ਤਾਜਾ ਖ਼ਬਰਾਂ


ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਅਫ਼ਗ਼ਾਨਿਸਤਾਨ ਨੂੰ 150 ਦੌੜਾਂ ਨਾਲ ਹਰਾਇਆ
. . .  36 minutes ago
ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ 'ਤੇ ਅਣਪਛਾਤੇ ਨੌਜਵਾਨਾ ਵੱਲੋਂ ਹਮਲਾ
. . .  55 minutes ago
ਫ਼ਾਜ਼ਿਲਕਾ, 18 ਜੂਨ (ਪ੍ਰਦੀਪ ਕੁਮਾਰ )-ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਰਕੇਸ਼ ਧੂੜਿਆ 'ਤੇ ਅਣਪਛਾਤੇ ਨੌਜਵਾਨਾ ਵੱਲੋਂ ਹਮਲਾ ਕਰ ਦਿਤਾ ਗਿਆ, ਜਿਸ ਤੋ ਬਾਅਦ ਉਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਿਵਲ...
ਧਰਤੀ ਮੇਰੀ ਮਾਂ ਹੈ, ਇਸ ਤੋਂ ਵੱਡਾ ਕੋਈ ਨਹੀ - ਅਖਿਲੇਸ਼
. . .  about 2 hours ago
ਲਖਨਊ, 18 ਜੂਨ - ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਬੰਦੇ ਮਾਤਰਮ ਦੇ ਸਵਾਲ 'ਤੇ ਬੋਲਦਿਆ ਕਿਹਾ ਕਿ ਧਰਤੀ ਉਨ੍ਹਾਂ ਦੀ ਮਾਂ ਹੈ, ਤੇ ਧਰਤੀ ਤੋਂ ਵੱਡਾ ਕੋਈ ...
ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ
. . .  about 3 hours ago
ਨਵੀਂ ਦਿੱਲੀ, 18 ਜੂਨ - ਉੱਤਰਾਖੰਡ ਵਿਖੇ ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 24 ਜੂਨ ਨੂੰ ਸੁਣਵਾਈ ਲਈ ਤਿਆਰ...
ਬੱਚਿਆ ਦੀ ਮੌਤ ਨੂੰ ਲੈ ਕੇ ਨਿਤੀਸ਼ ਕੁਮਾਰ ਤੇ ਹੋਰਨਾਂ ਖ਼ਿਲਾਫ਼ ਪਟੀਸ਼ਨ
. . .  about 3 hours ago
ਮੁਜ਼ੱਫਰਪੁਰ, 18 ਜੂਨ - ਬਿਹਾਰ ਦੇ ਮੁਜ਼ੱਫਰਪੁਰ ਵਿਖੇ ਚਮਕੀ ਬੁਖ਼ਾਰ ਕਾਰਨ 109 ਬੱਚਿਆ ਦੀ ਮੌਤ ਨੂੰ ਲੈ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਸਿਹਤ ਮੰਤਰੀ...
ਕੇਦਾਰਨਾਥ 'ਚ ਆਕਸੀਜਨ ਦੀ ਕਮੀ ਕਾਰਨ ਇੱਕ ਵਿਅਕਤੀ ਦੀ ਮੌਤ
. . .  about 3 hours ago
ਦੇਹਰਾਦੂਨ, 18 ਜੂਨ - ਉੱਤਰਾਖੰਡ ਦੇ ਕੇਦਾਰਨਾਥ ਵਿਖੇ ਆਕਸੀਜਨ ਦੀ ਕਮੀ ਕਾਰਨ ਮੁੰਬਈ ਦੇ 52 ਸਾਲਾਂ ਇੱਕ ਵਿਅਕਤੀ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਸਥਾਨਕ ਹੈਲੀਪੈਡ ਦੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਦਾ ਦੂਸਰਾ ਖਿਡਾਰੀ ਆਊਟ
. . .  about 3 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 10 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 48/1
. . .  about 3 hours ago
ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ
. . .  about 3 hours ago
ਸ੍ਰੀਨਗਰ, 18 ਜੂਨ - ਜੰਮੂ ਕਸ਼ਮੀਰ ਦੇ ਪਹਿਲਗਾਂਵ ਵਿਖੇ ਟੂਰਿਸਟ ਰਿਜ਼ਾਰਟ 'ਤੇ ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 13/1
. . .  about 3 hours ago
ਅੱਤਵਾਦੀਆਂ ਨੇ ਪੁਲਿਸ ਥਾਣੇ 'ਤੇ ਸੁੱਟਿਆ ਗਰਨੇਡ
. . .  about 4 hours ago
ਸ੍ਰੀਨਗਰ, 18 ਜੂਨ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਪੁਲਿਸ ਥਾਣੇ 'ਤੇ ਗਰਨੇਡ ਸੁੱਟਿਆ ਗਿਆ, ਜੋ ਕਿ ਥਾਣੇ ਦੇ ਬਾਹਰ ਹੀ ਫੱਟ ਗਿਆ। ਇਹ ਹਮਲੇ 'ਚ ਕੁੱਝ ਲੋਕ...
ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ ਦਾ ਆਪਣਾ ਸਭ ਤੋਂ ਵੱਡਾ ਸਕੋਰ
. . .  about 4 hours ago
ਲੰਦਨ, 18 ਜੂਨ - ਵਿਸ਼ਵ ਕੱਪ ਦੇ ਇੱਕ ਮੈਚ ਦੌਰਾਨ ਇੰਗਲੈਂਡ ਨੇ ਅਫ਼ਗ਼ਾਨਿਸਤਾਨ ਖ਼ਿਲਾਫ਼ ਪਹਿਲਾ ਬੱਲੇਬਾਜ਼ੀ ਕਰਦਿਆ ਨਿਰਧਾਰਿਤ 50 ਓਵਰਾਂ 'ਚ ਵਿਕਟਾਂ ਦੇ ਨੁਕਸਾਨ 'ਤੇ 397 ਦੌੜਾਂ ਬਣਾਈਆਂ। ਵਿਸ਼ਵ ਕੱਪ...
ਸੋਨੀਆ ਗਾਂਧੀ ਨੇ ਬੁਲਾਈ ਵਿਰੋਧੀ ਆਗੂਆਂ ਦੀ ਮੀਟਿੰਗ
. . .  about 4 hours ago
ਨਵੀਂ ਦਿੱਲੀ, 18 ਜੂਨ - ਸੋਨੀਆ ਗਾਂਧੀ ਨੇ ਸੰਸਦ 'ਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ। ਮੀਟਿੰਗ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਆਗੂ ਕਨੀਮੋਝੀ, ਸੀ.ਪੀ.ਆਈ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਅਫ਼ਗ਼ਾਨਿਸਤਾਨ ਨੂੰ ਜਿੱਤਣ ਲਈ ਦਿੱਤਾ 398 ਦੌੜਾਂ ਦਾ ਟੀਚਾ
. . .  about 4 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਗਵਾਈ 6ਵੀਂ ਵਿਕਟ
. . .  about 4 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਨੂੰ ਮਿਲੀ 5ਵੀਂ ਸਫਲਤਾ
. . .  about 5 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਗਵਾਈ ਚੌਥੀ ਵਿਕਟ, ਕਪਤਾਨ ਮੌਰਗਨ 148 ਦੌੜਾਂ ਬਣਾ ਕੇ ਆਊਟ
. . .  about 5 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਨੂੰ ਮਿਲੀ ਤੀਸਰੀ ਸਫਲਤਾ, ਜੌ ਰੂਟ ਦੌੜਾਂ 88 ਬਣਾ ਕੇ ਆਊਟ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 45 ਓਵਰਾਂ ਤੋਂ ਬਾਅਦ ਇੰਗਲੈਂਡ 323/2
. . .  about 5 hours ago
ਤ੍ਰਿਣਮੂਲ ਦਾ ਇੱਕ ਵਿਧਾਇਕ, 12 ਕੌਂਸਲਰ ਅਤੇ ਕਾਂਗਰਸ ਦਾ ਬੁਲਾਰਾ ਭਾਜਪਾ 'ਚ ਸ਼ਾਮਲ
. . .  about 5 hours ago
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦੇ ਕਪਤਾਨ ਇਓਨ ਮੌਰਗਨ ਦਾ ਸੈਂਕੜਾ ਪੂਰਾ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 40 ਓਵਰਾਂ ਤੋਂ ਬਾਅਦ ਇੰਗਲੈਂਡ 255/2
. . .  about 5 hours ago
ਅਧੀਰ ਰੰਜਨ ਚੌਧਰੀ ਹੋਣਗੇ ਲੋਕ ਸਭਾ 'ਚ ਕਾਂਗਰਸ ਦੇ ਨੇਤਾ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 35 ਓਵਰਾਂ ਤੋਂ ਬਾਅਦ ਇੰਗਲੈਂਡ 199/2
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦੇ ਜੌ ਰੂਟ ਦੀਆਂ 50 ਦੌੜਾਂ ਪੂਰੀਆਂ
. . .  about 6 hours ago
ਪਾਦਰੀ ਦੇ ਕਤਲ ਦੇ ਦੋਸ਼ ਹੇਠ ਨੂੰਹ ਸਹੁਰਾ ਗ੍ਰਿਫ਼ਤਾਰ
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 30 ਓਵਰਾਂ ਤੋਂ ਬਾਅਦ ਇੰਗਲੈਂਡ 164/2
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦਾ ਦੂਸਰਾ ਖਿਡਾਰੀ ਆਊਟ
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 25 ਓਵਰਾਂ ਤੋਂ ਬਾਅਦ ਇੰਗਲੈਂਡ 139/1
. . .  about 6 hours ago
ਸਿੱਖ ਡਰਾਈਵਰ ਨਾਲ ਕੁੱਟਮਾਰ ਦਾ ਮਾਮਲਾ : ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ
. . .  about 6 hours ago
ਸੜਕ ਹਾਦਸੇ ਚ ਨੌਜਵਾਨ ਦੀ ਮੌਤ ਤੋਂ ਬਾਅਦ ਲੋਕਾਂ ਘੇਰਿਆ ਡਿਫੈਂਸ ਮਾਰਗ
. . .  about 7 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 15 ਓਵਰਾਂ ਤੋਂ ਬਾਅਦ ਇੰਗਲੈਂਡ 72/1
. . .  about 7 hours ago
ਅਯੁੱਧਿਆ ਅੱਤਵਾਦੀ ਹਮਲਾ ਮਾਮਲਾ : ਅਦਾਲਤ ਨੇ ਚਾਰ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 7 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 10 ਓਵਰਾਂ ਤੋਂ ਬਾਅਦ ਇੰਗਲੈਂਡ 45/1
. . .  about 7 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 44 ਦੌੜਾਂ 'ਤੇ ਇੰਗਲੈਂਡ ਦਾ ਪਹਿਲਾ ਖਿਡਾਰੀ ਆਊਟ
. . .  about 7 hours ago
ਸੋਨੀਆ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 7 hours ago
ਨਨਕਾਣਾ ਸਾਹਿਬ ਵਿਖੇ ਹਸਪਤਾਲ 'ਚ ਚੱਲੀਆਂ ਗੋਲੀਆਂ, ਚਾਰ ਦੀ ਮੌਤ ਅਤੇ ਕਈ ਜ਼ਖ਼ਮੀ
. . .  about 8 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 8 hours ago
ਅਨੰਤਨਾਗ 'ਚ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਰਾਜਨਾਥ ਸਿੰਘ ਨੇ ਭੇਂਟ ਕੀਤੀ ਸ਼ਰਧਾਂਜਲੀ
. . .  about 8 hours ago
ਪੰਜਾਬ ਚ ਨਸ਼ੇ ਦਾ ਕਹਿਰ ਜਾਰੀ, ਅੱਜ ਇੱਕ ਹੋਰ ਘਰ ਦਾ ਬੁਝਿਆ ਚਿਰਾਗ਼
. . .  about 9 hours ago
ਖੜ੍ਹੇ ਟਰੈਕਟਰ-ਟਰਾਲੀ 'ਚ ਵੱਜੀ ਗੱਡੀ, ਇੱਕ ਗੰਭੀਰ ਜ਼ਖ਼ਮੀ
. . .  about 9 hours ago
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਹਿਮਾਚਲ ਪ੍ਰਦੇਸ਼ ਦਾ ਜਵਾਨ ਸ਼ਹੀਦ
. . .  about 9 hours ago
ਆਸਮਾਨੀ ਬਿਜਲੀ ਨੇ ਕਈ ਫੁੱਟ ਉੱਪਰ ਚੁੱਕ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ, ਮੌਤ
. . .  about 9 hours ago
ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 10 hours ago
ਚਮਕੀ ਬੁਖ਼ਾਰ ਦਾ ਕਹਿਰ- ਮੁਜ਼ੱਫਰਪੁਰ ਦੇ ਹਸਪਤਾਲ 'ਚ ਪਹੁੰਚੇ ਨਿਤਿਸ਼ ਕੁਮਾਰ
. . .  about 10 hours ago
ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 10 hours ago
ਕੈਨੇਡਾ 'ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕ ਜ਼ਖ਼ਮੀ
. . .  about 10 hours ago
ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਕਾਮਿਆਂ ਨੇ 'ਕਲਮ ਛੋੜ' ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  about 11 hours ago
ਗੁਰਜੀਤ ਸਿੰਘ ਔਜਲਾ ਨੇ ਪੰਜਾਬੀ 'ਚ ਚੁੱਕੀ ਸਹੁੰ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਕੱਤਕ ਸੰਮਤ 550

ਬਠਿੰਡਾ /ਮਾਨਸਾ

ਪਟਿਆਲਾ ਅਧਿਆਪਕ ਮੋਰਚੇ ਦੇ ਹੱਕ ਵਿਚ ਬਠਿੰਡਾ ਸ਼ਹਿਰ 'ਚ ਜ਼ੋਰਦਾਰ ਮੁਜ਼ਾਹਰਾ

ਬਠਿੰਡਾ, 16 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ, ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ. ਪੀ. ਐਮ. ਓ.) ਅਤੇ ਪੀ. ਐਸ. ਐਸ. ਐਫ. (ਵਿਗਿਆਨਕ) ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ¢ ਇਹ ਪ੍ਰਦਰਸ਼ਨ ਸਥਾਨਕ ਚਿਲਡਰਨਜ਼ ਪਾਰਕ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਜ਼ਿਲ੍ਹਾ ਕਚਿਹਰੀਆਂ 'ਚ ਪੁੱਜਕੇ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਕੋਲ ਸੰਪੰਨ ਹੋਇਆ¢ ਮੁਜ਼ਾਹਰੇ 'ਚ ਸ਼ਾਮਲ ਵੱਖੋ-ਵੱਖ ਵਰਗਾਂ ਦੀ ਨੁਮਾਇੰਦਗੀ ਕਰਦੇ ਜਨਸੰਗਠਨਾਂ ਦੇ ਕਾਰਕੁੰਨ Tਸਾਂਝਾ ਅਧਿਆਪਕ ਮੋਰਚਾ'' ਦੀ ਅਗਵਾਈ ਵਿਚ ਪਟਿਆਲਾ ਵਿਖੇ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੀਆਂ ਨਿਆਈਾ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਸਨ¢ ਕਾਰਕੁੰਨ, ਅਧਿਆਪਕ ਮੰਗਾਂ, ਪ੍ਰਤੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਵਲੋਂ ਅਪਣਾਏ ਦਮਨਕਾਰੀ ਰਵੱਈਏ ਵਿਰੁੱਧ ਵੀ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕਰ ਰਹੇ ਸਨ¢ ਮੁਜ਼ਾਹਰਾਕਾਰੀ ਪੰਜਾਬ ਸਰਕਾਰ 'ਤੇ ਸਰਕਾਰੀ ਸਿੱਖਿਆ ਤੰਤਰ ਨੂੰ ਮਾਰ ਮੁਕਾਉਣ ਦੀਆਂ ਸਾਜ਼ਿਸ਼ਾਂ ਘੜਣ ਦਾ ਵੀ ਦੋਸ਼ ਲਾ ਰਹੇ ਸਨ¢ ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਵਿਸ਼ੇਸ਼ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਅੜੀਅਲ ਵਤੀਰੇ ਖਿਲਾਫ਼ ਵੀ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕੀਤਾ¢ ਮੁਜ਼ਾਹਰਾਕਾਰੀਆਂ ਵਲੋਂ ਵੱਖੋ-ਵੱਖੋ ਟੀ. ਵੀ. ਚੈਨਲਾਂ ਅਤੇ ਅਖ਼ਬਾਰਾਂ ਰਾਹੀਂ ਹਕੂਮਤ ਵਲੋਂ ਕੀਤੀ ਜਾ ਰਹੀ ਗੁੰਮਰਾਹ ਕਰੂ ਬਿਆਨਬਾਜ਼ੀ ਦੀ ਵੀ ਨਿੰਦਿਆ ਕੀਤੀ ਗਈ¢ ਇਸ ਤੋਂ ਪਹਿਲਾਂ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜੇ. ਪੀ. ਐਮ. ਓ. ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਦੋਸ਼ ਲਾਇਆ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਪ੍ਰਾਂਤ ਦੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਿੱਦਿਆ ਪ੍ਰਾਪਤੀ ਤੋਂ ਵਿਰਵੇ ਰੱਖਣਾ ਚਾਹੁੰਦੀ ਹੈ ਅਤੇ ਇਸ ਕੋਝੇ ਮਕਸਦ ਦੀ ਪੂਰਤੀ ਲਈ ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਰੂਪ ਵਿਚ ਦੋ ਤੁਗਲਕੀ ਸੰਦ ਵਰਤੇ ਜਾ ਰਹੇ ਹਨ¢ ਰੋਸ ਪ੍ਰਦਰਸ਼ਨ ਦੀ ਅਗਵਾਈ ਸਾਥੀ ਮਹੀਪਾਲ, ਪ੍ਰਕਾਸ਼ ਸਿੰਘ ਨੰਦਗੜ੍ਹ, ਗਗਨਦੀਪ ਮੰਡੀ ਕਲਾਂ, ਹੰਸ ਰਾਜ ਬੀਜਵਾ, ਸੁਖਮੰਦਰ ਸਿੰਘ ਧਾਲੀਵਾਲ, ਤੇਜਾ ਸਿੰਘ, ਮਦਨ ਰਾਣਾ, ਗੁਰਦੀਪ ਸਿੰਘ ਬਰਾੜ, ਕਿਸ਼ੋਰ ਚੰਦ ਗਾਜ਼, ਸੁਖਚੈਨ ਸਿੰਘ, ਜੀਤ ਰਾਮ ਦੋਦੜਾ, ਕੁਲਵਿੰਦਰ ਸਿੰਘ, ਵਿਜੈ ਕੁਮਾਰ, ਅਮਿ੍ਤ ਪਾਲ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਕੇਵਲ ਸਿੰਘ, ਹਰਜਿੰਦਰ ਕੌਰ, ਮੋਹਣ ਲਾਲ, ਹਰਜਿੰਦਰ ਸਿੰਘ, ਜਸਵਿੰਦਰ ਸ਼ਰਮਾ, ਹਰਜੀਤ ਜੀਤੀ, ਗੁਰਮੀਤ ਸਿੰਘ, ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ ਸਰਜਾ, ਸਤਪਾਲ ਗੋਇਲ ਆਦਿ ਆਗੂਆਂ ਵਲੋਂ ਨੇ ਕੀਤੀ |

ਸਰਕਾਰ ਵਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਅਪਣਾਏ ਪਿੰਡ ਬਾਠ 'ਚੋਂ ਵੀ ਉਠੀ ਸਰਕਾਰ ਿਖ਼ਲਾਫ਼ ਆਵਾਜ਼

ਲਹਿਰਾ ਮੁਹੱਬਤ, 16 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਪਿਛਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਦੇ ਖੇਤੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੇ ਕੀਤੇ ਫ਼ੈਸਲੇ ਿਖ਼ਲਾਫ਼ ਕਿਸਾਨ ਜਥੇਬੰਦੀਆਂ ਨੇ ਨੀਤੀਆਂ ਿਖ਼ਲਾਫ਼ ਕਰੜਾ ਰੱਖ ਅਪਣਾਇਆ ਹੋਇਆ ਹੈ | ...

ਪੂਰੀ ਖ਼ਬਰ »

ਪਿੰਡ ਸੰਦੋਹਾ ਵਿਚ ਅਧਿਆਪਕਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਮੌੜ ਮੰਡੀ, 16 ਅਕਤੂਬਰ (ਲਖਵਿੰਦਰ ਸਿੰਘ ਮੌੜ)-ਪੰਜਾਬ ਸਰਕਾਰ ਵਲੋਂ ਠੇਕਾ ਆਧਾਰਤ ਭਰਤੀ ਕੀਤੇ ਰਮਸਾ, ਸਰਬ ਸਿੱਖਿਆ ਅਭਿਆਨ ਅਤੇ ਆਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਵਿਭਾਗ ਵਿਚ ਪੱਕਿਆਂ ਕਰਨ ਲਈ ਤਨਖ਼ਾਹਾਂ 'ਤੇ ਸੱਤਰ ਪ੍ਰਤੀਸ਼ਤ ਕੱਟ ਲਾ ਦੇਣ ਵਿਰੁੱਧ ਅੱਜ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਰਾਮਾਂ ਮੰਡੀ, 16 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)-ਇੱਥੋਂ ਨੇੜਲੇ ਪਿੰਡ ਰਾਮਾਂ ਦੇ ਗੁਰਬਿੰਦਰ ਸਿੰਘ ਪੁੱਤਰ ਗੁਲਜੀਤ ਸਿੰਘ ਦਾ ਹੀਰੋ ਹਾਂਡਾ ਸਪਲੈਂਡਰ ਪਲੱਸ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਉਸ ਨੇ ...

ਪੂਰੀ ਖ਼ਬਰ »

ਪਿੰਡ ਗੁਰੂਸਰ ਲਾਗੇ 48 ਬੋਤਲਾਂ ਸ਼ਰਾਬ ਕਾਬੂ

ਸੀਂਗੋ ਮੰਡੀ, 16 ਅਕਤੂਬਰ (ਪਿ੍ੰਸ ਸੌਰਭ ਗਰਗ)-ਪੁਲਿਸ ਟੀਮ ਵਲੋਂ ਪਿੰਡ ਗੁਰੂਸਰ ਜਗ੍ਹਾ ਲਾਗੇ 48 ਬੋਤਲਾਂ ਸ਼ਰਾਬ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਏ. ਐਸ. ਆਈ. ਇੰਦਰਜੀਤ ਸਿੰਘ ਸੀ. ਆਈ. ਏ ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗੁਰੂਸਰ ਲਾਗੇ ਇਕ ...

ਪੂਰੀ ਖ਼ਬਰ »

ਪ੍ਰਮੁੱਖ ਸਕੱਤਰ ਵਲੋਂ ਜ਼ਿਲ੍ਹਾ ਬਠਿੰਡਾ 'ਚ ਝੋਨੇ ਦੀ ਖ਼ਰੀਦ ਤੇ ਪਰਾਲੀ ਪ੍ਰਬੰਧਨ ਸਬੰਧੀ ਜਾਇਜ਼ਾ ਮੀਟਿੰਗ

ਬਠਿੰਡਾ, 16 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-1 ਅਪ੍ਰੈਲ ਤੋਂ 15 ਅਕਤੂਬਰ 2018 ਤੱਕ ਜ਼ਿਲ੍ਹਾ ਬਠਿੰਡਾ 'ਚ ਕਣਕ ਅਤੇ ਝੋਨੇ ਦੀ ਨਾੜ/ਪਰਾਲੀ ਜਲਾਉਣ ਦੇ ਸਿਰਫ਼ 2 ਕੇਸ ਰਿਪੋਰਟ ਹੋਏ ਹਨ | ਜਦ ਕਿ ਸਾਲ 2017 'ਚ ਇਸ ਸਮੇਂ ਦੌਰਾਨ 57 ਕੇਸ ਰਿਪੋਰਟ ਹੋਏ ਸਨ | ਪਰਾਲੀ ਜਲਾਉਣ ਦੇ ਕੇਸ ਘਟਣ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਰਾਲੀ ਨੂੰ ਅੱਗ ਲਾ ਕੇ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਤਲਵੰਡੀ ਸਾਬੋ/ਕੋਟਫੱਤਾ, 16 ਅਕਤੂਬਰ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਬੁੱਟਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਕੋਟਸ਼ਮੀਰ ਵਿਖੇ ਪਰਾਲੀ ਨੂੰ ਅੱਗ ਲਾ ਕੇ ਸੂਬਾ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਿਖ਼ਲਾਫ਼ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਵਕੀਲਾਂ ਵਲੋਂ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ

ਤਲਵੰਡੀ ਸਾਬੋ, 16 ਅਕਤੂਬਰ (ਰਵਜੋਤ ਸਿੰਘ ਰਾਹੀ)-ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਇਕ ਨੋਟੀਫ਼ਿਕੇਸ਼ਨ ਜਿਸ ਤਹਿਤ ਜ਼ਮੀਨੀ ਕਰਜ਼ਿਆਂ ਦੇ ਕੇਸ ਨਿਪਟਾਰੇ ਲਈ ਕਮਿਸ਼ਨਰਾਂ ਨੂੰ ਸੌਾਪੇ ਜਾਣਗੇ ਦੇ ਵਿਰੋਧ ਵਿਚ ਅੱਜ ਫਿਰ ਬਾਰ ਕੌਾਸਲ ਤਲਵੰਡੀ ਸਾਬੋ ਦੇ ਵਕੀਲਾਂ ...

ਪੂਰੀ ਖ਼ਬਰ »

ਪੰਜ ਪੇਟੀਆਂ ਹਰਿਆਣਾ ਸ਼ਰਾਬ ਸਮੇਤ ਦੋ ਕਾਬੂ

ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ)-ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਤਲਵੰਡੀ ਸਾਬੋ ਪੁਲਿਸ ਨੇ ਦੋ ਲੋਕਾਂ ਨੂੰ ਠੇਕਾ ਸ਼ਰਾਬ ਹਰਿਆਣਾ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ...

ਪੂਰੀ ਖ਼ਬਰ »

ਰਾਇਸ ਮਿਲਜ਼ ਐਸੋਸੀਏਸ਼ਨ ਭੁੱਚੋ ਮੰਡੀ ਦੇ ਅਹੁਦੇਦਾਰਾਂ ਦੀ ਸਰਬ-ਸੰਮਤੀ ਨਾਲ ਚੋਣ

ਭੁੱਚੋ ਮੰਡੀ, 16 ਅਕਤੂਬਰ (ਬਲਵਿੰਦਰ ਸਿੰਘ ਸੇਠੀ)-ਰਾਈਸ ਮਿਲਜ਼ ਐਸੋਸੀਏਸ਼ਨ ਭੁੱਚੋ ਮੰਡੀ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਇਲਾਕੇ ਦੇ ਸਮੂਹ ਰਾਈਸ ਮਿਲਜ਼ ਮਾਲਕਾਂ ਵਲੋਂ ਸਾਂਝੇ ਤੌਰ 'ਤੇ ਐਸੋਸੀਏਸ਼ਨ ਦੀ ਏਕਤਾ ਲਈ ਸਰਬ-ਸੰਮਤੀ ਨਾਲ ਤਹਿਤ ...

ਪੂਰੀ ਖ਼ਬਰ »

ਜੱਸੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੀ ਮੀਟਿੰਗ

ਚਾਉਕੇ, 16 ਅਕਤੂਬਰ (ਮਨਜੀਤ ਸਿੰਘ ਘੜੈਲੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਹਰ ਵਰਗ ਦੀ ਭਲਾਈ ਲਈ ਪੂਰਨ ਯਤਨਸ਼ੀਲ ਹੈ ਤਾਂ ਜੋ ਸੂਬੇ ਦੀ ਕਾਇਆਕਲਪ ਕੀਤੀ ਜਾ ਸਕੇ | ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਰਾਜ ਮੰਤਰੀ ...

ਪੂਰੀ ਖ਼ਬਰ »

ਪੈਟਰੋਲ ਵਿਚ ਪਾਣੀ ਦੀ ਸ਼ਿਕਾਇਤ ਨੂੰ ਲੈ ਕੇ ਖਪਤਕਾਰਾਂ ਵਲੋਂ ਹੰਗਾਮਾ

ਕਾਲਾਂਵਾਲੀ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਪਿੰਡ ਪਿਪਲੀ ਵਿਚ ਇੱਕ ਪੈਟਰੋਲ ਪੰਪ ਉੱਤੇ ਪੈਟਰੋਲ ਵਿਚ ਪਾਣੀ ਦੀ ਮਿਲਾਵਟ ਹੋਣ ਉੱਤੇ ਪਿੰਡ ਜਗਮਾਲਵਾਲੀ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਪੰਪ ਮਾਲਕ ਅਤੇ ਪ੍ਰਸ਼ਾਸਨ ਦੇ ਿਖ਼ਲਾਫ਼ ਜ਼ੋਰਦਾਰ ਹੰਗਾਮਾ ਕੀਤਾ ...

ਪੂਰੀ ਖ਼ਬਰ »

ਜ਼ਿਲ੍ਹਾ ਐਥਲੈਟਿਕਸ ਵਿਚ ਮਾਸਟਰ ਮਾਈਾਡ ਸਕੂਲ ਦੇ ਖਿਡਾਰੀਆਂ ਨੇ ਜਿੱਤੇ 13 ਤਗਮੇ

ਰਾਮਾਂ ਮੰਡੀ, 16 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ) ਬੀਤੇ ਦਿਨੀਂ ਬਹੁਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਸਮਾਪਤ ਹੋਏ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿਚ ਨੇੜਲੇ ਪਿੰਡ ਬੰਗੀ ਰੁੱਘੂ ਦੇ ਮਾਸਟਰ ਮਾਈਾਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ...

ਪੂਰੀ ਖ਼ਬਰ »

ਕਲੇਰ ਸਕੂਲ ਦੀ ਬੈਡਮਿੰਟਨ ਖਿਡਾਰਨ ਦੀ ਰਾਸ਼ਟਰ ਪੱਧਰ ਦੇ ਮੁਕਾਬਲੇ ਲਈ ਚੋਣ

ਭਗਤਾ ਭਾਈਕਾ, 16 ਅਕਤੂਬਰ (ਸੁਖਪਾਲ ਸਿੰਘ ਸੋਨੀ)-ਮਾਤਾ ਬਲਜਿੰਦਰ ਕੌਰ ਕਲੇਰ ਮੈਮੋਰੀਅਲ ਪਬਲਿਕ ਸਕੂਲ ਸਮਾਧ ਭਾਈ ਦੀ ਬੈਡਮਿੰਟਨ ਖਿਡਾਰਨ ਸਨਮਪ੍ਰੀਤ ਕੌਰ ਸਾਨੀਆ ਨੇ ਰਾਸ਼ਟਰ ਪੱਧਰ ਦੇ ਮੁਕਾਬਲਿਆ ਆਪਣੀ ਥਾ ਬਣਾ ਕੇ ਆਪਣੇ ਸਕੂਲ ਅਤੇ ਆਪਣੇ ਮਾਪਿਆ ਦਾ ਨਾਮ ਰੋਸਨ ਦੀ ...

ਪੂਰੀ ਖ਼ਬਰ »

ਇਲਾਕੇ ਦੇ ਪਿੰਡਾਂ ਨੂੰ ਜੋੜਦੀ ਮਲਕਾਣਾ ਲਿੰਕ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਰਾਹੀਗਰਾਂ ਨੂੰ ਪ੍ਰੇਸ਼ਾਨੀ

ਸੀਂਗੋ ਮੰਡੀ, 16 ਅਕਤੂਬਰ (ਪਿ੍ੰਸ ਸੌਰਭ ਗਰਗ)-ਪਿੰਡ ਮਲਕਾਣਾ ਰੋਡ ਜੋ ਕਿ ਪਿੰਡ ਗਾਟਵਾਲੀ, ਜੋਗੇਵਾਲਾ, ਤੰਗਰਾਲੀ, ਗਿਆਨਾ ਅਤੇ ਹੋਰ ਕਈ ਪਿੰਡਾਂ ਨੂੰ ਆਪਸ ਵਿਚ ਮਿਲਾਉਂਦੀ ਹਰਿਆਣਾ ਹੱਦ ਨਾਲ ਜਾ ਲੱਗਦੀ ਹੈ, ਜਿਸ ਉੱਪਰ ਹਰ ਸਮੇਂ ਭਾਰੀ ਵਹੀਕਲਾਂ ਦਾ ਆਉਣਾ ਜਾਣਾ ਹੈ, ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਦੂਸਰੇ ਕਿਸਾਨਾਂ ਲਈ ਚਾਨਣ ਮੁਨਾਰਾ ਬਣ ਰਿਹੈ ਗੋਲੇਵਾਲਾ ਦਾ ਅਗਾਂਹ ਵਧੂ ਕਿਸਾਨ

ਸੀਂਗੋ ਮੰਡੀ, 16 ਅਕਤੂਬਰ (ਲੱਕਵਿੰਦਰ ਸ਼ਰਮਾ)-ਪਿੰਡ ਗੋਲੇਵਾਲਾ ਦਾ ਅਗਾਂਹ ਵਧੂ ਕਿਸਾਨ ਅਮਰੀਕ ਸਿੰਘ ਤੇ ਸਾਬਕਾ ਸਰਪੰਚ ਹਰਭਜਨ ਸਿੰਘ ਨੇ ਪਿਛਲੇ ਕਈ ਸਾਲਾਂ ਤੋਂ ਲਗਭਗ 40 ਏਕੜ ਰਕਬੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਕੇ ਸਫ਼ਲ ਖੇਤੀ ਕਰ ਰਿਹਾ ਹੈ ਜੋ ਹੋਰਨਾਂ ...

ਪੂਰੀ ਖ਼ਬਰ »

ਜ਼ਿਲ੍ਹਾ ਐਥਲੈਟਿਕ ਮੀਟ ਦੇ ਦੂਜੇ ਦਿਨ ਵੀ ਰੌਣਕਾਂ

ਮਾਨਸਾ, 16 ਅਕਤੂਬਰ (ਸੱਭਿ. ਪ੍ਰਤੀ.)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਚ ਜ਼ਿਲ੍ਹਾ ਅਥਲੈਟਿਕ ਮੀਟ ਦਾ ਦੂਸਰੇ ਦਿਨ ਵੀ ਦਰਸ਼ਕਾਂ ਨੇ ਆਨੰਦ ਮਾਣਿਆ | 3000 ਮੀਟਰ ਦੌੜ 19 ਸਾਲ ਲੜਕੇ ਵਿਚ ਰਾਜ ਕੁਮਾਰ, ਕਰਮ ਸਿੰਘ, ਜਸਪ੍ਰੀਤ, ਲੰਬੀ ...

ਪੂਰੀ ਖ਼ਬਰ »

ਗ੍ਰੇ ਮੈਟਰ ਬਠਿੰਡਾ ਦੇ ਵਿਦਿਆਰਥੀ ਨੇ ਲਏ ਸਪੀਕਿੰਗ ਮੈਡਿਊਲ ਵਿਚੋਂ 90 ਵਿਚੋਂ 90 ਸਕੋਰ

ਬਠਿੰਡਾ, 16 ਅਕਤੂਬਰ (ਅ.ਬ.)- ਗ੍ਰੇ ਮੈਟਰ ਦੇ ਵਿਦਿਆਰਥੀ ਯੁਵਰਾਜ ਗਰੋਵਰ ਨੇ ਸਪੀਕਿੰਗ ਮੈਡਿਊਲ ਵਿਚੋਂ 90 ਵਿਚੋਂ 90 ਅੰਕ ਪ੍ਰਾਪਤ ਕਰ ਕੇ ਆਪਣਾ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥੀ ਨੇ ਦੱਸਿਆ ਕਿ ਇਸ ਸੰਸਥਾ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਬੁਨਿਆਦੀ ...

ਪੂਰੀ ਖ਼ਬਰ »

ਸੀ. ਐੱਮ. ਐੱਸ. ਪਬਲਿਕ ਸਕੂਲ ਵਲੋਂ ਜਾਗਰੂਕਤਾ ਰੈਲੀ

ਭਗਤਾ ਭਾਈਕਾ, 16 ਅਕਤੂਬਰ (ਸੁਖਪਾਲ ਸਿੰਘ ਸੋਨੀ)-ਸੀ.ਐੱਮ.ਐੱਸ. ਪਬਲਿਕ ਸਕੂਲ ਭਗਤਾ ਭਾਈਕਾ ਵੱਲੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਲੋਕਾਂ ਨੂੰ ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੰਦਿਆਂ ਇੱਕ ਜਾਗੂਰਕਤਾ ਰੈਲੀ ਕੱਢੀ ਗਈ | ਇਸ ਰੈਲੀ ਨੂੰ ਸਕੂਲ ਦੇ ...

ਪੂਰੀ ਖ਼ਬਰ »

ਦੁਸਹਿਰੇ ਵਾਲੇ ਦਿਨ ਰਾਵਣ ਦੇ ਪਰਾਲੀ ਦੇ ਬੁੱਤ ਬਣਾ ਕੇ ਖੇਤਾਂ 'ਚ ਸਾੜਨ ਦਾ ਐਲਾਨ

ਮਾਨਸਾ, 16 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਐਲਾਨ ਕੀਤਾ ਹੈ ਕਿ ਜਥੇਬੰਦੀ ਵਲੋਂ ਦੁਸਹਿਰੇ ਵਾਲੇ ਦਿਨ ਰਾਵਣ ਦੇ ਪਰਾਲੀ ਦੇ ਬੁੱਤ ਬਣਾ ਕੇ ਖੇਤਾਂ ਵਿਚ ਸਾੜੇ ਜਾਣਗੇ | ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ (ਕਾਦੀਆਂ), ਮੀਤ ...

ਪੂਰੀ ਖ਼ਬਰ »

ਪਿੰਡ ਫੱਲੜ੍ਹ ਵਿਖੇ ਕੈਂਸਰ ਨਾਲ ਔਰਤ ਦੀ ਮੌਤ

ਰਾਮਾਂ ਮੰਡੀ, 16 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)-ਇਥੋਂ ਨੇੜਲੇ ਪਿੰਡ ਫੱਲੜ੍ਹ ਵਿਖੇ ਸੁਖਦੀਪ ਕੌਰ ਪਤਨੀ ਨੱਛਤਰ ਸਿੰਘ ਦੀ ਕੈਂਸਰ ਨਾਲ ਬੀਤੇਂ ਦਿਨੀਂ ਮੌਤ ਹੋ ਗਈ | ਉਹ ਤਿੰਨ ਬੱਚਿਆਂ ਦੀ ਮਾਂ ਸੀ | ਇਸ ਸਬੰਧੀ ਪਿੰਡ ਫੱਲੜ੍ਹ ਦੇ ਯੂਥ ਵੇਲ਼ਫੇਅਰ ਸਪੋਰਟਸ ਕਲੱਬ ਦੇ ...

ਪੂਰੀ ਖ਼ਬਰ »

ਸਥਾਨਕ ਪਿ੍ੰਸ ਪਬਲਿਕ ਹਾਈ ਸਕੂਲ 'ਚ ਹੈਂਡ ਵਾਸ਼ ਇੰਟਰਨੈਸ਼ਨਲ ਡੇ ਮਨਾਇਆ

ਗੋਨਿਆਣਾ, 16 ਅਕਤੂਬਰ (ਲਛਮਣ ਦਾਸ ਗਰਗ)-ਸਥਾਨਕ ਪਿ੍ੰਸ ਪਬਲਿਕ ਸਕੂਲ ਵਲੋਂ ਵਿਸ਼ਵ ਹੈਲਥ ਆਰਗੇਨਾਜ਼ੇਸ਼ਨ ਦੁਆਰਾ ਚਲਾਈ ਗਈ ਗਈ ਮੁਹਿੰਮ ਹੱਥਾਂ ਦੀ ਸਾਫ ਸਫਾਈ ਤਹਿਤ ਹੈਂਡ ਵਾਸ਼ ਇੰਟਰਨੈਸ਼ਨਲ ਡੇ ਮਨਾਇਆ ਗਿਆ | ਕੂਲ ਪਿ੍ੰਸੀਪਲ ਮੈਡਮ ਪੂਜਾ ਮੌਗਾ ਨੇ ਕਿਹਾ ਕਿ ਹੈਂਡ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੂੰ ਸੜਨ ਤੋਂ ਬਚਾਉਣ ਲਈ ਸਰਕਾਰ ਪਰਾਲੀ ਸਾਂਭਣ ਦੇ ਕਰੇ ਪੁਖ਼ਤਾ ਪ੍ਰਬੰਧ-ਬੀ.ਕੇ.ਯੂ ਉਗਰਾਹਾਂ

ਬਠਿੰਡਾ, 16 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਸਰਕਾਰ ਝੋਨੇ ਦੀ ਪਰਾਲੀ ਨੂੰ ਸੜਨ ਤੋਂ ਬਚਾਉਣ ਲਈ ਸਰਕਾਰ ਪਰਾਲੀ ਸਾਂਭਣ ਦੇ ਪੁਖ਼ਤਾ ਪ੍ਰਬੰਧ ਕਰੇ ਇਹ ਵਿਚਾਰ ਅੱਜ ਬੀ.ਕੇ.ਯੂ ਉਗਰਾਹਾਂ ਦੇ ਪਿੰਡ ਕੋਟਸ਼ਮੀਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ...

ਪੂਰੀ ਖ਼ਬਰ »

ਬਿਜਲੀ ਦੇ ਬਕਾਇਆ ਬਿੱਲ ਭਰਨ ਦੀ ਆਖ਼ਰੀ ਤਾਰੀਖ਼ 20 ਅਕਤੂਬਰ

ਮੌੜ ਮੰਡੀ, 16 ਅਕਤੂਬਰ (ਲਖਵਿੰਦਰ ਸਿੰਘ ਮੌੜ)-ਪਾਵਰਕਾਮ ਦੇ ਐਸ. ਡੀ. ਓ. ਮੌੜ ਸ਼ਹਿਰੀ ਇੰਜ: ਨਵਨੀਤ ਕੁਮਾਰ ਨੇ ਖ਼ਪਤਕਾਰਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਅੱਜ ਤੱਕ ਬਿਜਲੀ ਦੇ ਬਿੱਲ ਨਹੀਂ ਭਰੇ, ਉਹ 20 ਅਕਤੂਬਰ ਤੱਕ ਬਕਾਇਆ ਬਿਲ ਭਰ ਦੇਣ | ਇਸ ਤੋਂ ਬਾਅਦ ਪਾਵਰਕਾਮ ਅਪਣੀ ...

ਪੂਰੀ ਖ਼ਬਰ »

ਦਾਲਾਂ ਦੀ ਕਾਸ਼ਤ, ਪ੍ਰੋਸੈਸਿੰਗ ਅਤੇ ਮੰਡੀਕਰਣ ਬਾਰੇ ਸੈਮੀਨਾਰ ਕਰਵਾਇਆ ਗਿਆ

ਬਠਿੰਡਾ, 16 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਪੰਜਾਬ, ਬਠਿੰਡਾ ਡਾ. ਪਰਮੇਸ਼ਵਰ ਸਿੰਘ, ਦੀ ਪ੍ਰਧਾਨਗੀ ਹੇਠ ਦਾਲਾਂ ਦੀ ਕਾਸ਼ਤ, ਪ੍ਰੋਸੈਸਿੰਗ ਅਤੇ ਮੰਡੀਕਰਨ ਬਾਰੇ ਸੈਮੀਨਾਰ ਸਥਾਨਕ ਖੇਤੀ ਭਵਨ ਵਿਖੇ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਵਿਖੇ ਵਿਸ਼ਵ ਹੈਂਡ ਵਾਸ਼ਿੰਗ ਦਿਵਸ ਮਨਾਇਆ

ਤਲਵੰਡੀ ਸਾਬੋ, 16 ਅਕਤੂਬਰ (ਰਵਜੋਤ ਸਿੰਘ ਰਾਹੀ)-ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਰਕਾਰੀ ਹਸਪਤਾਲ ਵਿਖੇ ਵਿਸ਼ਵ ਹੈਂਡ ਵਾਸ਼ਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਬੋਲਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ.ਦਰਸ਼ਨ ਕੌਰ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਸਿਹਤਮੰਦ ਜੀਵਨ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਪੰਜਾਬੀ ਵਿਭਾਗ ਵਲੋਂ 'ਪੁਸਤਕ: ਪੜ੍ਹਤ ਤੇ ਪੜਚੋਲ' ਸਬੰਧੀ ਸੈਮੀਨਾਰ

ਤਲਵੰਡੀ ਸਾਬੋ, 16 ਅਕਤੂਬਰ (ਰਵਜੋਤ ਸਿੰਘ ਰਾਹੀ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਪੰਜਾਬੀ ਵਿਭਾਗ ਵਲੋਂ 'ਪੁਸਤਕ: ਪੜ੍ਹਤ ਤੇ ਪੜਚੋਲ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜਿਸ ਦੌਰਾਨ ਨੌਜਵਾਨ ਨਾਵਲਕਾਰ ਗੁਰਪ੍ਰੀਤ ਸਹਿਜੀ ...

ਪੂਰੀ ਖ਼ਬਰ »

ਐਸ ਬੀ ਬੀ ਐਸ ਕਾਲਜ ਵਿਖੇ ਜੰਗਲ ਅਤੇ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਇਆ

ਭਗਤਾ ਭਾਈਕਾ, 16 ਅਕਤਬਰ (ਸੁਖਪਾਲ ਸਿੰਘ ਸੋਨੀ)-ਸੰਤ ਬਾਬਾ ਹਜ਼ੂਰਾ ਸਿੰਘ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਵਿਖੇ ਸਾਇੰਸ ਵਿਭਾਗ ਵੱਲੋਂ ਜੰਗਲ ਅਤੇ ਜੰਗਲੀ ਜੀਵ ਸੁਰੱਖਿਆ ਹਫ਼ਤਾ ਮਨਾਇਆ ਗਿਆ | ਇਸ ਦੌਰਾਨ ਸਾਇੰਸ ...

ਪੂਰੀ ਖ਼ਬਰ »

ਨੇਤਰਦਾਨੀ ਮਾਤਾ ਲੀਲਾ ਰਾਣੀ ਦੇ ਪਰਿਵਾਰ ਦਾ ਦਿ੍ਸ਼ਟੀ ਆਈ ਡੋਨੇਸ਼ਨ ਸੁਸਾਇਟੀ, ਭੁੱਚੋ ਮੰਡੀ ਵਲੋਂ ਸਨਮਾਨ

ਭੁੱਚੋ ਮੰਡੀ 16 ਅਕਤੂਬਰ (ਬਲਵਿੰਦਰ ਸਿੰਘ ਸੇਠੀ)-ਸਥਾਨਕ ਸ਼ਾਂਤੀ ਹਾਲ ਵਿਚ ਸ਼ਰਧਾਜਲੀ ਸਮਾਗਮ ਦੌਰਾਨ ਦਿ੍ਸ਼ਟੀ ਆਈ ਡੋਨੇਸ਼ਨ ਸੁਸਾਇਟੀ, ਭੁੱਚੋ ਮੰਡੀ ਵਲੋਂ ਮਰਨ ਉਪਰੰਤ ਅੱਖਾਂ ਦਾਨ ਕਰਕੇ 2 ਵਿਅਕਤੀਆਂ ਦੀ ਜਿੰਦਗੀ ਵਿਚ ਰੋਸ਼ਨੀ ਕਰਨ ਵਾਲੀ ਮਾਤਾ ਲੀਲਾ ਰਾਣੀ ਦੇ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਸਕੂਲ ਤਿਉਣਾ ਪੁਜਾਰੀਆਂ ਦੀ ਨੌਵੀਂ ਜਮਾਤ ਦੀਆਂ ਖ਼ਾਲੀ ਸੀਟਾਂ ਲਈ ਆਨਲਾਈਨ ਫਾਰਮ ਮਿਲਣੇ ਸ਼ੁਰੂ

ਤਲਵੰਡੀ ਸਾਬੋ, 16 ਅਕਤੂਬਰ (ਰਵਜੋਤ ਸਿੰਘ ਰਾਹੀ)- ਜਵਾਹਰ ਨਵੋਦਿਆ ਸਕੂਲ ਤਿਉਣਾ ਪੁਜਾਰੀਆਂ ਵਿਚ ਵਿੱਦਿਅਕ ਵਰ੍ਹੇ 2019-20 ਲਈ ਨੌਵੀਂ ਜਮਾਤ ਵਿਚ ਖ਼ਾਲੀ ਪਈਆਂ ਸੀਟਾਂ ਦੇ ਦਾਖ਼ਲੇ ਲਈ ਹੋਣ ਵਾਲੀ ਚੋਣ ਪ੍ਰੀਖਿਆ (2019) ਲਈ ਆਨਲਾਈਨ ਫਾਰਮ ਮਿਲਣੇ ਸ਼ੁਰੂ ਹੋ ਗਏ ਹਨ ਜੋ ਕਿ ...

ਪੂਰੀ ਖ਼ਬਰ »

ਵੀਨੂੰ ਬਾਦਲ ਨੇ ਅਮਰੀਕਾ ਨਿਵਾਸੀ ਆਪਣੀ ਬਚਪਨ ਦੀ ਦੋਸਤ ਡਾ. ਮੋਨਾ ਸਿੰਘ ਦੇ ਸਹਿਯੋਗ ਨਾਲ ਗ਼ਰੀਬ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਵਜ਼ੀਫ਼ਾ ਸਕੀਮ

ਬਠਿੰਡਾ, 16 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧਰਮ ਪਤਨੀ ਵੀਨੂੰ ਬਾਦਲ ਨੇ ਅਮਰੀਕਾ ਨਿਵਾਸੀ ਆਪਣੀ ਬਚਪਨ ਦੀ ਦੋਸਤ ਡਾ. ਮੋਨਾ ਸਿੰਘ ਦੇ ਸਹਿਯੋਗ ਨਾਲ ਗ਼ਰੀਬ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਅੱਜ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਛਾਉਣੀ ਅੱਗੇ ਧਰਨਾ ਅੱਜ

ਬਠਿੰਡਾ ਛਾਉਣੀ, 16 ਅਕਤੂਬਰ (ਪਰਵਿੰਦਰ ਸਿੰਘ ਜੌੜਾ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਭੁੱਚੋ ਖ਼ੁਰਦ ਇਕਾਈ ਵੱਲੋਂ ਅੱਜ 17 ਅਕਤੂਬਰ ਨੂੰ ਥਾਣਾ ਛਾਉਣੀ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ | ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਵੀ ਇਸ ਧਰਨੇ ਦੀ ਹਮਾਇਤ ਕੀਤੀ ਹੈ | ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਝੋਨੇ ਦੀ ਖਰੀਦ ਢਿੱਲੀ ਹੋਣ ਦਾ ਦੋਸ਼

ਨਥਾਣਾ, 16 ਅਕਤੂਬਰ (ਗੁਰਦਰਸ਼ਨ ਲੁੱਧੜ)-ਮਾਰਕੀਟ ਕਮੇਟੀ ਨਥਾਣਾ ਤਹਿਤ ਪੈਂਦੀਆਂ ਦਾਣਾ ਮੰਡੀਆਂ ਵਿਚ ਝੋਨਾ ਵੇਚਣ ਲਈ ਪਿਛਲੇ ਹਫ਼ਤੇ ਤੋਂ ਬੈਠੇ ਕਿਸਾਨਾਂ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਸੁੱਕੇ ਹੋਏ ਝੋਨੇ ਨੂੰ ਵੀ ...

ਪੂਰੀ ਖ਼ਬਰ »

ਪਿੰਡ ਬਾਹੋ ਯਾਤਰੀ ਵਿਖੇ ਜ਼ਮੀਨੀ ਝਗੜੇ ਦੀ ਰੰਜਿਸ਼ ਦੇ ਚਲਦਿਆਂ ਕੁੱਟਮਾਰ

ਸੰਗਤ ਮੰਡੀ, 16 ਅਕਤੂਬਰ (ਸ਼ਾਮ ਸੁੰੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਬਾਹੋ ਯਾਤਰੀ ਵਿਖੇ ਪਿਛਲੇ ਦਿਨੀਂ ਜ਼ਮੀਨੀ ਝਗੜੇ ਦੀ ਰੰਜਿਸ਼ ਦੇ ਚਲਦਿਆਂ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ...

ਪੂਰੀ ਖ਼ਬਰ »

ਤੁੰਗਵਾਲੀ ਸਰਕਾਰੀ ਸਕੂਲ ਵਿਖੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ

ਬਠਿੰਡਾ ਛਾਉਣੀ, 16 ਅਕਤੂਬਰ (ਪਰਵਿੰਦਰ ਸਿੰਘ ਜੌੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਮਾਂ ਬੋਲੀ 'ਪੰਜਾਬੀ' ਭਾਸ਼ਾ ਦੀ ਲੇਖਣੀ ਸੁਧਾਰਨ ਅਤੇ ਇਸ ਵਿਚ ਵਿਦਿਆਰਥੀਆਂ ਦੀ ਹੋਰ ਵੀ ਦਿਲਚਸਪੀ ਪੈਦਾ ਕਰਨ ਸਬੰਧੀ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX