ਤਾਜਾ ਖ਼ਬਰਾਂ


ਕੋਲਕਾਤਾ ਪਿੰਕ ਟੈਸਟ ਮੈਚ : ਬੰਗਲਾਦੇਸ਼ ਦੇ 4 ਖਿਡਾਰੀ ਹੋ ਚੁੱਕੇ ਹਨ ਆਊਟ, ਸਕੋਰ 38
. . .  7 minutes ago
ਗੁਆਂਢੀ ਵੱਲੋਂ ਜਬਰ ਜਨਾਹ ਕਰਨ ਮਗਰੋਂ ਨਾਬਾਲਗ ਨੂੰ ਲਗਾਈ ਅੱਗ
. . .  11 minutes ago
ਸੰਭਲ, 22 ਨਵੰਬਰ - ਉਤਰ ਪ੍ਰਦੇਸ਼ ਸਥਿਤ ਸੰਭਲ ਜ਼ਿਲ੍ਹੇ ਵਿਚ ਇਕ ਦਰਦਨਾਕ ਵਾਰਦਾਤ 'ਚ ਇਕ ਗੁਆਂਢੀ ਵੱਲੋਂ 16 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਮਗਰੋਂ ਉਸ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਸੜਨ ਕਾਰਨ ਲੜਕੀ ਦੀ ਹਾਲਤ...
ਪਿੰਕ ਟੈੱਸਟ ਮੈਚ : ਬੰਗਲਾਦੇਸ਼ ਦੀ ਬੇਹੱਦ ਖ਼ਰਾਬ ਸ਼ੁਰੂਆਤ, 17 ਦੌੜਾਂ 'ਤੇ 3 ਖਿਡਾਰੀ ਆਊਟ
. . .  27 minutes ago
ਪਿੰਕ ਬਾਲ ਟੈਸਟ ਮੈਚ : ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ, ਸਕੋਰ 17/1
. . .  37 minutes ago
ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਕੀਤਾ ਵੱਡਾ ਐਲਾਨ
. . .  56 minutes ago
ਨਵੀਂ ਦਿੱਲੀ, 22 ਨਵੰਬਰ - ਰਾਜਧਾਨੀ ਦਿੱਲੀ ਵਿਚ ਪਾਣੀ ਨੂੰ ਲੈ ਕੇ ਹੋ ਰਹੀ ਸਿਆਸਤ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦਿੱਲੀ ਵਿਚ ਹੁਣ ਪਾਣੀ ਤੇ ਸੀਵਰ ਦੇ ਨਵੇਂ ਕੁਨੈਕਸ਼ਨ ਲੈਣ ਲਈ ਸਿਰਫ਼...
ਰੱਦ ਹੋਇਆ ਓ.ਸੀ.ਆਈ. ਕਾਰਡ ਵਾਪਸ ਲੈਣ ਲਈ ਸੁਪਰੀਮ ਕੋਰਟ ਪੁੱਜਾ ਮੋਦੀ ਦੀ ਆਲੋਚਨਾ ਕਰਨ ਵਾਲਾ ਲੇਖਕ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਟਾਈਮ ਮੈਗਜ਼ੀਨ ਵਿਚ ਆਲੋਚਨਾਤਮਿਕ ਲੇਖ ਲਿਖਣ ਵਾਲੇ ਬ੍ਰਿਟਿਸ਼ ਨਾਗਰਿਕ ਤੇ ਲੇਖਕ ਆਤਿਸ਼ ਤਾਸੀਰ ਨੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ.ਸੀ.ਆਈ) ਕਾਰਡ ਲੈਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ...
ਦਿਨ ਰਾਤ ਪਿੰਕ ਬਾਲ ਟੈੱਸਟ : ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਦਿਨ ਰਾਤ ਪਿੰਕ ਬਾਲ ਟੈੱਸਟ : ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ...
ਦਿਨ ਰਾਤ ਟੈੱਸਟ ਮੈਚ : ਈਡਨ ਗਾਰਡਨ ਵਿਚ ਭਾਰਤ ਬੰਗਲਾਦੇਸ਼ ਵਿਚਕਾਰ ਥੋੜ੍ਹੀ ਦੇਰ ਵਿਚ ਹੋਵੇਗਾ ਟਾਸ
. . .  about 1 hour ago
ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦਾ ਦੇਹਾਂਤ
. . .  about 2 hours ago
ਜੰਡਿਆਲਾ ਗੁਰੂ, 22 ਨਵੰਬਰ (ਰਣਜੀਤ ਸਿੰਘ ਜੋਸਨ)- ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ (77 ਸਾਲ) ਦਾ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੇ ਬੇਵਕਤ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਹਿਰ ਵਿਚ ਸ਼ੋਕ ਦੀ ਲਹਿਰ ਦੌੜ ਗਈ...
ਛੱਤੀਸਗੜ੍ਹ 'ਚ ਨਕਸਲੀਆਂ ਦੇ ਹਮਲੇ 'ਚ ਸੀ.ਆਰ.ਪੀ.ਐਫ. ਜਵਾਨ ਜ਼ਖਮੀ
. . .  about 2 hours ago
ਬੀਜਾਪੁਰ, 22 ਨਵੰਬਰ - ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਬੀਜਾਪੁਰ ਵਿਚ ਨਕਸਲੀਆਂ ਵੱਲੋਂ ਲਗਾਏ ਗਏ ਆਈ.ਈ.ਡੀ. ਬੰਬ ਦੇ ਧਮਾਕੇ ਵਿਚ ਇਕ ਸੀ.ਆਰ.ਪੀ.ਐਫ. ਜਵਾਨ ਜ਼ਖਮੀ ਹੋ ਗਿਆ। ਇਹ ਘਟਨਾ ਅੱਜ ਸਵੇਰੇ...
ਮੈਚ ਦੇਖਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਪੁੱਜੇ
. . .  about 2 hours ago
ਕੋਲਕਾਤਾ, 22 ਨਵੰਬਰ - ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਦੇ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ ਵਿਖੇ ਪਹੁੰਚ ਗਏ ਹਨ। ਅੱਜ ਈਡਨ ਗਾਰਡਨ ਵਿਚ ਭਾਰਤ ਬੰਗਲਾਦੇਸ਼ ਵਿਚਾਲੇ ਦਿਨ ਰਾਤ ਵਾਲਾ ਟੈੱਸਟ ਮੈਚ ਗੁਲਾਬੀ ਗੇਂਦ ਨਾਲ ਖੇਡਿਆ...
ਸ਼ਰਾਰਤੀ ਅਨਸਰ ਨੇ ਫਲਾਂ ਵਾਲੇ ਖੋਖਿਆਂ ਨੂੰ ਲਗਾਈ ਅੱਗ, ਕਰੋੜਾਂ ਦਾ ਨੁਕਸਾਨ
. . .  about 2 hours ago
ਅੰਮ੍ਰਿਤਸਰ, 22 ਨਵੰਬਰ (ਹਰਮਿੰਦਰ ਸਿੰਘ) - ਸਥਾਨਕ ਹਾਲ ਬਜ਼ਾਰ ਦੇ ਨੇੜੇ ਸਥਿਤ ਪੁਰਾਣਾ ਸਬਜ਼ੀ ਮੰਡੀ ਵਿਚ 28 ਖੋਖਿਆਂ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਜਿਸ ਸਬੰਧੀ ਖੋਖਾ ਮਾਲਕ ਜਤਿੰਦਰ ਭੰਡਾਰੀ ਨੇ ਦੱਸਿਆ...
ਕਿਸਾਨਾਂ ਦਾ ਦਿਨ-ਰਾਤ ਦਾ ਧਰਨਾ ਤੀਸਰੇ ਦਿਨ 'ਚ ਦਾਖਲ
. . .  about 3 hours ago
ਸ੍ਰੀ ਹਰਗੋਬਿੰਦਪੁਰ, 22 ਨਵੰਬਰ (ਕੰਵਲਜੀਤ ਚੀਮਾ) - ਗੰਨੇ ਦੀ ਬਕਾਇਆ ਅਦਾਇਗੀ ਜਾਰੀ ਨਾ ਹੋਣ ਕਾਰਨ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਸ੍ਰੀ ਹਰਗੋਬਿੰਦਪੁਰ-ਟਾਂਡਾ ਮਾਰਗ 'ਤੇ ਦਿਨ ਰਾਤ ਦਾ ਦਿੱਤਾ ਜਾ ਰਿਹਾ ਧਰਨਾ ਅੱਜ ਤੀਸਰੇ ਦਿਨ 'ਚ...
5 ਸਾਲ ਲਈ ਹੋਵੇਗਾ ਸਾਡਾ ਮੁੱਖ ਮੰਤਰੀ - ਸ਼ਿਵ ਸੈਨਾ
. . .  about 3 hours ago
ਮੁੰਬਈ, 22 ਨਵੰਬਰ - ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜ ਸਾਲ ਲਈ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ। ਐਨ.ਸੀ.ਪੀ. ਤੇ ਕਾਂਗਰਸ ਇਸ ਲਈ ਰਾਜ਼ੀ ਹੋ ਗਏ ਹਨ। ਇਸ ਦੇ ਨਾਲ ਹੀ ਭਾਜਪਾ ਨਾਲ ਸਰਕਾਰ ਬਣਾਉਣ ਦੀ ਗੱਲ 'ਤੇ ਉਨ੍ਹਾਂ...
ਕੁੱਝ ਰਿਸ਼ਤਿਆਂ ਤੋਂ ਬਾਹਰ ਆਉਣਾ ਚੰਗਾ ਹੁੰਦਾ ਹੈ - ਸ਼ਿਵ ਸੈਨਾ
. . .  about 3 hours ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦਾ ਰਸਤਾ ਅੱਜ ਸਾਫ਼ ਹੋ ਸਕਦਾ ਹੈ। ਸ਼ਿਵ ਸੈਨਾ ਕਾਂਗਰਸ ਤੇ ਐਨ.ਸੀ.ਪੀ. ਮੁੰਬਈ ਵਿਚ ਸਰਕਾਰ ਦੇ ਗਠਨ ਲਈ ਵੱਡਾ ਐਲਾਨ ਕਰ ਸਕਦੇ ਹਨ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ...
ਅਪਰਾਧੀ ਨਾਲ ਪਾਰਟੀ ਕਰਨ ਵਾਲੇ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ
. . .  about 4 hours ago
ਪਸ਼ੂ ਚੋਰੀ ਦੇ ਸ਼ੱਕ 'ਚ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 4 hours ago
ਐਨ.ਸੀ.ਪੀ ਅਤੇ ਕਾਂਗਰਸ ਵੱਲੋਂ ਸ਼ਿਵ ਸੈਨਾ ਨਾਲ ਮੀਟਿੰਗ ਅੱਜ
. . .  about 4 hours ago
ਅੱਖਾਂ 'ਚ ਮਿਰਚਾਂ ਪਾ ਕੇ ਖੋਹਿਆ ਮੋਟਰਸਾਈਕਲ
. . .  about 4 hours ago
ਆਰ.ਓ ਕੰਪਨੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 4 hours ago
ਲੋਕ ਸਭਾ 'ਚ ਅੱਜ ਫਿਰ ਗੂੰਜੇਗਾ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਦਾ
. . .  about 5 hours ago
ਭਾਰਤ-ਬੰਗਲਾਦੇਸ਼ ਵਿਚਕਾਰ ਗੁਲਾਬੀ ਗੇਂਦ ਨਾਲ ਪਹਿਲਾ ਇਤਿਹਾਸਿਕ ਟੈਸਟ ਮੈਚ ਅੱਜ
. . .  about 5 hours ago
ਬਠਿੰਡਾ ਦੇ ਸਰਕਾਰੀ ਸਕੂਲ ਦੀਆਂ ਗ਼ਾਇਬ ਹੋਈਆਂ 3 ਨਾਬਾਲਗ ਲੜਕੀਆਂ ਮਿਲੀਆਂ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  1 day ago
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  1 day ago
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  1 day ago
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  1 day ago
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  1 day ago
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  1 day ago
ਪੰਜਾਬ ਦੀਆਂ ਅਧਿਆਪਕ, ਮੁਲਾਜ਼ਮ ਜਥੇਬੰਦੀਆਂ ਵਲੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਆਮਿਰ ਖ਼ਾਨ ਨੇ ਰੂਪਨਗਰ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਟੇਕਿਆ ਮੱਥਾ
. . .  1 day ago
ਜਮੀਅਤ ਉਲਮਾ-ਏ-ਹਿੰਦ ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ 'ਚ ਨਹੀਂ ਦਾਇਰ ਕਰੇਗਾ ਸਮੀਖਿਆ ਪਟੀਸ਼ਨ
. . .  1 day ago
ਸਰਾਏ ਅਮਾਨਤ ਖਾਂ ਪਹੁੰਚੀ ਮਨਦੀਪ ਦੀ ਮ੍ਰਿਤਕ ਦੇਹ, ਦਿਲ ਦਾ ਦੌਰਾ ਪੈਣ ਕਾਰਨ ਦੁਬਈ 'ਚ ਹੋਈ ਸੀ ਮੌਤ
. . .  1 day ago
ਬੈਂਕ 'ਚ ਪੈਸੇ ਜਮਾ ਕਰਵਾਉਣ ਗਏ ਪ੍ਰਵਾਸੀ ਮਜ਼ਦੂਰ ਕੋਲੋਂ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਇਆ ਵਿਅਕਤੀ
. . .  1 day ago
ਗੁਰੂਹਰਸਹਾਏ ਸ਼ਹਿਰ 'ਚ ਡੇਂਗੂ ਨੇ ਦਿੱਤੀ ਦਸਤਕ
. . .  1 day ago
ਬੇਅੰਤ ਸਿੰਘ ਦੀ ਸਰਕਾਰ ਵਾਂਗ ਪੰਜਾਬ 'ਚ ਸਮੁੱਚੇ ਅਧਿਕਾਰਾਂ ਦਾ ਹੋ ਰਿਹੈ ਘਾਣ- ਮਜੀਠੀਆ
. . .  1 day ago
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਦਬੋਚਿਆ
. . .  1 day ago
ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  about 1 hour ago
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  about 1 hour ago
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  about 1 hour ago
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  about 1 hour ago
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  14 minutes ago
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  32 minutes ago
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  50 minutes ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 1 hour ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  about 1 hour ago
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  55 minutes ago
ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ ਪ੍ਰਹਿਲਾਦ ਪਟੇਲ
. . .  about 1 hour ago
ਥਾਈਲੈਂਡ ਅਤੇ ਲਾਓਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਕੱਤਕ ਸੰਮਤ 550

ਸੰਗਰੂਰ

3 ਮਹੀਨਿਆਂ ਦੇ ਬੱਚੇ ਨੂੰ ਚੁੱਕਣ ਵਾਲੇ ਪਤੀ-ਪਤਨੀ ਇਕ ਹੋਰ ਔਰਤ ਸਣੇ ਗਿ੍ਫ਼ਤਾਰ

ਸੰਗਰੂਰ, 16 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਘਰਾਚੋਂ ਦੇ ਇਕ ਘਰ ਵਿਚੋਂ ਚੁੱਕੇ ਗਏ 3 ਮਹੀਨਿਆਂ ਦੇ ਬੱਚੇ ਨੂੰ ਸੰਗਰੂਰ ਪੁਲਿਸ ਵਲੋਂ ਇਕ ਹਫਤੇ ਤੋਂ ਵੀ ਘੱਟ ਸਮੇਂ ਦੇ ਅੰਦਰ ਚੁੱਕ ਕੇ ਲੈ ਜਾਣ ਵਾਲਿਆਂ ਸਣੇ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਜਿਕਰਯੋਗ ਹੈ ਕਿ 10 ਅਕਤੂਬਰ ਨੂੰ ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਇਕ ਵਿਅਕਤੀ ਘਰਾਚੋਂ ਦੇ ਵਸਨੀਕ ਅਜੈਬ ਸਿੰਘ ਨੂੰ ਮਿਲਿਆ ਅਤੇ ਉਸ ਨੂੰ ਆਪਣਾ ਦੂਰ ਦਾ ਰਿਸਤੇਦਾਰ ਦਸਦਿਆਂ ਵਰਗਲਾ ਕੇ ਉਸ ਦੇ ਘਰ ਚਲਾ ਗਿਆ, ਜਿੱਥੇ ਅਜੈਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਗੱਲਾਂ ਬਾਤਾਂ ਵਿਚ ਲਗਾ ਕੇ ਤਿੰਨ ਮਹੀਨਿਆਂ ਦੇ ਮਾਸੂਮ ਬੱਚੇ ਨੂੰ ਖਿਡਾਉਣ ਦੇ ਬਹਾਨੇ ਘਰ ਤੋਂ ਬਾਹਰ ਲੈ ਗਿਆ ਅਤੇ ਮੌਕਾ ਦੇਖਦਿਆਂ ਹੀ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ | ਘੁੱਗ ਵਸਦੇ ਇਲਾਕੇ ਵਿਚ ਦਿਨ ਦਿਹਾੜੇ ਵਾਪਰਿਆ ਇਹ ਸਨਸਨੀਖੇਜ ਮਾਮਲਾ ਜ਼ਿਲ੍ਹਾ ਸੰਗਰੂਰ ਪੁਲਿਸ ਲਈ ਵਕਾਰ ਦਾ ਸਵਾਲ ਬਣ ਗਿਆ ਅਤੇ ਪੁਲਿਸ ਵਲੋਂ ਅਜਾਇਬ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਭਵਾਨੀਗੜ੍ਹ ਵਿਖੇ ਨਾਮਾਲੂਮ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ: ਸੰਦੀਪ ਗਰਗ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਵਲੋਂ ਐਸ.ਪੀ. (ਡੀ) ਸੰਗਰੂਰ ਗੁਰਮੀਤ ਸਿੰਘ, ਡੀ.ਐਸ.ਪੀ ਭਵਾਨੀਗੜ੍ਹ ਵਰਿੰਦਰਜੀਤ ਸਿੰਘ ਥਿੰਦ, ਸੀ.ਆਈ.ਏ. ਇੰਚਾਰਜ ਦਲਜੀਤ ਸਿੰਘ ਵਿਰਕ, ਥਾਣਾ ਮੁਖੀ ਭਵਾਨੀਗੜ੍ਹ ਪਿ੍ਤਪਾਲ ਸਿੰਘ ਅਤੇ ਚੌਾਕੀ ਇੰਚਾਰਜ ਘਰਾਚੋਂ ਸਤਨਾਮ ਸਿੰਘ ਦੀ ਅਗਵਾਈ ਵਿਚ ਵੱਖ ਵੱਖ ਵਿਸ਼ੇਸ਼ ਜਾਂਚ ਟੀਮਾਂ ਬਣਾ ਕੇ ਮਾਸੂਮ ਬੱਚੇ ਦੀ ਭਾਲ ਲਈ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜੀਆਂ ਗਈਆਂ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਬੱਚੇ ਨੂੰ ਚੁੱਕਣ ਵਾਲੇ ਵਿਅਕਤੀ ਦਾ ਸਕੈੱਚ ਅਤੇ ਵਾਰਦਾਤ ਸਮੇਂ ਵਰਤੀ ਗਈ ਕਾਰ ਦੀਆਂ ਤਸਵੀਰਾਂ ਜਨਤਕ ਕਰ ਕੇ ਲੋਕਾਂ ਪਾਸੋਂ ਇਸ ਮਾਮਲੇ ਸਬੰਧੀ ਕੋਈ ਵੀ ਇਤਲਾਹ ਦੇਣ ਲਈ ਮਦਦ ਮੰਗੀ ਗਈ ਜਿਸ ਦੇ ਚਲਦਿਆਂ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਪੁਲਿਸ ਨੂੰ ਇਤਲਾਹਾਂ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਅੱਜ ਪੁਲਿਸ ਨੂੰ ਖੂਫੀਆ ਇਤਲਾਹ ਮਿਲੀ ਕਿ ਇਕ ਸ਼ੱਕੀ ਕਾਰ ਇਲਾਕੇ ਦੇ ਪਿੰਡਾਂ ਲੱਡਾ, ਬੇਨੜਾ ਅਤੇ ਪੇਧਨੀ ਆਦਿ ਵਿਚ ਘੁੰਮਦੀ ਦੇਖੀ ਗਈ ਹੈ | ਡਾ: ਗਰਗ ਨੇ ਦੱਸਿਆ ਕਿ ਇਤਲਾਹ ਦੇ ਚਲਦਿਆਂ ਪੁਲਿਸ ਵਲੋਂ ਤੁਰੰਤ ਨਾਕਾਬੰਦੀ ਕਰ ਕੇ ਉਕਤ ਕਾਰ ਨੂੰ ਕਾਬੂ ਕੀਤਾ ਗਿਆ ਜਿਸ ਵਿਚੋਂ ਅਗਵਾ ਕੀਤੇ ਗਏ ਬੱਚੇ ਸਮੇਤ ਕੁਲਦੀਪ ਖਾਨ ਮਨੀ ਪੁੱਤਰ ਸੁਖਪਾਲ ਖਾਨ ਵਾਸੀ ਰਤੀਆ, ਗੁਰਮੀਤ ਕੌਰ ਵਾਸੀ ਸੁਨਾਮ ਅਤੇ ਮਨਜੀਤ ਕੌਰ ਵਾਸੀ ਮਾਨਸਾ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਕਾਬੂ ਕੀਤੀ ਗਈ ਕਾਰ ਦੀ ਤਲਾਸੀ ਦੌਰਾਨ ਇਕ ਪੰਜਾਬ ਪੁਲਿਸ ਦੀ ਜਾਅਲੀ ਵਰ੍ਹਦੀ ਵੀ ਬਰਾਮਦ ਹੋਈ ਜਿਸ ਸਬੰਧੀ ਪੁਲਿਸ ਵਲੋਂ ਵੱਖਰੇ ਤੌਰ ਉੱਤੇ ਇਕ ਹੋਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਡਾ: ਗਰਗ ਨੇ ਦੱਸਿਆ ਕਿ ਪੁਲਿਸ ਵਲੋਂ ਕੀਤੀ ਗਈ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਾਰ ਉੱਤੇ ਲੱਗੀ ਨੰਬਰ ਪਲੇਟ ਵੀ ਜਾਅਲੀ ਹੈ ਅਤੇ ਕਾਬੂ ਕੀਤੇ ਗਏ ਕੁਲਦੀਪ ਖਾਨ ਮਨੀ ਵਿਰੁੱਧ ਪੰਜਾਬ ਅਤੇ ਹਰਿਆਣਾ ਦੇ ਅਲੱਗ ਅਲੱਗ ਥਾਣਿਆਂ ਵਿਚ ਪਹਿਲਾਂ ਵੀ 18 ਮੁਕੱਦਮੇ ਦਰਜ ਹਨ ਜਿਨ੍ਹਾਂ ਵਿਚੋਂ 2 ਮੁਕੱਦਮਿਆਂ ਵਿਚ ਹਾਲੇ ਵੀ ਕੁਲਦੀਪ ਖਾਨ ਪੁਲਿਸ ਨੂੰ ਲੋੜੀਂਦਾ ਸੀ | ਉਨ੍ਹਾਂ ਦੱਸਿਆ ਕਿ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਦੀਪ ਖਾਨ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਪਾਸ ਕੋਈ ਔਲਾਦ ਨਹੀਂ ਸੀ ਜਿਸ ਦੇ ਚਲਦਿਆਂ ਉਨ੍ਹਾਂ ਵਲੋਂ ਇਹ ਕਦਮ ਚੁੱਕਿਆ ਗਿਆ ਸੀ | ਡਾ: ਗਰਗ ਨੇ ਦੱਸਿਆ ਕਿ ਉਕਤ ਵਿਅਕਤੀ ਘਰਾਚੋਂ ਤੋਂ ਬੱਚੇ ਨੂੰ ਚੁੱਕ ਕੇ ਆਪਣੇ ਘਰ ਰਤੀਆ (ਹਰਿਆਣਾ) ਵਿਖੇ ਲੈ ਗਿਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਨੇ ਇਹ ਬੱਚਾ ਗੋਦ ਲਿਆ ਹੈ | ਤਿੰਨ ਦਿਨ ਆਪਣੇ ਘਰ ਰਤੀਏ ਰਹਿਣ ਉਪਰੰਤ ਕੁਲਦੀਪ ਖਾਂ ਬੱਚੇ ਨੂੰ ਲੈ ਕੇ ਨੈਣਾ ਦੇਵੀ ਮੰਦਰ (ਹਿਮਾਚਲ ਪ੍ਰਦੇਸ਼) ਲੈ ਗਿਆ ਅਤੇ ਉੱਥੋਂ ਮੁੜਦੇ ਵਖਤ ਉਸ ਨੂੰ ਇਸ ਗੱਲ ਦੀ ਭਿਣਕ ਲੱਗ ਗਈ ਕਿ ਪੁਲਿਸ ਸਰਗਰਮੀ ਨਾਲ ਉਸ ਦੀ ਭਾਲ ਕਰ ਰਹੀ ਹੈ ਜਿਸ ਦੇ ਡਰ ਵਜੋਂ ਉਹ ਪਿੰਡ ਬੇਨੜਾ ਵਿਖੇ ਰਹਿੰਦੇ ਆਪਣੇ ਇਕ ਰਿਸਤੇਦਾਰ ਦੇ ਘਰ ਚਲਾ ਗਿਆ ਅਤੇ ਇਸੇ ਦੌਰਾਨ ਹੀ ਸੰਗਰੂਰ ਪੁਲਿਸ ਵਲੋਂ ਕੁਲਦੀਪ ਖਾਨ ਉਸ ਦੀ ਪਤਨੀ ਗੁਰਮੀਤ ਕੌਰ ਅਤੇ ਇਕ ਸਾਥਣ ਮਨਜੀਤ ਕੌਰ ਨੂੰ ਅਗਵਾ ਕੀਤੇ ਗਏ ਬੱਚੇ ਸਣੇ ਗਿ੍ਫ਼ਤਾਰ ਕਰ ਲਿਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਵਲੋਂ ਐਸ.ਪੀ. (ਡੀ) ਗੁਰਮੀਤ ਸਿੰਘ, ਡੀ.ਐਸ.ਪੀ. ਭਵਾਨੀਗੜ੍ਹ ਵਰਿੰਦਰਜੀਤ ਸਿੰਘ ਥਿੰਦ, ਸੀ.ਆਈ.ਏ. ਇੰਚਾਰਜ ਦਲਜੀਤ ਸਿੰਘ ਵਿਰਕ, ਥਾਣਾ ਮੁਖੀ ਭਵਾਨੀਗੜ੍ਹ ਪਿ੍ਤਪਾਲ ਸਿੰਘ ਅਤੇ ਚੌਾਕੀ ਇੰਚਾਰਜ ਘਰਾਚੋਂ ਸਤਨਾਮ ਸਿੰਘ ਦੀ ਮੌਜੂਦਗੀ ਵਿਚ ਪੀੜਤ ਪਰਿਵਾਰ ਨੂੰ ਉਨ੍ਹਾਂ ਦਾ ਤਿੰਨ ਮਹੀਨਿਆਂ ਦਾ ਮਾਸੂਮ ਬੱਚਾ ਸ਼ਿਵਜੋਤ ਸਿੰਘ ਸੌਾਪ ਦਿੱਤਾ ਗਿਆ |

ਬੱਸ ਕੰਡਕਟਰ ਦੀ ਬਦਸਲੂਕੀ ਦਾ ਸ਼ਿਕਾਰ ਵਿਦਿਆਰਥਣਾਂ ਨੇ ਸੰਗਰੂਰ-ਦਿੱਲੀ ਮੁੱਖ ਮਾਰਗ 'ਤੇ ਲਗਾਇਆ ਜਾਮ

ਖਨੌਰੀ, 16 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਸੰਗਰੂਰ-ਦਿੱਲੀ ਮੁੱਖ ਮਾਰਗ ਤੇ ਪਿੰਡ ਜੋਗੇਵਾਲਾ ਕੋਲ ਇਕ ਸਰਕਾਰੀ ਬੱਸ ਦੇ ਕੰਡਕਟਰ ਵਲੋਂ ਬੱਸ ਕਿਰਾਏ ਦੇ ਨਾਂਅ 'ਤੇ ਵਿਦਿਆਰਥਣਾਂ ਦੇ ਸਕੂਲੀ ਬੈਗ ਬੱਸ ਤੋਂ ਹੇਠਾਂ ਸੁੱਟ ਕੇ ਵਿਦਿਆਰਥਣਾਂ ਨੂੰ ਬੱਸ 'ਚੋਂ ਮੁੱਖ ਮਾਰਗ ...

ਪੂਰੀ ਖ਼ਬਰ »

ਅਧਿਆਪਕਾਂ ਨੇ ਕੈਪਟਨ ਸਰਕਾਰ ਦੀ ਅਰਥੀ ਫੂਕੀ

ਸ਼ੇਰਪੁਰ, 16 ਅਕਤੂਬਰ (ਦਰਸ਼ਨ ਸਿੰਘ ਖੇੜੀ) - ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਸਰਬ ਸਿੱਖਿਆ ਅਭਿਆਨ ਅਤੇ ਰਮਸਾ 5178 ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਕਟੌਤੀ ਕਰਨ ਦੇ ਰੋਸ ਵਜੋਂ ਕਾਤਰੋਂ ਚੋਕ ਸ਼ੇਰਪੁਰ ਵਿਖੇ ਅਰਥੀ ਫ਼ੂਕ ਮੁਜ਼ਾਹਰਾ ...

ਪੂਰੀ ਖ਼ਬਰ »

ਕਬਰਸਤਾਨ ਨਾ ਹੋਣ ਕਾਰਨ ਮੁਸਲਿਮ ਭਾਈਚਾਰੇ ਨੇ ਕੀਤਾ ਰੋਸ ਪ੍ਰਗਟ

ਭਵਾਨੀਗੜ੍ਹ, 16 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਕਾਕੜਾ ਵਿਖੇ ਅੱਜ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮੁਸਲਿਮ ਭਾਈਚਾਰੇ ਦਾ ਪਿੰਡ ਵਿੱਚ ਕਬਰਸਤਾਨ ਨਾ ਹੋਣ ਕਾਰਨ ਪਿੰਡ ਵਿਚ ਮੁਸਲਿਮ ਵਿਅਕਤੀ ਦੀ ਹੋਈ ਮੌਤ 'ਤੇ ਦਫ਼ਨਾਉਣ ਲਈ ਪਰਿਵਾਰਿਕ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਤੇ ਸਾਈਕਲ ਹਾਦਸੇ 'ਚ ਦੋ ਮਾਸੂਮ ਭੈਣਾਂ ਦੀ ਮੌਤ

ਭਵਾਨੀਗੜ੍ਹ, 16 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਬਲਿਆਲ ਨੂੰ ਜਾਂਦੀ ਸੜਕ 'ਤੇ 2 ਲੜਕੀਆਂ ਉੱਤੇ ਰੇਤਾ ਦਾ ਭਰਿਆ ਟਰੈਕਟਰ-ਟਰਾਲੀ ਚੜ੍ਹ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਮਿ੍ਤਕ ਲੜਕੀਆਂ ਜੋਤਿਕਾ 10 ਸਾਲ ਅਤੇ ...

ਪੂਰੀ ਖ਼ਬਰ »

ਇਰਾਦਾ ਕਤਲ ਦੇ ਕੇਸ 'ਚ 5 ਵਿਅਕਤੀਆਂ ਨੰੂ 10-10 ਸਾਲ ਕੈਦ

ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਜਸਵਿੰਦਰ ਸ਼ਿਮਾਰ ਦੀ ਅਦਾਲਤ ਨੇ ਇਰਾਦਾ ਕਤਲ ਦੇ ਇਕ ਕੇਸ ਦਾ ਫ਼ੈਸਲਾ ਕਰਦਿਆਂ 5 ਵਿਅਕਤੀਆਂ ਨੰੂ 10-10 ਸਾਲ ਦੀ ਕੈਦ ਅਤੇ 2 ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਮੁੱਦਈ ਪੱਖ ਦੇ ਵਕੀਲ ਨਰਪਾਲ ਸਿੰਘ ...

ਪੂਰੀ ਖ਼ਬਰ »

ਟਰਾਂਸਫ਼ਾਰਮਰਾਂ 'ਚੋਂ ਤਾਂਬਾ ਅਤੇ ਤੇਲ ਚੋਰੀ

ਲਹਿਰਾਗਾਗਾ, 16 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਅੰਦਰ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਰਾਂਸਫ਼ਾਰਮਰਾਂ ਵਿਚੋਂ ਤਾਂਬਾ ਅਤੇ ਤੇਲ ਚੋਰੀ ਕਰਨ ਦੀਆਂ ਘਟਨਾਵਾਂ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਦਿੱਤੀ ...

ਪੂਰੀ ਖ਼ਬਰ »

44 ਡੱਬੇ ਠੇਕਾ ਸ਼ਰਾਬ ਸਮੇਤ ਕਾਬੂ

ਸੰਦੌੜ, 16 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਡੀ. ਐਸ. ਪੀ. ਮਾਲੇਰਕੋਟਲਾ ਸ੍ਰੀ ਯੋਗੀਰਾਜ ਸ਼ਰਮਾ ਦੇ ਆਦੇਸ਼ਾਂ 'ਤੇ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਸੰਦੌੜ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਨੇ ਇਕ ਵਿਅਕਤੀ ਕੋਲੋਂ ਭਾਰੀ ...

ਪੂਰੀ ਖ਼ਬਰ »

ਕਣਕ ਦੇ ਬੀਜ ਦੀ ਸਬਸਿਡੀ ਲਈ 25 ਤੱਕ ਅਰਜ਼ੀਆਂ ਦੀ ਮੰਗ

ਸੰਗਰੂਰ, 16 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਕਣਕ ਦਾ ਤਸਦੀਕਸ਼ੁਦਾ ਬੀਜ ਪ੍ਰਾਪਤ ਕਰਨ ਲਈ ਕਿਸਾਨ 25 ਅਕਤੂਬਰ 2018 ਤੱਕ ਨਿਰਧਾਰਿਤ ਪ੍ਰੋਫਾਰਮੇ ਵਿਚ ਆਪਣੀਆਂ ਦਰਖਾਸਤਾਂ ਖੇਤੀਬਾੜੀ ਵਿਭਾਗ ਦੇ ਫੋਕਲ ਪੁਆਇੰਟਾਂ 'ਤੇ ਬਣੇ ਦਫ਼ਤਰ ਜਾਂ ਬੁਲਾਕ ਪੱਧਰ ਦੇ ਦਫ਼ਤਰ ਵਿਚ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਨਾਲ ਟਕਰਾਅ ਦੀ ਨੀਤੀ ਛੱਡ ਕੇ ਮੰਗਾਂ ਮੰਨੇ-ਕਿਸਾਨ ਆਗੂ

ਸੰਗਰੂਰ, 16 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਚਮਕ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਾਮਰੇਡ ਬੰਤ ਸਿੰਘ ਨਮੋਲ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿੱਚ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਕਾਰਜਕਾਰੀ ਸਕੱਤਰ ਸਾਥੀ ਮੇਜਰ ਸਿੰਘ ...

ਪੂਰੀ ਖ਼ਬਰ »

ਜਨਰਲ ਵਰਗ ਦੇ ਅੰਦੋਲਨ 'ਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੀਆਂ - ਮੰਜੁਲਾ

ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ) - ਜਨਰਲ ਅਤੇ ਓ.ਬੀ.ਸੀ. ਵਰਗ ਵਲੋਂ ਆਪਣੇ ਹੱਕਾਂ ਲਈ ਸ਼ੁਰੂ ਕੀਤੇ ਅੰਦੋਲਨ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੀਆਂ | ਪਿ੍ੰਸੀਪਲ ਮੰਜੁਲਾ ਸ਼ਰਮਾ ਨੇ ਕਿਹਾ ਕਿ ਅੱਜ ਇਨ੍ਹਾਂ ਵਰਗਾਂ ਦੇ ਵਿਦਿਆਰਥੀ ਚੰਗੇ ਅੰਕ ਲੈਣ ਦੇ ...

ਪੂਰੀ ਖ਼ਬਰ »

ਜੇਤੂ ਵਾਲੀਬਾਲ ਟੀਮ ਤੇ ਡੀ. ਪੀ. ਈ. ਦਾ ਕੀਤਾ ਸਨਮਾਨ

ਮਸਤੂਆਣਾ ਸਾਹਿਬ, 16 ਅਕਤੂਬਰ (ਦਮਦਮੀ) - ਬੀਤੇ ਦਿਨੀਂ ਪਠਾਨਕੋਟ ਵਿਖੇ ਕਰਵਾਈਆਂ ਗਈਆਂ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਾਂ ਦੀ ਵਾਲੀਬਾਲ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ...

ਪੂਰੀ ਖ਼ਬਰ »

ਮਾਨਸਿਕ ਬਿਮਾਰ ਔਰਤ ਇਲਾਜ ਉਪਰੰਤ ਪਰਿਵਾਰ ਨੂੰ ਮਿਲੀ

ਸੰਗਰੂਰ, 16 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੀ ਸੰਗਰੂਰ ਸਾਖਾ ਦੀ ਮਿਹਨਤ ਉਸ ਵੇਲੇ ਰੰਗ ਲਿਆਈ ਜਦ ਇਕ ਮਾਨਸਿਕ ਰੋਗੀ ਠੀਕ ਹੋਣ ਉਪਰੰਤ ਆਪਣੇ ਪਰਿਵਾਰ ਨੂੰ ਮਿਲੀ | ਸੰਸਥਾ ਦੇ ਪ੍ਰਬੰਧਕ ਸ੍ਰੀ ਤਰਲੋਚਨ ਸਿੰਘ ਚੀਮਾ ...

ਪੂਰੀ ਖ਼ਬਰ »

28 ਦੇ ਧਰਨੇ ਨੂੰ ਲੈ ਕੇ ਅਧਿਆਪਕਾਂ ਦੀ ਹੋਈ ਇਕੱਤਰਤਾ

ਸੰਗਰੂਰ, 16 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਆਪਕ ਦਲ ਪੰਜਾਬ ਦੀ ਮੀਟਿੰਗ ਬਲਾਕ ਪ੍ਰਧਾਨ ਸ੍ਰੀ ਨਰਿੰਦਰ ਸਿੰਘ ਫੱਗੂਵਾਲਾ ਦੀ ਮੀਟਿੰਗ 28 ਅਕਤੂਬਰ ਦੇ ਪਟਿਆਲਾ ਧਰਨੇ ਦੀ ਤਿਆਰੀਆਂ ਸਬੰਧੀ ਹੋਈ | ਅਧਿਆਪਕ ਦਲ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕਾਂ ਵਲੋਂ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਧਾਲੀਵਾਲ, ਭੁੱਲਰ) - ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਰਵਿਦਾਸਪੁਰਾ ਵਾਸੀਆਂ ਵੱਲੋਂ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਸਮੇਂ ਭੜਕੇ ...

ਪੂਰੀ ਖ਼ਬਰ »

ਫੱਲੇਵਾਲ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ 'ਤੇ ਜੇਤੂ ਮੱਲਾਂ ਮਾਰੀਆਂ

ਕੁੱਪ ਕਲਾਂ, 16 ਅਕਤੂਬਰ (ਰਵਿੰਦਰ ਸਿੰਘ ਬਿੰਦਰਾ) - ਗੁਰੂ ਹਰਿਕਿ੍ਸ਼ਨ ਕਾਲਜੀਏਟ ਸਕੂਲ ਫੱਲੇਵਾਲ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਜਿੱਤ ਹਾਸਲ ਕਰਕੇ ਵਿੱਦਿਅਕ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ...

ਪੂਰੀ ਖ਼ਬਰ »

ਕਾਂਗਰਸੀ ਆਗੂ ਹਰੀ ਸਿੰਘ ਸੋਹੀ ਨੂੰ ਸਦਮਾ, ਪਿਤਾ ਦਾ ਦੇਹਾਂਤ

ਮਸਤੂਆਣਾ ਸਾਹਿਬ, 16 ਅਕਤੂਬਰ (ਦਮਦਮੀ)-ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਹਰੀ ਸਿੰਘ ਸੋਹੀ ਦੇ ਸਤਿਕਾਰਯੋਗ ਪਿਤਾ ਅਤੇ ਨੌਜਵਾਨ ਕਾਂਗਰਸੀ ਆਗੂ ਸੁਖਦੇਵ ਸਿੰਘ ਸੋਹੀ ਮੈਂਬਰ ਕੋਆਪਰੇਟਿਵ ਸੁਸਾਇਟੀ ਦੇ ਦਾਦਾ ਸ੍ਰ. ਭਗਵਾਨ ਸਿੰਘ ਸੋਹੀ ਸਾਬਕਾ ਸਰਪੰਚ ...

ਪੂਰੀ ਖ਼ਬਰ »

ਰਾਜਾ ਬੀਰ ਕਲਾਂ ਨੇ ਕੀਤਾ ਐੱਨ. ਐੱਸ. ਐੱਸ. ਕੈਂਪ ਦਾ ਉਦਘਾਟਨ

ਸੰਗਰੂਰ, 16 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੇ ਐਨ.ਐਸ.ਐਸ. ਵਲੰਟੀਅਰ ਵਲੋਂ ਪਿ੍ੰਸੀਪਲ ਜੋਗਾ ਸਿੰਘ ਦੀ ਅਗਵਾਈ ਵਿਚ ਪਿੰਡ ਕਨੋਈ ਵਿਖੇ ਬਾਬਾ ਰਾਮ ਗਿਰ ਜੀ ਸਪੋਰਟਸ ਕਲੱਬ ਅਤੇ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ...

ਪੂਰੀ ਖ਼ਬਰ »

ਕਾਂਗਰਸੀ ਆਗੂ ਹਰੀ ਸਿੰਘ ਸੋਹੀ ਨੂੰ ਸਦਮਾ, ਪਿਤਾ ਦਾ ਦੇਹਾਂਤ

ਮਸਤੂਆਣਾ ਸਾਹਿਬ, 16 ਅਕਤੂਬਰ (ਦਮਦਮੀ)-ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਹਰੀ ਸਿੰਘ ਸੋਹੀ ਦੇ ਸਤਿਕਾਰਯੋਗ ਪਿਤਾ ਅਤੇ ਨੌਜਵਾਨ ਕਾਂਗਰਸੀ ਆਗੂ ਸੁਖਦੇਵ ਸਿੰਘ ਸੋਹੀ ਮੈਂਬਰ ਕੋਆਪਰੇਟਿਵ ਸੁਸਾਇਟੀ ਦੇ ਦਾਦਾ ਸ੍ਰ. ਭਗਵਾਨ ਸਿੰਘ ਸੋਹੀ ਸਾਬਕਾ ਸਰਪੰਚ ...

ਪੂਰੀ ਖ਼ਬਰ »

ਡਾ. ਕੁਲਦੀਪ ਸਿੰਘ ਆਹੀ ਨੇ ਕੀਤਾ ਕੈਂਸਰ ਰੋਗ ਪ੍ਰਤੀ ਜਾਗਰੂਕ

ਮਸਤੂਆਣਾ ਸਾਹਿਬ, 16 ਅਕਤੂਬਰ (ਦਮਦਮੀ) - ਸੰਤ ਅਤਰ ਸਿੰਘ ਟਰੱਸਟ ਤੇ ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ ਵੱਲੋਂ ਪਿ੍ੰਸੀਪਲ ਤੇਜਾ ਸਿੰਘ ਯਾਦਗਾਰੀ ਹਾਲ ਵਿਖੇ ਕੈਂਸਰ ਰੋਗ ਪ੍ਰਤੀ ਜਾਗਰੂਕਤਾ ਵਿਸ਼ੇ ਨੂੰ ਲੈ ਕੇ ਇੱਕ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਬੁਲਾਰੇ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਵੱਡੀ ਕਟੌਤੀ ਦਾ ਤਿੱਖਾ ਵਿਰੋਧ

ਲੌਾਗੋਵਾਲ, 16 ਅਕਤੂਬਰ (ਸ.ਸ. ਖੰਨਾ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ | ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਰੇਸ਼ਮ ਗਿੱਲ, ਵਰਿੰਦਰ ਮਨਰੇਗਾ, ਬਲਿਹਾਰ ਸਿੰਘ, ਗੁਰਜੰਟ ਸਿੰਘ ਧੂਰੀ, ਸੇਵਕ ਸਿੰਘ, ਜਸਪਾਲ ਸਿੰਘ ਵੀਰਪਾਲ ਕੌਰ ...

ਪੂਰੀ ਖ਼ਬਰ »

ਕਿਸਾਨਾਂ ਨੇ ਐਸ. ਡੀ. ਐਮ. ਧੂਰੀ ਨੂੰ ਮੰਗ-ਪੱਤਰ ਸੌ ਾਪਿਆ

ਧੂਰੀ, 16 ਅਕਤੂਬਰ (ਸੁਖਵੰਤ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਜ਼ਿਲ੍ਹਾ ਪ੍ਰਧਾਨ ਸ: ਭੁਪਿੰਦਰ ਸਿੰਘ ਭਿੰਦਾ ਬਨਭੌਰਾ, ਜਨਰਲ ਸਕੱਤਰ ਸ: ਕਰਮਜੀਤ ਸਿੰਘ ਭੱਟੀ ਢਢੋਗਲ ਸਮੇਤ ਯੂਨੀਅਨ ਦੇ ਮੈਂਬਰਾਂ ਵਲੋਂ ਪਾਰਲੀ ਦੀ ਸਮੱਸਿਆ ਦੇ ਮੱਦੇਨਜ਼ਰ ਐਸ.ਡੀ.ਐਮ ...

ਪੂਰੀ ਖ਼ਬਰ »

ਹਰਿਆਣਾ ਦੀ ਤਰਜ਼ 'ਤੇ ਮਾਣ ਭੱਤਾ ਵਧਾਉਣ ਦੀ ਮੰਗ

ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ) - ਪੰਜਾਬ ਨੰਬਰਦਾਰਾ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਕੜੈਲ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਨੰਬਰਦਾਰਾਂ ਦਾ ਤਿੰਨ ...

ਪੂਰੀ ਖ਼ਬਰ »

ਜੇਲ੍ਹ ਵਿਚੋਂ ਵੀਡੀਓ ਵਾਇਰਲ ਕਰਨ ਵਾਲੇ ਕੈਦੀਆਂ ਤੇ ਹਵਾਲਾਤੀਆਂ 'ਤੇ ਮੁਕੱਦਮਾ ਦਰਜ

ਸੰਗਰੂਰ, 16 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਜੇਲ੍ਹ ਸੁਪਰਡੈਂਟ ਸਣੇ ਹੋਰਨਾਂ ਜੇਲ੍ਹ ਅਧਿਕਾਰੀਆਂ ਉੱਤੇ ਪੈਸੇ ਮੰਗਣ ਅਤੇ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਗਾਉਂਦਿਆਂ ਵੀਡੀਓ ਵਾਇਰਲ ਕਰਨ ਵਾਲੇ 6 ਕੈਦੀਆਂ ਅਤੇ ...

ਪੂਰੀ ਖ਼ਬਰ »

ਕੰਨਿਆ ਪੂਜਣ ਮੌਕੇ ਲੜਕੀਆਂ ਦੀ ਘਟ ਰਹੀ ਗਿਣਤੀ ਸਬੰਧੀ ਕੀਤਾ ਜਾਗਰੂਕ

ਲਹਿਰਾਗਾਗਾ, 16 ਅਕਤੂਬਰ (ਸੂਰਜ ਭਾਨ ਗੋਇਲ)-ਸ਼ਿਵ ਦੁਰਗਾ ਕਮੇਟੀ, ਕਾਂਵੜ ਸੰਘ, ਮਹਿਲਾ ਸੰਕੀਰਤਨ ਮੰਡਲ ਵਲੋਂ ਸਾਂਝੇ ਤੌਰ 'ਤੇ ਦੂਸਰਾ ਵਿਸ਼ਾਲ ਕੰਨਿਆ ਪੂਜਣ ਮਹਾਯੱਗ ਪ੍ਰਾਚੀਨ ਸ਼ਿਵ ਦੁਰਗਾ ਮੰਦਿਰ ਦੇ ਵਿਖੇ ਕਰਵਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ...

ਪੂਰੀ ਖ਼ਬਰ »

ਅਨਾਜ ਮੰਡੀ ਤੇ ਖ਼ਰੀਦ ਕੇਂਦਰਾਂ ਦੇ ਵਿਕਾਸ ਕਾਰਜ ਛੇਤੀ ਸ਼ੁਰੂ ਹੋਣਗੇ - ਧੀਮਾਨ

ਅਹਿਮਦਗੜ੍ਹ, 16 ਅਕਤੂਬਰ (ਰਣਧੀਰ ਸਿੰਘ ਮਹੋਲੀ )-ਮੰਡੀਆਂ ਵਿਚ ਜਿਣਸ ਵੇਚਣ ਲਈ ਕਿਸਾਨਾਂ ਦੀਆਂ ਸਹੂਲਤਾਂ ਵਿਚ ਵਾਧਾ ਕਰਦਿਆਂ ਮਾਰਕਿਟ ਕਮੇਟੀ ਅਹਿਮਦਗੜ੍ਹ ਅਧੀਨ ਚੱਲ ਰਹੇ ਖ਼ਰੀਦ ਕੇਂਦਰਾਂ ਦੇ ਵਿਕਾਸ ਕਾਰਜ ਜਲਦ ਹੀ ਹੋਣਗੇ | ਅਨਾਜ ਮੰਡੀ ਵਿਖੇ ਵਿਧਾਇਕ ਸੁਰਜੀਤ ...

ਪੂਰੀ ਖ਼ਬਰ »

ਦੁਸਹਿਰੇ ਮੇਲੇ ਲਈ ਅਮਰਗੜ੍ਹ ਪਹੁੰਚੇ ਬਿ੍ਟਿਸ਼ ਕਲਾਕਾਰ

ਰੁੜਕੀ ਕਲਾਂ/ਅਮਰਗੜ੍ਹ, 16 ਅਕਤੂਬਰ (ਜਤਿੰਦਰ ਮੰਨਵੀ, ਸੁਖਜਿੰਦਰ ਸਿੰਘ ਝੱਲ) - ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਹੀਰਾ ਇੰਟਰਨੈਸ਼ਨਲ ਗਰੁੱਪ ਵੱਲੋਂ ਹਰ ਸਾਲ ਕਰਵਾਏ ਜਾਂਦੇ ਦਸਹਿਰਾ ਮੇਲੇ 'ਚ ਇਸ ਵਾਰ ਬਿ੍ਟਿਸ਼ ਕਲਾਕਾਰ ਪੰਜਾਬੀ ...

ਪੂਰੀ ਖ਼ਬਰ »

ਸਕੂਲ ਦੀ ਖਸਤਾ ਹਾਲਤ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਭੁੱਲਰ, ਧਾਲੀਵਾਲ)-ਨੇੜਲੇ ਪਿੰਡ ਰਵਿਦਾਸਪੁਰਾ ਟਿੱਬੀ ਵਾਸੀਆਂ ਵਲੋਂ ਸਕੂਲ ਦੀ ਖਸਤਾ ਹਾਲਤ ਨੂੰ ਲੈ ਕੇ ਪੰਚਾਇਤ ਮੈਂਬਰ ਅਜਾਇਬ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਿਖ਼ਲਾਫ਼ ਰੋਹ ਭਰਪੂਰ ਪ੍ਰਦਰਸ਼ਨ ਕਰਕੇ ਸਖ਼ਤ ...

ਪੂਰੀ ਖ਼ਬਰ »

ਸੰਸਾਰ ਫ਼ੂਡ ਦਿਵਸ ਮਨਾਇਆ

ਲੌਾਗੋਵਾਲ, 16 ਅਕਤੂਬਰ (ਸ.ਸ. ਖੰਨਾ) - ਸੰਤ ਲੌਾਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨੋਲੌਜੀ ਲੌਾਗੋਵਾਲ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਂਝੇ ਤੌਰ ਉੱਤੇ ਸੰਸਾਰ ਫ਼ੂਡ ਦਿਵਸ 2018 ਸੰਤ ਲੌਾਗੋਵਾਲ ਇੰਸਟੀਚਿਊਟ ਵਿਚ ਮਨਾਇਆ ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਚਾਰਟ ਤੇ ਭਾਸ਼ਣ ਮੁਕਾਬਲੇ ਕਰਵਾਏ

ਲਹਿਰਾਗਾਗਾ, 16 ਅਕਤੂਬਰ (ਸੂਰਜ ਭਾਨ ਗੋਇਲ)-ਵਿੱਦਿਆ ਰਤਨ ਕਾਲਜ ਫ਼ਾਰ ਵੁਮੈਨ ਖੋਖਰ ਕਲਾਂ ਵਿਖੇ ਸਵੀਪ ਅਧੀਨ ਚਾਰਟ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਵਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦੇ ਚਾਰਟ ਬਣਾਏ ਗਏ | ਇਸ ਮੌਕੇ ਮੁੱਖ ਮਹਿਮਾਨ ਦੇ ...

ਪੂਰੀ ਖ਼ਬਰ »

ਜੇਤੂ ਵਿਦਿਆਰਥੀਆਂ ਤੇ ਕੋਚ ਦਾ ਸਕੂਲ ਪੁੱਜਣ 'ਤੇ ਸਨਮਾਨ

ਮਹਿਲਾਂ ਚੌਕ, 16 ਅਕਤੂਬਰ (ਬੜਿੰਗ)-ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਲਾਵਾਲ-ਗੱਗੜਪੁਰ ਵਿਖੇ ਪਿ੍ੰਸੀਪਲ ਮੈਡਮ ਸ਼੍ਰੀਮਤੀ ਅੰਜੂ ਗੋਇਲ ਦੀ ਅਗਵਾਈ ਵਿੱਚ 64ਵੀਆਂ ਪੰਜਾਬ ਸਕੂਲ ਖੇਡਾਂ ਅੰਡਰ 19 ਸਾਲ ਬੇਸਬਾਲ ਲੜਕਿਆਂ ਦਾ ਟੂਰਨਾਮੈਂਟ ਜੋ ਕਿ ਫ਼ਿਰੋਜਪੁਰ ...

ਪੂਰੀ ਖ਼ਬਰ »

ਕਬੱਡੀ ਕੱਪ ਦਾ ਪੋਸਟਰ ਕੀਤਾ ਜਾਰੀ

ਲਹਿਰਾਗਾਗਾ, 16 ਅਕਤੂਬਰ (ਅਸ਼ੋਕ ਗਰਗ) - ਯੂਥ ਸਪੋਰਟਸ ਕਲੱਬ ਪਿੰਡ ਗਾਗਾ ਵਲੋਂ 10ਵਾਂ ਦੋ ਰੋਜ਼ਾ ਕਬੱਡੀ ਕੱਪ 19 ਅਤੇ 20 ਅਕਤੂਬਰ ਨੂੰ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਗੁਰੂ ਤੇਗ਼ ਬਹਾਦਰ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ | ਕਬੱਡੀ ਕੱਪ ਦਾ ...

ਪੂਰੀ ਖ਼ਬਰ »

ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ

ਭਵਾਨੀਗੜ੍ਹ, 16 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਰਹਿਬਰ ਫਾਊਡੇਂਸਨ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਡਾਕਟਰ ਫੁਰਕੁਆਨ ਅਮੀਨ, ਡਾਕਟਰ ਇਮਤਿਆਜੀ ਬੇਗ਼ਮ ਨੇ ਬੱਚਿਆਂ ਦੀ ਜਾਂਚ ਕਰਦਿਆਂ ਦਵਾਈਆਂ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਦੁਸਹਿਰੇ-ਦੀਵਾਲੀ 'ਤੇ ਪਟਾਕਿਆਂ 'ਤੇ ਪਾਬੰਦੀ ਦੀ ਮੰਗ

ਮਾਲੇਰਕੋਟਲਾ, 16 ਅਕਤੂਬਰ (ਕੁਠਾਲਾ) - ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਅੱਜ ਪ੍ਰਧਾਨ ਭੂਪਿੰਦਰ ਸਿੰਘ ਬਨਭੌਰਾ ਦੀ ਅਗਵਾਈ ਹੇਠ ਐਸ.ਡੀ.ਐਮ. ਮਲੇਰਕੋਟਲਾ ਦੇ ਦਫਤਰ ਅੱਗੇ ਜਬਰਦਸਤ ਰੋਸ਼ ਰੈਲੀ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਦੂਸ਼ਣ ਫੈਲਾਉਣ ਦੇ ਬਹਾਨੇ ...

ਪੂਰੀ ਖ਼ਬਰ »

ਕਿਸ਼ੋਰ ਸਿੱਖਿਆ ਸਬੰਧੀ ਸੈਮੀਨਾਰ ਕਰਵਾਇਆ

ਸੰਦੌੜ, 16 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਪਿ੍ੰਸੀਪਲ ਜੋਗਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਿਸ਼ੋਰ ਸਿੱਖਿਆ ਨਾਲ ਸਬੰਧਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਨਸ਼ੇ, ਲੜਕੀਆਂ ਦੀ ਸਿੱਖਿਆ, ਮੋਬਾਈਲ ਅਤੇ ...

ਪੂਰੀ ਖ਼ਬਰ »

ਪੰਜਾਬ ਪੱਧਰ 'ਤੇ ਕਿੱਕ-ਬਾਕਸਿੰਗ 'ਚ ਜਿੱਤੇ ਮੈਡਲ

ਲਹਿਰਾਗਾਗਾ, 16 ਅਕਤੂਬਰ (ਸੂਰਜ ਭਾਨ ਗੋਇਲ)-ਪੰਜਾਬ ਪੱਧਰ 'ਤੇ ਹੁਸ਼ਿਆਰਪੁਰ ਵਿਖੇ ਕਰਵਾਏ ਕਿੱਕ ਬਾਕਸਿੰਗ ਮੁਕਾਬਲਾ 2018 ਵਿੱਚ ਅਕੈਡਮਿਕ ਹਾਈਟਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਵਿਚ 18 ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਆੜ੍ਹਤੀਆਂ ਦੇ ਤੋਲ ਕੀਤੇ ਚੈੱਕ ਤੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ

ਧੂਰੀ, 16 ਅਕਤੂਬਰ (ਸੰਜੇ ਲਹਿਰੀ) - ਸਬ ਡਵੀਜ਼ਨਲ ਮੈਜਿਸਟਰੇਟ ਧੂਰੀ ਸ਼੍ਰੀ ਦੀਪਕ ਰੁਹੇਲਾ ਵੱਲੋਂ ਅੱਜ ਅਨਾਜ ਮੰਡੀ ਧੂਰੀ ਵਿਖੇ ਪਹੁੰਚ ਕੇ ਜਿੱਥੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਉੱਥੇ ਹੀ ਆੜ੍ਹਤੀਆਂ ਵੱਲੋਂ ਕਿਸਾਨਾਂ ਪਾਸੋਂ ਖ਼ਰੀਦ ਕੇ ...

ਪੂਰੀ ਖ਼ਬਰ »

ਸਤੌਜ ਦੇ ਭਲਵਾਨਾਂ ਨੇ ਜਿੱਤੇ ਤਗਮੇ

ਧਰਮਗੜ੍ਹ, 16 ਅਕਤੂਬਰ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੇ ਭਲਵਾਨਾਂ ਨੇ ਪੰਜਾਬ ਖੇਡ ਵਿਭਾਗ ਵਲੋਂ ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਕਰਵਾਇਆ ਜ਼ਿਲ੍ਹਾ ਪੱਧਰੀ ਕੁਸ਼ਤੀ ਖੇਡਾਂ ਵਿਚ ਤਗਮੇ ਜਿੱਤ ਕੇ | ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਮਹਿਲਾਂ ਚੌਕ, 16 ਅਕਤੂਬਰ (ਬੜਿੰਗ)-ਸੰਗਰੂਰ ਜੀਂਦ ਸੜਕ 'ਤੇ ਨਜ਼ਦੀਕ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਮਹਿਲਾਂ ਇੱਕ ਨੌਜਵਾਨ ਦੇ ਰਜਵਾਹੇ 'ਚ, ਗਿਰਕੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਰਨੈਲੀ ਸੜਕ 52 ਨੰਬਰ 'ਤੇ ਬੀਤੀ ਰਾਤ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਥਾਣੇ ਦਾ ਘਿਰਾਓ

ਲੌਾਗੋਵਾਲ, 16 ਅਕਤੂਬਰ (ਸ. ਸ. ਖੰਨਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਲੌਾਗੋਵਾਲ ਥਾਣੇ ਦਾ ਘਿਰਾਓ ਕੀਤਾ ਗਿਆ | ਇਹ ਧਰਨਾ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਵਿਚ ਦਿੱਤਾ ਗਿਆ ਕਿ ਵਿਆਹੁਤਾ ਲੜਕੀ ਮਨਦੀਪ ਕੌਰ ਪਿੰਡ ਲੌਾਗੋਵਾਲ ਜੋ ...

ਪੂਰੀ ਖ਼ਬਰ »

ਟਿੱਬਾ ਸਕੂਲ ਦਾ ਬਿਜਲੀ ਕੁਨੈਕਸ਼ਨ ਮੁੜ ਕੱਟਿਆ

ਸ਼ੇਰਪੁਰ, 16 ਅਕਤੂਬਰ (ਸੁਰਿੰਦਰ ਚਹਿਲ)-ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦਾ ਬਿਜਲੀ ਕੁਨੈਕਸਨ ਮੁੜ ਕੱਟਿਆ ਗਿਆ ਹੈ | ਬਿਜਲੀ ਬਿੱਲ ਦਾ ਬਕਾਇਆ ਤਕਰੀਬਨ 17000 ਰੁਪਏ ਹੈ | ਸਿੱਖਿਆ ਵਿਭਾਗ ਵਲੋਂ 7000 ਰੁਪਏ ਭੇਜੇ ਗਏ ਸਨ ਜੋ ਕਿ ਬਿਲ ਭਰਨ ਲਈ ਵਰਤੇ ਗਏ ਹਨ | ਬਿਜਲੀ ਦਾ ...

ਪੂਰੀ ਖ਼ਬਰ »

ਸਿੱਖ ਕਾਰਕੁਨਾਂ ਦੀ ਜ਼ਮਾਨਤ ਸਬੰਧੀ ਫੈਸਲਾ ਅੱਜ

ਸੰਗਰੂਰ, 16 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਬੀਤੇ ਦਿਨੀਂ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਸੰਗਰੂਰ ਫੇਰੀ ਦੌਰਾਨ ਉਨ੍ਹਾਂ ਦੇ ਕਾਫ਼ਲੇ ਨੂੰ ਰੋਕਣ ਦੇ ਯਤਨ ਕਰਨ ਸਬੰਧੀ ਪੁਲਿਸ ਨੇ ਬਾਬਾ ਬਚਿੱਤਰ ਸਿੰਘ ਅਤੇ ਬਾਬਾ ਅਮਰਜੀਤ ...

ਪੂਰੀ ਖ਼ਬਰ »

ਭੂੰਗ ਵਾਲੇ 5 ਟਰੈਕਟਰ ਚਾਲਕਾਂ ਿਖ਼ਲਾਫ਼ ਮੁਕੱਦਮੇ ਦਰਜ

ਲਹਿਰਾਗਾਗਾ, 16 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਤਿਉਹਾਰਾਂ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਸ਼ਹਿਰ ਅੰਦਰ ਚੌਕਸੀ ਵਧਾ ਦਿੱਤੀ ਹੈ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਿਖ਼ਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਲਹਿਰਾਗਾਗਾ ...

ਪੂਰੀ ਖ਼ਬਰ »

ਐਸ. ਐਮ. ਐਸ. ਸਿਸਟਮ ਦੇ ਬਿਨਾਂ ਚੱਲ ਰਹੀ ਕੰਬਾਈਨ ਨੂੰ ਰੁਕਵਾਇਆ

ਛਾਹੜ, 16 ਅਕਤੂਬਰ (ਜਸਵੀਰ ਸਿੰਘ ਔਜਲਾ) - ਨੇੜਲੇ ਪਿੰਡ ਚੱਠਾ ਨਨਹੇੜਾ ਦੇ ਖੇਤਾਂ ਵਿਚ ਬਿਨ੍ਹਾ ਐਸ.ਐਮ.ਐਸ. ਸਿਸਟਮ ਦੇ ਝੋਨੇ ਦੀ ਕਟਾਈ ਕਰ ਰਹੀ ਕੰਬਾਈਨ 'ਤੇ ਕਾਰਵਾਈ ਕਰਨ ਲਈ ਪਹੁੰਚੇ ਤਹਿਸੀਲਦਾਰ ਸੁਨਾਮ ਅਤੇ ਪਟਵਾਰੀ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ | ...

ਪੂਰੀ ਖ਼ਬਰ »

ਸ਼ੇਰਪੁਰ ਲੁੱਟਾਂ ਖੋਹਾਂ ਕਰਨ ਵਾਲਾ ਗਰੋਹ ਕਾਬੂ

ਸ਼ੇਰਪੁਰ, 16 ਅਕਤੂਬਰ (ਦਰਸ਼ਨ ਸਿੰਘ ਖੇੜੀ)-ਥਾਣਾ ਸ਼ੇਰਪੁਰ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਸ਼ੇਰਪੁਰ ਦੇ ਮੁਖੀ ਚੌਧਰੀ ਮਨੋਜ ਗੋਰਸੀ (ਪ੍ਰੋਬੇਸ਼ਨ) ਡੀ.ਐਸ.ਪੀ ਨੇ ...

ਪੂਰੀ ਖ਼ਬਰ »

19 ਗ੍ਰਾਮ ਚਿੱਟੇ, 20 ਕਿੱਲੋ ਭੁੱਕੀ ਤੇ 45 ਪੇਟੀਆਂ ਸ਼ਰਾਬ ਸਮੇਤ ਚਾਰ ਦਬੋਚੇ

ਮਲੇਰਕੋਟਲਾ, 16 ਅਕਤੂਬਰ (ਕੁਠਾਲਾ) - ਨਸ਼ਿਆਂ ਿਖ਼ਲਾਫ਼ ਆਪਣੀ ਮੁਹਿੰਮ ਨੂੰ ਤੇਜ਼ ਕਰਦਿਆਂ ਮਲੇਰਕੋਟਲਾ ਪੁਲਿਸ ਨੇ ਨਸ਼ਾ ਤਸਕਰਾਂ ਉੱਪਰ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ | ਡੀ.ਐਸ.ਪੀ. ਮਲੇਰਕੋਟਲਾ ਸ੍ਰੀ ਯੋਗੀ ਰਾਜ ਮੁਤਾਬਿਕ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਸੁਮਿਤ ਘਈ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ, ਅਮਨਦੀਪ ਸਿੰਘ ਗਰੇਵਾਲ ਅਤੇ ਹੋਰਨਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਫੂਡ ਸੇਫਟੀ ਤੇ ਡੇਅਰੀ ਅਧਿਕਾਰੀਆਂ ਵਲੋਂ ਮਿਠਾਈ ਦੀਆਂ ਤਿੰਨ ਦੁਕਾਨਾਂ 'ਤੇ ਛਾਪੇਮਾਰੀ

ਅਮਰਗੜ੍ਹ, 16 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) - ਸਰਦੀ ਦੇ ਦੋ ਮੁੱਖ ਤਿਉਹਾਰਾਂ ਦੀ ਆਮਦ ਨੂੰ ਲੈ ਕੇ ਅੱਜ ਅਮਰਗੜ੍ਹ ਸ਼ਹਿਰ ਵਿਖੇ ਸ਼ਰਮਾ ਸਵੀਟਸ, ਨਿਊ ਸ਼ਰਮਾ ਸਵੀਟਸ ਤੋਂ ਇਲਾਵਾ ਬੀਕਾਨੇਰ ਮਿਸ਼ਠਾਨ ਭੰਡਾਰ ਤੇ ਫੂਡ ਸੇਫ਼ਟੀ ਅਫ਼ਸਰ ਸੰਗਰੂਰ ਮੈਡਮ ਵਿੱਦਿਆ ...

ਪੂਰੀ ਖ਼ਬਰ »

ਐਸ. ਐਮ. ਐਸ. ਸਿਸਟਮ ਦੇ ਬਿਨਾਂ ਚੱਲ ਰਹੀ ਕੰਬਾਈਨ ਨੂੰ ਰੁਕਵਾਇਆ

ਛਾਹੜ, 16 ਅਕਤੂਬਰ (ਜਸਵੀਰ ਸਿੰਘ ਔਜਲਾ) - ਨੇੜਲੇ ਪਿੰਡ ਚੱਠਾ ਨਨਹੇੜਾ ਦੇ ਖੇਤਾਂ ਵਿਚ ਬਿਨ੍ਹਾ ਐਸ.ਐਮ.ਐਸ. ਸਿਸਟਮ ਦੇ ਝੋਨੇ ਦੀ ਕਟਾਈ ਕਰ ਰਹੀ ਕੰਬਾਈਨ 'ਤੇ ਕਾਰਵਾਈ ਕਰਨ ਲਈ ਪਹੁੰਚੇ ਤਹਿਸੀਲਦਾਰ ਸੁਨਾਮ ਅਤੇ ਪਟਵਾਰੀ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ | ...

ਪੂਰੀ ਖ਼ਬਰ »

ਸੁਨਾਮ ਦੇ ਵਕੀਲਾਂ ਨੇ ਕੀਤੀ ਹੜਤਾਲ

ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਭੁੱਲਰ, ਧਾਲੀਵਾਲ)-ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸ਼ਿਸ਼ਟ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ 15 ਲੱਖ ਰੁਪਏ ਤੱਕ ਦੇ ਕੇਸਾਂ ਨੂੰ ਡਵੀਜ਼ਨਲ ਪੱਧਰ 'ਤੇ ਲਿਜਾਣ ਦੇ ...

ਪੂਰੀ ਖ਼ਬਰ »

ਵਿਆਹ ਵਾਲੇ ਦਿਨ ਜੀਵਨ ਸਾਥਣ ਨਾਲ ਖ਼ੂਨਦਾਨ ਕਰ ਕੇ ਨਿਵੇਕਲੀ ਪਿਰਤ ਪਾਈ

ਕੁੱਪ ਕਲਾਂ, 16 ਅਕਤੂਬਰ (ਰਵਿੰਦਰ ਸਿੰਘ ਬਿੰਦਰਾ)-ਕੁੱਪ ਕਲਾਂ ਤੋਂ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਕੁਲਵਿੰਦਰ ਸਿੰਘ ਗਿੱਲ ਨੇ ਆਪਣੇ ਵਿਆਹ ਮੌਕੇ ਆਪਣੀ ਜੀਵਨ ਸਾਥਣ ਗੁਰਸ਼ਮਨਪ੍ਰੀਤ ਕੌਰ ਨਾਲ ਖ਼ੂਨਦਾਨ ਕਰਕੇ ਜਿੱਥੇ ਇਕ ਨਿਵੇਕਲੀ ਪਿਰਤ ਪਾਈ ਹੈ ਉੱਥੇ ਹੀ ਅੱਜ ...

ਪੂਰੀ ਖ਼ਬਰ »

ਮਰੇ ਪਸ਼ੂਆਂ ਨੂੰ ਸੜਕ 'ਤੇ ਰੱਖ ਕੇ ਰੋਸ ਧਰਨਾ ਦਿੱਤਾ

ਲੌਾਗੋਵਾਲ, 16 ਅਕਤੂਬਰ (ਵਿਨੋਦ)-ਪਿੰਡ ਨਮੋਲ ਦੇ ਵਾਸੀਆਂ ਨੇ ਹੱਡਾ ਰੋੜੀ ਦੀ ਮੰਗ ਨੂੰ ਲੈ ਕੇ ਅੱਜ ਮੁਰਦਾ ਪਸ਼ੂਆਂ ਨੂੰ ਸੜਕ 'ਤੇ ਰੱਖ ਕੇ ਰੋਸ ਧਰਨਾ ਦਿੱਤਾ ਅਤੇ ਆਵਾਜਾਈ ਨੂੰ ਠੱਪ ਰੱਖਿਆ | ਪਿੰਡ ਵਾਸੀਆਂ ਬਿੰਦਰ ਖਾਂ, ਨਿਰਮਲ ਸਿੰਘ, ਲੀਲਾ ਸਿੰਘ, ਕਾਮਰੇਡ ਲਾਭ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX