ਤਾਜਾ ਖ਼ਬਰਾਂ


ਨਕਸਲੀਆਂ ਵੱਲੋਂ ਕੀਤੇ ਆਈ.ਡੀ. ਧਮਾਕੇ 'ਚ 3 ਜਵਾਨ ਜ਼ਖਮੀ
. . .  14 minutes ago
ਰਾਏਪੁਰ, 18 ਨਵੰਬਰ- ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਵੱਲੋਂ ਆਈ.ਡੀ. ਧਮਾਕਾ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਇਸ ਧਮਾਕੇ 'ਚ ਤਿੰਨ ਜਵਾਨ ਜ਼ਖਮੀ ਹੋਏ ਹਨ ਜਿਨ੍ਹਾਂ 'ਚੋਂ ਇਕ ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ....
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਵਾਹਨਾਂ ਦੀ ਕੀਤੀ ਜਾ ਰਹੀ ਹੈ ਜਾਂਚ
. . .  26 minutes ago
ਢਿਲਵਾਂ, 18 ਨਵੰਬਰ (ਪ੍ਰਵੀਨ ਕੁਮਾਰ)- ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਨਿਰੰਕਾਰੀ ਭਵਨ ਵਿਖੇ ਹੋਏ ਹਮਲੇ ਤੋਂ ਬਾਅਦ ਜਾਰੀ ਕੀਤੇ ਗਏ ਹਾਈ ਅਲਰਟ ਤਹਿਤ ਜੀ.ਟੀ. ਰੋਡ ਢਿਲਵਾਂ ਵਿਖੇ ਸਥਿਤ ਹਾਈ ਟੈੱਕ ਨਾਕੇ 'ਤੇ ਪੁਲਿਸ ਜਾਂਚ ਤੇਜ਼ ਕੀਤੀ ਗਈ ਹੈ। ਪੁਲਿਸ ....
ਅੰਮ੍ਰਿਤਸਰ ਬੰਬ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਚਾਰ
. . .  about 1 hour ago
ਅੰਮ੍ਰਿਤਸਰ, 18 ਨਵੰਬਰ (ਹਰਮਿੰਦਰ ਸਿੰਘ)- ਅੰਮ੍ਰਿਤਸਰ 'ਚ ਰਾਜਾਸਾਂਸੀ ਦੇ ਨੇੜਲੇ ਅਦਲੀਵਾਲ ਵਿਖੇ ਅੱਜ ਇੱਕ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ। ਉੱਥੇ ਹੀ ਇਸ ਧਮਾਕੇ 'ਚ 19 ਲੋਕ...
ਖਾੜਕੂ ਜਥੇਬੰਦੀ ਦੇ ਲੈਟਰਪੈਡ 'ਤੇ ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
. . .  about 1 hour ago
ਮਲੋਟ, 18 ਨਵੰਬਰ (ਗੁਰਮੀਤ ਸਿੰਘ ਮੱਕੜ)- ਬੀਤੇ ਦਿਨੀਂ ਸ਼ਹਿਰ ਦੇ ਇੱਕ ਧਨਾਢ ਵਿਅਕਤੀ ਰਾਜ ਕੁਮਾਰ ਨਾਗਪਾਲ ਨੂੰ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਲੈਟਰਪੈਡ 'ਤੇ 50 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕਾਬੂ...
ਰਾਜਾਸਾਂਸੀ ਬੰਬ ਧਮਾਕਾ : ਡੀ.ਜੀ.ਪੀ. ਪੰਜਾਬ ਜਲਦ ਕਰਨਗੇ ਘਟਨਾ ਸਥਾਨ ਦਾ ਦੌਰਾ
. . .  about 1 hour ago
ਅੰਮ੍ਰਿਤਸਰ, 18 ਨਵੰਬਰ (ਹੇਰ) - ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਵੱਲੋਂ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਦੇ ਘਟਨਾ ਸਥਾਨ ਦਾ ਜਲਦ ਦੌਰਾ ਕੀਤਾ ਜਾਵੇਗਾ। ਇਸ ਦੌਰਾਨ ਘਟਨਾ ਸਥਾਨ ਦੇ ਨੇੜੇ ਬੈਰੀਕੇਡ ਲਗਾ ਦਿੱਤੇ ....
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ
. . .  about 1 hour ago
ਰਾਏਪੁਰ, 18 ਨਵੰਬਰ- ਰਾਜਸਥਾਨ ਵਿਧਾਨਸਭਾ ਚੋਣਾਂ ਦੇ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ 'ਚ 18 ਉਮੀਦਵਾਰਾਂ ਦੇ ਨਾਂਅ....
ਰਾਜਾਸਾਂਸੀ ਬੰਬ ਧਮਾਕਾ : ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ
. . .  about 1 hour ago
ਅੰਮ੍ਰਿਤਸਰ, 18 ਨਵੰਬਰ (ਹਰਮਿੰਦਰ ਸਿੰਘ)- ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਘਟਨਾ ਸਥਾਨ ਦਾ ਜਾਇਜ਼ਾ ਲੈਣ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਬੰਬ ਧਮਾਕੇ 'ਚ 3 ਲੋਕਾਂ ਦੀ ਮੌਤ ਹੋਈ ਹੈ ...
550 ਸਾਲਾ ਸ਼ਤਾਬਦੀ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ ਬਦਨੌਰ
. . .  about 1 hour ago
ਅੰਮ੍ਰਿਤਸਰ, 18 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ 23 ਨਵੰਬਰ ਨੂੰ ਕੀਤੇ ਜਾਣ ਵਾਲੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ....
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਨੂੰ ਕੈਪਟਨ ਵੱਲੋਂ ਮੁਆਵਜ਼ਾ ਦੇਣ ਦਾ ਐਲਾਨ
. . .  about 2 hours ago
ਅੰਮ੍ਰਿਤਸਰ, 18 ਨਵੰਬਰ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਨੂੰ 5 ਲੱਖ ਦਾ ਮੁਆਵਜ਼ਾ ਦੇਣ ਅਤੇ ਜ਼ਖਮੀਆਂ ਨੂੰ ਮੁਫ਼ਤ ਇਲਾਜ ਦੇਣ ਦਾ ...
ਰਾਜਾਸਾਂਸੀ ਬੰਬ ਧਮਾਕਾ : ਪੰਜਾਬ 'ਚ ਸ਼ਾਂਤੀ ਨੂੰ ਭੰਗ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ - ਜਾਖੜ
. . .  about 2 hours ago
ਚੰਡੀਗੜ੍ਹ, 18 ਨਵੰਬਰ - ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਬੰਬ ਧਮਾਕੇ....
ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਸਰਹੱਦੀ ਖੇਤਰਾਂ 'ਚ ਵਧਾਈ ਗਈ ਚੌਕਸੀ
. . .  about 2 hours ago
ਅਜਨਾਲਾ, 18 ਨਵੰਬਰ ( ਗੁਰਪ੍ਰੀਤ ਸਿੰਘ ਢਿੱਲੋਂ)- ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਅੱਜ ਹੋ ਰਹੇ ਸਮਾਗਮ ਦੌਰਾਨ ਹੋਏ ਬੰਬ ਧਮਾਕੇ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸਰਹੱਦੀ ਖੇਤਰ 'ਚ ਚੌਕਸੀ ਵਧਾ ਦਿੱਤੀ ਗਈ ....
ਅੰਮ੍ਰਿਤਸਰ 'ਚ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ - ਡਾ.ਵੇਰਕਾ
. . .  about 2 hours ago
ਰਾਜਾਸਾਂਸੀ, 18 ਨਵੰਬਰ (ਹੇਰ,ਖੀਵਾ) -ਪੰਜਾਬ ਸਰਕਾਰ ਵੱਲੋਂ ਡਾ. ਰਾਜ ਕੁਮਾਰ ਵੇਰਕਾ ਨੇ ਰਾਜਾਸਾਂਸੀ ਵਿਖੇ ਹੋਏ ਬੰਬ ਧਮਾਕੇ ਦੇ ਸੰਬੰਧ 'ਚ ਮੌਕੇ 'ਤੇ ਪਹੁੰਚ ਕੇ ਨਿਰੰਕਾਰੀ ਭਵਨ ਦੇ ਸੇਵਾਦਾਰਾ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ....
ਉੱਤਰਾਖੰਡ : ਡੂੰਘੀ ਖੱਡ 'ਚ ਡਿੱਗੀ ਬੱਸ
. . .  about 2 hours ago
ਦੇਹਰਾਦੂਨ, 18 ਨਵੰਬਰ - ਉੱਤਰਾਖੰਡ 'ਚ ਅੱਜ ਦੁਪਹਿਰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਉਤਰਾਕਸ਼ੀ-ਯਮੁਨੋਤਰੀ ਹਾਈਵੇਅ 'ਤੇ ਡਾਮਟਾ ਇਲਾਕੇ ਦੇ ਨਜ਼ਦੀਕ ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਘੀ ਖੱਡ 'ਚ ਡਿਗ ਪਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ....
ਰਾਜਾਸਾਂਸੀ ਵਿਖੇ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, ਕਈ ਜ਼ਖਮੀ
. . .  about 3 hours ago
ਰਾਜਾਸਾਂਸੀ, 18 ਨਵੰਬਰ (ਹੇਰ)- ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਨਿਰੰਕਾਰੀ...
ਹੈਰੋਇਨ ਸਮੇਤ ਇਕ ਮਹਿਲਾ ਕਾਬੂ
. . .  about 3 hours ago
ਨਵੀ ਦਿੱਲੀ, 18 ਨਵੰਬਰ -ਨਾਰਕੋਟਿਕਸ ਸੈੱਲ ਨੇ ਤੈਮੁਰ ਨਗਰ ਤੋਂ ਨਸ਼ਾ ਤਸਕਰੀ ਕਰਨ ਵਾਲੀ ਹਸੀਨਾ ਬੇਗਮ ਨਾਂਅ ਦੀ ਇਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਤੋਂ ਉਨ੍ਹਾਂ ਨੇ 265 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਨਾਰਕੋਟਿਕਸ ਸੈੱਲ ਵੱਲੋਂ ਮਾਮਲਾ ਦਰਜ ਕਰ ....
ਰਾਜਾਸਾਂਸੀ ਬੰਬ ਧਮਾਕਾ : ਹਵਾਈ ਅੱਡੇ ਸਮੇਤ ਨੇੜਲਿਆਂ ਇਲਾਕਿਆਂ 'ਚ ਹਾਈ ਅਲਰਟ
. . .  about 3 hours ago
ਰਾਜਾਸਾਂਸੀ : ਨਿਰੰਕਾਰੀ ਭਵਨ ਵਿਖੇ ਹੋਇਆ ਧਮਾਕਾ
. . .  about 4 hours ago
ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਸਬੰਧੀ ਸਮਾਗਮ ਅੱਜ
. . .  about 4 hours ago
ਟਰੰਪ ਦੀ ਚੇਤਾਵਨੀ - ਖਸ਼ੋਗੀ ਦੀ ਹੱਤਿਆ 'ਤੇ ਜਲਦ ਵੱਡਾ ਫੈਸਲਾ, ਮੁਸ਼ਕਿਲ 'ਚ ਸਾਊਦੀ ਅਰਬ
. . .  about 4 hours ago
ਦਿੱਲੀ 'ਚ ਬਜ਼ੁਰਗ ਮਹਿਲਾ ਦਾ ਗਲਾ ਵੱਢ ਕੇ ਹੱਤਿਆ
. . .  about 4 hours ago
ਸ਼ੋਪੀਆਂ ਤੋਂ ਨੌਜਵਾਨਾਂ ਦਾ ਅਗਵਾ ਹੋਣਾ ਜਾਰੀ
. . .  about 5 hours ago
ਇਟਲੀ 'ਚ ਵਿਆਹ ਕਰਵਾ ਕੇ ਮੁੰਬਈ ਪਰਤੇ ਦੀਪਵੀਰ
. . .  about 6 hours ago
ਪੈਟਰੋਲ 20 ਪੈਸੇ ਤੇ ਡੀਜ਼ਲ 18 ਪੈਸੇ ਹੋਇਆ ਸਸਤਾ
. . .  about 6 hours ago
ਰਾਸ਼ਟਰਪਤੀ ਵੀਅਤਨਾਮ ਤੇ ਆਸਟ੍ਰੇਲੀਆ ਦੇ ਦੌਰੇ ਲਈ ਰਵਾਨਾ
. . .  about 7 hours ago
ਸ਼ੋਪੀਆਂ 'ਚ ਮੁੱਠਭੇੜ 'ਚ ਮਾਰੇ ਗਏ ਦੋ ਅੱਤਵਾਦੀ
. . .  about 7 hours ago
ਅਮਰੀਕਾ 'ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਦਾ ਕੀਤਾ ਕਤਲ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਮਹਿਲਾ 20 ਵਿਸ਼ਵ ਕ੍ਰਿਕਟ 'ਚ ਭਾਰਤ 48 ਦੌੜਾਂ ਨਾਲ ਜੇਤੂ
. . .  1 day ago
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਮਹਿਲਾ 20 ਸੈਮੀ ਫਾਈਨਲ 'ਚ ਭਾਰਤ ਦੀ ਵਧੀਆ ਸ਼ੁਰੂਆਤ , 118 'ਤੇ 3 ਆਊਟ
. . .  1 day ago
ਮਾਣਹਾਨੀ ਮਾਮਲੇ 'ਚ ਕੇਜਰੀਵਾਲ ਬਰੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਕੀਤੀ ਮੁਲਾਕਾਤ
. . .  1 day ago
ਇਬਰਾਹੀਮ ਮੁਹੰਮਦ ਸੋਲਿਹ ਨੇ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਚੁੱਕਿਆ ਹਲਫ਼
. . .  1 day ago
ਪਿੰਡ ਨੰਗਲਾ 'ਚ ਪਾਣੀ ਦੀਆਂ ਪਾਈਪਾਂ ਨੂੰ ਲੱਗੀ ਭਿਆਨਕ ਅੱਗ
. . .  1 day ago
ਟਾਂਡਾ 'ਚ ਟੁੱਟਿਆ ਰੇਲਵੇ ਟਰੈਕ, ਟਲਿਆ ਵੱਡਾ ਹਾਦਸਾ
. . .  1 day ago
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਸੁਖਬੀਰ ਬਾਦਲ ਵੱਲੋਂ 'ਸਿੱਟ' ਨੂੰ ਲਿਖਤੀ ਅਪੀਲ- ਆਈ.ਜੀ.
. . .  1 day ago
ਪੰਜਾਬ 'ਚ ਸੀ.ਬੀ.ਆਈ. ਨੂੰ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ - ਕੈਪਟਨ
. . .  1 day ago
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 71
. . .  1 day ago
ਵਸੁੰਦਰਾ ਰਾਜੇ ਦੇ ਖ਼ਿਲਾਫ਼ ਚੋਣ ਲੜਨਗੇ ਮਾਨਵੇਂਦਰ ਸਿੰਘ
. . .  about 1 hour ago
ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਮਾਲੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਅਫ਼ਗ਼ਾਨਿਸਤਾਨ : ਪਿਛਲੇ 24 ਘੰਟਿਆਂ ਦੌਰਾਨ ਮਾਰੇ ਗਏ 70 ਅੱਤਵਾਦੀ
. . .  about 1 hour ago
ਪਹਿਲਾਂ ਆਪਣੇ ਦਾਦਾ-ਦਾਦੀ ਦੇ ਬਾਰੇ 'ਚ ਜਾਣਨ ਪ੍ਰਧਾਨ ਮੰਤਰੀ ਮੋਦੀ- ਕਪਿਲ ਸਿੱਬਲ
. . .  8 minutes ago
ਸ਼ੋਪੀਆਂ ਜ਼ਿਲ੍ਹੇ 'ਚੋਂ ਤਿੰਨ ਨਾਗਰਿਕ ਅਗਵਾ
. . .  42 minutes ago
ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  56 minutes ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  about 1 hour ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 minute ago
ਮਾਂ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
. . .  1 day ago
ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ
. . .  1 day ago
1984 ਸਿੱਖ ਕਤਲੇਆਮ : ਵੱਧ ਸਕਦੀਆਂ ਹਨ ਸੱਜਣ ਕੁਮਾਰ ਦੀਆਂ ਮੁਸ਼ਕਲਾਂ - ਕੇ.ਟੀ. ਐਸ ਤੁਲਸੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਸੰਗਰੂਰ

ਵੱਖ-ਵੱਖ ਸੰਸਥਾਵਾਂ ਵਲੋਂ ਵਾਤਾਵਰਨ ਪ੍ਰਤੀ ਜਾਗਰੂਕ ਕਰਦੀਆਂ ਚੇਤਨਾ ਰੈਲੀਆਂ

ਸੰਗਰੂਰ, 18 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਸੰਗਰੂਰ ਦੇ ਐਨ.ਐਸ.ਐਸ., ਐਨ.ਸੀ.ਸੀ., ਯੂਥ ਕਲੱਬ ਤੇ ਰੈੱਡ ਰੀਬਨ ਕਲੱਬ ਵਲੋਂ ਐਨ.ਐਸ.ਐਸ. ਗੋਲਡਨ ਜੁਬਲੀ ਵਰ੍ਹੇ ਸਮਰਪਿਤ ਵਾਤਾਵਰਣ ਚੇਤਨਾ ਰੈਲੀ ਕੱਢੀ ਗਈ | ਕਾਲਜ ਪਿ੍ੰਸੀਪਲ ਡਾ.ਸੁਖਮੀਨ ਸਿੱਧੂ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਹ ਰੈਲੀ ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਅਤੇ ਐਨ.ਐਸ.ਐਸ ਯੂਨਿਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਗਵਾਈ ਅਧੀਨ ਅਯੋਜਿਤ ਕੀਤੀ ਗਈ ਹੈ | ਰੈਲੀ ਵਿਚ ਸ਼ਾਮਿਲ ਵਿਦਿਆਰਥਣਾਂ ਨੇ ਪ੍ਰੋ. ਹਰਪ੍ਰੀਤ, ਪ੍ਰੋ.ਕਰਮਜੀਤ ਕੌਰ, ਪ੍ਰੋ. ਅਰਵਿੰਦਰ ਕੌਰ ਅਤੇ ਪ੍ਰੋ. ਸੰਦੀਪ ਕੌਰ ਦੀ ਅਗਵਾਈ ਅਧੀਨ ਸੰਗਰੂਰ ਤੇ ਤਿੰਨ ਪਿੰਡਾਂ ਭੱਮਾਬੰਦੀ, ਬਡਰੁੱਖਾਂ ਅਤੇ ਉੱਭਾਵਾਲ ਦਾ ਦੌਰਾ ਕੀਤਾ |
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ) - ਅਕਾਲ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ, ਫਤਿਹਗੜ੍ਹ ਛੰਨਾ, ਸੰਗਰੂਰ ਵਿਖੇ 17 ਅਕਤੂਬਰ ਨੰੂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਅਤੇ ਐਨ.ਐਸ.ਐਸ. ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਿਰਦੇਸ਼ ਅਨੁਸਾਰ ਕਾਲਜ ਦੇ ਪਿ੍ੰਸੀਪਲ ਡਾ. ਸੁਮਨ ਮਿੱਤਲ ਦੀ ਅਗਵਾਈ ਹੇਠ ਐਨ. ਐਸ.ਐਸ. ਦੇ ਵਲੰਟੀਅਰਜ਼ ਵਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੇ ਸੰਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਿੰਡ ਫਤਿਹਗੜ੍ਹ ਛੰਨਾ ਅਤੇ ਦੇਹ ਕਲਾਂ ਜ਼ਿਲ੍ਹਾ ਸੰਗਰੂਰ ਵਿਖੇ ਹੱਥਾਂ ਵਿਚ ਬੈਨਰ ਚੁੱਕ ਕੇ ਜਾਗਰੂਕਤਾ ਮਾਰਚ ਕੱਢਿਆ ਗਿਆ | ਇਸ ਮੌਕੇ ਪ੍ਰੋ. ਅਮਨਦੀਪ ਸਿੰਘ, ਪ੍ਰੋ. ਜਗਸੀਰ ਸਿੰਘ, ਪ੍ਰੋ. ਸੁਮਨ ਸ਼ਰਮਾ, ਪ੍ਰੋ. ਹਰਿੰਦਰ ਕੌਰ, ਪ੍ਰੋ. ਰਜਨੀ ਬਾਲਾ ਅਤੇ ਆਫ਼ਿਸ ਸੁਪਰਡੈਂਟ ਮਿ. ਸੁਰਜੀਤ ਸਿੰਘ ਵੀ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ) - ਝੋਨੇ ਦੀ ਕਟਾਈ ਮਗਰੋਂ ਪਰਾਲੀ ਨੂੰ ਅੱਗ ਲਗਾਉਣ ਦੇ ਵਰਤਾਰੇ ਨੂੰ ਪੂਰੀ ਤਰ੍ਹਾਂ ਰੋਕਣ ਅਤੇ ਨੈਸ਼ਨਲ ਗਰੀਨ ਟਿ੍ਬਿਊਨਲ ਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਲਾਗੂ ਕਰਨ ਹਿਤ ਐਨ.ਐਸ.ਐਸ. ਵਿਭਾਗ, ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵੱਲੋਂ ਅੱਜ ਸੁਨਾਮ, ਪਿੰਡ ਬਖਸ਼ੀਵਾਲਾ, ਕੋਠੇ ਗੁਰਬਖਸ਼ਪੁਰਾ ਅਤੇ ਟਿੱਬੀ ਵਿਖੇ ਰੈਲੀ ਕੱਢੀ ਗਈ | ਪਿ੍ੰਸੀਪਲ ਡਾ. ਸੁਖਬੀਰ ਸਿੰਘ ਕੰਦ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਰਾਲੀ ਸਾੜਨ ਨਾਲ ਕੀਮਤੀ ਖੁਰਾਕੀ ਤੱਤਾ ਦਾ ਨੁਕਸਾਨ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ | ਪ੍ਰੋਗਰਾਮ ਅਫ਼ਸਰ ਪ੍ਰੋ. ਨਰਦੀਪ ਸਿੰਘ, ਡਾ. ਰਮਨਦੀਪ ਕੌਰ ਅਤੇ ਪ੍ਰੋ. ਮੁਖ਼ਤਿਆਰ ਸਿੰਘ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਾਲੀ ਸਾੜਨ ਨਾਲ ਅੱਗ ਦੀਆਂ ਲਪਟਾਂ ਵਿੱਚ ਇਕੱਲੇ ਜੀਵ ਜੰਤੂਆਂ ਦਾ ਹੀ ਖ਼ਾਤਮਾ ਨਹੀਂ ਹੁੰਦਾ ਸਗੋਂ ਕਈ ਵਾਰ ਮਨੁੱਖੀ ਜਾਨਾਂ ਵੀ ਅਜਾਈਾ ਚਲੀਆਂ ਜਾਂਦੀਆਂ ਹਨ | ਇਸ ਮੌਕੇ ਡਾ. ਪਰਮਿੰਦਰ ਸਿੰਘ, ਪ੍ਰੋ. ਗੁਰਜੰਟ ਸਿੰਘ, ਸਹਾਇਕ ਪ੍ਰੋਗਰਾਮ ਅਫ਼ਸਰ ਸ਼੍ਰੀ ਤਰਸੇਮ ਸਿੰਘ, ਸ਼੍ਰੀ ਅਮਿਤ ਕਪੂਰ ਅਤੇ ਸ਼੍ਰੀ ਰਣਜੀਤ ਸਿੰਘ ਹਾਜ਼ਰ ਸਨ |
ਚੌਟੀਆ/ਲਹਿਰਾਗਾਗਾ, (ਪ੍ਰਵੀਨ ਖੋਖਰ/ਸੂਰਜ ਭਾਨ ਗੋਇਲ) - ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਦੇ ਐਨ.ਐਸ.ਐਸ ਅਤੇ ਰੈੱਡ ਰਿਬਨ ਕਲੱਬ ਦੇ ਵਿਦਿਆਰਥੀਆ ਨੇ ਕਾਲਜ ਦੇ ਪਿ੍ੰਸੀਪਲ ਡਾ. ਗੁਰਦੀਪ ਕੌਰ ਦੀ ਅਗਵਾਈ ਹੇਠ 'ਵਾਤਾਵਰਨ ਚੇਤਨਾਂ ਮੁਹਿੰਮ ਅਧੀਨ ਗੁਰਨੇ ਕਲਾਂ, ਬਖੋਰਾ ਕਲਾਂ, ਅਲੀਸ਼ੇਰ ਤੇ ਗੁਰਨੇ ਖੁਰਦ ਪਿੰਡਾਂ ਵਿਚ ਰੈਲੀ ਕੱਢੀ | ਇਸੇ ਦੌਰਾਨ ਕਾਲਜ ਦੇ ਪਿ੍ੰਸੀਪਲ ਡਾ.ਗੁਰਦੀਪ ਕੌਰ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਰਾਇਲ ਗਰੁੱਪ ਆਫ਼ ਕਾਲਜ ਬੋੜਾਵਾਲ (ਮਾਨਸਾ) ਵਿਖੇ ਹੋਏ ਲੋਕ-ਮੇਲੇ ਵਿੱਚ ਨਿਸ਼ਾ ਕੌਰ-ਗੋਲਡ, ਕਰੋਸ਼ੀਆਂ ਸੁਖਜੀਤ ਕੌਰ ਸਿਲਵਰ, ਸੰਦੀਪ ਕੌਰ ਨਾਲਾ ਬੁਣਾਈ ਗੋਲਡ, ਟੋਕਰੀ ਬਣਾਉਣਾ ਗੁਰਪ੍ਰੀਤ ਸਿੰਘ ਗੋਲਡ, ਸ਼ਟਾਪੂ ਵਿੱਚ ਮਨਜੀਤ ਕੌਰ-ਗੋਲਡ ਅਤੇ ਸਭਿਆਚਾਰਕ ਕੁਇਜ਼ ਵਿਚ ਬਰਾਉਂਜ ਮੈਡਲ ਜਿੱਤ ਕੇ ਜ਼ੋਨ ਦੀ ਓਵਰ-ਆਲ ਟਰਾਫ਼ੀ ਉੱਤੇ ਕਬਜ਼ਾ ਕੀਤਾ |
ਮਹਿਲਾਂ ਚੌਕ, (ਬੜਿੰਗ) - ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ, ਮਹਿਲਾ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਚੇਅਰਮੈਨ ਰਾਓਵਿੰਦਰ ਸਿੰਘ, ਵਾਇਸ ਚੇਅਰਮੈਨ ਕੌਰ ਸਿੰਘ ਦੀ ਅਗਵਾਈ 'ਚ, ਜਾਗਰੂਕਤਾ ਰੈਲੀ ਕੀਤੀ ਗਈ | ਰੈਲੀ ਦਾ ਵਾਤਾਵਰਨ ਪ੍ਰਦੂਸ਼ਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ, ਪ੍ਰਦੂਸ਼ਣ ਦੇ ਵੱਖ ਵੱਖ ਕਾਰਨਾਂ ਜਿਵੇਂ ਕਿ ਪਰਾਲੀ ਸਾੜ੍ਹਨਾ, ਕਾਰਖ਼ਾਨਿਆਂ ਦਾ ਧੂੰਆ, ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਆਦਿ ਵਾਤਾਵਰਨ ਨੂੰ ਗੰਧਲਾ ਕਰਨ ਵਾਲੇ ਕਾਰਨਾਂ ਦੀ ਰੋਕਥਾਮ ਲਈ ਉਪਰਾਲਾ ਕਰਨ ਦਾ ਸੁਨੇਹਾ ਦੇਣਾ ਸੀ | ਪਿ੍ੰਸੀਪਲ ਡਾ. ਕੁਲਵੰਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ |

ਇਸ ਮੌਕੇ ਡਾਇਰੈਕਟਰ ਜ਼ੋਰਾ ਸਿੰਘ, ਰਾਜਵਿੰਦਰ ਸਿੰਘ, ਜਗਸ਼ੀਰ ਸਿੰਘ, ਗੁਰਦੀਪ ਕੌਰ, ਦਲੀਪ ਸਿੰਘ, ਰਾਨਦੀਪ ਕੌਰ, ਲਲਿਤ ਖੁਰਾਣਾ ਅਤੇ ਸਤਿਆਵਾਨ ਆਦਿ ਮੌਜੂਦ ਸਨ |
ਮੂਣਕ, (ਸਿੰਗਲਾ, ਭਾਰਦਵਾਜ) - ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਪਸ ਦੇਹਲਾ ਸੀਹਾ ਦੇ ਐਨ.ਐਸ.ਐਸ. ਯੂਨਿਟ ਦੁਆਰਾ ਲੋਕਾਂ ਨੰੂ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਵਾਤਾਵਰਨ ਚੇਤਨਾ ਰੈਲੀ ਕੱਢੀ ਗਈ | ਇਸ ਰੈਲੀ ਦਾ ਮਕਸਦ ਪਿੰਡਾਂ ਵਿਚ ਝੋਨੇ ਦੀ ਫ਼ਸਲ ਕੱਟਣ ਤੋਂ ਬਾਅਦ ਕਿਸਾਨਾਂ ਨੰੂ ਪਰਾਲੀ ਨਾ ਸਾੜ ਕੇ ਵਾਤਾਵਰਨ ਨੰੂ ਬਚਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਨਾ ਸੀ | ਕੈਂਪਸ ਇੰਚਾਰਜ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਸੁਖਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐਨ.ਐਸ.ਐਸ. ਵਿਭਾਗ ਦੁਆਰਾ ਮਿਲ ਕੇ ਪੰਜਾਬ ਦੇ ਦੂਸ਼ਿਤ ਹੋ ਰਹੇ ਆਬੋ-ਹਫ਼ਾਂ ਨੰੂ ਬਚਾਉਣ ਲਈ ਕਿਸਾਨਾਂ ਨੰੂ ਅਜਿਹੀਆਂ ਰੈਲੀਆਂ ਦੁਆਰਾ ਜਾਗਰੂਕ ਕੀਤਾ ਜਾਵੇ | ਇਸ ਮੌਕੇ ਗੁਰਪ੍ਰੀਤ ਸਿੰਘ, ਪਿ੍ਤਪਾਲ ਸਿੰਘ, ਗੁਰਮੀਤ ਸਿੰਘ, ਲਖਮੀਰ ਸਿੰਘ, ਕਰਨੈਲ ਸਿੰਘ, ਜੁਗਰਾਜ ਸਿੰਘ ਅਤੇ ਜਗਸੀਰ ਸਿੰਘ ਨੇ ਵਿਦਿਆਰਥੀਆਂ ਨਾਲ ਮਿਲ ਕੇ ਰੈਲੀ ਵਿਚ ਭਰਪੂਰ ਯੋਗਦਾਨ ਪਾਇਆ |
ਮੂਣਕ, (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਯੂਨੀਵਰਸਿਟੀ ਕਾਲਜ ਮੂਣਕ ਵਿਖੇ ਐਨ.ਐਸ.ਐਸ. ਦੇ ਸੱਤ ਰੋਜਾ ਕੈਂਪ ਦੀ ਸ਼ੁਰੂਆਤ ਮੌਕੇ ਐਨ.ਐਸ.ਐਸ. ਵਿਭਾਗ ਰੈੱਡ ਰਿਬਨ ਕਲੱਬ ਵੱਲੋਂ 'ਪਰਾਲੀ ਨਾ ਸਾੜ੍ਹਨ' ਸਬੰਧੀ ਇਕ ਜਾਗਰੂਕਤਾ ਰੈਲੀ ਕੱਢੀ ਗਈ | ਜਿਸ ਨੰੂ ਸ. ਸੁਬਾ ਸਿੰਘ ਐਸ.ਡੀ.ਐਮ. ਮੂਣਕ ਨੇ ਹਰੀ ਝੰਡੀ ਦੇ ਰਵਾਨਾ ਕੀਤਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਕਾਲਜ ਦੇ ਪਿ੍ੰਸੀਪਲ ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਐਨ.ਐਸ.ਐਸ. ਵਿਭਾਗ ਨਾਲ ਮਿਲ ਕੇ ਵਾਤਾਵਰਨ ਚੇਤਨਾ ਸਬੰਧੀ ਮੁਹਿੰਮ ਚਲਾ ਰਿਹਾ ਹੈ | ਇਸ ਮੌਕੇ ਕਾਲਜ ਦਾ ਸਟਾਫ਼ ਹਾਜ਼ਰ ਰਿਹਾ |
ਲੌਾਗੋਵਾਲ, (ਸ.ਸ. ਖੰਨਾ) - ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪਰਾਲੀ ਨਿਪਟਾਰੇ ਦੇ ਗੰਭੀਰ ਮੁੱਦੇ ਸਬੰਧੀ ਲਗਾਤਾਰ ਕਿਸਾਨਾਂ ਨੰੂ ਦੋਸ਼ੀ ਠਹਿਰਾਉਣ ਅਤੇ ਕੋਈ ਪੱਕਾ ਹੱਲ ਨਾ ਕੱਢਣ ਦੇ ਰੋਸ ਵਜੋਂ ਕਿਸਾਨ ਮੋਰਚਾ ਸੰਗਰੂਰ ਦੀ ਅਗਵਾਈ ਹੇਠ ਬੀਤੇ 12 ਅਕਤੂਬਰ ਨੰੂ ਡੀ.ਸੀ. ਦਫ਼ਤਰ ਸੰਗਰੂਰ ਅੱਗੇ ਕਿਸਾਨਾਂ ਨੇ ਪਰਾਲੀ ਦੀਆਂ 4 ਟਰਾਲੀਆਂ ਢੇਰੀ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਬਿਨਾ ਅੱਗ ਲਾਏ ਪਰਾਲੀ ਦਾ ਹੱਲ ਕਰਨ ਦੀ ਚੁਣੌਤੀ ਦਿੱਤੀ ਸੀ | ਉਕਤ ਪਰਾਲੀ ਬਿਨਾ ਕਿਸੇ ਸਥਾਈ ਨਿਪਟਾਰੇ ਤੇ ਨਗਰ ਕੌਾਸਲ ਕਰਮਚਾਰੀਆਂ ਦੀ ਮਦਦ ਨਾਲ ਸ਼ਾਮ ਨੰੂ ਸੰਗਰੂਰ ਦੇ ਕੂੜਾ ਡੰਪ ਵਿਚ ਸੁਟਵਾਈ ਗਈ | ਕਿਸਾਨ ਮੋਰਚੇ ਦੀ ਅੱਜ ਲੌਾਗੋਵਾਲ ਵਿਖੇ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਨਿੰਦਾ ਕਰਦਿਆਂ ਮਤਾ ਪਾਸ ਕੀਤਾ ਗਿਆ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਦਾ ਕੋਈ ਸਥਾਈ ਹੱਲ ਨਹੀਂ ਕੱਢ ਸਕਿਆ ਤਾਂ ਗਰੀਬ ਕਿਸਾਨ, ਜਿਨ੍ਹਾਂ ਕੋਲ ਸਾਧਨਾਂ ਦੀ ਘਾਟ ਹੈ, ਉਹ ਮਜ਼ਬੂਰੀ ਵੱਸ ਝੋਨੇ ਦੀ ਪਰਾਲੀ ਨੰੂ ਅੱਗ ਲਾਉਣਗੇ ਅਤੇ ਅਧਿਕਾਰੀਆਂ ਦੇ ਘਰਾਂ ਅੱਗੇ ਪਰਾਲੀ ਦੇ ਢੇਰ ਲਾਉਣਗੇ | ਇਸ ਮੌਕੇ ਸੁੱਖ ਸਾਹੋਕੇ, ਬਲਿਹਾਰ ਰੱਤੋਕੇ, ਹਰਦੇਵ ਸਿੰਘ ਦੁੱਲਟ, ਗੁਰਪ੍ਰੀਤ ਬਡਰੁੱਖਾਂ, ਰਾਮ ਐਮ.ਸੀ., ਜੱਗੀ ਸਿੰਘ ਅਤੇ ਬਲਵੀਰ ਕੁੰਨਰਾਂ ਮੌਜੂਦ ਸਨ |
<br/>

ਜ਼ਿਲ੍ਹੇ ਦੇ ਪਰਾਲੀ ਨਾ ਸਾੜਨ ਵਾਲੇ 100 ਅਗਾਂਹਵਧੂ ਕਿਸਾਨਾਂ ਨੂੰ ਕੀਤਾ ਸਨਮਾਨਿਤ

ਸੰਗਰੂਰ, 18 ਅਕਤੂਬਰ (ਸੁਖਵਿੰਦਰ ਸਿੰਘ ਫੱੁਲ)-ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਝੋਨੇ ਦੀ ਰਹਿੰਦ ਖੰੂਹਦ ਨੰੂ ਅੱਗ ਨਾ ਲਗਾ ਕੇ ਖੇਤੀ ਕਰਨ ਵਾਲੇ ਜ਼ਿਲ੍ਹੇ ਦੇ 100 ਅਗਾਂਹਵਧੂ ਕਿਸਾਨਾਂ ਨੰੂ ...

ਪੂਰੀ ਖ਼ਬਰ »

ਪਾਰਟੀ ਹਾਈਕਮਾਨ ਜੇ ਹੁਕਮ ਕਰੇਗੀ ਤਾਂ ਮੈਂ ਚੋਣ ਲੜਨ ਲਈ ਤਿਆਰ - ਭੱਠਲ

ਸੰਗਰੂਰ, 18 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਯੋਜਨਾ ਕਮਿਸ਼ਨ ਦੇ ਉਪ ਚੇਅਰਪਰਸਨ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਜੇ ਪਾਰਟੀ ਹਾਈਕਮਾਨ ਉਨ੍ਹਾਂ ਨੰੂ ਚੋਣ ਲੜਨ ਲਈ ਹਦਾਇਤ ਕਰਦੇ ਹਨ ਤਾਂ ਉਹ ਪਾਰਟੀ ਦਾ ਹੁਕਮ ਸਿਰ ਮੱਥੇ ...

ਪੂਰੀ ਖ਼ਬਰ »

ਅੱਜ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੀ ਚਲਾਏ ਜਾ ਸਕਣਗੇ ਪਟਾਕੇ

ਸੰਗਰੂਰ, 18 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੁਆਰਾ ਪਟਾਖਿਆਂ ਦੀ ਵਰਤੋਂ ਨਾਲ ਹੋਣ ਵਾਲੇ ਪ੍ਰਦੂਸ਼ਣ ਸਬੰਧੀ ਨੋਟਿਸ ਲੈ ਕੇ ਦਸਹਿਰੇ ਦੇ ਤਿਉਹਾਰ ਉੱਪਰ ਪਟਾਕਿਆਂ ਦੀ ਵਿੱਕਰੀ ਅਤੇ ਪਟਾਕੇ ਚਲਾਉਣ ਸਬੰਧੀ ...

ਪੂਰੀ ਖ਼ਬਰ »

ਸੈਂਕੜੇ ਅਧਿਆਪਕਾਂ ਨੇ ਕੈਪਟਨ ਸਰਕਾਰ ਦੇ ਰਾਵਣ ਰੂਪੀ ਪੁਤਲੇ ਨੂੰ ਸਾੜ ਕੇ ਮਨਾਇਆ ਦੁਸਹਿਰਾ

ਸੰਗਰੂਰ, 18 ਅਕਤੂਬਰ (ਧੀਰਜ ਪਸੌਰੀਆ) - ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 8886 ਐੱਸ. ਐੱਸ. ਏ/ਰਮਸਾ ਅਧਿਆਪਕਾਂ, ਆਦਰਸ਼ ਤੇ ਮਾਡਲ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਸੈਂਕੜੇ ਅਧਿਆਪਕਾਂ ਨੇ ਜਿਨ੍ਹਾਂ ...

ਪੂਰੀ ਖ਼ਬਰ »

ਸਰਕਾਰੀ ਸਕੀਮਾਂ ਲਈ ਲੋੜਵੰਦ ਲੋਕਾਂ ਦੇ ਫਾਰਮ ਭਰੇ

ਲੌਾਗੋਵਾਲ, 18 ਅਕਤੂਬਰ (ਵਿਨੋਦ) - ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਦੀ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਲੋੜਵੰਦ ਲੋਕਾਂ ਨੂੰ ਸਰਕਾਰੀ ਸਹੂਲਤਾਂ ਉਪਲਬਧ ਕਰਵਾਉਣ ਲਈ ਮੁਹਿੰਮ ਆਰੰਭੀ ਹੋਈ ਹੈ | ਜਿਸ ਦੇ ਤਹਿਤ ਸ਼ੇਰੋਂ ਮਾਡਲ ਟਾਊਨ ਵਿਖੇ ਆਟਾ ਦਾਲ ਸਕੀਮ, ਗੈਸ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਦੇ 11 ਥਾਣਾ ਮੁਖੀ ਅਤੇ ਚੌਕੀ ਇੰਚਾਰਜ ਤਬਦੀਲ

ਸੰਗਰੂਰ, 18 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਵਿਚ ਅੱਜ ਐਸ.ਐਸ.ਪੀ. ਸੰਗਰੂਰ ਵਲੋਂ ਵੱਡੇ ਪੱਧਰ ਉੱਤੇ ਫੇਰ ਬਦਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਐਸ.ਪੀ ਡਾ: ਸੰਦੀਪ ਗਰਗ ਵਲੋਂ ...

ਪੂਰੀ ਖ਼ਬਰ »

ਮੈਰਾਥਨ ਦੌੜ ਕਰਵਾਉਂਦਿਆਂ ਜਵਾਨਾਂ ਨੇ ਮਨਾਇਆ ਸ਼ਹੀਦੀ ਦਿਹਾੜਾ

ਸੰਗਰੂਰ, 18 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ) - ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਦੀ ਹੋਈ ਸ਼ਹਾਦਤ ਉੱਤੇ ਲੱਡਾ ਕੋਠੀ ਸੰਗਰੂਰ ਵਿਖੇ ਦੂਜੀ ਅਤੇ ਛੇਵੀਂ ਆਈ.ਆਰ.ਬੀ. ਵੱਲੋਂ ਉਨ੍ਹਾਂ ਨੰੂ ਸ਼ਰਧਾਂਜ਼ਲੀ ਦਿੰਦਿਆਂ ਮੈਰਾਥਨ ...

ਪੂਰੀ ਖ਼ਬਰ »

ਸੁਲਫ਼ਾ ਰੱਖਣ ਦੇ ਦੋਸ਼ਾਂ ਵਿਚੋਂ ਤਿੰਨ ਵਿਅਕਤੀ ਬਰੀ

ਸੰਗਰੂਰ, 18 ਅਕਤੂਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਸੁਲਫ਼ਾ ਰੱਖਣ ਦੇ ਦੋਸ਼ਾਂ ਵਿਚੋਂ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਐਮ.ਏ.ਸ਼ਾਹ ਜੱਗਾ ਮਲੇਰਕੋਟਲਾ, ਪ੍ਰੀਤਇੰਦਰ ਕੌਰ ਅਤੇ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਸਬੰਧੀ ਰੈਲੀ ਕੱਢ ਰਹੇ ਵਿਦਿਆਰਥੀਆਂ ਤੋਂ ਕਿਸਾਨ ਆਗੂਆਂ ਨੇ ਖੋਹੇ ਬੈਨਰ

ਮਸਤੂਆਣਾ ਸਾਹਿਬ, 18 ਅਕਤੂਬਰ (ਦਮਦਮੀ) - ਨੇੜਲੇ ਪਿੰਡ ਬਡਰੁੱਖਾਂ ਵਿਖੇ ਅੱਜ ਉਸ ਸਮੇਂ ਸਥਿਤੀ ਤਣਾਅਪੂਰਵਕ ਹੋ ਗਈ ਜਦੋਂ ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਦੀਆਂ ਇੱਕ ਸੌ ਤੋ ਵੱਧ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਡਾ: ਸੁਖਦੀਪ ਕੌਰ ਦੀ ਅਗਵਾਈ ਅਧੀਨ ...

ਪੂਰੀ ਖ਼ਬਰ »

ਚੂਰਾ ਪੋਸਤ ਦੇ ਕੇਸ 'ਚੋਂ ਬਰੀ

ਸੰਗਰੂਰ, 18 ਅਕਤੂਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਗੋਰਵ ਕਾਲੀਆ ਦੀ ਅਦਾਲਤ ਨੇ ਚੂਰਾ ਪੋਸਤ ਦੇ ਇਕ ਕੇਸ ਵਿਚੋਂ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਅਜੇਪਾਲ ਸਿੰਘ ਅਕੋਈ ਨੇ ਦੱਸਿਆ ਕਿ ਪੁਲਿਸ ਥਾਣਾ ਧਰਮਗੜ੍ਹ ਵਿਖੇ 11 ...

ਪੂਰੀ ਖ਼ਬਰ »

ਗਰਾਮ ਸਭਾ ਦਾ ਇਜਲਾਸ ਕਰਵਾਉਣ ਦੀ ਮੰਗ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲਕਲਾਂ ਤੇ ਕੋਟਕਪੂਰਾ ਕਾਂਡ ਦੇ ਦੋਸੀਆਂ ਨੂੰ ਸਜਾਵਾ ਦੇਣ, ਘਰ-ਘਰ ਰੁਜ਼ਗਾਰ ਦੇਣ ਦਾ ਵਾਥਾ ਪੂਰਾ ਕਰਵਾਉਣ, ਕਿਸਾਨ ਅਤੇ ...

ਪੂਰੀ ਖ਼ਬਰ »

ਸੁਸਾਇਟੀ ਵਲੋਂ ਲੜਕੀਆਂ ਨੰੂ ਵੰਡੇ ਸਾਈਕਲ

ਲੌਾਗੋਵਾਲ, 18 ਅਕਤੂਬਰ (ਸ.ਸ. ਖੰਨਾ)-ਸਥਾਨਕ ਸ਼ਹੀਦ ਸਰਦਾਰ ਭਗਵਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਵਿਖੇ ਮਾਨਵ ਸੇਵਾ ਚੈਰੀਟੇਬਲ ਅਤੇ ਵੈਲਫੇਅਰ ਸੁਸਾਇਟੀ ਵਲੋਂ ਸਾਈਕਲ ਦਿੱਤੇ ਗਏ | ਦਸਵੀਂ ਕਲਾਸ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਦਰਜੇ 'ਤੇ ਆਉਣ ਵਾਲੀਆਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਧਾਰਮਿਕ ਟੂਰ ਲਗਾਇਆ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਧਾਲੀਵਾਲ, ਭੁੱਲਰ) - ਕਲਗ਼ੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਵਲੋਂ ਮਾਪਿਆਂ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸੱਤਵੀਂ ਤੋਂ ਲੈ ਕੇ ਦਸਵੀਂ ਤਕ ਦੇ ਬੱਚਿਆਂ ਲਈ ਵਿੱਦਿਅਕ ਟੂਰ ਲਗਾਇਆ ਗਿਆ | ਪਿ੍ੰਸੀਪਲ ...

ਪੂਰੀ ਖ਼ਬਰ »

ਸ਼ੇਰੋਂ ਦੇ ਰੱਸਾਕਸ਼ੀ ਖੇਡ ਮੇਲੇ 'ਚ ਪਿੰਡ ਬੁਰਜ ਦੁੰਨਾਂ ਜੇਤੂ

ਲੌਾਗੋਵਾਲ, 18 ਅਕਤੂਬਰ (ਵਿਨੋਦ) – ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸ਼ੇਰੋਂ ਵਲੋਂ ਪਹਿਲਾ ਰੱਸਾਕਸ਼ੀ ਅਤੇ ਤਾਸ਼ ਸੀਪ ਮੁਕਾਬਲੇ ਸ਼ਾਨੌ ਸ਼ੋਕਤ ਨਾਲ ਕਰਵਾਏ ਗਏ | ਇਸ ਖੇਡ ਮੇਲੇ ਦਾ ਉਦਘਾਟਨ ਸ੍ਰੀ ਚੰਦਰ ਗਊਸ਼ਾਲਾ ਸ਼ੇਰੋਂ ਦੇ ਮੁੱਖ ਸੇਵਾਦਾਰ ਡਾ. ਸਵਾਮੀ ਚੰਦਰ ਮੁਨੀ, ...

ਪੂਰੀ ਖ਼ਬਰ »

ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਨਮੂਨੇ ਲਏ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਖਾਣ-ਪੀਣ ਵਾਲੀਆਂ ਵਸਤੂਆਂ 'ਚ ਮਿਲਾਵਟਖੋਰੀ ਨੂੰ ਰੋਕਣ ਅਤੇ ਸਫ਼ਾਈ ਪ੍ਰਬੰਧ ਯਕੀਨੀ ਬਣਾਏ ਜਾਣ ਲਈ ਅੱਜ ਸਹਾਇਕ ਫੂਡ ਕਮਿਸ਼ਨਰ ਡਾ: ਰਵਿੰਦਰ ਗਰਗ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਅਜੀਤ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਸੁਨਾਮ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਅਜੀਤ ਨਰਸਿੰਗ ਇੰਸਟੀਚਿਊਟ ਦਾ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਭਾਗ ਦੂਜੇ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਕਾਲਜ ਦੇ ਚੇਅਰਮੈਨ ਸ: ਜੋਗਿੰਦਰ ...

ਪੂਰੀ ਖ਼ਬਰ »

ਦੁਸਹਿਰਾ ਅੱਜ ਮਨਾਇਆ ਜਾਵੇਗਾ

ਧੂਰੀ, 18 ਅਕਤੂਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਇੰਟਰਟੇਨਰਜ਼ ਗਰੁੱਪ ਦੇ ਐਮ.ਡੀ. ਦਲਵੀਰ ਝਿੰਜਰ, ਹੈਪੀ ਸਿੰਘ, ਜਤਿੰਦਰ ਪੱਪੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਧੂਰੀ ਇੰਟਰਟੇਨਰਜ ਗਰੁੱਪ ਵਲੋਂ 19 ਅਕਤੂਬਰ ਨੰੂ ਦਸਹਿਰਾ ਮੇਲਾ ਪ੍ਰੋਗਰਾਮ ਦਾ ਆਯੋਜਨ ਕੀਤਾ ...

ਪੂਰੀ ਖ਼ਬਰ »

ਸਰਸਵਤੀ ਵਿੱਦਿਆ ਮੰਦਰ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਜਿੱਤੇ ਗੋਲਡ ਮੈਡਲ

ਚੀਮਾ ਮੰਡੀ, 18 ਅਕਤੂਬਰ (ਜਗਰਾਜ ਮਾਨ) - ਸਹਾਰਨਪੁਰ ਉੱਤਰ ਪ੍ਰਦੇਸ਼ ਵਿਖੇ ਹੋਈ ਛੇਵੀਂ ਨੈਸ਼ਨਲ ਜੂਮਾਸਾਰ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਵੱਲਾੋ ਭਾਗ ਲੈਂਦੇ ਹੋਏ ਸਰਸਵਤੀ ਵਿੱਦਿਆ ਮੰਦਰ ਸੀਨੀ. ਸੈਕੰ. ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਪੰਜਾਬ ਅਤੇ ਸੰਸਥਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸਹੁੰ ਚੁਕਾਈ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਵਿਦਿਆਰਥੀਆਂ ਨੂੰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਸਹੁੰ ਚੁਕਾਉਣ ਲਈ ਪਿ੍ੰਸੀਪਲ ਡਾ: ਸੁਖਬੀਰ ਸਿੰਘ ਥਿੰਦ ਅਤੇ ਪਿ੍ੰਸੀਪਲ ਡਾ: ਪਰਮਿੰਦਰ ਸਿੰਘ ਦੀ ...

ਪੂਰੀ ਖ਼ਬਰ »

ਧਰਨੇ ਲਈ ਲਗਾਈਆਂ ਡਿਊਟੀਆਂ

ਸੰਗਰੂਰ, 18 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਮੁਲਾਜਮ ਫਰੰੰਟ ਪੰਜਾਬ ਜਿਸ ਵਿਚ ਅਧਿਆਪਕ ਦਲ ਪੰਜਾਬ, ਪੰਜਾਬ ਸਟੇਟ ਇੰਮਪਲਾਈਜ ਫੈਡਰੇਸ਼ਨ ਬਿਜਲੀ ਬੋਰਡ, ਪੰਜਾਬ ਸਟੇਟ ਕਰਮਚਾਰੀ ਦਲ, ਪੀ.ਆਰ.ਟੀ.ਸੀ ਅਤੇ ਆਲ ਇੰਡੀਆ ਮਜ਼ਦੂਰ ਦਲ ਆਦਿ ਜਥੇਬੰਦੀਆਂ ਜੋ ਮੁਲਾਜ਼ਮਾਂ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਸਬੰਧੀ ਕੀਤਾ ਜਾਗਰੂਕ

ਚੀਮਾ ਮੰਡੀ, 18 ਅਕਤੂਬਰ (ਜਸਵਿੰਦਰ ਸਿੰਘ ਸ਼ੇਰੋਂ)-ਮਾਡਰਨ ਕਾਲਜ ਬੀਰ ਕਲਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਨ ਲਈ ਕਾਲਜ ਦੇ ਚੇਅਰਮੈਨ ਰਵਿੰਦਰ ਬਾਂਸਲ ਦੀ ਅਗਵਾਈ ਹੇਠ ਪਿੰਡ ਬੀਰ ਕਲਾਂ ਵਿਖੇ ਰੈਲੀ ਕੱਢੀ ਗਈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ...

ਪੂਰੀ ਖ਼ਬਰ »

ਅਧਿਆਪਕਾਾ ਦੇ ਭਵਿੱਖ ਨਾਲ ਖਿਲਵਾੜ ਸਹਿਣ ਨਹੀਂ ਕੀਤਾ ਜਾਵੇਗਾ-ਗੋਲਡੀ

ਚੀਮਾਾ ਮੰਡੀ, 18 ਅਕਤੂਬਰ (ਜਸਵਿੰਦਰ ਸ਼ੇਰੋਂ)-ਪੰਜਾਬ ਸਰਕਾਰ ਵੱਲੋਂ ਨਾਦਰਸ਼ਾਹੀ ਫੈਸਲਾ ਦਿੰਦੇ ਹੋਏ 42500 ਰੁਪਏ ਤੋਂ ਘਟਾ ਕੇ 15000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਸ਼ਰਤ 'ਤੇ ਅਧਿਆਪਕਾਾ ਨੂੰ ਰੈਗੂਲਰ ਕਰਨ ਲਈ ਜ਼ੋ ਫੈਸਲਾ ਕੀਤਾ ਹੈ ਅਜਿਹਾ ਫੈਸਲਾ ਕਿਸੇ ਵੀ ਸੂਬਾ ...

ਪੂਰੀ ਖ਼ਬਰ »

ਰੋਟਰੀ ਕਲੱਬ ਸੁਨਾਮ ਦੇ ਸਾਬਕਾ ਪ੍ਰਧਾਨ ਸੁਰੇਸ਼ ਕੁਮਾਰ ਨਾਪੀ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਰੋਟਰੀ ਕਲੱਬ ਸੁਨਾਮ ਦੀ ਇਕ ਵਿਸ਼ੇਸ਼ ਮੀਟਿੰਗ ਕਲੱਬ ਦੇ ਸ੍ਰੀ ਸ਼ਿਵ ਜਿੰਦਲ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਕਲੱਬ ਦੇ ਸਾਬਕਾ ਪ੍ਰਧਾਨ ਸ੍ਰੀ ਸੁਰੇਸ਼ ਕੁਮਾਰ ਨੱਪੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

ਐਨ. ਆਰ. ਆਈ. ਵਲੋਂ ਸਕੂਲ ਨੂੰ ਸਮਾਰਟ ਐਲ. ਈ. ਡੀ. ਭੇਟ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਸਥਾਨਕ ਸਰਕਾਰੀ ਪ੍ਰ: ਸਕੂਲ ਵਾਲਮੀਕ ਬਸਤੀ ਵਿਖੇ ਕੈਨੇਡਾ ਸਰੀ ਤੋਂ ਪਹੁੰਚੇ ਐਨ. ਆਰ. ਆਈ. ਨੇ ਸਕੂਲ ਨੂੰ ਡਿਜ਼ੀਟਲ ਬਣਾਉਣ ਲਈ ਇਕ ਐਲ. ਈ. ਡੀ. ਤੋਹਫ਼ੇ ਦੇ ਰੂਪ ਵਿਚ ਦਿੱਤੀ ਅਤੇ ਨਾਲ ਹੀ ਸਕੂਲ ਆਂਗਣ ਨੂੰ ...

ਪੂਰੀ ਖ਼ਬਰ »

ਬਰਗਾੜੀ ਮਾਮਲੇ 'ਤੇ ਸਿਆਸੀ ਰੋਟੀਆ ਨਾ ਸੇਕੀਆਂ ਜਾਣ-ਮਾਣ

ਦਿੜ੍ਹਬਾ ਮੰਡੀ, 18 ਅਕਤੂਬਰ (ਹਰਬੰਸ ਸਿੰਘ ਛਾਜਲੀ) - ਬਰਗਾੜੀ ਮਾਮਲਾ ਨਿਰੋਲ ਧਾਰਮਿਕ ਹੈ, ਜਿਸ ਕਰਕੇ ਸਿੱਖਾਂ ਦੇ ਧਾਰਮਿਕ ਮਾਮਲੇ 'ਤੇ ਸਿਆਸੀ ਰੋਟੀਆਂ ਨਾ ਸੇਕੀਆਂ ਜਾਣ | ਸਾਰੀ ਸਿੱਖ ਕੌਮ ਨੂੰ ਬਰਗਾੜੀ ਮਾਮਲੇ ਦਾ ਦੁੱਖ ਹੈ | ਗੁਰੂ ਬਹੁਤ ਬਲਵਾਨ ਹੈ, ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਹਿਮਲੈਂਡ ਸਕੂਲ ਦੇ ਕਨਿਸ਼ਕ ਤੇ ਪਿ੍ਤਪਾਲ ਸਿੰਘ ਵਲੋਂ ਸਟੇਟ ਸ਼ਤਰੰਜ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ

ਦਿੜ੍ਹਬਾ ਮੰਡੀ, 18 ਅਕਤੂਬਰ (ਪਰਵਿੰਦਰ ਸੋਨੂੰ) - 64 ਵੀਆਂ ਸੂਬਾ ਪੱਧਰ ਸ਼ਤਰੰਜ ਖੇਡਾਂ ਵਿਚ ਹਿਮਲੈਂਡ ਪਬਲਿਕ ਸਕੂਲ ਦਿੜ੍ਹਬਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ¢ ਸਕੂਲ ਦੇ ਤਿੰਨ ਵਿਦਿਆਰਥੀਆਂ ਵਿਚੋਂ ਕਨਿਸ਼ਕ ਬਾਾਸਲ ਅੰਡਰ-17 ਵਰਗ, ਪਿ੍ਤਪਾਲ ਸਿੰਘ ਅੰਡਰ-19 ਵਰਗ ਅਤੇ ...

ਪੂਰੀ ਖ਼ਬਰ »

ਬੇਰੁਜ਼ਗਾਰ ਸਿਹਤ ਵਰਕਰ 28 ਨੂੰ ਪਟਿਆਲਾ ਵਿਖੇ ਕਰਨਗੇ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਰੁਪਿੰਦਰ ਸਿੰਘ ਸੱਗੂ)–ਸਿਹਤ ਵਿਭਾਗ ਵਿਚ ਚਲ ਰਹੀ ਸਿਹਤ ਵਰਕਰਾਂ ਦੀ ਭਰਤੀ ਵਿਚ ਅਸਾਮੀਆਂ ਦੀ ਗਿਣਤੀ ਵਧਾਉੁਣ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਸਿਹਤ ਵਰਕਰਾਂ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ 28 ਅਕਤੂਬਰ ਨੂੰ ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ

ਧੂਰੀ, 18 ਅਕਤੂਬਰ (ਸੰਜੇ ਲਹਿਰੀ) - ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੀਪ ਪ੍ਰੋਗਰਾਮ ਅਧੀਨ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ਜਿਸ ਦਾ ਆਰੰਭ ਸ਼੍ਰੀ ਦੀਪਕ ਰੁਹੇਲਾ, ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਧੂਰੀ ਵਲੋਂ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਰਕਾਰ ਦੀ ਅਰਥੀ ਫੂਕੀ

ਲਹਿਰਾਗਾਗਾ, 18 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਐੱਸ.ਐੱਸ.ਏ/ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਕੀਤੀ ਕਟੌਤੀ ਦੇ ਿਖ਼ਲਾਫ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਦੇ ਬਹਾਰ ਸਾਂਝਾ ਅਧਿਆਪਕ ਮੋਰਚਾ ਵਲੋਂ ਪੰਜਾਬ ਸਰਕਾਰ ਦੀ ਅਰਥੀ ...

ਪੂਰੀ ਖ਼ਬਰ »

ਮੈਂ ਕੋਈ ਅਸਤੀਫ਼ਾ ਨਹੀਂ ਦਿੱਤਾ-ਬੀਬੀ ਭੰਗੂ

ਲਹਿਰਾਗਾਗਾ, 18 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਮੂਨਕ ਤੋਂ ਮੈਂਬਰ ਬੀਬੀ ਪਰਮਜੀਤ ਕੌਰ ਭੰਗੂ ਨੇ ਅੱਜ ਇੱਥੇ ਆਪਣੀ ਰਿਹਾਇਸ਼ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਹੈ ਕਿ ਉਸ ਨੇ ਸ਼ੋ੍ਰਮਣੀ ...

ਪੂਰੀ ਖ਼ਬਰ »

ਬਿ੍ਟਿਸ਼ ਸਕੂਲ ਸੁਨਾਮ ਵਿਚ ਫ਼ਨ ਅਤੇ ਵਾਟਰ ਪਾਰਕ ਸਥਾਪਿਤ

ਸੁਨਾਮ, 18 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਸਥਾਨਕ ਬਿ੍ਟਿਸ਼ ਇੰਟਰਨੈਸ਼ਨਲ ਸਕੂਲ ਜੋ ਕਿ ਆਈ. ਸੀ. ਐਸ. ਸੀ. ਤੋਂ ਮਾਨਤਾ ਪ੍ਰਾਪਤ ਹੈ, ਵਿਖੇ ਫ਼ਨ ਅਤੇ ਵਾਟਰ ਪਾਰਕ ਸਥਾਪਿਤ ਕੀਤਾ ਗਿਆ, ਜਿਸ ਵਿਚ ਨਰਸਰੀ ਤੋਂ ਲੈ ਕੇ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਅਫ਼ੀਮ ਤਸਕਰੀ ਦੇ ਦੋਸ਼ਾਂ 'ਚੋਂ 4 ਬਰੀ

ਸੰਗਰੂਰ, 18 ਅਕਤੂਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ 4 ਵਿਅਕਤੀਆਂ ਨੂੰ ਅਫ਼ੀਮ ਤਸਕਰੀ ਦੇ ਦੋਸ਼ਾਂ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਅਸ਼ਵਨੀ ਚੌਧਰੀ, ਪਵਿੱਤਰ ਸਿੰਘ ਗਰੇਵਾਲ, ਰਾਜਵੀਰ ਸਿੰਘ ਗਰੇਵਾਲ, ...

ਪੂਰੀ ਖ਼ਬਰ »

ਵਣ ਵਿਭਾਗ ਦੀ ਟੀਮ ਨੇ ਨੌਜਵਾਨਾਂ ਦੇ ਸਹਿਯੋਗ ਨਾਲ ਬੂਟੇ ਲਗਾਏ

ਚੀਮਾ ਮੰਡੀ, 18 ਅਕਤੂਬਰ (ਜਗਰਾਜ ਮਾਨ) - ਪਿੰਡ ਬੀਰ ਕਲਾਂ ਵਿਖੇ ਜੰਗਲਾਤ ਵਿਭਾਗ ਵੱਲੋਂ ਪਿੰਡ ਦੇ ਨੌਜੁਆਨਾਾ ਦੇ ਸਹਿਯੋਗ ਨਾਲ ਜ਼ਿਲ੍ਹਾ ਜੰਗਲਾਤ ਅਫ਼ਸਰ ਮੋਨਿਕਾ ਦੇਵੀ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਰੇਜ਼ ਅਫ਼ਸਰ ਹਰਮੀਤ ਸਿੰਘ ਦੀ ਅਗਵਾਈ ਹੇਠ ਪਿੰਡ ਦੀਆਂ ਜਨਤਕ ...

ਪੂਰੀ ਖ਼ਬਰ »

ਗੈਰ ਸੰਚਾਰੀ ਰੋਗਾਂ ਸਬੰਧੀ ਟਰੇਨਿੰਗ ਕੈਂਪ ਲੱਗਿਆ

ਸ਼ੇਰਪੁਰ, 18 ਅਕਤੂਬਰ (ਸੁਰਿੰਦਰ ਚਹਿਲ) - ਸਿਵਲ ਸਰਜਨ ਸੰਗਰੂਰ ਡਾ. ਅਰੁਣ ਕੁਮਾਰ ਗੁਪਤਾ ਅਤੇ ਨੋਡਲ ਅਫ਼ਸਰ ਡਾ. ਪਰਮਿੰਦਰ ਕੌਰ ਡੀ.ਐਮ.ਸੀ. ਸੰਗਰੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾ. ਗੁਰਸ਼ਰਨ ਸਿੰਘ ਐਸ.ਐਮ.ਓ. ਸ਼ੇਰਪੁਰ ਅਤੇ ਡਾ. ਜਸਵੰਤ ਸਿੰਘ ਐਸ.ਐਮ.ਓ. ਦੀ ...

ਪੂਰੀ ਖ਼ਬਰ »

ਭੂੰਗ ਵਾਲੇ ਟਰੈਕਟਰ ਚਾਲਕਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ 4 ਿਖ਼ਲਾਫ਼ ਮੁਕੱਦਮਾ ਦਰਜ

ਲਹਿਰਾਗਾਗਾ, 18 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਪੁਲਿਸ ਨੇ ਤੂੜੀ ਨਾਲ ਭਰੀਆਂ ਭੂੰਗ ਵਾਲੇ ਟਰੈਕਟਰ-ਟਰਾਲੀਆਂ ਕਾਰਨ ਆਵਾਜਾਈ ਵਿੱਚ ਪੈਂਦੇ ਵਿਘਨ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਚਲਾਈ ਮੁਹਿੰਮ ਤਹਿਤ ਤਿੰਨ ਦਿਨਾਂ ਅੰਦਰ 15 ...

ਪੂਰੀ ਖ਼ਬਰ »

ਗੋਲਡਨ ਅਰਥ ਸਕੂਲ 'ਚ ਮਨਾਇਆ ਦਸਹਿਰਾ

ਸੰਗਰੂਰ, 18 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਗੋਲਡਨ ਅਰਥ ਗਲੋਬਲ ਸਕੂਲ ਵਿਖੇ ਦਸਹਿਰਾ ਤਿਉਹਾਰ ਬੜੀ ਨਾਲ ਮਨਾਇਆ ਗਿਆ | ਸਕੂਲ ਦੇ ਡਾਇਰੈਕਟਰ ਸ. ਤੇਜਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਮੰਤਵ ਹੈ ਕਿ ਇਹਨਾਂ ਛੋਟੇ ਬੱਚਿਆਂ ਨੂੰ ਰੋਲ ...

ਪੂਰੀ ਖ਼ਬਰ »

ਬੱਡੀ ਪ੍ਰੋਗਰਾਮ ਅਧੀਨ ਕਰਵਾਏ ਭਾਸ਼ਣ ਮੁਕਾਬਲੇ

ਲਹਿਰਾਗਾਗਾ, 18 ਅਕਤੂਬਰ (ਸੂਰਜ ਭਾਨ ਗੋਇਲ) - ਵਿਦਿਆ ਰਤਨ ਪੋਲੀਟੈਕਨਿਕ ਕਾਲਜ ਖੋਖਰ ਕਲਾਂ ਵਿਖੇ ਬੱਡੀ ਪ੍ਰੋਗਰਾਮ ਅਧੀਨ ਨਸ਼ਿਆਂ ਤੋ ਦੂਰ ਵਿਸ਼ੇ 'ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਨੋਡਲ ਇੰਚਾਰਜ ਰਵੀ ਸਾਗਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਬੱਡੀ ...

ਪੂਰੀ ਖ਼ਬਰ »

ਡੈਂਟਲ ਕਾਲਜ ਸੁਨਾਮ ਵਿਖੇ ਸੱ ਭਿਆਚਾਰਕ ਸਮਾਰੋਹ

ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਵਿਖੇ ਬੀ. ਡੀ. ਐਸ. ਦੇ ਵਿਦਿਆਰਥੀਆਂ ਵਲੋਂ ਇਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਗਿੱਧਾ, ਭੰਗੜਾ, ਸਕਿੱਟ ਤੇ ਹੋਰ ਲੋਕ-ਨਾਚ ਪੇਸ਼ ਕੀਤੇ ਗਏ | ਇਸ ਮੌਕੇ ਬੀ. ...

ਪੂਰੀ ਖ਼ਬਰ »

ਪਰਾਲੀ ਦੀ ਅੱਗ ਦਾ ਮੌਕਾ ਵੇਖਣ ਆਏ ਅਧਿਕਾਰੀਆਂ ਦਾ ਕੀਤਾ ਘਿਰਾਓ

ਛਾਹੜ, 18 ਅਕਤੂਬਰ (ਜਸਵੀਰ ਸਿੰਘ ਔਜਲਾ) - ਪਰਾਲੀ ਦੀ ਅੱਗ ਦੀ ਪੜਤਾਲ ਕਰਨ ਪਹੁੰਚੀ ਮੁਲਾਜਮਾਂ ਦੀ ਬੀ.ਡੀ.ਪੀ.ਓ ਸੁਨਾਮ ਸੁਖਚੈਨ ਸਿੰਘ ਪਾਪੜਾ, ਹਲਕਾ ਪਟਵਾਰੀ ਮਨੋਜ਼ ਕੁਮਾਰ, ਪੰਚਾਇਤ ਸਕੱਤਰ ਕੁਲਦੀਪ ਸਿੰਘ, ਜੀ.ਓ.ਜੀ ਧੰਨ ਸਿੰਘ ਦੀ ਟੀਮ ਦਾ ਕਿਸਾਨ ਯੂਨੀਅਨ ਉਗਰਾਹਾਂ ...

ਪੂਰੀ ਖ਼ਬਰ »

ਜਰਨੈਲ ਸਿੰਘ ਸਰੌਦ ਲੋਇਪ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਕੁੱਪ ਕਲਾਂ, 18 ਅਕਤੂਬਰ (ਰਵਿੰਦਰ ਸਿੰਘ ਬਿੰਦਰਾ) - ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਗੁਆਰਾ ਵਲੋਂ ਜਰਨੈਲ ਸਿੰਘ ਸਰੌਦ ਨੂੰ ਸਰਕਲ ਕੁੱਪ ਕਲਾਂ ਦਾ ਸੀਨੀ:ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਪਾਰਟੀ ਦੇ ਨਵ ਨਿਯੁਕਤ ਮੀਤ ...

ਪੂਰੀ ਖ਼ਬਰ »

ਅੰਗਹੀਣਾਂ ਨੰੂ ਵੱਖ-ਵੱਖ ਉਪਕਰਨ ਮੁਹੱਈਆ ਕਰਵਾਉਣ ਲਈ ਕੈਂਪ ਲਗਾਇਆ

ਧਰਮਗੜ੍ਹ, 18 ਅਕਤੂਬਰ (ਗੁਰਜੀਤ ਸਿੰਘ ਚਹਿਲ)-'ਕੰਨਫੈਡਰੇਸ਼ਨ ਫਾਰ ਚੈਲੇਂਜ਼ਡ ਚੈਲੇਂਜ਼ਡ' ਸੁਨਾਮ ਵਲੋਂ ਭਾਰਤ ਸਰਕਾਰ ਦੀ ਏਜੰਸੀ ਅਲਿਮਕੋ ਕਾਨਪੁਰ ਦੇ ਸਹਿਯੋਗ ਨਾਲ ਸੂਬਾ ਪ੍ਰਧਾਨ ਸਤੀਸ਼ ਗੋਇਲ ਅਤੇ ਇਕਾਈ ਪ੍ਰਧਾਨ ਮਨਿੰਦਰ ਕੁਮਾਰ ਸਿੰਗਲਾ ਦੀ ਅਗਵਾਈ ਵਿਚ ਬੀਤੇ ...

ਪੂਰੀ ਖ਼ਬਰ »

ਪਰਖ ਮੁਕਾਬਲੇ 'ਚ ਪਾਇਨੀਅਰ ਦੇ ਵਿਦਿਆਰਥੀਆਂ ਮਾਰੀਆਂ ਮੱਲਾਂ

ਰੁੜਕੀ ਕਲਾਂ, 18 ਅਕਤੂਬਰ (ਜਤਿੰਦਰ ਮੰਨਵੀ) - ਪਿਛਲੇ ਦਿਨੀਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਰਕਲ ਮਲੇਰਕੋਟਲਾ ਦੇ ਅੰਤਰਗਤ ਧਾਰਮਿਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਜਿੱਥੇ ਪਾਇਨੀਅਰ ਕਾਨਵੈਂਟ ਸਕੂਲ ਗੱਜਣ ਮਾਜਰਾ ਦੀਆਂ ਵਿਦਿਆਰਥਣਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX