੋਗਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਗੁਲਜ਼ਾਰ ਸਿੰਘ ਘੱਲ ਕਲਾਂ ਜਨਰਲ ਸਕੱਤਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਕਿਸਾਨ ਸਮੱਸਿਆ ਸਬੰਧੀ ਸੰਦੀਪ ਹੰਸ ...
ਧਰਮਕੋਟ, 16 ਅਕਤੂਬਰ (ਹਰਮਨਦੀਪ ਸਿੰਘ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਕਮ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ 074 ਧਰਮਕੋਟ ਦੇ ਹੁਕਮਾਂ 'ਤੇ ਤਹਿਸੀਲਦਾਰ ਪਵਨ ਕੁਮਾਰ ਨੈਬ ਤਹਿਸੀਲਦਾਰ ਮਨਜਿੰਦਰ ਸਿੰਘ ਅਤੇ ਨੋਡਲ ਅਫ਼ਸਰ ...
ਨਿਹਾਲ ਸਿੰਘ ਵਾਲਾ, 16 ਅਕਤੂਬਰ (ਜਗਸੀਰ ਸਿੰਘ ਲੁਹਾਰਾ)-ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਮੀਟਿੰਗ ਮੰਚ ਦੇ ਪ੍ਰਧਾਨ ਜਸਵੰਤ ਸਿੰਘ ਰਾਊਕੇ ਦੀ ਪ੍ਰਧਾਨਗੀ ਹੇਠ ਕਮਲਾ ਨਹਿਰੂ ਗਰਲਜ਼ ਸਕੂਲ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਹੋਈ | ਜਿਸ 'ਚ ਸਾਹਿਤਕਾਰ ...
ਨਿਹਾਲ ਸਿੰਘ ਵਾਲਾ, 16 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਲ ਇੰਡੀਆ ਦੇ ਸੱਦੇ 'ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਜ਼ਿਲ੍ਹਾ ਪ੍ਰਧਾਨ ਮਹਿੰਦਰਪਾਲ ਕੌਰ ਪੱਤੋ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ਿਲ੍ਹਾ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਮਾਊਾਟ ਲਿਟਰਾ ਜੀ ਸਕੂਲ ਮੋਗਾ ਵਲੋਂ ਜੂਨੀਅਰ ਜੀਨੀਅਸ ਨਾਂਅ ਦਾ ਸਕਾਲਰਸ਼ਿਪ ਟੈਸਟ 4 ਨਵੰਬਰ ਨੂੰ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਪੂਰੇ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਦੇ ਪਿੰਡ ਡਗਰੂ ਵਿਖੇ ਸਿੱਖ ਨੌਜਵਾਨਾਂ ਵਲੋਂ ਬਣਾਈ ਖ਼ਾਲਸਾ ਸੇਵਾ ਕਲੱਬ ਡਗਰੂ ਦੇ ਉੱਦਮੀ ਨੌਜਵਾਨਾਂ ਵਿਚ ਕਲੱਬ ਦੇ ਪ੍ਰਧਾਨ ਸਤਪਾਲ ਸਿੰਘ, ਵਿਕਰਮ ਸਿੰਘ, ਸੰਦੀਪ ਸਿੰਘ, ਰਣਦੀਪ ਸਿੰਘ, ਹਰਜੀਤ ਸਿੰਘ, ਗੁਰਮੀਤ ...
ਸਮਾਲਸਰ, 16 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਬੀਤੇ ਦਿਨੀਂ ਹੋਈਆਂ ਜ਼ਿਲ੍ਹਾ ਪੱਧਰੀ ਟਰਾਇਲ ਖੇਡਾਂ 'ਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਦੀ ਰੱਸਾਕਸ਼ੀ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਦੇ ਅੰਦਰ 30ਵਾਂ ਦੰਦਾਂ ਦਾ ਜਾਗਰੂਕਤਾ ਪੰਦ੍ਹਰਵਾੜਾ ਤਹਿਤ ਐਸ. ਐਫ. ਸੀ. ਨਰਸਿੰਗ ਕਾਲਜ ਦੇ ਵਿਚ ਸਿਹਤ ਵਿਭਾਗ ਦੇ ਮੀਡੀਆ ਵਿੰਗ ਵਲੋਂ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਪਿੰ੍ਰਸੀਪਲ ਸੰਦੀਪ ਕੌਰ ਨੇ ਆਏ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਬਲੂਮਿੰਗ ਬਡਜ਼ ਸਕੂਲ 'ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਚੇਅਰਮੈਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ 'ਵਰਲਡ ਸਟੂਡੈਂਟਸ ਡੇਅ' ਮਨਾਉਂਦਿਆਂ ਹੋਇਆ ਦੇਸ਼ ਦੇ 11ਵੇਂ ਰਾਸ਼ਟਰਪਤੀ ਡਾ. ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਇੱਥੋਂ ਥੋੜ੍ਹੀ ਦੂਰ ਪਿੰਡ ਡਰੋਲੀ ਭਾਈ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਦੇ ਸਬੰਧ 'ਚ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਵਿਸ਼ੇਸ਼ ਤੌਰ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਮਾਤਾ ਪ੍ਰਕਾਸ਼ ਕੌਰ ਮੋਗਾ ਬਲਖੰਡੀ ਪਤਨੀ ਸਵ. ਜਥੇ. ਦਰਸ਼ਨ ਸਿੰਘ ਖੋਸਾ ਦੀ ਬੇਵਕਤੀ ਮੌਤ 'ਤੇ ਅੱਜ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸੁਖਜਿੰਦਰ ਸਿੰਘ ਬਲਖੰਡੀ, ...
ਧਰਮਕੋਟ, 16 ਅਕਤੂਬਰ (ਪਰਮਜੀਤ ਸਿੰਘ)-ਕਿਸਾਨਾਂ ਨੂੰ ਮੰਡੀਆਂ 'ਚ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦ ਕੀਤਾ ਜਾਵੇਗਾ | ਇਹ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਸੁਖਜੀਤ ਸਿੰਘ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਨੈਸਲੇ ਫ਼ੈਕਟਰੀ ਦੇ ਅੱਗੇ ਬੀਤੇ 17 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਜ਼ਦੂਰ ਹੜਤਾਲ 'ਤੇ ਬੈਠੇ ਸਨ ਅਤੇ ਇਸ ਦੇ ਨਾਲ ਸ੍ਰੀ ਕ੍ਰਿਸ਼ਨਾ ਮੈਨ ਪਾਵਰ ਦੇ ਠੇਕੇਦਾਰ ਰਮੇਸ਼ ਯਾਦਵ ਵਲੋਂ ਠੇਕਾ ਆਧਾਰ ਕੱਢੇ ਗਏ 5 ਮਜ਼ਦੂਰ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਮੈਕਰੋ ਗਲੋਬਲ ਜੋ ਆਪਣੀ ਕਾਰਗੁਜ਼ਾਰੀ ਸਦਕਾ ਆਈਲਟਸ ਦੇ ਨਾਲ ਨਾਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਉੱਥੇ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਸਵਾਰ ਚੁੱਕੀ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ, ਜਸਪਾਲ ਸਿੰਘ ਬੱਬੀ)-ਭਗਵਾਨ ਵਾਲਮੀਕਿ ਨੇ ਆਪਣੀ ਮਹਾਨ ਰਚਨਾ ਰਮਾਇਣ ਨਾਲ ਬਦੀ 'ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸਾਨੂੰ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਪੇ੍ਰਰਨਾ ਮਿਲਦੀ ...
ਬਾਘਾ ਪੁਰਾਣਾ, 16 ਅਕਤੂਬਰ (ਬਲਰਾਜ ਸਿੰਗਲਾ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਡਵੀਜ਼ਨ ਬਾਘਾ ਪੁਰਾਣਾ ਦੀ ਮੀਟਿੰਗ ਡਵੀਜ਼ਨ ਪ੍ਰਧਾਨ ਜਸਵੀਰ ਸਿੰਘ ਆਲਮਵਾਲਾ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਮੀਟਿੰਗ 'ਚ ਸਬ-ਡਵੀਜ਼ਨ ਸਮਾਧ ਭਾਈ ਵਿਖੇ ਤਾਇਨਾਤ ਐਸ.ਡੀ.ਓ. ਵਲੋਂ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਅਧੀਨ ਸੈਮੀਨਾਰ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣ ਨਵਰੀਤ ਕੌਰ ਨੇ ਬੇਟੀ ਨੂੰ ਬੋਝ ਨਾ ਸਮਝੋ ਬਾਰੇ ਬਹੁਤ ...
ਸਮਾਧ ਭਾਈ, 16 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਡਾ. ਕਲਾਮ ਇੰਟਰਨੈਸ਼ਨਲ ਸਕੂਲ ਮਾਣੂੰਕੇ 'ਚ ਅਧਿਆਪਕ ਤੇ ਮਾਪਿਆਂ ਮਿਲਣੀ ਦੌਰਾਨ ਬੱਚਿਆਂ ਦੇ ਬੋਧਿਕ ਵਿਕਾਸ ਲਈ ਜਾਗਰੂਕ ਕੈਂਪ ਲਾਇਆ ਗਿਆ | ਇਸ ਸਮੇਂ ਪਿ੍ੰਸੀਪਲ ਪਰਮਿੰਦਰ ਕੌਰ ਨੇ ਦੱਸਿਆ ਕਿ ਅਧਿਆਪਕ ਅਤੇ ਮਾਪੇ ...
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਮਕਾਨ ਉਸਾਰੀ ਵਰਕਰਜ਼ ਯੂਨੀਅਨ ਮੋਗਾ ਦੀ ਮੀਟਿੰਗ ਪ੍ਰਧਾਨ ਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਮੁਕੰਦ ਸਿੰਘ ਠੇਕੇਦਾਰ ਸਰਵਿਸ ਸਟੇਸ਼ਨ ਬਾਈਪਾਸ ਰੋਡ ਮੋਗਾ ਵਿਖੇ ਹੋਈ | ਇਸ ਮੌਕੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਵਿਸ਼ਵਕਰਮਾ ...
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਮਨਰੇਗਾ ਮਜ਼ਦੂਰ ਭਲਾਈ ਮੋਰਚਾ ਇੰਟਕ ਦੇ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਇੰਟਕ ਪ੍ਰਧਾਨ ਐਡਵੋਕੇਟ ਵਿਜੇ ਧੀਰ ਦੀ ਅਗਵਾਈ ਹੇਠ ਪਿੰਡ ਰੱਤੀਆਂ ਵਿਖੇ ਹੋਈ | ਇਸ ਮੌਕੇ ਨਗਿੰਦਰ ਸਿੰਘ ਰਾਜਪੂਤ ਨੂੰ ਮਨਰੇਗਾ ਮਜ਼ਦੂਰ ਭਲਾਈ ...
ਫ਼ਤਿਹਗੜ੍ਹ ਪੰਜਤੂਰ, 16 ਅਕਤੂਬਰ (ਜਸਵਿੰਦਰ ਸਿੰਘ)-ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਅਸ਼ੀਰਵਾਦ ਸਦਕਾ ਨਗਰ ਪੰਚਾਇਤ ਫ਼ਤਿਹਗੜ੍ਹ ਪੰਜਤੂਰ ਵਲੋਂ ਨਗਰ ਦੇ ਅੰਦਰ ਗਲੀਆਂ ਨਾਲੀਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਨਗਰ ਪ੍ਰਧਾਨ ਅਤੇ ਯੂਥ ...
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ/ਗੁਰਤੇਜ ਸਿੰਘ)-ਵਿਸ਼ਵਕਰਮਾ ਭਵਨ ਮੋਗਾ ਵਿਖੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਮੋਗਾ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਜੰਡੂ ਦੀ ਅਗਵਾਈ ਹੇਠ ਹੋਈ | ਜਿਸ ਵਿਚ ਉਨ੍ਹਾਂ ਦੱਸਿਆ ਕਿ ਸ਼ਿਲਪ ਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ)-ਅੱਜ ਜਮਹੂਰੀ ਅਧਿਕਾਰ ਸਭਾ ਇਕਾਈ ਮੋਗਾ ਦੇ ਸੱਦੇ 'ਤੇ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਹੋਈ | ਜਿਸ 'ਚ ਮੁੱਖ ਤੌਰ 'ਤੇ ਤਿੰਨ ਮੁੱਦਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ ਜਿੰਨਾ 'ਚ ਪੰਜਾਬ ਸਰਕਾਰ ਵਲੋਂ ਧਾਰਮਿਕ ...
ਕਿਸ਼ਨਪੁਰਾ ਕਲਾਂ, 16 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ ਗਿਆ | ਪਿ੍ੰਸੀਪਲ ਅਨੀਤਾ ਕੁਮਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸਕੂਲ ਦਾ ਨਾਂਅ ਵੀ ਇਸ ...
ਮੋਗਾ, 16 ਅਕਤੂਬਰ (ਗੁਰਤੇਜ ਸਿੰਘ/ਜਸਪਾਲ ਸਿੰਘ ਬੱਬੀ)-ਇਲੈਕਟਰੋ ਹੋਮਿਉਪੈਥੀ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ: 404 ਪੰਜਾਬ ਦੀ ਮਹੀਨਾਵਾਰ ਮੀਟਿੰਗ ਅੱਜ ਸਮਰਾਟ ਹੋਟਲ ਜੀ. ਟੀ ਰੋਡ ਮੋਗਾ 'ਚ ਡਾਕਟਰ ਜਸਵਿੰਦਰ ਸਿੰਘ ਸਮਾਧ ਭਾਈ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ...
ਬਾਘਾ ਪੁਰਾਣਾ, 16 ਅਕਤੂਬਰ (ਬਲਰਾਜ ਸਿੰਗਲਾ)-ਮੋਗਾ ਜ਼ਿਲ੍ਹਾ ਹੀ ਨਹੀਂ ਪੂਰੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਤੇ ਵਰਕਰ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪੂਰੇ ਚਟਾਨ ਵਾਂਗ ਖੜ੍ਹੇ ...
ਬਾਘਾ ਪੁਰਾਣਾ, 16 ਅਕਤੂਬਰ (ਬਲਰਾਜ ਸਿੰਗਲਾ)-ਨਾਮਵਰ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਅਤੇ ਇਮੀਗਰੇਸ਼ਨ ਦੇ ਐਮ.ਡੀ ਨਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸੰਸਥਾ ਦੇ ਵਿਦਿਆਰਥੀ ਬਲਦੇਵ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਸਮਾਲਸਰ ਨੇ ਬਹੁਤ ਹੀ ਘੱਟ ਸਮੇਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX