ਚੰਡੀਗੜ੍ਹ, 18 ਅਕਤੂਬਰ (ਆਰ.ਐਸ.ਲਿਬਰੇਟ)- ਅੱਜ ਸੈਕਟਰ 34 ਵਿਚ ਕਾਂਗਰਸ ਪਾਰਟੀ ਇਕਾਈ ਚੰਡੀਗੜ੍ਹ ਨੇ ਕੇਂਦਰ ਸਰਕਾਰ ਦੇ ਮੁਖੀ ਦਾ ਪੁਤਲਾ ਫੂਕਿਆ | ਪ੍ਰਦਰਸ਼ਨਕਾਰੀ ਆਗੂਆਂ ਨੇ ਦੋਸ਼ ਲਗਾਏ ਕਿ ਜਿਸ ਤਰ੍ਹਾਂ ਰਾਵਣ ਨੇ ਬੇਈਮਾਨੀ ਕੀਤੀ ਉਸੇ ਤਰ੍ਹਾਂ ਅੱਜ ਦੀ ਮੌਜੂਦਾ ਮੋਦੀ ਸਰਕਾਰ ਨੇ ਲੋਕਾਂ ਨਾਲ ਧੋਖਾ ਤੇ ਜੁਮਲੇ ਹੀ ਆਪਣੇ ਕਾਰਜਕਾਲ ਵਿਚ ਦਿੱਤੇ ਹਨ ਜਿਸ ਅਧੀਨ ਸਰਕਾਰ ਨੇ ਕਾਲੇ ਪੈਸਾ ਨੂੰ ਸਫ਼ੇਦ ਕਰਨ ਲਈ ਹੀ ਨੋਟ ਬੰਦੀ ਕੀਤੀ ਗਈ | ਆਮ ਜਨਤਾ ਦਾ ਪੈਸਾ ਰਾਫੇਲ ਸੌਦੇਬਾਜ਼ੀ ਜ਼ਰੀਏ ਰਿਉੜੀਆਂ ਤਰ੍ਹਾਂ ਵੰਡ ਦਿੱਤਾ | ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਐਮ. ਜੇ. ਅਕਬਰ ਦਾ ਅਸਤੀਫ਼ਾ ਅੱਜ ਦੀ ਮੋਦੀ ਸਰਕਾਰ ਦਾ ਚਰਿੱਤਰ, ਚਿਹਰਾ ਅਤੇ ਚਾਲ ਨੂੰ ਤਸਦੀਕ ਕਰਦਾ ਹੈ, ਇਸ ਸਰਕਾਰ ਦੀ ਨਾਕਾਮੀ ਹਰ ਜਗ੍ਹਾ ਦਿਖਦੀ ਹੈ | ਅੱਜ ਰੁਪਿਆ ਸਭ ਤੋਂ ਹੇਠਲੇ ਦਰਜ਼ੇ ਉੱਤੇ ਹੈ, ਰੋਜ਼ਗਾਰ ਨਹੀਂ ਹੈ, ਕਾਨੂੰਨ ਪ੍ਰਣਾਲੀ ਵਿਗੜ ਗਈ ਹੈ ਅਤੇ ਹਰ ਦਿਨ ਨਵੇਂ ਨਵੇਂ ਘੋਟਾਲੇ ਸਾਹਮਣੇ ਆ ਰਹੇ ਹਨ | ਇਸ ਮੌਕੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਇਸ ਸਰਕਾਰ ਨੇ ਰਾਵਣ ਦੀ ਤਰ੍ਹਾਂ ਹਰ ਮਰਿਆਦਾ ਨੂੰ ਤੋੜਿਆ ਹੈ | ਇਸ ਮੌਕੇ ਹਰਫੂਲ ਚੰਦਰ ਕਲਿਆਣ, ਭੁਪਿੰਦਰ ਬਢਹੇੜੀ, ਹਰਮੋਹਿੰਦਰ ਲੱਕੀ, ਮੋਹੰਮਦ ਸਾਦਿਕ, ਸੰਦੀਪ ਭਾਰਦਵਾਜ, ਦੀਪਾ ਦੂਬੇ, ਅਜੈ ਜੋਸ਼ੀ, ਸ਼ਸ਼ੀ ਸ਼ੰਕਰ ਤਿ੍ਪਾਠੀ , ਵਿਨੋਦ ਸ਼ਰਮਾ, ਅਨਿਤਾ ਸ਼ਰਮਾ, ਅੱਛੇ ਲਾਲ, ਹਰਮੇਲ ਕੇਸਰੀ, ਰਾਜੀਵ ਮੌਦਗਿਲ, ਧਰਮਵੀਰ , ਹਰਜਿੰਦਰ, ਰਵੀ ਠਾਕੁਰ, ਬਰਿੰਦਰ ਰਾਵਤ, ਦਵਿੰਦਰ ਸਿੰਘ, ਨਰਿੰਦਰ ਰਿੰਕੂ,ਬਰਿੰਦਰ ਰਾਏ, ਅਸ਼ਵਨੀ ਕੌਸ਼ਲ, ਵਿਕਰਮ ਚੋਪੜਾ, ਹਰਨੇਕ ਸੇਖੋਂ, ਰਮੇਸ਼ ਆਹੂਜਾ, ਜਤਿੰਦਰ ਧਾਮੀ , ਅਭੇ ਚੰਦੇਲ, ਊਸ਼ਾ ਰਾਣਾ, ਵੀ. ਏਨ. ਸ਼ਰਮਾ, ਸ਼ਾਮ ਸਿੰਘ, ਸੰਜੀਵ ਗਾਬਾ, ਸ਼ਾਮ ਦੱਤ, ਸਾਹਿਲ ਦੂਬੇ, ਸ਼ੁਭ ਸੇਖੋਂ, ਵਿਪਨ ਸਿੰਘ ਅਮਨ, ਜਗਦੀਸ਼ , ਰਾਹੁਲ , ਸ਼ੈਰੀ ਸਹਿਤ ਕਾਫ਼ੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)-ਪੁਲਿਸ ਮੁਲਾਜ਼ਮਾਂ ਅੰਦਰ ਆਪਣੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਤੇ ਸੁਹਿਰਦਤਾ ਵਧਾਉਣ ਦੀ ਕੋਸ਼ਿਸ਼ ਤਹਿਤ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਪੁਲਿਸ ਹੈੱਡਕੁਆਟਰ ਵਿਖੇ ਅਸਿਸਟੈਂਟ ਸਬ-ਇੰਸਪੈਕਟਰ ਕਰਮਜੀਤ ਸਿੰਘ ਤੇ ...
ਚੰਡੀਗੜ੍ਹ, 18 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ ਕਿਸੇ ਨੂੰ ਭੇਜਣ ਤੇ ਉਸ ਨਾਲ ਛੇੜਛਾੜ ਕਰਨ ਦਾ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ...
ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ)- ਐਸ.ਐਸ.ਏ. ਅਤੇ ਰਮਸਾ ਟੀਚਰਾਂ ਨੂੰ ਰੈਗੂਲਰ ਕਰਨ ਦੇ ਫ਼ੈਸਲੇ ਦੇ ਨਾਲ ਤਨਖ਼ਾਹਾਂ 'ਚ 70-75 ਫ਼ੀਸਦੀ ਕਟੌਤੀ ਕਰਨ ਦੇ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਫ਼ੈਸਲੇ ਵਿਰੁੱਧ ਸਾਂਝਾ ਅਧਿਆਪਕ ਮੋਰਚਾ ਦੇ ਘੋਲ ਦਾ ਆਲ ਇੰਡੀਆ ...
ਚੰਡੀਗੜ੍ਹ, 18 ਅਕਤੂਬਰ (ਐਨ.ਐਸ. ਪਰਵਾਨਾ)- ਹਰਿਆਣਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚ 7 ਅਕਤੂਬਰ ਦੀ ਗੁਹਾਨਾ ਰੈਲੀ ਵਿਚ ਚਾਚਾ-ਭਤੀਜਾ ਦੇ ਸਮਰਥਕਾਂ ਵਿਚਾਲੇ ਹੋਈ ਨਾਅਰੇਬਾਜ਼ੀ ਕਾਰਨ ਜੋ ਸਿਆਸੀ ਸੰਕਟ ਖੜ੍ਹਾ ਹੋ ਗਿਆ ਸੀ, ਉਹ ...
ਚੰਡੀਗੜ੍ਹ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੁਸਹਿਰੇ ਦੇ ਤਿਊਹਾਰ ਮੌਕੇ 'ਤੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ ਹੈ | ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦੁਸਹਿਰਾ ਬੁਰਾਈ 'ਤੇ ਚੰਗਿਆਈ ਦੀ ਜਿੱਤ ...
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)- ਵਿਜੀਲੈਂਸ ਬਿਊਰੋ ਪੰਜਾਬ ਵਲੋਂ ਅੱਜ ਰਿਸ਼ਵਤ ਦੇ ਦੋ ਵੱਖ-ਵੱਖ ਕੇਸਾਂ ਵਿਚ ਇਕ ਪਟਵਾਰੀ ਅਤੇ ਦੋ ਏਜੰਟਾਂ ਨੂੰ ਰਿਸ਼ਵਤ ਲੈਂਦਿਆਂ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ | ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ...
ਚੰਡੀਗੜ੍ਹ, 18 ਅਕਤੂਬਰ (ਸੁਰਜੀਤ ਸਿੰਘ ਸੱਤੀ)-ਹਾਈਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਦੀ ਡਿਵੀਜ਼ਨ ਬੈਂਚ ਨੇ ਰੇਲਵੇ ਦੇ ਉੱਤਰ ਖੇਤਰੀ ਚੀਫ਼ ਇੰਜੀਨੀਅਰ ਨੂੰ ਚੰਡੀਗੜ੍ਹ-ਲੁਧਿਆਣਾ ਰੇਲ ਮਾਰਗ 'ਤੇ ਭੜੀ ਤੋਂ ਖਮਾਣੋਂ ਨੂੰ ਜਾਂਦੀ ਸੜਕ ਲਈ ਲਾਂਘਾ ਦੇਣ ਬਾਰੇ ...
ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ)- ਆਪਣੇ ਪੁਰਾਣੇ ਤੇ ਬਜ਼ੁਰਗ (ਸੀਨੀਅਰ ਸਿਟੀਜ਼ਨ) ਖਾਤਾ ਧਾਰਕ ਗਾਹਕਾਂ ਲਈ ਬੈਂਕ ਆਫ਼ ਬੜੌਦਾ ਨੇ ਸਨੇਹ-ਪਿਆਰ ਨਾਲ ਭਰੀ ਇਕ ਵਿਸ਼ੇਸ਼ 'ਪ੍ਰੇਰਣਾ' ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਬੈਂਕ ਨਾਲ ਸਬੰਧਤ ਕੰਮਕਾਰਾਂ ਮੌਕੇ ...
ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ) - ਸਥਾਨਕ ਸੈਕਟਰ 24 ਚੰਡੀਗੜ੍ਹ ਦੇ ਰੈਲੀ ਮੈਦਾਨ 'ਚ ਮੰਗਾਂ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਵਿਮੱੁਕਤ ਜਾਤੀਆਂ ਸਭਾ ਪੰਜਾਬ ਵਲੋਂ ਭੁੱਖ ਹੜਤਾਲ ਆਰੰਭੀ ਗਈ ਹੈ | ਅੱਜ ਇੱਥੇ ਸਭਾ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ...
ਚੰਡੀਗੜ੍ਹ, 18 ਅਕਤੂਬਰ (ਆਰ.ਐਸ.ਲਿਬਰੇਟ)- ਪਿੰਡਾਂ ਦੇ ਨਗਰ ਨਿਗਮ 'ਚ ਰਲੇਵੇਂ ਦੇ ਵਿਰੋਧ ਵਿਚ ਖੁੱਡਾ ਅਲੀਸ਼ੇਰ ਵਿਚ ਭਲਕੇ ਪੇਂਡੂ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਇਕੱਠ ਹੋਏਗਾ | ਇਸ ਤੋਂ ਬਾਅਦ ਚੰਡੀਗੜ੍ਹ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਰਕਰਾਰ ਰੱਖਣ ਸਬੰਧੀ ...
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸਟੈਂਪ ਡਿਊਟੀ ਦੀਆਂ ਕੀਮਤਾਂ 'ਚ ਦੁੱਗਣਾ ਵਾਧਾ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਦੇ ਲੋਕਾਂ 'ਤੇ 100 ਕਰੋੜ ਤੋਂ ਵੱਧ ਦਾ ...
ਚੰਡੀਗੜ੍ਹ, 16 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬ ਯੂਨੀਵਰਸਿਟੀ ਦੇ ਪਿਛਲੇ ਪਾਸੇ ਪੈਂਦੇ ਟਿਊਬਵੈਲ ਨੇੜੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਵਿਅਕਤੀ ਦੀ ਪਛਾਣ ਬਹਾਦੁਰ ਵਜੋਂ ਹੋਈ ਹੈ ਜੋ ਨਿਪਾਲ ਦਾ ਰਹਿਣ ਵਾਲਾ ਹੈ | ...
ਚੰਡੀਗੜ੍ਹ, 18 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਟ੍ਰੈਫਿਕ ਪੁਲਿਸ ਨੇ ਦੁਸਹਿਰਾ ਦੇਖਣ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਦੱਸੀਆਂ ਹੋਈਆਂ ਨਿਰਧਾਰਿਤ ਥਾਵਾਂ 'ਤੇ ਖੜੇ ਕਰਨ ਦੀ ਅਪੀਲ ਕੀਤੀ ਹੈ | ਸੈਕਟਰ 17, 34 ਅਤੇ 46 ...
ਪੰਚਕੂਲਾ, 18 ਅਕਤੂਬਰ (ਕਪਿਲ)-ਹਰਿਆਣਾ ਦੇ ਡੀ. ਜੀ. ਪੀ. ਬੀ. ਐੱਸ. ਸੰਧੂ ਨੇ 25 ਸਾਲ ਬਾਅਦ ਪੁਲਿਸ ਹੈੱਡਕੁਆਰਟਰ ਦੇ ਨਵੀਨੀਕਰਨ ਤੋਂ ਬਾਅਦ ਉਦਘਾਟਨ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਹੈੱਡਕੁਆਰਟਰ 1993 ਵਿਚ ਬਣਿਆ ਸੀ | ਫਰਸ਼, ...
ਚੰਡੀਗੜ੍ਹ, 18 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਮੰੁਬਈ ਦੀ ਰਹਿਣ ਵਾਲੀ ਇਕ ਮਾਡਲ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਿਸ ਦੇ ਇਕ ਸਬ-ਇੰਸਪੈਕਟਰ ਿਖ਼ਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਇਸ ਸਾਲ ਉਸ ਵੇਲੇ ਸਬ-ਇੰਸਪੈਕਟਰ ਦੇ ਸੰਪਰਕ ਵਿਚ ...
ਚੰਡੀਗੜ੍ਹ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਦੇ ਸਰਕਾਰੀ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਸਿਖਲਾਈ ਦਿੱਤੀ ਜਾਵੇਗੀ ਪਹਿਲੇ ਪੜਾਅ ਵਿਚ 11 ਜ਼ਿਲਿ੍ਹਆਂ ਦੇ 12,000 ...
ਚੰਡੀਗੜ੍ਹ, 16 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਅਦਾਲਤ ਨੇ ਇਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਸਜ਼ਾ ਪਾਉਣ ਵਾਲਾ ਨਸੀਮ ਅਲੀ ਹੈ ਜਿਸ ਨੂੰ ਅਦਾਲਤ ਨੇ 10 ਹਜ਼ਾਰ ਰੁਪਏ ...
ਚੰਡੀਗੜ, 18 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਕ੍ਰਿਕਟਰ ਹਰਭਜਨ ਸਿੰਘ ਦੀ ਸੈਕਟਰ 9 ਵਿਚ ਪੈਂਦੀ ਚਾਰ ਕਨਾਲ ਦੀ ਘਰ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਤਾਲੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ | ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)-ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਸ਼ਹੀਦੀ ਅਸਥਾਨ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ...
ਮੁੱਲਾਂਪੁਰ ਗਰੀਬਦਾਸ, 18 ਅਕਤੂਬਰ (ਦਿਲਬਰ ਸਿੰਘ ਖੈਰਪਰ)-ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਪਿੰਡਾਂ ਦਾ ਵਿਕਾਸ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ | ਅੱਜ ਹਾਲਾਤ ਇਹ ਹਨ ਕਿ ਿਲੰਕ ਸੜਕਾਂ ਕੱਚੀਆਂ ਪਹੀਆਂ ਤੋਂ ਵੀ ਬਦਤਰ ਹਾਲਤ ਵਿਚ ਹਨ | ਇਨ੍ਹਾਂ ਵਿਚਾਰਾਂ ਦਾ ...
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)- ਐਨੀਜ਼ ਸਕੂਲ ਖਰੜ ਦੇ ਵਿਦਿਆਰਥੀਆਂ ਨੇ 64ਵੀਂ ਤਾਇਕਵਾਂਡੋ ਅੰਤਰ ਸਕੂਲ ਖੇਡਾਂ ਵਿਚ ਸੋਨ, ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਐੱਸ. ਕੇ. ਕਾਲਾ ਨੇ ਦੱਸਿਆ ਕਿ ਕੋਚ ਸੁਸ਼ੀਲ ਕੁਮਾਰ ਦੀ ...
ਪੰਚਕੂਲਾ, 18 ਅਕਤੂਬਰ (ਕਪਿਲ)- ਡੇਰਾ ਮੁਖੀ ਉੱਤੇ ਚੱਲ ਰਹੇ ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਸੁਣਵਾਈ ਹੋਈ | ਇਸ ਦੌਰਾਨ ਰਾਮ ਰਹੀਮ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸੂਬਾ ਸਰਕਾਰ ...
ਜ਼ੀਰਕਪੁਰ, 18 ਅਕਤੂਬਰ (ਅਵਤਾਰ ਸਿੰਘ)-ਜ਼ੀਰਕਪੁਰ ਖੇਤਰ ਅੰਦਰ ਵੱਖ-ਵੱਖ ਕਲੱਬਾਂ ਵਲੋਂ ਦੁਸਹਿਰੇ ਮੌਕੇ ਕਰਵਾਏ ਜਾ ਰਹੇ ਮੇਲਿਆਂ ਮੌਕੇ ਲੋਕਾਂ ਦੇ ਮਨੋਰੰਜਨ ਲਈ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਗੀਤਾਂ ਦੀਆਂ ਛਹਿਬਰ ਲਗਾਉਣਗੇ | ਰੰਗਲਾ ਪੰਜਾਬ ਸੱਭਿਆਚਾਰਕ ਕਲੱਬ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)- ਇੱਥੋਂ ਦੇ ਸੈਕਟਰ 69 ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਅਕਾਲੀ ਦਲ ਦੇ ਮੁੱਖ ਸੇਵਾਦਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਅਕਾਲੀ-ਭਾਜਪਾ ਆਗੂਆਂ ਤੇ ਵਰਕਰਾਂ ਵਲੋਂ 'ਗਰੇਟ ਵਾਲ ਆਫ਼ ਇੰਡੀਆ' ...
ਬਠਿੰਡਾ, 18 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਸਮਾਜਵਾਦੀ ਪਾਰਟੀ ਸਮਾਜ ਵਿਚ ਵਧੀਕੀਆਂ ਤੇ ਕੁਰੀਤੀਆਂ ਰਾਹੀਂ ਲੜਕੀਆਂ ਤੇ ਲੋਕਾਂ ਦੇ ਕੀਤੇ ਜਾਂਦੇ ਸ਼ੋਸ਼ਣ ਦੇ ਿਖ਼ਲਾਫ਼ ਛੇਤੀ ਹੀ ਲੋਕ ਲਹਿਰ ਖੜ੍ਹੀ ਕਰਨ ਜਾ ਰਹੀ ਹੈ, ਜਿਸ ਤਹਿਤ ਭੋਲੀਆਂ-ਭਾਲੀਆਂ ਲੜਕੀਆਂ ਤੇ ...
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)- ਕਿ੍ਕਟ ਮੈਚਾਂ 'ਤੇ ਦੜਾ-ਸੱਟਾ ਲਗਾ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਕਥਿਤ ਦੋਸ਼ਾਂ ਤਹਿਤ ਸੀ. ਆਈ. ਏ. ਸਟਾਫ਼ ਵਲੋਂ 4 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰਦਆਂ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੀ. ਆਈ. ਏ. ਦੇ ਏ. ...
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)- ਬੇਮੌਸਮੀ ਬਾਰਸ਼ ਕਰਕੇ ਝੋਨੇ ਦੀ ਫਸਲ ਦਾ ਝਾੜ 5-7 ਕੁਇੰਟਲ ਘੱਟ ਨਿਕਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ 10 ਹਜ਼ਾਰ ਰੁਪਏ ਦਾ ਘਾਟਾ ਪੈ ਰਿਹਾ ਹੈ ਅਤੇ ਕਿਸਾਨਾਂ ਵਲੋਂ ਇਸ ਤੇ ਅਗਲੇ ਮਹੀਨੇ ਫਸਲਾਂ ਦੀ ਬਿਜਾਈ ਮੁੜ ਸ਼ੁਰੂ ਕਰਨੀ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵਲੋਂ ਸਿੱਖਿਆ ਬੋਰਡ ਦੀ ਸੀਨੀਅਰ ਲੀਗਲ ਐਡਵਾਈਜ਼ਰ ਮੈਡਮ ਸੁਖਵਿੰਦਰ ਕੌਰ ਸਰੋਇਆ ਨੂੰ ਉਨ੍ਹਾਂ ਦੀਆਂ ਪਹਿਲੀਆਂ ਜ਼ਿੰਮੇਵਾਰੀਆਂ ਦੇ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਜਸਬੀਰ ਸਿੰਘ ਜੱਸੀ)-ਸਥਾਨਕ ਪਿੰਡ ਮਟੌਰ ਸੈਕਟਰ-70 ਵਿਖੇ ਸਟੇਸ਼ਨਰੀ ਦੀ ਇਕ ਦੁਕਾਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਅੱਗ ਦੀ ਲਪੇਟ 'ਚ ਆਉਣ ਕਾਰਨ ਦੁਕਾਨ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ | ਉਕਤ ਅੱਗ ਨੂੰ ਸਭ ਤੋਂ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੇ ਸੈਕਟਰ-57 ਵਿਖੇ ਸ਼ਿਵਾਨੀ ਨਾਂਅ ਦੀ ਲੜਕੀ ਵਲੋਂ ਆਪਣੇ ਨੌਜਵਾਨ ਦੋਸਤ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਉਕਤ ਦੋਸਤ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਕਤ ਮੁਲਜ਼ਮ ਦੀ ...
ਕੁਰਾਲੀ, 14 ਅਕਤੂਬਰ (ਹਰਪ੍ਰੀਤ ਸਿੰਘ)-ਸ਼ਹਿਰ 'ਚੋਂ ਨਿਕਲਦੇ ਕੌਮੀ ਮਾਰਗ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਲੱਗਾ ਬਜ਼ਰੀ ਦਾ ਢੇਰ ਜਿਥੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ, ਉੱਥੇ ਹੀ ਸੜਕ ਤੱਕ ਖਿਲਰੀ ਹੋਈ ਬਜ਼ਰੀ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨੇ ਮਾਹੌਲ ਖ਼ਰਾਬ ਹੋਣ ਦੇ ਖ਼ਦਸ਼ੇ ਦੇ ਚੱਲਦਿਆਂ ਮੁਅੱਤਲ ਕਰਨ ਦੀਆਂ ਤਾਕਤਾਂ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ ਸਫਲਤਾਪੂਰਵਕ ਚੱਲ ਰਹੇ 'ਪ੍ਰੀਤ ਫ਼ਰਨੀਚਰ ਹਾਊਸ' ਲਖਨੌਰ ਵਲੋਂ ਤਿਉਹਾਰਾਂ ਅਤੇ ਦੀਵਾਲੀ ਦੇ ਸਬੰਧ 'ਚ ਵਿਸ਼ੇਸ਼ ...
ਡੇਰਾਬੱਸੀ, 18 ਅਕੂਤਬਰ (ਗੁਰਮੀਤ ਸਿੰਘ)- ਪਿੰਡ ਸੁੰਡਰਾ ਨੇੜੇ ਸਥਿਤ ਪੈਰਾਬੋਲਿਕ ਡਰੱਗ ਕੈਮੀਕਲ ਫੈਕਟਰੀ ਕਰਮੀਆਂ ਵਲੋਂ 3-4 ਮਹੀਨੇ ਤੋਂ ਰੁਕੀ ਤਨਖਾਹ ਨਾ ਦੇਣ ਸਬੰਧੀ ਮੁਬਾਰਿਕਪੁਰ ਪੁਲਿਸ ਨੂੰ ਪ੍ਰਬੰਧਕਾਂ ਿਖ਼ਲਾਫ਼ ਜੋ ਸ਼ਿਕਾਇਤ ਦਿੱਤੀ ਸੀ, ਉਸ ਨੂੰ ਲੈ ਕੇ ...
ਮੁੱਲਾਂਪੁਰ ਗਰੀਬਦਾਸ, 18 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਨੈਸ਼ਨਲ ਹੈਲਥ ਮਿਸ਼ਨ ਵਲੋੋਂ ਹਸਪਤਾਲ ਦੀ ਕਾਇਆ ਕਲਪ ਪ੍ਰੋੋਗਰਾਮ ਤਹਿਤ ਸਾਲ 2017-18 ਲਈ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਨੂੰ ਪਹਿਲੇ ਨੰਬਰ 'ਤੇ ਆਉਣ ਲਈ ਦੋੋ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ | ਇਹ ...
ਪੰਚਕੂਲਾ, 18 ਅਕਤੂਬਰ (ਕਪਿਲ)- ਪਲਵਲ ਦੀ ਮਸਜਿਦ ਵਿਚ ਹੋਈ ਅੱਤਵਾਦੀ ਫੰਡਿੰਗ ਉੱਤੇ ਅੰਬਾਲਾ ਲੋਕ ਸਭਾ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਐਨ. ਆਈ. ਏ. ਨੇ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਹਨ ਅਤੇ ਸਰਕਾਰ ਦੀ ਜਾਣਕਾਰੀ ਵਿਚ ਮਾਮਲਾ ਆਇਆ ਹੈ | ਉਨ੍ਹਾਂ ਕਿਹਾ ਕਿ ...
ਸਮਾਜ ਸੇਵਕ ਸਤਨਾਮ ਸਿੰਘ ਪਲਹੇੜੀ, ਹਰਜੀਤ ਸਿੰਘ ਹਰਮਨ, ਗੁਰਚਰਨ ਸਿੰਘ ਖਾਲਸਾ, ਮੇਜਰ ਸਿੰਘ ਫੌਜੀ, ਅਵਤਾਰ ਸਿੰਘ ਤਾਰੂ, ਸਾਬਕਾ ਸਰਪੰਚ ਹਰਜੀਤ ਸਿੰਘ ਮਾਣਕਪੁਰ ਸਰੀਫ਼, ਸਰਪੰਚ ਗੁਰਮੇਲ ਸਿੰਘ ਮਾਜਰਾ, ਬਾਬਾ ਰਾਮ ਸਿੰਘ, ਸੰਮਤੀ ਮੈਂਬਰ ਗਿਆਨ ਸਿੰਘ ਘੰਡੌਲੀ, ਨਰਿੰਦਰ ...
ਲਾਲੜੂ, 18 ਅਕਤੂਬਰ (ਰਾਜਬੀਰ ਸਿੰਘ)- ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਬੜਾਣਾ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਟਿਊਬਵੈੱਲ ਲਗਾਉਣ ਵਾਲੇ ਇਕ ਮਿਸਤਰੀ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਫੱਟੜ ਹੋ ਗਿਆ | ਮਿ੍ਤਕ ਦੀ ਪਛਾਣ ਉਰਮਲ (40) ਪੁੱਤਰ ਸਦੀਕ ਵਾਸੀ ਪਿੰਡ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX