ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  1 day ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਅੱਗ ਲੱਗਣ ਨਾਲ 15 ਏਕੜ ਕਣਕ ਸੜ ਕੇ ਸੁਆਹ
. . .  1 day ago
ਤਲਵੰਡੀ ਭਾਈ, 21 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਵਿਖੇ ਖੇਤਾਂ 'ਚ ਲੱਗੀ ਅੱਗ ਕਾਰਨ 4 ਕਿਸਾਨਾਂ ਦੀ 15 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਬੁਝਾਉਣ...
13 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ
. . .  1 day ago
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਅਰੁਣ ਆਹੂਜਾ)- ਨੇੜਲੇ ਪਿੰਡ ਰਾਮਦਾਸ ਨਗਰ 'ਚ 13 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅੱਜ ਸਰਹਿੰਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ...
ਅੱਠ ਧਮਾਕਿਆਂ ਕਾਰਨ ਸ੍ਰੀਲੰਕਾ 'ਚ 188 ਲੋਕਾਂ ਦੀ ਮੌਤ, 500 ਤੋਂ ਵੱਧ ਜ਼ਖ਼ਮੀ
. . .  1 day ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ 188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਧਮਾਕਿਆਂ ਕਾਰਨ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ...
ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ 'ਤੇ ਪ੍ਰਿਅੰਕਾ ਨੇ ਕਿਹਾ- ਕਾਂਗਰਸ ਪ੍ਰਧਾਨ ਕਹਿਣਗੇ ਤਾਂ ਖ਼ੁਸ਼ੀ ਨਾਲ ਲੜਾਂਗੀ
. . .  1 day ago
ਤਿਰੂਵਨੰਤਪੁਰਮ, 21 ਅਪ੍ਰੈਲ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ 'ਚ ਪਹੁੰਚੀ ਪ੍ਰਿਅੰਕਾ ਗਾਂਧੀ...
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ 50 ਪਰਿਵਾਰ
. . .  1 day ago
ਨਹੀਂ ਰਹੇ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ
. . .  1 day ago
ਪੁਲਿਸ ਨੇ ਬਿਜਲੀ ਟਰਾਂਸਫ਼ਾਰਮਰ ਤੋੜ ਕੇ ਤਾਂਬਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
. . .  1 day ago
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ 'ਚ ਰੁਲ ਰਿਹੈ ਅੰਨਦਾਤਾ
. . .  1 day ago
ਆਵਾਰਾ ਕੁੱਤਿਆਂ ਵਲੋਂ ਕੀਤੇ ਹਮਲੇ 'ਚ ਅੱਠ ਸਾਲਾ ਬੱਚਾ ਜ਼ਖ਼ਮੀ
. . .  1 day ago
ਅੱਠ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ 'ਚ ਲੱਗਾ ਕਰਫ਼ਿਊ, ਸੋਸ਼ਲ ਮੀਡੀਆ 'ਤੇ ਵੀ ਲੱਗੀ ਪਾਬੰਦੀ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ ਦੋ ਬੱਚੇ
. . .  1 day ago
ਸ੍ਰੀਲੰਕਾ 'ਚ ਹੋਇਆ ਅੱਠਵਾਂ ਧਮਾਕਾ
. . .  1 day ago
ਜੇਕਰ ਪਾਕਿਸਤਾਨ ਸਾਡਾ ਪਾਇਲਟ ਵਾਪਸ ਨਾ ਕਰਦਾ ਤਾਂ ਉਹ 'ਕਤਲ ਦੀ ਰਾਤ' ਹੁੰਦੀ- ਮੋਦੀ
. . .  1 day ago
ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਧੜੇ ਵਿਚਕਾਰ ਖ਼ੂਨੀ ਝੜਪ
. . .  1 day ago
ਸ੍ਰੀਲੰਕਾ 'ਚ ਹੋਇਆ ਇੱਕ ਹੋਰ ਧਮਾਕਾ
. . .  1 day ago
ਬਾਬਰੀ ਢਾਂਚਾ ਸੁੱਟਣ ਦੇ ਬਿਆਨ 'ਤੇ ਸਾਧਵੀ ਪ੍ਰਗਿਆ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
. . .  1 day ago
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ 156 ਲੋਕਾਂ ਦੀ ਗਈ ਜਾਨ, ਮ੍ਰਿਤਕਾਂ 'ਚ 35 ਵਿਦੇਸ਼ੀ ਵੀ ਸ਼ਾਮਲ
. . .  1 day ago
ਹਰਿਆਣਾ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ 'ਆਪ' ਨੇ ਕੀਤਾ ਉਮੀਦਵਾਰਾਂ ਦਾ ਐਲਾਨ
. . .  1 day ago
ਸ੍ਰੀਲੰਕਾ 'ਚ ਹੋਏ ਧਮਾਕਿਆਂ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ
. . .  1 day ago
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿਖੇਧੀ
. . .  1 day ago
ਘਰ 'ਚ ਗੋਲੀ ਲੱਗਣ ਕਾਰਨ ਸਹਾਇਕ ਥਾਣੇਦਾਰ ਦੀ ਮੌਤ
. . .  1 day ago
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  1 day ago
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  1 day ago
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  1 day ago
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  1 day ago
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  1 day ago
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  1 day ago
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  1 day ago
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  1 day ago
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  1 day ago
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  1 day ago
ਅਸਲੀ ਪੱਪੂ ਕੌਣ ਸਾਬਤ ਹੋ ਰਿਹਾ ਹੈ - ਸ਼ਤਰੂਘਣ ਸਿਨਹਾ ਦਾ ਮੋਦੀ 'ਤੇ ਹਮਲਾ
. . .  1 day ago
ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  1 day ago
ਅੱਜ ਦਾ ਵਿਚਾਰ
. . .  1 day ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  2 days ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  2 days ago
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  2 days ago
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਭਖਦਾ ਮਸਲਾ

ਬਦਨਸੀਬੀ-ਕਿਤੇ ਬਟਾਲਾ ਦੇ ਵਿਕਾਸ 'ਚ ਨਾ ਅਟਕ ਜਾਏ ਸਿਆਸੀ ਰੋੜਾ

ਬਟਾਲਾ, 18 ਅਕਤੂਬਰ (ਕਾਹਲੋਂ)-ਕਦੇ ਲੋਹੇ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਬਟਾਲਾ ਸ਼ਹਿਰ ਏਸ਼ੀਆ ਮਹਾਂਦੀਪ 'ਚ ਅਹਿਮ ਥਾਂ ਰੱਖਦਾ ਸੀ ਤੇ ਖ਼ੁਸ਼ਹਾਲ ਤੇ ਖੁਸ਼ ਹੁੰਦੇ ਸਨ, ਪਰ ਸਮੇਂ ਦੀ ਰਫ਼ਤਾਰ 'ਚ ਇਥੋਂ ਦੀ ਇੰਡਸਟਰੀ ਨੂੰ ਅਜਿਹੀ ਮਾਰ ਪਈ ਕਿ ਇੱਥੇ ਹਜ਼ਾਰਾਂ ਛੋਟੀਆਂ-ਵੱਡੀਆਂ ਇਕਾਈਆਂ ਬੰਦ ਹੋ ਗਈਆਂ ਅਤੇ ਲੋਕ ਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਜਿੱਥੇ ਲੋਕਾਂ ਦੀ ਆਰਥਿਕਤਾ ਨੂੰ ਸੱਟ ਵੱਜੀ, ਉਥੇ ਸਮੇਂ ਦੀ ਬਦਲਦੀ ਚਾਲ ਨਾਲ ਇਸ ਇਤਿਹਾਸਕ ਸ਼ਹਿਰ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲੱਗ ਗਿਆ | ਬਟਾਲਾ ਸ਼ਹਿਰ ਦੀ ਪਿਛਲੇ ਦਹਾਕਿਆਂ ਤੋਂ ਇਕ ਤਰਾਸਦੀ ਇਹ ਵੀ ਰਹੀ ਹੈ ਕਿ ਜਿਸ ਪਾਰਟੀ ਦਾ ਇਥੋਂ ਵਿਧਾਇਕ ਬਣਦਾ ਹੈ, ਉਸ ਦੀ ਸਰਕਾਰ ਨਹੀਂ ਹੁੰਦੀ ਤੇ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਉਸ ਦਾ ਵਿਧਾਇਕ ਨਾ ਹੋਣ ਕਾਰਨ ਵਿਕਾਸ ਕਾਰਜਾਂ ਨੂੰ ਬਰੇਕਾਂ ਲਗਦੀਆਂ ਹਨ, ਜਿਸ ਕਾਰਨ ਦਿਨੋਂ-ਦਿਨ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀ ਬੇਹੱਦ ਦੁਖੀ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਮੰਗ ਸ਼ਹਿਰ ਦੀ ਹਾਲਤ ਸੁਧਾਰਨ ਲਈ ਹੈ, ਜਿਸ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ |
ਸ਼ਹਿਰ ਦੇ ਵਿਕਾਸ ਲਈ ਸਰਕਾਰ ਵਲੋਂ 280 ਕਰੋੜ ਖ਼ਰਚਣ ਦੀ ਯੋਜਨਾ
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਸਬੰਧੀ 2019 'ਚ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਬਟਾਲਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ 280 ਕਰੋੜ ਰੁਪਏ ਖ਼ਰਚ ਕਰਨ ਦੀ ਯੋਜਨਾ ਹੈ, ਜਿਸ ਤਹਿਤ ਸ਼ਹਿਰ ਦੀਆਂ ਸੜਕਾਂ, ਅੰਦਰੂਨੀ ਹੰਸਲੀ ਪੁਲ ਤੇ ਹੋਰ ਵਿਕਾਸ ਕਾਰਜ ਕਰਦਿਆਂ ਹਾਲਤ ਸੁਧਾਰੀ ਜਾਣੀ ਹੈ | ਇਸ ਤੋਂ ਇਲਾਵਾ ਸਥਾਨਕ ਐਸ.ਐਸ.ਪੀ., ਐਸ.ਡੀ.ਐਮ., ਬੀ.ਡੀ.ਪੀ.ਓ. ਦਫ਼ਤਰ, ਪਸ਼ੂ ਹਸਪਤਾਲ, ਬਟਾਲਾ ਕਲੱਬ, ਰੈਸਟ ਹਾਊਸ ਆਦਿ ਤੋਂ ਇਲਾਵਾ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਣ ਦੀ ਯੋਜਨਾ ਹੈ | ਇਸ ਤਰ੍ਹਾਂ 280 ਕਰੋੜ ਦੀ ਲਾਗਤ ਨਾਲ ਸ਼ਹਿਰ 'ਚ ਵੱਖ-ਵੱਖ ਵਿਕਾਸ ਕਾਰਜ ਕਰਕੇ ਇਸ ਨੂੰ ਸੰੁਦਰ ਸ਼ਹਿਰ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਯਤਨ ਆਰੰਭ ਕਰ ਦਿੱਤੇ ਗਏ ਹਨ |
ਕਾਂਗਰਸੀ ਆਗੂਆਂ ਦੀ ਖਿਚੋਤਾਣ ਨਾ ਬਣ ਜਾਵੇ ਵਿਕਾਸ 'ਚ ਰੋੜਾ
ਜਿੱਥੇ ਸੂਬਾ ਸਰਕਾਰ ਵਲੋਂ ਬਟਾਲਾ 'ਚ 280 ਕਰੋੜ ਰੁਪਏ ਖ਼ਰਚ ਕਰਕੇ ਵੱਖ-ਵੱਖ ਵਿਕਾਸ ਕਾਰਜ ਕਰਨ ਲਈ ਪ੍ਰਕ੍ਰਿਆ ਆਰੰਭ ਕਰ ਦਿੱਤੀ ਗਈ ਹੈ ਤੇ ਹੋਣ ਵਾਲੇ ਕੰਮਾਂ ਦਾ ਐਲਾਨ ਵੀ ਕਾਂਗਰਸੀ ਸਾਂਸਦ ਸ੍ਰੀ ਸੁਨੀਲ ਕੁਮਾਰ ਜਾਖੜ ਅਤੇ ਕੈਬਨਿਟ ਮੰਤਰੀ ਸ: ਤਿ੍ਪਤਰਜਿੰਦਰ ਸਿੰਘ ਬਾਜਵਾ ਪਿਛਲੇ ਦਿਨੀਂ ਬਟਾਲਾ 'ਚ ਕਰਕੇ ਗਏ ਹਨ | ਉਨ੍ਹਾਂ ਦੀ ਇਸ ਆਮਦ ਤੋਂ ਉਪਰੰਤ ਇਥੋਂ ਦੇ ਸਾਬਕਾ ਕਾਂਗਰਸੀ ਵਿਧਾਇਕ ਸ੍ਰੀ ਅਸ਼ਵਨੀ ਸੇਖੜੀ ਨੇ ਸ: ਤਿ੍ਪਤਰਜਿੰਦਰ ਸਿੰਘ ਬਾਜਵਾ ਦੀ ਬਟਾਲਾ ਹਲਕੇ 'ਚ ਦਖ਼ਲਅੰਦਾਜ਼ੀ ਨੂੰ ਲੈ ਕੇ ਤਿੱਖੀ ਨੁਕਤਾਚੀਨੀ ਆਰੰਭ ਕਰ ਦਿੱਤੀ ਹੈ | ਉਨ੍ਹਾਂ ਬੀਤੇ ਦਿਨ ਇਕ ਮੀਟਿੰਗ ਕਰਕੇ ਸ: ਤਿ੍ਪਤਰਜਿੰਦਰ ਸਿੰਘ ਬਾਜਵਾ ਉੱਪਰ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਨਾਲ ਮਿਲੀਭੁਗਤ ਕਰ ਕੇ ਉਨ੍ਹਾਂ ਨੂੰ (ਸੇਖੜੀ ਨੂੰ ) ਹਰਾਉਣ ਦੇ ਦੋਸ਼ ਵੀ ਲਗਾਏ ਹਨ | ਉਨ੍ਹਾਂ ਸ: ਬਾਜਵਾ ਨੂੰ ਆਪਣੇ ਹਲਕੇ ਵੱਲ ਵੇਖਣ ਦੀ ਨਸੀਹਤ ਦਿੱਤੀ ਤੇ ਇਥੋਂ ਤੱਕ ਵੀ ਕਿਹਾ ਕਿ ਮੇਰੇ ਤੋਂ ਸਾਰੇ ਆਗੂ ਡਰਦੇ ਹਨ, ਇਸੇ ਲਈ ਮੇਰੀ ਘੇਰਾਬੰਦੀ ਕਰਦੇ ਹਨ | ਉਨ੍ਹਾਂ ਸ੍ਰੀ ਜਾਖੜ ਦੀ ਆਮਦ ਸਬੰਧੀ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਜੇਕਰ ਉਹ ਮੇਰੇ ਰਾਹੀਂ ਬਟਾਲਾ 'ਚ ਆਉਣ ਤਾਂ ਜਿੰਨੇ ਮਰਜ਼ੀ ਪ੍ਰੋਗਰਾਮ ਰੱਖਣ ਮੈਨੂੰ ਕੋਈ ਇਤਰਾਜ ਨਹੀਂ |
ਬੱਸ ਅੱਡਾ ਸ਼ਹਿਰ 'ਚੋਂ ਬਾਹਰ ਕੱਢਣ ਦੀ ਤਜਵੀਜ਼-ਰੋਜ਼ਾਨਾ ਕਰੀਬ 1000 ਬੱਸਾਂ ਦਾ ਹੁੰਦਾ ਹੈ ਆਉਣ-ਜਾਣ
ਬਟਾਲਾ ਨੂੰ ਸੰੁਦਰ ਬਣਾਉਣ ਦੀ ਤਜਵੀਜ 'ਚ ਸਥਾਨਕ ਬੱਸ ਸਟੈਂਡ ਨੂੰ ਸ਼ਹਿਰ 'ਚੋਂ ਬਾਹਰ ਲੈ ਕੇ ਜਾਣਾ ਵੀ ਸ਼ਾਮਿਲ ਹੈ | ਜ਼ਿਕਰਯੋਗ ਹੈ ਕਿ ਇਹ ਬੱਸ ਅੱਡਾ ਸ਼ਹਿਰ ਦੇ ਕੇਂਦਰ 'ਚ ਆ ਚੁੱਕਾ ਹੈ ਤੇ ਸ਼ਹਿਰ ਚਾਰ-ਚੁਫੇਰੇ ਫ਼ੈਲ ਚੁੱਕਾ ਹੈ | ਕਰੀਬ 3 ਏਕੜ 'ਚ ਬਣੇ ਸਥਿਤ ਬੱਸ ਅੱਡੇ 'ਚੋ ਰੋਜ਼ਾਨਾ ਬੱਸ ਸਟੈਂਡ ਨੇੜੇ ਪੈਂਦੇ ਦਫ਼ਤਰਾਂ ਤੇ ਹੋਰ ਅਦਾਰਿਆਂ ਤੋਂ ਇਲਾਵਾ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਅਤੇ ਸ਼ਹਿਰ 'ਚੋਂ ਗੁਜਰ ਕੇ ਦੂਰ-ਦੁਰਾਡੇ ਜਾਣ ਵਾਲੇ ਲੋਕਾਂ ਦੀ ਵੱਡੀ ਆਮਦ ਕਾਰਨ ਸ਼ਹਿਰ 'ਚ ਆਵਾਜਾਈ ਸਮੱਸਿਆ ਕਾਫ਼ੀ ਗੰਭੀਰ ਹੁੰਦੀ ਹੈ, ਜਿਸ ਦੇ ਹੱਲ ਲਈ ਜਿੱਥੇ ਬੱਸ ਸਟੈਂਡ ਨੇੜਲੇ ਵੱਖ-ਵੱਖ ਦਫ਼ਤਰ ਬਾਹਰ ਤਬਦੀਲ ਕਰਨ ਦੀ ਤਜਵੀਜ ਹੈ, ਉਥੇ ਬੱਸ ਸਟੈਂਡ ਨੂੰ ਵੀ ਬਾਹਰ ਕੱਢਿਆ ਜਾਣਾ ਹੈ | ਸ਼ਹਿਰ 'ਚੋਂ ਆਵਾਜਾਈ ਸਮੱਸਿਆ ਦੇ ਹੱਲ ਲਈ ਇਹ ਵੱਡਾ ਤੇ ਸਾਰਥਿਕ ਹੱਲ ਸਾਬਤ ਹੋ ਸਕਦਾ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਥਾਨਕ ਬੱਸ ਸਟੈਂਡ ਅੰਦਰ ਇਕ ਮੋਟਰਸਾਈਕਲ ਤੇ ਟੈਕਸੀ ਸਟੈਂਡ ਵੀ ਸ਼ਾਮਿਲ ਹੈ | ਇਥੋਂ ਕਰੀਬ ਇਕ ਦਰਜਨ ਵੱਡੇ ਰੂਟਾਂ ਅੰਮਿ੍ਤਸਰ, ਪਠਾਨਕੋਟ, ਫ਼ਤਹਿਗੜ੍ਹ ਚੂੜੀਆਂ, ਜਲੰਧਰ, ਡੇਰਾ ਬਾਬਾ ਨਾਨਕ, ਕਲਾਨੌਰ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਚੰਡੀਗੜ੍ਹ, ਹਰਚੋਵਾਲ, ਟਾਂਡਾ ਅਤੇ ਹੋਰ ਕਈ ਛੋਟੇ ਰੂਟਾਂ ਉੱਪਰ ਰੋਜ਼ਾਨਾ ਚੱਲਣ ਵਾਲੀਆਂ ਕਰੀਬ 1000 ਬੱਸਾਂ ਰਾਹੀਂ ਲੱਖਾਂ ਮੁਸਾਫਿਰਾਂ ਦੀ ਆਮਦ ਵੀ ਸ਼ਹਿਰ 'ਚ ਹੁੰਦੀ ਹੈ | ਇਨ੍ਹਾਂ ਕਰੀਬ 550 ਵੱਡੀਆਂ ਤੇ 300 ਦੇ ਕਰੀਬ ਮਿੰਨੀ ਬੱਸਾਂ ਅਤੇ ਕਰੀਬ 50 ਛੋਟੀਆਂ-ਵੱਡੀਆਂ ਰਾਤ ਠਹਿਰਣ ਵਾਲੀਆਂ ਬੱਸਾਂ ਦੀ ਆਮਦ ਸ਼ਹਿਰ ਅੰਦਰ ਹੋਣ ਨਾਲ ਆਵਾਜਾਈ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੈ | ਸ਼ਾਇਦ ਇਸੇ ਮਸਲੇ ਦੇ ਹੱਲ ਨੂੰ ਲੈ ਕੇ ਬੱਸ ਸਟੈਂਡ ਬਾਹਰ ਕੱਢਣ ਦੀ ਤਜਵੀਜ ਹੈ, ਜਿਸ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ | ਜਿੱਥੇ ਸਰਕਾਰ ਤੇ ਅਨੇਕਾਂ ਲੋਕ ਇਸ ਨੂੰ ਬਾਹਰ ਕੱਢਣ ਦੇ ਹੱਕ 'ਚ ਹਨ, ਉਥੇ ਨੇੜਲੇ ਦੁਕਾਨਦਾਰਾਂ, ਮੁਲਾਜ਼ਮਾਂ, ਸਕੂਲ ਵਿਦਿਆਰਥੀਆਂ ਅੰਦਰ ਇਸ ਤਜਵੀਜ ਨੂੰ ਲੈ ਕੇ ਬੇਚੈਨੀ ਵੀ ਪਾਈ ਜਾ ਰਹੀ ਹੈ |

ਅਧਿਆਪਕਾਂ ਦੇ ਜੀ. ਪੀ. ਐਫ. ਫੰਡਾਂ ਤੇ ਤਨਖ਼ਾਹਾਂ 'ਚ ਗਬਨ ਕਰਨ ਵਾਲੇ ਕਲਰਕ 'ਤੇ ਦੋਸ਼ ਤੈਅ

ਕਲਾਨੌਰ, 18 ਅਕਤੂਬਰ (ਪੁਰੇਵਾਲ)-ਅਧਿਆਪਕਾਂ ਦੇ ਜੀ. ਪੀ. ਐਫ. ਫੰਡ ਤੇ ਤਨਖ਼ਾਹਾਂ 'ਚ ਲੱਖਾਂ ਰੁਪਏ ਦਾ ਗਬਨ ਕਰਨ ਵਾਲੇ ਸਕੂਲ ਦੇ ਕਥਿਤ ਕਲਰਕ ਿਖ਼ਲਾਫ਼ ਮਾਨਯੋਗ ਅਦਾਲਤ ਵਲੋਂ ਦੋਸ਼ ਤੈਅ ਕਰਨ ਉਪਰੰਤ ਸਜ਼ਾ ਕਰਨ ਦੀ ਖ਼ਬਰ ਹੈ | ਇਸ ਸਬੰਧੀ ਅਧਿਆਪਕਾਂ ਦੀ ਜਥੇਬੰਦੀ ਜੀ. ਟੀ. ...

ਪੂਰੀ ਖ਼ਬਰ »

ਅਕਾਲੀ ਦਲ ਦੀ ਸਰਕਾਰ ਵੇਲੇ ਕਿਸਾਨਾਂ ਦਾ ਕਚੰੂਮਰ ਕੱਢ ਕੇ ਰੱਖ ਦਿੱਤਾ-ਕਾਂਗਰਸੀ ਆਗੂ

ਸ੍ਰੀ ਹਰਿਗੋਬਿੰਦਪੁਰ, 18 ਅਕਤੂਬਰ (ਘੁੰਮਣ)-ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਨਸ਼ਿਆਂ, ਗੈਂਗਸਟਰਾਂ 'ਤੇ ਕਾਬੂ ਪਾਉਣ ਵਿਚ ਕਾਫ਼ੀ ਹੱਦ ਤੱਕ ਸਫ਼ਲਤਾ ਹਾਸਲ ਕੀਤੀ ਹੈ, ਉਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਤੇ ਪੈਸਿਆਂ ਦੇ ਭੁਗਤਾਨ ਵਿਚ ਵੱਡੀ ...

ਪੂਰੀ ਖ਼ਬਰ »

ਖਾਧ ਪਦਾਰਥਾਂ 'ਚ ਮਿਲਾਵਟ ਕਰਨ ਵਾਲਿਆਂ ਿਖ਼ਲਾਫ਼ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ- ਡਾ. ਅਮਨਦੀਪ ਸਿੰਘ

ਬਟਾਲਾ, 18 ਅਕਤੂਬਰ (ਬੁੱਟਰ)-ਸਿਵਲ ਹਸਪਤਾਲ ਬਟਾਲਾ ਵਿਖੇ ਸੇਵਾਵਾਂ ਨਿਭਾਅ ਚੁੱਕੇ ਡਾ. ਅਮਨਦੀਪ ਸਿੰਘ ਨੇ ਜ਼ਿਲ੍ਹਾ ਸਿਹਤ ਅਫ਼ਸਰ ਦਾ ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਕਰਨ ਵਾਲੇ ਲੋਕ ...

ਪੂਰੀ ਖ਼ਬਰ »

ਏ. ਐਸ. ਆਈ. ਪਲਵਿੰਦਰ ਸਿੰਘ ਭੰਡਾਲ ਦੀ ਸੜਕ ਹਾਦਸੇ 'ਚ ਮੌਤ

ਵਡਾਲਾ ਬਾਂਗਰ, 18 ਅਕਤੂਬਰ (ਮਨਪ੍ਰੀਤ ਸਿੰਘ ਘੁੰਮਣ)-ਬੀਤੀ ਰਾਤ ਸੀ. ਆਈ. ਡੀ. ਮਾਲ ਮੰਡੀ ਅੰਮਿ੍ਤਸਰ ਵਿਚ ਬਤੌਰ ਡਿਉਟੀ ਕਰ ਕੇ ਆਪਣੇ ਘਰ ਵਾਪਸ ਪਰਤ ਰਹੇ ਏ. ਐਸ. ਆਈ. ਦੀ ਸੜਕ ਹਾਦਸੇ 'ਚ ਮੌਤ ਹੋਣ ਜਾਣ ਦੀ ਖ਼ਬਰ ਹੈ | ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਭਰਾ ਏ. ...

ਪੂਰੀ ਖ਼ਬਰ »

ਜ਼ਮੀਨ ਦੀ ਜੀ. ਪੀ. ਐਸ. ਤਕਨੀਕ ਨਾਲ ਨਿਸ਼ਾਨਦੇਹੀ ਆਖਰੀ ਪੜਾਅ 'ਚ-ਕਾਨੂੰਗੋ

ਕਲਾਨੌਰ, 18 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਦੀ ਸਵਾ ਅੱਠ ਏਕੜ ਦੇ ਕਰੀਬ ਜਮੀਨ ਦੀ ਡਿਜੀਟਲ ਤਕਨੀਕ ਜੀ. ਪੀ. ਐਸ. ਰਾਹੀਂ ਨਿਸ਼ਾਨਦੇਹੀ ਕਰਨ ਦਾ ਕੰਮ ਆਖਰੀ ਪੜ੍ਹਾਅ 'ਚ ਪਹੁੰਚ ਚੁੱਕਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ...

ਪੂਰੀ ਖ਼ਬਰ »

ਤਨਖ਼ਾਹਾਂ ਤੇ ਮੰਗਾਂ ਨੂੰ ਲੈ ਕੇ ਮਿੱਲ ਮੁਲਾਜ਼ਮਾਂ ਵਲੋਂ ਧਰਨਾ

ਧਾਰੀਵਾਲ, 18 ਅਕਤੂਬਰ (ਸਵਰਨ ਸਿੰਘ)-ਸਥਾਨਕ 'ਨਿਊ ਇਜਰਟਨ ਵੂਲਨ ਮਿੱਲ' ਧਾਰੀਵਾਲ ਦੇ ਮੁਲਾਜ਼ਮਾਂ ਵਲੋਂ ਪਿਛਲੇ ਲਗਪਗ 17 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਤੇ ਦੁਸ਼ਹਿਰੇ ਤੋਂ ਪਹਿਲਾਂ ਤਨਖ਼ਾਹ ਦਾ 5 ਫ਼ੀਸਦੀ ਫੈਸਟੀਵਲ ਡਿਸਕਾਉਂਟ ਨਾ ਮਿਲਣ ਦੇ ਵਿਰੋਧ ਵਿਚ ਮਿੱਲ ...

ਪੂਰੀ ਖ਼ਬਰ »

ਰੈਲੀਆਂ 'ਚ ਸ਼ਰਾਰਤੀ ਅਨਸਰਾਂ ਕੋਲੋਂ ਹੁੱਲੜਬਾਜ਼ੀ ਕਰਵਾ ਕੇ ਸੰਗਤ ਨੰੂ ਬਦਨਾਮ ਨਾ ਕਰੇ ਕਾਂਗਰਸ-ਬੱਬੇਹਾਲੀ

ਗੁਰਦਾਸਪੁਰ, 18 ਅਕਤੂਬਰ (ਆਰਿਫ਼)-ਸੂਬਾ ਸਰਕਾਰ ਪੰਜਾਬ ਵਿਚ ਹਰ ਮੁੱਦੇ 'ਤੇ ਫ਼ੇਲ੍ਹ ਹੋ ਰਹੀ ਹੈ | ਜਿਸ ਕਾਰਨ ਬੌਖਲਾਹਟ ਵਿਚ ਆ ਕੇ ਕਾਂਗਰਸ ਸਰਕਾਰ ਹੇਠਲੇ ਦਰਜੇ ਦੀ ਰਾਜਨੀਤੀ 'ਤੇ ਉੱਤਰ ਆਈ ਹੈ | ਇਨਾਂ ਸ਼ਬਦਾ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਡੈਮੋਕਰੇਟਿਕ ਟੀਚਰਜ਼ ਫ਼ਰੰਟ ਵਲੋਂ ਪ੍ਰਸ਼ਾਸਨ ਦੇ ਗ਼ੈਰ ਵਿੱਦਿਅਕ ਕੰਮ ਦੇ ਹੁਕਮਾਂ ਦਾ ਵਿਰੋਧ

ਗੁਰਦਾਸਪੁਰ, 18 ਅਕਤੂਬਰ (ਸੁਖਵੀਰ ਸਿੰਘ ਸੈਣੀ)-ਡੈਮੋਕਰੇਟਿਕ ਟੀਚਰ ਫ਼ਰੰਟ ਵਲੋਂ ਲੈਕਚਰਾਰਾਾ ਨੂੰ ਪਰਾਲੀ ਇੰਸਪੈਕਟਰ ਬਣਾਉਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਜਿਤਾਉਂਦੇ ਹੋਏ ਮੀਟਿੰਗ ਕੀਤੀ ਗਈ | ਜਿਸ ਦੀ ਪ੍ਰਧਾਨਗੀ ਪ੍ਰਧਾਨ ਅਮਰਜੀਤ ਸ਼ਾਸਤਰੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਕਾਦੀਆਂ, 18 ਅਕਤੂਬਰ (ਮਕਬੂਲ ਅਹਿਮਦ)-ਨਜ਼ਦੀਕੀ ਪਿੰਡ ਢਪੱਈ ਦੇ ਇਕ ਨੌਜਵਾਨ ਦੀ ਇਕ ਦਰਦਨਾਕ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਹਰਦੀਪ ਸਿੰਘ (22) ਆਪਣੇ ਪਿਤਾ ਬਲਵਿੰਦਰ ਸਿੰਘ ਨਾਲ ਟਰੈਕਟਰ-ਟਰਾਲੀ ਰਾਹੀਂ ਘਰ ਤੋਂ ਝੋਨਾ ਲੈ ਕੇ ਟਾਂਡਾ ...

ਪੂਰੀ ਖ਼ਬਰ »

ਮਾਤਾ ਸੰਪੂਰਨ ਕੌਰ ਗਿੱਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਨੌਸ਼ਹਿਰਾ ਮੱਝਾ ਸਿੰਘ, 18 ਅਕਤੂਬਰ (ਤਰਸੇਮ ਸਿੰਘ ਤਰਾਨਾ)-ਮਾਂ ਦਾ ਰਿਸ਼ਤਾ ਦੁਨਿਆਵੀਂ ਸਭ ਰਿਸ਼ਤਿਆਂ ਨਾਲੋਂ ਮੋਹ -ਮਿਠਾਸ ਤੇ ਪਵਿੱਤਰ ਹੈ | ਮਾਵਾਂ ਵਲੋਂ ਬਾਲ ਉਮਰੇ ਬੱਚਿਆਂ ਨੂੰ ਸਿਖਾਏ ਨੈਤਿਕ ਗੁਣ ਤੇ ਦਿੱਤੀਆਂ ਸਿੱਖਿਆਵਾਂ ਹੀ ਮਨੁੱਖ ਨੂੰ ਜਿੱਥੇ ਮਹਾਨ ...

ਪੂਰੀ ਖ਼ਬਰ »

ਮੁਫ਼ਤ ਬਨਾਵਟੀ ਅੰਗ ਲਗਾਉਣ ਸਬੰਧੀ ਕੈਂਪ 22 ਤੋਂ 26 ਤੱਕ

ਬਟਾਲਾ, 18 ਅਕਤੂਬਰ (ਹਰਦੇਵ ਸਿੰਘ ਸੰਧੂ)-ਗ਼ਰੀਬ ਅਪਾਹਜ ਲੋਕਾਂ ਦੀ ਸਹੂਲਤ ਵਾਸਤੇ ਅਿਲੰਮਕੋ ਸੰਸਥਾ ਮੁਹਾਲੀ ਵਲੋਂ ਜ਼ਿਲ੍ਹਾ ਗੁਰਦਾਸਪੁਰ 'ਚ ਮੁਫ਼ਤ ਬਨਾਵਟੀ ਅੰਗ ਲਗਾਉਣ ਵਾਸਤੇ ਵੱਖ-ਵੱਖ ਸ਼ਹਿਰਾਂ 'ਚ ਕੈਂਪ ਲਗਾਏ ਜਾ ਰਹੇ ਹਨ | ਇਸ ਬਾਰੇ ਅਿਲੰਮਕੋ ਸੰਸਥਾ ਦੇ ...

ਪੂਰੀ ਖ਼ਬਰ »

ਸਬਸਿਡੀ 'ਤੇ ਖੇਤੀ ਸੰਦ ਲੈਣ ਲਈ ਬਿਨੈ ਪੱਤਰ ਦੇਣ ਵਾਲੇ ਕਿਸਾਨ ਬਿੱਲ ਦਫ਼ਤਰਾਂ 'ਚ ਜਮ੍ਹਾਂ ਕਰਵਾਉਣ-ਵਿਰਕ

ਵਰਸੋਲਾ, 18 ਅਕਤੂਬਰ (ਵਰਿੰਦਰ ਸਹੋਤਾ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਤੇ ਫ਼ਸਲਾਂ ਦੇ ਹੋਰ ਰਹਿੰਦ ਖੂੰਹਦ ਨੂੰ ਖੇਤਾਂ 'ਚ ਹੀ ਦਬਾਉਣ ਲਈ ਵੱਡੀ ਸਬਸਿਡੀ 'ਤੇ ਲੋੜੀਂਦੇ ਖੇਤੀ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ | ਇਸ ਲਈ ਅਨੇਕਾਂ ਕਿਸਾਨਾਂ ਨੇ ਬਿਨੈ ਪੱਤਰ ...

ਪੂਰੀ ਖ਼ਬਰ »

ਵਿਧਾਇਕ ਲਾਡੀ ਦੇ ਯਤਨਾਂ ਸਦਕਾ ਘੁਮਾਣ ਵਿਖੇ 23 ਨੂੰ ਲੱਗੇਗਾ ਮੈਗਾ ਮੈਡੀਕਲ ਕੈਂਪ

ਘੁਮਾਣ, 18 ਅਕਤੂਬਰ (ਬੰਮਰਾਹ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ ਘੁਮਾਣ ਵਿਖੇ 23 ਅਕਤੂਬਰ ਨੂੰ ਗੂੰਗੇ, ਬੋਲੇ, ਅਪਾਹਜ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪਿੰਡ ਭੋਪਰ ਸੈਦਾਂ ਵਿਖੇ ਚੇਅਰਮੈਨ ਪਾਹੜਾ ਨੇ ਗਲੀਆਂ-ਨਾਲੀਆਾ ਦਾ ਨੀਂਹ ਪੱਥਰ ਰੱਖਿਆ

ਗੁਰਦਾਸਪੁਰ, 18 ਅਕਤੂਬਰ (ਸੁਖਵੀਰ ਸਿੰਘ ਸੈਣੀ)-ਨਜ਼ਦੀਕੀ ਪਿੰਡ ਭੋਪਰ ਸੈਦਾਂ 'ਚ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਵਲੋਂ ਗਲੀਆਂ-ਨਾਲੀਆਂ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਚੇਅਰਮੈਨ ਪਾਹੜਾ ਨੇ ਕਿਹਾ ਕਿ ਪਿੰਡ ਭੋਪਰ ਸੈਦਾਂ ਦੇ ਲੋਕਾਾ ...

ਪੂਰੀ ਖ਼ਬਰ »

ਬਾਬਾ ਮਹਿਮਾ ਸਾਹਿਬ ਪਬਲਿਕ ਸਕੂਲ ਮੋਹਲੋਵਾਲੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਕੱਲ੍ਹ

ਕੋਟਲੀ ਸੂਰਤ ਮੱਲ੍ਹੀ, 18 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਇਲਾਕੇ ਦੀ ਨਾਮਵਰ ਸੰਸਥਾ ਬਾਬਾ ਮਹਿਮਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਹਲੋਵਾਲੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਕੱਲ੍ਹ 20 ਅਕਤੂਬਰ ਨੂੰ ਸੰਸਥਾ ਦੇ ਐਮ.ਡੀ. ਪ੍ਰੀਤਮ ਸਿੰਘ ਧਾਲੀਵਾਲ ਦੀ ਅਗਵਾਈ ...

ਪੂਰੀ ਖ਼ਬਰ »

ਕਰਾਟੇ ਕੱਪ 'ਚ ਡੀ.ਆਰ. ਹੈਰੀਟੇਜ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਬਟਾਲਾ, 18 ਅਕਤੂਬਰ (ਕਾਹਲੋਂ)-ਬੀਤੇ ਦਿਨੀਂ ਬਟਾਲਾ ਦੇ ਸ਼ੀਤਲਾ ਮੰਦਰ ਕੰਪਲੈਕਸ 'ਚ ਹੋਏ ਪਹਿਲੇ ਉੱਜਵਲ ਅੰਤਰਰਾਸ਼ਟਰੀ ਕਰਾਟੇ ਕੱਪ 'ਚ ਡੀ.ਆਰ. ਹੈਰੀਟੇਜ਼ ਪਬਲਿਕ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ | ਇਸ ਸਬੰਧੀ ਕੋਚ ਸਰਬਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੇਂਦਰੀ ਪੰਜਾਬੀ ਲੇਖਕ ਸਭਾ ਦਾ ਇਜਲਾਸ 21 ਨੂੰ

ਬਟਾਲਾ, 18 ਅਕਤੂਬਰ (ਕਾਹਲੋਂ)-ਅੱਜ ਮਾਂ-ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਦੀ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਜਤਿੰਦਰ ਭਨੋਟ, ਜਨਰਲ ਸਕੱਤਰ ਕੁਲਦੀਪ ਹੰਸਪਾਲ, ਸੰਯੋਜਕ ਗੁਰਪ੍ਰੀਤ ਰੰਗੀਲਪੁਰ ਨੇ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਡੇਢ ਸਾਲਾ ਅਜਲਾਸ 21 ...

ਪੂਰੀ ਖ਼ਬਰ »

ਬਸਤੀ ਰੂੜ ਚੰਦ ਨੰਗਲ ਵਿਖੇ ਵਿਕਾਸ ਕਾਰਜ ਜਲਦ ਸ਼ੁਰੂ ਕਰਵਾਏ ਜਾਣਗੇ-ਵਿਧਾਇਕ ਲਾਡੀ

ਅੱਚਲ ਸਾਹਿਬ, 18 ਅਕਤੂਬਰ (ਗੁਰਚਰਨ ਸਿੰਘ)-ਹਲਕੇ ਸ੍ਰੀ ਹਰਗੋਬਿੰਦਪੁਰ ਨੂੰ ਵਿਕਾਸ ਪੱਖੋਂ ਨੰਬਰ ਇਕ 'ਤੇ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦੇਵਾਂਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਬਸਤੀ ਰੂੜ ਚੰਦ ਨਗਲ (ਅੰਮੋਨੰਗਲ) ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਧਾਰੀਵਾਲ, 18 ਅਕਤੂਬਰ (ਸਵਰਨ ਸਿੰਘ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੱਦੇ 'ਤੇ ਮੋਰਚੇ ਵਲੋਂ ਮਾਝਾ ਜ਼ੋਨ ਦੇ ਪ੍ਰਧਾਨ ਕਾਮਰੇਡ ਵਿਜੈ ਕੁਮਾਰ ਅਤੇ ਕਾਮਰੇਡ ਅਸ਼ਵਨੀ ਕੁਮਾਰ ਦੀ ਸੰਯੁਕਤ ਅਗਵਾਈ ਹੇਠ ਡਡਵਾਂ ਚੌਕ ਧਾਰੀਵਾਲ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ...

ਪੂਰੀ ਖ਼ਬਰ »

ਫਾਰਮੇਸੀ ਕਾਲਜ ਦੇ ਵਿਹੜੇ 'ਚ ਫਾਰਮਾਸਿਸਟ ਯੂਨੀਅਨ ਦੀ ਸਾਲਾਨਾ ਮਿਲਣੀ

ਬਟਾਲਾ, 18 ਅਕਤੂਬਰ (ਸੁਖਦੇਵ ਸਿੰਘ)-ਓਲਡ ਫਾਰਮਸਿਸਟ ਯੂਨੀਅਨ ਦੀ ਸਾਲਾਨਾ ਮੀਟਿੰਗ ਗੁਰੂ ਹਰਗੋਬਿੰਦ ਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ 'ਚ ਬੀਤੇ ਦਿਨੀਂ ਹੋਈ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋੋਂ 1986-1988 ਤੇ 1988-1990 ਬੈਚ ਦੇ ਕੋਰਸ ਕਰ ਚੁੱਕੇ ਫਾਰਮਾਸਿਸਟ ...

ਪੂਰੀ ਖ਼ਬਰ »

ਪਿੰਡ ਸਪਰਾਏ ਕੋਠੀ ਵਿਖੇ ਪ੍ਰਵਾਸੀ ਭਾਰਤੀ ਨੇ ਸਰਕਾਰੀ ਸਕੂਲ 'ਚ ਡੈਸਕ ਤੇ ਪੜ੍ਹਾਈ ਦੀ ਸਮੱਗਰੀ ਵੰਡੀ

ਕਲਾਨੌਰ, 18 ਅਕਤੂਬਰ (ਪੁਰੇਵਾਲ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉੱਜਵਲ ਦੇ ਯਤਨਾਂ ਸਦਕਾ ਜ਼ਿਲ੍ਹੇ ਭਰ ਦੇ ਸਕੂਲਾਂ 'ਚ ਬੁਨਿਆਦੀ ਸਹੂਲਤਾਂ ਦੇਣ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟ ਸਮਰਪਣ ਤਹਿਤ ਨੇੜਲੇ ਪਿੰਡ ਸਪਰਾਏ ਕੋਠੀ 'ਚ ਪ੍ਰਵਾਸੀ ਭਾਰਤੀ ਵਲੋਂ ...

ਪੂਰੀ ਖ਼ਬਰ »

ਸ੍ਰੀ ਬਾਵਾ ਲਾਲ ਦਿਆਲ ਰਾਮਲੀਲ੍ਹਾ ਕਲੱਬ ਨੇ ਦੁਸਹਿਰਾ ਧੂਮ-ਧਾਮ ਨਾਲ ਮਨਾਇਆ

ਧਿਆਨਪੁਰ, 18 ਅਕਤੂਬਰ (ਸਰਬਜੀਤ ਸਿੰਘ ਰਿਆੜ, ਕੁਲਦੀਪ ਸਿੰਘ ਨਾਗਰਾ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਪਵਿੱਤਰ ਤਿਉਹਾਰ ਦੁਸਹਿਰਾ ਅੱਜ ਸ੍ਰੀ ਬਾਵਾ ਲਾਲ ਦਿਆਲ ਰਾਮ ਲੀਲ੍ਹਾ ਕਲੱਬ ਧਿਆਨਪੁਰ ਵਲੋਂ ਪੂਜਨੀਕ ਮਹੰਤ ਸ੍ਰੀ ਰਾਮ ਸੰੁਦਰ ਦਾਸ ਜੀ ਮਹਾਰਾਜ ਦੇ ...

ਪੂਰੀ ਖ਼ਬਰ »

ਬਾਪੂ ਅਜੀਤ ਸਿੰਘ ਬਜ਼ੁਰਗਵਾਲ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਵਡਾਲਾ ਬਾਂਗਰ, 18 ਅਕਤੂਬਰ (ਭੁੰਬਲੀ)-ਇਸ ਇਲਾਕੇ ਦੇ ਨਾਮਵਰ ਪਿੰਡ ਬਜ਼ੁਰਗਵਾਲ ਦੇ ਮੌਜੂਦਾ ਸਰਪੰਚ ਹਰਦੀਪ ਸਿੰਘ ਦੇ ਪਿਤਾ ਬਾਪੂ ਅਜੀਤ ਸਿੰਘ ਬਜ਼ੁਰਗਵਾਲ ਨੂੰ ਅੱਜ ਉੁਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪਹੰੁਚੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ...

ਪੂਰੀ ਖ਼ਬਰ »

ਬੇਰਿੰਗ ਕਾਲਜ ਬਟਾਲਾ ਦਾ ਸੰਗੀਤ ਨਾਟ ਉਤਸਵ ਦਾ ਤੀਸਰਾ ਦਿਨ ਲੋਪੋਕੇ ਭਰਾਵਾਂ ਨੇ ਲੁੱਟਿਆ

ਪੰਜਾਬ ਦੇ ਲੋਕ-ਨਾਚ ਭੰਗੜਾ ਤੇ ਲੁੱਡੀ ਤੇ ਨੱਚ ਉਠੇ ਸਰੋਤੇ ਬਟਾਲਾ, 18 ਅਕਤੂਬਰ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਲਜ ਪਿ੍ੰ: ਡਾ: ਪ੍ਰੋ: ਐਡਵਰਡ ਮਸੀਹ ਦੀ ਰਹਿਨੁਮਾਈ ਅਤੇ ਪ੍ਰੋ: ਸੁਖਜਿੰਦਰ ਸਿੰਘ ਬਾਠ ਤੇ ਡਾ: ਨਰੇਸ਼ ਕੁਮਾਰ ਦੀ ਅਗਵਾਈ ...

ਪੂਰੀ ਖ਼ਬਰ »

ਦੇਰ ਰਾਤ ਝੋਨੇ ਦੀ ਕਟਾਈ ਕਰ ਰਹੀਆਂ ਦੋ ਕੰਬਾਈਨਾਂ ਪੁਲਿਸ ਨੇ ਕਬਜ਼ੇ 'ਚ ਲਈਆਂ

ਧਾਰੀਵਾਲ, 18 ਅਕਤੂਬਰ (ਸਵਰਨ ਸਿੰਘ)-ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਦੇਰ ਰਾਤ ਨੂੰ ਝੋਨੇ ਦੀ ਫ਼ਸਲ ਕੱਟ ਰਹੀਆਂ ਦੋ ਕੰਬਾਇਨਾਂ (ਹਰਵੈਸਟਰ) ਿਖ਼ਲਾਫ਼ ਏ. ਡੀ. ਸੀ. (ਜਨਰਲ) ਗੁਰਦਾਸਪੁਰ ਸ੍ਰੀ ਸੁਭਾਸ਼ ਚੰਦਰ ਨੇ ...

ਪੂਰੀ ਖ਼ਬਰ »

'ਰਿਸ਼ੀ ਨਿਰਵਾਣ' ਦਿਵਸ ਮੌਕੇ ਐਸ. ਐਲ. ਬਾਵਾ ਕਾਲਜ 'ਚ ਹਵਨ ਕਰਵਾਇਆ

ਬਟਾਲਾ, 18 ਅਕਤੂਬਰ (ਕਾਹਲੋਂ)-ਸਥਾਨਕ ਐਸ. ਐਲ. ਬਾਵਾ ਡੀ. ਏ. ਵੀ. ਕਾਲਜ ਬਟਾਲਾ ਵਿਚ ਕਾਲਜ ਪਿ੍ੰ: ਡਾ: ਵਰਿੰਦਰ ਭਾਟੀਆ ਦੀ ਅਗਵਾਈ ਤੇ ਆਰੀਆ ਸਮਾਜ ਸਮਿਤੀ ਦੇ ਮੁਖੀ ਪ੍ਰੋ: ਡਾ: ਕਿਰਨ ਬਾਲਾ ਦੀ ਨਿਗਰਾਨੀ ਵਿਚ ਰਿਸ਼ੀ ਨਿਰਵਾਣ ਦਿਵਸ ਨੂੰ ਸਮਰਪਿਤ ਹਵਨ ਗਾਇਤਰੀ ਮਹਾਂਮੰਤਰ ...

ਪੂਰੀ ਖ਼ਬਰ »

ਹਰਪੁਰਾ ਧੰਦੋਈ ਸਕੂਲ ਦੀਆਂ ਲੜਕੀਆਂ ਲਗਾਤਾਰ ਦੂਜੀ ਵਾਰ ਬਣੀਆਂ ਜ਼ਿਲ੍ਹਾ ਹਾਕੀ ਚੈਂਪੀਅਨ

ਪੰਜਗਰਾਈਆਂ, 18 ਅਕਤੂਬਰ (ਬਲਵਿੰਦਰ ਸਿੰਘ)-ਨਜ਼ਦੀਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਦੀਆਂ ਲੜਕੀਆਂ ਨੇ 19 ਸਾਲ ਵਰਗ ਵਿਚ ਲਗਾਤਾਰ ਦੂਜੀ ਵਾਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ | ਇਹ ਟੂਰਨਾਮੈਂਟ ਸਕੂਲ ਟੀਮ ਨੇ ਜ਼ੋਨ ਘਣੀਏ-ਕੇ-ਬਾਂਗਰ ...

ਪੂਰੀ ਖ਼ਬਰ »

ਕਣਕ ਦੇ ਬੀਜ 'ਤੇ ਸਬਸਿਡੀ ਲਈ 25 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ ਕਿਸਾਨ-ਡੀ.ਸੀ.

ਗੁਰਦਾਸਪੁਰ, 18 ਅਕਤੂਬਰ (ਆਰਿਫ਼)-ਪੰਜਾਬ ਸਰਕਾਰ ਵਲੋਂ ਹਾੜ੍ਹੀ 2018-19 ਦੌਰਾਨ ਕਣਕ ਦੀ ਬਿਜਾਈ ਲਈ ਗੁਰਦਾਸਪੁਰ ਜ਼ਿਲੇ੍ਹ ਵਿਚ 8000 ਕੁਇੰਟਲ ਬੀਜ ਸਬਸਿਡੀ 'ਤੇ ਦਿੱਤਾ ਜਾਵੇਗਾ | ਜਿਸ ਲਈ ਕਿਸਾਨ 25 ਅਕਤੂਬਰ ਤੱਕ ਬਿਨੈ ਪੱਤਰ ਦੇ ਸਕਦੇ ਹਨ | ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ...

ਪੂਰੀ ਖ਼ਬਰ »

ਪਿੰਡ ਬਰਿਆਰ ਤੇ ਸੈਦੋਵਾਲ ਕਲਾਂ ਵਿਖੇ ਵਿਖੇ ਦੁਸਹਿਰਾ ਅੱਜ

ਗੁਰਦਾਸਪੁਰ/ਪੁਰਾਣਾ ਸ਼ਾਲਾ, 18 ਅਕਤੂਬਰ (ਆਰਿਫ਼/ਗੁਰਾਇਆ)-ਇੱਥੋਂ ਨਜ਼ਦੀਕੀ ਪੈਂਦੇ ਪਿੰਡ ਬਰਿਆਰ ਤੇ ਪੁਰਾਣਾ ਸ਼ਾਲਾ ਵਿਖੇ ਦੁਸ਼ਹਿਰੇ ਦਾ ਤਿਉਹਾਰ ਅੱਜ 19 ਅਕਤੂਬਰ ਨੰੂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਸ਼ਹਿਰਾ ਕਮੇਟੀ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਪੁੱਜਦਾ ਕਰਨ ਲਈ ਵਚਨਬੱਧ-ਕੈਬਨਿਟ ਮੰਤਰੀ ਚੌਧਰੀ

ਗੁਰਦਾਸਪੁਰ, 18 ਅਕਤੂਬਰ (ਆਰਿਫ਼)-ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਤੇ ਲੋੜਵੰਦਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਲਈ ਵਚਨਬੱਧ ਹੈ | ...

ਪੂਰੀ ਖ਼ਬਰ »

ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਵਲੋਂ ਰੋਸ ਰੈਲੀ

ਗੁਰਦਾਸਪੁਰ, 18 ਅਕਤੂਬਰ (ਸੁਖਵੀਰ ਸਿੰਘ ਸੈਣੀ)-ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ ਸਥਾਨਿਕ ਸਿਵਲ ਹਸਪਤਾਲ ਵਿਖੇ ਰਾਜਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਜਿਸ ਵਿਚ ਜ਼ਿਲ੍ਹੇ ਭਰ 'ਚੋਂ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਡਾ: ਸੁਰਜੀਤ ਸਿੰਘ ਰੰਧਾਵਾ ਨਮਿਤ ਅੰਤਿਮ ਅਰਦਾਸ

ਅੰਮਿ੍ਤਸਰ, 18 ਅਕਤਬੂਰ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨੀ ਇਸ ਸੰਸਾਰ ਨੂੰ ਅਲਵਿਦਾ ਆਖ ਗਏੇ ਡਾ: ਸੁਰਜੀਤ ਸਿੰਘ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਬੁਖਾਰੀ ਜੀ ਮਜੀਠਾ ਰੋਡ ਅੰਮਿ੍ਤਸਰ ਵਿਖੇ ਕਰਵਾਇਆ ਗਿਆ, ਜਿਸ 'ਚ ਭਾਈ ਗੁਰਇਕਬਾਲ ਸਿੰਘ ...

ਪੂਰੀ ਖ਼ਬਰ »

ਡੀ.ਆਰ. ਹੈਰੀਟੇਜ ਸਕੂਲ 'ਚ ਨਵਰਾਤਰੇ ਤੇ ਦੁਸਹਿਰੇ ਦਾ ਤਿਉਹਾਰ ਮਨਾਇਆ

ਬਟਾਲਾ, 18 ਅਕਤੂਬਰ (ਕਾਹਲੋਂ)-ਸਥਾਨਕ ਡੀ. ਆਰ. ਹੈਰੀਟੇਜ਼ ਪਬਲਿਕ ਸਕੂਲ ਬਟਾਲਾ ਵਿਚ ਨਵਰਾਤਰੇ ਅਤੇ ਦੁਸਹਿਰਾ ਤਿਉਹਾਰ ਮਨਾਉਣ ਦਾ ਪ੍ਰੋਗਰਾਮ ਹੋਇਆ | ਸਕੂਲ ਦੇ ਡਾਇਰੈਕਟਰ ਸ੍ਰੀ ਮਦਨ ਲਾਲ, ਮੈਨੇਜਰ ਸ੍ਰੀ ਸੰਜੀਵ ਕੁਮਾਰ, ਪਿ੍ੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ, ...

ਪੂਰੀ ਖ਼ਬਰ »

ਡਾ: ਸੁਰਜੀਤ ਸਿੰਘ ਰੰਧਾਵਾ ਨਮਿਤ ਅੰਤਿਮ ਅਰਦਾਸ

ਅੰਮਿ੍ਤਸਰ, 18 ਅਕਤਬੂਰ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨੀ ਇਸ ਸੰਸਾਰ ਨੂੰ ਅਲਵਿਦਾ ਆਖ ਗਏੇ ਡਾ: ਸੁਰਜੀਤ ਸਿੰਘ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਬੁਖਾਰੀ ਜੀ ਮਜੀਠਾ ਰੋਡ ਅੰਮਿ੍ਤਸਰ ਵਿਖੇ ਕਰਵਾਇਆ ਗਿਆ, ਜਿਸ 'ਚ ਭਾਈ ਗੁਰਇਕਬਾਲ ਸਿੰਘ ...

ਪੂਰੀ ਖ਼ਬਰ »

ਆਰ. ਆਰ. ਬਾਵਾ ਕਾਲਜ ਵਿਖੇ ਸਵਾਮੀ ਦਯਾਨੰਦ ਸਟੱਡੀਜ਼ ਸੈਂਟਰ ਵਲੋਂ ਯੋਗ ਸੈਸ਼ਨ ਦੀ ਸ਼ੁਰੂਆਤ

ਬਟਾਲਾ, 18 ਅਕਤੂਬਰ (ਕਾਹਲੋਂ)-ਆਰ. ਆਰ. ਬਾਵਾ ਡੀ .ਏ. ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਪਿ੍ੰਸੀਪਲ ਪ੍ਰੋ: ਡਾ. ਸ੍ਰੀਮਤੀ ਨੀਰੂ ਚੱਢਾ ਦੀ ਆਗਿਆ ਅਨੁਸਾਰ ਅਤੇ ਸਵਾਮੀ ਦਯਾਨੰਦ ਸਟੱਡੀਜ਼ ਸੈਂਟਰ ਦੇ ਕਨਵੀਨਰ ਡਾ. ਸ੍ਰੀਮਤੀ ਲੱਕੀ ਸ਼ਰਮਾ ਅਤੇ ਕੋ-ਕਨਵੀਨਰ ਸ੍ਰੀ ਸੁਨੀਲ ...

ਪੂਰੀ ਖ਼ਬਰ »

ਚੀਮਾ ਕਾਲਜ ਆਫ਼ ਐਜੂਕੇਸ਼ਨ ਕਿਸ਼ਨਕੋਟ 'ਚ ਸੈਮੀਨਾਰ

ਘੁਮਾਣ, 18 ਅਕਤੂਬਰ (ਬੰਮਰਾਹ)-ਚੀਮਾ ਕਾਲਜ ਆਫ਼ ਐਜੂਕੇਸ਼ਨ ਕਿਸ਼ਨਕੋਟ (ਗੁਰਦਾਸਪੁਰ) ਵਿਚ ਬੱਚਿਆਂ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਛੋਟੇ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇ, ਇਸ ਬਾਰੇ ਜਾਣਕਾਰੀ ਦਿੱਤੀ | ਇਸ ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ 'ਚ ਏਸ਼ੀਅਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 18 ਅਕਤੂਬਰ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਪ੍ਰਾਇਮਰੀ ਵਿੰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਏਸ਼ੀਅਨ ਪਬਲਿਕ ਸਕੂਲ ਤਲਵੰਡੀ ਬਖਤਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸਬੰਧੀ ਕੋਚ ਤੇਜਿੰਦਰ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬ ਫ਼ੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਦੀ ਮੀਟਿੰਗ

ਗੁਰਦਾਸਪੁਰ, 18 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਫ਼ੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਦੀ ਜ਼ਿਲ੍ਹਾ ਬਾਡੀ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਨਹਿਰੂ ਪਾਰਕ ਵਿਖੇ ਹੋਈ | ਜਿਸ ਵਿਚ ਜਥੇਬੰਦੀ ਦੇ ਸੂਬਾਈ ਇਜਲਾਸ ਦੀ ਤਿਆਰੀ ਸਬੰਧੀ ...

ਪੂਰੀ ਖ਼ਬਰ »

ਫਗਵਾੜਾ ਦੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਚਾਰ ਰੋਜ਼ਾ ਜ਼ੋਨਲ ਯੁਵਕ ਮੇਲਾ ਸਮਾਪਤ

ਫਗਵਾੜਾ, 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਗੁੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਫਗਵਾੜਾ ਦੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਜ਼ੋਨਲ ਯੁਵਕ ਮੇਲਾ ਆਪਣੇ ਚੌਥੇ ਤੇ ਅੰਤਿਮ ਦਿਨ ਸਮਾਪਤ ਹੋਇਆ | ਜ਼ੋਨਲ ਯੁਵਕ ਮੇਲੇ ਦੇ ਚੌਥੇ ਤੇ ਆਖ਼ਰੀ ਦਿਨ ...

ਪੂਰੀ ਖ਼ਬਰ »

ਜਨਰਲ ਸਟੋਰ ਤੋਂ ਨਕਦੀ ਚੋਰੀ

ਕਾਦੀਆਂ, 18 ਅਕਤੂਬਰ (ਮਕਬੂਲ ਅਹਿਮਦ)-ਅੱਜ ਮੁਹੱਲਾ ਅਕਾਲਗੜ੍ਹ ਦੇ ਕੋਲ ਸਥਿਤ ਵਿਜੇ ਜਨਰਲ ਸਟੋਰ ਤੋਂ 12 ਹਜ਼ਾਰ ਰੁਪਏ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧ 'ਚ ਦੁਕਾਨ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਲਗਪਗ 1:45 'ਤੇ ਆਪਣੇ ਗੁਆਂਢੀ ਸ਼ਾਮ ਲਾਲ ਨੂੰ ਇਹ ...

ਪੂਰੀ ਖ਼ਬਰ »

ਸੁੱਖ ਭੰਡਾਰ ਚਰਚ ਸੇਖਪੁਰ ਤੋਂ ਸੈਦਮੁਬਾਰਕ ਵਿਖੇ ਤਬਦੀਲ

21 ਨੂੰ ਹੋਣ ਵਾਲੀ ਬੰਦਗੀ 'ਚ ਸ਼ਾਮਿਲ ਹੋਣ ਦੀ ਅਪੀਲ ਬਟਾਲਾ, 18 ਅਕਤੂਬਰ (ਕਾਹਲੋਂ)-ਇਸਾਈ ਭਾਈਚਾਰੇ ਨਾਲ ਸਬੰਧਿਤ ਪਾਸਟਰਾਂ ਦੀ ਵਿਸ਼ੇਸ਼ ਮੀਟਿੰਗ ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਦੇ ਬਿਸ਼ਪ ਰਿਆਜ ਮਸੀਹ ਤੇਜਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮਤਾ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਦੀ ਪੱਕੀ ਨਿਯੁਕਤੀ ਨਾ ਹੋਣ ਕਾਰਨ ਇਲਾਕਾ ਨਿਵਾਸੀ ਪ੍ਰੇਸ਼ਾਨ

ਫ਼ਤਹਿਗੜ੍ਹ ਚੂੜੀਆਂ, 18 ਅਕਤੂਬਰ (ਧਰਮਿੰਦਰ ਸਿੰਘ ਬਾਠ)-ਫ਼ਤਹਿਗੜ੍ਹ ਚੂੜੀਆਂ ਵਿਖੇ ਪੱਕੇ ਤੌਰ 'ਤੇ ਨਾਇਬ ਤਹਿਸੀਲਦਾਰ ਨਾ ਆਉਣ ਕਾਰਨ ਇਲਾਕਾ ਨਿਵਾਸੀ ਡਾਢੇ ਪ੍ਰੇਸ਼ਾਨ ਹਨ ਤੇ ਉਨ੍ਹਾਂ ਦੀ ਮੰਗ ਹੈ ਕਿ ਸਬ ਤਹਿਸੀਲਦਾਰ ਦੀ ਨਿਯੁਕਤੀ ਪੱਕੇ ਤੌਰ 'ਤੇ ਕੀਤੀ ਜਾਵੇ ਤਾਂ ...

ਪੂਰੀ ਖ਼ਬਰ »

10 ਏਕੜ ਪਰਾਲੀ ਦੇ ਦੈਂਤ ਨੰੂ ਕਿਸਾਨਾਂ ਨੇ ਚਿੱਟੇ ਦਿਨ ਰਾਵਣ ਦੇ ਰੂਪ 'ਚ ਫੂਕਿਆ

ਪੁਰਾਣਾ ਸ਼ਾਲਾ, 18 ਅਕਤੂਬਰ (ਗੁਰਵਿੰਦਰ ਸਿੰਘ ਗੁਰਾਇਆ)-ਬੇਸ਼ੱਕ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੰੂ ਇਸ ਵਾਰ ਖੇਤਾਂ 'ਚ ਪਰਾਲੀ ਨਾ ਸਾੜਨ ਦੇ ਬੜੀ ਸਖ਼ਤੀ ਨਾਲ ਹੁਕਮ ਚੜ੍ਹਾਏ ਹਨ | ਪਰ ਸਰਕਾਰ ਦੇ ਥੋਪੇ ਗਏ ਇਸ ਫ਼ੈਸਲੇ ਤੋਂ ਪ੍ਰੇਸ਼ਾਨ ਸਰਕਲ ਪੁਰਾਣਾ ...

ਪੂਰੀ ਖ਼ਬਰ »

ਹਲਕਾ ਵਿਧਾਇਕ ਪਾਹੜਾ ਵਲੋਂ ਭਗਵਾਨ ਪਰਸ਼ੂਰਾਮ ਚੌਕ ਦਾ ਉਦਘਾਟਨ

ਗੁਰਦਾਸਪੁਰ, 18 ਅਕਤੂਬਰ (ਆਰਿਫ਼)-32 ਲੱਖ ਦੀ ਲਾਗਤ ਨਾਲ ਉਸਾਰੇ ਗਏ ਭਗਵਾਨ ਸ੍ਰੀ ਪਰਸ਼ੂਰਾਮ ਚੌਕ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਕੀਤਾ ਗਿਆ | ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਤੇ ਸ੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਦੇ ...

ਪੂਰੀ ਖ਼ਬਰ »

ਸ਼ਿਵ ਮੰਦਰ ਵਿਖੇ ਰਾਮਨੌਮੀ ਮਨਾਈ

ਪੁਰਾਣਾ ਸ਼ਾਲਾ, 18 ਅਕਤੂਬਰ (ਅਸ਼ੋਕ ਸ਼ਰਮਾ)-ਸ਼ਿਵ ਮੰਦਰ ਬਾਬਾ ਢੇਰੂਆਣਾ ਬਹਾਦਰ ਵਿਖੇ ਰਾਮਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਸੰਗਤਾਂ ਸ਼ਰਧਾ ਭਾਵਨਾ ਨਾਲ ਸ਼ਾਮਿਲ ਹੋਈਆਂ | ਇਸ ਮੌਕੇ ਪਹਿਲਾਂ ਹਵਨ ਯੱਗ ਕਰਵਾਇਆ ਗਿਆ | ਉਪਰੰਤ ਕੰਜਕ ਪੂਜਨ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਦੁਸਹਿਰਾ ਫੂਕ ਕੇ ਕੀਤਾ ਪ੍ਰਦਰਸ਼ਨ

ਗੁਰਦਾਸਪੁਰ, 18 ਅਕਤੂਬਰ (ਸੁਖਬੀਰ ਸਿੰਘ ਸੈਣੀ/ਗੁਰਪ੍ਰਤਾਪ ਸਿੰਘ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਆਗੂਆਂ ਵਲੋਂ ਕੁਲਦੀਪ ਪੁਰੇਵਾਲ, ਸੋਮ ਸਿੰਘ, ਸੁਰਿੰਦਰ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਰੋਸ ਵਜੋਂ ਦੁਸਹਿਰਾ ਫ਼ੂਕ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਪਠਾਨਕੋਟ ਵਿਕਾਸ ਮੰਚ ਵਲੋਂ ਮੀਟਿੰਗ

ਪਠਾਨਕੋਟ, 18 ਅਕਤੂਬਰ (ਸੰਧੂ)-ਪਠਾਨਕੋਟ ਵਿਕਾਸ ਮੰਚ ਵਲੋਂ ਚੇਅਰਮੈਨ ਨਰਿੰਦਰ ਕਾਲਾ ਤੇ ਪ੍ਰਧਾਨ ਦਿਨੇਸ਼ ਮੋਦਗਿੱਲ ਦੀ ਪ੍ਰਧਾਨਗੀ ਹੇਠ ਮੁਹੱਲਾ ਜੰਦਰੀਆਂ ਵਿਖੇ ਮੀਟਿੰਗ ਹੋਈ | ਮੀਟਿੰਗ ਵਿਚ ਬਜਰੰਗ ਨਾਟਕ ਕਲੱਬ ਦੇ ਪ੍ਰਧਾਨ ਰਾਜੇਸ਼ ਕੁਮਾਰ ਰਾਜੂ, ਜਨਰਲ ਸਕੱਤਰ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ 21 ਨੂੰ ਕਰਵਾਏ ਜਾਣਗੇ ਰੀਜਨ ਪੱਧਰੀ ਮੁਕਾਬਲੇ

ਪਠਾਨਕੋਟ, 18 ਅਕਤੂਬਰ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰਧਾਨ ਸੰਤੋਸ਼ ਮਹਾਜਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਵਿਚ ਪ੍ਰੀਸ਼ਦ ਵਲੋਂ ਕਰਵਾਈ ਜਾਣ ਵਾਲੀ 21 ਅਕਤੂਬਰ ਨੂੰ ਰੀਜਨ ਪੱਧਰੀ ਸਮੂਹ ਗਾਣ ਮੁਕਾਬਲੇ ਦੀਆਂ ਤਿਆਰੀਆਂ ਸਬੰਧੀ ਵਿਚਾਰ ...

ਪੂਰੀ ਖ਼ਬਰ »

ਬਾਬਾ ਬਰਫ਼ਾਨੀ ਸੇਵਾ ਦਲ ਨਲਵਾ ਪੁਲ ਵਲੋਂ ਸਮਾਗਮ

ਪਠਾਨਕੋਟ, 18 ਅਕਤੂਬਰ (ਸੰਧੂ)-ਬਾਬਾ ਬਰਫ਼ਾਨੀ ਸੇਵਾ ਦਲ ਨਲਵਾ ਪੁਲ ਵਲੋਂ ਬੀਤੀ ਰਾਤ ਸ੍ਰੀ ਸ਼ਿਰਡੀ ਸਾਈਾ ਮਹਾਂ ਸਮਾਧੀ ਮਹਾਂਉਤਸਵ ਦੇ ਸਬੰਧ ਵਿਚ ਸ੍ਰੀ ਸਾਈਾ ਸੰਧਿਆ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕ ਕੁਮਾਰ ਸੋਨੂੰ ਐਾਡ ਪਾਰਟੀ ਨੇ ਸਾਈਾ ...

ਪੂਰੀ ਖ਼ਬਰ »

ਵਿਧਾਇਕ ਜੋਗਿੰਦਰ ਪਾਲ ਵਲੋਂ ਕੀਤੇ ਕੰਮਾਂ ਤੇ ਮਿਹਨਤ ਸਦਕਾ ਕਾਾਗਰਸੀ ਜਿੱਤੇ-ਸਕੀਮੀ/ਤਿਲਕ

ਤਾਰਾਗੜ੍ਹ, 18 (ਸੋਨੂੰ ਮਹਾਜਨ)-ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਵਲੋਂ ਆਪਣੇ ਡੇਢ ਸਾਲ ਦੇ ਕਾਰਜਕਾਲ ਵਿਚ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਦਿਨ-ਰਾਤ ਮਿਹਨਤ ਕਰਕੇ ਕੀਤੇ ਕੰਮਾਂ ਸਦਕਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ...

ਪੂਰੀ ਖ਼ਬਰ »

ਪਿੰਡ ਨਰੋਟ ਮਹਿਰਾ ਤੋਂ ਬਾਰਠ ਸਾਹਿਬ ਤੱਕ ਬਣਨ ਵਾਲੀ ਸੜਕ ਦਾ ਕੀਤਾ ਉਦਘਾਟਨ

ਨਰੋਟ ਮਹਿਰਾ, 18 ਅਕਤੂਬਰ (ਸੁਰੇਸ਼ ਕੁਮਾਰ)-ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਪਿੰਡ ਨਰੋਟ ਮਹਿਰਾ ਵਿਖੇ ਸੜਕ ਦਾ ਉਦਘਾਟਨ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕ ਜੋਗਿੰਦਰਪਾਲ ਵਿਸ਼ੇਸ਼ ਰੂਪ ਵਜੋਂ ਪਹੰੁਚੇ ਅਤੇ ਪਿੰਡ ਨਰੋਟ ਮਹਿਰਾ ਤੋਂ ਬਾਰਠ ...

ਪੂਰੀ ਖ਼ਬਰ »

ਆਦਰਸ਼ ਸਕੂਲ ਨਰੋਟ ਮਹਿਰਾ ਵਿਖੇ ਵਣ ਜੀਵ ਸੁਰੱਖਿਆ ਹਫ਼ਤਾ ਮਨਾਇਆ

ਨਰੋਟ ਮਹਿਰਾ, 18 ਅਕਤੂਬਰ (ਰਾਜ ਕੁਮਾਰੀ)-ਆਦਰਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਚ ਵਣ ਜੀਵ ਸੁਰੱਖਿਆ ਹਫ਼ਤਾ ਮਨਾਇਆ ਗਿਆ | ਸੁਰੱਖਿਆ ਹਫ਼ਤੇ ਅੰਦਰ ਆਉਂਦੇ ਸਕੂਲ ਵਿਚ ਬੂਟਿਆਂ ਦੀ ਪ੍ਰਦਰਸ਼ਨੀ ਲਗਾਈ ਗਈ | ਪ੍ਰਦਰਸ਼ਲੀ ਦੀ ਅਗਵਾਈ ਸਕੂਲ ਦੇ ਬੱਚਿਆਂ ...

ਪੂਰੀ ਖ਼ਬਰ »

30ਵੇਂ ਡੈਂਟਲ ਸਿਹਤ ਪੰਦ੍ਹਰਵਾੜਾ ਦੇ ਅਖੀਰੀ ਦਿਨ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫ਼ਤ ਡੈਂਚਰ ਲਗਾਏ

ਪਠਾਨਕੋਟ, 18 ਅਕਤੂਬਰ (ਸੰਧੂ/ਆਰ. ਸਿੰਘ)-'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਵਲ ਸਰਜਨ ਪਠਾਨਕੋਟ ਡਾ: ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸਬੰਧੀ ਮਨਾਏ ਗਏ 30ਵੇਂ ...

ਪੂਰੀ ਖ਼ਬਰ »

ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਫ਼ਦ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ

ਪਠਾਨਕੋਟ, 18 ਅਕਤੂਬਰ (ਸੰਧੂ)-ਸਿਵਲ ਹਸਪਤਾਲ ਵਿਖੇ ਹੱਡੀਆਂ ਨੂੰ ਜੋੜਨ ਵਾਲੀ ਰਾਡ ਅਤੇ ਹੋਰ ਸਹੂਲਤਾਂ ਨਾ ਹੋਣ ਕਾਰਨ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਵਪਾਰ ਮੰਡਲ ਪਠਾਨਕੋਟ ਦਾ ਵਫ਼ਦ ਚੇਅਰਮੈਨ ਭਾਰਤ ਮਹਾਜਨ, ...

ਪੂਰੀ ਖ਼ਬਰ »

ਨਹਿਰ 'ਚ ਪਰਾਲੀ ਨਾਲ ਲੱਦਿਆ ਟਰੈਕਟਰ ਟਰਾਲੀ ਡਿੱਗਣ ਤੋਂ ਬਚਿਆ

ਮਾਧੋਪੁਰ, 18 ਅਕਤੂਬਰ (ਨਰੇਸ਼ ਮਹਿਰਾ)-ਰਾਵੀ ਦਰਿਆ ਵਿਚੋਂ ਨਿਕਲਦੀਆਂ ਐਮ. ਬੀ. ਲਿੰਕ ਤੇ ਅੱਪਰਬਾਰੀ ਦੁਆਬ ਨਹਿਰ ਦੋਨਾਂ ਨਹਿਰਾਂ ਦੇ ਕਿਨਾਰੇ ਲੱਗੀ ਰੇਲਿੰਗ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਤੇ ਕਈ ਥਾਂ 'ਤੇ ਰੇਲਿੰਗ ਨਾ ਲੱਗੀ ਹੋਣ ਕਰਕੇ ਕਈ ਗੱਡੀਆਂ ਨਹਿਰ ਵਿਚ ...

ਪੂਰੀ ਖ਼ਬਰ »

ਕੰਢੀ ਇਲਾਕੇ ਦੇ ਲੋਕਾਂ ਨੰੂ ਹੈ ਖੱਡਾਂ ਉੱਪਰ ਪੁਲਾਂ ਦਾ ਇੰਤਜ਼ਾਰ

ਸ਼ਾਹਪੁਰ ਕੰਢੀ, 18 ਅਕਤੂਬਰ (ਰਣਜੀਤ ਸਿੰਘ)-ਰਾਜਨੀਤਿਕ ਪਾਰਟੀਆਂ ਦੀ ਅਣਦੇਖੀ ਕਾਰਨ ਧਾਰ ਬਲਾਕ ਦਾ ਕੰਢੀ ਇਲਾਕਾ ਵਿਕਾਸ ਪੱਖੋਂ ਅੱਜ ਵੀ ਪਛੜਿਆ ਹੋਇਆ ਹੈ | ਇਸ ਇਲਾਕੇ 'ਚ ਵਿਕਾਸ ਕਿਧਰੇ ਵੀ ਦਿਖਾਈ ਨਹੀਂ ਦਿੰਦਾ | ਅਰਧ ਪਹਾੜੀ ਇਲਾਕਾ ਹੋਣ ਕਾਰਨ ਇਸ ਇਲਾਕੇ ਵਿਚ ...

ਪੂਰੀ ਖ਼ਬਰ »

ਦੀਪ ਪ੍ਰਕਾਸ਼ ਪੱਤਿ੍ਕਾ ਦੀ 16ਵੀਂ ਵਰ੍ਹੇਗੰਢ ਮਨਾਈ

ਪਠਾਨਕੋਟ, 18 ਅਕਤੂਬਰ (ਚੌਹਾਨ)-ਡੇਰਾ ਸੁਆਮੀ ਜਗਤ ਗਿਰੀ ਆਸ਼ਰਮ ਨਵਾਂ ਚੱਕੀ ਪੁਲ ਵਿਖੇ ਸੰਗਰਾਂਦ ਦਾ ਭੰਡਾਰਾ ਸੁਆਮੀ 108 ਗੁਰਦੀਪ ਗਿਰੀ ਜੀ ਮਹਾਰਾਜ ਦੀ ਅਗਵਾਈ 'ਚ ਆਯੋਜਿਤ ਕੀਤਾ | ਇਸ ਮੌਕੇ ਸੁਆਮੀ 108 ਜੈ ਗੋਪਾਲ ਦਾ ਬਲੀਦਾਨ ਦਿਵਸ ਮਨਾਇਆ ਗਿਆ | ਸੁਆਮੀ ਜੈ ਗੋਪਾਲ ...

ਪੂਰੀ ਖ਼ਬਰ »

ਮਹਿੰਗਾਈ ਦੇ ਵਿਰੋਧ 'ਚ ਕਾਂਗਰਸੀਆਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਤਾਰਾਗੜ੍ਹ, 18 ਅਕਤੂਬਰ (ਸੋਨੂੰ ਮਹਾਜਨ)-ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲਗਾਤਾਰ ਵਧਦੀ ਮਹਿੰਗਾਈ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਦੀਨਾਨਗਰ ਨਰੋਟ ਜੈਮਲ ਸਿੰਘ ਸੜਕ 'ਤੇ ਜਾਮ ਲਗਾ ਕੇ ਬਕਨੋਰ ਚੌਾਕ ਵਿਚ ਯੂਥ ਕਾਂਗਰਸ ਦੇ ਪ੍ਰਧਾਨ ਕੁਲਜੀਤ ਸੈਣੀ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਤੇ ਵਿਧਾਇਕ ਦੇ ਪੁਤਲਾ ਫ਼ੂਕ ਕੇ ਮਨਾਇਆ ਗਿਆ ਦੁਸਹਿਰਾ

ਪਠਾਨਕੋਟ, 18 ਅਕਤੂਬਰ (ਸੰਧੂ/ਚੌਹਾਨ)-ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਪਠਾਨਕੋਟ ਵਲੋਂ ਅੱਜ ਸਥਾਨਕ ਪਟੇਲ ਚੌਕ ਵਿਖੇ ਐੱਸ.ਐੱਸ.ਏ., ਰਮਸਾ ਅਧਿਆਪਕਾਂ ਦੀ ਤਨਖ਼ਾਹਾਂ ਵਿਚ ਕੀਤੀ ਕਟੌਤੀ ਕਰਨ ਦੇ ਰੋਸ ਅਤੇ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

205 ਕਿੱਲੋ ਭੁੱਕੀ ਸਮੇਤ 2 ਕਾਬੂ

ਪਠਾਨਕੋਟ: 18 ਅਕਤੂਬਰ (ਸੰਧੂ/ਆਰ. ਸਿੰਘ/ਚੌਹਾਨ/ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਪੁਲਿਸ ਨੇ ਇਕ ਟਰੱਕ ਵਿਚ ਸ੍ਰੀਨਗਰ ਤੋਂ ਪੰਜਾਬ ਲਿਆਂਦੀ ਜਾ ਰਹੀ ਕਰੀਬ 205 ਕਿੱਲੋਗਰਾਮ ਭੁੱਕੀ ਦੇ ਨਾਲ ਮਾਧੋਪੁਰ ਤੋਂ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ...

ਪੂਰੀ ਖ਼ਬਰ »

ਐਸ. ਸੀ. ਸਕੀਮ ਤਹਿਤ ਸਕਾਲਰਸ਼ਿਪ ਦਰਖ਼ਾਸਤਾਂ ਦੇਣ ਦਾ ਸਮਾਂ ਹੁਣ 31 ਤੱਕ-ਜ਼ਿਲ੍ਹਾ ਭਲਾਈ ਅਫ਼ਸਰ

ਪਠਾਨਕੋਟ, 18 ਅਕਤੂਬਰ (ਆਰ. ਸਿੰਘ)-ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ, ਘੱਟ ਗਿਣਤੀ, ਪੰਜਾਬ, ਚੰਡੀਗੜ੍ਹ ਵਲੋਂ ਲਾਗੂ ਕੀਤੀ ਗਈ ਘੱਟ ਗਿਣਤੀ ਵਰਗ ਦੀਆਂ ਪ੍ਰੀ-ਮੈਟਿ੍ਕ ਸਕਾਲਰਸ਼ਿਪ ਤੇ ਪੋਸਟ ਮੈਟਿ੍ਕ ਸਕਾਲਰਸ਼ਿਪ ਫ਼ਾਰ ਐਸ.ਸੀ. ਸਕੀਮ ਤਹਿਤ ਜੋ ਦਰਖ਼ਾਸਤਾਂ ਦੀ ਮੰਗ ...

ਪੂਰੀ ਖ਼ਬਰ »

ਸ਼ੁਕਰਾਨੇ ਵਜੋਂ ਸ੍ਰੀ ਸੁਖ਼ਮਨੀ ਸਾਹਿਬ ਦਾ ਪਾਠ ਕਰਵਾਇਆ

ਸ਼ਾਹਪੁਰ ਕੰਢੀ, 18 ਅਕਤੂਬਰ (ਰਣਜੀਤ ਸਿੰਘ)-ਪੰਜਾਬ ਤੇ ਜੰਮੂ-ਕਸ਼ਮੀਰ ਦੀਆਂ ਸਰਕਾਰਾਂ ਵਿਚਕਾਰ ਸ਼ਾਹਪੁਰ ਕੰਢੀ ਡੈਮ ਦੇ ਨਿਰਮਾਣ ਸਬੰਧੀ ਹੋਏ ਸਮਝੌਤੇ ਤਹਿਤ ਸ਼ਾਹਪੁਰ ਕੰਢੀ ਡੈਮ ਬਰਾਜ ਦਾ ਕੰਮ ਮੁੜ ਸ਼ੁਰੂ ਹੋਣ ਤੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਰਿਕਾਰਡ ...

ਪੂਰੀ ਖ਼ਬਰ »

ਮਨਜੀਤ ਕੌਰ ਬਣੀ ਸ਼ਿਵ ਸੈਨਾ ਦੀ ਉਪ ਪ੍ਰਧਾਨ

ਪਠਾਨਕੋਟ, 18 ਅਕਤੂਬਰ (ਚੌਹਾਨ)-ਸ਼ਿਵ ਸੈਨਾ ਪੰਜਾਬ ਵਿਖੇ ਮਹਿਲਾ ਮੰਡਲ ਦਾ ਵਿਸਥਾਰ ਕੀਤਾ ਗਿਆ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਕਪਿਲ ਮਹਾਜਨ ਸੀਨੀਅਰ ਉਪ ਪ੍ਰਧਾਨ ਪੁੱਜੇ | ਜਿਨ੍ਹਾਂ ਦਾ ਇੱਥੇ ਪਹੰੁਚਣ 'ਤੇ ਉਨ੍ਹਾਂ ਦਾ ਸਵਾਗਤ ਸਤੀਸ਼ ਮਹਾਜਨ ਉੱਤਰ-ਭਾਰਤ ਚੇਅਰਮੈਨ ਤੇ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਨਹੀਂ ਕਰ ਸਕਦੇ ਤਾਂ ਕਾਂਗਰਸ ਗੱਦੀ ਦਾ ਤਿਆਗ ਕਰੇ-ਮਾ: ਮੋਹਣ ਲਾਲ

ਪਠਾਨਕੋਟ, 18 ਅਕਤੂਬਰ (ਚੌਹਾਨ)-ਵਾਰ-ਵਾਰ ਖ਼ਜ਼ਾਨੇ ਨੰੂ ਖ਼ਾਲੀ ਹੋਣ ਦਾ ਰੋਣਾ-ਰੋਣ ਵਾਲੀ ਕਾਂਗਰਸ ਸਰਕਾਰ ਜੇ ਪ੍ਰਦੇਸ਼ ਦਾ ਸਾਸ਼ਨ ਨਹੀਂ ਚਲਾ ਸਕਦੀ ਤਾਂ ਗੱਦੀ ਛੱਡ ਕੇ ਲਾਂਭੇ ਹੋ ਜਾਵੇ | ਬਾਦਲ ਸਾਹਿਬ ਆਪ ਪੰਜਾਬ ਨੰੂ ਮੁੜ ਲੀਹਾਂ 'ਤੇ ਲੈ ਆਉਣਗੇ | ਪੰਜਾਬ ਦੀ ਹਾਲਤ ...

ਪੂਰੀ ਖ਼ਬਰ »

ਗਰੀਨਲੈਂਡ ਸਕੂਲ 'ਚ ਦੁਰਗਾ ਅਸ਼ਟਮੀ ਦਿਵਸ ਮਨਾਇਆ

ਪਠਾਨਕੋਟ, 18 ਅਕਤੂਬਰ (ਚੌਹਾਨ)-ਗਰੀਨਲੈਂਡ ਪਬਲਿਕ ਸਕੂਲ ਸੂਰਜਪੁਰ ਵਿਖੇ ਨਵਰਾਤਿਆਂ ਦੇ ਸ਼ੁੱਭ ਮੌਕੇ 'ਤੇ ਦੁਰਗਾ ਅਸ਼ਟਮੀ ਦਾ ਆਯੋਜਨ ਸਕੂਲ ਚੇਅਰਮੈਨ ਰਣਵੀਰ ਸਿੰਘ ਅਤੇ ਮੁੱਖ ਅਧਿਆਪਕਾ ਅਨੂਮੀਤ ਕੌਰ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਜ਼ਿਲੇ੍ਹ ਦੇ ਸਮੁੱਚੇ ਪੋਲਿੰਗ ਸਟੇਸ਼ਨਾਂ 'ਤੇ 21 ਤੇ 28 ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ-ਡਿਪਟੀ ਕਮਿਸ਼ਨਰ

ਪਠਾਨਕੋਟ, 18 ਅਕਤੂਬਰ (ਸੰਧੂ/ਆਰ. ਸਿੰਘ)-ਭਾਰਤ ਚੋਣ ਕਮਿਸ਼ਨ ਤੇ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਮੁੱਚੇ ਦਿਵਿਆਂਗ ਵਿਅਕਤੀਆਂ ਨੂੰ ਪੋਲਿੰਗ ਵਾਲੇ ਦਿਨ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ | ਇਹ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਜਾਗਰੂਕਤਾ ਕੈਂਪ ਲਗਾਇਆ

ਬਮਿਆਲ, 18 ਅਕਤੂਬਰ (ਰਾਕੇਸ਼ ਸ਼ਰਮਾ)-ਖੇਤੀਬਾੜੀ ਵਿਭਾਗ ਬਮਿਆਲ ਵਲੋਂ ਸਰਹੱਦੀ ਪਿੰਡ ਖੋਜਕੀ ਚੱਕ ਵਿਖੇ ਕਿਸਾਨਾਂ ਨੂੰ ਪਰਾਲੀ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਬਲਾਕ ਖੇਤੀਬਾੜੀ ਅਫ਼ਸਰ ਹਰਿੰਦਰ ਸਿੰਘ ਬੈਂਸ ਨੇ ਕੀਤੀ | ...

ਪੂਰੀ ਖ਼ਬਰ »

ਸਟਾਰ ਮੇਕਰਸ ਵਲੋਂ ਨਵਰਾਤਰਿਆਂ ਦੇ ਸਬੰਧ 'ਚ ਦੋ ਰੋਜ਼ਾ ਡਾਂਡੀਆ ਉਤਸਵ ਸਮਾਪਤ

ਪਠਾਨਕੋਟ, 18 ਅਕਤੂਬਰ (ਰਜਿੰਦਰ ਸਿੰਘ)-ਸਟਾਰ ਮੇਕਰਸ ਵਲੋਂ ਡਾਇਰੈਕਟਰ ਸੰਗੀਤਾ ਸ਼ਰਮਾ ਦੀ ਪ੍ਰਧਾਨਗੀ ਵਿਚ ਰਾਮ-ਲੀਲ੍ਹਾ ਗਰਾੳਾੂਡ ਮੰਦਿਰ ਪਠਾਨਕੋਟ ਵਿਖੇ ਨਵਰਾਤਰਿਆਂ ਦੇ ਸਬੰਧ 'ਚ ਦੋ ਰੋਜ਼ਾ ਡਾਂਡੀਆ ਉਤਸਵ ਕਰਵਾਇਆ ਗਿਆ | ਇਸ ਮੌਕੇ ਸਮਾਜ ਸੇਵਿਕਾ ਅਮਿਤ ਸ਼ਰਮਾ ...

ਪੂਰੀ ਖ਼ਬਰ »

ਜ਼ਿਲ੍ਹਾ ਖੇਡ ਵਿਭਾਗ ਨੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

ਪਠਾਨਕੋਟ, 18 ਅਕਤੂਬਰ (ਸੰਧੂ)-ਜ਼ਿਲ੍ਹਾ ਖੇਡ ਵਿਭਾਗ ਵਲੋਂ ਜ਼ਿਲ੍ਹਾ ਖੇਡ ਅਧਿਕਾਰੀ ਜਸਮੀਤ ਕੌਰ ਜ਼ਿਲ੍ਹਾ ਖੇਡ ਅਫ਼ਸਰ ਪਠਾਨਕੋਟ ਦੀ ਪ੍ਰਧਾਨਗੀ ਵਿਚ ਸਾਲ 2018-19 ਦੇ ਸੈਸ਼ਨ ਲਈ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੰਡਰ-18 ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ

ਸ਼ਾਹਪੁਰ ਕੰਢੀ, 18 ਅਕਤੂਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਦੇ ਲਗਪਗ 343 ਕਰਮਚਾਰੀਆਂ ਨੰੂ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਜਿਸ ਦੇ ਵਿਰੋਧ ਵਿਚ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ ਿਖ਼ਲਾਫ਼ ਪ੍ਰਦਰਸ਼ਨ ਕੀਤਾ ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX