ਤਾਜਾ ਖ਼ਬਰਾਂ


ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਨਕਸਲੀਆਂ ਨਾਲ ਮੁੱਠਭੇੜ 'ਚ ਐੱਸ.ਟੀ.ਐੱਫ ਦੇ 2 ਜਵਾਨ ਜ਼ਖਮੀ
. . .  1 day ago
ਰਾਏਪੁਰ, 21 ਫਰਵਰੀ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨਾਲ ਮੁੱਠਭੇੜ 'ਚ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ) ਦੇ 2 ਜਵਾਨ ਜ਼ਖਮੀ ਹੋ...
ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 220 ਥਾਵਾਂ 'ਤੇ ਸਿੱਖਿਆ ਸਕੱਤਰ ਦੇ ਪੁਤਲੇ ਜਲਾਏ ਜਾਣ ਦਾ ਫ਼ੈਸਲਾ
. . .  1 day ago
ਸੰਗਰੂਰ, 21 ਫਰਵਰੀ (ਧੀਰਜ ਪਸ਼ੋਰੀਆ)- ਅਧਿਆਪਕ ਸੰਘਰਸ਼ ਕਮੇਟੀ ਨੇ ਪੂਰੀਆਂ ਤਨਖ਼ਾਹਾਂ 'ਤੇ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕੋਝੇ ਹੱਥ ਕੰਡੇ ਵਰਤ ਕੇ ਅਧਿਆਪਕ ਵਰਗ....
ਪੁਲਿਸ ਕਾਨੂੰਨ ਦੇ ਹਿਸਾਬ ਨਾਲ ਕਰੇਗੀ ਵਿਧਾਇਕ ਜੇ.ਐਨ ਗਣੇਸ਼ 'ਤੇ ਕਾਰਵਾਈ - ਕੁਮਾਰਸਵਾਮੀ
. . .  1 day ago
ਬੈਂਗਲੁਰੂ, 21 ਫਰਵਰੀ - ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਦੇ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ...
ਈ.ਪੀ.ਐੱਫ.ਓ ਵੱਲੋਂ ਕਰਮਚਾਰੀਆਂ ਦੇ ਪ੍ਰੋਵੀਡੈਂਟ ਫ਼ੰਡ ਦੀ ਵਿਆਜ ਦਰ 'ਚ ਵਾਧਾ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਰਮਚਾਰੀ ਪ੍ਰੋਵੀਡੈਂਟ ਫ਼ੰਡ ਆਰਗਨਾਈਜ਼ੇਸ਼ਨ (ਈ.ਪੀ.ਐੱਫ.ਓ) ਨੇ ਸਾਲ 2018-19 ਦੇ ਕਰਮਚਾਰੀਆਂ ਦੇ ਪ੍ਰੋਵੀਡੈਂਟ ਫ਼ੰਡ ਦੀ ਵਿਆਜ ਦਰ 8.55 ਫ਼ੀਸਦੀ...
ਬਾਰ ਕੌਂਸਲ ਦੇ ਉਪ ਚੇਅਰਮੈਨ ਬਣੇ ਐਡਵੋਕੇਟ ਗੁਰਤੇਜ ਗਰੇਵਾਲ
. . .  1 day ago
ਸੰਗਰੂਰ, 21 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਸੰਗਰੂਰ ਦੇ ਸੱਤ ਵਾਰ ਪ੍ਰਧਾਨ ਰਹਿ ਚੁੱਕੇ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੂੰ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦਾ ਉਪ ਚੇਅਰਮੈਨ...
ਅਧਿਆਪਕਾਂ ਵੱਲੋਂ ਪੜ੍ਹੋ ਪੰਜਾਬ ਪ੍ਰੋਜੈਕਟ ਦਾ ਬਾਈਕਾਟ ਕਰਨ ਦਾ ਫ਼ੈਸਲਾ
. . .  1 day ago
ਆਰ.ਐੱਮ.ਪੀ.ਆਈ. ਵੱਲੋਂ ਥਾਣਾ ਲੋਪੋਕੇ ਦਾ ਘਿਰਾਓ
. . .  1 day ago
ਸਰਕਾਰ ਬਾਦਲ ਪਰਿਵਾਰ ਨੂੰ ਗ੍ਰਿਫ਼ਤਾਰ ਕਰਨ ਲਈ ਮਾਹੌਲ ਕਰ ਰਹੀ ਹੈ ਤਿਆਰ- ਪ੍ਰਕਾਸ਼ ਬਾਦਲ
. . .  1 day ago
ਆਸਟ੍ਰੇਲੀਆ ਖ਼ਿਲਾਫ਼ ਇਕ ਰੋਜ਼ਾ ਲੜੀ ਅਤੇ ਟੀ 20 ਮੈਚ ਤੋਂ ਬਾਹਰ ਹੋਏ ਹਾਰਦਿਕ ਪਾਂਡੇ
. . .  1 day ago
ਯੁਵਰਾਜ ਹੰਸ ਦੀ ਹੋਈ ਮਾਨਸੀ, ਜਲੰਧਰ 'ਚ ਲਈਆਂ ਲਾਵਾਂ
. . .  1 day ago
ਸਾਜ਼ਿਸ਼ ਦੇ ਤਹਿਤ ਕਸ਼ਮੀਰੀ ਕੌਮ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼- ਅਬਦੁੱਲਾ
. . .  1 day ago
ਹਰਸਿਮਰਤ ਬਾਦਲ ਨੇ ਬਠਿੰਡਾ 'ਚ ਏਮਜ਼ ਦੀ ਉਸਾਰੀ ਅਧੀਨ ਇਮਾਰਤ ਦਾ ਲਿਆ ਜਾਇਜ਼ਾ
. . .  1 day ago
ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸੰਬੰਧੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਮੁਠਭੇੜ ਦੌਰਾਨ ਇੱਕ ਜਵਾਨ ਜ਼ਖ਼ਮੀ
. . .  1 day ago
ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ- ਚੀਮਾ
. . .  1 day ago
ਐੱਸ.ਪੀ.ਸਲਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਨੇ ਸੁਣਾਈ 10 ਸਾਲ ਦੀ ਸਜ਼ਾ
. . .  1 day ago
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 7 ਮਾਰਚ ਤੱਕ ਮੁਲਤਵੀ
. . .  1 day ago
ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣਗੇ ਜਵਾਨ
. . .  1 day ago
ਮਮਦੋਟ ਵਿਖੇ ਕਰਿਆਨੇ ਦੀ ਦੁਕਾਨ 'ਚੋਂ ਲੱਖਾਂ ਦੇ ਸਮਾਨ ਦੀ ਚੋਰੀ ਕਰ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਪੰਜਾਬ ਦੇ ਸਕੂਲਾਂ 'ਚ ਅਜੇ ਤੱਕ ਵੀ ਨਹੀਂ ਸੁਧਰੇ ਹਾਲਾਤ- ਰਾਜਾ ਵੜਿੰਗ
. . .  1 day ago
ਬਠਿੰਡਾ 'ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆ ਗਈਆਂ ਪੁਲਿਸ ਟੀਮਾਂ
. . .  1 day ago
ਮੁੱਖ ਮੰਤਰੀ ਦੇ ਓ. ਐੱਸ. ਡੀ. ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ
. . .  1 day ago
ਸੁਖਬੀਰ ਬਾਦਲ ਮਲੌਦ ਵਿਖੇ ਰੂਬਰੂ ਸਮਾਗਮ 'ਚ ਹੋਏ ਸ਼ਾਮਲ
. . .  1 day ago
ਆਬਕਾਰੀ ਵਿਭਾਗ ਦਾ ਹਵਾਲਦਾਰ ਤੇ ਉਸ ਦਾ ਸਾਥੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਮਨਿਸਟਰੀਅਲ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਚੋਣਾਂ ਦੇ ਕੰਮ ਦਾ ਕੀਤਾ ਜਾਵੇਗਾ ਮੁਕੰਮਲ ਬਾਈਕਾਟ - ਪਰਗਟ ਹੇਰ
. . .  1 day ago
ਐੱਸ.ਜੀ.ਪੀ.ਸੀ. ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਹੋਈ ਸ਼ੁਰੂ
. . .  1 day ago
ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਦੇ ਲਈ ਲੋਕਾਂ ਨੂੰ ਵੇਚਣੇ ਪੈ ਰਹੇ ਹਨ ਆਪਣੇ ਘਰ - ਕੁਲਤਾਰ ਸੰਧਵਾਂ
. . .  1 day ago
ਆਮਦਨ ਕਰ ਵਿਭਾਗ ਵੱਲੋਂ ਏ. ਸੀ. ਮਾਰਕੀਟ ਵਿਖੇ ਦਸਤਕ
. . .  1 day ago
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਦੇਹਾਂਤ
. . .  1 day ago
ਮਨਮਾੜ ਸਟੇਸ਼ਨ ਵਿਖੇ ਅੱਜ ਵੀ ਪ੍ਰਚੰਡ ਹੈ ਬਾਬੇ ਨਾਨਕ ਦਾ 'ਸੱਚਾ ਸੌਦਾ' (2)
. . .  1 day ago
ਸਰਹੱਦੀ ਖੇਤਰ 'ਚ ਰਾਤ ਭਰ ਪਏ ਮੀਂਹ ਨੇ ਕਰਾਈ ਜਲ-ਥਲ
. . .  1 day ago
ਮਨਮਾੜ ਸਟੇਸ਼ਨ ਵਿਖੇ ਅੱਜ ਵੀ ਪ੍ਰਚੰਡ ਹੈ ਬਾਬੇ ਨਾਨਕ ਦਾ 'ਸੱਚਾ ਸੌਦਾ'(1)
. . .  1 day ago
ਡੀ. ਪੀ. ਆਰ. ਓ. ਵਿਭਾਗ 'ਚ ਕੀਤੇ ਗਏ ਤਬਾਦਲੇ
. . .  1 day ago
ਜੋਧਪੁਰ ਅਦਾਲਤ ਨੇ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਦਲਿਤ ਭਾਈਚਾਰੇ ਨੂੰ ਦਿੱਤੀ ਜਾਂਦੀ ਬਿਜਲੀ ਦੀਆਂ ਮੁਫ਼ਤ ਯੂਨਿਟਾਂ 'ਚ ਹੇਰ ਫੇਰ ਕਰਨ ਦੇ ਮਸਲੇ 'ਤੇ ਅਕਾਲੀ-ਭਾਜਪਾ ਵੱਲੋਂ ਸਦਨ 'ਚੋਂ ਵਾਕ ਆਊਟ
. . .  1 day ago
ਅਕਾਲੀ ਦਲ ਵੱਲੋਂ ਐੱਸ.ਸੀ/ਐੱਸ.ਟੀ. ਭਾਈਚਾਰੇ ਦੇ ਬਿਜਲੀ ਦੇ ਬਿੱਲਾਂ ਦੇ ਮਸਲੇ 'ਤੇ ਸਦਨ 'ਚ ਨਾਅਰੇਬਾਜ਼ੀ
. . .  1 day ago
ਪੰਜਾਬ ਵਿਧਾਨ ਸਭਾ 'ਚ ਸਦਨ ਦੀ ਕਾਰਵਾਈ ਦੇਖਣ ਆਏ ਹਰਿਆਣਾ ਦੇ ਖ਼ਜ਼ਾਨਾ ਮੰਤਰੀ
. . .  1 day ago
ਪੰਜਾਬ ਵਿਧਾਨ ਸਭਾ 'ਚ ਬਿਕਰਮ ਮਜੀਠੀਆ ਨੇ ਚੁੱਕਿਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮੁੱਦਾ
. . .  1 day ago
ਨਿੱਜੀ ਕਾਲਜਾਂ ਵੱਲੋਂ ਕਸ਼ਮੀਰ ਸਮੇਤ ਹੋਰ ਸੂਬਿਆਂ ਤੋਂ ਆਏ ਵਿਦਿਆਰਥੀਆਂ ਨਹੀਂ ਕੀਤੀ ਜਾਂਦੀ ਤਸਦੀਕ- ਮਾਣੂਕੇ
. . .  1 day ago
ਰਾਜਾ ਵਡਿੰਗ ਨੇ ਸਦਨ 'ਚ ਅਕਾਲੀ ਆਗੂ ਦੀ ਬੱਸ ਹੇਠਾਂ ਆਉਣ ਕਾਰਨ ਹੋਈ ਵਿਅਕਤੀ ਦੀ ਮੌਤ ਦਾ ਚੁੱਕਿਆ ਮੁੱਦਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ, ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ ਮਹਾਪ੍ਰਯਗਿਆ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਮਜ਼ਦੂਰਾਂ ਵਲੋਂ ਅਲਾਟ ਹੋਏ ਪਲਾਟਾਂ 'ਚ ਉਸਾਰੀ 'ਤੇ ਰੋਕ ਨੂੰ ਲੈ ਕੇ ਡੀ.ਸੀ. ਦਫ਼ਤਰ ਸਾਹਮਣੇ ਰੋਸ ਧਰਨਾ

ਗੁਰਦਾਸਪੁਰ, 17 ਅਕਤੂਬਰ (ਗੁਰਪ੍ਰਤਾਪ ਸਿੰਘ)-ਪਿੰਡ ਨਾਨੋਵਾਲ ਖ਼ੁਰਦ ਦੇ ਦਲਿਤ ਪਰਿਵਾਰਾਂ ਨੂੰ ਸਰਕਾਰ ਵਲੋਂ ਅਲਾਟ ਹੋਏ ਰਿਹਾਇਸ਼ੀ ਪਲਾਟਾਂ ਵਿਚ ਆਪਣੇ ਘਰਾਂ ਦੀ ਉਸਾਰੀ ਕਰਦੇ ਸਮੇਂ ਭੈਣੀ ਮੀਆਂ ਖਾਂ ਦੀ ਪੁਲਿਸ ਵਲੋਂ ਰੋਕਣ ਨੰੂ ਲੈ ਕੇ ਮਜ਼ਦੂਰ ਪਰਿਵਾਰਾਂ ਵਲੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ | ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਪ੍ਰੇਮ ਲਾਲ ਖੋਜੇਪੁਰ, ਜਰਨੈਲ ਸਿੰਘ ਝਬਕਰਾ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸਬੰਧਿਤ ਇਫਟੂ ਦੇ ਜ਼ਿਲ੍ਹਾ ਆਗੂ ਸੁਖਦੇਵ ਰਾਜ, ਦਫ਼ਤਰ ਸਕੱਤਰ ਜੋਗਿੰਦਰਪਾਲ ਘੁਰਾਲਾ, ਭੱਠਾ ਮਜ਼ਦੂਰ ਯੂਨੀਅਨ ਸਬੰਧਤ ਇਫਟੂ ਦੇ ਸੂਬਾ ਕਮੇਟੀ ਮੈਂਬਰ ਪ੍ਰੇਮ ਮਸੀਹ ਅਤੇ ਪਿੰਡ ਦੀ ਸਾਬਕਾ ਸਰਪੰਚ ਮਨਜੀਤ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ 58 ਪਰਿਵਾਰਾਂ ਨੂੰ 2004 ਵਿਚ ਰਿਹਾਇਸ਼ੀ ਪਲਾਟ ਅਲਾਟ ਹੋਏ ਸਨ | ਪਰ ਹੁਣ ਜਦੋਂ ਇਨ੍ਹਾਂ ਪਰਿਵਾਰਾਂ ਵਲੋਂ ਪਲਾਟਾਂ ਉੱਪਰ ਆਪਣੇ ਮਕਾਨ ਬਣਾਉਣੇ ਸ਼ੁਰੂ ਕੀਤੇ ਤਾਂ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਵਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਪਿੰਡ ਦੇ ਨੰਬਰਦਾਰ ਅਮਾਨਤ ਸਿੰਘ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਕੁਝ ਪਰਿਵਾਰਾਂ ਵਲੋਂ ਪੰਚਾਇਤੀ ਜਗ੍ਹਾ ਉੱਪਰ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ | ਜਿਸ ਕਾਰਨ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ | ਪਿੰਡ ਦੀ ਸਾਬਕਾ ਸਰਪੰਚ ਮਨਜੀਤ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਇਹ ਪਲਾਟ ਪੰਚਾਇਤ ਦੀ ਜ਼ਮੀਨ ਵਿਚੋਂ ਉਨ੍ਹਾਂ ਦੀ ਪੰਚਾਇਤ ਸਮੇਂ ਕਾਨੂੰਨੀ ਤੌਰ 'ਤੇ ਅਲਾਟ ਕੀਤੇ ਸਨ | ਉਨ੍ਹਾਂ ਕਿਹਾ ਕਿ ਹੁਣ ਪਿੰਡ ਦੇ ਨੰਬਰਦਾਰ ਵਲੋਂ ਇਨ੍ਹਾਂ ਪਰਿਵਾਰਾਂ ਨਾਲ ਨਾਜਾਇਜ਼ ਧੱਕਾ ਕਰਦੇ ਹੋਏ ਇਨ੍ਹਾਂ ਨੂੰ ਅਲਾਟ ਹੋਏ ਪਲਾਟਾਂ ਉੱਪਰ ਮਕਾਨ ਬਣਾਉਣ ਤੋਂ ਰੋਕਿਆ ਜਾ ਰਿਹਾ ਹੈ | ਜਿਸ ਸਬੰਧੀ ਉਨ੍ਹਾਂ ਵਲੋਂ ਅੱਜ ਡੀ ਸੀ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ ਹੈ ਅਤੇ ਐਸ.ਡੀ.ਐੱਮ ਨੂੰ ਮੰਗ ਪੱਤਰ ਦਿੱਤਾ ਹੈ | ਜਿਸ 'ਤੇ ਐਸ.ਡੀ.ਐਮ ਵਲੋਂ ਡੀ.ਡੀ.ਪੀ.ਓ. ਗੁਰਦਾਸਪੁਰ ਨੰੂ ਇਸ ਸਬੰਧੀ ਤਤਕਾਲ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ | ਉਨ੍ਹਾਂ ਕਿਹਾ ਕਿ ਜੇ ਇਸ ਮਸਲੇ ਦਾ ਜਲਦੀ ਹੱਲ ਨਾ ਹੋਇਆ ਤਾਂ ਯੂਨੀਅਨ ਵਲੋਂ ਉਸ ਜਗ੍ਹਾ 'ਤੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਪ੍ਰੇਮ ਮਸੀਹ, ਪੂਰਨ ਮਸੀਹ, ਅਮਰੀਕ ਮਸੀਹ, ਸਲਾਮਤ ਮਸੀਹ, ਸੁਖਵਿੰਦਰ ਮਸੀਹ, ਬੂਟਾ ਮਸੀਹ, ਦਵਿੰਦਰ, ਤਰਸੇਮ ਮਸੀਹ ਆਦਿ ਹਾਜ਼ਰ ਸਨ |

ਆਲ ਇੰਡੀਆ ਵੂਮੈਨ ਕਾਨਫ਼ਰੰਸ ਨੇ ਕੀਤਾ 'ਮੀ-ਟੂ' ਮੁਹਿੰਮ ਦਾ ਜ਼ੋਰਦਾਰ ਸਮਰਥਨ

ਬਟਾਲਾ, 17 ਅਕਤੂਬਰ (ਕਾਹਲੋਂ)-ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਨੇ ਵਿਸ਼ਵ ਪੱਧਰ 'ਤੇ ਚੱਲ ਰਹੀ 'ਮੀ-ਟੂ' ਮੁਹਿੰਮ ਦਾ ਜ਼ੋਰਦਾਰ ਸਮਰਥਨ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਇਸ ਮੁਹਿੰਮ ਤਹਿਤ ਔਰਤਾਂ ਨੂੰ ਆਪਣੇ ਨਾਲ ਹੋ ਰਹੇ ਸਰੀਰਕ ਸੋਸ਼ਣ ਿਖ਼ਲਾਫ਼ ਆਵਾਜ਼ ਬੁਲੰਦ ਕਰਨ ...

ਪੂਰੀ ਖ਼ਬਰ »

ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ ਅੰਦਰ ਫਲੈਗ ਮਾਰਚ

ਗੁਰਦਾਸਪੁਰ, 17 ਅਕਤੂਬਰ (ਗੁਰਪ੍ਰਤਾਪ ਸਿੰਘ)-ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਐੱਸ.ਐੱਸ.ਪੀ ਸਵਰਨਦੀਪ ਸਿੰਘ ਦੇ ਨਿਰਦੇਸ਼ਾਂ ਅਤੇ ਡੀ.ਐਸ.ਪੀ ਦੇਵਦੱਤ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਵਲੋਂ ਸ਼ਹਿਰ ਅੰਦਰ ਫ਼ਲੈਗ ਮਾਰਚ ਕੱਢਿਆ ...

ਪੂਰੀ ਖ਼ਬਰ »

ਜਾਖੜ ਤੇ ਬਾਜਵਾ ਦੇ ਯਤਨਾਂ ਸਦਕਾ ਬਟਾਲਾ ਦੀ ਨੁਹਾਰ ਬਦਲੇਗੀ-ਸੁੱਖ ਤੇਜਾ

ਬਟਾਲਾ, 17 ਅਕਤੂਬਰ (ਕਾਹਲੋਂ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸ੍ਰੀ ਸੁਨੀਲ ਕੁਮਾਰ ਜਾਖੜ ਅਤੇ ਕੈਬਨਿਟ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾਂ ਸਦਕਾ ਬਟਾਲਾ ਸ਼ਹਿਰ ਦੀ ਨੁਹਾਰ ਬਦਲੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ...

ਪੂਰੀ ਖ਼ਬਰ »

ਨਿੱਕੇ ਘੁੰਮਣ ਗੁਰਮਤਿ ਸਮਾਗਮ 'ਚ ਖਲਲ ਪਾਉਣ ਵਾਲੇ ਸਿੱਖ ਨਹੀਂ ਹੋ ਸਕਦੇ - ਬਾਬਾ ਸਰਵਨ ਸਿੰਘ, ਬਾਬਾ ਸੁਖਵਿੰਦਰ ਸਿੰਘ ਮਲਕਪੁਰ

ਬਟਾਲਾ, 17 ਅਕਤੂਬਰ (ਕਾਹਲੋਂ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਰੂ ਦੀ ਕਚਹਿਰੀ ਵਿਚ ਖਲਲ ਪਾ ਕੇ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਹਸਪਤਾਲ ਅੰਦਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਪ੍ਰਦਰਸ਼ਨ ਡਾਕਟਰ ਨੇ ਕੱਢਿਆ ਪਿਸਤੌਲ-ਵੀਡੀਓ ਵਾਇਰਲ

ਬਟਾਲਾ, 17 ਅਕਤੂਬਰ (ਕਾਹਲੋਂ)-ਬਟਾਲਾ ਦੇ ਨਿੱਜੀ ਹਸਪਤਾਲ ਵਿਚ ਮਰੀਜ਼ ਦੇ ਪਰਿਵਾਰਕ ਮੈਂਬਰ ਵਲੋਂ ਇਲਾਜ ਸਬੰਧੀ ਦੇਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ | ਹਸਪਤਾਲ ਦੇ ਐਮ.ਡੀ. ਦੇ ਨਾਲ ਪਰਿਵਾਰਕ ਮੈਂਬਰਾਂ ਦੀ ਬਹਿਸ ਵੀ ਹੋਈ ਅਤੇ ਇਸ ਬਹਿਸ ਵਿਚ ਡਾਕਟਰ ਨੇ ਆਪਣਾ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਸਾਈਕਲ ਸਵਾਰ ਦੀ ਮੌਤ

ਨੌਸ਼ਹਿਰਾ ਮੱਝਾ ਸਿੰਘ, 17 ਅਕਤੂਬਰ (ਤਰਸੇਮ ਸਿੰਘ ਤਰਾਨਾ)-ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ਇਕ ਤੇਜ਼ ਰਫ਼ਤਾਰ ਬੇਕਾਬੂ ਨਵੀਂ ਕਰੇਟਾ ਕਾਰ ਵਲੋਂ ਸਾਈਕਲ ਸਵਾਰ ਨੂੰ ਟੱਕਰ ਮਾਰ ਦੇਣ ਨਾਲ ਬੁਰੀ ਤਰ੍ਹਾਂ ਗੰਭੀਰ ਜ਼ਖ਼ਮੀ ਹੋਏ ਮਜ਼ਦੂਰ ਦੀ ਮੌਤ ਹੋ ਗਈ | ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਵਲੋਂ ਛਾਪੇਮਾਰੀ-400 ਲੀਟਰ ਲਾਹਣ ਬਰਾਮਦ

ਬਟਾਲਾ, 17 ਅਕਤੂਬਰ (ਕਾਹਲੋਂ)-ਅੱਜ ਆਬਕਾਰੀ ਵਿਭਾਗ ਸੀ.ਆਈ.ਏ. ਬਟਾਲਾ ਵਲੋਂ ਇੰਸਪੈਕਟਰ ਰਮਨ ਸ਼ਰਮਾ ਤੇ ਟੀਮ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ ਕੀਤੀ ਗਈ, ਜਿਸ ਸਬੰਧੀ ਸ੍ਰੀ ਰਮਨ ਸ਼ਰਮਾ ਨੇ ਦੱਸਿਆ ਕਿ ਛਾਪੇਮਾਰੀ ...

ਪੂਰੀ ਖ਼ਬਰ »

ਭਾਰਥਵਾਲ ਵਾਸੀਆਂ ਵਲੋਂ ਸੈਨੀਟੇਸ਼ਨ ਤੇ ਸਿਹਤ ਵਿਭਾਗ ਿਖ਼ਲਾਫ਼ ਮੁੜ ਰੋਸ ਪ੍ਰਦਰਸ਼ਨ

ਅਲੀਵਾਲ, 17 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਬੀਤੇ ਕਰੀਬ 4 ਕੁ ਦਿਨ ਪਹਿਲਾਂ ਨਜ਼ਦੀਕੀ ਪਿੰਡ ਭਾਰਥਵਾਲ ਵਿਖੇ ਫੈਲ ਰਹੀਂ ਕੈਂਸਰ ਦੀ ਬਿਮਾਰੀ ਸਬੰਧੀ ਲੱਗੀ ਹੋਈ ਖ਼ਬਰ ਰੰਗ ਲਿਆਈ, ਜਿਸ ਉੱਪਰ ਗੌਰ ਕਰਦਿਆਂ ਸਿਵਲ ਹਸਪਤਾਲ ਫਤਹਿਗੜ• ਚੂੜੀਆਂ ਵਲੋਂ ਪਿੰਡ ਭਾਰਥਵਾਲ ਦੇ ...

ਪੂਰੀ ਖ਼ਬਰ »

ਸ਼ੈਮਫਰਡ ਸਕੂਲ ਵਿਖੇ ਵਾਤਾਵਰਨ ਸਬੰਧੀ ਗਤੀਵਿਧੀਆਂ ਕਰਵਾਈਆਂ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਸਥਾਨਿਕ ਸ਼ੈਮਫਰਡ ਸਕੂਲ ਵਿਖੇ ਵਾਤਾਵਰਨ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆ | ਜਿਸ ਵਿਚ ਚੇਅਰਮੈਨ ਕੰਵਲ ਬਖ਼ਸ਼ੀ ਨੇ ਛੋਟੇ ਬੱਚਿਆਂ ਨੰੂ ਵਾਤਾਵਰਨ ਨੰੂ ਪ੍ਰਦੂਸ਼ਣ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ...

ਪੂਰੀ ਖ਼ਬਰ »

ਓਪਨ ਇੰਟਰ ਸਕੂਲ ਕਰਾਟੇ ਚੈਂਪੀਅਨਸ਼ਿਪ ਵਿਚੋਂ ਗੋਲਡਨ ਸਕੂਲ ਨੇ ਜਿੱਤੇ ਤਗ਼ਮੇ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਸਥਾਨਕ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਓਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਤਗ਼ਮੇ ਜਿੱਤ ਦੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਚੇਅਰਮੈਨ ਮੋਹਿਤ ਮਹਾਜਨ ਨੇ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਮੀਟਿੰਗ

ਗੁਰਦਾਸਪੁਰ, 17 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਨਾਰਮਲ ਕਾਲੋਨੀ ਵਿਖੇ ਜ਼ਿਲ੍ਹਾ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਕਲੱਸਟਰ ਮੁਕਾਬਲਿਆਂ ਵਿਚ ਸੇਂਟ ਕਬੀਰ ਸਕੂਲ ਦੇ ਖਿਡਾਰੀਆਂ ਨੇ ਕੀਤੀਆਂ ਜਿੱਤਾਂ ਹਾਸਲ

ਕਾਹਨੂੰਵਾਨ, 17 ਅਕਤੂਬਰ (ਹਰਜਿੰਦਰ ਸਿੰਘ ਜੱਜ)-ਸੰਤ ਬਾਬਾ ਹਜ਼ਾਰਾ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਨਜ਼ਦੀਕ ਜਲੰਧਰ ਵਿਖੇ ਸੀ.ਬੀ.ਐਸ.ਸੀ. ਬੋਰਡ ਵਲੋਂ ਕਰਵਾਏ ਗਏ 16ਵੇਂ ਚਾਰ ਰੋਜ਼ਾ ਕਲੱਸਟਰ ਮੁਕਾਬਲਿਆਂ ਵਿਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਗੁਰਦਾਸਪੁਰ ...

ਪੂਰੀ ਖ਼ਬਰ »

ਜੂਨੀਅਰ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਸਾਹਿਬਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ

ਹਰਚੋਵਾਲ, 17 ਅਕਤੂਬਰ (ਰਣਜੋਧ ਸਿੰਘ ਭਾਮ)-ਪਿਛਲੇ ਦਿਨੀਂ ਮਲੇਸ਼ੀਆ ਦੀ ਧਰਤੀ 'ਤੇ ਹੋਏ ਸੁਲਤਾਨ ਜੌਹਰ ਹਾਕੀ ਕੱਪ ਦਾ ਫਾਈਨਲ ਮੁਕਾਬਲੇ ਵਿਚ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ ਅਤੇ ਇਸ ਹਾਕੀ ਟੀਮ ਵਿਚ ਖੇਡੇ ਜ਼ਿਲ੍ਹਾ ...

ਪੂਰੀ ਖ਼ਬਰ »

ਬੇਰਿੰਗ ਕਾਲਜ 'ਚ ਸੰਗੀਤ ਨਾਟ ਉਤਸਵ ਦੇ ਦੂਜੇ ਦਿਨ ਨਾਟਕ ਖ਼ੁਦਕੁਸ਼ੀਆਂ ਦਾ ਮੰਚਨ

ਬਟਾਲਾ, 17 ਅਕਤੂਬਰ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਬਟਾਲਾ ਵਿਖੇ ਪਿ੍ੰ: ਡਾ: ਪ੍ਰੋ: ਐਡਵਰਡ ਮਸੀਹ ਦੀ ਰਹਿਨੁਮਾਈ ਹੇਠ ਚੱਲ ਰਹੇ ਤਿੰਨ ਰੋਜ਼ਾ ਸੰਗੀਤ ਨਾਟ-ਉਤਸਵ ਦੇ ਦੂਸਰੇ ਦਿਨ ਅੱਜ ਸਵਰਾਜਬੀਰ ਦਾ ਲਿਖਿਆ ਤੇ ਗੁਰਤੇਜ ਮਾਨ ਦੁਆਰਾ ਨਿਰਦੇਸ਼ਤ ਕੀਤਾ ਨਾਟਕ ...

ਪੂਰੀ ਖ਼ਬਰ »

ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਸੰਤੋਖ ਸਿੰਘ ਅੰਮੋਨੰਗਲ ਦੇ ਗ੍ਰਹਿ 'ਚ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ

ਅੱਚਲ ਸਾਹਿਬ, 17 ਅਕਤੂਬਰ (ਗੁਰਚਰਨ ਸਿੰਘ)-ਕੈਪਟਨ ਸਰਕਾਰ ਵਲੋਂ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਅੰਮਿ੍ਤਸਰ ਵਿਖੇ ਵੱਡੇ ਪ੍ਰਾਜੈਕਟਾਂ ਦਾ ਉਦਘਾਟਨ ਕਰਕੇ ਸ਼ੁਰੂਆਤ ਕੀਤੀ ਗਈ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਸ਼ਿਵਾਲਿਕ ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਮੁਕਾਬਲਿਆਂ 'ਚੋਂ ਜਿੱਤੇ ਤਗ਼ਮੇ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਸ਼ਿਵਾਲਿਕ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਓਪਨ ਇੰਟਰ ਸਕੂਲ ਕਰਾਟੇ ਮੁਕਾਬਲੇ ਵਿਚੋਂ ਤਗ਼ਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਚੇਅਰਮੈਨ ਗੁਰਪ੍ਰੀਤ ਸਿੰਘ ਸੰਧੂ, ਪਿ੍ੰਸੀਪਲ ਰਵਿੰਦਰ ...

ਪੂਰੀ ਖ਼ਬਰ »

22 ਨੰੂ ਖ਼ਾਲਸਾ ਸਕੂਲ ਵਿਖੇ ਹੋਣਗੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਜ਼ਿਲ੍ਹਾ ਬਾਲ ਭਲਾਈ ਕੌਾਸਲ ਵਲੋਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲੇ੍ਹ ਦੇ ਸਮੂਹ ਸਕੂਲਾਂ ਵਿਚ ਸਕੂਲ ਪੱਧਰ 'ਤੇ ਪੇਂਟਿੰਗ ਮੁਕਾਬਲੇ ਕਰਵਾਉਣ ਤੋਂ ਬਾਅਦ ਅੱਜ ਜ਼ਿਲੇ੍ਹ ਦੇ 16 ਬਲਾਕਾਂ ਦੇ 16 ਸਰਕਾਰੀ ਸਕੂਲਾਂ ਵਿਚ ...

ਪੂਰੀ ਖ਼ਬਰ »

ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਕੇ ਵਾਪਸ ਪਰਤੇ ਨੌਜਵਾਨ ਨੰੂ ਕੀਤਾ ਸਨਮਾਨਿਤ

ਗੁਰਦਾਸਪੁਰ, 17 ਅਕਤੂਬਰ (ਆਲਮਬੀਰ ਸਿੰਘ)-ਬੀਤੇ ਦਿਨੀਂ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਵਿਖੇ ਲਗਾਤਾਰ ਇਕ ਮਹੀਨੇ ਦਾ ਇਲਾਜ ਕਰਵਾਉਣ ਤੋਂ ਬਾਅਦ ਇਕ ਨੌਜਵਾਨ ਨਸ਼ਾ ਮੁਕਤ ਹੋ ਕੇ ਆਪਣੇ ਘਰ ਵਾਪਸ ਪਰਤਿਆ ਹੈ | ਜਿਸ ਨੰੂ ਰੈੱਡ ਕਰਾਸ ਵਲੋਂ ਸਨਮਾਨਿਤ ...

ਪੂਰੀ ਖ਼ਬਰ »

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹੈ ਬਹਿਰਾਮਪੁਰ ਅਤੇ ਆਸ-ਪਾਸ ਦਾ ਇਲਾਕਾ

ਬਹਿਰਾਮਪੁਰ, 17 ਅਕਤੂਬਰ (ਬਲਬੀਰ ਸਿੰਘ ਕੋਲਾ)-ਕਸਬਾ ਬਹਿਰਾਮਪੁਰ ਅਤੇ ਆਸ-ਪਾਸ ਵੱਸਦੇ ਕਰੀਬ 55 ਪਿੰਡਾਂ ਦੇ ਲੋਕ ਮੁੱਢਲੀਆਂ ਲੋੜਾਂ, ਕੰਮਕਾਰਾਂ, ਸਿਹਤ, ਸਿੱਖਿਆ, ਆਵਾਜਾਈ ਅਤੇ ਮੰਡੀਕਰਨ ਆਦਿ ਸਮੱਸਿਆਵਾਂ ਨਾਲ ਜੂਝ ਰਹੇ ਹਨ | ਪਟਵਾਰਖ਼ਾਨੇ ਦੀ ਘਾਟ ਮਾਲ ਵਿਭਾਗ ਦੇ ...

ਪੂਰੀ ਖ਼ਬਰ »

ਸ਼ਮਸ਼ਾਨਘਾਟ ਦੇ ਨੇੜੇ ਗੰਦਗੀ ਦੇ ਢੇਰਾਂ ਨੂੰ ਲੈ ਕੇ ਲੋਕਾਂ ਵਲੋਂ ਨਗਰ ਕੌਾਸਲ ਿਖ਼ਲਾਫ਼ ਨਾਅਰੇਬਾਜ਼ੀ

ਧਾਰੀਵਾਲ, 17 ਅਕਤੂਬਰ (ਸਵਰਨ ਸਿੰਘ)-ਸਥਾਨਕ ਸ਼ਹਿਰ ਧਾਰੀਵਾਲ ਦੇ ਰਣੀਆਂ ਵਾਲੇ ਪਾਸੇ ਸਥਿਤ ਸਮਸ਼ਾਨਘਾਟ ਦੇ ਨੇੜੇ ਸੜਕ ਕਿਨਾਰੇ ਲੱਗੇ ਵੱਡੇ ਗੰਦਗੀ ਦੇ ਢੇਰਾਂ ਦੀ ਬਦਬੂ ਤੋਂ ਪ੍ਰੇਸ਼ਾਨ ਲੋਕਾਂ ਨੇ ਨਗਰ ਕੌਾਸਲ ਧਾਰੀਵਾਲ ਦੇ ਿਖ਼ਲਾਫ਼ ਪ੍ਰਦਰਸ਼ਨ ਕਰਦਿਆਂ ...

ਪੂਰੀ ਖ਼ਬਰ »

ਐਸ.ਡੀ.ਐਮ. ਬਟਾਲਾ ਵਲੋਂ ਅਨਾਜ ਮੰਡੀ ਕਾਦੀਆਂ ਦਾ ਦੌਰਾ

ਕਾਦੀਆਂ, 17 ਅਕਤੂਬਰ (ਕਲਵਿੰਦਰ ਸਿੰਘ)-ਅੱਜ ਕਾਦੀਆਂ ਅਨਾਜ ਮੰਡੀ ਵਿਖੇ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ. ਬਟਾਲਾ ਸ੍ਰੀ ਰੋਹਿਤ ਗੁਪਤਾ ਵਿਸ਼ੇਸ਼ ਤੌਰ 'ਤੇ ਪੁੱਜੇ | ਝੋਨੇ ਦੀ ਖ਼ਰੀਦ ਪ੍ਰਬੰਧਾਂ 'ਤੇ ਤਸੱਲੀ ਪ੍ਰਗਟ ਕਰਦਿਆਂ ਐਸ.ਡੀ.ਐਮ. ...

ਪੂਰੀ ਖ਼ਬਰ »

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹੈ ਬਹਿਰਾਮਪੁਰ ਅਤੇ ਆਸ-ਪਾਸ ਦਾ ਇਲਾਕਾ

ਬਹਿਰਾਮਪੁਰ, 17 ਅਕਤੂਬਰ (ਬਲਬੀਰ ਸਿੰਘ ਕੋਲਾ)-ਕਸਬਾ ਬਹਿਰਾਮਪੁਰ ਅਤੇ ਆਸ-ਪਾਸ ਵੱਸਦੇ ਕਰੀਬ 55 ਪਿੰਡਾਂ ਦੇ ਲੋਕ ਮੁੱਢਲੀਆਂ ਲੋੜਾਂ, ਕੰਮਕਾਰਾਂ, ਸਿਹਤ, ਸਿੱਖਿਆ, ਆਵਾਜਾਈ ਅਤੇ ਮੰਡੀਕਰਨ ਆਦਿ ਸਮੱਸਿਆਵਾਂ ਨਾਲ ਜੂਝ ਰਹੇ ਹਨ | ਪਟਵਾਰਖ਼ਾਨੇ ਦੀ ਘਾਟ ਮਾਲ ਵਿਭਾਗ ਦੇ ...

ਪੂਰੀ ਖ਼ਬਰ »

ਨਗਰ ਕੌਾਸਲ ਕਰਮਚਾਰੀ ਯੂਨੀਅਨ ਅੰਮਿ੍ਤਸਰ ਵਿਖੇ 30 ਦੇ ਧਰਨੇ 'ਚ ਕਰੇਗੀ ਸ਼ਮੂਲੀਅਤ

ਫਤਹਿਗੜ੍ਹ ਚੂੜੀਆਂ, 17 ਅਕਤੂਬਰ (ਐਮ.ਐਸ. ਫੁੱਲ)-ਨਗਰ ਕੌਾਸਲ ਗੁਰਦਾਸਪੁਰ ਤੋਂ ਬਲਬੀਰ ਸਿੰਘ ਖੈਹਿਰਾ ਪ੍ਰਧਾਨ ਮੁਲਾਜ਼ਮ ਐਕਸ਼ਨ ਕਮੇਟੀ ਗੁਰਦਾਸਪੁਰ, ਪ੍ਰਦੀਪ ਖੁੱਲਰ ਯੂਨਿਟ ਪ੍ਰਧਾਨ ਗੁਰਦਾਸਪੁਰ, ਵਿਕਰਮ ਗਿੱਲ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਗੁਰਦਾਸਪੁਰ ਆਦਿ ...

ਪੂਰੀ ਖ਼ਬਰ »

ਬਟਾਲਾ ਬੱਸ ਅੱਡੇ ਦੀ ਤਬਦੀਲੀ ਸਬੰਧੀ ਸਿਆਸਤ ਗਰਮਾਈ-ਸੇਖੜੀ ਨੇ ਕਿਹਾ ਨਹੀਂ ਬਦਲਣ ਦੇਵਾਂਗਾ ਬੱਸ ਅੱਡਾ

ਬਟਾਲਾ, 17 ਅਕਤੂਬਰ (ਕਾਹਲੋਂ)-ਸਾਬਕਾ ਵਿਧਾਇਕ ਸ੍ਰੀ ਅਸ਼ਵਨੀ ਸੇਖੜੀ ਦੀ ਪ੍ਰਧਾਨਗੀ ਹੇਠ ਕਾਂਗਰਸੀ ਵਰਕਰਾਂ ਦੀ ਹੰਗਾਮੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਬੋਲਦਿਆਂ ਸ੍ਰੀ ਸੇਖੜੀ ਨੇ ਕਿਹਾ ਕਿ ਬੱਸ ਅੱਡਾ ਬਟਾਲਾ ਸ਼ਹਿਰ ਤੋਂ ਬਾਹਰ ਨਹੀਂ ਜਾਣ ਦੇਵਾਂਗਾ, ਕਿਉਂਕਿ ਇਸ ...

ਪੂਰੀ ਖ਼ਬਰ »

ਏ.ਡੀ.ਸੀ. ਜਨਰਲ ਵਲੋਂ ਕਲਾਨੌਰ ਦੀ ਦਾਣਾ ਮੰਡੀ 'ਚ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਕਲਾਨੌਰ, 17 ਅਕਤੂਬਰ (ਪੁਰੇਵਾਲ)-ਅੱਜ ਸਥਾਨਕ ਕਸਬੇ 'ਚ ਸਥਿਤ ਅਨਾਜ ਮੰਡੀ 'ਚ ਏ.ਡੀ.ਸੀ. ਜਨਰਲ ਸ੍ਰੀ ਸੁਭਾਸ਼ ਚੰਦਰ ਵਲੋਂ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਤੋਲ ਚੈੱਕ ਕੀਤੇ ਗਏ | ਇਸ ਮੌਕੇ 'ਤੇ ਸ੍ਰੀ ਸੁਭਾਸ਼ ਚੰਦਰ ਵਲੋਂ ਕਿਸਾਨਾਂ ਨਾਲ ਵੀ ...

ਪੂਰੀ ਖ਼ਬਰ »

ਸਾਬਕਾ ਸੈਨਿਕ ਸੰਘਰਸ਼ ਕਮੇਟੀ ਤੇ ਪੰਜਾਬ ਸਕਿਉਰਿਟੀ ਗਾਰਡ ਯੂਨੀਅਨ ਦੀ ਸਾਾਝੀ ਮੀਟਿੰਗ

ਗੁਰਦਾਸਪੁਰ, 17 ਅਕਤੂਬਰ (ਗੁਰਪ੍ਰਤਾਪ ਸਿੰਘ)-ਸਾਬਕਾ ਸੈਨਿਕ ਸੰਘਰਸ਼ ਕਮੇਟੀ ਅਤੇ ਸਕਿਉਰਿਟੀ ਗਾਰਡ ਯੂਨੀਅਨ ਦੀ ਸਾਾਝੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਦੀ ਰਹਿਨੁਮਾਈ ਹੇਠ ਹੋਈ | ਜਿਸ ਵਿਚ ਪੰਜਾਬ ਪ੍ਰਧਾਨ ਅਮਰੀਕ ਸਿੰਘ ਅਤੇ ਪ੍ਰਧਾਨ ਐਸ.ਪੀ ਸਿੰਘ ਗੋਸਲ ...

ਪੂਰੀ ਖ਼ਬਰ »

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਕੀਤਾ ਜਾਗਰੂਕ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਤਹਿਤ ਮਾਣਯੋਗ ਨੈਸ਼ਨਲ ਗਰੀਨ ਟ੍ਰੀਬਿਊਨਲ, ਨਵੀਂ ਦਿੱਲੀ ਦੇ ਨਿਰਦੇਸ਼ਾਂ ਤਹਿਤ ਪੰਜਾਬ ਪ੍ਰਦੂਸ਼ਣ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਲੋਕਾਂ ਨੰੂ ਜਾਗਰੂਕ ਕੀਤਾ ਜਾਵੇ-ਸਲਾਰੀਆ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਲੋਕਾਂ ਨੰੂ ਘਰ ਘਰ ਜਾ ਕੇ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ

ਧਿਆਨਪੁਰ, 17 ਅਕਤੂਬਰ (ਸਰਬਜੀਤ ਸਿੰਘ ਰਿਆੜ)-ਇਤਿਹਾਸਕ ਸਥਾਨਕ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸ਼ਾਹਪੁਰ ਜਾਜਨ 'ਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ 512 ਸਾਲਾ ਜਨਮ ਦਿਹਾੜਾ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਅਤੇ ਸ਼ਾਹਪੁਰ ਜਾਜਨ ਦੀ ਸਮੂਹ ਸਾਧ ਸੰਗਤ ...

ਪੂਰੀ ਖ਼ਬਰ »

ਫ਼ਤਹਿਗੜ੍ਹ ਚੂੜੀਆਂ ਵਿਖੇ ਨਿਰੰਕਾਰੀ ਸਤਿਸੰਗ ਭਵਨ ਦਾ ਉਦਘਾਟਨ

ਫਤਹਿਗੜ੍ਹ ਚੂੜੀਆਂ, 17 ਅਕਤੂਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 11 ਵਿਖੇ ਨਿਰੰਕਾਰੀ ਸਤਸੰਗ ਭਵਨ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਸ਼ੇਸ ਤੌਰ 'ਤੇ ਮੁੱਖ ਮਹਿਮਾਨ ਵਜੋਂ ਪਹੰੁਚੇ ਜ਼ੋਨਲ ਇੰਚਾਰਜ ਸੁਖਦੇਵ ਸਿੰਘ ਨੇ ਸਤਿਸੰਗ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਲੋਕਾਂ ਨੰੂ ਜਾਗਰੂਕ ਕੀਤਾ ਜਾਵੇ-ਸਲਾਰੀਆ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਲੋਕਾਂ ਨੰੂ ਘਰ ਘਰ ਜਾ ਕੇ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ-ਪੱਪੂ

ਗੁਰਦਾਸਪੁਰ, 17 ਅਕਤੂਬਰ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਪੰਜਾਬ ਦੇ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੇਅਰਮੈਨ ਪਾਵਰ ਕਾਰਪੋਰੇਸ਼ਨ ਪਟਿਆਲਾ ਨਾਲ 25 ਸਤੰਬਰ ਤੇ ਬਿਜਲੀ ਮੰਤਰੀ ਪੰਜਾਬ ਨੇ 20 ਸਤੰਬਰ ਨੰੂ ...

ਪੂਰੀ ਖ਼ਬਰ »

ਫ਼ਤਹਿਗੜ੍ਹ ਚੂੜੀਆਂ ਵਿਖੇ ਸਿਹਤ ਟੀਮਾਂ ਨੇ ਕਈ ਥਾਵਾਂ 'ਤੇ ਡੇਂਗੂ ਦੇ ਲਾਰਵੇ ਕੀਤੇ ਨਸ਼ਟ

ਫਤਹਿਗੜ੍ਹ ਚੂੜੀਆਂ, 17 ਅਕਤੂਬਰ (ਐਮ.ਐਸ.ਫੁੱਲ)-ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐੱਸ.ਐੱਮ.ਓ. ਡਾ. ਅਰੁਨ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਸਥਾਨਕ ਕਸਬੇ ਵਿਚ ਬਣਾਈਆਂ ਗਈਆਂ ਵੱਖ-ਵੱਖ ਸਿਹਤ ਟੀਮਾਂ ਵਲੋਂ ਮਿਸ਼ਨ ਤੰਦਰੁਸਤ ਪੰਜਾਬ ...

ਪੂਰੀ ਖ਼ਬਰ »

ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਨੂੰ ਪੂਰਾ ਕਰੇ ਸਰਕਾਰ-ਬਲਵਿੰਦਰ ਸਿੰਘ ਮਕੌੜਾ/ਰਸ਼ਪਾਲ ਸਿੰਘ ਤਲਵੰਡੀ

ਦੀਨਾਨਗਰ, 17 ਅਕਤੂਬਰ (ਸੰਧੂ/ਸੋਢੀ/ਸ਼ਰਮਾ)-ਪੰਜਾਬ ਸਰਕਾਰ ਨੇ ਵਿਧਾਨ ਚੋਣਾਂ ਦੌਰਾਨ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ | ਪਰ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਵਿਚ ਨਾਕਾਮ ਰਹੀ ਹੈ ਤੇ ਕਾਂਗਰਸ ਪਾਰਟੀ ਨੇ ਕਿਸਾਨਾਂ ਨਾਲ ...

ਪੂਰੀ ਖ਼ਬਰ »

ਭਗਵਾਨ ਸ੍ਰੀ ਰਾਮ ਚੰਦਰ ਨੇ ਬਦੀ 'ਤੇ ਜਿੱਤ ਪ੍ਰਾਪਤ ਕਰਕੇ ਨੇਕੀ ਨੂੰ ਕਾਇਮ ਕੀਤਾ-ਹਰਮਨ ਗੁਰਾਇਆ

ਬਟਾਲਾ, 17 ਅਕਤੂਬਰ (ਕਾਹਲੋਂ)-ਭਗਵਾਨ ਸ੍ਰੀ ਰਾਮ ਚੰਦਰ ਨੇ ਨੇਕੀ ਤੇ ਬਦੀ ਦੀ ਲੜਾਈ ਲੜਦਿਆਂ ਜਿੱਤ ਹਾਸਲ ਕਰਕੇ ਨੇਕੀ ਨੂੰ ਕਾਇਮ ਕੀਤਾ ਅਤੇ ਸਮਾਜ ਨੂੰ ਇਕ ਵੱਡੀ ਸੇਧ ਦਿੱਤੀ ਕਿ ਬੁਰੇ ਕੰਮ ਦਾ ਹਮੇਸ਼ਾ ਬੁਰਾ ਹੀ ਨਤੀਜਾ ਨਿਕਲਦਾ ਹੈ | ਇਸ ਲਈ ਚੰਗੇ ਕਰਮ ਕਰਨੇ ਚਾਹੀਦੇ ...

ਪੂਰੀ ਖ਼ਬਰ »

ਕਾਰ-ਮੋਟਰਸਾਈਕਲ ਦੀ ਟੱਕਰ 'ਚ ਤਿੰਨ ਜ਼ਖ਼ਮੀ

ਪਠਾਨਕੋਟ, 17 ਅਕਤੂਬਰ (ਸੰਧੂ)-ਪਠਾਨਕੋਟ ਨੇ ਨੇੜੇ ਪੈਂਦੇ ਪਿੰਡ ਰਾਣੀਪੁਰ ਵਿਖੇ ਕਾਰ-ਮੋਟਰਸਾਈਕਲ ਦੀ ਟੱਕਰ ਵਿਚ ਪਾਵਰਕਾਮ ਦੇ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਜਿੱਥੇ ਜ਼ਖ਼ਮੀਆਂ ਦੀ ਪਹਿਚਾਣ ...

ਪੂਰੀ ਖ਼ਬਰ »

ਸਿੰਚਾਈ ਵਿਭਾਗ ਦੀ ਜ਼ਮੀਨ 'ਤੇ ਦੁਬਾਰਾ ਨਾਜਾਇਜ਼ ਕਬਜ਼ਾ ਕਰ ਕੇ ਲਗਾਏ ਖੋਖੇ

ਮਾਧੋਪੁਰ, 17 ਅਕਤੂਬਰ (ਨਰੇਸ਼ ਮਹਿਰਾ)-ਮਾਧੋਪੁਰ ਮਾਮੂੁਨ ਡਿਫੈਂਸ ਰੋਡ ਪੁਲ ਨੰਬਰ-1 ਦੇ ਕੋਲ ਭੂ-ਮਾਫੀਆ ਵਲੋਂ ਸਿੰਚਾਈ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ | ਉੱਥੇ ਹੀ ਸੁਜਾਨਪੁਰ ਨਗਰ ਕੌਾਸਲ ਕਮੇਟੀ ਵਲੋਂ ਰੱਖੇ ਖੋਖੇ 'ਤੇ ਵੀ ਨਾਜਾਇਜ਼ ਕਬਜ਼ਾ ...

ਪੂਰੀ ਖ਼ਬਰ »

ਚੋਰੀ ਦੇ ਸਾਮਾਨ ਸਮੇਤ ਇਕ ਗਿ੍ਫ਼ਤਾਰ

ਸ਼ਾਹਪੁਰ ਕੰਢੀ, 17 ਅਕਤੂਬਰ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਦੋ ਚੋਰੀਆਂ ਕਰਨ ਵਾਲੇ ਦੋਸ਼ੀ ਨੰੂ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਡੀ.ਐਸ.ਪੀ. ਧਾਰਕਲਾਂ ਸ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਐਸ.ਆਈ. ਦਿਲਬਾਗ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸਰਕਾਰੀ ਸਕੂਲ ਲਮੀਨੀ ਪਠਾਨਕੋਟ ਵਿਖੇ ਸ਼ਹੀਦ ਨਾਇਕ ਮਹਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਪਠਾਨਕੋਟ, 17 ਅਕਤੂਬਰ (ਆਰ. ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਪਠਾਨਕੋਟ ਵਿਖੇ ਪਿ੍ੰਸੀ: ਕਪੂਰ ਸਿੰਘ ਦੀ ਦੇਖਰੇਖ ਹੇਠ ਸ਼ਹੀਦ ਨਾਇਕ ਮਹਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੀ.ਐਸ.ਐਫ. 132 ਬਟਾਲੀਅਨ ਦੇ ਅਧਿਕਾਰੀ ਪਵਨ ਕੁਮਾਰ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ 'ਤੇ ਪੁਲਿਸ ਮੁਲਾਜ਼ਮ ਿਖ਼ਲਾਫ਼ ਮਾਮਲਾ ਦਰਜ

ਸੁਜਾਨਪੁਰ, 17 ਅਕਤੂਬਰ (ਜਗਦੀਪ ਸਿੰਘ)-ਅੱਜ ਪੁਲਿਸ ਵਲੋਂ ਇਕ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ਾਂ ਤਹਿਤ ਇਕ ਪੰਜਾਬ ਪੁਲਿਸ ਮੁਲਾਜ਼ਮ 'ਤੇ ਮਾਮਲਾ ਦਰਜ ਕੀਤਾ ਹੈ | ਜਿਸ ਦੀ ਪਹਿਚਾਣ ਰਿਕੀ ਪੁੱਤਰ ਰਵਿੰਦਰ ਕੁਮਾਰ ਵਾਸੀ ਗੁਰਦਾਸਪੁਰ ਦੇ ਰੂਪ ...

ਪੂਰੀ ਖ਼ਬਰ »

ਏ.ਐਾਡ.ਐਮ ਇੰਸਟੀਚਿਊਟ ਪਠਾਨਕੋਟ ਵਿਖੇ ਟਰੈਫ਼ਿਕ ਜਾਗਰੂਕਤਾ ਸੈਮੀਨਾਰ

ਪਠਾਨਕੋਟ, 17 ਅਕਤੂਬਰ (ਆਰ. ਸਿੰਘ/ਸੰਧੂ)-ਏ.ਐਾਡ.ਐਮ ਇੰਸਟੀਚਿਊਟ ਆਫ਼ ਕੰਪਿਊਟਰ ਐਾਡ ਟੈਕਨਾਲੋਜੀ ਪਠਾਨਕੋਟ ਵਿਖੇ ਡਾਇਰੈਕਟਰ ਡਾ: ਰੇਣੂਕਾ ਮਹਾਜਨ ਦੀ ਦੇਖ-ਰੇਖ ਹੇਠ ਟਰੈਫ਼ਿਕ ਐਜੂਕੇਸ਼ਨ ਸੈੱਲ ਵਲੋਂ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ¢ ਸੈਮੀਨਾਰ ਵਿਚ ...

ਪੂਰੀ ਖ਼ਬਰ »

ਓਵਰਲੋਡ ਵਾਹਨ ਬਣੇ ਆਮ ਲੋਕਾਂ ਅਤੇ ਸੜਕਾਂ ਲਈ ਜਾਨ ਦਾ ਖੌਅ

ਪਠਾਨਕੋਟ, 17 ਅਕਤੂਬਰ (ਚੌਹਾਨ)-ਸਮੇਂ ਦੀਆਂ ਸਰਕਾਰਾਂ ਕਈ ਕਾਨੰੂਨ ਬਣਾਉਂਦੀਆਂ ਹਨ ਤੇ ਉਸ 'ਤੇ ਅਮਲ ਕਰਨ ਲਈ ਕਹਿੰਦੀਆਂ ਵੀ ਹਨ | ਪਰ ਫਿਰ ਇਨ੍ਹਾਂ ਕਾਨੰੂਨਾਂ ਦੀਆਂ ਧੱਜੀਆਂ ਉੱਡਦੀਆਂ ਦੇਖਦੀਆਂ ਰਹਿੰਦੀਆਂ ਹੈ, ਜਿਸ ਨਾਲ ਬਣਾਇਆ ਕਾਨੰੂਨ ਤਮਾਸ਼ਾ ਬਣ ਕੇ ਰਹਿ ਜਾਂਦਾ ...

ਪੂਰੀ ਖ਼ਬਰ »

ਡੈਮ ਔਸਤੀਆਂ ਨੇ ਮੁੱਖ ਇੰਜੀਨੀਅਰ ਨੰੂ ਦਫ਼ਤਰ ਅੰਦਰ ਡੱਕਿਆ

ਸ਼ਾਹਪੁਰ ਕੰਢੀ, 17 ਅਕਤੂਬਰ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੇ ਔਸਤੀ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਪ੍ਰਧਾਨ ਰਮੇਸ਼ ਸਿੰਘ, ਚੇਅਰਮੈਨ ਪ੍ਰੇਮ ਸਾਗਰ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ ਦੇ ਦਫ਼ਤਰਾਂ ਦੇ ਬੂਹੇ ਸਾਹਮਣੇ ਲੰਮੇ ਪੈ ਕੇ ਰਸਤਾ ਰੋਕ ਲਿਆ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਤੇ ਕਤਲ ਕੇਸ 'ਚ ਅੱਜ 92ਵੇਂ ਗਵਾਹ ਦੀ ਗਵਾਹੀ ਪੂਰੀ

ਪਠਾਨਕੋਟ , 17 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਅੱਜ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ ਵਿਚ ਬੰਦ ਕਮਰੇ ਵਿਚ ਬਹੁਚਰਚਿਤ ਕਠੂਆ ਜਬਰ ਜ਼ਨਾਹ ਅਤੇ ਕਤਲ ਕੇਸ ਦੇ ਮਾਮਲੇ ਸੁਣਵਾਈ ਹੋਈ | ਇਸ ਦੌਰਾਨ ਇਸ ਮਾਮਲੇ ਦੇ ਸੱਤ ਦੋਸ਼ੀ ਭਾਰੀ ਸੁਰੱਖਿਆ ਹੇਠ ...

ਪੂਰੀ ਖ਼ਬਰ »

31 ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ-ਰਜਿੰਦਰ ਸਿੰਘ

ਪਠਾਨਕੋਟ, 17 ਅਕਤੂਬਰ (ਰਜਿੰਦਰ ਸਿੰਘ/ਸੰਧੂ)-ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਵਲੋਂ ਹਰ ਮਹੀਨੇ ਦੀ ਅੰਤਿਮ ਤਾਰੀਖ਼ ਨੂੰ ਪੈਨਸ਼ਨ ਅਦਾਲਤ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਰੇਲਵੇ ਸਟੇਸ਼ਨ ਦੇ ਸਾਹਮਣੇ ਪਠਾਨਕੋਟ ਵਿਖੇ ਲਗਾਈ ਜਾਂਦੀ ਹੈ | ਇਸ ਮਹੀਨੇ ਵੀ ਇਹ ...

ਪੂਰੀ ਖ਼ਬਰ »

ਪੱਤਰਕਾਰ ਕਲੱਬ ਵਲੋਂ ਪੱਤਰਕਾਰ ਦੇ ਮਾਤਾ-ਪਿਤਾ ਨੂੰ ਲੁੱਟਣ ਦੀ ਘਟਨਾ ਦੀ ਨਿਖੇਧੀ

ਪਠਾਨਕੋਟ, 17 ਅਕਤੂਬਰ (ਚੌਹਾਨ)-ਪਿਛਲੇ ਦਿਨੀਂ ਪੱਤਰਕਾਰ ਜਗਦੀਪ ਸਿੰਘ ਦੇ ਘਰ ਪਿੰਡ ਦੌਲਤਪੁਰ ਜੱਟਾਂ ਵਿਖੇ ਲੁਟੇਰਿਆਂ ਨੇ ਅੱਧੀ ਰਾਤ ਨੰੂ ਹਮਲਾ ਕਰਕੇ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕੀਤਾ ਤੇ ਘਰ 'ਚੋਂ ਕਰੀਬ 10 ਲੱਖ ਦਾ ਸਾਮਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX