ਤਾਜਾ ਖ਼ਬਰਾਂ


ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਅਫ਼ਗ਼ਾਨਿਸਤਾਨ ਨੂੰ 150 ਦੌੜਾਂ ਨਾਲ ਹਰਾਇਆ
. . .  39 minutes ago
ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ 'ਤੇ ਅਣਪਛਾਤੇ ਨੌਜਵਾਨਾ ਵੱਲੋਂ ਹਮਲਾ
. . .  58 minutes ago
ਫ਼ਾਜ਼ਿਲਕਾ, 18 ਜੂਨ (ਪ੍ਰਦੀਪ ਕੁਮਾਰ )-ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਰਕੇਸ਼ ਧੂੜਿਆ 'ਤੇ ਅਣਪਛਾਤੇ ਨੌਜਵਾਨਾ ਵੱਲੋਂ ਹਮਲਾ ਕਰ ਦਿਤਾ ਗਿਆ, ਜਿਸ ਤੋ ਬਾਅਦ ਉਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਿਵਲ...
ਧਰਤੀ ਮੇਰੀ ਮਾਂ ਹੈ, ਇਸ ਤੋਂ ਵੱਡਾ ਕੋਈ ਨਹੀ - ਅਖਿਲੇਸ਼
. . .  about 2 hours ago
ਲਖਨਊ, 18 ਜੂਨ - ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਬੰਦੇ ਮਾਤਰਮ ਦੇ ਸਵਾਲ 'ਤੇ ਬੋਲਦਿਆ ਕਿਹਾ ਕਿ ਧਰਤੀ ਉਨ੍ਹਾਂ ਦੀ ਮਾਂ ਹੈ, ਤੇ ਧਰਤੀ ਤੋਂ ਵੱਡਾ ਕੋਈ ...
ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ
. . .  about 3 hours ago
ਨਵੀਂ ਦਿੱਲੀ, 18 ਜੂਨ - ਉੱਤਰਾਖੰਡ ਵਿਖੇ ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 24 ਜੂਨ ਨੂੰ ਸੁਣਵਾਈ ਲਈ ਤਿਆਰ...
ਬੱਚਿਆ ਦੀ ਮੌਤ ਨੂੰ ਲੈ ਕੇ ਨਿਤੀਸ਼ ਕੁਮਾਰ ਤੇ ਹੋਰਨਾਂ ਖ਼ਿਲਾਫ਼ ਪਟੀਸ਼ਨ
. . .  about 3 hours ago
ਮੁਜ਼ੱਫਰਪੁਰ, 18 ਜੂਨ - ਬਿਹਾਰ ਦੇ ਮੁਜ਼ੱਫਰਪੁਰ ਵਿਖੇ ਚਮਕੀ ਬੁਖ਼ਾਰ ਕਾਰਨ 109 ਬੱਚਿਆ ਦੀ ਮੌਤ ਨੂੰ ਲੈ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਸਿਹਤ ਮੰਤਰੀ...
ਕੇਦਾਰਨਾਥ 'ਚ ਆਕਸੀਜਨ ਦੀ ਕਮੀ ਕਾਰਨ ਇੱਕ ਵਿਅਕਤੀ ਦੀ ਮੌਤ
. . .  about 3 hours ago
ਦੇਹਰਾਦੂਨ, 18 ਜੂਨ - ਉੱਤਰਾਖੰਡ ਦੇ ਕੇਦਾਰਨਾਥ ਵਿਖੇ ਆਕਸੀਜਨ ਦੀ ਕਮੀ ਕਾਰਨ ਮੁੰਬਈ ਦੇ 52 ਸਾਲਾਂ ਇੱਕ ਵਿਅਕਤੀ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਸਥਾਨਕ ਹੈਲੀਪੈਡ ਦੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਦਾ ਦੂਸਰਾ ਖਿਡਾਰੀ ਆਊਟ
. . .  about 3 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 10 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 48/1
. . .  about 3 hours ago
ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ
. . .  about 3 hours ago
ਸ੍ਰੀਨਗਰ, 18 ਜੂਨ - ਜੰਮੂ ਕਸ਼ਮੀਰ ਦੇ ਪਹਿਲਗਾਂਵ ਵਿਖੇ ਟੂਰਿਸਟ ਰਿਜ਼ਾਰਟ 'ਤੇ ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 13/1
. . .  about 4 hours ago
ਅੱਤਵਾਦੀਆਂ ਨੇ ਪੁਲਿਸ ਥਾਣੇ 'ਤੇ ਸੁੱਟਿਆ ਗਰਨੇਡ
. . .  about 4 hours ago
ਸ੍ਰੀਨਗਰ, 18 ਜੂਨ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਪੁਲਿਸ ਥਾਣੇ 'ਤੇ ਗਰਨੇਡ ਸੁੱਟਿਆ ਗਿਆ, ਜੋ ਕਿ ਥਾਣੇ ਦੇ ਬਾਹਰ ਹੀ ਫੱਟ ਗਿਆ। ਇਹ ਹਮਲੇ 'ਚ ਕੁੱਝ ਲੋਕ...
ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ ਦਾ ਆਪਣਾ ਸਭ ਤੋਂ ਵੱਡਾ ਸਕੋਰ
. . .  about 4 hours ago
ਲੰਦਨ, 18 ਜੂਨ - ਵਿਸ਼ਵ ਕੱਪ ਦੇ ਇੱਕ ਮੈਚ ਦੌਰਾਨ ਇੰਗਲੈਂਡ ਨੇ ਅਫ਼ਗ਼ਾਨਿਸਤਾਨ ਖ਼ਿਲਾਫ਼ ਪਹਿਲਾ ਬੱਲੇਬਾਜ਼ੀ ਕਰਦਿਆ ਨਿਰਧਾਰਿਤ 50 ਓਵਰਾਂ 'ਚ ਵਿਕਟਾਂ ਦੇ ਨੁਕਸਾਨ 'ਤੇ 397 ਦੌੜਾਂ ਬਣਾਈਆਂ। ਵਿਸ਼ਵ ਕੱਪ...
ਸੋਨੀਆ ਗਾਂਧੀ ਨੇ ਬੁਲਾਈ ਵਿਰੋਧੀ ਆਗੂਆਂ ਦੀ ਮੀਟਿੰਗ
. . .  about 4 hours ago
ਨਵੀਂ ਦਿੱਲੀ, 18 ਜੂਨ - ਸੋਨੀਆ ਗਾਂਧੀ ਨੇ ਸੰਸਦ 'ਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ। ਮੀਟਿੰਗ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਆਗੂ ਕਨੀਮੋਝੀ, ਸੀ.ਪੀ.ਆਈ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਅਫ਼ਗ਼ਾਨਿਸਤਾਨ ਨੂੰ ਜਿੱਤਣ ਲਈ ਦਿੱਤਾ 398 ਦੌੜਾਂ ਦਾ ਟੀਚਾ
. . .  about 4 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਗਵਾਈ 6ਵੀਂ ਵਿਕਟ
. . .  about 4 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਨੂੰ ਮਿਲੀ 5ਵੀਂ ਸਫਲਤਾ
. . .  about 5 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਗਵਾਈ ਚੌਥੀ ਵਿਕਟ, ਕਪਤਾਨ ਮੌਰਗਨ 148 ਦੌੜਾਂ ਬਣਾ ਕੇ ਆਊਟ
. . .  about 5 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਨੂੰ ਮਿਲੀ ਤੀਸਰੀ ਸਫਲਤਾ, ਜੌ ਰੂਟ ਦੌੜਾਂ 88 ਬਣਾ ਕੇ ਆਊਟ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 45 ਓਵਰਾਂ ਤੋਂ ਬਾਅਦ ਇੰਗਲੈਂਡ 323/2
. . .  about 5 hours ago
ਤ੍ਰਿਣਮੂਲ ਦਾ ਇੱਕ ਵਿਧਾਇਕ, 12 ਕੌਂਸਲਰ ਅਤੇ ਕਾਂਗਰਸ ਦਾ ਬੁਲਾਰਾ ਭਾਜਪਾ 'ਚ ਸ਼ਾਮਲ
. . .  about 5 hours ago
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦੇ ਕਪਤਾਨ ਇਓਨ ਮੌਰਗਨ ਦਾ ਸੈਂਕੜਾ ਪੂਰਾ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 40 ਓਵਰਾਂ ਤੋਂ ਬਾਅਦ ਇੰਗਲੈਂਡ 255/2
. . .  about 5 hours ago
ਅਧੀਰ ਰੰਜਨ ਚੌਧਰੀ ਹੋਣਗੇ ਲੋਕ ਸਭਾ 'ਚ ਕਾਂਗਰਸ ਦੇ ਨੇਤਾ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 35 ਓਵਰਾਂ ਤੋਂ ਬਾਅਦ ਇੰਗਲੈਂਡ 199/2
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦੇ ਜੌ ਰੂਟ ਦੀਆਂ 50 ਦੌੜਾਂ ਪੂਰੀਆਂ
. . .  about 6 hours ago
ਪਾਦਰੀ ਦੇ ਕਤਲ ਦੇ ਦੋਸ਼ ਹੇਠ ਨੂੰਹ ਸਹੁਰਾ ਗ੍ਰਿਫ਼ਤਾਰ
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 30 ਓਵਰਾਂ ਤੋਂ ਬਾਅਦ ਇੰਗਲੈਂਡ 164/2
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦਾ ਦੂਸਰਾ ਖਿਡਾਰੀ ਆਊਟ
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 25 ਓਵਰਾਂ ਤੋਂ ਬਾਅਦ ਇੰਗਲੈਂਡ 139/1
. . .  about 6 hours ago
ਸਿੱਖ ਡਰਾਈਵਰ ਨਾਲ ਕੁੱਟਮਾਰ ਦਾ ਮਾਮਲਾ : ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ
. . .  about 6 hours ago
ਸੜਕ ਹਾਦਸੇ ਚ ਨੌਜਵਾਨ ਦੀ ਮੌਤ ਤੋਂ ਬਾਅਦ ਲੋਕਾਂ ਘੇਰਿਆ ਡਿਫੈਂਸ ਮਾਰਗ
. . .  about 7 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 15 ਓਵਰਾਂ ਤੋਂ ਬਾਅਦ ਇੰਗਲੈਂਡ 72/1
. . .  about 7 hours ago
ਅਯੁੱਧਿਆ ਅੱਤਵਾਦੀ ਹਮਲਾ ਮਾਮਲਾ : ਅਦਾਲਤ ਨੇ ਚਾਰ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 7 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 10 ਓਵਰਾਂ ਤੋਂ ਬਾਅਦ ਇੰਗਲੈਂਡ 45/1
. . .  about 7 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 44 ਦੌੜਾਂ 'ਤੇ ਇੰਗਲੈਂਡ ਦਾ ਪਹਿਲਾ ਖਿਡਾਰੀ ਆਊਟ
. . .  about 7 hours ago
ਸੋਨੀਆ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 7 hours ago
ਨਨਕਾਣਾ ਸਾਹਿਬ ਵਿਖੇ ਹਸਪਤਾਲ 'ਚ ਚੱਲੀਆਂ ਗੋਲੀਆਂ, ਚਾਰ ਦੀ ਮੌਤ ਅਤੇ ਕਈ ਜ਼ਖ਼ਮੀ
. . .  about 8 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 8 hours ago
ਅਨੰਤਨਾਗ 'ਚ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਰਾਜਨਾਥ ਸਿੰਘ ਨੇ ਭੇਂਟ ਕੀਤੀ ਸ਼ਰਧਾਂਜਲੀ
. . .  about 8 hours ago
ਪੰਜਾਬ ਚ ਨਸ਼ੇ ਦਾ ਕਹਿਰ ਜਾਰੀ, ਅੱਜ ਇੱਕ ਹੋਰ ਘਰ ਦਾ ਬੁਝਿਆ ਚਿਰਾਗ਼
. . .  about 9 hours ago
ਖੜ੍ਹੇ ਟਰੈਕਟਰ-ਟਰਾਲੀ 'ਚ ਵੱਜੀ ਗੱਡੀ, ਇੱਕ ਗੰਭੀਰ ਜ਼ਖ਼ਮੀ
. . .  about 9 hours ago
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਹਿਮਾਚਲ ਪ੍ਰਦੇਸ਼ ਦਾ ਜਵਾਨ ਸ਼ਹੀਦ
. . .  about 9 hours ago
ਆਸਮਾਨੀ ਬਿਜਲੀ ਨੇ ਕਈ ਫੁੱਟ ਉੱਪਰ ਚੁੱਕ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ, ਮੌਤ
. . .  about 9 hours ago
ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 10 hours ago
ਚਮਕੀ ਬੁਖ਼ਾਰ ਦਾ ਕਹਿਰ- ਮੁਜ਼ੱਫਰਪੁਰ ਦੇ ਹਸਪਤਾਲ 'ਚ ਪਹੁੰਚੇ ਨਿਤਿਸ਼ ਕੁਮਾਰ
. . .  about 10 hours ago
ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 10 hours ago
ਕੈਨੇਡਾ 'ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕ ਜ਼ਖ਼ਮੀ
. . .  about 10 hours ago
ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਕਾਮਿਆਂ ਨੇ 'ਕਲਮ ਛੋੜ' ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  about 11 hours ago
ਗੁਰਜੀਤ ਸਿੰਘ ਔਜਲਾ ਨੇ ਪੰਜਾਬੀ 'ਚ ਚੁੱਕੀ ਸਹੁੰ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਕੱਤਕ ਸੰਮਤ 550

ਸੰਪਾਦਕੀ

ਦੋ ਸੰਤਾਂ ਨੇ ਮਰਨ ਵਰਤ ਰੱਖ ਕੇ ਆਪਣੇ ਪ੍ਰਾਣ ਤਿਆਗ ਦਿੱਤੇ

ਪਰ ਗੰਗਾ ਦੀ ਹਾਲਤ ਸੁਧਾਰਨ ਲਈ ਕੇਂਦਰ ਸਰਕਾਰ ਅੱਗੇ ਨਾ ਆਈ

ਗੰਗਾ ਦੀ ਸਫ਼ਾਈ ਨੂੰ ਲੈ ਕੇ ਕੇਂਦਰ ਸਰਕਾਰ ਦੀ ਵਾਅਦਾ ਖਿਲਾਫ਼ੀ ਅਤੇ ਜੁਮਲੇਬਾਜ਼ੀ ਨੇ ਇਕ ਹੋਰ ਵਾਤਾਵਰਨ ਪ੍ਰੇਮੀ ਦੀ ਬਲੀ ਲੈ ਲਈ। ਨਾਗਾਦਿਰਾਜ ਹਿਮਾਲਿਆ ਦੀ ਬੇਟੀ ਮੰਨੀ ਜਾਣ ਵਾਲੀ, ਦੇਸ਼ ਦੇ ਕਰੋੜਾਂ ਲੋਕਾਂ ਦੀ ਆਸਥਾ ਦਾ ਪ੍ਰਤੀਕ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਵਾਲੀ ਗੰਗਾ ਦੀ ਪਵਿੱਤਰਤਾ ਬਹਾਲ ਕਰਾਉਣ ਲਈ ਆਪਣੇ ਜੀਵਨ ਦਾ ਮਿਸ਼ਨ ਬਣਾ ਲੈਣ ਵਾਲੇ ਮੰਨੇ-ਪ੍ਰਮੰਨੇ ਵਾਤਾਵਰਨ ਪ੍ਰੇਮੀ ਅਤੇ ਵਿਗਿਆਨੀ ਪ੍ਰੋਫੈਸਰ ਗੁਰੂਦਾਸ (ਜੇ.ਡੀ.) ਅਗਰਵਾਲ ਉਰਫ ਸਵਾਮੀ ਗਿਆਨ ਸਵਰੂਪ ਸਾਨੰਦ ਨੇ ਭੁੱਖ ਹੜਤਾਲ 'ਤੇ ਰਹਿੰਦਿਆਂ ਆਪਣੀ ਜਾਨ ਦੇ ਦਿੱਤੀ। ਮੰਗਲਵਾਰ ਨੂੰ ਹਾਲਾਤ ਵਿਗੜਨ 'ਤੇ ਉਨ੍ਹਾਂ ਨੂੰ ਰਿਸ਼ੀਕੇਸ਼ ਦੇ ਏਮਜ਼ ਲਿਜਾਇਆ ਗਿਆ ਸੀ ਅਤੇ ਬੁੱਧਵਾਰ ਨੂੰ ਉਥੋਂ ਦਿੱਲੀ ਲਿਆਉਂਦੇ ਸਮੇਂ ਵਿਚਾਲੇ ਰਸਤੇ ਵਿਚ ਹੀ ਉਨ੍ਹਾਂ ਦੇ ਜੀਵਨ ਦਾ ਅੰਤ ਹੋ ਗਿਆ ਸੀ। ਗੰਗਾ ਨੂੰ ਬੇਰੋਕ-ਟੋਕ ਵਹਿੰਦਾ ਦੇਖਣ ਦਾ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਪਰ ਗੰਗਾ ਦੀ ਸਫ਼ਾਈ ਦੇ ਨਾਂਅ 'ਤੇ ਭ੍ਰਿਸ਼ਟਾਚਾਰ ਦੀ ਗੰਗਾ ਤਾਂ ਬੇਰੋਕ ਵਹਿ ਰਹੀ ਹੈ ਅਤੇ ਕਦੋਂ ਤੱਕ ਵਹਿੰਦੀ ਰਹੇਗੀ, ਇਹ ਕੋਈ ਨਹੀਂ ਦੱਸ ਸਕਦਾ।
86 ਸਾਲਾ ਪ੍ਰੋਫੈਸਰ ਅਗਰਵਾਲ ਭਾਵ ਸਵਾਮੀ ਗਿਆਨ ਸਵਰੂਪ ਗੰਗਾ ਦੀ ਸਫ਼ਾਈ ਦੀ ਮੰਗ ਨੂੰ ਲੈ ਕੇ ਪਿਛਲੀ 22 ਜੂਨ ਤੋਂ ਹਰਿਦੁਆਰ ਵਿਚ ਗੰਗਾ ਕਿਨਾਰੇ ਸਥਿਤ ਮਾਤਰ ਸਦਨ ਵਿਚ ਭੁੱਖ ਹੜਤਾਲ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਦਿਹਾਂਤ ਤੋਂ ਪਹਿਲਾਂ ਹੀ ਵਸੀਅਤ ਕਰ ਦਿੱਤੀ ਸੀ ਕਿ ਉਨ੍ਹਾਂ ਦਾ ਸਰੀਰ ਰਿਸ਼ੀਕੇਸ਼ ਸਥਿਤ ਏਮਜ਼ ਦੇ ਸਰੀਰ ਵਿਗਿਆਨ ਵਿਭਾਗ ਨੂੰ ਸੌਂਪ ਦਿੱਤਾ ਜਾਵੇ। ਗੰਗਾ ਨੂੰ ਬਚਾਉਣ ਲਈ ਆਪਣੀ ਜਾਨ ਦੇਣ ਵਾਲੇ ਸਵਾਮੀ ਗਿਆਨ ਸਵਰੂਪ ਹਾਲ ਹੀ ਦੇ ਸਾਲਾਂ ਵਿਚ ਦੂਸਰੇ ਵਾਤਾਵਰਨ ਪ੍ਰੇਮੀ ਸੰਨਿਆਸੀ ਹਨ। ਇਸ ਤੋਂ ਪਹਿਲਾਂ ਸਾਲ 2011 ਵਿਚ 13 ਜੂਨ ਨੂੰ ਭੁੱਖ ਹੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਵਾਮੀ ਨਿਗਮਾਨੰਦ ਨੇ ਵੀ ਇਸੇ ਤਰ੍ਹਾਂ ਹਰਿਦੁਆਰ ਵਿਚ ਆਪਣੀ ਜਾਨ ਦੇ ਦਿੱਤੀ ਸੀ। ਜਿਸ ਦਿਨ ਨਿਗਮਾਨੰਦ ਦਾ ਦਿਹਾਂਤ ਹੋਇਆ ਸੀ, ਉਹ ਉਨ੍ਹਾਂ ਦੀ ਭੁੱਖ ਹੜਤਾਲ ਦਾ 115ਵਾਂ ਦਿਨ ਸੀ। ਸਵਾਮੀ ਗਿਆਨ ਸਵਰੂਪ ਨੇ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਵੀ 2010 ਅਤੇ 2012 ਵਿਚ ਭੁੱਖ ਹੜਤਾਲ ਕੀਤੀ ਸੀ। 2012 ਵਿਚ ਉਨ੍ਹਾਂ ਦੀ ਭੁੱਖ ਹੜਤਾਲ ਦੇ ਨਤੀਜੇ ਵਜੋਂ ਗੰਗਾ ਦੀ ਮੁੱਖ ਸਹਿਯੋਗੀ ਨਦੀ ਭਾਗੀਰਥੀ 'ਤੇ ਬਣ ਰਹੇ ਲਾਹੌਰੀ ਨਾਗਪਾਲ, ਭੈਰਵ ਘਾਟੀ ਅਤੇ ਪਾਲਾ ਮਨੇਰੀ ਡੈਮਾਂ ਦੀਆਂ ਯੋਜਨਾਵਾਂ ਰੋਕ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ। ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ 'ਤੇ ਅੱਗੇ ਦਾ ਕੰਮ ਰੋਕਣ ਅਤੇ ਗੰਗਾ ਐਕਟ ਲਾਗੂ ਕਰਨ ਦੀ ਮੰਗ ਸਬੰਧੀ ਹੀ ਸਵਾਮੀ ਗਿਆਨ ਸਵਰੂਪ ਬੀਤੀ 22 ਜੂਨ ਤੋਂ ਭੁੱਖ ਹੜਤਾਲ 'ਤੇ ਸਨ।
ਗੰਗਾ ਦੇ ਸ਼ੁੱਧੀਕਰਨ ਨੂੰ ਆਪਣੇ ਜੀਵਨ ਦਾ ਟੀਚਾ ਬਣਾਉਣ ਦਾ ਦਾਅਵਾ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਵੀ ਕੀਤਾ ਸੀ। 2014 ਵਿਚ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਉਮਾ ਭਾਰਤੀ ਨੇ ਕਿਹਾ ਸੀ ਕਿ ਜੇਕਰ ਉਹ ਆਪਣੇ ਵਿਭਾਗ ਵਿਚ ਰਹਿੰਦੇ ਹੋਏ ਗੰਗਾ ਨੂੰ ਪ੍ਰਦੂਸ਼ਣ ਮੁਕਤ ਨਹੀਂ ਕਰ ਸਕੀ ਤਾਂ ਗੰਗਾ ਵਿਚ ਹੀ ਜਲ ਸਮਾਧੀ ਕਰ ਲਵੇਗੀ। ਪਰ ਨਾ ਤਾਂ ਉਹ ਗੰਗਾ ਦੀ ਸਫ਼ਾਈ ਕਰ ਸਕੀ ਅਤੇ ਨਾ ਹੀ ਉਨ੍ਹਾਂ ਨੇ ਜਲ ਸਮਾਧੀ ਲਈ। ਜਦੋਂ ਇਕ ਸਾਲ ਪਹਿਲਾਂ ਉਨ੍ਹਾਂ ਨੂੰ ਗੰਗਾ ਦੀ ਸਫ਼ਾਈ ਨਾਲ ਸਬੰਧਿਤ ਮੰਤਰਾਲੇ ਤੋਂ ਹਟਾ ਕੇ ਪੀਣ ਵਾਲੇ ਪਾਣੀ ਅਤੇ ਸਫ਼ਾਈ ਵਿਭਾਗ ਅਤੇ ਨਿਤਿਨ ਗਡਕਰੀ ਨੂੰ ਗੰਗਾ ਨਾਲ ਸਬੰਧਿਤ ਵਿਭਾਗ ਵੀ ਸੌਂਪਿਆ ਗਿਆ, ਉਦੋਂ ਵੀ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਅਕਤੂਬਰ, 2018 ਤੱਕ ਗੰਗਾ ਦੀ ਸਫ਼ਾਈ ਦਾ ਕੰਮ ਪੂਰਾ ਨਹੀਂ ਹੋਇਆ ਤਾਂ ਉਹ ਭੁੱਖ ਹੜਤਾਲ ਕਰਨਗੇ। ਹੁਣ 2018 ਦਾ ਅਕਤੂਬਰ ਮਹੀਨਾ ਚੱਲ ਰਿਹਾ ਹੈ ਅਤੇ ਉਮਾ ਭਾਰਤੀ ਗੰਗਾ ਸਫਾਈ ਨਾਲ ਸਬੰਧਿਤ ਆਪਣੇ ਹਵਾਈ ਬਿਆਨਾਂ ਨੂੰ ਭੁੱਲ ਕੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀ ਚੋਣਾਵੀ ਮੁਹਿੰਮ ਵਿਚ ਮਸਰੂਫ਼ ਹਨ। ਦੂਸਰੇ ਪਾਸੇ ਗੰਗਾ ਆਪਣੇ ਸ਼ੁੱਧੀਕਰਨ ਦੀ ਵਾਟ ਗਾਹੁੰਦੇ ਹੋਏ ਗੰਦੇ ਨਾਲੇ ਦੇ ਰੂਪ ਵਿਚ ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮੈਦਾਨੀ ਇਲਾਕਿਆਂ ਵਿਚ ਵਹਿ ਰਹੀ ਹੈ। ਉਮਾ ਭਾਰਤੀ ਨੇ ਭੁੱਖ ਹੜਤਾਲ 'ਤੇ ਬੈਠਣਾ ਜਾਂ ਜਲ ਸਮਾਧੀ ਲੈਣਾ ਤਾਂ ਦੂਰ ਦੀ ਗੱਲ ਹੈ ਉਨ੍ਹਾਂ ਨੇ ਤਾਂ ਪਿਛਲੇ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਰਿਸ਼ੀਕੇਸ਼ ਵਿਚ ਭੁੱਖ ਹੜਤਾਲ 'ਤੇ ਬੈਠੇ ਸਵਾਮੀ ਗਿਆਨ ਸਵਰੂਪ ਨੂੰ ਮਿਲਣ ਜਾਂ ਉਨ੍ਹਾਂ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਬੇਨਤੀ ਤੱਕ ਕਰਨੀ ਵੀ ਮੁਨਾਸਿਬ ਨਹੀਂ ਸਮਝੀ। 2014 ਵਿਚ 'ਮਾਂ ਗੰਗੇ ਦੇ ਬੁਲਾਵੇ' 'ਤੇ ਚੋਣ ਲੜਨ ਬਨਾਰਸ ਪਹੁੰਚੇ ਨਰਿੰਦਰ ਮੋਦੀ ਵੀ ਪਿਛਲੇ 4 ਸਾਲ ਦੌਰਾਨ ਬਤੌਰ ਪ੍ਰਧਾਨ ਮੰਤਰੀ ਕਈ ਵਿਦੇਸ਼ੀ ਮਹਿਮਾਨਾਂ ਨੂੰ ਬਨਾਰਸ ਲਿਜਾ ਕੇ ਗੰਗਾ ਦੀ ਆਰਤੀ ਕਰ ਆਏ ਹਨ ਪਰ ਗੰਗਾ ਦੀ ਹਾਲਤ ਵਿਚ ਸੁਧਾਰ ਉਨ੍ਹਾਂ ਦੀ ਪ੍ਰਾਥਮਿਕਤਾ ਨਹੀਂ ਬਣ ਸਕੀ। 2012 ਵਿਚ ਜਦੋਂ ਸਵਾਮੀ ਗਿਆਨ ਸਵਰੂਪ ਨੇ ਭੁੱਖ ਹੜਤਾਲ ਕੀਤੀ ਸੀ, ਉਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਟਵੀਟ ਕਰਕੇ ਚਿੰਤਾ ਪ੍ਰਗਟਾਉਂਦੇ ਹੋਏ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਹ ਸਵਾਮੀ ਗਿਆਨ ਸਵਰੂਪ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਵੇ।
ਇਸ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਮੋਦੀ ਨੇ ਗਿਆਨ ਸਵਰੂਪ ਦੀ ਭੁੱਖ ਹੜਤਾਲ 'ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਪਰ ਗਿਆਨ ਸਵਰੂਪ ਨੇ ਖ਼ੁਦ ਹੀ ਮੋਦੀ ਨੂੰ ਆਪਣੇ ਛੋਟੇ ਭਾਈ ਦਾ ਸੰਬੋਧਨ ਦਿੰਦੇ ਹੋਏ ਭੁੱਖ ਹੜਤਾਲ ਸ਼ੁਰੂ ਕਰਨ ਦੇ ਇਕ ਦਿਨ ਬਾਅਦ ਹੀ ਇਕ ਚਿੱਠੀ ਲਿਖ ਕੇ ਗੰਗਾ ਦੀ ਦੁਰਦਸ਼ਾ ਵੱਲ ਉਨ੍ਹਾਂ ਦਾ ਧਿਆਨ ਆਕਰਸ਼ਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਚਿੱਠੀ ਵਿਚ ਉਨ੍ਹਾਂ ਨੇ ਇਸ ਤੋਂ ਪਹਿਲਾਂ ਲਿਖੀਆਂ ਆਪਣੀਆਂ ਦੋ ਹੋਰ ਚਿੱਠੀਆਂ ਦਾ ਹਵਾਲਾ ਵੀ ਦਿੱਤਾ ਸੀ ਅਤੇ ਕੋਈ ਕਾਰਵਾਈ ਨਾ ਕਰਨ ਦੀ ਸ਼ਿਕਾਇਤ ਵੀ ਕੀਤੀ ਸੀ। ਪਰ ਇਸ ਚਿੱਠੀ ਦਾ ਵੀ ਪ੍ਰਧਾਨ ਮੰਤਰੀ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਹੀ ਨਹੀਂ, ਪ੍ਰਧਾਨ ਮੰਤਰੀ ਨੇ ਭੁੱਖ ਹੜਤਾਲ 'ਤੇ ਬੈਠੇ ਸਵਾਮੀ ਗਿਆਨ ਸਵਰੂਪ ਦੀ ਕੋਈ ਖ਼ਬਰ ਨਹੀਂ ਲਈ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਮੰਤਰੀ ਨੇ ਜਾਂ ਉੱਤਰਾਖੰਡ ਦੀ ਭਾਜਪਾ ਸਰਕਾਰ ਨੇ ਅਜਿਹਾ ਕਰਨਾ ਉਚਿਤ ਸਮਝਿਆ। ਹਾਲਾਂ ਕਿ ਸਵਾਮੀ ਗਿਆਨ ਸਵਰੂਪ ਦਾ ਰਾਸ਼ਟਰੀ ਸੋਇਮ ਸੇਵਕ ਸੰਘ ਨਾਲ ਰਸਮੀ ਤੌਰ 'ਤੇ ਕੋਈ ਲਗਾਅ ਨਹੀਂ ਸੀ ਪਰ ਜਦੋਂ ਤੱਕ ਕੇਂਦਰ ਵਿਚ ਭਾਜਪਾ ਦੀ ਸਰਕਾਰ ਨਹੀਂ ਸੀ, ਉਦੋਂ ਤੱਕ ਸੰਘ ਉਨ੍ਹਾਂ ਨੂੰ ਆਪਣਾ ਹੀ ਵਿਅਕਤੀ ਮੰਨਦਾ ਸੀ। ਗੰਗਾ ਦੀ ਸ਼ੁੱਧੀਕਰਨ ਦੀ ਉਨ੍ਹਾਂ ਦੀ ਮੁਹਿੰਮ ਨੂੰ ਸੰਘ ਵੀ ਆਪਣਾ ਸਮਰਥਨ ਦਿੰਦਾ ਸੀ ਪਰ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸੰਘ ਦੇ ਲੋਕਾਂ ਨੇ ਵੀ ਸਵਾਮੀ ਗਿਆਨ ਸਵਰੂਪ ਤੋਂ ਕਿਨਾਰਾ ਕਰ ਲਿਆ ਸੀ।
ਸਵਾਮੀ ਗਿਆਨ ਸਵਰੂਪ ਕਿਸੇ ਵੱਡੇ ਵੋਟ ਬੈਂਕ ਵਾਲੀ ਕਿਸੇ ਜਾਤ ਨਾਲ ਸਬੰਧਿਤ ਨਹੀਂ ਸਨ। ਹੋਰਾਂ ਬਾਬਿਆਂ ਅਤੇ ਸਵਾਮੀਆਂ ਦੀ ਤਰ੍ਹਾਂ ਉਹ ਲੋਕਾਂ ਨੂੰ ਜਿਊਣ ਦੀ ਕਲਾ ਸਿਖਾਉਣ ਦਾ ਕਾਰੋਬਾਰ ਨਹੀਂ ਕਰਦੇ ਸਨ। ਉਨ੍ਹਾਂ ਦਾ ਕੋਈ ਧਾਰਮਿਕ, ਅਧਿਆਤਮਿਕ ਸਾਮਰਾਜ ਭਾਵ ਕੋਈ ਪੰਜ ਸਿਤਾਰਾ ਆਸ਼ਰਮ, ਵਿਸ਼ੇਸ਼ ਭਗਤੀ ਲਈ ਕੋਈ ਆਧੁਨਿਕ ਗੁਫਾ ਅਤੇ ਵੱਡੀਆਂ ਗੱਡੀਆਂ ਦਾ ਕੋਈ ਕਾਫਲਾ ਨਹੀਂ ਸੀ। ਉਹ ਰਾਜਨੀਤੀ ਵਿਚ ਰਲੇ ਦੂਜੇ ਸਾਧੂਆਂ ਅਤੇ ਸਵਾਮੀਆਂ ਦੀ ਤਰ੍ਹਾਂ ਕਿਸੇ ਰਾਜਨੀਤਕ ਪਾਰਟੀ ਦੀ ਗੱਲ ਵੀ ਨਹੀਂ ਕਰਦੇ ਸਨ ਅਤੇ ਨਾ ਹੀ ਨੇਤਾਵਾਂ ਅਤੇ ਮੰਤਰੀਆਂ ਦੀ ਸੁਹਬਤ ਵਿਚ ਰਹਿਣ ਦਾ ਉਨ੍ਹਾਂ ਨੂੰ ਕੋਈ ਸ਼ੌਕ ਸੀ। ਉਨ੍ਹਾਂ ਕੋਲ ਧਨਾਢ ਸੇਵਕਾਂ ਦਾ ਵਿਸ਼ਾਲ ਵਰਗ ਵੀ ਨਹੀਂ ਸੀ। ਕੁੱਲ ਮਿਲਾ ਕੇ ਉਹ ਬਾਜ਼ਾਰ ਅਤੇ ਰਾਜਨੀਤੀ ਦੇ ਸੰਤ ਨਹੀਂ ਸਨ। ਸ਼ਾਇਦ ਇਹੀ ਵਜ੍ਹਾ ਰਹੀ ਕਿ ਮੰਦਿਰ, ਗਾਂ, ਗੰਗਾ ਆਦਿ ਦੀ ਰਾਜਨੀਤੀ ਕਰਨ ਵਾਲੇ ਰਾਜਨੀਤਕ ਕੁਨਬੇ ਨੇ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਲਈ। ਉਹ ਗੰਗਾ ਦੀ ਮੁਕਤੀ ਲਈ ਸੰਘਰਸ਼ ਕਰਦੇ ਹੋਏ ਖ਼ੁਦ ਹੀ ਇਸ ਜੀਵਨ ਤੋਂ ਮੁਕਤ ਹੋ ਗਏ। (ਸੰਵਾਦ)

ਟੈਕਸਾਂ ਦੀ ਭਰਮਾਰ ਕਾਰਨ ਵਧਦੀਆਂ ਤੇਲ ਕੀਮਤਾਂ

ਕੇਂਦਰ ਅਤੇ ਰਾਜ ਸਰਕਾਰ ਵਲੋਂ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਰੋਕਣ ਲਈ ਵੱਡੇ-ਵੱਡੇੇ ਦਾਅਵੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਹਨ ਪਰ ਇਹ ਦੋਵੇਂ ਹੀ ਰੁਕਣ ਦਾ ਨਾਂਅ ਨਹੀਂ ਲੈ ਰਹੇ। ਮਹਿੰਗਾਈ ਨੂੰ ਰੋਕਣ ਦੇ ਮਾਮਲੇ ਵਿਚ ਤਾਂ ਇੰਜ ਲਗਦਾ ਹੈ ਕਿ ਸਰਕਾਰ ਦਾਅਵਿਆਂ ਤੋਂ ...

ਪੂਰੀ ਖ਼ਬਰ »

ਇਮਤਿਹਾਨ ਦੀ ਘੜੀ!

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਸਿੱਖਿਆ ਦੇ ਹਰ ਪੱਧਰ ਵਿਚ ਨਿਘਾਰ ਆਇਆ ਹੈ। ਸਰਕਾਰੀ ਸਕੂਲਾਂ ਤੋਂ ਲੈ ਕੇ ਸਰਕਾਰ ਤੋਂ ਸਹਾਇਤਾ ਪ੍ਰਾਪਤ ਕਰਦੇ ਸਕੂਲ ਅਤੇ ਹੋਰ ਵਿਦਿਅਕ ਅਦਾਰੇ ਵੀ ਬੁਰੀ ਤਰ੍ਹਾਂ ਆਰਥਿਕ ਕੁੜਿੱਕੀ ਵਿਚ ਫਸੇ ਨਜ਼ਰ ਆਉਂਦੇ ਹਨ। ਸਖ਼ਤ ਆਰਥਿਕਤਾ ਦੀ ...

ਪੂਰੀ ਖ਼ਬਰ »

ਪੰਜਾਬ ਲਈ ਕਿੰਨੀ ਕੁ ਲਾਭਕਾਰੀ ਹੋਵੇਗੀ ਪੋਸਤ ਦੀ ਖੇਤੀ?

ਪੰਜਾਬ ਵਿਚ ਕਈ ਸਿਆਸਤਦਾਨਾਂ ਅਤੇ ਕਈ ਕਿਸਾਨ ਯੂਨੀਅਨਾਂ ਵਲੋਂ ਪੋਸਤ ਦੀ ਖੇਤੀ ਦੀ ਮੰਗ ਕੀਤੀ ਜਾ ਰਹੀ ਹੈ। ਡਾ: ਧਰਮਵੀਰ ਗਾਂਧੀ ਜਦ 'ਆਪ' ਤੋਂ ਅਲੱਗ ਹੋ ਗਏ ਤਾਂ ਉਨ੍ਹਾਂ ਨੇ ਪੋਸਤ ਦੀ ਖੇਤੀ ਦੀ ਮੰਗ ਇਹ ਕਹਿ ਕੇ ਰੱਖ ਦਿੱਤੀ ਕਿ ਇਸ ਨਾਲ ਪੰਜਾਬ ਵਿਚ ਹੈਰੋਇਨ ਵਗੈਰਾ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX