ਤਾਜਾ ਖ਼ਬਰਾਂ


ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  1 day ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹਾਕੀ ਵਿਸ਼ਵ ਕੱਪ ਦੇ ਕੁਆਰਟ ਫਾਈਨਲ 'ਚ ਇੰਗਲੈਂਡ ਨੇ ਅਰਜਨਟੀਨਾ ਅਤੇ ਆਸਟ੍ਰੇਲੀਆ ਨੇ ਫਰਾਂਸ ਨੂੰ ਹਰਾਇਆ
. . .  1 day ago
ਗੰਨੇ ਦੇ ਖੇਤ 'ਚੋਂ ਮਿਲੀ ਮਾਂ ਅਤੇ ਬੱਚੀ ਦੀ ਲਾਸ਼
. . .  1 day ago
ਆਦਮਪੁਰ, 12 ਦਸੰਬਰ - ਨਾਲ ਲੱਗਦੇ ਪਿੰਡ ਸ਼ਾਹਪੁਰ ਨੇੜੇ ਗੰਨੇ ਦੇ ਖੇਤ 'ਚੋਂ ਮਾਂ ਅਤੇ ਉਸ ਦੀ 2 ਕੁ ਸਾਲਾਂ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਇਸ ਦਾ ਪਤਾ ਚੱਲਦਿਆ...
ਕਪਿਲ ਸ਼ਰਮਾ ਬਰਾਤ ਲੈ ਕੇ ਪਹੁੰਚੇ ਕਲੱਬ ਕਬਾਨਾ
. . .  1 day ago
ਜਲੰਧਰ, 12 ਦਸੰਬਰ (ਜਸਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਕਰਵਾਉਣ ਲਈ ਬੈਂਡ ਬਾਜਿਆ ਨਾਲ ਬਰਾਤ ਲੈ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੀਆਂ ਕਈ ਪ੍ਰਮੁੱਖ ਹਸਤੀਆਂ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ ਬਚਨ ਆਪਣੀ ਬੇਟੀ ਅਰਾਧਿਆ ਨਾਲ, ਪ੍ਰਿਅੰਕਾ ਚੋਪੜਾ...
ਦਿੱਲੀ : ਫ਼ਰਨੀਚਰ ਬਾਜ਼ਾਰ ਨੂੰ ਲੱਗੀ ਅੱਗ ਉੱਪਰ ਪਾਇਆ ਗਿਆ ਕਾਬੂ
. . .  1 day ago
ਨਵੀਂ ਦਿੱਲੀ, 12 ਦਸੰਬਰ - ਦਿੱਲੀ ਦੇ ਕੀਰਤੀ ਨਗਰ ਵਿਖੇ ਫ਼ਰਨੀਚਰ ਬਾਜਾਰ ਨੂੰ ਲੱਗੀ ਉੱਪਰ ਉੱਪਰ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਦੀ ਮਦਦ ਨਾਲ ਕਾਬੂ ਪਾ ਲਿਆ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੇ ਪ੍ਰਣਬ ਮੁਖਰਜੀ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀ ਪ੍ਰਣਬ ਮੁਖਰਜੀ ਐਂਟੀਲੀਆ ਪਹੁੰਚ ਗਏ...
ਭੋਪਾਲ : ਵਿਧਾਇਕਾਂ ਦੀ ਮੀਟਿੰਗ 'ਚ ਇੱਕ ਲਾਈਨ ਦਾ ਪ੍ਰਸਤਾਵ ਪਾਸ
. . .  1 day ago
ਭੋਪਾਲ, 12 ਦਸੰਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਾਰਟੀ ਦੀ ਮੀਟਿੰਗ ਦੌਰਾਨ ਇੱਕ ਲਾਈਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਮੁੱਖ ਮੰਤਰੀ...
ਪੰਥਕ ਆਗੂਆਂ 'ਚ ਕੋਈ ਦਰਾੜ ਨਹੀਂ, 20 ਦਸੰਬਰ ਨੂੰ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ - ਭਾਈ ਮੰਡ
. . .  1 day ago
ਫ਼ਿਰੋਜ਼ਪੁਰ 12 ਦਸੰਬਰ (ਜਸਵਿੰਦਰ ਸਿੰਘ ਸੰਧੂ) - ਬਰਗਾੜੀ ਮੋਰਚੇ ਨੂੰ ਸਫਲ ਦੱਸਦਿਆਂ ਸਰਬੱਤ ਖ਼ਾਲਸਾ ਵੱਲੋਂ ਐਲਾਨੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਮੋਰਚੇ ਦੀ ਸਮਾਪਤੀ ਸਮੇਂ ਕੁੱਝ ਵੀ ਗਲਤ ਨਹੀਂ ....
ਸਿਮੋਨਾ ਚੱਕਰਵਰਤੀ ਅਤੇ ਕ੍ਰਿਸ਼ਨਾ ਅਭਿਸ਼ੇਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 12 ਦਸੰਬਰ (ਸੁਰਿੰਦਰ ਪਾਲ ਸਿੰਘ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣ ਆਏ ਸਿਮੋਨਾ ਚੱਕਰਵਰਤੀ, ਕ੍ਰਿਸ਼ਨਾ ਅਭਿਸ਼ੇਕ ਅਤੇ ਰਾਜੀਵ ਠਾਕੁਰ ਸ੍ਰੀ ਹਰਿਮੰਦਰ ਸਾਹਿਬ.....
ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੇ ਤਿੱਤਰ ਦਾ ਦਿੱਤਾ ਤੋਹਫ਼ਾ
. . .  1 day ago
ਚੰਡੀਗੜ੍ਹ, 12 ਦਸੰਬਰ- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਾਲੇ ਤਿੱਤਰ ਦੀ ਮੂਰਤ ਦਾ ਤੋਹਫ਼ਾ ਭੇਟ ਕੀਤਾ। ਜਾਣਕਾਰੀ ਲਈ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਇਸ ....
ਦਿੱਲੀ ਦੇ ਫ਼ਰਨੀਚਰ ਬਾਜ਼ਾਰ 'ਚ ਲੱਗੀ ਅੱਗ
. . .  1 day ago
ਨਵੀਂ ਦਿੱਲੀ, 12 ਦਸੰਬਰ- ਰਾਜਧਾਨੀ ਦਿੱਲੀ 'ਚ ਕੀਰਤੀ ਨਗਰ ਇਲਾਕੇ 'ਚ ਲਕੜੀ ਦਾ ਫ਼ਰਨੀਚਰ ਬਣਾਉਣ ਵਾਲੇ ਬਾਜ਼ਾਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 20 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ.....
ਸ਼ਕਤੀਕਾਂਤਾ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੰਭਾਲਿਆ ਕਾਰਜਭਾਰ
. . .  1 day ago
ਮੱਧ ਪ੍ਰੇਦਸ਼ 'ਚ ਮੁੱਖ ਮੰਤਰੀ ਬਣ ਕੇ ਨਹੀਂ ਸਗੋਂ ਪਰਿਵਾਰ ਦਾ ਮੈਂਬਰ ਬਣ ਕੇ ਚਲਾਈ ਸਰਕਾਰ - ਸ਼ਿਵਰਾਜ
. . .  1 day ago
ਭਾਰਤ ਨੇ ਪਾਕਿਸਤਾਨ ਨੂੰ ਮਕਬੂਜ਼ਾ ਕਸ਼ਮੀਰ ਵਾਪਸ ਕਰਨ ਲਈ ਕਿਹਾ
. . .  1 day ago
ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  1 day ago
ਮੁੰਬਈ 'ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਕਪਿਲ, ਅੰਮ੍ਰਿਤਸਰ ਤੋਂ ਜਲੰਧਰ ਗਿੰਨੀ ਨੂੰ ਆਉਣਗੇ ਵਿਆਹੁਣ
. . .  1 day ago
ਸੁਪਰੀਮ ਕੋਰਟ ਨੇ ਵਧਾਇਆ ਪੰਜਾਬ ਦੇ ਡੀ. ਜੀ. ਪੀ. ਦਾ ਕਾਰਜਕਾਲ
. . .  1 day ago
ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚਾਲੇ ਹੈ ਗਠਜੋੜ- ਪ੍ਰਕਾਸ਼ ਸਿੰਘ ਬਾਦਲ
. . .  1 day ago
ਅੰਮ੍ਰਿਤਸਰ ਦੇ ਇੱਕ ਹੋਰ ਪਿੰਡ 'ਚ ਸਰਬ ਸੰਮਤੀ ਨਾਲ ਹੋਈ ਸਰਪੰਚ ਦੀ ਚੋਣ
. . .  1 day ago
ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ 'ਤੇ ਸਵਾਮੀ ਨੇ ਚੁੱਕੇ ਸਵਾਲ, ਮੋਦੀ ਨੂੰ ਲਿਖੀ ਚਿੱਠੀ
. . .  1 day ago
ਐਕਸਾਈਜ਼ ਵਿਭਾਗ ਵਲੋਂ ਗੁਰਦਾਸਪੁਰ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
. . .  1 day ago
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ
. . .  1 day ago
ਸ਼ਿਵਰਾਜ ਚੌਹਾਨ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਲਈ ਸਮਾਜਵਾਦੀ ਪਾਰਟੀ ਨੇ ਵੀ ਕੀਤਾ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ
. . .  1 day ago
ਰਾਜਸਥਾਨ : ਵਿਧਾਇਕਾਂ ਅਤੇ ਰਾਹੁਲ ਵਲੋਂ ਲਿਆ ਜਾਵੇਗਾ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ- ਪਾਇਲਟ
. . .  1 day ago
ਮੱਧ ਪ੍ਰਦੇਸ਼ : ਅੱਜ ਰਾਜਪਾਲ ਨਾਲ ਮੁਲਾਕਾਤ ਕਰੇਗਾ ਕਾਂਗਰਸ ਦਾ ਵਫ਼ਦ
. . .  1 day ago
ਈ. ਡੀ. ਦੀ ਛਾਪੇਮਾਰੀ 'ਤੇ ਬੋਲੇ ਵਾਡਰਾ- ਮੈਂ ਕੋਈ ਦੇਸ਼ ਛੱਡ ਕੇ ਨਹੀਂ ਭੱਜ ਰਿਹਾ ਹਾਂ
. . .  1 day ago
ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ
. . .  1 day ago
ਅੱਜ ਸੰਗਰੂਰ ਜ਼ਿਲ੍ਹੇ 'ਚ ਦਾਖ਼ਲ ਹੋਵੇਗਾ ਇਨਸਾਫ਼ ਮਾਰਚ
. . .  1 day ago
ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ
. . .  1 day ago
'ਆਪ' ਯੂਥ ਵਰਕਰ ਅੱਜ ਕਰਨਗੇ ਕੈਪਟਨ ਦੇ ਮਹਿਲ ਦਾ ਘਿਰਾਓ
. . .  1 day ago
ਫਰਾਂਸ 'ਚ ਗੋਲੀਬਾਰੀ ਦੌਰਾਨ ਦੋ ਦੀ ਮੌਤ, 11 ਹੋਰ ਜ਼ਖ਼ਮੀ
. . .  1 day ago
ਤੇਲੰਗਾਨਾ : ਵੀਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਕੇ. ਸੀ. ਰਾਓ.
. . .  1 day ago
ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਹੋਇਆ ਐਲਾਨ
. . .  1 day ago
ਅੱਜ ਦਾ ਵਿਚਾਰ
. . .  1 day ago
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਸਰਕਾਰ ਬਣਾਉਣ ਦਾ ਦਾਵਾ ਕੀਤਾ ਪੇਸ਼ ,ਅਜ ਰਾਤ ਮਿਲਣ ਦਾ ਮੰਗਿਆ ਸਮਾਂ
. . .  2 days ago
ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ
. . .  2 days ago
ਪੂਰਬ-ਉਤਰ 'ਚ ਕਾਂਗਰਸ ਦੇ ਅੰਤਿਮ ਰਾਜ ਮਿਜ਼ੋਰਮ 'ਚ ਐਮ ਐਨ ਐਫ ਦੀ ਜਿੱਤ
. . .  2 days ago
ਛੱਤੀਸਗੜ੍ਹ ਅਤੇ ਰਾਜਸਥਾਨ 'ਚ 13 ਦਸੰਬਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਚੁੱਕ ਸਕਦੇ ਨੇ ਸਹੁੰ
. . .  2 days ago
ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ
. . .  2 days ago
ਵਸੁੰਧਰਾ ਰਾਜੇ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  2 days ago
ਦੇਸ਼ ਭਾਜਪਾ ਦੇ ਕੰਮ ਤੋਂ ਖ਼ੁਸ਼ ਨਹੀ - ਰਾਹੁਲ
. . .  2 days ago
ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  2 days ago
ਰਾਹੁਲ ਗਾਂਧੀ ਨੇ ਜਨਤਾ ਤੇ ਪਾਰਟੀ ਵਰਕਰਾਂ ਨੂੰ ਦਿੱਤੀ ਮੁਬਾਰਕਬਾਦ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ, ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ ਮਹਾਪ੍ਰਯਗਿਆ

ਕਪੂਰਥਲਾ / ਫਗਵਾੜਾ

ਭਾਰਤੀ ਰੇਲਵੇ ਦੀ ਕਾਇਆ ਕਲਪ 'ਚ ਆਰ. ਸੀ. ਐੱਫ. ਦਾ ਵਿਸ਼ੇਸ਼ ਯੋਗਦਾਨ-ਰਜੇਸ਼ ਅਗਰਵਾਲ

ਕਪੂਰਥਲਾ, 17 ਅਕਤੂਬਰ (ਅਮਰਜੀਤ ਕੋਮਲ)- ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਨਵੀਂ ਤਕਨੀਕ ਨਾਲ ਵੱਖ-ਵੱਖ ਡਿਜ਼ਾਈਨਾਂ ਦੇ ਰੇਲ ਡੱਬਿਆਂ ਦਾ ਨਿਰਮਾਣ ਕਰਕੇ ਭਾਰਤੀ ਰੇਲਵੇ ਦੀ ਕਾਇਆ ਕਲਪ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ | ਇਹ ਗੱਲ ਰਜੇਸ਼ ਅਗਰਵਾਲ ਮੈਂਬਰ ਰੋਿਲੰਗ ਸਟਾਕ ਰੇਲਵੇ ਬੋਰਡ ਨਵੀਂ ਦਿੱਲੀ ਨੇ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਆਪਣੇ ਪਲੇਠੇ ਦੌਰੇ ਦੌਰਾਨ ਕਹੀ | ਰਜੇਸ਼ ਅਗਰਵਾਲ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਬੁੱਧਿਸ਼ਟ ਰੇਲ ਗੱਡੀ ਲਈ ਤਿਆਰ ਕੀਤੇ ਇਕ ਡੱਬੇ ਦਾ ਨਿਰੀਖਣ ਕਰਨ ਆਏ ਸਨ, ਨੇ ਕਿਹਾ ਕਿ ਭਾਰਤੀ ਰੇਲਵੇ ਹੁਣ ਯਾਤਰੀਆਂ ਨੂੰ ਤੇਜ਼ ਰਫ਼ਤਾਰ ਤੇ ਸੁਰੱਖਿਅਤ ਯਾਤਰਾ ਦੇ ਨਾਲ-ਨਾਲ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੇ ਸਮਰਥ ਹੈ | ਰੇਲਵੇ ਬੋਰਡ ਦੇ ਰੋਿਲੰਗ ਸਟਾਕ ਮੈਂਬਰ ਨੇ ਕਿਹਾ ਕਿ ਜਿਉਂ-ਜਿਉਂ ਰੇਲ ਡੱਬਿਆਂ ਦੀ ਮੰਗ ਵੱਧ ਰਹੀ ਹੈ, ਇਸ ਲਈ ਜ਼ਰੂਰੀ ਹੈ ਕਿ ਆਰ.ਸੀ.ਐੱਫ. ਕਪੂਰਥਲਾ ਆਪਣੇ ਉਤਪਾਦਨ ਵਿਚ ਹੋਰ ਇਜ਼ਾਫਾ ਕਰੇ | ਇਸ ਲਈ ਰੇਲਵੇ ਬੋਰਡ ਆਰ.ਸੀ.ਐਫ. ਨੂੰ ਹਰ ਸਹਾਇਤਾ ਪ੍ਰਦਾਨ ਕਰੇਗਾ | ਇਸ ਤੋਂ ਪਹਿਲਾਂ ਰਜੇਸ਼ ਅਗਰਵਾਲ ਨੇ ਆਰ.ਸੀ.ਐੱਫ. ਦੀ ਵਰਕਸ਼ਾਪ ਵਿਚ ਰੇਲ ਡੱਬਿਆਂ ਦੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ ਤੇ ਬਾਅਦ ਵਿਚ ਉਨ੍ਹਾਂ ਆਰ.ਸੀ.ਅੱੈਫ. ਦੇ ਜਨਰਲ ਮੈਨੇਜਰ ਐਸ.ਪੀ. ਤਿ੍ਵੇਦੀ ਨਾਲ ਆਰ.ਸੀ.ਅੱੈਫ. ਵਿਚ ਰੇਲ ਡੱਬਿਆਂ ਦੇ ਨਿਰਮਾਣ ਵਿਚ ਤੇਜ਼ੀ ਲਿਆਉਣ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੀਟਿੰਗ ਉਪਰੰਤ ਰੇਲਵੇ ਬੋਰਡ ਦੇ ਰੋਿਲੰਗ ਸਟਾਕ ਮੈਂਬਰ ਨੇ ਆਰ.ਸੀ.ਐਫ. ਦੀਆਂ ਯੂਨੀਅਨਾਂ ਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਤੋਂ ਮੰਗ ਪੱਤਰ ਪ੍ਰਾਪਤ ਕੀਤੇ | ਇਸੇ ਦੌਰਾਨ ਹੀ ਮੈਂਬਰ ਰੇਲਵੇ ਸਟਾਕ ਨੇ ਆਰ.ਸੀ.ਐਫ. ਦੇ ਉੱਚ ਅਧਿਕਾਰੀਆਂ ਤੇ ਆਰ.ਸੀ.ਐਫ਼ ਨੂੰ ਕਲ-ਪੁਰਜ਼ੇ ਮੁਹੱਈਆ ਕਰਵਾਉਣ ਵਾਲੇ ਵਿਕਰੇਤਾ ਨਾਲ ਮੀਟਿੰਗ ਕੀਤੀ, ਜੋ ਰੇਲ ਡੱਬਿਆਂ ਦੇ ਨਿਰਮਾਣ ਲਈ ਆਰ.ਸੀ.ਐੱਫ. ਨੂੰ ਲੋੜੀਂਦੀ ਸਮਗਰੀ ਮੁਹੱਈਆ ਕਰਵਾ ਰਹੇ ਹਨ | ਰਜੇਸ਼ ਅਗਰਵਾਲ ਵਲੋਂ ਰੇਲ ਡੱਬੇ ਦੇ ਨਿਰਮਾਣ ਕਾਰਜ ਦੇ ਨਿਰੀਖਣ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਕੁੱਝ ਮਹੱਤਵਪੂਰਨ ਸੁਝਾਅ ਵੀ ਦਿੱਤੇ | ਇੱਥੇ ਜ਼ਿਕਰਯੋਗ ਹੈ ਕਿ ਆਰ.ਸੀ.ਐਫ. ਵਲੋਂ ਤਿਆਰ ਕੀਤੀ ਜਾ ਰਹੀ 12 ਡੱਬਿਆਂ ਵਾਲੀ ਬੁੱਧਿਸ਼ਟ ਰੇਲ ਗੱਡੀ ਵਿਚ ਫ਼ਸਟ ਏ.ਸੀ. ਚਾਰ ਟੂਰਿਸਟ ਕੋਚ, ਸੈਕੰਡ ਏ.ਸੀ. ਦੋ ਟੂਰਿਸਟ ਕੋਚ, ਦੋ ਡਾਈਨਿੰਗ ਕਾਰ, ਇਕ ਪੈਂਟਰੀ ਕਾਰ, ਇਕ ਥਰਡ ਏ.ਸੀ. ਕੋਚ ਤੇ ਦੋ ਪਾਵਰ ਕਾਰ ਸ਼ਾਮਿਲ ਹਨ ਤੇ ਸਾਰੇ ਡੱਬਿਆਂ ਨੂੰ ਆਈ.ਆਰ.ਸੀ.ਟੀ.ਸੀ. ਵਲੋਂ ਡਿਜ਼ਾਈਨ ਜ਼ਰੂਰਤਾਂ ਅਨੁਸਾਰ ਬਣਾਇਆ ਜਾ ਰਿਹਾ ਹੈ | ਫ਼ਸਟ ਏ.ਸੀ. ਕੋਚ ਵਿਚ 24 ਸੀਟਾਂ ਹਨ ਤੇ ਇਨ੍ਹਾਂ ਦੇ ਨਾਲ ਬਾਥਰੂਮ ਵਿਚ ਸ਼ਾਵਰ, ਵਾਟਰ ਗੀਜ਼ਰ, ਹੈਾਡ ਡਰਾਈ ਦੀ ਵਿਵਸਥਾ ਕੀਤੀ ਗਈ ਹੈ ਤੇ ਰੇਲ ਡੱਬੇ ਦੀ ਅੰਦਰੂਨੀ ਸਜਾਵਟ ਲਈ ਪੀ.ਵੀ.ਸੀ. ਫ਼ਿਲਮ ਲਗਾਈ ਗਈ ਹੈ | ਇਸ ਤੋਂ ਇਲਾਵਾ ਯਾਤਰੀਆਂ ਦੀਆਂ ਬਹੁਮੁੱਲੀਆਂ ਵਸਤਾਂ ਰੱਖਣ ਲਈ ਲਾਕਰ ਵੀ ਲਗਾਏ ਗਏ ਹਨ | ਇਸੇ ਤਰ੍ਹਾਂ ਸੈਕੰਡ ਏ.ਸੀ. ਵਿਚ 30 ਸੀਟਾਂ ਦੀ ਵਿਵਸਥਾ ਹੈ ਤੇ ਵੱਖਰੇ ਤੌਰ 'ਤੇ ਯਾਤਰੀਆਂ ਦੇ ਬੈਠਣ ਲਈ ਇਕ ਸਾਈਡ 'ਤੇ ਖਿੜਕੀਆਂ ਦੇ ਨਾਲ ਸੋਫ਼ੇ ਲਗਾਏ ਗਏ ਹਨ ਤੇ ਹਰ ਡੱਬੇ ਵਿਚ ਪਾਣੀ ਦੇ ਟੈਂਕ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਸਾਰੇ ਡੱਬੇ ਸਮੋਕ ਅਲਾਰਮ, ਸੀ.ਸੀ.ਟੀ.ਵੀ. ਕੰਟਰੋਲ ਆਦਿ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਹਨ | ਹਰੇਕ ਡਾਈਨਿੰਗ ਕਾਰ ਵਿਚ 24 ਸੀਟਾਂ ਹਨ ਤੇ ਖਾਣ ਪੀਣ ਲਈ ਕੌਫ਼ੀ ਵੈਂਡਿੰਗ ਮਸ਼ੀਨ ਲਗਾਈ ਗਈ ਹੈ ਤੇ ਡੱਬਿਆਂ ਦੇ ਅੰਦਰੂਨੀ ਤੇ ਬਾਹਰੀ ਭਾਗ ਨੂੰ ਬਹੁਤ ਹੀ ਖ਼ੂਬਸੂਰਤ ਦਿੱਖ ਪ੍ਰਦਾਨ ਕੀਤੀ ਗਈ ਹੈ |

ਦਾਜ ਮੰਗਣ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ

ਕਪੂਰਥਲਾ, 17 ਅਕਤੂਬਰ (ਸਡਾਨਾ)- ਇਕ ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਸਦਰ ਪੁਲਿਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਪਲਵਿੰਦਰ ਕੌਰ ਵਾਸੀ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੇਂਡੂ ਖੇਤਰਾਂ ਦੇ ਵਿਕਾਸ ਲਈ ਵਚਨਬੱਧ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 17 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਚੁਣੇ ਗਏ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਮੈਂਬਰਾਂ ਦੇ ਸਨਮਾਨ ਵਿਚ ਸਥਾਨਕ ਏਕਤਾ ਭਵਨ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ...

ਪੂਰੀ ਖ਼ਬਰ »

ਨੌਜਵਾਨ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ

ਫਗਵਾੜਾ, 17 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਚਹੇੜੂ ਰੇਲਵੇ ਸਟੇਸ਼ਨ ਲਾਈਨਾ 'ਤੇ ਇਕ 24 ਸਾਲਾ ਨੌਜਵਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਮਿ੍ਤਕ ਦੀ ਪਹਿਚਾਣ ਜੁਝਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭੋਜੇ ਮਾਜਰਾ ਚਮਕੌਰ ਸਾਹਿਬ ...

ਪੂਰੀ ਖ਼ਬਰ »

ਸੁਪਰ ਐੱਸ.ਐਮ.ਐੱਸ ਤੋਂ ਬਗੈਰ ਚੱਲ ਰਹੀਆਂ ਤਿੰਨ ਕੰਬਾਈਨਾਂ ਦੇ ਮਾਲਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਢਿਲਵਾਂ, 17 ਅਕਤੂਬਰ (ਪ੍ਰਵੀਨ ਕੁਮਾਰ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ ਵਲੋਂ ਬਲਾਕ ਢਿਲਵਾਂ ਦੇ ਵੱਖ-ਵੱਖ ਪਿੰਡਾਂ ਵਿਚ ਝੋਨੇ ਦੀ ਕਟਾਈ ਕਰ ਰਹੀਆਂ ਕੰਬਾਈਨਾਂ ਦੀ ਅਚਨਚੇਤ ਜਾਂਚ ਕੀਤੀ ਗਈ ਜਿਸ ਵਿੱਚ ਵੱਖ-ਵੱਖ ਖੇਤਰਾਂ ਵਿਚ ਝੋਨੇ ਦੀ ਕਟਾਈ ਕਰ ਰਹੀਆਂ ...

ਪੂਰੀ ਖ਼ਬਰ »

ਭੁਲੱਥ ਵਿਖੇ ਚੱਲੀ ਗੋਲੀ ਨਾਲ ਤਿੰਨ ਜ਼ਖ਼ਮੀ

ਭੁਲੱਥ, 17 ਅਕਤੂਬਰ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)- ਕਸਬਾ ਭੁਲੱਥ ਵਿਚ ਦਿਨ ਦਿਹਾੜੇ ਗੋਲੀ ਚੱਲਣ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਕੁਮਾਰ ਪੁੱਤਰ ਜਸਵੰਤ ਲਾਲ ਦਾ ਪੁੱਤਰ ਗਗਨ ਕੁਮਾਰ ਜੋ ਕਿ ਵਿਦੇਸ਼ ਵਿਚ ...

ਪੂਰੀ ਖ਼ਬਰ »

ਫਗਵਾੜਾ ਦੇ ਕੁਲਥਮ ਗਰੁੱਪ 'ਤੇ ਇਨਕਮ ਟੈਕਸ ਵਿਭਾਗ ਦਾ ਸਰਵੇ ਰਿਹਾ ਜਾਰੀ

ਫਗਵਾੜਾ, 17 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਇਨਕਮ ਟੈਕਸ ਵਿਭਾਗ ਵਲੋਂ ਫਗਵਾੜਾ ਦੇ ਬੰਗਾ ਰੋਡ 'ਤੇ ਮੌਜੂਦ ਕੁਲਥਮ ਗਰੁੱਪ ਦੇ ਆਹਮੋ ਸਾਹਮਣੇ ਦੋ ਸ਼ੋਅ ਰੂਮਾਂ ਵਿਚ ਬੀਤੇ ਮੰਗਲਵਾਰ ਸਵੇਰ ਤੋਂ ਸ਼ੁਰੂ ਕੀਤਾ ਗਿਆ ਸਰਵੇ ਬੁੱਧਵਾਰ ਵੀ ਜਾਰੀ ਰਿਹਾ | ਸਹਾਇਕ ਕਮਿਸ਼ਨਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਫਗਵਾੜਾ, 17 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਪੁਲਿਸ ਚੌਕੀ ਇੰਡਸਟਰੀ ਏਰੀਆ ਪੁਲਿਸ ਪਾਰਟੀ ਨੇ ਹੈਰੋਈਨ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ | ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਚਾਚੋਕੀ ਤੋਂ ਜਮਾਲਪੁਰ ਵੱਲ ਜਾ ਰਹੀ ਜਦੋਂ ਪੁਲਿਸ ਪਾਰਟੀ ਇਕ ਫ਼ੈਕਟਰੀ ਦੇ ਨਜ਼ਦੀਕ ...

ਪੂਰੀ ਖ਼ਬਰ »

ਵਾਲਮੀਕਿ ਕ੍ਰਾਂਤੀ ਸੈਨਾ ਨੇ ਸ਼ੋਭਾ ਯਾਤਰਾ ਸਜਾਈ

ਕਪੂਰਥਲਾ, 17 ਅਕਤੂਬਰ (ਸਡਾਨਾ)- ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਸਬੰਧੀ ਇਕ ਵਿਸ਼ਾਲ ਸ਼ੋਭਾ ਯਾਤਰਾ ਪਾਲਕੀ ਪੈਲੇਸ ਮਾਰਕਫੈਂਡ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਸਜਾਈ ਗਈ | ਸ੍ਰੀ ਰਮਾਇਣ ਜੀ ਦੀ ਛਤਰ ਛਾਇਆ ਹੇਠ ਨਿਕਲੀ ...

ਪੂਰੀ ਖ਼ਬਰ »

ਭਾਕਿਯੂ ਨੇ ਤਹਿਸੀਲਦਾਰ ਭੁਲੱਥ ਨੂੰ ਦਿੱਤਾ ਮੰਗ ਪੱਤਰ

ਭੁਲੱਥ, 17 ਅਕਤੂਬਰ (ਮਨਜੀਤ ਸਿੰਘ ਰਤਨ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਇਕੱਤਰਤਾ ਗੁਰਦਵਾਰਾ ਸਿੰਘ ਸਭਾ ਨਡਾਲਾ ਰੋਡ ਭੁਲੱਥ ਵਿਖੇ ਪ੍ਰਧਾਨ ਗੁਰਚਰਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਭਾਗ ਲਿਆ | ਇਸ ਸਮੇਂ ...

ਪੂਰੀ ਖ਼ਬਰ »

ਕਮਾਲਪੁਰ ਤੋਂ ਅਨੇਕਾਂ ਵਰਕਰ ਅਕਾਲੀ ਦਲ (ਅ) 'ਚ ਸ਼ਾਮਿਲ

ਨਡਾਲਾ, 17 ਅਕਤੂਬਰ (ਮਾਨ)- ਹਲਕਾ ਭੂਲੱਥ 'ਚ ਸ਼ੋ੍ਰਮਣੀ ਅਕਾਲੀ ਅੰਮਿ੍ਤਸਰ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਸਰਕਲ ਆਗੂ ਲਖਵਿੰਦਰ ਸਿੰਘ ਮੰਡੀ ਰੋਡ ਦੀ ਪ੍ਰੇਰਨਾ ਨਾਲ ਪਿੰਡ ਕਮਾਲਪੁਰ ਤੋਂ ਅਨੇਕਾਂ ਵਰਕਰ ਸਰਪੰਚ ਭੁਪਿੰਦਰਜੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ...

ਪੂਰੀ ਖ਼ਬਰ »

ਸਹਿਕਾਰੀ ਸੁਸਾਇਟੀ ਨਡਾਲਾ ਦੀ ਚੋਣ 'ਚ 5 ਉਮੀਦਵਾਰ ਜੇਤੂ

ਨਡਾਲਾ, 17 ਅਕਤੂਬਰ (ਮਾਨ)- ਦੀ ਨਡਾਲਾ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਨਡਾਲਾ ਦੀ ਹੋਈ ਚੋਣ ਦੌਰਾਨ 6 ਉਮੀਦਵਾਰਾਂ ਵਿਚੋਂ 5 ਉਮੀਦਵਾਰ ਜੇਤੂ ਰਹੇ | ਰਿਟਰਨਿੰਗ ਅਫ਼ਸਰ ਬਲਜਿੰਦਰ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਗੁਰਯਾਦਵਿੰਦਰ ਸਿੰਘ ਦੀ ਦੇਖ ਰੇਖ ਹੇਠ ਹੋਈ | ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਰਥੀਆਂ ਵਲੋਂ ਕਰਾਟੇ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ

ਸੁਲਤਾਨਪੁਰ ਲੋਧੀ, 17 ਅਕਤੂਬਰ (ਥਿੰਦ, ਹੈਪੀ, ਸੋਨੀਆ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਵਲੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪੰਜਾਬ ਟਾਈਗਰ ਕਰਾਟੇ ਆਰਗੇਨਾਈਜ਼ੇਸ਼ਨ ਵਲੋਂ ਕਰਾਟੇ ...

ਪੂਰੀ ਖ਼ਬਰ »

ਐਲ.ਪੀ.ਯੂ. 'ਚ 3 ਦਿਨਾ ਅੰਤਰਰਾਸ਼ਟਰੀ 'ਪੰਜਾਬ ਸਿਹਤ ਤੇ ਤੰਦਰੁਸਤੀ ਐਕਸਪੋ-2018'

ਜਲੰਧਰ, 17 ਅਕਤੂਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫੈਕਲਟੀ ਆਫ਼ ਅਪਲਾਈਡ ਮੈਡੀਕਲ ਸਾਇੰਸਿਜ਼ ਨੇ ਕੈਂਪਸ 'ਚ ਅੰਤਰਰਾਸ਼ਟਰੀ ਪੱਧਰ ਦਾ 'ਪੰਜਾਬ ਸਿਹਤ ਤੇ ਤੰਦਰੁਸਤੀ' ਐਕਸਪੋ-2018 ਫਾਰਮੇਸੀ ਵਿਭਾਗ ਵਲੋਂ ਕਰਵਾਇਆ ਗਿਆ, ਜਿਸ 'ਚ ਖੋਜ ਕਾਰਜਾਂ ...

ਪੂਰੀ ਖ਼ਬਰ »

ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਵਿਰੁੱਧ ਕੇਸ ਦਰਜ

ਕਪੂਰਥਲਾ, 17 ਅਕਤੂਬਰ (ਸਡਾਨਾ)- ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਰਕੇਸ਼ ਕੁਮਾਰ ਵਾਸੀ ਮੁਹੱਲਾ ਕਾਇਮਪੁਰਾ ਨੇ ਦੱਸਿਆ ਕਿ ਉਹ ਕਰੀਬ 1 ਸਾਲ ਪਹਿਲਾਂ ਦੜਾ ਸੱਟਾ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ 'ਚ 'ਪੈਗਾਮ ਏ ਸਤਿਗੁਰੂ ਨਾਨਕ ਸਾਹਿਬ' ਨੂੰ ਸਮਰਪਿਤ ਸਮਾਗਮ

ਸੁਲਤਾਨਪੁਰ ਲੋਧੀ, 17 ਅਕਤੂਬਰ (ਨਰੇਸ਼ ਹੈਪੀ, ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ 2019 ਵਿਚ ਆ ਰਹੇ 550 ਸਾਲਾ ਸ਼ਤਾਬਦੀ ਸਮਾਗਮ ਤੇ 'ਪੈਗਾਮ ਏ ਸਤਿਗੁਰੂ ਨਾਨਕ ਸਾਹਿਬ' ਨੂੰ ਸਮਰਪਿਤ ਨੌਜਵਾਨਾਂ ਤੇ ਬੱਚਿਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਤੇ ਗੁਰਮਤਿ ਜਾਚ ਸਬੰਧੀ ਕਰਵਾਏ ਜਾ ...

ਪੂਰੀ ਖ਼ਬਰ »

ਅੰਮਿ੍ਤ ਸੰਚਾਰ 19 ਨੂੰ -ਭਾਈ ਜੈਦੀਪ ਸਿੰਘ

ਫਗਵਾੜਾ, 17 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਭਾਈ ਘਨੱਈਆ ਜੀ ਦੇ 300 ਸਾਲਾ ਜੋਤੀ ਜੋਤ ਸ਼ਤਾਬਦੀ ਪੁਰਬ ਸਬੰਧੀ ਗੁਰਦੁਆਰਾ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ 19 ਅਕਤੂਬਰ ਸਵੇਰੇ 11 ਵਜੇ ਅੰਮਿ੍ਤ ਸੰਚਾਰ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ...

ਪੂਰੀ ਖ਼ਬਰ »

ਸਮੂਹਿਕ ਜਬਰ ਜਨਾਹ ਮਾਮਲੇ 'ਚ ਇਕ ਹੋਰ ਦੋਸ਼ੀ ਪੁਲਿਸ ਵਲੋਂ ਕਾਬੂ

ਸੁਭਾਨਪੁਰ, 17 ਅਕਤੂਬਰ (ਜੱਜ)- ਬੀਤੇ ਦਿਨੀਂ ਜਲੰਧਰ ਨਿਵਾਸੀ ਔਰਤ ਨਾਲ ਪਿੰਡ ਲੱਖਣ ਖੋਲੇ ਤੇ ਦਿਆਲਪੁਰ ਵਿਖੇ ਹੋਏ ਗੈਂਗਰੇਪ ਮਾਮਲੇ ਵਿਚ ਥਾਣਾ ਸੁਭਾਨਪੁਰ ਪੁਲਿਸ ਵਲੋਂ ਕੇਸ ਵਿਚ ਨਾਮਜ਼ਦ ਸਾਰੇ ਦੋਸ਼ੀਆਂ ਨੂੰ ਫੜਨ ਲਈ ਮੁਹਿਮ ਤੇਜ਼ ਕੀਤੀ ਹੋਈ ਹੈ ਤੇ ਇਸ ਕੇਸ ਵਿਚ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚੇ ਵਲੋਂ 18 ਨੂੰ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਦਾ ਫ਼ੈਸਲਾ

ਸੁਲਤਾਨਪੁਰ ਲੋਧੀ, 17 ਅਕਤੂਬਰ (ਪ. ਪ.)- ਪੰਜਾਬ ਸਰਕਾਰ ਵਲੋਂ ਪਿਛਲੇ 10 ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਤਨਦੇਹੀ ਨਾਲ ਸੇਵਾਵਾਂ ਨਿਭਾਅ ਰਹੇ ਐੱਸ.ਐੱਸ.ਏ./ਰਮਸਾ ਅਧਿਆਪਕਾਂ ਦੀ ਤਨਖ਼ਾਹ ਵਿਚ 65 ਫ਼ੀਸਦੀ ਕਟੌਤੀ ਕੀਤੇ ਜਾਣ ਦੇ ਵਿਰੋਧ ਵਿਚ ਸਾਂਝਾ ਅਧਿਆਪਕ ਮੋਰਚੇ ਵਲੋਂ ...

ਪੂਰੀ ਖ਼ਬਰ »

ਐਮ.ਜੀ.ਐਮ ਸਕੂਲ ਵਿਖੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਕਪੂਰਥਲਾ, 17 ਅਕਤੂਬਰ (ਸਡਾਨਾ)-ਐਸ.ਐਸ.ਪੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਅੱਜ ਡੀ.ਐਸ.ਪੀ (ਸਪੈਸ਼ਲ ਬਰਾਂਚ ਅਤੇ ਟ੍ਰੈਫਿਕ) ਸੰਦੀਪ ਸਿੰਘ ਮੰਡ ਦੀ ਅਗਵਾਈ ਵਿਚ ਐਮ.ਜੀ.ਐਨ. ਪਬਲਿਕ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸਿੱਖਿਆ ਬਚਾਓ ਮੰਚ ਵਲੋਂ ਏ. ਡੀ. ਸੀ. ਨੂੰ ਮੰਗ ਪੱਤਰ

ਕਪੂਰਥਲਾ, 17 ਅਕਤੂਬਰ (ਵਿ.ਪ੍ਰ.)- ਸਿੱਖਿਆ ਬਚਾਓ ਮੰਚ ਵਲੋਂ ਐੱਸ.ਐੱਸ.ਏ./ਰਮਸਾ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਮੰਚ ਦੇ ਆਗੂ ਸੁਖਦਿਆਲ ਸਿੰਘ ਝੰਡ, ਰਵੀ ਵਾਹੀ, ਭਜਨ ਸਿੰਘ ਮਾਨ ਤੇ ਪੰਕਜ ਬਾਬੂ ਦੀ ਅਗਵਾਈ ਵਿਚ ਰਾਹੁਲ ਚਾਬਾ ਵਧੀਕ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜਨਮ ਦਿਨ ਮਨਾਇਆ

ਬੇਗੋਵਾਲ, 17 ਅਕਤੂਬਰ (ਸੁਖਜਿੰਦਰ ਸਿੰਘ)- ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ 136ਵਾਂ ਜਨਮ ਦਿਹਾੜਾ ਅੱਜ ਉਨ੍ਹਾਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ 'ਤੇ ਸ਼ਰਧਾ ...

ਪੂਰੀ ਖ਼ਬਰ »

ਬੇਟੀਆਂ ਬਿਨਾਂ ਸਿ੍ਸ਼ਟੀ ਦੀ ਕਲਪਨਾ ਨਹੀਂ-ਸਿਵਲ ਸਰਜਨ

ਕਪੂਰਥਲਾ, 17 ਅਕਤੂਬਰ (ਸਡਾਨਾ)- ਬੇਟੀਆਂ ਇਸ ਸੰਸਾਰ ਦਾ ਆਧਾਰ ਹਨ ਤੇ ਉਨ੍ਹਾਂ ਬਿਨਾਂ ਇਸ ਸਿ੍ਸ਼ਟੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ | ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਬੇਟੀ ਬਚਾਓ ਮੁਹਿੰਮ ਤਹਿਤ ਸਿਵਲ ਸਰਜਨ ਦਫ਼ਤਰ ਵਿਖੇ ਕਰਵਾਏ ਗਏ ਕੰਜਕ ਪੂਜਨ ਦਿਵਸ ...

ਪੂਰੀ ਖ਼ਬਰ »

ਕੂੜਾ ਚੁੱਕਣ ਵਾਲੇ 5 ਰਿਕਸ਼ੇ ਨਗਰ ਪੰਚਾਇਤ ਢਿਲਵਾਂ ਨੂੰ ਭੇਟ

ਢਿਲਵਾਂ, 17 ਅਕਤੂਬਰ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)-ਨਗਰ ਪੰਚਾਇਤ ਢਿਲਵਾਂ ਵਲੋਂ ਨਗਰ ਨਿਵਾਸੀਆਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਇਕ ਲੱਖ 10 ਹਜ਼ਾਰ ਰੁਪਏ ਦੀ ਗ੍ਰਾਂਟ ਨਾਲ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਲਈ ਪੰਜ ਰਿਕਸ਼ੇ ...

ਪੂਰੀ ਖ਼ਬਰ »

ਨਡਾਲਾ 'ਚ ਕੱਲ੍ਹ ਮਨਾਇਆ ਜਾਵੇਗਾ ਦੁਸਹਿਰਾ

ਨਡਾਲਾ, 17 ਅਕਤੂਬਰ (ਮਾਨ)- ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਰਾਮ ਲੀਲ੍ਹਾ ਕਲੱਬ ਨਡਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਲੀਲ੍ਹਾ ਕਲੱਬ ਦੇ ਮੀਤ ਪ੍ਰਧਾਨ ...

ਪੂਰੀ ਖ਼ਬਰ »

ਬਹੁਮੰਤਵੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ ਹੋਈ

ਭੁਲੱਥ, 17 ਅਕਤੂਬਰ (ਮਨਜੀਤ ਸਿੰਘ ਰਤਨ, ਮੁਲਤਾਨੀ)-ਦੀ ਮਾਨਾ ਤਲਵੰਡੀ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ | ਇਸ ਚੋਣ ਵਿੱਚ ਸੰਦੀਪ ਸਿੰਘ ਰਿਟਰਨਿੰਗ ਅਫ਼ਸਰ ਗੁਰਯਾਦਵਿੰਦਰ ਸਿੰਘ ਸਹਾਇਕ ਰਿਟਰਨਿੰਗ ਅਫ਼ਸਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਹ ...

ਪੂਰੀ ਖ਼ਬਰ »

ਦੇਬੀ ਜਰਮਨ ਨੇ ਹਾਈ ਸਕੂਲ ਭਾਣੋਲੰਗਾ ਦੀ ਮੁਰੰਮਤ ਤੇ ਰੋਗਨ ਕਰਵਾਇਆ

ਹੁਸੈਨਪੁਰ, 17 ਸਤੰਬਰ (ਸੋਢੀ)- ਉੱਘੇ ਸਮਾਜ ਸੇਵਕ ਤੇ ਪ੍ਰਵਾਸੀ ਭਾਰਤੀ ਸੁਖਦੇਵ ਸਿੰਘ ਦੇਬੀ ਚਾਹਲ ਜਰਮਨ ਵਲੋਂ ਆਪਣੀਆਂ ਸਮਾਜਸੇਵੀ ਗਤੀਵਿਧੀਆਂ ਨੂੰ ਅੱਗੇ ਤੋਰਦਿਆਂ ਪਿੰਡ ਭਾਣੋ ਲੰਗਾ ਦੀ ਬਣੀ ਵਿਕਾਸ ਕਮੇਟੀ ਦੇ ਸਹਿਯੋਗ ਨਾਲ ਆਪਣੇ ਸਵ. ਪਿਤਾ ਸੋਹਣ ਸਿੰਘ ਚਾਹਲ ...

ਪੂਰੀ ਖ਼ਬਰ »

ਪਿੰਡ ਭੁੱਲਾਰਾਈ ਵਿਖੇ ਭਗਵਤੀ ਜਾਗਰਣ ਅੱਜ

ਫਗਵਾੜਾ, 17 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਬਾਲ ਗੋਪਾਲ ਧਾਰਮਿਕ ਕਮੇਟੀ ਰਜਿ. ਪਿੰਡ ਭੁੱਲਾਰਾਈ ਵਲੋਂ 18 ਅਕਤੂਬਰ ਨੂੰ ਮਨਾਏ ਜਾ ਰਹੇ 9ਵੇਂ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ...

ਪੂਰੀ ਖ਼ਬਰ »

ਓਵਰਲੋਡ ਗੱਡੀਆਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

ਭੰਡਾਲ ਬੇਟ, 17 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਅੱਜ ਕੱਲ੍ਹ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਮੰਡੀਆਂ ਵਿਚ ਝੋਨੇ ਦੀ ਫ਼ਸਲ ਵੱਡੀ ਮਾਤਰਾ ਵਿਚ ਆ ਰਹੀ ਹੈ ਅਤੇ ਇਸ ਦੀ ਢੋਆ ਢੁਆਈ ਲਈ ਵੱਖ-ਵੱਖ ਟਰਾਂਸਪੋਰਟਰਾਂ ਵਲੋਂ ਸਸਤੇ ਰੇਟਾਂ ਦੇ ਟੈਂਡਰ ਤਾਂ ਪ੍ਰਾਪਤ ਕਰ ਲਏ ...

ਪੂਰੀ ਖ਼ਬਰ »

ਭੁਲੱਥ ਵਿਖੇ ਸਿਹਤ ਵਿਭਾਗ ਨੇ ਦੁਕਾਨਦਾਰਾਂ ਦੇ ਚਲਾਨ ਕੱਟੇ

ਭੁਲੱਥ, 17 ਅਕਤੂਬਰ (ਮਨਜੀਤ ਸਿੰਘ ਰਤਨ)-ਸਿਵਲ ਸਰਜਨ ਡਾ. ਬਲਵੰਤ ਸਿੰਘ ਤੇ ਐੱਸ. ਐੱਮ. ਓ. ਭੁਲੱਥ ਡਾ. ਤਰਸੇਮ ਸਿੰਘ ਦੀ ਨਿਗਰਾਨੀ ਹੇਠ ਕਸਬਾ ਭੁਲੱਥ ਵਿਖੇ ਤੰਬਾਕੂ ਜਾਗਰੂਕ ਮੁਹਿੰਮ ਅਧੀਨ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ | ਇਸ ਮੌਕੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਆਮ ...

ਪੂਰੀ ਖ਼ਬਰ »

ਔਕਸਫੋਰਡ ਇੰਟਰਨੈਸ਼ਨਲ ਸਕੂਲ ਵਿਖੇ ਵਰਲਡ ਫੂਡ ਡੇ ਮਨਾਇਆ

ਬੇਗੋਵਾਲ, 17 ਅਕਤੂਬਰ (ਸੁਖਜਿੰਦਰ ਸਿੰਘ)- ਸਥਾਨਕ ਔਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਵਿਖੇ ਸਕੂਲ ਦੇ ਚੇਅਰਮੈਨ ਡਾ: ਸਤਵੰਤ ਸਿੰਘ ਦੀ ਅਗਵਾਈ ਹੇਠ ਵਰਲਡ ਫੂਡ ਡੇ ਮਨਾਇਆ ਗਿਆ | ਇਸ ਸਬੰਧੀ ਵਿਦਿਆਰਥੀਆਂ ਵਿਚਕਾਰ ਹੈਲਦੀ ਫੂਡ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ, ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਵਿਚ ਆਈ. ਟੀ. ਵਿਦਿਆਰਥੀਆਂ ਲਈ ਗੈਸਟ ਲੈਕਚਰ

ਜਲੰਧਰ, 17 ਅਕਤੂਬਰ (ਅ.ਬ.)- ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਾਡ ਟੈਕਨਾਲੋਜੀ 'ਚ ਆਈ.ਟੀ. ਵਿਦਿਆਰਥੀਆਂ ਲਈ ਟੀ.ਸੀ.ਏ. ਆਈਉਨ ਵਲੋਂ ਮਾਹਿਰ ਲੈਕਚਰ ਕਰਵਾਇਆ ਗਿਆ, ਜਿਸ ਵਿਚ ਮੌਜੂਦਾ ਨੌਕਰੀ ਦੇ ਰੁਝਾਨਾਂ 'ਤੇ ਜ਼ੋਰ ਦਿੰਦਿਆਂ ਆਈ.ਟੀ. ਉਦਯੋਗ ਦੇ ਵੱਖ-ਵੱਖ ਪਲੇਸਮੈਂਟ ਮੌਕਿਆਂ ...

ਪੂਰੀ ਖ਼ਬਰ »

ਈਸਾਈ ਭਾਈਚਾਰੇ ਵਲੋਂ ਫਰੈਂਕੋ ਨਾਲ ਇਕਮੁੱਠਤਾ ਦਾ ਪ੍ਰਗਟਾਵਾ

ਜਲੰਧਰ, 17 ਅਕਤੂਬਰ (ਮੇਜਰ ਸਿੰਘ)-ਜਬਰ ਜਨਾਹ ਦੇ ਕੇਸ ਵਿਚ ਕੇਰਲ ਦੀ ਜੇਲ੍ਹ 'ਚੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਜਲੰਧਰ ਪੁੱਜਣ 'ਤੇ ਫਰੈਂਕੋ ਮੁਲੱਕਲ ਨਾਲ ਈਸਾਈ ਭਾਈਚਾਰੇ ਦੀਆਂ ਵੱਡੀ ਗਿਣਤੀ 'ਚ ਪੁੱਜੇ ਔਰਤਾਂ ਤੇ ਮਰਦਾਂ ਨੇ ਇਕਮੁਠਤਾ ਦਾ ਪ੍ਰਗਟਾਵਾ ਕੀਤਾ ਤੇ ਉਨ੍ਹਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX