ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
. . .  35 minutes ago
ਕੀਰਤਪੁਰ ਸਾਹਿਬ, 16 ਜਨਵਰੀ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਬੀਤੀ ਰਾਤ ਨਜ਼ਦੀਕੀ ਪਿੰਡ ਅਟਾਰੀ ਵਿਖੇ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰ ਨਹਿਰ 'ਚ ਡਿੱਗ ਪਈ। ਇਸ ਹਾਦਸੇ 'ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਅਤੇ...
ਫਿਲੌਰ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  47 minutes ago
ਫਿਲੌਰ, 16 ਜਨਵਰੀ (ਸੁਰਜੀਤ ਸਿੰਘ ਬਰਨਾਲਾ)- ਬੀਤੀ ਰਾਤ 12 ਵਜੇ ਦੇ ਕਰੀਬ ਫਿਲੌਰ ਦੇ ਨਵਾਂਸ਼ਹਿਰ ਰੋਡ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰਾਂ ਨੇ ਸਟਰਾਂਗ ਰੂਮ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਅਸਫ਼ਲ ਰਹੀ। ਹਾਲਾਂਕਿ ਜਾਂਦੇ ਸਮੇਂ ਚੋਰ ਬੈਂਕ...
ਨਾਗੇਸ਼ਵਰ ਰਾਓ ਦੀ ਨਿਯੁਕਤੀ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਲੇ ਹਫ਼ਤੇ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 16 ਜਨਵਰੀ- ਐੱਮ. ਨਾਗੇਸ਼ਵਰ ਰਾਓ ਨੂੰ ਸੀ. ਬੀ. ਆਈ. ਦਾ ਅੰਤਰਿਮ ਨਿਰਦੇਸ਼ਕ ਬਣਾਏ ਜਾਣ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਿਆ ਹੈ। ਸੁਪਰੀਮ ਕੋਰਟ 'ਚ ਇਸ ਪਟੀਸ਼ਨ 'ਤੇ ਸੁਣਵਾਈ ਅਗਲੇ ਹਫ਼ਤੇ ਹੋਵੇਗੀ...
ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਧਮਾਕਾ, 15 ਲੋਕਾਂ ਦੀ ਮੌਤ
. . .  about 1 hour ago
ਨੈਰੋਬੀ, 16 ਜਨਵਰੀ- ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਸਥਿਤ ਇੱਕ ਹੋਟਲ 'ਚ ਬੀਤੀ ਰਾਤ ਹੋਏ ਧਮਾਕੇ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ 'ਚ 30 ਲੋਕ ਜ਼ਖ਼ਮੀ ਹੋਏ ਹਨ। ਕੀਨੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਹੋਟਲ 'ਚ ਫਸੇ ਹੋਏ ਲੋਕਾਂ ਨੂੰ...
'ਆਪ' ਨੂੰ ਵੱਡਾ ਝਟਕਾ, ਵਿਧਾਇਕ ਮਾਸਟਰ ਬਲਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  32 minutes ago
ਚੰਡੀਗੜ੍ਹ, 16 ਜਨਵਰੀ- ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਾਸਟਰ ਬਲਦੇਵ ਪੰਜਾਬ ਦੇ ਦੂਜੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੇ 'ਆਪ' ਤੋਂ ਅਸਤੀਫ਼ਾ...
ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 1 hour ago
ਪਟਨਾ, 16 ਜਨਵਰੀ- ਬਿਹਾਰ ਦਾ ਹਾਜੀਪੁਰ 'ਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਇਸ ਹਮਲੇ 'ਚ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ। ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ...
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ 'ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
. . .  about 2 hours ago
ਇਸਲਾਮਾਬਾਦ, 16 ਜਨਵਰੀ- ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ 'ਚ ਲੰਘੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਘਰ 'ਚ ਅੱਗ ਲੱਗਣ ਕਾਰਨ ਦੁਲਹਨ ਅਤੇ ਉਸ ਦੀਆਂ ਚਾਰ ਸਹੇਲੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ...
ਮੁਖ਼ਬਰੀ ਦੇ ਸ਼ੱਕ 'ਚ ਨਕਸਲੀਆਂ ਨੇ ਦੋ ਲੋਕਾਂ ਦੀ ਕੀਤੀ ਹੱਤਿਆ
. . .  about 2 hours ago
ਪਟਨਾ, 16 ਜਨਵਰੀ- ਬਿਹਾਰ ਦੇ ਜੁਮੁਈ 'ਚ ਨਕਸਲੀਆਂ ਨੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਮੁਖ਼ਬਰ ਹੋਣ ਦੇ ਸ਼ੱਕ 'ਚ ਨਕਸਲੀਆਂ ਨੇ ਇਨ੍ਹਾਂ ਦੋਹਾਂ ਵਿਅਕਤੀਆਂ ਦੀ ਹੱਤਿਆ...
6 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਕੀਮਤ 'ਚ ਵਾਧਾ
. . .  about 3 hours ago
ਨਵੀਂ ਦਿੱਲੀ, 16 ਜਨਵਰੀ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਰਾਜਧਾਨੀ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ 'ਚ 28 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ 'ਚ 29 ਪੈਸੇ ਪ੍ਰਤੀ ਲੀਟਰ ਦਾ ਵਾਧਾ...
ਬਸਪਾ ਨੇਤਾ ਦਾ ਵਿਵਾਦਿਤ ਬਿਆਨ, ਕਿਹਾ- ਚੋਣਾਂ 'ਚ ਭਾਜਪਾ ਵਾਲਿਆਂ ਨੂੰ ਦੌੜਾ-ਦੌੜਾ ਕੇ ਮਾਰਾਂਗੇ
. . .  about 3 hours ago
ਮੁਰਾਦਾਬਾਦ, 16 ਜਨਵਰੀ- ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ 'ਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਗਠਜੋੜ ਕਰਕੇ ਆਗਾਮੀ ਵਿਧਾਨ...
ਦੋ ਔਰਤਾਂ ਨੇ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਰੋਕਿਆ
. . .  about 3 hours ago
ਤਿਰੂਵਨੰਤਪੁਰਮ, 16 ਜਨਵਰੀ- ਕੇਰਲ ਦੇ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ ਹੈ। ਖ਼ਬਰ ਹੈ ਕਿ ਅੱਜ ਇੱਕ ਵਾਰ ਦੋ ਔਰਤਾਂ ਨੇ ਮੰਦਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਹੈ ਪਰ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਨੀਲਾਮਾਲਾ 'ਚ ਰੋਕ...
ਅੱਜ ਦਾ ਵਿਚਾਰ
. . .  about 4 hours ago
ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰ ਸਰਕਾਰ ਨੇ ਸੂਬਾ ਸਰਕਾਰ/ਸਰਕਾਰੀ ਸਹਾਇਤਾ ਪ੍ਰਾਪਤ ਡਿਗਰੀ ਪੱਧਰ ਦੇ ਤਕਨੀਕੀ ਅਦਾਰਿਆਂ ਦੇ ਅਧਿਆਪਕਾਂ ਅਤੇ ਹੋਰ ਅਕਾਦਮਿਕ ਸਟਾਫ਼...
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਵਿਦਿਅਕ...
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  1 day ago
ਨੈਰੋਬੀ, 15 ਜਨਵਰੀ - ਕੀਨੀਆ ਦੇ ਨੈਰੋਬੀ 'ਚ ਧਮਾਕਾ ਅਤੇ ਭਾਰੀ ਗੋਲੀਬਾਰੀ ਹੋਣ ਦੀ ਖ਼ਬਰ...
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  1 day ago
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  1 day ago
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
. . .  1 day ago
ਪੰਜਾਬ ਵਿਚ ਕਈ ਥਾਵਾਂ 'ਤੇ ਮਨਾਇਆ ਗਿਆ ਮਾਇਆਵਤੀ ਦਾ ਜਨਮ ਦਿਨ
. . .  1 day ago
ਅਧਿਆਪਕਾਂ ਆਗੂਆਂ ਦੀ ਮੁਅੱਤਲੀ ਦੀਆਂ ਫੂਕੀਆਂ ਕਾਪੀਆਂ
. . .  1 day ago
ਕਰਨਾਟਕ 'ਚ ਸੰਕਟ 'ਚ ਘਿਰੀ ਕੁਮਾਰਸਵਾਮੀ ਦੀ ਸਰਕਾਰ, ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ
. . .  1 day ago
ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਲੜੀ 1-1 'ਤੇ ਬਰਾਬਰ
. . .  1 day ago
ਧੋਨੀ ਦਾ ਅਲੋਚਕਾਂ ਨੂੰ ਜਵਾਬ, 55 ਦੌੜਾਂ ਬਣਾ ਕੇ ਰਹੇ ਨਾਬਾਦ
. . .  1 day ago
ਭਾਰਤ-ਆਸਟ੍ਰੇਲੀਆ ਦੂਸਰਾ ਇੱਕਦਿਨਾਂ ਮੈਚ : ਭਾਰਤ ਦੀ 6 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਆਖਿਰੀ ਓਵਰ 'ਚ ਭਾਰਤ ਨੂੰ ਜਿੱਤਣ ਲਈ 7 ਦੌੜਾਂ ਦੀ ਲੋੜ
. . .  1 day ago
ਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ 'ਚ ਕੱਢਿਆ ਵਿਸ਼ਾਲ ਮੁਹੱਲਾ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 12 ਗੇਂਦਾਂ 'ਚ 16 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 18 ਗੇਂਦਾਂ 'ਚ 25 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 24 ਗੇਂਦਾਂ 'ਚ 34 ਦੌੜਾਂ ਦੀ ਲੋੜ
. . .  1 day ago
ਜੰਮੂ-ਕਸ਼ਮੀਰ : ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਸਹਾਇਕ ਕਮਾਂਡੈਂਟ ਸ਼ਹੀਦ
. . .  1 day ago
ਭਾਰਤ-ਆਸਟ੍ਰੇਲੀਆ ਮੈਚ : 45 ਓਵਰਾਂ ਮਗਰੋਂ ਭਾਰਤ 255/4
. . .  1 day ago
ਭਾਰਤ-ਆਸਟ੍ਰੇਲੀਆ ਮੈਚ : 45 ਓਵਰਾਂ ਮਗਰੋਂ ਭਾਰਤ 255/4
. . .  1 day ago
ਕਪਤਾਨ ਵਿਰਾਟ ਕੋਹਲੀ 104 ਦੌੜਾਂ ਬਣਾ ਕੇ ਆਊਟ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਸਜਾਇਆ ਗਿਆ ਮਾਘੀ ਜੋੜ ਮੇਲੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
. . .  1 day ago
ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾਂ ਮੁਕੰਮਲ ਕੀਤਾ
. . .  1 day ago
ਕਪਤਾਨ ਵਿਰਾਟ ਕੋਹਲੀ 99 ਦੌੜਾਂ 'ਤੇ ਖੇਡ ਰਹੇ ਹਨ
. . .  1 day ago
ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ ਗੁਰਚਰਨ ਸਿੰਘ ਕਰਵਾਲੀਆਂ ਨਹੀਂ ਰਹੇ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਭਾਰਤ 40ਓਵਰਾਂ ਮਗਰੋਂ 224/3 'ਤੇ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੋਹਲੀ 94 ਦੌੜਾਂ 'ਤੇ ਖੇਡ ਰਹੇ ਹਨ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਭਾਰਤ 38 ਓਵਰਾਂ ਮਗਰੋਂ 215/3, 66 ਗੇਂਦਾਂ ਵਿਚ 84 ਦੌੜਾਂ ਦੀ ਲੋੜ
. . .  1 day ago
ਭੇਦਭਰੇ ਹਾਲਾਤ 'ਚ ਨੌਜਵਾਨ ਦੀ ਮੌਤ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਭਾਰਤ 37 ਓਵਰਾਂ ਮਗਰੋਂ 203/3, 78 ਗੇਂਦਾਂ ਵਿਚ 96 ਦੌੜਾਂ ਦੀ ਲੋੜ
. . .  1 day ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੂੰ ਜਿੱਤ ਲਈ 87 ਗੇਂਦਾਂ 'ਚ 110 ਦੌੜਾਂ ਦੀ ਲੋੜ
. . .  1 day ago
ਹੱਤਿਆ ਦੇ ਮਾਮਲੇ 'ਚ ਭਗੌੜਾ ਨੀਰਜ ਕੁਮਾਰ ਮੋਗਾ ਪੁਲਿਸ ਨੇ ਕੀਤਾ ਕਾਬੂ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਲੱਗਾ ਤੀਜਾ ਝਟਕਾ, ਰਾਇਡੂ 24 ਦੌੜਾਂ ਬਣਾ ਕੇ ਆਊਟ
. . .  1 day ago
ਸਿੱਖਿਆ ਵਿਭਾਗ ਨੇ ਸਾਂਝਾ ਅਧਿਆਪਕ ਮੋਰਚਾ ਦੇ ਪੰਜ ਅਧਿਆਪਕਾਂ ਨੂੰ ਕੀਤਾ ਮੁਅੱਤਲ
. . .  1 day ago
ਭਾਰਤ ਆਸਟ੍ਰੇਲੀਆ ਐਡੀਲੇਡ ਮੈਚ : ਭਾਰਤ 29 ਓਵਰਾਂ 149/2 'ਤੇ
. . .  1 day ago
ਭਾਰਤ-ਆਸਟ੍ਰੇਲੀਆ ਮੈਚ : 25 ਓਵਰਾਂ ਤੋਂ ਬਾਅਦ ਭਾਰਤ 132/2
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ, ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ ਮਹਾਪ੍ਰਯਗਿਆ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਕਿਸਾਨ ਪਰਾਲੀ ਨਾ ਸਾੜ ਕੇ ਕੁਦਰਤ ਅਤੇ ਮਾਨਵਤਾ ਹਿਤੂ ਬਣਨ -ਡੀ. ਸੀ.

ਨਵਾਂਸ਼ਹਿਰ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇੱਥੇ ਵਿਦਿਆਰਥੀਆਂ ਵੱਲੋਂ ਪਰਾਲੀ ਨਾ ਸਾੜਨ ਲਈ ਵਿਦਿਆਰਥੀ ਚੇਤਨਾ ਮਾਰਚ ਨੂੰ ਰਵਾਨਾ ਕਰਦਿਆਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਰਾਲੀ ਨਾ ਸਾੜ ਕੇ ਕੁਦਰਤ ਅਤੇ ਮਾਨਵਤਾ ਦੇ ਹਿਤੂ ਬਣਨ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਜ਼ਿਲ੍ਹੇ 'ਚ ਅਜਿਹੇ ਵੀ ਹਨ ਜੋ ਪਰਾਲੀ ਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾ ਕੇ ਹੋਰਨਾਂ ਢੰਗਾਂ ਨਾਲ ਇਸ ਦਾ ਨਿਪਟਾਰਾ ਕਰਦੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਯੁਵਕ ਸੇਵਾਵਾਂ ਵਿਭਾਗ ਵੱਲੋਂ ਵੱਖ-ਵੱਖ ਕਾਲਜਾਂ, ਸਕੂਲਾਂ ਦੇ ਵਿਦਿਆਰਥੀਆਂ ਅਤੇ ਜ਼ਿਲ੍ਹੇ 'ਚ ਸਰਗਰਮ ਯੁਚਕ ਕਲੱਬਾਂ ਦੀ ਭਰਵੀਂ ਸ਼ਮੂਲੀਅਤ ਨਾਲ ਸਹਾਇਕ ਡਾਇਰੈਕਟਰ ਕੈਪਟਨ (ਸੇਵਾਮੁਕਤ) ਮਨਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਇਹ ਮਾਰਚ ਡੀ.ਸੀ. ਦਫ਼ਤਰ ਤੋਂ ਸ਼ੁਰੂ ਹੋ ਕੇ ਆਰ. ਕੇ. ਆਰੀਆ ਕਾਲਜ ਰਾਹੋਂ ਰੋਡ ਨਵਾਂਸ਼ਹਿਰ ਪੁੱਜ ਕੇ ਸਮਾਪਤ ਹੋਇਆ | ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਕੇਂਦਰ ਪਾਸੋਂ ਕਿਸਾਨਾਂ ਲਈ ਪਰਾਲੀ ਦੀ ਸਾਂਭ-ਸੰਭਾਲ ਲਈ 100 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਦੀ ਮੰਗ ਰੱਖ ਚੁੱਕੀ ਹੈ ਪਰੰਤੂ ਇਸ ਦੇ ਨਾਲ ਹੀ ਸਰਕਾਰ ਕੌਮੀ ਗਰੀਨ ਟਿ੍ਬਿਊਨਲ ਵੱਲੋਂ ਪਰਾਲੀ ਤੇ ਫਸੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਕੀਤੀ ਮਨਾਹੀ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਵੀ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਵਿਆਪਕ ਪੱਧਰ 'ਤੇ ਯਤਨ ਆਰੰਭੇ ਗਏ ਹਨ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਪਿੰਡ ਪੱਧਰ 'ਤੇ ਪਰਾਲੀ ਨਾ ਸਾੜਨ ਦੇਣ ਲਈ 439 ਨੋਡਲ ਅਫ਼ਸਰ ਲਾਏ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਰਾਹੀਂ ਮਾਪਿਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ ਜਾ ਰਿਹਾ ਹੈ | ਸਹਾਇਕ ਨਿਰਦੇਸ਼ਕ ਯੁਵਕ ਸੇਵਾਵਾਂ ਕੈਪਟਨ ਮਨਤੇਜ ਸਿੰਘ ਚੀਮਾ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਦੀ ਹਦਾਇਤ 'ਤੇ ਕਰਵਾਏ ਗਏ ਇਸ ਚੇਤਨਾ ਮਾਰਚ ਦਾ ਉਦੇਸ਼ ਮੁੱਖ ਤੌਰ 'ਤੇ ਵਾਤਾਵਰਨ ਅਤੇ ਮਨੁੱਖਤਾ ਨੂੰ ਪਰਾਲੀ ਦੇ ਧੂੰਏਾ ਤੋਂ ਬਚਾਉਣ ਦਾ ਹੈ | ਉਨ੍ਹਾਂ ਨੇ ਵਿਦਿਆਰਥੀ ਚੇਤਨਾ ਮਾਰਚ 'ਚ ਭਾਗ ਲੈਣ ਵਾਲੇ ਰਾਇਤ ਅਤੇ ਬਾਹੜਾ ਸਕੂਲ ਰੈਲ ਮਾਜਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ, ਆਰ. ਕੇ ਆਰੀਆ ਕਾਲਜ, ਗੁਰੂ ਨਾਨਕ ਸਪੋਰਟਸ ਤੇ ਯੂਥ ਕਲੱਬ ਨੰਗਲ ਜੱਟਾਂ, ਮੀਰੀ ਪੀਰੀ ਯੂਥ ਵੈੱਲਫੇਅਰ ਕਲੱਬ ਓਟਾਲ ਮਜਾਰਾ ਆਦਿ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਖੇਤੀਬਾੜੀ ਅਫ਼ਸਰ ਗੁਰਿੰਦਰ ਸਿੰਘ ਅਤੇ ਕਰਨੈਲ ਸਿੰਘ ਵੀ ਮੌਜੂਦ ਸਨ |

ਭੂਮੀ ਖੋਰ ਪ੍ਰਬੰਧਨ ਲਈ ਪਾਣੀ ਵਿਗਿਆਨ ਦੇ ਮਾਡਲਾਂ ਸਬੰਧੀ ਵਰਕਸ਼ਾਪ ਲਗਾਈ

ਭੱਦੀ, 17 ਅਕਤੂਬਰ (ਨਰੇਸ਼ ਧੌਲ)- ਡਾ: ਡੀ.ਆਰ ਭੂੰਬਲਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਾਖੜੀ ਵਿਖੇ ਪੀ.ਏ.ਯੂ., ਆਈ.ਪੀ.ਆਰ.ਓ. ਜਰਮਨੀ ਅਤੇ ਜੀ.ਆਈ.ਜੈੱਡ ਨਵੀਂ ਦਿੱਲੀ ਵਿਚਕਾਰ ਸਾਂਝੇ ਪ੍ਰੋਜੈਕਟ ਦੇ ਤਹਿਤ ਭੂਮੀ ਖੋਰ ਪ੍ਰਬੰਧਨ ਲਈ ਪਾਣੀ ਵਿਗਿਆਨ ਦੇ ਮਾਡਲਾਂ ਸੰਬੰਧੀ ਇਕ ...

ਪੂਰੀ ਖ਼ਬਰ »

ਪੱਲੀ ਝਿੱਕੀ ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੁਕੰਦਪੁਰ, 17 ਅਕਤੂਬਰ (ਅਮਰੀਕ ਸਿੰਘ ਢੀਂਡਸਾ)- ਝੋਨੇ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਰਕਾਰ ਝੋਨੇ ਦਾ ਇਕ- ਇਕ ਦਾਣਾ ਸਮੇ ਸਿਰ ਚੁੱਕਣ ਲਈ ਵਚਨਵੱਧ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਤਵੀਰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸੁਵਿਧਾ ਕੇਂਦਰ ਦਾ ਜਾਇਜ਼ਾ

ਨਵਾਂਸ਼ਹਿਰ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਜ਼ਿਲ੍ਹਾ ਪੱਧਰ 'ਤੇ ਚੱਲ ਰਹੇ ਸੇਵਾ ਕੇਂਦਰ (ਟਾਈਪ-1) ਦਾ ਜਾਇਜ਼ਾ ਲਿਆ ਅਤੇ ਇਕੱਲੇ-ਇਕੱਲੇ ਕਾਊਾਟਰ ਦਾ ਕੰਮ ਦੇਖਿਆ | ਉਨ੍ਹਾਂ ਨੇ ਇਸ ਮੌਕੇ ਹਰੇਕ ਕਾਊਾਟਰ 'ਤੇ ਬੈਠੇ ਅਪਰੇਟਰ ...

ਪੂਰੀ ਖ਼ਬਰ »

ਚਾਰ ਲੁਟੇਰਿਆਂ ਨੇ ਨੌਜਵਾਨ ਤੋਂ ਪਰਸ ਅਤੇ ਮੋਬਾਈਲ ਖੋਹਿਆ

ਸਾਹਲੋਂ, 17 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਲੋਧੀਪੁਰ ਅਤੇ ਕਮਾਮ ਵਿਚਕਾਰ ਇੱਕ ਨੌਜਵਾਨ ਤੋ ਪਰਸ ਅਤੇ ਮੋਬਾਈਲ ਖੋਹਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਬਲਜਿੰਦਰ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਕਮਾਮ ਸ਼ਾਮੀ ਕਰੀਬ ਸੱਤ ਕੁ ਵਜੇ ਨਾਲ ਆਪਣੀ ਐਕਟਿਵਾ ...

ਪੂਰੀ ਖ਼ਬਰ »

ਅਣਪਛਾਤੇ ਲੁਟੇਰਿਆਂ ਨੇ ਡੇਰਾ ਬਾਬਾ ਸਰਵਣ ਦਾਸ ਵਿਖੇ ਬਾਬਾ ਸ਼ੰਕਰ ਦਾਸ ਨਾਲ ਕੀਤੀ ਕੁੱਟਮਾਰ

ਭੱਦੀ, 17 ਅਕਤੂਬਰ (ਨਰੇਸ਼ ਧੌਲ)- ਬੀਤੀ ਰਾਤ ਪਿੰਡ ਟਕਾਰਲਾ ਡੇਰਾ ਬਾਬਾ ਸਰਵਣ ਦਾਸ ਵਿਖੇ ਸੰਤ ਬਾਬਾ ਸ਼ੰਕਰ ਦਾਸ ਨਾਲ ਮੂੰਹ ਲਪੇਟੀ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟ-ਖੋਹ ਦੀ ਨੀਤ ਨਾਲ ਕੁੱਟ ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਬਾਬਾ ਸ਼ੰਕਰ ਦਾਸ ਨੇ ਦੱਸਿਆ ...

ਪੂਰੀ ਖ਼ਬਰ »

ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਵਜੋਂ ਕੁਲਵਿੰਦਰ ਕੌਰ ਨੇ ਅਹੁਦਾ ਸੰਭਾਲਿਆ

ਬਲਾਚੌਰ, 17 ਅਕਤੂਬਰ (ਦੀਦਾਰ ਸਿੰਘ)- ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਬਲਾਚੌਰ ਵਿਖੇ ਕੁਲਵਿੰਦਰ ਕੌਰ ਨੇ ਬਤੌਰ ਬੀ.ਪੀ.ਈ.ਓ ਅਹੁਦਾ ਸੰਭਾਲ ਲਿਆ ਹੈ, ਦਾ ਸਮੂਹ ਸਟਾਫ਼ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਹ ਅਹੁਦਾ ਕਾਫ਼ੀ ਲੰਮੇ ਸਮੇਂ ਤੋਂ ਖ਼ਾਲੀ ...

ਪੂਰੀ ਖ਼ਬਰ »

15ਵਾਂ ਦੋ ਦਿਨਾ ਗੁਰਮਤਿ ਸਮਾਗਮ ਕਰਵਾਇਆ

ਬੰਗਾ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਗੁਰਦੁਆਰਾ ਸਿੰਘ ਸਭਾ ਔਜਲਾ ਢੱਕ ਵਲੋਂ 15ਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਮਤਿ ਸਮਾਗਮ ਦੌਰਾਨ ਭਾਈ ਸਤਨਾਮ ਸਿੰਘ ਕੌਹਾੜਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਨਜੀਤ ਸਿੰਘ ਛੋਕਰਾਂ, ਗਿ: ਰਣਜੀਤ ਸਿੰਘ, ਭਾਈ ...

ਪੂਰੀ ਖ਼ਬਰ »

ਦਿਵਿਆਂਗ ਆਪਣੀ ਪ੍ਰਤਿਭਾ ਦੇ ਪ੍ਰਗਟਾਵੇ ਲਈ ਨੈਸ਼ਨਲ ਫ਼ੰਡ ਫ਼ਾਰ ਪਰਸਨਜ਼ ਵਿਦ ਡਿਸਏਬਿਲਟੀ ਤਹਿਤ ਲਾਭ ਲੈਣ-ਸੰਤੋਸ਼ ਵਿਰਦੀ

ਨਵਾਂਸ਼ਹਿਰ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਸੰਤੋਸ਼ ਵਿਰਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਨੈਸ਼ਨਲ ਫ਼ੰਡ ਫ਼ਾਰ ਪਰਸਨਜ਼ ਵਿਦ ਡਿਸਏਬਲਿਟੀ ਤਹਿਤ ਸਹਾਇਤਾ ਦੇਣ ...

ਪੂਰੀ ਖ਼ਬਰ »

ਪਸ਼ੂ ਹਸਪਤਾਲ ਅੱਗੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ

ਰਾਹੋਂ, 17 ਅਕਤੂਬਰ (ਭਾਗੜਾ)- ਰਾਹੋਂ ਵਿਚ ਨਗਰ ਕੌਾਸਲ ਵਲੋਂ ਘਰਾਂ ਦਾ ਕੂੜਾ ਕਰਕਟ ਚੁੱਕਣ ਲਈ ਤਿੰਨ ਗੱਡੀਆਂ ਲਾਈਆਂ ਹੋਈਆਂ ਹਨ | ਜਿਹੜੀਆਂ ਹਰ ਮੁਹੱਲੇ ਵਿਚ ਜਾ ਕੇ ਲੋਕਾਂ ਦੇ ਘਰਾਂ ਦਾ ਕੂੜਾ ਕਰਕਟ ਚੁੱਕ ਕੇ ਸ਼ਹਿਰ ਤੋਂ ਬਾਹਰ ਸੁੱਟਦੀਆਂ ਹਨ, ਤਾਂ ਕਿ ਸ਼ਹਿਰ ਨੂੰ ...

ਪੂਰੀ ਖ਼ਬਰ »

ਦੁਸਹਿਰਾ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ

ਮੁਕੰਦਪੁਰ, 17 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਮੁਕੰਦਪੁਰ ਦਾ ਪੁਰਾਣਾ ਤੇ ਮਸ਼ਹੂਰ ਦੁਸਹਿਰੇ ਮੇਲੇ ਤੇ ਹਰ ਸਾਲ ਕਰਵਾਇਆ ਜਾਂਦਾ ਕਬੱਡੀ ਟੂਰਨਾਮੈਂਟ ਉਤਸ਼ਾਹ ਨਾਲ ਸ਼ੁਰੂ ਹੋਇਆ | ਪੰਡਿਤ ਸੁਧਾਮਾ ਵਲੋਂ ਅਰਦਾਸ ਉਪਰੰਤ ਪ੍ਰਸ਼ਾਦ ਵੰਡਿਆ ਗਿਆ ਤੇ ਛੋਟੇ ਬੱਚਿਆਂ ਦਾ ...

ਪੂਰੀ ਖ਼ਬਰ »

ਖਟਕੜ ਕਲਾਂ 'ਚ ਕਬੱਡੀ ਦਾ ਮਹਾਂਕੁੰਭ 21 ਨੂੰ

ਬੰਗਾ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਬਾਬਾ ਜਵਾਹਰ ਸਿੰਘ ਝੰਡਾ ਜੀ ਦੇ ਅਸਥਾਨ 'ਤੇ ਖਟਕੜ ਕਲਾਂ ਵਿਖੇ ਕਬੱਡੀ ਦਾ ਮਹਾਂਕੁੰਭ 21 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਬਾਬਾ ਹਰਮਿੰਦਰ ਸਿੰਘ ਲੱਕੀ ਬਾਬਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਚੋਟੀ ਦੀਆਂ ...

ਪੂਰੀ ਖ਼ਬਰ »

ਨਵੋਦਿਆ ਵਿਦਿਆਲਿਆ ਵਿਖੇ ਨੌਵੀਂ ਜਮਾਤ ਦੇ ਦਾਖ਼ਲੇ ਦੀਆ ਖ਼ਾਲੀ ਸੀਟਾਂ ਭਰਨ ਲਈ ਆਨ ਲਾਈਨ ਪ੍ਰਕਿਰਿਆ ਆਰੰਭ

ਪੋਜੇਵਾਲ ਸਰਾਂ, 17 ਅਕਤੂਬਰ (ਭਾਟੀਆ)- ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਸੈਸ਼ਨ 2019-2020 ਅਧੀਨ ਨੌਵੀਂ ਜਮਾਤ ਵਿਚ ਦਾਖ਼ਲੇ ਲਈ ਖ਼ਾਲੀ ਪਈਆਂ 26 ਸੀਟਾਂ ਭਰਨ ਲਈ ਵਿਦਿਆਰਥੀ 15 ਅਕਤੂਬਰ ਤੋਂ ਆਨ ਲਾਈਨ ਆਪਣੀਆਂ ਦਰਖਾਸਤਾਂ ਭਰ ਸਕਦੇ ਹਨ , ਜਿਸ ਦੀ ਅੰਤਿਮ ਮਿਤੀ 30 ...

ਪੂਰੀ ਖ਼ਬਰ »

ਐਚ. ਆਰ. ਹੀਰੋ ਬੰਗਾ ਦੀ ਸ਼ਗਨ ਸਕੀਮ ਨੂੰ ਭਰਵਾਂ ਹੁੰਗਾਰਾ

ਬੰਗਾ, 17 ਅਕਤੂਬਰ (ਕਰਮ ਲਧਾਣਾ) - ਭਾਰਤ ਦੀ ਪ੍ਰਸਿੱਧ ਦੁਪਹੀਆ ਵਾਹਨ ਨਿਰਮਾਣ ਕੰਪਨੀ ਹੀਰੋ ਮੋਟੋ ਕੌਰਪ ਦੀ ਏਜੰਸੀ ਐਚ. ਆਰ. ਹੀਰੋ ਵਲੋਂ ਸ਼ੁਰੂ ਕੀਤੀ ਗਾਹਕ ਭਲਾਈ ਸਕੀਮ 'ਸ਼ਗਨ ਸਕੀਮ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਹ ਵਿਚਾਰ ਪੱਤਰਕਾਰਾਂ ਨਾਲ ਸਾਂਝੇ ...

ਪੂਰੀ ਖ਼ਬਰ »

ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣਾ ਹੈ ਇਤਿਹਾਸਕ ਕਸਬਾ ਕਾਠਗੜ੍ਹ

ਕਾਠਗੜ੍ਹ, 17 ਅਕਤੂਬਰ (ਬਲਦੇਵ ਸਿੰਘ ਪਨੇਸਰ)- ਦੇਸ਼ ਦੀ ਆਜ਼ਾਦੀ ਦੇ 70 ਸਾਲ ਬਾਅਦ ਵੀ ਇਤਿਹਾਸਕ ਕਸਬਾ ਕਾਠਗੜ੍ਹ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ | ਭਾਵੇਂ ਕਿ ਪੰਜਾਬ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਵੱਲੋਂ ਇਸ ਪਛੜੇ ...

ਪੂਰੀ ਖ਼ਬਰ »

ਸੜੋਆ 'ਚ ਦੁਸਹਿਰਾ ਉਤਸਵ ਕੱਲ੍ਹ ਮਨਾਇਆ ਜਾਵੇਗਾ

ਸੜੋਆ, 17 ਅਕਤੂਬਰ (ਨਾਨੋਵਾਲੀਆ)-ਸ਼੍ਰੀ ਰਾਮ ਲੀਲ੍ਹਾ ਪ੍ਰਬੰਧਕ ਕਮੇਟੀ ਸੜੋਆ ਵੱਲੋਂ ਇਸ ਵਾਰ ਵੀ ਭਗਵਾਨ ਸ਼੍ਰੀ ਰਾਮ ਚੰਦਰ, ਲਛਮਣ ਅਤੇ ਮਾਤਾ ਸੀਤਾ ਦੇ ਜੀਵਨ ਦੀ ਕਹਾਣੀ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋ ਆਰੰਭ ਕੀਤੀ ਰਾਮ ਲੀਲ੍ਹਾ ਵਿਚ ...

ਪੂਰੀ ਖ਼ਬਰ »

18ਵਾਂ ਰਾਜ ਪੱਧਰੀ 'ਧੀ ਪੰਜਾਬ ਦੀ' ਮੁਕਾਬਲਾ 11 ਨਵੰਬਰ ਨੂੰ

ਫ਼ਰੀਦਕੋਟ, 17 ਅਕਤੂਬਰ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਫ਼ਰੀਦਕੋਟ ਵਲੋਂ 18ਵਾਂ ਰਾਜ ਸੱਭਿਆਚਾਰਕ ਮੁਕਾਬਲਾ 'ਧੀ ਪੰਜਾਬ ਦੀ' 11 ਨਵੰਬਰ 2018 ਨੂੰ ਫ਼ਰੀਦਕੋਟ ਵਿਖੇ ਸ਼ਾਮ 4:00 ਵਜੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਹਾਲ 'ਚ ...

ਪੂਰੀ ਖ਼ਬਰ »

ਕੈਂਪਸ ਇੰਟਰਵਿਊ ਹੋਈ

ਨਵਾਂਸ਼ਹਿਰ, 17 ਅਕਤੂਬਰ (ਮਹੇ)-ਆਈ. ਟੀ. ਆਈ. ਨਵਾਂਸ਼ਹਿਰ ਵਿਖੇ ਹੋਈ ਕੈਂਪਸ ਇੰਟਰਵਿਊ ਵਿਚ 23 ਸਿੱਖਿਆਰਥੀਆਂ ਨੇ ਭਾਗ ਲਿਆ | ਜਿਨ੍ਹਾਂ ਚੋਂ 16 ਸਿੱਖਿਆਰਥੀਆਂ ਦੀ ਮੈ: ਮਨਿਕਾ ਮੋਲਡਜ ਪ੍ਰਾ: ਲਿ: ਕੰਪਨੀ ਹਿਮਾਚਲ ਪ੍ਰਦੇਸ ਵਲੋਂ ਨੌਕਰੀ ਲਈ 9700/-ਪ੍ਰਤੀ ਮਹੀਨਾ ਤੇ ਚੋਣ ਕੀਤੀ ...

ਪੂਰੀ ਖ਼ਬਰ »

ਮਮਤਾ ਦਿਵਸ ਮਨਾਇਆ

ਨਵਾਂਸ਼ਹਿਰ, 17 ਅਕਤੂਬਰ (ਪ. ਪ.)- ਪਿੰਡ ਜਾਫਰਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ | ਇਸ ਮੌਕੇ ਏ.ਐਨ.ਐਮ. ਨੀਨਾ ਕੁਮਾਰੀ ਨੇ ਔਰਤਾਂ ਨੂੰ ਚੰਗੀ ਖ਼ੁਰਾਕ ਖਾਣ ਅਤੇ ਸਮੇਂ ਸਿਰ ਚੈੱਕਅਪ ਕਰਾਉਣ ਤੇ ਰਜਿਸਟਰੇਸ਼ਨ ਕਰਾਉਣ ਸਬੰਧੀ ਅਤੇ ਛੋਟੇ ਬੱਚਿਆਂ ਦੇ ਟੀਕੇ ਲਗਾਏ ਗਏ ਤੇ ...

ਪੂਰੀ ਖ਼ਬਰ »

ਬੈਡਮਿੰਟਨ ਖਿਡਾਰੀ ਪਵਨ ਕੁਮਾਰ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਂਅ ਕੀਤਾ ਰੌਸ਼ਨ

ਨਵਾਂਸ਼ਹਿਰ, 17 ਅਕਤੂਬਰ (ਹਰਵਿੰਦਰ ਸਿੰਘ)- ਨਵਾਂਸ਼ਹਿਰ ਦੇ ਬੈਡਮਿੰਟਨ ਖਿਡਾਰੀ ਪਵਨ ਕੁਮਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਹੋਏ 'ਏ' ਗਰੇਡ ਦੇ ਬੈਡਮਿੰਟਨ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ...

ਪੂਰੀ ਖ਼ਬਰ »

ਪੰਜਾਬ ਪੁਲਿਸ ਰਾਜ 'ਚ ਅਮਨ ਸ਼ਾਂਤੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ-ਦੀਪਕ ਹਿਲੋਰੀ

ਬੰਗਾ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬ ਪੁਲਿਸ ਦੇ ਜਵਾਨਾਂ ਨੇ ਰਾਜ ਅੰਦਰ ਅਮਨ ਸ਼ਾਂਤੀ ਰੱਖਣ ਲਈ ਕਾਲੇ ਦੌਰ ਦੌਰਾਨ ਅਨੇਕਾਂ ਕੁਰਬਾਨੀਆਂ ਕੀਤੀਆਂ ਅਤੇ ਅੱਤਵਾਦ ਨੂੰ ਠੱਲ੍ਹ ਪਾਈ | ਇਹ ਪ੍ਰਗਟਾਵਾ ਦੀਪਕ ਹਿਲੋਰੀ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਾਨੂੰਨੀ ਸਾਖ਼ਰਤਾ ਅਤੇ ਸਮਾਜ ਭਲਾਈ ਕੈਂਪ ਲਗਾਇਆ

ਨਵਾਂਸ਼ਹਿਰ/ਜਾਡਲਾ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ, ਬੱਲੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਅਥਾਰਟੀ ਪਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹੀਦ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ...

ਪੂਰੀ ਖ਼ਬਰ »

ਅਧਿਆਪਕ-ਮਾਪੇ ਮੀਟਿੰਗ ਹੋਈ

ਉੜਾਪੜ/ਲਸਾੜਾ, 17 ਸਤੰਬਰ (ਖੁਰਦ)- ਡਾ: ਹਰਚਰਨ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ- ਮਾਪੇ ਮੀਟਿੰਗ ਕੀਤੀ ਗਈ ਜਿਸ ਵਿਚ ਸਕੂਲ ਵਿਚ ਪੜ੍ਹਦੀਆਂ ਵਿਦਿਆਰਥਣਾਂ ਦੇ ਮਾਤਾ ਪਿਤਾ ਹਾਜਰ ਹੋਏ | ਉਹਨਾਂ ਵਲੋਂ ਸਕੂਲ ਵਿਚ ਹੁਣ ਤੱਕ ਬੱਚਿਆਂ ਵਲੋਂ ...

ਪੂਰੀ ਖ਼ਬਰ »

ਪੰਜਾਬ ਪੁਲਿਸ ਰਾਜ 'ਚ ਅਮਨ ਸ਼ਾਂਤੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ-ਦੀਪਕ ਹਿਲੋਰੀ

ਬੰਗਾ, 17 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬ ਪੁਲਿਸ ਦੇ ਜਵਾਨਾਂ ਨੇ ਰਾਜ ਅੰਦਰ ਅਮਨ ਸ਼ਾਂਤੀ ਰੱਖਣ ਲਈ ਕਾਲੇ ਦੌਰ ਦੌਰਾਨ ਅਨੇਕਾਂ ਕੁਰਬਾਨੀਆਂ ਕੀਤੀਆਂ ਅਤੇ ਅੱਤਵਾਦ ਨੂੰ ਠੱਲ੍ਹ ਪਾਈ | ਇਹ ਪ੍ਰਗਟਾਵਾ ਦੀਪਕ ਹਿਲੋਰੀ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ...

ਪੂਰੀ ਖ਼ਬਰ »

ਇੰਟਰ ਸਕੂਲ ਰਾਈਫ਼ਲ ਮੁਕਾਬਲਿਆਂ 'ਚ ਸ਼ੇਰਗਿੱਲ ਅਕੈਡਮੀ ਦੇ ਤਿੰਨ ਵਿਦਿਆਰਥੀ ਅੱਵਲ

ਮੁਕੰਦਪੁਰ, 17 ਅਕਤੂਬਰ (ਢੀਂਡਸਾ)- ਸੀ.ਬੀ.ਐਸ.ਸੀ. ਦੁਆਰਾ ਇੰਟਰ ਸਕੂਲ ਸਪੋਰਟਸ ਐਾਡ ਗੇਮਸ ਪ੍ਰਤੀਯੋਗਤਾ ਐਸ.ਐਸ. ਇੰਟਰਨੈਸ਼ਲ ਸਕੂਲ ਕਰਨਾਲ ਵਿਖੇ ਕਰਵਾਏ ਗਏ ਜਿਸ ਦੌਰਾਨ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਅਤੇ ਕਨੇਡੀਅਨ ਮੈਪਲ ਬੀਅਰ ਸਕੂਲ ਦੇ ਪੰਜ ਸ਼ੂਟਰਾਂ ਵਲੋਂ ...

ਪੂਰੀ ਖ਼ਬਰ »

ਪ੍ਰਦੀਪ ਜ਼ੀਰਕਪੁਰ ਨੇ ਜਿੱਤੀ ਰੱਕੜਾਂ ਬੇਟ ਵਿਖੇ ਪਟਕੇ ਦੀ ਕੁਸ਼ਤੀ

ਬਲਾਚੌਰ, 17 ਅਕਤੂਬਰ (ਦੀਦਾਰ ਸਿੰਘ)- ਗੁੱਗਾ ਜ਼ਾਹਿਰ ਮੰਦਰ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਅਤੇ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਰੱਕੜਾਂ ਬੇਟ ਵਿਖੇ ਛਿੰਝ ਮੇਲਾ ਕਰਾਇਆ ਗਿਆ | ਦੰਗਲ ਵਿਚ ਨਾਮੀ ਭਲਵਾਨਾ ਨੇ ਹਿੱਸਾ ਲਿਆ ਅਤੇ ਪਟਕੇ ਦੀ ਕੁਸ਼ਤੀ ਪ੍ਰਦੀਪ ...

ਪੂਰੀ ਖ਼ਬਰ »

ਸਰਬ-ਧਰਮ ਮਹਾਂ ਸਭਾ ਦੀ ਇਕੱਤਰਤਾ ਹੋਈ

ਸੰਧਵਾਂ, 17 ਅਕਤੂਬਰ (ਪ੍ਰੇਮੀ ਸੰਧਵਾਂ)- ਪਿੰਡ ਫਰਾਲਾ ਦੀ ਦੁਸਹਿਰਾ ਗਰਾਊਾਡ 'ਚ ਸਰਬ-ਧਰਮ ਮਹਾਂ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਹੋਈ ਇਕੱਤਰਤਾ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ 19 ਅਕਤੂਬਰ ਦਿਨ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਹੋਏ ਲੜਕੀਆਂ ਦੇ ਮੁਕਾਬਲੇ

ਨਵਾਂਸ਼ਹਿਰ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸਥਾਨਕ ਆਈ. ਟੀ. ਆਈ. ਗਰਾਊਾਡ ਵਿਚ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ (ਅੰਡਰ-18) ਦੇ ਦੂਜੇ ਦਿਨ ਅੱਜ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ | ਜ਼ਿਲ੍ਹਾ ਖੇਡ ਅਫ਼ਸਰ ਹਰਬੰਸ ਸਿੰਘ ...

ਪੂਰੀ ਖ਼ਬਰ »

ਨਵੋਦਿਆ ਵਿਦਿਆਲੇ 'ਚ ਨੌਵੀਂ ਦੇ ਦਾਖ਼ਲੇ ਲਈ ਦਾਖ਼ਲਾ ਪ੍ਰੀਖਿਆ ਫਾਰਮ 30 ਨਵੰਬਰ ਤੱਕ ਭਰੇ ਜਾਣਗੇ

ਪੋਜੇਵਾਲ ਸਰਾਂ, 17 ਅਕਤੂਬਰ (ਨਵਾਂਗਰਾਈਾ)- ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਚ ਸਾਲ 2019-20 ਲਈ ਨੌਵੀਂ ਜਮਾਤ ਦੀਆਂ ਖ਼ਾਲੀ ਪਈਆਂ 26 ਸੀਟਾਂ ਲਈ ਦਾਖਲਾ ਪ੍ਰੀਖਿਆ 2 ਫਰਵਰੀ 2019 ਦਿਨ ਸਨਿੱਚਰਵਾਰ ਨੂੰ ਸਵੇਰੇ 10 ਵਜੇ ਤੋਂ 12.30 ਵਜੇ ਤੱਕ ਜਵਾਹਰ ਨਵੋਦਿਆ ਵਿਦਿਆਲਿਆ ...

ਪੂਰੀ ਖ਼ਬਰ »

ਕਟਾਰੀਆਂ-ਬੰਗਾ ਸੜਕ 'ਤੇ ਅਵਾਰਾ ਘੁੰਮ ਰਹੇ ਬਾਂਦਰਾਂ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ

ਕਟਾਰੀਆਂ, 17 ਅਕਤੂਬਰ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ-ਬੰਗਾ ਸੜਕ 'ਤੇ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਘੁੰਮ ਰਹੇ ਆਵਾਰਾ ਜੰਗਲੀ ਬਾਂਦਰਾ ਕਰਕੇ ਸਥਾਨਕ ਵਾਸੀਆਂ ਅਤੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਵਾਸੀਆਂ ...

ਪੂਰੀ ਖ਼ਬਰ »

ਆਵਾਜ਼ ਦੀ ਮਸ਼ਾਲ ਯਾਤਰਾ ਅਤੇ ਮੈਰਾਥਨ ਦੌੜ ਦਾ ਨਵਾਂਗਰਾਂ ਤੇ ਚਾਂਦਪੁਰ ਰੁੜਕੀ ਵਿਖੇ ਸਵਾਗਤ

ਪੋਜੇਵਾਲ ਸਰਾਂ, 17 ਅਕਤੂਬਰ (ਨਵਾਂਗਰਾਈਾ)- ਆਵਾਜ਼ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਉਧਨਵਾਲ ਵਿਖੇ ਕਰਵਾਏ ਜਾ ਰਹੇ ਆਵਾਜ਼ ਪੇਂਡੂ ਖੇਡ ਮੇਲੇ ਸਬੰਧੀ ਅੱਜ ਕੱਢੀ ਮਸ਼ਾਲ ਰੈਲੀ ਅਤੇ ਮੈਰਾਥਨ ਦੌੜ ਦਾ ਪਿੰਡ ਚਾਂਦਪੁਰ ਰੁੜਕੀ ਅਤੇ ਨਵਾਂਗਰਾਂ ਵਿਖੇ ਭਰਵਾਂ ਸਵਾਗਤ ...

ਪੂਰੀ ਖ਼ਬਰ »

ਵਿਸ਼ਵ ਦਿ੍ਸ਼ਟੀ ਦਿਵਸ ਦੌਰਾਨ ਦਿੱਤੀ ਜਾਣਕਾਰੀ

ਮੁਕੰਦਪੁਰ, 17 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਵਿਸ਼ਵ ਪੱਧਰੀ ਦਿ੍ਸ਼ਟੀ ਦਿਵਸ 'ਤੇ ਸੀ. ਐਚ. ਟੀ ਮੁਕੰਦਪੁਰ ਵਿਖੇ ਇਕ ਸਮਾਗਮ ਕਰਵਾ ਕੇ ਇਸ ਦਿਨ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ | ਇਸ ਸਮੇਂ ਐਸ. ਐਮ. ਓ ਡਾ: ਮਹਿੰਦਰ ਸਿੰਘ ਦੁੱਗ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਬੱਡੀ ਜੇਤੂ ਟੀਮ ਦਾ ਸਕੂਲ ਪਹੁੰਚਣ 'ਤੇ ਕੀਤਾ ਭਰਵਾਂ ਸਵਾਗਤ

ਸੰਧਵਾਂ, 17 ਅਕਤੂਬਰ (ਪ੍ਰੇਮੀ ਸੰਧਵਾਂ) - ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ਵਿਚੋਂ ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਦੀਆਂ ਜੇਤੂ ਰਹੀਆਂ ਕਬੱਡੀ ਖਿਡਾਰਨਾਂ ਦਾ ਸਕੂਲ ਪਹੁੰਚਣ 'ਤੇ ਸਕੂਲ ਸਟਾਫ਼ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਪਿ੍ੰ: ...

ਪੂਰੀ ਖ਼ਬਰ »

ਵਿਸ਼ਵ ਵਿਦਿਆਰਥੀ ਦਿਵਸ ਮਨਾਇਆ

ਮੁਕੰਦਪੁਰ, 17 ਅਕਤੂਬਰ (ਢੀਂਡਸਾ) - ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਵਿਸ਼ਵ ਵਿਦਿਆਰਥੀ ਦਿਵਸ ਮਨਾਇਆ ਗਿਆ | ਇਸ ਦਿਵਸ ਨੂੰ ਭਾਰਤ ਦੇ ਮਹਾਨ ਵਿਗਿਆਨੀ ਤੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ ਅਬਦੁਲ ਕਲਾਮ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਸਮਾਰੋਹ ਦੇ ...

ਪੂਰੀ ਖ਼ਬਰ »

ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਕਦੇ ਵੀ ਅੱਗੇ ਨਹੀਂ ਲਗਾਈ-ਹਰਬੰਤ ਸਿੰਘ

ਸੰਧਵਾਂ, 17 ਅਕਤੂਬਰ (ਪ੍ਰੇਮੀ) - ਬੰਗਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਕਿਸਾਨ ਆਗੂ ਸ: ਹਰਬੰਤ ਸਿੰਘ ਮਕਸੂਦਪੁਰ ਨੇ ਪਿੰਡ ਮਕਸੂਦਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ 15-16 ਸਾਲ ਤੋਂ ਖੇਤੀਬਾੜੀ ਕਰਦਾ ਆ ਰਿਹਾ ਹਾਂ ਪਰ ਮੈਂ ਕਦੇ ਵੀ ...

ਪੂਰੀ ਖ਼ਬਰ »

ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਸੈਮੀਨਾਰ ਕਰਵਾਇਆ

ਪੋਜੇਵਾਲ ਸਰਾਂ, 17 ਅਕਤੂਬਰ (ਰਮਨ ਭਾਟੀਆ)- ਐਮ.ਬੀ.ਜੀ ਸਰਕਾਰੀ ਕਾਲਜ ਪੋਜੇਵਾਲ ਵਿਖੇ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਾ: ਕੁਲਦੀਪ ਰਾਏ ਵੱਲੋਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 20 ਤੋਂ

ਨਵਾਂਸ਼ਹਿਰ, 17 ਅਕਤੂਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਸਮਾਗਮ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 20 ਤੋਂ 27 ਅਕਤੂਬਰ ਤੱਕ ਸ਼ਾਮ 7 ਵਜੇ ਤੋਂ ਰਾਤ 9.30 ਵਜੇ ਤੱਕ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ

ਮਜਾਰੀ/ਸਾਹਿਬਾ, 17 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਕਾਲਾ ਹਫ਼ਤਾ ਮਨਾਉਣ ਦੇ ਦਿੱਤੇ ਸੱਦੇ ਦੇ ਸਬੰਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ (ਵਿਗਿਆਨਕ) ਦੇ ਆਗੂਆਂ ਵਰਿੰਦਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX