ਤਾਜਾ ਖ਼ਬਰਾਂ


'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  38 minutes ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  44 minutes ago
ਚੇਨਈ, 20 ਜਨਵਰੀ- ਦੇਸ਼ 'ਚ ਰੱਖਿਆ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਉਦਘਾਟਨ ਕੀਤਾ। ਇਸ ਮੌਕੇ ਸੀਤਾਰਮਨ ਨੇ ਕਿਹਾ ਕਿ ਇਸ ਨੂੰ ਲੈ ਕੇ ਸਥਾਨਕ ਉਦਯੋਗ ਦੀ .......
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  57 minutes ago
ਮੁੰਬਈ, 20 ਜਨਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮਹਾਰਾਸ਼ਟਰ ਅਤੇ ਗੋਆ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਲਕਾਤਾ 'ਚ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਅਤੇ ਮਹਾਂ ਗੱਠਜੋੜ ਨੂੰ ਲੈ ਕੇ .....
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਉੱਪਰ ਇਕੱਲਿਆਂ ਚੋਣ ਲੜੇਗੀ......
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  about 1 hour ago
ਹੈਦਰਾਬਾਦ, 20 ਜਨਵਰੀ- ਮਾਲ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 1996.70 ਗ੍ਰਾਮ ਸੋਨੇ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੇ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ਕੀਮਤ .....
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਹਰਮੋਹਨ ਧਵਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਭਗਵੰਤ ਮਾਨ ਵੱਲੋਂ ਬਰਨਾਲਾ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ .....
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  about 2 hours ago
ਦਮਿਸ਼ਕ, 20 ਜਨਵਰੀ- ਸੀਰੀਆ ਦੇ ਅਫਰੀਨ ਸ਼ਹਿਰ 'ਚ ਅੱਜ ਹੋਏ ਇੱਕ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਧਮਾਕਾ ਇੱਕ ਸਥਾਨਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ...
ਅਫ਼ਗ਼ਾਨਿਸਤਾਨ 'ਚ ਗਵਰਨਰ ਦੇ ਕਾਫ਼ਲੇ 'ਤੇ ਹਮਲਾ, ਅੱਠ ਲੋਕਾਂ ਦੀ ਮੌਤ
. . .  about 2 hours ago
ਕਾਬੁਲ, 20 ਜਨਵਰੀ- ਅਫ਼ਗ਼ਾਨਿਸਤਾਨ ਦੇ ਮੱਧ ਲੋਗਾਰ ਪ੍ਰਾਂਤ 'ਚ ਗਵਰਨਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ 'ਤੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 10 ਹੋਰ .....
ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 20 ਜਨਵਰੀ- ਪਾਕਿਸਤਾਨ ਵਲੋਂ ਅੱਜ ਇੱਕ ਵਾਰ ਫਿਰ ਭਾਰਤ-ਪਾਕਿ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨ ਨੇ ਅੱਜ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਪੈਂਦੇ ਹੀਰਾਨਗਰ ਸੈਕਟਰ 'ਚ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ...
ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਬਟਾਲਾ, 20 ਜਨਵਰੀ (ਕਾਹਲੋਂ)- ਗੁਰਿੰਦਰ ਸਿੰਘ ਬਾਜਵਾ ਨੇ ਆਪਣਾ ਪੰਜਾਬ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਹ ਆਪਣਾ ਪੰਜਾਬ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਵੀ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਆਪਣਾ ਪੰਜਾਬ ਪਾਰਟੀ ਦੀਆਂ ਪਿਛਲੇ...
ਟੀਮ ਇੰਡੀਆ ਲਈ ਵਰਲਡ ਕੱਪ ਖੇਡ ਚੁੱਕੀਆਂ ਕਬੱਡੀ ਖਿਡਾਰਨਾਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ
. . .  about 2 hours ago
ਮੰਡੀ ਲਾਧੂਕਾ, 20 ਜਨਵਰੀ (ਮਨਪ੍ਰੀਤ ਸਿੰਘ ਸੈਣੀ)- ਪਿੰਡ ਖੁੰਡਵਾਲਾ ਸੈਣੀਆਂ ਦੇ ਵਾਸੀ ਤੇ ਉੱਘੇ ਸਮਾਜ ਸੇਵੀ ਮੰਨਾਂ ਸੈਣੀ ਨੇ ਹਰਿਆਣਾ ਤੋਂ ਟੀਮ ਇੰਡੀਆ ਲਈ ਵਰਲਡ ਕੱਪ ਖੇਡ ਚੁੱਕੀਆਂ ਕਬੱਡੀ ਦੀਆਂ ਖਿਡਾਰਨਾਂ ਰਾਮ ਬਤੇਰੀ, ਰਿਤੂ ਨਾੜਾ, ਬਤੇਰੀ ਬਬੂਆਂ ਤੇ ਅਨੂੰ .....
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ
. . .  9 minutes ago
ਮਾਨਾਂ ਵਾਲਾ, 20 ਜਨਵਰੀ (ਗੁਰਦੀਪ ਸਿੰਘ ਨਾਗੀ)-ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਮਲਕਪੁਰ ਦੇ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ....
ਮਾਇਆਵਤੀ 'ਤੇ ਟਿੱਪਣੀ ਕਰਨ ਵਾਲੀ ਭਾਜਪਾ ਵਿਧਾਇਕ ਨੂੰ ਮਹਿਲਾ ਆਯੋਗ ਭੇਜੇਗਾ ਨੋਟਿਸ
. . .  about 3 hours ago
ਲਖਨਊ, 20 ਜਨਵਰੀ- ਬਸਪਾ ਸੁਪਰੀਮੋ ਮਾਇਆਵਤੀ ਦੇ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ 'ਤੇ ਭਾਜਪਾ ਵਿਧਾਇਕ ਸਾਧਨਾ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਕੌਮੀ ਮਹਿਲਾ ਆਯੋਗ ਨੇ ਇਸ ਮਾਮਲੇ 'ਤੇ ਨੋਟਿਸ ਲੈਂਦੇ ਹੋਏ ਸਾਧਨਾ ਸਿੰਘ ਦੇ ਖ਼ਿਲਾਫ਼ .....
ਪਿੰਡ ਠੀਕਰੀਵਾਲਾ ਪਹੁੰਚੇ ਕੇਜਰੀਵਾਲ, ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਕੀਤੀ ਸ਼ਰਧਾਂਜਲੀ ਭੇਟ
. . .  about 3 hours ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਰਨਾਲਾ ਵਿਖੇ ਰੈਲੀ 'ਚ ਪਹੁੰਚਣ ਤੋਂ ਪਹਿਲਾਂ ਪਿੰਡ ਠੀਕਰੀਵਾਲਾ ਵਿਖੇ ਪਹੁੰਚ ਕੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ....
ਪੰਜਾਬ 'ਚ ਮਹਾਂ ਗੱਠਜੋੜ ਦਾ ਹਿੱਸਾ ਨਹੀਂ ਹੋਵੇਗੀ ਆਮ ਆਦਮੀ ਪਾਰਟੀ - ਖਹਿਰਾ
. . .  about 3 hours ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਬਣਾਏ ਜਾ ਰਹੇ ਮਹਾਂ ਗੱਠਜੋੜ ਦਾ ਆਮ ਆਦਮੀ ਪਾਰਟੀ ਹਿੱਸਾ ਨਹੀਂ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ......
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤ੍ਰਿਵੇਂਦਰ ਸਿੰਘ ਰਾਵਤ
. . .  about 3 hours ago
ਗਣਤੰਤਰ ਦਿਵਸ ਤੋਂ ਪਹਿਲਾਂ ਕਾਸਗੰਜ 'ਚ ਧਾਰਾ 144 ਲਾਗੂ
. . .  about 4 hours ago
ਸ਼ਿਵਰਾਜ ਚੌਹਾਨ ਨੇ ਭਾਜਪਾ ਨੇਤਾ ਦੀ ਹੱਤਿਆ ਨੂੰ ਸਾਜ਼ਿਸ਼ ਦੱਸਦਿਆਂ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
. . .  about 4 hours ago
ਆਸਟ੍ਰੇਲੀਆਈ ਓਪਨ : ਮਾਰਿਆ ਸ਼ਾਰਾਪੋਵਾ ਨੂੰ 22 ਸਾਲਾਂ ਐਸ਼ਲੇ ਬਾਰਟੀ ਨੇ ਹਰਾਇਆ
. . .  about 4 hours ago
ਸੰਗਰੂਰ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 4 hours ago
22 ਜਨਵਰੀ ਨੂੰ ਅਟਾਰੀ ਬਾਰਡਰ ਆਉਣਗੇ ਰਾਜਨਾਥ ਸਿੰਘ- ਮਲਿਕ
. . .  about 3 hours ago
ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ
. . .  about 5 hours ago
ਰੂਰਲ ਵੈਟਰਨਰੀ ਫਾਰਮਾਸਿਸਟ 26 ਜਨਵਰੀ ਨੂੰ ਮੁੱਖ ਮੰਤਰੀ ਦਾ ਕਰਨਗੇ ਘਿਰਾਓ
. . .  about 5 hours ago
ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਪਤਨੀ ਨਾਲ ਤਾਜ ਮਹਲ ਦਾ ਕੀਤਾ ਦੀਦਾਰ
. . .  about 6 hours ago
ਮੈਕਸੀਕੋ ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 73
. . .  about 6 hours ago
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  about 6 hours ago
ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  about 5 hours ago
ਖੇਤਾਂ 'ਚੋਂ ਮਿਲੀ ਭਾਜਪਾ ਨੇਤਾ ਦੀ ਲਾਸ਼
. . .  about 7 hours ago
ਸੋਮਾਲੀਆ 'ਚ ਅਮਰੀਕੀ ਹਵਾਈ ਹਮਲੇ 'ਚ ਅਲ-ਸ਼ਬਾਬ ਦੇ 52 ਅੱਤਵਾਦੀ ਢੇਰ
. . .  about 7 hours ago
ਚਿੱਲੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 8 hours ago
ਅੱਜ ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
. . .  about 8 hours ago
ਕੇਜਰੀਵਾਲ ਅੱਜ ਬਰਨਾਲਾ ਤੋਂ ਕਰਨਗੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਆਗਾਜ਼- ਚੀਮਾ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  1 day ago
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  1 day ago
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  1 day ago
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  1 day ago
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 1 hour ago
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 1 hour ago
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 1 hour ago
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  20 minutes ago
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  5 minutes ago
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  49 minutes ago
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 1 hour ago
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 1 hour ago
ਜੇਕਰ ਮੌਸਮ ਬਦਲ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਕਿਉਂ ਨਹੀ - ਮਮਤਾ ਬੈਨਰਜੀ
. . .  about 1 hour ago
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ
. . .  1 day ago
ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ 'ਚ ਕਰ ਦਿੱਤਾ- ਕੇਜਰੀਵਾਲ
. . .  about 1 hour ago
ਮਹਾਂ ਗਠਜੋੜ 'ਮੋਦੀ' ਵਿਰੁੱਧ ਨਹੀਂ, ਦੇਸ਼ ਦੀ ਜਨਤਾ ਦੇ ਖ਼ਿਲਾਫ਼ ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਮੁਕਤਸਰ ਸਾਹਿਬ

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਾਭ ਸਮਝਾ ਕੇ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ-ਆਰ. ਕੇ. ਵਰਮਾ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੌਜੀ ਅਤੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ. ਕੇ. ਵਰਮਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਦੌਰਾ ਕਰਕੇ ਝੋਨੇ ਦੀ ਖ਼ਰੀਦ ਅਤੇ ਪਰਾਲੀ ਸੰਭਾਲ ਸਬੰਧੀ ਜ਼ਿਲ੍ਹੇ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕੀਤੀ | ਇਸ ਮੌਕੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਾਭ ਅਤੇ ਸਾੜਨ ਦੇ ਨੁਕਸਾਨ ਸਮਝਾ ਕੇ ਉਨ੍ਹਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਪ੍ਰੇਰਿਤ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਨਾ ਸਾੜਨ ਵਿਚ ਮੋਹਰੀ 4 ਜ਼ਿਲਿ੍ਹਆਂ ਨੂੰ ਪੁਰਸਕਾਰ ਵੀ ਦਿੱਤੇ ਜਾਣਗੇ | ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਵੀ ਇਸ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਘੱਟ ਹੋਈਆਂ ਸਨ ਅਤੇ ਉਮੀਦ ਹੈ ਇਸ ਵਾਰ ਕਿਸਾਨ ਵੀਰ ਪਰਾਲੀ ਦੀ ਕੁਦਰਤ ਪੱਖੀ ਤਰੀਕਿਆਂ ਨਾਲ ਸੰਭਾਲ ਕਰਕੇ ਵਾਤਾਵਰਨ ਸੰਭਾਲ ਦੀ ਇਸ ਵੱਡੀ ਮੁਹਿੰਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਗੇ | ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਮਿਥੈਨ ਗੈਸ ਦੀ ਨਿਕਾਸੀ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਵਿਚ ਕੋਈ ਸੱਚਾਈ ਨਹੀਂ ਹੈ, ਸਗੋਂ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਖੇਤ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ ਅਤੇ ਲੰਬੇ ਸਮੇਂ ਵਿਚ ਇਹ ਕਿਸਾਨ ਲਈ ਆਰਥਿਕ ਲਾਭ ਦਾ ਕਾਰਨ ਵੀ ਬਣਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਵਕਤੀ ਤੌਰ 'ਤੇ ਸੌਖ ਜਾਂ ਲਾਭ ਵੇਖਣ ਦੀ ਬਜਾਏ ਲੰਬੇ ਸਮੇਂ ਦਾ ਲਾਭ ਵੇਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨੋਡਲ ਅਫ਼ਸਰ ਕਿਸਾਨਾਂ ਨਾਲ ਰਾਬਤਾ ਕਰਕੇ ਵੱਧ ਤੋਂ ਵੱਧ ਉਨ੍ਹਾਂ ਨੂੰ ਜਾਗਰੂਕ ਕਰਨ ਅਤੇ ਫ਼ਿਰ ਵੀ ਜੇਕਰ ਕੋਈ ਅੱਗ ਲਗਾਉਂਦਾ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ | ਇਸ ਮੌਕੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਸੇਧ ਦੇਣ ਲਈ ਜ਼ਿਲ੍ਹੇ 'ਚ 84 ਕੈਂਪ ਲਗਾਏ ਹਨ | ਇਸ ਤੋਂ ਬਿਨਾਂ ਜ਼ਿਲ੍ਹੇ ਵਿਚ 252 ਨੋਡਲ ਅਫ਼ਸਰ ਅਤੇ 14 ਕਲੱਸਟਰ ਮੁਖੀ ਤਾਇਨਾਤ ਕੀਤੇ ਗਏ ਹਨ | ਪਰਾਲੀ ਪ੍ਰਬੰਧਨ ਸੰਬੰਧੀ ਮਾਇਕ੍ਰੋ ਪਲਾਨ ਤਿਆਰ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਲੋੜ ਅਨੁਸਾਰ ਸੰਦ ਮਿਲ ਸਕਣ | ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਲਈ 119 ਖ਼ਰੀਦ ਕੇਂਦਰ ਬਣਾਏ ਗਏ ਹਨ ਜਿੱਥੇ ਬੀਤੀ ਸ਼ਾਮ ਤੱਕ 71310 ਟਨ ਝੋਨੇ ਦੀ ਆਮਦ ਹੋਈ ਸੀ, ਜਿਸ 'ਚ 63696 ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਅਤੇ 37231 ਟਨ ਝੋਨੇ ਦੀ ਮੰਡੀਆਂ ਵਿਚੋਂ ਚੁਕਾਈ ਵੀ ਹੋ ਚੁੱਕੀ ਹੈ | ਇਸ ਮੌਕੇ ਏ. ਡੀ. ਸੀ. ਜਨਰਲ ਡਾ. ਰਿਚਾ, ਐੱਸ. ਡੀ. ਐੱਮ. ਰਾਜਪਾਲ ਸਿੰਘ, ਗੋਪਾਲ ਸਿੰਘ, ਅਰਸ਼ਦੀਪ ਸਿੰਘ ਲੁਬਾਣਾ, ਸਹਾਇਕ ਕਮਿਸ਼ਨਰ ਜਨਰਲ ਵੀਰਪਾਲ ਕੌਰ, ਜ਼ਿਲ੍ਹਾ ਮਾਲ ਅਫ਼ਸਰ ਅਵਤਾਰ ਸਿੰਘ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲ ਦੀਵਾਨ ਚੰਦ ਵੀ ਹਾਜ਼ਰ ਸਨ |

ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)- ਸਥਾਨਕ ਸ਼ਹਿਰ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕ ਬਹੁਤ ਦੁਖੀ ਹਨ | ਇਨ੍ਹਾਂ ਕਬਜ਼ਿਆਂ ਕਾਰਨ ਬਾਜ਼ਾਰਾਂ ਅਤੇ ਸ਼ਹਿਰ 'ਚੋਂ ਲੰਘਣ ਵਾਲੀਆਂ ਸੜਕਾਂ ਉੱਪਰ ਅਕਸਰ ਜਾਮ ...

ਪੂਰੀ ਖ਼ਬਰ »

ਲੈਕਚਰ ਨਾ ਲੱਗਣ ਕਾਰਨ ਵਿਦਿਆਰਥੀਆ ਨੇ ਪ੍ਰਦਰਸ਼ਨ ਕਰ ਕੇ ਜਤਾਇਆ ਰੋਸ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸਥਾਨਕ ਕੋਟਕਪੂਰਾ ਰੋਡ ਸਥਿਤ ਭਾਈ ਮਹਾਂ ਸਿੰਘ ਤਕਨੀਕੀ ਕਾਲਜ ਵਿਖੇ ਲੈਕਚਰਾਰਾਂ ਨੂੰ ਪਿਛਲੇ ਕਰੀਬ 6 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ਦੁਆਰਾ ਇਕ ਮਹੀਨੇ ਤੋਂ ਵਿਦਿਆਰਥੀਆਂ ਦੇ ਲੈਕਚਰ ...

ਪੂਰੀ ਖ਼ਬਰ »

10 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਸਮੇਤ ਕਾਬੂ

ਗਿੱਦੜਬਾਹਾ, 16 ਅਕਤੂਬਰ (ਬਲਦੇਵ ਸਿੰਘ ਘੱਟੋਂ)- ਥਾਣਾ ਕੋਟਭਾਈ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 10 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਟਭਾਈ ਦੇ ਏ. ਐੱਸ. ਆਈ. ਮੇਜਰ ਸਿੰਘ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ...

ਪੂਰੀ ਖ਼ਬਰ »

ਸ਼ਮਸ਼ਾਨਘਾਟ ਤੱਕ ਸੜਕ ਬਣਾਉਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪਿੰਡ ਭੁੱਟੀਵਾਲਾ ਵਿਖੇ ਕੋਟਲੀ ਸੰਘਰ ਸੜਕ ਤੋਂ ਸ਼ਮਸ਼ਾਨਘਾਟ ਤੱਕ ਸੜਕ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਰਸਤਾ ਕਰੀਬ 250 ਮੀਟਰ ਹੈ | ਇਹ ਜਾਣਕਾਰੀ ਦਿੰਦਿਆਂ ਸਿਮਰਜੀਤ ...

ਪੂਰੀ ਖ਼ਬਰ »

ਸੰਘਰਸ਼ ਤੋਂ ਘਬਰਾਈ ਸਰਕਾਰ ਅਧਿਆਪਕਾਂ ਿਖ਼ਲਾਫ਼ ਕਾਰਵਾਈ 'ਤੇ ਉੱਤਰੀ

4 ਅਧਿਆਪਕਾਂ ਦੇ ਕੀਤੇ ਤਬਾਦਲੇ ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਭਨਾਂ ਵਰਗਾਂ ਦੇ ਕੱਚੇ ਅਧਿਆਪਕਾਂ ਨੂੰ ਪੂਰੇ ਤਨਖ਼ਾਹ ਸਕੇਲਾਂ 'ਤੇ ਰੈਗੂਲਰ ਕਰਵਾਉਣ ਅਤੇ ਹੋਰ ਮੰਗਾਂ ਮਸਲਿਆਂ ਦੀ ਪੂਰਤੀ ਲਈ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ

ਗਿੱਦੜਬਾਹਾ, 16 ਅਕਤੂਬਰ (ਬਲਦੇਵ ਸਿੰਘ ਘੱਟੋਂ)- ਸਿਵਲ ਸਰਜਨ ਡਾ. ਸੁਖਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐੱਮ. ਓ. ਦੋਦਾ ਡਾ. ਰਮੇਸ਼ ਕੁਮਾਰੀ ਕੰਬੋਜ ਦੀ ਯੋਗ ਅਗਵਾਈ 'ਚ ਪਿੰਡ ਕੋਟਭਾਈ ਅਤੇ ਸਾਹਿਬਚੰਦ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਡੇਂਗੂ ...

ਪੂਰੀ ਖ਼ਬਰ »

ਪਰਾਲੀ ਸਾੜਨ 'ਤੇ ਰੋਕ ਲਗਾਈ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਮੈਜਿਸਟ੍ਰੇਟ ਐੱਮ. ਕੇ. ਅਰਾਵਿੰਦ ਕੁਮਾਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ-144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ...

ਪੂਰੀ ਖ਼ਬਰ »

ਸ਼ਹਿਰ ਤੇ ਕਸਬਿਆਂ 'ਚ ਬੇਸਹਾਰਾ ਜਾਨਵਰ ਛੱਡਣ 'ਤੇ ਰੋਕ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਮੈਜਿਸਟ੍ਰੇਟ ਐੱਮ. ਕੇ. ਅਰਾਵਿੰਦ ਕੁਮਾਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ...

ਪੂਰੀ ਖ਼ਬਰ »

ਅਨਾਜ ਮੰਡੀ ਸੰਗੂਧੌਣ ਵਿਖੇ ਖ਼ਰੀਦ ਸ਼ੁਰੂ ਕਰਵਾਈ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਕਿਸਾਨਾਂ ਨੰੂ ਮੰਡੀਆਂ'ਚ ਫ਼ਸਲ ਵੇਚਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਰੇਕ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ...

ਪੂਰੀ ਖ਼ਬਰ »

ਚਿੱਬੜਾਂਵਾਲੀ ਦੇ ਕਿਸਾਨਾਂ ਵਲੋਂ ਅੱਗ ਲਗਾਉਣ ਦਾ ਫ਼ੈਸਲਾ

ਮੰਡੀ ਲੱਖੇਵਾਲੀ, 16 ਅਕਤੂਬਰ (ਰੁਪਿੰਦਰ ਸਿੰਘ ਸੇਖੋਂ)- ਕੇਂਦਰ ਤੇ ਸੂਬਾ ਸਰਕਾਰ ਵਲੋਂ ਝੋਨੇ ਦੀ ਰਹਿੰਦ-ਖ਼ੂੰਹਦ ਦਾ ਕੋਈ ਢੁੱਕਵਾਂ ਹੱਲ ਨਾ ਕੀਤੇ ਜਾਣ ਕਾਰਨ ਪਿੰਡ ਅੰਦਰ ਜਿਮੀਂਦਾਰਾਂ ਵਲੋਂ ਆਪਣੇ ਪੱਧਰ 'ਤੇ ਸਾਂਝੇ ਥਾਵਾਂ 'ਤੇ ਇਕੱਠ ਕਰਕੇ ਅੱਗ ਲਾਉਣ ਦੀ ਚੱਲਦੀ ...

ਪੂਰੀ ਖ਼ਬਰ »

ਗੁਰਦੇਵ ਸਿੰਘ ਗਿੱਲ ਹੈੱਡ ਕਾਂਸਟੇਬਲ ਦੀ ਯਾਦ 'ਚ ਸਮਾਗਮ ਕਰਵਾਇਆ

ਮਲੋਟ, 16 ਅਕਤੂਬਰ (ਪਾਟਿਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਵਾਂ ਬੋਦਲਾ ਵਿਖੇ ਸ਼ਹੀਦ ਗੁਰਦੇਵ ਸਿੰਘ ਗਿੱਲ ਹੈੱਡ ਕਾਂਸਟੇਬਲ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸ਼ਹੀਦ ਦੇ ਪਰਿਵਾਰਿਕ ਮੈਂਬਰ ਭਰਾ ਜੋਗਿੰਦਰ ਸਿੰਘ, ਵੱਡੇ ਲੜਕੇ ਦਵਿੰਦਰ ਸਿੰਘ ਅਤੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਪਰਿਵਾਰ ਨਿਯੋਜਨ ਬਾਰੇ ਦਿੱਤੀ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਡਾ. ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਰੰਜੂ ਸਿੰਗਲਾ ਅਤੇ ਡਾ. ...

ਪੂਰੀ ਖ਼ਬਰ »

ਮੈਟਰੋ ਇੰਸਟੀਚਿਊਟ ਨੇ ਸੁਖਦੀਪ ਕੌਰ ਦਾ 9 ਬੈਂਡ ਦਾ ਸੁਪਨਾ ਕੀਤਾ ਸਾਕਾਰ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਮੈਟਰੋ ਇੰਗਲਿਸ਼ ਇੰਸਟੀਚਿਊਟ ਆਈਲੈਟਸ ਵਿਚ ਇਕ ਮੋਹਰੀ ਸੰਸਥਾ ਬਣ ਚੁੱਕੀ ਹੈ ਅਤੇ ਲਗਾਤਾਰ ਵਧੀਆ ਨਤੀਜੇ ਦੇ ਰਹੀ ਹੈ | ਇਸੇ ਲੜੀ ਨੂੰ ਅੱਗੇ ਤੋਰਦਿਆਂ ਇੱਥੋਂ ਦੀ ਵਿਦਿਆਰਥਣ ਸੁਖਦੀਪ ਕੌਰ ਨੇ ਇਥੋਂ ਦੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਮਲੋਟ, 16 ਅਕਤੂਬਰ (ਗੁਰਮੀਤ ਸਿੰਘ ਮੱਕੜ)- ਸਥਾਨਕ ਡੀ. ਏ. ਵੀ. ਕਾਲਜ ਦੇ ਬੀ. ਏ. ਭਾਗ ਦੂਜੇ ਦੀ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ. ਸੁਭਾਸ਼ ਚਾਵਲਾ ਨੇ ਦੱਸਿਆ ਕਿ ਇਸ ਨਤੀਜੇ 'ਚ ਵਿਦਿਆਰਥੀ ਕੁਮਾਰੀ ਵੈਸ਼ਾਲੀ ...

ਪੂਰੀ ਖ਼ਬਰ »

ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ 20 ਅਕਤੂਬਰ ਨੂੰ ਸਥਾਨਕ ਗੋਨਿਆਣਾ ਰੋਡ ਸਥਿਤ ਸ੍ਰੀ ...

ਪੂਰੀ ਖ਼ਬਰ »

ਦਬੜਾ ਦੇ ਟੂਰਨਾਮੈਂਟ 'ਚ ਫਕਰਸਰ ਥੇੜ੍ਹੀ ਦੀ ਟੀਮ ਜੇਤੂ ਰਹੀ

ਰੁਪਾਣਾ, 16 ਅਕਤੂਬਰ (ਜਗਜੀਤ ਸਿੰਘ)- ਪਿੰਡ ਦਬੜਾ ਵਿਖੇ ਬਾਬਾ ਬੁਰਜ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦਬੜਾ ਸਕੂਲ ਦੇ ਖੇਡ ਮੈਦਾਨ 'ਚ ਕਰਵਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ...

ਪੂਰੀ ਖ਼ਬਰ »

ਖੋਖਰ ਵਾਸੀਆਂ ਵਲੋਂ ਬੱਸ ਸੇਵਾ ਚਾਲੂ ਕਰਨ ਦੀ ਮੰਗ

ਮੰਡੀ ਬਰੀਵਾਲਾ, 16 ਅਕਤੂਬਰ (ਨਿਰਭੋਲ ਸਿੰਘ)- ਪਿੰਡ ਖੋਖਰ ਵਾਸੀਆਂ ਨੇ ਦੱਸਿਆ ਕਿ ਖੋਖਰ ਵਿਚ ਕੋਈ ਵੀ ਸਰਕਾਰੀ ਜਾਂ ਨਿੱਜੀ ਬੱਸ ਨਹੀਂ ਆਉਂਦੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪੜ੍ਹਦੇ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੇ ਐੱਨ. ਸੀ. ਸੀ. ਕੈਡਿਟਾਂ ਨੇ ਜਿੱਤੇ 32 ਤਗਮੇ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- 6 ਪੀ. ਬੀ. (ਜੀ) ਬਟਾਲੀਅਨ ਐੱਨ. ਸੀ. ਸੀ. ਮਲੋਟ ਵਲੋਂ 1 ਤੋਂ 10 ਅਕਤੂਬਰ ਤੱਕ ਸਾਂਝਾ ਸਾਲਾਨਾ ਟ੍ਰੇਨਿੰਗ ਕੈਂਪ ਵਿਚ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਦੀ ਐੱਨ. ਸੀ. ਸੀ. ਯੂਨਿਟ ਦੇ 17 ਕੈਡਿਟਸ ...

ਪੂਰੀ ਖ਼ਬਰ »

'ਕਿਸ ਮੇ ਕਿਤਨਾ ਹੈ ਦਮ' ਦੇ ਫ਼ਾਈਨਲ 'ਚ ਪਹੰੁਚਿਆ ਪੰਜਾਬ ਪਬਲਿਕ ਸਕੂਲ ਦਾ ਵਿਦਿਆਰਥੀ

ਮੰਡੀ ਲੱਖੇਵਾਲੀ, 16 ਅਕਤੂਬਰ (ਮਿਲਖ ਰਾਜ)- ਟੀ. ਵੀ. ਚੈਨਲ ਡੀ. ਡੀ. ਪੰਜਾਬੀ 'ਤੇ ਚੱਲ ਰਹੇ ਰਿਐਲਟੀ ਸ਼ੋਅ 'ਕਿਸ ਮੇਂ ਹੈ ਕਿਤਨਾ ਦਮ' 2018-19 ਵਿਚ ਲਵਜੀਤ ਸਿੰਘ ਵਲੋਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਹੁਣ ਇਸ ਸ਼ੋਅ ਦੇ ਅੰਤਿਮ ਪੜਾਅ ਫਾਈਨਲ ਵਿਚ ਪਹੰੁਚਣ 'ਚ ...

ਪੂਰੀ ਖ਼ਬਰ »

ਜੈਦਕਾ ਇੰਸਟੀਚਿਊਟ ਦੇ 11 ਹੋਰ ਵਿਦਿਆਰਥੀਆਂ ਨੇ ਆਈਲੈਟਸ 'ਚੋਂ ਪ੍ਰਾਪਤ ਕੀਤੇ ਚੰਗੇ ਬੈਂਡ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਜੈਦਕਾ ਇੰਸਟੀਚਿਊਟ ਦਾ ਮਕਸਦ ਸਿਰਫ਼ ਤੇ ਸਿਰਫ਼ ਆਪਣੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਨਾ ਹੈ | ਆਪਣੇ ਵਿਦਿਆਰਥੀਆਂ ਦਾ ਸੁਪਨਾ ਪੂਰਾ ਕਰਨ ਲਈ ਸੰਸਥਾ ...

ਪੂਰੀ ਖ਼ਬਰ »

ਬਾਗ਼ਬਾਨੀ ਵਿਭਾਗ ਨੇ ਸਰਕਾਰੀ ਸਕੂਲ ਭਾਰੂ ਵਿਖੇ ਜਾਗਰੂਕਤਾ ਕੈਂਪ ਲਗਾਇਆ

ਗਿੱਦੜਬਾਹਾ, 16 ਅਕਤੂਬਰ (ਬਲਦੇਵ ਸਿੰਘ ਘੱਟੋਂ)- ਮਿਸ਼ਨ ਤੰਦਰੁਸਤ ਪੰਜਾਬ ਸਕੀਮ ਤਹਿਤ ਬਾਗ਼ਬਾਨੀ ਵਿਭਾਗ ਵਲੋਂ ਡਾ. ਨਰਿੰਦਰਜੀਤ ਸਿੰਘ ਸਿੱਧੂ ਸਹਾਇਕ ਡਾਇਰੈਕਟਰ ਬਾਗ਼ਬਾਨੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਸ੍ਰੀ ਹਜ਼ੂਰ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਥਾ ਰਵਾਨਾ

ਮਲੋਟ, 16 ਅਕਤੂਬਰ (ਗੁਰਮੀਤ ਸਿੰਘ ਮੱਕੜ)- ਪਿੰਡ ਦਾਨੇਵਾਲਾ ਦੇ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਤੋਂ ਦੁਸਹਿਰੇ ਦੇ ਦਿਹਾੜੇ ਨੂੰ ਸਮਰਪਿਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਲਈ ਇਕ ਜਥਾ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਬਲਜੀਤ ਸਿੰਘ ਦੀ ...

ਪੂਰੀ ਖ਼ਬਰ »

ਐੱਸ. ਡੀ. ਐੱਮਜ਼ ਵਲੋਂ ਦਾਣਾ ਮੰਡੀਆਂ ਦੇ ਦੌਰੇ, ਝੋਨੇ ਦੀ ਖ਼ਰੀਦ 'ਚ ਤੇਜ਼ੀ ਦੇ ਹੁਕਮ

ਸ੍ਰੀ ਮੁਕਤਸਰ ਸਾਹਿਬ/ਮਲੋਟ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਮੱਕੜ)- ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰ ਸ੍ਰੀ ਐੱਮ. ਕੇ. ਅਰਾਵਿੰਦ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟ੍ਰੇਟਾਂ ਵਲੋਂ ਮੰਡੀਆਂ ਦੇ ਦੌਰੇ ਕਰਕੇ ਝੋਨੇ ਦੀ ਖ਼ਰੀਦ ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)- ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਜਥੇਬੰਦੀ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ | ਇਸ ਮੌਕੇ ਹਾਜ਼ਰ ਵਰਕਰਾਂ ਨੂੰ ...

ਪੂਰੀ ਖ਼ਬਰ »

ਕੈਰੀਅਰ ਗਾਈਡੈਂਸ ਪ੍ਰਦਰਸ਼ਨ ਲਗਾਈ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਿ੍ੰਸੀਪਲ ਦਵਿੰਦਰ ਕੁਮਾਰ ਰਜੌਰੀਆ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਜਸਕਰਨ ਸਿੰਘ ਰੰਗੀ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਗਿੱਦੜਬਾਹਾ, 16 ਅਕਤੂਬਰ (ਬਲਦੇਵ ਸਿੰਘ ਘੱਟੋਂ)- ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚੇ ਵਲੋਂ ਜਸਕਰਨ ਸਿੰਘ ਰੰਗੀ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਜਸਕਰਨ ਸਿੰਘ ਰੰਗੀ ਵਲੋਂ ਪ੍ਰਵੀਨ ਬਾਂਸਲ ਜਨਰਲ ...

ਪੂਰੀ ਖ਼ਬਰ »

ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਵਿਸ਼ਾਲ ਧਰਨਾ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਗੁਲਵਿੰਦਰ ਸਿੰਘ)- ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਮਹਿਕਮਾ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿਚ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਜਿਨ੍ਹਾਂ ਵਿਚ ਆਰਜ਼ੀ ਅਤੇ ...

ਪੂਰੀ ਖ਼ਬਰ »

ਗੰਦੇ ਨਾਲੇ ਦਾ ਭੁਲੇਖਾ ਪਾਉਂਦੀ ਗੂੜੀ ਸੰਘਰ ਪਿੰਡ ਦੀ ਸੜਕ

ਦੋਦਾ, 16 ਅਕਤੂਬਰ (ਰਵੀਪਾਲ)- ਜੈਤੋ ਰੋਡ ਤੇ ਪੈਂਦੇ ਪਿੰਡ ਗੂੜੀ ਸੰਘਰ ਦੀ ਆਸਾ ਬੁੱਟਰ ਵਾਲੀ ਸੜਕ 'ਤੇ ਹਰ ਸਮੇਂ ਪਾਣੀ ਖੜ੍ਹਨ ਕਰਕੇ ਗੰਦੇ ਨਾਲੇ ਦਾ ਭੁਲੇਖਾ ਪਾ ਰਹੀ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੜਕ 'ਤੇ ਸੀਵਰੇਜ ਦੀ ਪਾਈਪ ਲਾਈਨ ਦੀ ਲੀਕੇਜ਼ ਹੋਣ ਕਰਕੇ ਪਾਣੀ ...

ਪੂਰੀ ਖ਼ਬਰ »

ਪਸ਼ੂਆਂ ਦੇ ਇਲਾਜ ਲਈ ਮਾਹਿਰ ਡਾਕਟਰਾਂ ਦੀ ਕਮੀ ਕਾਰਨ ਨੀਮ ਹਕੀਮਾਂ 'ਤੇ ਨਿਰਭਰ ਹੋਣਾ ਪੈ ਰਿਹੈ ਪਸ਼ੂ ਪਾਲਕਾਂ ਨੂੰ

ਲੰਬੀ, 16 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)- ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਅਤੇ ਵਿਭਾਗ ਦੀ ਨਾਲਾਇਕੀ ਕਾਰਨ ਪਸ਼ੂ ਧਨ ਨੂੰ ਬਚਾਉਣ ਲਈ ਕੋਈ ਨੀਤੀ ਨਾਂਅ ਹੋਣ ਕਰਕੇ ਪਸ਼ੂ ਪਾਲਕਾਂ ਨੂੰ ਨੀਮ ਹਕੀਮਾਂ ਦੇ ਆਸਰੇ ਹੀ ਰਹਿਣਾ ਪੈ ਰਿਹਾ ਹੈ ਅਤੇ ਸਮੇਂ ਸਿਰ ਇਲਾਜ ...

ਪੂਰੀ ਖ਼ਬਰ »

ਕਾਸਕੋ ਕਿ੍ਕਟ ਫੈੱਡਰੇਸ਼ਨ ਦੀ ਵੈੱਬਸਾਈਟ ਲਾਂਚ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਗੁਲਵਿੰਦਰ ਸਿੰਘ)- ਕਾਸਕੋ ਕਿ੍ਕਟ ਨੂੰ ਸੰਸਾਰ ਪੱਧਰ ਤੱਕ ਪਹੁੰਚਾਉਣ ਅਤੇ ਪੂਰੇ ਪੰਜਾਬ ਦੇ ਕਾਸਕੋ ਕਿ੍ਕਟ ਖਿਡਾਰੀਆਂ ਨੂੰ ਇਕਮੁੱਠ ਕਰਕੇ ਇਕ ਪਲੇਟਫ਼ਾਰਮ ਪ੍ਰਦਾਨ ਕਰ ਰੁਜ਼ਗਾਰ ਦੇਣ ਲਈ ਬਣਾਈ ਗਈ ਕਾਸਕੋ ਕਿ੍ਕਟ ਫੈੱਡਰੇਸ਼ਨ ...

ਪੂਰੀ ਖ਼ਬਰ »

ਮੁਹਾਲੀ ਵਿਖੇ ਹੋਈਆਂ 64ਵੀਆਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪਿਛਲੇ ਦਿਨੀਂ ਮੁਹਾਲੀ ਵਿਖੇ ਹੋਈਆਂ 64ਵੀਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਡੋਜ਼ਬਾਲ ਅੰਡਰ-17 (ਲੜਕੇ) ਦੇ ਖੇਡ ਮੁਕਾਬਲਿਆਂ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪੰਜਾਬ ਵਿਚੋਂ ਦੂਜਾ ...

ਪੂਰੀ ਖ਼ਬਰ »

ਜ਼ਿਲ੍ਹਾ ਕੋਆਪ੍ਰੇਟਿਵ ਰਿਟਾਇਰੀਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਕੋਆਪ੍ਰੇਟਿਵ ਰਿਟਾਇਰੀਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਚੇਅਰਮੈਨ ਸੰਤੋਖ ਸਿੰਘ ਭੰਡਾਰੀ ਅਤੇ ਪ੍ਰਧਾਨ ਸੁਦਰਸ਼ਨ ਕੁਮਾਰ ਸਿਡਾਨਾ ਦੀ ਸਾਂਝੀ ਪ੍ਰਧਾਨਗੀ ਹੇਠ ਸਥਾਨਕ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਵੈਨ ਰਵਾਨਾ

ਮਲੋਟ, 16 ਅਕਤੂਬਰ (ਗੁਰਮੀਤ ਸਿੰਘ ਮੱਕੜ) - ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਇਕ ਵੈਨ ਮਲੋਟ ਬਲਾਕ ਦੇ ਪਿੰਡਾਂ ਲਈ ਰਵਾਨਾ ਕੀਤੀ ਗਈ | ਇਸ ਨੂੰ ਐੱਸ. ਡੀ. ਐੱਮ. ਗੋਪਾਲ ਸਿੰਘ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

28 ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ ਬੇਰੁਜ਼ਗਾਰ ਵਰਕਰ

ਗਿੱਦੜਬਾਹਾ, 16 ਅਕਤੂਬਰ (ਬਲਦੇਵ ਸਿੰਘ ਘੱਟੋਂ)- ਸਿਹਤ ਵਿਭਾਗ ਦੇ ਬੇਰੁਜ਼ਗਾਰ ਵਰਕਰਾਂ (ਐੱਮ. ਪੀ. ਐੱਚ. ਡਬਲਿਯੂ.) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ 'ਚ ਗਿੱਦੜਬਾਹਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਗੁਰਭੇਜ ...

ਪੂਰੀ ਖ਼ਬਰ »

ਸਰਕਾਰੀ ਸਕੂਲ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਗਿੱਦੜਬਾਹਾ, 16 ਅਕਤੂਬਰ (ਬਲਦੇਵ ਸਿੰਘ ਘੱਟੋਂ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਸਾਧੂ ਸਿੰਘ ਰੋਮਾਣਾ ਦੀ ਯੋਗ ਅਗਵਾਈ 'ਚ 'ਪੜ੍ਹੋ ਪੰਜਾਬ, ...

ਪੂਰੀ ਖ਼ਬਰ »

ਡੈਪੋ ਅਤੇ ਬੱਡੀ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਸਬੰਧੀ ਬੈਠਕ

ਮਲੋਟ, 16 ਅਕਤੂਬਰ (ਗੁਰਮੀਤ ਸਿੰਘ ਮੱਕੜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੂਰ-ਅੰਦੇਸ਼ੀ ਸੋਚ ਤਹਿਤ ਸ਼ੁਰੂ ਕੀਤੇ ਡੈਪੋ ਅਤੇ ਬੱਡੀ ਪ੍ਰੋਗਰਾਮ ਨੂੰ ਮਲੋਟ ਉਪ ਮੰਡਲ ਵਿਚ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਅਤੇ ਇਸ ਸਬੰਧੀ ਪਿੰਡ ਅਤੇ ਵਾਰਡ ਪੱਧਰ ਤੱਕ ...

ਪੂਰੀ ਖ਼ਬਰ »

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕੀਤਾ ਜਾਗਰੂਕ

ਗਿੱਦੜਬਾਹਾ, 16 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)- ਗਿੱਦੜਬਾਹਾ ਦੇ ਪਿੰਡਾਂ ਵਿਚ ਜੀ. ਓ. ਜੀ. ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਜੀ. ਓ. ਜੀ. ਸੂਬੇਦਾਰ ਪਾਲਾ ਸਿੰਘ ਮਧੀਰ ਅਤੇ ਜੀ. ਓ. ਜੀ. ਜਗਰੂਪ ਸਿੰਘ ਬੁੱਟਰ ਸ਼ਰੀਂਹ ਨੇ ਪਿੰਡਾਂ ...

ਪੂਰੀ ਖ਼ਬਰ »

ਸ਼ਿਵਾਲਿਕ ਪਬਲਿਕ ਸਕੂਲ ਨੇ ਖੇਡਾਂ 'ਚ ਮਾਰੀਆਂ ਮੱਲਾਂ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸਥਾਨਕ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਅਤੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰਸੀਪਲ ਰਾਕੇਸ਼ ਕੁਮਾਰ ਪਰੂਥੀ ਨੇ ਜਾਣਕਾਰੀ ...

ਪੂਰੀ ਖ਼ਬਰ »

ਸਕੂਲ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਗਿੱਦੜਬਾਹਾ, 16 ਅਕਤੂਬਰ (ਬਲਦੇਵ ਸਿੰਘ ਘੱਟੋਂ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਮੈਡਮ ਸਵਿਤਾ ਦੀ ਯੋਗ ਅਗਵਾਈ 'ਚ 'ਪੜੋ੍ਹ ਪੰਜਾਬ, ਪੜ੍ਹਾਓ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਕੀਤਾ ਜਾਗਰੂਕ

ਮਲੋਟ, 16 ਅਕਤੂਬਰ (ਗੁਰਮੀਤ ਸਿੰਘ ਮੱਕੜ)- ਆਜ਼ਾਦ ਸੇਵਾ ਸੁਸਾਇਟੀ ਵਲੋਂ ਪਿੰਡ ਔਲਖ ਦੀ ਨਿਸ਼ਾਨ ਅਕੈਡਮੀ ਵਿਖੇ ਵਿਦਿਆਰਥੀਆਂ ਨੂੰ ਪਰਾਲੀ, ਪੌਲੀਥੀਨ ਦੇ ਲਿਫ਼ਾਫ਼ੇ ਅਤੇ ਕਿਸੇ ਵੀ ਤਰ੍ਹਾਂ ਦਾ ਵੇਸਟੇਜ਼ ਦਾ ਸਾਮਾਨ ਨਾ ਸਾੜਨ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ...

ਪੂਰੀ ਖ਼ਬਰ »

ਸਰਕਾਰ ਪਰਾਲੀ ਨਾ ਸਾੜਨ ਲਈ ਕਿਸਾਨਾਂ ਲਈ ਢੁੱਕਵਾਂ ਪ੍ਰਬੰਧ ਕਰੇ- ਕਿਸਾਨ ਆਗੂ

ਮੰਡੀ ਬਰੀਵਾਲਾ, 16 ਅਕਤੂਬਰ (ਨਿਰਭੋਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆ ਬਲਾਕ ਬਰੀਵਾਲਾ ਦੇ ਪ੍ਰਧਾਨ ਅਵਤਾਰ ਸਿੰਘ ਵੱਟੂ, ਜਨਰਲ ਸਕੱਤਰ ਦਲਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦੱਸਿਆ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਢੁੱਕਵੇਂ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਬਿਨਾਂ ਦੇਰੀ ਪੀੜਤਾਂ ਨੂੰ ਇਨਸਾਫ਼ ਦੇਵੇ-ਖ਼ਾਲਸਾ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਤਰਨਾ ਦਲ ਨਾਲ ਸਬੰਧਿਤ ਹਮੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਰਗਾੜੀ ਬੇਅਦਬੀ ਮਾਮਲਿਆਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਢਿੱਲਮੱਠ ਅਪਣਾ ਰਹੀ ਹੈ, ਜਿਸ ਨਾਲ ਲੋਕਾਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੋਈ, ਜਿਸ 'ਚ ਲਖਵਿੰਦਰ ਸਿੰਘ, ਪੀਰ ਮੁਹੰਮਦ, ਪ੍ਰਗਟ ਸਿੰਘ ਸਕੱਤਰ ਪੰਜਾਬ, ਹਰਬੰਸ ਸਿੰਘ ...

ਪੂਰੀ ਖ਼ਬਰ »

ਮੁਫ਼ਤ ਹੋਮੀਓਪੈਥਿਕ ਜਾਂਚ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਗੁਲਵਿੰਦਰ ਸਿੰਘ)- ਪੰਜਾਬ ਖੱਤਰੀ ਸਭਾ ਯੂਨਿਟ ਮੁਕਤਸਰ ਵਲੋਂ ਗੁਰਦੁਆਰਾ ਸਾਂਝੀਵਾਲ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਫ਼ਤ ਹੋਮੀਓਪੈਥਿਕ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕ ਡਾ. ਹਰਿੰਦਰ ਸਿੰਘ ਜ਼ਿਲ੍ਹਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX