ਸਿਡਨੀ, 16 ਅਕਤੂਬਰ (ਹਰਕੀਰਤ ਸਿੰਘ ਸੰਧਰ)-ਗਲੋਬਲ ਪਾਸਪੋਰਟ ਇੰਡੈਕਸ ਦੀ ਤਾਜ਼ਾ ਜਾਰੀ ਹੋਈ ਰਿਪੋਰਟ ਅਨੁਸਾਰ ਆਸਟ੍ਰੇਲੀਅਨ ਪਾਸਪੋਰਟ ਨਾਲ ਅਸੀਂ ਦੁਨੀਆ ਦੇ 183 ਦੇਸ਼ਾਂ 'ਚ ਬਿਨਾਂ ਵੀਜ਼ੇ ਦੇ ਜਾ ਸਕਦੇ ਹਾਂ | ਇਥੇ ਗੌਰਤਲਬ ਹੈ ਕਿ ਭਾਰਤ, ਚੀਨ, ਪਾਕਿਸਤਾਨ, ਨੌਰਥ ਕੋਰੀਆ, ਸਾਊਦੀ ਅਰਬ, ਈਰਾਕ, ਰੂਸ ਦੇ ਨਾਲ-ਨਾਲ 43 ਹੋਰ ਦੇਸ਼ਾਂ ਵਿਚ ਜਾਣ ਲਈ ਵੀਜ਼ੇ ਜ਼ਰੂਰੀ ਹਨ | ਇਸ ਰਿਪੋਰਟ ਮੁਤਾਬਿਕ ਜਾਪਾਨ ਪਹਿਲੇ ਨੰਬਰ 'ਤੇ ਹੈ, ਜਿਸ ਦੇ ਪਾਸਪੋਰਟ ਨਾਲ 190 ਦੇਸ਼ਾਂ ਵਿਚ ਬਿਨਾਂ ਵੀਜ਼ੇ ਦੇ ਜਾ ਸਕਦੇ ਹਾਂ | ਦੂਸਰੇ ਨੰਬਰ 'ਤੇ ਸਿੰਘਾਪੁਰ ਦਾ ਪਾਸਪੋਰਟ ਹੈ, ਜਿਸ ਨਾਲ 189 ਦੇਸ਼ਾਂ ਵਿਚ ਬਿਨਾਂ ਕਿਸੇ ਵੀਜ਼ੇ ਦੇ ਐਾਟਰੀ ਮਿਲ ਜਾਂਦੀ ਹੈ | ਇਸ ਮਗਰੋਂ ਕ੍ਰਮਵਾਰ ਫ਼ਰਾਂਸ, ਜਰਮਨੀ, ਸਾਊਥ ਕੋਰੀਆ ਆਦਿ ਆਉਂਦੇ ਹਨ | ਇਸ ਸੂਚੀ ਅਧੀਨ ਭਾਵੇਂ ਆਸਟ੍ਰੇਲੀਆ ਦਾ ਨੰਬਰ ਸੱਤ 'ਤੇ ਆਉਂਦਾ ਹੈ, ਫਿਰ ਵੀ 183 ਦੇਸ਼ਾਂ ਲਈ ਕਿਸੇ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ | ਇਸ ਸੂਚੀ ਮੁਤਾਬਿਕ ਭਾਰਤ ਦਾ ਨੰਬਰ 81ਵਾਂ ਆਉਂਦਾ ਹੈ | ਫਿਰ ਵੀ ਭਾਰਤੀ ਪਾਸਪੋਰਟ ਨੂੰ ਦੁਨੀਆ ਦੇ 60 ਦੇਸ਼ਾਂ ਵਿਚ ਦਾਖ਼ਲਾ ਖੁੱਲ੍ਹਾ ਮਿਲਦਾ ਹੈ | ਇਸ ਸੂਚੀ ਵਿਚ ਪਾਕਿਸਤਾਨ, ਅਫ਼ਗਾਨਿਸਤਾਨ ਤੇ ਇਰਾਕ ਜਿਹੇ ਦੇਸ਼ ਹਨ |
ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ 'ਚ ਨਫ਼ਰਤੀ ਅਪਰਾਧਾਂ 'ਚ ਬੀਤੇ ਵਰ੍ਹੇ ਭਾਰੀ ਵਾਧਾ ਹੋਇਆ ਹੈ | ਗ੍ਰਹਿ ਵਿਭਾਗ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਅਪਰਾਧਾਂ 'ਚ 40 ਫ਼ੀਸਦੀ ਵਾਧਾ ਹੋਇਆ ਹੋਇਆ ਹੈ | ਪਿਛਲੇ ਸਾਲ 5949 ਨਾਲੋਂ 8336 ਵੱਧ ਮਾਮਲੇ ਸਾਹਮਣੇ ...
ਆਕਲੈਂਡ, 16 ਅਕਤੂਬਰ (ਹਰਮਨਪ੍ਰੀਤ ਸਿੰਘ ਗੋਲੀਆ)-ਨਿਊਜ਼ੀਲੈਂਡ ਦੇ ਸ਼ਹਿਰ ਨਿਊ ਪਲਾਈਮਾਊਥ ਵਿਖੇ 2 ਕਾਰਾਂ ਦੀ ਹੋਈ ਸਿੱਧੀ ਟੱਕਰ 'ਚ 1 ਭਾਰਤੀ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ¢ ਇਸ ਵਿਅਕਤੀ ਦੀ ਪੂਰੀ ਸ਼ਨਾਖ਼ਤ ਭਾਵੇਂ ਖ਼ਬਰ ਲਿਖੇ ਜਾਣ ਤੱਕ ...
ਕੈਲਗਰੀ, 16 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਦੇ ਦੱਖਣੀ-ਪੱਛਮੀ ਇਲਾਕੇ 'ਚ ਰਾਤ ਨੂੰ ਇਕ ਘਰ 'ਚ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਹੈ¢ ਇਸ ਘਟਨਾ ਸਮੇਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਜ਼ਖ਼ਮੀ ਹੋ ਗਿਆ | ਇਹ ਘਟਨਾ ਸਿਗਨਲ ਹਿੱਲ ਸਰਕਲ ਦੇ 100ਵੇਂ ਬਲਾਕ ...
ਸਿਆਟਲ, 16 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-6 ਨਵੰਬਰ, 2018 ਨੂੰ ਹੋਣ ਵਾਲੀਆਂ ਅਮਰੀਕਾ ਦੀਆਂ ਆਮ ਚੋਣਾਂ ਵਿਚ ਆਪਣੀ-ਆਪਣੀ ਵੋਟ ਪਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ | ਬੈਲਟ ਪੇਪਰ 8 ਅਕਤੂਬਰ ਨੂੰ ਡਾਕ ਰਾਹੀਂ ਘਰ 'ਚ ਪਹੁੰਚਣੇ ਸ਼ੁਰੂ ਹੋ ਗਏ ਹਨ | ਅਮਰੀਕਾ ਦੇ ਸਿਟੀਜ਼ਨ, ...
ਸਿਆਟਲ, 16 ਅਕਤੂਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਕੈਂਟ ਵਿਖੇ ਕੈਂਟ ਹਿੰਦੂ ਟੈਂਪਲ ਵਿਖੇ ਨਵਰਾਤਿਆਂ ਦੀ ਖੁਸ਼ੀ 'ਚ ਮਾਤਾ ਦਾ ਜਾਗਰਣ ਕਰਵਾਇਆ ਗਿਆ | ਇਸ ਮੌਕੇ ਮੰਦਰ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਸੀ | ਸਿਆਟਲ ਦੇ ...
ਆਕਲੈਂਡ, 16 ਅਕਤੂਬਰ (ਹਰਮਨਪ੍ਰੀਤ ਸਿੰਘ ਗੋਲੀਆ)-ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਦੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੰੂ ਹੋਈਆਂ ਸਕੂਲ ਦੀ ਛੁੱਟੀਆਂ ਦੌਰਾਨ ਗੁਰਬਾਣੀ ਕੀਰਤਨ ਨਾਲ ਜੋੜਨ ਦੇ ਮਕਸਦ ਨਾਲ ਗੁਰਮਤਿ ਸੰਗੀਤ ਵਰਕਸ਼ਾਪ ਕਰਵਾਈ ਗਈ | ਜਿਸ 'ਚ ਪ੍ਰੋ. ...
ਸਿਆਟਲ, 16 ਅਕਤੂਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਨਾਲ ਲਗਦੇ ਸ਼ਹਿਰ ਲਿਡਨ ਵਿਖੇ ਗੁਰਦੁਆਰਾ ਗੁਰੂ ਨਾਨਕ ਗੁਰਸਿੱਖ ਲਿਡਨ ਵਿਖੇ ਤਿੰਨ ਦਿਨਾ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' ਕਰਵਾਇਆ ਗਿਆ, ਜਿਸ 'ਚ ਤਿੰਨ ਦਿਨ ਕੌਮ ਦੇ ਪ੍ਰਸਿੱਧ ਪ੍ਰਚਾਰਕ ਭਾਈ ਰਣਜੀਤ ਸਿੰਘ ...
ਕੈਲਗਰੀ, 16 ਅਕਤੂਬਰ (ਜਸਜੀਤ ਸਿੰਘ ਧਾਮੀ)-ਇਕ 6 ਸਾਲਾਂ ਦੀ ਬੱਚੀ ਦੀ ਸੀ-ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ | ਇਹ ਹਾਦਸਾ ਸ਼ਹਿਰ ਦੇ ਦੱਖਣ-ਪੱਛਮੀ ਖੇਤਰ 'ਚ ਵਾਪਰਿਆ | ਬੱਚੀ ਨੂੰ ਤੁਰੰਤ ਬੱਚਿਆਂ ਦੇ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ | ਪੁਲਿਸ ...
ਲਾਸ ਏਾਜਲਸ, 16 ਅਕਤੂਬਰ (ਏਜੰਸੀਆਂ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਆਪਣੇ 'ਤੇ ਦੋਸ਼ ਲਗਾਉਣ ਵਾਲੀ ਅਮਰੀਕੀ ਅਦਾਕਾਰਾ ਿਖ਼ਲਾਫ਼ ਪਹਿਲੀ ਪ੍ਰਮੁੱਖ ਜਿੱਤ ਹਾਸਿਲ ਕਰ ਲਈ ਹੈ, ਜਦੋਂ ਇਕ ਸੰਘੀ ਅਮਰੀਕੀ ਜੱਜ ਨੇ ਉਨ੍ਹਾਂ ਿਖ਼ਲਾਫ਼ ਮਾਣਹਾਨੀ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX